ਸਿੱਖ ਤੇ ਸਿੱਖੀ/ਜਰਨੈਲ ਮੋਹਨ ਸਿੰਘ ਨਾਲ ਗੱਲ ਬਾਤ
ਜਰਨੈਲ ਮੋਹਨ ਸਿੰਘ ਨਾਲ ਗੱਲ ਬਾਤ
ਅਗਸਤ ਸੰਨ ਛਤਾਲੀ ਵਿਚ ਕਸੌਲੀ ਤੋਂ ਮੈਂ ਤੇ ਗਿਆਨੀ
ਗੁਰਮੁਖ ਸਿੰਘ ਜੀ ਕਾਰ ਵਿਚ ਸ਼ਿਮਲੇ ਚਲੇ । ਸਾਡੇ ਨਾਲ ਆਜ਼ਾਦ ਹਿੰਦ
ਫ਼ੌਜ ਦੇ ਮੋਢੀ ਜਰਨੈਲ ਮੋਹਨ ਸਿੰਘ ਜੀ ਤੇ ਜਰਨੈਲਨੀ ਸਾਹਿਬਾ ਵੀ ਸਨ ।
ਓਸ ਦਿਨ ਗੱਲਾਂ ਮੁਸਾਫ਼ਰ ਸਾਹਿਬ ਨਾਲ ਹੀ ਹੋਈਆਂ। ਜਿਹੜਾ ਕੁਝ
ਦਿਨ ਪਹਿਲਾਂ, ਕਾਰ ਦਾ ਹਾਦਸਾ ਹੋਇਆ ਸੀ, ਓਹਦੀ ਚਰਚਾ ਹੋਂਦੀ
ਰਹੀ। ਸ਼ਿਮਲੇ ਜਾਣ ਵਾਲੀ ਕਾਰ ਵਿਚ ਤਿੰਨ ਸਵਾਰੀਆਂ ਹਾਦਸੇ ਵਾਲੀ
ਕਾਰ ਵਾਲੀਆਂ ਹੀ ਸਨ । ਸੁਖ ਨਾਲ ਚੌਥੀ ਸਵਾਰੀ ਓਪਰੀ ਸਵਾਰੀ ਮੈਂ
ਹੀ ਸਾਂ । ਜਰਨੈਲ ਸਾਹਿਬ ਨੇ ਦਸਿਆ ਕਿ ਪਹਾੜ ਵਿਚ ਕਾਰ ਚਲਾਉਣੀ
ਬੜਾ ਕਠਨ ਕੰਮ ਹੈ; ਕਿਉਂਕਿ ਲੜਾਈ ਵਿਚ ਓਹਨਾਂ ਟੈਕਾਂ ਵਗੈਰਾ ਦੇ
ਹਥੋਂ ਕੰਮ ਕਢਿਆ ਹਇਆ ਸੀ, ਏਸੇ ਕਰਕੇ ਡਰਾਈਵਰ ਦੀਆਂ ਮਹੀਨ
ਤੋਂ ਮਹੀਨ ਉਕਾਈਆਂ ਦਾ ਖ਼ਿਆਲ ਰਖਦੇ ਸਨ। ਉਹਨਾਂ ਆਪਣੇ
ਡਰਾਈਵਰ ਨੂੰ ਸੋਲਨ ਚਾਹ ਪਿਆਈ ਤੇ ਕਿਹਾ । 'ਪਹਾੜ ਵਿਚ
ਕਾਰ ਚਲਾਉਣ ਵਾਲੇ ਨੂੰ ਪੰਦਰਾਂ ਮੀਲ ਉਤੇ ਚਾਹ ਪੀਣੀ ਚਾਹੀਦੀ ਹੈ।'
ਇਹ ਗੱਲ ਕ੍ਰੋੜਪਤੀ ਸਰਦਾਰ ਵਾਂਗ ਨਹੀਂ ਕਹਿ ਛੱਡੀ ਸੀ, ਸਗੋਂ ਸਚੇ
ਮਨੁੱਖਤਾ ਦੇ ਪਿਆਰੇ ਇਨਸਾਨ ਵਾਂਗ ਕਿਹਾ ਸੀ । ਦਿਲੀ ਹਿਤ ਨਾਲ
ਚਾਹ ਪੀਣ ਉਤੇ ਮਜਬੂਰ ਕੀਤਾ ਸੀ। ਉਂਜ ਤਾਂ ਪਹਿਲਾਂ ਹੀ ਮੈਨੂੰ
ਸ਼ਹਿਰੀਏ ਨੂੰ, ਆਪ ਦਾ ਸ਼ਹਿਰੀਆਂ ਵਰਗਾ ਕੱਦ, ਸੋਹਣਾ ਲੱਗ ਚੁੱਕਾ ਸੀ।
ਭਾ ਚੁੱਕਾ ਸੀ ਗਠਵਾਂ ਚੁਸਤ ਸਰੀਰ, ਸੋਹਣੀਆਂ ਲੱਗ ਚੁਕੀਆਂ ਸਨ ਗੱਲਾਂ
ਸਮਝਾਂਦੀਆਂ ਅੱਖੀਆਂ ਤੇ ਡੂੰਘੇ ਭਾਵ ਸੁਲਝਾਂਦੀਆਂ ਦਸੇ ਉੱਗਲਾਂ। ਏਹਨਾਂ
ਸਾਰੀਆਂ ਸੁੰਦਰ ਸ਼ੈਆਂ ਤੋਂ ਵਡੇਰੀ ਸੋਹਣੀ ਸ਼ੈ ਲੱਗੀ ਹਿਤ ਭਰੀ ਆਦਤ ।
੨੬
ਮੈਨੂੰ ਆਪਣੇ ਦੇਸ਼ ਦੇ ਬਜ਼ੁਰਗਾਂ ਦਾ ਲੋਕ-ਹਿਤ ਯਾਦ ਆ ਗਿਆ, ਇਕ
ਮਾੜੀ ਜਿਹੀ ਝੁਣਝੁਣੀ ਆਈ। ਮੈਂ ਆਪਣੇ ਆਪ ਨੂੰ ਕਾਰ ਵਿਚ ਬੈਠਾ
ਨ ਜਾਤਾ, ਜਾਣ ਲਿਆ ਕਿ ਇਕ ਵਿਦਿਆਰਥੀ ਹਾਂ, ਜਿਸ ਨੇ
ਇਨਸਾਨੀਅਤ ਦੀ ਕਿਤਾਬ ਦਾ ਸਾਦਾ, ਪਰ ਬੜਾ ਗੰਭੀਰ ਸਫਾ ਪੜ੍ਹਿਆ
ਹੈ । ਰੱਬ ਕਰੇ, ਇਹ ਭੁਲੇ ਨਾ।
ਅਸੀਂ ਸ਼ਿਮਲੇ ਪੁਜੇ । ਅਗੇ ਸਰਦਾਰ ਪ੍ਰਤਾਪ ਸਿੰਘ ਕੈਰੋਂ
ਗਲਵਕੜੀ ਪਾ ਕੇ ਮਿਲੇ, ਜਿਵੇਂ ਦਰਿਆ ਗੰਗਾ ਤੇ ਜਮਨਾ ਮਿਲਦੇ
ਹਨ। ਮਨੂੰ ਯਕੀਨ ਹਇਆ, ਬੀਰਤਾ ਤੇ ਸਿਆਸਤ ਦੇ ਸੰਗਮ
ਤ ਇਕ ਨਵਾਂ ਪਰਿਆਗ ਬਣੇਗਾ । ਸਾਈਂ ਉਹ ਦਿਨ ਦਿਖਾਵੇ ।
ਤਿੰਨ ਕੁ ਦਿਨਾਂ ਪਿਛੋਂ 'ਮੁਸਾਫਰ’ ਜੀ ਤੋਂ ਛਟ ਅਸੀਂ ਤਿੰਨੇ
ਕਸੌਲੀ ਨੂੰ ਤੁਰ ਪਏ। ਹਾਲੀਂ ਕਾਰ, ਦੋ ਚਾਰ ਫ਼ਰਲਾਂਗ ਹੀ ਚੱਲੀ
ਹਵੇਗੀ, ਮੇਰੇ ਦਿਲ ਵਿਚ ਆਈ, ਮਨਾ, ਕਰ ਲੈ ਖ਼ਾਂ ਗੱਲਾਂ ਲਾਹ ਲੈ
ਚਾਅ, ਅੱਜ ਵੇਲਾ ਈ । ਤਹਿਜ਼ੀਬ ਦੀ ਵਾੜ ਵਿਚ ਖਲੋ ਕੇ, ਨਿੱਕੀ
ਜਿਹੀ ਖੰਘੂਰੀ ਮਾਰ ਕੇ, ਮੈਂ ਅਗਲੀ ਸੀਟੋ ਪਿਛਲੇ ਬੰਨੇ ਮੂੰਹ ਕਰ ਕੇ
ਕਿਹਾ, ਕੀ ਹੋਰਾਂ ਨਾਲੋਂ ਸਿਖਾਂ ਵਿਚ ਜ਼ਿਆਦਾ ਈਰਖਾ ਨਹੀਂ ?
ਕਿਉਂ ?
ਮੈਂ ਕਿਹਾ ਉਂਜ ਤਾਂ ਈਰਖਾ ਹਰ ਇਨਸਾਨ ਵਿਚ ਹੈ ਤੇ ਹਰ
ਫਿਟਕੇ ਵਿਚ ਹੋ ਦੀ ਹੈ, ਪਰ ਸਿੱਖਾਂ ਵਿਚ ਬਹੁਤ ਜ਼ਿਆਦਾ ਦਿਸਦੀ ਹੈ ।
ਅਸਾਂ ਰਾਜ ਈਰਖਾ ਕਰ ਕੇ ਗਵਾਇਆ ਸੀ । ਡੋਗਰਿਆਂ ਹਥ ਤਾਕਤ
ਈਰਖਾ ਨੇ ਦਿਵਾਈ ਸੀ। 'ਜਿਹੜਾ ਬਹੇ ਗੱਦੀ ਉਹ ਨੂੰ ਮਾਰ ਦੇਂਦੇ'
ਮੀਆਂ ਸ਼ਾਹ ਮੁਹੰਮਦ ਨੇ ਸਾਡੀ ਈਰਖਾ ਦਾ ਨਕਸ਼ਾ ਖਿਚਿਆ ਹੈ ।
ਅਕਾਲੀ ਲਹਿਰ ਵੇਲੇ ਵੀ ਈਰਖਾ ਆ ਚਮਕੀ ਸੀ। ਪਹਿਲਾਂ
ਅਸੀਂ ਰਾਜਾ ਬਦਲਦੇ ਸਾਂ ਤੇ ਹੁਣ ਅਸਾਂ ਲੀਡਰ ਲਾਹੇ। ਬਾਬਾ ਖੜਕ
ਸਿੰਘ, ਸਰਦਾਰ ਬਹਾਦਰ ਮਹਿਤਾਬ ਸਿੰਘ ਤੇ ਹੋਰ ਕਈ ਨਾਂ ਤੇ ਜਾ
ਸਕਦੇ ਹਨ । ਓਸ ਵੇਲੇ ਜੱਟ ਤੇ ਗ਼ੈਰ ਜੱਟ ਦੀ ਈਰਖਾ ਨੇ ਵੀ ਅੱਖਾਂ
ਖੋਲ੍ਹ ਲਈਆਂ ਸਨ । ਮੈਂ ਕਿਹਾ ਹੁਣ ਵੀ ਅਕਾਲੀਆਂ ਵਿਚ ਧੜੇ ਬਣੇ
੨੭
ਹੋਏ ਹਨ। ਅਖੀਰਲੀ ਗੱਲ ਉਤੇ ਮੋਹਨ ਸਿੰਘ ਜੀ ਬੋਲੇ 'ਪਾਰਟੀ-ਬਾਜ਼ੀ
ਆਪਣੇ ਅਪਣੇ f੫ਆਲ ਦਾ ਪ੍ਰਚਾਰ ਕਰ ਵਾਸਤੇ ਹੈ । ਆਪਣੇ ਖਿਆਲ
ਮੁਤਾਬਿਕ ਹਰ ਇਕ ਧਿਰ ਸਿਖਾਂ ਦੀ ਸੇਵਾ ਕਰਨੀ ਚਾਹੀਦੀ ਹੈ। ਆਪਣੇ
ਅਸੂਲ ਜਾਂ ਖਿਆਲ ਦੀ ਪਾਬੰਦੀ, ਮਨੁਖ, ਘਰ ਤੇ ਕੌਮ ਦੀ ਤਰੱਕੀ ਨੂੰ
ਰੋਕ ਲੈਂਦੀ ਹੈ । ਸਾਨੂੰ ਹਰ ਇਕ ਪਾਰਟੀ ਨੂੰ ਖੁਲ੍ਹ ਦੇਣੀ ਚਾਹੀਦੀ ਹੈ
ਕਿ ਉਹ ਆਪਣੀ ਰਾਇ ਡੰਕੇ ਦੀ ਚੋਟ ਨਾਲ ਦਵੇ । ਮੋਨ ਜਾਚੇ ਇਹ
ਪਾਰਟੀਆਂ ਈਰਖਾ ਦੀ ਕਾਰ ਵਿਚ ਨਹੀਂ ਆ ਸਕਦੀਆਂ।'
ਮੈ -'ਏਥੇ ਨਾਹੀ ਸਹੀ' ਕਹਿ ਕੇ ਕਿਹਾ, 'ਪਰ ਪੰਜਾਬੀ ਦੇ ਸਿਖ
ਲਿਖਾਰੀ, ਜਿਹਨਾਂ ਦਾ ਨਿਸ਼ਾਨਾ ਇਕੋ ਹੈ, ਉਹ ਚੰਗੀਆਂ ਕਿਤਾਬਾਂ
ਮੰਨਦੇ ਹੋਏ ਵੀ, ਚੰਗੀਆਂ ਪੁਸਤਕਾਂ ਇਮਤਿਹਾਨਾਂ ਵਿਚ ਨਹੀਂ ਲਾਉਦੇ ।
ਸਾਡੇ ਇਕ ਵਡੇ ਲਿਖਾਰੀ ਨੇ ਇਕ ਮਹਾਨ ਸ਼ਖਸੀਅਤ ਦਾ ਹਾਲ
ਲਿਖਦਿਆਂਦਸਿਆਸੀ ਕਿ ਫਲਾਨੇ ਦੀ ਔਲਾਦ ਅੱਜ ਕੱਲ ਅੰਮ੍ਰਿਤਸਰ ਵਿਚ
ਹੈ । ਜਿਸ ਸ਼ਖਸ ਵਲ ਇਸ਼ਾਰਾ ਸੀ, ਓਸ ਸ਼ਖਸ ਨਾਲ ਲਿਖਾਰ ਦੀ
ਚੰਗੀ ਜਾਣ ਪਛਾਣ ਸੀ । ਉਹ ਪੁਰਸ਼ ਸ਼ਹਿਰ ਦਾ ਪਤਿਵੰਤਾ ਤੇ ਪੰਜਾਬੀ
ਦਾ ਨਾਟਕਕਾਰ ਸੀ। ਏਸ ਬਜ਼ੁਰਗ ਦਾ ਮਹਾਂ ਲਿਖਾਰੀ ਨੇ ਨਾਂ ਇਸ
ਲਈ ਨਹੀਂ ਦਿਤਾ ਸੀ ਕਿ ਮਹਾਂ ਵਿਦਵਾਨ ਦੀ ਔਲਾਦ ਕਹਿਣ ਨਾਲ
ਆਪਣੇ ਅੰਮ੍ਰਿਤਸਰਏ ਵਾਕਿਫ ਦੀ ਗੱਡੀ ਨ ਚੜ੍ਹ ਜਾਏ । ਖੈਰ,
ਇਹੋ ਜਿਹੀਆਂ ਕੁਝ ਸਹੀ ਮਿਸਾਲਾਂ ਮੈਂ ਦਿਤੀਆਂ, ਏਹਨਾਂ ਨੂੰ ਓਹਨਾਂ ਨੇ
ਈਰਖਾ ਦੇ ਘੇਰੇ ਵਿਚ ਮੰਨਿਆ । ਹੋਰ ਗੱਲਾਂ ਵੀ ਹੋਈਆਂ, ਜਿਨ੍ਹਾਂ ਦਾ
ਨਚੋੜ ਮੈਂ ਆਪਣਿਆਂ ਲਫਜ਼ਾਂ ਵਿਚ ਦੇਦਾ ਹਾਂ ।
ਸਿੱਖ ਅਗਾਂਹ ਵਧੂ ਹਨ, ਈਰਖਾ ਖਾਸ ਨਹੀਂ । ਮੁਲਕ ਉੱਤੇ
ਏਹਨਾਂ ਬੇਕਾਰੀ ਨਹੀਂ ਵਧਾਈ; ਕਿਉਂਕਿ ਹੱਥੀ ਕਾਰ ਕਰਦੇ ਹਨ। ਭਾਵੇਂ
ਸਾਰਾ ਦਿਨ ਟੈਕਸੀ ਘੁਕਾਈ ਜਾਣ, ਹੌਸਲਾ ਹੈ, ਜਿਗਰਾ ਹੈ । ਦੁਸ਼ਮਨ
ਜਾਂ ਗਵਾਂਢੀ ਦਾ ਦੁੱਖ ਨਹੀਂ ਦੇਖ ਸਕਦੇ । ਆਪਣੀ ਆਬਾਦੀ ਮੂਜਬ,
ਏਹਨਾਂ ਦੇ ਲੀਡਰ ਹਨ । ਜੇ ਤੀਹ ਕ੍ਰੋੜ ਵਿਚੋਂ ਇਕ ਪੰਡਤ ਜਵਾਹਰ ਲਾਲ
ਜੀ ਹਨ ਤਾਂ ਸਿੱਖਾਂ ਵਿਚੋਂ ਓਨੇ ਸਮੇਂ ਤੇ ਓਸੇ ਗਿਣਤੀ ਦੇ ਲਿਹਾਜ਼ ਨਾਲ
੨੮
ਹੀ ਬੰਦਾ ਆਉਣਾ ਹੋਇਆ। ਸਿੱਖਾਂ ਵਿਚ ਔਸਤ ਦੇ ਲਿਹਾਜ਼ ਨਾਲ ਲੀਡਰ
ਚੰਗੇ ਹਨ । ਅਨਪੜ੍ਹ ਜਨਤਾ ਨੇ ਅਨਪੜ੍ਹ ਲੀਡਰ ਵੀ ਚੁਣੇ ਹੋਏ ਹਨ,
ਪਰ ਤਜਰਬ ਕਾਰ ਹੋਣ ਕਰਕੇ ਕੁਝ ਪੜ੍ਹਿਆਂ ਨੂੰ ਵੀ ਹੱਕੀ ਤੁਰੇ ਜਾਂਦੇ
ਹਨ । ਸਿੱਖਾਂ ਵਿਚ ਲੋਕ ਪਿਆਰ ਹੈ,ਸੇਵਾ ਦੀ ਚਾਹ ਹੈ,ਹਿੰਦੂ ਮੁਸਲਿਮ
ਨਾਲ ਵੈਰ ਨਹੀ । ਆਜ਼ਾਦੀ ਲਈ ਆਜ਼ਾਦ ਹਿੰਦ ਫੌਜ ਵਾਂਗ, ਬੜੀ
ਮਦਦ ਦੇ ਸਕਦੇ ਹਨ । ਜਰਨੈਲ ਸਾਹਿਬ ਸਿੱਖਾਂ ਵਲੋਂ ਨਿਰਾਸ਼ ਨਹੀਂ ।
ਉਜ ਵੀ ਆਪ ਕੱਟੜ ਆਸ਼ਾ ਵਾਦੀ ਹਨ ।
ਏਨੇ ਵਿਚ ਅਸੀ ਸੋਲਨ ਅਪੜ ਗਏ । ਡਰਾਈਵਰ ਨੂੰ ਚਾਹ
ਪਿਆਈ ਤੇ ਪਹਿਲੇ ਵਾਂਗ ਦੂਜੇ ਅੱਜ ਦੇ ਡਰਾਈਵਰ ਨੂੰ ਵੀ ਪੰਜ ਕਪੜੇ
ਦਿਤੇ, ਇਹ ਬਖ਼ਸ਼ੀਸ਼ ਵਜੋਂ ਨਹੀਂ ਸਨ।
ਕਸੌਲੀ ਇਕ ਦਿਨ ਸੈਰ ਕਰਦਿਆਂ ਮਿਲੇ । ਮੈਂ ਦੂਜੇ ਦਿਨ ਲਈ
ਅੱਧੇ ਘੰਟੇ ਦਾ ਵਕਤ ਮੰਗਿਆ। ਦੂਜੇ ਦਿਹਾੜੇ ਵੇਲੇ ਸਿਰ ਅੱਪੜ
ਗਿਆ । ਏਹ ਗੱਲ ਤਾਂ ਮੈਂ ਤਾੜ ਗਿਆ ਸਾਂ ਕਿ ਆਪ ਜੀ ਬਹੁਤਿਆਂ
ਨੁਕਤਿਆਂ ਉਤੇ ਬੋਲ ਸਕਦੇ ਹਨ। ਅੱਜ ਮੈਂ ਆਪਣੇ ਮੱਸ ਦਾ ਸਵਾਲ
ਕੀਤਾ। ਫੌਜੀ ਨਾਲ, ਸਾਹਿਤ ਦਾ ਕਿੰਨਾ ਸੰਬੰਧ ਹੈ ? ਏਥੇ ਮੈਂ ਆਪਣਿਆਂ
ਲਫ਼ਜ਼ਾਂ ਵਿਚ ਨਚੋੜ ਹੀ, ਦਿਆਂਗਾ । ਏਨੀ ਗੱਲ ਜ਼ਰੂਰ ਹੈ ਕਿ ਆਪ
ਆਪਣੇ ਨਕਤੇ ਤੋਂ ਨਹੀਂ ਥਿੜਕਦੇ । ਜਿਵੇਂ ਸਿਆਣਾ ਚਿਤ੍ਰਕਾਰ ਜਾਂ
ਕਵੀ, ਕਈ ਚੀਜ਼ਾਂ ਦੱਸ ਕੇ ਅਪਣੇ ਨਾਇਕ ਨੂੰ ਉਘਾੜ ਲੈਂਦਾ ਹੈ, ਇਵੇਂ
ਅਪਣੇ ਨੁਕਤੇ ਨੂੰ ਚਮਕਾ ਜਦੇ ਹਨ।
ਫੌਜੀ ਦਸ ਦਾ ਪਿਆਰਾ ਹੋਂਦਾ ਹੈ, ਖ਼ਲਕਤ ਦਾ ਸੇਵਾਦਾਰ ਹੋਂਦਾ
ਹੈ। ਇਹ ਗੱਲਾਂ ਓਹਨੂੰ ਸਾਹਿਤ ਵਿਚੋਂ ਮਿਲਦੀਆਂ ਹਨ । ਕਿਉਂਕਿ ਸੱਚਾ
ਸਾਹਿਤ ਹੀ ਦੇਸ਼ ਦੀ ਰਾਖੀ ਕਰਨ ਵਾਲਾ ਪੈਦਾ ਕਰਦਾ ਹੈ ਤੇ ਗਰੀਬਾਂ
ਨਾਲ ਪਿਆਰ ਕਰਾਉਂਦਾ ਹੈ । ਅੰਗਰੇਜ਼ ਦੇਸੀ ਫੌਜੀ ਨੂੰ ਬਿਲਕੁਲ ਪੜ੍ਹਨ
ਨਹੀਂ ਦੇਂਦਾ ਸੀ । ਕਿਉਂਕਿ ਪੜ੍ਹਾਈ ਨਾਲ ਸੂਝ ਆ ਜਾਂਦੀ ਹੈ, ਖੁਦੀ
ਜਾਗਦੀ ਹੈ ਤੇ ਮਨੁਖ ਆਪਣੇ ਆਪ ਨੂੰ ਅਗਾਂਹ ਲੈ ਜਾਣਾ ਚਾਹੁੰਦਾ ਹੈ।
ਅੰਗਰੇਜ਼ਾਂ ਨੇ ਦੇਸੀ ਸਿਪਾਹੀ ਤੋਂ ਆਪਣਾ ਉੱਲੂ ਸਿੱਧ ਕਰਾਉਣਾ ਸੀ,
२੯
ਫੌਜੀ ਨੂੰ ਪੜ੍ਹਾ ਕੇ ਆਪਣੀ ਜੜਾਂ ਤੇ ਕਿਉਂ ਕੁਹਾੜਾ ਚਲਾਂਦਾ? ਲਿਟ੍ਰੇਚਰ
ਜਾਂ ਸੁੱਚੀ ਵਿਦਿਆ, ਮਨੁਖ ਸੁਭਾਅ ਦੀ ਸੋਝੀ ਕਰਾਉਂਦੀ ਹੈ। ਇਹ ਗੱਲ
ਸਾਡੀ ਤਾਲੀਮ ਵਿਚ ਘੱਟ ਆਈ ਹੈ ਤੇ ਫੌਜੀਆਂ ਨੂੰ ਤਾਂ ਇਲਮ ਲਾਗੇ
ਛੋਹਣ ਹੀ ਨਾ ਦਿਤਾ ਗਿਆ । ਹਾਂ, ਹਿੰਦੁਸਤਾਨੀ ਅਫਸਰ ਕੁਝ ਪੜ੍ਹੇ ਹੋਏ
ਸਨ । ਪਰਦੇਸੀ ਸਾਹਿੱਤਾਂ ਦਾ ਬੜਾ ਬਹੁਤਾ ਗਿਆਨ ਓਹਨਾ ਨੂੰ ਹੋਇਆ
ਹੋਇਆ ਸੀ। ਓਹ ਆਜ਼ਾਦ ਹਿੰਦ ਫੌਜ ਬਣ ਗਏ । ਆਪਣੀ ਹਸਤੀ
ਕਾਇਮ ਕਰ ਗਏ, ਗਰੀਬਾਂ ਲਈ ਜੀਵਨ ਲਾ ਗਏ । ਸਾਹਿਤ ਨਾਲ,
ਓਹਨਾਂ ਦੀ ਜ਼ਬਾਨ ਵਿਚ ਰਸ ਆਇਆ ਹੋਇਆ ਸੀ। ਦਿਲ ਦੀ ਦਸਣ
ਦੀ ਜਾਚ ਆ ਗਈ, ਓਹ ਜਾਚ, ਅਨਪੜ੍ਹਾਂ ਨੂੰ ਹੌਲੇ ਹੌਲੇ ਆਪਣੇ ਵਲ
ਲੈ ਗਈ।
ਆਜ਼ਾਦ ਹਿੰਦ ਫੌਜ ਵਿਚ, ਓਹੋ ਬੰਦੇ ਸਨ, ਜਿਨ੍ਹਾਂ ਮਾਰਸ਼ਲ-ਲਾ,
ਅਕਾਲੀ, ਖਿਲ ਫ਼ਤ ਤੇ ਨ ਮਿਲਵਰਤਨ ਲਹਿਰਾਂ ਦੇਖੀਆਂ ਹੋਈਆਂ ਸਨ ।
ਓਹਨਾਂ ਘਟਨਾਵਾਂ ਨੇ ਓਹਨਾਂ ਦੇ ਦਿਲਾਂ ਵਿਚ ਘਰ ਕੀਤਾ ਹੋਇਆ ਸੀ ।
ਓਹ ਲੋਕ ਨਾ ਤਾਂ ਆਪਣੇ ਖਿਆਲਾਂ ਨੂੰ ਰੁਖ਼ ਸਿਰ ਬਿਆਨ ਕਰ ਸਕਦੇ
ਸਨ ਤੇ ਨਾ ਹੀ ਓਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਅਸਲੀ ਰਸਤੇ
ਉਤੇ ਆ ਸਕਦੇ ਸਨ। ਓਹਨਾਂ ਨੂੰ ਖੁਦੀ ਵਾਲੇ ਅਫਸਰ ਮਿਲ ਗਏ, ਓਹ
ਅਫਸਰ ਅਕਲ ਮੁਤਾਬਿਕ ਕੰਮ ਰੋੜ੍ਹ ਗਏ ।
ਸਾਡੇ ਦੇਸ ਵਿਚ ਮਹਾਂ ਆਲਿਮ ਤੇ ਭਾਰੇ ਜਰਨੈਲ ਗੁਰੂ ਗੋਬਿੰਦ
ਸਿੰਘ ਜੀ ਹੀ ਹੋਏ ਹਨ । ਆਪ ਨੇ ਅੰਮ੍ਰਿਤ ਵਿਚ ਖੰਡਾ (ਬੀਰਤਾ) ਤੇ
ਬਾਣੀ (ਸਾਹਿੱਤ) ਨੂੰ ਇਕ ਮਿਕ ਕਰ ਦਿਤਾ ਸੀ। ਮਹਾਂ ਸਕੰਦਰ ਦਾ
ਉਸਤਾਦ ਮਹਾਂ ਵਿਦਵਾਨ ਅਰਸਤੂ ਸੀ, ਸਕੰਦਰ ਜਰਨੈਲ ਵੀ ਗ਼ਜ਼ਬ ਦਾ
ਤਾਂ ਹੀ ਹੋਇਆ ਕਿ ਓਹਦੇ ਪਿਛੇ ਇਲਮ ਦਾ ਕਮਾਂਡਰ ਇਨਚੀਫ ਖਲੋਤਾ
ਸੀ। ਬਾਬਰ ਪੜ੍ਹਿਆ ਹੋਇਆ ਜੋਧਾ ਸੀ, ਏਸੇ ਕਰ ਕੇ ਪਰਦੇਸ ਵਿਚ
ਸਦੀਆਂ ਲਈ ਆਪਣੇ ਘਰਾਣੇ ਦਾ ਰਾਜ ਕਾਇਮ ਕਰ ਗਿਆ।
ਮੋਹਨ ਸਿੰਘ ਜੀ ਦੇ ਖਿਆਲ ਵਿਚ, ਅਫਸਰ ਤਾਂ ਕਾਫੀ ਪੜ੍ਹਿਆ
ਹੋਇਆ ਹੋਣਾ ਚਾਹੀਦਾ ਹੈ। ਕਿਉਂਕਿ ਜੇ ਉਹ ਉਚੇ ਸਾਹਿਤ ਦਾ ਰਸੀਆ
੩੦
ਹੋਵੇ ਤਾਂ ਸ਼ਰਣ ਪਏ ਸ਼ਤਰੂ ਦੀ ਜਾਨ, ਜਾਣ ਨਹੀਂ ਦੇਵੇਗਾ । ਪੋਰਸ ਵੀ
ਪੜ੍ਹਿਆ ਹੋਇਆ ਸੀ ਤੇ ਸਕੰਦਰ ਭੀ ਪੜ੍ਹਿਆ ਹੋਇਆ । ਦੋਹਾਂ ਦੀ ਗੱਲ
ਬਾਤ ਹੀ ਸਾਹਿਤ ਹੈ । ਅਸ਼ੋਕ ਸਾਹਿੱਤ ਰਸੀਆ ਸੀ, ਇਸੇ ਲਈ ਅਖੀਰ
ਸਾਹਿਤ ਕਾਰਗਰ ਹੋਇਆ ।
ਫੌਜੀ ਦੇ ਅਰਥ ਜਲਾਦ ਦੇ ਨਹੀਂ । ਜੇ ਫੌਜੀ ਵਿਚ
ਅਧਿਆਤਮਿ ਰੰਗਤ ਨ ਹੋਵੇ, ਤਾਂ ਉਹ ਦੁਨੀਆਂ ਦਾ ਰਖਵਾਲਾ ਨਹੀਂ ਹੋ
ਸਕਦਾ । ਜਰਨੈਲ ਸਾਹਿਬ ਬਹੁਤ ਜ਼ਿਆਦਾ ਆਸਤਕ ਹਨ। ਉਹ, ਕਈ
ਨ ਬਚਣ ਵਾਲੀਆਂ ਥਾਵਾਂ ਤੋਂ ਬਚੇ ਹਨ ਇਸ ਲਈ ਓਹਨਾਂ ਨੂੰ ਅਣਡਿੱਠੇ
ਹਥ ਉਤੇ ਪੂਰਾ ਯਕੀਨ ਹੈ,ਜਿਸਨੇ ਓਹਨਾਂ ਦੀ,ਕਈ ਵਾਰੀ ਰਖਿਆ ਕੀਤੀ।
ਆਪ ਵੀ ਸਾਹਿਤ ਰਸੀਏ ਹਨ, ਜਿਹੜੀ ਡਾਇਰੀ ਆਪ ਨੇ
ਲਿਖੀ ਹੈ, ਉਹ ਆਪ ਦੇ ਸਾਹਿਤ ਪ੍ਰੇਮੀ ਹੋਣ ਦਾ ਪੱਕਾ ਸਬੂਤ ਹੈ। ਉਸ
ਵਿਚ ਫਲਾਸਫ਼ੀ ਦੀ ਵੀ ਰੰਗਤ ਹੈ। ਕਿਉਂਕਿ ਉਸ ਵਿਚ ਓਹਨਾਂ ਦੀ
ਆਪਣੀ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਹੈ। ਇਹ ਫੁਰਨਾ ਇਸ ਲਈ
ਫੁਰਿਆ ਕਿ ਇਨਸਾਨ ਸੱਖਣਾ ਜਿਹਾ ਹੋ ਕੇ, ਆਪਣੀ ਜ਼ਿੰਦਗੀ ਕਿਵੇਂ
ਤੇ ਕਿਉਂ ਗੁਜ਼ਾਰਦਾ ਹੈ ?
ਅਖੀਰ ਵਿਚ ਆਪ ਦਾ ਇਹ ਵੀ ਭਾਵ ਸੀ ਕਿ ਪੜ੍ਹਿਆਂ ਫੌਜੀਆਂ
ਨੇ ਹੀ, ਚਰਚਲ ਨੂੰ ਗੱਦੀਓਂ ਉਲਟਾਇਆ। ਓਹਨਾਂ ਦੀ ਸਿਆਣਪ
ਕਰ ਕੇ ਹੀ ਲੇਬਰ ਸਰਕਾਰ ਆਈ, ਜਿਸ ਕਰਕੇ ਪੰਡਤ ਨਹਿਰੂ ਪਹਿਲੇ
ਵਜ਼ੀਰ ਬਣੇ ਹਨ ।
੩੧