ਸਮੱਗਰੀ 'ਤੇ ਜਾਓ

ਸਿੱਖ ਤੇ ਸਿੱਖੀ/ਸਿੱਖ ਗੁਰੂ ਤੇ ਚਿਤ੍ਰ ਕਲਾ

ਵਿਕੀਸਰੋਤ ਤੋਂ
68313ਸਿੱਖ ਤੇ ਸਿੱਖੀ — ੧੧. ਸਿੱਖ ਗੁਰੂ ਤੇ ਚਿਤ੍ਰ ਕਲਾਭਾਈ ਹਰਿੰਦਰ

ਸਿੱਖ ਗੁਰੂ ਤੇ ਚਿੱਤ੍ਰ-ਕਲਾ


ਜਿਸ ਤਰ੍ਹਾਂ ਭਗਵਾਨ ਬੁਧ ਦੇ ਮੱਤ ਦਾ ਰਾਜਿਆਂ ਮਹਾਰਾਜਿਆਂ
ਰਾਹੀਂ, ਪਰਚਾਰ ਹੋਇਆ, ਗੁਰੂ ਨਾਨਕ ਦੇਵ ਨੇ ਆਪਣਾ ਮਤ ਨ ਓਸ
ਤਰਾਂ ਚਲਾਇਆ; ਸਗੋਂ ਬਾਬਰ ਜਿਹੇ ਪਾਤਸ਼ਾਹ ਦੀ ਵਧੀਕੀ ਦੇਖ ਕੇ
ਬਹੁਤ ਨਾਰਾਜ਼ ਹੋਏ । ਆਪਣੇ ਸਾਈਂ ਕਰਤਾਰ ਨੂੰ ਕਹਿਣੋ ਨ ਰੁਕੇ:-
'ਏਤੀ ਮਾਰ ਪਈ ਕੁਰਲਾਣੇ, ਤੈ ਕੀ ਦਰਦ ਨ ਆਇਆ।'
ਜਿਹੜਾ ਇਨਸਾਨ ਰੱਬ ਨੂੰ ਪੁਛ ਸਕਦਾ ਹੈ, ਓਹ ਮਲਕ ਭਾਗੋ
ਨੂੰ ਕਿਹੜੇ ਬਾਗ ਦੀ ਮੂਲੀ ਸਮਝਦਾ ? ਜਨਤਾ ਦਾ ਹਾਮੀ ਰਾਜਿਆਂ ਦੇ
ਮੂੰਹ ਨ ਲੱਗਾ । ਏਸੇ ਕਰ ਕੇ ਗੁਰੂ ਨਾਨਕ ਜੀ ਦੀ ਜੀਵਨੀ, ਮਹਾਤਮਾ
ਬੁਧ ਵਾਂਗ ਨ ਚਿਤਰੀ ਗਈ। ਇਕ ਨਵੀ ਅਜੰਤਾ ਨ ਬਣ ਸਕੀ। ਏਸ
ਸਮੇਂ ਨਾ ਹੀ ਚਿੱਤ੍ਰ-ਕਲਾ ਦਾ ਪਰਚਾਰ ਸੀ ਤੇ ਨਾ ਹੀ ਸਸਤੀ ਸੀ ।
ਗਰੀਬ ਸਿੱਖਾਂ ਦਾ ਖ਼ਿਆਲ ਪਰ ਕੀ ਜਾਣਾ ਸੀ ? ਏਹ ਤਾਂ ਜਨਮਸਾਖੀ
ਸੁਣ ਕੇ ਪਤੀਜ ਗਏ । ਮੁਸੱਵਰੀ ਨੂੰ ਹੱਥ ਨਾ ਲਾਉਣ ਦਾ ਕਾਰਨ, ਹੋਰ
ਵੀ ਸੀ । ਸਿੱਖ ਗੁਰੁ ਬੁੱਤ ਪੂਜਾ ਦੇ ਵਿਰੁਧ ਸਨ। ਉਨ੍ਹਾਂ ਨੂੰ ਓਸ ਇਕ
ਦੀ ਪੂਜਾ ਦਾ ਖ਼ਿਆਲ ਰਹਿੰਦਾ, ਜਿਹੜਾ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ
ਹੈ ਤੇ ਓਸ ਤੋਂ ਬਲਿਹਾਰ ਕੁਰਬਾਨ ਜਾਂਦੇ ਸਨ । ਅਜਿਹੇ ਜੀਵਨ-ਦਾਤੇ
ਨੂੰ ਪੱਥਰਾਂ ਵਿਚ ਕੈਦ ਕਰਨਾ ਓਹਦੀ ਹੱਤਕ ਸਮਝਦੇ ਸਨ; ਪਰ ਮੁਸਲਿਮ
ਗੁਰੂਆਂ ਨੇ ਹਕੁਮਤ ਵਾਂਗ ਬੁੱਤਾਂ ਦੇ ਟੋਟੇ ਕਰ ਕੇ ਬੁਤ-ਘੜਨੀ ਵਿੱਦਿਆ
ਦੀ ਜੜ੍ਹ ਨਹੀਂ ਮਾਰੀ। ਕਿਉਂਕਿ ਜਨਤਾ ਅਨਪੜ ਸੀ, ਏਸ ਕਰ ਕੇ
ਪਹਿਲੇ ਪੰਜਾਂ ਗੁਰੂਆਂ ਨੇ ਮੁਸੱਵਰੀ ਏਸ ਖਿਆਲ ਤੋਂ ਨ ਚਕਿਆ ਪਈ
ਮੂਰਤੀ ਪੂਜਾ ਖਲਕਤ ਦੇ ਹੱਡੀਂ ਨ ਪੈ ਜਾਵੇ। ਗੁਰੂ ਘਰ ਦੇ ਵੇਦ ਵਿਆਸ
੫੬

ਭਾਈ ਗੁਰਦਾਸ ਨੇ ਮੂਰਤੀ ਪੂਜਾ ਹਟਾਉਣ ਲਈ ਗਜ਼ਬ ਦੀ ਮੂਰਤ ਤੇ
ਅਣੋਖਾ ਮੰਦਰ ਬਣਾਇਆ । ਆਪ ਨੇ ਜ਼ੋਰ ਦਿੱਤਾ-
'ਗੁਰ ਮੂਰਤਿ ਗੁਰ ਸ਼ਬਦ ਹੈ, ਸਾਧ ਸੰਗਤ ਵਿਚ ਪ੍ਰਗਟੀ ਆਇਆ ॥'
ਇਹ ਮੰਦਰ ਲੋਕਾਂ ਨੂੰ ਇਕੱਠਿਆਂ ਕਰਨ ਵਾਲਾ ਸੀ । ਵਖਰੇ
ਚੁਲ੍ਹੇ ਬਣਾਉਣ ਵਾਲੇ ਤੇ ਘਰ ਘਰ ਠਾਕਰ ਜੀ ਦੀ ਪੂਜਾ ਕਰਨ ਵਾਲੇ
ਜੁੜ ਕੇ ਬਹਿਣਾ ਘਟ ਹੀ ਜਾਣਦੇ ਸਨ, ਪਰ ਸਿੱਖਾਂ ਦੀ ਸਝ ਨੇ
ਚਾਰ ਬੰਦਿਆਂ ਨੂੰ ਮਿਲ ਕੇ ਬਹਿਣਾ ਸਿਖਾਇਆ ਤੇ ਦਿਲ ਦੀਆਂ ਦੇਣ
ਲੇਨ ਦੀ ਪਿਰਤ ਪਾ ਦਿੱਤੀ । ਸਾਧ ਸੰਗਤ ਵਿਚ ਸ਼ਬਦ ਕੀਰਤਨ ਕਰਕੇ
(ਗੁਰ ਸ਼ਬਦ ....ਮੁਰਤ ਪੂਜਾ ਤੋਂ ਵਿਹਲੇ ਹੋ ਕੇ) ਰਾਜਸੀ ਤੇ ਸਮਾਜਿਕ
ਖਿਆਲਾਂ ਵਲ ਧਿਆਨ ਦੇ ਕੇ ਸਨ । ਗੁਰ-ਸ਼ਬਦ ਮੂਰਤ ਨੇ ਹੁਨਰ-ਪਿਆਰ
ਦਾ ਖਿਆਲ ਨ ਆਉਣ ਦਿਤਾ।
ਪਹਿਲੇ ਪੰਜ ਗੁਰੂ ਸਾਹਿਬਾਨ ਨੇ ਫਕੀਰਾਨਾ ਮੁਸੱਵਰੀ ਕੀਤੀ ।
ਲੋਭ, ਦੰਭ, ਵੱਢੀ-ਖੋਰੀ ਤੇ ਜ਼ੁਲਮ ਵਗੈਰਾ ਦੀਆਂ ਨਿੱਤ ਰਹਿਣੀਆਂ
ਤਸਵੀਰਾਂ ਖੂਬ ਖਿਚੀਆਂ ਤੇ ਓਹ ਘਰ ਘਰ ਪੁਜੀਆਂ । ਹਾਂ, ਅਮੀਰਾਨਾ
ਮੁਸੱਵਰੀ ਨੂੰ ਨਿੰਦਿਆ ਨ ।
ਸਮੇਂ ਦੀ ਹਾਲਤ ਬਦਲੀ, ਸ਼ਹਿਨਸ਼ਾਹ ਅਕਬਰ ਦੀ ਰਾਜਨੀਤੀ ਨੇ
ਦੇਸ ਨੂੰ ਸੁਖ ਦਾ ਸਾਹ ਦਿਵਾਇਆ। ਹਰ ਹੁਨਰ ਦਾ ਬੋਲਬਾਲਾ ਹੋਇਆ,
ਚਿਤ੍ਰਕਲਾ ਨੂੰ ਖੰਭ ਲਗੇ, ਲੱਗੀ ਅਪੱਛਰਾ ਤੇ ਹੁਨਰ ਵਾਂਗ ਹਿੰਦੂ ਮੁਸਲਮਾਨ
ਦਾ ਮਨਮੋਹਣ। ਜਹਾਂਗੀਰ ਨੇ ਏਸ ਹੁਨਰ ਨੂੰ ਹੋਰ ਹੁਲਾਰਾ ਦਿੱਤਾ । ਅਮੀਰ
ਹੁਨਰ, ਬਾਦਸ਼ਾਹਾਂ ਦੀ ਛਤਰ ਛਾਇਆ ਹੇਠ ਪੰਗਦੇ ਤੇ ਫਲਦੇ ਹੋਏ, ਆਮ
ਪਬਲਿਕ ਦੇ ਮੁੰਹ ਲਗਦੇ ਹਨ। ਓਹੋ ਗੱਲ ਹੁਣ ਹੋਈ, ਮਹਿੰਗਾ ਹੁਨਰ
ਸਸਤਾ ਜਾਪਣ ਲੱਗ ਪਿਆ ਤੇ ਸੁਸਾਇਟੀ ਦਾ ਇੱਕ ਅੰਗ ਮਨੀਣ ਲਗਾ ।
ਦਿਲੀ ਆਗਰੇ ਤੋਂ ਛੁੱਟ, ਛੋਟਿਆਂ ਕਸਬਿਆਂ ਭਿਰ ਵੀ ਹੁਨਰ ਨੇ ਪਰ੍ਹੇ
ਜਮਾਈ ।
ਜਹਾਂਗੀਰ ਦੇ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਹੋਏ । ਆਪ ਜੀ
ਨੇ ਕੀਰਤਪੁਰ ਲਾਗੇ ਪਿੰਡ ਸੁਰ ਸਿੰਘ ਵਿਚ ਚਰਨ ਪਾਏ । ਭਾਈ ਬਿਧੀ
੫੭

ਚੰਦ ਦੇ ਸੰਬੰਧੀਆਂ ਤਸਵੀਰ ਖਿਚਵਾਉਣ ਲਈ ਬੇਨਤੀ ਕੀਤੀ। ਮੀਰੀ
ਪੀਰੀ ਦੇ ਮਾਲਕ ਨੇ ਅਰਜ਼ ਮੰਨੀ ਤੇ ਮੂਰਤ ਖਿਚਵਾ ਦਿੱਤੀ। ਇਸ ਸਮੇਂ
ਸਿੱਖ ਸਿਆਣੇ ਹੋ ਗਏ ਸਨ। ਹੁਣ ਮੂਰਤੀ ਪੂਜਾ ਨਹੀਂ ਸੀ ਹੋ ਸਕਦੀ।
ਗੁਰਦੇਵ ਨੇ ਹੁਨਰ ਪਿਆਰ ਦਾ ਮੁੱਢ ਬੰਨ੍ਹਿਆ । ਸਿੱਖ ਗੁਰੂ ਹੁਨਰ ਵਲ
ਵੀ ਝਕੇ ਜਾਪਦੇ ਹਨ, ਕਿ ਏਸ ਹੁਨਰ ਨੂੰ ਜਹਾਂਗੀਰ ਦੇ ਵੇਲੇ ਹਿੰਦੂ
ਮੁਸਲਿਮ ਵੀਰਾਂ ਨੇ ਸਾਂਝਾ ਚਮਕਇਆ ਸੀ ਤੇ ਇਸ ਕਰਕੇ ਵੀ, ਹਿੰਦੁ
ਮੁਸਲਮਾਨਾਂ ਨਾਲ ਪਿਆਰ ਪਾਉਣ ਲਈ, ਇਕ ਸੋਹਣਾ ਵਸੀਲਾ ਸੀ।
ਹੁਣ ਦੇ ਫਾਇਦੇ ਦੇਖੇ ਗਏ, ਇਕ ਮੁਸਲਿਮ ਏਕਤਾ, ਦੂਜਾ ਆਹਟ ਦਾ
ਪ੍ਰਚਾਰ । ਸੂਰਜ਼ ਪ੍ਰਕਾਸ਼ ਵਿਚ ਦੂਜਾ ਤਸਵੀਰ ਵਾਕਿਆ ਆਉਂਦਾ ਹੈ-
ਨੌਵੇਂ ਪਾਤਸ਼ਾਹ ਦਾ। ਆਪ ਜਦੋਂ ਆਸਾਮ ਦਾ ਦੌਰਾ ਕਰਨ ਗਏ ਤਾਂ
ਦਿੱਲੀ ਅਟਕੇ । ਇਕ ਹਲਵਾਈ ਦੇ ਘਰ ਬਿਸਰਾਮ ਕੀਤਾ। ਓਹਦੀ ਮਾਂ
ਨੇ ਅਰਜ਼ ਗੁਜ਼ਾਰੀ "ਸਚੇ ਪਾਤਸ਼ਾਹ, ਆਪ ਦਾ ਚਿਤ੍ਰ ਚਾਹੀਦਾ ਹੈ ।"
ਹਜ਼ੂਰ ਮੁਸਕਰਾਏ ਤੇ ਫਰਮਾਇਆ ਖਿਚਵਾ ਦੇਂਦੇ ਹਾਂ । ਹਨਰ-ਪਿਆਰ
ਦਿਖਾ ਦਿਤਾ, ਮੂਰਤ ਉਤਰਵਾ ਦਿਤੀ।
ਸੂਰਜ ਪ੍ਰਕਾਸ਼ ਵਿਚ ਤੀਜਾ ਵਾਕਿਆ ਆਉਂਦਾ ਹੈ, ਕੋਮਲ ਹੁਨਰਾਂ
ਦੇ ਪ੍ਰਾਣ, ਸ੍ਰੀ ਦਸਮੇਸ਼ ਦਾ। ਆਪ ਨੇ ਕਵਿਤਾ ਦੀ ਤਾਂ ਓੜਕ ਕੀਤੀ ।
ਬੀਰ ਰਸ ਦੀ ਕੜਕਦੀ ਤਲਵਾਰ ਵਿਚੋਂ ਸੰਗੀਤ ਦੀ ਕੋਮਲ ਦਿਲ
ਹਿਲਾਊ ਸੁਰ ਸੁਣਾਈ ਤੇ ਚਿਤ੍ਰਕਾਰੀ ਦਾ ਰਚਨਾ ਵਿਚ ਜ਼ਿਕਰ ਕੀਤਾ,
ਕਰਾਇਆ । ਗੁਰਦੇਵ ਨੇ ਚਿਤ੍ਰ ਕਲਾ ਨੂੰ ਸਹਾਰਾ ਦਿੱਤਾ। ਬਾਦਸ਼ਾਹ
ਬਹਾਦਰ ਸ਼ਾਹ ਦੇ ਕਹਿਣ ਉਤ, ਸ਼ਾਹੀ ਚਿਤ੍ਰਕਾਰ ਆਇਆ। ਚਿਹਰੇ
ਨੂੰ ਦੇਖਦਾ ਰਿਹਾ; ਕਲਮ ਨ ਚੱਲੀ । ਮੁਸੱਵਰ ਡੋਲ ਗਿਆ ਤੇ ਹਾਰ ਕੇ
ਬਹਿ ਗਿਆ । ਹਜ਼ੂਰ ਨੇ ਆਪ ਕਲਮ ਫੜਾਈ ਤੇ ਫਰਮਾਇਆ
"ਚਿਤ੍ਰਕਾਰਾ, ਹੌਸਲੇ ਨਾਲ ਕੋਮਲ ਹੁਨਰ ਦੀ ਸੇਵਾ ਕਰੀਦੀ ਹੈ। ਕਲਮ
ਦੇ ਵਸ ਵਿਚ ਨਹੀ ਰਹੀਦਾ । ਕਲਮ ਨੂੰ ਦਿਲ ਤੇ ਦਿਮਾਗ
ਪਿਛੇ ਤਰੀਦਾ ਹੈ ।" ਸ਼ਾਹੀ ਚਿਤ੍ਰਕਾਰ ਨੂੰ ਹੌਸਲਾ ਹੋਇਆ ।
ਤਸਵੀਰ ਖਿਚੀ ਤੇ ਵਾਹਵਾ ਖਿੱਚੀ । ਏਹ ਤਸਵੀਰ ਪਟਨੇ ਸਾਹਿਬ
ਵਾਲੀ ਕਹਾਉਂਦੀ ਹੈ ਤੇ ਓਥੇ ਮੌਜੂਦ ਹੈ । ਏਸ ਫੋਟੋ ਤੋਂ ਹੋਰ ਫੋਟੋ
੫੮

ਤਿਆਰ ਹੋ ਰਹੀਆਂ ਹਨ । ਸਾਹਿਬ ਬੀਰ ਆਸਣ ਲਾਈ ਬੈਠੇ ਹਨ ।
ਇਕ ਹੱਥ ਤੀਰ ਤੇ ਦੂਜੇ ਹੱਥ ਕਮਾਨ ਹੈ। ਚਿਹਰੇ ਤੇ ਰੂਹਾਨੀਅਤ
ਟਪਕਦੀ ਤੇ ਬੀਰ ਰਸ ਡੁਲ੍ਹ ਡੁਲ੍ਹ ਪੈ ਰਿਹਾ ਹੈ। ਮੁੱਖ ਮੁਤਾਬਿਕ, ਜਿਸਮ
ਦੀ ਡਰਾਇੰਗ ਠੀਕ ਹੈ। ਕਲਗੀ ਪਿਛਲੇ ਪਾਸੇ ਝਵੀਂ ਹੋਈ ਤੇ ਦਾੜ੍ਹਾ
ਗੋਲ ਹੈ, ਜੋ ਮੋਟੀਆਂ ਮੁਗਲਈ ਨਿਸ਼ਾਨੀਆਂ ਹਨ।
ਗੁਰ-ਮਰਤ ਦੀ ਇਤਿਹਾਸਕ ਘਟਨਾ, ਮਹਾਰਾਜਾ ਰਣਜੀਤ
ਸਿੰਘ ਦੇ ਸਮੇਂ ਦੇ ਨਕਾਸ਼ ਘਰਾਣੇ ਵਿਚ ਆ ਰਹੀ ਹੈ । ਓਹ ਮੈਂ
ਭਾਈ ਗਿਆਨ ਸਿੰਘ ਨਕਾਸ਼ ਅੰਮ੍ਰਿਤਸਰੀ ਤੋਂ ਸੁਣ ਕੇ ਲਿਖ ਰਿਹਾ
ਹਾਂ । ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਜਿਤਿਆ। ਰਾਜਾ ਸੰਸਾਰ
ਚੰਦ ਦੇ ਖਜ਼ਾਨੇ ਵਿਚ ਮੈਂ *ਸ੍ਰੀ ਦਸਮੇਸ਼ ਜੀ ਦੀ ਕਾਂਗੜਾ ਕਲਮ ਦੀ ਆਹਲਾ
ਤਸਵੀਰ ਸੀ । ਰਾਜੇ ਨੇ ਮਹਾਰਾਜੇ ਨੂੰ ਤਸਵੀਰ ਦੇਣੋਂ ਇਨਕਾਰ ਕੀਤਾ ।
ਅਖੀਰ ਸਮਝੌਤਾ ਏਹ ਹੋਇਆ ਪਈ ਤਸਵੀਰ ਦੀ ਨਕਲ ਕਰਕੇ ਮੂਰਤ
ਮੋੜੀ ਜਾਏ । ਜਿਸ ਮੁਸੱਵਰ ਨੇ ਬਣਾਈ ਸੀ, ਓਹ ਮਰ ਚੁੱਕਾ ਸੀ।
ਓਹਦੇ ਪੋਤਰੇ ਜਾਂ ਪੜੋਤਰੇ ਨੇ ਹਰਿਮੰਦਰ ਦੀਆਂ ਛੋਟੀਆਂ ਉਪਰਲੀਆਂ
ਪੌੜੀਆਂ ਵਿਚ ਬਣਾਈ ! ਸਿਆਣੇ ਮਹਾਰਾਜੇ ਨੇ ਖਿਆਲ ਰਖਿਆ ਕਿ
ਕਾਗਜ਼ ਤੇ ਵਾਹੁਣ ਨਾਲ ਤਸਵੀਰ ਓਰੇ ਪਰੇ ਨ ਹੋ ਜਾਵੇ । ਤਸਵੀਰ
ਵਿਚ ਕਾਂਗੜਾ ਕਲਮ ਦੀਆਂ ਸਭ ਨਿਸ਼ਾਨੀਆਂ ਹਾਲੀ ਤਕ ਝਲਕ
ਰਹੀਆਂ ਹਨ। ਇਸ ਤੋਂ ਸ਼ੇਰ ਪੰਜਾਬ ਦਾ ਹੁਨਰ ਪਿਆਰ ਵੀ ਜ਼ਾਹਿਰ
ਹੋ ਰਿਹਾ ਹੈ ।
ਵਲੇ ਵਲੇ ਸਿਖਾਂ ਜਨਮਸਾਖੀ ਉਤੇ ਜ਼ੋਰ ਦੇਈ ਰਖਿਆ ।
ਜਨਮਸਾਖੀ ਦੀਆਂ ਬਹੁਤ ਤਸਵੀਰਾਂ ਬਣੀਆਂ। ਜਨਮਸਾਖੀ ਨੂੰ ਹੁਨਰ
ਦੀ ਸੇਵਾ ਕੀਤੀ, ਏਸ ਲਿਹਾਜ਼ ਨਾਲ ਅਸੀਂ ਜਨਮਸਾਖੀ ਨੂੰ ਮਹਾਂਭਾਰਤ
ਤੇ ਉਮਰ ਖਿਆਮ ਦੀਆਂ ਰੁਬਾਈਆਂ ਦੇ ਮੁਕਾਬਲੇ ਉਤੇ ਰੱਖ ਸਕਦੇ ਹਾਂ,
ਪਰ ਏਸ ਨੂੰ ਦੀਵਾਨਿ-ਗਾਲਬ ਦੀ ਤਰ੍ਹਾਂ ਚੁਗਤਾਈ ਨਹੀਂ
ਮਿਲਿਆ ।



*ਕਿਹਾ ਜਾਂਦਾ ਹੈ,ਇਹ ਤਸਵੀਰ ਵੀ ਹਜ਼ੂਰ ਨੇ ਆਪ ਖਿਚਵਾਈ ਸੀ।
੫੯