ਸਿੱਖ ਤੇ ਸਿੱਖੀ/ਸਿੱਖ ਕਰਮ ਯੋਗੀ ਹਨ
ਸਿੱਖ ਕਰਮ ਯੋਗੀ ਹਨ
ਕਰਮ ਯੋਗ ਕੰਮ ਕਰਨ ਦਾ ਨਾਂ ਹੈ । ਉੱਦਮ ਹਿੰਮਤ ਦਾ ਤੱਤ ਹੈ,
ਜੀਵਨ ਦਾ ਆਸਰਾ ਹੈ । ਏਹਦੇ ਵਿਚ ਅਗਾਂਹ ਵਧਾਊ ਤਾਕਤ ਹੈ, ਨਵਾਂ
ਰੰਗ ਅਪਣਾਉਣ ਦੀ ਸੱਤਿਆ ਹੈ । ਕਰਮ ਯੋਗ, ਰਾਜ ਨੂੰ ਉਲਟ ਪੁਲਟ
ਕਰਨ ਨੂੰ ਹੀ, ਨਹੀਂ ਕਹਿੰਦੇ, ਦੂਜਿਆਂ ਲਫਜ਼ਾਂ ਵਿਚ ਕਰਮ ਯੋਗ ਹੱਥਾਂ
ਪੈਰਾਂ ਨਾਲ ਹੀ ਸੰਬੰਧ ਨਹੀਂ ਰਖਦਾ, ਏਹਦਾ ਰਿਸ਼ਤਾ ਦਿਮਾਗ਼ ਨਾਲ ਵੀ
ਹੈ । ਸ਼ੰਕਰਾਚਾਰੀਆ ਨੂੰ ਦਿਮਾਗੀ ਕਰਮ ਯੋਗੀ ਕਹਿ ਸਕਦੇ ਹਾਂ ।
ਓਹਨੇ ਦਿਮਾਗ਼ ਲੜਾਇਆ, ਲੋਕਾਂ ਨੂੰ ਆਪਣੇ ਵਲ ਖਿੱਚਿਆ ਤੇ
ਬੋਧਾਂ ਨੂੰ ਉਲਟਾਇਆ । ਕਈ ਦਿਮਾਗ਼, ਤਸੱਵਰ ਵਿਚ ਰਹਿਣਾ
ਚਾਹੁੰਦੇ ਹਨ, ਜਾਂ ਖ਼ਿਆਲੀ ਮਹਿਲਾਂ ਵਿਚ ਹੀ ਵਸਣਾ ਲੋੜਦੇ ਹਨ,
ਦੁਨੀਆਂ ਨੂੰ ਗੁੰਝਲਾਂ ਵਿਚ ਪਾ ਦੇਂਦੇ ਹਨ । ਓਹ ਕਰਮ ਯੋਗੀ ਕੀ ਹੋਏ ?
ਸਾਹ ਲੈਣੀਆਂ ਲੋਥਾਂ ਸਮਝੋ ।
ਸਿੱਖਾਂ ਦਾ ਫਲਸਫ਼ਾ ਹੀ ਕਰਮ ਯੋਗ ਹੈ । ਏਹ ਦਿਮਾਗ ਤੋਂ
ਜ਼ਰਾ ਸਝ ਲੈਕੇ, ਬਸ ਓਸ ਉੱਤੇ ਤਨ, ਮਨ ਤੇ ਧਨ ਕਰਕੇ ਲਗ ਜਾਂਦੇ
ਹਨ । ਏਹਨਾਂ ਦੇ ਕਰਮ ਯੋਗ ਦੇ ਦੋ ਟੀਚੇ ਹਨ । ਪਹਿਲਾਂ ਆਪਣੇ ਆਪ
ਨੂੰ ਸੁਧਾਰਨਾ ਤੇ ਦੂਜਾ ਸਰਬੱਤ ਦਾ ਭਲਾ ਕਰਨਾ । ਗੁਰੂ ਸਾਹਿਬਾਨ ਵੇਲੇ
ਸਿੱਖਾਂ ਦਾ ਚਾਲ ਚਲਣ ਉੱਚਾ ਹੋ ਚੁਕਾ ਸੀ, ਪਿੱਛੋਂ ਵੀ ਖ਼ਾਸ ਡਿੱਗਾ
ਨਹੀਂ । ਅਬਦਾਲੀ ਦੇ ਨਾਲ ਓਹ ਦਾ ਇਤਿਹਾਸਕਾਰ ਕਾਜ਼ੀ ਨੂਰ
ਮੁਹੰਮਦ ਵੀ ਸੀ। ਸਿੱਖਾਂ ਦਾ ,ਵੈਰੀ ਹੋਂਦਾ ਹੋਇਆ ਵੀ, ਏਹਨਾਂ ਦੇ ਚਾਲ
ਚਲਣ ਨੂੰ ਖੁਲ੍ਹੇ ਦਿਲ ਨਾਲ ਸਲਾਹ ਗਿਆ।
ਦੂਜੀ ਗੱਲ, ਸਰਬੱਤ ਦਾ ਭਲਾ । ਪਹਿਲੀ ਪਾਤਸ਼ਾਹੀ ਨੇ ਸਮੇਂ
੩੫
ਅਨੁਸਾਰ ਲੋਕ ਸੇਵਾ ਦੀ ਸੋਹਣੀ ਸਨ, ਪਿਰਤ ਪਾਈ । ਲੰਗਰ ਲਾਉ ਦੇ,
ਦੀਵਾਨ ਸਜਾਉਂਦੇ ਸਨ। ਏਹ ਸਭ ਗੱਲਾਂ, ਸਰਬੱਤ ਦੇ ਭਲੇ ਲਈ,
ਹੀਲੇ ਸਨ । ਅਖੀਰ ਏਸ ਟੀਚੇ ਤੇ ਅਪੜਨ ਲਈ, ਆਪਣੀਆਂ ਜਾਨਾਂ
ਵੀ ਕੁਰਬਾਨ ਕੀਤੀਆਂ । ਗੁਰੁ ਸਾਹਿਬਾਨ ਹੀ ਨਹੀਂ, ਸਗੋਂ ਸਿੱਖ ਤੇ
ਮਿਸਲਾਂ ਵਾਲੇ ਬੀਰ ਵੀ ਕਮਜ਼ੋਰਾਂ ਲਈ ਲੜੇ । ਮਹਾਰਾਜਾ ਰਣਜੀਤ ਸਿੰਘ
ਦਾ ਨਿਸ਼ਾਨਾ ਵੀ ਬਹੁਤ ਹੱਦ ਤਕ, ਲੋਕ ਭਲਾਈ ਦਾ ਸਰਬੱਤ ਦਾ ਭਲਾ
ਕਰਨਾ ਹੀ ਸੀ । ਏਸ ਵੇਲੇ ਸਾਡੇ ਵਿਚ ਕੁਝ ਲੋਭ ਤੇ ਫਝ ਈਰਖਾ ਨੇ
ਆ ਪਬਾੜਾ ਪਾਇਆ। ਮਤਲਬ ਕੀ ਕਿ ਸਾਡੇ ਸਭਾ ਵਿਚ ਗਿਰਾਵਟ
ਆਉਣ ਲੱਗੀ, ਜਾਂ ਇਉਂ ਸਮਝ ਪਈ ਅਸੀਂ ਕਰਮ ਯੋਗ ਤੋਂ ਹਟਣ
ਲੱਗੇ। ਸਿੱਟਾ ਨਿਕਲਿਆ, ਰਾਜ ਦੀ ਬਰਬਾਦੀ ।
ਸਾਡਾ ਕਰਮ ਯੋਗੀ ਇਤਿਹਾਸ, ਓਸ ਦਰਿਆ ਵਾਂਗ ਹੈ, ਜੋ
ਪਹਿਲਾਂ ਕਿਰਨਾਂ ਦੇ ਨਿਘ ਨਾਲ ਵਹਿੰਦਾ । ਥੋੜ੍ਹਾ ਥੋੜ੍ਹਾ ਚਲਦਿਆਂ
ਸੋਹਣਾ ਲਗਦਾ ਹੈ। ਬਹੁਤਿਆਂ ਨੂੰ ਇਹ ਨਹੀਂ ਪਤਾ ਲਗਦਾ ਪਈ
ਏਹਨੇ ਵੱਡੇ ਵੀ ਹੋਣਾ ਹੈ, ਪਰ ਨਾਲਾ ਕਰਮ ਯੋਗੀ ਹੁੰਦਾ ਹੈ, ਓਹਨੇ
ਟੀਚਾ ਮਿੱਥ ਲਿਆ ਹੋਂਦਾ ਹੈ । ਜਿਹੜਾ ਆਪਣੇ ਨਿਸ਼ਾਨੇ ਉੱਤੇ ਜਾਣ
ਵਿਚ,ਕਾਮਯਾਬ ਹੋਈ ਜਾਵੇ,ਓਹਨੂੰ ਮਿਤ੍ਰ ਵੀ ਦੇਖ ਕੇ ਈਰਖਾ ਕਰਦੇ ਤੇ
ਢੰਗ ਨਾਲ ਹਟਕਣਾ-ਹੋੜਨਾ ਚਾਹੁੰਦੇ ਹਨ । ਨਾਲਾ, ਲੋਕ-ਹਿਤ ਦਾ
ਨਾਅਰਾ ਲਾਂਦਾ, ਪੱਥਰ ਚੀਰਦਾ ਤੇ ਸਿਲਾਂ ਪਟਕਾਂਦਾ ਹੋਇਆ, ਮੁੜ
ਮੁੜਾਕੇ ਅਗਾਂਹ ਵਧਦਾ ਹੈ । ਅਖੀਰ ਦਰਿਆ ਬਣ ਕੇ, ਉਜੜੇ ਥੇਹ
ਵਸਾਉਂਦਾ ਹੈ ।
ਹੁਣ, ਤੁਸੀਂ ਸਾਹਿਬ ਗੁਰੁ ਨਾਨਕ ਵਲ ਧਿਆਨ ਧਰੋ । ਲੋਕ
ਹਿਤ ਦੀ ਗਰਮੀ ਨਾਲ ਹਿਰਦਾ ਪੰਘਰਿਆ, ਖੁਦਾਈ-ਖਿਦਮਤ ਦੇ ਟੀਚੇ
ਵਲ ਵਹਿਣ ਲੱਗ ।ਪੰਜਾਂ ਗੁਰੂਆ ਤਕ,ਹਾਕਮਾਂ ਨੂੰ ਨਿੱਕਾ ਜਿਹਾ ਨਾਲਾ
ਸੋਹਣਾ ਲੱਗਾ । ਹੁਣ ਇਹ ਜ਼ੋਰ ਨਾਲ ਚਲਣ ਲੱਗ ਪਿਆ । ਸਰਬੱਤ
ਦਾ ਭਲਾ ਉੱਚੀ ਉੱਚੀ ਕੂਕਣ ਲੱਗ ਪਿਆ । ਰਾਹ ਵਿਚ ਅਟਕਾ ਆਏ,
ਪਰ ਦੁਖ , ਸਹਿ-ਸਹਿ ਵਹਿੰਦਾ ਗਿਆ । ਬਿਖੜੇ ਪੈਂਡੇ ਪਹਾੜੀ ਰਾਜੇ,
੩੬
ਖਬਰਾਂ ਵਾਂਗ ਆਏ, ਏਹ ਚੀਰਦਾ ਅਗਾਂਹ ਵਧਿਆ। ਰਣਜੀਤ ਸਿੰਘ
ਵੇਲੇ ਦਰਿਆ ਬਣ ਗਿਆ। ਸਾਡਾ ਕਰਮ ਯੋਗ ਰਣਜੀਤ ਸਿੰਘ ਤੋੜੀ
ਸਾਫ ਰਿਹਾ । ਪਿਛੋਂ ਸਭਾ ਡਿੱਗੇ, ਸਮਝ ਸਿਆਲ ਦੀ ਰੁੱਤ ਆਈ,
ਏਹ ਸੁੱਕ ਗਿਆ ।ਏਹ ਦੋ ਧਾਰਾਂ ਮੁੜ ਚਲੀਆਂ, ਇਕ ਤਾਂ ਸ਼ਾਮ ਸਿੰਘ
ਅਟਾਰੀਏ ਦੀ ਸ਼ਹਾਦਤ ਸੀ ਤੇ ਦੂਜੀ ਚੇਲੀਆਂ ਵਾਲੇ ਦੀ ਜਿਤ । ਮਗਰੋਂ
ਅਸੀਂ ਕਰਮ ਯੋਗੀ ਨ ਰਹੇ। ਆਪਣਿਆਂ ਪੈਰਾਂ ਤੋਂ ਥਿੜਕ ਚੁੱਕੇ ਸਾਂ ਤੇ
ਹੁਣ ਅਸਾਂ ਸਰਬੱਤ ਦਾ ਭਲਾ ਕੀ ਕਰਨਾ ਸੀ ?
ਸਵਾਮੀ ਦਇਆ ਨੰਦ ਦਾ ਜ਼ੋਰ ਹੋਇਆ । ਅਸੀਂ ਵੀ ਜਾਗੇ,
ਪਰ ਆਪਣੇ ਲਈ, ਵੱਡੇ ਟੀਚਿਓਂ ਖੁੰਝ ਚੁੱਕੇ ਸਾਂ । ਅਕਾਲੀ ਲਹਿਰ
ਵੇਲੇ ਸਾਡਾ ਟੀਚਾ ਕੁਝ ਖੁਲ੍ਹਾ ਹੋਇਆ; ਕਿਉਂਕਿ ਅਸੀਂ ਕਰਮ ਯੋਗੀ
ਹਾਂ, ਸਾਡੀ ਬਿਰਤੀ ਨਵੇਂ ਖਿਆਲ ਵਲ ਝੁਕਦੀ ਗਈ। ਏਸੇ ਕਰਕੇ
ਸਾਡੇ ਵਿਚ ਕਮਿਉਨਿਸਟਾਂ ਦਾ ਪਰਚਾਰ ਸਭ ਨਾਲੋਂ ਵਧੇਰੇ ਸੀ,ਪਰ ਜਿਸ
ਵੇਲੇ ਉਹ ਪਿਛਾਂਹ ਖਿੱਚੂ ਧੜੇ ਨਾਲ ਮਿਲਦੇ ਤੱਕੇ, ਤਾਂ ਅਸਾਂ ਅਸੈਂਬਲੀ
ਦੀ ਇਕ ਸੀਟ ਵੀ ਓਹਨਾਂ ਦੇ ਪੱਲੇ ਨ ਪਾਈ;ਭਾਵੇਂ ਹੋਰ ਸੂਬਿਆਂ ਵਿਚ,
ਓਹਨਾਂ ਦਾ ਨਾਮ ਮਾਤ੍ਰ ਦਾਲ-ਦਲੀਆ ਹੋ ਹੀ ਗਿਆ।
ਕੁਝ ਸਾਲਾਂ ਤੋਂ, ਕੁਝ ਅਕਾਲੀ ਸਿੰਘ ਢਿੱਲੇ ਹੋ ਗਏ ਸਨ ।
ਕਰਮ ਯੋਗੀ ਸਿੱਖਾਂ, ਬਰਖਿਲਾਫ ਅਵਾਜ਼ ਉਠਾਈ । ਅਖੀਰ ਸਾਰੇ
ਸਿੱਖ ਕਰਮ ਯੋਗੀ ਹੀ ਹਨ। ਕਰਮ ਯਗੀ ਹਰ ਵਕਤ ਜ਼ੁਲਮ ਵਿਰੁਧ
ਹੁੰਦਾ ਹੈ, ਜ਼ੁਲਮ ਵਿਚ ਜ਼ਾਲਮ ਦੀ ਮਨ ਮਰਜ਼ੀ ਹੋਂਦੀ ਹੈ। ਮਨ ਮਰਜ਼ੀ
ਜਾਂ ਖਦ ਗਰਜ਼ੀ ਲੋਕ-ਭਲਾਈ ਜਾਂ ਸਰਬੱਤ ਦਾ ਭਲਾ ਨਹੀਂ ਕਰ
ਸਕਦੀ । ਸਿੱਖ ਇਸੇ ਕਰ ਕੇ ਪਾਕਸਤਾਨ ਦੇ ਖਿਲਾਫ ਹਨ। ਕਿਉਂਕਿ
ਉਸ ਵਿਚ ਇਕ ਧੜੇ ਨੇ ਮਨ ਮਰਜ਼ੀ ਕਰਨੀ ਹੈ।
ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਕਰਮ ਯੋਗ ਨਵਾਂ ਟੰਗ ਲੈਂਦਾ
ਹੈ ਜਾਂ ਨਵੀਆਂ ਨਵੀਆਂ ਕਾਢਾਂ ਕੱਢਦਾ ਹੈ । ਸਿੱਖਾਂ ਨੇ ਕਿਸ ਕਿਸ ਉੱਤੇ
ਨਵਾਂ ਰੰਗ ਚਾੜ੍ਹਿਆ ਹੈ, ਦੋ ਚਾਰ ਗੱਲਾਂ ਬਾਬਤ ਹੀ ਸਰਸਰੀ ਲਿਖਿਆ
ਜਾਏਗਾ । ਸਿੱਖਾਂ ਸ਼ਾਂਤੀ ਅਪਣਾਈ ਤਾਂ ' ਹੱਦ ਦਰਜੇ ਦੀ ਦਿਖਾਈ ।
੩੭
ਉਬਲਦੀਆਂ ਦੇਗਾਂ ਵਿਚ ਸੀ ਨ ਕੀਤੀ, ਤੱਤੀਆਂ ਤਵੀਆਂ ਸੀਤਲ
ਜਾਪੀਆਂ । ਖੱਲਾਂ ਲੁਹਾਉਣ ਵੇਲੇ ਕੁਸਕੇ ਨ, ਸਿਰੀ ਆਰੇ ਧਰਵਾਉਣ
ਵਲੇ ਹਿੱਲੇ ਨ। ਹਿੰਦ ਦੇ ਇਤਹਾਸ ਵਿਚ, ਸ਼ਾਂਤੀ ਦੀਆਂ ਅਨਹੋਣੀਆਂ
ਮਿਸਾਲਾਂ ਕਾਇਮ ਕਰ ਦਿਖਾਈਆਂ । ਜੰਗ ਜੁੱਧ ਕੀਤੇ, ਤਾਂ ਪੁਰਾਣਾ
ਚਤਰੰਗਣੀ ਦਲ ਦਾ ਤ੍ਰੀਕਾ ਛੱਡ ਦਿੱਤਾ । ਕਮਾਨ ਵਾਂਗ ਫ਼ੌਜਾਂ
ਖਲਿਹਾਰਨੀਆਂ ਸ਼ੁਰੂ ਕੀਤੀਆਂ। ਜਦੋਂ ਵਧਦੇ ਸਨ, ਸੱਜੇ ਖੱਬੇ ਪਾਸੇ
ਅਗਾਂਹ ਹੁੰਦੇ ਜਾਂਦੇ ਸਨ, ਦੁਸ਼ਮਨ ਘੇਰੇ ਵਿਚ ਆ ਜਾਂਦਾ ਸੀ । ਇੰਜ
ਪੱਠੀ ਕਮਾਨ ਦੀ ਸ਼ਕਲ ਹੋ ਜਾਂਦੀ ਸੀ । ਜਦੋਂ ਧਕੀਣੇ ਸ਼ੁਰੂ ਹੋ ਦੇ ਸਨ,
ਤਾਂ ਵਿਚਲਾ ਹਿੱਸਾ ਅਗਾਂਹ ਲੜਦਾ ਤੇ ਸੱਜਾ ਖੱਬਾ ਪਾਸਾ , ਅੰਦਰ
ਸੁੰਗੜਦਾ ਆਉਂਦਾ, ਜਿਸ ਤਰ੍ਹਾਂ ਕਮਾਨ ਕੰਨਾਂ ਤਕ ਖਿੱਚ ਕੇ ਸਕਲ
ਬਣਦੀ ਹੈ; ਏਸ ਤਰ੍ਹਾਂ ਹੋ ਜਾਂਦੀ ਸੀ। ਵਿਚਕਾਹੇ ਸਾਮਾਨ ਵਗੈਰਾ ਹੋਦਾ
ਸੀ । ਸਭਰਾਵਾਂ ਵੇਲੇ ਸਿੰਘ ਈਕੁਣ ਹੀ ਪਿੱਛੇ ਹਟੇ ਸਨ । ਸਰਦਾਰ
ਸ਼ਾਮ ਸਿੰਘ ਨੇ ਹੁਕਮ ਦਿੱਤਾ ਸੀ, 'ਖਾਲਸਾ ਜੀ ਕਮਾਨ ਗੋਸ਼ੇ ਹੋ ਜਾਓ ।'
ਸਿੱਖ ਰਾਜ ਦੇ ਪਿਆਰੇ ਕਵੀ ਸ਼ਾਹ ਮੁਹੰਮਦ ਨੇ ਵੀ ਕੰਮਾਨ ਗੋਸ਼ੇ ਦਾ
ਇਸ਼ਾਰਾ ਕੀਤਾ ਹੈ । ਖੰਡਾ , ਹਥਿਆਰ ਸਿੱਖਾਂ ਨੇ ਬਣਾਇਆ ਸੀ।
ਸਿੱਖਾਂ, ਮੋਹਰਾ-ਕਸ਼ੀ ਵਿਚ ਨਵੀਂ ਰੰਗਤ ਪੈਦਾ ਕੀਤੀ। ਫੁਲ
ਬੂਟੇ ਮੁਸਲਿਮ ਭਾਈਆਂ ਤੋਂ ਕਾਫ਼ੀ ਮਹੀਨ ਬਣਾਏ । ਨਮੂਨੇ ਲਈ
ਹਰਿ ਮੰਦਰ ਸਾਹਿਬ ਅੰਮ੍ਰਿਤਸਰ ਦੀ ਮੋਹਰਾ ਕਸ਼ੀ ਤੱਕੋ। ਫਲ ਬੂਟਿਆਂ
ਤੋਂ ਛੁੱਟ ਮੁਸੱਵਰਾਂ ਵਿਚ, ਮੁਗਲਈ ਤੇ ਕਾਂਗੜਾ ਕਲਮ ਨਾਲ ਵਖਰੀ
ਰੰਗਤ ਰੱਖੀ। ਗੁਰੂ ਗ੍ਰੰਥ ਸਾਹਿਬ ਵਿਚ ਕਈ ਸੰਗੀਤਾਂ ਨਾਲੋਂ ਰਾਗ
ਜ਼ਿਆਦਾ ਹਨ । ਸਰੰਦਾ ਸਾਜ਼ ਸਿੱਖਾਂ ਨੇ ਬੁਣ ਇਆ । ਛੀਬੇ, ਨਾਈ
ਚਮਿਆਰ ਦੀ ਕਵਿਤਾ ਨੂੰ, ਗੁਰੂ ਸਾਹਿਬਾਨ ਦੀ ਬਾਣੀ ਨਾਲ ਰਖਣਾ,
ਹੱਦੋਂ ਵਧ ਅਗਾਂਹ ਵਧੂ ਬਿਰਤੀ ਦਾ ਚਮਤਕਾਰਾ ਹੈ ।
ਪਹਿਲਾਂ ਦੱਸਿਆ ਗਿਆ ਹੈ ,ਪਈ ਇਕ ਗੱਲ ਪਹਿਲਾਂ ਸੋਚ ਕੇ,
ਫੇਰ ਤੁਰ ਪੈਂਦੇ ਹਨ। ਤਸੱਵਰੀ ਜਾਲ, ਵਿਚ ਨਹੀਂ ਫਸਦੇ । ਅਮਲੀ
ਗੱਲ ਉੱਤੇ ਰੀਝ ਪੈਂਦੇ ਹਨ। ਇਸ ਕਰਕੇ ਇਹਨਾਂ ਦੇ ਇਤਿਹਾਸ
੩੮
ਦਾ ਪੱਤਰਾ ਪੱਤਰਾ ਸ਼ਹੀਦੀਆਂ ਨਾਲ ਭਰਿਆ ਪਿਆ ਹੈ।
ਜਾਂ ਸ਼ਹੀਦੀਆਂ ਦਾ ਸਮਾਂ ਆਇਆ ਤਾਂ ਪਹਿਲਾਂ ਅਜ਼ਾਦ ਹਿੰਦ
ਫੌਜ ਦਾਬਾਨੀ ਸਿੱਖ ਮੋਹਨ ਸਿੰਘ ਹੀ ਨਿੱਤਰਿਆ । ਕਰਮ ਯੋਗੀ ਜਿੰਦ
ਨੂੰ ਪਿਆਰਦਾ ਨਹੀਂ, ਪਰ ਭੰਗ ਭਾੜੇ ਵੀ ਨਹੀਂ ਗਵਾਉਂਦਾ । ਸਿਖ ਵੀ
ਸਮਝ ਕੇ ਜਿੰਦ ਦੇਂਦਾ ਹੈ । ਸਾਡੀਆਂ ਸ਼ਹੀਦੀਆਂ ਰੰਗ ਕਿਉਂ ਲਾ
ਦੇਂਦੀਆਂ ਸਨ ? ਅਸੀਂ ਸਮਝ ਕੇ ਸ਼ਹੀਦੀ ਬਾਟੇ ਛਕਦੇ ਸਾਂ ।
ਭਾਵੇਂ ਸਿੱਖਾਂ ਦੇ ਸਿਰ ਉੱਤੇ ਕਿੰਨੀਆਂ ਔਕੜਾਂ ਆਉਣ,
ਜਿੱਨਾ ਚਿਰ ਇਹ ਕਰਮ ਯੋਗੀ ਰਹਿਣਗੇ, ਦਬੀਣਗੇ ਨਹੀਂ, ਸਗੋਂ
ਚੜ੍ਹਦੀਆਂ ਕਲਾਂ ਵਿਚ ਜਾਣਗੇ ।