ਸਮੱਗਰੀ 'ਤੇ ਜਾਓ

ਸਿੱਖ ਤੇ ਸਿੱਖੀ/ਦਰਬਾਰ ਸਾਹਿਬ ਦੇ ਹੁਨਰਾਂ ਬਾਰੇ

ਵਿਕੀਸਰੋਤ ਤੋਂ

ਦਰਬਾਰ ਸਾਹਿਬ ਦੇ ਹੁਨਰਾਂ ਬਾਰੇ


ਉਂਜ ਤਾਂ ਮੁਸੱਵਰੀ ਔਰੰਗਜ਼ੇਬ ਵੇਲੇ ਹੀ ਰਹਿ ਗਈ ਸੀ, ਪਰ
ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਤਾਂ ਮੁਗ਼ਲ, ਕਾਂਗੜਾ ਤੇ ਰਾਜਪੁਤਾਨਾ ਸਕੂਲ,
ਉੱਕਾ ਹੀ ਬੰਦ ਹੋ ਗਏ । ਹਾਂ, ਸਿੱਖ ਸਕੂਲ ਖੁਲ੍ਹ ਗਿਆ । ਹਰਿਮੰਦਰ
ਦੀ ਛਤਰ ਛਾਇਆ ਹੇਠ ਹੁਨਰ ਖੇਡਣ ਮਲਣ ਲਗਾ । ਏਸ ਮੰਦਰ ਵਿਚ
ਹਿੰਦੂ, ਬੁਧ ਤੇ ਜੈਨ ਧਰਮ ਵਾਂਗ, ਹੁਨਰ ਨੇ ਧਾਰਮਿਕ ਕਥਾਂ ਨ ਸੁਣੀਆਂ ।
ਏਸੇ ਕਰਕੇ ਏਥੇ ਹੁਨਰ ਨੇ ਕੁਝ ਵਰ੍ਹਿਆਂ ਵਿਚ ਹੀ ਅਮਿੱਟਵਾਂ
ਰੰਗ ਛਡਿਆ ।
ਅਸ਼ਕੇ ਪੰਜਾਬ ਤੇ ਸਿੱਖਾਂ ਦੇ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ
ਕੋਮਲ ਹੁਨਰਾਂ ਦੀ ਸੁਰਤ ਹੀ ਨਹੀਂ ਲਈ। ਪੁਰਾਣੇ ਹੁਨਰਾਂ ਤੋਂ, ਨਵੀਂ
ਪ੍ਰੇਰਨਾ ਲੈਣ ਦਾ ਉਪਰਾਲਾ ਹੀ ਨਹੀਂ ਕੀਤਾ। ਸਾਡਿਆਂ ਗਾਈਡਾਂ ਨੂੰ
ਸੁਰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਕੰਮ ਬਣਿਆ ਹੋਇਆ ਹੈ ਤੇ ਕਿਸ
ਤਰ੍ਹਾਂ ਯਾਤਰੂ ਨੂੰ ਦਿਖਾ ਕੇ, ਏਸ ਦੀ ਚੌਣੀ ਸ਼ਾਨ ਚਮਕਾਉਣੀ ਹੈ।
ਸਾਡਿਆਂ ਕਾਰੀਗਰਾਂ ਨੂੰ ਰੰਗ ਬਣਾਉਣ ਦੇ ਤਰੀਕੇ ਭੁੱਲ ਰਹੇ ਹਨ ।
ਮੁਰੰਮਤ ਲਈ ਹਰ ਪਾਸਿਓਂ ਅਨਗਹਿਲੀ ਵਰਤੀਣ ਲੱਗ ਪਈ ਹੈ।
ਸਾਨੂੰ ਏਹ ਚੱਜ ਹੀ ਨਹੀਂ ਰਿਹਾ ਪਈ ਕਿਸ ਤਰ੍ਹਾਂ ਦੀ ਮੁਰੰਮਤ, ਪਹਿਲੀ
ਕਾਰੀਗਰੀ ਜਿਹੀ ਤੇ ਸਸਤੀ ਰਹਿ ਸਕਦੀ ਹੈ । ਅਸਾਡਾ ਹਾਲ ਤਾਂ ‘ਤਾਲੋਂ
ਘੁੱਥੀ ਡੁਮਣੀ ਗਾਵੇ ਆਲ ਪਤਾਲ’ ਵਾਲਾ ਹੈ। ਏਧਰ ਕਿਸੇ ਨੇ ਕਲਮ
ਨਹੀਂ ਚਲਾਈ। ਜੀਅ ਵਿਚ ਆਈ, ਮੇਰੇ ਘਰਾਣੇ ਨੂੰ ਹੀ ਸੇਵਾ ਕਰਾਉਣ
ਦਾ ਹੁਕਮ ਹੋਇਆ ਸੀ ਤੇ ਮੈਂ ਕਾਰੀਗਰਾਂ ਨਾਲ ਬਹਿ ਉਠ ਕੇ, ਕੁਝ
ਸੁਣਿਆ ਲਿਖਿਆ ਹੋਇਆ ਹੈ, ਚਾਰ ਅਖਰ ਲਿਖ ਕੇ, ਇਕ ਨਵਾਂ ਪੰਧ
੪੫

ਦਿਖਾ ਦਿਆਂ । ਆਪਣੇ ਹੁਨਰ ਦੀ ਪੱਕੀ ਨੀਂਹ ਵਲ ਕੌਮ ਦਾ ਧਿਆਨ
ਦਿਵਾਵਾਂ । ਭਾਵੇਂ ਇਹ ਕੁੰਭ ਕਰਨ ਨੂੰ ਚੁਟਕੀ ਨਾਲ ਜਗਾਉਣ ਵਾਲਾ ਹੀ
ਯਤਨ ਹੈ, ਪਰ ਜਿੰਨਾ ਉਂਗਲੀਆਂ ਵਿਚ ਵਿਤ ਹੈ, ਓਨਾ ਹੀਲਾ ਕਿਉਂ
ਨਾ ਕਰਾਂ ?

ਗੁੰਬਦ


ਹਰਿਮੰਦਰ ਦੇ ਦਰਸ਼ਨ ਕਰਦਿਆਂ, ਪਹਿਲਾਂ ਨਜ਼ਰ ਗੁੰਬਦ ਉੱਤੇ
ਠਹਿਰਦੀ ਹੈ।ਗੁੰਬਦ ਆਮ ਕਰਕੇ ਤਿੰਨ ਤਰ੍ਹਾਂ ਦੇ ਹੋਂਦੇ ਹਨ, ਪਹਿਲਾ ਗਾਜਰ
ਗੰਬਦ (ਉਪਰੋਂ ਗਾਜਰ ਵਾਂਗ ਤਿੱਖਾ, ਥੱਲਿਓਂ ਓਹਦੇ ਵਾਂਗ ਚੌੜਾ) ।
ਦੂਜਾ ਤੇਜ ਗੁੰਬਦ, ਏਹ ਇਮਾਰਤ ਦੇ ਉਤੇ ਸੂਰ ਬੀਰਾਂ ਵਾਂਗ ਧਣ
ਅਕੜਾ ਕੇ ਖਲੋਤਾ ਜਾਪਦਾ ਹੈ, ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ
ਦਾ । ਤੀਸਰਾ ਨਾਂ ਹੈ ਫੱਸਾ ਜਾਂ ਬੈਠਵਾਂ, ਜਿਸ ਦੀ ਵਧੀਆ ਮਿਸਾਲ
ਹਰਿਮੰਦਰ ਸਾਹਿਬ ਦਾ ਗੁੰਬਦ ਹੈ । ਏਹ ਗੁੰਬਦ ਦੇਖਣ ਵਿਚ ਘੱਟ
ਆਉਂਦੇ ਹਨ । ਦਰਬਾਰ ਸਾਹਿਬ ਦਾ ਗੁੰਬਦ ਤੇਜ਼ ਨਹੀਂ, ਪਰ ਮਸਸਿਟੀ
ਢੰਗ ਦੇ ਤੇਜ਼ ਗੁੰਬਦ ਦਾ ਝਾਉਲਾ ਜਿਹਾ ਜ਼ਰੂਰ ਪੈਂਦਾ ਹੈ ਕਿ ਹਿੰਦੂ ਮੁਸਲਿਮ
ਇਕ ਜਾਣਨ ਵਾਲਿਆਂ ਨੇ, ਮੁਸਲਮਾਨੀ ਰੰਗਤ ਦੇ ਕੇ ਤੇ ਧੁਰ ਉਪਰ ਕੌਲ
ਫੁੱਲ ਮੂਧਾ ਮਾਰ, ਹਿੰਦਵਾਨੀ ਤਰਜ਼ ਲੈ ਕੇ ਦੋ ਹੁਨਰਾਂ ਦਾ ਸੰਗਮ
ਬਣਾਇਆ ਹੈ । ਕੰਵਲ ਫੁੱਲ ਵਿਚ *ਹਿੰਦੂ ਮਿਥੌਲੋਜੀ ਨੇ ਲਛਮੀ ਦੀ
ਉਤਪਤੀ ਮੰਨੀ ਹੈ। ਮੰਦਰਾਂ ਵਿਚ ਮਾਇਆ ਆਉਣੀ ਹੋਈ । ਜਾਪਦਾ ਹੈ
ਕੰਵਲ ਮੂਧਾ ਏਸੇ ਕਰਕੇ ਦਿਖਾਇਆ ਜਾਂਦਾ ਸੀ । ਆਮ ਗੁੰਬਦ ਤਾਂ ਚੂਨੇ
ਗੱਚ ਹੀ ਦਿਸਦੇ ਹਨ, ਪਰ ਏਸ ਉਤੇ ਤਾਂਬੇ ਦੇ ਚਿਤਰੇ ਹੋਏ ਪਤਰੇ
ਹਨ , ਪਰ ਓਹਨਾਂ ਉਤੇ ਸੋਨੇ ਦੇ ਵਰਕ ਚੜ੍ਹਾਏ
ਹੋਏ ਹਨ । ਗੁੰਬਦ ਦੀਆਂ ਫਾੜੀਆਂ ਜਾਂ ਮੋਰਾਂ ਤੇ ਹੇਠਾਂ ਪੱਤਰ ਜਿਹੇ



*ਸੁਣਿਆ ਜਾਂਦਾ ਹੈ, ਇਕ ਕਿਸਮ ਦੇ ਲਾਲ ਕੰਵਲ ਦੀਆਂ
ਪੱਤੀਆਂ ਤੋਂ ਸੋਨਾ ਬਣਦਾ ਸੀ । ਏਸ ਕਰਕੇ ਕੰਵਲ ਵਿਚ ਲਛਮੀ (ਦੌਲਤ)
ਦਾ ਵਾਸਾ ਦਿਖਾਉਂਦੇ ਸਨ।
੪੬

(ਜਿਨ੍ਹਾਂ ਨੂੰ ਗਲਤਾਂ ਕਹੀਦਾ ਹੈ।) ਐਨ ਜਚੀਆਂ ਹੋਈਆਂ ਹਨ, ਬੇਮੇਲ
ਨਹੀਂ ਜਾਪਦੀਆਂ ।

ਗੱਚ ਦਾ ਹੁਨਰ


ਗੱਚ ਇੱਕ ਕਿਸਮ ਦਾ ਪੱਥਰ ਹੋਂਦਾ ਹੈ । ਇਹਨੂੰ ਮੁਨਾਸਬ ਅੱਗ
ਵਿਚ ਭੁੰਨਦੇ, ਪੀਹਦੇ ਤੇ ਕੱਪੜ ਛਾਣ ਕਰਦੇ ਸਨ । ਓਨਾ ਹੀ
ਪਾਣੀ ਪਾ ਪਾ ਘੋਲਦੇ, ਜਿੰਨਾ ਕਾਰੀਗਰ ਲਾ ਸਕਦਾ। ਮਿੰਟ ਦੋ
ਮਿੰਟ ਮਗਰੋ ਪੱਥਰ ਹੋ ਜਾਂਦਾ ਸੀ । ਥੋੜ੍ਹਾ ਵਰਤਣਾ ਹੋਂਦਾ ਤਾਂ
ਕਾਰੀਗਰ ਤਲੀਆਂ ਉਤੇ ਘੋਲ ਘੋਲ ਲਾਈ ਜਾਂਦੇ ਸਨ । ਗੱਚ ਨੂੰ
ਪਹਿਲਾਂ ਚੁਨੇ ਵਾਂਗ ਲਾ , ਫੇਰ ਲਹੇ ਦੀ ਕਲਮ ਨਾਲ
ਛਿੱਲ ਕੇ, ਫੁਲ ਪਤੀਆਂ ਬਣਾਈ ਜਾਂਦੇ ਸਨ । ਫੇਰ ਪੀਲਾ ਰੋਗਨ
ਕਰਕੇ ਸੋਨੇ ਦੇ ਵਰਕ ਲਾ ਦੇਂਦੇ ਸਨ । ਇਹ ਹੁਨਰ ਗੁੰਬਦ
ਦੇ ਅੰਦਰ ਜ਼ਿਆਦਾ ਹੈ । ਪਹਿਲੇ ਕਾਰੀਗਰ ਗੱਚ ਜਾਂ ਚੂਨੇ
ਉਤੇ ਪੱਧਰੇ ਅੱਖਰ ਲਿਖਦੇ ਸਨ, ਪਰ ਭਾਈ ਗਿਆਨ ਸਿੰਘ ਨਕਾਸ਼ ਨੇ
ਹਰਿਕੀ ਪੌੜੀ ਦੇ ਉਪਰਲਿਆਂ ਦਰਿਆਂ ਉਤੇ ਜਪੁਜੀ ਲਿਖੀ, ਜੋ ਉਭਰਵੇਂ
ਅੱਖਰਾਂ ਵਿਚ ਹੈ । ਹਿੰਦੂ ਤਾਂ ਵੇਦ ਮੰਤਰ ਤੇ ਰਤਾ ਭੁਲਾ ਚੁਕੇ ਸਨ, ਪਰ
ਮਸਲਿਮ ਕਾਰੀਗਰ ਮਸੀਤਾਂ, ਮਕਬਰਿਆਂ ਵਿਚ ਕੁਰਾਨ ਪਾਕ ਦੀਆਂ
ਆਇਤਾਂ ਲਿਖਦੇ ਸਨ। ਸਿਖਾਂ ਨੂੰ ਵੀ ਗੁਰਬਾਣੀ ਨਾਲ ਪਿਆਰ ਸੀ,
ਏਹਨਾਂ ਅਖਰੀ ਹੁਨਰ ਵਰਤਿਆ । ਗੁਰਬਾਣੀ ਦਾ ਹੁਨਰ ਉਤੇ ਭਾਰ ਨਾ
ਪਾਇਆ । ਫ਼ਜ਼ਲ ਸ਼ਾਹ ਨੇ ਤਾਂ ਅਨੁਪ੍ਰਾਸ ਦਿਖਾਉਂਦਿਆਂ ਕਵਿਤਾ ਮਾਰ
ਘੱਤੀ ਸੀ, ਪਰ ਇਥੇ ਕਾਰੀਗਰਾਂ ਨੇ ਗੱਚ ਦਾ ਹੁਨਰ ਨਹੀਂ ਮਾਰਿਆ ।

ਟੁਕੜੀ


ਗੱਚ ਦੇ ਵਿਚ ਵਿਓਂਤ ਨਾਲ ਸ਼ੀਸ਼ਿਆਂ ਦੀਆਂ ਟੁਕੜੀਆਂ ਜੜਨ
ਨੂੰ ਟੁਕੜੀ ਕਹੀਦਾ ਹੈ। ਏਹਦਾ ਮੁਗਲਾਂ ਵੇਲੇ ਬੜਾ ਜ਼ੋਰ ਸੀ। ਸਿਖ
ਸਰਦਾਰਾਂ ਵੀ ਏਹਨੂੰ ਕਾਫ਼ੀ ਸਹਾਰਾ ਦਿੱਤਾ। ਏਹ ਹੁਨਰ, ਹਰਿਕੀ ਪੌੜੀ
ਦੀ ਉਪਰਲੀ ਛੱਤ ਤੇ ਮੋਹਰਲੇ ਦਾਲਾਨ ਵਿਚ ਬਹੁਤ ਵਧੀਆ ਹੈ ।
੪੭

ਹੀਰਾ ਨੁਮਾ


ਏਹ ਹੁਨਰ ਟੁਕੜੀ ਦਾ ਭਰਾ ਕਿਹਾ ਜਾ ਸਕਦਾ ਹੈ । ਸਾਫ਼ ਸ਼ੀਸ਼ੇ ਉਤੇ
ਫੁਲ ਪੱਤਰ ਖਿੱਚ ਕੇ ਉਪਰ ਹੀ ਕਲੀ ਕਰਾਈ ਜਾਂਦੀ, ਓਹੋ ਪਾਸਾ ਮਸਾਲੇ
ਨਾਲ ਲਾਇਆ ਜਾਂਦਾ ਸੀ। ਉਪਰਲਾ ਪਾਸਾ ਸਾਫ਼ ਹੋਦਿਆਂ ਵੀ ਦਰਸ਼ਕ
ਨੂੰ ਟਪਲਾ ਲਗਦਾ ਹੈ ਪਈ ਚਿਤਰਕਾਰੀ ਉਪਰ ਹੀ ਹੈ । ਸ਼ੀਸ਼ਾ ਹੀਰੇ
ਵਾਂਗ ਡਲ੍ਹਕੂੰ ਡਲ੍ਹਕੂੰ ਕਰਦਾ ਹੈ। ਇਸੇ ਲਈ ਹੁਨਰ ਦਾ ਨਾਮ ਹੀਰਾ ਨੁਮਾ
ਹੈ। ਸਿਖ ਰਾਜ ਵੇਲ ਏਹਦੀ ਚੋਖੀ ਇੱਜ਼ਤ ਸੀ।

ਧੁਰ ਉਪਰਲੀ ਛੱਤ ਦਾ ਫ਼ਰਸ਼


ਫ਼ਰਸ਼ ਦੇਖਕੇ ਹੈਰਾਨ ਹੋ ਹੋ ਜਾਈਦਾ ਹੈ । ਨਾਨਕ ਸ਼ਾਹੀ ਇੱਟਾਂ
ਜਿੱਨੀਆਂ ਇੱਟਾਂ ਲਾਲ ਰੰਗ ਪਾ ਕੇ ਪਕਾਆਂ ਹੋਈਆਂ, ਉਤੋਂ ਮਟੀਆਂ
ਤੇ ਥਲਿਓ ਬਹੁਤ ਪਤਲੀਆਂ ਹਨ।ਚੂਨਾ ਵਿਛਾ ਕੇ ਆਡੇ ਦਾਅ ਬੀੜੀਆਂ
ਹੋਈਆਂ ਹਨ। ਇਹਨਾਂ ਵਿਚ ਵਾਲ ਭਰ ਵਿੱਥ ਨਹੀਂ । ਨਿਸ਼ਾਨ ਸਾਹਿਬ
ਵਲ ਖੇਚਲ ਘੱਟ ਹੋਣ ਕਰਕੇ, ਏਹ ਗੱਲ ਸਾਫ਼ ਦਿਸਦੀ ਹੈ । ਇੱਟਾਂ
ਦਵਾਲੇ, ਕਾਲੀ ਮਿੱਟੀ ਦੇ ਪਕਾ ਕੇ ਗਜ਼ ਲਾਏ ਹੋਏ ਹਨ (ਜੋ ਸ਼ਾਹ
ਪੱਥਰ ਦਾ ਪੂਰਾ ਭਰਮ ਪਾ ਜਾਂਦੇ ਹਨ) ਕਈ ਤਰ੍ਹਾਂ ਦੀਆਂ ਗਿਰਾਹ ਜਾਂ
ਹਨਰੀ ਸ਼ਕਲਾਂ ਇੱਟਾਂ ਨਾਲ ਬਣਾਈਆਂ ਗਈਆਂ ਹਨ । ਸ਼ਕਲਾਂ ਵਿਚ
ਇਉਂ ਜਾਪਦਾ ਹੈ, ਜਿਵੇਂ 'ਹਜ਼ਰਤ ਸੀਮੈਂਟ' ਦੀਆਂ ਪੱਤੀਆਂ ਹਨ, ਪਰ
ਅਸਲ ਵਿਚ ਰੇਤਲੇ ਰੰਗ ਦੀਆਂ ਪੋਟਾ-ਪੋਟਾ ਭਰ ਇੱਟਾਂ ਵਰਤੀਆਂ ਗਈਆਂ
ਹਨ । ਏਹ ਫ਼ਰਸ਼ ਹਾਲੀ ਬਚਿਆ ਹੋਇਆ ਹੈ । ਕਿਉਂਕਿ ਪਾਣੀ
ਨਾਲ ਏਹਦੀ ਸੇਵਾ ਨਹੀਂ ਕੀਤੀ ਜਾਂਦੀ । ਖ੍ਰੇਖੜੀਆਂ ਨਹੀਂ ਲੱਥੀਆਂ ।
ਏਹਦੇ ਇਸ਼ਨਾਨ ਦੀ ਸੇਵਾ, ਸਿਰਫ਼ ਇੰਦਰ ਮਹਾਰਾਜ ਨੂੰ ਸੌਂਪੀ
ਗਈ ਹੈ।

ਮੋਹਰਾਕਸ਼ੀ ਦੇ ਰੰਗ


'ਉਪਰਲੀ; ਵਿਚਲੀ ਛੱਤੇ ਤੇ ਪੌੜਆਂ ਵਿਚ ਏਹ ਹਰ ਹੈ । ਏਹ
ਹੁਨਰ ਸਿਖ ਕਾਰੀਗਰਾਂ ਸਿਖਰ ਉਤੇ ਪੁਚਾ ਦਿੱਤਾ ਸੀ। ਏਸ ਉਤੇ ਵਖਰਾ
੪੮

ਲੇਖ ਛਪ ਚੁਕਾ ਹੈ । ਏਥੇ ਕੁਝ ਬਣਤ ਢੰਗ ਤੇ ਰੰਗਾਂ ਬਾਰੇ ਕਹਿਣਾ ਹੈ ।
ਮੋਹਰਾਂ ਕਸ਼ੀ, ਗਿੱਲੇ ਪਲੱਸਤਰ ਉਤੇ ਮਿਲੇ ਰੰਗ, ਇੱਕ ਜਾਨ ਕਰਨ ਦਾ
ਨਾਂ ਹੈ । ਪਹਿਲਾਂ ਦਿਹਾੜੀ ਡੇਢ ਦਿਹਾੜੀ ਇੱਕ ਮੁਰੱਬਾ ਫਟ ਭਰ ਥਾਂ ਤਰ
ਕਰਦੇ ਸਨ । ਦਰਬਾਰ ਸਾਹਿਬ ਦੀਆਂ ਇੱਟਾਂ ਬਹੁਤ ਪੱਕੀਆਂ ਹਣ ਕਰਕੇ
ਪਾਣੀ ਚਿਰਾਕਾ ਖਿੱਚਦੀਆਂ ਹਨ । ਥਾਂ ਤਰ ਕਰਕੇ ਪਲੱਸਤਰ ਕਰਦੇ
(ਜੋ ਪਰਾ ਕਹਾਉਂਦਾ ਹੈ) । ਓਸੇ ਉਤੇ ਰੰਗ ਕਰਦੇ ਤੇ ਨਹਿਲੇ* ਨਾਲ
ਠੱਪੀ ਜਾਂਦੇ । ਜੇ ਇੱਟਾਂ ਨਾਲ ਨਾਲ ਤਰ ਨਾ ਹੋ ਦੀਆਂ, ਚੂਨਾ ਲਹਿ ਜਾਣ
ਦਾ ਡਰ ਹੁੰਦਾ । ਜੇ ਤਰ ਹੁੰਦੀਆਂ, ਤਾਂ ਪੋਰਾ ਸਕਣ ਦਾ ਭੇ ਰਹਿੰਦਾ ।
ਏਸ ਕਰਕੇ ਕਈ ਵੇਰ ਕਾਰੀਗਰ ਰੋਟੀ ਖਾ ਕੇ ਆਉਂਦੇ ਜਾਂ ਹੱਥਲਾ ਕੰਮ
ਸਿਰੇ ਚਾੜ੍ਹ ਕੇ ਪ੍ਰਸ਼ਾਦ ਖਾਂਦੇ ਸਨ । ਇਹ ਅਨੋਖੀ ਹਨਰੀ ਤਪੱਸਿਆ ਹੈ ।
ਮੋਹਰਾ ਕਸ਼ੀ ਦੇ, ਜਿਹੜੇ ਰੰਗ ਸਨ, ਉਹ ਵਲੈਤੋਂ ਟੀਊਬਾਂ ਵਿਚ ਭਰੀ ਕੇ
ਨਹੀਂ ਸਨ ਆਉਂਦੇ । ਹੇਠ ਲਿਖਿਆਂ ਤਰੀਕਿਆਂ ਨਾਲ ਬਣਾਏ
ਜਾਂਦੇ ਸਨ।
(੧) ਦੇਸੀ ਮਿੱਟੀ ਹਰਮਚੀ । ਏਸ ਦਾ ਰੰਗ ਲਾਲ ਹੋਂਦਾ ਹੈ ।
ਪਹਾੜਾਂ ਤੋਂ ਆਉਂਦੀ ਹੈ ਤੇ ਪਸਾਰੀਆਂ ਤੋਂ ਆਮ ਮਿਲਦੀ ਹੈ । ਸਿਲ
ਉਤੇ ਰਖ, ਪਾਣੀ ਪਾ ਪਾ, ਰੱਬ ਦਾ ਨਾਂ ਲੈ, ਵੱਟੇ ਨਾਲ ਰਗੜੀ ਜਾਂਦੇ ।
ਜਿੰਨੀ ਮਹੀਨ ਹੋਂਦੀ, ਓਨਾ ਹੀ ਰੰਗ ਲਾਲ ਨਿਕਲਦਾ ਸੀ। ਠੂਠੀ ਵਿਚ
ਪਾ ਕੇ ਵਰਤਦੇ ਸਨ।
(੨) ਕਾਲਾ ਰੰਗ, ਨਰੇਲ ਦੀ ਠੂਠੀ ਸਾੜ ਕੇ ਪਾਣੀ ਪਾ ਪਾ,
ਵੱਟੇ ਨਾਲ ਮਹੀਨ ਕਰਦੇ,ਜਿੰਨੀ ਬ੍ਰੀਕ ਹੋਂਦੀ,ਓਨਾ ਸ਼ਾਹ ਰੰਗ ਨਿਕਲਦਾ।
(੩) ਸਬਜ਼ ਰੰਗ ਇਕ ਕਿਸਮ ਦਾ ਹਰਾ ਪੱਥਰ, ਜਿਸ ਨੂੰ ਸੰਗਿ
ਸਬਜ਼ ਕਹਿੰਦੇ ਹਨ । ਏਹਦੇ ਛੋਟੇ ਛੋਟੇ ਟੋਟੇ ਪਸਾਰੀਆਂ ਤੋਂ ਆਮ ਮਿਲਦੇ
ਹਨ। ਪਾਣੀ ਪਾ ਪਾ, ਦਬੱਲ ਕੇ ਪੀਂਹਦੇ ਸਨ ।



*ਟੀਪ ਕਰਨ ਵਾਲੇ ਮਝੌਲੇ (ਨਿੱਕੀ ਕਾਂਡੀ) ਜਿੱਡਾ, ਮੂੰਹ
ਭਾਰਾ ਹੋਂਦਾ ਹੈ ।
੪੯

(੪) ਜ਼ਰਦੀ ਮਿੱਟੀ-ਇਕ ਕਿਸਮ ਦੀ ਗਾਚਣੀ। ਏਹ ਸਿਲ
ਉਤੇ ਘਸਾਈ ਜਾਂਦੀ ਸੀ । ਏਹਦਾ ਬਹੁਤਾ ਕਜ਼ੀਆ ਕਰਨਾ ਪੈਂਦਾ। ਸੀ
ਪੀਲਾ ਰੰਗ ਹੋਂਦਾ ਸੀ।
(੫) ਨੀਲਾ ਰੰਗ-ਲਾਡਵਰਦ ਜੋ ਪੌਡਰ ਵਾਂਗ ਹੋਂਦਾ ਹੈ, ਓਸ
ਵਿਚ ਸਰੇਸ਼ ਪਾ ਕੇ ਵਰਤਦੇ ਸਨ ।
(੬) ਸਫੈਦ-ਸੰਗਿ ਮਰਮਰ ਦੀਆਂ ਕੱਤਲਾਂ (ਕੰਕਰਾਂ ਕਹਿ ਲਵੋ)
ਸਾੜ ਕੇ ਪਾਣੀ ਵਿਚ ਭਿਓਂਦੇ ਸਨ । ਜਿਸ ਤਰ੍ਹਾਂ ਕਲੀ ਦੇ ਵੱਟੇ ਭੇਵੀਂਦੇ
ਹਨ । ਫੇਰ ਪੁਣਦੇ ਤੇ ਓਸ ਥਲੇ ਜਿਹੜਾ ਦਹੀਂ ਜਿਹਾ ਰਹਿ ਜਾਂਦਾ,
ਓਹਨੂੰ ਕੰਮ ਵਿਚ ਲਿਆਉਂਦੇ ਸਨ । ਇਹ ਡੋਗਾ ਵੀ ਕਹਾਉਂਦਾ ਸੀ।
ਸਿਵਾਏ ਸਾਵੇ ਰੰਗ ਦੇ, ਹੋਰ ਸਾਰੇ ਰੰਗ ਏਸ ਨਾਲ ਮਿਲਾ ਕੇ ਹਲਕੇ ਭਾਰੇ
ਕਰਦੇ ਤੇ ਸਾਵੇ ਨੂੰ ਜ਼ਰਦੀ ਮਿਟੀ ਨਾਲ । ਏਹਨਾਂ ਤੋਂ ਛੁਟ ਇਕ ਲਹੂ
ਵਾਂਗ ਲਾਲ ਹੋਂਦਾ ਸੀ ਤੇ ਉਹਨੂੰ ਕੁਝ ਖੁਸ਼ਕ ਪਲੱਸਤਰ ਉਤੇ ਲਾਂਦੇ ਸਨ।
ਸ਼ਿੰਗ੍ਰਫ ਨੂੰ ਸੰਰੇਸ਼ ਪਾ ਕੇ ਬਣਾਂਦੇ ਸਨ । ਇਹ ਰੰਗ ਭਾਈ ਬਿਸ਼ਨ ਸਿੰਘ
ਨੇ ਵਿਚਲੀ ਛੱਤੇ, ਚੜ੍ਹਦੇ ਬੰਨੇ ਵਰਤਿਆ ਤੇ ਏਹ ਰੰਗ, ਰੋਗਨ ਦਾ
ਭੁਲੇਖਾ ਪਾ ਦੇਂਦਾ ਹੈ ।

ਜੜਤਕਾਰੀ


ਹਰਿਮੰਦਰ ਦਾ ਇਕ ਹੋਰ ਹੁਨਰ ਹੈ-ਸੰਗਿ ਮਰਮਰ ਵਿਚ
ਜੜਤਕਾਰੀ । ਏਹ ਹੁਨਰ ਵੀ ਨਕਾਸ਼ਾਂ ਦੇ ਅਧੀਨ ਹੈ । ਚਿਤ੍ਰਕਾਰ ਖਾਕਾ
ਬਣਾਉਂਦਾ, ਫੇਰ ਪੱਥਰ ਘਾੜਾ ਖਾਕਾ ਝਾੜ ਕੇ ਨਿੱਕੀ ਆਰੀ ਨਾਲ ਚੀਰ
ਪਾਉਂਦਾ ਤੇ ਬੇਗੜੀਏ ਵੰਨ ਸੁਵੰਨੇ ਪੱਥਰਾਂ ਨੂੰ ਰਗੜ ਕੇ ਥੇਵੇ ਬਣਾ ਪੱਥਰ
ਘਾੜਿਆਂ ਨੂੰ ਦੇਂਦੇ ਤੇ ਉਹ ਜੁੜਦੇ ਸਨ । ਜੜਤਕਾਰੀ ਵਿਚ ਏਹ ਪੱਥਰ
ਪ੍ਰਧਾਨ ਹਨ। (੧) ਹਕੀਕ-ਲਾਲ ਤੇ ਬਦਾਮੀ ਭਾਅ ਵਾਲਾ । (੨)
ਜ਼ਹਿਰਮੌਹਰਾ । (੩) ਖੱਟੂ ਪੱਥਰ ਪੀਲਾ । (੪) ਸਬਜ਼ ਬਲੌਰ ਏਹ
ਬਹੁਤ ਹੀ ਸੋਹਣਾ ਲਗਦਾ ਹੈ । ਲਹਿੰਦੀ ਬਾਹੀ ਵਲ ਜ਼ਿਆਦਾ ਵਰਤਿਆ
ਗਿਆ ਹੈ । (੫) ਲਾਜਵਰਦ ਨੀਲਾ । (੬) ਕਾਲਾ | ਅਬਰੀ ਘਸਮੈਲਾ,
ਵਿਚ ਕਈ ਤਰ੍ਹਾਂ ਦੀਆਂ ਮਨਮੋਹਣੀਆਂ ਰਗਾਂ । (੮) ਸਿੱਪ ਵੀ ਫੁੱਲਾਂ
੫੦

ਦੀਆਂ ਡੋਡੀਆਂ ਤੇ ਵਾਹ ਵਾਹ ਲਗਦਾ ਹੈ । ਜੜਤਕਾਰੀ ਅੱਜ ਕੱਲ ਵੀ
ਹੋਂਦੀ ਹੈ, ਪਰ ਅਰਦਾਸ ਕਰਾਉਣ ਵਾਲੀਆਂ ਸੰਗਤਾਂ ਕਾਹਲਾ ਕੰਮ
ਕਰਾਉਂਦੀਆਂ ਹਨ। ਕਾਹਲੀ ਅਗ ਟੋਏ ਹੋਣੇ ਹੀ ਹੋਏ । ਬਾਕੀ ਰਿਹਾ
ਪਹਿਲਾ ਹਨ । ਦਰਬਾਰ ਸਾਹਿਬ ਦੇ ਮੱਥੇ ਤੇ ਸੱਜੇ ਖੱਬੇ ਬੜਾ ਮਹੀਨ
ਕੰਮ ਹੈ । ਕਈ ਥਾਈਂ ਫੁੱਲਾਂ ਦੀਆਂ ਡੰਡੀਆਂ ਧਾਗੇ ਜਿੰਨੀਆਂ ਬ੍ਰੀਕ ਤੇ
ਪੈਨਸਿਲ ਦੇ ਸੂਰਮੇ ਜਿੰਨੇ ਮੋਟੇ ਥੇਵੇ ਵਰਤੇ ਹਨ। ਕਾਰੀਗਰੀ ਦੀ ਹੱਦ
ਮੁਕਾ ਦਿਤੀ ਹੈ। ਈਰਾਨੀ ਫੁੱਲ ਪੱਤਰ ਘਟ ਬਣੇ ਹੋਏ ਹਨ । ਆਪਣੇ
ਦੇਸ ਦੇ ਫਲ ਵੀ ਸੋਹਣੇ ਬਣਾਏ ਗਏ ਹਨ। ਰੁੱਖ, ਸਿਵਾਏ ਮਜਨੂੰ ਦੇ,
ਹੋਰ ਜ਼ਿਆਦਾ ਖਿਆਲੀ ਹੀ ਹਨ । ਮੋਹਰਲੇ ਦਹਿਨਾਂ ਤੇ ਦੋ ਸਾਧੂ ਵੀ
ਅਜੀਬ ਰਸ ਦੀ ਬਰਖਾ ਕਰ ਰਹੇ ਹਨ। ਹਰਿਮੰਦਰ ਹਿੰਦੁਸਤਾਨੀ ਹੁਨਰਾਂ
ਦਾ ਅਖੀਰਲਾ ਨਿਸ਼ਾਨ ਹੈ ।


પ૧