ਸਿੱਖ ਤੇ ਸਿੱਖੀ/ਨੇੜੈ ਦਿਸੈ ਮਾਤ ਲੋਕ ਤੁਧ ਸੂਝੈ ਦੂਰ
ਨੇੜੈ ਦਿਸੈ ਮਾਤ ਲੋਕ ਤੁਧ ਸੁਝੈ ਦੂਰ
ਸੰਗੀਤ ਦਾ ਸਾਹਿਤ ਨਾਲ ਮੇਲ ਹੈ । ਚੰਗਾ ਰਾਗੀ, ਪੜ੍ਹਿਆ ਨ
ਵੀ ਹੋਵੇ,ਤਾਂ ਵੀ ਓਹਨੂੰ ਸਾਹਿਤ ਦੀ ਸੂਝ ਜ਼ਰੂਰ ਹੋਂਦੀ ਹੈ ।ਗੁਰੂ ਅਰਜਨ
ਦੇਵ ਦੇ ਰਬਾਬੀਆਂ ਨੂੰ ਤਾਂ ਖਾਸ ਸਮਝ ਸੀ । ਸੱਤੇ ਬਲਵੰਡ ਨੇ ਵਾਰ ਵੀ
ਲਿਖੀ । ਹਜ਼ੂਰ ਨੇ ਪ੍ਰਵਾਨ ਕਰ ਕੇ ਆਦਿ ਗ੍ਰੰਥ ਜੀ ਦੀ ਬੀੜ ਵਿਚ ਚਾੜ੍ਹੀ ।
ਵਾਰ ਨੂੰ ਰਾਗ ਰਾਮਕਲੀ ਵਿਚ ਥਾਂ ਮਿਲੀ।
ਉਪਰਲੀ ਤੁਕ ਗੁਰੂ ਅੰਗਦ ਦੇਵ ਜੀ ਦੀ ਉਸਤਤੀ ਵਿਚ ਹੈ।
ਵਾਰ ਤੇ ਭਟਾਂ ਦੇ ਸਵਈਆਂ ਵਿਚ ਚੋਖਾ ਫਰਕ ਹੈ। ਉਸਤਤ ਦੋਵੇ ਕਰਦੇ
ਹਨ, ਪਰ ਆਪਣੇ ਆਪਣੇ ਢੰਗ ਨਾਲ। ਭੱਟਾਂ ਨੂੰ ਪੁਰਾਣਿਕ ਕਥਾਂ ਯਾਦ
ਹਨ ਤੇ ਓਸ ਅਸਰ ਹੇਠ ਗੁਰੂਆਂ ਨੂੰ ਬਿਆਨਦੇ ਹਨ । ਬੋਲੀ ਦਾ ਝੁਕਾ
ਵੀ ਬ੍ਰਿਜਭਾਸ਼ਾ ਵਲ ਹੈ, ਪਰ ਸੱਤਾ ਬਲਵੰਡ ਪੰਜਾਬੀ ਦੇ ਮਾਹਿਰ ਹਨ।ਬ੍ਰਿਜ
ਭਾਸ਼ਾ ਦੇ ਵੀ ਜਾਣੁ ਹਨ ਤੇ ਵਲੇ ਸਿਰ ਲਫਜ਼ ਜੜ ਜਾਂਦੇ ਹਨ । ਏਹਨਾਂ
ਜਿਸ ਤਰ੍ਹਾਂ ਗੁਰੂਆਂ ਨੂੰ ਦੇਖਿਆ, ਓਸ ਤਰਾਂ ਬਿਆਨਿਆ । ਭੱਟਾਂ ਨੇ
ਤਸੱਵਰੀ ਚੋਜ ਕੀਤੇ । ਵਾਰ ਵਾਲਿਆਂ ਅਸਲੀਅਤ ਨੂੰ ਢਾਲ ਕੇ ਪੌੜੀਆਂ
ਦੀਆਂ ਰੈਣੀਮ ਬਣਾ ਦਿਤੀਆਂ ਹਨ । ਸਮੁੰਦਰ ਰਿੜਕਣਾ ਆਦਿ ਦਾ
ਹਵਾਲਾ ਦੇ ਕੇ ਵੀ, ਆਪਣੀ ਲੀਕ ਤੇ ਹੀ ਚੱਲੇ ਹਨ । ਪੰਜਾਂ ਗੁਰੂਆਂ ਦਾ
ਸਰਸਰੀ ਇਤਿਹਾਸ ਆ ਗਿਆ ਹੈ। ਲੰਗਰ ਕਿਸ ਤਰ੍ਹਾਂ ਦੇ ਲਗਦੇ ਸਨ ?
ਖੀਰ ਕਿਸ ਤਰ੍ਹਾਂ ਦੀ ਹੋਂਦੀ ਸੀ ? ਅਜਿਹੀਆਂ ਸਭ ਗੱਲਾਂ ਨੂੰ ਨਿੱਕੀ
ਜਿੰਨੀ ਵਾਰ ਵਿਚ ਬੰਨ੍ਹ ਦਿੱਤਾ ਹੈ। ਸੱਤਾ ਬਲਵੰਡ ਸੰਛੇਪਤਾ ਦੇ ਮਾਲਕ
ਹਨ । ਕਈ ਤੁਕਾਂ ਵਿਚ ਸਾਹਿਤਕ ਰਸ ਭਰਿਆ ਹੈ, ਜਿਵੇਂ:-
"ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ"
੭੬
ਗੁਰ ਅੰਗਦ ਬਾਬਤ ਲਿਖਿਆ ਹੈ ਕਿ ਮਾਤ ਲੋਕ ਏਹ ਦੁਨੀਆਂ
ਨੇੜੇ ਦਿਸਦੀ ਹੈ। ਦੁਨੀਆਂ ਦੇ ਸੁਖ, ਝੂਠ ਬੋਲ ਕੇ ਪੈਸਾ ਕਮਾਉਣਾ,
ਗ੍ਰੀਬਾਂ ਦੀ ਸੰਘੀ ਨਪ ਕੇ ਕੰਮ ਕਢਣਾ, ਐਸ਼ ਕਰਨਾ, ਤੇ ਅਗਲੇ ਦੀ
ਪੱਗ ਲਾਹ ਕੇ ਖੁਸ਼ ਹੋਣਾ ਆਦਿ ਨੇੜੇ ਦਿਸਦਾ ਹੈ। ਤੂੰ ਏਹਨਾਂ ਗੱਲਾਂ ਤੋਂ
ਬੜਾ ਪਰੇ ਹੈ । ਸਝਣਾ ਦਿਣਾ ਦੇ ਅਰਥਾਂ ਵਿਚ ਵੀ ਹੈ ਤੇ ਸਝਣਾ
ਦਾ ਅਰਥ ਦਿਮਾਗ ਨੂੰ ਫੁਰਨਾ ਫੁਰਨ ਦਾ ਵੀ ਹੈ। ਦਿਸਣ ਨਾਲੋਂ ਸੁਝਣਾ
ਬੜਾ ਢਕ ਦਾ ਹੈ । ਇਸ ਤਾਂ ਹਰ ਇਕ ਨੂੰ ਸਕਦਾ ਹੈ,ਪਰ ਸੁਝਣਾ ਸਿਆਣੇ
ਨੂੰ ਹੀ ਹੈ ।
ਮਾਤ ਲੋਕ ਇਹ ਦੁਨੀਆਂ ਜਾਂ ਇਉਂ ਕਹਿ ਲਵੋ, ਹਣ ਦਾ ਜ਼ਮਾਨਾ
ਤੈਨੂੰ ਦੂਰ ਦਿਸਦਾ ਹੈ। ਅੱਖਾਂ ਨਹੀਂ ਮੀਟ ਲਈਆਂ, ਵੇਰਾਗ ਨਹੀਂ ਧਾਰ
ਲਿਆ ਤੇ ਬਾਨ ਪ੍ਰਸਥੀ ਵੀ ਨਹੀਂ ਹੋਇਆ। ਤੈਨੂੰ ਦੂਰ ਏਸ ਕਰ ਕੇ
ਲਗਦਾ ਹੈ ਕਿ ਤੂੰ ਏਹਦਾ ਹੀਜ ਪਿਅ ਜ ਦੇਖ ਲਿਆ ਹੈ। ਤੂੰ ਏਹਨੂੰ
ਆਪਣੀ ਲਿਆਕਤ ਤੇ ਤਾਕਤ ਨਾਲ ਅਜਿਹਾ ਵਰਤ ਲਿਆ ਹੈ ਕਿ ਤੈਨੂੰ
ਬਦਨਾਮ ਨਹੀਂ ਕਰ ਸਕਦਾ, ਤੇਰੇ ਅਧੀਨ ਹੈ। ਤੂੰ ਏਹਨੂੰ ਏਨਾ ਸੋਹਣਾ
ਬਣਾ ਲਿਆ ਹੈ ਕਿ ਹੁਣ ਤੂੰ ਲਾ ਪਰਵਾਹ ਹੋ ਗਿਆ ਹੈ । ਜਿਵੇਂ ਕਵੀ
ਚੰਗੀਆਂ ਕਵਿਤਾ ਰਚ ਕੇ ਪਰ੍ਹਾਂ ਕਰ ਦੇਂਦਾ ਹੈ ਤੇ ਚਿਤ੍ਰਕਾਰ ਸੋਹਣੀਆਂ
ਤਸਵੀਰਾਂ ਰੱਖ ਛਡਦਾ ਹੈ, ਇਵੇਂ ਤੂੰ ਜ਼ਮਾਨੇ ਨੂੰ ਸੁਧ ਕਰ ਕੇ ਅਲਹਿਦਾ
ਹੋ ਬੈਠਾ ਹੈ । ਨੜੇ ਏਸ ਕਰ ਕੇ ਨਹੀਂ ਕਿ ਤੈਨੂੰ ਯਕੀਨ ਹੈ ਕਿ ਏਹਨੇ
ਕੁਝ ਵਿਗੜਾਨਾ ਨਹੀਂ। ਕਈ ਖਟਕਾ ਨਹੀਂ ਰਿਹਾ । ਕੋਈ ਭਰਮ ਭਉ
ਨਹੀਂ । ਏਸ ਤੁਕ ਨੂੰ ਮੁੜ ਪੜ੍ਹੋ:-
“ਨੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰ"
ਮਾਤ ਲੋਕ ਦਰ ਸੁਝਦਾ ਤੇ ਪਰਲੋਕ ਲਾਗੇ ਦਿਸਦਾ ਹੈ। ਏਹ
ਗੂੰਜ ਤੁਕ ਵਿਚੋਂ ਸਾਫ ਨਿਕਲ ਰਹੀ ਹੈ । ਸਾਹਿੱਤ ਦਾ ਉੱਚਾ ਢੰਗ ਆ
ਗਿਆ ਹੈ।
ਪਰਲੋਕ ਕੀ ਹੈ ? ਜੋ ਅੱਗੇ ਆਉਣਾ ਹੈ। ਮੋਟਿਆਂ ਲਫਜ਼ਾਂ ਵਿਚ
ਅਸੀਂ ਅਉਂਦਾ ਸਮਾਂ ਕਹਿ ਸਕਦੇ ਹਾਂ । ਆਉਂਦਾ ਸਮਾਂ ਤੈਨੂੰ ਲਾਗੇ
੭੭
ਦਿਸ ਪਿਆ ਹੈ। ਤੈਨੂੰ ਪਤਾ ਹੈ ਕਿ ਅਗਲੀ ਉਮਰ ਵਿਚ ਕੀ ਵਰਤਣਾ
ਹੈ। ਜਵਾਨੀ ਜਾਣੀ ਹੈ, ਬੁਢੇਪਾ ਆਉਣਾ ਹੈ । ਤੈਨੂੰ ਪਤਾ ਹੈ, ਬੁਢੇਪੇ ਨੂੰ
ਕਿਸ ਤਰ੍ਹਾਂ ਸਰ ਕਰਨਾ ਹੈ ? ਤੈਨੂੰ ਅਗਲਾ ਸਮਾਂ ਦਿਸ ਪਿਆ ਹੈ ਪਈ
ਅਮਰਦਾਸ ਜੀ ਨੂੰ ਗੱਦੀ ਦੇਣੀ ਹੈ ਤੇ ਬਾਬੇ ਦਿਆਂ ਦਾ ਦੌਰ ਦੌਰਾ ਚਲਣਾ
ਹੈ। ਤੈਨੂੰ ਅਗਲੀਆਂ ਜ਼ਿੰਮੇਂਵਾਰੀਆਂ ਸਾਫ ਨਜ਼ਰ ਆ ਰਹੀਆਂ ਹਨ।
ਤੂੰ ਬੁੱਢੇ ਇਨਸਾਨ ਨੂੰ ਜਵਾਨ ਬਣਾ ਜਾਣਾ ਹੈ । ਓਸ ਬੀਣੀ ਆਖਣੀ ਹੈ
ਨਿਮਾਣਿਆਂ ਨੂੰ ਰਾਹੇ ਪਾ ਜਾਣਾ ਹੈ।
ਏਸ ਤੁਕ ਨੂੰ ਪੜ੍ਹਿਆਂ, ਇਕ ਅਦੱਸਵਾਂ ਲਿਟ੍ਰੇਰੀ ਸਵਾਦ ਆਉਂਦਾ
ਹੈ । ਏਹਨਾਂ ਅੱਖਰਾਂ ਵਿਚ ਇਕ ਘੂਕਰ ਹੈ । ਲਫਜ਼ੀ ਨਾਦ,
ਨਿਹਾਇਤ ਸੁੰਦਰ ਉਚੇ ਝਰਨੇ ਵਾਂਗੂ ਹੋ ਰਿਹਾ ਹੈ।
ਇਕ ਵੇਰ ਮੁੜ ਅਰਥਾਂ ਵਲ ਧਿਆਨ ਦੇਵੋ । ਜਿਸ ਬਾਬਤ ਏਹ
ਤੁਕ ਹੈ, ਓਹ ਤਾਂ ਸਿਆਣਾ ਹੈ ਹੀ, ਪਰ ਜਿਹੜਾ ਇਹ ਤੁਕ ਕਹਿ ਰਿਹਾ
ਹੈ, ਓਹ ਵੀ ਆਪਣੀ ਸਿਆਣਪ ਕੇਹੇ ਢੰਗ ਨਾਲ ਦੱਸ ਗਿਆ ਹੈ ।
ਰਬਾਬੀਆਂ ਵਿਚ ਸੰਗੀਤ ਹੈ, ਸੰਗੀਤ ਤੇ ਸਾਹਿਤ ਦਾ ਮੇਲ ਹੈ
ਤੁਸੀਂ ਅਨਪੜ੍ਹ ਰਬਾਬੀ ਨਾਲ ਵੀ ਗੱਲ ਕਰ ਕੇ ਵੇਖੋ,ਤੁਹਾਨੂੰ ਰਸ ਆਏਗਾ,
ਓਸਦਾ ਗੱਲਾਂ ਕਰਨਾ ਕਸਬ ਨਹੀਂ, ਜਿਹਾ ਕਿ ਆਮ ਤੌਰ ਤੇ ਸਮਝਿਆ
ਜਾਂਦਾ ਹੈ । ਰਬਾਬੀਆਂ ਦੀਆਂ ਬੇਅੰਤ ਪੀੜ੍ਹੀਆਂ ਰਾਗ ਦੀਆਂ ਮੁਰੀਦ
ਰਹੀਆਂ ਹਨ । ਏਸੇ ਪਿੱਛੇ ਓਹਨਾਂ ਦੀ ਕਹਿਣੀ ਵਿਚ ਸਾਹਿਤਕ ਚਾਸ
ਹੋਂਦੀ ਹੈ। ਸੱਤੇ ਬਲਵੰਡ ਵਿਚ ਏਹ ਰਸ ਬਹੁਤ ਸੀ । ਓਹ ਵਾਰ ਕਹਿ
ਗਏ ਤੇ ਵਾਹਵਾ ਕਹਿ ਗਏ ।