ਸਮੱਗਰੀ 'ਤੇ ਜਾਓ

ਸਿੱਖ ਤੇ ਸਿੱਖੀ/ਹਰਿਮੰਦਰ ਸਾਹਿਬ ਦੇ ਹੁਨਰਾਂ ਨੂੰ ਬਚਾਓ

ਵਿਕੀਸਰੋਤ ਤੋਂ
68279ਸਿੱਖ ਤੇ ਸਿੱਖੀ — ੧੦.ਹਰਮਿੰਦਰ ਸਾਹਿਬ ਦੇ ਹੁਨਰਾਂ ਨੂੰ ਬਚਾਓਭਾਈ ਹਰਿੰਦਰ

ਹਰਿਮੰਦਰ ਸਾਹਿਬ ਦੇ ਹੁਨਰਾਂ ਨੂੰ ਬਚਾਓ


(ਸ਼੍ਰੋਮਣੀ ਕਮੇਟੀ ਦੇ ਧਿਆਨ ਜੋਗ)


ਸ੍ਰੀ ਹਰਿਮੰਦਰ ਅੰਦਰ ਮੋਹਰਾ ਕਸ਼ੀ (ਗਿੱਲੇ ਪਲੱਸਤਰ ਤੇ ਰੰਗਾਂ
ਨੂੰ ਇਕ ਜਾਨ ਕਰਨਾ) ਟੁਕੜੀ ਦਾ ਕੰਮ (ਗੱਚ ਵਿਚ ਸ਼ੀਸ਼ਿਆਂ ਨੂੰ ਜੜਨਾ) ਜੜਤਕਾਰੀ (ਸ਼ੀਸ਼ਿਆਂ ਉਤੇ ਥੇਵੇ ਫਬਾਉਣਾ) ਬੇਗੜੀਏ ਦਾ ਕੰਮ (ਸੰਗ
ਮਰਮਰ ਵਿਚ ਵੇਲ ਬੂਟੇ ਬਣਾਉਣਾ) ਆਦਿ ਹੁਨਰ ਸਿਖਰ ਤੇ ਪੁੱਜੇ ਹੋਏ
ਹਨ । ਮੋਹਰਾ ਕਸ਼ੀ ਦੀ ਮਿਸਾਲ ਤਾਂ ਕਿਤੇ ਮੁਸ਼ਕਲ ਹੀ ਮਿਲਦੀ ਹੈ।
ਏਸ ਹੁਨਰ ਨੇ ਹਰਿਮੰਦਰ ਅੰਦਰ ਨਵਾਂ ਰੂਪ ਧਾਰਿਆ ਹੈ । ਮੋਹਰਾ ਕਸ਼ੀ
ਦੇ ਉਸਤਾਦ ਭਾਈ ਬਿਸ਼ਨ ਸਿੰਘ ਨੇ ਏਥੇ ਕੰਮ ਕੀਤਾ ਸੀ।
ਹੁਨਰ ਦੀ ਬਦਕਿਸਮਤੀ ਦੇਖੋ, ਪਹਿਲਾਂ ਸਰਦਾਰ ਅਰੂੜ ਸਿੰਘ
ਵੇਲੇ, ਦਰਸ਼ਨੀ ਡਿਓੜੀ ਦੇ ਅੰਦਰੋਂ,ਮੋਹਰਾ ਕਸ਼ੀ ਛਿੱਲੀ ਗਈ। ਕੁਝ ਲੋਕਾਂ
ਘੁਸਰ ਮੁਸਰ ਕੀਤੀ, ਪਰ ਕੋਈ ਠੁੱਕ ਦੀ ਗੱਲ ਨ ਕੀਤੀ । ਓਥੇ ਫੌਜੀਆਂ
ਨੇ ਸੰਗ ਮਰਮਰ ਲਵਾ ਦਿਤਾ । ਏਹ ਕੰਮ ਭਾਈ ਈਸ਼ਰ ਸਿੰਘ ਮਹੰਤ
ਦਾ ਸੀ ।
ਮਗਰੋਂ ਗੁਰਦਵਾਰਾ ਕਮੇਟੀਆਂ ਦਾ ਪ੍ਰਬੰਧ ਹੋਇਆ । ਬਾਰੀਆਂ
ਵਿਚ ਤੇ ਥੰਮ੍ਹਾਂ ਉਤੇ, ਸੰਗ ਮਰਮਰ ਲਾਇਆ ਗਿਆ। ਪਿੱਠਾਂ ਨਾਲ ਵੀ
ਰੰਗ ਘਸਦੇ ਸਨ, ਪਰ ਬਚਾਉਣ ਦੀ ਤਜਵੀਜ਼ ਕੋਈ ਨਾ ਕੀਤੀ ਤੇ ਪੱਥਰ
ਲਾ ਕੇ ਹੀ ਏਸ ਹੁਨਰ ਨੂੰ ਲਾਂਭੇ ਕੀਤਾ । ਏਹੋ ਹਾਲ ਪੌੜੀਆਂ ਵਿਚ
ਹੋਇਆ, ਜਿੱਥੇ ਹੱਥ ਪੁੱਜ ਨਹੀਂ ਸਕਦੇ ਸਨ, ਓਥੋਂ ਵੀ ਮੋਹਰਾ ਕਸ਼ੀ
ਢਿੱਲੀ ਗਈ ਹੈ । ਏਹ ਨਮੂਨੇ ਸਭ ਤੋਂ ਪੁਰਾਣੇ ਸਨ। ਏਥੇ ਹੀ ਪੁਰਾਣੇ
੫੨

ਕਾਰੀਗਰ ਭਾਈ ਜੈ ਸਿੰਘ ਦੇ ਦਸਤਖਤ ਸਨ। ਏਹਨਾਂ ਚੀਜ਼ਾਂ ਦੀ ਫੋਟੋ
ਵੀ ਨਹੀਂ ਲੁਹਾਈ ਗਈ।
ਕਮੇਟੀ ਨੇ, ਹਰਿ ਕੀ ਪੌੜੀ ਦੀ ਉਪਰਲੀ ਛੱਤੇ (ਜਿੱਥੇ ਅਖੰਡ
ਪਾਠ ਹੋ ਦੇ ਹਨ) ਹੁਨਰ ਦੇ ਗਿਰਦੇ ਚੁਗਾਠ ਫੇਰ ਕੇ, ਸ਼ੀਸ਼ੇ ਲਵਾ ਦਿੱਤੇ
ਹਨ । ਇਹ ਕੰਮ ਗਚ ਤੇ ਜੜਤਕਾਰੀ ਦਾ ਹੈ, ਜਿਸ ਨੂੰ ਲਕੀ ਹਥ ਲਾਂਦੇ
ਸਨ ਤੇ ਥੇਵੇ ਝੜ ਪੈਂਦੇ ਸਨ, ਹੁਣ ਬਚਾ ਹੋ ਗਿਆ ਹੈ । ਅਸਾਂ ਹਨ
ਬਚਾਉਣ ਦੇ ਸੋਹਣੇ ਤੇ ਬਹੁਤੇ ਉਪਰਾਲੇ ਨਹੀਂ ਕੀਤੇ । ਮੋਹਰਾ ਕਸ਼ੀ ਨੂੰ ਤਾਂ
ਅਸੀਂ ਇਉਂ ਸਮਝਦੇ ਹਾਂ, ਜਿਵੇਂ ਕੰਧਾਂ ਉਤੇ ਰੰਗ ਥੱਪਿਆ ਹੋਇਆ ਹੈ ।
ਅਸਲ ਵਿਚ ਇਹ ਹੁਨਰ ਏਨਾ ਮਹੀਨ ਕੀਤਾ ਹੋਇਆ ਹੈ ਕਿ ਅੱਜ ਕੱਲ ਦੇ
ਉਸਤਾਦ ਕਾਗ਼ਜ਼ਾਂ ਉਤੇ ਵੀ ਨਹੀਂ ਕਰ ਸਕਦੇ । ਏਹਨਾਂ ਵੇਲਾਂ ਤੇ ਫੁਲਾਂ
ਵਿਚੋਂ, ਸਾਡੀ ਕੁਦਰਤ ਪ੍ਰਸਤੀ ਡੁਲ੍ਹ ਡੁਲ੍ਹ ਪੈ ਰਹੀ ਹੈ । ਏਸ ਹੁਨਰ ਸਦਕਾ,
ਸਾਡੇ ਦਿਮਾਗ ਦੇ ਸੋਹਜਸਵਾਦ ਤੇ ਬਿਰਤੀ ਦੀ ਕੋਮਲਤਾਦਾਬਹੁਪਤਾਲਗਦਾ
ਹੈ । ਭਾਰਤ ਦੀਆਂ ਸੈਂਕੜੇ ਵਰ੍ਹਿਆਂ ਦੀਆਂ ਗੁਫਾਂ ਵਿਚ ਹੁਨਰ ਸੰਭਾਲਿਆ
ਹੋਇਆ ਹੈ ਤੇ ਸੰਭਾਲਣ ਦੇ ਨਵੇਂ ਢੰਗ ਕੱਢੇ ਜਾ ਰਹੇ ਹਨ । ਅਜੰਤਾ
ਦਾ ਜਿੰਨਾ ਪ੍ਰਚਾਰ ਵੀਹਵੀਂ ਸਦੀ ਵਿਚ ਹੋਇਆ, ਓਨਾ ਪਹਿਲਾਂ ਨਹੀਂ
ਸੀ । ਇਕ ਤਾਂ ਚੀਜ਼ ਆਲ੍ਹਾ ਸੀ, ਦੂਜਾ ਸਿਆਣਿਆਂ ਹੱਥਾਂ ਤੇ ਸੂਝ ਵਾਲੇ
ਦਿਮਾਗਾਂ ਸਵਾਰਿਆ ਤੇ ਸੰਭਾਲਿਆ ਹੈ । ਓਸ ਹੁਨਰ ਦਿਆ ਕਾਰੀਗਰਾਂ
ਪਾਸੋਂ ਹੁਨਰ ਦੀਆਂ ਖੂਬ ਆਂ ਬਾਬਤ ਕਿਤਾਬਾਂ ਲਿਖਾਈਆਂ ਗਈਆਂ
ਹਨ । ਰਸਾਲਿਆਂ ਵਿਚ ਮਜ਼ਮੂਨਾਂ ਦਾ ਹੜ੍ਹ ਆਇਆ ਰਿਹਾ ਹੈ। ਹਰ
ਇਕ ਗੁਫਾ ਦੀਆਂ ਵਖਰੇ ਵਖਰੇ ਪਹਿਲੂਆਂ ਤੋਂ ਫਟੋ ਲੀਤੀਆਂ ਤੇ ਛਾਪੀਆਂ
ਗਈਆਂ । ਏਸ ਪ੍ਰਚਾਰ ਸਦਕਾ, ਬੰਗਾਲ ਸਕੂਲ ਨੇ ਅਜੰਤਾ ਤੋਂ ਪ੍ਰੇਰਨਾ
ਲਈ । ਹਰਿਮੰਦਰ ਦੀ ਮੋਹਰਾ ਕਸ਼ੀ ਨੂੰ ਬਚਾਉਣ ਲਈ ਹਾਲੀਂ ਤਾਂ ਓਹੋ
ਉਪਰਾਲਾ ਹੋ ਸਕਦਾ ਹੈ, ਜਿਹੜਾ ਵੱਡੇ ਬਾਬੇ ਦੇ ਪ੍ਰਕਾਸ਼ ਅਸਥਾਨ
ਤੋਂ ਕੀਤਾ ਗਿਆ ਹੈ । ਸ਼ੀਸ਼ੇ ਲਾਏ ਜਾਣ ਕਿਉਂਕਿ ਸੰਗਤਾਂ ਥਿੰਧੇ
ਹੱਥ ਫੇਰ ਦੇਦੀਆਂ ਹਨ, ਇਸ ਤਰ੍ਹਾਂ ਬੱਚਾ ਹੋ ਜਾਵੇਗਾ । ਸ਼ੀਸ਼ਿਆਂ ਵਿਚੋਂ
ਹੁਨਰੀ ਸੈਆਂ ਖੂਬ ਦਮਕਣਗੀਆਂ । ਜੇ ਸਾਰਾ ਉਪਰਾਲਾ ਨਾ ਹੀ ਕਰਨਾ
੫੩

ਹੋਵੇ ਤਾਂ ਵਡੇ ਹਾਲ ਕਮਰੇ ਦਾ ਹੁਨਰ ਤਾਂ ਜ਼ਰੂਰ ਹੀ ਸੰਭਾਲਿਆ ਜਾਣਾ
ਚਾਹੀਦਾ ਹੈ । ਏਸ ਉੱਤੇ ਹੱਥ ਪੁਜ ਸਕਦਾ ਹੈ । ਨਾਲੇ ਏਸ ਹਿੱਸੇ ਵਿਚ
ਕੰਮ ਬਹੁਤ ਸੋਹਣਾ ਹੈ। ਨਾਲ ਹੀ ਜਿਨ੍ਹਾਂ ਦਾ ਕੰਮ ਹੈ, ਓਹਨਾਂ ਨਕਾਸ਼ਾਂ
ਦੇ ਨਾਂ ਵੀ ਸ਼ੀਸ਼ਿਆਂ ਉੱਤੇ ਲਿਖੇ ਜਾਣ ਤਾਂ ਡਰ ਨਹੀਂ । ਲਹਿੰਦੇ
ਬੰਨੇ ਦੀ ਵਿਚਲੀ ਬਾਹੀ ਦੀ ਮਹਿਰਾਬ, ਭਾਈ ਬਿਸ਼ਨ ਸਿੰਘ ਦੇ ਹਥਾਂ
ਦੀ ਹੈ, ਏਹ ਵੀ ਸੰਭਾਲਣ ਵਾਲੀ ਚੀਜ਼ ਹੈ ।
ਸ਼ੀਸ਼ਿਆਂ ਵਿਚ ਸੰਭਾਲਣ ਤੋਂ ਛੁਟ, ਦਰਬਾਰ ਸਾਹਿਬ ਦੇ ਹੁਨਰ
ਦੀਆਂ ਹਰ ਪਹਿਲੂ ਤੋਂ ਫੋਟੋ ਲੈਣੀਆਂ ਚਾਹੀਦੀਆਂ ਹਨ । ਹਰਿਮੰਦਰ
ਦੇ ਅੰਦਰਲੇ ਹੁਨਰਾਂ ਦੀ ਕੋਈ ਫੋਟੋ ਨਹੀਂ। ਗੁੰਬਦ ਦੇ ਅੰਦਰ ਦੀਆਂ
ਆਰਟਿਸਟਕ ਢੰਗ ਦੀਆਂ ਫੋਟੋ ਲੈਕੇ,ਹੁਨਰੀ ਰਸਾਲਿਆਂ ਵਿਚ ਭੇਜੀਆਂ ਜਾ
ਸਕਦੀਆਂ ਹਨ। ਇਹ ਤਸਵੀਰਾਂ ਗਾਈਡ ਦੇ ਦਫਤਰ ਵਿਚ ਵੀ ਹੋਣ
ਤਾਂ ਚੰਗਾ ਹੈ । ਏਹਨਾਂ ਤਸਵੀਰਾਂ ਨੂੰ ਹਿੰਦੀ, ਉਰਦੂ, ਪੰਜਾਬੀ ਤੇ ਅੰਗ੍ਰੇਜ਼ੀ
ਪੈਮਫਲਿਟਾਂ ਵਿਚ ਛਾਪਿਆ ਜਾ ਸਕਦਾ ਹੈ । ਪੈਮਫਲਿਟਾਂ ਵਿਚ ਹਰਿਮੰਦਰ
ਦੇ ਹੁਨਰਾਂ ਬਾਰੇ, ਸਰਸਰੀ ਬਿਆਨ ਹੋਣਾ ਚਾਹੀਦਾ ਹੈ ।
ਮੁਰੰਮਤ ਸਮੇਂ, ਪੁਰਾਣੇ ਢੰਗ ਦਾ ਖਾਸ ਖਿਆਲ ਰੱਖਣਾ ਚਾਹੀਦਾ
ਹੈ। ਮੋਹਰਾ ਕਸ਼ੀ ਦੀ ਕਿਤੇ ਕਿਤੇ ਮੁਰੰਮਤ ਹੋਈ ਹੈ, ਜਿਸ ਵਿਚ
ਅੰਗ੍ਰੇਜ਼ੀਪਨ ਆ ਗਿਆ ਹੈ । ਮੁਰੰਮਤ ਵੇਲੇ ਅਸਲੀ ਚੀਜ਼ ਨਾਲ ਢੁਕਦੀ
ਚੀਜ਼ ਬਣਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਬੇਗੜੀਏ ਦਾ ਕੰਮ ਵੀ,
ਪਹਿਲਾਂ ਵਾਂਗ ਮਹੀਨ ਨਹੀਂ ਰਿਹਾ। ਕਈ ਵੇਰ ਪੱਥਰ ਲਾਉਣ ਵੇਲੇ ਕੁਝ
ਸੂਤਰ ਇੱਟਾਂ ਦੀ ਛਿਲਾਈ ਵੀ ਹੋ ਜਾਂਦੀ ਹੈ ।ਏਸ ਉਤੇ ਗੁੰਬਦ ਦਾ ਭਾਰ ਹੈ
ਤੇ ਏਸ ਤਰ੍ਹਾਂ ਕੰਧਾਂ ਕਮਜ਼ੋਰ ਹੋ ਜਾਣਗੀਆਂ। ਗੁੰਬਦ ਅਗੇ ਵੀ ਕਮਜ਼ੋਰ
ਹੈ ਤੇ ਕਾਬਲਿਆਂ ਨਾਲ ਕੱਸਿਆ ਹੋਇਆ ਹੈ। ਸੋਨੇ ਦੀਆਂ ਬੁਰਜੀਆਂ
ਦੀ ਸੇਵਾ ਕਰਨ ਵੇਲੇ ਗਿੱਲੀ ਲੀਰ ਹੋਣੀ ਚਾਹੀਦੀ ਹੈ। ਖੁਰਪੀਆਂ ਵਗੈਰਾ
ਨਾਲ ਸੋਨਾ ਘਸ ਜਾਂਦਾ ਹੈ।
ਦੀਪ ਮਾਲਾ ਨੂੰ ਸਜਾਉਣ ਵਾਸਤੇ ਕਈ ਹੁਨਰੀ ਦਵਾਖੀਆਂ
ਬਣੀਆਂ ਹੋਈਆਂ ਸਨ। ਕਈ ਸ਼ਕਲਾਂ ਦੀਆਂ ਸਨ, ਜਿਨ੍ਹਾਂ ਉਤੇ ਦੀਵੇ
੫੪

ਵਿਕਾਏ ਜਾਂਦੇ ਸਨ, ਜੋ ਛੋਟੀ ਪਰਕਰਮਾ ਗਿਰਦੇ ਲਾਈਆਂ ਜਾਂਦੀਆਂ
ਸਨ । ਜਿਸ ਵੇਲੇ ਏਹਨਾਂ ਉੱਤੇ ਦੀਵੇ ਰਖੇ ਜਾਂਦੇ ਸਨ, ਤਾਂ ਬਹੁਤ ਹੀ
ਮਨਮੋਹਣਾ ਨਜ਼ਾਰਾ ਲਗਦਾ ਸੀ । ਜਦੋਂ ਸ੍ਰੀ ਅਕਾਲ ਤਖਤ ਤੇ ਜਥੇਦਾਰ
ਤੇਜਾ ਸਿੰਘ ਭੁੱਚਰ ਦਾ ਕਬਜ਼ਾ ਹੋਇਆ ਤਾਂ ਤੇਲ ਦਵਾਖੀਆਂ ਬਾਲਣ ਦੀ
ਥਾਂ ਤੇ, ਗੁਰੂ ਦੇ ਲੰਗਰ ਵਿਚ ਵਰਤੀਆਂ ਤੇ ਓਹ ਮੁਦਤਾਂ ਦੇ ਤੇਲ ਨਾਲ
ਬੰਧੀਆਂ ਹੋਈਆਂ, ਕਾਗਜ਼ਾਂ ਤੋਂ ਵੀ ਵਧ ਕੇ ਭੜ ਭੜ ਕਰਕੇ ਬਲੀਆਂ ।
ਖ਼ੈਰ, ਓਹ ਵੇਲਾ ਤਾਂ ਲੰਘ ਗਿਆ। ਹੁਣਬਿਜਲੀ ਨਾਲ ਹੁਨਰ ਨੂੰ ਸਾਹਮਣੇ
ਰਖ ਕੇ ਰੋਸ਼ਨੀ ਹੋਣੀ ਚਾਹੀਦੀ ਹੈ।
ਉੱਤੇ ਦੱਸਿਆ ਸੀ ਕਿ ਹਰਿਮੰਦਰ ਦਾ ਕੋਈ ਅੰਦਰਲਾ ਵੀਊ
ਨਹੀਂ ਛਪਿਆ।ਯਾਤਰੂਆਂ ਨੂੰ ਵੀ ਆਗਿਆ ਦੇ ਦੇਣੀ ਚਾਹੀਦੀ ਹੈ ਤੇ
ਕਮੇਟੀ ਨੂੰ ਵੀ ਵਧੀਆ ਫੋਟੋਜ਼ ਲੈ ਕੇ, ਬੁੰਗਿਆਂ ਦੀ ਸਕੀਮ ਵਿਚ ਇਕ
ਤਸਵੀਰ ਘਰ ਬਣਾ ਕੇ, ਓਸ ਵਿਚ ਰਖਣੀਆਂ ਚਾਹੀਦੀਆਂ ਹਨ ।
ਗੁਰਬਾਣੀ ਦੇ ਖਾਸ ਸ਼ਬਦਾਂ ਦੀਆਂ ਤਸਵੀਰਾਂ ਬਣਵਾਈਆਂ ਜਾਣ ਤੇ
ਸਿਖ ਇਤਹਾਸ ਦੀਆਂ ਲੋੜਾਂ ਦੀਆਂ ਤਸਵੀਰਾਂ ਖਿਚਵਾਈਆਂ ਜਾਣ ਤੇ
ਉਹ ਸਭੇ ਚਿਤ੍ਰਸ਼ਾਲਾ ਵਿਚ ਰਖੀਆਂ ਜਾਣ ।
ਅਖੀਰ ਵਿਚ ਫੇਰ ਏਹੋ ਹੀ ਮੰਗ ਹੈ ਕਿ ਜਿੰਨੇ ਹੁਨਰ ਹੁਣ ਹਨ,
ਓਹਨਾਂ ਨੂੰ ਠੀਕ ਤਰ੍ਹਾਂ ਸੰਭਾਲਿਆ ਜਾਏ ।
੫੫