ਸਮੱਗਰੀ 'ਤੇ ਜਾਓ

ਸਿੱਖ ਤੇ ਸਿੱਖੀ/ਸਿੱਖਾਂ ਦੇ ਉਪਕਾਰ

ਵਿਕੀਸਰੋਤ ਤੋਂ
68272ਸਿੱਖ ਤੇ ਸਿੱਖੀ — ੩.ਸਿੱਖਾਂ ਦੇ ਉਪਕਾਰਭਾਈ ਹਰਿੰਦਰ

ਸਿੱਖਾਂ ਦੇ ਉਪਕਾਰ


ਸਿੱਖਾਂ ਦਾ ਨਿਰਾ ਇਹੀ ਉਪਕਾਰ ਨਹੀਂ ਕਿ ਓਹਨਾਂ ਸਾਰੇ ਹਿੰਦ
ਨੂੰ, ਖੂਨੀ ਲਟੋਰਿਆਂ ਤੋਂ ,ਜਿੰਦਾਂ ਹੂਲ ਕੇ ਬਚਾਇਆ । ਸਿੱਖ ਨਿਰੇ ਜੋਧੇ
ਹੀ ਨਹੀਂ, ਸਗੋਂ ਇਹਨਾਂ ਨੇ ਕਈ ਤਰ੍ਹਾਂ ਨਾਲ ਦੇਸ਼ ਵਾਸੀਆਂ ਨੂੰ
ਜੀਵਨ-ਜਾਚ ਸਿਖਾਈ।
ਸਭ ਤੋਂ ਪਹਿਲਾਂ, ਗੁਰੂ ਸਾਹਿਬਾਨ ਨੇ ਦੇਸ਼ ਦੀ ਹਾਲਤ ਦੇਖਦਿਆਂ
ਸਭਾ ਉਸਾਰੀ ਵਲ ਖਿਆਲ ਕੀਤਾ । ਇਨਸਾਨ ਨੂੰ ਇਨਸਾਨ ਬਣਾਉਣਾ
ਚਾਹਿਆ । “ਸੁਣਿਐ ਅੰਧੇ ਪਾਵਹਿ ਰਾਹੁ" ਵਾਲੀ ਗੱਲ ਹੋਈ । ਰੋਜ਼
ਦੋ ਵੇਲੇ ਦੀਵਾਨ ਸਜਦੇ ਤੇ ਸੰਗਤਾਂ ਉਪਦੇਸ਼ ਲੈਣ ਲੱਗੀਆਂ। ਏਸ ਤਰ੍ਹਾਂ
ਹਰ ਵਰਨ ਦੇ ਲੋਕ ਇਕੱਠੇ ਬਹਿਣ ਲੱਗੇ । ਮੁਸਲਮਾਨ ਵੀ ਆ ਜਾਂਦੇ
ਸਨ, ਇਹ ਗਲ ‘ਤੁਜਕਿਜਹਾਂਗੀਰੀ' ਵਿਚ ਬਾਦਸ਼ਾਹ ਆਪ ਲਿਖਦਾ ਹੈ ।
ਮੁਕਦੀ ਗੱਲ, ਗੁਰੂਆਂ ਮਿਲਕੇ ਬਹਿਣਾ ਸਿਖਾਇਆ । ਵਾਕ ਵੀ ਹੈ:-

ਮਿਲਬੇ ਕੀ ਮਹਿਮਾ ਵਰਨ ਨ ਸਾਕਉ ।


ਉਪਰਲੀਆਂ ਜ਼ਾਤਾਂ ਦੀ ਆਪਾ ਵਧਾਊ ਬਿਰਤੀ ਤੇ ਨੀਵੀਆਂ
ਜ਼ਾਤਾਂ ਦੀ ਆਪਾ ਘਟਾਊ ਬਿਰਤੀ ਦੂਰ ਹੋ ਗਈ । ਸਭ ਆਪਣੇ ਆਪ
ਨੂੰ ਇਕੋ ਜਿਹੇ ਸਮਝਣ ਲੱਗ ਪਏ । ਖਾਣ ਪੀਣ ਵਾਲੇ ਪੰਗਤਾਂ
ਇਕੱਠੀਆਂ ਲਗਣ ਲੱਗੀਆਂ । ਲੰਗਰਾ ਤੋਂ ,ਛੋਹ ਉਡਾਉਣ ਦਾ ਸਿੱਖਾਂ
ਨੇ ਕਾਫ਼ੀ ਕੰਮ ਲਿਆ । ਕਬੀਰ ਸਾਹਿਬ ਨੇ ਵਰਨ ਜ਼ਾਤ ਦੇ ਖਿਲਾਫ ਭਰਕੇ
ਸ਼ਬਦ ਲਿਖੇ । ਪਰ ਸਿੱਖਾਂ ਕਿਹਾ ਤੇ ਕਰਕੇ ਵੀ ਦੱਸਿਆ। ਪੰਜਾਬ ਵਿਚ
ਛੋਹ ਛਹ ਛਾਹ ਦਾ ਭਰਮ ਕਾਫੀ ਮਿਟਿਆ । ਦੇਸ ਉੱਤੇ ਇਹ ਪਹਿਲਾ
ਉਪਕਾਰ ਸੀ । ਏਸੇ ਕਰਕੇ ਅਸੀਂ ਇਕ ਮੁੱਠ ਹੋਏ ਤੇ ਇਕ ਦੂਜੇ ਦੇ ਦੁੱਖ
੧੯

ਨੂੰ ਆਪਣਾ ਦੁੱਖ ਜਾਣ ਕੇ, ਜਦ ਦੇਸ ਤੇ ਭੀੜ ਬਣੀ, ਅਸੀਂ ਤਲੀਆਂ ਤੇ
ਸਿਰ ਰਖੀ ਰਣ ਵਿਚ ਗੱਜੇ । ਛੋਹ ਦੂਰ ਕਰਨ ਨਾਲ ਸਾਡਾ ਪਾਲੇਟਿਕਸ
ਸਿੱਧਾ ਹੋ ਗਿਆ । ਛੋਹ ਦੂਰ ਕਰਨ ਨਾਲ ਸਿੱਖ ਸਮਾਜ ਬਣਿਆ, ਜਿਸ ਨੇ
ਦੇਸ ਵਿਚ ਪੰਚਾਇਤੀ ਰਾਜ ਦਾ ਰੰਗ ਗੂੜ੍ਹਾ ਕੀਤਾ । ਸੋ ਪਹਿਲਾ ਉਪਕਾਰ
ਵਰਨ-ਭੇਦ ਗਵਾਉਣਾ ਸੀ, ਜਿਸ ਨਾਲ ਆਪਸ ਵਿਚ ਪਿਆਰ ਤੇ
ਹਿੱਤ ਵਧਿਆ।
ਦੂਜਾ ਉਪਕਾਰ ਪੰਚਾਇਤੀ ਰਾਜ ਨੂੰ ਪੱਕਾ ਕਰਨ ਦਾ ਸੀ ।
ਗੁਰਦੇਵ ਉਪਦੇਸ਼ ਦੇਕੇ, ਫੇਰ ਸੰਗਤਾਂ ਦੇ ਝਗੜੇ ਨਿਬੜਦੇ ਸਨ। ਅਸਾਂ
ਸਿਆਸਤਦਾਨਾਂ ਨੂੰ ਸੂਝ ਕਰਾ ਦਿੱਤੀ ਸੀ ਕਿ ਜਨਤਾ ਨੂੰ ਉਠਾਉਣਾ ਹੋਵੇ,
ਤਾਂ ਹਕੁਮਤ ਦੇ ਮੁਕਾਬਲੇ ਉੱਤੇ ਆ ਕੇ ਸੁਖ ਦੇ ਰਾਹ ਕੱਢੋ । ਪੰਜਾਬ ਵਿਚ
ਪਰਚਾਰ ਕਾਫੀ ਹੋ ਰਿਹਾ ਸੀ । ਏਸੇ ਲਈ ਪੰਜਾਬ ਸਭ ਸੂਬਿਆਂ ਨਾਲੋਂ
ਅਗਾਂਹ ਰਿਹਾ, ਸਿਰਫ ਪੰਚਾਇਤੀ ਰਾਜ ਦੇ ਸਿਰ ਸਦਕੇ । ਹੋਰ ਸੂਬੇ
ਉੱਦਮ ਮਣਸ ਚੁਕੇ ਸਨ । ਆਪ ਤਾਂ ਨ ਉੱਠੇ, ਪੰਜਾਬ ਦੇ ਉਠਣ
ਕਰਕੇ ਬਚੇ ਰਹੇ ।
ਤੀਜਾ ਉਪਕਾਰ, ਅਸਾਂ ਬਹੁਤਿਆਂ ਇਲਾਕਿਆਂ ਦੀਆਂ ਬੋਲੀਆਂ
ਵਿਚ ਪਰਚਾਰ ਕੀਤਾ, ਜਿਸ ਤੋਂ ਅਨਪੜ੍ਹ ਜਨਤਾ ਨੂੰ ਸੁਝ ਹੋ ਗਈ,
ਬੇਇਲਮਿਆਂ ਪੱਲੇ ਕੁਝ ਪੈਂਦਾ ਗਿਆ। ਉਹ ਪਿੱਛੇ ਲਗ ਤਰੇ ਤੇ ਸਾਡੇ
ਪੈਰ ਜੰਮਦੇ ਗਏ। ਲੋਕਾਂ ਦੀ ਸੂਝ ਲਈ ਹੋਰ ਇਲਾਕਿਆਂ ਦੇ ਭਗਤਾਂ
ਦੀ ਬਾਣੀ ਇਕੱਠੀ ਕੀਤੀ,ਅਦਬ ਕੀਤਾ ਤੇ ਕਰਾਇਆ।ਇਲਾਕੇ ਤੇ ਬੋਲੀ
ਦਾ ਵਿਤਕਰਾ ਨਾ ਰੱਖਿਆ । ਅਸੀਂ ਚਾਹੁੰਦੇ ਸਾਂ ਲੋਕਾਂ ਨੂੰ ਸੁਧਾਰਨਾ,
ਉਸ ਵਾਸਤੇ ਹਰ ਹੀਲਾ ਕਰਦੇ ਸਾਂ । ਅਸਾਂ ਆਪਣੇ ਹੀ ਬੰਦਿਆਂ ਦੇ
ਖਿਆਲ ਨਹੀਂ ਪਰਚਾਰੇ, ਸਗੋਂ ਜਿਨ੍ਹਾਂ ਦੇ ਆਪਣੇ ਜਿਹੇ ਖਿਆਲ ਸਨ,
ਓਹਨਾਂ ਦਾ ਵੀ ਪਰਚਾਰ ਕੀਤਾ। ਭਗਤ ਵੱਖੋ ਵੱਖ ਇਲਾਕਿਆਂ ਦੇ ਸਨ
ਤੇ ਵਖਰੀਆਂ ਬੋਲੀਆਂ ਵੀ ਸਨ । ਅਸਾਂ ਹਰ ਥਾਂ ਦੇ ਬੰਦੇ ਵਾਸਤੇ ਮਸਾਲਾ
ਇਕੱਠਾ ਕੀਤਾ । ਏਸ ਤਰਾਂ ਸਾਰੇ ਭਾਰਤ ਨੂੰ ਆਪਣਾ ਸਮਝਿਆ ਤੇ
ਅਖੰਡ ਰੱਖਣਾ ਚਾਹਿਆ । ਚੌਥਾ ਉਪਕਾਰ ਸਿੰਘ ਬਾਣਾ ਸਜਾ ਕੇ ਦੇਸ਼ ਦੀ
२०

ਹਾਲਤ ਸੁਧਾਰੀ । ਅਸੀ ਪਹਿਲਾਂ ਤੋਂ ਹੀ ਖਦਾਈ ਖਿਦਮਤਗਾਰ ਸਾਂ ।
ਸਮੇਂ ਨੇ ਅਜਿਹਾ ਪਲਟਾ ਖਾਧਾ, ਜੇ ਪਰਤੱਖ ਵਖਰੇ ਹੋਕੇ ਦੁੱਖਾਂ ਦਾ
ਟਾਕਰਾ ਨ ਕਰਦੇ, ਤਾਂ ਨ ਅਸੀਂ ਰਹਿੰਦੇ,ਨਾ ਹੀ ਉਹ ਰਹਿਣੇ ਸਨ, ਜਿਨ੍ਹਾਂ
ਉਤੇ ਅਸਾਂ ਉਪਕਾਰ ਕੀਤੇ । ਜਦ ਦੇਸ ਉੱਤੇ ਬਿਪਤਾ ਦੇ ਹੜ੍ਹ ਆਉਂਦੇ
ਤਾਂ ਕੁਝ ਜਿਗਰੇ ਵਾਲੇ ਸਿੰਘ ਅੱਗਾਂਹ ਆ ਖਲੋਂਦੇ ਸਨ । ਉਹਨਾਂ ਦੀ
ਧਾਗੇ ਵਿਚ ਪ੍ਰੋਤੇ ਮਣਕਿਆਂ ਵਾਂਤੀ ਤਰਤੀਬ ਹਾਂਦੀ ਸੀ। ਉਹ ਅੱਛੀ ਤਰ੍ਹਾਂ
ਅੜਦੇ ਸਨ । ਇਹਨਾਂ ਸਦਕਾ ਆਮ ਖਲਕਤ ਬਚ ਜਾਂਦੀ ਸੀ। ਜੇ ਅਸੀਂ
ਵਖਰਾ ਰੂਪ ਨ ਧਰਦੇ ਤਾਂ ਫ਼ਰੁੱਖਸੀਅਰ ਵੇਲੇ ਏਨੀ ਸੇਵਾ ਨਹੀਂ ਸੀ
ਹੋਣੀ, ਜਿੰਨੀ ਕਿ ਹੋਈ।
ਪੰਜਵਾਂ , ਉਪਕਾਰ,ਬਾਬੇ ਬੰਦੇ ਵੇਲੇ ਅਸਾਂ ਦਿਖਾਇਆ ਕਿ ਕਦੇ
ਕਦੇ ਜ਼ੁਲਮ ਕਰੜੀ ਤਰ੍ਹਾਂ ਹੀ ਜਾਂਦਾ ਹੈ । ਨਿਰਾ ਸ਼ਾਂਤੀ ਨਾਲ ਜਾਂ
ਹੈ। ਨਾਲ ਫੌਜ ਭਿੜਾ ਕੇ ਗੱਲ ਨਹੀਂ ਬਣਦੀ। ਇਹ ਵੀ ਦੱਸਿਆ, ਪਈ
ਨੇ ਸਿਆਸਤ ਕਰਨੀ ਹੈ, ਓਸ ਨੂੰ ਮੁਲਕ ਸੰਭਾਲਣਾ ਚਾਹੀਦਾ ਹੈ ਤੇ
ਥਾਂ ਠਾਣੇ ਬਹਾਣੇ ਚਾਹੀਦੇ ਹਨ । ਮਤਲਬ ਇਹ ਕਿ ਬਾਬੇ ਬੰਦੇ ਵੇਲੇ
ਰਾਜਨੀਤੀ ਦੇ ਖੁਲ੍ਹੇ ਅਰਬ ਦੇਸ ਨੂੰ ਦੱਸੇ । ਛੇਵਾਂ ਉਪਕਾਰ ਲਾਹੌਰ ਵਿਚ
ਝੰਡਾ ਲਾ ਕੇ ਵੀ ਮੁਸਲਮਾਨਾਂ ਦੇ ਸਿਰਾਂ ਦਾ ਮੁਲ ਨ ਪਾਇਆ, ਜਿਵੇਂ ਕਿ
ਕੁਝ ਚਿਰ ਪਹਿਲਾਂ ਸਿਖਾਂ ਦੇ ਸਿਰਾਂ ਦਾ ਮੁਲ ਪੈਂਦਾ ਰਿਹਾ ਸੀ । ਸਤਵਾਂ
ਉਪਕਾਰ, ਜੋ ਕੌਮ ਕੋਮਲ ਹੁਨਰਾਂ ਨਾਲ ਪਿਆਰ ਕਰੇ, ਦਾ ਆਉਣ
ਵਾਲੀਆਂ ਪੀੜ੍ਹੀਆਂ ਉਪਕਾਰ ਮੰਨਦੀਆਂ ਹਨ । ਹਰਿਮੰਦਰ ਤੇ ਹੋਰ
ਗੁਰਦਵਾਰਿਆਂ ਵਿਚ ਵੀ ਕਵਿਤਾ, ਸੰਗੀਤ (ਸ਼ਬਦ ਕੀਰਤਨ) ਤੇ ਤੀਸਰਾ
ਹਰ ਚਿਤ੍ਰਕਾਰੀ, ਹਾਲੀ ਤਕ ਦਿੱਸ ਰਿਹਾ ਹੈ ।
ਅਸਾਂ ਉਪਕਾਰਾਂ ਨੂੰ ਤੱਕ ਤੱਕ ਕੇ ਜੀਉਣਾ ਨਹੀਂ, ਆਪਣੇ ਵਿਚ
ਉਹ ਤਾਕਤ ਪੈਦਾ ਕਰਨੀ ਹੈ, ਜਿਸ ਕਰ ਕੇ ਇਹ ਕਾਰਨਾਮੇ ਕਰ
ਗੁਜ਼ਰੇ ਸਾਂ ।
२੧