ਸਿੱਖ ਤੇ ਸਿੱਖੀ/ਗੁਰਬਾਣੀ ਦਾ ਪ੍ਰਚਾਰ
ਗੁਰਬਾਣੀ ਦਾ ਪਰਚਾਰ
ਹਰ ਕੌਮ ਆਪਣੇ ਧਾਰਮਿਕ ਗ੍ਰੰਥ ਦਾ ਪ੍ਰਚਾਰ ਕਰਨਾ ਚਾਹੁੰਦੀ
ਹੈ ਤੇ ਓਹਦੀ ਬਦੌਲਤ ਵਧਦੀ ਫੁਲਦੀ ਹੈ। ਇਸੇ ਕਰ ਕੇ ਜ਼ਿਆਦਾ ਜ਼ੋਰ
ਏਧਰ ਦਿਤਾ ਜਾਂਦਾ ਹੈ। ਪ੍ਰਚਾਰ ਲਈ ਟੀਕਿਆਂ ਤੇ ਤਫਸੀਰਾਂ ਦੀ ਲੋੜ
ਹੋਂਦੀ ਹੈ । ਹੋਣੀ ਵੀ ਹੋਈ, ਜਿੰਨਾ ਚਿਰ ਆਪ ਖਲਕਤ ਨੂੰ ਖੋਲ੍ਹ ਕੇ
ਸਮਝਾਇਆ ਹੀ ਨ ਜਾਏ, ਓਨਾ ਚਿਰ ਦਿਲ ਵਿਚ ਗਲ ਬੈਠਦੀ ਹੀ
ਨਹੀਂ । ਜੇ ਲੋਕੀ ਅੰਧ ਵਿਸ਼ਵਾਸੀ ਬਣੇ ਰਹਿਣ ਤਾਂ ਪੁੱਠੇ ਰਾਹ ਪੈਣ ਦਾ
ਖਤਰਾ ਹੀ ਖਤਰਾ ਹੋਂਦਾ ਹੈ ।
ਜਿਨ੍ਹਾਂ ਗੁਰੂਆਂ ਬਾਣੀ ਉਚਾਰੀ,ਓਹਨਾਂ ਕਈ ਸ਼ਬਦ ਖਾਸ ਮੌਕਿਆਂ
ਉੱਤੇ ਕਹੇ। ਅਜਿਹੀਆਂ ਕਈਆਂ ਗੱਲਾਂ ਦਾ ਭਾਵ, ਲੋਕੀ ਸਮਝ ਜਾਂਦੇ
ਹਨ । ਵਕਤ ਦਾ ਪਤਾ ਹੋਂਦਾ ਹੈ ਪਈ ਏਥੇ ਕੀ ਕਹਿਣਾ ਹੈ । ਏਸ
ਤਰ੍ਹਾਂ ਅਨਪੜ੍ਹ ਹੁੰਦਿਆਂ ਹੋਇਆਂ ਵੀ ਗੱਲ ਪੱਲੇ ਪੈ ਜਾਂਦੀ ਸੀ । ਦੂਜਾ ਜੋ
ਸ਼ਬਦਾਂ ਵਿਚੋਂ ਲੈਣਾ ਸੀ, ਓਹ ਸਤਿਗੁਰਾਂ ਦੇ ਦਰਸ਼ਨ ਕਰ ਕੇ ਤੇ ਉਪਦੇਸ਼
ਸੁਣ ਕੇ ਦਿਲਾਂ ਉਤੇ ਅਸਰ ਹੋ ਜਾਂਦਾ ਸੀ । ਇਸ ਲਈ ਅਰਥਾਂ ਵਲ ਘਟ
ਖਿਆਲ ਗਿਆ ਜਾਪਦਾ ਹੈ। ਬਾਣੀ ਦਾ ਮੁਦਾਅ ਸੀ ਲੋਕਾਂ ਨੂੰ ਸੁਧਾਰਨਾ
ਸੋ ਓਹ ਪੂਰਾ ਹੋ ਜਾਂਦਾ ਸੀ ।
ਜਿਹੜੀ ਬਾਣੀ, ਜੀਵਨ ਤੱਤ ਜਾਂ ਡੂੰਘਾਈਆਂ ਨੂੰ ਦਸਣ ਵਾਲੀ
ਹੋਂਦੀ ਹੈ, ਓਹ ਨਵੇਕਲੇ ਬਹਿਕੇ ਲਿਖੀ ਜਾਂ ਕਹੀ ਜਾਂਦੀ ਹੈ ਤੇ ਮੁਸ਼ਕਲ
ਹੋਂਦੀ ਹੈ । ਜਿਹੜੀ ਗੱਲ ਬਾਤ ਪੜ੍ਹਿਆਂ ਲਿਖਿਆਂ ਨਾਲ ਹੋਵੇ, ਓਹ ਵੀ
ਕਿਸੇ ਹੱਦ ਤਕ ਔਖੀ ਹੋਂਦੀ ਹੈ । ਜਿਵੇਂ ਜਪੁ ਨੀਸਾਣ ਤੇ ਸਿੱਧ ਗੋਸ਼ਟ
ਅਜਿਹੀ ਬਾਣੀ ਦੇ ਓਸੇ ਵੇਲੇ ਟੀਕੇ ਹੋ ਜਾਣ ਤਾਂ ਚੰਗਾ ਹੋਂਦਾ ਹੈ, ਕਿਉਂਕਿ
੬o
ਓਸ ਵੇਲੇ ਕਈ ਲੋਕ ਕਰਤਾ ਦੇ ਖਿਆਲਾਂ ਤੋਂ ਜਾਣੁ ਹੋਂਦੇ ਤੇ ਸਾਫ
ਤਰ੍ਹਾਂ ਸਮਝਾ ਸਕਦੇ ਹਨ । ਸਾਡੇ ਵਿਚ ਅਜਿਹੇ ਸਿਆਣੇ ਤਾਂ ਓਹਨਾਂ
ਸਮਿਆਂ ਵਿਚ ਜ਼ਰੂਰ ਸਨ, ਪਰ ਓਹਨਾਂ ਏਧਰ ਕਲਮਾਂ ਨਾ ਚੱਕੀਆਂ।
ਦਸਵੇਂ ਪਾਤਸ਼ਾਹ ਨੂੰ ਬੁੜ ਭਾਸੀ । ਭਾਈ ਮਨੀ ਸਿੰਘ ਨੂੰ ਬਾਣੀ
ਦੇ ਗੁੱਝੇ ਭੇਦ ਸਮਝਾਏ ਤੇ ਬੁਝਾਏ । ਸੰਪਰਦਾਈ ਅਰਥਾਂ ਦਾ ਮੁੱਢ ਬੱਝਾ,
ਪਰ ਏਹਨਾਂ ਸੰਪਰਦਾਈ ਅਰਥਾਂ ਦਾ ਰਵਾਜ ਨ ਪਿਆ। ਇਕ ਤਾਂ ਸੰਗਤਾਂ
ਮੁਲਕ ਬਚਾਉਣ ਵਲ ਝੁਕ ਗਈਆਂ ਸਨ । ਦੂਜਾ ਗੁਰਬਾਣੀ ਉਤੇ ਪੱਕਾ
ਵਿਸ਼ਵਾਸ ਸੀ, ਅਰਬਾਂ ਦੀ ਖਾਸ ਲੋੜ ਮਹਿਸੂਸ ਨਾ ਹੋਈ ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਮਹਾਂ ਵਿਦਵਾਨ ਭਾਈ ਸੰਤ
ਸਿੰਘ ਗਿਆਨੀ ਨੇ, ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਕਥ ਕਰਨੀ ਆਰੰਭੀ । ਇਕ ਇਕ ਤਕ ਦੇ ਕਈ ਕਈ
ਅਰਥ ਕੀਤੇ । ਵੇਲਾ ਅਮਨ ਦਾ ਸੀ। ਅਮਨ ਵੇਲੇ ਦਿਮਾਗੀ ਗੱਲਾਂ
ਵਧਦੀਆਂ ਫੁਲਦੀਆਂ ਹਨ । ਸੋ ਏਹਨਾਂ ਅਰਥਾਂ ਕਰ ਕੇ ਗਿਆਨੀ ਜੀ
ਦੀ ਕੀਰਤੀ ਫੈਲੀ। ਓਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਗੁਰਬਾਣੀ
ਦੇ ਤਰਜਮੇ ਫਾਰਸੀ ਆਦਿ ਬੋਲੀਆਂ ਵਿਚ ਨ ਕਰਾਏ;ਜਿਨ੍ਹਾਂ ਦੇ ਘਾਟੇਕਰ ਕੇ
ਆਮ ਮੁਸਲਮਾਨਾਂ ਵਿਚ ਤੇ ਅਫਗਨਿਸਤਾਨ ਵਗੈਰਾ ਦੀਆਂ ਸਰਕਾਰਾਂ ਨਾਲ
ਸਾਡਾ ਪਰਚਾ ਨ ਪਿਆ । ਤਫਸੀਰਾਂ ਤੇ ਤਰਜਮਿਆਂ ਸਦਕਾ
ਸਾਡੀਆਂ ਕਈ ਸਿਆਸੀ ਤੇ ਸਮਾਜੀ ਗੰਢਾਂ ਖੁਲ੍ਹ ਜਾਣੀਆਂ ਸਨ,
ਜੋ ਨ ਖੁਲ੍ਹੀਆਂ ਅਸਾਂ ਓਹ ਸੁਨਹਿਰੀ ਸਮਾਂ ਹੱਥੋਂ ਗਵਾਇਆ ।
ਰਾਜ ਖੁੱਸ ਗਿਆ । ਨਿਰਮਲ ਤੇ ਅੱਡਣ ਸ਼ਾਹੀਏ ਸੰਤ, ਆਪਣੇ
ਢੰਗ ਦੇ ਅਰਥ ਕਰਦੇ ਰਹੇ ਤੇ ਕਰ ਰਹੇ ਹਨ। ਏਹ ਖਾਸ ਪ੍ਰਚਾਰ ਨਹੀਂ
ਕਹਾ ਸਕਦਾ । ਕਈ ਤਰ੍ਹਾਂ ਦੀਆਂ ਤ੍ਰੁਟੀਆਂ ਹਨ । ਸਿੰਘ ਸਭਾ ਲਹਿਰ ਵੇਲੇ
ਠੁਕ ਨਾਲ ਬਾਣੀ ਪੜ੍ਹਾਉਣ ਦਾ ਪ੍ਰਬੰਧ ਨਾ ਹੋਆ ।
ਅਕਾਲੀ ਲਹਿਰ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਟੀਕੇ ਹੋਏ ।
ਨਿਰਮਲੇ ਸੰਤਾਂ ਨੇ ਜਿਹਲਾਂ ਵਿਚ ਆਪਣੇ ਸਾਥੀ ਅਕਾਲੀ ਸਿੰਘਾਂ ਨੂੰ
ਪੁਰਾਣੇ ਢੰਗ ਦੇ ਅਰਥ ਸੁਣਾਏ । ਇੰਜ ਥੋੜ੍ਹਾ ਜਿਹਾ ਪ੍ਰਚਾਰ ਹੋਇਆ
੬੧
ਪੁਰਾਣੇ ਗਿਆਨੀਆਂ ਦੀ ਬੋਲੀ, ਆਮ ਭਾਸ਼ਾ ਤੋਂ ਦੁਰਾਡੀ ਹੋਂਦੀ ਹੈ।
ਵਿਦਿਆਰਥੀ ਦੀ ਸਮਝੇ ਘੱਟ ਪੈ ਦੀ ਹੈ । ਇਕ ਇਕ ਤੁਕ ਦੇ ਕਈ ਕਈ
ਅਰਥ ਕਰਨ ਨਾਲ ਵਿਦਿਆਰਥੀ ਦੇ ਦਿਮਾਗ਼ ਵਿਚ ਝਮੇਲਾ ਪੈ ਜਾਂਦਾ
ਹੈ । ਸਾਰਕੁਤਾਵਲੀ, ਵਿਚਾਰ ਮਾਲਾ ਤੇ ਭਾਵਰ ਸਾਮ੍ਰਿਤ ਪੜ੍ਹਾ ਕੇ, ਜਪੁਜੀ
ਜਿਹੀ ਗੁੜ੍ਹ ਬਾਣੀ ਪੜਾਉਣੀ ਸ਼ੁਰੂ ਕਰ ਦੇਂਦੇ ਹਨ । ਦਸ ਵਰ੍ਹੇ ਦੇ ਬਾਲਕ
ਤੇ ਚਾਲੀ ਸਾਲ ਦੇ ਤਜਰਬਾਕਾਰ ਨੂੰ ਇਕੋ ਚੱਕੀ ਵਿਚ ਝੋਇਆ ਜਾਂਦਾ
ਹੈ । ਅਰਥਾਂ ਵਾਲੇ ਸ਼ਬਦਾਂ ਦੀ ਭੂਮਿਕਾ ਵਿਚ ਦੇਸ਼ ਦੀ ਸਮਾਜਿਕ,ਆਰਥਿਕ
ਤੇ ਪੋਲੀਟੀਕਲ ਹਾਲਤ ਨਹੀਂ ਦਿਖਾਉਂਦੇ । ਪੁਰਾਣਿਸ ਸਾਖੀਆਂ ਤੋਂ ਛੁੱਟ
ਇਤਿਹਾਸਕ ਹਵਾਲੇ ਆਦਿ ਨਾਂ ਮਾਤ੍ਰ ਹੀ ਹੋਂਦੇ ਹਨ । ਪੜ੍ਹਾਉਣ
ਲੱਗਿਆਂ ਦਲੀਲ ਤੋਂ ਕੰਮ ਘੱਟ ਹੀ ਲੀਤਾ ਜਾਂਦਾ ਹੈ। ਗਰੈਮਰ ਤੇ
ਬੋਲੀ ਦੇ ਲਿਹਾਜ਼ ਨਾਲ ਅਰਥ ਨਹੀਂ ਕੀਤੇ ਜਾਂਦੇ । ਏਹਨਾਂ ਘਾਟਿਆਂ
ਕਰਕੇ ਅਰਥਾਂ ਵਿਚ ਚਮਕ ਨਹੀਂ ਆਉਂਦੀ । ਸੋ ਵਿਦਿਆਰਥੀਆਂ
ਦੇ ਦਿਮਾਗ ਵਿਚ ਅਰਥ ਘਰ ਨਹੀਂ ਕਰਦੇ।
ਗੁਰਬਾਣੀ ਦੇ ਹਰ ਜ਼ਬਾਨ ਵਿਚ ਤਰਜਮੇ ਨਹੀਂ ਹੋਏ। ਅੰਗ੍ਰੇਜ਼ੀ
ਵਿਚ ਟ੍ਰੰਪ ਸਾਹਿਬ ਨੇ ਉਦਮ ਕੀਤਾ ਸੀ। ਕੁਝ ਸ਼ਬਦ ਮੈਕਾਲਿਫ ਨੇ ਵੀ
ਤਰਜ਼ਮਾਏ ਹਨ । ਏਧਰ ਅੰਗ੍ਰੇਜ਼ੀ ਪੜ੍ਹੇ ਹੋਏ ਸਿਖ ਸਜਨਾਂ ਨੂੰ ਧਿਆਨ
ਦੇਣਾ ਚਾਹੀਦਾ ਹੈ । ਪ੍ਰਚਾਰ ਲਈ ਹਰ ਬੋਲੀ ਵਿਚ ਤਰਜਮਿਆਂ ਦੀ
ਜ਼ਰੂਰਤ ਹੈ। ਖਾਸ ਕਰ ਹਿੰਦੁਸਤਾਨੀ ਤੇ ਹਿੰਦੀ ਵਿਚ ਤਰਜਮਾ ਬੜਾ
ਕਾਰਗਰ ਹੋ ਸਕਦਾ ਹੈ। ਗੁਰਬਾਣੀ ਪੜ੍ਹਾਉਣ ਦਾ ਤ੍ਰੀਕਾ, ਧਰਮਸਾਲਾਂ
ਵਿਚੋਂ ਬਦਲਣਾ ਚਾਹੀਦਾ ਹੈ। ਭਾਈ ਗੁਰਦਾਸ ਦੀਆਂ ਸੁਖਾਲੀਆਂ
ਵਾਰਾਂ ਪੜ੍ਹਾ ਕੇ ਫੇਰ ਚੋਣਵੇਂ ਸਬਦਾਂ ਦੀ ਸੰਥਾ ਹੋਣੀ ਚਾਹੀਦੀ ਹੈ। ਭਾਈ
ਗੁਰਦਾਸ ਦੀ ਦਸਵੀਂ ਵਾਰ ਪੜ੍ਹਾਉਣ ਨਾਲ, ਪਰਾਣਿਕ ਹਵਾਲਿਆਂ ਦੇ
ਵੇਰਵੇ, ਘੱਡੀਆਂ ਖੋਲ੍ਹ ਜਾਣਗੇ । ਏਸੇ ਤਰ੍ਹਾਂ ਫਲਸਫੇ, ਰਾਜਨੀਤੀ ਆਦਿ
ਅੱਡਰਿਆਂ ਅੱਡਰਿਆਂ ਵਿਸ਼ਿਆਂ ਦੇ ਸ਼ਬਦਾਂ ਦੇ ਤਰਜਮੇ, ਅੱਡ ਅੱਡ
ਪੋਥੀਆਂ ਵਿਚ ਹੋਣ, ਤਾਂ ਜੋ ਪੜ੍ਹਨ ਵਾਲਿਆਂ ਵਿਚ ਹੋਣ, ਤਾਂ ਜੋ ਪੜ੍ਹਣ
ਵਾਲਿਆਂ ਨੂੰ ਆਪਣੇ ਮੱਸ ਦਾ ਮਸਾਲਾ ਮਿਲ ਜਾਏ ਤੇ ਬਹੁਤੀ ਵੱਡੀ ਪੋਥੀ
੬੨
ਦੇਖਕੇ ਪੜ੍ਹਣੋਂ ਨ ਘਬਰਾਉਣ । ਈਕੁਣ ਦੀਆਂ ਪੋਥੀਆਂ ਵਾਚਣ ਨਾਲ
ਪੜ੍ਹੇ ਸਜਣ ਨੂੰ ਪਤਾ ਲੱਗ ਜਾਏਗਾ, ਪਈ ਉਹਦੇ ਆਪਣੇ ਘਰ ਵਿਚ ਵੀ
ਅਖੁੱਟ ਭੰਡਾਰ ਹੈ।
ਇਸੇ ਤਰ੍ਹਾਂ ਗੁਰਬਾਣੀ ਦੇ ਵਖਰਿਆਂ ਵਿਸ਼ਿਆਂ ਉਤੇ ਵਧੀਆ ਲੇਖ
ਰਸਾਲਿਆਂ ਵਿਚ ਛਪਣੇ ਚਾਹੀਦੇ ਹਨ । ਇਕ ਇਕ ਤੁਕ ਉਤੇ ਲੇਖ ਲਿਖਣ
ਨਾਲ ਵੀ ਚਰਚਾ ਹੋਂਦੀ ਰਹੇਗੀ । ਬਾਣੀ ਵਿਚੋਂ ਅਖਾਣ ਜਾਂ ਅਟੱਲ
ਸਚਾਈਆਂ ਇਕੱਠੀਆਂ ਕਰ ਕੇ ਛਾਪੀਆਂ ਜਾਣ । ਜਿਨ੍ਹਾਂ ਦੀ ਰੋਸ਼ਨੀ ਵਿਚ
ਪ੍ਰਚਾਰਕ ਤੇ ਲੇਖਕ ਆਪਣੀ ਕਹਿਣੀ ਤੇ ਲਿਖਤ ਨੂੰ ਸਵਾਰਨ। ਗੁਰਬਾਣੀ
ਦੇ ਪ੍ਰਚਾਰ ਲਈ ਚਿਤ੍ਰਕਾਰ ਬੜਾ ਕੁਝ ਕਰ ਸਕਦੇ ਹਨ। ਕਿਉਂਕਿ ਤੁਕਾਂ
ਦੇ ਭਾਵ ਤਸਵੀਰਾਂ ਰਾਹੀਂ ਦਿਖਾਉਣ ਨਾਲ ਅਨਪੜ੍ਹ ਤੇ ਪੜੇ ਹੋਏ ਰਾਹੇ
ਪੈ ਸਕਦੇ ਹਨ ।
੬੩