ਸਮੱਗਰੀ 'ਤੇ ਜਾਓ

ਹੀਰ ਵਾਰਸਸ਼ਾਹ (1900)

ਵਿਕੀਸਰੋਤ ਤੋਂ
ਹੀਰ ਵਾਰਸਸ਼ਾਹ (1900)
 ਵਾਰਿਸ ਸ਼ਾਹ
69509ਹੀਰ ਵਾਰਸਸ਼ਾਹ1900ਵਾਰਿਸ ਸ਼ਾਹ

ਸੋਧ ਕੇ ਛਾਪੀ ਹੋਈ ਰੰਗੀਨ ਤਸਵੀਰਾਂ ਵਾਲੀ

ਸਭ ਤੋਂ ਵੱਡੀ ਤੇ ਵਾਧੇ ਵਾਲੀ

ਹੀਰ ਵਾਰਸਸ਼ਾਹ


ਪ੍ਰਕਾਸ਼ਕ ਤੇ ਪ੍ਰਿੰਟਰ : ਕਸ਼ਮੀਰਾ ਸਿੰਘ

ਕਸ਼ਮੀਰ ਪ੍ਰਿੰਟਿੰਗ ਪ੍ਰੈਸ,ਬਜ਼ਾਰ ਸੋਢੀਆਂ ਅੰਮ੍ਰਿਤਸਰ

ੴ ਸਤਿਗੁਰ ਪ੍ਰਸਾਦਿ ॥

ਵੱਡਾ ਕਿੱਸਾ--ਹੀਰ ਰਾਂਝਾ ਕ੍ਰਿਤ ਸੱਯਦ ਵਾਰਸਸ਼ਾਹ

ਲਿਖਯਤੇ

ਅਵਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ
ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਫੇਲ੍ਹ ਹੈ ਰੱਬ ਦੀ ਜ਼ਾਤ ਫ਼ਾਇਲ ਆਸ਼ਕ ਓਸ ਦੇ ਸਭ ਮਫ਼ਊਲ ਮੀਆਂ
ਹੈਸੀ ਇਸ਼ਕ ਜ਼ਰੂਰ ਹੀ ਇਸ਼ਕ ਸਾਰਾ ਇਸ਼ਕ ਹੋਸੀਆ ਸਦਾ ਮਾਮੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਏ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਇਸ਼ਕ ਵਾਸਤੇ ਰੱਬ ਹਬੀਬ ਉੱਤੇ ਕੀਤਾ ਆਪ ਫ਼ੁਰਕਾਨ ਨਜੂਲ ਮੀਆਂ
ਪੜ੍ਹ ਪੜ੍ਹ ਇਲਮ ਕਜ਼ਾ ਪਏ ਕਰਨ ਮੁਫ਼ਤੀ ਬਾਝ ਇਸ਼ਕ ਦ ਰਹਿਨ ਮਜ਼ਹੂਲ ਮੀਆਂ
ਪੜ੍ਹਿਆਂ ਇਲਮ ਨਾ ਰੱਬ ਦੀ ਤਮ੍ਹਾ ਹੁੰਦੀ ਇਕੋ ਇਸ਼ਕ ਦਾ ਹਰਫ਼ ਮਾਕੂਲ ਮੀਆਂ
ਦਰਜਾ ਇਸ਼ਕ ਹੈ ਆਸ਼ਕਾਂ ਸਾਦਕਾਂ ਦਾ ਕਰਦੇ ਇਸ਼ਕ ਨੇ ਮਰਦ ਕਬੂਲ ਮੀਆਂ
ਮੰਜ਼ਲ ਇਸ਼ਕ ਦੀ ਵਿੱਚ ਮਕਸੂਦ ਮਿਲਦਾ ਝੇੜੇ ਹੋਰ ਨੀ ਤੂਲ ਫ਼ਜੂਲ ਮੀਆਂ
ਭਾਵੇਂ ਜ਼ੁਹਦ ਇਬਾਦਤਾਂ ਲੱਖ ਹੋਵਣ ਇਸ਼ਕ ਬਾਝ ਨਜ਼ਾਤ ਨਾ ਮੂਲ ਮੀਆਂ
ਆਸ਼ਕ ਸਦਾ ਜ਼ਿੰਦਾ ਖੁਸ਼ੀਆਂ ਨਾਲ ਰਹਿੰਦੇ ਕਦੇ ਹੋ ਨਾ ਬਹਿਣ ਮਲੂਲ ਮੀਆਂ
ਇਸ਼ਕ ਆਸ਼ਕਾਂ ਦਾ ਸਰਦਾਰ ਹੈ ਜੀ ਆਸ਼ਕ ਇਸ਼ਕ ਨੂੰ ਕਰਨ ਕਬੂਲ ਮੀਆਂ
ਖਾਤਰ ਇਸ਼ਕ ਦੀ ਜ਼ਿਮੀਂ ਅਸਮਾਨ ਬਣਿਆ ਲੋਹਕਲਮ ਦਾ ਇਸ਼ਕ ਅਸੂਲ ਮੀਆਂ
ਖੁਲ੍ਹੇ ਤਿਨ੍ਹਾਂ ਦੇ ਭਾਗ ਕਬੂਲ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ
ਵਾਰਸ ਆਸ਼ਕਾਂ ਤੇ ਕਰਮ ਰੱਬ ਦਾ ਏ ਜਿਨ੍ਹਾਂ ਕੀਤਾ ਹੈ ਇਸ਼ਕ ਹਸੂਲ ਮੀਆਂ

ਯਾਰਾਂ ਦੀ ਫ਼ਰਮਾਇਸ਼ ਇਸ਼ਕ ਮਜਾਜ਼ੀ ਦੇ ਕਹਿਣ ਵਿਚ

ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ
ਫੇਰ ਨਬੀ ਰਸੂਲ ਪੈਗੰਬਰਾਂ ਨੂੰ ਦੱਮ ਦੱਮ ਦਰੂਦ ਪਹੁੰਚਾਈਏ ਜੀ
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਇਸ ਪ੍ਰੇਮ ਦੀ ਝੋਕ ਦਾ ਸੱਭ ਕਿੱਸਾ ਜੀਭ ਸੋਹਿਣੀ ਨਾਲ ਸੁਣਾਈਏ ਜੀ
ਹਿਰਸ ਤੋੜ ਕੇ ਬੂਦ ਨਾਬੂਦ ਵਾਲੀ ਦਰਜਾ ਆਪ ਫ਼ਨਾਹ ਦਾ ਪਾਈਏ ਜੀ
ਤਦੋਂ ਸ਼ੇਅਰ ਦੀ ਸ਼ਾਇਰੀ ਵੱਲ ਹੋਵੇ ਜਦੋਂ ਇਜ਼ਨ ਹਜ਼ੂਰ ਤੋਂ ਪਾਈਏ ਜੀ
ਪੱਲੇ ਦੌਲਤਾਂ ਹੋਣ ਤੇ ਵੰਡ ਦੇਈਏ ਗੰਢੀ ਛੋੜਿਆਂ ਨਾਂਹ ਸਦਾਈਏ ਜੀ

ਬੁਲਬੁਲ ਹੋਇਕੇ ਚਹਿਕੀਏ ਬਾਗ਼ ਅੰਦਰ ਸੁਖ਼ਨ ਰਮਜ਼ ਦੇ ਨਾਲ ਅਲਾਈਏ ਜੀ
ਕਾਵਾਂ ਵਾਂਙ ਉਡਾਰ ਬਨੇਰਿਆਂ ਦੇ ਐਵੇਂ ਕੂੜ ਨਾ ਮਗਜ਼ ਖਪਾਈਏ ਜੀ
ਕਰਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ ਅਸੀਂ ਸ਼ੇਅਰ ਨੂੰ ਲੀਕ ਨਾ ਲਾਈਏ ਜੀ
ਲਟਕਦਾਰ ਰੰਗੀਲੜਾ ਸ਼ੇਅਰ ਕਹਿ ਕੇ ਚੇਟਕ ਆਮ ਤੇ ਖਾਸ ਨੂੰ ਲਾਈਏ ਜੀ
ਰਮਜ਼ਾਂ ਮਾਅਨਿਆਂ ਵਿੱਚ ਖੁਸ਼ਬੂ ਹੋਵੇ ਇਸ਼ਕ ਮੁਸ਼ਕ ਨੂੰ ਖੋਲ੍ਹ ਵਿਖਾਈਏ ਜੀ
ਨਾਲ ਅਜਬ ਬਹਾਰ ਦੇ ਸ਼ੇਅਰ ਕਹਿਕੇ ਰਾਂਝੇ ਹੀਰ ਦਾ ਮੇਲ ਮਿਲਾਈਏ ਜੀ
ਨਾਲ ਦੋਸਤਾਂ ਮਜਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
ਰਾਂਝੇ ਹੀਰ ਦੇ ਇਸ਼ਕ ਦੀ ਗੱਲ ਸੁੱਤੀ ਨਵੇਂ ਸਿਰੇ ਤੋਂ ਫੇਰ ਜਗਾਈਏ ਜੀ
ਵਾਰਸ਼ਸ਼ਾਹ ਰਲ ਨਾਲ ਪਿਆਰਿਆਂ ਦੇ ਨਵੀਂ ਇਸ਼ਕ ਦੀ ਗੱਲ ਹਿਲਾਈਏ ਜੀ

ਯਾਰਾਂ ਦੀ ਫਰਮਾਇਸ਼ ਮਨਜ਼ੂਰ ਕਰਨੀ

ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਈ
ਫ਼ਿਕਰਾ ਜੋੜ ਕੇ ਖੂਬ ਦਰੁੱਸਤ ਕੀਤਾ ਨਵਾਂ ਫੁੱਲ ਗੁਲਾਬ ਦਾ ਤੋੜਿਆ ਈ
ਬਹੁਤ ਜੀਊ ਦੇ ਵਿੱਚ ਤਦਬੀਰ ਕਰ ਕੇ ਫੱਰਿਹਾਦ ਪਹਾੜ ਨੂੰ ਫੋੜਿਆ ਈ
ਸਭਾ ਵੀਨ ਕੇ ਜ਼ੇਬ ਬਣਾ ਦਿਤਾ ਜਿਹਾ ਅਤਰ ਗੁਲਾਬ ਨਿਚੋੜਿਆ ਈ
ਡੱਬਾ ਏਸ ਵਜੂਦ ਕਲਬੂਤ ਵਾਲਾ ਅਸਾਂ ਲਾਹ ਸਰਪੋਸ਼ ਅਖੋੜਿਆ ਈ
ਕੋਈ ਦਗ਼ਾ ਨਾਹੀਂ ਕੀਤਾ ਵਾਂਗ ਚੋਰਾਂ ਦੇਂਹ ਦੀਵਿਆਂ ਜੰਦਰਾ ਤੋੜਿਆ ਈ
ਤਾਜ਼ੀ ਤਬ੍ਹਾ ਤੇ ਇਸ਼ਕ ਸਵਾਰ ਕਰ ਕੇ ਖੱਬੀ ਚਾੜ੍ਹ ਮੈਦਾਨ ਵਿਚ ਛੋੜਿਆ ਈ
ਵਾਰਸਸ਼ਾਹ ਫਰਮਾਇਆ ਪਿਆਰਿਆਂ ਦਾ ਅਸਾਂ ਮੰਨਿਆ, ਮੂਲ ਨਾ ਮੋੜਿਆ ਈ

ਤਖ਼ਤ ਹਜਾਰੇ ਦੀ ਸਿਫ਼ਤ

ਇਕ ਤਖ਼ਤ ਹਜਾਰੇ ਦੀ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਈ
ਛੈਲ ਗਭਰੂ ਮਸਤ ਅਲਬੇਲੜੇ ਨੀ ਸੁੰਦਰ ਇੱਕ ਥੀਂ ਇੱਕ ਸਵਾਇਆ ਨੀ
ਵਾਲੇ ਕੋਕਲੇ ਮੁੰਦਰਾਂ ਮੱਝ ਲੁੰਞੀ ਨਵਾਂ ਠਾਠ ਤੇ ਠਾਠ ਚੜ੍ਹਾਇਆ ਈ
ਕੋਈ ਹੁਸਨ ਦੀ ਖਾਣ ਗੁਮਾਨ ਸੁੰਦਰ ਇਕ ਦੂਜੇ ਦਾ ਅੰਤ ਨਾ ਆਇਆ ਈ
ਫੁੱਲ ਡਾਲ ਤੇ ਬਾਗ਼ ਬਹਾਰ ਨਹਿਰਾਂ ਛਾਵਾਂ ਠੰਡੀਆਂ ਨਾਲ ਸੁਹਾਇਆ ਈ
ਅਕਲਮੰਦ ਤੇ ਲੋਕ ਸਲੂਕ ਵਾਲੇ ਰਾਠ ਜੱਗ ਦੇ ਵਿੱਚ ਸਦਾਇਆ ਈ
ਏਸ ਨਦੀ ਚਨਾਬ ਦੇ ਮੁਲਕ ਅੰਦਰ ਤਖ਼ਤ ਨਗਰ ਦਾ ਨਾਮ ਧਰਾਇਆ ਈ
ਵਾਰਸ ਕੀ ਹਜ਼ਾਰੇ ਦੀ ਸਿਫ਼ਤ ਆਖਾਂ ਗੋਯਾ ਸੁਰਗ ਜ਼ਮੀਨ ਤੇ ਆਇਆ ਈ

ਸ਼ੁਰੂ ਕਿੱਸਾ

ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ ਚੰਗਾ ਭਾਈਆਂ ਦਾ ਸਰਦਾਰ ਆਹਾ

ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸੀ ਵੱਡਾ ਟੱਬਰ ਤੇ ਸ਼ਾਹੂਕਾਰ ਆਹਾ
ਭਲੇ ਭਾਈਆਂ ਵਿੱਚ ਪ੍ਰਤੀਤ ਉਸ ਦੀ ਮੰਨਿਆ ਚੌਧਰੀ ਵਿੱਚ ਸਰਕਾਰ ਆਹਾ
ਦੌਲਤ ਮਾਲ ਦੇ ਨਾਲ ਖੁਸ਼ਹਾਲ ਵੱਸੇ ਮਜਲਸਾਂ ਵਿੱਚ ਇਤਬਾਰ ਆਹਾ
ਹੁਕਮ ਵਿੱਚ ਸ਼ਰੀਕ ਸਭ ਉਸ ਦੇ ਸਨ ਉਜ਼ਰ ਕਿਸੇ ਨਾ ਕੁੱਝ ਇਨਕਾਰ ਆਹਾ
ਵਾਰਿਸਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੀ ਧੀਦੋ ਨਾਲ ਉਸ ਬਹੁਤ ਪਿਆਰ ਆਹਾ

ਭਰਾਵਾਂ ਨੇ ਰਾਂਝੇ ਨਾਲ ਵੈਰ ਕਰਨਾ

ਬਾਪ ਕਰੇ ਪਿਆਰ ਤੇ ਭਾਈ ਵੈਰੀ ਡਰ ਬਾਪ ਦੇ ਥੀਂ ਪਏ ਸੰਗਦੇ ਨੇ
ਗੁਝੇ ਮਿਹਣੇ ਮਾਰਦੇ ਸੱਪ ਵਾਂਗੂੰ ਉਸ ਦੇ ਕਾਲਜੇ ਨੂੰ ਪਏ ਡੰਗਦੇ ਨੀ
ਕੋਈ ਵੱਸ ਨਾ ਲੱਗਦਾ ਕੱਢ ਛੱਡਣ ਦੇਂਦੇ ਮੇਹਣੇ ਰੰਗ ਬਰੰਗ ਦੇ ਨੀ
ਕਾਈ ਗੱਲ ਕਰ ਬਹੇ ਜੇ ਵਿੱਚ ਭਾਈਆਂ ਉਸ ਦੀ ਗੱਲ ਨੂੰ ਚਾ ਉਲੰਘਦੇ ਨੀ
ਪਾ ਤਿਊੜੀਆਂ ਮੱਥੇ ਤੇ ਗੱਲ ਕਰਦੇ ਬੋਲ ਬੋਲਣ ਅਵੱਲੜੇ ਜੰਗ ਦੇ ਨੀ
ਵਾਰਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ ਹੋਰ ਸਾਕ ਨ ਸੈਨ ਨਾ ਅੰਗ ਦੇ ਨੀ

ਮੌਜੂ ਚੌਧਰੀ ਦਾ ਕਾਲ ਵੱਸ ਹੋਣਾ

ਤਕਦੀਰ ਸੇਤੀ ਮੌਜੂ ਫੌਤ ਹੋਇਆ ਭਾਈ ਰਾਂਝੇ ਦੇ ਨਾਲ ਖਹੇੜਦੇ ਨੀ
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ ਕੱਢ ਰਿਕਤਾਂ ਧੀਦੋ ਨੂੰ ਛੇੜਦੇ ਨੀ
ਨਿਤ ਸੱਜਰਾ ਘਾਉ ਕਲੇਜੜੇ ਦਾ ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੀ
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ ਇਹੋ ਝੰਜਟਾਂ ਨਿੱਤ ਨਬੇੜਦੇ ਨੀ
ਮੂੰਹ ਜੋੜ ਕੇ ਨਿੱਤ ਸਲਾਹ ਕਰਦੇ ਬੋਲ ਬੋਲਦੇ ਅੱਡ ਨਖੇੜਦੇ ਨੀ
ਵੇਖੋ ਚਾਲ ਜ਼ਮਾਨੇ ਦੀ ਉਲਟ ਗਈ ਸੱਕੇ ਸੱਕਿਆ ਵੇੈਰ ਸਹੇੜਦੇ ਨੀ
ਗੱਲਾਂ ਸੱਚੀਆਂ ਝੂਠੀਆਂ ਮੇਲ ਕੇ ਤੇ ਦਾਮਨ ਨਾਲ ਬਦਨਾਮੀ ਲਬੇੜਦੇ ਨੀ
ਵਾਰਸਸ਼ਾਹ ਜਹਾਨ ਤੇ ਗ਼ਰਜ਼ ਮਿੱਠੀ ਆਪੋ ਆਪਣੀ ਜੋਗ ਨੂੰ ਗੇੜਦੇ ਨੇ

ਰਾਂਝੇ ਦੇ ਭਰਾਵਾਂ ਨੇ ਕਾਜ਼ੀ ਨੂੰ ਜ਼ਮੀਨ ਵੰਡਣ ਵਾਸਤੇ ਬੁਲਾਉਣਾ

ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ ਭਾਈਆਂ ਜ਼ਿਮੀਂ ਨੂੰ ਕੱਛ ਪਵਾਈਆ ਈ
ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ ਬੰਜਰ ਜ਼ਿਮੀਂ ਰੰਝੇਟੇ ਨੂੰ ਆਈਆ ਈ
ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ ਭਾਈਆ ਰਾਂਝੇ ਦੇ ਬਾਬ ਬਣਾਈਆ ਈ
ਗੱਲ ਭਾਈਆਂ ਇਹ ਬਣਾ ਛੱਡੀ ਮਗਰ ਜੱਟ ਦੇ ਫੱਕੜੀ ਲਾਈਆ ਈ
ਸਿੱਧਾ ਕਰਨਾ ਏਂ ਏਸ ਉਚੱਕੜੇ ਨੂੰ ਭੰਡੀ ਨਿੱਤ ਤੋਂ ਨਿੱਤ ਸਵਾਈਆ ਈ
ਵਾਰਿਸਸ਼ਾਹ ਜੇ ਨਫ਼ਸ ਦੇ ਕਹੇ ਲੱਗੇਂ ਐਵੇਂ ਰਾਇ ਗਾਂ ਉਮਰ ਗਵਾਈਆ ਈ

ਭਾਬੀਆਂ ਨੇ ਰਾਂਝੇ ਨੂੰ ਤਾਹਨੇ ਮਾਰਨੇ

ਮੂੰਹ ਚੰਦ ਜੋ ਆਰਸੀ ਨਾਲ ਦੇਖਣ ਤਿਨ੍ਹਾਂ ਢੰਗ ਕੇਹਾ ਹੱਲ ਵਾਹੁਣਾ ਏਂ
ਤਨ ਪਾਲ ਕੇ ਚੋਪੜੇ ਪਟੇ ਜਿਨ੍ਹਾਂ ਕਿੱਸੇ ਰੰਨ ਕੀ ਓਹਨਾਂ ਨੂੰ ਚਾਹੁਨਾ ਏਂ
ਕਿਤੇ ਆਪ ਮੁਹਾਰਿਆਂ ਨਿਕਲ ਜਾਸੀ ਮੂੰਹੋਂ ਆਖਣਾ ਨਹੀਂ ਅਖਾਉਣਾ ਏਂ
ਕੋਈ ਡੰਗ ਲੰਘਾ ਲੈ ਪਿੰਡ ਸਾਡੇ ਗਲੋਂ ਅਸਾਂ ਭੀ ਕਿਵੇਂ ਚਾ ਲਾਹੁਣਾ ਏਂ
ਹੁਣ ਕੀ ਭੂਈਂ ਦੇ ਝੱਗੜੇ ਕਰੇ ਮੁੰਡਾ ਏਸ ਤੋੜ ਨਾ ਮੂਲ ਨਿਬਾਹੁਣਾ ਏਂ
ਦਿਹੇਂ ਵੰਝਲੀ ਵਾਹੇ ਤੇ ਰਾਤ ਗਾਵੇਂ ਅਸਾਂ ਮੂਲ ਨਾ ਏਹ ਵਿਆਹੁਣਾ ਏਂ
ਕੰਮ ਵਾਹੀ ਦੇ ਵਿੱਚ ਨਾ ਜ਼ਰਾ ਲੱਗੇ ਵਿਹਲੇ ਬੈਠਿਆਂ ਏਸ ਦਿਨ ਲਾਹੁਣਾ ਏਂ
ਦੁਨੀਆਂ ਦਾਰੀਆਂ ਦੇ ਝੇੜੇ ਉਮਰ ਦੇ ਨੀ ਦਿਨ ਚਾਰ ਨਾ ਏਸ ਨਿਬਾਹੁਣਾ ਏਂ
ਇਹਨੂੰ ਵੇਹਲਿਆਂ ਬਹਿਣ ਦੀ ਪਈ ਵਾਦੀ ਚਿੱਤ ਕੰਮ ਨੂੰ ਏਸ ਨਾ ਡਾਹੁਣਾ ਏਂ
ਗਲੀਆਂ ਵਿਹੜਿਆਂ ਵਿਚ ਲਟੋਰ ਭੌਂਦਾ ਕਿਸੇ ਵਰਜਨਾ ਨਹੀਂ ਤ੍ਰਾਹੁਣਾ ਏਂ
ਗੁੱਸੇ ਹੋਣ ਨੂੰ ਮੂਲ ਨਾ ਜਾਣਦਾ ਏ ਨ ਇਹ ਪਯਾਰ ਦੇ ਨਾਲ ਵਸ ਆਉਣਾ ਏਂ
ਵਾਰਸ ਸ਼ਾਹ ਕੀ ਜਾਣੀਏਂ ਇਹ ਨੱਢਾ ਕਿਸੇ ਰੋਜ਼ ਦਾ ਜਾਪੇ ਪ੍ਰਾਹੁਣਾ ਏਂ

ਰਾਂਝੇ ਦਾ ਹੱਲ ਵਾਹੁਣਾ

ਕਰ ਲਈ ਹਰਨਾਲੀ ਸੀ ਰਾਂਝਣੇ ਨੇ ਹੱਲ ਵਾਹੁਣ ਨੂੰ ਤੁਰਤ ਤਿਆਰ ਹੋਯਾ
ਵਿੱਚ ਜ਼ਿਮੀਂ ਦੇ ਜਾ ਕੇ ਹੱਲ ਜੁੱਤਾ ਨਾਲ ਧੁੱਪ ਦੇ ਬਹੁਤ ਲਾਚਾਰ ਹੋਯਾ
ਰੋ ਰੋ ਮਾਂ ਤੇ ਬਾਪ ਨੂੰ ਯਾਦ ਕਰਦਾ ਹਲ ਵਾਹੁਣ ਥੀਂ ਬਹੁਤ ਬੇਜ਼ਾਰ ਹੋਯਾ
ਖੁਸ਼ੀ ਨਾਲ ਸੀ ਖੇਡਦਾ ਦਿਨੇਂ ਰਾਤੀਂ ਫਿਰੇ ਦੈਰਿਆਂ ਵਿੱਚ ਬੇਕਾਰ ਹੋਯਾ
ਪੈ ਗਏ ਹੁਣ ਰੇੜਕੇ ਗਲੀਂ ਸਾਰੇ ਦੁੱਖ ਰੋਵਣੇ ਵਿੱਚ ਦਰਕਾਰ ਹੋਯਾ
ਵਾਰਸ ਮਾਂ ਤੇ ਬਾਪ ਦੇ ਨਾਲ ਖੁਸ਼ੀਆਂ ਰਲ ਭਾਈਆਂ ਨਾਲ ਖੁਆਰ ਹੋਯਾ

ਰਾਂਝੇ ਦਾ ਪਰੇਸ਼ਾਨ ਹੋਣਾ

ਰਾਂਝਾ ਜੋਤਰਾ ਵਾਹ ਕੇ ਥੱਕ ਰਿਹਾ ਲਾਹ ਅਰਲੀਆਂ ਛਾਉਂ ਨੂੰ ਆਉਂਦਾ ਏ
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ ਹਾਲ ਆਪਣਾ ਰੋ ਵਿਖਾਉਂਦਾ ਏ
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ ਸਾਨੂੰ ਵਾਹੀ ਦਾ ਕੰਮ ਨਾ ਆਉਂਦਾ ਏ
ਭਾਬੀ ਆਖਿਆ ਲਾਡਲਾ ਬਾਪ ਦਾ ਸੈਂ ਅਤੇ ਖਰਾ ਪਿਆਰੜਾ ਮਾਉਂਦਾ ਏ
ਪਤਾ ਲਗੂ ਏ ਤੈਨੂੰ ਲਡਿੱਕਿਆ ਵੇ ਰੋਟੀ ਕਿਸ ਤਰ੍ਹਾਂ ਜੱਗ ਕਮਾਉਂਦਾ ਏ
ਤੈਨੂੰ ਵਿਹਲਿਆਂ ਬੈਠ ਕੇ ਨਾਲ ਮੌਜਾਂ ਲਹੂ ਦੂਇਆਂ ਦਾ ਚੂਸਣਾ ਆਉਂਦਾ ਏ
ਹੱਡ ਭੰਨ ਕੇ ਕੰਮ ਹੁਣ ਪਿਆ ਕਰਨਾ ਤਦੇ ਦਿੱਲ ਹੁਣ ਤੇਰਾ ਘਬਰਾਉਂਦਾ ਏ
ਰਾਤੀਂ ਦੁਖਾਂ ਦੇ ਨਾਲ ਨਾ ਨੀਂਦ ਪੈਂਦੀ ਦਿੱਨ ਰੋਵਣੇ ਨਾਲ ਵਿਹਾਉਂਦਾ ਏ

ਵਾਰਸ ਸ਼ਾਹ ਮੀਆਂ ਫੇਲ੍ਹ ਬੰਦਿਆਂ ਦੇ ਰੱਬ ਕੁਦਰਤਾਂ ਨਾਲ ਅਜਮਾਇਆ ਏ

ਝੇਰਾਂ ਦਾ ਗੁੱਸੇ ਹੋਣਾ ਭਾਬੀਆਂ ਨਾਲ

ਰਾਂਝਾ ਆਖਦਾ ਭਾਬੀਓ ਵੈਰਨੋ ਨੀ ਤੁਸਾਂ ਭਾਈਆਂ ਨਾਲੋਂ ਵਿਛੋੜਿਆ ਜੇ
ਖੁਸ਼ੀ ਰੂਹ ਨੂੰ ਬਹੁਤ ਦਿਲਗੀਰ ਕਰ ਕੇ ਤੁਸਾਂ ਫੁਲ ਗੁਲਾਬ ਦਾ ਤੋੜਿਆ ਜੇ
ਸਕਿਆਂ ਭਾਈਆਂ ਨਾਲੋਂ ਵਿਛੋੜ ਮੈਨੂੰ ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ ਵਖੋ ਵਖ ਨੀ ਚਾ ਵਿਛੋੜਿਆ ਜੇ
ਤੁਸਾਂ ਫ਼ਿਕਰ ਕੀਤਾ ਸਾਨੂੰ ਕੱਢਣੇ ਦਾ ਭਾਈਆਂ ਨਾਲੋਂ ਵਿਛੋੜ ਕੇ ਮੋੜਿਆ ਜੇ
ਨਾਲ ਕਹਿਰ ਦੇ ਅੱਖੀਆਂ ਕੱਢ ਭਾਬੀ ਵੇਖੋ ਮਿਹਣਾ ਹੋਰ ਕੀ ਜੋੜਿਆ ਜੇ
ਦਿਨੇਂ ਰਾਤ ਸਾਂ ਮਸਤ ਮੈਂ ਵਿੱਚ ਯਾਰਾਂ ਮਾਰ ਬੋਲੀਆਂ ਦਾ ਅਜੋੜਿਆ ਜੇ
ਜਦੋਂ ਸਾਫ ਹੋ ਟੁਰਾਂਗੇ ਤਰਫ਼ ਜੰਨਤ ਵਾਰਸਸ਼ਾਹ ਦੇ ਵਾਂਗ ਨ ਮੋੜਿਆ ਜੇ

ਰਾਂਝੇ ਨਾਲ ਭਾਬੀਆਂ ਦੀ ਮਸਖਰੀ ਕਰਨੀ

ਕਰੇਂ ਖਾ ਕੇ ਆਕੜਾਂ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੀ
ਘਰੋਂ ਨਿਕਲੇਂ ਤਾਂ ਮਰੇਂ ਪਿਆ ਭੁੱਖਾ ਸਭੇ ਭੁੱਲ ਜਾਣੀ ਖਰ-ਮਸਤੀਆਂ ਨੀ
ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭੇ ਸ਼ਰੀਕਣਾਂ ਹੱਸਦੀਆਂ ਨੀ
ਇਹ ਰਾਂਝੇ ਦੇ ਨਾਲ ਹਨ ਘਿਉ ਸ਼ੱਕਰ ਪਰ ਜੀਉ ਦਾ ਭੇਤ ਨ ਦਸਦੀਆਂ ਨੀ
ਰੰਨਾਂ ਡਿਗਦੀਆਂ ਨੀ ਦੇਖ ਛੈਲ ਮੁੰਡਾ ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੀ
ਇਕ ਤੂੰ ਕਲੰਕ ਹੈਂ ਅਸਾਂ ਲੱਗਾ ਹੋਰ ਸਭ ਸੁਖਾਲੀਆਂ ਵਸਦੀਆਂ ਨੀ
ਹੱਥ ਪਕੜ ਕਮਾਨ ਤੁਫ਼ਾਨ ਵਾਲੀ ਤੀਰ ਮਿਹਣਿਆਂ ਦੇ ਸਾਨੂੰ ਕੱਸਦੀਆਂ ਨੀ
ਵਿੱਚ ਵੇਹੜਿਆਂ ਬਹਿੰਦੀਆਂ ਡਾਹ ਚਰਖੇ ਨਿੱਤ ਸਾਡੀਆਂ ਗੱਲਾਂ ਨੂੰ ਧਸਦੀਆਂ ਨੀ
ਮੰਨ ਭਾਉਂਦਾ ਖਾਈਏ ਜੱਗ ਆਖੇ ਗੱਲਾਂ ਮੁਲਕ ਨੂੰ ਭਾਂਦੀਆਂ ਰਸਦੀਆਂ ਨੀ
ਵਾਰਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ ਸਭ ਖਲਕਤਾਂ ਉਨ੍ਹਾਂ ਤੋਂ ਨੱਸਦੀਆਂ ਨੀ

ਜਵਾਬ ਰਾਂਝਾ

ਤੁਸਾਂ ਛੱਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਓ ਨੀ
ਰਾਜੇ ਭੋਜ ਦੇ ਮੁੱਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇਹਾਰੀਓ ਨੀ
ਕੈਰੋਂ ਪਾਂਡਵਾਂ ਦੀ ਸਭਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਬੁਰਿਆਰੀਓ ਨੀ
ਰਾਵਣ ਲੰਕ ਲੁਟਾਇਕੇ ਗ਼ਰਕ ਹੋਯਾ ਕਾਰਨ ਤੁਸਾਂ ਦੇ ਹੀ ਹੈਂਸਿਆਰੀਓ ਨੀ
ਤੁਸਾਂ ਪੀਰ ਵਲੀ ਗ਼ੌਸ ਕੁਤਬ ਮਾਰੇ ਨਾਲ ਮੱਕਰਾਂ ਸਭੇ ਹਤਿਆਰੀਓ ਨੀ
ਵਾਰਸ ਰੰਨ ਸਦਾ ਬੇਵਫਾ ਹੁੰਦੀ ਪੂਰੀ ਨਾਲ ਨਾ ਕਿਸੇ ਉਤਾਰੀਓ ਨੀ

ਕਲਾਮ ਭਾਬੀਆਂ

ਭਾਬੀ ਆਖਦੀ ਗੁੰਡਿਆ ਮੁੰਡਿਆ ਵੇ ਸਾਡੇ ਨਾਲ ਕੀ ਰਿਕਤਾਂ ਚਾਈਆਂ ਨੀ
ਅਸੀਂ ਸ਼ਰਮ ਦੀਆਂ ਮਾਰੀਆਂ ਡੁਬ ਮਰੀਏ ਸਾਡੇ ਭਾ ਤੂੰ ਕਿਹੀਆਂ ਬਣਾਈਆਂ ਨੀ
ਵਲੀ ਜੇਠ ਤੇ ਜਿਨ੍ਹਾਂ ਦੇ ਫਤੂ ਦੇਵਰ ਡੁੱਬ ਮੋਈਆਂ ਓਹ ਭਰਜਾਈਆਂ ਨੀ,
ਲੱਟਕੰਦੜਾ ਵਿਹੜਿਆਂ ਵਿੱਚ ਫਿਰਨੈਂ ਰੰਨਾਂ ਪਿੰਡ ਦੀਆਂ ਤੁੱਧ ਭਰਮਾਈਆਂ ਨੀ
ਘਰੋ ਘਰੀ ਵਿਚਾਰਦੇ ਲੋਕ ਸਾਰੇ ਸਾਨੂੰ ਕੈਸੀਆਂ ਫਾਹੀਆਂ ਪਾਈਆਂ ਨੀ
ਸਾਨੂੰ ਛੱਡਿਆ ਕਿਤੇ ਨਾ ਬਹਿਣ ਜੋਗਾ ਲੀਕਾਂ ਪੁੱਜ ਕੇ ਅਸਾਂ ਨੂੰ ਲਾਈਆਂ ਨੀ
ਤੇਰੀ ਗੱਲ ਨਾ ਬਣੇਗੀ ਨਾਲ ਸਾਡੇ ਪਰਣਾ ਲਿਆ ਸ੍ਯਾਲਾਂ ਦੀਆਂ ਜਾਈਆਂ ਨੀ
ਵਾਰਸਸ਼ਾਹ ਅਮੋੜੀ ਨੂੰ ਮੋੜ ਨਾਹੀਂ ਜਿਨ੍ਹਾਂ ਵਾਦੀਆਂ ਤੋੜ ਨਿਬਾਹੀਆਂ ਨੀ

ਕਲਾਮ ਰਾਂਝਾ

ਮੂੰਹ ਬੁਰਾ ਦਿਸੰਦੜਾ ਭਾਬੀਏ ਨੀ ਸੜੀ ਹੋਈ ਪਤੰਗ ਕਿਉਂ ਸਾੜਨੀ ਏਂ
ਤੇਰੇ ਗੋਚਰਾ ਕੰਮ ਕੀ ਪਿਆ ਮੇਰਾ ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏਂ
ਉੱਤੇ ਚਾੜ੍ਹ ਕੇ ਪੌੜੀਆਂ ਲਾਹ ਲਵੇਂ ਕਿਹੇ ਗੱਲਾਂ ਦੇ ਮਹਿਲ ਉਸਾਰਨੀ ਏਂ
ਏਥੇ ਆਣ ਬਣ ਗਈ ਸਰਦਾਰਨੀ ਤੂੰ ਪਰ ਪੇਕਿਆਂ ਵਲੋਂ ਗਵਾਰਨੀ ਏਂ
ਪਈ ਆਕੜੇਂ ਵੱਸ ਕਰ ਭਾਈ ਮੇਰਾ ਮਾਸ ਨਵ੍ਹਾਂ ਤੋਂ ਪਈ ਉਤਾਰਨੀ ਏਂ
ਬੋਲ ਬੋਲ ਅਵੱਲੜੇ ਬੋਲਕੇ ਤੇ ਪਾੜੇ ਜ਼ਿਮੀਂ ਅਸਮਾਨ ਦੇ ਪਾੜਨੀ ਏਂ
ਐਵੇਂ ਗੈਬ ਦੀਆਂ ਤੁਹਮਤਾਂ ਜੋੜ ਕੇ ਤੇ ਕੁੱਝ ਸੱਚ ਨਾ ਝੂਠ ਨਿਤਾਰਨੀ ਏਂ
ਵਾਰਸਸ਼ਾਹ ਬੇਫ਼ਾਇਦਾ ਉਮਰ ਬਾਜ਼ੀ ਜਾ ਕੇ ਰੋਜ਼ ਕਿਆਮਤੇ ਹਾਰਨੀ ਏਂ

ਕਲਾਮ ਭਾਬੀਆਂ

ਸਿੱਧਾ ਹੋ ਕੇ ਰੋਟੀਆਂ ਖਾਹ ਜੱਟਾ ਅੱਤਾਂ ਕਾਸ ਨੂੰ ਐਡੀਆਂ ਚਾਈਆਂ ਨੀ
ਹੋਵੇ ਜ਼ਿਕਰ ਤੇਰਾ ਪੱਨਘਾਟ ਉੱਤੇ ਧੁੰਮਾਂ ਵਿੱਚ ਤ੍ਰਿਞਣਾਂ ਪਾਈਆਂ ਨੀ
ਦਿਹੇਂ ਰਾਤ ਖਰਾਬ ਉਹ ਮਗਰ ਤੇਰੇ, ਤੇਰੇ ਇਸ਼ਕ ਨੇ ਬਹੁਤ ਅਕਾਈਆਂ ਨੀ
ਘਰ ਬਾਰ ਵਸਾਰ ਖ੍ਵਾਰ ਹੋਈਆਂ ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀ
ਜੁਲਫ਼ਾਂ ਕਾਲੀਆਂ ਕੁੰਢੀਆਂ ਨਾਗ ਕਾਲੇ ਜੋਕਾਂ ਹਿੱਕ ਤੇ ਆਣ ਬਹਾਈਆਂ ਨੀ
ਵਾਰਸਸ਼ਾਹ ਇਹ ਜਿਨ੍ਹਾਂ ਦਾ ਚੰਦ ਦੇਵਰ ਡੁੱਬ ਮੋਈਆਂ ਉਹ ਭਰਜਾਈਆਂ ਨੀ

ਕਲਾਮ ਰਾਂਝਾ

ਰਾਂਝੇ ਆਖਿਆ ਭਾਈਓ ਵੈਰਨੋ ਨੀ ਬੋਲੇ ਸੁਖ਼ਨ ਹਯਾ ਤੇ ਸ਼ਰਮ ਦੇ ਨੀ
ਦੁਨੀਆ ਖ਼ਾਬ ਖ਼ਿਆਲ ਦੀ ਬਾਤ ਸਾਰੀ ਕੁੱਝ ਨਹੀਂ ਵਸਾਹ ਇਸ ਦੰਮ ਦੇ ਨੀ
ਝੂਠ ਗੀਬਤਾਂ ਵਿੱਚ ਗ਼ਲਤਾਨ ਹੋਏ ਹੁਕਮ ਨਹੀਂ ਹੋਏ ਏਸ ਕੰਮ ਦੇ ਨੀ
ਵਾਰਸ ਫੇਲ੍ਹਾਂ ਦੇ ਨਾਲ ਖ਼ਰਾਬ ਹੁੰਦੇ ਬੰਦੇ ਪਾਪ ਗੁਨਾਹ ਥੀਂ ਜੰਮਦੇ ਨੀ

ਕਲਾਮ ਭਾਬੀਆਂ

ਅਠਖੇਲਿਆ ਅਹਿਲ ਦੀਵਾਨਿਆ ਵੇ ਥੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ
ਚੀਰਾ ਬੰਨ੍ਹ ਕੇ ਲੰਬੜੇ ਵਾਲ ਚੋਪੜ ਵਿੱਚ ਤ੍ਰਿਞਣਾਂ ਫੇਰੀਆਂ ਘੱਤਨਾ ਏਂ
ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜਾ ਚਾ ਅੰਗਣੇ ਵਿਚ ਪਲੱਟਨਾ ਏਂ
ਕਰੇਂ ਕੰਮ ਨਾਹੀਂ ਹੱਛਾ ਖਾਏਂ ਪਹਿਨੇਂ ਜੜ੍ਹ ਆਪਣੇ ਆਪ ਦੀ ਪੱਟਨਾ ਏਂ
ਵਾਂਗ ਹਾਕਮਾਂ ਢਾਸਣਾ ਲਾ ਬਹੇਂ ਕੁਝ ਕੰਮ ਨਾ ਕਾਜ ਨਾ ਖੱਟਨਾ ਏਂ
ਵਾਰਸ ਗਫ਼ਲਤਾਂ ਵਿੱਚ ਨਾਬੂਦ ਜਿਹੜੇ ਤਿਨ੍ਹਾਂ ਆਪ ਕੀ ਖੱਟਨਾ ਵੱਟਨਾ ਏਂ

ਕਲਾਮ ਰਾਂਝਾ

ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖ਼ਸ਼ ਲੈ ਡਾਰੀਏ ਵਾਸਤਾ ਈ
ਹੱਥੋਂ ਤੇਰਿਓਂ ਦੇਸ ਮੈਂ ਛੱਡ ਜਾਈਂ ਵੱਸੀਂ ਦੇਸ ਹੈਂਸਿਆਰੀਏ ਵਾਸਤਾ ਈ
ਦਿਨ ਰਾਤ ਤੂੰ ਜ਼ੁਲਮ ਤੇ ਲੱਕ ਬੱਧਾ ਮੁੜੀਂ ਰੂਪ ਸ਼ਿੰਗਾਰੀਏ ਵਾਸਤਾ ਈ
ਨਾਲ ਹੁਸਨ ਦੇ ਫਿਰੇਂ ਗ਼ੁਮਾਨ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਈ
ਕਦੇ ਕਿਸੇ ਦੇ ਨਾਲ ਨਾ ਗੱਲ ਕਰੇਂ, ਕਿਬਰ ਵਾਲੀਏ ਮਾਰੀਏ ਵਾਸਤਾ ਈ
ਵਾਰਸਸ਼ਾਹ ਨੂੰ ਮਾਰ ਨਾ ਭਾਗ ਭਰੀਏ ਅਨੀ ਮੁਣਸ ਦੀ ਪ੍ਯਾਰੀਏ ਵਾਸਤਾ ਈ

ਕਲਾਮ ਭਾਬੀਆਂ

ਸਾਡਾ ਹੁਸਨ ਪਸੰਦ ਨਾ ਲਿਆਵਨਾ ਏਂ ਜਾਹ ਹੀਰ ਸਿਆਲ ਵਿਆਹ ਲਿਆਵੀਂ
ਵਾਹ ਵੰਝਲੀ ਪ੍ਰੇਮ ਦੀ ਘੱਤ ਜਾਲੀ ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ
ਦਿਹੇਂ ਰਾਤ ਫਿਰੀਂ ਉਹਦੇ ਮਗਰ ਲੱਗਾ ਜਿਵੇਂ ਦਾ ਲਗੇ ਤਿਵੇਂ ਲਾ ਲਿਆਵੀਂ
ਤੈਨੂੰ ਵੱਲ ਹੈ ਰੰਨਾਂ ਵਲਾਵਣੇ ਦਾ ਰਾਣੀ ਕੋਕਲਾਂ ਮਹਿਲਾਂ ਤੋਂ ਲਾਹ ਲਿਆਵੀਂ
ਦਿਨੇ ਬੂਹਿਓਂ ਕੱਢਣੀ ਮਿਲੇ ਨਾਹੀਂ ਰਾਤੀਂ ਕੰਧ ਪਛਵਾੜਿਉਂ ਢਾਹ ਲਿਆਵੀਂ
ਵਾਰਸਸ਼ਾਹ ਨੂੰ ਨਾਲ ਲੈ ਜਾਇਕੇ ਤੇ ਕੋਈ ਦੱਮ ਦੇ ਕੇ ਖਿਸਕਾ ਲਿਆਵੀਂ

ਕਲਾਮ ਰਾਂਝਾ

ਨੱਢੀ ਸਿਆਲਾਂ ਦੀ ਵਿਆਹਕੇ ਲਿਆਵਸਾਂ ਮੈਂ ਕਰੋ ਬੋਲੀਆਂ ਨਾਲ ਨਾ ਹੋਲੀਆਂ ਨੀ
ਬਹੇ ਘਤ ਪੀੜ੍ਹਾ ਵਾਂਗ ਰਾਣੀਆਂ ਦੇ ਅਗੇ ਤੁਸਾਂ ਜਿਹੀਆਂ ਹੋਵਣ ਗੋਲੀਆਂ ਨੀ
ਮਝੂ ਵਾਹ ਵਿਚ ਬੋੜੀਏ ਭਾਬੀਆਂ ਨੂੰ ਹੋਣ ਤੁਸਾਂ ਜਿਹੀਆਂ ਬੱੜਬੋਲੀਆਂ ਨੀ
ਬੱਸ ਕਰੋ ਭਾਬੀ ਅਸੀਂ ਰੱਜ ਰਹੇ ਭੱਰ ਦਿਤੀਆਂ ਦੇ ਸਾਨੂੰ ਝੋਲੀਆਂ ਨੀ
ਨਕਲਾਂ ਨਿਤ ਕਰੋ ਵਿਚ ਵਹੜ੍ਹਿਆਂ ਦੇ ਭੰਡਾਂ ਕੰਜਰੀਆਂ ਦੀਆਂ ਜਿਵੇਂ ਟੋਲੀਆਂ ਨੀ
ਵਾਰਸ ਆਕਬਤ ਤਿਨ੍ਹਾਂ ਨੂੰ ਅਜ਼ਰ ਮਿਲਸੀ ਪੂਰੇ ਪਾ ਵੱਟੇ ਜਿਨ੍ਹਾਂ ਤੋਲੀਆਂ ਨੀ

ਭਰਜਾਈਆਂ ਦੀ ਬੋਲੀ ਤੇ ਰਾਂਝੇ ਦਾ ਘਰੋਂ ਨਿਕਲਣਾ

ਕਿਹਾ ਭੇੜ ਮਚਾਇਆ ਈ ਕੱਚਿਆ ਵੇ ਮੱਥਾ ਡਾਹਿਆ ਈ ਸੌਂਕਣਾਂ ਵਾਂਗ ਕੇਹਾ

ਜਾਹ ਸੱਜਰਾ ਕੰਮ ਗਵਾ ਨਾਹੀਂ ਹੋ ਜਾਸੀਆ ਜੋਬਨਾ ਫੇਰ ਬੇਹਾ
ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ ਕਿਹੀ ਚੰਮੜੀ ਉੱਨ ਨੂੰ ਜਿਵੇਂ ਲੇਹਾ
ਤੁਸੀਂ ਦੇਸ ਰਖੋ ਅਸੀਂ ਛੱਡ ਚੱਲੇ ਲਾਹ ਝੱਗੜਾ ਭਾਬੀਏ ਗੱਲ ਏਹਾ
ਰਾਂਝਾ ਹੋ ਗੁਸੇ ਉੱਠ ਰਵਾਂ ਹੋਯਾ ਭਾਬੀ ਰੱਖ ਰਹੀ ਓਹ ਤਾਂ ਨਾਂਹ ਰੇਹਾ
ਹੱਥ ਪਕੜ ਕੇ ਜੁਤੀਆਂ ਮਾਰ ਬੁਕਲ ਰਾਂਝਾ ਹੋ ਟੁਰਿਆ ਵਾਰਸ ਸ਼ਾਹ ਜੇਹਾ

ਰਾਂਝੇ ਨੇ ਤਖਤ ਹਜ਼ਾਰਿਓਂ ਰਵਾਨਾ ਹੋਣਾ

ਰੂਹ ਛੱਡ ਕਲਬੂਤ ਜਿਉਂ ਵਿਦਾ ਹੁੰਦੀ ਤਿਵੇਂ ਇਹ ਦਰਵੇਸ਼ ਸਿਧਾਰਿਆ ਈ
ਅੰਨ ਪਾਣੀ ਹਜਾਰੇ ਦਾ ਖਤਮ ਕਰਕੇ ਕਸਦ ਝੰਗ ਸਿਆਲਾਂ ਦਾ ਧਾਰਿਆ ਈ
ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ ਚਲੋ ਚਲੀ ਹੈ ਜੀਉ ਪੁਕਾਰਿਆ ਈ
ਕੱਛੇ ਵੰਝਲੀ ਮਾਰ ਕੇ ਰਵਾਂ ਹੋਯਾ ਵਾਰਸ ਦੇਸ ਤੇ ਵਤਨ ਵਿਸਾਰਿਆ ਈ

ਰਾਂਝੇ ਦੇ ਜਾਣ ਦੀ ਭਾਈਆਂ ਨੂੰ ਖਬਰ ਹੋਣੀ

ਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ ਧੀਦੋ ਰੁੱਸ ਹਜ਼ਾਰਿਓਂ ਚੱਲਿਆ ਜੇ
ਹੱਲ ਵਾਹੁਣਾ ਓਸ ਤੋਂ ਹੋਇ ਨਾਹੀਂ ਮਾਰ ਬੋਲੀਆਂ ਭਾਬੀਆਂ ਸੱਲਿਆ ਜੇ
ਪਕੜ ਰਾਹ ਤੁਰਿਆ ਹੰਝੂ ਨੈਣ ਰੋਵਣ ਜਿਵੇਂ ਨਦੀ ਦਾ ਨੀਰ ਉਛੱਲਿਆ ਜੇ
ਧੀਦੋ ਖੌਝਿਆ ਨਾਲ ਭਰਜਾਈਆਂ ਦੇ ਉਹਦਾ ਕਿਸੇ ਨਾ ਜੀਉ ਤਸੱਲਿਆ ਜੇ
ਅਗੋਂ ਵੀਰ ਦੇ ਵਾਸਤੇ ਭਾਈਆਂ ਨੇ ਅਧਵਾਟਿਓਂ ਰਾਹ ਆ ਮੱਲਿਆ ਜੇ
ਵਾਰਸ ਹੱਕ ਦੇ ਨੂੰ ਜਦੋਂ ਰੰਜ ਕਰੀਏ ਤਦੋਂ ਅਰਸ਼ ਅਲਾਹ ਦਾ ਹੱਲਿਆ ਜੇ

ਭਾਈਆਂ ਦੀ ਮਿੰਨਤ ਅਤੇ ਰੋਣਾ ਰਾਂਝੇ ਅਗੇ

ਆਖ ਰਾਂਝਿਆ ਭਾ ਕੀ ਬਣੀ ਤੇਰੇ ਦੇਸ ਬਾਪ ਦਾ ਛੱਡ ਸਿਧਾਰ ਨਾਹੀਂ
ਵੀਰਾ ਅੰਬੜੀ ਜਾਇਆ ਜਾ ਨਾਹੀਂ ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ
ਇਹ ਬਾਂਦੀਆਂ ਅਸੀਂ ਗ਼ੁਲਾਮ ਤੇਰੇ ਕੋਈ ਹੋਰ ਵਿਚਾਰ ਵਿਚਾਰ ਨਾਹੀਂ
ਬਖਸ਼ ਇਹ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆ ਜੋ ਗੁਨ੍ਹਾਗਾਰ ਨਾਹੀਂ
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆ ਨੇ ਅਤੇ ਭਾਈਆਂ ਬਾਝ ਬਹਾਰ ਨਾਹੀਂ
ਲੱਖ ਓਟ ਹੈ ਕੋਲ ਵਸੰਦਿਆਂ ਦੀ ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਹੁੰਦੇ ਭਾਈ ਉਸਾਰਦੇ ਨੀ ਭਾਈਆਂ ਬਾਝ ਬੇਲੀ ਕੋਈ ਯਾਰ ਨਾਹੀਂ
ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ ਬਿਨਾਂ ਭਾਈਆਂ ਭਰੇ ਪ੍ਰਵਾਰ ਨਾਹੀਂ
ਤਾਲਿਆਮੰਦ ਦੀਆਂ ਲੱਖ ਖੁਸ਼ਾਮਦਾਂ ਨੀ ਤੇ ਗਰੀਬ ਦਾ ਕੋਈ ਗਮਖ਼ਾਰ ਨਾਹੀਂ
ਬਾਵ੍ਹਾਂ ਵਾਲਿਆਂ ਦੀ ਲੋਕ ਕਰਨ ਮਿੰਨਤ ਬਿਨਾਂ ਬਾਹਾਂ ਦੇ ਕੋਈ ਸਰਦਾਰ ਨਾਹੀਂ
ਬਾਹਾਂ ਕੱਲੀਆਂ ਨੂੰ ਲੋਕ ਮਾਰਦਾ ਜੇ ਬਾਹਾਂ ਵਾਲਿਆਂ ਨੂੰ ਕਾਈ ਸਾਰ ਨਾਹੀਂ

ਵਾਰਸਸ਼ਾਹ ਮੀਆਂ ਬਿਨਾਂ ਭਾਈਆਂ ਦੇ ਸਾਨੂੰ ਜੀਵਣਾ ਜ਼ਰਾ ਦਰਕਾਰ ਨਾਹੀਂ

ਕਲਾਮ ਰਾਂਝਾ

ਰਾਂਝਾ ਆਖਦਾ ਉੱੱਠਿਆ ਰਿਜ਼ਕ ਮੇਰਾ ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ
ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ ਤੁਸੀਂ ਸਾਕ ਨਾ ਸੈਨ ਨਾ ਅੰਗਦੇ ਹੋ
ਵਿਚੋਂ ਖੁਸ਼ੀ ਹੋਵੇ ਸਾਡੇ ਨਿਕਲਣੇ ਤੇ ਗੱਲ ਆਖਦੇ ਮੂੰਹੋਂ ਨਾ ਸੰਗਦੇ ਹੋ
ਵੱਸ ਲਗੇ ਜੇ ਤਾਂ ਮਨਸੂਰ ਵਾਂਗੂੰ ਮੈਨੂੰ ਚਾ ਸੂਲੀ ਉਤੇ ਟੰਗਦੇ ਹੋ
ਭਲੇ ਕੰਮ ਦੇ ਵਿੱਚ ਨਾ ਨੀਤ ਤੁਸਾਂ ਰਵਾਦਾਰ ਲੜਾਈ ਤੇ ਜੰਗ ਦੇ ਹੋ
ਵਾਰਸ ਸ਼ਾਹ ਹੁਣ ਅਸੀਂ ਉਦਾਸ ਹੋਏ ਤੁਸੀਂ ਖੁਸ਼ੀ ਵਸੋ ਵਿਚ ਰੰਗ ਦੇ ਹੋ

ਭਾਬੀਆਂ ਦੀ ਆਜਜ਼ੀ

ਭੱਰਜਾਈਆਂ ਆਖਿਆ ਰਾਂਝਿਆ ਵੇ ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ
ਨਾਮ ਲੈਨਾ ਏਂ ਜਦੋਂ ਤੂੰ ਜਾਵਣੇ ਦਾ ਅਸੀਂ ਹੰਝੜੂ ਰੱਤਦੀਆਂ ਰੁੰਨੀਆਂ ਹਾਂ
ਜਾਨ ਵਿੱਚ ਉਲਾਂਭਿਆਂ ਆ ਗਈ ਤੇਰੇ ਦਰਦ ਫ਼ਿਰਾਕ ਚਾ ਭੁੰਨੀਆਂ ਹਾਂ
ਜਾਨ ਮਾਲ ਕੁਰਬਾਨ ਹੈ ਤੁੱਧ ਉੱਤੋਂ ਅਤੇ ਆਪ ਵੀ ਚੌਖਨੇ ਹੁੰਨੀਆਂ ਹਾਂ
ਸਾਨੂੰ ਸਬਰ ਕਰਾਰ ਅਰਾਮ ਨਾਹੀਂ ਜਿੱਸ ਵੇਲੜੇ ਤੈਥੋਂ ਵਛੁੰਨੀਆਂ ਹਾਂ
ਵਾਰਸ ਸ਼ਾਹ ਕਹਿਆ ਮੰਨ ਲਵੀਂ ਦੇਵਰ ਅਸੀਂ ਸੱਭ ਮੁਰਾਦ ਲੈ ਪੁੰਨੀਆਂ ਹਾਂ

ਭਾਬੀਆਂ ਨੂੰ ਰਾਂਝੇ ਦਾ ਜਵਾਬ

ਭਾਬੀ ਰਿਜਕ ਉਦਾਸ ਜਾਂ ਹੋ ਟੁਰਿਆ ਹੁਣ ਕਾਸਨੂੰ ਘੇਰ ਕੇ ਠਗਦੀਆਂ ਹੋ
ਪਹਿਲੇ ਸਾੜਕੇ ਜੀਉ ਨਿਮਾਨੜੇ ਨੂੰ ਪਿਛੇ ਆ ਮਲ੍ਹਮ ਲਾਵਨ ਲਗਦੀਆਂ ਹੋ
ਭਾਈ ਸਾਕ ਸਨ ਸੋ ਵੱਖ ਜੁਦਾ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ
ਅਸੀਂ ਵਾਂਗ ਸਵਾਹ ਦੇ ਹੋ ਰਹੇ ਤੁਸੀਂ ਕੋਲਿਆਂ ਦੇ ਵਾਂਗ ਦਗਦੀਆਂ ਹੋ
ਅਸੀਂ ਕੋਝੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀ ਨੈਂ ਵਗਦੀਆਂ ਹੋ
ਅਸੀਂ ਆਬ ਤੇ ਤੁਆਮ ਹਰਾਮ ਕੀਤਾ ਤੁਸੀਂ ਠਗਨੀਆਂ ਹੀ ਸਾਰੇ ਜਗਦੀਆਂ ਹੋ
ਖੁਰੀ ਮੱਤ ਦੀ ਗੱਲ ਖਲ੍ਹਾਰ ਕੇ ਤੇ ਫੇਰ ਫੂਸੀਆਂ ਮਾਰ ਕੇ ਠਗਦੀਆਂ ਹੋ
ਵਿੱਚ ਸ਼ਰ੍ਹਾ ਨਾ ਅਕਲ ਨਾ ਕੋਲ ਤੁਸਾਂ ਕਾਜੀ ਮੁਫ਼ਤੀਆਂ ਨਾਲ ਕ੍ਯੋਂ ਝਗਦੀਆਂ ਹੋ
ਅਸੀਂ ਨੱਸ ਆਏ ਤੁਸੀਂ ਮਗਰ ਪਈਆਂ ਪਿਛਾ ਛਡਦੀਆਂ ਮੂਲ ਨਾ ਨਸਦੀਆਂ ਹੋ
ਵਾਰਸਸ਼ਾਹ ਅਕੱਲੜੇ ਕੀ ਕਰਨਾ ਤੁਸੀਂ ਸੱਤੇ ਇਕੱਠੀਆਂ ਵਗਦੀਆਂ ਹੋ

ਰਾਂਝੇ ਨੇ ਭਾਈਆਂ ਪਾਸੋਂ ਰਵਾਨਾ ਹੋਣਾ

ਵਾਹ ਲਾ ਰਹੇ ਭਾਈ ਭਾਬੀਆਂ ਭੀ ਰਾਂਝਾ ਰੁੱਸ ਹਜ਼ਾਰਿਓਂ ਧਾਇਆ ਈ
ਭੁੱਖ ਨੰਗ ਨੂੰ ਝਾਗਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਆਇਆ ਈ

ਅੰਨ ਪਾਣੀ ਹਜਾਰੇ ਦਾ ਕਸਮ ਕਰਕੇ ਕਿੱਸਾ ਝੰਗ ਸਿਆਲਾਂ ਦਾ ਚਾਇਆ ਈ
ਹੱਥ ਪਕੜਕੇ ਵੰਝਲੀ ਰਾਤ ਅੱਧੀ ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਈ
ਇਕ ਹੋ ਬੇਸੁਰਤ ਬੇਹੋਸ਼ ਗਏ ਇਕਨਾਂ ਰਾਗ ਉਤੇ ਚਿੱਤ ਲਾਇਆ ਈ
ਰੰਨ ਮਰਦ ਨਾ ਪਿੰਡ ਵਿਚ ਰਿਹਾ ਕੋਈ ਘੇਰਾ ਗਿਰਦ ਮਸੀਤ ਦੇ ਪਾਇਆ ਈ
ਕੋਈ ਰਿਹਾ ਨਾ ਹਿਲ ਕੇ ਜਾਣ ਜੋਗਾ ਰਾਂਝੇ ਆਪਣਾ ਰੰਗ ਜਮਾਇਆ ਈ
ਵਾਰਸਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾਂ ਮਸੀਤ ਦਾ ਆਇਆ ਈ

ਤਾਰੀਫ਼ ਮਸਜਦ ਤੇ ਨਾਮ ਅਰਬੀ ਫ਼ਾਰਸੀ ਕਿਤਾਬਾਂ ਦੇ

ਮਸਜਦ ਬੈਤਉਲ ਅਤੀਕ ਮਿਸਾਲ ਆਹੀ ਖ਼ਾਨੇ ਕਾਬਿਓ ਡੌਲ ਉਤਾਰੀਆ ਨੇ
ਗੋਯਾ ਅਕਸਾਂ ਦੇ ਨਾਲ ਦੀ ਭੈਣ ਦੂਈ ਸ਼ਾਇਦ ਸੰਦਲੀ ਨੂਰ ਉਸਾਰੀਆ ਨੇ
ਮਾਮਾਰ ਅਸੂਲ ਤੇ ਫਿਕਾ ਵਾਲੇ ਥੰਮ੍ਹ ਦੀਨ ਦੇ ਨਾਲ ਖਲ੍ਹਾਰੀਆ ਨੇ
ਸਾਬਤ ਨੱਸ ਹਦੀਸ ਦੇ ਨਾਲ ਕਰਕੇ ਛੱਤ ਕਾਬਾ ਦੀ ਖੂਬ ਵਿਚਾਰੀਆਂ ਨੇ
ਪੜ੍ਹਨ ਫਾਜ਼ਲ ਦਰਸ ਦਰਵੇਸ਼ ਮੁਫ਼ਤੀ ਖੂਬ ਕਢ ਅਲਹਾਨ ਪ੍ਰਕਾਰੀਆ ਨੇ
ਮੁਹਰੇਦਾਰ ਦਸਤਾਰਾਂ ਤੇ ਹੱਥ ਆਸੇ ਕਦੀ ਝੂਠ ਦੀ ਲਾਫ ਨ ਮਾਰੀਆ ਨੇ
ਵਿੱਚ ਫ਼ਿਕਾ ਅਸੂਲ ਦੇ ਖ਼ੂਬ ਕਾਮਲ ਨਾਲ ਇਲਮ ਦੇ ਉਮਰ ਗੁਜ਼ਾਰੀਆ ਨੇ
ਜਾਪਣ ਜਾਤ ਅਸੀਲ ਉਸਤਾਦ ਲੜਕੇ ਖੋ ਇਲਮ ਦੀ ਕਦੀ ਨਾ ਹਾਰੀਆ ਨੇ
ਤਾਲੀਮ ਮੀਜ਼ਾਨ ਤੇ ਸ਼ਰਫ ਬਿਹਾਈ ਉਰਫ ਮੀਰ ਭੀ ਯਾਦ ਪੁਕਾਰੀਆਂ ਨੇ
ਕਾਜ਼ੀ ਕੁਤਬ ਤੇ ਕਨਜ਼ ਅਨੂਜ ਬਾਰਾਂ ਮਸਊਦ ਦੀ ਜ਼ਿਲਦ ਸਵਾਰੀਆ ਨੇ
ਖ਼ਾਨੀ ਨਾਲਮਜ਼ਮੁਆ ਸੁਲਤਾਨੀਆ ਦੇ ਉਤੇ ਹੈਰਤਉਲ ਫਿਕਾ ਨਰਵਾਰੀਆ ਨੇ
ਮੁਨਾਰਜ ਅਲਨਬੂ ਖੁਲਾਸੀਆਂ ਨੂੰ ਰੋਜ਼ਾ ਨਾਲ ਇਖ਼ਲਾਕ ਪਸਾਰੀਆ ਨੇ
ਜ਼ੱਰਾਦੀਆਂ ਦੇ ਨਾਲ ਸ਼ਰਹ ਮੁੱਲਾਂ ਜੰਨਜਾਨੀਆਂ ਮਹਵ ਨਤਾਰੀਆ ਨੇ
ਖਰਬੁਲ ਬਹਿਰ ਤੇ ਹਿਰਜੀ ਮਾਨਿਆਂ ਦੇ ਵਿਰਦਾਂ ਵਿੱਚ ਦਿਨਰਾਤ ਗੁਜਾਰੀਆਂ ਨੇ
ਅਠੇ ਪਹਿਰ ਗਰਦਾਨ ਦਾ ਦੌਰ ਕਰਦੇ ਇਲਮ ਅਰਈ ਦੀ ਉਮਰ ਸਵਾਰੀਆ ਨੇ
ਵਾਰਸ ਪੜ੍ਹਨ ਕੁਰਾਨ ਤਫ਼ਸੀਰ ਦੌਰਾਂ ਗੈਰ ਸ਼ਰਹਿ ਨੂੰ ਦੁਰ੍ਰਿਆਂ ਮਾਰੀਆ ਨੇ
ਇਕ ਨਜ਼ਮ ਦੇ ਦਰਸ ਹਰਕਰਨ ਪੜ੍ਹਦੇ ਨਾਮ ਹੱਕ ਤੇ ਖ਼ਾਲਕ ਬਾਰੀਆ ਨੇ
ਗੁਲਿੱਸਤਾਂ ਦੋਸਤਾਂ ਨਾਲ ਬਹਾਰ ਦਾਨਸ ਤੂਤੀ ਨਾਮਾ ਤੇ ਰਾਜ਼ਕ ਬਾਰੀਆਂ ਨੇ
ਮੁਨਸ਼ੀਆਤ ਨਸਾਬ ਤੇ ਅਬੁਲ ਫ਼ਜ਼ਲਾਂ ਸ਼ਾਹਨਾਮਿਓਂ ਵਾਹਿਦ ਬਾਰੀਆ ਨੇ
ਕਿਰਾਨੁਲਸ਼ਾਅਦੀਨ ਦੀਵਾਨ ਹਾਫਜ ਸ਼ੀਰੀਂ ਖੁਸ਼ਰਵਾਂ ਲਿੱਖ ਸਵਾਰੀਆ ਨੇ
ਬਹਾਰ ਦਾਨਸਾਂ ਅਤੇ ਮਹਮੂਦ ਨਾਮਾ ਕਸ਼ਫ਼ ਲੁਗਾਤ ਭੀ ਖੋਲ੍ਹ ਉਘਾਰੀਆਂ ਨੇ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਝਨਾਂ ਦੇ ਪੱਤਣ ਤੇ ਰਾਂਝਾ ਵੰਜਲੀ ਵਜਾ ਰਿਹਾ ਹੈ ਤੇ ਆਸ ਪਾਸ ਬੈਠੇ ਲੋਕ ਵੰਝਲੀ ਸੁਣ ਰਹੇ ਹਨ
ਤੇ ਲੁਡਣ ਮਲਾਹ ਦੀਆਂ ਦੋਵੇਂ ਰੰਨਾਂ ਰਾਂਝੇ ਦੀਆਂ ਲੱਤਾਂ ਘੁਟ ਰਹੀਆਂ ਹਨ

[ਦੇਖੋ ਸਫ਼ਾ ੧੧

ਰਾਂਝਾ ਮਿੰਨਤਾਂ ਕਰ ਕੇ ਥਕ ਰਿਹਾ, ਅੰਤ ਹੋ ਕੰਢੇ ਪਰ੍ਹਾਂ ਜਾ ਬੈਠਾ ਕੇ
ਛਡ ਅਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡਰੀ ਵਖ ਜਗਾ ਬੈਠਾ
ਗਾਵੇ ਸਦ ਫਿਰਾਕ ਦੇ ਨਾਲ ਰੋਵੇ, ਅਤੇ ਵੰਝਲੀ ਸ਼ਬਦ ਵਜਾ ਬੈਠਾ
ਜੋ ਕੋਈ ਆਦਮੀ ਤ੍ਰੀਮਤ ਮਰਦ ਹੈਸਨ, ਪਤਨ ਛੋਡ ਸਭਾ ਓਥੇ ਜਾ ਬੈਠਾ
ਰੰਨਾਂ ਲੁਡਨ ਝਬੇਲ ਦੀਆਂ ਭਰਨ ਮੁਠੀ, ਪੈਰ ਦੋਹਾਂ ਦੇ ਵਿਚ ਟਿਕਾ ਬੈਠਾ
ਵਾਰਸਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾ ਬੈਠਾ

ਬਦਰ ਚਾਚ ਕਰੀਮਾਂ ਤੇ ਪੰਧ ਨਾਮਾ ਆਮਦ ਨਾਮਿਆਂ ਤੇ ਅੱਲਾਬਾਰੀਆ ਨੇ
ਦੂਰਮਜਾਲਸ ਪੜ੍ਹਦੇ ਨਾਲੇ ਜੰਗਨਾਮਾ ਨਾਹਲਵਾ ਤੇ ਸ਼ੇਖ ਅਤਾਰੀਆ ਨੇ
ਨਿਜ਼ਾਤੁਲਮੋਮਨੀ ਤੇ ਰੋਸ਼ਨ ਦਿੱਲ ਪੜ੍ਹਦੇ ਚਾਰ ਚਮਨ ਭੀ ਖੂਬ ਪੁਕਾਰੀਆ ਨੇ
ਤਿੱਬ ਅਕਬਰ ਤੇ ਯੂਸਫੀ ਪੜ੍ਹਨ ਲੜਕੇ ਕਿੱਸਾ ਯੂਸਫ ਦਾ ਕੱਢ ਹੰਕਾਰੀਆ ਨੇ
ਜ਼ੁਲੈਖਾਂ ਨਾਲ ਬੁਲੰਦ ਅਵਾਜ਼ ਪੜ੍ਹਦੇ ਨਾਲ ਦਾਮਨ ਤੇ ਆਜ਼ਮ ਬਾਰੀਆਂ ਨੇ
ਹਦਾਯਾਕਲੀ ਕੁਰਾਬਾਂਦੀਨ ਪੜ੍ਹਦੇ ਨਾਫ਼ਾ ਇਨਸਾਨ ਨਾ ਮਨੋਂ ਵਸਾਰੀਆ ਨੇ
ਤਾਵੀਜ਼ਾਤ ਭੀ ਨਾਲ ਸੀ ਫ਼ਾਲਨਾਮਾ ਤੇ ਨਗਾਰ ਦਾਨਸ਼ ਲਿਖ ਉਤਾਰੀਆ ਨੇ
ਸਕੰਦਰ ਨਾਮਾ ਤੇ ਨਾਲ ਅਨਵਾਰ ਸਹੇਲੀ ਖਾਤਮਨਾਮਾ ਤੇ ਸਾਦਕ ਬਾਰੀਆ ਨੇ
ਆਈਨਿ ਅਕਬਰ ਤੇ ਹੋਰ ਨਗਾਰ ਨਾਮਾ ਵਾਰਸਸ਼ਾਹ ਮੁਤਫੱਰਕਾ ਸਾਰੀਆ ਨੇ

ਮਕਤਬ ਦੇ ਮੁੰਡਿਆਂ ਦੀਆਂ ਚੀਜ਼ਾਂ

ਕਲਮਦਾਨ ਦਫਤੀਨ ਦਵਾਤ ਪੱਟੀ ਨਾਵੇਂ ਆਮਲੀ ਵੇਖਦੇ ਲੜਕਿਆਂ ਦੇ
ਲਿਖਣ ਨਾਲ ਮਸੌਦੇ ਸੱਯਾਕ ਖ਼ਿਸਰੀ ਹਰਫ ਹੋਰ ਭੀ ਲਿਖਦੇ ਵਰਕਿਆਂ ਦੇ
ਇੱਕ ਭੁਲਕੇ ਐਨ ਦਾ ਗੇਨ ਵਾਚਣ ਮੁੱਲਾਂ ਜਿੰਦ ਕੱਢੇ ਨਾਲ ਘੁਰਕਿਆਂ ਦੇ
ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ
ਇੱਕ ਨਾਲ ਪ੍ਰਭਾਤ ਦੇ ਨੱਸ ਜਾਂਦੇ ਮਾਰੇ ਖ਼ੌਫ ਦਰੇਡਿਆਂ ਦੜਕਿਆਂ ਦੇ
ਵਾਰਸਸ਼ਾਹ ਧੰਨ ਭਾਗ ਸੁਹਾਗ ਤਿੰਨਾਂ ਝੱਲੇ ਦੁਖ ਉਸਤਾਦ ਦਿਆਂ ਗੜ੍ਹਕਿਆਂ ਦੇ

ਮੁੱਲਾਂ ਨੇ ਰਾਂਝੇ ਨੂੰ ਆਖਿਆ

ਮੁੱਲਾਂ ਆਖਦਾ ਚੂੰਡੀਆਂ ਵੇਖਦਿਆਂਈ ਗੈਰ ਸ਼ਰਹਾ ਤੂੰ ਕੌਨ ਹੈਂ ਦੁਰ ਹੋ ਓਇ
ਐਥੋਂ ਲੁੱਚਿਆਂ ਦੀ ਕੋਈ ਥਾਂ ਨਹੀਂ ਪਟੇ ਦੂਰ ਕਰ ਹੱਕ ਮਜ਼ੂਰ ਹੋ ਓਇ
ਕੋਈ ਬੱਦਤੀ ਤੂੰ ਨਜ਼ਰ ਆਉਣਾ ਏਂ ਇਸੇ ਵਕਤ ਹੀ ਦੂਰ ਜ਼ਰੂਰ ਹੋ ਓਇ
ਖ਼ਰਾਬਾਤੀਆਂ ਦੀ ਨਹੀਂ ਜਗ੍ਹਾ ਏਥੇ ਯਾਦ ਰੱਬ ਦੀ ਨਿੱਤ ਮਜ਼ਕੂਰ ਹੋ ਓਇ
ਅਨਅਲਹੱਕ ਕਹਾਵਣਾ ਕਿਬਰ ਕਰਕੇ ਓੜਕ ਮਰੇਂਗਾ ਵਾਂਗ ਮਨਸੂਰ ਹੋ ਓਇ
ਵਾਰਸਸ਼ਾਹ ਨਾ ਹਿੰਗ ਦੀ ਬਾਸ ਛਿਪੇ ਭਾਵੇਂ ਰੱਖੀਏ ਵਿਚ ਕਾਫੂਰ ਹੋ ਓਇ

ਜਵਾਬ ਰਾਂਝਾ

ਦਾਹੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ
ਅੱਗੇ ਕੱਢ ਕੁਰਾਨ ਤੇ ਬਹੇ ਮਿੰਬਰ ਕਿਹਾ ਅੱਡਿਓ ਮਕਰ ਦੀਆਂ ਫਾਹੀਆਂ ਨੂੰ
ਇਸ ਪਲੀਤ ਤੇ ਪਾਕ ਦਾ ਕਰੋ ਵਾਕਫ਼ ਅਸੀਂ ਜਾਣਦੇ ਸਰਹ ਗਵਾਹੀਆਂ ਨੂੰ
ਜੇੜ੍ਹੀ ਥਾਉਂ ਨਾਪਾਕ ਦੇ ਵਿੱਚ ਵੜਿਓਂ ਸ਼ੁਕਰ ਰਬਦੀਆਂ ਬੇਪ੍ਰਵਾਹੀਆਂ ਨੂੰ

ਕਿਹਾ ਹਿਰਸ ਦਾ ਜਾਲ ਖਲਾਰਿਓਈ ਢੂਡੇਂ ਉਡਦੀਆਂ ਛੱਡਕੇ ਫਾਹੀਆਂ ਨੂੰ
ਨਾਇਬ ਪਾਕ ਰਸੂਲ ਦੇ ਤੁਸੀਂ ਹੋ ਜੇ ਵਾਕਫ ਕਰੋ ਚਾ ਰਾਹ ਗੁਮਰਾਹੀਆਂ ਨੂੰ
ਅਸਾਂ ਜਹੇ ਫ਼ਕੀਰ ਤੇ ਮਿਹਰ ਕੀਜੇ ਕਰੋ ਦੁਆ ਚਾ ਪਾਂਧੀਆਂ ਰਾਹੀਆਂ ਨੂੰ
ਖੋਤੀ ਭੇਡ ਬਕਰੀ ਸੱਭਾ ਰਗੜ ਕਢੋ ਛਡੋ ਕੁਆਰੀਆਂ ਨਾ ਵਿਆਹੀਆਂ ਨੂੰ
ਜੇੜ੍ਹਾ ਨੂਰ ਮੱਥੇ ਦਾ ਮਹਿਰਾਬ ਮੀਆਂ ਤੂੰ ਆਖਣਾ ਏਂ ਜਾਂਦਿਆਂ ਰਾਹੀਆਂ ਨੂੰ
ਲਏਂ ਰਿਸ਼ਵਤਾਂ ਰੱਬ ਤੋਂ ਡਰੇਂ ਨਾਹੀਂ ਅਗੇ ਅਜ਼ਲ ਦੇ ਕਰੇਂ ਅਕੜਾਈਆਂ ਨੂੰ
ਵਾਰਸਸ਼ਾਹ ਵਿਚ ਹੁਜਰਿਆਂ ਫੇਲ੍ਹ ਕਰਦੇ ਮੁਲਾਂ ਜੋਤਰੇ ਵਾਉਂਦੇ ਵਾਹੀਆਂ ਨੂੰ

ਰਾਂਝਾ ਮੁਲਾਂ ਦੀ ਖੁਸ਼ਾਮਦ ਕਰਦਾ ਹੈ

ਵਿੱਚ ਮਜਲਸਾਂ ਬੈਠਕੇ ਸੁਬਹ ਵੇਲੇ ਤੁਸੀਂ ਜ਼ਿਕਰ ਤੇ ਸ਼ੁਗਲ ਕਮਾਂਵਦੇ ਹੋ
ਆਸੀ ਆਨ ਤੁਸਾਡੀ ਜੇ ਕਰੇ ਜ਼ਿਆਰਤ ਗੁਨਾਹ ਤੁਰਤ ਹੀ ਚਾ ਵੰਜਾਂਵਦੇ ਹੋ
ਗ਼ੈਰ ਸ਼ਰਹ ਤੇ ਹੋਰ ਹਰਾਮਖ਼ੋਰਾਂ ਨਾਲ ਦ੍ਰਰਿਆਂ ਚਾ ਕੁਹਾਂਵਦੇ ਹੋ
ਸ਼ਰਹ ਬੜਾ ਸਰਪੋਸ਼ ਬਣਾਇਆ ਜੇ ਤੁਸੀਂ ਸ਼ੋਰਾ ਦੇ ਕੋਟ ਕਹਾਂਵਦੇ ਹੋ
ਰਾਤ ਅਸਾਂ ਗੁਜਾਰਨੀ ਵਿੱਚ ਮਸਜਦ ਜੇਕਰ ਤੁਸੀਂ ਭੀ ਰੱਖ ਰਖਾਂਵਦੇ ਹੋ
ਵਾਰਸਸ਼ਾਹ ਫਕੀਰ ਤੇ ਮਿਹਰ ਕਰੀਓ ਤੁਸੀਂ ਸੱਚ ਦੀ ਬਾਤ ਪੁਛਾਂਵਦੇ ਹੋ

ਜਵਾਬ ਮੁਲਾਂ

ਘਰ ਰੱਬ ਦੇ ਮਸਜਦਾਂ ਹੁੰਦੀਆਂ ਨੇ ਏਥੇ ਗ਼ੈਰ ਸ਼ਰਹ ਨਹੀਂ ਵਾੜੀਏ ਓਇ
ਤਾਰਕ ਹੋ ਸਲਵਾਤ ਦਾ ਪਟੇ ਰੱਖੇਂ ਲਬਾਂ ਵਾਲਿਆਂ ਮਾਰ ਪਛਾੜੀਏ ਓਇ
ਨੀਵਾਂ ਕੱਪੜਾ ਹੋਵੇ ਤਾਂ ਪਾੜ ਦਈਏ ਲਬਾਂ ਹੋਣ ਦਰਾਜ਼ ਭਾਂ ਸਾੜੀਏ ਓਇ
ਜੇੜ੍ਹਾ ਖਾਏ ਹਰਾਮ ਤੇ ਝੂਠ ਬੋਲੇ ਓਹਨੂੰ ਕਾਫ਼ਰ ਆਖ ਪੁਕਾਰੀਏ ਓਇ
ਕਰੇ ਹੁੱਜਤਾਂ ਆਣਕੇ ਨਾਲ ਸਾਡੇ ਉਹਨੂੰ ਮਾਰਕੇ ਚਾ ਉਜਾੜੀਏ ਓਇ
ਕੁੱਤਾ ਅਤੇ ਫ਼ਕੀਰ ਪਲੀਤ ਹੋਵੇ ਨਾਲ ਦੁਰਰਿਆਂ ਬੰਨ੍ਹਕੇ ਮਾਰੀਏ ਓਇ
ਜੇੜ੍ਹਾ ਇਲਮ ਖ਼ੁਦਾ ਦਾ ਨਹੀਂ ਵਾਕਫ਼ ਓਹਨੂੰ ਚਾ ਸੂਲੀ ਉਤੇ ਚਾੜ੍ਹੀਏ ਓਇ
ਵਾਰਸਸ਼ਾਹ ਖ਼ੁਦਾਅ ਦੇ ਦੁਸ਼ਮਣਾਂ ਨੂੰ ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਇ

ਸਵਾਲ ਰਾਂਝਾ

ਸਾਨੂੰ ਦੱਸ ਨਮਾਜ਼ ਹੈ ਕਾਸਦੀ ਦੀ ਕਾਸ ਨਾਲ ਬਣਾ ਕੇ ਸਾਰੀਆ ਨੇ
ਕੰਨ ਨੱਕ ਨਮਾਜ਼ ਦੇ ਹੈਣ ਕਿਤਨੇ ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ
ਲੰਮੇ ਕੱਦ ਚੌੜੇ ਕਿਸ ਹਾਣ ਹੁੰਦੀ ਕਿਸ ਚੀਜ਼ ਦੇ ਨਾਲ ਸਹਾਰੀਆ ਨੇ
ਵਾਰਸ ਕਿਲੀਆਂ ਕਿਤਨੀਆਂ ਇਸਦੀਆਂ ਨੀ ਜਿੱਸ ਨਾਲ ਇਹ ਬੰਨ੍ਹ ਖਲਾਰੀਆ ਨੇ

ਜਵਾਬ ਮੁਲਾਂ

ਅਸਾਂ ਫਿਕਾ ਅਸੂਲ ਨੂੰ ਸਹੀ ਕੀਤਾ ਗੈਰ ਸ਼ਰਹ ਮਰਦੂਦ ਨੂੰ ਮਾਰਨਾ ਈਂ
ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਰਸਲਾਤ ਤੋਂ ਪਾਰ ਉਤਾਰਨਾ ਈਂ
ਫਰਜ਼ ਸੁੰਨਤਾਂ ਵਾਜਬਾਂ ਨਕਲ ਵਿਤਰਾਂ ਨਾਲ ਜਾਇਜ਼ਾਂ ਸੱਚ ਨਿਤਾਰਨਾ ਈਂ
ਵਾਰਸਸ਼ਾਹ ਨਿਮਾਜ਼ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੁਰਰਿਆਂ ਮਾਰਨਾ ਈਂ

ਮੁਲਾਂ ਨੂੰ ਰਾਂਝੇ ਨੇ ਤਾਹਨੇ ਮਾਰਨੇ

ਤੁਸੀਂ ਵਿੱਚ ਖ਼ੁਦਾ ਦੇ ਖ਼ਾਨਿਆਂ ਦੇ ਢਿੱਲੀ ਛਡਕੇ ਗੋਜ਼ ਕਿਉਂ ਮਾਰਦੇ ਹੋ
ਝੂਠ ਗੀਬਤਾਂ ਅਤੇ ਹਰਾਮ ਕਰਨਾ ਮੁਸ਼ਤਜ਼ਨੀ ਦੇ ਕੰਮ ਕਿਉਂ ਸਾਰਦੇ ਹੋ
ਸੋਹਣੀ ਸ਼ਕਲ ਨੂੰ ਦੇਖਕੇ ਭੂਤਦੇ ਹੋ, ਪਰਦੇ ਸ਼ਰਮ ਦੇ ਤੁਸੀਂ ਉਤਾਰਦੇ ਹੋ
ਅੰਨ੍ਹੇ ਕੋੜ੍ਹਿਆ ਲੂਲ੍ਹਿਆਂ ਵਾਂਗ ਬੈਠੇ ਕੁਰਾ ਮਰਨ ਜ਼ਹਾਨ ਦਾ ਸਾਰਦੇ ਹੋ
ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਜੀਊਂਦੇ ਨਾਲ ਦੁਆ ਦੇ ਮਾਰਦੇ ਹੋ
ਸ਼ਰਹ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨਾਗਾਰ ਦੇ ਹੋ
ਪਿਛਲੀ ਰਾਤ ਜਾਂ ਭੁੱਖ ਦਾ ਵਕਤ ਹੁੰਦਾ ਉੱਠ ਹਾਲ ਹੀ ਹਾਲ ਪੁਕਾਰਦੇ ਹੋ
ਵਾਰਸਸ਼ਾਹ ਮੁਸਾਫਰਾਂ ਆਇਆਂ ਨੂੰ ਚਲੋ ਚੱਲ ਹੀ ਪਏ ਪੁਕਾਰ ਦੇ ਹੋ

ਜਵਾਬ ਮੁਲਾਂ

ਮੁਲਾਂ ਆਖਿਆ ਓ! ਨਾਮਾਕੂਲ ਜੱਟਾ ਫਰਜ਼ ਕੱਜ ਮਸੀਤ ਵਿਚ ਪੈਰ ਪਾਈਂ
ਫਜ਼ਰ ਹੋਈ ਤੋਂ ਅਗੋਂ ਹੀ ਉਠ ਐਥੋਂ ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ
ਸੁਬਹ ਵਕਤ ਮਸੀਤ ਦੇ ਵਿੱਚ ਡਿਠੋਂ ਚਾਰ ਸੱਦ ਚੋਬਰ ਤੇਰੇ ਮਗਰ ਲਾਈਂ
ਤੂੰ ਤਾਂ ਬੇਵਾਕੂਫ਼ ਮਜ਼ਹੂਲ ਜੱਟਾ ਚੱਲ ਚੁਗਿਓਂ ਡੰਗਰਾਂ ਵਿਚ ਗਾਈਂ
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ ਅਜ਼ਗੈਬ ਦੀਆਂ ਹੁੱਜਤਾਂ ਨਾਂਹ ਉਠਾਈਂ
ਵਾਰਸਸ਼ਾਹ ਖ਼ੁਦਾਅ ਦੇ ਖਾਨਿਆਂ ਨੂੰ ਇਹ ਮੁਲਾਂ ਭੀ ਚੰਬੜੇ ਹੈਂ ਬਲਾਈਂ

ਮਕੂਲਾ ਸ਼ਾਇਰ

ਰਾਂਝੇ ਲੜਦਿਆਂ ਭਿੜਦਿਆਂ ਰਾਤ ਕੱਟੀ ਫਰਜ਼ ਹੋਈ ਤਾਂ ਉੱਠਕੇ ਧਾਇਆ ਈ
ਕਿਵੇਂ ਹੀਰ ਦਾ ਜਾ ਦੀਦਾਰ ਪਾਈਏ ਦਿੱਲ ਵਿੱਚ ਇਹ ਮੱਤਾ ਪਕਾਇਆ ਈ
ਮਾਰ ਬੋਲੀਆਂ ਭਾਬੀਆਂ ਕੱਢ ਦਿੱਤਾ ਅਸੀਂ ਦੇਸ ਤੇ ਵਤਨ ਭੁਲਾਇਆ ਈ
ਵਾਰਸ ਰੱਬ ਹੈ ਬੇਪਰਵਾਹ ਡਾਢਾ ਜਿਸ ਆਜਜ਼ਾਂ ਨੂੰ ਵਖਤ ਪਾਇਆ ਈ

ਰਾਂਝੇ ਨੇ ਮਸਜਦੋਂ ਰਵਾਨਾ ਹੋਣਾ

ਚਿੜੀ ਚਹਿਕਦੀ ਨਾਲ ਜਾਂ ਟੁਰੇ ਪਾਂਧੀ ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ
ਸੂਬ੍ਹਾ ਸਾਦਕ ਹੋਈ ਜਦੋਂ ਸਾਫ਼ ਰੋਸ਼ਨ ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ
ਇਕਨਾਂ ਉੱਠ ਕੇ ਰਿੜਕਣਾ ਪਾ ਦਿੱਤਾ ਇੱਕ ਧੋਂਦੀਆਂ ਫਿਰਨ ਵਧਾਣੀਆਂ ਨੀ

ਇਕ ਉਠ ਕੇ ਹਲੀਂ ਤਿਆਰ ਹੋਏ ਇਕ ਢੂੰਡਦੇ ਫਿਰਨ ਪਰਾਣੀਆਂ ਨੀ
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ ਸੈਆਂ ਭੂਈਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ
ਘਰ ਬਾਰ ਨਾ ਚੱਕੀਆਂ ਝੋਤੀਆਂ ਨੂੰ ਜਿਨ੍ਹਾਂ ਤਾਉਣਾਂ ਗੁੰਨ੍ਹ ਪਕਾਣੀਆਂ ਨੀ
ਕਾਰੋਬਾਰ ਵਿੱਚ ਹੋਯਾ ਜਹਾਨ ਸਾਰਾ ਚਰਖੇ ਕਤਦੀਆਂ ਉੱਠ ਸਵਾਣੀਆਂ ਨੀ
ਉੱਠ ਗੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਜਿਨ੍ਹਾਂ ਨੇ ਰਾਤ ਨੂੰ ਮਾਣੀਆਂ ਨੀ
ਰਾਂਝੇ ਕੂਚ ਕੀਤਾ ਆਯਾ ਨਦੀ ਉਤੇ ਸਾਥ ਲੱਦਿਆ ਪਾਰ ਮੁਹਾਣੀਆਂ ਨੀ
ਵਾਰਸਸ਼ਾਹ ਮੀਆਂ ਲੁਡਣ ਵੱਡਾ ਲੋਭੀ ਕੁੱਪਾ ਸ਼ਹਿਦ ਭਰਿਆ ਜਿਉਂ ਬਾਣੀਆਂ ਨੀ

ਰਾਂਝਾ ਮਲਾਹ ਦੇ ਤਰਲੇ ਕਰਦਾ ਹੈ

ਰਾਂਝੇ ਆਖਿਆ ਪਾਰ ਲੰਘਾ ਮੀਆਂ ਮੈਨੂੰ ਚਾੜ ਲੈ ਰੱਬ ਦੇ ਵਾਸਤੇ ਤੇ
ਅਸੀਂ ਰੱਬ ਕੀ ਜਾਣਦੇ ਭੈਣ ਪਾੜਾ ਬੇੜਾ ਠੇਲ੍ਹਦੇ ਲੱਬ ਦੇ ਵਾਸਤੇ ਤੇ
ਅਸਾਂ ਰਿਜਕ ਕਮਾਵਣਾ ਨਾਲ ਹੀਲੇ ਬੇੜਾ ਖਿੱਚਦੇ ਝੱਬ ਦੇ ਵਾਸਤੇ ਤੇ
ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ
ਤੁਸੀਂ ਚਾੜ੍ਹ ਲਵੋ ਮੈਨੂੰ ਵਿੱਚ ਬੇੜੀ ਚੱਪਾ ਧਿੱਕਸ਼ਾਂ ਦੱਬ ਦੇ ਵਾਸਤੇ ਤੇ
ਵਾਰਸ ਰੁੱਸ ਆਇਆ ਨਾਲ ਭਾਈਆਂ ਦੇ ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ

ਜਵਾਬ ਮਲਾਹ

ਲੱਬ ਵਾਸਤੇ ਬੇੜੀ ਦੇ ਵਿੱਚ ਬੈਠਾ ਪਿਆ ਪਾਰ ਹੀ ਪਾਰ ਪੁਕਾਰਨਾ ਹਾਂ
ਚੋਰ ਧਾੜਵੀ ਆਣਕੇ ਲੱਬ ਦੇਵੇ ਪੜਦਾ ਓਸਦਾ ਨਾਂਹ ਉਘਾਰਨਾ ਹਾਂ
ਪੈਸਾ ਖੋਲ੍ਹਕੇ ਹੱਥ ਤੇ ਧਰੇ ਜਿਹੜਾ ਗੋਦੀ ਚਾੜ੍ਹਕੇ ਪਾਰ ਉਤਾਰਨਾ ਹਾਂ
ਅਤੇ ਢੇਕਿਆ ਮੁਫਤ ਜੇ ਕੰਨ ਖਾਏਂ ਚਾ ਬੇੜੀਓਂ ਜ਼ਿਮੀਂ ਤੇ ਮਾਰਨਾ ਹਾਂ
ਜਿਹੜਾ ਕੱਪੜਾ ਦੇ ਤੇ ਨਕਦ ਸਾਨੂੰ ਸੱਭੋ ਓਸਦਾ ਕੰਮ ਸਵਾਰਨਾ ਹਾਂ
ਜ਼ੋਰਾਵਰੀ ਜੇ ਆਣਕੇ ਚੜ੍ਹੇ ਬੇੜੀ ਅੱਧਵਾਟੜੇ ਡੋਬ ਕੇ ਮਾਰਨਾ ਹਾਂ
ਡੂੰਮਾਂ ਅਤੇ ਫਕੀਰਾਂ ਤੇ ਮੁਫ਼ਤ ਖ਼ੋਰਾਂ ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ
ਵਾਰਸਸ਼ਾਹ ਜਿਹਾਂ ਪੀਰਜ਼ਾਦਿਆਂ ਨੂੰ ਮੁਢੋਂ ਖੇੜੀ ਦੇ ਵਿੱਚ ਨਾ ਵਾੜਨਾ ਹਾਂ

ਰਾਂਝੇ ਨੇ ਪਰੇਸ਼ਾਨ ਹੋਣਾ

ਰਾਂਝਾ ਮਿੰਨਤਾਂ ਕਰ ਕੇ ਥੱਕ ਰਿਹਾ ਅੰਤ ਹੋ ਕੰਢੇ ਪਰਾਂ ਜਾ ਬੈਠਾ
ਛੱਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾ ਬੈਠਾ
ਗਾਵੇ ਸੱਦ ਫਿਰਾਕ ਦੇ ਨਾਲ ਰੋਵੇ ਅਤੇ ਵੰਝਲੀ ਸ਼ਬਦ ਵਜਾ ਬੈਠਾ
ਜੋ ਕੋਈ ਆਦਮੀ ਤ੍ਰੀਮਤਾਂ ਮਰਦ ਹੈਸਨ ਪਤਨ ਛੋਡ ਸਭਾ ਓਥੇ ਜਾ ਬੈਠਾ
ਰੰਨਾਂ ਲੁਡਣ ਝਬੇਲ ਦੀਆਂ ਭਰਨ ਮੁੱਠੀਂ ਪੈਰ ਦੋਹਾਂ ਦੇ ਵਿੱਚ ਟਿਕਾ ਬੈਠਾ

ਗੁਸਾ ਖਾਇਕੇ ਲਏ ਝਬੇਲ ਝਈਆਂ ਇਹ ਦੋਹਾਂ ਨੂੰ ਹੱਕ ਬਣਾ ਬੈਠਾ
ਪਿੰਡਾ! ਬਾਹੁੜੀਂ ਜੱਟ ਲੈ ਜਾਗ ਰੰਨਾਂ ਕਿਹਾ ਸ਼ੁਗਲ ਇਹ ਆਣ ਮਚਾ ਬੈਠਾ
ਵਾਰਸਸ਼ਾਹ ਇਸ ਮੋਹੀਆਂ ਮਰਦ ਰੰਨਾਂ ਨਹੀਂ ਜਾਣਦੇ ਕੌਣ ਬਲਾ ਬੈਠਾ

ਰਾਂਝੇ ਦਾ ਠਿਲ੍ਹਨਾ

ਰਾਂਝਾ ਰਹੇ ਨਾ ਵਰਜਿਆ ਕਿਸੇ ਹੀਲੇ ਵਿੱਚ ਨਦੀ ਦੇ ਜਾਕੇ ਪੈਰ ਪਾਏ
ਲੋਕ ਆਖ ਰਹੇ ਮੀਆਂ ਠਿਲ੍ਹ ਨਾਹੀਂ ਤੇਰੀ ਜਾਨ ਜਾਏ ਜਿਵੇਂ ਸੈਰ ਜਾਏ
ਰੰਨਾਂ ਲੁਡਣ ਝਬੇਲ ਦੀਆਂ ਪਕੜ ਰਹੀਆਂ ਰਾਂਝਾ ਰਹੇ ਨਾ ਵਰਜਿਆ ਖ਼ੈਰ ਜਾਏ
ਲੋਕਾਂ ਆਖਿਆ ਮੂਰਖਾ ਡੁੱਬ ਮਰਸੇਂ ਜਿੰਦ ਵੇਖ ਚਨਾਬ ਦੀ ਲਹਿਰ ਜਾਏ
ਰਾਂਝਾ ਆਖਦਾ ਦੁਖੀ ਨੂੰ ਮਰਨ ਭੱਲਾ ਸੁਖੀ ਕੌਣ ਜਿਹੜਾ ਛੱਡ ਸ਼ਹਿਰ ਜਾਏ
ਹੀਲੇ ਰਿਜ਼ਕ ਬਹਾਨੜੇ ਮੰਤ ਹੁੰਦੀ ਘਰ ਬੈਠਿਆਂ ਨੂੰ ਕਿਹੜਾ ਖ਼ੈਰ ਪਾਏ
ਪਿਆਂ ਵਖ਼ਤ ਜਾਂ ਮਾਂ ਤੇ ਬਾਪ ਮੋਯਾ ਯੂਸਫ ਵਾਂਗ ਭਰਾਵਾਂ ਨੇ ਵੈਰ ਚਾਏ
ਵਾਰਸਸ਼ਾਹ ਹੁਣ ਆਸਰਾ ਰੱਬ ਦਾ ਏ ਬੰਦਾ ਕਿੱਤ ਵਲ ਓਸ ਬਗੈਰ ਜਾਏ

ਰਾਂਝੇ ਨੇ ਦਰਿਆ ਵਿਚ ਜਾਣਾ

ਰਾਂਝਾ ਬੰਨ੍ਹਕੇ ਤੁਲਾ ਤਿਆਰ ਹੋਇਆ ਕੀਤਾ ਪਾਰ ਦਾ ਚਾ ਸਮਾਨ ਮੀਆਂ
ਖਿਜਰ ਪੀਰ ਤੇ ਅਲਾ ਨੂੰ ਯਾਦ ਕਰਕੇ ਛੱਡ ਖ਼ੁਦੀ ਤੇ ਸ਼ਾਨ ਗੁਮਾਨ ਮੀਆਂ
ਡਰ ਮੌਤ ਦਾ ਮੂਲ ਨਾ ਆਸ਼ਕਾਂ ਨੂੰ ਨਾ ਕੁਝ ਆਪਣਾ ਸ਼ੌਕ ਤੇ ਸ਼ਾਨ ਮੀਆਂ
ਵਾਰਸ ਸਭ ਦੁਨੀਆ ਦਗ਼ੇਬਾਜ਼ ਹੈ ਜੀ ਰੱਖ ਰੱਬ ਦੀ ਤਰਫ਼ ਧਿਆਨ ਮੀਆਂ

ਲੋਕਾਂ ਨੇ ਰਾਂਝੇ ਨੂੰ ਦਰਿਆ ਵਿਚ ਠਿਲ੍ਹਣੋਂ ਮਨ੍ਹੇ ਕਰਨਾ

ਲੋਕਾਂ ਦੌੜ ਕੇ ਰਾਂਝੇ ਨੂੰ ਪਕੜ ਆਂਦਾ ਨਾ ਕਰ ਜੋਰ ਤੂੰ ਠਿਲ੍ਹ ਨਾ ਸੱਜਣਾਂ ਓ
ਮਿੰਨਤਾਂ ਕਰਦਿਆਂ ਤੇ ਪੈਰੀਂ ਪੈਂਦਿਆਂ ਨੂੰ ਜਾਈਂ ਸਟਕੇ ਗੱਲ ਨਾ ਸੱਜਣਾ ਓ
ਸਈਂ ਵੰਝੀ ਚਨਾਬ ਦਾ ਅੰਤ ਨਾਹੀਂ ਡੁੱਬ ਮਰੇਂਗਾ ਠਿਲ੍ਹ ਨਾ ਸੱਜਣਾ ਓ
ਚਾੜ੍ਹ ਮੋਢਿਆਂ ਤੇ ਤੈਨੂੰ ਪਾਰ ਲਾਈਏ ਕੋਈ ਜਾਣ ਤੂੰ ਢਿੱਲ ਨਾ ਸੱਜਣਾ ਓ
ਸਾਡੀ ਅਕਲ ਸ਼ਊਰ ਤੂੰ ਖੱਸ ਲੀਤੀ ਰਿਹਾ ਕੱਖ ਦਾ ਬਲ ਨਾ ਸੱਜਣਾ ਓ
ਹੱਥ ਬੱਧਿਆਂ ਅਸੀਂ ਗੁਲਾਮ ਤੇਰੇ ਭਾਵੇਂ ਵੇਚ ਬਜ਼ਾਰ ਚਲ ਸਜਣਾ ਓ
ਸਾਡੀਆਂ ਅਖੀਆਂ ਦੇ ਵਿਚ ਵਾਂਗ ਸ਼ੀਰੀ ਡੇਰਾ ਘੱਤ ਬਹੁ ਹੱਲ ਨਾ ਸੱਜਣਾ ਓ
ਵਾਰਸਸ਼ਾਹ ਮੀਆਂ ਤੇਰੇ ਚੌਖਨੇ ਹਾਂ ਸਾਡਾ ਕਾਲਜਾ ਸੱਲ ਨਾ ਸੱਜਣਾ ਓ

ਰਾਂਝੇ ਨੂੰ ਦਰਿਆ ਪਾਰ ਲੰਘਾਣਾ

ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਣ ਬੇੜੀ ਵਿਚ ਚਾੜ੍ਹਿਆ ਨੇ
ਤਕਸੀਰ ਮੁਆਫ਼ ਕਰ ਆਦਮੀ ਦੀ ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ

ਗੋਯਾ ਖ਼ਾਬ ਦੇ ਵਿਚ ਅਜਰਾਈਲ ਡਿੱਠਾ ਉਹਨੂੰ ਅਰਸ਼ ਤੇ ਫੇਰ ਖਲ੍ਹਾਰਿਆ ਨੇ
ਨਦੀਓਂ ਪਾਰ ਬਾਰਾਂਦਰੀ ਖੂਬਸੂਰਤ ਵਾਰਸ ਰਾਂਝੇ ਨੂੰ ਆਣ ਉਤਾਰਿਆ ਨੇ

ਰਾਂਝੇ ਨੇ ਹੀਰ ਦਾ ਪਲੰਘ ਵੇਖਣਾ

ਬਾਰਾਂਦਰੀ ਨੂੰ ਵੇਖ ਹੈਰਾਨ ਹੋਇਆ ਚਹੁੰਆਂ ਪਾਸਿਆਂ ਤੇ ਸਬਜ਼ਾਜ਼ਾਰ ਦਿਸੇ
ਵੇਲਾਂ ਕੌਲਿਆਂ ਨੂੰ ਜਫੀ ਪਾ ਖਲੀਆਂ ਭਾਂਤ ਭਾਂਤ ਫੁਲਾਂ ਦੀ ਬਹਾਰ ਦਿਸੇ
ਹਰ ਪਾਸਿਓਂ ਹੀ ਨਜ਼ਰ ਆਨ ਜਲਵੇ, ਚਾਰੇ ਤਰਫ਼ ਖ਼ੁਸ਼ਬੂ ਮਹਿਕਾਰ ਦਿਸੇ
ਅੰਦਰ ਗਿਆ ਤਾਂ ਸਾਫ ਸਫ਼ਾਫ਼ ਕਮਰਾ ਵਿਛਿਆ ਪਲੰਘ ਨਿਵਾਰੀ ਵਿਚਕਾਰ ਦਿਸੇ
ਨਰਮ ਖੂਬਸੂਰਤ ਤਕੀਏ ਲਗੇ ਹੋਏ ਸੋਜ ਗੁਦਗਦੀ ਝਾਲਰਾਂਦਾਰ ਦਿਸੇ
ਕਿਸੇ ਮੁਲਕਾਂ ਦੀ ਜਾਪੇ ਅਰਾਮਗਾਹ ਉਹ ਵਾਰਸ ਵਾਲੀ ਤੇ ਨਾ ਪਹਿਰੇਦਾਰ ਦਿਸੇ

ਰਾਂਝੇ ਨੇ ਹੀਰ ਦਾ ਪਲੰਘ ਵੇਖਣਾ

ਯਾਰੋ ਪਲੰਘ ਕਿਹਾ ਸਣੇ ਸੇਜ ਏਥੇ ? ਲੋਕਾਂ ਆਖਿਆ ਹੀਰ ਜਟੇਟੜੀ ਦਾ
ਇਹ ਓਸਦੀ ਹੈ ਅਰਾਮਗਾਹਾ ਇਸ਼ਕ ਮੁਸ਼ਕ ਤੇ ਬਿਸਤਰੇ ਲੇਟੜੀ ਦਾ
ਸ਼ਾਹ ਪਰੀ ਪਨਾਹ ਨਿੱਤ ਲਏ ਜਿਸ ਤੋਂ ਇਹ ਥਾਂ ਹੈ ਮੁਸ਼ਕ ਲਪੇਟੜੀ ਦਾ
ਬਾਦਸ਼ਾਹ ਸਿਆਲਾਂ ਦੇ ਤ੍ਰਿਞਣਾਂ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾ
ਉਹਨੂੰ ਵਿੱਚ ਜਹਾਨ ਨਾ ਮਿਲੇ ਢੋਈ ਜੇੜ੍ਹਾ ਮਾਰਿਆ ਓਸ ਦੀ ਫੇਟੜੀ ਦਾ
ਕਿਸਮਤ ਵਾਲੜਾ ਰੂਹ ਹੈ ਝੰਗ ਅੰਦਰ ਕੁਲਤਾਰ ਸਿਆਲਾਂ ਦੀ ਠੇਟੜੀ ਦਾ
ਇਹ ਓਸ ਦੀ ਹੈ ਸੈਰ ਗਾਹ ਬਣਿਆ ਜੌਕ ਸ਼ੌਕ ਦੇ ਵਿਚ ਸਮੇਟੜੀ ਦਾ
ਇੱਕ ਹੁਕਮ ਸਹੇਲੀਆਂ ਵਿੱਚ ਹੋਯਾ ਓਸ ਨੱਢੜੀ ਇਸ਼ਕ ਦੀ ਸੇਟੜੀ ਦਾ
ਬਘਿਆੜਾਂ ਦਾ ਖੌਫ ਜਿਉਂ ਬਕਰੀ ਨੂੰ ਤਿਵੇਂ ਲੁਡਣ ਨੂੰ ਖੌਫ ਚਕੇਟੜੀ ਦਾ
ਅਸੀਂ ਸੱਭ ਝਬੇਲ ਤੇ ਘਾਟ ਪੱਤਣ ਸੱਭ ਹੁਕਮ ਹੈ ਏਸ ਸਲੇਟੜੀ ਦਾ
ਸੈਰ ਨਾਲ ਸਹੇਲੀਆਂ ਨਿੱਤ ਖੇਡੇ ਬਾਪ ਮੰਨਦਾ ਹੁਕਮ ਮਹਿਰੇਟੜੀ ਦਾ
ਵਾਰਸਸ਼ਾਹ ਮੀਆਂ ਜਗ ਜਾਣਦਾ ਏ ਨਾਉਂ ਹੀਰ ਹੈ ਹੁਸਨ ਵਲ੍ਹੇਟੜੀ ਦਾ

ਕਲਾਮ ਸ਼ਾਇਰ

ਬੇੜੀ ਨਹੀਂ ਇਹ ਜੰਝ ਦੀ ਬਣੀ ਬੈਠਕ ਜੋ ਕੋਈ ਆਵੇ ਸੋ ਸਦ ਬਹਾਂਵਦਾ ਏ
ਨੱਢਾ ਵਡਾ ਅਮੀਰ ਵਜ਼ੀਰ ਬੈਠੇ ਕੌਣ ਪੁੱਛਦਾ ਏ ਕਿਹੜੀ ਥਾਉਂਦਾ ਏ
ਜਿਵੇਂ ਸ਼ਮ੍ਹਾ ਤੇ ਡਿਗਣ ਪਤੰਗ ਧੜਧੜ ਲੰਘ ਨੈਣ ਮੁਹਾਣਿਆਂ ਆਉਂਦਾ ਏ
ਗੋਯਾ ਖਿਜ਼ਰ ਦਾ ਬਾਲਕਾ ਆਣਲੱਬਾ ਜਣਾਖਣਾ ਸ਼ਰੀਣੀਆਂ ਲਿਆਉਂਦਾ ਏ
ਲੁਡਣ ਨਾਂਹ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪਛੋਤਾਉਂਦਾ ਏ
ਯਾਰੋ ਝੂਠ ਨਾ ਕਰੇ ਖੁਦਾਅ ਸੱਚਾ ਰੰਨਾਂ ਮੇਰੀਆਂ ਇਹ ਖਿਸਕਾਉਂਦਾ ਏ

ਜਣੇ ਖਣੇ ਨੂੰ ਆਖਦਾ ਇਹ ਲੁਡਣ ਕਿਵੇਂ ਲਾਹੋ ਇਹਨੂੰ ਮੇਲਾ ਆਉਂਦਾ ਏ
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ ਪੰਛੀ ਡੇਗਦਾ ਮਿਰਗ ਫਹਾਉਂਦਾ ਏ
ਠੱਗ ਸੁਣੇ ਥਨੇਸਰੋਂ ਆਉਂਦੇ ਨੇ ਇਹ ਤਾਂ ਜ਼ਾਹਰਾ ਠੱਗ ਝਨਾਉਂਦਾ ਏ
ਵਾਰਸਸ਼ਾਹ ਮੀਆਂ ਵਲੀ ਜ਼ਾਹਰਾ ਏ ਵੇਖ ਹੁਣੇ ਝਬੇਲ ਕੁਟਾਉਂਦਾ ਏ

ਲੋਕਾਂ ਨੂੰ ਝੰਗ ਵਿਚ ਖਬਰ ਹੋਣੀ

ਜਾ ਮਾਹੀਆਂ ਪਿੰਡ ਵਿੱਚ ਗੱਲ ਕੀਤੀ ਇੱਕ ਸੁਘੜ ਬੇੜੀ ਵਿੱਚ ਗਾਉਂਦਾ ਏ
ਓਹਦੇ ਬੋਲਿਆਂ ਮੁਖ ਤੋਂ ਫੁਲ ਕਿਰਦੇ ਲੱਖ ਲੱਖ ਦੇ ਸੱਦ ਅਲਾਉਂਦਾ ਏ
ਸੱਣੇ ਲੁਡਣ ਝਬੇਲ ਦੀਆਂ ਦੋਵੇਂ ਰੰਨਾਂ ਸੇਜ ਹੀਰ ਦੀ ਤੇ ਰੰਗ ਲਾਉਂਦਾ ਏ
ਵਾਰਸਸ਼ਾਹ ਕੁਆਰੀਆਂ ਆਫ਼ਤਾਂ ਤੇ ਵੇਖੋ ਕਿਹਾ ਫ਼ਤੁਰ ਹੁਣ ਆਉਂਦਾ ਏ

ਰ੍ਲੋਕਾਂ ਦਾ ਪੁਛਣਾ

ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੈਂ ਓ ਅੰਨ ਕਿਸੇ ਨਾ ਆਣ ਖੁਆਲਿਆ ਈ
ਤੇਰੀ ਸ਼ਕਲ ਤਾਂ ਬਹੁਤ ਮਲੂਕ ਦਿੱਸੇ ਐਡਾ ਜਫ਼ਰ ਤੂੰ ਕਾਸਨੂੰ ਜਾਲਿਆ ਈ
ਅੰਗ ਸਾਕ ਕਿਉਂ ਛਡਕੇ ਨੱਸ ਆਇਓ ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ
ਉਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ ਕਿਨ੍ਹਾਂ ਦੂਤੀਆ ਦਾ ਕੌਲ ਪਾਲਿਆ ਈ
ਇੱਕੇ ਐਵੇਂ ਹੀ ਰਾਤ ਗੁਜ਼ਾਰੀਆ ਈ ਕਿਸੇ ਦੁੱਧ ਨਾ ਘੁੱਟ ਪਿਵਾਲਿਆ ਈ
ਵਾਰਸ ਹਾਲ ਕੀਕੂੰ ਹੋਗ ਮਾਪਿਆਂ ਦਾ ਜਿਨ੍ਹਾਂ ਨਾਂਹ ਫਰਜ਼ੰਦ ਸੰਭਾਲਿਆ ਈ

ਰਾਂਝੇ ਨੇ ਦਸਣਾ

ਰਾਂਝੇ ਖੋਲ੍ਹਕੇ ਹਾਲ ਅਹਿਵਾਲ ਸਾਰਾ ਉਨ੍ਹਾਂ ਲੋਕਾਂ ਨੂੰ ਚਾ ਸੁਣਾਇਆ ਈ
ਘਰ ਮਾਪਿਆਂ ਦੇ ਰਿਹਾ ਲਾਡਲਾ ਮੈਂ ਦੇਖੋ ਸਾਈਂ ਨੇ ਖੇਲ ਵਿਖਾਇਆ ਈ
ਮੋਏ ਮਾਂ ਤੇ ਬਾਪ ਤਾਂ ਵਖਤ ਪਿਆ ਭਾਈਆਂ ਵਤਨ ਥੀਂ ਚਾ ਤਰਾਹਿਆ ਈ
ਵਾਰਸ ਰੱਬ ਦੇ ਬਾਝ ਨਾ ਤਾਂਘ ਕੋਈ ਬਾਣਾ ਫ਼ਕਰ ਦਾ ਅਸਾਂ ਵਟਾਇਆਂ ਈ

ਹਾਲ ਰਾਂਝੇ

ਰਾਤ ਹੱਸ ਕੇ ਖੇਡ ਗੁਜ਼ਾਰੀਆਂ ਸੂ ਸੁਬਹ ਉੱਠ ਕੇ ਜੀਉ ਉਦਾਸ ਕੀਤਾ
ਰਾਹ ਜਾਂਦੜੇ ਨੂੰ ਝੁੱਗੀ ਨਜ਼ਰ ਆਈ ਡੇਰਾ ਚਾ ਮਲਾਹਾਂ ਦੇ ਪਾਸ ਕੀਤਾ
ਪਲੰਘ ਵਿੱਚ ਬਾਰਾਂਦਰੀ ਵਿਛੀ ਹੈਸੀ ਉੱਤੇ ਖ਼ੂਬ ਵਿਛਾਉਣਾ ਰਾਸ ਕੀਤਾ
ਉਥੇ ਜਾ ਵਜਾ ਕੇ ਵੰਝਲੀ ਨੂੰ ਚਾ ਪਲੰਘ ਉੱਤੇ ਆਮ ਖਾਸ ਕੀਤਾ
ਲੋਕ ਗਿਰਦ ਬੈਠੇ ਰਾਂਝਾ ਗਾਉਂਦਾ ਏ ਹਰ ਕਿਸੇ ਦਾ ਜੀਉੜਾ ਰਾਸ ਕੀਤਾ
ਵਾਰਸਸ਼ਾਹ ਜਾ ਹੀਰ ਨੂੰ ਖਬਰ ਹੋਈ ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ

ਕਲਾਮ ਕੁੜੀਆਂ

ਕਹੀ ਸਿਫ਼ਤ ਸਹੇਲੀਆਂ ਕਰੇ ਸ਼ਾਇਰ ਇੱਕ ਦੂਜੀ ਤੋਂ ਨੈਣਾਂ ਦੇ ਅੰਗ ਬਣਦੇ
ਇਕ ਭਾਰੀਆਂ ਗੋਰੀਆਂ ਹੁਸਨ ਰੋਸ਼ਨ ਆਸ਼ਕ ਵੇਖ ਚਰਾਗ ਪਤੰਗ ਬਣਦੇ
ਸੁਰਮਾ ਕੱਜਲਾ ਕਟਕ ਕੰਧਾਰ ਦਾ ਏ ਹੁਣ ਵੇਖ ਮਹਿਬੂਬਾਂ ਦੇ ਜੰਗ ਬਣਦੇ
ਏਸ ਬਹਿਰ ਚਨਾਬ ਦੇ ਨਾਜ਼ ਨਿਆਰੇ ਪਰ ਅਸਲ ਸਿਆਲਾਂ ਦੇ ਝੰਗ ਬਣਦੇ
ਅਬਰੂ ਵਾਂਗ ਕਮਾਨ ਲਾਹੌਰ ਦੀ ਸਨਕੌਲ ਪਲਕਾਂ ਦੇ ਤੀਰ ਖੁਦੰਗ ਬਣਦੇ
ਜਿਹੜੇ ਨਕਸ਼ ਬਣੇ ਸੱਚੇ ਵਿੱਚ ਸਿਆਲਾਂ ਐਸੇ ਨਕਸ਼ ਨਾ ਚੀਨ ਫ਼ਰੰਗ ਬਣਦੇ
ਕੰਘੀ ਪਾਇਕੇ ਲਟਕ ਦੀ ਚਾਲ ਚੱਲਣ ਆਸ਼ਕ ਮਾਰਨੇ ਦੇ ਪਏ ਢੰਗ ਬਣਦੇ
ਜ਼ੁਲਫ਼ਾਂ ਕਾਲੀਆਂ ਨਾਗਣਾਂ ਮੁਖੜੇ ਤੇ ਖਾਤਰ ਆਸ਼ਕਾਂ ਦੇ ਪਏ ਡੰਗ ਬਣਦੇ
ਪੰਜ ਤੋਲੀਆਂ ਝਿਮੀਆਂ ਮੁਖੜੇ ਤੇ ਹੱਥੀਂ ਸੋਂਹਦੇ ਕੰਗਣ ਤੇ ਵੰਗ ਬਣਦੇ
ਮੱਥੇ ਮਸਜਦਾਂ ਦੇ ਮਹਿਰਾਬ ਸੋਂਹਦੇ ਸਫਾਂ ਚੂੰਡੀਆਂ ਦੇ ਕੋਰ ਸੰਗ ਬਣਦੇ
ਘਰ ਬਾਰ ਉਜਾੜ ਵਿਸਾਰ ਟੁਰੀਆਂ ਸੱਭੇ ਚਰਪੜੇ ਕੋਲ ਚੁਰੰਗ ਬਣਦੇ
ਵਾਰਸਸ਼ਾਹ ਜਿਨ੍ਹਾਂ ਸ਼ੌਕ ਰਾਂਝਣੇ ਦਾ ਗਲਾਂ ਗੁਫ਼ਤ ਦੇ ਵਿੱਚ ਇਕ ਅੰਗ ਬਣਦੇ

ਹੀਰ ਦਾ ਆਉਣਾ

ਲੈਕੇ ਸੱਠ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗੁਮਾਨ ਦੀ ਜੀ
ਬੁੱਕ ਮੋਤੀਆਂ ਦੇ ਕੰਨੀ ਚਮਕਦੇ ਸਨ ਕੋਈ ਰੂਪ ਤੇ ਪਰੀ ਦੀ ਸ਼ਾਨ ਦੀ ਜੀ
ਕੁੜਤੀ ਸੋਂਹਦੀ ਹਿੱਕਦੇ ਨਾਲ ਫਬੀ ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ
ਉਹਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ ਜੋਬਨ ਭਿੰਨੜੀ ਕਹਿਰ ਤੂਫ਼ਾਨ ਦੀ ਜੀ
ਆ ਬੁੰਦਿਆਂ ਵਾਲੀਏ ਟਲੀਂ ਮੋਈਏ ਅੱਗੇ ਗਈ ਦੁਨੀਆ ਤੰਬੂ ਤਾਣਦੀ ਜੀ
ਵਾਰਸਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ ਫਿਰੇ ਭਰੀ ਹੰਕਾਰ ਤੇ ਮਾਨ ਦੀ ਜੀ

ਤਾਰੀਫ਼ ਹੀਰ

ਕਿਹੀ ਹੀਰ ਦੀ ਕਰੇ ਤਾਰੀਫ਼ ਸ਼ਾਇਰ ਮੱਥਾ ਚਮਕਦਾ ਹੁਸਨ ਮਹਿਤਾਬ ਦਾ ਜੀ
ਖੂੰਨੀ ਚੂੰਡੀਆਂ ਰਾਤ ਜਿਉਂ ਚੰਦ ਦੁਆਲੇ ਸੁਰਖ ਰੰਗ ਜਿਉਂ ਰੰਗ ਸ਼ਰਾਬ ਦਾ ਜੀ
ਸਈਆਂ ਨਾਲ ਲਟਕੰਦੜੀ ਆਉਂਦੀ ਏ ਪਰ ਝੂਲਦਾ ਜਿਵੇਂ ਉਕਾਬ ਦਾ ਜੀ
ਨੈਨ ਨਰਗਸੀ ਮਿਰਗ ਮਮੋਲੜੇ ਦੇ ਗਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ
ਭਵਾਂ ਵਾਂਗ ਕਮਾਨ ਲਾਹੌਰ ਦਿਸਨ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ
ਸੁਰਮਾ ਨੈਣਾਂ ਦੀ ਧਾਰ ਵਿਚ ਫੱਬ ਰਿਹਾ ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
ਖੁਲੀ ਵਿੱਚ ਤ੍ਰਿਞਨਾਂ ਲਟਕਦੀ ਏ ਹਾਥੀ ਫਿਰੇ ਜਿਉਂ ਮਸਤ ਨਵਾਬ ਦਾ ਜੀ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਰਾਂਝੇ ਨੂੰ ਆਪਣੀ ਸੇਜ ਤੇ ਸੱਤਿਆਂ ਸੁਣ ਕੇ, ਸਣੇ ਸਹੇਲੀਆਂ ਹੀਰ ਹਾਰ ਸ਼ਿੰਗਾਰ ਕਰਕੇ
ਰਾਂਝੇ ਨੂੰ ਦੇਖਣ ਲਈ ਬਜ਼ਾਰ ਵਿਚੋਂ ਲੰਘ ਰਹੀ ਹੈ

[ਦੇਖੋ ਸਫ਼ਾ ੧੯

ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮਤੜੀ ਰੂਪ ਗੁਮਾਨ ਦੀ ਜੀ
ਬੁਕ ਮੋਤੀਆਂ ਦੇ ਕੰਨੀ ਚਮਕਦੇ ਸਨ, ਕੋਈ ਰੂਪ ਤੇ ਪਰੀ ਦੀ ਸ਼ਾਨ ਦੀ ਜੀ
ਕੁੜਤੀ ਸੋਂਹਦੀ ਹਿਕ ਦੇ ਨਾਲ ਫਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ
ਉਹਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੁਫ਼ਾਨ ਦੀ ਜੀ
ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅਗੇ ਕਈ ਗਏ ਤੰਬੂ ਤਾਨ ਦੀ ਜੀ
ਵਾਰਸਸ਼ਾਹ ਮੀਆਂ ਜੱਟੀ ਲੈਹੜ ਲੁਟੀ, ਫਿਰੇ ਭਰੀ ਹੰਕਾਰ ਤੇ ਮਾਨ ਦੀ ਜੀ

ਜਿਹੜੇ ਦੇਖਣੇ ਦੇ ਮੁਸ਼ਤਾਕ ਆਏ ਵੱਡਾ ਫਾਇਦਾ ਇਨ੍ਹਾਂ ਦੇ ਬਾਬ ਦਾ ਜੀ
ਚਿਹਰੇ ਸੋਹਣੇ ਤੇ ਖੱਤ ਖ਼ਾਲ ਬਣਦੇ ਖੁਸ਼ਖੱਤ ਜਿਉਂ ਹਰਫ਼ ਕਿਤਾਬ ਦਾ ਜੀ
ਚਲੋ ਲੈ ਲੋਤੁਲ ਕਦਰ ਹੀ ਕਰੋ ਜ਼ਿਆਰਤਵਾਰਸਸ਼ਾਹ ਇਹ ਕੰਮ ਸਵਾਬ ਦਾ ਜੀ

ਤਥਾ

ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ ਠੋਡੀ ਸੇਬ ਵਲਾਇਤੀ ਸਾਰ ਵਿੱਚੋਂ
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ਦਾਣੇ ਨਿੱਕਲੇ ਹੁਸਨ ਅਨਾਰ ਵਿੱਚੋਂ
ਨੱਕ ਅਲਫ਼ ਹੁਸੈਨੀ ਦਾ ਪਿੱਪਲਾ ਏ ਜ਼ੁਲਫ਼ ਨਾਗ ਖਜ਼ਾਨੇ ਦੀ ਬਾਰ ਵਿੱਚੋਂ
ਲਿਖੀ ਚੀਨ ਤਸਵੀਰ ਕਸ਼ਮੀਰ ਜੱਟੀ ਕੱਦ ਸਰੂ ਬਹਿੱਸ਼ਤ ਗੁਲਜ਼ਾਰ ਵਿੱਚੋਂ
ਗਰਦਨ ਕੂੰਜਦੀ ਉਂਗਲੀਆਂ ਰਵ੍ਹਾ ਫਲੀਆਂ ਹੱਥ ਕੂਲੜੇ ਬਰਗ ਚਿਨਾਰ ਵਿੱਚੋਂ
ਛਾਤੀ ਠਾਠ ਦੀ ਉਭਰੀ ਪੱਟ ਖੇਹਨੂੰ ਸੇਉ ਬਲਖ ਦੇ ਚੁਣੇ ਅੰਬਾਰ ਵਿੱਚੋਂ
ਧੁੰਨੀ ਬ੍ਹਿਸ਼ਤ ਦੇ ਹੌਜ਼ ਦਾ ਮੁਸ਼ਕ ਕੁੱਪਾ ਪੇਡੂ ਮਖਮਲੀ ਖ਼ਾਸ ਸਰਕਾਰ ਵਿੱਚੋਂ
ਕਾਫ਼ੂਰ ਸ਼ਹਾਨਾ ਸਰੀਂ ਬਾਂਕੇ ਹੁਸਨ ਸਾਕ ਸਤੁਨ ਮੀਨਾਰ ਵਿੱਚੋਂ
ਸੁਰਖੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ ਖੋਜੇ ਖਤਰੀ ਕਤਲ ਬਜ਼ਾਰ ਵਿੱਚੋਂ
ਬਾਹਾਂ ਵੇਲਣੇ ਵੱਲੀਆਂ ਗੁੰਨ੍ਹ ਮੱਖਣ ਛਾਤੀ ਸੰਗ ਮਰਮਰ ਸੰਗ ਧਾਰ ਵਿੱਚੋਂ
ਸ਼ਾਹ-ਪਰੀ ਦੀ ਭੈਣ ਪੰਜ ਫੂਲ ਰਾਣੀ ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ
ਸਈਆਂ ਨਾਲ ਲਟਕੰਦੜੀ ਮਾਣਮੱਤੀ ਜਿਵੇਂ ਹਰਨੀਆਂ ਤ੍ਰੱਠੀਆਂ ਬਾਰ ਵਿੱਚੋਂ
ਲੰਕਾ ਬਾਗ ਦੀ ਪਰੀ ਕਿ ਇੰਦਰਾਣੀ ਰਹੁ ਨਿੱਕਲੀ ਚੰਦ ਅਨਵਾਰ ਵਿੱਚੋਂ
ਪੁਤਲੀ ਪੀਕਨੀ ਦੀ ਨਕਸ਼ ਰੂਮ ਵਾਲੇ ਲਧਾ ਪਰੀ ਨੇ ਚੰਦ ਉਜਾੜ ਵਿੱਚੋਂ
ਠੀਕ ਤੇਜ਼ ਤਲਵਾਰ ਦੀ ਸ਼ਾਨ ਵਾਲੀ ਚਮਕ ਨਿਕਲੀ ਮਿਆਨ ਦੀ ਧਾਰ ਵਿੱਚੋਂ
ਜੋ ਕੋਈ ਵੇਖਦਾ ਓਸਦੇ ਹੁਸਨ ਤਾਈਂ ਜ਼ਖਮ ਲੱਗਦਾ ਓਸ ਤਲਵਾਰ ਵਿੱਚੋਂ
ਮੱਥੇ ਆ ਲਗਣ ਜਿਹੜੇ ਭੌਰ ਆਸ਼ਕ ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ
ਇਸ਼ਕ ਬੋਲਦਾ ਨੱਢੀ ਦੇ ਥਾਓਂ ਥਾਈਂ ਰਾਗ ਨਿਕਲੇ ਜ਼ੀਲ ਦੀ ਧਾਰ ਵਿੱਚੋਂ
ਫਿਰੇ ਛਣਕਦੀ ਚਾ ਦੇ ਨਾਲ ਜੱਟੀ ਚੜ੍ਹਿਆ ਗਜ਼ਬ ਦਾ ਕਟਕ ਕੰਧਾਰ ਵਿੱਚੇਂ
ਕੀ ਕੁਝ ਵੇਖੀਏ ਰੱਬ ਵਿਖਾਉਂਦਾ ਏ ਇਨ੍ਹਾਂ ਕੁਵਾਰੀਆਂ ਦੇ ਆਵੋਕਾਰ ਵਿੱਚੋਂ
ਕਜ਼ਲਬਾਸ ਜਲਾਦ ਸਵਾਰ ਖ਼ੂਨੀ ਨਿਕਲ ਦੌੜਿਆ ਓੜਕ ਬਜ਼ਾਰ ਵਿੱਚੋਂ
ਵਾਰਸਸ਼ਾਹ ਜਾਂ ਨੈਣਾਂ ਦਾ ਦਾਅ ਲਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ

ਚਨ੍ਹਾ ਤੇ ਕੁੜੀਆਂ ਦਾ ਔਣਾ

ਆਈਆਂ ਨਾਲ ਸ਼ਤਾਬ ਉਤਾਵਲੀ ਦੇ ਲੈ ਕੇ ਪਰੀਆਂ ਦੇ ਵਾਂਗ ਉਡਾਰੀਆਂ ਨੀ

ਇਕ ਦੂਈ ਨੂੰ ਆਖਦੀ ਚਲੋ ਅੜੀਓ ਕਰੋ ਹੀਰ ਦੇ ਨਾਲ ਤਿਆਰੀਆਂ ਨੀ
ਚਲੋ ਹੀਰ ਦੇ ਨਾਲ ਉਠ ਚਲੀਏ ਨੀ ਲਾਈਏ ਵਿੱਚ ਦਰਯਾ ਦੇ ਤਾਰੀਆਂ ਨੀ
ਜੇੜ੍ਹਾ ਹੀਰ ਦੀ ਸੇਜ ਤੇ ਨਜ਼ਰ ਆਵੇ ਉਨੂੰ ਮਾਰ ਕਰੀਏ ਰਲਕੇ ਸਾਰੀਆਂ ਨੀ
ਨਿਗ੍ਹਾ ਟੇਢੜੀ ਵੇਖਕੇ ਫੱਟ ਸੁੱਟਣ ਨੈਣ ਤਿੱਖੜੇ ਤੇਜ਼ ਕਟਾਰੀਆਂ ਨੀ
ਇਕੋ ਜੇਡੀਆਂ ਹੁਸਨ ਗੁਮਾਨ ਸੁੰਦਰ ਵਿੱਚ ਉਮਰ ਦੇ ਖ਼ਾਸ ਮੁਟਿਆਰੀਆਂ ਨੀ
ਨੈਣ ਸ਼ਰਬਤੀ ਕਾਤੀਆਂ ਸੋਇਨ ਚਿੜੀਆਂ ਅੱਤਰ ਭਿੰਨੀਆਂ ਪ੍ਰੇਮ ਪਟਾਰੀਆਂ ਨੀ
ਪੰਖੀ ਢਹਿਣ ਅਸਮਾਨ ਤੋਂ ਜ਼ਿਮੀ ਉੱਤੇ ਸੁਣਕੇ ਝਾਂਜਰਾਂ ਦੀਆਂ ਛਣਕਾਰੀਆਂ ਨੀ
ਹਥੀਂ ਪਕੜ ਕਾਬਾਂ ਵਾਂਗ ਸ਼ਾਹ ਪਰੀਆਂ ਦੂਰੋਂ ਕਰਦੀਆਂ ਨੀ ਮਾਰੋ ਮਾਰੀਆਂ ਨੀ
ਨੇੜੇ ਆਣਕੇ ਕੜਕੀਆਂ ਵਾਂਗ ਬਦਲੀ ਗਿਰਦ ਆਣ ਹੋਈਆਂ ਟੂਣੇਹਾਰੀਆਂ ਨੀ
ਮੁਖ ਖੋਲ੍ਹ ਦਿਖਾਇਕੇ ਪਟ ਸੱਟਨ ਲਹੂ ਪੀਂਦੀਆਂ ਪਰੇਮ ਪਿਆਰੀਆਂ ਨੀ
ਵਾਰਸਸ਼ਾਹ ਝਬੇਲ ਤੇ ਗੜਾ ਵੁੱਠਾ ਹਥੀਂ ਚਾਬਕਾਂ ਦੀਆਂ ਹਥਿਆਰੀਆਂ ਨੀ

ਹੀਰ ਲੂਡਣ ਨੂੰ ਪੁਛਦੀ ਹੈ ਕਿ ਪਲੰਘ ਨੂੰ ਕਿਸ ਨੇ ਖਰਾਬ ਕੀਤਾ

ਦੱਸ ਲੁਡਣਾ ਕਾਲਿਆ ਕੁੱਢਣਾ ਵੇ ਸਾਡੇ ਪਲੰਘ ਨੂੰ ਕਿਸ ਖਰਾਬ ਕੀਤਾ
ਸਾਡੀ ਸੇਜ ਤੇ ਕੌਣ ਸਵਾਲਿਓ ਈ ਮੇਰਾ ਕੁਝ ਨਾ ਅਦਬ ਅਦਾਬ ਕੀਤਾ
ਕੁਝ ਖੌਫ਼ ਖ਼ੁਦਾਅ ਨਾ ਤੁੱਧ ਕੀਤਾ ਮੇਰੀ ਜਾਨ ਦਾ ਤੁੱਧ ਅਜ਼ਾਬ ਕੀਤਾ
ਤੇਰੇ ਨਾਲ ਕਰਸਾਂ ਸਾਰਾ ਜੱਗ ਜਾਣੇ ਜਿਹਾ ਪਲੰਘ ਨੂੰ ਤੱਧ ਬੇਆਬ ਕੀਤਾ
ਈਮਾਨ ਜ਼ੀਆਨ ਨਾ ਕਿਸੇ ਕਰੀਏ ਪਾਕ ਲੋਕਾਂ ਨੇ ਬੈਠ ਹਿਸਾਬ ਕੀਤਾ
ਵਾਰਸ ਕਿਸੇ ਦਾ ਨਾਂਹ ਜ਼ਿਆਨ ਕਰੀਏ ਰੱਬ ਹੁਕਮ ਕੁਰਾਨ ਕਿਤਾਬ ਕੀਤਾ

ਹੀਰ ਨੇ ਪਲੰਘ ਕੋਲ ਆਉਣਾ

ਬਾਰਾਂਦਰੀ ਵਲ ਸਭੇ ਨੀ ਦੌੜ ਆਈਆਂ ਵੱਲ ਪਲੰਘ ਦੇ ਉਨਾਂ ਧਿਆਨ ਕੀਤੇ
ਡਿਠਾ ਸੋਹਣਾ ਇੱਕ ਜਵਾਨ ਸੁੱਤਾ ਉਤੇ ਲਾਲ ਦੁਸ਼ਾਲਿਆਂ ਤਾਨ ਕੀਤੇ
ਆਣ ਪਲੰਘ ਤੇ ਕੌਣ ਸਵਾਲਿਆ ਜੇ ਮੇਰੇ ਵੈਰ ਦੇ ਤੁਸਾਂ ਸਮਾਨ ਕੀਤੇ
ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ ਮਾਰ ਛੱਮਕਾਂ ਲਹੂ ਲੁਹਾਨ ਕੀਤੇ
ਕੁੜੀਏ ਮਾਰ ਨਾ ਅਸਾਂ ਬੇਦੋਸ਼ਿਆਂ ਨੂੰ ਕੋਈ ਅਸਾਂ ਨਾ ਇਹ ਮਿਹਮਾਨ ਕੀਤੇ
ਇਹ ਆਣ ਬੈਠਾ ਬੋਲੇ ਰਾਗ ਸੋਹਣੇ ਸਿਰ ਲੋਕਾਂ ਦੇ ਏਨ ਅਹਿਸਾਨ ਕੀਤੇ
ਜ਼ੁਲੈਖਾਂ ਵਾਂਗ ਜਦੋਂ ਸਾਬਤ ਰਹੇਂਗੀ ਨੀ ਤਾਹੀਂ ਜਾਣਸਾਂ ਤਦੋਂ ਧਿਆਨ ਕੀਤੇ
ਖੱਚਰ ਹਾਰੀਏ ਰੱਬ ਤੋਂ ਡਰੀਂ ਮੋਈਏ ਅੱਗੇ ਕਿਸੇ ਨਾ ਐਡ ਤੁਫਾਨ ਕੀਤੇ
ਕਿਹੀ ਕੀਤੀਓ ਅਸਾਂ ਦੇ ਨਾਲ ਹੀਰੇ ਤੇਰੀ ਮਾਰ ਨੇ ਚਾ ਹਰਾਨ ਕੀਤੇ

ਤੇਰੇ ਜੇਹੀਆਂ ਸੂਰਤਾਂ ਕਈ ਹੋਈਆਂ ਉਨ੍ਹਾਂ ਹੁਸਨ ਦੇ ਨਾਂਹ ਗੁਮਾਨ ਕੀਤੇ
ਅਸੀਂ ਬਹੁਤ ਬੇਦੋਸ਼ ਬੇਗਰਜ਼ ਹਾਂ ਨੀ ਤੇਰੇ ਏਸ ਨੇ ਜਾ ਨਿਸ਼ਾਨ ਕੀਤੇ
ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ ਵਾਰਸਸ਼ਾਹ ਹੋਰੀਂ ਪਰੇਸ਼ਾਨ ਕੀਤੇ

ਹੀਰ ਨੇ ਗੁਸੇ ਹੋਣਾ

ਜਵਾਨੀ ਕਮਲੀ ਤੇ ਰਾਜ ਚੂਚਕੇ ਦਾ ਅਵੇ ਕਿਸੇ ਦੀ ਕੀ ਪਰਵਾਹ ਮੈਨੂੰ
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾ ਸੁੱਟਾਂ ਆਯਾ ਕਿੱਧਰੋਂ ਇਹ ਬਾਦਸ਼ਾਹ ਮੈਨੂੰ
ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ ਲਾ ਰਹੇਗਾ ਲੱਖ ਜੇ ਵਾਹ ਮੈਨੂੰ
ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ ਪਾਸ ਢੁੱਕਿਆਂ ਲਏਗਾ ਢਾਹ ਮੈਨੂੰ
ਉਹਦੇ ਜਿਹੇ ਗ਼ੁਲਾਮ ਹਜ਼ਾਰ ਮੈਥੇ ਅਤੇ ਏਸ ਦੀ ਨਹੀਂ ਹੈ ਚਾਹ ਮੈਨੂੰ
ਇਹ ਬੋਲਦਾ ਪੀਰ ਬਗਦਾਦ ਗੁੱਗਾ ਮੇਲੇ ਆਣ ਬੈਠਾ ਵਾਰਸਸ਼ਾਹ ਮੈਨੂੰ

ਹੀਰ ਰਾਂਝੇ ਨੂੰ ਜਗਾਉਂਦੀ ਹੈ

ਉਠੀਂ ਸੁੱਤਿਆ ਸੇਜ ਅਸਾਡੜੀ ਤੋਂ ਲੰਮਾ ਸੁਸਰੀ ਵਾਂਗ ਕੀ ਪਿਆ ਹੈਂ ਵੇ
ਸੁੱਖਾਂ ਲੱਧਿਆ ਮੈਂਡੜੀ ਸੇਜ ਉੱਤੇ ਤੂੰ ਤਾਂ ਕੌਣ ਕੋਈ ਆਣ ਪਿਆ ਹੈਂ ਵੇ
ਮੈਂ ਤਾਂ ਸੱਠ ਸਹੇਲੀਆਂ ਨਾਲ ਖੜੀ ਮੈਨੂੰ ਪਹਿਰ ਸਾਰਾ ਗੁਜ਼ਰ ਗਿਆ ਹੈਂ ਵੇ
ਅਵੇ ਉੱਠ ਕੇ ਦੇ ਜਵਾਬ ਮੈਨੂੰ ਕੇਹਾ ਨਿਘੜਾ ਬੋੜ ਹੋ ਗਿਆ ਹੈਂ ਵੇ
ਬੁਰੇ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੀ ਵੱਸ ਸੋਟਿਆਂ ਦੇ ਪੈ ਗਿਆ ਹੈਂ ਵੇ
ਕੋਈ ਲੰਮੜਾ ਪੰਧ ਹੈ ਤੁੱਧ ਕੀਤਾ ਪੈਂਡੇ ਤੁਰਦਿਆਂ ਹੀ ਥੱਕ ਗਿਆ ਹੈਂ ਵੇ
ਰਾਤੀ ਕਿਤੇ ਉਨੀਂਦੜਾ ਕੱਟਿਓਈ ਐਡੀ ਨੀਂਦ ਵਾਲਾ ਲੁੜ੍ਹ ਗਿਆ ਵੇ
ਸੁੰਞੀ ਦੇਖ ਨਖੱਸਮੜੀ ਸੇਜ ਮੇਰੀ ਕੋਈ ਆਲ੍ਹਕੀ ਆਣ ਢਹਿ ਪਿਆ ਵੇ
ਇੱਕੇ ਤਾਪ ਚੜ੍ਹਿਆ ਜਿੰਨ ਭੂਤ ਲੱਗੇ ਇੱਕੇ ਡਾਇਣ ਕਿਸੇ ਭੁੱਖ ਲਿਆ ਹੈ ਵੇ
ਵਾਰਸਸ਼ਾਹ ਤੂੰ ਜੀਊਂਦਾ ਘੂਕ ਸੁੱਤੋਂ ਇੱਕੇ ਮੌਤ ਆਈ ਮਰ ਗਿਆ ਹੈਂ ਵੇ

ਹੀਰ ਨੇ ਮੇਹਰਬਾਨ ਹੋਣਾ

ਕੁਕੇ ਮਾਰ ਹੀ ਮਾਰ ਕੇ ਪਕੜ ਛਮਕਾਂ ਪਰੀ ਆਦਮੀ ਤੇ ਕਹਿਰਵਾਨ ਹੋਈ
ਰਾਂਝੇ ਉੱਠ ਕੇ ਆਖਿਆ ਵਾਹ ਸੱਜਨ ! ਹੀਰ ਹੱਸ ਕੇ ਤੇ ਮਿਹਰਵਾਨ ਹੋਈ
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ ਜ਼ੁਲਫ ਮੁੱਖੜੇ ਤੇ ਪਰੇਸ਼ਾਨ ਹੋਈ
ਭਿੰਨੇ ਵਾਲ ਚੂਣੇ ਮੱਥੇ ਚੰਦ ਰਾਂਝਾ ਨੈਣੀ ਕੱਜਲੇ ਦੀ ਘਮਸਾਨ ਹੋਈ
ਸੂਰਤ ਯੂਸਫ ਦੀ ਦੇਖ ਤੈਮੂਸ ਬੇਟੀ ਸਣੇ ਮੱਲਕੀ ਬਹੁਤ ਹੈਰਾਨ ਹੋਈ
ਨੈਣ ਮਸਤ ਕਲੇਜੜੇ ਵਿੱਚ ਧਾਣੇ ਹੀਰ ਘੋਲ ਘੱਤੀ ਕੁਰਬਾਨ ਹੋਈ
ਉਹਨੂੰ ਵੇਖਦਿਆਂ ਹੀਰ ਜੋ ਖ਼ੁਸ਼ੀ ਹੋਈ ਅਕਲ ਭੁੱਲ ਗਈ ਪਰੇਸ਼ਾਨ ਹੋਈ

੨੨

ਰੂਪ ਜੱਟ ਦਾ ਵੇਖਕੇ ਜਾਗ ਲੱਧੀ ਹੀਰ ਵਾਰ ਘੱਤੀ ਸਰਗਰਦਾਨ ਹੋਈ
ਖ਼ੁਸ਼ੀ ਨਾਲ ਉਸਦਾ ਜੂਸਾ ਫੁੱਲ ਗਿਆ ਜਿਵੇਂ ਫੁੱਲ ਕੇ ਤੇ ਵਡੀ ਨਾਨ ਹੋਈ
ਆ ਬਗਲ ਵਿਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕਿਰਬਾਨ ਕਮਾਨ ਹੋਈ
ਇਸ਼ਕ ਹੁਸਨ ਅਸਵਾਰ ਮਦਾਨ ਚੜ੍ਹਕੇ ਹੀਰ ਲੁੱਟ ਲਈ ਪਸ਼ੇਮਾਨ ਹੋਈ
ਜਿਹੜਾ ਜ਼ੋਰ ਸੀ ਆਪਣੇ ਹੁਸਨ ਵਾਲਾ ਸਭੋ ਛੱਡਕੇ ਵਿੱਚ ਫਰਮਾਨ ਹੋਈ।
ਭਲਾ ਹੋਯਾ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ
ਵਾਰਸਸ਼ਾਹ ਨਾ ਥਾਂ ਦਮ ਮਾਰਨੇ ਦੀ ਚਾਰ ਚਸ਼ਮ ਦੀ ਜਦੋਂ ਘਸਮਾਨ ਹੋਈ

ਕਲਾਮ ਰਾਂਝਾ

ਰਾਂਝਾ ਰਾਂਝਾ ਆਖਦਾ ਇਹ ਜਹਾਨ ਸੁਫਨਾ ਮਰ ਜਾਉਣਾ ਈਂ ਮਤਵਾਲੀਏ ਨੀ
ਤੁਸਾਂ ਜਿਨ੍ਹਾਂ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫ਼ਰਾਂ ਪਾਲੀਏ ਨੀ
ਐਡਾ ਹੁਸਨ ਦਾ ਨਾ ਗ਼ੁਮਾਨ ਕੀਜੇ ਇਹ ਪਲੰਘ ਤੇ ਸਣੇ ਨਿਹਾਲੀਏ ਨੀ
ਅਸਾਂ ਰੱਬ ਦਾ ਆਸਰਾ ਰੱਖਿਆ ਈ ਉੱਠ ਜਾਵਣਾ ਈਂ ਨੈਣਾਂ ਵਾਲੀਏ ਨੀ
ਆਜਜ਼ ਨਾਲ ਮੁਸਾਫ਼ਰਾਂ ਗੱਲ ਕੀਜੇ ਕਰ ਦਿਲਬਰੀ ਸਾਬ ਨਿਭਾਲੀਏ ਨੀ
ਵਾਰਸਸ਼ਾਹ ਦੇ ਮਗਰ ਨ ਪਈਂ ਮੋਈਏ ਏਸ ਭੇੜ ਦੀ ਗਲ ਨੂੰ ਟਾਲੀਏ ਨੀ

ਜਵਾਬ ਹੀਰ

ਅਵੇ ਪਲੰਘ ਤੇ ਹੀਰ ਸਭ ਥਾਂ ਤੇਰੀ ਘੋਲ ਘੱਤੀਆਂ ਜੀਉੜਾ ਵਾਰਿਆ ਈ
ਨਹੀਂ ਗਾਲ੍ਹ ਕੱਢੀ ਹੱਥ ਜੋੜਦੀ ਹਾਂ ਹੱਥ ਲਾ ਨਾਹੀਂ ਤੈਨੂੰ ਮਾਰਿਆ ਈ
ਅਸਾਂ ਹੱਸ ਕੇ ਆਣ ਸਲਾਮ ਕੀਤਾ ਆਪ ਕਾਸ ਨੂੰ ਮਕਰ ਪਸਾਰਿਆ ਈ
ਮੈਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆ ਈ
ਸੁੰਝੀ ਫਿਰਾਂ ਤ੍ਰਿੰਞਣੀ ਚੈਣ ਨਾਹੀਂ ਅੱਲਾ ਵਾਲਿਆਂ ਨੇ ਸਾਨੂੰ ਤਾਰਿਆ ਈ
ਵਾਰਸਸ਼ਾਹ ਹੈ ਕੌਣ ਸ਼ਰੀਕ ਉਸ ਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ ਈ

ਕਲਾਮ ਰਾਂਝਾ

ਮਾਨ-ਮੱਤੀਏ ਰੂਪ ਗੁਮਾਨ ਭਰੀਏ ਅੱਠ-ਖੇਲੀਏ ਛੈਲ ਛਬੀਲਏ ਨੀ
ਆਸਕ ਭੌਰ ਫ਼ਕੀਰ ਤੇ ਨਾਗ ਕਾਲੇ ਬਾਝ ਮੰਤਰਾਂ ਮੂਲ ਨਾ ਕੀਲੀਏ ਨੀ
ਇਹ ਜੋਬਨਾ ਠੱਗ ਬਜ਼ਾਰ ਦਾ ਏ ਟੂਣੇ ਹਾਰੀਏ ਰੰਗ ਰੰਗੀਲੀਏ ਨੀ
ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ ਨਾ ਕਰ ਸ਼ੋਦਿਆਂ ਵਾਂਗ ਬਖੀਲੀਏ ਨੀ
ਅਸਾਂ ਤੁਸਾਂ ਨੂੰ ਦੇਖ ਕੇ ਮਸਤ ਹੋਏ ਤੁਸੀਂ ਹੋ ਗਏ ਵਾਂਗ ਤਹਿਸੀਲੀਏ ਨੀ
ਵਾਰਸਸ਼ਾਹ ਬਿਨਾ ਕਰਦਾਂ ਜਿਬਹਾ ਕਰੀਏ ਬੋਲ ਨਾਲ ਜ਼ਬਾਨ ਰਸੀਲੀਏ ਨੀ

੨੩

ਜਵਾਬ ਹੀਰ

ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ ਬੋਲੀ ਦੱਸ ਖਾਂ ਕਿਧਰੋਂ ਆਉਣਾ ਏਂ
ਕਿਸੇ ਮਾਨ ਮੱਤੀ ਘਰੋਂ ਕਢਿਆ ਏ ਜਿਸ ਵਾਸਤੇ ਫੇਰੀਆਂ ਪਾਉਣਾ ਏਂ
ਕੀ ਨਾਮ ਤੇ ਜਾਤ ਦਾ ਕੌਣ ਹੈਂ ਤੂੰ ਅਤੇ ਕਿੱਸ ਦਾ ਪੁੱਤ ਕਹਾਉਣਾ ਏਂ
ਕੌਣ ਛੱਡ ਆਇਓ ਪਿਛੇ ਮਿਹਰ ਵਾਲੀ ਜਿੱਸ ਵਾਸਤੇ ਤੂੰ ਪਛੋਤਾਉਣਾ ਏ
ਤੇਰੀ ਸੂਰਤ ਬਹੁਤ ਪਸੰਦ ਆਵੇ ਸਾਨੂੰ ਜੀਉ ਦੇ ਵਿੱਚ ਤੂੰ ਭਾਉਣਾ ਏਂ
ਨੈਣ ਮਸਤ ਤੇ ਭੋਲੜਾ ਮੁੱਖ ਤੇਰਾ ਗਲਾਂ ਮਿੱਠੀਆਂ ਨਾਲ ਹਸਾਉਣਾ
ਕੇੜ੍ਹਾ ਵਤਨ ਤੇ ਨਾਮ ਕੀ ਸਾਈਆਂ ਵੇ ਅਤੇ ਜੱਦ ਦਾ ਕੌਣ ਸਦਾਉਣਾ ਏ
ਤੇਰੇ ਵਾਰਨੇ ਵਾਰਨੇ ਚੌਖਨੇ ਹਾਂ ਮੰਗੂ ਬਾਬਲੇ ਦਾ ਚਾਰ ਲਿਆਉਣਾ ਏਂ
ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ ਇਹ ਫੰਧ ਲੱਗੇ ਜੇ ਤੂੰ ਲਾਉਣਾ ਏਂ
ਵਾਰਸਸ਼ਾਹ ਛਤੱਕ ਜੇ ਨਵੀਂ ਚੂਪੇਂ ਸਭ ਭੁਲ ਜਾਨੀਂ ਜਿਹੜੀਆਂ ਗਾਉਣਾ ਏਂ

ਕਲਮ ਰਾਂਝਾ

ਰਾਂਝਾ ਜ਼ਾਤ ਦਾ ਜੱਟ ਹਾਂ ਨੱਢੀਏ ਨੀ ਪਿੰਡ ਤਖਤ ਹਜ਼ਾਰਾ ਹੈ ਆਪ ਮੇਰਾ
ਮੌਜੂ ਚੌਧਰੀ ਦਾ ਪੁੱਤ ਲਾਡਲਾ ਸਾਂ ਪਿਆ ਵਖਤ ਮੈਨੂੰ ਮੋਯਾ ਬਾਪ ਮੇਰਾ
ਭਾਈਆਂ ਜ਼ਿਮੀਂ ਮੈਨੂੰ ਭੈੜੀ ਵੰਡ ਦਿੱਤੀ ਮੀਹ ਵੱਸਿਆਂ ਪਾਏ ਨਾ ਆਬ ਫੇਰਾ
ਤਾਨ੍ਹਾ ਦੇਣ ਸ਼ਰੀਕ ਤੇ ਲੋਕ ਸਾਰੇ ਦੂਰ ਕੀਤੋ ਨੇ ਚਾ ਹਿਸਾਬ ਮੇਰਾ
ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ ਕੀਤਾ ਅੰਦਰੋਂ ਜੀ ਕਬਾਬ ਮੇਰਾ
ਵਾਰਸਸ਼ਾਹ ਦਾ ਜਿਗਰ ਦੋ ਖੱਨ ਹੋਇਆ ਸਭ ਵੇਖਕੇ ਹਾਲ ਖਰਾਬ ਮੇਰਾ

ਹੋਰ

ਤੁਸਾਂ ਜੇਹੈ ਮਾਸ਼ੂਕ ਜੇ ਥੀਣ ਰਾਜੀ ਮੰਗੂ ਨੈਣਾਂ ਦੀ ਧਾਰ ਵਿਚ ਚਾਰੀਏ ਨੀ
ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ
ਖੁਸ਼ੀ ਨਾਲ ਗ਼ੁਮਾਨ ਨਾ ਰੁੱਝ ਰਹੀਏ ਕੀਤੇ ਕੌਲ ਨਾ ਮਨੋਂ ਵਿਸਾਰੀਏ ਨੀ
ਕਿਥੋਂ ਗੱਲ ਕੀਜੇ ਨਿੱਤ ਨਾਲ ਤੁਸੀਂ ਕੋਈ ਬੈਠ ਵਿਚਾਰ ਵਿਚਾਰੀਏ ਨੀ
ਗੱਲ ਘੱਤ ਜੰਜਾਲ ਜੰਗਾਲ ਮੇਰੇ ਜਾ ਤਿੰਞਣੀ ਵੜੇ ਕੁਆਰੀਏ ਨੀ
ਵਾਰਸਸ਼ਾਹ ਇਹ ਜੱਗ ਤੋਂ ਉੱਠ ਜਾਣਾ ਦਿਲੋਂ ਕਿਬਰ ਹੰਕਾਰ ਨੂੰ ਮਾਰੀਏ ਨੀ

ਕਲਾਮ ਹੀਰ

ਹੱਥ ਬੱਧੜੀ ਰਹਾਂ ਗੁਲਾਮ ਤੇਰੀ ਸਣੇ ਤਿੰਞਣੀ ਨਾਲ ਸਹੇਲੀਆਂ ਦੇ
ਹੋਸਨ ਨਿੱਤ ਬਹਾਰ ਤੇ ਰੰਗ ਗੂੜੇ ਵਿੱਚ ਬੇਲਿਆਂ ਦੇ ਨਾਲ ਬੇਲੀਆਂ ਦੇ
ਸਾਨੂੰ ਰੱਬ ਨੇ ਯਾਰ ਮਿਲਾ ਦਿੱਤਾ ਭੁੱਲ ਗਏ ਪਿਆਰ ਅਲਬੇਲੀਆਂ ਦੇ

੨੪

ਦਿਨੇਂ ਬੇਲਿਆਂ ਦੇ ਵਿੱਚ ਕਰੀਂ ਮੋਜਾਂ ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ
ਅਸਾਂ ਸਿਕਦਿਆਂ ਨੂੰ ਰੱਬ ਜੁੱਗ ਦਿੱਤਾ ਨਰਦਾਂ ਪੁੱਠੀਆਂ ਅਸਾਂ ਅਕੇਲੀਆਂ ਦੇ
ਅਸਾਂ ਸ਼ੌਕ ਪਿਆਰ ਦੀਦਾਰ ਦਾ ਏ ਦੌਰ ਸ਼ੌਕ ਨਾ ਰੰਗ ਨਵੇਲੀਆਂ ਦੇ
ਖੁਸ਼ੋਖ਼ੁਰਮ ਹੁਸ਼ਨਾਕ ਗਵਾਂਢ ਹੋਵੇ ਕਿਸ ਕੰਮ ਗਵਾਂਢ ਫਿਰ ਤੇਲੀਆਂ ਦੇ
ਵਾਰਸਸ਼ਾਹ ਮੀਆਂ ਅੱਲਾ ਮਿਹਰ ਕੀਤੀ ਅਸਾਂ ਲੱਭ ਲਏ ਹੱਟ ਫੁਲੇਲੀਆਂ ਦੇ

ਕਲਾਮ ਰਾਂਝਾ

ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ
ਅਸੀਂ ਆਣਕੇ ਰੂਲਾਂਗੇ ਵਿੱਚ ਵਿਹੜੇ ਸਾਡੀ ਕੋਈ ਨਾ ਲਏਗਾ ਸਾਰ ਹੀਰੇ
ਧਕੇ ਦੇਕੇ ਵੇਹੜਿਓਂ ਕੱਢ ਛਡੇਂ ਸਾਨੂੰ ਠੱਗ ਕੇ ਮੁਲ ਨਾ ਮਾਰ ਹੀਰੇ
ਅਸਾਂ ਨਾਲ ਜੇ ਤੋੜ ਨਿਬਾਹੁਣੀਏਂ ਸੱਚਾ ਦੇਹ ਖਾਂ ਕੋਲ ਇਕਰਾਰ ਹੀਰੇ
ਪਹਿਲੇ ਸਦ ਫਕੀਰ ਮੁਸਾਫ਼ਰਾਂ ਨੂੰ ਫੇਰ ਮੂਲ ਨਾ ਕਰੀਂ ਖੁਆਰ ਹੀਰੇ
ਵਾਰਸਸ਼ਾਹ ਦੋ ਰੁਕਨ ਈਮਾਨ ਆਹੇ ਮੰਨੀਂ ਕੌਲ ਜ਼ਬਾਨ ਵਿਚਾਰ ਹੀਰੇ

ਰਾਂਝੇ ਅਗੇ ਹੀਰ ਨੇ ਕਸਮ ਖਾਣੀ

ਮੈਨੂੰ ਬਾਬਲੇ ਦੀ ਕਸਮ ਰਾਂਝਿਆ ਵੇ ਮਰੇ ਮਾਂ ਜੇ ਤੁੱਧ ਥੀਂ ਮੁੱਖ ਮੋੜਾਂ
ਤੇਰੇ ਬਾਝ ਤੁਮਾਮ ਹਰਾਮ ਮੈਨੂੰ ਤੁੱਧ ਬਾਝ ਨਾ ਨੈਣ ਨਾ ਅੰਗ ਜੋੜਾਂ
ਖੁਆਜਾ ਖਿਜਰ ਤੇ ਬੈਠਕੇ ਕਸਮ ਖਾਧੀ ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ
ਕੋਹੜੀ ਹੋਇਕੇ ਨੈਣ ਪਰਾਨ ਜਾਵਣ ਤੇਰੇ ਬਾਝ ਜੋ ਕੌਤ ਮੈਂ ਹੋਰ ਲੋੜਾਂ
ਇਹ ਕੌਲ ਨਾ ਤੋੜਸਾਂ ਮਾਹੀਆ ਵੇ ਵਿੱਚ ਦੋਜ਼ਖਾਂ ਦੇ ਭਾਵੇਂ ਜਾਨ ਸੋੜਾਂ
ਮਦਦ ਨਾਲ ਖੁਦਾ ਦੇ ਮੀਆਂ ਵਾਰਸ ਦਿਲੋਂ ਗੈਰ ਦਲੀਲਾਂ ਨੂੰ ਚਾ ਹੋੜਾਂ

ਜਵਾਬ ਰਾਂਝਾ

ਚੇਤਾ ਮਾਮਲੇ ਪੈਣ ਤੇ ਨਸ ਜਾਏਂ ਇਸ਼ਕ ਜਾਲਣਾ ਖਰਾ ਦੁਹੇਲੜਾ ਈ
ਸੱਚ ਆਖਣਾ ਈਂ ਹੁਣੇ ਆਖ ਮੈਨੂੰ ਇਹ ਸੱਚ ਤੇ ਝੂਠ ਦਾ ਵੇਲੜਾ ਈ
ਦਹਸ਼ਤ ਇਸ਼ਕ ਦੀ ਬੁਰੀ ਹੈ ਤੇਗ ਕੋਲੋਂ ਬਰਛੀ ਸਾਂਗ ਤੇ ਸੱਪ ਜੁਸੇਲੜਾ ਈ
ਏਥੋਂ ਛੱਡ ਈਮਾਨ ਜੇ ਨੱਸ ਜਾਏ ਅੰਤ ਰੋਜ ਕਿਆਮਤੇ ਮੇਲੜਾ ਈ
ਤਾਬ ਇਸ਼ਕ ਦੀ ਝੱਲਣੀ ਬੁਰੀ ਔਖੀ ਇਸ਼ਕ ਗੁਰੂ ਤੇ ਜੱਗ ਸਭ ਚੇਲੜਾ ਈ
ਵਾਰਸਸ਼ਾਹ ਦੀ ਆਸ ਤਦ ਹੋਗ ਪੂਰੀ ਹੀਰ ਮਿਲੇ ਤਾਂ ਕੰਮ ਸੁਹੇਲੜਾ ਈ

ਕਲਾਮ ਹੀਰ

ਤੇਰੇ ਨਾਮ ਤੋਂ ਹੀਰ ਕੁਰਬਾਨ ਕੀਤੀ ਮਾਲ ਜਾਨ ਤੇਰੇ ਉਤੋਂ ਵਾਰਿਆ ਈ
ਪਾਸਾ ਜਾਨ ਦਾ ਸੀਸ ਮੈਂ ਲਾ ਬਾਜੀ ਤੁਸਾਂ ਜਿਤਿਆ ਤੇ ਅਸੀਂ ਹਾਰਿਆ ਈ

੨੫

ਰਾਂਝਾ ਜੀਉ ਦੇ ਵਿਚ ਯਕੀਨ ਕਰਕੇ ਮਹਿਰ ਚੂਚਕੇ ਪਾਸ ਸਿਧਾਰਿਆ ਈ
ਅਗੇ ਪੈਂਚਨੀ ਹੋ ਕੇ ਹੀਰ ਚੱਲੀ ਕੋਲ ਰਾਂਝੇ ਨੂੰ ਆ ਖਲ੍ਹਾਰਿਆ ਈ
ਕਰਕੇ ਕਸਮ ਸੁਗੰਧ ਇਕਰਾਰ ਸੱਚਾ ਇਹੋ ਕੌਲ ਜ਼ਬਾਨ ਪੁਕਾਰਿਆ ਈ
ਵਾਰਸਸ਼ਾਹ ਹੁਣ ਵੇਖ ਲੈ ਹੀਰ ਜੱਟੀ ਕੇਹਾ ਇਸ਼ਕ ਦਾ ਮਕਰ ਪਸਾਰਿਆ ਈ

ਹੀਰ ਨੇ ਆਪਣੇ ਬਾਪ ਅਗੇ ਰਾਂਝੇ ਦੀ ਤਾਰੀਫ਼ ਕਰਨੀ

ਹੀਰ ਜਾਇਕੇ ਆਖਦੀ ਬਾਬਲਾ ਵੇ ਤੇਰੇ ਨਾਮ ਤੋਂ ਘੋਲ ਘੁਮਾਈਆਂ ਮੈਂ
ਜਿਸ ਆਪਣੇ ਰਾਜ ਦੇ ਹੁਕਮ ਅੰਦਰ ਸਾਂਦਲ ਬਾਰ ਦੇ ਵਿੱਚ ਖਿਡਾਈਆਂ ਮੈਂ
ਲਾਸਾਂ ਪੱਟ ਦੀਆਂ ਪਾਕੇ ਬਾਗ ਕਾਲੇ ਪੀਘਾਂ ਸ਼ੌਕ ਦੇ ਨਾਲ ਪਿੰਘਾਈਆਂ ਮੈਂ
ਜੇ ਤਾਂ ਨਾਜ਼ ਦੇ ਨਾਲ ਮੈਂ ਨੀਂਦ ਕੀਤੀ ਤਾਂ ਭੀ ਕਿਸੇ ਨਾ ਮੂਲ ਜਗਾਈਆਂ ਮੈਂ
ਮੇਰੀ ਜਾਨ ਬਾਬਲ ਜੀਵੇ ਢੋਲ ਰਾਜਾ ਮਾਹੀ ਮਹੀਂ ਦਾ ਡੂੰਢ ਲਿਆਈਆਂ ਮੈਂ
ਵਾਰਸਸ਼ਾਹ ਪਿਆਰੜਾ ਸੋਧ ਆਂਦਾ ਗੱਲਾਂ ਥੋੜੀਆਂ ਦਾ ਮੁਕਾਈਆਂ ਮੈਂ

ਬਾਪ ਬੇਟੀ ਦਾ ਮਸ਼ਵਰਾ

ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ ਏਹ ਮੁੰਡੜਾ ਕਿੱਸ ਸਰਦਾਰ ਦਾ ਏ
ਹਥ ਲਾਇਆਂ ਪਿੰਡੇ ਤੇ ਦਾਗ ਪੈਂਦਾ ਏਹ ਮਹੀਂ ਦੇ ਨਹੀਂ ਦਰਕਾਰ ਦਾ ਏ
ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ ਮਹੀਂ ਬਹੁਤ ਸੰਭਾਲ ਕੇ ਚਾਰ ਦਾ ਏ
ਹਿੱਕੇ ਨਾਲ ਪਿਆਰ ਦੇ ਹੂੰਗ ਦੇ ਕੇ ਸੋਟਾ ਸਿੰਙ ਤੇ ਮੂਲ ਨਾ ਮਾਰ ਦਾ ਏ
ਮਾਲ ਆਪਦਾ ਜਾਣਕੇ ਸਾਂਭ ਲਿਆਵੇ ਕੋਈ ਕੰਮ ਨਾ ਕਰੇ ਗਵਾਰ ਦਾ ਏ
ਵਸੇ ਨੂਰ ਅਲਾਹ ਦਾ ਮੁਖੜੇ ਤੇ ਮੂੰਹੋਂ ਰੱਬ ਹੀ ਰੱਬ ਚਿਤਾਰਦਾ ਏ
ਵਿੱਚ ਕਾਰ ਹੁਸ਼ਿਆਰ ਦਿਨ ਰਾਤ ਰਹਿੰਦਾ ਰਹੀ ਖੁਹੀ ਨਾ ਮੁਲ ਵਿਸਾਰਦਾ
ਸਭਾ ਰਹੀਆਂ ਰਹੁੰਣੀਆਂ ਖੁੱਭੀਆਂ ਨੂੰ ਕੱਢ ਖੋਭਿਉ ਫੇਰ ਮੁੜ ਤਾਰਦਾ ਏ
ਨਾਲੇ ਸੂਰਤ ਦਾ ਬਹੁਤ ਮਲੂਕ ਦਿਸੇ ਨਾਲੇ ਬਹੁਤ ਹੀ ਅਕਲ ਵਿਚਾਰਦਾ ਏ
ਵਾਰਸ ਜਿਨ੍ਹਾਂ ਨੂੰ ਹੋਰ ਨਾ ਤਾਂਘ ਕੋਈ ਕੰਮ ਤਿਨ੍ਹਾਂ ਦੇ ਆਪ ਸਵਾਰਦਾ ਦੇ

ਕਲਾਮ ਚੂਚਕ

ਕਿਹੜੇ ਚੌਧਰੀ ਦਾ ਪੁੱਤ ਕੌਣ ਜਾਤੋਂ ਕਿਹਾ ਅਕਲ ਸ਼ਹੂਰ ਦਾ ਕੋਟ ਹੈ ਨੀ
ਕੀਕੂ ਰਿਜਕ ਨੇ ਆਣ ਉਦਾਸ ਕੀਤਾ ਕਿਹੜੇ ਪੀਰ ਦੀ ਏਸ ਨੂੰ ਓਟ ਹੈ ਨੀ
ਫੌਜਦਾਰ ਵਾਂਗੂ ਕੱਰ ਕੂਚ ਧਾਣਾ ਜਿਵੇਂ ਮਾਰ ਨਗਾਰੇ ਦੀ ਚੋਟ ਹੈ ਨੀ
ਕਿਨ੍ਹਾਂ ਜੱਟਾਂ ਦਾ ਪੁਤਰ ਹੈ ਕੌਣ ਕੋਈ ਕੇੜ੍ਹੀ ਗੱਲ ਦੀ ਏਸਨੂੰ ਤ੍ਰੋਟ ਹੈ ਨੀ
ਵਤਨ ਏਸਦਾ ਜ਼ਾਤ ਤਹਿਹੀਕ ਕਰਨੀ ਇਹ ਗਲ ਨਾ ਸੁਟਨੀ ਸੋਟ ਨੀ
ਸੂਰਤ ਸ਼ਕਲ ਫਰਿਸ਼ਤਿਆਂ ਵਾਂਗ ਇਹਦੀ ਨੱਢਾ ਜਾਪਦਾ ਏ ਉਮਰ ਛੋਟ ਹੈ ਨੀ

੨੬

ਤਬ੍ਹਾ ਏਸਦੀ ਬਹੁਤ ਹਲੀਮ ਦਿੱਸੇ ਨੈਣਾਂ ਨਾਲ ਕਰਦਾ ਲੋਟ ਪੋਟ ਹੈ ਨੀ
ਸੱਦ ਪਾਸ ਚੰਗੀ ਗੱਲ ਲੋੜਦਾ ਜੇ ਮੁੰਡਾ ਜਾਪਦਾ ਹੋਗ ਗਭਰੋਟ ਹੈ ਨੀ
ਵਾਰਸਸ਼ਾਹ ਕਿਉਂ ਛੱਡਿਆ ਦੇਸ ਇਸ ਨੇ ਕਿਹਾ ਜੀਉ ਵਿਚ ਏਸਦੇ ਖੋਟ ਹੈ ਨੀ

ਕਲਾਮ ਹੀਰ

ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ
ਇਹਦਾ ਬੀਬੜਾ ਮੁਖ ਤੇ ਨੈਣ ਨਿੰਮ੍ਹੇ ਵੱਡੀ ਸੋਹਣੀ ਏਸ ਦੀ ਡੀਲ ਹੈ ਜੀ
ਮੱਥਾ ਏਸ ਦਾ ਚਮਕਦਾ ਨੂਰ ਭਰਿਆ ਸੁਖੀ ਜੀਉ ਦਾ ਨਹੀਂ ਬਖੀਲ ਹੈ ਜੀ
ਗਲ ਸੋਹਣੀ ਪਰ੍ਹੇ ਦੇ ਵਿਚ ਕਰਦਾ ਖੋਜ ਲਿਆ ਤੇ ਨਿਆਉਂ ਵਕੀਲ ਹੈ ਜੀ
ਜੇਕਰ ਵਿੱਚ ਮੁਕਦਮੇ ਜਾ ਬੈਠੇ ਨਾਲ ਅਕਲ ਦੇ ਕਰੇ ਸਬੀਲ ਹੈ ਜੀ
ਲਖਾਂ ਝਗੜਿਆਂ ਦੀ ਇਹ ਤਾਂ ਅਲਖ ਲਾਹੇ ਸਾਊ ਜ਼ਾਤ ਦਾ ਨਹੀਂ ਰਜ਼ੀਲ ਹੈ ਜੀ
ਸੱਤਾਂ ਪੀੜੀਆਂ ਤਾਲਿਆ ਮੰਦ ਰਾਜੇ ਅਹਲ ਨਸਲ ਥੀਂ ਹਸਦ ਦਲੀਲ ਹੈ ਜੀ
ਵਾਰਸਸ਼ਾਹ ਵਿਚ ਮਜਲਸਾਂ ਸ੍ਹੋਂਵਦਾ ਈ ਅਕਲ ਬਖਤ ਦੀ ਇਹ ਤਮਸੀਲ ਹੈ ਜੀ

ਕਲਾਮ ਚੂਚਕ

ਕਈ ਡੋਗਰਾਂ ਜਟਾਂ ਦੇ ਨਿਆਓਂ ਜਾਣੇ ਪਰ੍ਹੇ ਵਿੱਚ ਦਲਾਵਰੀ ਲਾਈਆਂ ਦੇ
ਪਾੜ ਚੀਰ ਕਰ ਜਾਣਦਾ ਕਦ ਵੇਸੋਂ ਲੜਿਆ ਕਾਸਨੂੰ ਨਾਲ ਏਹ ਭਾਈਆਂ ਦੇ
ਹੀਰੇ ਬਸ ਨਾ ਏਸ ਤੋਂ ਨਫ਼ਾ ਕੋਈ ਜਿਸ ਵੈਰ ਪਾਯਾ ਨਾਲ ਭਾਈਆਂ ਦੇ
ਏਸ ਲੜਕੇ ਦੀ ਅਕਲ ਹੈ ਬਹੁਤ ਚੰਗੀ ਕੀਕੂੰ ਛਡ ਆਯਾ ਮਾਲ ਗਾਈਆਂ ਦੇ
ਕਿਸ ਗੱਲ ਤੋਂ ਉੱਠ ਕੇ ਰੁੱਠ ਆਯਾ ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ
ਵਾਰਸਸ਼ਾਹ ਦਨਾ ਇਹ ਬਹੁਤ ਦਿਸਦਾ ਕਿੱਸੇ ਜੋੜਦਾ ਗਲਾਂ ਸੁਣਾਈਆਂ ਦੇ

ਕਲਾਮ ਹੀਰ

ਭਾਈ ਹੋਇਕੇ ਮਾਮਲੇ ਦੱਸ ਦੇਂਦਾ ਮੁਨਸ਼ਫ ਹੋ ਫਾਹੇ ਵੱਢੇ ਫੇੜਿਆਂ ਦੇ
ਬਾਹੋਂ ਕਢ ਕੇ ਕੰਢੇ ਦੇ ਪਾਰ ਲਾਏ ਹਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ
ਧਾੜਾ ਧਾੜ ਤੋਂ ਮੋੜ ਦੁਆਉਂਦਾ ਏ ਠੰਢ ਪਾਉਂਦਾ ਵਿੱਚ ਬਖੇੜਿਆਂ ਦੇ
ਸਭਾ ਰਹੀ ਰਹੁੰਨੀ ਨੂੰ ਸਾਂਭ ਲਿਆਵੇ ਅੱਖੀਂ ਵਿੱਚ ਰਖੇ ਵਾਂਗ ਧੇੜਿਆਂ ਦੇ
ਸੈਆਂ ਜੁਆਨਾਂ ਦਾ ਭਲਾ ਹੈ ਚਾਕ ਰਾਂਝਾ ਵੱਲ ਜਾਣਦਾ ਦੱਬ ਦਰੇੜਿਆਂ ਦੇ
ਖਬਰਦਾਰ ਰਹਿੰਦਾ ਮਾਲ ਵਿੱਚ ਖੜਾ ਪਹਿਲਵਾਨ ਜਿਉਂ ਵਿੱਚ ਅਖਾੜਿਆਂ ਦੇ
ਸਾਨੂੰ ਰੱਬ ਨੇ ਆਣ ਮਿਲਾਇਆ ਏ ਮੈਂ ਤਾਂ ਬੰਨ ਰੱਖੀਂ ਵਿੱਚ ਬੇੜਿਆਂ ਦੇ
ਵਿੱਚ ਕੰਮ ਦੇ ਬਹੁਤ ਹੁਸ਼ਿਆਰ ਰਹੇ ਅਖੀਂ ਮੀਟਦਾ ਨਹੀਂ ਵਾਂਗ ਧੇੜਿਆਂ ਦੇ
ਵਾਰਸਸ਼ਾਹ ਹੈ ਸ਼ੇਰ ਜਵਾਨ ਰਾਂਝਾ ਤਾਲਾ ਵੇਖਸੈਂ ਚਾਕ ਸਹੇੜਿਆਂ ਦੇ

੨੭

ਚੂਚਕ ਦੀ ਮਨਜ਼ੂਰੀ

ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ ਮੱਝਾਂ ਦੇਹ ਸੰਭਾਲ ਕੇ ਸਾਰੀਆਂ ਨੀ
ਖ਼ਬਰਦਾਰ ਰਹੇ ਮੱਝਾਂ ਵਿਚ ਖੜਾ ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ
ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ ਏਸ ਕਦੇ ਨਾਹੀਂ ਮੱਝਾਂ ਚਾਰੀਆਂ ਨੀ
ਮਤਾਂ ਖੇਡ ਰੁੱਝੇ ਖੜੀਆਂ ਜਾਨ ਮੱਝੀ ਹੋਣ ਪਿੰਡ ਦੇ ਵਿੱਚ ਖੁਆਰੀਆਂ ਨੀ
ਇਹ ਤਬ੍ਹਾ ਦਾ ਬਹੁਤ ਮਲੂਕ ਚੰਚਲ ਮਹੀਂਵਾਲ ਹੋਣਾ ਗਲਾਂ ਭਾਰੀਆਂ ਨੀ
ਦਿਨੇ ਰਾਤ ਫਿਰਨਾ ਵਿੱਚ ਬੇਲਿਆਂ ਦੇ ਮਗਰ ਮਝੀਆਂ ਬਹੁਤ ਖੁਆਰੀਆਂ ਨੀ
ਤੇਰੇ ਕਹੇ ਹੀਰੇ ਕਾਮਾ ਰੱਖਿਆ ਏ ਜਿਉਂ ਕਰੇਂ ਤੂੰ ਮਿੰਨਤਾਂ ਜ਼ਾਰੀਆਂ ਨੀ
ਵਾਰਸ ਨੇਕ ਨਸੀਬ ਨੇ ਆਸ਼ਕਾਂ ਦੇ ਗੱਲਾਂ ਵਿਗੜੀਆਂ ਰੱਬ ਸਵਾਰੀਆਂ ਨੀ

ਹੀਰ ਮਾਉਂ ਨੂੰ ਆਖਦੀ ਹੈ

ਪਾਸ ਮਾਉਂ ਦੇ ਹੀਰ ਨੇ ਗਲ ਕੀਤੀ ਮਾਹੀ ਮਹੀਂ ਦਾ ਆਣਕੇ ਛੇੜਿਆ ਮੈਂ
ਨਿੱਤ ਪਿੰਡ ਦੇ ਵਿੱਚ ਵਿਚਾਰ ਪੈਂਦੀ ਇਹ ਝੱਗੜਾ ਚਾ ਨਬੇੜਿਆ ਮੈਂ
ਸੁੰਞਾ ਨਿੱਤ ਰੁੱਲੇ ਮੰਗੂ ਵਿੱਚ ਬੇਲੇ ਮਾਹੀ ਸੁਘੜ ਹੀ ਆਣ ਸਹੇੜਿਆ ਮੈਂ
ਮਾਈ ਕਰਮ ਜਾਗੇ ਸਾਡੇ ਮੰਗੂਆਂ ਦੇ ਸਾਊ ਅਸਲ ਜਟੇਟੜਾ ਘੇਰਿਆ ਮੈਂ
ਪਹਿਲੋਂ ਦੇਹ ਦਿਲਾਸੜਾ ਪੁਛਿਆ ਸੀ ਗੱਲਾਂ ਮਿੱਠੀਆਂ ਨਾਲ ਕਹੋੜਿਆ ਮੈਂ
ਉਹਦੀ ਜ਼ਾਤ ਸਫ਼ਾਤ ਤਹਿਕੀਕ ਕਰਕੇ ਰਾਂਝਾ ਜ਼ਾਤ ਦਾ ਫ਼ਕਰ ਨਖੇੜਿਆ ਮੈਂ
ਸ਼ੀਰੀ ਨਾਲ ਕਲਾਮ ਹਕਾਇਤਾਂ ਦੇ ਓਦ੍ਹਾ ਜੀਉੜਾ ਪਕੜ ਲਬੇੜਿਆ ਮੈਂ
ਵਾਰਸਸ਼ਾਹ ਹੁਣ ਰੱਬ ਨੇ ਮਿਹਰ ਕੀਤੀ ਬੂਟਾ ਦੁੱਖ ਦਾ ਪਕੜ ਉਖੇੜਿਆ ਮੈਂ

ਹੀਰ ਰਾਂਝੇ ਪਾਸ ਆਈ

ਫੇਰ ਹੀਰ ਰੰਝੇਟੇ ਦੇ ਕੋਲ ਆਈ ਹੋਈ ਬਹੁਤ ਅਧੀਨ ਦਿਲਾਸੜੇ ਤੇ
ਮਖਣ ਖੰਡ ਪਰਾਉਂਠੇ ਖਾਹ ਮੀਆਂ ਮੱਝਾਂ ਛੇੜ ਦੇ ਰੱਬ ਦੇ ਆਸਰੇ ਤੇ
ਹੱਸਣ ਗਭਰੂ ਰਾਂਝਣੇ ਨਾਲ ਭਾਈ ਗੁਜ਼ਰ ਆਵਸੀ ਦੁੱਧ ਦੇ ਕਾਸੜੇ ਤੇ
ਹੀਰ ਆਖਿਆ ਰੱਬ ਰਜ਼ਾਕ ਤੇਰਾ ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ
ਮੈਂ ਤਾਂ ਸੱਠ ਸਹੇਲੀਆਂ ਨਾਲ ਲੈ ਕੇ ਕਿੜ ਰੱਖਸਾਂ ਸਾਹ ਉਬਾਸੜੇ ਤੇ
ਤੇਰੇ ਨਾਲ ਸ਼ਰੀਕ ਰਫ਼ੀਕ ਹੋਕੇ ਨਜ਼ਰ ਪਾਉਸਾਂ ਖੋਜ ਦੇ ਘਾਸੜੇ ਤੇ
ਮੱਝੀਂ ਛੇੜ ਦੇ ਝੱਲ ਦੇ ਵਿੱਚ ਦਿਲਬਰ ਆਪ ਹੋ ਬਹੀਂ ਇੱਕ ਪਾਸੜੇ ਤੇ
ਵਾਰਸ ਰੱਬ ਨੇ ਕੰਮ ਬਣਾ ਦਿੱਤਾ ਪਰ ਉਮਰ ਹੈ ਨਕਸ਼ ਪਤਾਸੜੇ ਤੇ

ਘਾਹਾਂ ਦੀਆਂ ਕਿਸਮਾਂ

ਰਬ ਕਰਮ ਕੀਤਾ ਵੱਸੀ ਬਾਰ ਸਾਵੀ ਹੋਯਾ ਘਾਹ ਪੱਠਾ ਰੰਬਾ ਮਾਰ ਯਾਰੋ

੨੮

ਪੰਨੀ ਖੋਈ ਘੰਨੀ ਜੀਲਾ ਮੁਰਕ ਚੰਬੜ ਧਾਮਨ ਖੱਬਲਾਂ ਬਾਝ ਤਮਾਰ ਯਾਰੋ
ਲਹਿਲੀ ਖੀਰੀ ਸਰਾਂਨਾ ਤੇ ਗਰੰਭਮਹਿ ਚੂਰਟਲ ਸਿਰਕਾਹੀ ਵਿਚ ਬਾਰ ਯਾਰੋ
ਢਡਨ ਘੂਈ ਧਰਾਨੀ ਚੁਰਾਲ ਲੋਕਾਂ ਬਰਮਾਰ ਜੀਵੇਂ ਅਕਾਕਾਰ ਯਾਰੋ
ਗਰਮ ਢਾਨਾ ਲੁਣਾਕ ਸਵਾਂਕ ਪਲਵਾਹ ਦੱਬ ਸਰਕੜੇ ਬਰੂ ਹਜ਼ਾਰ ਯਾਰੋ
ਆਹਰ ਆਪਣੇ ਨਾਲ ਰੰਝੇਟੜੇ ਨੇ ਪਿੱਡੋਂ ਹਿੱਕੀਆਂ ਮਹੀਂ ਪੁਚਕਾਰ ਯਾਰੋ
ਟੁਰੀਆਂ ਹੋ ਅੱਗੜ ਪਿੱਛੜ ਟੀਡ ਬਧੀ ਦੁਰੋਂ ਦਿਸਦੀਆਂ ਜਿਉਂ ਕਾਲੀਧਾਰ ਯਾਰੋ
ਵਾਰਸਸ਼ਾਹ ਹਜ਼ਾਰੇ ਦੇ ਚੌਧਰੀ ਨੇ ਨਾਮੇ-ਗਤੀ ਦੀ ਚੁੱਕ ਲਈ ਕਾਰ ਯਾਰੋ

ਪੰਜਾਂ ਪੀਰਾਂ ਦੀ ਮੁਲਾਕਾਤ

ਬੇਲੇ ਰੱਬ ਦਾ ਨਾਮ ਲੈ ਜਾ ਵੜਿਆ ਹੋਯਾ ਧੁੱਪ ਦੇ ਨਾਲ ਜ਼ਹੀਰ ਮੀਆਂ
ਉਹਦੀ ਨੇਕ ਸਾਇਤ ਰੁਜ਼ੂ ਆਨ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ
ਰਾਂਝਾ ਵੇਖਕੇ ਤਬ੍ਹਾ ਫ਼ਰਿਸ਼ਤਿਆਂ ਦੀ ਪੰਜਾਂ ਪੀਰਾਂ ਦੀ ਪਕੜਦਾ ਧੀਰ ਮੀਆਂ
ਬੱਚਾ ਖਾ ਚੂਰੀ ਚੋ ਮੱਝ ਬੂਰੀ ਜੀਉ ਵਿਚ ਨਾ ਹੋ ਦਲਗੀਰ ਮੀਆਂ
ਰੱਬ ਕਾਜ ਸਵਾਰਸੀ ਆਪ ਤੇਰੇ ਕੋਈ ਤੁੱਧ ਨਾ ਹੋਵਸੀ ਭੀੜ ਮੀਆਂ
ਤੁੱਸਾਂ ਤ੍ਠਿਆਂ ਕੁਲ ਜਹਾਨ ਤਰਦਾ ਮੇਰੇ ਤੁਸੀਂ ਹੋਵੋ ਦਸਤਗੀਰ ਮੀਆਂ
ਆਖੇ ਨੱਢੜੀ ਸੋਹਣੀ ਕਰੋ ਬਖਸ਼ਸ਼ ਨਾਲ ਰੱਬ ਦੇ ਹੈ ਤੁਸਾਂ ਸੀਰ ਮੀਆਂ
ਕੀਤੀ ਅਰਜ਼ ਫਿਰ ਸੱਤ ਸਲਾਮ ਕਰਕੇ ਮੈਨੂੰ ਚੌਪ ਹੈ ਵਿਚ ਸਰੀਰ ਮੀਆਂ
ਹਾਸਲ ਹੋਵਸਨ ਸਭ ਮਕਸੂਦ ਤੇਰੇ ਪੌਸੀ ਠੀਕ ਨਿਸ਼ਾਨੇ ਤੇ ਤੀਰ ਮੀਆਂ
ਬੇੜਾ ਪਾਰ ਥੀਸੀ ਰੱਬ ਫਜ਼ਲ ਕਰਸੀ ਕਿਉਂ ਹੁੰਨਾ ਏ ਐਡ ਜ਼ਹੀਰ ਮੀਆਂ
ਛਾਵੇਂ ਰੁੱਖ ਦੀ ਬੈਠਕੇ ਸ਼ੌਕ ਸੇਤੀ ਸੱਦ ਲਾਉਂਦਾ ਵਾਂਗ ਫ਼ਕੀਰ ਮੀਆਂ
ਮੈਨੂੰ ਹੀਰ ਦਾ ਇਸ਼ਕ ਹੈ ਹੀਰ ਬਖ਼ਸ਼ੋ ਓਸ ਰੱਬ ਦੇ ਤੁਸੀਂ ਅਮੀਰ ਮੀਆਂ
ਬਖਸ਼ੀ ਹੀਰ ਦਰਗਾਹ ਥੀਂ ਤੁੱਧ ਤਾਈਂ ਸਾਨੂੰ ਯਾਦ ਕਰੀਂ ਪਵੇ ਭੀੜ ਮੀਆਂ
ਮਿਨਤ ਨਾਲ ਪੰਜਾਂ ਪੀਰਾਂ ਬਖਸ਼ ਦਿੱਤੀ ਖ਼ਾਦਮ ਹੋ ਗਈ ਜੱਟੀ ਹੀਰ ਮੀਆਂ
ਤੇਰੇ ਡਿੱਠਿਆਂ ਬਾਝ ਨਾ ਪਲਕ ਰਹਿਸੀ ਅਉਸੀ ਝੱਬ ਬੇਲਾ ਨਢੀ ਚੀਰ ਮੀਆਂ
ਵਾਰਸਸ਼ਾਹ ਜਾਂ ਨੇਕ ਨਸੀਬ ਹੋਵਨ ਮਦਦ ਪੀਰ ਫ਼ਕੀਰ ਅਮੀਰ ਮੀਆਂ

ਪੀਰਾਂ ਦੇ ਨਾਉਂ

ਖੁਆਜਾ ਖਿਜ਼ਰ ਤੇ ਸ਼ਕਰ ਗੰਜਨੂਰ ਗੌਹਰੀ ਮੁਲਤਾਨ ਦਾ ਜ਼ਿਕ੍ਰੀਆਂ ਪੀਰ ਨੂਰੀ
ਹੋਰ ਸਯਦ ਜਲਾਲ ਬੁਖਾਰੀਆ ਸੀ ਅਤੇ ਨਾਲ ਸ਼ਾਹਬਾਜ਼ ਤੇ ਬਹਿਸ਼ਤ ਨੂਰੀ
ਤੁਰਾ ਖਿਜਰ ਰੁਮਾਲ ਸ਼ਕਰ ਗੰਜ ਬਖਸ਼ਿਆ ਅਤੇ ਮੁੰਦਰਾਂ ਲਾਲ ਸ਼ਾਹਬਾਜ਼ ਪੂਰੀ

ਖੰਜਰ ਸਯਦ ਜਲਾਲ ਬੁਖਾਰੀ ਦਿੱਤਾ ਖੂੰਡੀ ਜ਼ਿਕਰੀਏ ਪੀਰ ਨੇ ਹਿੱਕ ਭੂਰੀ
ਮਿਹਰਬਾਨ ਹੋਕੇ ਕਰਨ ਬਹੁਤ ਸਫ਼ਕਤ ਕੋਈ ਕਰੇ ਨਾ ਤੁੱਧ ਦੇ ਨਾਲ ਜੋਰੀ
ਮਾਲਕ ਮੰਗੂਆਂ ਦਾ ਕੀਤਾ ਰੱਬ ਤੈਨੂੰ ਦੁੱਧ ਪੀ ਬੱਚਾ ਚੋ ਮਝ ਬੂਰੀ
ਤੈਨੂੰ ਭੀੜ ਪਵੇ ਕਰੀਂ ਯਾਦ ਜੱਟਾ ਨਾਹੀ ਜਾਣਨਾ ਅਸਾਂ ਨੂੰ ਪਲਕ ਦੁਰੀ
ਵਾਰਸਸ਼ਾਹ ਜਦੋਂ ਸਾਨੂੰ ਯਾਦ ਕਰੇਂ ਫੌਰਨ ਆਣਕੇ ਕਰਾਂਗੇ ਇੱਛ ਪੂਰੀ

ਤਾਰੀਫ਼ ਮਝੀਆਂ

ਬੇਲਾ ਬਾਗ ਸੁਹਾਇਆ ਮਝੀਆਂ ਨੇ ਰੰਗਾ ਰੰਗ ਦੀਆਂ ਰੰਗ ਰੰਗੀਲੀਆਂ ਨੀ
ਡਾਰਾਂ ਕੂੰਜਾਂ ਦੇ ਵਾਂਗ ਵਿਚ ਫਿਰਨ ਬੇਲੇ ਇੱਕ ਦੂਜੇ ਦੇ ਸੰਗ ਸੰਗੀਲੀਆਂ ਨੀ
ਇੱਕ ਢੇਲੀਆਂ ਮੂਸੀਆਂ ਬੂਰੀਆਂ ਸਨ ਇਕ ਕੱਕੀਆਂ ਤੇ ਇਕ ਨੀਲੀਆਂ ਨੀ
ਇੱਕ ਕੁੰਡੀਆਂ ਸਿੰਙ ਵਲਦਾਰ ਸੋਹਣੇ ਇਕ ਦੁੱਧਾਂ ਦੇ ਮੱਟ ਮਟੀਲੀਆਂ ਨੀ
ਇੱਕ ਖੈਪਲਾਂ ਇੱਕ ਕੁਹੀੜ ਖੱਲਾਂ ਇੱਕ ਮੀਣੀਆਂ ਸੰਗ ਸੁਹੀਲੀਆਂ ਨੀ
ਇੱਕ ਹਰ ਵਰਿਹਾਈਆਂ ਸਨ ਫਰੜਾਂ ਇਕ ਸੰਢ ਤੇ ਮੋਟੀਆਂ ਡੀਲੀਆਂ ਨੀ
ਸਜਰ ਸੂ ਤੇ ਗੱਭਣਾਂ ਖਾਂਘੜਾਂ ਨੇ ਇੱਕ ਡੌਲਕਾਂ ਇੱਕ ਹੀਥੀਲੀਆਂ ਨੀ
ਇੱਕ ਲੁੰਡੀਆਂ ਬਰੜੀਆਂ ਬਿਲੀਆਂ ਸਨ ਇੱਕ ਮਿੱਠੀਆਂ ਇੱਕ ਕੁੜੀਲੀਆਂ ਨੀ
ਬੂਥੀ ਮਾਰਕੇ ਇੱਕ ਉਡਾਰ ਹੋਈਆਂ ਇਕ ਨਾਲ ਪਿਆਰ ਰਸੀਲੀਆਂ ਨੀ
ਇੱਕ ਵਾਂਗ ਮਗਰਾਬੀਆਂ ਚਾਲ ਚਲਨ ਇੱਕ ਖੱਲੀਆਂ ਛੈਲ ਛਬੀਲੀਆਂ ਨੀ
ਇੱਕ ਕਰਨ ਉਗਾਲੀਆਂ ਵਿੱਚ ਡ੍ਹਮਾਂ ਇੱਕ ਢਿੱਡਲਾਂ ਇੱਕ ਪਤੀਲੀਆਂ ਨੀ
ਇੱਕ ਡਰਦੀਆਂ ਸਦ ਰੰਝੇਟੜੇ ਤੋਂ ਇੱਕ ਹੋਰ ਰੰਝੇਟੇ ਦੀਆਂ ਕੀਲੀਆਂ ਨੀ
ਇੱਕ ਰੱਜ ਕੇ ਖਾਇਕੇ ਮਸਤ ਹੋਈਆਂ ਆਪੋੜੰਮੇ ਦੇ ਵਿਚ ਵਸੀਲੀਆਂ ਨੀ
ਇੱਕ ਕਰਨ ਉਗਾਲੀ ਤੇ ਮਸਤ ਹੋਈਆਂ ਮੁਰਕਾਂ ਖਾਇਕੇ ਸਾਵੀਆ ਪੀਲੀਆਂ ਨੀ
ਇਕ ਅਬਲਕਾਂ ਸਯਾਹ ਸਫੈਦ ਹੋਸਣ ਪੂਛਲ ਚੌਰੀਆਂ ਬੱਗੀਆਂ ਪੀਲੀਆਂ ਨੀ
ਵਾਰਸਸ਼ਾਹ ਦੀ ਸੱਦ ਨਾ ਸੁਣੀ ਜਿਨ੍ਹਾਂ ਸੁਹਤੀਲੀਆਂ ਤੇ ਬੁਰੇਹੀਲੀਆਂ ਨੀ

ਵਾਕ ਕਵੀ

ਮਾਲ ਵੇਖ ਰੰਝੇਟੜਾ ਖੁਸ਼ੀ ਹੋਇਆ ਮਹਿਰੂ ਗੋਕਿਆਂ ਨਾਲ ਖੁਸ਼ਹਾਲੀਆਂ ਨੀ
ਸਾਨ੍ਹ ਮਾਰੇ ਬੜ੍ਹਕਾਂ ਗਾਂਈ ਮਗਰ ਲਗੇ ਧਣੀਆਂ ਝੋਟੀਆਂ ਸੰਢੀਆਂ ਤਾਲੀਆਂ ਨੀ
ਗਾਈਂ ਮਹੀਂ ਵਲਾਇਕੇ ਮੀਏਂ ਰਾਂਝੇ ਹੱਥ ਫੇਰ ਪਿਆਰ ਸਮ੍ਹਾਲੀਆਂ ਨੀ
ਦੱਮ ਦੱਮ ਰੰਝੇਟੇ ਦੀ ਕਿੜ ਰਖਣ ਜਿਵੇਂ ਨਾਲ ਮੁਹੱਬਤਾਂ ਪਾਲੀਆਂ ਨੀ
ਰਾਂਝਾ ਹੀਰ ਦਾ ਤੇ ਹੀਰ ਰਾਂਝਣੇ ਦੀ ਮਝੀ ਹੀਰ ਦੀਆਂ ਹਾਸੀਆਂ ਵਾਲੀਆਂ ਨੀ
ਵਾਰਸ ਤਖਤ ਹਜ਼ਾਰੇ ਨੂੰ ਛੱਡ ਆਇਆ ਪਿਛੇ ਹੀਰ ਦੇ ਤ੍ਰੱਟੀਆਂ ਗਾਲੀਆਂ ਨੀ

ਹੋਰ ਗਿਣਤੀ ਮਹੀਆਂ ਅਤੇ ਗਾਈਆਂ

ਰਾਂਝੇ ਪਕੜ ਖੂੰਡੀ ਮੰਗੂ ਹੱਕ ਦਿੱਤਾ ਮਝੀਂ ਝੱਲ ਦੇ ਵਿੱਚ ਚਾ ਵਾੜੀਆਂ ਨੀ
ਕੱਟੇ ਕੱਟੀਆਂ ਹੋਰ ਧਨਾਣ ਪਈਆਂ ਵਛੇ ਵਛੀਆਂ ਦੇਣ ਕੁਦਾੜੀਆਂ ਨੀ
ਵੱਗ ਗਾਈਆਂ ਵਛੜਿਆਂ ਵਹਿੜਿਆਂ ਦੇ ਇੱਕ ਲਾਂਭ ਕਰਕੇ ਰਾਂਝੇ ਤਾੜੀਆਂ ਨੀ
ਹੁੰਦੜਹੇਲ ਤੇ ਅੱਸਰਾਂ ਦੁਧਲੇੜ੍ਹਾਂ ਤਿਨ੍ਹਾਂ ਮੂੰਹ ਕੰਡਿਆਲੀਆਂ ਚਾੜ੍ਹੀਆਂ ਨੀ
ਇਕ ਭਜਦੀਆਂ ਰਿੰਗਦੀਆਂ ਖਾਣ ਮੋੜੇ ਇਕ ਵਿੰਹਦੀਆਂ ਚਾ ਬੁਥਾੜੀਆਂ ਨੀ
ਇਕ ਮੁੰਞੀਆਂ ਫਿਰਦੀਆਂ ਦੇਣ ਚਾਂਗਾਂ ਇੱਕ ਜੂੜੀਆਂ ਪੈਖੜਾਂ ਨਾੜੀਆਂ ਨੀ
ਇਕ ਸ਼ਹੁ ਦਰਿਆ ਵਿਚ ਦੇਣ ਲੱਲਾਂ ਇਕ ਚਿਕੜੀਂ ਫਾਥੀਆਂ ਮਾੜੀਆਂ ਨੀ
ਇਕ ਮੂੰਧੜੇ ਮੂੰਹ ਮੂੰਧਾੜ ਪਈਆਂ ਰਾਂਝੇ ਕੱਢ ਕੇ ਖੋਭਿਓ ਤਾੜੀਆਂ ਨੀ
ਖੁਰਕ ਮਾਰੀਆਂ ਤੇ ਸੜਨ ਵਾਲੀਆਂ ਨੀ ਕੋੱਝਾ ਮੁੱਖੜਾ ਨਾਲ ਦਬਾੜੀਆਂ ਨੀ
ਚਿਚੜ ਖਾਧੀਆਂ ਅੰਨ੍ਹੀਆਂ ਖੁਦੇ ਰਲੀਆਂ ਰਾਂਝੇ ਘੇਰਕੇ ਛਪੜੀ ਵਾੜੀਆਂ ਨੀ
ਇੱਕ ਹਰਟ ਤੇ ਹਲਾਂ ਦੀਆਂ ਸਾਫੀਆਂ ਨੀ ਪੁੜੇ ਪਏ ਤੇ ਕੰਨ੍ਹ ਮੁਤਾੜੀਆਂ ਨੀ
ਇਕ ਉੱਚੀਆਂ ਲੰਮੀਆਂ ਵੇਲ ਦੀਆਂ ਵਲ੍ਹਾਂ ਹੰਡੜਾ ਇਕ ਗੁਰਾੜੀਆਂ ਨੀ
ਇਕ ਲੇੜ੍ਹਕੇ ਤੇ ਨੱਕਾ ਨੱਕ ਹੋਈਆਂ ਇਕਨਾਂ ਹਾੜਬਾ ਪਿਆ ਭੁਖਿਆੜੀਆਂ ਨੀ
ਇਕਮਾਰ ਦੂੁੜੰਗਿਆ ਮਲ੍ਹੇ ਪਤਨ ਇਕ ਖਹਿੰਦੀਆਂ ਵਤਦੀਆਂ ਝਾੜੀਆਂ ਨੀ
ਨੀਲੀ ਨੈਂਦੀਆਂ ਮਹੀਂ ਸਨਨਾਟਿਆਂ ਦੀਆਂ ਮਿਠੀ ਦਸ ਕੇ ਅੱਠ ਨਖਾੜੀਆਂ ਨੀ
ਮਹਿਕਮ ਮਹਿਰਾਂ ਦਾ ਮੰਗੂ ਵਿੱਚ ਸਿਆਲਾਂ ਰਾਂਝੇ ਪਕੜ ਖੂੰਡੀ ਸਭੇ ਚਾਰੀਆਂ ਨੀ
ਵਾਰਸਸ਼ਾਹ ਰੰਝੇਰਟੇ ਹੀਰ ਪਿਛੇ ਚੌਧਰਾਈਆਂ ਸੱਭ ਉਜਾੜੀਆਂ ਨੀ

ਹੀਰ ਨੇ ਰਾਂਝੇ ਦੇ ਪਾਸ ਆਉਣਾ

ਟੁਰੀ ਝੰਗ ਸਿਆਲਾਂ ਤੋਂ ਹੀਰ ਜੱਟੀ ਆਯਾ ਰੂਹ ਕਲਬੂਤ ਜਗਾਵਣੇ ਨੂੰ
ਚੜ੍ਹਿਆ ਖੁਲਦ ਤੋਂ ਹੁਸਨਦਾ ਅਬ੍ਰ ਰਹਿਮਤ ਸਾਂਦਲ ਬਾਰ ਦਾ ਮੁਲਕ ਵਸਾਵਣੇ ਨੂੰ
ਰਾਂਝੇ ਯਾਰ ਦੇ ਪਿਆਰ ਦਾ ਚਾ ਚੜ੍ਹਿਆ ਆਈ ਹੀਰ ਦਿਲ ਦੀ ਡੰਝ ਲਾਵਣੇ ਨੂੰ
ਵਾਰਸਸ਼ਾਹ ਜੋ ਵਿੱਚ ਜਹਾਨ ਬੰਦੇ ਆਵਣ ਨੇਕ ਐਮਾਲ ਕਮਾਵਣੇ ਨੂੰ

ਹੀਰ ਦਾ ਬੇਲੇ ਵਿਚ ਜਾਣਾ

ਹੀਰ ਲੈ ਭੱਤਾ ਖੰਡ ਖੀਰ ਮੱਖਣ ਮੀਏਂ ਰਾਂਝੇ ਦੇ ਪਾਸ ਲਿਆਉਂਦੀ ਏ
ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ ਰੋ ਰੋ ਆਪਣਾ ਹਾਲ ਸੁਣਾਉਂਦੀ ਏ
ਢੂੰਡ ਭਾਲ ਕੇ ਜੂਹ ਸਭ ਝੱਲ ਬੇਲਾ ਤੁਰਤ ਪਾਸ ਰੰਝੇਟੇ ਦੇ ਆਉਂਦੀ ਏ
ਹੱਥੀਂ ਆਪਣੀ ਰਾਂਝੇ ਨੂੰ ਹੀਰ ਜੱਟੀ ਚੂਰੀ ਮਿਹਰ ਦੇ ਨਾਲ ਖੁਆਉਂਦੀ ਏ

ਖ਼ਿਦਮਤਗਾਰੀ ਪਿਆਰ ਦੇ ਨਾਲ ਕਰਦੀ ਅਦਬ ਇੱਕ ਨਾ ਮੂਲ ਭੁਲਾਉਂਦੀ ਏ
ਵਾਰਸਸ਼ਾਹ ਜੋ ਹਾਲ ਅਹਿਵਾਲ ਸਾਰਾ ਕੁੱਲ ਪੜਤਨੇ ਖੋਲ੍ਹ ਦਿਖਾਉਂਦੀ ਏ

ਕਲਾਮ ਰਾਂਝਾ

ਸ਼ਰਹ ਵਿਚ ਮਨਜ਼ੂਰ ਨਾ ਕੌਲ ਰੰਨਾਂ ਰਾਂਝਾ ਹੀਰ ਨੂੰ ਆਖ ਸੁਣਾਉਂਦਾ ਏ
ਮਕਰ ਰੰਨ ਦੇ ਜੇਡ ਨਾ ਮਕਰ ਕੋਈ ਰੱਬ ਵਿੱਚ ਕੁਰਾਨ ਫਰਮਾਉਂਦਾ ਏ
ਮੁਰਸ਼ਦ ਜਿੰਨ ਤੇ ਰੰਨ ਦਾ ਬੁਤ ਸ਼ੈਤਾਂ ਜਿਹੜਾ ਇਫ਼ਤਰਾ ਮਕਰ ਪੜ੍ਹਾਉਂਦਾ ਏ
ਰੰਨਾਂ ਸੱਚਿਆਂ ਨੂੰ ਕਰਨ ਚਾ ਝੂਠਾ ਮਰਦ ਆਣ ਦੇ ਵਿਚ ਸਮਾਉਂਦਾ ਏ
ਰੰਨਾਂ ਮੁੰਡਿਆਂ ਪੋਸਤੀਆਂ ਭੰਗੀਆਂ ਦਾ ਇਤਬਾਰ ਜ਼ਬਾਨ ਨਾ ਆਉਂਦਾ ਏ
ਵਾਰਸਸ਼ਾਹ ਜੋ ਕੌਲ ਤੇ ਦਏ ਪਹਿਰਾ ਪੁੱਤ ਮਹਿਰ ਦਾ ਚਾਕ ਸਦਾਉਂਦਾ ਏ

ਕਲਾਮ ਹੀਰ

ਹੀਰ ਆਖਦੀ ਰੰਨਾਂ ਨੂੰ ਨਿੰਦਨਾ ਏਂ ਰੰਨ ਦੇਹ ਚੜੀ ਆਪਾ ਜਾਲਦੀ ਏ
ਰੰਨ ਜੇਡ ਨਾ ਹੱਠ ਹੈ ਕਿਸੇ ਕਰਨਾ ਰੰਨ ਮਾਲ ਤੇ ਮੁਲਕ ਨਾ ਭਾਲਦੀ ਏ
ਮਜਨੂੰ ਆਸ਼ਕ ਦੇ ਤੱਨ ਵਿਚ ਦੱਬ ਉੱਗੀ ਸੋਹਣੀ ਆਪਣੇ ਆਪ ਨੂੰ ਗਾਲਦੀ ਏ
ਜ਼ੁਲੈਖਾਂ ਛੱਡ ਸਰਦਾਰੀਆਂ ਹੋਈ ਆਜਜ਼ ਝੁਗੀ ਪਾਇਕੇ ਹੱਠ ਸੰਭਲਦੀ ਏ
ਪੇਈਏ ਸਾਹੁਰੇ ਸੱਕੀਆਂ ਦੇਣ ਪਿਛਾ ਗ਼ਮੀ ਕਰਨ ਨਾ ਦੌਲਤਾਂ ਮਾਲਦੀ ਏ
ਸਸੀ ਹੋ ਸ਼ਹੀਦ ਵਿਚ ਥਲਾਂ ਮੋਈ ਸ਼ੀਰੀ ਸਮਝ ਲੈ ਓਸ ਦੇ ਨਾਲ ਦੀ ਏ
ਵਲੀ ਗੌਂਸ ਇਹ ਰੰਨਾਂ ਤੋਂ ਹੋਏ ਪੈਦਾ ਹਵਾ ਸਮਝ ਲੈ` ਆਦਮੋਂ ਨਾਲ ਦੀ ਏ
ਹੱਠ ਰੰਨ ਦੇ ਜੇਡ ਨਾ ਮਰਦ ਕਰਦਾ ਵਾਰਸਸ਼ਾਹ ਨੂੰ ਖ਼ਬਰ ਇਸ ਹਾਲ ਦੀ ਏ

ਕਲਾਮ ਹੀਰ

ਅੱਲਾ ਸੱਚ ਨਬੀ ਬਰਹੱਕ ਮੀਆਂ ਮੈਂ ਤਾਂ ਆਪਣਾ ਦਿਆਂ ਕਰਾਰ ਤੈਨੂੰ
ਤੇਰੀ ਬੰਦੀ ਹਾਂ ਜਿਚਰ ਹੈ ਜਾਨ ਮੇਰੀ ਖੜ ਵੇਚ ਲੈ ਹੱਟ ਬਜ਼ਾਰ ਮੈਨੂੰ
ਮੈਥੋਂ ਭੁੱਲੀਆਂ ਨੀ ਹੋਰ ਸਭ ਗੱਲਾਂ ਤੇਰੇ ਵਿਰਦ ਦੀ ਬੱਸ ਹੈ ਕਾਰ ਮੈਨੂੰ
ਤੇਰੇ ਦਾਮਨੇ ਲੱਗੜੀ ਰਹਾਂ ਮੀਆਂ ਜਿਵੇਂ ਜਾਣਨੈਂ ਪਾਰ ਉਤਾਰ ਮੈਨੂੰ
ਤੇਰੇ ਨਾਮ ਦਾ ਰਾਤ ਦਿਨ ਜਿਕਰ ਹੈ ਜੀ ਦਿਹ ਮਿਹਰ ਦੇ ਨਾਲ ਦੀਦਾਰ ਮੈਨੂੰ
ਆਪ ਕੱਟਸਾਂ ਜਿਵੇਂ ਜੋ ਹੋਗ ਲਿਖੀ ਤੂੰ ਤਾਂ ਦਿਲੋਂ ਨਾ ਮੁਲ ਵਿਸਾਰ ਮੈਨੂੰ
ਤੇਰੇ ਨਾਲ ਹੀ ਕੌਲ ਨਿਬਾਹੁਣਾ ਏਂ ਭਾਵੇਂ ਜੀਤ ਆਵੇ ਭਾਵੇਂ ਹਾਰ ਮੈਨੂੰ
ਹੁਣ ਜੀਉਂਦੀ ਮੁੱਖ ਨ ਮੋੜਸਾਂ ਮੈਂ ਵਾਰਸਸ਼ਾਹ ਦੇ ਨਾਲ ਇਕਰਾਰ ਮੈਨੂੰ

ਹੀਰ ਨੇ ਨਸੀਹਤ ਕਰਨੀ ਮੀਆਂ ਰਾਂਝੇ ਨੂੰ

ਹੀਰ ਕਰੇ ਤੱਸਲੀਆਂ ਰਾਂਝਣੇ ਦੀਆਂ ਮੇਰੀ ਗੱਲ ਦੇ ਵੱਲ ਧਿਆਨ ਕਰਨਾ

ਦੂਜੀ ਦੁਸ਼ਮਣਾਂ ਵਿਚ ਹੈ ਵਾਸ ਸਾਡਾ ਸਾਬਰ ਹੋਇਕੇ ਦੁਖਾਂ ਨੂੰ ਚਾ ਜਰਨਾ
ਏਸ ਇਸ਼ਕ ਦੇ ਬਹਿਰ ਦੀ ਲਹਿਰ ਮਾਰੂ ਇੱਕੇ ਲੁੜ੍ਹ ਜਾਸੀ ਇੱਕੇ ਡੁੱਬ ਮਰਨਾ
ਦੂਜਾ ਕੈਦੋ ਹੈ ਸ਼ਕਲ ਸ਼ੈਤਾਨ ਦੀ ਜੀ ਚਾਚਾ ਹੁੰਦਿਆਂ ਓਸ ਨਾ ਫਰਕ ਕਰਨਾ
ਬੇੜਾ ਆਸ਼ਕਾਂ ਦਾ ਅੰਤ ਪਾਰ ਲਗਸੀ ਸੱਚ ਸਾਬਤੀ ਦਾ ਤੁਸਾਂ ਕਦਮ ਧਰਨਾ
ਏਸ ਇਸ਼ਕ ਦੇ ਖੇਤ ਦੀ ਕਾਰ ਏਹਾ ਨਾਲ ਤੁਹਮਤਾਂ ਮਾਮਲਾ ਪਿਆ ਭਰਨਾ
ਖਲਕਤ ਜੱਗ ਉਲਾਂਭੜੇ ਬਹੁਤ ਦੇਸੀ ਨਹੀਂ ਅਹਿਮਕਾਂ ਥੀਂ ਕੁੱਝ ਹੋਰ ਸਰਨਾ
ਦੇਣਾ ਜਾਣਕੇ ਸੀਸ ਵਿੱਚ ਉੱਖਲੀ ਦੇ ਅਤੇ ਧਸ਼ਕਲਾਂ ਤੋਂ ਫੇਰ ਕੇਹਾ ਡਰਨਾ
ਮੀਆਂ ਰਾਂਝਣਾ ਕੂੜ ਏਹ ਦੂਰ ਹੋਸੀ ਅੰਤ ਸੱਚ ਦਾ ਸੱਚ ਹੀ ਆ ਤਰਨਾ
ਜਾਨ ਸੋਈ ਮਹਿਬੂਬ ਤੋਂ ਫਿਦਾ ਹੋਵੇ ਨਹੀਂ ਆਕਬਤ ਨੂੰ ਇਕ ਰੋਜ ਮਰਨਾ
ਜਾਹਲ ਆਸ਼ਕਾਂ ਨੂੰ ਐਵੇਂ ਦੇਣ ਤਾਨ੍ਹੇ ਜਿਵੇਂ ਕਲਬ ਕਮਲੇ ਲਗੇ ਮਗਰ ਹਰਨਾ
ਵਾਰਸਸ਼ਾਹ ਇਕ ਰਬ ਦੀ ਮਿਹਰ ਬਾਝੋਂ ਨਹੀਂ ਆਸ਼ਕਾਂ ਆਸਰਾ ਹੋਰ ਧਰਨਾ

ਮਕੂਲਾ

ਛੰਨਾ ਚੂਰੀ ਦਾ ਕੁੱਟ ਕੇ ਹੀਰ ਜੱਟੀ ਮੀਏਂ ਰਾਂਝੇ ਨੂੰ ਤੁਰਤ ਪੁਚਾਉਂਦੀ ਸੀ
ਕਰਕੇ ਕਸਮ ਸੁਗੰਧ ਤੇ ਕੌਲ ਸੱਚਾ ਮੁੜਕੇ ਘਰਾਂ ਦੀ ਵੱਲ ਉਹ ਆਉਂਦੀ ਸੀ
ਕਤਣ ਤੁੰਮਣਾ ਛਡਿਆ ਹੀਰ ਜੱਟੀ ਹਰ ਵਕਤ ਰੰਝੇਟੇ ਦੇ ਜਾਉਂਦੀ ਸੀ
ਲੋਈ ਸ਼ਰਮ ਦੀ ਲਾਹਕੇ ਸਣੇ ਸਈਆਂ ਨਾਲ ਸ਼ੌਕ ਦੇ ਗਲੇ ਲਗਾਉਂਦੀ ਸੀ
ਖਲਕ ਦੇਖਕੇ ਓਸਦੀ ਚਾਲ ਭੈੜੀ ਪੰਜੇ ਉਂਗਲਾਂ ਮੂੰਹ ਵਿੱਚ ਪਾਉਂਦੀ ਸੀ
ਵਾਰਸਸ਼ਾਹ ਵਿੱਚ ਦੋਜਖਾਂ ਸਾੜਨੀਗੇ ਬੁਰੇ ਅਮਲਾਂ ਨੂੰ ਸ਼ਰਹ ਫੁਰਮਾਉਂਦੀ ਸੀ

ਮਾਂ ਹੀਰ ਨੂੰ ਸਮਝਾਉਂਦੀ ਹੈ

ਨਸ਼ਰ ਹੋਈ ਇਹ ਗਲ ਵਿਚ ਝੰਗ ਸਾਰੇ ਹੀਰ ਦੋਸਤੀ ਚਾਕ ਦੇ ਨਾਲ ਲਾਈ
ਬੇਲੇ ਵੰਞਦੀ ਯਾਦ ਹੰਢਾਵਣੇ ਨੂੰ ਮੂੰਹੋਂ ਸ਼ਰਮ ਹਯਾ ਦੀ ਲੱਜ ਲਾਹੀ
ਘਰ ਆਉਂਦੀ ਰਾਂਝੇ ਤੋਂ ਵਿਦਾ ਹੋਕੇ ਮਾਉਂ ਆਖਦੀ ਕਰੀਂ ਹਯਾ ਕਾਈ
ਮੈਨੂੰ ਸਾੜਿਆਂ ਲੋਕਾਂ ਦੇ ਤਾਨ੍ਹਿਆਂ ਨੇ ਬੁਰੇ ਲੇਖ ਸਾਡੇ ਘਰ ਹੀਰ ਜਾਈ
ਮਾਰ ਡੱਕਰੇ ਕਰਨਗੇ ਵੱਢ ਤੇਰੇ ਚੂਚਕ ਬਾਪ ਤੇਰਾ ਤੇ ਸੁਲਤਾਨ ਭਾਈ
ਆ ਡਾਰੀਏ ਤੇ ਚੈਂਚਲ ਹਾਰੀਏ ਨੀ ਸਿਰ ਸਾਡੜੇ ਵਿੱਚ ਤੂੰ ਖਾਕ ਪਾਈ
ਮੁੱੜ ਜਾਹ ਰੰਝੇਟੇ ਤੋਂ ਡਾਰੀਏ ਨੀ ਟੱਲ ਜਾਹ ਆਖੇ ਮੇਰੇ ਲੱਗ ਜਾਈ
ਪਈ ਮਾਉਂ ਸਮਝਾਂਵਦੀ ਹੀਰ ਤਾਈਂ ਕਿਉਂ ਚਾਕ ਦੇ ਨਾਲ ਪਰੀਤ ਲਾਈ
ਸਾਡੀ ਗਲ ਦੀ ਲੋਕ ਵਿਚਾਰ ਕਰਦੇ ਵਿੱਚ ਝੰਗ ਸਿਆਲਾਂ ਤੇ ਭੈਣ ਭਾਈ

ਵਾਰਸਸ਼ਾਹ ਤਿਨ੍ਹਾੰ ਪੂਰੀ ਨਾਂਹ ਪੈਂਦੀ ਜਿਨ੍ਹਾਂ ਮਾਪਿਆਂ ਦੀ ਜਿੰਦ ਜਾਨ ਤਾਈ

ਜਵਾਬ ਹੀਰ

ਸੁਣ ਮਲਕੀਏ ਅੰਬੜੀਏ ਮੇਰੀਏ ਨੀ ਜਿਚਰ ਜਾਨ ਰੰਝੇਟੇ ਤੋਂ ਨਾਂਹ ਟਲਸਾਂ
ਭਾਵੇਂ ਵੱਢਕੇ ਡੱਕਰੇ ਕਰਨ ਮੇਰੇ ਜ਼ਿਬ੍ਹਾ ਕਰਬਲਾ ਹੋ ਸ਼ਹੀਦ ਮਰਸਾਂ
ਆਸ਼ਕ ਹੋਏ ਜੋ ਇਸ਼ਕ ਦੇ ਵਿੱਚ ਸਾਬਤ ਜੇਕਰ ਰੱਬ ਮੇਲੇ ਉਨ੍ਹਾਂ ਨਾਲ ਮਿਲਸਾਂ
ਵਾਰਸਸ਼ਾਹ ਜੇ ਜੀਉਂਦੀ ਮਰਾਂਗੀ ਮੈਂ ਲੇਲੀ ਮੱਜਨੂੰ ਦੇ ਨਾਲ ਜਾ ਰਲਸਾਂ

ਮਲਕੀ ਦਾ ਗੁੱਸਾ

ਮਲਕੀ ਆਖਦੀ ਭੈੜੀਏ ਤੱਤੀਏ ਨੀ ਗੱਲਾਂ ਛੱਡ ਇਹ ਭੈੜੀਆਂ ਵਾਦੀਆਂ ਨੀ
ਕੱਤਨ ਤੁਮਣ ਦੀ ਨਹੀਂ ਹੈ ਚਾਹ ਤੈਨੂੰ ਅਸਾਂ ਪੱਕੀਆਂ ਤੇ ਤੁਸਾਂ ਖਾਧੀਆਂ ਨੀ
ਚੂਰੀ ਕੁੱਟ ਕੇ ਉਠ ਕੇ ਨਿੱਤ ਬੇਲੇ ਜਾਵੇਂ ਰਾਂਝੇ ਦੇ ਪਾਸ ਜੋ ਵਾਦੀਆਂ ਨੀ
ਧੀਆਂ ਹੋ ਨਾ ਜੇੜ੍ਹੀਆਂ ਲਗਣ ਆਖੇ ਜਾਣੋ ਧੀਆਂ ਨਾ ਉਹ ਮਾਲਜ਼ਾਦੀਆਂ ਨੀ
ਫੁੱਲ ਬੀਜਿਆ ਸੀ ਕੰਢੇ ਉੱਗ ਪਏ ਵਾਹ ਵਾਹ ਇਹ ਕਿਸਮਤਾਂ ਸਾਡੀਆਂ ਨੀ
ਵਾਰਸ਼ਸ਼ਾਹ ਨਾ ਅੱਛੀਆਂ ਲਗਦੀਆਂ ਨੀ ਸਾਨੂੰ ਇਹ ਜੋ ਤੇਰੀਆਂ ਵਾਦੀਆਂ ਨੀ

ਆਉਣਾ ਹੀਰ ਦਾ ਘੜੀ ਮੁੜੀ ਰਾਂਝੇ ਪਾਸ

ਚੋਰੀ ਮਾਉਂ ਤੋਂ ਉੱਠ ਕੇ ਕਿਸੇ ਵੇਲੇ ਹੀਰ ਰਾਂਝੇ ਦੇ ਪਾਸ ਭੀ ਆਉਂਦੀ ਏ
ਕਿਸੇ ਵਕਤ ਬੇ ਵਕਤ ਭੀ ਹੀਰ ਜੱਟੀ ਛੰਨਾ ਚੂਰੀ ਦਾ ਕੁੱਟ ਲੈ ਜਾਉਂਦੀ ਏ
ਰਹਿਣਾ ਕੌਲ ਇਕਰਾਰ ਤੇ ਤੁਸਾਂ ਸਾਬਤ ਨਾਲ ਆਜਜ਼ੀ ਆਖ ਸੁਣਾਉਂਦੀ ਏ
ਵਾਰਸਸ਼ਾਹ ਮੀਆਂ ਜੇੜ੍ਹਾ ਕੌਲ ਕੀਤੋ ਉਹੋ ਗੱਲ ਸਾਨੂੰ ਭੱਲੀ ਭਾਉਂਦੀ ਏ

ਜ਼ਿਕਰ ਕੈਦੋ

ਕੈਦੋ ਲੰਙਾ ਚਾਚਾ ਜਿਹੜਾ ਹੀਰ ਸੰਦਾ ਉਹਦਾ ਤੌਰ ਬੁਰਾ ਦਿਸ ਆਉਂਦਾ ਏ
ਦਾਓ ਤੱਕਦਾ ਖੜਾ ਓਹ ਵੇਖਦਾ ਸੀ ਵਾਂਗ ਸ਼ੋਹਦਿਆਂ ਫੇਰੀਆਂ ਪਾਉਂਦਾ ਏ
ਚੂਚਕ ਮਲਕੀ ਨੂੰ ਰਾਤ ਦਿਨ ਮੱਤ ਦਿੰਦਾ ਨੱਢੀ ਮਾਰਕੇ ਨਹੀਂ ਸਮਝਾਉਂਦਾ ਏ
ਨੱਢੀ ਨਾਲ ਰਾਂਝੇ ਫਿਰੇ ਵਿੱਚ ਬੇਲੇ ਕੈਦੋ ਸਿਰੋ ਸਿਰ ਪਿਆ ਕੁਰਲਾਉਂਦਾ ਏ
ਕਰਸੀ ਵਿੱਚ ਸੰਸਾਰ ਖੁਆਰ ਸਾਰੇ ਮਾਹੀ ਮਹੀਂ ਦਾ ਮੂਲ ਨਾ ਭਾਉਂਦਾ ਏ
ਮਕਸੂਦ ਵਰ ਆਯਾ ਈ ਮੀਆਂ ਵਾਰਸ ਜੇੜ੍ਹੀ ਗਲ ਨੂੰ ਨਿਤ ਖਪਾਉਂਦਾ ਏ

ਤਥਾ

ਕੈਦੋ ਢੂੰਡਦਾ ਖੋਜ ਨੂੰ ਫਿਰੇ ਭੌਦਾ ਬਾਸ ਚੂਰੀ ਦੀ ਬੇਲਿਓਂ ਆਉਂਦੀ ਏ
ਮਗਰ ਲੱਗਕੇ ਹੀਰ ਦੇ ਉੱਠ ਤੁਰਿਆ ਜਿਸ ਰਾਹ ਰਾਂਝੇ ਵਲ ਜਾਉਂਦੀ ਏ
ਸਭ ਫੱਬ ਗਈ ਗੱਲ ਲੰਗੜੇ ਦੀ ਜਿੱਸ ਗੱਲ ਨੂੰ ਹੀਰ ਕੁਰਲਾਉਂਦੀ ਏ

ਮਕਸਦ ਹੋਯਾਉੱਚਾ ਕੈਦੋ ਲੰਗੜੇ ਦਾ ਜੈਂਦੀ ਗੱਲ ਦੂਹੀ ਪਰਤਾਉਂਦੀ ਏ
ਹੀਰ ਕੋਲ ਨਾਹੀ ਰਾਂਝਾ ਹੈ ਬੈਠਾ ਟੰਗ ਕੈਦੋ ਦੀ ਤੇਜ਼ ਹੋ ਜਾਉਂਦੀ ਏ
ਸਵਾਲ ਪਾਇਕੇ ਮੰਗਦਾ ਚੁੱਕ ਚੂਰੀ ਜਦੋਂ ਹੀਰ ਨਦੀ ਵੱਲ ਜਾਉਂਦੀ ਏ
ਰਾਂਝਾ ਆਖਦਾ ਆਓ ਫ਼ਕੀਰ ਸਾਈਂ ਤੁਹਾਡੀ ਤਬ੍ਹਾਂ ਸੋਹਣੀ ਦਿੱਸ ਆਉਂਦੀ ਏ
ਵਾਰਸਸ਼ਾਹ ਰੰਝੇਟੇ ਨੂੰ ਹੋਰ ਜੱਟੀ ਛੱਤੀ ਨਿਆਮਤਾਂ ਰੋਜ ਖੁਆਉਂਦੀ ਏ

ਕੈਦੋ ਨੇ ਰਾਂਝੇ ਅਗੇ ਸਵਾਲ ਕਰਨਾ

ਕੈਦੋ ਸੇਲ੍ਹੀਆਂ ਟੋਪੀਆਂ ਗਲੇ ਪਾ ਕੇ ਵਾਂਗ ਫ਼ੱਕਰਾਂ ਰੰਗ ਵਟਾਉਂਦਾ ਏ
ਅਸੀਂ ਭੁਖ ਨੇ ਮਾਰ ਹੈਰਾਨ ਕੀਤੇ ਆਣ ਸੁਆਲ ਖ਼ੁਦਾਇ ਦਾ ਪਾਉਂਦਾ ਏ
ਹੀਰ ਗਈ ਜਾਂ ਨਦੀ ਵਲ ਲੈਣ ਪਾਣੀ ਕੈਦੋ ਆਣ ਕੇ ਮੁੱਖ ਵਖਾਉਂਦਾ ਏ
ਰਾਂਝਾ ਦੇਖ ਕੇ ਈ ਸੂਰਤ ਓਸਦੀ ਨੂੰ ਮਿਹਰਬਾਨਗੀ ਨਾਲ ਬੁਲਾਉਂਦਾ ਏ
ਕੈਦੋ ਸੁਣ ਆਵਾਜ਼ ਖੁਸ਼ਹਾਲ ਹੋਯਾ ਤਰਫ਼ ਰਾਂਝੇ ਦੀ ਦੌੜਿਆ ਆਉਂਦਾ ਏ
ਐਥੇ ਖ਼ੈਰ ਦੇਵੇਂ ਅਗੇ ਮਿਲਣ ਤੈਨੂੰ ਕੈਦੋ ਇਹ ਸਵਾਲ ਸੁਣਾਉਂਦਾ ਏ
ਟੋਪੀ ਪਹਿਣਕੇ ਸ਼ੇਖ ਦੀ ਬਣੇ ਸੂਰਤ ਅਲਬੇਸ ਦੇ ਮਕਰ ਬਣਾਉਂਦਾ ਏ
ਹਾਜ਼ਰ ਭੇਜੀਓ ਹੁਬ ਤੋਫ਼ੀਕ ਮੌਲਾ ਰੰਗ ਰੰਗ ਦੀਆਂ ਸਦਾਂ ਸੁਣਾਉਂਦਾ ਏ
ਰਾਂਝੇ ਰੁੱਗ ਭਰ ਕੇ ਚੂਰੀ ਚਾ ਦਿੱਤੀ ਲੈ ਕੇ ਤੁਰਤ ਉਹ ਪਿੰਡ ਵਲ ਧਾਉਂਦਾ ਏ
ਹੀਰ ਪੁੱਛਦੀ ਆਣਕੇ ਰਾਂਝਣੇ ਨੂੰ ਅੱਧੀ ਚੁਰੀ ਨੂੰ ਕੌਣ ਲੈ ਜਾਉਂਦਾ ਏ
ਰਾਂਝਾ ਆਖਦਾ ਇਕ ਫ਼ਕੀਰ ਆਜਜ਼ ਆਣ ਵਾਸਤਾ ਰਬ ਦਾ ਪਾਉਂਦਾ ਏ
ਦਿੱਤੀ ਰੱਬ ਦੇ ਨਾਮ ਤੇ ਚਾ ਚੁਰੀ ਕੋਈ ਬਹੁਤ ਮਜ਼ਜ਼ੂਬ ਦਿਸਾਉਂਦਾ ਏ
ਰਾਂਝੇ ਪੁੱਛਿਆ ਹੀਰ ਨੂੰ ਇਹ ਲੰਙਾ ਹੀਰੇ ਕੌਣ ਫ਼ਕੀਰ ਕਿਸ ਥਾਉਂ ਦਾ ਏ
ਹੀਰ ਆਖਦੀ ਮੇਰਾ ਚੰਡਾਲ ਚਾਚਾ ਹੱਥੀਂ ਲਾਉਂਦਾ ਪੈਰੀਂ ਬੁਝਾਉਂਦਾ ਏ
ਤੀਵੀਂ ਮਰਦ ਵਿੱਚ ਰਾਂਝਿਆ ਪਾਵੇ ਪਾੜੇ ਮਾਵਾਂ ਧੀਆਂ ਨੂੰ ਪਾੜ ਵਖਾਉਂਦਾ ਏ
ਇਹਨੂੰ ਜ਼ਰਾ ਤੂੰ ਖ਼ੈਰ ਨਾ ਪਾਉਣਾ ਸੀ ਲੱਖ ਵਾਰ ਸਵਾਲ ਜੋ ਪਾਉਂਦਾ ਏ
ਇਹ ਬੁਰਾ ਬਖ਼ੀਲ ਬਦਬਖਤ ਫ਼ਾਸਕ ਕੋਈ ਏਸਨੂੰ ਭਲਾ ਨਾਂ ਭਾਉਂਦਾ ਏ
ਦੁਈ ਥਾਂ ਸ਼ੈਤਾਨ ਇਹ ਝੰਗ ਅੰਦਰ ਭਾਈ ਮਰਦ ਏਹ ਬੜਾ ਸਦਾਉਂਦਾ ਏ
ਦਾ ਤੱਕਦਾ ਖੜਾ ਉਡੀਕਦਾ ਸੀ ਵਾਂਗ ਸੂਹਿਆਂ ਫੇਰੀਆਂ ਪਾਉਂਦਾ ਏ
ਇਹਾ ਗਲਾਂ ਜਟੇਟੀ ਨੂੰ ਖਾ ਗਈਆਂ ਜਿਵੇਂ ਜ਼ਖਮ ਤਲਵਾਰ ਦਾ ਖਾਉਂਦਾ ਏ
ਪੰਜਾਂ ਕੰਪੜੀ ਹੀਰ ਨੂੰ ਅੱਗ ਲੱਗੀ ਜਦੋਂ ਰਾਂਝਣਾ ਸੁਖਣ ਅਲਾਉਂਦਾ ਏ
ਜਿਵੇਂ ਜ਼ਖਮ ਤਾਈਂ ਫੇਰ ਪੁੱਛ ਕੇ ਤੇ ਕੋਈ ਉੱਪਰੋਂ ਲੂਣ ਚਾ ਲਾਉਂਦਾ ਏ

ਹੀਰ ਬੋਲਦੀ ਕੀਤਾ ਈ ਬੁਰਾ ਮਾਹੀਆ ਤੇਰੀ ਮੱਤ ਨੂੰ ਕੌਣ ਲੈਲਾਉਂਦਾ ਏ
ਦੇਸੀ ਸੁੱਤੀਆਂ ਕਲਾਂ ਜਗਾ ਲੰਙਾ ਅੱਕ ਦੁੱਧ ਦੇ ਵਿੱਚ ਚੁਆਉਂਦਾ ਏ
ਨੁਕਤਾਚੀਨ ਜਹਾਨ ਦਾ ਚੁਗਲ ਲੰਙਾ ਮਾਵਾਂ ਧੀਆਂ ਦੇ ਵੈਰ ਪੁਆਉਂਦਾ ਏ
ਵਾਰਸਸ਼ਾਹ ਮੀਆਂ ਵੇਖ ਟੰਗ ਲੰਙੀ ਸ਼ੈਤਾਨ ਦੀ ਕਲਾ ਜਗਾਉਂਦਾ ਏ

ਹੀਰ ਰਾਂਝਾ

ਹੀਰੇ ਆਸ਼ਕਾਂ ਸੱਭ ਮਲਾਮਤਾਂ ਨੀ ਨਾਲ ਸਬਰ ਦੇ ਸ਼ੁਕਰ ਗੁਜ਼ਾਰ ਦੇ ਨੀ
ਸਖੀ ਸਾਇਲਾਂ ਮੂਲ ਨਾ ਰੱਦ ਕਰਦੇ ਖੈਰ ਦੇਂਵਦੇ ਨਾਲ ਪਿਆਰ ਦੇ ਨੀ
ਸ਼ੈਤਾਨ ਬਖੀਲ ਮਕਾਰ ਕੁੱਤਾ ਜਿਹੜਾ ਕਰਦਾ ਏ ਕੰਮ ਬੇਕਾਰ ਦੇ ਨੀ
ਦੁਨੀਆਂ ਦਾਰਾਂ ਤੇ ਫਾਜ਼ਲਾਂ ਠੱਗ ਲੈਂਦਾ ਆਸ਼ਕ ਸਾਲਿਆਂ ਦਾ ਦੁਰਕਾਰ ਦੇ ਨੀ
ਅਜੇ ਵੇਲਾ ਈ ਗੱਲ ਸੰਭਾਲ ਹੀਰੇ ਹੋਵੇਂ ਖੁਆਰ ਨਾ ਵਿੱਚ ਸੰਸਾਰ ਦੇ ਨੀ
ਵਾਰਸਸ਼ਾਹ ਮੀਆਂ ਕੰਮ ਸੋਈ ਕਰੀਏ ਜੇੜ੍ਹੇ ਹੋਣ ਸੱਚੇ ਪਰਵਦਗਾਰ ਦੇ ਨੀ

ਕਲਾਮ ਹੀਰ

ਹੀਰ ਆਖਿਆ ਰਾਂਝਿਆ ਬੁਰਾ ਕੀਤੋ ਸਾਡਾ ਕੰਮ ਸੀ ਨਾਲ ਵੈਰਾਈਆਂ ਦੇ
ਸਾਡੇ ਖੋਜ ਨੂੰ ਤੱਕ ਕੇ ਕਰੇ ਚੁਗਲੀ ਦਿੱਨ ਰਾਤ ਹੈ ਵਿੱਚ ਬੁਰਿਆਈਆਂ ਦੇ
ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ ਭੰਗ ਘੱਤਦਾ ਵਿੱਚ ਕੁੜਮਾਈਆਂ ਦੇ
ਝੂਠੀ ਸੱਚੀਆਂ ਗੱਲਾਂ ਨੂੰ ਮੇਲਦਾ ਏ ਵਾਂਗ ਲਾਗੀਆਂ ਕੂੜਿਆਂ ਨਾਈਆਂ ਦੇ
ਮਨਘੜਤ ਕਿੱਸੇ ਜੋੜ ਜੋੜ ਕੇ ਤੇ ਰੌਲਾ ਪਾਵਸੀ ਵਾਂਗ ਭਰਾਈਆਂ ਦੇ
ਦੌਲਤ ਦੀਨ ਤੇ ਧਰਮ ਈਮਾਨ ਸੱਭੇ ਵਾਰਸਸ਼ਾਹ ਦੇ ਨਾਲ ਕਮਾਈਆਂ ਦੇ

ਸਵਾਲ ਜਵਾਬ ਹੀਰ ਤੇ ਰਾਂਝਾ

ਹੀਰ ਆਖਦੀ ਰਾਂਝਿਆ ਬੁਰਾ ਕੀਤੋ ਤੈਂ ਤਾਂ ਪੁਛਣਾ ਸੀ ਠਹਿਰਾਇਕੇ ਤੇ
ਮੇਰੇ ਆਉਣੇ ਤੀਕ ਉਡੀਕਣਾ ਸੀ ਗਲੋਂ ਲਾਇਕੇ ਕਿਵੇਂ ਖੜਾਇਕੇ ਤੇ
ਇਹ ਤਾਂ ਵਿੱਚ ਸੰਸਾਰ ਖੁਆਰ ਕਰਸੀ ਸਾਡੇ ਸੱਚ ਨੂੰ ਕੂੜ ਬਣਾਇਕੇ ਤੇ
ਮੈਂ ਤਾਂ ਜਾਣਦਾ ਨਹੀਂ ਸਾਂ ਇਹ ਸੂੰਹਾ ਖੈਰ ਮੰਗਿਓਸੂ ਮੈਥੋਂ ਆਇਕੇ ਤੇ
ਖੈਰ ਲੈਂਦਾ ਈ ਪਿਛ੍ਹਾਂ ਨੂੰ ਤੁਰਤ ਨੱਠਾ ਉੱਠ ਵਗਿਆ ਕੰਡ ਵਲਾਇਕੇ ਤੇ
ਨੇੜੇ ਜਾਂਦਾ ਈ ਨੱਢੀਏ ਜਾ ਮਿਲ ਨੀ ਭੱਜ ਪੁੱਛ ਲੈ ਗੱਲ ਸਮਝਾਇਕੇ ਤੇ
ਹੀਰ ਮਗਰ ਨੱਠੀ ਜਾ ਖੜਾ ਕੀਤਾ ਓਹਨੂੰ ਨਾਲ ਅਵਾਜ਼ ਬੁਲਾਇਕੇ ਤੇ
ਵਾਰਸਸ਼ਾਹ ਮੀਆਂ ਉਸਥੋਂ ਗੱਲ ਪੁਛੀ ਦੋ ਤਿੰਨ ਅਡੀਆਂ ਹਿੱਕ ਵਿਚ ਲਾਇਕੇ ਤੇ

ਹੀਰ ਨੇ ਕੈਦੋ ਨੂੰ ਫੜਣਾ

ਮਿਲੀ ਰਾਹ ਵਿੱਚ ਦੌੜਕੇ ਜਾ ਨੱਢੀ ਪਹਿਲੇ ਨਾਲ ਫ਼ਰੇਬ ਦੇ ਚੱਟਿਆ ਸੂ

ਨੇੜੇ ਆਣਕੇ ਸ਼ੀਹਣੀ ਦੇ ਵਾਂਗ ਗੱਜੀ ਅੱਖੀਂ ਰੋਹ ਦਾ ਨੀਰ ਪਲੱਟਿਆ
ਸਿਰੋਂ ਲਾਹ ਟੋਪੀ ਗਲੋਂ ਤੋੜ ਸੇਹਲੀ ਲਕੋਂ ਚਾਇਕੇ ਜਿਮੀਂ ਤੇ ਸਟਿਆ ਸੂ
ਫੇਰ ਜ਼ਿਮੀਂ ਤੇ ਮਾਇਆ ਨਾਲ ਗੁੱਸੇ ਧੋਬੀ ਪੱਟੜੇ ਤੇ ਖੇਸ ਛੱਟਿਆ ਸੂ
ਕੈਦੋ ਲੰਙੇ ਨੂੰ ਪਕੜ ਕੇ ਚੋਰ ਵਾਂਗੂੰ ਮਾਰ ਮਾਰ ਕੇ ਤੇ ਚਾ ਫੱਟਿਆ ਸੂ
ਵਾਰਸਸ਼ਾਹ ਫ਼ਰਿਸ਼ਤਿਆਂ ਅਰਸ਼ ਉੱਤੋਂ ਸ਼ੈਤਾਨ ਨੂੰ ਜ਼ਿਮੀਂ ਤੇ ਸੱਟਿਆ ਸੂ

ਕੈਦੋ ਨੂੰ ਡਰਾਉਣਾ ਹੀਰ ਨੇ

ਹੀਰ ਢਾਹ ਕੇ ਆਖਿਆ ਮੀਆਂ ਚਾਚਾ ਚੂਰੀ ਦੇਹ ਦੇ ਜੀਉਣਾ ਲੋੜਨਾ ਏਂ
ਨਹੀਂ ਤੇ ਮਾਰਕੇ ਜਿੰਦ ਗਵਾ ਦੇਸਾਂ ਮੈਨੂੰ ਕਿਸੇ ਨਾ ਹਟਕਣਾ ਹੋੜਨਾ ਏਂ
ਬੰਨ੍ਹ ਹੱਬ ਤੇ ਪੈਰ ਲਟਕਾ ਦੇਸਾਂ ਲੜ ਲੜਕੀਆਂ ਨਾਲ ਕੀ ਜੋੜਨਾ ਏਂ
ਚੂਰੀ ਦੇਹ ਖਾਂ ਨਾਲ ਹਯਾ ਆਪੇ ਕਾਹੇ ਅਸਾਂ ਦੇ ਨਾਲ ਅਜੋੜਨਾ ਏਂ
ਦਾੜ੍ਹੀ ਪੁੱਟਕੇ ਦੁਬਰ ਵਿਚ ਦੇਊਂਗੀ ਮੈਂ ਕਿਉਂ ਸ਼ਰਮ ਦੀ ਲਜ ਨੂੰ ਤੋੜਨਾ ਏਂ
ਵਾਰਸਸ਼ਾਹ ਗੁਨਾਹ ਦੀ ਨਦੀ ਅੰਦਰ ਐਵੇਂ ਰਾਇਗਾਂ ਉਮਰ ਨੂੰ ਰੋੜ੍ਹਨਾ ਏਂ

ਫਰਿਆਦ ਕੈਦੋ

ਅੱਧੀ ਡੁੱਲ੍ਹ ਪਈ ਖੋਹ ਲਈ ਚੁਣ ਮੇਲਕੇ ਪਰ੍ਹੇ ਲਿਆਉਂਦਾ ਏ
ਕਹਿਆ ਮੰਨਦੇ ਨਹੀਂ ਸਉ ਮੂਲ ਮੇਰਾ ਚੂਰੀ ਪਲਿਓਂ ਖੋਹਲ ਵਿਖਾਉਂਦਾ ਏ
ਨਹੀਂ ਚੂਚਕੇ ਨੂੰ ਕੋਈ ਮਤ ਦੇਂਦਾ ਨਢੀ ਮਾਰਕੇ ਨਹੀਂ ਸਮਝਾਉਂਦਾ ਏ
ਚਾਕ ਨਾਲ ਇਕੱਲੜੀ ਜਾਇ ਬੇਲੇ ਅੱਜ ਕਲ੍ਹ ਕੋਈ ਲੀਕ ਲਾਉਂਦਾ ਏ
ਇਹ ਗੱਲ ਜਹਾਨ ਜੇ ਖਿੰਡ ਜਾਸੀ ਢੂੰਡੇ ਵੇਲੜੇ ਨੂੰ ਪਛੋਤਾਉਂਦਾ ਏ
ਗੱਲ ਆਖਣੀ ਸੀ ਸੋ ਮੈਂ ਆਖ ਛੱਡੀ ਢੋਲੀ ਢੋਲ ਨੂੰ ਜਿਵੇਂ ਵਜਾਉਂਦਾ ਏ
ਚਾਕ ਰੱਖਿਆ ਮਹਿਰ ਨੇ ਜਿੱਸ ਵੇਲੇ ਓਸ ਵੇਲੜੇ ਨੂੰ ਪਛੋਤਾਉਂਦਾ ਏ
ਨੱਢੀ ਹੀਰ ਨੂੰ ਨਹੀਂ ਸਮਝਾਉਂਦਾ ਏ ਅਤੇ ਚਾਕ ਨੂੰ ਨਹੀਂ ਤਰਾਹੁੰਦਾ ਏ
ਅੱਜ ਉੱਡ ਗਈ ਮੱਤ ਚੂਚਕੇ ਦੀ ਜਿਹੜੀ ਚਾਕ ਨੂੰ ਨਹੀਂ ਹਟਾਉਂਦਾ ਏ
ਵਾਰਸਸ਼ਾਹ ਜੋ ਐਬ ਨ ਕੱਜਦਾ ਏ ਰੱਬ ਓਸਦਾ ਨਹੀਂ ਛੁਪਾਉਂਦਾ ਏ

ਕਲਾਮ ਚੂਚਕ

ਚੂਚਕ ਆਖਦਾ ਕੂੜੀਆਂ ਕਰੇਂ ਗਲਾਂ ਹੀਰ ਖੇਡਦੀ ਵਿੱਚ ਸਹੇਲੀਆਂ ਦੇ
ਪੀਂਘਾਂ ਪਾਇਕੇ ਸ਼ਈਆਂ ਦੇ ਨਾਲ ਝੂਟੇ ਤਿੰਝਣ ਜੋੜਦੀ ਵਿੱਚ ਹਵੇਲੀਆਂ ਦੇ
ਇਹ ਚੁਗਲ ਜਹਾਨ ਦਾ ਮਗਰ ਲੱਗਾ ਫ਼ਕਰ ਜਾਣ ਦੇ ਹੋ ਨਾਲ ਸੇਲੀਆਂ ਦੇ
ਕਦੀ ਨਾਲ ਮਦਾਰੀਆਂ ਭੰਗ ਘੋਟੇ ਕਦੀ ਜਾ ਨੱਚੇ ਨਾਲ ਚੇਲੀਆਂ ਦੇ
ਨਹੀਂ ਚੂਹੜੇ ਦਾ ਪੁੱਤ ਹੋਵੇ ਸਯਦ ਘੋੜੇ ਹੋਣ ਨਾਹੀਂ ਪੁੱਤ ਲੇਲੀਆਂ ਦੇ

ਵਾਰਸਸ਼ਾਹ ਫਕੀਰ ਨਾ ਹੋਣ ਹਰਗਿਜ਼ ਪੁਤਰ ਨਾਈਆਂ ਮੋਚੀਆਂ ਤੇਲੀਆਂ ਦੇ

ਮਲਕੀ ਨੂੰ ਰੰਨਾਂ ਨੇ ਤਾਨ੍ਹਾ ਮਾਰਨਾ

ਮਾਊਂ ਹੀਰ ਦੀ ਤੇ ਲੋਕ ਕਰਨ ਚੁਗਲੀ ਤੇਰੀ ਮਲਕੀਏ ਧੀ ਖ਼ਰਾਬ ਹੈ ਨੀ
ਅਸੀਂ ਮਾਸੀਆਂ ਫੁਫੀਆਂ ਲੱਜ ਮੋਈਆਂ ਸਾਡਾ ਅੰਦਰੋਂ ਹੀ ਕਬਾਬ ਹੈ ਨੀ
ਇਹ ਤਾਂ ਨਦੀ ਚਨ੍ਹਾਉਂ ਤੇ ਨਸ਼ਰ ਹੋਈ ਏਸ ਦੁੱਖ ਦਾ ਅਸਾਂ ਅਜ਼ਾਬ ਹੈ ਨੀ
ਅਸੀਂ ਮਨ੍ਹਾਂ ਕਰੀਏ ਸ਼ਗੋਂ ਸ਼ੋਖ ਹੁੰਦੀ ਦੇਂਦੀ ਠੋਕ ਕੇ ਰੋਕ ਜਵਾਬ ਹੈ ਨੀ
ਧੀਆਂ ਸਾਡੀਆਂ ਦਾ ਸਾਨੂੰ ਫ਼ਿਕਰ ਹੋਯਾ ਤੇਰੀ ਧੀ ਦਾ ਹੋਰ ਹਿਸਾਬ ਹੈ ਨੀ
ਨਾਲ ਚਾਕ ਦੇ ਨੇਹੁੰ ਲਗਾਇਆ ਸੁ ਅੱਠੇ ਪਹਿਰ ਰਹਿੰਦੀ ਗਰਕਾਬ ਹੈ ਨੀ
ਬੇਲੇ ਜਾਂਦੀ ਮਸੀਤ ਦਾ ਨਾਮ ਲੈ ਕੇ ਕੱਛੇ ਮਾਰ ਕੁਰਾਨ ਕਿਤਾਬ ਹੈ ਨੀ
ਲੋਕਾਂ ਭਾਣੇ ਮਸੀਤ ਦੇ ਵਿੱਚ ਪੜ੍ਹਦੀ ਉਹਦੇ ਸਬਕ ਦਾ ਵਖਰਾ ਬਾਬ ਹੈ ਨੀ
ਚਾਕ ਨਾਲ ਇਕੱਲੀਆਂ ਜਾਣ ਬੇਲੇ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ
ਸ਼ੰਮਸਦੀਨ ਕਾਜੀ ਕਰੇ ਨਿੱਤ ਮਸਲੇ ਸ਼ੋਖ ਧੀਊ ਦਾ ਵਿਆਹ ਸਵਾਬ ਹੈ ਨੀ
ਤੇਰੀ ਕੁੜੀ ਦਾ ਮਗਜ਼ ਹੈ ਬੇਗ਼ਮਾਂ ਦਾ ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ
ਵਾਰਸਸ਼ਾਹ ਮੂੰਹ ਉਂਗਲੀਆਂ ਲੋਕ ਘੱਤਨ ਚੜ੍ਹੀ ਹੀਰ ਨੂੰ ਲੋੜ੍ਹੇ ਦੀ ਆਬ ਹੈ ਨੀ

ਕੈਦੋ ਮਲਕੀ ਨੂੰ ਆਖਦਾ ਹੈ

ਕੈਦੋ ਆਖਦਾ ਧੀ ਵਿਆਹ ਮਲਕੀ ਦ੍ਰੋਹੀ ਰੱਬ ਦੀ ਮੰਨ ਲੈ ਡਾਇਣੇ ਨੀ
ਇੱਕੇ ਮਾਰਕੇ ਵੱਢਕੇ ਕਰੀਂ ਬੇਰੇ ਮੂੰਹ ਸਿਰ ਭੰਨ ਚੋਆਂ ਨਾਲ ਸਾਇਣੇ ਨੀ
ਦੇਖ ਧੀ ਦੇ ਲਾਡ ਕੀ ਦੰਦ ਕਢੇਂ ਅੰਤ ਝੂਰਸੇਂ ਰੰਨ ਕਸਾਇਣੇ ਨੀ
ਇੱਕੇ ਬੰਨ੍ਹਕੇ ਭੋਰੇ ਹੀ ਚਾ ਘਤੇਂ ਲਿੰਬ ਵਾਂਗ ਭੜੋਲੇ ਦੇ ਆਇਣੇ ਨੀ
ਗੁਸੇ ਨਾਲ ਮਲਕੀ ਤੱਪ ਲਾਲ ਪਈ ਝੱਬ ਦੌੜ ਜਾ ਮਿੱਠੀਏ ਨਾਇਣੇ ਨੀ
ਸਦ ਲਿਆ ਤੂੰ ਹੀਰ ਨੂੰ ਢੂੰਢਕੇ ਤੇ ਤੈਨੂੰ ਮਾਂ ਸਦੇਂਦੀਏ ਡਾਇਣੇ ਨੀ
ਖੜਦੁੰਬੀਏ ਮੀਣੀਏ ਪਾੜੀਏ ਨੀ ਮੁਸ਼ਟੰਡੀਏ ਯਾਰ ਦੀਏ ਦਾਇਣੇ ਨੀ
ਵਾਰਸਸ਼ਾਹ ਵਾਂਗੂੰ ਕਿੱਤੇ ਡੁੱਬ ਮੋਈਏ ਘਰ ਆ ਸਿਆਪੇ ਦੀਏ ਨਾਇਣੇ ਨੀ

ਗੁਸਾ ਮਲਕੀ

ਹੀਰ ਆਇਕੇ ਆਖਦੀ ਹੱਸ ਕੇ ਤੇ ਅਨੀ ਝਾਤ ਨੀ ਅੰਬੜੀਏ ਮੇਰੀਏ ਨੀ
ਤੇਨੂੰ ਡੂੰਘੜੇ ਖੂਹ ਵਿੱਚ ਚਾ ਬੋੜਾਂ ਕੁਲ ਨੂੰ ਪੱਟਿਓ ਈ ਬੱਚੀ ਮੇਰੀਏ ਨੀ
ਗੁਸੇ ਨਾਲ ਮਲਕੀ ਕਹੇ ਹੀਰ ਤਾਈਂ ਸਾਨੂੰ ਪੱਟਿਓ ਚਾਕ ਦੀਏ ਚੇਰੀਏ ਨੀ
ਧੀ ਜਵਾਨ ਜੇ ਨਿਕਲੇ ਘਰੋਂ ਬਾਹਰ ਲੱਗੇ ਵੱਸ ਤਾਂ ਖੂਹ ਨਘੇਰੀਏ ਨੀ
ਕੋਤਲ ਵਾਂਗ ਫਿਰੇਂ ਖੁਲ੍ਹੀ ਵਿੱਚ ਬੇਲੇ ਆ ਠਹਿਰ ਨਾ ਕੁੱਦ ਵਛੇਰੀਏ ਨੀ

ਜਿਉਂ ਜਿਉਂ ਵਰਜਿਆ ਤਿਵੇਂ ਤਿਉਂ ਸਿਰੇ ਚੜ੍ਹਕੇ ਹਥੋਂ ਹੋਈ ਹੈਂ ਸ਼ੋਖ ਵਧੇਰੀਏ ਨੀ
ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁੱਪ ਕੀਤਿਆਂ ਦਾ ਨਬੇੜੀਏ ਨੀ
ਤੈਨੂੰ ਵੱਡਾ ਦਮਾਦੜਾ ਜਾਗਿਆ ਏ ਤੇਰੇ ਵਾਸਤੇ ਮੁਣਸ ਸਹੇੜੀਏ ਨੀ
ਲੋਕਾਂ ਵਿੱਚ ਪੁਸ਼ਾਕ ਤੂੰ ਪਾਕ ਰੱਖੇਂ ਦਾਮਨ ਨਾਲ ਆਲੂਦ ਲਬੇੜੀਏ ਨੀ
ਵਾਰਸ ਜੀਊਂਦੇ ਹੋਣ ਜੇ ਭੈਣ ਭਾਈ ਚਾਕ ਚੋਬਰਾਂ ਨਾਂਹ ਸਹੇੜੀਏ ਨੀ{

ਕਲਾਮ ਹੀਰ

ਹੀਰ ਕੜਕ ਕੇ ਆਖਦੀ ਮਾਉਂ ਤਾਈਂ ਮੈਨੂੰ ਸ਼ੌਕ ਦੇ ਨਾਲ ਚਾ ਵਿਆਹ ਦੇ ਨੀ
ਰਾਂਝੇ ਨਾਲ ਹੋਈ ਜਿੰਦ ਜਾਨ ਇੱਕੋ ਲਿਖੇ ਲੇਖ ਏਹ ਧੁਰੋਂ ਦਰਗਾਹ ਦੇ ਨੀ
ਦਿਲੋਂ ਜਾਨ ਥੀਂ ਮੈਂ ਹਾਜ਼ਰ ਗੋਲੜੀ ਹਾਂ ਅਗੇ ਮੀਆਂ ਰਾਂਝੇ ਬਾਦਸ਼ਾਹ ਦੇ ਨੀ
ਚਾਕ ਮੇਰਾ ਤੇ ਮੈਂ ਬੰਦੀ ਚਾਕ ਦੀ ਹਾਂ ਵਾਹਦੇ ਹਸ਼ਰ ਦੇ ਤੋੜ ਨਿਬਾਹ ਦੇ ਨੀ
ਸੱਚ ਆਖਣੋਂ ਜ਼ਰਾ ਨਾਂ ਸੰਗਣਾ ਏਂ ਭਾਵੇਂ ਡਰ ਪਾਓ ਮਾਰ ਫਾਹ ਦੇ ਨੀ
ਸਦੀ ਤੇਰਵੀਂ ਵਾਂਗ ਮੈਂ ਯੱਕੜੀ ਹਾਂ ਹੁਕਮ ਨਾਲ ਰਸੂਲ ਅਲਾਹ ਦੇ ਨੀ
ਸਹੁੰ ਝੂਠਿਆਂ ਤੇ ਜੀਭ ਲੂਠਿਆਂ ਦੀ ਕੋਲ ਨਹੀਂ ਇਤਬਾਰ ਵਾਰਸਸ਼ਾਹ ਦੇ ਨੀ
ਹੁਕਮ ਰੱਬ ਦੇ ਕਰਨਗੇ ਸੁਖਨ ਸੱਚੇ ਜਿਹੜੇ ਨਿਵੇਂ ਅਗੇ ਵਸਾਹ ਦੇ ਨੀ

ਕਲਾਮ ਮਲਕ

ਮਲਕੀ ਹੀਰ ਨੂੰ ਆਖਦੀ ਸਮਝ ਕੁੜੀਏ ਗਲਾਂ ਕਰਨੀਆਂ ਜ਼ੋਰ ਧਿੰਗਾਣੀਆਂ ਨੀ
ਕਰਨ ਮਾਪਿਆਂ ਨਾਲ ਜਵਾਬ ਸਾਵ੍ਹੇਂ ਧੀਆਂ ਹੋਣ ਨਾ ਉਹ ਸਿਆਣੀਆਂ ਨੀ
ਸਾਊ ਜਾਦਿਆਂ ਦਾ ਚਾਲਾ ਪਕੜ ਧੀਆ ਤੋਬਾ ਕਰਨ ਤੈਥੋਂ ਕਮਣਿਆਨੀਆਂ ਨੀ
ਹੀਰੇ ਸਮਝ ਨਾ ਹੋ ਨਦਾਨ ਬੱਚੀ ਲੱਜਾਂ ਸਾਡੀਆਂ ਰੱਖ ਵਿਖਾਣੀਆਂ ਨੀ
ਸ਼ਰਹ ਨਬੀ ਰਸੂਲ ਦਾ ਵੇਖ ਮਸਲਾ ਅੱਖਾਂ ਦੋਜਖਾਂ ਵਿੱਚ ਝਲਕਾਣੀਆਂ ਨੀ
ਕਰੇਂ ਨਿੱਤ ਮੁਤਾਲਿਆ ਇਲਮ ਦਾ ਤੂੰ ਗਲਾਂ ਜਾਹਲਾਂ ਨੂੰ ਸਮਝਾਣੀਆਂ ਨੀ
ਤੇਰਾ ਤੌਰ ਵਿੱਚੋਂ ਇਹੋ ਦਿੱਸਦਾ ਏ ਲੀਕਾਂ ਝੰਗ ਸਿਆਲ ਨੂੰ ਲਾਣੀਆਂ ਨੀ
ਮਤੀ ਦਿੱਤਿਆਂ ਬਾਝ ਨਾ ਆਉਂਦੀਆਂ ਨੀ ਵਾਰਸਸ਼ਾਹ ਨੇ ਜੇੜ੍ਹੀਆਂ ਰਾਣੀਆਂ ਨੀ

ਕਲਾਮ ਹੀਰ

ਪਹਿਲੋਂ ਰੱਬ ਨੂੰ ਯਾਰ ਦਾ ਸ਼ੌਕ ਹੋਇਆ ਨਬੀ ਪਾਕ ਦਾ ਕਰਨ ਜਮਾਲ ਮਾਏ
ਆਯਾ ਵਹੀ ਲੈਕੇ ਹੋਯਾ ਤੁਰਤ ਹਾਜ਼ਰ ਲਿਆ ਯਾਰ ਨੇ ਯਾਰ ਬਹਾਲ ਮਾਏ
ਆਮ੍ਹੋ ਸਾਮ੍ਹਣੇ ਰਜ ਕੇ ਵੇਖਿਓ ਨੇ ਗਲਾਂ ਕੀਤੀਆਂ ਫਰਕ ਨਾ ਵਾਲ ਮਾਏ
ਹੋਰ ਦਿੱਲਾਂ ਦੀਆਂ ਲਈਆਂ ਦਿਤੀਓ ਨੇ ਜ਼ਾਤ ਇੱਕ ਹੋਈ ਜ਼ਾਤ ਨਾਲ ਮਾਏ
ਤਿਵੇਂ ਤਖਤ ਹਜ਼ਾਰਿਓਂ ਲੋੜ ਰਾਂਝਾ ਰੱਬ ਮੇਲਿਆ ਝੰਗ ਸਿਆਲ ਮਾਏ

ਪੰਜਾ ਪੀਰਾਂ ਦਿਤਾ ਰਾਂਝਾ ਰੱਬ ਕੋਲੋਂ ਝੋਲੀ ਹੀਰ ਪਾਇਆ ਖੁਸ਼ੀ ਨਾਲ ਮਾਏ
ਸੱਦਾ ਯਾਰ ਦਾ ਖਾਸ ਮੈਰਾਜ ਮੇਰਾ ਬੇਲੇ ਵਿੱਚ ਹੁੰਦਾ ਚਾਕ ਨਾਲ ਮਾਏ
ਬੇਲੇ ਜਾਉਣੋਂ ਮੂਲ ਨਾ ਮੁੜਾਂਗੀ ਮੈਂ ਤੋੜੇ ਖੂਹ ਅੰਦਰ ਘੱਤ ਘਾਲ ਮਾਏ
ਹੱਜ ਕਾਬੇ ਦਾ ਕਰਨ ਨੂੰ ਜਾਂਦੀਆਂ ਮੈਂ ਮੇਰੀ ਮੁੜਨ ਦੀ ਨਹੀਂ ਮਜਾਲ ਮਾਏ
ਰੱਬਿਔ ਅਦਨਾ ਤਦੋਂ ਹੁਕਮ ਕੀਤਾ ਜਦ ਹੋਯਾ ਸੀ ਸ਼ੌਕ ਕਮਾਲ ਮਾਏ
ਮੇਲ ਯਾਰ ਦਾ ਨਾਮ ਮੇਰਾਜ ਹੋਯਾ ਖੋਲ੍ਹ ਵੇਖ ਕੁਰਾਨ ਦੀ ਫਾਲ ਮਾਏ
ਰਾਂਝੇ ਹੀਰ ਦੇ ਵਿੱਚ ਨਾ ਵਿੱਥ ਕੋਈ ਏਸ ਗਲ ਨੂੰ ਸੋਚ ਸਮ੍ਹਾਲ ਮਾਏ
ਰੁਖ ਯਾਰ ਦਾ ਆਇਤ ਤੱਜ਼ਹੀਰ ਦਿਸਦਾ ਕਰਾਂ ਦੀਦ ਤੇ ਹੋਵਾਂ ਨਿਹਾਲ ਮਾਏ
ਰੱਬ ਜ਼ੌਕ ਸ਼ੌਕ ਦੀ ਚਾਹ ਵੇਲੇ ਲਹਿਣ ਗਮਾਂ ਦੇ ਗਲੋਂ ਜੰਜਾਲ ਮਾਏ
ਪਿਛੇ ਚਾਕ ਦੇ ਮਰਨ ਕਬੂਲ ਕਰਸਾਂ ਕਰਾਂ ਹੋਰ ਨਾ ਗ਼ੈਰ ਖਿਆਲ ਮਾਏ
ਤਾਹੀਂ ਜਗ ਤੇ ਵਾਰਸਾ ਸਦੀਆਂ ਗੀ ਰਾਂਝੇ ਯਾਰ ਦੀ ਹੀਰ ਸਿਆਲ ਮਾਏ

ਹੀਰ ਨੂੰ ਮਾਉਂ ਨੇ ਡਰ ਪਾਉਣਾ

ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ ਫ਼ਿਕਰ ਕਰੇ ਉਹ ਤੇਰੇ ਮੁਕਾਉਣੇ ਦਾ
ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈ ਕਿਹਾ ਫਾਇਦਾ ਮਾਪਿਆਂ ਤਾਉਣੇ ਦਾ
ਨੱਕ ਵੱਢ ਕੇ ਕੋੜਮਾ ਗਾਲਿਆ ਈ ਹੋਯਾ ਫਾਇਦਾ ਲਾਡ ਲਡਾਉਣੇ ਦਾ
ਰਾਤੀ ਚਾਕ ਨੂੰ ਚਾ ਜਵਾਬ ਦੇਸਾਂ ਨਹੀਂ ਸ਼ੌਕ ਹੈ ਮਹੀਂ ਚਰਾਉਣੇ ਦਾ
ਤੇਰਾ ਖਿਆਲ ਕੁਪੱਤੀਏ ਨਿੱਤ ਏਹੋ ਮਾਉਂ ਬਾਪ ਨੂੰ ਸਦਾ ਸਤਾਉਣੇ ਦਾ
ਫ਼ਾਨੀ ਦੋਜ਼ਖਾਂ ਦੇ ਵਿੱਚ ਸਾੜਨੀਗੇ ਬਦਲਾ ਆਕਬਤ ਅਸਲ ਕਮਾਉਣੇ ਦਾ
ਆ ਮਿਠੀਏ ਲਾਹ ਲੈ ਸਭ ਟੂੰਬਾਂ ਕਿਹਾ ਫਾਇਦਾ ਗਹਿਣਿਆਂ ਪਾਉਣੇ ਦਾ
ਵਾਰਸਸ਼ਾਹ ਮੀਆਂ ਏਸ ਛੋਹਿਰੀ ਦਾ ਜੀ ਹੋਇਆ ਏ ਲਿੰਗ ਕੁਟਾਉਣੇ ਦਾ

ਕਲਾਮ ਹੀਰ

ਮਾਏ ਰੱਬ ਨੇ ਚਾਕ ਘਰ ਘਲਿਆ ਸੀ ਤੇਰੇ ਹੋਣ ਨਸੀਬ ਦੇ ਧੁਰੋਂ ਚੰਗੇ
ਇਹੋ ਜਹੇ ਜੇ ਆਦਮੀ ਹੱਥ ਆਵਣ ਸਾਰਾ ਮੁਲਕ ਹੀ ਰੱਬ ਤੋਂ ਦੁਆ ਮੰਗੇ
ਜਿਹੜੇ ਰਬ ਕੀਤੇ ਕੰਮ ਹੋ ਰਹੇ ਸਾਨੂੰ ਮਾਉਂ ਕਿਉਂ ਗੈਬ ਦੇ ਦਏਂ ਪੰਗੇ
ਕੁਲ ਸਿਆਣਿਆਂ ਮੁਲਕ ਨੂੰ ਮੱਤ ਦਿੱਤੀ ਤੇਗ ਮਹਿਰੀਆਂ ਇਸ਼ਕ ਨਾ ਕਰੋ ਨੰਗੇ
ਨਾਂਹ ਛੇੜੀਏ ਰੱਬ ਦਿਆਂ ਪੂਰਿਆਂ ਨੂੰ ਜਿਨ੍ਹਾਂ ਕਪੜੇ ਖਾਕ ਦੇ ਵਿੱਚ ਰੰਗੇ
ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀਂ ਚਾਏ ਵਾਰਸਸ਼ਾਹ ਨਾ ਕਿਸੇ ਤੋਂ ਰਹਿਣ ਸੰਗੇ

ਮਲਕੀ ਚੂਚਕ ਨੂੰ ਆਖਦੀ ਹੈ

ਮਲਕੀ ਵੇਖਕੇ ਹੀਰ ਦਾ ਸ਼ੋਖ ਦੀਦਾ ਚਾ ਮਹਿਰ ਦੇ ਨਾਲ ਇਜ਼ਹਾਰ ਕੀਤਾ

ਅਤੇ ਆਖਦੀ ਚੂਚਕਾ ਬਣੀ ਔਖੀ ਸਾਨੂੰ ਹੀਰ ਦਿਆਂ ਮੇਹਣਿਆਂ ਖ੍ਵਾਰ ਕੀਤਾ
ਤਾਨ੍ਹਾ ਦੇਣ ਸ਼ਰੀਕ ਤੇ ਲੋਕ ਸਾਰੇ ਚੌਤਰਫਿਓਂ ਖ੍ਵਾਰ ਸੰਸਾਰ ਕੀਤਾ
ਏਸ ਸੌਂਤਰੋੋਂ ਔਂਤਰਾ ਰਹਿਣ ਚੰਗਾ ਜਿਨ੍ਹਾਂ ਮਾਪਿਆਂ ਨਾਲ ਵਿਗਾਰ ਕੀਤਾ
ਵੇਖੋ ਲੱਜ ਸਿਆਲਾਂ ਦੀ ਲਾਹ ਸੱਟੀ ਨੱਢੀ ਹੀਰ ਨੇ ਚਾਕ ਨੂੰ ਚਾਕ ਕੀਤਾ
ਜਾਂ ਮੈਂ ਮੱਤ ਦਿੱਤੀ ਅਗੋਂ ਲੜਨ ਲੱਗੀ ਲੱਜ ਲਾਹਕੇ ਚਸ਼ਮਾਂ ਨੂੰ ਚਾਰ ਕੀਤਾ
ਕੱਢ ਚਾਕ ਨੂੰ ਖੋਹ ਲੈ ਮਹੀਂ ਸੱਭੇ ਅਸਾਂ ਚਾਕ ਤੋਂ ਜੀਉ ਬੇਜ਼ਾਰ ਕੀਤਾ
ਇਕੇ ਧੀ ਨੂੰ ਚਾ ਘੜੇ ਡੋਬ ਕਰੀਏ ਜਾਨੋਂ ਰੱਬ ਨੇ ਚਾ ਗੁਨਾਹਗਾਰ ਕੀਤਾ
ਝੱਬ ਵਿਆਹ ਕਰ ਧੀ ਨੂੰ ਕੱਢ ਦੇਸੋਂ ਸਾਨੂੰ ਠਿੱਠ ਹੈ ਏਸ ਮੁਰਦਾਰ ਕੀਤਾ
ਵਾਰਸਸ਼ਾਹ ਨੂੰ ਹੀਰ ਖੁਆਰ ਕੀਤਾ ਨਾਹੀਂ ਰੱਬ ਸਾਹਿਬ ਸਰਦਾਰ ਕੀਤਾ

ਕਲਾਮ ਚੂਚਕ

ਰਾਤੀਂ ਰਾਂਝੇ ਨੇ ਮਹੀਂ ਜਾਂ ਆਣ ਢੋਈਆਂ ਚੁਚਕ ਸਿਆਲ ਮੱਥੇ ਵੱਟ ਪਾਇਆ ਈ
ਮੀਏਂ ਰਾਂਝੇ ਨੂੰ ਪਾਸ ਬੁਲਾਇਆ ਈ ਸਾਰਾ ਸ਼ਹਿਰ ਕਹਿਣ ਬੁਰਾ ਆਇਆ ਈ
ਭਾਈ ਛੱਡ ਮਹੀਂ ਉੱਠ ਜਾਂ ਘਰੀਂ ਤੇਰਾ ਤੌਰ ਬੁਰਾ ਦਿਸ ਆਇਆ ਈ
ਸਿਆਲਾਂ ਕਿਹਾ ਭਾਈ ਸਾਡੇ ਕੰਮ ਨਾਹੀਂ ਜਾਏ ਓਧਰੇ ਜਿੱਧਰੋਂ ਆਇਆ ਈ
ਠੱਠੇ ਨਾਲ ਲੋਕਾਂ ਸਾਨੂੰ ਨਿੱਠ ਕੀਤਾ ਅਤੇ ਮਿਹਣਿਆਂ ਬਹੁਤ ਅਕਾਇਆ ਈ
ਸਾਨੂੰ ਮਿਹਣਾ ਏਸ ਦਾ ਆਇਆ ਈ ਠੱਠੇ ਨਾਲ ਜਹਾਨ ਨੇ ਤਾਇਆ ਈ
ਮਹਿਰ ਝੂਰਦਾ ਸੀ ਓਸ ਵੇਲੜੇ ਨੂੰ ਕਾਮਾ ਰੱਖ ਕੇ ਤੇ ਪਛੋਤਾਇਆ ਈ
ਭਲਾ ਕੀਤਾ ਸੀ ਹੁਣ ਮੰਦਾ ਪੇਸ਼ ਆਯਾ ਕੀਤਾ ਆਪਣਾ ਈ ਅਸਾਂ ਪਾਇਆ ਈ
ਅਸਾਂ ਸਾਹਣ ਨਾ ਰੱਖਿਆ ਇਹ ਨੱਢਾ ਧੀਆਂ ਚਾਰਨਾ ਨਹੀਂ ਬਣਾਇਆ ਈ
ਇੱਤਾਕੂਅ ਮਿਮਵਾਕ ਇਤੁਹਮਿ ਵਾਰਸਸ਼ਾਹ ਇਹ ਧੁਰੋਂ, ਫਰਮਾਇਆ ਈ

ਕਲਾਮ ਸ਼ਾਇਰ

ਵਲੋ ਬਸਤ ਅਲਹ ਅਲਦ ਜ਼ੱਕ ਮੀਆਂ ਰਜ ਖਾ ਕੇ ਮਸਤੀਆਂ ਚਾਈਆਂ ਨੀ
ਕੁਲੂ ਵਾਸ ਬੂ ਦਾਸੀ ਹੁਕਮ ਹੇਇਆ ਲਾਤਸ਼ ਰਿਨਵਾ ਮਨਾ ਫਰਮਾਈਆਂ ਨੀ
ਅੱਛਾ ਖਾਈਏ ਪਹਿਨੀਏ ਜੱਗ ਭਾਣਾ ਨਹੀਂ ਆਦਤਾਂ ਕਰਨੀਆਂ ਆਈਆਂ ਨੀ
ਕਿਥੋਂ ਪਚਨ ਇਹਨਾਂ ਮੁਸ਼ਟੰਡਿਆਂ ਨੂੰ ਨਿਤ ਖਾਧੀਆਂ ਦੁੱਧ ਮਲਾਈਆਂ ਨੀ
ਅਲਾ ਅਲੀ ਅਲਦ ਹੈ ਰਜ਼ ਕੁਹਾ ਇਹ ਲੈ ਸਾਂਭ ਮਝੀਂ ਘਰ ਆਈਆਂ ਨੀ
ਸਚਾ ਰੱਬ ਹੈ ਰਿਜ਼ਕ ਦੇ ਦੇਣ ਹਾਰਾ ਵਾਰਸਸ਼ਾਹ ਗਲਾਂ ਸਮਝਾਈਆਂ ਨੀ

ਰਾਂਝੇ ਦਾ ਮਹਿਰ ਦੂਚਕ ਦੇ ਘਰੋਂ ਨਿਕਲ ਜਾਣਾ

ਰਾਂਝਾ ਸੱਟ ਖੂੰਡੀ ਉੱਤੋਂ ਲਾਹ ਭੂਰਾ ਛੱਡ ਚਲਿਆ ਸਭ ਮੰਗਵਾੜ ਮੀਆਂ

ਜਿਹਾ ਚੋਰ ਨੂੰ ਪਾਹਰੁ ਆਣ ਪਹੁੰਚੇ ਛੱਡ ਟੁਰਦਾ ਏ ਸੰਨ੍ਹ ਦਾ ਪਾੜ ਮੀਆਂ
ਦਿੱਲ ਚਾਇਆ ਦੇਸ ਤੇ ਮੁਲਕ ਉੱਤੋਂ ਉਹਦੇ ਭਾ ਦਾ ਬੋਲਿਆ ਹਾੜ ਮੀਆਂ
ਤੇਰੀਆਂ ਕਟੀਆਂ ਕਟਕਦੇ ਮਿਲਣ ਸੱਭੇ ਖੜੇ ਖੋਲੀਆਂ ਨੂੰ ਕਾਈ ਧਾੜ ਮੀਆਂ
ਤੇਰੀ ਧੀ ਨੂੰ ਅਸੀਂ ਕੀ ਜਾਣਦੇ ਹਾਂ ਤੈਨੂੰ ਆਂਵਦੀ ਨਜ਼ਰ ਪਹਾੜ ਮੀਆਂ
ਮੈਨੂੰ ਮਹੀਂ ਦੀ ਕੁਝ ਪਰਵਾਹ ਨਾਹੀਂ ਨੱਢੀ ਪਈ ਸੀ ਏਸ ਰਿਹਾੜ ਮੀਆਂ
ਮੰਗੂ ਮਗਰ ਮੇਰੇ ਹੱਥੋਂ ਆਉਂਦਾ ਏ ਮਹੀਂ ਆਪਣੀਆਂ ਮਹਿਰ ਜੀ ਤਾੜ ਮੀਆਂ
ਘੁੱਟ ਬਹੇਂ ਚਰਾਈਆਂ ਮਹੀਂ ਦੀਆਂ ਸਹੀ ਕੀਤਾ ਈ ਕੋਈ ਕਰਾੜ ਮੀਆਂ
ਮਹੀਂ ਚਾਰਦਿਆਂ ਹੋਏ ਮਾਸ ਬਾਰਾਂ ਅੱਜ ਉੱਠਿਓ ਅੰਦਰੋਂ ਸਾੜ ਮੀਆਂ
ਵਹੀ ਖਤਰੀ ਦੀ ਰਹੀ ਖਤਰੀ ਤੇ ਲੇਖਾ ਗਿਆ ਹੈ ਹੋ ਪਹਾੜ ਮੀਆਂ
ਤੇਰੀ ਧੀ ਰਹੀ ਤੇਰੇ ਘਰ ਬੈਠੀ ਝਾੜਾ ਮੁਖਤ ਦਾ ਲਿਆ ਈ ਝਾੜ ਮੀਆਂ
ਹੱਟ ਭਰੇ ਭਕੁੰਨੇ ਨੂੰ ਸਾਂਭ ਲਿਆ ਕੱਢ ਛਡਿਓ ਨੰਗ ਕਰਾੜ ਮੀਆਂ
ਵਾਰਸਸ਼ਾਹ ਮੀਆਂ ਪੂਰੀ ਨਾਂਹ ਪਈਆਂ ਪਿਛੋਂ ਆਯਾ ਸੇਂ ਪੜਤਨੇ ਪਾੜ ਮੀਆਂ

ਰਾਂਝੇ ਦੇ ਜਾਣ ਤੇ ਚੂਚਕ ਨੇ ਅਫ਼ਸੋਸ ਕਰਨਾ

ਮਹੀਂ ਛਿੜਨ ਨਾ ਬਾਝ ਰੰਝੇਟੜੇ ਦੇ ਮਾਹੀ ਹੋਰ ਸੱਭੇ ਝੱਖ ਮਾਰ ਰਹੇ
ਕਾਈ ਘੱਸ ਜਾਏ ਕਾਈ ਡੁੱਬ ਜਾਏ ਕਈ ਮੀਂਹ ਪਾੜੇ ਕਾਈ ਪਾਰ ਰਹੇ
ਕਾਈ ਰੁਲੀ ਫਿਰੇ ਵਿੱਚ ਝੱਲ ਬੇਲੇ ਕਾਈ ਛੱਪ ਕੇ ਅੰਦਰ ਵਾਰ ਰਹੇ
ਮਹੀਂ ਚਰਦੀਆਂ ਬਾਝ ਨਾ ਰਾਂਝਣੇ ਦੇ ਕਰ ਲੋਕ ਬਥੇਰੜਾ ਪਿਆਰ ਰਹੇ
ਸਿਆਲ ਪਕੜ ਹਥਿਆਰ ਤੇ ਹੋ ਕੂਹਨਾਂ ਮਗਰ ਲੱਗ ਕੇ ਖੋਲੀਆਂ ਚਾਰ ਰਹੇ
ਵਾਰਸਸ਼ਾਹ ਚੂਚਕ ਪਛੋਤਾਉਂਦਾ ਏ ਮੰਗੂ ਨਾਂਹ ਛਿੱੜੇ ਅਸੀਂ ਹਾਰ ਰਹੇ

ਗੁਸੇ ਨਾਲ ਹੀਰ ਨੇ ਮਾਂ ਨੂੰ ਆਖਣਾ

ਮਾਏ ਚਾਕ ਤਰਾਹਿਆ ਬਾਬਲੇ ਨੇ ਏਸ ਗੱਲ ਉਤੇ ਬਹੁਤ ਖੁਸ਼ੀ ਹੈ ਨੀ
ਰੱਬ ਓਸਨੂੰ ਰਿਜ਼ਕ ਹੈ ਦੇਣ ਹਾਰਾ ਕੋਈ ਓਸਦੇ ਰਬ ਨਾ ਤੁਸੀਂ ਹੈ ਨੀ
ਆਖਣ ਦਾਨੀਆਂ ਮਾਹੀ ਨੂੰ ਢੂੰਡ ਮਲਕੀ ਖਾਕ ਉਡਸੀ ਧੀ ਜੇ ਨਸੀ ਹੈ ਨੀ
ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ ਅੰਦਰ ਖੋਭਿਆਂ ਦੇ ਫਸਾਫਸੀ ਹੈ ਨੀ
ਮਾਹੀ ਮੰਨਸੀ ਨਾ ਗਲ ਭਲੀ ਥੀਸੀ ਸੁਣਿਆ ਹੀਰ ਉਹਦੇ ਪਿਛੇ ਰੁਸੀ ਹੈ ਨੀ
ਵਾਰਸਸ਼ਾਹ ਔਲਾਦ ਨਾ ਮਾਲ ਰਹਿਸੀ ਓਹਦਾ ਸਬਰ ਜੈਂਦੀ ਮਿਹਨਤ ਖੁਸੀ ਹੈ ਨੀ

ਰਾਂਝੇ ਦੇ ਲਿਆਉਣ ਵਾਸਤੇ ਮਲਕੀ ਨੇ ਚੂਚਕ ਨੂੰ ਆਖਣਾ

ਮਲਕੀ ਗਲ ਸੁਣਾਉਂਦੀ ਚੂਚਕੇ ਨੂੰ ਲੋਕ ਬਹੁਤ ਦਿੰਦੇ ਬਦ ਦੁਆ ਮੀਆਂ

ਬਾਰਾਂ ਮਾਹ ਮਹੀਂ ਓਸ ਚਾਰੀਆਂ ਨੀ ਨਹੀਂ ਕੀਤੀ ਸੂ ਚੂੰ ਚਰਾ ਮੀਆਂ
ਹੱਕ ਖੋਹ ਕੇ ਚਾ ਜਵਾਬ ਦਿਤਾ ਮਹੀਂ ਛੱਡ ਕੇ ਘਰਾਂ ਨੂੰ ਜਾ ਮੀਆਂ
ਲੇਖਾ ਮੰਗਦਾ ਆਪਣੀ ਚਾਕਰੀ ਦਾ ਥੈਲੀ ਦੱਮਾਂ ਦੀ ਦੇਵਣੀ ਆ ਮੀਆਂ
ਪੈਰੀਂ ਲੱਗ ਕੇ ਜਾਹ ਮਨਾ ਉਹਨੂੰ ਆਹ ਫ਼ਕਰ ਦੀ ਬੁਰੀ ਪੈ ਜਾ ਮੀਆਂ
ਜਿਵੇਂ ਜਾਣਸੈਂ ਤਿਵੇਂ ਲਿਆ ਉਸ ਨੂੰ ਆਖੀਂ ਹੀਰ ਦਾ ਹੋ ਖੈਰ ਖਾਹ ਮੀਆਂ
ਆਖੀ ਹੀਰ ਤੇਰੇ ਬਿਨਾਂ ਰਹੇ ਨਾਹੀਂ ਚਲ ਓਸਦਾ ਦਿਲ ਪਰਚਾ ਮੀਆਂ
ਵਾਰਸਸ਼ਾਹ ਫਕੀਰ ਨੇ ਚੁੱਪ ਕੀਤੀ ਉਹਦੀ ਚੁਪ ਹੀ ਦੇਗੁ ਰੁੜ੍ਹਾ ਮੀਆਂ

ਕਲਾਮ ਚੂਚਕ

ਚੂਚਕ ਆਖਿਆ ਜਾ ਮਨਾ ਉਸ ਨੂੰ ਵਿਆਹ ਤੀਕ ਤਾਂ ਮਹੀਂ ਚਰਾ ਲਈਏ
ਅੱਜ ਰੋਜ਼ ਦਾ ਕੁਝ ਵਿਸਾਹ ਨਾਹੀਂ ਨਾਲ ਖੁਸ਼ੀ ਦੇ ਵਕਤ ਲੰਘਾ ਲਈਏ
ਮਖਣ ਦਹੀਂ ਦੇਹ ਉਸ ਦੇ ਚੁਡਿਆਂ ਨੂੰ ਉਹਦੀ ਖੂੰਡੀ ਨੂੰ ਸੱਮ ਚੜ੍ਹਾ ਲਈਏ
ਪਟਕਾ ਚਿਕਨ ਦੋਜ਼ੀ ਹੱਥ ਛੈਲ ਛਲੇ ਨਾਲ ਵੰਝਲੀ ਰੰਗ ਰੰਗਾ ਲਈਏ
ਏਸ ਜਗ ਮਕਾਰ ਦਾ ਕੰਮ ਏਹੋ ਕਾਈ ਮਕਰ ਫਰੇਬ ਬਣਾ ਲਈਏ
ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ ਸਭ ਟਹਿਲ ਟਕੋਰ ਕਰਾ ਲਈਏ
ਜਦੋਂ ਹੀਰ ਡੋਲੀ ਪਾ ਤੋਰ ਦੇਈਏ ਰੁਸ ਪਵੇ ਜਵਾਬ ਤਾਂ ਚਾ ਦਈਏ
ਵਾਰਸਸ਼ਾਹ ਅਸੀਂ ਜੱਟ ਸਦਾ ਖੋਟੇ ਇੱਕ ਜੱਟਕਾ ਫੰਦ ਵੀ ਲਾ ਲਈਏ

ਮਲਕੀ ਦਾ ਰਾਂਝੇ ਨੂੰ ਲਭਣਾ

ਮਲਕੀ ਜਾਂ ਵਿਹੜੇ ਵਿਚ ਪੁਛਦੀ ਏ ਜਿਹੜਾ ਵਿਹੜਾ ਸੀ ਭਾਈਆਂ ਭਾਵਿਆਂ ਦਾ
ਸਾਡੇ ਮਾਹੀ ਦੀ ਖਬਰ ਹੈ ਕਿਤੇ ਅੜੀਓ ਕਿਧਰ ਮਾਰਿਆ ਗਿਆ ਪਛਤਾਵਿਆਂ ਦਾ
ਜ਼ਰਾ ਹੀਰ ਕੁੜੀ ਓਨੂੰ ਸਦਦੀ ਏ ਰੰਗ ਧੋਵੇ ਪਲੰਘ ਦਿਆਂ ਪਾਵਿਆਂ ਦਾ
ਮਲਕੀ ਨਾਲ ਨਾ ਬੋਲਿਆ ਮੀਆਂ ਰਾਂਝਾ ਜਿਵੇਂ ਚੋਰ ਨੂੰ ਖੌਫ਼ ਕੜਾਵਿਆਂ ਦਾ
ਰਾਂਝਾ ਬੋਲਿਆ ਸੱਥਰੋਂ ਭੰਨ ਆਕੜ ਇਹ ਬੈਠਾ ਸਰਦਾਰ ਨਿਥਾਵਿਆਂ ਦਾ
ਖੇਤ ਵਾਲਿਆਂ ਖੇਤ ਸੰਭਾਲ ਲਿਆ ਕੀ ਜ਼ੋਰ ਹੈ ਕੋਰਿਆਂ ਲਾਵਿਆਂ ਦਾ
ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ ਬਾਲਕਾ ਮੁੰਨਿਆ ਬਾਵਿਆਂ ਦਾ
ਵਾਰਸਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ ਉਭੇ ਸਾਹ ਲੈਂਦਾ ਮਾਰੇ ਹਾਵਿਆਂ ਦਾ

ਮਲਕੀ ਦਾ ਰਾਂਝੇ ਨੂੰ ਦਲਾਸਾ ਦੇਣਾ

ਮਲਕੀ ਆਖਦੀ ਲੜਿਓ ਜੇ ਨਾਲ ਚੂਚਕ ਕੋਈ ਸੁਖਨ ਨ ਜੀਉ ਤੇ ਲਾਉਣਾ ਈਂ
ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ ਤੁਸਾਂ ਖੱਟਨਾ ਤੇ ਅਸੀਂ ਖਾਉਣਾ ਈਂ
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ ਮਾਲ ਸਾਂਭ ਰਾਤੀਂ ਘਰੀਂ ਆਉਣਾ ਈਂ

ਤੂੰਹੀ ਚੋਇਕੇ ਦੁੱਧ ਜਮਾਵਣਾ ਈਂ ਤੂੰਹੀ ਹੀਰ ਦਾ ਪਲੰਘ ਵਿਛਾਉਣਾ ਈਂ
ਕੁੜੀ ਕਲ੍ਹ ਦੀ ਤੇਰੇ ਤੋਂ ਰੁੱਸ ਬੈਠੀ ਤੂੰਹੀ ਉਸ ਨੂੰ ਆ ਮਨਾਉਣਾ ਈਂ
ਮੰਗੂ ਮਾਲ ਤੇ ਹੀਰ ਸਿਆਲ ਤੇਰੀ ਨਾਲੇ ਘੂਰਨਾ ਤੇ ਨਾਲੇ ਖਾਉਣਾ ਈਂ
ਘੁੱਥਾ ਟੋਲਣਾ ਕਿਸ ਵਲਾਉਣਾ ਈਂ ਸੁੰਞੇ ਵੱਗ ਨੂੰ ਕਿਸ ਰਲਾਉਣਾ ਈਂ
ਮੀਏਂ ਰਾਂਝੇ ਨੂੰ ਅਰਜ਼ ਸੁਣਾਇਕੇ ਜੀ ਦਾਗ ਹਿਜ਼ਰ ਦਾ ਚਾ ਗਵਾਉਣਾ ਈਂ
ਤੇਰੇ ਨਾਮ ਤੋਂ ਹੀਰ ਕੁਰਬਾਨ ਕੀਤੀ ਮੰਗੂ ਸਾਂਭ ਕੇ ਚਾਰ ਲਿਆਉਣਾ ਈਂ
ਮੰਗੂ ਛੇੜ ਕੇ ਝੱਲ ਵਿਚ ਮੀਆਂ ਵਾਰਸ ਅਸਾਂ ਤਖਤ ਹਜ਼ਾਰੇ ਨਾ ਜਾਉਣਾ ਈਂ

ਰਾਂਝੇ ਤੇ ਹੀਰ ਦੀਆਂ ਆਪਸ ਵਿਚ ਗੱਲਾਂ

ਰਾਂਝਾ ਹੀਰ ਨੂੰ ਆਖਦਾ ਮਾਉ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚੰਬੜੀ ਏ
ਮੀਆਂ ਮੰਨ ਲੈ ਓਸ ਦੇ ਆਪਣੇ ਨੂੰ ਤੇਰੀ ਹੀਰ ਪਿਆਰੀ ਦੀ ਅੰਮੜੀ ਏ
ਛਿੜ ਮਾਲ ਦੇ ਨਾਲ ਮੈਂ ਹੀਰ ਸਦਕੇ ਰੁਸਨ ਆਸ਼ਕਾਂ ਗੱਲ ਨਿਕੰਮੜੀ ਏ
ਹਸਨ ਖੇਡਣੇ ਦਾ ਇਹੋ ਵਕਤ ਸਾਡਾ ਅਜੇ ਉਮਰ ਨਹੀਂ ਕੋਈ ਲੰਮੜੀ ਏ
ਨਿਸਬਤ ਕਰਨ ਦੀ ਕਿਤੇ ਸਲਾਹ ਕਾਈ ਮੇਰੇ ਮਾਪਿਆਂ ਨਹੀਂ ਅਰੰਭੜੀ ਏ
ਘੋੜੇ ਦਿਲਾਂ ਦੇ ਅੰਤ ਮੂੰਹ ਤਾਣ ਹੁੰਦੇ ਦੱਸ ਸ਼ੌਕ ਦੀ ਵਾਗ ਕਿਸ ਥੰਮੜੀ ਏ
ਕਿੱਸੇ ਹੋਣ ਜਹਾਨ ਤੇ ਆਸ਼ਕਾਂ ਦੇ ਗਲਾਂ ਸੁਣਦਿਆਂ ਹੀ ਜਿੰਦ ਕੰਬੜੀ ਏ
ਕੋਈ ਸਾਰ ਨਾਹੀਂ ਦੁਖਾਂ ਕੇਹੜਿਆਂ ਨੂੰ ਘਰ ਮਾਪਿਆਂ ਦੇ ਹੀਰ ਜੰਮੜੀ ਏ
ਕੀ ਜਾਣੀਏਂ ਊਠ ਕਿਸ ਘੜੀ ਬਹਿਸੀ ਅਜੇ ਵਿਆਹ ਦੀ ਵਾਟ ਤੇ ਲੰਮੜੀ ਏ
ਵਾਰਸਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਕਿਸੇ ਪਲੇ ਨਾਹੀਂ ਬੱਧੀ ਦੰਮੜੀ ਏ

ਰਾਂਝੇ ਨੇ ਮਲਕੀ ਦਾ ਆਖਿਆ ਮੰਨਣਾ

ਰਾਂਝਾ ਹੀਰ ਦੀ ਮਾਉਂ ਦੇ ਲੱਗ ਆਖੇ ਛੇੜ ਮੱਝੀਆਂ ਝੱਲ ਨੂੰ ਆਉਂਦਾ ਏ
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ ਆਪ ਨ੍ਹਾਇਕੇ ਰਬ ਧਿਆਉਂਦਾ ਏ
ਬਖਸ਼ਨਹਾਰ ਦਾਤਾਰ ਹੈ ਨਾਮ ਤੇਰਾ ਬਖਸ਼ ਹੀਰ ਇਹ ਸ਼ੁਗਲ ਕਮਾਉਂਦਾ ਏ
ਸੂਰਤ ਵਿੱਚ ਮਹਬੂਬ ਦੀ ਮਹਿਵ ਹੋ ਕੇ ਅੱਗੇ ਨਜ਼ਰ ਦੇ ਲਿਆ ਬਹਾਉਂਦਾ ਏ
ਹੀਰ ਸਤੂਆਂ ਦਾ ਮਗਰ ਘੋਲ ਛੰਨਾ ਦੇਖੋ ਰਿਜ਼ਕ ਰੰਝੇਟੇ ਦਾ ਆਉਂਦਾ ਏ
ਗਲ ਪਾ ਪੱਲਾ ਪੈਰੀਂ ਜਾ ਪੈਂਦੀ ਮੀਏਂ ਰਾਂਝੇ ਨੂੰ ਇਸ਼ਕ ਮਨਾਉਂਦਾ ਏ
ਮੇਰਾ ਮਰਨ ਜੀਊਣ ਤੇਰੇ ਨਾਲ ਮੀਆਂ ਸੁੰਵਾ ਲੋਕ ਪਿਆ ਭੱਸ ਪਾਉਂਦਾਂ ਏ
ਪੰਜਾਂ ਪੀਰਾਂ ਦੀ ਵੀ ਆਮਦ ਤੁਰਤ ਹੋਈ ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਏ
ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ ਅਗੋਂ ਪੀਰ ਹੁਣ ਇਹ ਫੁਰਮਾਉਂਦਾ ਏ
ਵਾਰਸਸ਼ਾਹ ਮੀਆਂ ਤੁਸਾਂ ਦੋਹਾਂ ਤਾਈਂ ਪੀਰ ਸਾਬਤੀ ਨਾਲ ਬੁਲਾਉਂਦਾ ਏ

ਪੀਰਾਂ ਨੇ ਹੀਰ ਅਤੇ ਰਾਂਝੇ ਨੂੰ ਨਸੀਹਤ ਕਰਨੀ

ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ ਨਹੀਂ ਇਸ਼ਕ ਨੂੰ ਮਿਹਣਾ ਲਾਉਣਾ ਈਂ
ਰਾਂਝਾ ਹੀਰ ਤੇਰੀ ਤੇ ਤੂੰ ਹੀਰ ਦਾ ਏਂ ਏਸ ਇਸ਼ਕ ਅਖਾੜਾ ਚ ਪਾਉਣਾ ਈਂ
ਅੱਠੇ ਪਹਿਰ ਖੁਦਾ ਦੀ ਯਾਦ ਅੰਦਰ ਤੁਸੀਂ ਜ਼ਿਕਰ ਤੇ ਖੈਰ ਕਮਾਉਣਾ ਈਂ
ਤੁਹਾਨੂੰ ਮਿਹਣਾ ਜੱਗ ਨੇ ਲਾਉਣਾ ਈਂ ਪਰ ਇਸ਼ਕ ਥੀਂ ਨੱਸ ਨਾ ਜਾਉਣਾ ਈਂ
ਰਾਂਝੇ ਹੀਰ ਦੋਹਾਂ ਰੱਲ ਅਰਜ਼ ਕੀਤੀ ਅਗੋਂ ਪੀਰਾਂ ਦਾ ਇਹ ਫਰਮਾਉਣਾ ਈਂ
ਏਸ ਇਸ਼ਕ ਦਾ ਵਣਜ ਵਪਾਰ ਇਹੋ ਜੀਉ ਜਾਨ ਤੇ ਸੀਸ ਗਵਾਉਣਾ ਈਂ
ਰਾਂਝਾ ਹੀਰ ਦੋਵੇਂ ਰਹਿਸਣ ਬਹੁਤ ਖੁਸ਼ੀ ਮੋਤੀ ਲਾਲ ਦੇ ਨਾਲ ਪੁਰਾਉਣਾ ਈਂ
ਵਾਰਸਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਭੁਲਾਉਣਾ ਈਂ

ਕਾਜ਼ੀ ਨੇ ਹੀਰ ਨੂੰ ਸਮਝਾਉਣਾ

ਹੀਰ ਵਤਕੇ ਬੇਲਿਓ ਘਰੀਂ ਆਈ ਮਾਂ ਬਾਪ ਕਾਜ਼ੀ ਸਦ ਲਿਆਉਂਦੇ ਨੇ
ਦੋਵੇਂ ਆਪ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਹਮਣੇ ਹੀਰ ਬਹਾਉਂਦੇ ਨੇ
ਬੱਚੀ ਹੀਰ ਤੈਨੂੰ ਅਸੀਂ ਮੱਤ ਦੇਂਦੇ ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਹਨ ਮਿਹਨਤੀ ਇਹ ਕੋਹੜੇ ਥਾਉਂਦੇ ਨੇ
ਤ੍ਰਿਞਣ ਜੋੜ ਕੇ ਆਪਣੇ ਘਰੀਂ ਬਹੀਏ ਸੁਘੜ ਗਾਉਂਕੇ ਜੀ ਪਰਚਾਉਂਦੇ ਨੇ
ਲਾਲ ਚਰਖੜਾ ਡਾਹਕੇ ਛੋਪ ਪਾਈਏ ਕਹੀਏ ਸੋਹਣੇ ਗੀਤ ਝਨ੍ਹਾਉਂਦੇ ਨੇ
ਨੀਵੀਂ ਨਜ਼ਰ ਹਯਾ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਉਂਦੇ ਨੇ
ਚੂਚਕ ਸਿਆਲ ਹੋਰੀ ਹੀਰੇ ਜਾਣਨੀ ਏਂ ਸਰਦਾਰ ਤੇ ਪੰਚ ਗਰਾਉਂਦੇ ਨੇ
ਸ਼ਰਮ ਮਾਪਿਆਂ ਵੱਲ ਧਿਆਨ ਕੀਜੇ ਇਜ਼ਤਦਾਰ ਇਹ ਜੱਟ ਸਦਾਉਂਦੇ ਨੇ
ਬਾਹਰ ਫਿਰਨ ਨਾ ਸੌਂਵ੍ਹਦਾ ਕੁਆਰੀਆਂ ਨੂੰ ਅੱਜ ਕਲ੍ਹ ਲਾਗੀ ਘਰ ਆਉਂਦੇ ਨੇ
ਏਥੇ ਵਿਆਹ ਦੇ ਸਭ ਸਮਾਨ ਹੋਏ ਖੇੜੇ ਪਏ ਬਣਾ ਬਣਾਉਂਦੇ ਨੇ
ਵਾਰਸਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਜੋੜਕੇ ਜੰਵ ਲਿਆਉਂਦੇ ਨੇ

ਕਲਾਮ ਹੀਰ

ਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾ ਮੀਆਂ
ਜਿਹੜੀਆਂ ਵਾਦੀਆਂ ਆਦਤਾਂ ਜਾਣ ਨਾਹੀਂ ਰਾਂਝੇ ਚਾਕ ਤੋਂ ਰਹਿਆ ਨਾ ਜਾ ਮੀਆਂ
ਸ਼ੀਹ ਚਿਤਰੇ ਰਹਿਣ ਨਾ ਮਾਸ ਬਾਝੋਂ ਝੱਟ ਨਾਲ ਇਹ ਰਿਜ਼ਕ ਕਮਾ ਮੀਆਂ
ਦਾਗ਼ ਅੰਬ ਦੀ ਰਜਾਂ ਦਾ ਲਹੇ ਨਾਹੀਂ ਦਾਗ਼ ਇਸ਼ਕ ਦਾ ਭੀ ਨਹੀਂ ਜਾ ਮੀਆਂ
ਹੋਰ ਸਭ ਗਲਾਂ ਮਨਜ਼ੂਰ ਕਰਾਂ ਇਕ ਚਾਕ ਤੋਂ ਨਾਂਹ ਹਟਾ ਮੀਆਂ
ਜਿਥੇ ਕਲਮ ਤਕਦੀਰ ਦੀ ਵੱਗ ਚੁੱਕੀ ਕੌਣ ਜੰਮਿਆਂ ਦੇਇ ਮਿਟਾ ਮੀਆਂ

ਮੈਂ ਤਾਂ ਮੰਗ ਦਰਗਾਹ ਤੋਂ ਲਿਆ ਰਾਂਝਾ ਚਾਕ ਬਖਸ਼ਿਆ ਆਪ ਖੁਦਾ ਮੀਆਂ
ਇੱਕ ਚਾਕ ਦੀ ਗੱਲ ਨਾ ਕਰੋ ਕੋਈ ਬਿਨਾਂ ਚਾਕ ਦੇ ਨਹੀਂ ਟਿਕਾ ਮੀਆਂ
ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ ਸਿਰ ਜਾਏ ਤੇ ਇਹ ਨਾ ਜਾ ਮੀਆਂ
ਵਾਰਸਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ ਬਾਰਾਂ ਬਰਸ ਟੱਪਣ ਨਹੀਂ ਜਾ ਮੀਆਂ

ਕਲਾਮ ਚੂਚਕ ਮਲਕੀ ਨਾਲ

ਜਿਹੀ ਧੀ ਤੁਧ ਲਾਡਲੀ ਪਾਲੀਆ ਈ ਕੇਹਾ ਫ਼ਾਇਦਾ ਏਸ ਤੋਂ ਲੋੜੀਏ ਨੀ
ਇਹਦੇ ਵੱਢ ਟੁਕੜੇ ਖੋਹ ਜੁੰਡਿਆਂ ਨੂੰ ਗੱਲ ਘੁੱਟਕੇ ਡੂੰਘੜੇ ਬੋੜੀਏ ਨੀ
ਸੁੰਞੀ ਚਾਕ ਤੋਂ ਇਹ ਨਾ ਮੁੜੇ ਮੂਲੋਂ ਅਸੀਂ ਵਰਜੀਏ ਤੇ ਨਿੱਤ ਮੋੜੀਏ ਨੀ
ਉਹਦੇ ਜੀਉ ਤੇ ਇੱਕ ਨਾ ਆਉਂਦੀ ਏ ਭਾਵੇਂ ਲੱਖ ਨਸੀਹਤਾਂ ਟੋਰੀਏ ਨੀ
ਉਹਦਾ ਦਾਤਰੀ ਨਾਲ ਚਾ ਢਿੱਡ ਪਾੜੋ ਸੂਈ ਅਖੀਆਂ ਦੇ ਵਿੱਚ ਪੋੜੀਏ ਨੀ
ਸਿਰ ਭੰਨ ਸੂ ਨਾਲ ਮਧਾਣੀਆਂ ਦੇ ਢੂਹੀ ਨਾਲ ਘੜੇਥਨੀ ਤੋੜੀਏ ਨੀ
ਹਰਰਿਜ਼ ਚਾਕ ਤੋਂ ਇਹ ਨਾ ਮੁੜੇ ਮੂਲੇ ਅਸੀਂ ਰਹੇ ਬਤੇਰੜਾ ਹੋੜੀਏ ਨੀ
ਵਾਰਸਸ਼ਾਹ ਫਟੇ ਦਿੱਲ ਨਹੀਂ ਮਿਲਦੇ ਦਿਲ ਮੋਤੀ ਦੇ ਕਚ ਦੀ ਚੂੜੀਏ ਨੀ

ਕਲਾਮ ਮਲਕੀ

ਮਲਕੀ ਆਖਦੀ ਮਹਿਰ ਜੀ ਸੁਣੋ ਮੈਥੋਂ ਹੱਕ ਅਮਰ ਦਾ ਅਸਾਂ ਵਿਚਾਰਿਓ ਈ
ਹੁਕਮ ਵਿਚ ਕੁਰਾਨ ਦੇ ਖੂਨ ਮੰਦਾ ਅਲਾ ਪਾਕ ਤੇ ਨਬੀ ਪੁਕਾਰਿਓ ਈ
ਚੂਚਕ ਆਖਦਾ ਮਲਕੀਏ ਜੰਮਦੀ ਨੂੰ ਗੱਲ ਘੁੱਟ ਕੇ ਫਾਹ ਨਾ ਮਾਰਿਓ ਈ
ਗੁੜ੍ਹਤੀ ਜ਼ਹਿਰ ਦੀ ਘੋਲ ਨਾ ਦਿੱਤੀਓ ਈ ਉਹ ਅੱਜ ਸਵਾਬ ਨਿਤਾਰਿਓ ਈ
ਕਰਕੇ ਲਾਡ ਅਨੋਖੜੇ ਪਾਲ ਕੇ ਤੇ ਕੁਆਰੀ ਧੀ ਦਾ ਚੱਜ ਵਿਗਾੜਿਓ ਈ
ਮੱਝ ਡੂੰਘੜੇ ਧੀ ਨਾ ਰੋੜ੍ਹੀਓ ਈ ਮਾਸਾ ਜ਼ਹਿਰ ਦਾ ਸੰਘ ਨਾ ਚਾੜ੍ਹਿਓ ਈ
ਇਹ ਧੀ ਨਾ ਡੂੰਘੜੇ ਬੋੜੀਓਈ ਵਹਿਣ ਬੋੜ ਕੇ ਮਾਰ ਨਾ ਡਾਰਿਓ ਈ
ਵਾਰਸਸ਼ਾਹ ਖ਼ੁਦਾ ਦਾ ਖੌਫ ਕੀਤਾ ਕਾਰੂੰ ਵਾਂਗ ਨਾ ਜ਼ਿਮੀਂ ਨਿਘਾਰਿਓ ਈ

ਜਵਾਬ ਹੀਰ ਦਾ ਕਾਜੀ ਚੂਚਕ ਅਤੇ ਮਾਂ ਨਾਲ

ਬਣੀ ਕੱਟਨੀ ਬੰਦਿਆਂ ਸਮਝ ਮਾਏ ! ਲਗੀ ਦਰਦ ਜੇ ਏਸ ਵਜੂਦ ਹੈ ਨੀ
ਜਿਨ੍ਹਾਂ ਗੱਲਾਂ ਦਾ ਤੂੰ ਹੈਂ ਨਾਮ ਲੈਂਦੀ ਇਨ੍ਹੀਂ ਗਲੀਂ ਨਾ ਕੁਝ ਮਹਿਬੂਦ ਹੈ ਨੀ
ਰਾਂਝੇ ਨਾਲ ਹੈ ਕੌਲ ਇਕਰਾਰ ਮੇਰਾ ਕੌਲੋਂ ਫਿਰਾਂ ਤੇ ਹੋਵਾਂ ਮਰਦੂਦ ਹੈ ਨੀ
ਹੀਰ ਖੋਹ ਕੇ ਰਾਂਝੇ ਤੋਂ ਦੇਣ ਖੇੜੇ ਕਾਜ਼ੀ ਤੁਧ ਦੇ ਸੁਣੇ ਖੁਸ਼ਨੂਦ ਹੈ ਨੀ
ਮੈਂ ਤਾਂ ਰਾਂਝੇ ਨੂੰ ਛਡਾਂ ਨਾ ਮੂਲ ਮਾਏ ਜਿਚਰ ਤੱਨ ਵਿਚ ਜਾਨ ਮੌਜੂਦ ਹੈ ਨੀ
ਵਿੱਚ ਦੋਜ਼ਖਾਂ ਪਾਇਕੇ ਸਾੜਿਆ ਈ ਓਹ ਤਾਂ ਕਾਫ਼ਰ ਬੜਾ ਯਹੂਦ ਹੈ ਨੀ

ਦਾਹਵਾ ਨਾਲ ਖੁਦਾ ਦੇ ਬੰਨ੍ਹਦਾ ਸੀ ਉੱਪਰ ਬੰਦਗੀ ਦੇ ਗ਼ਮਰੁਦ ਹੈ ਨੀ
ਜਿਨਾਂ ਕੌਲ ਤੇ ਧਰਮ ਈਮਾਨ ਛਡੇ ਵਾਰਸਸ਼ਾਹ ਵਿਚ ਹਸ਼ਰ ਨਾਬੂਦ ਹੈ ਨੀ

ਕਲਾਮ ਕਾਜ਼ੀ ਹੀਰ ਨਾਲ

ਕਾਜ਼ੀ ਆਖਦਾ ਚਿਖਾ ਤੇ ਸਤੀ ਚੜ੍ਹਦੇ ਕਹਿਆ ਕਿਸੇ ਨਾ ਮੰਨਦੇ ਮੂਲ ਮੀਆਂ
ਇਹਨਾਂ ਮਰਨ ਤੇ ਲਕ ਹੈ ਬੰਨ੍ਹ ਲਿਆ ਸੂਲੀ ਸਾਰ ਫਰਿਹਾਦ ਕਬੂਲ ਮੀਆਂ
ਸੋਹਣੀ ਵਿਚ ਦਰਯਾ ਦੇ ਡੁਬ ਮੋਈ ਜਦੋਂ ਲਗਾ ਸੂ ਇਸ਼ਕ ਦਾ ਸੂਲ ਮੀਆਂ
ਰੋਡਾ ਵੱਢਕੇ ਡੱਕਰੇ ਰੋਹੜ ਦਿੱਤਾ ਏਸ ਇਸ਼ਕ ਦਾ ਐਡ ਅਧਮੂਲ ਮੀਆਂ
ਸਸੀ ਥਲਾਂ ਦੇ ਵਿਚ ਸ਼ਹੀਦ ਹੋਈ ਜਾਨ ਕੀਤੀ ਸੂ ਇਸ਼ਕ ਰੰਜੂਲ ਮੀਆਂ
ਵਾਰਸਸ਼ਾਹ ਜੇ ਜਾਨ ਗਵਾਉਣੀਏਂ ਕਰੀਂ ਇਸ਼ਕ ਦਾ ਹਰਫ ਕਬੂਲ ਮੀਆਂ

ਕਲਾਮ ਹੀਰ

ਨਾਂਹ ਮੁੜਾਂ ਮੈਂ ਕੌਲ ਜ਼ਬਾਨ ਦੇ ਥੀਂ ਭਾਵੇਂ ਦੇਹ ਨਸੀਹਤਾਂ ਲਖ ਵਾਰੀ
ਮਸਲੇ ਦਾ ਸੁਣਾ ਤੂੰ ਉਨ੍ਹਾਂ ਤਾਈਂ ਜਿਹੜੀਆਂ ਸੁਣਦੀਆਂ ਨੀ ਤੇਰੀ ਗਲ ਵਾਰੀ
ਜਿਹੜੀ ਲਿਖੀ ਰਜ਼ਾ ਤੇ ਨਹੀਂ ਮੁੜਦੀ ਕੌਣ ਜੰਮਿਆ ਮੇਟਦਾ ਹੋਣ ਹਾਰੀ
ਵਾਰਸਸ਼ਾਹ ਮੀਆਂ ਹੁਣ ਆਸ਼ਕਾਂ ਤੇ ਫਜ਼ਲ ਰੱਬ ਬਾਝੋ ਕੌਣ ਕਰੇ ਕਾਰੀ

ਕਲਾਮ ਕਾਜ਼ੀ

ਜਿਵੇਂ ਉਮਰ ਖ਼ਿਤਾਬ ਨੇ ਅਦਲ ਕੀਤਾ ਨੌਸ਼ੇਰਵਾਂ ਪੁੱਤ ਕਹਾਉਂਦੇ ਨੀ
ਨਾਂਹ ਰਖੀਏ ਕਦੀ ਉਲਾਦ ਏਹੀ ਜਿਸਤੋਂ ਰੋਜ਼ ਉਲਾਂਭੜੇ ਆਉਂਦੇ ਨੀ
ਸਿਰ ਬੇਟਿਆਂ ਦੇ ਚਾ ਜੁਦਾ ਕਰਦੇ ਬਾਪ ਗੁੱਸਿਆਂ ਤੇ ਜਦੋਂ ਆਉਂਦੇ ਨੀ
ਸਿਰ ਵੱਢਕੇ ਨੈਂ ਵਿਚ ਰੋਹੜ ਦੇਂਦੇ ਮਾਸ ਕਾਂ ਕੱਤੇ ਬਿੱਲੇ ਖਾਉਂਦੇ ਨੀ
ਸਸੀ ਜਾਨ ਜਲਾਲੀ ਤੇ ਰੋਹੜ ਦਿੱਤੀ ਕਈ ਡੂੰਮ ਢਾਡੀ ਪਏ ਗਾਉਂਦੇ ਨੀ
ਔਲਾਦ ਜਿਹੜੀ ਕਹੇ ਨਾ ਲੱਗੇ ਮਾਪੇ ਉਸ ਨੂੰ ਮਾਰ ਮੁਕਾਉਂਦੇ ਨੀ
ਜਦੋਂ ਕਹਿਰ ਤੇ ਆਉਂਦੇ ਬਾਪ ਜ਼ਾਲਮ ਬੰਨ੍ਹ ਬੇਟੀਆਂ ਨੂੰ ਭੋਰੇ ਪਾਉਂਦੇ ਨੀ
ਜਿਸ ਵਕਤ ਅਸੀਂ ਮੂੰਹੋਂ ਆਖ ਦੇਈਏ ਉਸੇ ਵਕਤ ਤੈਨੂੰ ਮਾਰ ਚਾਉਂਦੇ ਨੀ
ਏਸ ਕੰਮ ਥੀਂ ਜੇਕਰਾਂ ਮੁੜੇਂ ਨਾਹੀਂ ਤੇਰੀ ਗਰਦਨੋਂ ਖੂਨ ਕਢਾਉਂਦੇ ਨੀ
ਵਾਰਸਸ਼ਾਹ ਜੇ ਮਾਰੀਏ ਬਦਾਂ ਤਾਈਂ ਜੁੰਮੇ ਖੂਨ ਨਾ ਦੇਵਣੇ ਆਉਂਦੇ ਨੀ

ਹੀਰ ਦਾ ਜਵਾਬ ਕਾਜ਼ੀ ਤੇ ਮਾਂ ਨਾਲ

ਪਵੇ ਹੱਤਿਆ ਕੌਮ ਉਹ ਨਸ਼ਟ ਹੋਵੇ ਧੀਆਂ ਮਾਰੀਆਂ ਖੂਨ ਜਵਾਹ ਮਾਏ
ਮੰਦਾ ਘਾਤ ਔਲਾਦ ਦੇ ਨਾਲ ਕਰਨਾ ਲਾਤਕਤੁੱਲ ਹੈ ਹੁਕਮ ਅਲਾਹ ਮਾਏ
ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ ਸਿਰ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ

ਮਿਲਣ ਖਾਣੀਆਂ ਤਿਨ੍ਹਾਂ ਪਹਾੜ ਕਰਕੇ ਜਿਵੇਂ ਮਾਰੀਆਂ ਦੇ ਤਿਵੇਂ ਖਾਹ ਮਾਏ
ਕਹੇ ਮਾਉਂ ਤੇ ਬਾਪ ਦੇ ਅਸਾਂ ਮੰਨੇ ਗੱਲ ਪੱਲੜਾਂ ਤੇ ਮੂੰਹ ਘਾਹ ਮਾਏ
ਇੱਕ ਚਾਕ ਦੀ ਗੱਲ ਨਾ ਕਰੋ ਮੂਲੇ ਉਹਦਾ ਹੀਰ ਦੇ ਨਾਲ ਨਿਕਾਹ ਮਾਏ
ਜੇਕਰ ਖੁਸ਼ੀ ਜਹਾਨ ਦੀ ਚਾਹੁੰਦੇ ਹੋ ਦੇਹੋ ਰਾਂਝੇ ਨੂੰ ਹੀਰ ਵਿਆਹ ਮਾਏ
ਅਸਾਂ ਇਸ਼ਕ ਦੇ ਮਾਮਲੇ ਚੁੱਕ ਲਏ ਰੱਬ ਚਾਹੇ ਤਾਂ ਤੋੜ ਨਿਬਾਹ ਮਾਏ
ਗਲਾਂ ਕਰਨੀਆਂ ਬਹੁਤ ਸੁਖਾਲੀਆਂ ਨੀ ਔਖਾ ਇਸ਼ਕ ਦੇ ਚੱਲਨਾ ਰਾਹ ਮਾਏ
ਵਾਰਸਸ਼ਾਹ ਰਬ ਜ਼ੌਕ ਤੇ ਸ਼ੌਕ ਦੇਵੇ ਜਿਹੀ ਹੀਰ ਨੂੰ ਚਾਕ ਦੀ ਚਾਹ ਮਾਏ

ਕਲਾਮ ਮਲਕੀ

ਹੀਰੇ ਮਿਹਣਾ ਲੋਕ ਸ਼ਰੀਕ ਦੇਂਦੇ ਤੇਰਾ ਦੇਖਕੇ ਮੰਦੜਾ ਰਾਹ ਧੀਆ
ਕੇਲੇ ਮੁੱਢ ਕਰੀਰ ਦਾ ਵਾਸ ਜੇਹਾ ਮੈਨੂੰ ਸਾੜਿਆ ਏਸਦੇ ਦਾਹ ਧੀਆ
ਬੈਠੀ ਰਾਤ ਦਿਨ ਕੁੱਤਕੇ ਵਾਂਗ ਭੌਂਕੇ ਮੂੰਹ ਮੰਦੜਾ ਤੁੱਧ ਸਿਆਹ ਧੀਆ
ਕੁਰਬਾਨ ਕਰਦੀ ਓਹਦੇ ਨਾਮ ਉੱਤੋਂ ਕੁਲ੍ਹ ਖੇਸ਼ ਕਬੀਲੜਾ ਚਾ ਧੀਆ
ਸਾਨੂੰ ਮਿਹਣੇ ਲੋਕ ਸ਼ਰੀਕ ਦੇਂਦੇਂ ਦੇਖ ਤੁੱਧ ਦਾ ਮੰਦੜਾ ਰਾਹ ਧੀਆ
ਮੈਂ ਤਾਂ ਬੋਲ ਨਾ ਸੱਕਦੀ ਨਾਲ ਤੇਰੇ ਲੋਈ ਸ਼ਰਮ ਦੀ ਲਈ ਆ ਲਾਹ ਧੀਆ
ਇਕ ਚਾਕ ਦਾ ਰਾਤ ਦਿਨ ਜ਼ਿਕਰ ਰੱਖੇ ਮੰਗੇਂ ਰੱਬ ਤੋਂ ਸੰਝ ਸੁਬਾਹ ਧੀਆ
 ਕਹੇ ਮੂਲ ਨਾ ਮੁੜਨ ਅਨਮੋੜ ਹਰਗਿਜ਼ ਭਾਵੇਂ ਨਦੀ ਘਤੋਂ ਭਾਵੇਂ ਚਾਹ ਧੀਆ
ਮੂੰਹੋਂ ਬੋਲ ਤਰਿੱਖੜੇ ਬੋਲਕੇ ਤੇ ਕੀਤਾ ਪਾਪੀਆਂ ਦਾ ਅੰਗ ਸਾਹ ਧੀਆ
ਵਾਰਸਸ਼ਾਹ ਨੂੰ ਪੁਛ ਲੈ ਦੁੱਖ ਸਾਡੇ ਬਾਝ ਰੱਬ ਦੇ ਨਹੀਂ ਪਨਾਹ ਧੀਆ

ਹੀਰ ਦੇ ਭਾਈ ਸੁਲਤਾਨ ਨੇ ਸਮਝਾਉਣਾ

ਸੁਲਤਾਨ ਭਾਈ ਆਯਾ ਹੀਰ ਸੰਦਾ ਆਖੇ ਮਾਉਂ ਨੂੰ ਹੀਰ ਨੂੰ ਤਾੜ ਅੰਮਾਂ
ਜੇਕਰ ਫੇਰ ਫਿਰਦੀ ਬਾਹਰ ਮੈਂ ਡਿੱਠੀ ਫੇਰਾਂ ਏਸਦੀ ਧੌਣ ਤਲਵਾਰ ਅੰਮਾਂ
ਇਸਦੇ ਗੁੱਝਿਆਂ ਮੇਹਣਿਆਂ ਡੋਬ ਦਿੱਤਾ ਅਸੀਂ ਜੱਗ ਸੰਸਾਰ ਖੁਆਰ ਅੰਮਾਂ
ਇਹ ਧੀ ਬੁਰਿਆਰ ਨਾ ਰੱਖ ਮਾਏਂ ਮਹੁਰਾ ਦੇਕੇ ਏਸਨੂੰ ਮਾਰ ਅੰਮਾਂ
ਤੇਰੇ ਆਖਿਆਂ ਸਤਰ ਜੇ ਨਾ ਬੈਠੀ ਸੱਟਾਂ ਏਸਨੂੰ ਜਾਨ ਥੀਂ ਮਾਰ ਅੰਮਾਂ
ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ ਨਹੀਂ ਡੱਕਰੇ ਕਰਾਂਗੇ ਚਾਰ ਅੰਮਾਂ
ਜੇਕਰ ਧੀ ਨਾ ਹੁਕਮ ਵਿੱਚ ਰਖੀਆ ਦੀ ਸਭ ਸਾੜ ਸੁੱਟਾਂ ਘਰ ਬਾਰ ਕੰਮਾਂ
ਵਾਰਸਸ਼ਾਹ ਜੇਕਰ ਧੀ ਬੁਰੀ ਹੋਵੇ ਦੇਈਏ ਰੋੜ੍ਹ ਦਰਿਆ ਵਿਚਕਾਰ ਅੰਮਾਂ

ਅਖੀਂ ਲਗੀਆਂ ਮੁੜਨ ਨਾ ਵੀਰ ਮੇਰੇ ਬੀਬਾ ਵਾਰ ਘਤੀ ਬਲਿਹਾਰੀਆਂ ਵੇ
ਵਹਿਣ ਪਏ ਦਰਯਾ ਨਹੀਂ ਕਦੀ ਮੁੜਦੇ ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ
ਬਦੀ ਲਿਖੀ ਹੈ ਇਹ ਨਸੀਬ ਮੇਰੇ ਭਾਵੇਂ ਵੱਢ ਤੂੰ ਨਾਲ ਤਲਵਾਰੀਆਂ ਵੇ
ਅਵਲ ਰੋਜ਼ ਦਾ ਲਿੱਖਿਆ ਆਣ ਮਿਲਿਆ ਹੀਰ ਘੋਲ ਘੱਤੀ ਵਾਰ ਵਾਰੀਆਂ ਵੇ
ਲਹੂ ਕਿਉਂ ਕਰ ਨਿਕਲੇ ਨਾ ਭਾਈ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ ਇਹ ਨਹੀਂ ਸੁਖਾਲੀਆਂ ਯਾਰੀਆਂ ਵੇ
ਲੋਹ ਕਲਮ ਪਈ ਸਿਜਦੇ ਇਸ਼ਕ ਅਗੇ ਬੰਧੀ ਹੇਰ ਮੈਂ ਕੌਣ ਵਿਚਾਰੀਆਂ ਵੇ
ਰਾਂਝੇ ਚਾਕ ਤੋਂ ਝੰਗ ਸਿਆਲ ਦੀਆਂ ਘੋਲ ਘੱਤੀਆਂ ਜੱਟੀਆਂ ਸਾਰੀਆਂ ਵੇ
ਵੀਰਾ ਮੰਗ ਦਵਾ ਤੂੰ ਰੱਬ ਅਗੇ ਬੀਬੀ ਹੀਰ ਜਿਹੀਆਂ ਹੋਣ ਡਾਰੀਆਂ ਵੇ
ਕਹੇ ਕੂੜ ਨਾਹੀਂ ਤੈਥੋਂ ਭੈਣ ਘੋਲੀ ਗਲ੍ਹਾਂ ਸੱਚੀਆਂ ਹੋਣ ਕਰਾਰੀਆਂ ਵੇ
ਖੁਸ਼ੀ ਨਾਲ ਕੁਰਬਾਨ ਕਰ ਇਸ਼ਕ ਉਤੋਂ ਭੈਣਾਂ ਹੋਣ ਜੇ ਲਖ ਹਜ਼ਾਰੀਆਂ ਵੇ
ਲਖਾਂ ਦਾਰੂਆਂ ਨਾਲ ਨਾ ਹੋਣ ਚੰਗੇ ਜਿਨ੍ਹਾਂ ਲੱਗੀਆਂ ਇਸ਼ਕ ਬੀਮਾਰੀਆਂ ਵੇ
ਲਗੇ ਦਸਤ ਇਕ ਵਾਰ ਨਾ ਬੰਦ ਕੀਜਨ ਹੈਣ ਲਿੱਖਦੀਆਂ ਵੈਦਗੀਆਂ ਸਾਰੀਆਂ ਵੇ
ਵਾਰਸਸ਼ਾਹ ਮੀਆਂ ਭਾਈ ਵਰਜਦੇ ਨੀ ਦੇਖੋ ਇਸ਼ਕ ਬਣਾਈਆਂ ਖੁਆਰੀਆਂ ਵੇ

ਕਾਜ਼ੀ ਦੀ ਕਲਾਮ

ਕਾਜ਼ੀ ਆਖਦਾ ਖੌਫ ਖੁਦਾਇ ਦਾ ਕਰ ਮਾਪੇ ਜ਼ਿਦ ਚੜ੍ਹੇ ਚਾ ਮਾਰਨੀਂ ਗੇ
ਤੇਰੀ ਕਿਆੜੀਓਂ ਜੀਭ ਕਢਾ ਸੁਟਨ ਮਾਰੇ ਸ਼ਰਹ ਦੇ ਖੂਨ ਗੁਜਾਰਨੀਂ ਗੇ
ਜੋਰਾਵਰਾਂ ਦੇ ਨਾਲ ਨਾ ਜ਼ਿਦ ਚਲਦੀ ਤੇਰੇ ਚਾਕ ਚੋਬਰ ਸੱਭ ਮਾਰਨੀਂ ਗੇ
ਕਲੀ ਕਰਦ ਕਜ਼ਾ ਦੀ ਰੋਜ਼ ਕਿਆਮਤ ਤੇਰੀਆਂ ਅੱਖੀਆਂ ਵਿਚ ਪੰਘਾਰਨੀਂ ਗੇ
ਮੁਨਕਰ ਹੋਣ ਜੋ ਪੀਰ ਉਸਤਾਦ ਕੋਲੋਂ ਉਹਨੂੰ ਡੂੰਘੜੇ ਖੂਹ ਨਿਘਾਰਨੀਂ ਗੇ
ਮਾਂ ਬਾਪ ਦੇ ਕਹੇ ਤੋਂ ਹੋਣ ਆਕੀ ਉਹ ਤਾਂ ਰੋਜ਼ ਕਿਆਮਤੇ ਹਾਰਨੀਂ ਗੇ
ਜਿਸ ਵਕਤ ਦਿੱਤਾ ਅਸਾਂ ਚਾ ਫ਼ਤਵਾ ਉਸ ਵਕਤ ਹੀ ਮਾਰ ਉਤਾਰਨੀ ਗੇ
ਜਿਸਦੀਆਂ ਜ਼ਰਾ ਨਾ ਅਖੀਆਂ ਹੋਣ ਨੀਵੇਂ ਵਾਂਗ ਦਾਜ਼ ਦੇ ਅਖੀਆਂ ਪਾੜਨੀਂ ਗੇ
ਮਾਉਂ ਆਖਦੀ ਲੋਹੜ ਖੁਦਾ ਦਾ ਜੇ ਤਿਖੇ ਸ਼ੋਖ ਦੀਦੇ ਤੇਰੇ ਪਾੜਨੀਂ ਗੇ
ਵਾਰਸਸ਼ਾਹ ਨੂੰ ਛੱਡ ਬੁਰਿਆਈਆਂ ਨੂੰ ਨਹੀਂ ਅੱਗ ਦੇ ਵਿੱਚ ਚਾ ਸਾੜਨੀਂ ਗੇ

ਕਲਾਮ ਹੀਰ

ਕਾਜੀ ਆਸ਼ਕਾਂ ਸਿਰਾਂ ਤੋਂ ਪੰਡ ਸੁੱਟੀ ਮੈਂ ਤਾਂ ਸ਼ਰਮ ਦੀ ਭਾਰ ਨਾ ਲੱਦੀਆਂ ਗੀ
ਖੇੜੀ ਜਾਨ ਨਾ ਕਦੀ ਕਬੂਲ ਕਰਸਾਂ ਤੋੜੇ ਮਾਰ ਰੱਸੇ ਸੰਗਲ ਬੱਧੀਆਂ ਗੀ

ਭੁਲ ਜਾਂ ਜੇ ਦਿਲੋਂ ਰੰਝੇਟੜੇ ਨੂੰ ਕਿਤੇ ਢੂੰਡੜੇ ਆਬ ਨਾ ਲੱਧੀਆਂ ਗੀ
ਅੱਜ ਮੁੱਖ ਮੋੜਾਂ ਭਲਕੇ ਹਸ਼ਰ ਨੂੰ ਮੈਂ ਸਭਾ ਆਸ਼ਕਾਂ ਦੀ ਵਿਚੋਂ ਰੱਦੀਆਂ ਗੀ
ਸ਼ੁਹਰਤ ਜੱਗ ਜਹਾਨ ਦੀ ਖੁਸ਼ੀ ਮੈਨੂੰ ਜੇ ਤਾਂ ਰਾਂਝਣੇ ਦੇ ਇਸ਼ਕ ਵੱਢੀਆ ਗੀ
ਮਜਲਸ ਫਾਤਮਾਂ ਦੀ ਵਿਚ ਮੀਆਂ ਵਾਰਸ ਰਾਂਝੇ ਚਾਕ ਵਾਲੀ ਹੀਰ ਸੱਦੀਆਂ ਗੀ

ਸਾਰਿਆਂ ਨੇ ਹੀਰ ਪਾਸੋਂ ਨਾ ਉਮੈਦ ਹੋਣਾ

ਕਾਜੀ ਦੇ ਜਵਾਬ ਇਹ ਉੱਠ ਟੁਰਿਆ ਖਹਿੜੇ ਪੌ ਨਹੀਂ ਕਾਰੇ ਹਾਰਨੀ ਦੇ
ਮਾਂ ਬਾਪ ਕਾਜ਼ੀ ਬੜਾ ਜ਼ੋਰ ਲਾਵਣ ਪਏ ਮਗਰ ਉਹਦੇ ਲੋਹੜੇ ਮਾਰਨੀ ਦੇ
ਝੱਬ ਏਸ ਨੂੰ ਕਿਤੇ ਪਰਨਾ ਦੇਵੋ ਵੇਖੋ ਅਮਲ ਨਾ ਏਸ ਗਵਾਰਨੀ ਦੇ
ਇਹਦਾ ਮਗਜ਼ ਨਾ ਪਾਯਾ ਜਾਉਂਦਾ ਏ ਬੈਠੀ ਪਲੰਘ ਤੇ ਵਾਂਗ ਸਿਕਦਾਰਨੀ ਦੇ
ਮਾਂਉਂ ਕਹੇ ਅੰਧੇਰ ਖੁਦਾ ਦਾ ਜੇ ਦੇਖੋ ਬੁਰੇ ਚਾਲੇ ਏਸ ਯਾਰਨੀ ਦੇ
ਵਾਰਸਸ਼ਾਹ ਸਭੇ ਉਠ ਘਰੀਂ ਗਏ ਕਿੱਸੇ ਸੁਣ ਸੁਣ ਖੂਨ ਗੁਜਾਰਨੀ ਦੇ

ਕਲਾਮ ਸ਼ਾਇਰ

ਮਸਤਾਂ ਕੰਨ ਸਰੋਦ ਸੁਣਾਨ ਕਿਹਾਂ ਤਿਵੇਂ ਸ਼ਰਹ ਤੇ ਇਸ਼ਕ ਤਮਸੀਲ ਯਾਰੋ
ਇਸ਼ਕ ਬਾਦਸ਼ਾਹੀ ਅਗੇ ਸ਼ਰਹ ਹੋਈ ਥਾਨਾ ਕੋਤਵਾਲੀ ਇਉਂ ਤਸੀਲ ਯਾਰੋ
ਆਸ਼ਕ ਇਸ਼ਕ ਦੇ ਜਾ ਹਜ਼ੂਰ ਹੋਏ ਝੇੜੇ ਛੱਡ ਕੇ ਤੁਲ ਤਵੀਲ ਯਾਰੋ
ਲੰਘੇ ਮਾਰ ਛਾਲੀਂ ਜਦੋਂ ਪਾਰ ਹੋਏ ਕੋਟ ਟਪ ਗਏ ਜਾਨਾਂ ਹੀਲ ਯਾਰੋ
ਸਿਰ ਤੇ ਸੂਲੀਆਂ ਝੱਲੀਆਂ ਇਸ਼ਕ ਪਿੱਛੇ ਚੜ੍ਹੇ ਚਿਖਾ ਤੇ ਨਬੀ ਖ਼ਲੀਲ ਯਾਰੋ
ਆਸ਼ਕ ਕੁੱਠੜੇ ਨੀ ਕਾਤੀ ਇਸ਼ਕ ਦੀ ਦੇ ਹੋਏ ਜ਼ਿਬ੍ਹਾ ਵਾਂਗੂ ਇਸਮਾਈਲ ਯਾਰੋ
ਕੀਤੀ ਸ਼ਰਹ ਸਬੂਤ ਹੈ ਆਸ਼ਕਾਂ ਨੇ ਬਾਜ਼ੀ ਗਫ਼ਲਤਾਂ ਵਿੱਚ ਦਲੀਲ ਯਾਰੋ
ਆਸ਼ਕ ਬਾਜ ਨਾ ਆਉਂਦੇ ਇਸ਼ਕ ਵਲੋਂ ਭਾਵੇਂ ਲੱਖ ਹੋਵੇ ਕਾਲ ਕੀਲ ਯਾਰੋ
ਕਾਰਨ ਯਾਰ ਦੇ ਪਾਕ ਦੀਦਾਰ ਪਿੱਛੋਂ ਮੰਗ ਖਾਉਂਦੇ ਪਕੜ ਜ਼ੰਬੀਲ ਯਾਰੋ
ਵਕਤ ਹਸ਼ਰ ਦੇ ਭੀ ਆਸ਼ਕ ਦੀਦ ਮੰਗਣ ਕਢੇ ਜਾਨ ਜਦੋਂ ਅਜਰਾਈਲ ਯਾਰੋ
ਰੋਜ਼ ਹਸ਼ਰ ਨੂੰ ਭੀ ਉਸੇ ਹਾਲ ਉੱਠਣ ਜਦੋਂ ਸੂਰ ਫੂਕੇ ਅਸਰਾਫੀਲ ਯਾਰੋ
ਵਾਰਸ ਪੰਥ ਨਿਆਰਾ ਇਨ੍ਹਾਂ ਆਸ਼ਕਾਂ ਦਾ ਕਾਇਮ ਜਿਨ੍ਹਾਂ ਦੀ ਠੀਕ ਦਲੀਲ ਯਾਰੋ

ਹੀਰ ਨੇ ਸਹੇਲੀ ਨੂੰ ਰਾਂਝੇ ਪਾਸ ਭੇਜਣਾ

ਹੀਰ ਸੱਦ ਕੇ ਇੱਕ ਸਹੇਲੜੀ ਨੂੰ ਮੀਏਂ ਰਾਂਝੇ ਵਲ ਤੁਰਤ ਭਜਾਉਂਦੀ ਏ
ਮੇਰੇ ਮਾਹੀ ਨੂੰ ਅੱਖਣਾ ਜਾ ਅੜੀਏ ਤੈਨੂੰ ਹੀਰ ਇਹ ਅਰਜ਼ ਸੁਣਾਉਂਦੀ ਏ
ਮਾਉਂ ਬਾਪ ਕਾਜ਼ੀ ਸਾਨੂੰ ਤੰਗ ਕੀਤਾ ਜਾਨ ਵਿੱਚ ਸਕੰਜਿਆਂ ਆਉਂਦੀ ਏ
ਤੁਸੀਂ ਬੈਠੇ ਹੋ ਖ਼ੁਸ਼ੀ ਦੇ ਨਾਲ ਮਾਹੀਆ ਫੌਜ ਗਮਾਂ ਦੀ ਅਸਾਂ ਤੇ ਧਾਉਂਦੀ ਏ

ਕਾਈ ਕਰੋ ਦੁਆ ਜਨਾਬ ਅੰਦਰ ਜੇਹੜੀ ਦੁਖ ਤੇ ਦਰਦ ਹਟਾਉਂਦੀ ਏ
ਵਾਰਸਸ਼ਾਹ ਦੀ ਅਰਜ਼ ਕਬੂਲ ਹੋਵੇ ਜਾਨ ਤਲਖੀਓਂ ਪਈ ਘਬਰਾਉਂਦੀ ਏ

ਹੀਰ ਦਾ ਪੈਗਾਮ ਰਾਂਝੇ ਪਾਸ ਪਹੁੰਚਨਾ

ਕੁੜੀ ਸਮਝ ਕੇ ਹੀਰ ਦੀ ਬਾਤ ਸਾਰੀ ਰਾਂਝੇ ਯਾਰ ਨੂੰ ਜਾ ਸੁਣਾਈਆ ਸੂ
ਤੇਰੀ ਹੀਰ ਨੂੰ ਲੋਕ ਖ਼ਰਾਬ ਕਰਦੇ ਜਾ ਅੱਗ ਪਰੇਮ ਦੀ ਲਾਈਆ ਸੂ
ਰਾਂਝਾ ਸੁਣਦਿਆਂ ਬਹੁਤ ਦਲਗੀਰ ਹੋਯਾ ਪੀਰ ਸੱਦਣੇ ਦੀ ਨੀਤ ਚਾਈਆ ਸੂ
ਵਾਰਸਸ਼ਾਹ ਦਰਿਆ ਵਿੱਚ ਨ੍ਹਾਇਕੇ ਤੇ ਸ਼ਬਦ ਬੰਝਲੀ ਚਾ ਵਜਾਈਆ ਸੂ

ਰਾਂਝੇ ਨੇ ਪੀਰਾਂ ਨੂੰ ਯਾਦ ਕਰਨਾ

ਪੰਜਾਂ ਪੀਰਾਂ ਨੂੰ ਰਾਂਝੇ ਨੇ ਯਾਦ ਕੀਤਾ ਜਦੋਂ ਹੀਰ ਸੁਨੇਹੜਾ ਘੱਲਿਆ ਏ
ਮਾਉਂ ਬਾਪ ਕਾਜ਼ੀ ਸਭੇ ਸਿਰ ਹੋਏ ਗਿਲਾ ਸਾਰਿਆਂ ਦਾ ਸਿੱਰ ਝੱਲਿਆ ਏ
ਪੰਜਾਂ ਪੀਰਾਂ ਅਗੇ ਹੱਥ ਜੋੜ ਖੱਲਾ ਨੀਰ ਰੋਂਦਿਆਂ ਮੂਲ ਨਾ ਠੱਲ੍ਹਿਆ ਏ
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ ਵਿਚੋਂ ਜੀ ਸਾਡਾ ਥਰਥੱਲਿਆ ਏ
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ ਕਾਜੀ ਮਾਉ ਤੇ ਬਾਪ ਪਬਲਿਆ ਏ
ਮਦਦ ਕਰੋ ਖੁਦਾ ਦਾ ਵਾਸਤਾ ਜੇ ਮੇਰਾ ਇਸ਼ਕ ਖਰਾਬ ਹੋ ਚੱਲਿਆ ਏ
ਪੰਜ ਪੀਰ ਸ਼ਤਾਬ ਹੀ ਆਣ ਪਹੁੰਚੇ ਜਦੋਂ ਰਾਂਝੇ ਦਾ ਜੀਉੜਾ ਹੱਲਿਆ ਏ
ਅਸਾਂ ਵਿਚ ਮਰਾਕਬੇ ਜਾ ਡਿੱਠਾ ਤੇਰੇ ਇਸ਼ਕ ਮੈਦਾਨ ਹੁਣ ਮੱਲਿਆ ਏ
ਹਸ ਖੇਡ ਕੇ ਦਿਨ ਗੁਜ਼ਾਰ ਹੁਣ ਤੂੰ ਤੇਰੇ ਇਸ਼ਕ ਵਾਲਾ ਬੂਟਾ ਫੱਲਿਆ ਏ
ਤੇਰਾ ਦਰਦ ਮੁਸੀਬਤਾਂ ਦੇਖ ਕੇ ਤੇ ਸਾਡਾ ਸ਼ੌਕ ਤੋਂ ਜੀ ਓਥੱਲਿਆ ਏ
ਬਹੁਤ ਪਿਆਰ ਦਲਾਸੜੇ ਨਾਲ ਪੀਰਾਂ ਮੀਏਂ ਰਾਂਝੇ ਦਾ ਜੀਉ ਤਸੱਲਿਆ ਏ
ਤੇਰੀ ਹੀਰ ਦੀ ਮਦਦ ਤੇ ਮੀਆਂ ਰਾਂਝਾ ਮਖਦੂਮ ਜਹਾਨੀਆਂ ਘੱਲਿਆ ਏ
ਦੋ ਤਿੰਨ ਸਦ ਸੁਣਾ ਖਾਂ ਵੰਝਲੀ ਦੇ ਸਾਡਾ ਗਾਉਣੇ ਤੇ ਚਿਤ ਚੱਲਿਆ ਏ
ਪੰਜਾਂ ਪੀਰਾਂ ਅਗੇ ਜੋਗ ਗਾਉਂਦਾ ਏ ਵੇਖੋ ਰਾਗ ਸੁਣ ਕੇ ਜੀਉ ਹੱਲਿਆ ਏ
ਮਹਿਰਮ ਇਸ਼ਕ ਦਾ ਕਹਿਣ ਸਰੋਦ ਹੁੰਦਾ ਜਿਨ੍ਹਾਂ ਰਾਹ ਸਕੂਲ ਦਾ ਮੱਲਿਆ ਏ
ਵਾਰਸਸ਼ਾਹ ਹੁਣ ਜੱਟ ਤਿਆਰ ਹੋਇਆ ਲੈ ਕੇ ਵੰਝਲੀ ਰਾਗ ਵਿਚ ਰੱਲਿਆ ਏ

ਰਾਂਝੇ ਉਤੇ ਪੀਰਾਂ ਨੇ ਖੁਸ਼ੀ ਹੋਣਾ

ਆਹਾ ਜੱਟ ਢੋਲੇ ਸੱਦ ਲਾਣ ਵਾਲਾ ਹਜ਼ਰਤ ਇਸ਼ਕ ਉਸਤਾਦ ਸਿਖਾਉਂਦਾ ਏ
ਸਿਰ ਪੀਰਾਂ ਦਾ ਹੁਕਮ ਪਰਵਾਨ ਕਰਕੇ ਰਾਂਝਾ ਰਾਗ ਵਲੇ ਚਿੱਤ ਲਾਉਂਦਾ ਏ
ਸੱਤੀਂ ਸੁਹੀਂ ਰਲਾਇਕੇ ਵੰਝਲੀ ਨੂੰ ਉਂਗਲ ਪੂਰ ਗਰਾਮ ਤੇ ਲਾਉਂਦਾ ਏ

ਖਰਜ ਰਿਖਬ ਗੰਧਾਰ ਮੱਧਮ ਪੰਚਮ ਦਾਯੂਮ ਅਤੇ ਨਿਖਾਧ ਅਲਾਉਂਦਾ ਏ
ਔਰਬ ਖੌਰਬ ਸੰਪੂਰ ਤੇ ਤੇਉਰਾਂ ਨੂੰ ਆਪੋ ਆਪਣੇ ਪੈਂਠ ਤੇ ਲਾਉਂਦਾ ਏ
ਫਗ ਮੋਧ ਬਿਹਾਰ ਦਾ ਪੱਤਰਾਂ ਦਾ ਵਖੋ ਵਖ ਕਰ ਸ਼ਕਲ ਵਿਖਾਉਂਦਾ ਏ
ਬਰਜ਼ਤ ਲਗਤ ਸਮ੍ਹਾਲ ਅਲਾਪ ਕਰੇ ਵਧ ਘਟ ਨਾ ਮਾਤਰੇ ਲਾਉਂਦਾ ਏ
ਠਾਵੋਂ ਵਿਚ ਹੈ ਤੌੜੀਆਂ ਨਾਲ ਚਲੇ ਨਿਗਾਹ ਤਾਲ ਤੇ ਖੂਬ ਲਗਾਉਂਦਾ ਏ
ਚੰਚਲ ਤਾਲ ਧਮਾਰ ਕਵਾਲ ਢੱਈਆਂ ਰਧੀ ਦੂੰਬ ਦੀ ਚਾਲ ਸਿਖਾਉਂਦਾ ਏ
ਸ਼ੌਕ ਨਾਲ ਵਜਾਇਕੇ ਵੰਝਲੀ ਨੂੰ ਪੰਜਾਂ ਪੀਰਾਂ ਅਗੇ ਖੜਾ ਗਾਉਂਦਾ ਏ
ਕਦੀ ਊਪੋ ਤੇ ਕਾਹਨ ਦੇ ਬਿਸ਼ਨ ਪਦੇ ਕਈ ਮਾਝ ਪਹਾੜੀ ਤੇ ਲਾਉਂਦਾ ਏ
ਕਦੀ ਢੋਲਅ ਤੇ ਮਾਰਵਾੜ ਛੋਂਹਦਾ ਕਦੀ ਬੂਬਨਾ ਚਾ ਸੁਣਾਉਂਦਾ ਏ
ਮਲਕੀ ਨਾਲ ਜਲਾਲੀ ਦੇ ਖੂਬ ਗਾਵੇ ਵਿੱਚ ਝੀਉਰੀ ਦੀ ਕਲੀ ਲਾਉਂਦਾ ਏ
ਕਦੀ ਸੋਹਣੀ ਤੇ ਮਹੀਂਵਾਲ ਵਾਲੇ ਨਾਲ ਸ਼ੌਕ ਦੇ ਸੱਦ ਸੁਣਾਉਂਦਾ ਏ
ਸਾਰੰਗ ਨਾਲ ਤਿਲੰਗ ਸ਼ਹਾਨੀਆਂ ਦੇ ਰਾਗ ਸੋਹਣੀ ਦਾ ਭੋਗ ਪਾਉਂਦਾ ਏ
ਸੋਰਠ ਗੂਜਰੀ ਪੂਰਬੀ ਲਲਤ ਭੈਰੋਂ ਦੀਪਕ ਰਾਗ ਦੀ ਜ਼ੀਲ ਬਤਾਉਂਦਾ ਏ
ਗਾਵੇ ਭੈਰਵੀ ਨਾਲ ਧਨਾਸਰੀ ਜੀ ਰੂਪ ਜੋਗ ਦੇ ਵਿਚ ਅਲਾਉਂਦਾ ਏ
ਮਾਲਕੌਂਸ ਦੇ ਵਿਚ ਫਿਰ ਗੀਤ ਛੋਹੇ ਕਦੀ ਵਿਚ ਅਸਾਵਰੀ ਆਉਂਦਾ ਏ
ਟੋਡੀ ਮੇਘ ਮਲਹਾਰ ਤੇ ਗੋਂਡ ਸੋਰਠਿ ਜੈਤਸਰੀ ਹੀ ਨਾਲ ਰਲਾਉਂਦਾ ਏ
ਮਾਲਸਿਰੀ ਤੇ ਪਰਜ ਦਾ ਰਾਗ ਬੋਲੇ ਅਤੇ ਮਾਲਵਾ ਵਿੱਚ ਵਜਾਉਂਦਾ ਏ
ਕਿਦਾਰਾ ਅਤੇ ਬਿਹਾਗੜਾ ਰਾਗ ਮਾਰੂ ਨਾਲੇ ਕਾਨੜੇ ਚੀ ਸੁਰ ਲਾਉਂਦਾ ਏ
ਭੈਰੋਂ ਨਾਲ ਬਲਾਸੀਆਂ ਭੀਮ ਬੋਲੇ ਅਤੇ ਜੰਗਲਾ ਪਿਆ ਸੁਣਾਉਂਦਾ ਏ
ਕਲਿਆਨ ਦੇ ਨਾਲ ਵਡਹੰਸ ਬੋਲੇ ਨਿਤ ਰਾਗ ਦੀ ਜ਼ੀਲ ਬਤਾਉਂਦਾ ਏ
ਬਰਵਾ ਨਾਲ ਪਹਾੜ ਝੰਜੋਟੀਆਂ ਦੇ ਹੋਰੀ ਨਾਲ ਆਸਾ ਖੜਾ ਗਾਉਂਦਾ ਏ
ਬੋਲੇ ਰਾਗ ਬਸੰਤ ਹਿੰਡੋਲ ਗੋਪੀ ਰਾਮਕਲੀ ਦੀਆਂ ਸੁਰਾਂ ਲਾਉਂਦਾ ਏ
ਉਹ ਪਲਾਸੀਆਂ ਨਾਲ ਤਰਾਨਿਆਂ ਦੇ ਵਾਰਸਸ਼ਾਹ ਨੂੰ ਖੜਾ ਸੁਣਾਉਂਦਾ ਏ

ਰਾਂਝੇ ਉਤੇ ਪੀਰਾਂ ਨੇ ਖੁਸ਼ੀ ਹੋਣਾ

ਰਾਜੀ ਹੋ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਮੰਗ ਦੁਆ ਜੋ ਮੰਗਣੀ ਹੈ
ਅੱਜ ਹੀਰ ਜੱਟੀ ਮੈਨੂੰ ਬਖਸ਼ ਉਠੋ ਰੰਗਣ ਸ਼ੌਕ ਦੇ ਨਾਲ ਜੇ ਰੰਗਣੀ ਹੈ
ਮੈਨੂੰ ਕਰੋ ਮਲੰਗ ਬਭੂਤ ਲਾਓ ਬੱਚਾ ਓਹ ਭੀ ਤੇਰੀ ਮਲੰਗਣੀ ਹੈ
ਨਾ ਸਵੀਂ ਨਾਂ ਛੱਡ ਉਧਾਲ ਜਾਵੀਂ ਘਰ ਮਾਪਿਆਂ ਦੇ ਨਹੀਂ ਸੰਗਣੀ ਹੈ

ਜਿਹੇ ਨਾਲ ਰਲੀਏ ਤਿਹੇ ਹੋ ਜਾਈਏ ਨੰਗਾਂ ਨਾਲ ਰਲੀ ਓਹ ਭੀ ਨੰਗਨੀ ਹੈ
ਵਾਰਸ ਰਾਂਝਣੇ ਤੇ ਮਿਹਰਬਾਨ ਹੋਏ ਪੀਰਾਂ ਆਖਿਆ ਨਹੀਂ ਇਹ ਸੰਗਣੀ ਹੈ

ਪੀਰਾਂ ਦੀ ਦੁਆ ਰਾਂਝੇ ਦੇ ਹਕ ਵਿਚ

ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ ਦੁਆ ਦਿਤੀਆ ਨੇ ਜਾਹ ਹੀਰ ਤੇਰੀ
ਤੇਰੇ ਸਭ ਮਕਸੂਦ ਹੋ ਰਹੇ ਹਾਸਲ ਮਦਦ ਹੋ ਗਏ ਪੰਜ ਪੀਰ ਤੇਰੀ
ਜਿਥੇ ਬਣੇ ਭਾਰੀ ਕਰੀਂ ਯਾਦ ਸਾਨੂੰ ਮੁਸ਼ਕਲ ਹੋਗੁ ਆਸਾਨ ਅਸੀਲ ਤੇਰੀ
ਐਰ ਗੈਰ ਤੋਂ ਜੀ ਉਠਾ ਲੈਣਾ ਹੋਸੀ ਹੀਰ ਦੇ ਨਾਲ ਖਲ੍ਹੀਰ ਤੇਰੀ
ਜਾਹ ਗੂੰਜ ਤੂੰ ਵਿੱਚ ਮੰਗਵਾੜ ਬੇਟਾ ਬਖਸ਼ੀ ਗਈ ਹੈ ਸੱਭ ਤਕਸੀਰ ਤੇਰੀ
ਵਾਰਸਸ਼ਾਹ ਮੀਆਂ ਪੀਰਾਂ ਕਾਮਲਾਂ ਨੇ ਕਰ ਛੱਡੀ ਹੈ ਨੇਕ ਤਕਦੀਰ ਤੇਰੀ

ਰਾਂਝਾ ਮਿਠੀ ਨੈਣ ਪਾਸੋਂ ਇਸ਼ਕ ਦਾ ਵਲ ਪੁਛਦਾ ਹੈ

ਰਾਂਝਾ ਆਖਦਾ ਮਿਠੀਏ ਨਾਇਣੇ ਨੀ ਦਸੀਂ ਵਲ ਕੋਈ ਇਸ਼ਕ ਦੀ ਘਾਤ ਦਾ ਨੀ
ਮਿਠਾ ਫੱਲ ਬਹਿਸ਼ਤ ਦੇ ਮੇਵਿਆਂ ਦਾ ਮਜ਼ਾ ਘੱਟ ਹੈ ਹੋਰ ਫਲ ਪਾਤ ਦਾ ਨੀ
ਇਸ਼ਕ ਹੀਰ ਦੇ ਵਿੱਚ ਮੈਂ ਰੁਝ ਰਹਿਆ ਅੱਠੇ ਪਹਿਰ ਝੋਰਾ ਭਾਂਤ ਭਾਂਤ ਦਾ ਨੀ
ਨਾਲ ਅਕਲ ਵਿਚਾਰ ਵਿਚਾਰ ਕੇ ਤੇ ਦੱਸੀਂ ਜਾਤ ਸਫ਼ਾਤ ਔਰਾਤ ਦਾ ਨੀ
ਨਾਲੇ ਅਸਲ ਤੇ ਨਸਲ ਸ਼ਰੀਫ ਹੋਵੇ ਕਿਹੜਾ ਚੰਗਾ ਹੈ ਸਿਫ਼ਤ ਸਿਫ਼ਾਤ ਦਾ ਨੀ
ਘਰ ਦੱਸ ਤੂੰ ਮਿਠੀਏ ਨੇਕ ਬਖਤੇ ਜਿਥੇ ਵਾਸ ਹੋਵੇ ਦਿਨ ਰਾਤ ਦਾ ਨੀ
ਕਿਤੇ ਜਾਹਗ ਨਵੇਕਲੀ ਕੁੰਜ ਗੋਸ਼ੇ ਕਤਾ ਵਕਤ ਹੋਵੇ ਮੁਲਾਕਾਤ ਦਾ ਨੀ
ਨੇਕ ਬਖਤ ਜਿਹੀ ਨਜ਼ਰ ਆਉਨੀ ਏਂ ਮੈਨੂੰ ਦੱਸ ਕੋਈ ਰਾਹ ਨਜ਼ਾਤ ਦਾ ਨੀ
ਵਾਰਸਸ਼ਾਹ ਪਛਾਣਕੇ ਦੱਸ ਜਾਈਂ ਇਸ਼ਕ ਚੰਗਾ ਹੈ ਕਿਹੜੀ ਜਾਤ ਦਾ ਨੀ

ਜਵਾਬ ਮਿਠੀ

ਮਿਠੀ ਬੋਲਦੀ ਜੀਊ ਤਕਦੀਰ ਕਰਕੇ ਤੈਨੂੰ ਦਸਮਾਂ ਰਾਂਝਣਾ ਛੋਹਰਾ ਵੇ
ਹਾਲ ਇਸ਼ਕ ਦਾ ਖੋਹਲ ਸੁਣਾਉਨੀ ਹਾਂ ਜਿਹੜਾ ਵਰਤਿਆਂ ਭੋਹਰਾ ਭੋਹਰਾ ਵੇ
ਪੰਧ ਇਸ਼ਕ ਦੇ ਚੱਲਣਾ ਬਹੁਤ ਔਖਾ ਰਾਹ ਇਸ਼ਕ ਦਾ ਔਹਰਾਂ ਸੌਹਰਾ ਵੇ
ਮਜ਼ਾ ਇਸ਼ਕ ਦਾ ਏ ਕੌੜਾ ਜ਼ਹਿਰ ਵਾਂਗੂੰ ਤਲੀ ਘੱਤਕੇ ਫੱਕਣਾ ਮੌਹਰਾ ਵੇ
ਕਾਲੇ ਇਸ਼ਕ ਦੇ ਹਰਫ ਜਿਉਂ ਨਾਗ ਬੈਠੇ ਕੁੰਡਲ ਘੱਤ ਕੇ ਤੇਹਰਾ ਚੌਹਰਾ ਵੇ
ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ ਮਰਦ ਰਿੰਦ ਜੋ ਅਕਲ ਦਾ ਗੌਹਰਾ ਵੇ,
ਏਵੇਂ ਇਸ਼ਕ ਗਿੱਝਾ ਘੁਮਿਆਰੀਆਂ ਦਾ ਅਗੇ ਤੇਲਣ ਦਾ ਖੜਾ ਨਮੋਹਰਾ ਵੇ
ਕੱਚਾ ਇਸ਼ਕ ਜੁਲਾਹੀਆਂ ਦੇ ਪਾਨ ਵਾਂਗੂੰ ਵਿਛ ਰਿਹਾ ਲੁਹਾਰੀ ਤੇ ਥੋਹਰਾਂ ਵੇ

ਚੜ੍ਹਿਆ ਇਸ਼ਕ ਮਸ਼ਰਾਣੀ ਨੂੰ ਛਿੱਕ ਵਾਂਗੂੰ ਛਿੱਕ ਨਹੀਂ ਲੈਂਦਾ ਚੰਗਾ ਗੋਹਰਾ ਵੇ
ਇਸ਼ਕ ਤ੍ਰਿਖਾ ਬਘਿਆੜ ਇਆਲਣਾਂ ਦਾ ਸ਼ੇਖਜ਼ਾਦੀਆਂ ਦਾ ਜ਼ੋਰੋ ਜੋਹਰਾ ਵੇ
ਉਡ ਚੰਬੜੇ ਇਸ਼ਕ ਪੰਜਾਬਣਾਂ ਦਾ ਜਿਵੇਂ ਪੰਛੀਆਂ ਦੇ ਵਿੱਚ ਗੋਹਰਾ ਵੇ
ਪਾਇਆ ਮਾਝਿਓ ਇਸ਼ਕ ਸੀ ਜੱਟੜੀ ਦਾ ਓਹਨੂੰ ਪਿਆ ਝਨਾਂ ਦਾ ਰੋਹੜਾ ਵੇ
ਲਟ ਪਟਾ ਹੈ ਇਸ਼ਕ ਬੰਗਾਲਣਾਂ ਦਾ ਹਿੰਦੁਸਤਾਨਣਾਂ ਦਾ ਛੰਨ ਛੋਹਰਾ ਵੇ
ਇਸ਼ਕ ਬਾਰ ਵਿਚ ਗੱਜਿਆ ਸ਼ੇਰ ਵਾਂਗੂੰ ਭੈੜੀ ਦੜਪ ਦਾ ਕੀਰ ਤੇ ਕੋਹਰਾ ਵੇ
ਤੋੜੇ ਕੱਸ ਦਾ ਇਸ਼ਕ ਕੁਆਰੀਆਂ ਦਾ ਦੇਂਦਾ ਸੱਜਰਾ ਨਿਤ ਨਿਹੋਰਾ ਵੇ
ਗਿਆ ਠੁੱਠ ਚੁਮਾ ਵਿਆਹੀਆਂ ਦਾ ਸਾਰੀ ਉਮਰ ਦਾ ਲਾਇਕੇ ਝੋਹਰਾ ਵੇ
ਢੋਲ ਮਾਰਕੇ ਤੇ ਢਾਣਾ ਝੰਗ ਉਤੇ ਨਹੀਓਂ ਹੱਟਦਾ ਹਾਠ ਦਾ ਮੋਹਰਾ ਵੇ
ਭੰਗ ਘੋਟਵਾਂ ਇਸ਼ਕ ਸਲੇਟੀਆਂ ਦਾ ਦੇਂਦਾ ਅਮਲ ਸਵਾਇਆ ਦੋਹਰਾ ਵੇ
ਵਾਰਸਸ਼ਾਹ ਰੰਝੇਟੇ ਨੂੰ ਇਸ਼ਕ ਦਸਾਂ ਇਸ਼ਕ ਜਿਵੇਂ ਨਥੂਰ ਦਾ ਫੋਹੜਾ ਵੇ

ਰਾਂਝੇ ਅਗੇ ਮਿਠੀ ਨੇ ਹੋਰ ਇਸ਼ਕ ਦਾ ਹਾਲ ਦਸਣਾ

ਤੈਨੂੰ ਹੋਰ ਭੀ ਖੋਹਲ ਕੇ ਦੱਸਨੀ ਆਂ ਸਭ ਜਾਤ ਕੁਜਾਤ ਦਾ ਇਸ਼ਕ ਭਾਈ
ਮਸਤਹਬ ਸੀ ਇਸ਼ਕ ਦਰਵੇਸ਼ਨੀ ਦਾ ਦੌੜਿਆ ਡੂੰਮਣੀ ਦੇ ਅਗੇ ਭੱਜ ਭਾਈ
ਗੁੜਤੀ ਵਾਂਗ ਘੁਲਿਆ ਇਸ਼ਕ ਨਾਇਣਾਂ ਦਾ ਮੂੰਹ ਲੱਗਦਿਆਂ ਹੱਡੀ ਰੱਚ ਜਾਈ
ਮਥੇ ਨਿੱਤ ਲਗੇ ਇਸ਼ਕ ਖਾਨਗੀ ਦਾ ਜਿਵੇਂ ਫਿਟਕ ਹਜੂਰ ਦੀ ਵੱਗ ਜਾਈ
ਨੇੜੇ ਢੁਕਦਾ ਇਸ਼ਕ ਨਾ ਕੰਜਰੀ ਦੇ ਅਗੇ ਮਿਉਨੀ ਦਾ ਖੜਾ ਜਾਲ ਪਾਈ
ਬਹਾਰੀ ਹੂੰਝਵਾਂ ਇਸ਼ਕ ਹੈ ਮਾਤ੍ਹਮੀਆਂ ਦਾ ਇਸ਼ਕ ਚੰਗੜੀ ਦਾ ਘਤ ਗੋਰ ਜਾਈ
ਚਿਲੇ ਚੜ੍ਹਿਆ ਸੀ ਇਸ਼ਕ ਮਗ੍ਰਾਨੀਆਂ ਦਾ ਸ਼ਿਕਲੀਗ੍ਰਨੀ ਦਾ ਫਿਰੇ ਤਲਕੋਰ ਭਾਈ
ਤੰਗ ਫਿਰੇ ਜੇ ਇਸ਼ਕ ਕਲਾਲਣੀ ਦਾ ਭਠ ਝੀਊਰੀ ਦੇ ਭਲੀ ਝੋਕ ਲਾਈ
ਇਸ਼ਕ ਦਾਤਰੀ ਵਾਢਵਾਂ ਚੂਹੜੀਆਂ ਦਾ ਅਗੇ ਖੋਜੀਆਂ ਦਾ ਖੜਾ ਹੱਟ ਪਾਈ
ਸੂਲੀ ਚੜ੍ਹਿਆ ਸੀ ਇਸ਼ਕ ਜੁਗਯਾਣਯਾਂ ਦਾ ਜਿਨੂੰਕਹਿਰ ਸਿਆਲਾਂ ਦੀ ਰਾਤ ਆਈ
ਚੜ੍ਹਿਆ ਵੰਝ ਤੇ ਇਸ਼ਕ ਸੀ ਪੇਰਨੀ ਦਾ ਬਾਜੀ ਗਰਨੀ ਦੇ ਪੁਠੜੀ ਛਾਲ ਲਾਈ
ਜ਼ੇਵਰ ਸੋਹਣੇ ਨੀ ਮੁਨਸਿਆਣਿਆਂ ਦੇ ਤੇ ਬਜਾਜ਼ਨਾਂ ਦੇ ਰੰਗਾ ਰੰਗ ਸਾਈ
ਕਜ਼ਲਬਾਸ ਹੈ ਇਸ਼ਕ ਰਜਪੂਤਨੀ ਦਾ ਚੜ੍ਹਿਆ ਗਜ਼ਬ ਦਾ ਕਟਕ ਕੇ ਫੌਜ ਧਾਈ
ਕੁੰਡਲ ਮਾਰਿਆ ਇਸ਼ਕ ਸਿਪਾਹਨਾਂ ਦਾ ਘੱਤੀ ਸ਼ੂਕਰਾਂ ਤੇ ਮਾਰੇ ਡੰਗ ਜਾਈ
ਪੀਰ ਜਾਦੀਆਂ ਦਾ ਇਸ਼ਕ ਸਰਸ ਹੁੰਦਾ ਸਾਂਸ੍ਹਿਾਣੀਆਂ ਦਾ ਪਿਛਾ ਤੱਜ ਜਾਈ

ਸਾਫ ਇਸ਼ਕ ਹੈ ਰਾਂਝਣਾ ਝੀਲਣਾਂ ਦਾ ਘੁਮਰੇਟੀਆਂ ਦਾ ਮਛੀ ਵਾਂਗ ਭਾਈ
ਖੁਲ੍ਹਾ ਇਸ਼ਕ ਹੈ ਵੇਖ ਪਹਾੜਨਾਂ ਦਾ ਤੇ ਪਸ਼ੌਰਨਾਂ ਦਾ ਪਰਦੇ ਵਿਚ ਭਾਈ
ਰਾਗ ਸੁੰਦਰ ਬੋਲਦਾ ਖੀਊੜਿਆਂ ਦਾ ਅਗੇ ਭੱਟਨੀ ਦਾ ਕੁਲਾ ਗੀਰ ਭਾਈ
ਲਾਂਘਾ ਪਾਯਾ ਈ ਇਸ਼ਕ ਵਨਜਾਰੀਆਂ ਦੇ ਤੇ ਮਹਾਨੀਆਂ ਫਿਰੇ ਨਿਕਸਾਲ ਭਾਈ
ਨਫਾ ਮੰਗਦਾ ਇਸ਼ਕ ਦਲਾਲਨੀ ਦਾ ਅਗੇ ਖੜਾ ਮਹਸੂਲ ਦਾ ਸੂਲ ਪਾਈ
ਵੂਸੂਾਜਿਆ ਇਸ਼ਕ ਸਯਦਜ਼ਾਦੀਆਂ ਦੇ ਅਗੇ ਖੜਾ ਅਰਾਇਨ ਦਾ ਫੁੱਲ ਚਾਈ
ਧੜਤ ਮੰਗਦਾ ਇਸ਼ਕ ਧੜਵਾਇਨਾਂ ਦਾ ਅਗੇ ਖੜਾ ਅਤੀਤ ਨਦਾਨ ਚਾਈ
ਲੋਹੜ ਮਾਰਦਾ ਇਸ਼ਕ ਪਨਹਾਰੀਆਂ ਦਾ ਚੂੜੀ ਗਿਰਨੀ ਦਾ ਛਡੇ ਨਾ ਸੁੱਧ ਕਾਈ
ਖੰਡ ਬੋਰੀਆਂ ਇਸ਼ਕ ਅਰੋੜੀਆਂ ਦੇ ਨਫੇ ਵਾਸਤੇ ਬੈਠਾ ਈ ਹੱਟ ਪਾਈ
ਰਾਮਜਨੀ ਦੇ ਇਸ਼ਕ ਦੀ ਗਲ ਕਰੀਏ ਪਤ ਲੁਹਾ ਕੇ ਸੱਟਿਆ ਵਿੱਚ ਖਾਈ
ਕਤਰਾਂ ਕਹੀਆਂ ਕਤਰਦਾ ਦਰਜਨੀ ਦਾ ਅਗੇ ਖਰਾ ਕੁੰਦਿਆਨੀ ਦਾ ਕੁੰਦ ਲਾਈ
ਕੂਲਾ ਪਟ ਹੈ ਇਸ਼ਕ ਪਟੋਲਨਾਂ ਦਾ ਛਲੇ ਰੇਸ਼ਮੀ ਵਾਂਗ ਨਾ ਗੁੱਣਝ ਕਾਈ
ਕਕੇਜ਼ਈਆਂ ਦਾ ਇਸ਼ਕ ਉਮਰ ਯਾਰੀ ਏਵੇਂ ਲੜਦਿਆਂ ਭਿੜਦਿਆਂ ਬੀਤ ਜਾਈ
ਰੌਲੇ ਵਾਂਗ ਹੈ ਇਸ਼ਕ ਪਟਫੇਰੀਆਂ ਦਾ ਜਿਸ ਨੇ ਵਿਚ ਦਰਯਾ ਥਰਥੱਲ ਪਾਈ
ਗਾਰੇ ਢੋਵਾਂ ਹੈ ਇਸ਼ਕ ਬਦਵਾਨੀਆਂ ਦਾ ਸਿਰ ਤੇ ਟੋਕਰੀ ਤੇ ਫਿਰੇ ਗੰਦ ਚਾਈ
ਬੇਥਵਾ ਇਸ਼ਕ ਪਖੀਵਾਸਣਾਂ ਦਾ ਪਿੰਡ ਪਿੰਡ ਭਾਜੜ ਸਿਰ ਤੇ ਫਿਰੇ ਚਾਈ
ਇਸ਼ਕ ਹਤਿਆਰਾ ਚਿੜੀ ਮਾਰਨਾਂ ਦਾ ਰਾਹ ਜਾਂਦਿਆਂ ਨੂੰ ਮਾਰੇ ਘੱਤ ਫਾਹੀ
ਲੁਚੀ ਵਾਂਗਰਾਂ ਇਸ਼ਕ ਖਤਰਾਨੀਆਂ ਦਾ ਅਗੇ ਬਾਹਮਨੀ ਦਾ ਖਰਾ ਖੀਰ ਖਾਈ
ਮਾਲਾ ਫੇਰਦਾ ਇਸ਼ਕ ਪਰੌਹਨੀਆਂ ਦਾ ਅਗੇ ਨਟਨੀ ਦਾ ਆਉਂਦਾ ਸਾਂਗ ਚਾਈ
ਪਾਉਂਦਾ ਔਸੀਆਂ ਇਸ਼ਕ ਸਥੋਟਣੀ ਦਾ ਅਗੇ ਖੜਾ ਧੜਵਾਨੀ ਦਾ ਖਰਚ ਖਾਈ
ਇਸ਼ਕ ਸਿਆਣੀ ਕਰਸਾਣੀ ਦਾ ਘਟਾ ਕਾਲੀ ਅਗੇ ਖੜਾ ਬਰਵੈਨ ਦਾ ਧਾੜ ਆਈ
ਮਸ ਭਿੰਨਾ ਸੀ ਇਸ਼ਕ ਲਬਾਣੀਆਂ ਤੋਂ ਅਗੇ ਕਹੇ ਭੜਭੂੰਜੀ ਦਾ ਮੋਏ ਭਾਈ
ਚਿਪ ਪਿਆ ਸੀ ਇਸ਼ਕ ਕਸ਼ਮੀਰਨਾਂ ਦਾ ਅਗੇ ਅੱਡਨੀ ਦਾ ਬਰਵੇ ਕੈਦ ਆਈ
ਥੂ ਥੂ ਕੀਤੀ ਸੀ ਇਸ਼ਕ ਸਰਾਜ਼ਨੀ ਦੇ ਅਗੇ ਗੁੱਜਰੀ ਦੇ ਭਲੀ ਭਾਜ ਭਾਈ
ਛੁਟਾ ਹੀਰ ਦਾ ਇਸ਼ਕ ਭਰਮਾਰ ਵਾਂਗੂੰ ਹਾਇ ਹਾਇ ਮੁਹਾਣਿਆਂ ਡੰਡ ਪਾਈ
ਰੰਗ ਰਤਾ ਸੀ ਇਸ਼ਕ ਲਲਾਰਨਾਂ ਦਾ ਠੇਕੇ ਗਰਨੀ ਦੇ ਮਿੱਠੜੀ ਚਾਟ ਲਾਈ
ਠੌਰ ਪਕਰਿਆ ਇਸ਼ਕ ਸਰੇਸ਼ਨੀ ਦੇ ਚਮਿਆਰਨੀ ਦੇ ਨਾਲ ਸਾਂਝ ਪਾਈ
ਆਜਜ਼ ਇਸ਼ਕ ਰੰਨਾਂ ਪਿੰਡਾਂ ਵਾਲੀਆਂ ਦਾ ਸਿਧ ਪਧਰਾ ਉਕੜ ਨਾ ਚਗੜ ਕਾਈ

ਚਸਕੇ ਖੋਰ ਹੈ ਸ਼ਹਿਰਨਾਂ ਕਹਿਰਨਾਂ ਦਾ ਮਿੱਥੀ ਟੋਕਰੀ ਤੋਂ ਬਣੇ ਡੌਲ ਜਾਈ
ਪਕੜ ਗਏ ਢਾਂਗੇ ਇਸ਼ਕ ਮਹਿਰੀਆਂ ਦੇ ਅਗੇ ਸੰਗਦਾ ਆਉਂਦਾ ਡਾਂਗ ਚਾਈ
ਘਸਾ ਘਸ ਹੈ ਮਾਰਦਾ ਗਗੜੀਆਂ ਦਾ ਅਗੇ ਮੋਰਨੀ ਦੇ ਖੜੀ ਰੱਖ ਪਾਈ
ਲਥਾ ਪਾਰ ਸਮੁੰਦਰੋਂ ਸੰਮੀਆਂ ਦਾ ਮਾਰੇ ਟੁਭੀਆਂ ਤੇ ਖੜਾ ਹਾਥ ਲਾਈ
ਆਤਸ਼ ਇਸ਼ਕ ਹੈ ਆਤਸ਼ਬਾਜਨਾਂ ਦਾ ਕਰੇ ਖੂਨ ਜੈਂਦੇ ਮਗਰ ਲੱਗ ਜਾਈ
ਤਾਰਕਸਨੀ ਦਾ ਪਿਆ ਸੀ ਕਰ ਹਲਾ ਜਿਵੇਂ ਘਤ ਮੁਹਿੰਮ ਸਰਕਾਰ ਆਈ
ਪਿੜ ਮਾਰਿਆ ਇਸ਼ਕ ਅਚਾਰਜਨਾਂ ਦਾ ਜਿਹੜਾ ਤੱਤੜਾ ਧਾਨ ਕੁਧਾਨ ਆਈ
ਸੈਂਤੀ ਸੰਨ ਸੀ ਇਸ਼ਕ ਸਰਾਫਨੀ ਦਾ ਜਿਥੇ ਮੁਹਰ ਮੁਹੰਮਦ ਸ਼ਾਹ ਲਾਈ
ਚੜ੍ਹਿਆ ਊਠ ਤੇ ਇਸ਼ਕ ਬਲੋਚਨੀ ਦਾ ਮਾਰੇ ਪਾਸਨੇ ਤੇ ਫਿਰੇ ਸਾਂਗ ਚਾਈ
ਕੂੰਜ ਵਾਂਗ ਕੁਰਲਾਵੇ ਸਿਪਾਹਣੀ ਦਾ ਜਿਨ੍ਹਾਂ ਕੌਂਤ ਪਰਦੇਸ ਨਾ ਖ਼ਬਰ ਕਾਈ
ਬੱਦਲ ਵਾਂਗ ਗਜਦਾ ਹੈ ਭਰਾਨੀਆਂ ਦਾ ਕੋਲ ਬੈਠਿਆਂ ਦੇ ਪਏ ਕੰਨ ਖਾਈ
ਹੁਕਮ ਕਰੇ ਤੇ ਇਸ਼ਕ ਬਰਵਾਲੀਆਂ ਦਾ ਮੰਜੀ ਚਾ ਲੈਂਦਾ ਜਿਥੇ ਵੈਰ ਪਾਈ
ਪਾਪੜ ਵਾਂਗ ਜੇ ਇਸ਼ਕ ਕੰਬੋਣੀਆਂ ਦਾ ਏਵੇਂ ਲੇਸ ਜਿਉਂ ਮਾਂਹ ਦੀ ਦਾਲ ਭਾਈ
ਚੜਿਆ ਖੁੰਭ ਤੇ ਇਸ਼ਕ ਜੇ ਧੋਬਨਾਂ ਦਾ ਖੜਾ ਪਟੜਿਆਂ ਦੇ ਉਤੇ ਸੁੱਕ ਜਾਈ
ਅਗੇ ਇਸ਼ਕ ਤੂੰ ਵੇਖ ਕਸਾਇਣਾਂ ਦਾ ਯਾਰੀ ਲਾ ਕੇ ਮਾਸ ਨੂੰ ਵੱਢ ਖਾਈ
ਵਟਣੇ ਫੇਰਦਾਏ ਰਸੀਗਰਨੀਆਂ ਦਾ ਦਬਗਰਨੀਆਂ ਦਾ ਚੰਮ ਗਾਲ ਜਾਈ
ਚਾਵਲ ਵਾਂਗ ਛੜਦਾ ਜੰਦਰੇ ਕੁਟਨੀਆਂ ਛਜ ਛਾਣਨੀ ਘਤ ਕੇ ਛੱਟ ਜਾਈ
ਤਿਲੇ ਵਾਂਗ ਭੜਕੇ ਇਸ਼ਕ ਮੋਚਨਾਂ ਦਾ ਦੇ ਦੱਬ ਖੜੇਬ ਦੀ ਖੁਲ੍ਹ ਜਾਈ
ਤਾਰੇ ਤੋੜਦਾ ਇਸ਼ਕ ਸੁਨਿਆਰੀਆਂ ਦਾ ਉਤੋਂ ਸਾਫ ਤੇ ਅੰਦਰੋਂ ਖੌਰ ਸਾਈ
ਕਿਲੇ ਠੋਕਵਾਂ ਇਸ਼ਕ ਤ੍ਰਖਾਣੀਆਂ ਦਾ ਅਗੇ ਮਾਸ਼ਕਣ ਦਾ ਖੜਾ ਮਸ਼ਕ ਚਾਈ
ਇਸ਼ਕ ਉਸਤਰੇ ਵਾਂਗ ਸੀ ਨਾਇਣਾਂ ਦਾ ਮਲਵਾਣੀਆਂ ਦਾ ਬੈਠਾ ਸਤਰ ਲਾਈ
ਇਸ਼ਕ ਸੁਘੜ ਹੈ ਪਦਮਨੀ ਚਿਤਰਨੀ ਦਾ ਇਜ਼ਤ ਆਬਰੂ ਸੀ ਜਿਸ ਖੈਰ ਪਾਈ
ਮਾਸ ਖੋਰ ਹੈ ਹਸਤਨੀ ਸੰਖਨੀ ਦਾ ਚੱਕ ਮਾਰਕੇ ਗਲ੍ਹ ਤੇ ਦੰਦ ਲਾਈ
ਸਾਂਗ ਫੜੀ ਸੀ ਇਸ਼ਕ ਮਹਿਰੇਟੀਆਂ ਦੇ ਅਗੇ ਖੜਾ ਫ਼ਰੰਗਣ ਦਾ ਤੇਗ਼ ਚਾਈ
ਤ੍ਰੈ ਮੈ ਸਠ ਸਹੇਲੀ ਦਾ ਇਸ਼ਕ ਤ੍ਰਠਾ ਰਲੀ ਇਕ ਦੇ ਨਾਲ ਨ ਇੱਕ ਕਾਈ
ਤੈਨੂੰ ਦਸਾਂ ਮੈਂ ਇਸ਼ਕ ਕੀ ਰਾਂਝਿਆ ਵੇ ਨਾਹੀਂ ਭਟ ਬਾਹਮਨ ਨਾ ਇਹ ਡੂਮ ਨਾਈ
ਇਸ਼ਕ ਭੇਤ ਗੁਝਾ ਕੁਦਰਤ ਰਬ ਦੀ ਦਾ ਜੀਦ੍ਹੇ ਲੇਖ ਲਿਖਿਆ ਝੋਲੀ ਵਣਜ ਪਾਈ
ਇਸ਼ਕ ਜੰਮਿਆ ਵਤਨ ਸਿਆਲੀਆਂ ਦੇ ਝੰਗ ਬਾਪ ਤੇ ਨਦੀ ਝਨਾਂ ਮਾਈ

ਪਿੜ ਮੱਲਿਆ ਇਸ਼ਕ ਸਲੇਟੀਆਂ ਦੇ ਤੰਬੂ ਵਿੱਚ ਮਦਾਨ ਦੇ ਖੜਾ ਲਾਈ
ਉਤੇ ਮਹਿਲ ਦੇ ਮਾੜੀਆਂ ਘੱਤ ਰਿਹਾ ਬਾਹਰ ਝੌਂਪੜੀ ਰਾਂਝਣੇ ਆਣ ਲਾਈ
ਵਾਰਸਸ਼ਾਹ ਬਖਤਾਵਰ ਘਰ ਇਹੋ ਹੋਰ ਨਹੀਂ ਰੰਝੇਟਿਆ ਜਾ ਕਾਈ

ਆਸ਼ਕਾਂ ਦਾ ਹਾਲ

ਹਾਲ ਵੇਖ ਤੂੰ ਆਸ਼ਕਾਂ ਸਾਰਿਆਂ ਦਾ ਰੱਬ ਨਬੀ ਦਾ ਇਸ਼ਕ ਚਿਤਾਰਿਆ ਈ
ਆਦਮ ਹਵਾ ਬਹਿੱਸ਼ਤ ਥੀਂ ਕੱਢ ਬਾਹਰ ਵੱਡਾ ਕਹਿਰ ਤੇ ਖੂਨ ਗੁਜ਼ਾਰਿਆ ਈ
ਕੁਲ ਜ਼ਿਕਰੀਏ ਲਈ ਪਨਾਹ ਹੇਜ਼ਮ ਆਰੀ ਨਾਲ ਓਹ ਚੀਰਕੇ ਫਾੜਿਆ ਈ
ਇਸਮਾਈਲ ਨੂੰ ਬਾਪ ਨੇ ਜ਼ਿਬਾਹ ਕੀਤਾ ਚਿਖ੍ਹਾ ਚਾ ਖਲੀਲ ਨੂੰ ਚਾੜ੍ਹਿਆ ਈ
ਸੁਲੇਮਾਨ ਤੇ ਪਲਕ ਵਿਚ ਕਹਿਰ ਹੋਯਾ ਸੱਟ ਤਖਤ ਤੋਂ ਚਾ ਉਜਾੜਿਆ ਈ
ਮਾਰੇ ਹਸਨ ਹੁਸੈਨ ਯਜ਼ੀਦੀਆਂ ਨੇ ਅਗੇ ਰੱਬ ਦੇ ਹਾਲ ਪੁਕਾਰਿਆ ਈ
ਦੁਨੀਆਂ ਦਾਰਾਂ ਦੇ ਇਸ਼ਕ ਦਾ ਹਾਲ ਦੱਸਾਂ ਮਿਰਜਾ ਘੱਤ ਕੱਖਾਂ ਵਿੱਚ ਸਾੜਿਆ ਈ
ਚੰਦਰ ਬਦਨ ਮਾਹਯਾਰ ਫਰਿਆਦ ਸ਼ੀਰੀਂ ਜਦੋਂ ਮੋਏ ਤਾਂ ਸ਼ੁਕਰ ਗੁਜ਼ਾਰਿਆ ਈ
ਕਾਮਰੂਪ ਤੇ ਦੁਸਰੀ ਕਾਮਲੱਤਾ ਕੌਰਾਂ ਜਾਮ ਦਾ ਇਸ਼ਕ ਨਿਤਾਰਿਆ ਈ
ਰੋਡਾ ਵੱਢ ਕੇ ਡਕਰੇ ਨਦੀ ਪਾਯਾ ਸੂਲੀ ਚ ਮਨਸੂਰ ਨੂੰ ਚਾੜ੍ਹਿਆ ਈ
ਸੱਸੀ ਅਤੇ ਪੁਨੂੰ ਜ਼ਿਮੀਂ ਗਰਕ ਹੋਏ ਮਾਰੂ ਥਲ ਨੇ ਕਹਿਰ ਗੁਜ਼ਾਰਿਆ ਈ
ਲੇਲੀ ਮਜਨੂੰ ਦੇ ਤਨ ਵਿਚ ਦੱਭ ਸੂਈ ਕਾਰੂੰ ਹੇਠ ਜ਼ਮੀਨ ਨਿਘਾਰਿਆ ਈ
ਸੰਮਸ਼ ਢੋਲ ਝੁੱਲਕੇ ਭਾੜ ਮਾਛੀਆਂ ਦੇ ਬਾਂਦੀਸਣੇ ਮਿਸਰੀ ਪਕੜ ਮਾਰਿਆ ਈ
ਸੋਹਣੀ ਡੁਬ ਮੋਈ ਮਹੀਂਵਾਲ ਪਿਛੇ ਯੂਸਫ ਖੂਹ ਦੇ ਵਿਚ ਉਤਾਰਿਆ ਈ
ਹਜ਼ਰਤ ਸ਼ੇਖ ਸੁਨਿਆਨ ਨੇ ਇਸ਼ਕ ਪਿਛੇ ਗੰਦੇ ਸਾਂਹਸੀਆਂ ਦਾ ਸੂਰ ਚਾਰਿਆ ਈ
ਇਸ਼ਕ ਬਾਈ ਅਮੀਰ ਦਾ ਖੂਬ ਹੋਯਾ ਦੋਹਾਂ ਖਲਿਆਂ ਈ ਦੱਮ ਗੁਜ਼ਾਰਿਆ ਈ
ਫ਼ਕਰ ਬਾਦਸ਼ਾਹ ਮਲਕ ਹਜ਼ੂਰ ਜਾਸਣ ਰੰਗ ਰੰਗ ਦੇ ਮਹਿਲ ਉਸਾਰਿਆ ਈ
ਵਾਰਸਸ਼ਾਹ ਕੀਮਾ ਮਲਕੀ ਵਖਤ ਡਿੱਠਾ ਧੁਪੇ ਬੰਨ੍ਹਕੇ ਚਾ ਖਲਾਰਿਆ ਈ
 

ਰਾਂਝੇ ਨੇ ਹੀਰ ਨੂੰ ਬੁਲਾਉਣਾ

ਰਾਂਝੇ ਮਿਠੀ ਦੇ ਹੱਥ ਪੈਗਾਮ ਦਿਤਾ ਹੀਰੇ ਕੋਈ ਤਦਬੀਰ ਬਣਾਈਏ ਨੀ
ਤੇਰੀ ਮਾਓਂ ਤੇ ਬਾਪ ਦਿਲਗੀਰ ਹੁੰਦੇ ਕਿਵੇਂ ਉਨ੍ਹਾਂ ਤੋਂ ਬਾਤ ਛਪਾਈਏ ਨੀ
ਮਿਠੀ ਨਾਇਣ ਨੂੰ ਸੱਦਕੇ ਗੱਲ ਕੀਜੇ ਜੇ ਤੂੰ ਕਹੇਂ ਤੇਰੇ ਘਰ ਆਈਏ ਨੀ
ਮੈਂ ਸਿਆਲਾਂ ਦੇ ਵੇਹੜੇ ਵੜਾਂ ਨਾਹੀਂ ਮੈਥੋਂ ਹੀਰ ਨੂੰ ਨਿੱਤ ਪੁਚਾਈਏ ਨੀ
ਸਦ ਮਿਠੀ ਨੂੰ ਇਹ ਸਲਾਹ ਕੀਜੇ ਸਾਡਾ ਦੋਹਾਂ ਦਾ ਭੇਦ ਛੁਪਾਈਏ ਨੀ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਹੀਰ ਆਪਣੀਆਂ ਸਹੇਲੀਆਂ, ਸਮੇਤ ਰਾਂਝੇ ਨਾਲ ਨਦੀ ਚਨ੍ਹਾਉਂ
ਵਿਚ ਨਹਾ ਰਹੀ ਹੈ।

[ਦੇਖੋ ਸਫ਼ਾ ੫੭

ਦਿਨ ਹੋਵੇ ਦੁਪਹਿਰ ਤੇ ਆਏ ਰਾਂਝਾ, ਅਤੇ ਓਧਰੋਂ ਹੀਰ ਭੀ ਆਉਂਦੀ ਏ
ਇਹ ਮਹੀਂ ਲਿਆ ਬਹਾਉਦਾ ਏ, ਓਹ ਨਾਲ ਸਹੇਲੀਆਂ ਆਉਂਦੀ ਏ
ਪੰਜ ਨ੍ਹਾਉਣੇ ਦਾ ਕਰਕੇ ਰੋਜ਼ ਜੱਟੀ, ਨਿੱਤ ਵਲ ਚਨ੍ਹਾਉਂ ਦੇ ਧਾਉਂਦੀ ਏ
ਰਾਂਝੇ ਨਾਲ ਸਹੇਲੀਆਂ ਹੀਰ ਨੱਢੀ, ਮਜ਼ਾ ਇਸ਼ਕ ਦਾ ਖੂਬ ਦਿਖਾਉਂਦੀ ਏ
ਉਹ ਵੰਝਲੀ ਨਾਲ ਸਰੋਤ ਕਰਦਾ, ਉਹ ਨਾਲ ਸਹੇਲੀਆਂ ਗਾਉਂਦੀ ਏ
ਵਾਰਸਸ਼ਾਹ ਜਟੀ ਨਾਜ਼ ਨਿਆਜ਼ ਕਰ ਕੇ, ਨਿਤ ਯਾਰ ਦਾ ਜੀ ਪਰਚਾਉਂਦੀ ਏ

ਅੱਖੀਂ ਵੇਖੀਏ ਤੇ ਲਈਏ ਕੱਜ ਅਖੀ ਪਰਦਾ ਕਿਸੇ ਦਾ ਮੂਲ ਨਾ ਚਾਈਏ ਨੀ
ਦਿਨੇ ਰਾਤ ਤੇਰੇ ਘਰ ਮੇਲ ਸਾਡਾ ਸਾਡੇ ਸਿਰੀਂ ਅਹਿਸਾਨ ਚੜਾਈਏ ਨੀ
ਹੀਰ ਪੰਜ ਮੋਹਰਾਂ ਹੱਥ ਦਿਤੀਆਂ ਨੂੰ ਕਿਵੇਂ ਮਿੱਠੀਏ ਡੌਲ ਬਣਾਈਏ ਨੀ
ਕੁੜੀਆਂ ਪਾਸ ਨਾ ਖੋਲ੍ਹਣਾ ਭੇਤ ਮੂਲੇ ਸਭਾ ਜੀਉ ਦੇ ਵਿਚ ਲੁਕਾਈਏ ਨੀ
ਵਾਰਸਸ਼ਾਹ ਛੁਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਨੀ

ਕਲਾਮ ਸ਼ਾਇਰ

ਮਾਯਾ ਵੇਖਕੇ ਮਿਠੀ ਨੂੰ ਖੁਸ਼ੀ ਹੋਈ ਆਈ ਮੂਲ ਨਾ ਸ਼ਰਮ ਹਯਾ ਮੀਆਂ
ਮਾਯਾ ਐਬ ਛਪਾਂਵਦੀ ਨਾਕਸਾਂ ਦੇ ਮਾਯਾ ਲਾਜ ਰੱਖੇ ਹਰ ਥਾਂ ਮੀਆਂ
ਮਾਯਾ ਬਾਝ ਨਾ ਕੋਈ ਹੈ ਬਾਂਹ ਬੇਲੀ ਮਾਯਾ ਬਾਝ ਨਾ ਪਿੰਡ ਗਰਾਂ ਮੀਆਂ
ਮਾਲਦਾਰ ਦਾ ਆਦਰ ਕਰੇ ਖਲਕਤ ਮਾਯਾ ਬਾਝ ਨਾ ਲੈਂਦਾ ਈ ਨਾਂ ਮੀਆਂ
ਮਾਯਾ ਬਾਝ ਡੁੱਬੇ ਅਕਲ ਹੋਸ਼ ਸੱਭੇ ਕਿਸੇ ਫ਼ਿਕਰ ਨਾ ਰਹੇ ਅਸਾਂ ਮੀਆਂ
ਮਾਯਾ ਵਾਸਤੇ ਦੀਨ ਈਮਾਨ ਡੋਬਣ ਜਿਨ੍ਹਾਂ ਅਹਿਮਕਾਂ ਨਾ ਹੋਈ ਆਨ ਮੀਆਂ
ਦਾਨਸ਼ਮੰਦ ਤੇ ਅਕਲ ਦੇ ਕੋਟ ਜਿਹੜੇ ਮਾਯਾ ਬਾਝ ਉਹ ਹੋਣ ਹੈਰਾਨ ਮੀਆਂ
ਵਾਰਸਸ਼ਾਹ ਜੇ ਜ਼ਿਕਰ ਤੂੰ ਕਰੇਂ ਖਾਲਕ ਜੋ ਕੁਝ ਲਿਖਿਆ ਦੇਗੂ ਦੀਵਾਨ ਮੀਆਂ

ਨਾਈਆਂ ਦੇ ਘਰ ਦਾ ਨਿਸ਼ਾਨ

ਫਲੇ ਕੋਲ ਮੰਗੂ ਜਿਥੇ ਬੈਠਦਾ ਸੀ ਉਥੇ ਕੋਲ ਹੈਸੀ ਘਰ ਨਾਈਆਂ ਦਾ
ਮਿੱਠੀ ਨੈਣ ਘਰਾਂ ਦੀ ਖਸਮਣੀ ਸੀ ਨਾਈ ਕੰਮ ਕਰਦੇ ਫਿਰਨ ਨਾਈਆਂ ਦਾ
ਘਰ ਨਾਈਆਂ ਦੇ ਹੁਕਮ ਰਾਂਝਣੇ ਦਾ ਜਿਹਾ ਸਾਹੁਰੇ ਕਦਰ ਜਵਾਈਆਂ ਦਾ
ਚਾਨ ਭਾਨ ਮਿੱਟੇ ਫਿਰਨ ਵਾਲਿਆਂ ਦੀ ਬਾਰਾ ਖੁਲ੍ਹ ਦਾ ਲੇਫ ਤੁਲਾਈਆਂ ਦਾ
ਮਿਠੀ ਛੇਜ ਵਿਛਾਇਕੇ ਫੁੱਲ ਪੂਰੇ ਉਤੇ ਆਉਂਦਾ ਕਦਮ ਖੁਦਾਈਆਂ ਦਾ
ਦੋਵੇਂ ਹੀਰ ਰਾਂਝਾ ਉਤੇ ਕਰਨ ਮੌਜਾਂ ਖੜੀਆਂ ਖਾਨ ਮਝੀਂ ਸਿਰ ਸਾਈਆਂ ਦਾ
ਘੜੀ ਰਾਤ ਰਹਿੰਦੀ ਹੀਰ ਘਰ ਜਾਏ ਰਾਂਝਾ ਵੱਗ ਛੇੜੇ ਮਝਾਂ ਗਾਈਆਂ ਦਾ
ਵਾਰਸ ਅਪਣੀ ਕਾਰ ਵਿਚ ਜਾ ਰੁੱਝਣ ਬੂਹਾ ਫੇਰ ਨਾ ਦੇਖਦੇ ਨਾਈਆਂ ਦਾ

ਹੀਰ ਨੇ ਸਣੇ ਸਹੇਲੀਆਂ ਰਾਂਝੇ ਨਾਲ ਝਨਾਉ ਵਿਚ ਨ੍ਹਾਉਣਾ

ਦਿਨ ਹੋਵੇ ਦੁਪਹਿਰ ਤੇ ਆਏ ਰਾਂਝਾ ਅਤੇ ਓਦਰੋਂ ਹੀਰ ਭੀ ਆਉਂਦੀ ਏ
ਇਹ ਮਹੀਂ ਲਿਆ ਬਹਾਉਂਦਾ ਏ ਉਹ ਨਾਲ ਸਹੇਲੀਆਂ ਆਉਂਦੀ ਏ
ਪੱਜ ਨ੍ਹਾਉਣੇ ਦਾ ਕਰਕੇ ਰੋਜ ਜੱਟੀ ਨਿਤ ਵੱਲ ਝਨਾਉਂ ਦੇ ਧਾਉਂਦੀ ਏ
ਰਾਂਝੇ ਨਾਲ ਸਹੇਲੀਆਂ ਹੀਰ ਨੱਢੀ ਮਜ਼ਾ ਇਸ਼ਕ ਦਾ ਖੂਬ ਦਿਖਾਉਂਦੀ ਏ
ਉਤੇ ਆ ਦਰਯਾ ਝਨਾਉ ਦੇ ਤੇ ਰੱਲ ਹੋ ਇਕੱਠੜੀ ਨ੍ਹਾਉਂਦੀ ਏ

ਓਹ ਵੰਝਲੀ ਨਾਲ ਸਰੋਤ ਕਰਦਾ ਓਹ ਨਾਲ ਸਹੇਲੀਆਂ ਗਾਉਂਦੀ ਏ
ਕਾਈ ਜ਼ੁਲਫ ਨਚੋੜਦੀ ਰਾਂਝਣੇ ਤੇ ਕਾਈ ਆਣ ਗਲੇ ਨਾਲ ਲਾਉਂਦੀ ਏ
ਕਾਈ ਚੰਮੜੀ ਲਕ ਨੂੰ ਮਸ਼ਕ ਬੋਰੀ ਕਾਈ ਮੁੱਖ ਨੂੰ ਮੁੱਖ ਛੁਹਾਉਂਦੀ ਏ
ਕਾਈ ਮੀਰੀਆਂ ਆਖ ਕੇ ਭਜ ਜਾਂਦੀ ਮਗਰ ਪਵੇ ਤੇ ਟੁੱਬੀਆਂ ਲਾਉਂਦੀ ਏ
ਕਾਈ ਆਖਦੀ ਮਾਹੀਆ ਮਾਹੀਆ ਵੇ ਤੇਰੀ ਮੱਝ ਕਟੀ ਕਟਾ ਖਾਉਂਦੀ ਏ
ਕਾਈ ਮਾਮੜੇ ਦੇ ਖਰਬੂਜ਼ਿਆਂ ਨੂੰ ਕੌੜੇ ਬਕਬਕੇ ਚਾ ਬਣਾਉਂਦੀ ਏ
ਕਾਈ ਆਖਦੀ ਇਧਰ ਹੋ ਰਾਂਝਿਆ ਵੇ ਮਾਰ ਬਾਹੁਲੀ ਪਾਰ ਨੂੰ ਧਾਉਂਦੀ ਏ
ਮੁਰਦੇ ਤਾਰੀਆਂ ਤਰੇ ਤੇ ਰੁੜ੍ਹੇ ਕੋਈ ਇਕ ਛਾਲ ਘੜੱਮ ਦੀ ਲਾਉਂਦੀ ਏ
ਕੁਤੇ ਤਾਰੀਆਂ ਤਰਨ ਚਵਾ ਕਰ ਕੇ, ਇਕ ਨੌਂ ਨਿਸਲ ਰੂੜੀ ਆਉਂਦੀ ਏ
ਇਕ ਸ਼ਰਤ ਬੱਧੀ ਟੁੱਭੀ ਮਾਰ ਜਾਏ ਤੇ ਪਤਾਲ ਦੀ ਮਿਟੀ ਲਿਆਉਂਦੀ ਏ
ਇਕ ਬਣੇ ਚਤਰਾਂਗ ਮੁਰਗਾਬੀਆਂ ਹੋ ਸੁਰਖਾਬ ਤੇ ਕੂੰਜ ਬਣ ਆਉਂਦੀ ਏ
ਇਕ ਵਾਂਗ ਕਕੂਹੀਆਂ ਸੰਘ ਟਡਨ ਇਕ ਔਰਤਾਂ ਵਾਂਗ ਬੁਲਾਉਂਦੀ ਏ
ਇਕ ਢੀਂਗ ਬਣੇ ਇਕ ਬਣੇ ਬਗਲਾ ਇਕ ਬਣ ਜਲਕਾਉਨੀ ਆਉਂਦੀ ਏ
ਇਕ ਬੋਲਦੀ ਔਕਟ ਟਟੀਹਰੀ ਹੋ ਇਕ ਕਿਲਕਿਲਾ ਹੋ ਵਿਖਾਉਂਦੀ ਏ
ਇਕ ਲੁੱਧਰ ਹੋ ਕੇ ਕੁੜਕੁੜਾਵੇ ਇਕ ਹੋ ਸੈਂਸਾਰ ਸਰਲਾਉਂਦੀ ਏ
ਇਕ ਦੇ ਪਲਸੇਟੀਆਂ ਹੋ ਬੇਲ੍ਹਣ ਮਸ਼ਕ ਵਾਂਗਰਾਂ ਢਿਡ ਫੁੰਕਾਉਂਦੀ ਏ
ਹੀਰ ਤਰੇ ਚੁਤਰਫ ਹੀ ਰਾਂਝਣੇ ਦੇ ਮੋਈ ਮੱਛਲੀ ਬਣ ਬਣ ਆਉਂਦੀ ਏ
ਆਪ ਬਣੇ ਮਛਲੀ ਨਾਲ ਚਾਉੜਾਂ ਦੇ ਮੀਏਂ ਰਾਂਝੇ ਨੂੰ ਕੁਰਲ ਬਣਾਉਂਦੀ ਏ
ਓਸ ਤਖਤ ਹਜ਼ਾਰੇ ਦੇ ਭੰਡੜੇ ਨੂੰ ਰੰਗ ਰੰਗ ਦੀਆਂ ਜਾਲੀਆਂ ਪਾਉਂਦੀ ਏ
ਵਾਰਸਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ ਨਿੱਤ ਯਾਰ ਦਾ ਜੀ ਪਰਚਾਉਂਦੀ ਏ

ਕੈਦੋ ਨੇ ਸੁਣ ਕੇ ਮਲਕੀ ਨੂੰ ਆਖਿਆ

ਵੇਖ ਮਾਹੀਆਂ ਪਾਲੀਆਂ ਚਾਲ ਓਨ੍ਹਾਂ ਕੈਦੋ ਲੰਙੇ ਨੂੰ ਚਾ ਸੁਣਾਇਆ
ਕੈਦੋ ਸੁਣਦਾ ਈ ਗਲ ਨੂੰ ਉੱਠ ਧਾਯਾ ਮੋਢੇ ਪਾ ਮਿਰਗਾਨੜੀ ਆਇਆ ਏ
ਕੈਦੋ ਆਖਦਾ ਮਲਕੀਏ ਭੈੜੀਏ ਨੀ ਤੇਰੀ ਧੀ ਵੱਡਾ ਚੰਚਲ ਚਾਇਆ ਏ
ਜਾ ਨੈਂ ਤੇ ਚਾਕ ਦੇ ਨਾਲ ਘੁਲਦੀ ਏਸ ਮੁਲਕ ਦਾ ਅਰਥ ਗਵਾਇਆ ਏ
ਮਾਂ ਬਾਪ, ਕਾਜ਼ੀ ਸਭ ਹਾਰ ਥੱਕੇ ਏਸ ਇੱਕ ਨਾਂ ਜੀ ਤੇ ਲਾਇਆ ਏ
ਮੂੰਹ ਘੁੱਟ ਰਹੇ ਜਟਾਂ ਪੁੱਟ ਰਹੇ ਲਿੰਗ ਕੁਟ ਰਹੇ ਲਟਕਾਇਆ ਏ
ਸੰਘ ਘੁੱਟ ਰਹੇ ਸਿਰ ਪੁੱਟ ਰਹੇ ਅੰਤ ਹੁੱਟ ਰਹੇ ਮਨ ਤਾਇਆ ਏ

ਮੇਢੀ ਪੁੱਟ ਨਖੁਟ ਰਹੇ ਅਸੀਂ ਪਰ ਉਹ ਮਜ਼ੇ ਲੁੱਟ ਰਹੇ ਗੈਬ ਚਾਇਆ ਏ
ਮਤੀਂ ਦੇ ਰਹੇ ਦਿਲ ਭੇਉਂ ਰਹੇ ਪੀਰ ਸੇਉਂ ਰਹੇ ਲੋਹੜਾ ਆਇਆ ਏ
ਵਾਰਸਸ਼ਾਹ ਮੀਆਂ ਸੁਤੇ ਮਾਮਲੇ ਨੂੰ ਲੰਙੇ ਲੁੱਚੇ ਨੇ ਫੇਰ ਜਗਾਇਆ ਏ

ਮਲਕੀ ਨੇ ਕਮੀਆਂ ਨੂੰ ਹੁਕਮ ਕੀਤਾ

ਮਲਕੀ ਆਖਦੀ ਸਦ ਤੂੰ ਹੀਰ ਤਾਈਂ ਝੱਬ ਹੋ ਤੂੰ ਔਲੀਆ ਨਾਈਆ ਵੇ
ਅਲਫੂ ਮੋਚੀਆ ਮੌਜਮਾ ਵਾਗੀਆ ਵੇ ਢੁਡੂ ਮਾਛੀਆ ਭਜ ਤੂੰ ਭਾਈਆ ਵੇ
ਨਥੂ ਛੀਂਬਿਆ ਰੁਲਦੂ ਪੇਂਜਿਆ ਵੇ ਖੁਰੀ ਕਰ ਬਰਵਾਲਿਆ ਰਾਹੀਆ ਵੇ
ਸਿਦਕੀ ਪਾਉਲ੍ਹੀਆ ਲਖਣੀ ਤੇਲੀਆ ਵੇ ਭੂਲੀ ਲੱਭ ਤੇ ਢੋਲੀਆ ਮਾਹੀਆ ਵੇ
ਦੇਖੋ ਨਢੜੀ ਵੱਢ ਕੇ ਗਦੜੀ ਨੂੰ ਮੈਂ ਤਾਂ ਅੱਕ ਕੇ ਗਾਲ੍ਹ ਸੁਣਾਈਆ ਵੇ
ਲਾਇਕ ਏਸ ਔਲਾਦ ਮੈਂ ਕੁਝ ਨਹਿ ਸਾਂ ਤਾ ਆਤਸ਼ੀ ਤੋਹਮਤਾਂ ਤਾਈਆ ਵੇ
ਜੰਮਣ ਨਿਜ ਇਹੋ ਜਿਹੀਆਂ ਘਰੀਂ ਧੀਆਂ ਜਿਨ੍ਹਾਂ ਜੱਗ ਦੀ ਰੀਤ ਭੁਲਾਈਆ ਵੇ
ਧੀਆਂ ਹੁੰਦੀਆਂ ਆਈਆਂ ਨੇ ਮੁਲਕ ਉਤੇ ਹੀਰ ਲੀਕ ਸਿਆਲਾਂ ਨੂੰ ਲਾਈਆ ਵੇ
ਪਿਛੇ ਚਾਕ ਦੇ ਆਪ ਰੂਲਾਕ ਹੋਈ ਸਿਰ ਮਾਪਿਆਂ ਦੇ ਖੇਹ ਪਾਈਆ ਵੇ
ਮਿਹਣੇ ਮਾਰ ਸ਼ਰੀਕ ਵੀ ਨਕ ਵਢਣ ਮੇਰੀ ਝੋਰਿਆਂ ਮੱਤ ਗਵਾਈਆ ਵੇ
ਅਫਲ ਜਾਉਂਦੀ ਮੈਂ ਜੰਮਣ ਵੀਰ ਇਹਦੇ ਕਿਸੇ ਘੜੀ ਤੱਤੀ ਹੀਰ ਜਾਈਆ ਏ
ਬੇਲੇ ਵਗਦੀ ਏ ਨਿੱਤ ਚਾਕ ਪਿਛੇ ਘਰ ਬਾਰ ਦੀ ਹੋਸ਼ ਭੁਲਾਈਆ ਵੇ
ਖੇਡਨ ਗਈ ਮੂੰਹ ਸੋਝਲੇ ਘਰੋਂ ਨਿਕਲ ਨਿੰਮ੍ਹੀ ਸ਼ਾਮ ਪਈ ਨਹੀਂ ਆਈਆ ਵੇ
ਵਾਰਸਸ਼ਾਹ ਮਾਹੀ ਹੀਰ ਨਹੀਂ ਆਈ ਮਿਹਰ ਮੰਗੂਆਂ ਦੀ ਘਰੀਂ ਆਈਆ ਵੇ

ਕਮੀਆਂ ਨੇ ਹੀਰ ਨੂੰ ਲੈਣ ਜਾਣਾ

ਝਗੜੂ ਡੂਮ ਤੇ ਫਤੂ ਕਲਾਲ ਦੌੜੇ ਭੋਲਾ ਚੂਹੜਾ ਤੇ ਝੰਡੂ ਚਾਕ ਮੀਆਂ
ਜਾ ਹੀਰ ਅਗੇ ਧੁੰਮ ਘੱਤੀਆ ਨੇ ਬੱਚੀ ਕੇਹੀ ਉਡਾਈਆ ਖਾਕ ਮੀਆਂ
ਤੇਰੀ ਮਾਊਂ ਤੇਰੇ ਉਤੇ ਬਹੁਤ ਗੁੱਸੇ ਬਾਪ ਕਰੇਗਾ ਮਾਰ ਹਲਾਕ ਮੀਆਂ
ਰਾਂਝਾ ਜਾਹ ਤੇਰੇ ਸਿਰ ਆਣ ਬਣੀ ਨਾਲੇ ਆਖਦੀ ਮਾਰੀਏ ਚਾਕ ਮੀਆਂ
ਤੋਤਾ ਅੰਬ ਦੀ ਡਾਲੀ ਤੇ ਕਰੇ ਮੌਜਾਂ ਤੇ ਗੁਲੇਲੜਾ ਪੌਸ ਪਟਾਕ ਮੀਆਂ
ਚੁਲ੍ਹੀਂ ਸਿਆਲਾਂ ਨੇ ਅੱਜ ਨਾ ਅੱਗ ਪਾਈ ਸਾਰਾ ਕੋੜਮਾਂ ਬਹੁਤ ਗ਼ਮਨਾਕ ਮੀਆਂ
ਸਿਆਲਾਂ ਫ਼ਿਕਰ ਕੀਤਾ ਤੇਰੇ ਮਾਰਨੇਦਾ ਗਿਣੇ ਆਪ ਨੂੰ ਬਹੁਤ ਚਲਾਕ ਮੀਆਂ
ਵਾਹਸਸ਼ਾਹ ਯਤੀਮ ਦੇ ਮਾਰਨੇ ਨੂੰ ਚੜ੍ਹੀ ਸਭ ਝਨਾਉਂ ਦੀ ਢਾਕ ਮੀਆਂ

ਹੀਰ ਨੇ ਮਾਂ ਪਾਸ ਆਉਣਾ

ਹੀਰ ਮਾਉਂ ਨੂੰ ਆਣ ਸਲਾਮ ਕੀਤਾ ਮਾਉਂ ਆਖਦੀ ਆ ਨੀ ਨਹਿਰੀਏ ਨੀ

ਅੜਦ ਬੰਗਨੇ ਤੇ ਮਾਲਜ਼ਾਦੀਏ ਨੀ ਗੁਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ
ਬੜਬੋਲੀਏ ਗੋਬੀਏ ਬੇ-ਹਯਾਏ ਖੰਡੋਟੀਏ ਕਲ ਟਪਹਿਰੀਏ ਨੀ
ਉਧਲਾਕਨੇ ਟੋਹਨੀਏਂ ਗਹਿਰੀਏਂ ਨੀ ਛੈਲ ਛਿਦਰੇ ਛੰਨੀਏਂ ਛਹਿਰੀਏ ਨੀ
ਤੂੰ ਆਇਕੇ ਸਾੜਕੇ ਲੋਹੜ ਦਿੱਤਾ ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ
ਹੁਣ ਆਖਨੀ ਹਾਂ ਟੱਲ ਜਾ ਹੀਰੇ ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ
ਚਾਕ ਨਾਲ ਬੇਲੇ ਜਾ ਹਸੇਂ ਖੇਡੇਂ ਅਤੇ ਮੁਸ਼ਕ ਘੱਤੇਂ ਕੁੱਤੇ ਵਹਿਰੀਏ ਨੀ
ਝਖੜ ਝੁਲੀਏ ਤੇ ਸੁਰਗ ਬਿਲੀਏ ਨੀ ਗਲੋਂ ਸਾਡਿਓਂ ਲਹੁ ਗੁਲਹਿਰੀਏ ਨੀ
ਕੰਨ ਗਿਲਟੀਏ ਤੇ ਚਕਰ ਫੇਰਨੇ ਨੀ ਚਿਤੜ ਮੋਟੀਏ ਤੇ ਵਗ ਵਹਿੜੀਏ ਨੀ
ਅਖੀ ਗਹਿਰੀਏ ਸੰਘ ਸੁਰੇੜੀਏ ਨੀ ਖਬਲ ਗਲ੍ਹੀਏ ਤੇ ਡੋਹਲ ਵਹਿੜੀਏ ਨੀ
ਮੌਤ ਪਿਟੀਏ ਤੇ ਮੰਬਰ ਮਟੀਏ ਨੀ ਮੂੰਹ ਪਾਟੀਏ ਤੇ ਨਾਸਾਂ ਚੀਰੀਏ ਨੀ
ਯਾਰਾਂ ਵਾਲੀਏ ਲੁੰਡੀਏ ਗੁੰਡੀਏ ਨੀ ਆ ਸਾਹਮਣੇ ਚਾਕ ਖੁਦੇੜੀਏ ਨੀ
ਨੀ ਮਮੋਲੀਏ ਸ਼ੋਖ ਪਟਾਕੀਏ ਨੀ ਇਸ਼ਕ ਬਾਜਨੇ ਖਾਨਗੀ ਸ਼ਹਿਰੀਏ ਨੀ
ਅਣ-ਨਥੀਏ ਵਗਦੀਏ ਮੋਹਰੀਏ ਨੀ ਝਗੜ ਟਹਿਲੀਏ ਝੋਟੀਏ ਨਹਿਰੀਏ ਨੀ
ਕੌੜ ਗੰਦਲੇ ਜ਼ਹਿਰ ਦੀਏ ਰੀਂਗਣੇ ਨੀ ਧਰ ਮੋਟੀਏ ਕਟਖ ਕੁਰੇੜੀਏ ਨੀ
ਭੈੜੇ ਬਹਿਨੀਏ ਤੇ ਕੋੜ ਕਿਰਲੀਏ ਨੀ ਸਿਰ ਭੰਨਸਾਂ ਨਾਲ ਕਟਹਿਰੀਏ ਨੀ
ਕਰੇਂ ਖੁਆਰ ਸੰਸਾਰ ਤੇ ਨਿੱਜ ਹੋਈਏਂ ਨਾ ਸ਼ਰਮ ਹਯਾ ਤੇ ਠਹਿਰੀਏ ਨੀ
ਚੁੰਘ ਢਾਬ ਦੀ ਆਡ ਬੁਲਾਈਏ ਨੀ ਘਰਲਵਾਹ ਤੇ ਡੂੰਘੀਏ ਗਹਿਰੀਏ ਨੀ
ਸਾਨ੍ਹਾਂ ਨਾਲ ਰਹੇਂ ਦਿਨ ਰਾਤ ਖਹਿੰਦੀ ਆਂ ਟਲੀ ਕੁਪੱਤੀਏ ਰਹਿੜੀਏ ਨੀ
ਅਜ ਰਾਤ ਤੈਨੂੰ ਮੱਜੂ ਵਾਹ ਡੋਬਾਂ ਤੇਰੀ ਸਾਇਤ ਹੈ ਆਂਵਦੀ ਕਹਿਰੀਏ ਨੀ
ਏਸ ਕੰਮ ਥੀ ਬਾਜ਼ ਜੇ ਨਾਂਹ ਆਵੇ ਤੇਰੀ ਬੁਰੀ ਸ਼ਾਮਤ ਆਸੀ ਕਹਿਰੀਏ ਨੀ
ਵਾਰਸਸ਼ਾਹ ਜਦੋਂ ਕਪੜ-ਛੜੀ ਹੋਸੀ ਵੇਖੀ ਨਾਲ ਡਾਂਢਾਂ ਉਤੇ ਲਹਿਰੀਏ ਨੀ

ਕਲਾਮ ਹੀਰ

ਗੰਦਾ ਬਹੁਤ ਮਲੂਕ ਮੂੰਹ ਝੂਠ ਤੇਰਾ ਐਡਾ ਝੂਠ ਪਹਾੜ ਕਿਉਂ ਤੋਲਣੀ ਏਂ
ਅੰਮਾਂ ਚਾਕ ਬੇਲੇ ਅਸੀਂ ਪੀਂਘ ਝੂਟਾਂ ਕਹੇ ਗੈਬ ਦੇ ਤੋੜਨੇ ਬੋਲਣੀ ਏਂ
ਸ਼ੋਲ੍ਹਾ ਨਾਲ ਗੁਲਾਬ ਦੇ ਤਿਆਰ ਕੀਤਾ ਵਿਚ ਪਿਆਜ਼ ਕਿਉਂ ਝੂਠ ਦਾ ਘੋਲਣੀ ਏਂ
ਗੱਦਾਂ ਕਿਸੇ ਦੀ ਨਹੀਂ ਚੁਰਾ ਆਂਦੀ ਦਾਨੀ ਹੋਇਕੇ ਗੈਬ ਕਿਉਂ ਤੋਲਣੀ ਏ
ਅਣ-ਸੁਣਿਆਂ ਨੂੰ ਚਾ ਸੁਣਾਇਆ ਈ ਮੋਏ ਨਾਗ ਵਾਂਗੂੰ ਵਿੱਸ ਘੋਲਣੀ ਏਂ
ਵਾਰਸਸ਼ਾਹ ਗੁਨਾਹ ਕੀ ਅਸਾਂ ਕੀਤਾ ਐਡੇ ਗੈਬ ਦੇ ਕੂੜ ਕਿਉਂ ਫੋਲਨੀ ਏਂ

ਕਲਾਮ ਮਲਕੀ

ਸੜੇ ਲੇਖ ਸਾਡੇ ਲੱਜ ਪਈ ਤੈਨੂੰ ਵੱਡੀ ਸੋਹਣੀ ਦੇਹੀ ਨੂੰ ਲੀਕ ਲਗੀ
ਨਿਤ ਕਰੇਂ ਯਾਰੀ ਨਿਤ ਕਰੇਂ ਤੋਬਾ ਨਿਤ ਕਰੇਂ ਪਖੰਡ ਤੇ ਨਿਤ ਠਗੀ
ਅਸੀਂ ਮਨ੍ਹਾ ਕਰ ਰਹੇ ਹਾਂ ਮੁੜੇਂ ਨਾਹੀਂ ਤੈਨੂੰ ਕਿਸੇ ਫਕੀਰ ਦੀ ਕਿਹੀ ਵਗੀ
ਵਾਰਸਸ਼ਾਹ ਇਹ ਖੰਡ ਤੇ ਦੁੱਧ ਖਾਂਦੀ ਮਾਰੀ ਫਿਟਕ ਦੀ ਗਈ ਜੇ ਹੋ ਬਗੀ

ਕਲਾਮ ਹੀਰ

ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀ ਗਾਲ੍ਹੀ ਦਿਤਿਆਂ ਵਡਾ ਸਰਾਪ ਆਵੇ
ਬਿਨਾ ਰਬ ਦੀ ਪਟਨੀ ਬਹੁਤ ਬੁਰੀ ਧੀਆਂ ਮਾਰਿਆਂ ਬੜਾ ਅਜ਼ਾਬ ਆਵੇ
ਲੈ ਜਾਏ ਮੈਂ ਭਈਅੜਾ ਪਿਟੜੀ ਨੂੰ ਕੋਈ ਗੈਬ ਤੇ ਸੂਲ ਦਾ ਤਾਪ ਆਵੇ
ਵਾਰਸਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ

ਮਲਕੀ ਦਾ ਚੁਪ ਕਰਨਾ

ਮਲਕੀ ਦੇਖਕੇ ਹੀਰ ਦਾ ਸ਼ੋਖ ਦੀਦਾ ਚੁੱਪ ਕਰ ਰਹੇ ਮੂਲ ਨਾ ਬੋਲਦੀ ਏ
ਸਭੋ ਖੇਸ਼ ਕਬੀਲੜੇ ਆਪਣੇ ਨੂੰ ਰਾਂਝੇ ਯਾਰ ਦੇ ਨਾਮ ਤੋਂ ਘੋਲਦੀ ਏ
ਦੰਮ ਮਾਰਨੇ ਦੀ ਜਾ ਰਹੀ ਨਾਹੀਂ ਉਹ ਤਾਂ ਵਡੇ ਪਹਾੜ ਨੂੰ ਤੋਲਦੀ ਏ
ਲੱਕ ਬੱਧਾ ਸੂ ਆਪਣੇ ਮਰਨ ਉਤੇ ਵਾਰਸਸ਼ਾਹ ਦੇ ਵਾਂਗ ਨਾ ਡੋਲਦੀ ਏ

ਕੈਦੋ ਨੇ ਸਿਆਲਾਂ ਨੂੰ ਆਖਣਾ

ਕੈਦੋ ਆਣਕੇ ਆਖਦਾ ਸਹੁਰਿਓ ਓਇ ਮੈਥੋਂ ਕੌਣ ਚੰਗਾ ਮਤ ਦੇਸੀਆ ਓਇ
ਮਹੀਂ ਮੁੱਠੀਆਂ ਤੇ ਨਾਲ ਸਿਆਲ ਮੁੱਠੇ ਅਜ ਕਲ ਵਗਾੜ ਕਰੇਸੀਆ ਓਇ
ਇਹ ਨਿਤ ਦਾ ਪਿਆਰ ਨਾ ਜਾਏ ਖਾਲੀ ਪਿੰਜ ਗਡੀ ਦਾ ਪਾਸਨਾ ਦੇਸੀਆ ਓਇ
ਹਥੋਂ ਮਾਰ ਸਿਆਲਾਂ ਨੇ ਗਲ ਟਾਲੀ ਪਰ੍ਹਾਂ ਛਡ ਝੇੜਾ ਇਹ ਭੇਸੀਆ ਓਇ
ਇਕ ਰੱਗ ਵਧੀਕ ਹੈ ਲੰਙਿਆਂ ਦੀ ਕਿਰਤਘਣ ਫਰਫੇਜ ਮਲਖੇਸੀਆ ਓਇ
ਵਾਰਸਸ਼ਾਹ ਇਹ ਲੁਚ ਮੁਸ਼ਟੰਡੜਾ ਏ ਅਖੀਂ ਮੀਟ ਬਹੇ ਬਣੇ ਚੇਸੀਆ ਓਇ

ਕਲਾਮ ਕੈਦੋ

ਕਿਸੇ ਰੋਜ ਨੂੰ ਮੁਲਕ ਮਸ਼ਹੂਰ ਹੋਈ ਚੋਰੀ ਯਾਰੀ ਜੋ ਐਬ ਕੁਆਰੀਆਂ ਨੂੰ
ਜਿਨ੍ਹਾਂ ਬਾਣ ਹੈ ਨੱਚਣੇ ਕੁੱਦਣੇ ਦੀ ਰਖੇ ਕੌਣ ਰੰਨਾਂ ਹੈਸਿਆਰੀਆਂ ਨੂੰ
ਦਿਨ ਰਾਤ ਖਰਾਬ ਵਿਚ ਬੇਲਿਆਂ ਦੇ ਰਾਂਝੇ ਨਾਲ ਰਹੇ ਬੰਨ੍ਹ ਧਾਰੀਆਂ ਨੂੰ
ਓਸ ਪਾ ਭੁਲਾਉੜਾ ਠੱਗਿਆ ਏ ਕੰਮ ਪਹੁੰਚਿਆ ਬਹੁਤ ਖੁਆਰੀਆਂ ਨੂੰ
ਜਦੋਂ ਚਾਕ ਉਧਾਲ ਲੈ ਜਾਗ ਨੱਢੀ ਤਦੋਂ ਝੂਰਸੋ ਬਾਜ਼ੀਆਂ ਹਾਰੀਆਂ ਨੂੰ
ਵਾਰਸਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ ਸੋਈ ਜਾਣਦੇ ਯਾਰੀਆਂ ਦਾਰੀਆਂ ਨੂੰ

ਹੀਰ ਨੂੰ ਖਬਰ ਹੋਣੀ ਕਿ ਕੈਦੋ ਨੇ ਸ਼ਕਾਇਤ ਕੀਤੀ ਹੈ

ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਜਾ ਕੰਨ ਦੇ ਵਿਚ ਸੁਣਾਇਆ ਈ
ਤੈਨੂੰ ਮਿਹਣਾ ਚਾਕ ਦਾ ਦੇ ਕੈਦੋ ਓਸ ਪਰ੍ਹੇ ਵਿਚ ਸ਼ੋਰ ਮਚਾਇਆ ਈ
ਢੋਲ ਵਾਂਗ ਹਰਾਮ ਸ਼ੈਤਾਨ ਦੇ ਜੀ ਡੰਕਾ ਵਿਚ ਬਜ਼ਾਰ ਦੇ ਲਾਇਆ ਈ
ਇਹ ਗਲ ਜੇ ਜਾਉਸੀ ਅੱਜ ਖਾਲੀ ਤੂੰ ਹੀਰ ਕਿਉਂ ਨਾਮ ਧਰਾਇਆ ਈ
ਕਰ ਛੱਡਣੀ ਇਸਦੇ ਨਾਲ ਐਸੀ ਸੁਣੇ ਦੇਸ ਦੇ ਕੀਤੜਾ ਪਾਇਆ ਈ
ਵਾਰਸਸ਼ਾਹ ਅਪਰਾਧੀਆਂ ਰਹਿਮ ਨਾਹੀਂ ਲੰਙੇ ਰਿੱਛ ਨੇ ਮਾਮਲਾ ਚਾਇਆ ਈ

ਹੀਰ ਨੇ ਸਹੇਲੀਆਂ ਨਾਲ ਸਲਾਹ ਕਰਨੀ

ਰਲੋ ਮਿਲੋ ਖਾਂ ਤੁਸੀਂ ਸਹੇਲੀਓ ਨੀ ਲੰਙੇ ਲੁੱਚ ਦੀ ਉਮਰ ਸਵਾਰੀਏ ਨੀ
ਮਾਰ ਕੁੱਤਕੇ ਤੇ ਕੁੱਢਨ ਮਾਛੀਆਂ ਦੇ ਜਿਵੇਂ ਜਾਨ ਥੀਂ ਮਾਰ ਗੁਜ਼ਾਰੀਏ ਨੀ
ਨਾਲ ਮੁਕੀਆਂ ਹੂਰਿਆਂ ਖੁਲ੍ਹ ਘਤੋ ਮਾਰ ਮਾਰਕੇ ਜਿਮੀਂ ਪਟਕਾਰੀਏ ਨੀ
ਹੁੱਜਾਂ ਗੁਝੀਆਂ ਫਰਾਂ ਦੇ ਵਿਚ ਮਾਰੋ ਤਾਲੂ ਜੁੱਤੀਆਂ ਨਾਲ ਉਭਾਰੀਏ ਨੀ
ਏਵੇਂ ਮਾਰ ਕੇ ਚਲੀਏ ਪਰ੍ਹੇ ਅੰਦਰ ਚਲੋ ਹਾਲ ਹੀ ਹਾਲ ਪੁਕਾਰੀਏ ਕੀ
ਵਾਰਸਸ਼ਾਹ ਸਹੇਲੀਆਂ ਆਂਦੀਆਂ ਨੀ ਇਹ ਚਾਲ ਤੂੰ ਸਿੱਖ ਲੈ ਡਾਰੀਏ ਨੀ

ਕਲਾਮ ਹੀਰ ਸਹੇਲੀਆਂ ਨਾਲ

ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ ਗਲ ਪਾ ਰਸਾ ਮੂੰਹ ਘੁੱਟ ਘੱਤੋ
ਲੈਕੇ ਕੁੱਤਕੇ ਤੇ ਕੁਢਨ ਮਾਛੀਆਂ ਦੇ ਧੜਾ ਧੜ ਹੀ ਮਾਰਕੇ ਕੁੱਟ ਘੱਤੋ
ਸੰਘੋਂ ਪਕੜ ਘਸੀਟ ਕੇ ਪਾ ਜੱਫੀ ਕਿਸੇ ਟੋਬੜੇ ਦੇ ਵਿਚ ਸੁੱਟ ਘੱਤੋ
ਮਾਰੋ ਏਸ ਨੂੰ ਲਾ ਕੇ ਅੱਗ ਝੁਗੀ ਸਾੜ ਬਾਲ ਕੇ ਚੀਜ਼ ਸਭ ਲੁੱਟ ਘੱਤੋ
ਨਾਲ ਜੁੱਤੀਆਂ ਦੇ ਕਰੋ ਖੂਬ ਝਾੜਾ ਲਿੰਗ ਪੈਰ ਉਹਦੇ ਸਭੋ ਜੁੱਟ ਘੱਤੋ
ਵਾਰਸਸ਼ਾਹ ਮੀਆਂ ਦਾੜ੍ਹੀ ਭੰਬਰੀ ਦਾ ਜੇ ਕੋਈ ਵਾਲ ਦਿਸੇ ਸਭੋ ਪੁੱਟ ਘੱਤੋ

ਸਹੇਲੀਆਂ ਨੇ ਕੈਦੋ ਨੂੰ ਪਕੜਨਾ

ਸਈਆਂ ਨਾਲ ਰਲਕੇ ਹੀਰ ਮਤਾ ਕੀਤਾ ਖਿੰਡ ਫੁੰਡਕੇ ਗਲੀਆਂ ਮੱਲੀਆਂ ਨੀ
ਕੈਦੋ ਆਣ ਵੜਿਆ ਜਦੋਂ ਫਲ੍ਹੇ ਅੰਦਰ ਖਬਰਾਂ ਤੁਰਤ ਈ ਹੀਰ ਨੂੰ ਘੱਲੀਆਂ ਨੀ
ਹਥੀਂ ਪਕੜ ਕਾਂਬਾ ਵਾਂਗ ਸ਼ਾਹ ਪਰੀਆਂ ਗੁਸਾ ਖਾਇਕੇ ਸਾਰੀਆਂ ਚੱਲੀਆਂ ਨੀ
ਕੈਦੋ ਘੇਰ ਜਿਉਂ ਗਧਾ ਘੁਮਿਆਰ ਪਕੜੇ ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੀ
ਘਾੜ ਘਾੜ ਠਠਿਆਰ ਜੋ ਪੌਣ ਧਮਕਾਂ ਧਾਈ ਛਵੀਆਂ ਮੋਹਲੀਆਂ ਚੱਲੀਆਂ ਨੀ
ਵਾਰਸਸ਼ਾਹ ਵਦਾਣ ਲੁਹਾਰ ਪੋਂਦੇ ਧਮਕਾਂ ਨਾਲ ਜਿਵੇਂ ਭੁੰਈਂ ਹੱਲੀਆਂ ਨੀ

ਸਹੇਲੀਆਂ ਨੇ ਕੈਦੋ ਨੂੰ ਮਾਰਨਾ

ਪਲਾ ਗਲ ਪਾ ਸੇਲ੍ਹੀਆਂ ਲਾਹ ਟੋਪੀ ਪਾੜ ਜੁਲੀਆਂ ਸੰਘ ਨੂੰ ਘੁਟਿਆਂ ਨੇ

ਭੰਨ ਦੌਰੇ ਤੇ ਕੁੱਤਕੇ ਲੜਨ ਲੱਤੀਂ ਰੋੜ੍ਹ ਵਿਚ ਖੜੱਲ ਦੇ ਸੁੱਟਿਆ ਨੇ
ਝੰਜੋੜ ਕੇ ਕੁੱਟ ਕੇ ਤੋੜ ਮੋਢਾ ਲਾਂਗੜ ਪਾ ਧੜਾ ਧੜ ਕੁੱਟਿਆ ਨੇ
ਮੁਛਾਂ ਪੁੱਟ ਕੇ ਤੇ ਨਾਲੇ ਪੁੱਟ ਜੁੰਡੇ ਮਾਰ ਮਾਰ ਕੇ ਦੁਰ ਚਾ ਸੁੱਟਿਆ ਨੇ
ਨਾਲੇ ਮਾਰਕੇ ਮੁਕੀਆਂ ਚੂਰ ਕੀਤਾ ਵਾਂਗ ਊਠ ਦੇ ਢਾਹ ਕੇ ਜੁੱਟਿਆ ਨੇ
ਦਾੜ੍ਹੀ ਪੁਟ ਫੜਾ ਦਿਤੀ ਹੱਥ ਵਾਰਸ ਇਹ ਤਾਂ ਬੜਾ ਅਖੇਤਰਾ ਖੁੱਟਿਆ ਨੇ

ਸਹੇਲੀਆਂ ਨੇ ਕੈਦੋ ਨੂੰ ਮਾਰਨਾ

ਇਕ ਮਾਰ ਲੱਤਾਂ ਦੂਈ ਮਾਰ ਛਮਕਾਂ ਤ੍ਰੀਈ ਨਾਲ ਚਟਾਕੀਆਂ ਮਾਰਦੀ ਏ
ਕੋਈ ਇੱਟ ਵੱਟਾ ਜੁਤੀ ਢੀਂਮ ਪਥਰ ਕੋਈ ਪਕੜ ਕੇ ਧੌਣ ਮੁਢ ਮਾਰਦੀ ਦੇ
ਰੋ ਰੋ ਆਜਜੀ ਕਰੇ ਤੇ ਪਵੇ ਪੈਰੀਂ ਖਾਵੇ ਕਸਮ ਅਲ੍ਹਾ ਪਰਵਰਦਗਾਰ ਦੀ ਏ
ਕਾਈ ਹੱਸ ਕੇ ਛਿਬੀਆਂ ਦੇ ਗਾਲ੍ਹੀਂ ਕਾਈ ਪੁੱਟ ਪਟੇ ਅੱਗ ਸਾੜਦੀ ਏ
ਕੋਈ ਪੁਟ ਦਾਹੜੀ ਦੁਬਰ ਵਿਚ ਦੇਂਦੀ ਕੋਈ ਡੰਡਕਾ ਵਿਚ ਗੁਜ਼ਾਰਦੀ ਏ
ਕਾਈ ਘੋਲ ਕਾਲਖ ਮੂੰਹ ਸਿਰ ਕਰੇ ਕਾਲਾ ਪਿਆ ਵਾਂਗ ਮੱਯਤ ਗੁਨ੍ਹਾਗਾਰ ਦੀ ਏ
ਚੋਰ ਮਾਰੀਦਾ ਵੇਖਣੇ ਚਲੋ ਸਾਧੋ ਵਾਰਸਸ਼ਾਹ ਇਹ ਜ਼ਬਤ ਸਰਕਾਰ ਦੀ ਏ

ਕਲਾਮ ਸ਼ਾਇਰ

ਕੈਦੋ ਖਾਇਕੇ ਮਾਰ ਆ ਮੱਚਿਆ ਏ ਘੁਰਕੇ ਕਿੱਲੇ ਤੇ ਬਾਂਦਰ ਸਟ ਖੋਰ ਵਾਂਗੂੰ
ਨਾਲੇ ਮਾਰ ਖਾਏ ਨਾਲੇ ਉਨ੍ਹਾਂ ਮਾਰੇ ਸਟਾਂ ਝੱਲ ਰਿਹਾ ਗਿਦੜ ਕੋਰ ਵਾਂਗੂੰ
ਪਾੜ ਚੁੰਨੀਆਂ ਸੁਥਨਾਂ ਕੁੜਤੀਆਂ ਨੂੰ ਚੱਕ ਵੱਢ ਕੇ ਚੀਕਦਾ ਚੌਰ ਵਾਂਗੂੰ,
ਵਤੇ ਫਿਰਨ ਪਵਾਰ ਜਿਉਂ ਚੰਦ ਦਵਾਲੇ ਗਿਰਦ ਪਾਇਲਾਂ ਪਾਂਦੀਆਂ ਮੋਰ ਵਾਂਗੂੰ,
ਸ਼ਾਹੂਕਾਰ ਦਾ ਮਾਲ ਜਿਉਂ ਵਿਚ ਕੋਟਾਂ ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ
ਵਾਰਸਸ਼ਾਹ ਅੰਗਿਆਰੀਆਂ ਭਖਦੀਆਂ ਨੀ ਇਦ੍ਹੀ ਪ੍ਰੀਤ ਜੋ ਚੰਦ ਚਕੋਰ ਵਾਂਗੂੰ

ਕੁੜੀਆਂ ਨੇ ਕੈਦੋ ਦਾ ਘਰ ਵੈਰਾਨ ਕਰਨਾ

ਉਹ ਫਾਟ ਕੇ ਕੁਟ ਚਕਚੂਰ ਕੀਤਾ ਛਾਲੀਂ ਲਾਇਕੇ ਪਾਸ ਤੇ ਧਾਈਆਂ ਨੇ
ਹਥੀਂ ਬਾਲ ਮੁਆਤੜੇ ਕਾਹ ਕਾਨੇ ਵੱਡੇ ਭਾਂਬੜ ਬਾਲ ਲੈ ਆਈਆਂ ਨੇ
ਝੁਗੀ ਸਾੜਕੇ ਭਾਂਡੜੇ ਭੰਨ ਸਾਰੇ ਕੁਕੜ ਕੁਤੀਆਂ ਚਾ ਭਜਾਈਆਂ ਨੇ
ਜੁਲੇ ਪਾੜਕੇ ਸਾੜਕੇ ਫਤ੍ਹੇ ਪਾਈ ਲਗੀਆਂ ਹੀਰ ਨੂੰ ਮਿਲਣ ਵਧਾਈਆਂ ਨੇ
ਕੀ ਨਿੱਕੜੀਆਂ ਦੀ ਕਰਤੂਤ ਦੱਸਾਂ ਗਲਾਂ ਇਕ ਥੀਂ ਇਕ ਸਵਾਈਆਂ ਨੇ
ਫੌਜਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ ਮੁੜਕੇ ਫੇਰ ਲਾਹੌਰ ਵਲ ਆਈਆਂ ਨੇ

ਕੈਦੋ ਨੇ ਪਰ੍ਹੇ ਵਿਚ ਫਰਿਆਦ ਕੀਤੀ

ਕੈਦੋ ਲਥੜੀ ਪਥੜੀ ਖੂਨ ਵਹਿੰਦੇ ਕੂਕੇ ਬਾਹੁੜੀ ਤੇ ਫਰਿਆਦ ਮੀਆਂ

ਮੈਨੂੰ ਮਾਰਕੇ ਹੀਰ ਖੁਆਰ ਕੀਤਾ ਪੈਂਚੋ ਪਿੰਡ ਦਿਓ ਦਿਹੋ ਖਾਂ ਦਾਦ ਮੀਆਂ
ਕਫ਼ਨੀ ਪਾੜ ਬਾਦਸ਼ਾਹ ਦੇ ਜਾ ਦਸਾਂ ਮੈਂ ਤਾਂ ਪੱਟ ਸੁੱਟਾਂ ਬੁਨਿਆਦ ਮੀਆਂ
ਮੈਂ ਬੋਲਣੋ ਨਾ ਰਿਹਾ ਸੱਚ ਪਿਛੇ ਝੁਗੀ ਫੂਕ ਕੀਤਾ ਬੇਅਬਾਦ ਮੀਆਂ
ਚਲੋ ਝਗੜੀਏ ਚੱਲ ਕੇ ਨਾਲ ਚੂਚਕ ਇਹ ਗਲ ਨਾ ਜਾਏ ਬਰਬਾਦ ਮੀਆਂ
ਵਾਰਸ ਅਹਿਮਕਾਂ ਨੂੰ ਬਿਨਾਂ ਫਾਟ ਖਾਧੇ ਨਹੀਂ ਆਉਂਦਾ ਇਸ਼ਕ ਸਵਾਦ ਮੀਆਂ

ਜਵਾਬ ਚੂਚਕ

ਚੂਚਕ ਆਖਿਆ ਲੰਙਿਆ ਜਾਹ ਸਾਥੋਂ ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ
ਸਰਦਾਰ ਹੈਂ ਚੋਰ ਉਚੱਕਿਆਂ ਦਾ ਸੂੰਹਾ ਬੈਠਾ ਏਂ ਮਾਹਣੂਆਂ ਭੇੜਿਆਂ ਦਾ
ਤੇਰੇ ਵਸਬ ਮਲੂਮ ਨੇ ਸੱਭ ਸਾਨੂੰ ਲਾਹੜੀ ਵਡਾ ਹੈਂ ਲਗ ਲਬੇੜਿਆਂ ਦਾ
ਆਪ ਚੋਰ ਤੇ ਆਪ ਹੀ ਸਾਧ ਹੋਵੇਂ ਖੋਜ ਤਾੜਨੈਂ ਦੂਰ ਤੇ ਨੇੜਿਆਂ ਦਾ
ਤੈਨੂੰ ਸੁਲਹ ਸਲੂਕ ਦਾ ਵੱਲ ਨਾਹੀਂ ਵੱਲ ਆਉਂਦਾ ਵੱਖ ਨਖੇੜਿਆਂ ਦਾ
ਖੂਹ ਕੁਲ ਜਹਾਨ ਸਭ ਰਾਸ ਗੇੜੇ ਤੈਨੂੰ ਵੱਲ ਹੈ ਉਲਟਿਆਂ ਗੋੜਿਆਂ ਦਾ
ਆਪ ਛੇੜਕੇ ਤੇ ਪਿਛੋਂ ਫਿਰੇ ਭੌਂਦਾ ਇਹੋ ਚੱਜ ਹੈ ਅਹਿਮਕਾਂ ਭੇੜਿਆਂ ਦਾ
ਤੈਨੂੰ ਵੈਰ ਹੈ ਨਾਲ ਅਵਾਣੀਆਂ ਦੇ ਅਤੇ ਵੱਲ ਹੈ ਦਬ ਦਰੇੜਿਆਂ ਦਾ
ਫਿਰੇਂ ਛੇੜਦਾ ਕੁੜੀਆਂ ਕੁਵਾਰੀਆਂ ਨੂੰ ਅਤੇ ਰੋਨਾ ਏਂ ਰੋਣ ਕਹੇੜਿਆਂ ਦਾ
ਪਹਿਲੋਂ ਛੇੜ ਕੇ ਆਪਣੀ ਵਾਰ ਰੋਣਾ ਕੰਮ ਬੋਂਡੀਆਂ ਚੁਤ ਖਦੇੜਿਆਂ ਦਾ
ਮਿਲੇ ਸਿਰਾਂ ਨੂੰ ਚਾ ਵਿਛੋੜਨਾ ਏਂ ਤੈਨੂੰ ਬਾਣ ਹੈ ਪਾਣ ਦੁਫੇੜਿਆਂ ਦਾ
ਵਾਰਸਸ਼ਾਹ ਅਬਲੀਸ ਦੀ ਸ਼ਕਲ ਕੈਦੋ ਇਹ ਮੂਲ ਹੈ ਸਭ ਬਖੇੜਿਆਂ ਦਾ

ਜਵਾਬ ਕੈਦੋ

ਮੈਨੂੰ ਮਾਰ ਕੇ ਉੱਧਲਾਂ ਮੁੰਜ ਕੀਤਾ ਝੁਗੀ ਲਾ ਮਵਾਤੜਾ ਸਾੜੀਆ ਨੇ
ਕੁਕੜ ਕੁਤੀਆਂ ਭੰਗ ਅਫੀਮ ਲੁਟੀ ਮੇਰੀ ਬਾਉਲੀ ਚਾ ਉਜਾੜੀਆ ਨੇ
ਭੰਗ ਘੋਟਣੇ ਦੌਰੇ ਸਭ ਭੰਨ ਸੁਟੇ ਨਾਲੇ ਬਿੱਲੀ ਫਕੀਰ ਦੀ ਮਾਰੀਆ ਨੇ
ਦੌਰੇ ਭੰਨ ਕੇ ਕੁਟ ਕੇ ਛੜਨ ਲਤੀਂ ਲੇਫ ਜੁਲੀਆਂ ਫੋਲ ਕੇ ਪਾੜੀਆ ਨੇ
ਧੜਵੈਲ ਧਾੜੇ ਮਾਰ ਮੁਲਕ ਲੁਟਣ ਮੇਰੇ ਬਾਬ ਦੀ ਧਾੜ ਉਤਾਰੀਆ ਨੇ
ਦੋਹੀ ਰਬ ਦੀ ਚੂਚਕਾ ਇਸ਼ਕ ਪਿਛੇ ਮੈਂ ਗਰੀਬ ਨੂੰ ਬੰਨ੍ਹ ਕੇ ਮਾਰੀਆ ਨੇ
ਮਾਰ ਅੱਡੀਆਂ ਜੁਤੀਆਂ ਢੀਮ ਪੱਥਰ ਨਾਲ ਛਮਕਾਂ ਚੰਮ ਉਤਾਰੀਆ ਨੇ
ਵਾਰਸਸ਼ਾਹ ਫ਼ਕੀਰ ਦਾ ਗਜ਼ਬ ਪੌਸੀ ਦੀਨ ਦੁਨੀ ਦਾ ਖੌਫ ਵਿਸਾਰੀਆਂ ਨੇ

ਕਲਾਮ ਚੂਚਕ

ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ ਘਰੋ ਘਰੀ ਤੂੰ ਲੂਤੀਆਂ ਲਾਉਨਾ ਏ

ਪਿਉ ਪੁਤਰਾਂ ਨੂੰ ਯਾਰ ਯਾਰ ਕੋਲੋਂ ਮਾਵਾਂ ਧੀਆਂ ਨੂੰ ਪਾੜ ਵਿਖਾਉਨਾ ਏਂ
ਤੈਨੂੰ ਬਾਣ ਹੈ ਬੁਰਾ ਕਮਾਉਣੇ ਦੀ ਐਵੇਂ ਟੱਕਰਾਂ ਪਿਆ ਲੜਾਉਨਾ ਏਂ
ਪਰ੍ਹਾਂ ਜਾਹ ਜੂਠੇ ਪਿਛਾ ਛੱਡ ਸਾਡਾ ਸਾਨੂੰ ਕਾਸਨੂੰ ਪਿਆ ਅਟਕਾਉਨਾ ਏਂ
ਚਾਲਾਂ ਭੈੜੀਆਂ ਤੇਰੀਆਂ ਲੰਙਿਆ ਓਇ ਮਹਿਲ ਚਾੜ੍ਹਕੇ ਪੌੜੀਆਂ ਚਾਉਨਾ ਏਂ
ਵਾਰਸਸ਼ਾਹ ਕੰਮ ਛੱਡ ਬੁਰਿਆਈਆਂ ਦੇ ਜੇ ਤਾਂ ਜ਼ਾਤ ਸਫਾਤ ਸਦਾਉਨਾ ਏਂ

ਭਾਈਆਂ ਅਗੇ ਕੈਦੋ ਨੇ ਫਰਿਆਦ ਕਰਨੀ

ਧ੍ਰੋਹੀ ਰੱਬ ਦੀ ਨਿਆਉਂ ਕਮਾਓ ਪੈਂਚੋ ਭਰੋ ਦੇਸ ਵਿਚ ਫਾਟਿਆ ਕੁੱਟਿਆ ਹਾਂ
ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ ਧੁਰੋਂ ਜੜ੍ਹਾਂ ਥੀਂ ਲਾ ਮੈਂ ਪੁੱਟਿਆ ਹਾਂ
ਮੈਂ ਮਾਰਿਆ ਵੇਖਦੇ ਮੁਲਕ ਸਾਰੇ ਧੂ ਕਾਂ ਮੋਏ ਵਾਂਗੂ ਸੁੱਟਿਆ ਹਾਂ
ਹੱਡ ਗੋਡੜੇ ਭੰਨਕੇ ਚੁਰ ਕੀਤੇ ਅੜੀਦਾਰ ਗਦੋਂ ਵਾਂਗ ਕੁੱਟਿਆ ਹਾਂ
ਮੇਰੀ ਮਾਰ ਕੇ ਲੜਕੀਆਂ ਮਿੱਝ ਕਢੀ ਕੁੱਤੇ ਹਲਕੇ ਦੇ ਵਾਂਗ ਮੈਂ ਹੁੱਟਿਆ ਹਾਂ
ਵਾਰਸਸ਼ਾਹ ਮੀਆਂ ਵਡਾ ਗਜ਼ਬ ਹੋਯਾ ਰੋ ਰੋ ਕੇ ਬਹੁਤ ਨਖੁੱਟਿਆ ਹਾਂ

ਪੈਂਚਾਂ ਨੇ ਕੁੜੀਆਂ ਨੂੰ ਪੁਛਣਾ

ਕੁੜੀਆਂ ਸਦਕੇ ਪੈਂਚਾਂ ਨੇ ਪੁੱਛ ਕੀਤੀ ਲੰਙਾ ਕਾਸ ਨੂੰ ਢਾਹਕੇ ਮਾਰਿਆ ਜੇ
ਇਕੇ ਬਾਝ ਗੁਨਾਹ ਦੇ ਮਾਰਿਆ ਜੇ ਇਕੇ ਕੋਈ ਗੁਨਾਹ ਨਿਤਾਰਿਆ ਜੇ
ਹਾਲ ਹਾਲ ਕਰਦਾ ਪਰ੍ਹੇ ਵਿਚ ਆਯਾ ਵਡਾ ਕਹਿਰ ਤੇ ਖੂਨ ਗੁਜ਼ਾਰਿਆ ਜੇ
ਝੁਗੀ ਸਾੜਕੇ ਮਾਰਕੇ ਭੰਨ ਭਾਂਡੇ ਏਸ ਫ਼ਕਰ ਨੂੰ ਚਾ ਉਜਾੜਿਆ ਜੇ
ਇਹ ਰਿਛ ਫ਼ਕੀਰ ਕਿਉਂ ਛੇੜਿਆ ਜੇ ਏਸ ਪਰ੍ਹੇ ਵਿਚ ਸ਼ੋਰ ਖਿਲਾਰਿਆ ਜੇ
ਸਾਥੇ ਸੱਚ ਬੋਲੋ ਕਿਹੜੀ ਗੱਲ ਪਿੱਛੇ ਕਰ ਨੰਗ ਫ਼ਕੀਰ ਖਲਾਰਿਆ ਜੇ
ਕਹੋ ਕੌਣ ਤਕਸੀਰ ਫ਼ਕੀਰ ਅੰਦਰ ਫੜ ਚੋਰ ਵਾਂਗੂੰ ਕੁੱਟ ਮਾਰਿਆ ਜੇ
ਪਰ੍ਹੇ ਵਿਚ ਮੀਆਂ ਪੁਛੇ ਛੋਹਰੀਆਂ ਨੂੰ ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ
ਕੈਦੋ ਆਖਦਾ ਧੀਆਂ ਦੀ ਰਈ ਕਰਕੇ ਦਿਲੋਂ ਰਬ ਤੇ ਨਬੀ ਵਿਸਾਰਿਆ ਜੇ
ਵਾਰਸਸ਼ਾਹ ਫ਼ਕੀਰ ਕਬੀਰ ਕੈਦੋ ਕੁੱਤੇ ਵਾਂਗ ਕਿਉਂ ਮਾਰ ਦੁਰਕਾਰਿਆ ਜੇ

ਜਵਾਬ ਕੁੜੀਆਂ

ਮੂੰਹ ਉੱਗਲੀਆਂ ਘੱਤ ਕੇ ਕਹਿਣ ਸੱਭੇ ਕਾਰੇ ਕਰਨ ਥੀਂ ਇਹ ਨਾ ਸੰਗਦਾ ਏ
ਸਾਡੀਆਂ ਛਾਤੀਆਂ ਟੋਂਹਦਾ ਪੁਟ ਗਲ੍ਹਾਂ ਪਿਛੋਂ ਹੋਇਕੇ ਸੁਥਨਾਂ ਸੁੰਘਦਾ ਏ
ਸਾਨੂੰ ਕਟੀਆਂ ਕਹੇ ਤੇ ਆਪ ਪਿਛੋਂ ਸਾਹਨ ਹੋਇਕੇ ਟੱਪਦਾ ਰਿੰਗਦਾ ਏ
ਲਾਹ ਕਪੜੇ ਜੋਗ ਨੂੰ ਜੋ ਦੇਂਦਾ ਗੁਤਾਂ ਬੰਨ੍ਹ ਕੇ ਖਿੱਚਦਾ ਟਿੰਗਦਾ ਏ
ਤੇੜੋਂ ਲਾਹ ਘਾਈ ਦੁਆਲੇ ਫਿਰੇ ਭੌਂਦਾ ਭੌਂ ਭੌਂ ਕੇ ਮੂਤ ਦਾ ਰਿੰਗਦਾ ਏ

ਵਾਰਸਸ਼ਾਹ ਉਜਾੜ ਵਿਚ ਜਾਇਕੇ ਤੇ ਫੁੱਲ ਸਾਡਿਆਂ ਕੰਨਾਂ ਦੇ ਸੁੰਘਦਾ ਏ

ਕਲਾਮ ਕੈਦੋ

ਕੈਦੋ ਆਖਦਾ ਲੋਕੋ ਇਹ ਝੂਠ ਸਾਰਾ ਖੇਖਣ ਕੁੜੀਆਂ ਨੇ ਇਹ ਭਰਪੂਰ ਕੀਤੇ
ਗਲਤ ਤੁਹਮਤਾਂ ਲਾਉਣ ਹੁਣ ਚਾਲਬਾਜ਼ਾਂ ਨਖਰੇ ਰੰਨਾਂ ਦੇ ਜੱਗ ਮਸ਼ਹੂਰ ਕੀਤੇ
ਮਾਰ ਮਾਰ ਕੇ ਮੈਨੂੰ ਗਵਾ ਦਿੱਤਾ ਹੱਡ ਗੋਡੜੇ ਭੰਨ ਕੇ ਚੂਰ ਕੀਤੇ
ਝੁਗੀ ਸਾੜ ਭਾਂਡੇ ਭੰਨ ਖੋਹ ਦਾੜੀ ਲਾਹ ਪਗ ਪਟੇ ਪੁਟ ਦੂਰ ਕੀਤੇ
ਨਾਦਰ ਸ਼ਾਹ ਪੰਜਾਬ ਫ਼ਤੂਰ ਪਾਏ ਮੇਰੇ ਬਾਪ ਦੇ ਇਨ੍ਹਾਂ ਫ਼ਤੂਰ ਕੀਤੇ
ਮੇਰੀ ਹਾਲ ਪੁਕਾਰ ਨਾ ਸੁਣੀ ਕੋਈ ਜੋ ਕੁਝ ਜ਼ੁਲਮ ਦਿਲ ਆਏ ਜ਼ਰੂਰ ਕੀਤੇ
ਸੰਘੋਂ ਪਕੜ ਘਸੀਟ ਕੇ ਵਿਚ ਖਾਈ ਲੱਤਾਂ ਮਾਰਕੇ ਖਲਕ ਹਜ਼ੂਰ ਕੀਤੇ
ਵਾਰਸਸ਼ਾਹ ਗੁਨਾਹ ਥੀਂ ਪਕੜ ਕਾਫ਼ਰ ਹੱਡ ਪੈਰ ਕੁਪੱਤੀਆਂ ਦੂਰ ਕੀਤੇ

ਕਲਾਮ ਕੁੜੀਆਂ

ਵਾਰ ਘੱਤੀਆਂ ਕੌਣ ਬਲਾ ਕੁੱਤਾ ਦੁਰਕਾਰ ਕੇ ਪਰ੍ਹਾਂ ਨਾ ਮਾਰ ਦੇ ਹੋ
ਭਈਆਂ ਪਿੱਟੀਆਂ ਅਸਾਂ ਨਾ ਹੱਥ ਲਾਯਾ ਤੁਸੀਂ ਏਨੀ ਗੱਲ ਨਾ ਸਾਰ ਦੇ ਹੋ
ਅਸਾਂ ਨਿਉਂ ਤੁਹਾਡੜਾ ਢੂੰਡ ਲੱਧਾ ਧੀਆਂ ਸੱਦ ਕੇ ਪਰੇ ਖਲ੍ਹਾਰ ਦੇ ਹੋ
ਭੋਲੂ ਬਾਂਦਰੇ ਲੁੱਚ ਕੁਪੱਤੜੇ ਨੂੰ ਮਾਰ ਚੁਟਕੀਆਂ ਪਏ ਪੁਚਕਾਰ ਦੇ ਹੋ
ਫਰਬੇਜ਼ੀਆਂ ਮਕਰੀਆਂ ਠਕਰੀਆਂ ਨੂੰ ਮੂੰਹ ਲਾ ਕੇ ਚਾ ਵਿਗਾੜ ਦੇ ਹੋ
ਮੁਠੀ ਮੁਠੀ ਹਾਂ ਐਡ ਅਪਰਾਧ ਪੈਂਦਾ ਧੀਆਂ ਸੱਦ ਕੇ ਪਰ੍ਹੇ ਵਿਚ ਮਾਰ ਦੇ ਹੋ
ਏਹ ਲੁਚ ਮੁਸ਼ਟੰਡੜਾ ਅਸੀਂ ਕੁੜੀਆਂ ਅਜੇ ਸੱਚ ਤੇ ਝੂਠ ਨਿਤਾਰ ਦੇ ਹੋ
ਪੁਰਸ਼ ਹੋਇਕੇ ਨਢੀਆਂ ਨਾਲ ਘੁਲਦਾ ਤੁਸੀਂ ਗੱਲ ਕੀ ਦਾ ਨਿਘਾਰ ਦੇ ਹੋ
ਪਹਿਲੇ ਮਰਦਾਂ ਦੇ ਨਾਲ ਵਿਗਾੜ ਕਰਦਾ ਤੁਸੀਂ ਦੇ ਪਿਆਰ ਸਵਾਰ ਦੇ ਹੋ
ਵਾਰਸਸ਼ਾਹ ਮੀਆਂ ਮਰਦ ਸਦਾ ਝੂਠੇ ਰੰਨਾਂ ਸੱਚੀਆਂ ਸੱਚ ਨਿਤਾਰ ਦੇ ਹੋ

ਕੈਦੋ ਨੇ ਦੂਸਰੀ ਵਾਰ ਫ਼ਰਿਆਦ ਕਰਨੀ

ਕੈਦੋ ਬਾਹੁੜੀ ਤੇ ਫ਼ਰਿਆਦ ਕੂਕੇ ਧੀਆਂ ਵਾਲਿਓ ਕਰੋ ਨਿਆਂ ਮੀਆਂ
ਮੇਰਾ ਹੱਟ ਪੰਸਾਰੀ ਦਾ ਲੁੱਟਿਆ ਈ ਕੋਲ ਵੇਖਦਾ ਪਿੰਡ ਗਿਰਾਂ ਮੀਆਂ
ਮੇਰੇ ਪੋਸਤ ਭੰਗ ਅਫੀਮ ਸੜ ਗਏ ਹੋਰ ਨਿਆਮਤਾਂ ਦਾ ਕਿਆ ਨਾਂ ਮੀਆਂ
ਤੋਤੇ ਬਾਗ਼ ਉਜਾੜ ਦੇ ਮੇਵਿਆਂ ਦੇ ਅਤੇ ਫਾਹ ਲਿਆਂਵਦੇ ਕਾਂ ਮੀਆਂ
ਮੈਨੂੰ ਤੁਸਾਂ ਨੇ ਬੁਰਾ ਬਣਾ ਦਿੱਤਾ ਹੁਣ ਸੱਚ ਮੈਂ ਕਿਹਾ ਸੁਨਾ ਮੀਆਂ
ਕੀ ਕਹਾਂ ਮੇਰੇ ਹੱਕ ਬੁਰੀ ਹੋਈ ਹੋਯਾ ਮੇਰਾ ਹੀ ਹੱਕ ਅਨਿਆਂ ਮੀਆਂ
ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ ਪਿੰਨ ਟੁੱਕੜੇ ਪਿੰਡ ਦੇ ਖਾਂ ਮੀਆਂ

ਸੌਣ ਬਹਿਣ ਦੇ ਲਈ ਵੀ ਨਹੀਂ ਮੇਰੀ ਰਹੀ ਝੁਗੀ ਦੀ ਛਤ ਤੇ ਛਾਂ ਮੀਆਂ
ਪਰ੍ਹੇ ਵਿਚ ਮੈਂ ਆਣ ਪੁਕਾਰ ਕੀਤੀ ਦਸੋ ਬਾਝ ਪੈਂਚਾਂ ਕਿਧਰ ਜਾਂ ਮੀਆਂ
ਵਾਰਸਸ਼ਾਹ ਨਾ ਵੱਸੀਏ ਮੂਲ ਓਥੇ ਜਿਥੇ ਹੋਣ ਉਪੱਦਰੇ ਥਾਂ ਮੀਆਂ

ਪੈਂਚਾਂ ਨੇ ਕੈਦੋ ਨੂੰ ਤਸੱਲੀ ਦੇਣੀ

ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ ਤੈਨੂੰ ਮਾਰਿਆ ਨੇ ਝਖਾਂ ਮਾਰੀਆ ਨੇ
ਹਾਇ ਹਾਇ ਫ਼ਕੀਰ ਤੇ ਕਹਿਰ ਹੋਯਾ ਕੋਈ ਵੱਡਾ ਹੀ ਖੂਨ ਗੁਜ਼ਾਰਿਆ ਨੇ
ਬਹੁਤ ਦੇ ਦਲਾਸੜਾ ਪੂੰਝ ਅੱਖੀਂਂ ਕੈਦੋ ਲੰਙੇ ਦਾ ਜੀਊ ਚਾ ਠਾਰਿਆ ਨੇ
ਸਭ ਲੜਕੀਆਂ ਨੂੰ ਝਿੜਕ ਝੰਬ ਦੇ ਕੇ ਕੋਲ ਕੈਦੋ ਦੇ ਕੂੜ ਪਸਾਰਿਆ ਨੇ
ਤੇਰੀ ਝੁੱਗੀ ਨੂੰ ਫੇਰ ਬਣਾ ਦੇਸਾਂ ਜਿਹੜੀ ਲਾਂਭ ਵਲੋਂ ਇਹਨਾਂ ਸਾੜਿਆ ਨੇ
ਤੈਨੂੰ ਪੋਸਤ ਅਫੀਮ ਤੇ ਭੰਗ ਦੇਈਏ ਹੋਰ ਜੋ ਕੁਝ ਚਾ ਵਿਗੜਿਆ ਨੇ
ਕੈਦੋ ਆਖਦਾ ਧੀਆਂ ਦੇ ਵੱਲ ਹੋ ਕੇ ਦੇਖੋ ਦੀਨ ਇਮਾਨ ਨਿਘਾਰਿਆ ਨੇ
ਵਾਰਸ ਅੰਧ ਰਾਜਾ ਤੇ ਬੇਦਾਦ ਨਗਰੀ ਝੂਠਾ ਦੇ ਦਿਲਾਸੜਾ ਮਾਰਿਆ ਨੇ

ਚੂਚਕ ਨੇ ਕੈਦੋ ਨੂੰ ਸਮਝਾਉਣਾ

ਚੂਚਕ ਆਖਦਾ ਅੱਖੀਂ ਵਿਖਾ ਮੈਨੂੰ ਮੁੰਡੀ ਲਾਹ ਸੁਟਾਂ ਮੁੰਡੀ ਮੁੰਡਿਆਂ ਦੀ
ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ ਸਾਡੇ ਦੇਸ ਨਾ ਥਾਂ ਹੈ ਗੁੰਡਿਆਂ ਦੀ
ਸਿਰ ਦੋਹਾਂ ਦੇ ਵੱਢ ਕੇ ਅਲਖ ਲਾਹਾਂ ਅਸੀਂ ਸੱਥ ਨਾ ਪਰ੍ਹੇ ਹਾਂ ਲੁੰਡਿਆਂ ਦੀ
ਕੈਦੋ ਆਖਿਆ ਵੇਖ ਫੜਾਵਨਾ ਹਾਂ ਭਲਾ ਮਾਂ ਖੜੀ ਇਨ੍ਹਾਂ ਲੁੰਡਿਆਂ ਦੀ
ਕੈਦੋ ਗਲ ਸੁਣ ਕੇ ਖਬਰਦਾਰ ਹੋਇਆ ਕਮਰ ਬੱਧੀ ਸੂ ਪਕੜਕੇ ਮੁੰਡਿਆਂ ਦੀ
ਏਸ ਹੀਰ ਦੇ ਬਿਰਛ ਦੀ ਭੰਗ ਲੈਸਾਂ ਸੇਹਲੀ ਵੱਟਸਾਂ ਚਾਕ ਦੇ ਜੁੰਡਿਆਂ ਦੀ
ਅਖੀਂ ਵੇਖ ਕੇ ਫੇਰ ਜੇ ਨਾ ਮਾਰੋ ਤਦੋਂ ਜਾਨਸਾਂ ਪਰ੍ਹੇ ਦੇ ਬੁੰਡਿਆਂ ਦੀ
ਵਾਰਸਸ਼ਾਹ ਮੀਆਂ ਏਥੋਂ ਖੇਡ ਪੌਂਦੀ ਵੇਖੋ ਬੁਢਿਆਂ ਦੀ ਅਤੇ ਮੁੰਡਿਆਂ ਦੀ

ਕੈਦੋ ਨੇ ਹੀਰ ਦੇ ਪਾਸ ਆਉਣਾ

ਕੈਦੋ ਮਹਿਰ ਤੋਂ ਲੈ ਜਵਾਬ ਟੁਰਿਆ ਮੁੜ ਭੌਂਕਦਾ ਹੀਰ ਤੇ ਆਇਆ ਈ
ਐਡਾ ਕਹਿਰ ਕੀਤੋ ਨਾਲ ਸ਼ੁਹਦਿਆਂ ਦੇ ਤੇਰੇ ਜੀ ਤੇ ਮਿਹਰ ਨਾ ਆਇਆ ਈ
ਸਭ ਤਖਤ ਤੇ ਮਾਲ ਮਤਾਅ ਮੇਰਾ ਵਿਚ ਝੁਗੀ ਦੇ ਚਾ ਜਲਾਇਆ ਈ
ਹੀਰ ਆਖਿਆ ਕੈਦੋ ਨੂੰ ਪੇਸ਼ ਤੇਰੇ ਚਾਚਾ ਆਪਣਾ ਫੇੜਿਆ ਆਇਆ ਈ
ਅੱਕ ਬੀਜ ਕੇ ਕਿਸੇ ਨਾ ਅੰਬ ਖਾਧੇ ਫਰਵਾਂਹ ਸ਼ਹਿਤੂਤ ਨਾ ਲਾਇਆ ਈ
ਜਿਹਾ ਬੀਜੀਏ ਵਾਰਸਾ ਵੱਢ ਲਈਏ ਹਰਫ ਵਿਚ ਹਦੀਸ ਦੇ ਆਇਆ ਈ
ਬੋਲਣ ਝੂਠ ਤੇ ਚੁਗਲੀਆਂ ਕਰੇ ਗ਼ੀਬਤ ਰਾਹ ਫਕਰ ਦੇ ਵਿਚ ਨਾ ਆਇਆ ਈ

ਪੰਜ ਤੱਤ ਮਾਰੇ ਸੋਈ ਫ਼ਕਰ ਹੋਵੇ ਨਹੀਂ ਗੱਧੇ ਤੇ ਗੋਦੜਾ ਪਾਇਆ ਈ
ਸ਼ਾਹ ਦੋਹਾਂ ਜਹਾਨਾਂ ਦਾ ਫ਼ਕਰ ਹੈਗਾ ਨਬੀ ਵਿਚ ਹਦੀਸ ਫੁਰਮਾਇਆ ਈ
ਅਲਫ਼ ਕਰ ਫ਼ਕੀਰ ਵਲ ਫ਼ਕਰ ਮੰਨੀ ਹੱਕ ਫ਼ਕਰ ਦੇ ਕੋਲ ਜੋ ਆਇਆ ਈ
ਵਾਰਸ ਮੁਕਰ ਪਵੇਂ ਗਲੇਂ ਵਿਚ ਦੋਜ਼ਕ ਤੈਨੂੰ ਆਖ ਖਾਂ ਕਿਸ ਪੜ੍ਹਾਇਆ ਈ

ਕਲਾਮ ਹੀਰ

ਹੀਰ ਆਖਦੀ ਕੌਲ ਇਹ ਹੱਕ ਓਨ੍ਹਾਂ ਜਿਹੜੇ ਮਰਦ ਮੈਦਾਨ ਦੀਦਾਰ ਦੇ ਵੇ
ਦਿਨੇ ਰੋਜ਼ਾ ਤੇ ਰਾਤ ਨੂੰ ਜਾਗਦੇ ਨੀ ਵਿਚ ਬੰਦਗੀ ਹੈਨ ਗੁਫ਼ਾਰ ਦੇ ਵੇ
ਦੱਮ ਦੱਮ ਦੇ ਨਾਲ ਜੋ ਕਹਿਣ ਅੱਲਾ ਉਹੀ ਜੀਉਂਦੇ ਜੱਗ ਨੂੰ ਤਾਰ ਦੇ ਵੇ
ਜਿਨ੍ਹਾਂ ਹਿਰਸ ਹਵਾ ਵਿਚ ਉਮਰ ਜਾਲੀ ਉਹ ਆਦਮੀ ਕਿਸੇ ਨਾ ਕਾਰ ਦੇ ਵੇ
ਤੇਰੇ ਜੇਹੇ ਭੁਖੇ ਫਿਰਨ ਲੱਖ ਭੌਂਦੇ ਖੁਆਰ ਖਜਲ ਉਹ ਵਿਚ ਸੰਸਾਰ ਦੇ ਵੇ
ਵਾਰਸਸ਼ਾਹ ਫ਼ਕੀਰ ਬਿਨ ਸਬਰ ਜਿਹੜੇ ਵਿਚ ਰੋਜ਼ ਕਿਆਮਤੇ ਹਾਰ ਦੇ ਵੇ

ਕਲਾਮ ਕੈਦੋ

ਜਿਹੜੀਆਂ ਵਾਦੀਆਂ ਆਦਤਾਂ ਨਾ ਜਾਵਣ ਭਾਵੇਂ ਕੈਦ ਰੱਖੋ ਭਾਵੇਂ ਛੱਡ ਦਿਓ
ਓਸ ਗਲੋਂ ਅਣਮੋੜ ਨਾ ਮੁੜਨ ਹਰਗਿਜ ਭਾਵੇਂ ਵਿਚ ਜ਼ਮੀਨ ਦੇ ਗੱਡ ਦਿਓ
ਓਹਨੂੰ ਡੂੰਘੜੇ ਬੋੜ ਵਿਚ ਬੋੜ ਸੁੱਟੋ ਭਾਵੇਂ ਵਿਚ ਜ਼ਮੀਨ ਤਰੱਡ ਦਿਓ
ਮੈਂ ਤਾਂ ਫੇਰ ਅਜ ਗਲ ਸੁਣਾਉਣੀ ਏਂ ਮੀਏਂ ਚੂਚਕੇ ਨੂੰ ਤੁਸੀਂ ਸੱਦ ਦਿਓ
ਬੇਲੇ ਜਾਵਣੋਂ ਨਹੀਂ ਜੇ ਹੀਰ ਰਹਿੰਦੀ ਦੋਵੇਂ ਪੈਰ ਜੇ ਓਸ ਦੇ ਵੱਢ ਦਿਓ
ਵਾਰਸਸ਼ਾਹ ਬਦ ਆਦਤਾਂ ਨਹੀਂ ਜਾਵਣ ਭਾਵੇਂ ਫੰਡ ਕੇ ਵੱਢਕੇ ਕੱਢ ਦਿਓ

ਹੀਰ ਤੇ ਰਾਂਝੇ ਦੀ ਕੈਦੋ ਨੇ ਢੂੰਡ ਕਰਨੀ

ਵੱਡੀ ਹੋਈ ਉਸ਼ੇਰ ਜਾਂ ਛਿਪਿਆ ਏ ਪੋਹ ਮਾਘ ਕੁੱਤਾ ਵਿਚ ਕੁਨੂੰਆਂ ਦੇ
ਹੋਯਾ ਛਾਹ ਵੇਲਾ ਜਦੋਂ ਵਿਚ ਬੇਲੇ ਫੇਰੇ ਆਣ ਪਏ ਸੱਸੀ ਪੁੰਨੂੰਆਂ ਦੇ
ਵਿਚ ਬੇਲੇ ਦੇ ਦਗ਼ੇ ਤੇ ਛਿਪ ਰਹਿਆ ਘੇਸ ਵੱਟ ਕੇ ਤੇ ਵਾਂਗ ਘੁੰਨੂੰਆਂ ਦੇ
ਪੋਨਾ ਭੰਨ ਕੇ ਰਾਂਝੇ ਦੇ ਹੱਥ ਮਿਲਿਆ ਫੇਰ ਆਣ ਲਗੇ ਰਤੇ ਚੰਨੂੰਆਂ ਦੇ
ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ ਕੈਦੋ ਹੋ ਰਿਹਾ ਵਾਂਗ ਘੁੰਨੂੰਆਂ ਦੇ
ਵਾਰਸਸ਼ਾਹ ਫਸਾਦ ਦੀ ਅੱਗ ਪਾਵਣ ਕੰਮ ਇਹ ਨੀ ਸੂਰਤਾਂ ਰੁੰਨੂੰਆਂ ਦੇ

ਹੀਰ ਤੇ ਰਾਂਝੇ ਨੇ ਬੇਲੇ ਵਿਚ ਇਕੱਠੇ ਹੋਣਾ

ਜਦੋਂ ਲਾਲ ਕਚੂਰੀਆਂ ਖੇਡ ਸਈਆਂ ਸਭੋ ਘਰੋ ਘਰੀ ਉੱਠ ਚੱਲੀਆਂ ਨੀ
ਰਾਂਝਾ ਹੀਰ ਨਿਆਰੜੇ ਹੋ ਸੁੱਤੇ ਕੰਢੀਂ ਨਦੀ ਦੀਆਂ ਮਹੀਆਂ ਮੱਲੀਆਂ ਨੀ
ਪਏ ਵੇਖ ਕੇ ਦੋਹਾਂ ਅਕੱਲਿਆਂ ਨੂੰ ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀ

ਪਰ੍ਹੇ ਵਿਚ ਕੈਦੋ ਆਣ ਪੱਗ ਮਾਰੇ ਚਲੋ ਵੇਖ ਲੋ ਗਲਾਂ ਅਵੱਲੀਆਂ ਨੇ
ਲੰਙੇ ਰਿੱਛ ਬਲਾ ਬਦਫ਼ੇਲੀਏ ਨੇ ਦੇਖੋ ਸੱਤੀਆਂ ਕਲਾਂ ਉਥੱਲੀਆਂ ਨੇ
ਵਾਰਸਸ਼ਾਹ ਮੀਆਂ ਜਿਨ੍ਹਾਂ ਨੀਤ ਮੰਦੀ ਗਲਾਂ ਤਿਨ੍ਹਾਂ ਦੀਆਂ ਸਦਾ ਨਗੱਲੀਆਂ ਨੇ

ਚੂਚਕ ਨੇ ਬੇਲੇ ਵਿਚ ਹੀਰ ਤੇ ਰਾਂਝੇ ਨੂੰ ਵੇਖਣਾ

ਪਰ੍ਹੇ ਵਿਚ ਬੇਇਜ਼ਤੀ ਕਲ੍ਹ ਹੋਈ ਚੋਭ ਵਿਚ ਕਲੇਜੇ ਦੇ ਚਸਕਦੀ ਏ
ਬੇਸ਼ਰਮ ਹੈ ਟੱਪ ਕੇ ਸਿਰੀਂ ਚੜ੍ਹਦਾ ਭਲੇ ਆਦਮੀ ਦੀ ਜਾਨ ਧਸਕਦੀ ਏ
ਚੂਚਕ ਘੋੜੇ ਤੇ ਤੁਰਤ ਸਵਾਰ ਹੋਯਾ ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ
ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ ਹੀਰ ਸੁਣਦਿਆਂ ਰਾਂਝੇ ਤੋਂ ਖਿਸਕਦੀ ਏ
ਉੱਠ ਰਾਂਝਿਆ ਬਾਬਲਾ ਆਉਂਦਾ ਈ ਨਾਲੇ ਗੱਲ ਕਰਦੀ ਨਾਲੇ ਫੁਸਕਦੀ ਏ
ਮੈਨੂੰ ਛੱਡ ਸਹੇਲੀਆਂ ਨੱਸ ਗਈਆਂ ਮਕਰ ਨਾਲ ਹੌਲੀ ਹੌਲੀ ਰਿਸਕਦੀ ਏ
ਮੈਂ ਫੇਰ ਨਾ ਆਵਸਾਂ ਕਦੀ ਏਥੇ ਬਖਸ਼ੋ ਤੁਸੀਂ ਮੈਨੂੰ ਪਈ ਡੁਸਕਦੀ ਏ
ਵਾਰਸਸ਼ਾਹ ਜਿਉਂ ਮੋਰਚੇ ਬੈਠ ਬਿਲੀ ਸਾਹ ਘੁੱਟ ਜਾਂਦੀ ਨਹੀਂ ਕੁਸਕਦੀ ਏ

ਚੂਚਕ ਨੇ ਹੀਰ ਤੇ ਰਾਂਝੇ ਨੂੰ ਦੇਖਣਾ

ਮਹਿਰ ਦੇਖਕੇ ਦੋਹਾਂ ਇਕੱਲਿਆਂ ਨੂੰ ਗੁਸਾ ਖਾਇਕੇ ਹੋਇਆ ਈ ਰੱਤ ਵੰਨਾ
ਇਹ ਦੇਖੋ ਅਪਰਾਧ ਖੁਦਾਇ ਦਾ ਏ ਬੇਲੇ ਵਿਚ ਇਕੱਲੀਆਂ ਫਿਰਨ ਰੰਨਾਂ
ਅਖੀਂ ਨੀਵੀਆਂ ਰੱਖਕੇ ਠੁਮਕ ਚੱਲੀ ਕੱਛੇ ਮਾਰਕੇ ਚੂਰੀ ਦਾ ਥਾਲ ਛੰਨਾ
ਚੂਚਕ ਆਖਿਆ ਰੱਖ ਤੂੰ ਜਮ੍ਹਾ ਖਾਤਰ ਤੇਰੇ ਸੋਟਿਆਂ ਦੇ ਨਾਲ ਲਿੰਗ ਭੰਨਾਂ
ਗੈਰਤ ਗਈ ਸੂ ਖਾ ਕਲੇਜੜੇ ਨੂੰ ਨਾਲ ਗਜ਼ਬ ਦੇ ਕੰਬਣੇ ਵਿਚ ਸੰਨਾਂ
ਸਿਰ ਵੱਢ ਤੇਰਾ ਖ਼ੂਨ ਕਰ ਦੇਸਾਂ ਏਸ ਸ਼ੋਰ ਦਾ ਪਵੇਗਾ ਤੱਦ ਬੰਨਾ
ਮਾਰ ਕਰਾਂਗਾ ਚਾਲਕਾਂ ਰੱਸਿਆਂ ਦੀ ਮੁਸ਼ਕਾਂ ਜੋੜਕੇ ਥੰਮੀਂ ਦੇ ਨਾਲ ਬੰਨ੍ਹਾਂ
ਵਾਰਸਸ਼ਾਹ ਤੇਰੇ ਨਾਲ ਕਰਾਂ ਐਸੀ ਨਿਤ ਰੋਂਦੜੀ ਕਰੇਂਗੀ ਯਾਦ ਅੰਮਾਂ

ਹੀਰ ਨੇ ਬਾਪ ਅਗੇ ਉਜਰ ਕਰਨਾ

ਮਹੀਂ ਛੱਡ ਮਾਹੀ ਉੱਠ ਜਾਗ ਘਰੀਂ ਉਹਦੇ ਖਾਣੇ ਦੀ ਖ਼ਬਰ ਨਾ ਕਿਸੇ ਲੀਤੀ
ਭੱਤਾ ਫੇਰ ਨਾ ਕਿਸੇ ਲਿਆਉਣਾ ਏਂ ਏਦੂੰ ਪਿਛਲੀ ਬਾਬਲਾ ਹੋ ਬੀਤੀ
ਹੋਈ ਹੋਈ ਤੂੰ ਕਰ ਮੁਆਫ਼ ਮੈਨੂੰ ਤੇਰੀ ਜਾਈ ਹਾਂ ਬਾਬਲਾ ਸਮਝ ਨੀਤੀ
ਮੂੰਹੋਂ ਕਢਕੇ ਆਪ ਬਦਨਾਮ ਹੋਣਾ ਨਹੀਂ ਮਹਿਰ ਜੀ ਸਾਊਆਂ ਵਿਚ ਰੀਤੀ
ਮਸਤ ਹੋਇਕੇ ਮਹਿਰ ਬੇਹੋਸ਼ ਖੜਾ ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ
ਕਿਤੇ ਏਸ ਨੂੰ ਝੱਬ ਵਿਆਹ ਦੇਈਏ ਇਹੋ ਮਹਿਰ ਦੇ ਜੀਊ ਦੇ ਵਿਚ ਸੀਤੀ
ਕਰ ਚੁੱਪ ਨਾ ਬੋਲ ਤੂੰ ਬਾਬਲਾ ਵੇ ਜਾਏ ਖਿੰਡ ਜਹਾਨ ਵਿਚ ਗੱਲ ਕੀਤੀ

ਵਾਰਸਸ਼ਾਹ ਦਵਾ ਕਬੂਲ ਤੇਰੀ ਜੇ ਤਾਂ ਨੁਕਸ ਨਾਹੀਂ ਵਿਚ ਨੇਕ ਨੀਤੀ

ਰਾਂਝੇ ਦੇ ਭਾਈਆਂ ਨੇ ਖਤ ਲਿਖਣਾ ਰਾਂਝੇ ਦੇ ਵਲ

ਜਦੋਂ ਰਾਂਝਣਾ ਜਾ ਕੇ ਚਾਕ ਲੱਗਾ ਮੱਝੀਂ ਸਾਂਭੀਆਂ ਚੂਚਕ ਸਿਆਲ ਦੀਆਂ ਨੇ
ਲੋਕਾਂ ਤਖ਼ਤ ਹਜ਼ਾਰੇ ਵਿਚ ਜਾ ਕਿਹਾ ਕੂਹਮਾਂ ਓਸ ਅਗੇ ਬੜੇ ਮਾਲ ਦੀਆਂ ਨੇ
ਭਾਈਰਾਂਝੇ ਦਿਆਂ ਸਯਾਲਾਂ ਨੂੰ ਇਹ ਲਿਖਯਾ ਜ਼ਾਤਾਂ ਮਹਰਮ ਜ਼ਾਤ ਦੇ ਹਾਲ ਦੀਆਂ ਨੇ
ਮੌਜੂ ਚੌਧਰੀ ਦਾ ਪੁੱਤ ਚਾਕ ਲਾਯੋ ਇਹ ਕੁਦਰਤਾਂ ਜ਼ਲ ਜ਼ਲਾਲ ਦੀਆਂ ਨੇ
ਸਾਥੋਂ ਰੁੱਸ ਆਯਾ ਤੁਸੀਂ ਮੋੜ ਘੱਲੋ ਓਹਨੂੰ ਵਾਹਰਾਂ ਰਾਤ ਦਿਨ ਭਾਲ ਦੀਆਂ ਨੇ
ਜਿਸ ਭੋਂ ਤੋਂ ਰੁੱਸਕੇ ਉਠ ਆਯਾ ਕਯਾਰੀਆਂ ਬਣੀਆਂ ਪਈਆਂ ਇਸ ਲਾਲ ਦੀਆਂ ਨੇ
ਸਾਥੋਂ ਵਾਹੀਆਂ ਬੀਜੀਆਂ ਲਏ ਦਾਣੇ ਅਤੇ ਮਾਣੀਆਂ ਪਿਛਲੇ ਸਾਲ ਦੀਆਂ ਨੇ
ਸਾਥੋਂ ਘੜੀ ਨਾ ਵਿੱਸਰੇ ਵੀਰ ਪਿਆਰਾ ਰੋਣ ਭਾਬੀਆਂ ਏਸ ਦੇ ਨਾਲ ਦੀਆਂ ਨੇ
ਸਾਡੇ ਆਖਿਆਂ ਜੇ ਤੁਸੀਂ ਘੱਲ ਦੇਵੋ ਇਹ ਤਾਂ ਖੂਬੀਆਂ ਨੇਕ ਖ਼ਸਾਲ ਦੀਆਂ ਨੇ
ਮਹੀਂ ਚਾਰ ਕੇ ਵੱਢਿਓ ਨਕ ਸਾਡਾ ਸਾਥੇ ਖੂਹਣੀਆਂ ਏਸਦੇ ਮਾਲਦੀਆਂ ਨੇ
ਮਹੀਂ ਕਟਕ ਨੂੰ ਦੇਕੇ ਖਿਸਕ ਜਾਸੀ ਸਾਡਾ ਨਹੀਂ ਜ਼ੁਮਾ ਫਿਰੋ ਭਾਲਦੀਆਂ ਨੇ
ਇਹ ਸੂਰਤਾਂ ਠੱਗ ਜੋ ਵੇਖਦੇ ਹੋ ਵਾਰਸਸ਼ਾਹ ਫ਼ਕੀਰ ਦੇ ਨਾਲ ਦੀਆਂ ਨੇ

ਦੂਸਰੀ ਵਾਰੀ ਚਿਠੀ ਰਾਂਝੇ ਦੇ ਭਾਈਆਂ ਦੀ

ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ ਨਹੀਂ ਚੱਲ ਮੇਲਾ ਅਸੀਂ ਆਉਨੇ ਹਾਂ
ਗੱਲ ਪੱਲੜਾ ਪਾ ਕੇ ਵੀਰ ਸੱਭੇ ਅਸੀ ਰੁੱਠੜਾ ਵੀਰ ਮਨਾਉਨੇ ਹਾਂ
ਮਾਉਂ ਬਾਪ ਜਾਯਾ ਵੀਹ ਰੁੱਸ ਆਯਾ ਅਗੇ ਤੁਸਾਂ ਦੇ ਮੁਨਸਫ਼ੀ ਪਾਉਨੇ ਹਾਂ
ਸਾਡੇ ਨਾਲ ਟੋਰੋ ਇਨਸਾਫ਼ ਕਰਕੇ ਅਰਜ਼ ਆਜਜ਼ੀ ਨਾਲ ਸੁਣਾਉਨੇ ਹਾਂ
ਅਸਾਂ ਆਯਾਂ ਨੂੰ ਜੇ ਤੁਸੀਂ ਨਾ ਮੋੜੋ ਬੜੇ ਹੋਰ ਪਏ ਪੱਕ ਪਕਾਉਨੇ ਹਾਂ
ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ ਵਾਰਸਸ਼ਾਹ ਨੂੰ ਨਾਲ ਲੈ ਆਉਨੇ ਹਾਂ

ਰਾਂਝੇ ਦੇ ਭਾਈਆਂ ਨੂੰ ਚੂਚਕ ਨੇ ਜਵਾਬ ਦੇਣਾ

ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ ਨੱਢੀ ਹੀਰ ਦਾ ਚਾਕ ਉਹ ਹੁੰਦੜਾ ਜੇ
ਅਸੀਂ ਜੱਟ ਹੈ ਜਾਣਕੇ ਚਾਕ ਲਾਯਾ ਦੇਈਏ ਤ੍ਰਾਹ ਜੇ ਜਾਣੀਏ ਗੁੰਡੜਾ ਜੇ
ਸਾਰਾ ਪਿੰਡ ਡਰੇ ਏਸ ਚਾਕ ਕੋਲੋਂ ਸਿਰ ਮਾਹੀਆਂ ਦੇ ਏਸਦਾ ਕੁੰਡੜਾ ਜੇ
ਐਸ ਗਭਰੂ ਘਰੋਂ ਕਿਉਂ ਕੱਢਿਆ ਜੇ ਲੰਙਾ ਨਹੀਂ ਕਮਜ਼ੋਰ ਨਾ ਟੁੰਡੜਾ ਜੇ
ਸਿਰ ਸੌਂਹਦੀਆਂ ਬੋਦੀਆਂ ਨੱਢੜੇ ਦੇ ਕੰਨੀਂ ਲਾਡਲੇ ਦੇ ਸੋਹੇ ਬੁੰਦੜਾ ਜੇ
ਵਾਰਸਸ਼ਾਹ ਨਾ ਕਿਸੇ ਨੂੰ ਜਾਣਦਾ ਏ ਪਾਸ ਹੀਰ ਦੇ ਰਾਤ ਦਿਨ ਹੁੰਦੜਾ ਜੇ

ਤਥਾ

ਘਰ ਆਈਆਂ ਦੌਲਤਾਂ ਕੌਣ ਦੇਂਦਾ ਕਿਸੇ ਬੰਨ੍ਹ ਪਿੰਡੋਂ ਕੌਣ ਟੋਰਿਆ ਏ
ਅਸਾਂ ਜੀਉਂਦਿਆਂ ਨਹੀਂ ਜਵਾਬ ਦੇਣਾ ਸਾਡਾ ਰੱਬ ਨੇ ਜੋੜਨਾ ਜੋੜਿਆ ਏ
ਕਿਸੇ ਚਿੱਠੀਆਂ ਖੱਤ ਸੁਨੇਹਿਆਂ ਤੇ ਮਾਲ ਲੁੱਟਿਆ ਨਾਹੀਓਂ ਮੋੜਿਆ ਏ
ਜਾਏ ਭਾਬੀਆਂ ਭਾਈਆਂ ਪਾਸ ਜਮ ਜਮ ਕਿਸੇ ਹਟਕਣਾ ਤੇ ਨਾਹੀਂ ਹੋੜਿਆ ਏ
ਵਿਚਲੇ ਹਾਲ ਦੀ ਕੁਝ ਨਹੀਂ ਖ਼ਬਰ ਸਾਨੂੰ ਕਿਹੜੀ ਗੱਲ ਤੋਂ ਰੁਸਿਆ ਦੌੜਿਆ ਏ
ਮੰਗੂ ਨਾਲ ਪਿਆਰ ਦੇ ਸਾਂਭਦਾ ਏ ਅਸਾਂ ਢੂੰਡ ਕੇ ਚਾਕ ਇਹ ਲੋੜਿਆ ਏ
ਸਾਡੇ ਨਾਲ ਰਹੇ ਦਿਨ ਰਾਤ ਹਸਦਾ ਇਕ ਘੜੀ ਨਾ ਅਸਾਂ ਵਿਛੋੜਿਆ ਏ
ਵਾਰਸਸ਼ਾਹ ਹਜ਼ਾਰੇ ਦੇ ਬਾਗ ਵਿਚੋਂ ਅਸਾਂ ਫੁਲ ਗੁਲਾਬ ਦਾ ਤੋੜਿਆ ਏ

ਰਾਂਝੇ ਦੀਆਂ ਭਾਬੀਆਂ ਨੇ ਹੀਰ ਵਲ ਖਤ ਲਿਖਣਾ

ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ ਖੱਤ ਹੀਰ ਸਿਆਲ ਨੂੰ ਲਿੱਖਿਆ ਏ
ਸਾਥੋਂ ਛੈਲ ਵਧੀਕ ਸੌ ਵਾਰ ਸੁਟੀ ਲੋਕ ਯਾਰੀਆਂ ਕਿਧਰੋਂ ਸਿੱਖਿਆ ਏ
ਦੇਵਰ ਚੰਦ ਸਾਡਾ ਸਾਥੋਂ ਰੁੱਸ ਆਯਾ ਬੋਲ ਬੋਲ ਕੇ ਘਰਾਂ ਥੀਂ ਤ੍ਰਿੱਖਿਆ ਏ
ਸਾਡਾ ਲਾਲ ਮੋੜੋ ਸਾਨੂੰ ਖੈਰ ਪਾਓ ਜਾਣੋ ਕਮਲੀਆਂ ਨੂੰ ਪਾਈ ਭਿੱਖਿਆ ਏ
ਝੱਟ ਕੀਤਿਆਂ ਲਾਲ ਨਾ ਹੱਥ ਆਵਣ ਸੋਈ ਮਿਲੇ ਜੋ ਤੋੜ ਦਾ ਲਿੱਖਿਆ ਏ
ਕੋਈ ਢੂੰਡੋ ਵਡੇਰੜਾ ਕੰਮ ਜੋਗਾ ਅਜੇ ਇਹ ਨਾ ਯਾਰੀਆਂ ਸਿੱਖਿਆ ਏ
ਕੁੜੇ ਨਾ ਸਾਂਭੋ ਮਾਲ ਰਾਂਝਿਆਂ ਦਾ ਕਰ ਸਾਰਦਾ ਦੀਦੜਾ ਤਿੱਖਿਆ ਏ
ਵਾਰਸ ਲੈ ਕੇ ਚਿੱਠੀਆਂ ਦੌੜਿਆਂ ਈ ਕੰਮ ਕਾਸਦਾਂ ਦੇ ਮੀਆਂ ਸਿੱਖਿਆ ਏ

ਹੀਰ ਦੇ ਪਾਸ ਖਤ ਆਉਣਾ

ਜਦੋਂ ਕਾਸਦੇ ਖ਼ੱਤ ਲਿਆ ਦਿੱਤਾ ਨੱਢੀ ਹੀਰ ਨੇ ਤੁਰਤ ਪੜ੍ਹਾਇਆ ਏ
ਸਾਰੇ ਮਾਮਲੇ ਅਤੇ ਮਿਲਾਪ ਸਾਰੇ ਗਿਲਾ ਲਿੱਖਿਆ ਵਾਚ ਸੁਣਾਇਆ ਏ
ਅੱਠੇ ਪਹਿਰ ਰੋਵਣ ਸੱਭੇ ਵੀਰ ਉਸਦੇ ਇਹ ਲਿੱਖਿਆ ਦਾ ਬਤਾਇਆ ਏ
ਘਲੋ ਮੋੜਕੇ ਦੇਓਰ ਅਸਾਡੜੇ ਨੂੰ ਮੁੰਡਾ ਰੁੱਸ ਹਜ਼ਾਰਿਓਂ ਆਇਆ ਏ
ਹੀਰ ਸਦ ਕੇ ਰਾਂਝਣੇ ਯਾਰ ਤਾਈਂ ਸਾਰਾ ਮਾਮਲਾ ਖੋਹਲ ਵਿਖਾਇਆ ਏ
ਵਾਰਸਸ਼ਾਹ ਰਾਂਝੇ ਸੁਣੀ ਗਲ ਸਾਰੀ ਕਿਹਾ ਭਾਬੀਆਂ ਨੇ ਝੇੜਾ ਲਾਇਆ ਏ

ਰਾਂਝੇ ਦੀ ਸ਼ਕਾਇਤ ਭਾਬੀਆਂ ਨੂੰ

ਭਾਈਆਂ ਭਾਬੀਆਂ ਚਾ ਜਵਾਬ ਦਿੱਤਾ ਮੈਨੂੰ ਵਤਨ ਥੀਂ ਚਾ ਤ੍ਰਾਹਿਓ ਜੇ
ਭੂਈ ਖੋਹਕੇ ਬਾਪ ਦਾ ਲਿਆ ਵਿਰਸਾ ਮੈਨੂੰ ਆਪਣੇ ਗਲੋਂ ਚਾ ਲਾਹਿਓ ਜੇ
ਮੈਨੂੰ ਮਾਰਕੇ ਬੋਲੀਆਂ ਭਾਬੀਆਂ ਨੇ ਕੋਈ ਸੱਚ ਦਾ ਕੌਲ ਨਾ ਭਾਇਓ ਜੇ

ਗੁੱਝੇ ਦੇ ਤਾਹਨੇ ਮੇਰਾ ਸਾੜ ਅੰਦਰ ਅਤੇ ਕਾਲਜਾਂ ਚਾ ਤਪਾਇਓ ਜੇ
ਮੈਨੂੰ ਦੇ ਜਵਾਬ ਚਾ ਕੱਢਿਓ ਜੇ ਹੱਲ ਜੋੜ ਕਿਆਰੜਾ ਵਾਹਿਓ ਜੇ
ਰੱਲ ਰੰਨ ਖਸਮਾਂ ਮੈਨੂੰ ਠਿੱਠ ਕੀਤਾ ਮੇਰੇ ਅਰਸ਼ ਦਾ ਕਿੰਗਰਾ ਢਾਹਿਓ ਜੇ
ਨਿੱਤ ਬੋਲੀਆਂ ਮਾਰਦੀਆਂ ਜਾਹ ਸਿਆਲੀਂ ਮੇਰਾ ਕੱਢਣਾ ਦੇਸ ਥੀਂ ਚਾਹਿਓ ਜੇ
ਅਸੀਂ ਹੀਰ ਸਿਆਲ ਦੇ ਚਾਕ ਲੱਗੇ ਜਟੀ ਮਿਹਰ ਦੇ ਨਾਲ ਵੱਲ ਫਾਹਿਓ ਜੇ
ਹੁਣ ਚਿੱਠੀਆਂ ਲਿਖਕੇ ਘੱਲੀਆਂ ਜੇ ਜਦੋਂ ਖੇਤਰੀ ਦਾ ਰਾਖਾ ਚਾਹਿਓ ਜੇ
ਵਾਰਸਸਾਹ ਸਮਝਾ ਜਟੇਟੀਆਂ ਨੂੰ ਸਾਡੇ ਨਾਲ ਕਿਹਾ ਮਥਾ ਡਾਹਿਓ ਜੇ

ਖਤ ਦਾ ਜਵਾਬ

ਹੀਰ ਪੁੱਛਕੇ ਮਾਹੀਏ ਆਪਣੇ ਨੂੰ ਲਿਖਵਾ ਜਵਾਬ ਚਾ ਟੋਰਿਆ ਈ
ਤੁਸਾਂ ਲਿੱਖਿਆ ਤੇ ਅਸੀਂ ਵਾਚਿਆ ਈ ਸਾਨੂੰ ਵਾਚਦਿਆਂ ਹੀ ਲਗਾ ਝੋਰਿਆ ਈ
ਅਸਾਂ ਧੀਦੋ ਨੂੰ ਹੈ ਮਹੀਂਵਾਲ ਕੀਤਾ ਕਦੀ ਟੋਰਨਾ ਤੇ ਨਹੀਂ ਲੋੜਿਆ ਈ
ਕਦੇ ਪਾਨ ਨਾ ਵਲ ਤੇ ਫੇਰ ਪਹੁੰਚੇ ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ
ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ ਗਏ ਵਕਤ ਨੂੰ ਕਿਸੇ ਨਾ ਮੋੜਿਆ ਈ
ਹਥੋਂ ਛੁੱਟੜੇ ਤੀਰ ਨਾ ਕਦੇ ਮਿਲਦੇ ਵਾਰਸ ਛੱਡਣਾ ਤੇ ਨਹੀਂ ਛੋੜਿਆ ਈ

ਰਾਂਝੇ ਦੀਆਂ ਭਾਬੀਆਂ ਨੇ ਹੀਰ ਵਲ ਹੋਰ ਖਤ ਲਿਖਣਾ

ਜੇ ਤੂੰ ਸੋਹਣੀ ਹੋਇਕੇ ਪਵੇਂ ਸੌਕਣ ਅਸੀਂ ਇਕ ਥਾਂ ਇਕ ਚੜ੍ਹੰਦੀਆਂ ਹਾਂ
ਰੱਬ ਜਾਣਦਾ ਏ ਭੈਣਾ ਉਮਰ ਸਾਰੀ ਅਸੀਂ ਏਸ ਮਹਿਬੂਬ ਦੀਆਂ ਬੰਦੀਆਂ ਹਾਂ
ਉਹ ਅਸਾਂ ਦੇ ਨਾਲ ਹੈ ਚੰਦ ਬਣਦਾ ਅਸੀਂ ਕੇਹੀਆਂ ਨਾਲ ਸਹੁੰਦੀਆਂ ਹਾਂ
ਉਹ ਮਾਰਦਾ ਗਾਲ੍ਹੀਆਂ ਦੇ ਸਾਨੂੰ ਅਸੀਂ ਫੇਰ ਮੁੜ ਚੌਖਨੇ ਹੁੰਦੀਆਂ ਹਾਂ
ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ
ਜਿਸ ਵੇਲੜੇ ਦਾ ਸਾਥੋਂ ਰੁੱਸ ਆਇਆ ਅਸੀਂ ਹੰਝੜੂ ਰੱਤ ਦੀਆਂ ਰੁੰਦੀਆਂ ਹਾਂ
ਜੇ ਤੂੰ ਏਸਦੇ ਖਹਿੜਿਓਂ ਲਹੇਂ ਮੋਈਏ ਸਾਰੀ ਉਮਰ ਦੀ ਲਾਵਨਾ ਕੁੰਦੀਆਂ ਹਾਂ
ਵਾਰਸ ਬਹੁਤ ਲਚਾਰ ਖਵਾਰ ਹੋਈਆਂ ਰਾਂਝਾ ਨਜ਼ਰ ਆਵੇ ਜਿੰਦ ਪੁੰਦੀਆਂ ਹਾਂ

ਤਥਾ

ਮੁੜ ਰਾਂਝੇ ਦੀਆਂ ਭਾਬੀਆਂ ਫੇਰ ਲਿਖਿਆ ਹੀਰੇ ਤੁਧ ਦੇ ਮੇਹਣੇ ਸੁਣੰਨੀਆਂ ਹਾਂ
ਇਹ ਅਸਾਂ ਦੇ ਨਾਲ ਹੀ ਸੋਂਹਦਾ ਏ ਭਾਵੇਂ ਛੈਲ ਹਾਂ ਤੇ ਭਾਵੇਂ ਕੁੰਨੀਆਂ ਹਾਂ
ਇਹਦੇ ਥਾਂ ਗੁਲਾਮ ਲਓ ਹੋਰ ਸਾਥੋਂ ਮਮਨੂਨ ਅਹਿਸਾਨ ਦੀਆਂ ਹੁੰਨੀਆਂ ਹਾਂ
ਰਾਂਝੇ ਲਾਲ ਬਾਝੋਂ ਅਸੀਂ ਖੁਆਰ ਹੋਈਆਂ ਕੂੰਜਾਂ ਡਾਰ ਥੀਂ ਅਸੀਂ ਵਿਛੁੰਨੀਆਂ ਹਾਂ

ਜੋਗੀ ਲੋਕਾਂ ਨੂੰ ਮੁੰਨਕੇ ਕਰਨ ਚੇਲੇ ਅਸੀਂ ਏਸਦੇ ਇਸ਼ਕ ਨੇ ਮੁੰਨੀਆਂ ਹਾਂ
ਵਾਰਸਸ਼ਾਹ ਰਾਂਝੇ ਅਗੇ ਹੱਥ ਜੋੜੀਂ ਤੇਰੇ ਪਰੇਮ ਦੀ ਅੱਗ ਨੇ ਭੁੰਨੀਆਂ ਹਾਂ

ਹੀਰ ਨੇ ਜਵਾਬ ਲਿਖਣਾ

ਚੂਚਕ ਸਿਆਲ ਤੋਂ ਲਿੱਖਕੇ ਨਾਲ ਚੋਰੀ ਹੀਰ ਸਿਆਲ ਨੇ ਘੱਲੀ ਪਰੀਤ ਹੈ ਨੀ
ਸਾਡੀ ਖੈਰ ਹੈ ਚਾਹੁੰਦੀ ਖੈਰ ਤੁਸਾਂ ਜੇਹੀ ਖਤ ਤੇ ਲਿਖਣ ਦੀ ਰੀਤ ਹੈ ਨੀ
ਹੋਰ ਰਾਂਝੇ ਦੀ ਬਾਤ ਜੋ ਲਿਖੀਆ ਜੇ ਇਹ ਤਾਂ ਗਲ ਬੁਰੀ ਅਨਾਨੀਤ ਹੈ ਨੀ
ਅਸਾਂ ਰਖਿਆ ਚਾ ਕੁਰਾਨ ਜ਼ਾਮਨ ਕਸਮ ਖਾ ਕੇ ਵਿਚ ਮਸੀਤ ਹੈ ਨੀ
ਤੁਸੀਂ ਮਗਰ ਕਿਉਂ ਏਸ ਦੇ ਉੱਠ ਪਈਓ ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ
ਅਸਾਂ ਜਾਂ ਤ੍ਰਿੰਵਣਾਂ ਵਿਚ ਬਹਿਣਾ ਅਸਾਂ ਗਾਉਣਾ ਏਸ ਦਾ ਗੀਤ ਹੈ ਨੀ
ਦਿਨੇ ਛੋੜ ਮੱਝੀਂ ਵੜੇ ਝੱਲ ਬੇਲੇ ਏਸ ਮੁੰਡੜੇ ਦੀ ਇਹਾ ਰੀਤ ਹੈ ਨੀ
ਰਾਤੀਂ ਆਇਕੇ ਅੱਲਾ ਨੂੰ ਯਾਦ ਕਰਦਾ ਵਾਰਸਸ਼ਾਹ ਦੇ ਨਾਲ ਮਸੀਤ ਹੈ ਨੀ

ਹੋਰ ਖਤ ਹੀਰ ਦਾ

ਨੀ ਮੈਂ ਘੋਲ ਘਤੀ ਇਹਦੇ ਮੁੱਖੜੇ ਤੋਂ ਪਾ ਦੁੱਧ ਚੂਰੀ ਇਹਦਾ ਕੂਤ ਹੈ ਨੀ
ਇਲਲਿਲਾ ਦੀਆਂ ਜੱਲੀਆਂ ਪਾਉਂਦਾ ਏ ਜ਼ਿਕਰ ਹਯੂ ਤੇ ਲਾਯਮੂਤ ਹੈ ਨੀ
ਨਹੀਂ ਭਾਬੀਆਂ ਤੇ ਕਰਤੂਤ ਕਾਈ ਸੱਭੇ ਲੜਨ ਨੂੰ ਹੋ ਮਜ਼ਬੂਤ ਹੈ ਨੀ
ਸੌਂਪ ਪੀਰਾਂ ਨੂੰ ਝੱਲ ਵਿਚ ਛੇੜਨੇ ਹਾਂ ਇਹਦੀ ਮਦਦ ਤੇ ਖਿਜਰ ਤੇ ਲੂਤ ਹੈ ਨੀ
ਮਾਰਿਆ ਤੁਸਾਂ ਦੇ ਮੇਹਣਿਆਂ ਗਾਲ੍ਹੀਆਂ ਦਾ ਇਹ ਤਾਂ ਸੁੱਕ ਕੇ ਹੋਯਾ ਤਬੂਤ ਹੈ ਨੀ
ਜਦੋਂ ਤੁਸੀਂ ਤੇ ਗਾਲੀ ਦੇਂਦੀਆਂ ਸਾਓ ਇਹ ਤਾਂ ਊਤਨੀ ਦਾ ਕੋਈ ਊਤ ਹੈ ਨੀ
ਰਾਂਝਾ ਬਖਸ਼ਿਆ ਰੱਬ ਬਹਿਸ਼ਤ-ਮੇਵਾ ਰੱਸ ਭਿੰਨੜਾ ਜਿਵੇਂ ਸ਼ਹਿਤੂਤ ਹੈ ਨੀ
ਬੇਲੇ ਵਿਚ ਮਝੀਂ ਨਿੱਤ ਚਾਰਦਾ ਏ ਰਾਂਝੇ ਯਾਰ ਦਾ ਥਾਂ ਲਾਹੂਤ ਹੈ ਨੀ
ਜਿਸ ਵਕਤ ਆਵੇ ਮੈਨੂੰ ਚੰਦ ਚੜ੍ਹਦਾ ਰਾਂਝਾ ਦਿਸਦਾ ਵਾਂਗ ਮਲਕੂਤ ਹੈ ਨੀ
ਵਾਰਸਸ਼ਾਹ ਫਿਰਾਂ ਉਦ੍ਹੇ ਮਗਰ ਲੱਗੀ ਅਜੇ ਤੀਕ ਉਹ ਰਿਹਾ ਅਣਛੂਤ ਹੈ ਨੀ

ਰਾਂਝੇਦੀਆਂ ਭਰਜਾਈਆਂ ਦਾ ਖਤ ਹੀਰ ਵਲ

ਸਾਡਾ ਮਾਲ ਸੀ ਸੋ ਤੇਰਾ ਹੋ ਗਿਆ ਜ਼ਰਾ ਦੇਖਣਾ ਬਰਾ ਖੁਦਾਈਆਂ ਦਾ
ਤੂੰ ਜੰਮਿਆ ਤੇ ਤੂੰ ਪਾਲਿਆ ਏ ਨਾ ਇਹ ਬਾਪ ਦਾ ਤੇ ਨਾ ਇਹ ਮਾਈਆਂ ਦਾ
ਸ਼ਾਹੂਕਾਰ ਹੋ ਬੈਠੀ ਹੈਂ ਮਾਰ ਥੈਲੀ ਖੋਹ ਲਿਆ ਈ ਮਾਲ ਤੂੰ ਸਾਈਆਂ ਦਾ
ਗੁੰਡਾ ਹੱਥ ਆਯਾ ਤੁਸਾਂ ਗੁੰਡੀਆਂ ਦੇ ਅੰਨ੍ਹਾ ਚੂਹਾ ਜਿਉਂ ਥੋਥਿਆਂ ਧਾਈਆਂ ਦਾ
ਅੱਗ ਲੈਣ ਆਈ ਘਰ ਸਾਂਭਿਓ ਈ ਇਹ ਤੇਰਾ ਸੀ ਵੀਰ ਨਾ ਭਾਈਆਂ ਦਾ
ਵਾਰਸਸ਼ਾਹ ਦੀ ਮਾਰ ਹੀ ਵਗੇ ਹੀਰੇ ਜੇਹਾ ਖੋਹਿਆ ਈ ਦੇਵਰ ਭਰਜਾਈਆਂ ਦਾ

ਕਲਾਮ ਹੀਰ

ਤੁਸੀਂ ਏਸ ਦੇ ਖਿਆਲ ਨਾ ਪਵੋ ਅੜੀਓ ਨਹੀਂ ਘੱਟ ਕਝ ਏਸ ਬਪਾਰ ਉੱਤੋਂ
ਨੀ ਮੈਂ ਜੀਉਂਦੀ ਏਸ ਬਿਨ ਰਹਾਂ ਕੀਕੂੰ ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ
ਮੈਂ ਤੇ ਇਹ ਵਿਹਾਝ ਵਿਹਾਝ ਲਿਆ ਸੌਦਾ ਕੀਤਾ ਹੈ ਉੜਦ ਬਾਜ਼ਾਰ ਉੱਤੋਂ
ਮੇਰੇ ਆਖਣੇ ਤੇ ਮਹੀਂ ਚਾਰਦਾ ਏ ਲੋਕ ਖੱਟਦੇ ਕਸਬ ਰੁਜ਼ਗਾਰ ਉੱਤੋਂ
ਝਲਾਂ ਬੇਲਿਆਂ ਵਿਚ ਇਹ ਫਿਰੇ ਭੌਂਦਾ ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ
ਮੇਰੇ ਵਾਸਤੇ ਕਾਰ ਕਮਾਉਂਦਾ ਏ ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ
ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸੀ ਜਦੋਂ ਸੁੱਟਿਆ ਪਕੜ ਪਹਾੜ ਉੱਤੋਂ
ਘਰੋਂ ਭਾਬੀਆਂ ਚਾ ਜਵਾਬ ਦਿੱਤਾ ਭਾਈਆਂ ਭੁਈਂ ਦੀ ਪੱਟੀਆਂ ਚਾਰ ਉੱਤੋਂ
ਨਾ ਉਮੈਦ ਹੋ ਕੇ ਵਤਨ ਛੱਡ ਤੁਰਿਆ ਮੋਤੀ ਤੁਰੇ ਜਿਉਂ ਪੱਟ ਦੀ ਤਾਰ ਉੱਤੋਂ
ਇਹ ਆਖਦਾ ਮੈਂ ਨਹੀਂ ਜਾਵਣਾ ਜੇ ਭਾਵੇਂ ਲਾ ਲੌ ਜ਼ੋਰ ਸਰਕਾਰ ਉੱਤੋਂ
ਬਿਨਾਂ ਮਿਹਨਤਾਂ ਮਸਕਲੇ ਲੱਖ ਫੇਰੋ ਨਹੀਂ ਮੋਰਚਾ ਜਾਏ ਤਲਵਾਰ ਉੱਤੋਂ
ਇਹ ਮੇਹਣਾ ਲਹੇਗਾ ਕਦੀ ਨਾਹੀਂ ਏਹਨਾਂ ਸਿਆਲਾਂ ਦੇ ਸਭ ਪ੍ਰਵਾਰ ਉੱਤੋਂ
ਨਢੀ ਆਖਸਨ ਝਗੜਦੀ ਨਾਲ ਲੋਕਾਂ ਏਸ ਸੋਹਣੇ ਭੰਬੜੇ ਯਾਰ ਉੱਤੋਂ
ਵਾਰਸਸ਼ਾਹ ਸਮਝਾ ਤੂੰ ਭਾਈਆਂ ਨੂੰ ਹੁਣ ਮੁੜੇ ਨਾ ਲੱਖ ਹਜ਼ਾਰ ਉੱਤੋਂ

ਚੂਚਕ ਨੇ ਸਿਆਲਾਂ ਨਾਲ ਹੀਰ ਦੇ ਵਿਆਹ ਦੀ ਸਲਾਹ ਕਰਨੀ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ ਕਿਤੇ ਹੀਰ ਨੂੰ ਚਾ ਪਰਣਾਈਏ ਜੀ
ਆਖੋ ਰਾਂਝੇ ਦੇ ਨਾਲ ਵਿਆਹ ਦੇਵਾਂ ਇਕੇ ਬੰਨੜੇ ਚਾ ਮੰਗਾਈਏ ਜੀ
ਹਥੀਂ ਆਪਣੀ ਕਿਤੇ ਸਮਾਨ ਕੀਜੇ ਜਾਣ ਬੁੱਝ ਕੇ ਲੀਕ ਨਾ ਲਾਈਏ ਜੀ
ਭਾਈਆਂ ਆਖਿਆ ਚੂਚਕਾ ਇਹ ਮਸਲਤ ਅਸੀਂ ਆਖਦੇ ਨਾ ਸ਼ਰਮਾਈਏ ਜੀ
ਸਾਡਾ ਆਖਿਆ ਜੋਕਰਾਂ ਮੰਨ ਲਏ ਅਸੀਂ ਖੋਹਲਕੇ ਚਾ ਸੁਣਾਈਏ ਜੀ
ਵਾਰਸਸ਼ਾਹ ਫ਼ਕੀਰ ਪਰੇਮ ਸ਼ਾਹੀ ਹੀਰ ਉਸ ਤੋਂ ਪੁਛ ਮੰਗਾਈਏ ਜੀ

ਚੂਚਕ ਨੂੰ ਸਿਆਲਾਂ ਨੇ ਆਖਿਆ

ਕਦੀ ਰਾਂਝਿਆਂ ਨਾਲ ਨਾ ਸਾਕ ਕੀਤਾ ਨਹੀਂ ਦਿਤੀਆਂ ਅਸਾਂ ਕੁੜਮਾਈਆਂ ਓਏ
ਕਿਥੋਂ ਰੁਲਦੇ ਗੋਲਿਆਂ ਆਕਿਆਂ ਨੂੰ ਮਿਲਣਇਹ ਸਿਆਲਾਂ ਦੀਆਂ ਜਾਈਆਂ ਓਏ
ਨਾਲ ਖੇੜਿਆਂ ਦੇ ਇਹ ਸਾਕ ਕੀਜੋ ਦਿੱਤੀ ਮਸਲਤ ਸਭਨਾਂ ਭਾਈਆਂ ਓਏ
ਭਲਿਆਂ ਸਾਕਾਂ ਦੇ ਨਾਲ ਦਾ ਸਾਕ ਕੀਜੋ ਧੁਰੋਂ ਇਹ ਜੋ ਹੁੰਦੀਆਂ ਆਈਆਂ ਓਏ
ਖੇੜਾ ਸਾਕ ਚੰਗਾ ਕਿਹਾ ਮੰਨ ਸਾਡਾ ਪਿਛੋਂ ਫਿਰੇਂਗਾ ਢੂੰਡਦਾ ਜਾਈਆਂ ਓਏ
ਵਾਰਸਸ਼ਾਹ ਅੰਗਿਆਰੀਆਂ ਭਖਦੀਆਂ ਨੀ ਕਿਸੇ ਵਿਚ ਬਾਰੂਦ ਚ ਪਾਈਆਂ ਓਏ

ਤਥਾ

ਖੇੜਿਆਂ ਭੇਜਿਆ ਅਸਾਂ ਤੇ ਇਕ ਨਾਈ ਕਰਨ ਮਿੰਨਤਾਂ ਚਾ ਅਹਿਸਾਨ ਕੀਜੇ
ਭਲੇ ਜੱਟ ਬੂਹੇ ਉਤੇ ਆਣ ਬੈਠੇ ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਜੇ
ਅਸਾਂ ਭਾਈਆਂ ਇਹ ਸਲਾਹ ਦਿਤੀ ਕਿਹਾ ਅਸਾਂ ਦਾ ਸਭ ਪਰਵਾਨ ਕੀਜੇ
ਇਨ੍ਹਾਂ ਦਮਾਂ ਦਾ ਕੁਝ ਵਿਸਾਹ ਨਾਹੀਂ ਅਤੇ ਬਾਹਾਂ ਦਾ ਨਾ ਗੁਮਾਨ ਕੀਜੇ
ਜਿਥੇ ਰੱਬ ਦੇ ਨਾਮ ਦਾ ਜ਼ਿਕਰ ਆਵੇ ਲੱਖ ਬੇਟੀਆਂ ਦਾ ਕੁਰਬਾਨ ਕੀਜੇ
ਵਾਰਸਸ਼ਾਹ ਮੀਆਂ ਨਹੀਂ ਕਰੋ ਆਕੜ ਫਰਿਅਊਨ ਜਿਨ੍ਹਾਂ ਵਲ ਧਿਆਨ ਕੀਜੇ

ਖੇੜਿਆਂ ਦੇ ਹੀਰ ਦਾ ਮੰਗੇਵਾ

ਚੂਚਕ ਫੇਰ ਕੇ ਗੰਢ ਸਦਾਅ ਘੱਲੇ ਆਵਣ ਚੌਧਰੀ ਸਾਰਿਆਂ ਚੱਕਰਾਂ ਦੇ
ਸੰਮ ਬਾਜਵੇ ਖਰਲ ਸਿਆਲ ਆਏ ਚੰਗੇ ਜੱਟ ਜੋ ਤਾਰੜਾਂ ਤੱਗੜਾਂ ਦੇ
ਚੀਮੇ ਚੱਠੇ ਸਿਆਲ ਦੇ ਬਾਵਰੇ ਨੀ ਮਲਕ ਆਏ ਨੀ ਖੋਖਰਾਂ ਡੰਗਰਾਂ ਦੇ
ਸਿਧੂ ਵੈਂਸ ਹੰਜ਼ਰਾ ਵੜੈਚ ਚੰਧੜ ਪੰਚ ਚੰਧੜਾਂ ਵਾਲੀਆਂ ਖੋਖਰਾਂ ਦੇ
ਮਾਨ ਬਾਗੜੀ ਗਿੱਲ ਤੇ ਵਿਰਕ ਆਏ ਸਾਊ ਸੱਤ ਸਾਰੰਗ ਜੇੜ੍ਹੇ ਵੱਗੜਾਂ ਦੇ
ਸਾਹੀਆਂ ਗੋਂਦਲਾਂ ਡੋਗਰਾਂ ਔਲਖਾਂ ਦੇ ਬੇਟੇ ਪੰਜ ਗਰਾਈਆਂ ਗੱਗੜਾਂ ਦੇ
ਹੋਰ ਭਾਈ ਜੇੜ੍ਹੇ ਸਾਂਝੇ ਬੰਨ੍ਹਿਆਂ ਦੇ ਟੂਰਨੇ ਸੇਤੀ ਜੋ ਬਹਾਰ ਦਿਆਂ ਨੱਗਰਾਂ ਦੇ
ਪਲੇ ਪਾਯਾ ਰੁਪਯਾ ਤੇ ਗੁੜ ਸ਼ੱਕਰ ਸਵਾਲ ਪਾਉਂਦੇ ਛੋਹਰਾਂ ਬੱਕਰਾਂ ਦੇ
ਕਹਿਆ ਲਾਗੀਆਂ ਸੰਨ ਨੂੰ ਸੰਨ ਮਿਲਿਆ ਤੇਰਾ ਸਾਕ ਹੋਯਾ ਨਾਲ ਠੱਕਰਾਂ ਦੇ
ਧਰਿਆ ਢੋਲ ਜਟੇਟੀਆਂ ਦੇਣ ਵੇਲਾਂ ਛੰਨੇ ਲਿਆਉਂਦੀਆਂ ਦਾਣਿਆਂ ਸ਼ੱਕਰਾਂ ਦੇ
ਇਕ ਆਂਦੀਆਂ ਗਾਂਦੀਆਂ ਨਾਲ ਖੁਸ਼ੀ ਭੜਥੂ ਮਾਰਦੀਆਂ ਨੇ ਨਾਲ ਨੱਖਰਾਂ ਦੇ
ਰਾਂਝੇ ਹੀਰ ਸੁਣਿਆ ਦਲਗੀਰ ਹੋਏ ਦੋਵੇਂ ਦੇਣ ਗਾਲ੍ਹੀਂ ਨਾਲ ਅੱਕੜਾਂ ਦੇ
ਇਕ ਜੋੜੀਆਂ ਜੁੱਟ ਇਕ ਨਰੜ ਹੁੰਦੇ ਢੋ ਢੁੱਕਦੇ ਲਿਖਿਆਂ ਅੱਖਰਾਂ ਦੇ
ਖੇੜੇ ਸਿਆਲ ਕਰਤੂਤ ਦੇ ਧਨੀ ਦੋਵੇਂ ਵਾਰਸ ਜੁੜੇ ਸਿਰ ਸਾਊਆਂ ਟੱਕਰਾਂ ਦੇ

ਖੇੜਿਆਂ ਨੂੰ ਖੁਸ਼ਖਬਰੀ ਦੇਣੀ ਅਤੇ ਉਨ੍ਹਾਂ ਦਾ ਖੁਸ਼ ਹੋਣਾ

ਮਿਲੀ ਜਾਂ ਵਧਾਈ ਜਾਂ ਖੇੜਿਆਂ ਨੂੰ ਲੁੱਡੀ ਮਾਰ ਕੇ ਝੁੰਬਰਾਂ ਘੱਤ ਦੇ ਨੇ
ਛਾਲਾਂ ਨਾਲ ਅਪੁੱਠੀਆਂ ਖੁਸ਼ੀ ਹੋਕੇ ਨਾਲ ਮਜਲਸਾਂ ਖੇਡਦੇ ਵੱਤ ਦੇ ਨੇ
ਬੋਲਣ ਰਾਗ ਸੂਹਾਗਾਂ ਦੇ ਨਾਲ ਖੁਸ਼ੀ ਹੋਰ ਨਾਚ ਨੱਚਣ ਗਤਾ ਗੱਤ ਦੇ ਨੇ
ਇੱਕ ਦੂਜੇ ਨੂੰ ਦੇਣ ਮੁਬਾਰਕਾਂ ਜੀ ਹੋਰ ਕੰਮ ਸਭ ਹੋਣ ਸੁਪੱਤ ਦੇ ਨੇ
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੇ
ਵਾਰਸਸ਼ਾਹ ਚਾ ਸ਼ੀਰਨੀ ਵੰਡੀਆ ਨੇ ਵਡੇ ਦੇਗਚੇ ਦੁੱਧ ਤੇ ਭੱਤ ਦੇ ਨੇ

ਹੀਰ ਨੇ ਆਪਣੀ ਮਾਂ ਨਾਲ ਗੁਸੇ ਹੋਣਾ

ਹੀਰ ਮਾਉਂ ਦੇ ਨਾਲ ਆ ਲੰੜਨ ਲਗੀ ਤੁਸੀਂ ਸਾਕ ਕੀਤਾ ਨਾਲ ਜ਼ੋਰੀਆਂ ਦੇ
ਮੈਂ ਤਾਂ ਨਹੀਂ ਜਾਣਾ ਨਾਲ ਖੇੜਿਆਂ ਦੇ ਭਾਵੇਂ ਲਾ ਲੌ ਜ਼ੋਰ ਹਜ਼ੂਰੀਆਂ ਦੇ
ਕਦੋਂ ਮੰਗਿਆ ਮੁਣਸ ਮੈਂ ਤੁਧ ਕੋਲੋਂ ਵੈਰ ਕੱਢਿਆ ਨੇ ਨਾਲ ਘੂਰੀਆਂ ਦੇ
ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ ਇਹ ਕੰਮ ਨਾ ਹੁੰਦੇ ਨੇ ਚੋਰੀਆਂ ਦੇ
ਜੇੜ੍ਹੇ ਹੋਣ ਬੇਕਲ ਚਾ ਲਾਂਵਦੇ ਨੇ ਇੱਟਾਂ ਬਾਰੀਆਂ ਦੀਆਂ ਵਿਚ ਮੋਰੀਆਂ ਦੇ
ਪਹਿਲਾਂ ਮਾਰਕੇ ਪਿਛੋਂ ਪਿਆਰ ਕਰਨਾ ਚੁੱਪ ਕਰਨ ਨਾਹੀ ਨਾਲ ਲੋਰੀਆਂ ਦੇ
ਚਾ ਚੁਗਲ ਨੂੰ ਕੂੰਜ ਦਾ ਸਾਕ ਦਿੱਤੋ ਪਰੀ ਬਧੀਆ ਈ ਗੱਲ ਢੋਰੀਆਂ ਦੇ
ਵਾਰਸਸ਼ਾਹ ਮੀਆਂ ਗੰਨਾ ਚੱਖ ਸਾਰਾ ਮਜ਼ੇ ਵੇਖ, ਲੈ ਪੋਰੀਆਂ ਪੋਰੀਆਂ ਦੇ

ਹੀਰ ਨੇ ਰਾਂਝੇ ਨਾਲ ਸਲਾਹ ਕਰਨੀ

ਹੀਰ ਆਖਿਆ ਰਾਂਝਿਆ ਕਹਿਰ ਹੋਯਾ ਏਥੋਂ ਚੱਲ ਜੇ ਉੱਠ ਕੇ ਚੱਲਣਾ ਈਂ
ਦੋਵੇਂ ਉੱਠਕੇ ਲੰਮੜੇ ਰਾਹ ਪਈਏ ਕੋਈ ਅਸਾਂ ਨੇ ਦੇਸ ਨਾ ਮਲਣਾ ਈਂ
ਜਦੋਂ ਝੁਗੜੇ ਵੜੀ ਮੈਂ ਖੇੜਿਆਂ ਦੇ ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈਂ
ਮਾਂ ਬਾਪ ਨੇ ਜਦੋਂ ਵਿਆਹ ਦਿੱਤੀ ਕੋਈ ਅਸਾਂ ਦਾ ਜ਼ੋਰ ਨਾ ਚੱਲਣਾ ਈਂ
ਅਸੀਂ ਇਸ਼ਕ ਦੇ ਆਣ ਮੈਦਾਨ ਰੁੱਝੇ ਬੁਰਾ ਸੂਰਮੇ ਨੂੰ ਰਣੋ ਟੱਲਣਾ ਈਂ
ਵਾਰਸਸ਼ਾਹ ਦੇ ਇਸ਼ਕ ਫ਼ਿਰਾਕ ਦੌੜੇ ਇਹ ਕਟਕ ਫਿਰ ਆਖ ਕਿਸ ਝੱਲਣਾ ਈਂ

ਜਵਾਬ ਰਾਂਝਾ

ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ ਨਾਲ ਚੋਰੀਆਂ ਅਤੇ ਉਧਾਲੀਆਂ ਦੇ
ਕਿੜਾਂ ਪੌਂਦੀਆਂ ਨੱਠੇ ਨੇ ਦੇਸ ਵਿਚੋਂ ਕਿੱਸੇ ਸੁਣੇ ਨੀ ਖੂਹਣੀਆਂ ਗਾਲੀਆਂ ਦੇ
ਮਾਲੂਮ ਹੋਯਾ ਤੇਰੇ ਸੁਖਨ ਉੱਤੋਂ ਚਾਲੇ ਦਸਨੀ ਏਂ ਮੂੰਹ ਕਾਲੀਆਂ ਦੇ
ਸਿਰ ਜਾਣ ਕੁਰਬਾਨ ਤੂੰ ਵਰਜਨੀਏਂ ਪੁੱਤਰ ਡਿਠੇ ਨੀ ਕਿਨ੍ਹਾਂ ਬਰਵਾਲੀਆਂ ਦੇ
ਠੱਗੀ ਨਾਲ ਤੈਂ ਮਹੀਆਂ ਚਰਾ ਲਈਆਂ ਇਹ ਦਾ ਨੇ ਰੰਨਾਂ ਦੀਆਂ ਚਾਲੀਆਂ ਦੇ
ਵਾਰਸਸ਼ਾਹ ਸਰਾਫ਼ ਸਭ ਜਾਣਦੇ ਨੀ ਐਬ ਖੋਟਿਆਂ ਪੈਸਿਆਂ ਵਾਲੀਆਂ ਦੇ

ਹੀਰ ਦੇ ਵਿਆਹ ਦੀ ਤਿਆਰੀ

ਚੂਚਕ ਸਿਆਲ ਨੇ ਕੌਲ ਵਿਸਾਰ ਦਿੱਤੇ ਜਦੋਂ ਹੀਰ ਨੂੰ ਪਾਇਆ ਮਾਈਆਂ ਨੇ
ਕੁੜੀਆਂ ਝੰਗ ਸਿਆਲ ਦੀਆਂ ਧੁੰਬਲਾ ਹੋ ਸਭੇ ਪਾਸ ਰੰਝੇਟੇ ਦੇ ਆਈਆਂ ਨੇ
ਹੁਣ ਤੇਰੀ ਰੰਝੇਟਿਆ ਗੱਲ ਕੀਕੂੰ ਤੂੰ ਭੀ ਰਾਤ ਦਿਨ ਮਹੀਂ ਚਰਾਈਆਂ ਨੇ
ਉਹਦੇ ਵਿਆਹ ਦੇ ਸਾਜ਼ ਸਮਾਨ ਹੋਏ ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ
ਓਇ ਮੂਰਖਾ ਪੁੱਛ ਤੂੰ ਨੱਢੜੀ ਨੂੰ ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ

ਹੀਰੇ ਕਹਿਰ ਕੀਤੋ ਰੱਲ ਨਾਲ ਭਾਈਆਂ ਘੋਲ ਘਾਲ ਕੇ ਚਾ ਗਵਾਈਆਂ ਨੇ
ਜੇ ਤੂੰ ਅੰਤ ਏਹੋ ਪਿਛਾ ਦੇਣਾ ਸੀ ਐਡ ਮਿਹਨਤਾਂ ਕਾਹੇ ਕਰਾਈਆਂ ਨੇ
ਇਹਾ ਹਦ ਹੀਰੇ ਤੇਰੇ ਨਾਲ ਸਾਡੀ ਮਹਿਲ ਚਾੜ੍ਹਕੇ ਪੌੜੀਆਂ ਚਾਈਆਂ ਨੇ
ਤੈਨੂੰ ਵਿਆਹ ਦੇ ਹਾਰ ਸ਼ਿੰਗਾਰ ਹੋਏ ਅਤੇ ਖੇੜਿਆਂ ਘਰੀਂ ਵਧਾਈਆਂ ਨੇ।
ਖਾਹ ਕਸਮ ਸੌਗੰਧ ਤੈਂ ਘੋਲ ਪੀਤੀ ਡੋਬ ਸੁੱਟੀਆਂ ਪੂਰੀਆਂ ਪਾਈਆਂ ਨੇ
ਇਤਬਾਰ ਕਰਨਾ ਕੌਲ ਰੰਨ ਦੇ ਤੇ ਨਹੀਂ ਕੁਝ ਵਿਸਾਹ ਜਿਨ੍ਹਾਂ ਜਾਈਆਂ ਨੇ
ਮਾਨੂੰ ਠੱਗਿਓਈ ਹੀਰੇ ਦਗ਼ਾ ਦੇ ਕੇ ਜਿਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ
ਰਾਂਝੇ ਸੱਦ ਕੇ ਹੀਰ ਨੂੰ ਬੈਠ ਗੋਸ਼ੇ ਗਲਾਂ ਸੱਚ ਦੀਆਂ ਚਾ ਸੁਣਾਈਆਂ ਨੇ
ਕੁੜੀਆਂ ਬੋਲੀਆਂ ਫੇਰ ਇਕੱਠ ਕਰਕੇ ਜਿਹੀਆਂ ਸਾਣ ਤੇ ਪਕੜ ਚੜ੍ਹਾਈਆਂ ਨੇ
ਅਸਾਂ ਗੱਲ ਤੇਰੀ ਅੜੀਏ ਲੱਭ ਲਈ ਪੱਟ ਸੱਟੀਆਂ ਸਭ ਕਮਾਈਆਂ ਨੇ
ਤੇਰੀਆਂ ਨੀਯਤਾਂ ਹੋਰ ਦੀਆਂ ਹੋਰ ਹੋਈਆਂ ਗਲਾਂ ਆਸ ਉਮੈਦ ਮੁਕਾਈਆਂ ਨੇ
ਬਾਹੋਂ ਪਕੜ ਕੇ ਟੋਰ ਚਾ ਕੱਢ ਦੇਸੋਂ ਏਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ
ਯਾਰ ਯਾਰ ਥੀਂ ਜੁਦਾ ਕਰ ਦੂਰ ਹੋਏ ਮੇਰੇ ਬਾਬ ਤਕਦੀਰ ਲਿਖਾਈਆਂ ਨੇ
ਅਸਾਂ ਆਸ ਕੇਹੀ ਹੁਣ ਨੱਢੀਏ ਨੀ ਜਿਥੇ ਖੇੜਿਆਂ ਜ਼ਰਾਂ ਵਿਖਾਈਆਂ ਨੇ
ਵਾਰਸਸ਼ਾਹ ਵਿਆਹ ਦੀ ਖੁਸ਼ੀ ਚੜ੍ਹੀ ਅਖੀਂ ਉਸਦੀਆਂ ਲਾਲ ਸਵਾਈਆਂ ਨੇ

ਜਵਾਬ ਰਾਂਝਾ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏ ਘੁੱਟ ਵੱਟ ਕੇ ਦੁੱਖੜਾਂ ਪੀਉਣਾ ਏਂ
ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ ਖੇੜੇ ਹੀਰ ਸਿਆਲ ਨਾ ਜੀਉਣਾ ਏਂ
ਯੋਮਿਤੇ ਤਸ਼ੱਕਕ ਅਸਮਾਂ ਬਿਲਗਮ ਸਾਰੇ ਦੇਸ ਦੇ ਵਿਚ ਇਹ ਤੀਉਣਾ ਏਂ
ਯੋਮਿ ਤੇ ਤਬੱਦਲ ਉਲ ਅਰਜ਼ ਮੋਈਏ ਅੰਬਰ ਪਾਟੜੇ ਨੂੰ ਕਿਸ ਸੀਉਣਾ ਏਂ
ਸਬਰ ਦਿਲਾਂ ਦੇ ਮਾਰ ਜਹਾਨ ਪਟਨ ਉੱਚੀ ਕਾਸਨੂੰ ਅਸਾਂ ਬਕੀਉਣਾ ਏਂ
ਤੁਸੀਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ਼ ਨਿਹੁੰਲਾਵਣਾ ਨਿੰਮਦਾ ਪੀਉਣਾ ਏਂ
ਅਸਾਂ ਸਬਰ ਥੀਂ ਕੰਮ ਨੂੰ ਪਾਉਣਾ ਏਂ ਅੰਬਰ ਪਾਟ ਪਵੇ ਸਬਰ ਸੀਉਣਾ ਏਂ
ਵਾਰਸਸ਼ਾਹ ਚੁਪ ਕੀਤਿਆਂ ਕੰਮ ਪਾਈਏ ਉੱਚਾ ਬੋਲਕੇ ਕਾਹੇ ਬਕੀਉਣਾ ਏਂ

ਸਹੇਲੀਆਂ ਦਾ ਹੀਰ ਪਾਸ ਆਉਣਾ

ਰੱਲ ਹੀਰ ਤੇ ਆਈਆਂ ਫੇਰ ਸਭੇ ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ
ਸੋਟਾ ਕਮਲੀ ਵੰਝਲੀ ਸੱਟ ਕੇ ਤੇ ਉੱਠ ਦੇਸ ਪਰਦੇਸ ਨੂੰ ਚੱਲਿਆ ਈ
ਜੇ ਤੈਂ ਅੰਤ ਉਹਨੂੰ ਪਿਛਾ ਦੇਵਣਾ ਸੀ ਉਹਦਾ ਕਾਲਜਾ ਕਾਸਨੂੰ ਸੱਲਿਆ ਈ
ਅਸਾਂ ਏਨੀ ਗੱਲ ਮਾਲੂਮ ਕੀਤੀ ਤੇਰਾ ਨਿਕਲ ਈਮਾਨ ਹੁਣ ਚੱਲਿਆ ਈ

ਬੇ-ਸਿਦਕ ਹੋਈਓਂ ਸਿਦਕ ਹਾਰਿਓਈ ਤੇਰਾ ਸਿਦਕ ਯਕੀਨ ਹੁਣ ਹੱਲਿਆ ਈ
ਓਹਦਾ ਦੇਖਕੇ ਹਾਲ ਅਹਿਵਾਲ ਸਾਰਾ ਸਾਡਾ ਰੋਂਦਿਆਂ ਨੀਰ ਨਾ ਠੱਲਿਆ ਈ
ਦਗ਼ਾ ਬਾਜ਼ ਨੇ ਦਗ਼ਾ ਕਮਾਇਕੇ ਤੇ ਜੀਉ ਜਾਨ ਥੀਂ ਚਾ ਉਬੱਲਿਆ ਈ
ਜੇ ਤੂੰ ਉਸਨੂੰ ਹੈਸੀ ਜਵਾਬ ਦੇਣਾ ਇਸ਼ਕ ਓਸਦਾ ਕਾਸਨੂੰ ਮੱਲਿਆ ਈ
ਹੀਰੇ ਲੱਭ ਲਈ ਅਸੀਂ ਗੱਲ ਤੇਰੀ ਤੇਰਾ ਧਰਮ ਤੇ ਨੇਮ ਹੁਣ ਚੱਲਿਆ ਈ
ਹੀਰੇ ਕਹਿਰ ਕੀਤਾ ਮੋਮੋ ਠਗਣੀਏਂ ਨੀ ਕਦੇ ਧ੍ਰੋਹ ਨਾ ਕਿਸੇ ਨੂੰ ਫੁੱਲਿਆ ਈ
ਜੇ ਤੂੰ ਅੰਤ ਇਹ ਘੋਲਨਾ ਘੋਲਣਾ ਸੀ ਕਾਹਨੂੰ ਓਸਦਾ ਜੀਉ ਉਥੱਲਿਆ ਈ
ਆਸ ਲੈ ਨਿਰਾਸ ਦੀ ਇਸ਼ਕ ਕੋਲੋਂ ਸੁਕਲਾਤ ਤੇ ਬੀਆਂ ਨੂੰ ਚੱਲਿਆ ਈ
ਦਿਨ ਰਾਤ ਹੀਰੇ ਤੇਰੇ ਇਸ਼ਕ ਪਿਛੇ ਮਿਹਣਾ ਕੁੱਲ ਜਹਾਨ ਦਾ ਝੱਲਿਆ ਈ
ਵਾਰਸ ਹੱਕ ਦਾ ਤੂੰ ਜਦੋਂ ਹੱਕ ਖੁੱਥਾ ਅਰਸ਼ ਰੱਬ ਦਾ ਤਦੋਂ ਥਰੱਲਿਆ ਈ

ਜਵਾਬ ਹੀਰ

ਹੀਰ ਆਖਿਆ ਓਸਨੂੰ ਕੁੜੀ ਕਰਕੇ ਬੁਕਲ ਵਿਚ ਲੁਕਾ ਲਿਆਇਆ ਜੇ
ਮੇਰੇ ਮਾਓ ਤੇ ਬਾਪ ਤੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ. ਸੁਣਾਇਆ ਜੇ
ਆਮੋ ਸਾਮ੍ਹਣੇ ਬੈਠ ਕੇ ਕਰਾਂ ਗੱਲਾਂ ਤੁਸੀਂ ਮੁਨਸਫ਼ ਹੋ ਮੁਕਾਇਆ ਜੇ
ਜੇੜ੍ਹੇ ਹੋਣ ਸੱਚੇ ਸੋਈ ਛੁੱਟ ਜਾਸਣ ਰੱਲ ਝੂਠਿਆਂ ਨੂੰ ਮਿਹਣਾ ਲਾਇਆ ਜੇ
ਮੈਂ ਆਖ ਥੱਕੀ ਓਸ ਕਮਲੜੇ ਨੂੰ ਲੈਕੇ ਉੱਠ ਚਲ ਵਕਤ ਘੁਸਾਇਆ ਜੇ
ਮੇਰਾ ਆਖਣਾ ਓਸ ਨਾ ਕੰਨ ਕੀਤਾ ਹੁਣ ਕਾਸਨੂੰ ਡੁਸਕਣਾ ਲਾਇਆ ਜੇ
ਅਜੇ ਹੈ ਵੇਲਾ ਆਖੇ ਲੱਗ ਜਾਏ ਤੁਸੀਂ ਓਸਨੂੰ ਚਾ ਸਮਝਾਇਆ ਜੇ
ਵਾਰਸਸ਼ਾਹ ਮੀਆਂ ਇਹ ਵਕਤ ਘੁੱਥਾ ਕਿਸੇ ਪੀਰ ਨੂੰ ਨਾ ਹੱਥ ਆਇਆ ਜੇ

ਕੁੜੀਆਂ ਨੇ ਰਾਂਝੇ ਨੂੰ ਹੀਰ ਪਾਸ ਲਿਆਉਣਾ

ਰਾਤੀਂ ਵਿਚ ਰਲਾਇਕੇ ਮਾਹੀੜੇ ਨੂੰ ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੇ
ਹੀਰ ਆਖਿਆ ਆਉਂਦੇ ਨੂੰ ਬਿੱਸਮਿਲਾ ਅੱਜ ਦੌਲਤਾਂ ਮੈਂ ਘਰ ਆਈਆਂ ਨੇ
ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ ਅਸੀਂ ਦੇਖਣੇ ਆਏ ਆ ਮਾਈਆਂ ਨੇ
ਸੂਰਜ ਚੜ੍ਹੇਗਾ ਮਗ੍ਰਬੋਂ ਜਿਵੇਂ ਕਿਆਮਤ ਤੋਬਾ ਤਰਕ ਕਰ ਕੁਲ ਬੁਰਿਆਈਆਂ ਨੇ
ਜਿਨ੍ਹਾਂ ਮਹੀਂ ਦਾ ਚਾਕ ਸਾਂ ਸਣੇ ਨੱਢੀ ਸੋਈ ਖੇੜਿਆਂ ਦੇ ਹਥ ਆਈਆਂ ਨੇ
ਓਸੇ ਵਕਤ ਜਵਾਬ ਹੈ ਮਾਲਕਾਂ ਨੂੰ ਹਿੱਕ ਧਾੜਵੀਆਂ ਦੇ ਅੱਗੇ ਲਾਈਆਂ ਨੇ
ਇਹ ਸਹੇਲੀਆਂ ਸਾਕ ਤੇ ਸੈਣ ਤੇਰੇ ਸਭੇ ਮਾਸੀਆਂ ਫੁੱਫੀਆਂ ਤਾਈਆਂ ਨੇ
ਤੁਸਾਂ ਵਹੁਟੀਆਂ ਬਣਨ ਦੀ ਨੀਤ ਬੱਧੀ ਲੀਕਾਂ ਹੱਦ ਤੇ ਭੱਜਕੇ ਲਾਈਆਂ ਨੇ
ਆਸ ਅਸਾਂ ਦੀ ਕੇਹੀ ਹੈ ਨਢੀਏ ਨੀ ਜਿਥੇ ਖੇੜਿਆਂ ਜ਼ਰਾਂ ਵਿਖਾਈਆਂ ਨੇ

ਵਾਰਸਸ਼ਾਹ ਅਲਾਹ ਨੂੰ ਸੌਂਪਿਓ ਤੂੰ ਸਾਨੂੰ ਛੱਡ ਕੇ ਹੋਰ ਦਰ ਲਾਈਆਂ ਨੇ

ਜਵਾਬ ਹੀਰ ਰਾਂਝੇ ਨਾਲ

ਨੇਹੁੰ ਲਾਇਕੇ ਲੱਜ ਬੇ ਲੱਜ ਹੋਈ ਮੈਥੋਂ ਕੀਤੜੀ ਨਾ ਕਾਈ ਗੱਲ ਜਾਈ
ਮਾਉਂ ਦੇ ਦਿਲਾਸੜੇ ਬਹੁਤ ਸਾਰੇ ਪਿਉ ਦੇਇ ਝਿੜਕਾਂ ਧੀ ਨਿੱਜ ਜਾਈ
ਇਕ ਭਾਹ ਭੜਕੇ ਤੇਰੇ ਇਸ਼ਕ ਵਾਲੀ ਦੂਜੀ ਦੂਤੀਆਂ ਨੇ ਮੇਰੀ ਜਾਨ ਤਾਈ
ਹੋਈ ਲਿਖੀ ਰਜਾ ਦੇ ਨਾਲ ਸਾਡੇ ਨਹੀਂ ਵਿਚ ਪਰੀਤ ਦੇ ਸ਼ੁਬ੍ਹਾ ਕਾਈ
ਜਿਹੜੀ ਹੋਵਣੀ ਸੀ ਸਾਈ ਹੋ ਚੁੱਕੀ ਇਹੋ ਖ਼ਲਕ ਸਾਰੀ ਸਿਰ ਭੱਸ ਭਾਈ
ਏਸ ਹੋਣੀ ਨੇ ਸ਼ਾਹ ਫ਼ਕੀਰ ਕੀਤੇ ਰਾਜੇ ਭੋਜ ਦੇ ਮੁੱਖ ਲਗਾਮ ਪਾਈ
ਵਡੇ ਧੂੰਮ ਧਾਰੀ ਸਭ ਖਾਕ ਹੋਏ ਰਾਵਣ ਤੀਕ ਨਾ ਰਹੀ ਸੀ ਇੱਕ ਰਾਈ
ਜਦੋਂ ਸ਼ੰਮਸ ਤਬਰੇਜ਼ ਸੀ ਸ਼ਰਹ ਮੰਨੀ ਰੱਬ ਓਸਦੀ ਖਲ ਸੀ ਚਾ ਲਾਈ
ਜਦੋਂ ਧ੍ਰ ਸੀ ਆਨ ਉਦਾਸ ਹੋਯਾ ਤਦੋਂ ਰੱਬ ਨੇ ਓਸ ਦੀ ਦਾਦ ਪਾਈ
ਵਾਰਸਸ਼ੀਹ ਪ੍ਰਹਿਲਾਦ ਦੇ ਨਾਲ ਹੋਈ ਸੋਈ ਮੰਨੋ ਖਾਂ ਤੁਸੀਂ ਰਜ਼ਾ ਆਈ

ਜਵਾਬ ਰਾਂਝਾ ਹੀਰ ਨਾਲ

ਹੀਰੇ ਮਾਰਿਆ ਮੈਂ ਤੇਰੇ ਇਸ਼ਕ ਦਾ ਨੀ ਮੈਨੂੰ ਮਾਰਕੇ ਪਕੜ ਨਿਵਾਇਆ ਈ
ਡਿੱਠੇ ਬਾਝ ਨਾ ਰੱਜਦੇ ਨੈਣ ਮੇਰੇ ਘਾਉ ਸੱਜਰਾ ਫੇਰ ਪਹੁੰਚਾਇਆ ਈ
ਦੁੱਖ ਸੁੱਖ ਮੈਂ ਝੋਲੜੀ ਪਾ ਲਏ ਕਿਹਾ ਮਿਠੜੀ ਚਾਟ ਲਗਾਇਆ ਈ
ਵਾਰਸ ਇਸ਼ਕ ਦਾ ਮਾਰਿਆ ਕਮਲੀਏ ਨੀ ਏਥੇ ਆਕੇ ਚਾਕ ਸਦਾਇਆ ਈ

ਜਵਾਬ ਹੀਰ

ਮੈਨੂੰ ਕਸਮ ਖੁਦਾਇ ਦੀ ਰਾਂਝਿਆ ਵੇ ਤੁਧ ਬਾਝ ਨਾ ਲੱਗਦਾ ਜੀ ਮੇਰਾ
ਨਿੱਤ ਪਈ ਹਰਾਨ ਮੈਂ ਫਿਰਨੀਆਂ ਦੇ ਕੁਝ ਹੱਥ ਨਾ ਆਉਂਦਾ ਮੂਲ ਤੇਰਾ
ਸੁੱਖ ਨਾਲ ਘੜੀ ਨਾ ਮੈਂ ਜਾਲਿਆ ਵੇ ਦੁੱਖ ਆ ਪੁੰਨੇ ਮੈਨੂੰ ਪਾ ਘੇਰਾ
ਵਾਰਸ ਇਕ ਤੁਸਾਡੜੀ ਸਿੱਕ ਸਾੜੇ ਦੂਜਾ ਖਿਆਲ ਨਾ ਛਡਦਾ ਮੂਲ ਖੇੜਾ

ਜਵਾਬ ਰਾਂਝਾ

ਹੀਰੇ ਕਦੋਂ ਮੈਂ ਮਹੀਆਂ ਚਾਰੀਆਂ ਸਨ ਇਹ ਦੁੱਖ ਕਜ਼ੀਅੱੜੇ ਕਦੋਂ ਜਾਲੇ
ਹੁਣ ਨਿੱਤ ਬੇਲੇ ਵਿਚ ਜਾਨ ਮੇਰੀ ਸ਼ੀਂਹ ਬੁੱਕਦੇ ਸ਼ੂਕਦੇ ਨਾਗ਼ ਕਾਲੇ
ਸੱੜ ਬੱਲ ਕੇ ਕੋਇਲਾ ਹੋ ਗਿਆ ਮੈਂ ਅੰਦਰ ਬਿਰਹੋਂ ਅਲੰਬੜੇ ਆਨ ਬਾਲੇ
ਵਾਰਸ ਲਾ ਕੇ ਨੇਹੁੰ ਹੈਰਾਨ ਹੋਇਆ ਦੂਜੇ ਨਿੱਤ ਉਲਾਂਬੜੇ ਹੀਰ ਵਾਲੇ

ਜਵਾਬ ਹੀਰ

ਹੀਰ ਆਖਦੀ ਰਾਂਝਿਆ ਕਹਿਰ ਹੋਇਆ ਰਹੀ ਸ਼ਰਮ ਦੀ ਲਜ ਨਾ ਕਾ ਮੈਨੂੰ
ਜੋਗਣ ਹੋ ਬਿਭੁਤ ਮੈਂ ਲਾ ਬੈਠੀ ਭੋਰਾ ਮਿਹਰ ਨਾ ਆਉਂਦੀ ਜ਼ਰਾ ਤੈਨੂੰ

ਕੋਹੇ ਵਾਂਗ ਦਿਨ ਰਾਤ ਕੁਰਲਾਉਂਦੀ ਵੇ ਲੱਗਾ ਹੁੰਧ ਕਲੱਮੜੀ ਕਾ ਮੈਨੂੰ
ਵਾਰਸ ਨਹੀਂ ਮਹਿਰਮ ਕੋਈ ਹਾਲ ਦਾ ਵੇ ਦਸਾਂ ਹਾਲ ਮੈਂ ਰਾਂਝਿਆ ਜਾ ਕੈਨੂੰ

ਵਿਆਹ ਦਾ ਦਿਨ ਮੁਕੱਰਰ ਕਰਨਾ

ਖੇੜਿਆਂ ਸਾਹ ਕਢਾਇਆ ਬਾਹਮਣਾਂ ਤੋਂ ਭਲਾ ਥਿੱਤ ਮਹੂਰਤ ਵਾਰ ਮੀਆਂ
ਨਾਵੀਂ ਸਾਵਣੋਂ ਰਾਤ ਸੀ ਵੀਰ ਵਾਰੀ ਲਿੱਖ ਘੱਲਿਆ ਇਹ ਨਰਵਾਰ ਮੀਆਂ
ਪਹਿਰ ਰਾਤ ਨੂੰ ਆਣ ਨਿਕਾਹ ਲੈਣਾ ਕਰ ਛਡਿਆ ਇਹ ਇਕਰਾਰ ਮੀਆਂ
ਓਥੇ ਖੇੜਿਆਂ ਸਭ ਸਾਮਾਨ ਕੀਤੇ ਇਧਰ ਸਿਆਲ ਭੀ ਹੋਏ ਤਿਆਰ ਮੀਆਂ
ਰਾਂਝਾ ਦੇਖ ਕੇ ਸਾਜ ਸਮਾਨ ਸਾਰਾ ਹੋ ਬੈਠਾਂ ਏ ਬੇਕਰਾਰ ਮੀਆਂ
ਖ਼ਤ ਲਿਖਿਆ ਅਜੂ ਦਾ ਆਣ ਪਹੁੰਚਾ ਚੂਚਕ ਲਾਗੀਆਂ ਟੋਰੇ ਵਿਆਹ ਮੀਆਂ
ਰਾਂਝੇ ਦੁਆ ਕੀਤੀ ਜੰਞ ਆਂਵਦੀ ਨੂੰ ਪਵੇ ਗੈਬ ਦਾ ਕਟਕ ਤੇ ਧਾੜ ਮੀਆਂ
ਵਾਰਸਸ਼ਾਹ ਸਰਬਾਲੜਾ ਨਾਲ ਹੋਯਾ ਹੱਥ ਤੀਰ ਗਾਨਾ ਤਲਵਾਰ ਮੀਆਂ

ਮਠਿਆਈ ਦਾ ਜ਼ਿਕਰ

ਲਗੇ ਨੁਗਦੀਆਂ ਤੇ ਸਕਰਪਾਰੇ ਤਲੀਅਨ ਢੇਰ ਲਾ ਦਿਤੇ ਵੱਡੇ ਘੇਵਰਾਂ ਦੇ
ਤਲੇ ਖੂਬ ਜਲੇਬ ਗੁਲਭਿਸ਼ਤ ਬੂੰਦੀ ਲਡੂ ਟਿੱਕਿਆਂ ਪੇਰੜੇ ਮੇਵਰਾਂ ਦੇ
ਮੈਦਾ ਖੰਡ ਤੇ ਘਿਓ ਪਾ ਰਲੇ ਝੱਪੇ ਭਾਬੀ ਲਾਡਲੀ ਨਾਲ ਜਿਉਂ ਦੇਵਰਾਂ ਦੇ
ਕਲਾਕੰਦ ਮਖਾਣਿਆਂ ਸੁਆਦ ਮਿੱਠੇ ਪਕਵਾਨ ਕੀਤੇ ਨਾਲ ਤੇਵਰਾਂ ਦੇ
ਹੋਰ ਜੋ ਜਹਾਨ ਦੀ ਰਸਮ ਆਹੀ ਸਭਾ ਜਮ੍ਹਾ ਹੋਈ ਨਾਲ ਬੇਵਰਾਂ ਦੇ
ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ ਬਾਜ਼ੂਬੰਦ ਮਾਲਾ ਨਾਲ ਤੇਵਰਾਂ ਦੇ

ਹੋਰ ਮਠਿਆਈ

ਮਠੀ ਹੋਰ ਖਜੂਰ ਪਰਾਕੜੀ ਭੀ ਭਰੇ ਟੋਕਰੇ ਨਾਲ ਸਮੋਸਿਆਂ ਦੇ
ਅੰਦਰਸੇ ਕਚੌਰੀਆਂ ਅਤੇ ਲੁੱਚੀ ਵੜੇ ਖੰਡ ਤੇ ਖੁਰਮਿਆਂ ਖੋਸਿਆਂ ਦੇ
ਪੇੜੇ ਨਾਲ ਖਤਾਈਆਂ ਗੋਲ ਗੱਪੇ ਤੇ ਬਦਾਨਿਆਂ ਨਾਲ ਤਲੋਸਿਆਂ ਦੇ
ਰਾਂਝਾ ਜੋੜ ਪਰ੍ਹੇ ਫਰਿਆਦ ਕਰਦਾ ਵੇਖੋ ਖੁਸਦੇ ਸਾਕ ਬੇਦੋਸਿਆਂ ਦੇ
ਅਸੀਂ ਚੁੱਪ ਕਰ ਕੇ ਪਰ੍ਹੇ ਹੋ ਬੈਠੇ ਵੱਸ ਚਲਦੇ ਨਹੀਂ ਹੁਣ ਰੋਸਿਆਂ ਦੇ
ਵਾਰਸਸ਼ਾਹ ਨਸੀਬ ਹੁਣ ਔਣ ਝੋਲੀ ਕਰਮ ਡਹਿਣ ਨਾਹੀਂ ਨਾਲ ਝੋਸਿਆਂ ਦੇ

ਖਾਣਾ ਪਕਾਣਾ

ਮੰਡੇ ਮਾਸ ਚਾਵਲ ਦਾਲ ਦਹੀਂ ਧੱਗੜ ਇਹ ਮਾਹੀਆਂ ਪਾਲੀਆਂ ਰਾਹੀਆਂ ਨੂੰ
ਸਭ ਚੂਹੜੇ ਚੱਪੜੇ ਰੱਜ ਰਹੇ ਰਾਖੇ ਜਿਹੜੇ ਸੀ ਸਾਂਭ ਦੇ ਵਾਹੀਆਂ ਨੂੰ
ਯਖਨੀ ਜ਼ਰਦੇ ਤੇ ਹੋਰ ਪਲਾਉ ਕਲਈਏ ਅਸ਼ਰਾਫ ਅਮੀਰ ਸਿਪਾਹੀਆਂ ਨੂੰ
ਕਾਮੇ ਚਾਕ ਚੋਬਰ ਸੀਰੇ ਡੰਗਰਾਂ ਨੂੰ ਦਹੀਂ ਮਖਣ ਜੋ ਦੇਣ ਮੌਲਾਈਆਂ ਨੂੰ

ਦਾਲ ਸ਼ੋਰਬਾ ਤੇ ਨਾਲ ਮਿੱਠਾ ਮੰਡਾ ਡੂੂੰਮਾਂ ਰਾਵਲਾਂ ਕੰਜਰਾਂ ਨਾਈਆਂ ਨੂੰ
ਵਾਰਸਸ਼ਾਹ ਸਭ ਨਿਆਮਤਾਂ ਜਮ੍ਹਾਂ ਹੋਈਆਂ ਲੋਕ ਖਾਂਵਦੇ ਬੇਪਰਵਾਹੀਆਂ ਨੂੰ

ਕਲਾਮ ਸ਼ਾਇਰ

ਸਾਕ ਮਾੜਿਆਂ ਦੇ ਖੋਹ ਲੈਣ ਡਾਢੇ ਅਨ-ਪੁੱਜਦੇ ਓਹ ਨਾ ਬੋਲਦੇ ਨੇ
ਨਹੀਂ ਚਲਦਾ ਵੱਸ ਲਾਚਾਰ ਹੋਕੇ ਮੋਏ ਸੱਪ ਵਾਂਙੂੰ ਵਿੱਸ ਘੋਲਦੇ ਨੇ
ਕਦੀ ਆਖਦੇ ਮਾਰੀਏ ਆਪ ਮਰੀਏ ਪਏ ਅੰਦਰੋਂ ਬਾਹਰੋਂ ਡੋਲਦੇ ਨੇ
ਗੁਣ ਮਾੜਿਆਂ ਦੇ ਸਭੇ ਰਹਿਣ ਵਿੱਚੇ ਮਾੜੇ ਮਾੜਿਆਂ ਦੇ ਦੁਖ ਫੋਲਦੇ ਨੇ
ਸ਼ਾਹੂਕਾਰ ਨੂੰ ਕਰੇ ਨਾ ਕੋਈ ਝੂਠਾ ਕੰਗਾਲ ਝੂਠਾ ਕਰ ਟੋਲਦੇ ਨੇ
ਵਾਰਸਸ਼ਾਹ ਲਤਾੜੀਏ ਪਏ ਮਾੜੇ ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ

ਕਿਸਮ ਚਾਵਲਾਂ ਦੀ

ਮੁਸ਼ਕੀ ਚਾਉਲਾਂ ਦੇ ਭਰੇ ਆਣ ਕੋਠੇ ਸੋਨਪਤੀ ਦੇ ਝੋਨੜੇ ਛੜੀ ਦੇ ਨੀ
ਬਾਸਤੀ ਮੁਸਾਵਰੀ ਬੇਗਮੀ ਸਨ ਹਰੀ ਚੰਦ ਤੇ ਜ਼ੱਰਦੀ ਧਰੀ ਦੇ ਨੀ
ਬਾਰੀਕ ਸੁਫੈਦ ਕਸ਼ਮੀਰ ਚਾਵਲ ਖੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ
ਸੱਠੀ ਕਚਕਰਾ ਸੋਵਲਾ ਅਨੋਖਲਾ ਮੇਵਾ ਪਾ ਕੇ ਥਾਲ ਵਿਚ ਧਰੀ ਦੇ ਨੀ
ਗਲ ਬੁੰਦਿਆ ਰਤਵਾ ਖੂਬ ਚਾਵਲ ਸੁਖਦਾਸ ਨਾਲੇ ਪਏ ਛੜੀ ਦੇ ਨੀ
ਗੁਲੀਆਂ ਸੱਚੀਆਂ ਨਾਲ ਹਥੌੜੀਆਂ ਦੇ ਮੋਤੀ ਚੁਣ ਲੰਬੇਹੀਆ ਜੜੀ ਦੇ ਨੀ
ਅਤੇ ਜੇਵਰਾਂ ਕੁਝ ਸ਼ੁਮਾਰ ਨਾਹੀਂ ਰੰਗ ਰੰਗ ਦੇ ਗਹਿਣੇ ਘੜੀ ਦੇ ਨੀ
ਵਾਰਸਸ਼ਾਹ ਇਹ ਜੇਵਰਾਂ ਘੜਨ ਤਾਈਂ ਪਿੰਡੋਂ ਪਿੰਡ ਸੁਨਿਆਰੜੇ ਫੜੀ ਦੇ ਨੀ

ਤਾਰੀਫ ਜ਼ੇਵਰਾਂ

ਕੰਗਣ ਨਾਲ ਜੰਜੀਰੀਆਂ ਪੰਜ ਮੁਨੀਆਂ ਹਾਰ ਨਾਲ ਲੁੰਗੇਰ ਪੁਵਾਇਓ ਨੇ
ਤ੍ਰੱਗਾਂ ਨਾਲ ਕਪੂਰਾਂ ਦੇ ਜੁੱਟ ਸੁਚੇ ਤੋੜੇ ਪਾਉਂਦੇ ਗਜਰਿਆਂ ਛਾਇਓ ਨੇ
ਪੌਂਚੀ ਜੁਗਨੀਆਂ ਨਾਲ ਹਮੇਲ ਮਾਲਾ ਅਤਰਦਾਨ ਵੀ ਨਾਲ ਘੜਾਇਓ ਨੇ
ਸੋਹਣੀਆਂ ਅੱਡੀਆਂ ਨਾਲ ਪੰਜੇਬ ਫੱਬੇ ਘੁੰਗਰਾਲੜੇ ਘੁੰਗਰੁ ਲਾਇਓ ਨੇ
ਗੋਰਖਧੰਧਾਂ ਅੰਗੂਠੜੀ ਚੋਪ ਕਲੀਆਂ ਕਾਨਫੂਲ ਤੇ ਹਸ ਬਣਾਇਓ ਨੇ
ਵਾਰਸਸ਼ਾਹ ਗਹਿਣਾ ਠੀਕ ਚਾਕ ਆਹਾ ਸੋਈ ਖੱਟੜੇ ਚਾ ਪਵਾਇਓ ਨੇ

ਹੋਰ

ਸਕੰਦਰੀ ਨੇਵਰਾਂ ਬੀਰ ਬਲੀਆਂ ਪਿਪਲ ਪੱਤਰੇ ਝੁੱਮਕੇ ਸਾਰਿਆ ਨੇ
ਹਸ ਜੜੇ ਛਣਕੰਙਣਾਂ ਨਾਲ ਜੁਗਨੀ ਟਿੱਕੇ ਨਾਲ ਹੀ ਚਾ ਸਵਾਰਿਆ ਨੇ
ਚੰਨਨਹਾਰ ਲੌਗਾਂਢੀਆਂ ਨਾਲ ਲੂਹਲਾਂ ਵਡੀ ਡੋਲ ਮਿਆਨੜੇ ਧਾਰਿਆ ਨੇ
ਛੱਲੇ ਲੱਛੀਆਂ ਸਭ ਤਿਆਰ ਹੋਏ ਨਾਲ ਦਾਉਨੀ ਦਾ ਸਵਾਰਿਆ ਨੇ

ਲਾਗ ਲਾਗੀਆਂ ਦੇ ਜਿਹੜੇ ਨਗਦ ਆਹੇ ਗਿਣ ਗੱਟ ਕੇ ਚਾ ਵਸਾਰਿਆ ਨੇ
ਦਾਜ ਘੁੱਟ ਕੇ ਚੌਂਕ ਸੰਦੁਕ ਬੱਧੇ ਸੁਣੋ ਕੀ ਕੀ ਦਾਜ ਰੰਗਾਰਿਆ ਨੇ
ਵੰਗਾਂ ਚੂੜੀਆਂ ਵਿਚ ਦੰਦਾਨੀਆਂ ਸੀ ਨਾਲ ਮੱਛਲੀ ਵਾਲੜੇ ਸਾਰਿਆ ਨੇ
ਬੰਦੇ ਆਰਸੀ ਨਾਲ ਅੰਗੂਠੜੀਆਂ ਦੇ ਮਹਿਲ ਬਿੱਛੂਏ ਨਾਲ ਨਤਾਰਿਆ ਨੇ
ਜਿਹੜੇ ਜ਼ੇਵਰ ਸਭ ਤਿਆਰ ਹੋਏ ਅੰਗ ਲਾਵਣੇ ਹਾਰ ਸ਼ਿੰਗਾਰਿਆ ਨੇ
ਵਾਰਸਸ਼ਾਹ ਮੀਆਂ ਅਸਲ ਦਾਜ ਰਾਂਝਾ ਇਕ ਉਹ ਬਦਰੰਗ ਕਰ ਮਾਰਿਆ ਨੇ

ਹੀਰ ਦੇ ਦਾਜ ਦੇ ਕਪੜਿਆਂ ਦੀ ਗਿਣਤੀ

ਲਾਲ ਲੁੰਗੀਆਂ ਅਤੇ ਮਤਾਅ ਲਾਚੇ ਕਈ ਖੇਸ ਤੇ ਰੇਸ਼ਮ ਸਲਾਰੀਆਂ ਨੇ
ਮਾਂਗ ਚੁੰਗ ਪਟਾਂਕਲਾਂ ਡੋਰੀਏ ਸਨ ਬੂੰਦਾਂ ਹੋਰ ਪੰਜਤਾਨੀਆਂ ਸਾਰੀਆਂ ਨੇ
ਚੋਬ ਛਾਇਲਾਂ ਤੇ ਨਾਲੇ ਚਾਸਕੂੰ ਭੀ ਚੰਦਾਂ ਮੋਰਾਂ ਦੇ ਬਾਨ੍ਹਣੂ ਝਾਰੀਆਂ ਨੇ
ਰੰਗ ਰੰਗ ਦੇ ਦਾਜ ਤਿਆਰ ਹੋਏ ਸਭ ਜੋੜ ਕੇ ਚਾ ਸਵਾਰੀਆਂ ਨੇ
ਸਾਲੂ ਬੰਦੜੇ ਚਾਦਰਾਂ ਬਾਫ਼ਤੇ ਦੀਆਂ ਨਾਲ ਭੋਸ਼ਨਾਂ ਦੇ ਫੁਲਕਾਰੀਆਂ ਨੇ
ਵਾਰਸਸ਼ਾਹ ਚੁਣਕੇ ਸਿਰੋਪਾ ਖਾਸੇ ਪੋਸ਼ਾਕੀਆਂ ਮਿਲਦੀਆਂ ਭਾਰੀਆਂ ਨੇ
ਨਾਲ ਘੱਗਰੇ ਕਾਢਵੇਂ ਨਾਲ ਮਸਰੂ ਮੁਸ਼ਕੀ ਪਗਾਂ ਦੇ ਨਾਲ ਤਸੀਲੜੇ ਨੇ
ਬੋਕਬੰਦ ਤੇ ਅੰਬਰੀ ਬਾਦਲਾ ਸੀ ਜ਼ਰੀ ਖਾਸੇ ਜੋ ਤਾਰ ਰਸੀਲੜੇ ਨੇ
ਦਰਿਆਈ ਦੀਆਂ ਚੋਲੀਆਂ ਨਾਲ ਫੁੰਮਣ ਕੀਮਖਾਬ ਤੇ ਚੁੰਨੀਆਂ ਪੀਲੜੇ ਨੇ
ਚਾਰ ਖਾਨੀਏਂ ਡੋਰੀਏ ਮਲਮਲਾਂ ਸਨ ਚੋਪ ਛਾਇਲਾਂ ਬਣਤ ਸੁਖੀਲੜੇ ਨੇ
ਅਲਾਹ ਤੇ ਜਾਲੀਆਂ ਝਿੰਮੀਆਂ ਸਨ ਸ਼ੀਰ ਸ਼ਕਰ ਗੁਲਬਦਨ ਰਸੀਲੜੇ ਨੇ
ਦਾਜ ਸੁਰਖ ਸੁਫੈਦ ਤੇ ਜ਼ਰਦ ਪੀਲੇ ਹਰੇ ਅਤਲਸੀ ਤੇ ਲਾਲ ਨੀਲੜੇ ਨੇ
ਨੈਣੂੰ ਖਾਸ ਤੇ ਕਮਰਖਾ ਥਾਨ ਸਾਰੇ ਇਕ ਗੂਹੜੇ ਇੱਕ ਪਤੀਲੜੇ ਨੇ
ਵਾਰਸਸ਼ਾਹ ਦੇ ਓਢਣੇ ਹੀਰ ਰਾਂਝਾ ਸੁਕ ਤੀਲੜੇ ਤੇ ਬੁਰੇ ਹੀਲੜੇ ਨੇ

ਦਾਜ ਦੇ ਭਾਂਡਿਆਂ ਦੀ ਗਿਣਤੀ

ਸੁਰਮੇ ਦਾਣੀਆਂ ਬਾਲੀਆਂ ਥਾਲ ਛੰਨੇ ਲੋਹ ਕੜਛ ਤੇ ਨਾਲ ਕੜਾਹੀਆਂ ਦੇ
ਕੌਲ ਗੜਵੇ ਪਤੀਲੇ ਤੇ ਤਬਲ ਬਾਜਾਂ ਰਕਾਬ ਅਤੇ ਪਰਾਤ ਪਰਵਾਹੀਆਂ ਦੇ
ਚਮਚੇ ਬੇਲੂਚੇ ਦੋਹਨੀ ਦੇਗਚੇ ਸਨ ਨਾਲ ਖੂਨਚੇ ਤਾਸ ਬਾਦਸ਼ਾਹੀਆਂ ਦੇ
ਬੇਹਿਸਾਬ ਬੇਅੰਤ ਸਨ ਦਾਜ ਬਣੇ ਜਿਗਰ ਪਾਟ ਗਏ ਵੇਖਕੇ ਰਾਹੀਆਂ ਦੇ
ਘੁਮਿਆਰਾਂ ਨੇ ਮਟਾਂ ਦੇ ਢੇਰ ਲਾਏ ਢੁੱਕੇ ਬਹੁਤ ਬਾਲਣ ਨਾਲ ਆਹੀਆਂ ਦੇ
ਮਸ਼ਕਾਂ ਮਾਸ਼ਕੀ ਭਰਨ ਉਤਾਵਲੇ ਹੋ ਬੋਕੇ ਸੈਂਕੜੇ ਖੂਹ ਵਿਚ ਪਾਈਆਂ ਦੇ
ਖਲਕਤ ਜੁੜੀ ਹੈ ਰੋਟੀਆਂ ਖਾਣ ਵਾਲੀ ਕੋਈ ਵਾਰ ਨਾ ਆਂਵਦੇ ਨਾਈਆਂ ਦੇ

ਕੋਹਣ ਬੱਕਰੇ ਕਰਨ ਪਲਾ ਕਲੀਆਂ ਕੁੱਠੇ ਛਾਇਲੇ ਬਹੁਤ ਕਸਾਈਆਂ ਦੇ
ਲਿਆ ਜੱਸ ਵਿਚ ਜਗਦੇ ਮਹਿਰ ਚੂਚਕ ਖਲਕਤ ਜੋੜਦੀ ਹੱਥ ਦੁਹਾਈਆਂ ਦੇ
ਦੇਗਾਂ ਖਿੱਚਦੇ ਘਤ ਜੰਜੀਰ ਰੱਸੇ ਤੋਪਾਂ ਖਿੱਚ ਦੇ ਕਟਕ ਬਾਦਸ਼ਾਹੀਆਂ ਦੇ
ਰਾਂਝਾ ਛਡਕੇ ਮਹੀਂ ਬੇਫ਼ਿਕਰ ਹੋਯਾ ਜਾ ਬੈਠਾ ਏ ਵਿਚ ਸਰਾਹੀਆਂ ਦੇ
ਵਾਰਸਸ਼ਾਹ ਮੀਆਂ ਚਾ ਵਿਆਹ ਦਾ ਏ ਸੁੰਞੇ ਫਿਰਨ ਖਧੇ ਮੰਗੂ ਮਾਹੀਆਂ ਦੇ

ਹੀਰ ਦੇ ਵਿਆਹ ਦਾ ਮੇਲ

ਡਾਰਾਂ ਖੂਬਾਂ ਦੀਆਂ ਮੇਲਾਂ ਦੇ ਮੇਲ ਆਏ ਹੂਰ ਪਰੀ ਦੀ ਹੋਸ਼ ਗਵਾਂਦੀਆਂ ਨੇ
ਲੱਖ ਜਟੀਆਂ ਮੁਸ਼ਕ ਪਲੱਟੀਆਂ ਨੇ ਤਨੋ ਪਦਮਣੀ ਵਾਂਗ ਸੁਹਾਂਦੀਆਂ ਨੇ
ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ ਰੰਗ ਰੰਗ ਦੀਆਂ ਸੂਰਤਾਂ ਆਂਦੀਆਂ ਨੇ
ਉਤੇ ਭੋਛਨੇ ਸਨ ਪੰਜ ਤੋਲੀਏ ਦੇ ਅਤੇ ਲੁੰਙੀਆਂ ਤੇੜ ਝਨਾਂ ਦੀਆਂ ਨੇ
ਲੱਖ ਸਿਠਣੀਆਂ ਦੇਣ ਤੇ ਲੈਣ ਗਾਲ੍ਹੀ ਵਾਹ ਵਾਹ ਕਰਕੇ ਸਿਹਰਾ ਗਾਂਦੀਆਂ ਨੇ
ਪਰੀਜ਼ਾਤ ਜਟੇਟੀਆਂ ਨੈਣ ਖੂਨੀ ਨਾਲ ਹੇਕ ਮਹੀਨ ਦੇ ਗਾਂਦੀਆਂ ਨੇ
ਨਾਲ ਆਰਸੀ ਮੁੱਖੜਾ ਵੇਖ ਸੁੰਦਰ ਕੋਲ ਆਸ਼ਕਾਂ ਨੂੰ ਤਰਸਾਂਦੀਆਂ ਨੇ
ਇਕ ਲਾਹਕੇ ਚਾਦਰਾ ਕੱਢ ਛਾਤੀ ਉੱਪਰ ਵਾੜਿਆਂ ਝਾਤੀਆਂ ਪਾਂਦੀਆਂ ਨੇ
ਇਕ ਵਾਂਗ ਬਸਾਤੀਆਂ ਕੱਢ ਲਾਟੂ ਵੀਰਾ ਰਾਧਨੀ ਨਾਫ਼ ਦਿਖਾਂਦੀਆਂ ਨੇ
ਇਕ ਤਾਉੜੀ ਮਾਰਦੀਆਂ ਨਚਦੀਆਂ ਨੇ ਇਕ ਸ਼ੌਹਦੀਆਂ ਘੋੜੀਆਂ ਗਾਂਦੀਆਂ ਨੇ
ਇਕ ਗਾਉਂ ਕੇ ਕੋਇਲਾਂ ਕਾਗ ਹੋਈਆਂ ਇਕ ਰਾਹ ਵਿਚ ਦੋਹਰੇ ਲਾਂਦੀਆਂ ਨੇ
ਇਕ ਆਖਦੀ ਮੋਰ ਨਾ ਮਾਰ ਮੇਰਾ ਇਕ ਵਿਚ ਮਮੋਲੜਾ ਗਾਂਦੀਆਂ ਨੇ
ਇਕ ਆਸ਼ਕਾਂ ਦੇ ਗੀਤ ਗਾਂਦੀਆਂ ਨੇ ਜਣੇ ਖਣੇ ਨੂੰ ਪਈਆਂ ਸੁਣਾਂਦੀਆਂ ਨੇ
ਵਾਰਸਸ਼ਾਹ ਜਿਉਂ ਸ਼ੇਰ ਗੜ੍ਹ ਕਪਟ ਮੇਟਨ ਲਖ ਸੰਗਤਾਂ ਜ਼ਿਆਰਤਾਂ ਆਂਦੀਆਂ ਨੇ

ਹੀਰ ਦੇ ਵਿਆਹ ਤੇ ਹਰ ਤਰਾਂ ਦੀਆਂ ਔਰਤਾਂ ਜਮਾਂ ਹੋਣੀਆਂ

ਜਿਵੇਂ ਲੋਕ ਨਿਗਾਹੇ ਤੇ ਰਾਮ ਥੰਮਣ ਭੜਥੂ ਮਾਰਕੇ ਤੇ ਰੰਗ ਲਾਂਦੀਆਂ ਨੇ
ਜੇੜ੍ਹੀਆਂ ਸਿਦਕ ਦੇ ਨਾਲ ਚਲ ਔਂਦੀਆਂ ਨੇ ਕਦਮ ਚੁੰਮ ਮੁਰਾਦ ਸਭ ਪਾਂਦੀਆਂ ਨੇ
ਕੁੜੀਆਂ ਝੰਗ ਸਯਾਲੇ ਦੀਆਂ ਮੇਲ ਬਣੀਆਂ ਕਾਮਣ ਅੰਗ ਸੁਹਾਗ ਦੇ ਗਾਂਦੀਆਂ ਨੇ
ਜੋੜੇ ਜ਼ਰੀ ਤੇ ਬਾਦਲੈ ਵਿਆਹੀਆਂ ਦੇ ਦੇਖ ਕੁਆਰੀਆਂ ਕੋਲ ਸ਼ਰਮਾਂਦੀਆਂ ਨੇ
ਗਲੀਆਂ ਝੰਗ ਦੀਆਂ ਮੇਲ ਸੁਆਹੀਆਂ ਨੇ ਤੇ ਅੰਦਾਜ ਨਿਆਜ਼ ਬਣਾਂਦੀਆਂ ਨੇ
ਮੁਰਤਬ ਜ਼ਾਦੀਆਂ ਢੋਲ ਬਜਾਇਕੇ ਤੇ ਨਾਲ ਚਾਉੜਾਂ ਕਦਮ ਉਠਾਂਦੀਆਂ ਨੇ
ਇਕ ਅਤਰ ਅਮੀਰ ਫੁਲੇਲ ਲਾਵਣ ਇੱਕ ਵੱਟਣਾ ਅੰਗ ਮਲਾਂਦੀਆਂ ਨੇ
ਖੂਨੀ ਪੱਟੀਆਂ ਤੇ ਵੱਲ ਪਾਇਕੇ ਤੇ ਉਹ ਦੰਦਾਸੜੇ ਰੰਗ ਰੰਗਾਂਦੀਆਂ ਨੇ

ਭੜਥੂ ਮਾਰਕੇ ਫੁਮਣੀਆਂ ਘਤਦੀਆਂ ਨੇ ਇਕ ਆਉਂਦੀਆਂ ਤੇ ਇਕ ਜਾਂਦੀਆਂ ਨੇ
ਵਾਰਸਸ਼ਾਹ ਦਾ ਚੂਰਮਾ ਕੁੱਟ ਕੇ ਤੇ ਦੇਹ ਫ਼ਾਤਿਆ ਵੰਡ ਵੰਡਾਂਦੀਆਂ ਨੇ

ਜੰਝ ਦਾ ਆਉਣਾ

ਢਾਡੀ ਭਗਤੀਏ ਕੰਜਰੀਆਂ ਨਕਲੀਏ ਸਨ ਅਤੇ ਡੂਮ ਸਰੋਜ ਵਜਾਇਕੇ ਜੀ
ਕਸ਼ਮੀਰੀ ਤੇ ਦੱਖਣੀ ਨਾਲ ਵਾਜੇ ਭੇਰਾਂ ਤੁਰ੍ਰੀਆਂ ਛੰਨਾਂ ਛਨਾਇਕੇ ਜੀ
ਪਿਆ ਆਣ ਹਿਣਕਾਰ ਸੀ ਘੋੜਿਆਂ ਦਾ ਉੱਡੀ ਧਰਤ ਤੋਂ ਧੂੜ ਧਮਾਇਕੇ ਜੀ
ਨੀਲੀ ਸ਼ਰਬਤੀ ਪੰਜ ਕਲਿਆਨ ਕੁੱਲੇ ਛੱਬੇ ਫੁੰਮਣਾਂ ਨਾਲ ਸਜਾਇਕੇ ਜੀ
ਮੁਸ਼ਕੀ ਚੰਬੇ ਕੁਮੈਤ ਅਰਾਕੀਏ ਸਨ ਸਬਜੀ ਚੀਨੀਆਂ ਰੰਗ ਚਮਕਾਇਕੇ ਜੀ
ਨੁਕਰੇ ਤੇਲੀਏ ਕਕੇ ਸਮੁੰਦ ਚੂਹੇ ਚਲਣ ਚਾਲ ਕਨੌਤੀਆਂ ਚਾਇਕੇ ਜੀ
ਗਾਵਣ ਕੰਜਰੀਆਂ ਖੂਬ ਅਵਾਜ਼ ਕਰਕੇ ਅਤੇ ਦਸਦੀਆਂ ਦਸਤ ਬਣਾਇਕੇ ਜੀ
ਵਾਂਗ ਮੋਰ ਦੇ ਪਾਇਲਾਂ ਪਾਂਦੀਆਂ ਨੇ ਨਾਚ ਨਚਦੀਆਂ ਪੈਰ ਨਚਾਇਕੇ ਜੀ
ਚੜ੍ਹਤ ਦਾਰ ਕਬਿੱਤ ਸਨ ਬਹੁਤ ਪੜ੍ਹਦੇ ਦੇਂਦੇ ਨੇਕ ਜਬਾਨ ਸੁਣਾਇਕੇ ਜੀ
ਸੋਨੇ ਰੁਪੇ ਬਲੌਰ ਦੀਆਂ ਠੂਠੀਆਂ ਲਾ ਪੋਸਤ ਪੀਂਵਦੇ ਭੰਗ ਛਨਾਇਕੇ ਜੀ
ਕੇਸਰ ਭਿੰਨੜੇ ਪਗਾਂ ਦੇ ਪੇਚ ਆਹੇ ਘੋੜੇ ਲੂਲ੍ਹ ਹਮੇਲ ਛਨਕਾਇਕੇ ਜੀ
ਕਾਠੀਆਂ ਸੁਰਖ ਬਨਾਤ ਦੀਆਂ ਹੱਥ ਨੇਜੇ ਦਾਰੂ ਪੀਵਦੇ ਧ੍ਰੱਗਾਂ ਵਜਾਇਕੇ ਜੀ
ਫੁਲਾਂ ਸੇਹਰਿਆਂ ਤੁਰ੍ਰਿਆਂ ਨਾਲ ਲਟਕਣ ਟਕੇ ਦਿਤੋ ਨੇ ਲੱਖ ਲੁਟਾਇਕੇ ਜੀ
ਵਿਚ ਚੌਂਕ ਦੇ ਜੰਵ ਉਤਾਰ ਕੀਤਾ ਸਫਾਂ ਬੋਰੀਆਂ ਦੇਣ ਵਛਾਇਕੇ ਜੀ
ਮਜਲਸ ਲਾ ਬੈਠੇ ਵਿਚ ਦਾਇਰੇ ਦੇ ਪਿਆਵਣ ਸ਼ਰਬਤ ਸਾਫ਼ ਛਕਾਇਕੇ ਜੀ
ਸੋਨੇ ਰੁਪੇ ਤੇ ਚਰਮ ਦੇ ਲਾ ਹੁੱਕੇ ਬਦਰੇ ਭਰਥ ਦੇ ਚਮਕ ਚਮਕਾਇਕੇ ਜੀ
ਪੇਚ ਵਾਲੇ ਚੁਗਾਨੀਏ ਖੂਬ ਨੇਚੇ ਸੁਚੇ ਤਿਲੇ ਦੇ ਬੰਦ ਪਵਾਇਕੇ ਜੀ
ਵਾਰਸਸ਼ਾਹ ਦੇ ਮੁਖ ਤੇ ਬੰਨ੍ਹ ਮੁਕਟ ਸੋਇਨ ਸੇਹਰੇ ਬੰਨ੍ਹ ਬੰਨਾਇਕੇ ਜੀ

ਜਾਂਞੀਆਂ ਨੂੰ ਕੁੜੀਆਂ ਨੇ ਗਾਲ੍ਹੀਆਂ ਦੇਣੀਆਂ

ਦੇਖੋ ਝੰਗ ਸਿਆਲ ਬਹਿਸ਼ਤ ਬਣਿਆ ਕੁੜੀਆਂ ਮੇਲ ਦੀਆਂ ਖੂਬ ਸੁਹਾਇਆ ਈ
ਫੁਲਾਂ ਛੁੱਟੀਆਂ ਸੋਹਣੀਆਂ ਗੁੰਦਕੇ ਤੇ ਇਕੋ ਜੇਡੀਆਂ ਮਤਾ ਪਕਾਇਆ ਈ
ਕਾਈ ਆਖਦੀ ਅੰਮਾਂ ਚੁਦਾਵਿਆ ਵੇ ਮੇਰੀ ਭੈਣ ਨੂੰ ਭੈਣ ਬਣਾਇਆ ਈ
ਅੰਮਾਂ ਤੇਰੀ ਦਾ ਸੈਦਿਆ ਖੇੜਿਆ ਵੇ ਨਾਲ ਚਾਕ ਦੇ ਅਕਦ ਬੰਨ੍ਹਾਇਆ ਈ
ਅਵੇ ਲਾੜਿਆ ਚੀਕ ਮਚੀਕ ਕੇਹੀ ਏਥੇ ਦਮਾਂ ਦਾ ਚੁਕ ਚੁਕਾਇਆ ਈ
ਭਾਵੇਂ ਭੈਣ ਭਨੇਵੀਂ ਨੂੰ ਵੇਚ ਖਾ ਵੇ ਲੇਖਾ ਏਹੋ ਅਸਾਂ ਵਲ ਪਾਇਆ ਈ
ਕਾਈ ਦੇ ਗਾਲ੍ਹੀ ਕਾਈ ਪਾਇ ਕਾਮਣ ਆਪੋ ਆਪਣਾ ਢੋਲ ਵਜਾਇਆ ਈ

ਚੂਚਕ ਮਹਿਰ ਦੀਆਂ ਘਰਦੀਆਂ ਬਿਲੀਆਂ ਤੋਂ ਟਬਰ ਖੇੜਿਆਂ ਦਾ ਪੜਵਾਇਆ ਈ
ਜੰਞ ਖੇੜਿਆਂ ਦੀ ਜਦੋਂ ਆਣ ਢੁੱਕੀ ਕੁੜੀਆਂ ਕਾਮਣਾਂ ਤੇ ਜ਼ੋਰ ਪਾਇਆ ਈ
ਜੰਞ ਬੰਨ੍ਹਣ ਦੀਆਂ ਕਰਨ ਤਿਆਰੀਆਂ ਜੀ ਨਾਲ ਮੰਤਰਾਂ ਚਾ ਵਲਾਇਆ ਈ
ਸੈਦਿਆ ਸਣੇ ਸਰਬਾਹਲੜੇ ਚੁਤੂ ਆਵੇ ਕਿਉਂ ਗਾਂਡੂਆਂ ਨਾਮ ਧਰਾਇਆ ਈ
ਵਾਰਸਸ਼ਾਹ ਮੀਆਂ ਪਹਿਲੋਂ ਸਮਝਣਾ ਸੀ ਕਿਉਂ ਜਾਣਕੇ ਭਾਰ ਉਠਾਇਆ ਈ

ਜੰਵ ਨੇ ਆਉਣਾ ਅਤੇ ਰਾਂਝੇ ਨੇ ਉਦਾਸ ਹੋਣਾ

ਜੰਞ ਆਉਂਦੀ ਵੇਖ ਕੇ ਖੇੜਿਆਂ ਦੀ ਰਾਂਝਾ ਭੁੱਜਕੇ ਵਾਂਗ ਕਬਾਬ ਹੋਯਾ
ਖੁਸ਼ੀ ਹੀਰ ਦੇ ਵਿਆਹ ਦੀ ਸੈਦੜੇ ਨੂੰ ਮਸਤ ਪੀਤਿਆਂ ਬਾਝ ਸ਼ਰਾਬ ਹੋਯਾ
ਅਜ ਕੌਣ ਪੁਛੇ ਰਾਂਝੇ ਚਾਕ ਤਾਈਂ ਬੇਗਮ ਹੀਰ ਤੇ ਖੇੜਾ ਨਵਾਬ ਹੋਯਾ
ਭਲੀ ਮੌਤ ਆਖੇ ਰਾਂਝਾ ਜ਼ਿੰਦਗੀ ਤੋਂ ਜੀਉਣ ਯਾਰ ਦੇ ਬਾਝ ਅਜ਼ਾਬ ਹੋਯਾ
ਲੋਕ ਆਖਦੇ ਚੂਚਕ ਨੇ ਜ਼ੁਲਮ ਕੀਤਾ ਹਾਰੇ ਕੌਲ ਈਮਾਨ ਖ਼ਰਾਬ ਹੋਯਾ
ਰਾਂਝਾ ਹੀਰ ਪਿਛੇ ਮਹੀਂ ਚਾਰਦਾ ਸੀ ਮਸ਼ਹੂਰ ਸੀ ਵਿਚ ਪੰਜਾਬ ਹੋਯਾ
ਕੀਤਾ ਜਦੋਂ ਸਵਾਲ ਸੀ ਖੇੜਿਆਂ ਨੇ ਰਾਂਝੇ ਸਮਝਿਆ ਸਾਨੂੰ ਜਵਾਬ ਹੋਯਾ
ਵਾਰਸਸ਼ਾਹ ਮਲੂਮ ਕਰ ਲੈਣ ਆਪੇ ਰੋਜ਼ ਹਸ਼ਰ ਦੇ ਜਦੋਂ ਹਸਾਬ ਹੋਯਾ

ਜੰਟ ਨੇ ਝੰਗ ਵਿਚ ਆਉਣਾ

ਚੜ੍ਹੀ ਰੰਗ ਪੁਰੋਂ ਜੰਞ ਖੇੜਿਆਂ ਦੀ ਢੁੱਕੀ ਸ਼ਹਿਰ ਸਿਆਲਾਂ ਦੇ ਆ ਮੀਆਂ
ਲਾਗੇ ਲਾਗ ਖੁਸ਼ਾਮਦੀ ਆ ਖੜੇ ਹਥੀਂ ਦਿਤੇ ਨੇ ਸਿਹਰੇ ਫੜਾ ਮੀਆਂ
ਸ਼ਤਰੰਜੀਆਂ ਘੱਤ ਵਿਚ ਸੱਥ ਬੈਠ ਜੋੜੇ ਢਾਡੀਆਂ ਦੇ ਖਲੇ ਆ ਮੀਆਂ
ਵਾਰਸਸ਼ਾਹ ਢਾਡੀ ਖੜੇ ਗਾਂਵਦੇ ਨੇ ਕੀਤੀ ਖੇੜਿਆਂ ਨੇਕ ਅਦਾ ਮੀਆਂ

ਸਿਆਲਾਂ ਦੀ ਖੇੜਿਆਂ ਨਾਲ ਮਿਲਣੀ

ਜਾਂਞੀ ਕਮਰਾਂ ਕੱਸਕੇ ਆਣ ਖਲੇ ਤਦੋਂ ਤੇਲੀਆਂ ਆਨ ਮਸਾਲ ਫੜੀ
ਲੱਖ ਲੱਖ ਗੁਜ਼ਾਰ ਦੇ ਸ਼ੁਕਰਾਨਾ ਜਦੋਂ ਜੰਞ ਦਰਵਾਜੜੇ ਆਣ ਵੜੀ
ਸ਼ਾਨ ਸਿਆਲ ਦੀ ਵੇਖਕੇ ਖੁਸ਼ੀ ਹੋਏ ਕੰਨੀਂ ਬੁੰਦੇ ਤੇ ਸੋਂਹਦੇ ਹਸ ਕੁੜੀ
ਵਾਰਸਸ਼ਾਹ ਕੀ ਪੁਛਣਾ ਹੀਰ ਤਾਈਂ ਇਕ ਦੂਜੀ ਤੋਂ ਚੰਗੀ ਏ ਹੀਰ ਕੜੀ
ਨਾਈ ਚਾ ਕੇ ਥਾਲ ਪਤਾਸਿਆਂ ਦਾ ਧਰਿਆ ਖੇੜਿਆਂ ਦੇ ਅਗੇ ਆਂ ਮੀਆਂ
ਪੰਜ ਰੋਕ ਰੁਪੈ ਤੇ ਇਕ ਲੁੰਙੀ ਧਰਿਆ ਖੇੜਿਆਂ ਦਾ ਸਿਰੋਪਾ ਮੀਆਂ
ਮਿਲਣੀ ਕੁੜਮਾਂ ਦੀ ਹੋ ਗਈ ਪਿਛ੍ਹਾਂ ਚਲੇ ਲਾੜਾ ਘੋੜੀ ਤੇ ਲਿਆ ਚੜ੍ਹਾ ਮੀਆਂ
ਵਾਰਸਸ਼ਾਹ ਸਰਬਾਲ੍ਹੜਾ ਨਾਲ ਚੜ੍ਹਿਆ ਚੰਗੇ ਕਰੇਗਾ ਕੰਮ ਖੁਦਾ ਮੀਆਂ

ਜ਼ਿਕਰ ਆਤਸ਼ਬਾਜ਼ੀ

ਆਤਸ਼ਬਾਜ਼ੀਆਂ ਛੁੱਟੀਆਂ ਫੁੱਲ ਝੜੀਆਂ ਨਾਲੇ ਛੁੱਟੀਆਂ ਬਾਗ ਹਵਾ ਮੀਆਂ

ਹਾਥੀ ਮੋਰ ਤੇ ਚਕੀਆਂ ਝਾੜ ਸੁਟੇ ਤਾੜੋ ਤਾੜ ਪਟਾਖਿਆਂ ਪਾ ਮੀਆਂ
ਸਾਵਣ ਭਾਦਰੋਂ ਕੁੱਜੀਆਂ ਖੱਡੀਆਂ ਨੇ ਟਿੰਡ ਚੂਹਿਆਂ ਦੀ ਕਰੇ ਤਾ ਮੀਆਂ
ਮਹਿਤਾਬੀਆਂ ਦੇ ਟੋਟਕੇ ਚਾਦਰਾਂ ਸਨ ਦੇਣ ਚੱਕੀਆਂ ਵਡੇ ਰਸਾ ਮੀਆਂ
ਹਵਾਈਆਂ ਚੜ੍ਹਦੀਆਂ ਤਰਫ਼ ਅਸਮਾਨ ਦੇ ਜੀ ਰੰਗ ਰੰਗ ਦੇ ਹੋਣ ਸੁਆਂ ਮੀਆਂ
ਤਖ਼ਤਰਵਾਂ ਜੋ ਆਂਦਾ ਸੀ ਖੇੜਿਆਂ ਨੇ ਵਾਂਗੂੰ ਬਾਗ ਬਹਿਸ਼ਤ ਸੁਆਂ ਮੀਆਂ
ਸ਼ੁਗਲ ਵੇਖ ਫੁਹਾਰ ਅਨਾਰ ਕਰਦੇ ਭੂਰਾਂ ਛੁੱਟੀਆਂ ਹਰਨ ਨਸਾ ਮੀਆਂ
ਇਕ ਲਾਕੜੀ ਆਉਂਦੇ ਖੇਸ ਲੈਕੇ ਤਸਬੀ ਜ਼ਿਕਰ ਦੀ ਬਹੁਤ ਫਿਰਾ ਮੀਆਂ
ਹਰਟ ਵਗਣ ਤੇ ਵੇਲਣੇ ਲੱਖ ਫਿਰਦੇ ਅਤੇ ਚੱਕੀਆਂ ਫਿਰਦੀਆਂ ਤਾ ਮੀਆਂ
ਕੋਕ ਬਾਣ ਚਲਣ ਜਿਮੀਂ ਕੰਬਦੀ ਸੀ ਬੁਰਜ ਚੜ੍ਹਦੇ ਸਨ ਤਰਫ਼ ਸਮਾ ਮੀਆਂ
ਦੂਰੋਂ ਨੇੜਿਓਂ ਵਿਆਹ ਦੇ ਦੇਖਣੇ ਨੂੰ ਆਏ ਲੋਕ ਸੀ ਹੁੰਮ ਹੁੰਮਾ ਮੀਆਂ
ਸ਼ੇਰ ਹਰਨ ਬਿਲੇ ਛੁੱਟਦੇ ਨਾਲ ਖੁਸ਼ੀ ਮੁਗਲ ਸੋਟੀਆਂ ਤੇ ਭੜਥੂ ਪਾ ਮੀਆਂ
ਲਖ ਆਦਮਾਂ ਦੀ ਖਲਕ ਆ ਢੁੱਕੀ ਰਿਹਾ ਪਿੰਡ ਨਾ ਵਿਚ ਸਮਾ ਮੀਆਂ
ਵਾਰਸਸ਼ਾਹ ਆਤਸ਼ਬਾਜ਼ੀ ਛੁੱਟ ਗਈ ਹੁਣ ਅਗਲੀ ਗਲ ਸੁਣਾ ਮੀਆਂ

ਮਿਰਾਸਣ ਨੇ ਸਿਠਣੀਆਂ ਦੇਣੀਆਂ

ਕਾਮਣ ਪਾਇਕੇ ਡੁਮਣੀ ਛੰਦ ਆਖੇ ਦੇਵੇ ਸਿਠਣੀਆਂ ਤੇ ਖੇੜੇ ਹੱਸ ਦੇ ਨੇ
ਵੇਲਾਂ ਦੇਣ ਅਣਮੁੱਲ ਨਾ ਸੁਧ ਕਾਈ ਖੇੜੇ ਪਏ ਛੋਟੇ ਵਡੇ ਤੱਕ ਦੇ ਨੇ
ਬਹਾਵਨ ਰੱਖ ਪਰੀਠੇ ਵਿਚ ਖੇੜਿਆਂ ਦੇ ਚਾਵਲ ਥਾਲੀਆਂ ਦੇ ਵਿੱਚ ਘੱਤ ਦੇ ਨੇ
ਕੁਝ ਘਿਓ ਅਤੇ ਸ਼ੱਕਰ ਸ਼ੁੱਧ ਨਾਹੀਂ ਖੰਡ ਚਾਵਲਾਂ ਦੇ ਉੱਤੋਂ ਸੱਟ ਦੇ ਨੇ
ਲਗੀ ਦੇਣ ਪਛੋੜੀਆਂ ਲਾਗੀਆਂ ਨੂੰ ਅਤੇ ਹੋਰ ਜੋ ਰਸਮ ਸਪੱਤ ਦੇ ਨੇ
ਵਾਰਸਸ਼ਾਹ ਮੀਆਂ ਖੇੜੇ ਖਾਣ ਖਾਣਾ ਬਹੁਤ ਜੱਸ ਹੋਏ ਚੂਚਕ ਜੱਟ ਦੇ ਨੇ

ਸਾਲੀਆਂ ਦੀਆਂ ਮਸਖਰੀਆਂ

ਮੇਲ ਮੇਲ ਸਿਆਲਾਂ ਨੇ ਜੰਞ ਆਂਦੀ ਲਗੀਆਂ ਸਗਨ ਸਬਬ ਕਰਾਉਣੇ ਨੂੰ
ਘੱਤ ਸੁਰਮ ਸਲਾਈਆਂ ਦੇਣ ਗਾਲ੍ਹੀ ਤੇ ਖਡੱਕੁਨੇ ਨਾਲ ਖਿਡਾਉਣੇ ਨੂੰ
ਮੁੱਠ ਖੋਲ੍ਹ ਕੇ ਛਾਣਨੀ ਤੋੜਿਆ ਨੇ ਸੁਥਨ ਸੀਨਿਓਂ ਪਾਰ ਲੰਘਾਉਣੇ ਨੂੰ
ਆ ਬੈਠ ਖੁਡੱਕਨੇ ਖੇਡ ਮੱਲਾ ਜਾਫ਼ਲ ਲੌਂਗ ਸਪਾਰੀਆਂ ਪਾਉਣੇ ਨੂੰ
ਬੰਨ ਤੀਲੀਆਂ ਪਿੜੀ ਵਿਚ ਬਾਲ ਦੀਵਾ ਆਈਆਂ ਲਾੜੇ ਦੀ ਨਜ਼ਰ ਟਿਕਾਉਣੇ ਨੂੰ
ਕਾਈ ਆਖਦੀ ਅੰਮਾਂ ਕਢਾਵਿਆ ਵੇ ਨਿਕੀ ਆਂਦੀਉ ਨਾਲ ਫਟਾਉਣੇ ਨੂੰ
ਤੇਰੇ ਨਿਕੇ ਸਰਬਾਲੇ ਦੀ ਮਾਂ ਕਢੀ ਸਦਿਓ ਓਸ ਨੂੰ ਪਾਸ ਬਹਾਉਣੇ ਨੂੰ
ਕਾਈ ਦੇ ਗਲ੍ਹੱਥਾ ਤੇ ਇਕ ਛਿੱਬੀ ਇਕ ਝਿੜਕ ਦੀ ਦੂਈ ਹਟਾਉਣੇ ਨੂੰ

ਇਕ ਹਸਦੀਆਂ ਖੇਡਦੀਆਂ ਦੇਣ ਮੋਸਾਂ ਪਾਸ ਬਹਿੰਦੀਆਂ ਲਾਡ ਲਡਾਉਣੇ ਨੂੰ
ਛੰਨਾ ਥਾਲ ਦੇ ਵਿਚ ਚਾ ਰਖਿਓ ਨੇ ਪਕੜ ਜ਼ੋਰ ਦੇ ਨਾਲ ਦਬਾਉਣੇ ਨੂੰ
ਦੇਈਂ ਤੁਰਤ ਹਿਸਾਬ ਸ਼ਤਾਬ ਸਾਨੂੰ ਛਡ ਬੈਠਾ ਏਂ ਢਿੱਲ ਕੀ ਲਾਉਣੇ ਨੂੰ
ਚੀਚੀ ਨਾਲ ਅੰਗੂਠੇ ਦੇ ਖੋਲ੍ਹ ਛੰਨਾ ਸਾਲੀਆਂ ਕਰਦੀਆਂ ਪਿਆਰ ਵਲਾਉਣੇ ਨੂੰ
ਮੌਲੀ ਨਾਲ ਚਾ ਖਿੱਚਿਆ ਗੱਭਰੂ ਨੂੰ ਰੋੜੀਆਂ ਲਗੀਆਂ ਆਣ ਵਿਖਾਉਣੇ ਨੂੰ
ਭਰੀ ਘੜਾ ਘੜੋਲੀ ਤੇ ਕੁੜੀ ਨ੍ਹਾਤੀ ਆਈਆਂ ਫੇਰ ਨਕਾਹ ਪੜ੍ਹਾਉਣੇ ਨੂੰ
ਗਿਰਦ ਆਣ ਹੋਈਆਂ ਲਾੜੇ ਸੈਦੜੇ ਦੇ ਤਯਾਰੀ ਕਰਦੀਆਂ ਛੰਨ ਛਪਾਉਣੇ ਨੂੰ
ਵਾਰਸਸ਼ਾਹ ਨੂੰ ਬੈਠ ਕੇ ਛੰਦ ਪੁੱਛਣ ਜਾਦੂ ਕਰਦੀਆਂ ਸਿਹਰ ਪਵਾਉਣੇ ਨੂੰ

ਕਲਾਮ ਸਾਲੀਆਂ

ਬੈਠ ਮੰਗਦੀਆਂ ਸਾਲੀਆਂ ਚੀਚ ਛੱਲਾ ਦੁੱਧ ਦੇਹ ਅਨਵਿਆਹੀ ਤੂੰ ਚਿੜੀ ਦਾ ਵੇ
ਦੁੱਧ ਦੇਹ ਤੂੰ ਘੋੜੀ ਦਾ ਚੋ ਜੱਟਾ ਨਾਲ ਦਛਨਾ ਖੰਡ ਦੀ ਪੁੜੀ ਦਾ ਵੇ
ਲੌਂਗੀ ਮੁੰਦਰੀ ਦੇ ਵਿਚ ਕੁੱਟ ਕਰ ਦੇ ਘੱਤ ਘੱਤ ਛੱਲਾ ਕੁੜੀ ਚਿੜੀ ਦਾ ਵੇ
ਇਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ ਅੱਡਾ ਖੜਕਦਾ ਕਾਠ ਦੀ ਘੜੀ ਦਾ ਵੇ
ਇਕ ਕੁਆਰ ਮਹਿੰਦੀ ਗਾਨਾ ਹੱਥ ਵਾਲਾ ਪੈਰੀਂ ਨੌਸ਼ਹੁ ਲਾਲ ਦੀ ਤੁਰੀ ਦਾ ਵੇ
ਸੇਜ ਫੁਲਾਂ ਦੀ ਤੇ ਟੇਵਾ ਲੌਂਗ ਵਾਲਾ ਦਸੀਂ ਰੀਤ ਬਨੀ ਕੀਕੂੰ ਵੜੀ ਦਾ ਵੇ
ਤੰਬੂ ਤਾਣ ਦੇ ਖਾਂ ਸਾਨੂੰ ਬਾਝ ਥੰਮ੍ਹਾਂ ਪੌਂਚਾ ਦੇਹ ਖਾਂ ਸੋਨੇ ਦੀ ਚਿੜੀ ਦਾ ਵੇ
ਇਕ ਮੁਣਸ ਕਸੇਰੀ ਦਾ ਖੜੀ ਮੰਗੇ ਹਾਥੀ ਪਾ ਕੁਜੇ ਵਿਚ ਫੜੀ ਦਾ ਵੇ
ਚੀਣਾ ਤਿਲਕਣਾ ਤੇ ਜਿਵੇਂ ਤੇਲ ਥਿੰਦਾ ਵੇਖਾਂ ਡੁਲ੍ਹ ਪਿਆ ਕੀਕੂੰ ਚਣੀ ਦਾ ਵੇ
ਅਨਵਿਧ ਮੋਤੀ ਹਾਰ ਹੱਸੀਆਂ ਦਾ ਗੱਲ ਅੰਗੀਆਂ ਪਾ ਕੇ ਫੜੀ ਦਾ ਵੇ
ਕੁਆਰੀ ਕੁੜੀ ਨੇ ਬਾਫ਼ਤਾ ਕੱਤਿਆ ਈ ਜਿਹੜਾ ਸ਼ਹਿਰ ਤੁਸਾਡੜੇ ਉਣੀ ਦਾ ਵੇ
ਜਿਹੜੀ ਮਾਉਂ ਅਤੇ ਭੈਣ ਪਿਉ ਤੇਰਾ ਉਹਦਾ ਨਾਮ ਉਚੱਕੜਾਂ ਸੁਣੀ ਦਾ ਵੇ
ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ ਲੇਖਾ ਨਾਲ ਤੇਰੇ ਏਵੇਂ ਵਰੀ ਦਾ ਵੇ
ਸੈਦਿਆ ਹੱਸਕੇ ਬੋਲ ਤੂੰ ਨਾਲ ਸਾਡੇ ਗਜ਼ਲ ਰੇਖਤਾ ਕੋਈ ਜੇ ਪੜ੍ਹੀ ਦਾ ਵੇ
ਬੱਧੀ ਜੰਞ ਛੁਡਾ ਤੂੰ ਆਪਣੀ ਵੇ ਦੀਨਾ ਬੇਗ ਦੀ ਕੈਦ ਤੋਂ ਫੜੀ ਦਾ ਵੇ
ਵਾਰਸਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ ਜਿਵੇਂ ਫੁੱਲ ਗੁਲਾਬ ਦਾ ਖਿੜੀ ਦਾ ਵੇ

ਕਲਾਮ ਸੈਦਾ

ਅਨੀ ਸੋਹਣੀਏ ਛੈਲ ਮਲੂਕ ਕੁੜੀਏ ਮੈਥੋਂ ਏਤਨਾ ਛੇੜ ਨਾ ਛਿੜੀ ਦਾ ਨੀ
ਤਿੰਨ ਸੌ ਸੱਠ ਦੇ ਵਿਚ ਬਲਕੀਸ ਰਾਣੀ ਇਹ ਲੈ ਚੀਚ ਛਲਾ ਉਦ੍ਹੀ ਪਿੜੀ ਦਾ ਨੀ
ਚੜ੍ਹਿਆ ਸਾਵਣ ਬਾਗ ਬਹਾਰ ਹੋਈ ਦੱਭ ਘਾਹ ਸਰੱਕੜਾ ਖਿੜੀ ਦਾ ਨੀ

ਟੰਗੀਂ ਪਾ ਰੱਸਾ ਦੋਹਣੀ ਪੂਰ ਕੱਢੀ ਇਹ ਲੈ ਦੁੱਧ ਕੁਆਰੜੀ ਚਿੜੀ ਦਾ ਨੀ
ਚੀਣਾ ਕੰਗਣੀ ਚੋਗ ਚਮੂਣਿਆਂ ਦੀ ਜਿਹੜਾ ਨਿਤ ਘੁਮਿਆਰਾਂ ਦੇ ਛੜੀ ਦਾ ਨੀ
ਦੁੱਧ ਲਿਆ ਹੈ ਘੋੜੀ ਦਾ ਚੋ ਕੁੜੀਏ ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ
ਸੂਹਿਆਂ ਸਾਵਿਆਂ ਨਾਲ ਬਹਾਰ ਤੇਰੀ ਮੁਸ਼ਕ ਆਉਂਦਾ ਲੌਂਗਾਂ ਦੀ ਧੜੀ ਦਾ ਨੀ
ਖੰਡ ਪੁੜੀ ਦੀ ਦੱਛਣਾ ਦਿਆਂ ਤੈਨੂੰ ਟੱਕਾ ਲਾਲ ਵਿੱਚ ਉਸਦੇ ਧਰੀ ਦਾ ਨੀ
ਕਿਸ ਗੱਲ ਤੋਂ ਜੀਊ ਮਬਲਾਨੀਏਂ ਨੀ ਮਜ਼ਾ ਚੱਖ ਬਦਾਮ ਤੇ ਗਿਰੀ ਦਾ ਨੀ
ਏਥੇ ਇੱਕ ਦਲੀਲ ਕਰ ਬੈਠ ਕੁੜੀਏ ਹੁਣ ਚਾਰ ਚੁਫੇਰ ਨਾ ਫਿਰੀ ਦਾ ਨੀ
ਤੰਬੂ ਤਾਣ ਦਿਤਾ ਅਸਾਂ ਬਾਝ ਥੰਮ੍ਹਾਂ ਮੇਲ ਵੇਖ ਲੌ ਧੌਂਕਲ ਤੇ ਛੜੀ ਦਾ ਨੀ
ਬਿਨਾਂ ਬਲਦਾਂ ਦੇ ਖੂਹ ਭੱਜਾ ਦਿਤਾ ਅੱਡਾ ਖੜਕਦਾ ਕਾਠ ਦੀ ਘੜੀ ਦਾ ਨੀ
ਝੱਬ ਨ੍ਹਾ ਲੈ ਬੁਕ ਭਰੇ ਛੈਲ ਕੁੜੀਏ ਚਾ ਖੂਹ ਦਾ ਨਾਲ ਲੈ ਗਿੜੀ ਦਾ ਕੀ
ਹੋਰ ਕੌਣ ਹੈ ਨੀ ਜਿਹੜੀ ਮੁਣਸ ਮੰਗੇ ਅਸਾਂ ਮੁਣਸ ਆਂਦਾ ਜੋੜ ਜੁੜੀ ਦਾ ਨੀ
ਅਸਾਂ ਭਾਲ ਕਸੀਰੇ ਦਾ ਮੁਣਸ ਆਂਦਾ ਟੱਪ ਟੱਪ ਤੇਰੇ ਉਤੇ ਚੜ੍ਹੀ ਦਾ ਨੀ
ਚਿਖਾ ਬੂੰਦ ਅਤੇ ਹਿੰਦੁਸਤਾਨ ਅੰਦਰ ਐਸੀ ਹਿਕਮਤ ਪੀਰ ਦੀ ਚੜੀ ਦਾ ਨੀ
ਆ ਕੰਜ ਕੁਆਰੀਏ ਡਰੀਂ ਮੋਈਏ ਝੱਪਾ ਪਾ ਨਾ ਕੁੰਜੀ ਦੀ ਝਰੀ ਦਾ ਨੀ
ਜੋੜੀ ਹਾਥੀਆਂ ਦੀ ਕੁੱਜੇ ਵਿਚ ਪਾਈ ਇਹ ਲੈ ਡਾਰੀਏ ਭੇੜ ਜੋ ਭਿੜੀ ਦਾ ਨੀ
ਇਕ ਮੰਗਿਓ ਇਹ ਅਣਹੋਂਦ ਕੁੜੀਏ ਪੌਂਚਾ ਸੋਨੇ ਦਾ ਕਿਤੇ ਨਾ ਘੜੀ ਦਾ ਨੀ
ਹੱਥੀਂ ਆਪਣੇਲਵੀਂ ਸੰਭਾਲ ਕੁੜੀਏ ਇਹ ਲੈ ਘੁਰਕ ਬਿੱਲਾ ਕੁੜੀ ਚਿੜੀ ਦਾ ਨੀ
ਇਹ ਗੱਲ ਭੱਲੀ ਮੇਰੇ ਯਾਦ ਆਈ ਰੋਟ ਸੁੱਖਿਆ ਪੀਰ ਦੀ ਥੜੀ ਦਾ ਨੀ
ਚਾਲ ਚਲਣ ਮੁਰਗਾਈਆਂ ਤਰਨ ਤਾਰੀ ਬੇਲਿਆਂ ਫੁੱਲ ਗੁਲਾਬ ਦਾ ਝੜੀ ਦਾ ਨੀ
ਕੋਟ ਨਦੀ ਵਿਚ ਲੈ ਸੁਤੇ ਲੋਕ ਮੰਜਾ ਤੇਰੇ ਸੌਣ ਨੂੰ ਕੌਲ ਲੈ ਵੜੀ ਦਾ ਨੀ
ਸੁਰਮਾ ਸੁਰਖੀ ਤੇ ਲਏਂ ਦੰਦਾਸੜਾ ਤੂੰ ਸ਼ੀਸ਼ਾ ਸਾਫ਼ ਵਿਚ ਆਰਸੀ ਜੜੀ ਦਾ ਨੀ
ਚੋਲੀ ਮੁਸ਼ਕ ਨਾਭੀ ਉੱਤੇ ਘੜਨ ਛੱਲਾ ਮੁਸ਼ਕ ਸਭ ਸਰੀਰ ਵਿਚ ਜੜੀ ਦਾ ਨੀ
ਅਸਾਂ ਭਾਲ ਕਸੀਰੇ ਦਾ ਮੁਣਸ ਆਂਦਾ ਜਿਸ ਸਾੜਿਆ ਮੂਲ ਨਾ ਸੜੀ ਦਾ ਨੀ
ਇਕ ਚਾਕ ਦੀ ਭੈਣ ਤੇ ਤੁਸੀਂ ਸੱਭੇ ਚਲ ਨਾਲ ਮੇਰੇ ਜੋੜ ਜੁੜੀ ਦਾ ਨੀ
ਵਾਰਸਸ਼ਾਹ ਘੇਰਾ ਕਾਹਨੂੰ ਘਤਿਆ ਜੇ ਜੀਕੂੰ ਚੰਨ ਪਰਵਾਰ ਵਿਚ ਵੜੀ ਦਾ ਨੀ

ਕਾਜ਼ੀ ਨੇ ਹੀਰ ਦਾ ਨਿਕਾਹ ਪੜ੍ਹਾਉਣ ਵਾਸਤੇ ਆਉਣਾ

ਕਾਜ਼ੀ ਸਦ ਬਹਾਲਿਆ ਫਰਸ਼ ਉਤੇ ਆਯਾ ਉਹ ਜੋ ਅਕਦ ਪੜ੍ਹਾਉਣੇ ਨੂੰ
ਦੋ ਸ਼ਾਹਦ ਤੇ ਇਕ ਵਕੀਲ ਕੀਤਾ ਨੀਯਤ ਖੈਰ ਦੀ ਹਥ ਉਠਾਉਣੇ ਨੂੰ

ਮੁਸਲਮਾਨੀ ਦੇ ਪੰਜ ਬਿੱਨਾ ਦਸੇ ਕਲਮਾ ਸਿਫ਼ਤ ਈਮਾਨ ਪੜ੍ਹਾਉਣੇ ਨੂੰ
ਲਾਇਲਾ ਇਲਲਿਲਾ ਮੁਹੰਮਦੁ ਰਸੂਲਲਿੱਲਾ ਕੋ ਕਹਿਆ ਸ਼ਰੀਅਤ ਬਤਾਉਣੇ ਨੂੰ
ਛੇ ਕਲਮੇ ਤੇ ਪੰਜ ਨਮਾਜ਼ਾਂ ਕਹੀਆਂ ਮਸਲੇ ਹੋਰ ਬਤੇਰੇ ਸਮਝਾਉਣੇ ਨੂੰ
ਦਿਲੋਂ ਸ਼ਕ ਮਿਟਾਇਕੇ ਕਹੀਂ ਬੀਬਾ ਤਾਂ ਈਜ਼ਾਬ ਕਬੂਲ ਕਰਾਉਣੇ ਨੂੰ
ਰਸਾ ਖਾਇਕੇ ਹੀਰ ਸਿਆਲ ਕਹਿੰਦੀ ਨਾ ਕਰ ਝਗੜਾ ਜੀ ਖਪਾਉਣੇ ਨੂੰ
ਮੈਂ ਤਾਂ ਮੁਖ ਨਾ ਮੋੜਸਾਂ ਰਾਂਝਣੇ ਤੋਂ ਵਾਰਸਸ਼ਾਹ ਕੀ ਕੌਲ ਫਿਰਾਉਣੇ ਨੂੰ

ਕਲਾਮ ਹੀਰ ਕਾਜ਼ੀ ਨਾਲ

ਪੜ੍ਹੇ ਇਲਮ ਜੋ ਅਮਲ ਨਾ ਕਰੇ ਭੋਰਾ ਵਿਚ ਹਾਵੀਏ ਦੋਜ਼ਖੀਂ ਸਟਨਾ ਏਂ
ਜਿਹੜਾ ਹੱਕ ਨੂੰ ਕਰੇ ਨਹੱਕ ਮੀਆਂ ਏਸ ਜੱਗ ਤੋਂ ਓਸ ਕੀ ਖੱਟਨਾ ਏਂ
ਡਾਢਾ ਖੂਹ ਡੂੰਘਾ ਵਿਚ ਨਰਕ ਹੈਗਾ ਰੱਬ ਕਾਜ਼ੀਆਂ ਨੂੰ ਓਥੇ ਸੱਟਨਾ ਏਂ
ਜ਼ੁਹਦ ਬੰਦਗੀ ਰਾਤ ਦਿਨ ਕਰਨ ਨਾਹੀਂ ਵਿੱਚ ਅੱਗ ਬੁਰਾਈਆਂ ਦੇ ਘੱਤਨਾ ਏਂ
ਮੈਂ ਤਾਂ ਵਿੱਚ ਈਮਾਨ ਦੇ ਰਹਾਂ ਸਾਬਤ ਭਲਾ ਕਾਜ਼ੀਆ ਤੱਧ ਕੀ ਵੱਟਨਾ ਏਂ
ਵਾਰਸਸ਼ਾਹ ਜੋ ਕਾਜ਼ੀਆਂ ਬੁਰਾ ਕੀਤਾ ਵੱਡੇ ਡੂੰਘਰੇ ਖੂਹ ਵਿੱਚ ਸੱਟਨਾ ਏਂ

ਹੀਰ ਦਾ ਗੁਸੇ ਹੋਣਾ

ਕਾਜ਼ੀ ਸਦਿਆ ਪੜ੍ਹਨ ਨਿਕਾਹ ਨੂੰ ਜੀ ਹੀਰ ਵੇਹਰ ਬੈਠੀ ਨਹੀਂ ਬੋਲਦੀ ਏ
ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁਕੀ ਮਾਂ ਕੁਫਰ ਦੇ ਗੈਬ ਕਿਉਂ ਤੋਲਦੀ ਏ
ਕਜ਼ਾ ਵਕਤ ਸ਼ੈਤਾਨ ਜੇ ਦੇਇ ਪਾਣੀ ਪਈ ਜਾਨ ਗਰੀਬ ਦੀ ਡੋਲਦੀ ਏ
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ ਸਿਦਕ ਸੱਚ ਜ਼ਬਾਨ ਪਈ ਬੋਲਦੀ ਏ
ਮਖਣ ਨਜ਼ਰ ਰੰਝੇਟੇ ਦੀ ਅਸਾਂ ਕੀਤੀ ਸੁੰਞੀ ਮਾਂ ਕਿਉਂ ਛਾਹ ਨੂੰ ਰੋਲਦੀ ਏ
ਅਸਾਂ ਜਾਨ ਰੰਝੇਟੇ ਦੇ ਪੇਸ਼ ਕੀਤੀ ਲੱਖ ਖੇੜਿਆਂ ਨੂੰ ਚਾ ਘੋਲਦੀ ਏ
ਦੇਖੋ ਮਹਿਕਮੇ ਇਸ਼ਕ ਦੇ ਅਸਾਂ ਕੀਤੇ ਸਾਨੂੰ ਮਾਉਂ ਕਿਉਂ ਇਫ਼ਤਰਾ ਬੋਲਦੀ ਏ
ਅਨ੍ਹੇ ਮੇਉਂ ਵਾਂਗਰ ਵਾਰਸਸ਼ਾਹ ਮੀਆਂ ਪਈ ਮੂਤ ਵਿੱਚ ਮਛੀਆਂ ਟੋਲਦੀ ਏ

ਕਲਾਮ ਕਾਜ਼ੀ

ਕਾਜ਼ੀ ਮਹਿਕਮੇਂ ਵਿੱਚ ਇਰਸ਼ਾਦ ਕੀਤਾ ਮੰਨ ਸ਼ਰਹ ਦਾ ਹੁਕਮ ਜੇ ਜੀਉਣਾ ਈਂ
ਬਾਦ ਮੌਤ ਦੇ ਯਾਦ ਈਮਾਨ ਹੀਰੇ ਦਾਖਲ ਵਿੱਚ ਬਹਿਸ਼ਤ ਦੇ ਥੀਉਣਾ ਈ
ਨਾਲ ਜ਼ੌਕ ਤੇ ਸ਼ੌਕ ਦਾ ਨੂਰ ਸ਼ਰਬਤ ਵਿਚ ਜੱਨਤ ਉਲਅਦਨ ਦੇ ਪੀਉਣਾ ਈਂ
ਵਿੱਚ ਸ਼ਰਮ ਹਯਾ ਦੇ ਰਹੀਂ ਸਾਬਤ ਅਤੇ ਖੁਸ਼ੀ ਦੇ ਨਾਲ ਵਹੀਉਣਾ ਈਂ
ਚਾਦਰ ਨਾਲ ਹਯਾ ਦੇ ਸਤਰ ਕੀਜੇ ਕਾਹੇ ਦਰਜ ਹਰਾਮ ਦੀ ਸੀਉਣਾ ਈਂ
ਵਾਰਸਸ਼ਾਹ ਖੁਸ਼ੀ ਹੋਯਾ ਜੱਗ ਸਾਰਾ ਉਮਰ ਖੁਸ਼ੀ ਦੇ ਨਾਲ ਕਟੀਉਣਾ ਈਂ

ਕਲਾਮ ਹੀਰ ਕਾਜ਼ੀ ਨਾਲ

ਹੀਰ ਆਖਿਆ ਜੀਉਣਾ ਭਲਾ ਸੋਈ ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ
ਸਭੋ ਜੱਗ ਫ਼ਾਨੀ ਇਕੋ ਰੱਬ ਬਾਕੀ ਜ਼ਿਕੁਰ ਕੀਤਾ ਈ ਆਪ ਰਹਿਮਾਨ ਮੀਆਂ
ਮਾਉਂ ਤੋੜਿਆ ਕੌਲ ਇਕਰਾਰ ਕਰਕੇ ਕੂਕਾਂ ਰੱਬ ਦੇ ਜਾ ਦੀਵਾਨ ਮੀਆਂ
ਏਥੇ ਸਦਾ ਨਾ ਰਹਿਸੀਆ ਮੂਲ ਕੋਈ ਓੜਕ ਜਾਵਣਾ ਛੱਡ ਜਹਾਨ ਮੀਆਂ
ਕੁਲੇ ਸ਼ੈ ਇਨ ਹਾਲਿ ਕੁਨ ਇਵਲ ਜਹਾਂ ਹੁਕਮ ਆਯਾ ਹੈ ਵਿੱਚ ਕੁਰਾਨ ਮੀਆਂ
ਮੇਰੇ ਇਸ਼ਕ ਨੂੰ ਜਾਣਦਾ ਧੌਲ ਬਾਸ਼ਕ ਲੋਹ ਕਲਮ ਤੇ ਜ਼ਿਮੀਂ ਅਸਮਾਨ ਮੀਆਂ
ਰਾਂਝਾ ਛੱਡ ਕੇ ਨਜ਼ਰ ਨਾ ਗ਼ੈਰ ਕਰਸਾਂ ਭਾਵੇਂ ਦੂਰ ਕਰਸਨ ਮੇਰੀ ਜਾਨ ਮੀਆਂ
ਮੈਂ ਤਾਂ ਰਾਂਝਣਾ ਰਾਂਝਣਾ ਕੂਕਸਾਂ ਗੀ ਜਿਚਰ ਦੇਹ ਦੇ ਵਿੱਚ ਪਰਾਨ ਮੀਆਂ
ਵਾਰਸਸ਼ਾਹ ਇਸ ਜ਼ਿੰਦਗੀ ਕੂੜ ਦੀ ਤੋਂ ਕਿਉਂ ਵੇਚੀਏ ਮੁਫ਼ਤ ਈਮਾਨ ਮੀਆਂ

ਕਲਾਮ ਕਾਜ਼ੀ

ਜਿਵੇਂ ਰੂਪ ਦਾ ਕੁੱਝ ਵਿਸਾਹ ਨਹੀਂ ਮਾਣ ਮੱਤੀਏ ਮੁਸ਼ਕ ਪਲੱਟੀਏ ਨੀ
ਨਬੀ ਹੁਕਮ ਨਿਕਾਹ ਫਰਮਾ ਦਿੱਤਾ ਰੱਦ ਫਅਨਕਿਹੁ ਮੰਨ ਲੈ ਜੱਟੀਏ ਨੀ
ਕਦੀ ਦੀਨ ਅਸਲਾਮ ਦੇ ਰਾਹ ਟੁਰੀਏ ਜੜ ਕੁਫਰ ਦੀ ਦਿਲੇ ਤੋਂ ਪੱਟੀਏ ਨੀ
ਜਿਹੜੇ ਛੱਡ ਹਲਾਲ ਹਰਾਮ ਤੱਕਣ ਵਿੱਚ ਹਾਵੀਏ ਦੋਜ਼ਖੀਂ ਸੱਟੀਏ ਨੀ
ਕਹਿਆ ਮੰਨ ਤੂੰ ਸਾਰਿਆਂ ਭਾਈਆਂ ਦਾ ਤੈਨੂੰ ਆਖਦਾ ਰੂਪ ਪਲੱਟੀਏ ਨੀ
ਖੇੜਾ ਹੱਕ ਹਲਾਲ ਕਬੂਲ ਕਰ ਤੂੰ ਵਾਰਸਸ਼ਾਹ ਬਿਨ ਪੱਟੀਏ ਵੱਟੀਏ ਨੀ

ਕਲਾਮ ਹੀਰ

ਹੀਰ ਆਖਦੀ ਕਾਜ਼ੀਆ ਕਰੀਂ ਤੋਬਾ ਰਾਹ ਸੱਚ ਬਿਨਾ ਕੋਈ ਰਾਹ ਨਾਹੀਂ
ਕਲੂਬਉਲ ਮੋਮਨੀਨ ਅਰਸ਼ ਅਲਾ ਕਾਜ਼ੀ ਅਰਸ਼ ਅਲਾਹ ਦਾ ਢਾਹ ਨਾਹੀਂ
ਜਿਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ ਉੱਥੇ ਖੇੜਿਆਂ ਦੀ ਕੋਈ ਵਾਹ ਨਾਹੀਂ
ਆ ਚੜ੍ਹੀ ਗੁਲੇਲ ਮੈਂ ਇਸ਼ਕ ਵਾਲੀ ਉਥੇ ਹੋਰ ਕੋਈ ਚਾਰਾ ਲਾਹ ਨਾਹੀਂ
ਜੇ ਮੈਂ ਜੀਉਣ ਦੇ ਕਾਜ ਈਮਾਨ ਵੇਚਾਂ ਇਹ ਕੌਣ ਜੋ ਅੰਤ ਫ਼ਨਾਹ ਨਾਹੀਂ
ਜੇਕਰ ਫਿਰਾਂ ਮੈਂ ਅੱਜ ਰੰਝੇਟੜੇ ਤੋਂ ਰੋਜ ਹਸਰ ਦੇ ਵਿੱਚ ਪਨਾਹ ਨਾਹੀਂ
ਜੇਹਾ ਰੰਘੜਾਂ ਵਿਚ ਨਾ ਪੀਰ ਕੋਈ ਅਤੇ ਲੁਧਰਾਂ ਦਾ ਬਾਦਸ਼ਾਹ ਨਾਹੀਂ
ਵਾਰਸਸ਼ਾਹ ਮੀਆਂ ਕਾਜ਼ੀ ਸ਼ਰਹ ਦੇ ਨੂੰ ਨਾਲ ਅਹਿਲ ਤਰੀਕ ਦੇ ਰਾਹ ਨਾਹੀਂ

ਕਲਾਮ ਕਾਜ਼ੀ

ਕਰਨ ਆਲਮਾਂ ਨਾਲ ਜਵਾਬ ਸਾਵਾਂ ਨਾਮਾਕੂਲ ਮਜ਼ਹੂਲ ਮਰਤੱਦ ਹੀਰੇ
ਵੇਖਣ ਆਲਮਾਂ ਦਾ ਜ਼ਿਆਰਤ ਨਬੀ ਦੀ ਏਜੇੜ੍ਹੇ ਹੋਣ ਮੁਨਕਰ ਸੋਈ ਰੱਦ ਹੀਰੇ
ਉਚਾ ਕੋਟ ਹੈ ਸ਼ਰਹ ਮੁਹੰਮਦੀ ਦਾ ਲਿੰਗ ਤੋੜਸਾਂ ਪੱਟ ਨਾ ਜੱਦ ਹੀਰੇ

ਆਪ ਗਫ਼ਲਤਾਂ ਦੇ ਵਿੱਚ ਡੁੱਬੀਓਂ ਤੂੰ ਖੂਬ ਘੱਤ ਕੇ ਗਾਲੀਓ ਜੱਦ ਹੀਰੇ
ਜਿਨ੍ਹਾਂ ਨੱਸ ਹਦੀਸ ਤੋਂ ਤਰਕ ਕੀਤੀ ਓਹੋ ਖਾਣ ਮਰਦੂਦ ਅਸੱਦ ਹੀਰੇ
ਸ਼ਰਹ ਨਬੀ ਤੋਂ ਜਾਨ ਕੁਰਬਾਨ ਕੀਤੀ ਸੀਸ ਕੱਟਿਆ ਸ਼ਾਹ ਸਰਮੱਦ ਹੀਰੇ
ਸ਼ਰਹ ਨਬੀ ਵਲੋਂ ਜਿਨ੍ਹਾਂ ਮੂੰਹ ਫੇਰੇ ਰੋਜ਼ ਹਸ਼ਰ ਹੋਸਨ ਸ਼ਕਲ ਬੱਦ ਹੀਰੇ
ਵਾਰਸਸ਼ਾਹ ਕੀ ਅਮਲ ਵਖਾਵਸੈਂ ਤੂੰ ਪੌਸੀਂ ਜਦੋਂ ਹਜ਼ੂਰ ਦੀ ਸੱਦ ਹੀਰੇ

ਕਲਾਮ ਹੀਰ

ਹੁਕਮ ਰੱਬ ਦੇ ਤੇ ਅਮਲ ਆਸ਼ਕਾਂ ਦੇ ਨਾ ਫਰਮਾਨੀਆਂ ਕਾਜ਼ੀਆਂ ਸ਼ਾਦੀਆਂ ਵੇ
ਰੱਬ ਕਦੀ ਨਾ ਉਨ੍ਹਾਂ ਨੂੰ ਤੋੜ ਚਾਹੜੇ ਜਿਨ੍ਹਾਂ ਨੀਯਤਾਂ ਬੇ ਮੁਰਾਦੀਆਂ ਵੇ
ਜਦੋਂ ਜੱਗ ਜਹਾਨ ਤੇ ਸੋਗ ਹੋਵੇ ਤਦੋਂ ਕਾਜ਼ੀਆਂ ਦੇ ਘਰੀਂ ਸ਼ਾਦੀਆਂ ਵੇ
ਉਹ ਮਹਰੂਮ ਹੋਏ ਰਹਿਮਤ ਰੱਬ ਦੀ ਤੋਂ ਜਿਨ੍ਹਾਂ ਵੱਢੀਆਂ ਚੀਰੀਆਂ ਖਾਧੀਆਂ ਵੇ
ਸ਼ਕਲ ਮੋਮਨਾਂ ਦੀ ਕੰਮ ਮੂਜ਼ੀਆਂ ਦੇ ਇਹ ਤਾਂ ਅਸਲ ਸ਼ੈਤਾਨ ਦੀਆਂ ਵਾਦੀਆਂ ਵੇ
ਜਿਸ ਦਗੇ ਫ਼ਰੇਬ ਤੇ ਲੱਕ ਬਧਾ ਮੁੱਢੋਂ ਲਾ ਸਭ ਆਦ ਜੁਗਾਦੀਆਂ ਵੇ
ਚੋਰੀ ਪੜ੍ਹ ਨਿਕਾਹ ਤੇ ਜ਼ਬਰਦਸਤੀ ਕਦੋਂ ਲਿਖਿਆ ਹੁਕਮ ਇਹ ਹਾਦੀਆਂ ਵੇ
ਵਾਰਸ ਆਸ਼ਕਾਂ ਨੂੰ ਕੌਣ ਕੈਦ ਕਰਦਾ ਜਿਨ੍ਹਾਂ ਬਖਸ਼ੀਆਂ ਰੱਬ ਅਜ਼ਾਦੀਆਂ ਵੇ

ਕਲਾਮ ਕਾਜ਼ੀ

ਰੋਜ ਅਜ਼ਲ ਦੇ ਜਿਨ੍ਹਾਂ ਦੇ ਕਰਮ ਚੰਗੇ ਮੰਨ ਲੈਣ ਫਰਮਾਇਆ ਰੱਬ ਹੀਰੇ
ਰਾਹ ਦੀਨ ਇਸਲਾਮ ਦੇ ਟੁਰਨ ਸਿੱਧੇ ਕਰਨ ਸ਼ਰਹ ਦਾ ਬਹੁਤ ਅਦੱਬ ਹੀਰੇ
ਫੁਰਕਾਨ ਵਿੱਚ ਫਅਨਕਿਹੂ ਹਬ ਕਹਿਆ ਨਾਜ਼ਲ ਹੋਯਾ ਈ ਸ਼ਾਹ ਸਬੱਬ ਹੀਰੇ
ਟੁਰਨਾ ਆਯਾ ਹੈ ਪੈਰਵੀ ਨਬੀ ਦੀ ਤੇ ਛੱਡ ਰਾਹ ਸ਼ੈਤਾਨ ਕਰਤੱਬ ਹੀਰੇ
ਮੰਨ ਹੁਕਮ ਫਰਮਾਨ ਰਸੂਲ ਦਾ ਨੀ ਅਬੁਲ ਹੱਕ ਦੇ ਛੱਡ ਕਸੱਬ ਹੀਰੇ
ਹੁਕਮ ਮਾਉਂ ਤੇ ਬਾਪ ਦੇ ਵਿੱਚ ਟੁਰਨਾ ਦੀਨ ਦੁਨੀ ਦਾ ਇਹ ਵਰਤੱਬ ਹੀਰੇ
ਜਿਹੜੇ ਫਿੱਕਾ ਅਸੂਲ ਦੇ ਰਾਹ ਚੱਲਣ ਅਜ਼ਨ ਮਿਲੇਗਾ ਓਹਨਾਂ ਨੂੰ ਝੱਬ ਹੀਰੇ
ਮਾਉਂ ਬਾਪ ਉਸਤਾਦ ਤੋਂ ਜੋ ਆਕੀ ਸੜਨ ਦੋਜ਼ਖਾਂ ਵਿੱਚ ਗਜ਼ੱਬ ਹੀਰੇ
ਜਿਥੇ ਮਾਉਂ ਤੇ ਬਾਪ ਤੇ ਅਸੀਂ ਰਾਜ਼ੀ ਓਸੇ ਥਾਓਂ ਦਾ ਕਰੀਂ ਤੂੰ ਲੱਬ ਹੀਰੇ
ਵਾਰਸਸਾਹ ਦਾ ਆਖਿਆ ਮੰਨ ਜਾਈਂ ਨਹੀਂ ਹੋਵੇਂਗੀ ਨੀ ਅਬੁੱਲ ਰੱਬ ਹੀਰੇ

ਕਲਾਮ ਹੀਰ

ਹੀਰ ਰੋਇਕੇ ਉੱਠ ਖਲੋਤੀਆ ਈ ਸੁਣ ਖਾਂ ਗੱਲ ਤੂੰ ਨਾਲ ਈਮਾਨ ਕਾਜ਼ੀ
ਮਾਉਂ ਪਿਉ ਸੀ ਕੌਲ ਇਕਰਾਰ ਕੀਤਾ ਹੀਰ ਰਾਂਝੇ ਦੀ ਹੈ ਈਮਾਨ ਕਾਜ਼ੀ
ਇੱਕ ਵੇਰ ਦੇ ਕੌਲ ਤੋਂ ਫੇਰ ਫਿਰਨਾ ਕਦੋਂ ਹੋਯਾ ਸੀ ਏਹ ਫਰਮਾਨ ਕਾਜ਼ੀ

ਪਹਿਲਾ ਕੌਲ ਹੀ ਤੋਲਕੇ ਬੋਲਣਾ ਸੀ ਹੋਯਾ ਕਿਸ ਤੋਂ ਇਹ ਨੁਕਸਾਨ ਕਾਜ਼ੀ
ਇੱਕ ਮਾਉਂ ਤੇ ਬਾਪ ਉਦਾੜ ਕਰਦੇ ਦੂਜਾ ਤੂੰ ਹੈਂ ਵਿਚ ਸ਼ੈਤਾਨ ਕਾਜ਼ੀ
ਇਹ ਸ਼ੋਰ ਕਿਸ ਆਖ ਸਮੇਟਣਾ ਈਂ ਜੇੜ੍ਹਾ ਖਿੰਡਿਆ ਵਿੱਚ ਜਹਾਨ ਕਾਜ਼ੀ
ਰਾਂਝੇ ਯਾਰ ਤੋਂ ਮੁੱਖ ਨਾ ਮੂਲ ਮੋੜਾਂ ਜਿਚਰ ਹਡਾਂ ਦੇ ਵਿੱਚ ਹੈ ਜਾਨ ਕਾਜ਼ੀ
ਵਾਰਸਸ਼ਾਹ ਪਨਾਹ ਹੋਰ ਢਾਹ ਬੈਠੀ ਇਕੋ ਤੱਕੀਆ ਰੱਬ ਰਹਿਮਾਨ ਕਾਜ਼ੀ

ਕਲਾਮ ਕਾਜ਼ੀ

ਕਾਜ਼ੀ ਆਖਦਾ ਫੇਰ ਲਾਚਾਰ ਹੋ ਕੇ ਪੈਰ ਰੱਖ ਤੂੰ ਵੇਖ ਕੇ ਥਾਂ ਹੀਰੇ
ਕਰਾਂ ਖੌਫ ਖੁਦਾਇ ਦਾ ਡਰਾਂ ਮੋਈਏ ਨਹੀਂ ਡੱਕਰੇ ਵੱਢ ਕੇ ਖ਼ਾਂ ਹੀਰੇ
ਦੁਰ੍ਰੇ ਸ਼ਰਹ ਦੇ ਮਾਰ ਉਧੇੜ ਦੇਵਾਂ ਕਰਾਂ ਉਮਰ ਖਿਤਾਬ ਦਾ ਨਿਆਂ ਹੀਰੇ
ਘੱਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਤੈਨੂੰ ਵੇਖਸੀ ਪਿੰਡ ਗਰਾਂ ਹੀਰੇ
ਖੇੜੇ ਕਰੀਂ ਕਬੂਲ ਜੇ ਖੈਰ ਚਾਹੇਂ ਛੱਡ ਚਾਕ ਰੰਝੇਟੇ ਦਾ ਨਾਂ ਹੀਰੇ
ਅਖੀਂ ਮੀਟ ਕੇ ਵਕਤ ਲੰਘਾ ਮੋਈਏ ਇਹ ਜੋਬਨਾ ਬੱਦਲਾਂ ਛਾਂ ਹੀਰੇ
ਮੇਰਾ ਆਖਣਾ ਜੇ ਕਬੂਲ ਕਰਸੇਂ ਸ਼ਾਬਾ ਹੋਸੀਆ ਜੱਗ ਵਿਚ ਤਾਂ ਹੀਰੇ
ਵਾਰਸਸ਼ਾਹ ਹੁਣ ਆਸਰਾ ਰੱਬ ਦਾ ਏ ਜਦੋਂ ਵਿੱਟਰੇ ਬਾਪ ਤੇ ਮਾਂ ਹੀਰੇ

ਕਲਾਮ ਹੀਰ

ਹੀਰ ਆਖਦੀ ਏ ਮੀਆਂ ਕਾਜ਼ੀਆ ਵੇ ਕਿਉਂ ਛੇੜਨੈਂ ਸ਼ਿਰਕ ਸ਼ਰਾਰਿਆਂ ਨੂੰ
ਦਰਸ ਇਸ਼ਕ ਦੀ ਵਾਕਫ਼ੀ ਨਹੀਂ ਓਹਨਾਂ ਤੋਤੇ ਵਾਂਗ ਜੋ ਪੜ੍ਹਨ ਸਪਾਰਿਆਂ ਨੂੰ
ਰਲੇ ਦਿਲਾਂ ਨੂੰ ਪਕੜ ਵਿਛੋੜ ਦੇਂਦੇ ਬੁਰੀ ਬਾਣ ਹੈ ਤਿਨਾਂ ਹਤਿਆਰਿਆਂ ਨੂੰ
ਖਾਵਣ ਵੱਢੀਆਂ ਨਿੱਤ ਈਮਾਨ ਵੇਚਣ ਇਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ
ਰਾਹ ਸੱਚ ਦੇ ਤੋਂ ਕਰ ਕੇ ਤਰਕ ਕਾਜ਼ੀ ਕਰੇਂ ਕੂੜ ਦੇ ਐਡ ਪਸਾਰਿਆਂ ਨੂੰ
ਝੂਠ ਸਾੜਦਾ ਚਾ ਈਮਾਨ ਨੂੰ ਜੀ ਜੇਹੀ ਅੱਗ ਸਾੜੇ ਕੱਖਾਂ ਸਾਰਿਆਂ ਨੂੰ
ਨਿਤ ਸ਼ਰਹ ਦੇ ਫ਼ਿਕਰ ਗ਼ਲਤਾਨ ਰਹਿੰਦੇ ਇਹੋ ਸ਼ਾਮਤ ਹੈ ਰੱਬ ਦੇ ਮਾਰਿਆਂ ਨੂੰ
ਜਿਸ ਤੋਂ ਲੈਂਵਦੇ ਓਸਦੀ ਗੱਲ ਕਰਦੇ ਰੱਬ ਮਾਰਿਆ ਇਨ੍ਹਾਂ ਹਤਿਆਰਿਆਂ ਨੂੰ
ਰੱਬ ਦੋਜ਼ਖਾਂ ਨੂੰ ਭਰੇ ਪਾ ਬਾਲਣ ਕੇਹਾ ਦੋਸ਼ ਹੈ ਇਨ੍ਹਾਂ ਵਿਚਾਰਿਆਂ ਨੂੰ
ਵਾਰਸਸ਼ਾਹ ਮੀਆਂ ਬਣੀ ਬਹੁਤ ਔਖੀ ਨਹੀਂ ਜਾਣਦੇ ਸਾਂ ਇਨ੍ਹਾਂ ਕਾਰਿਆਂ ਨੂੰ
ਜੇਹੜੇ ਸ਼ਰਹ ਦੇ ਹੁਕਮ ਤੇ ਰਹਿਣ ਸਾਬਤ ਘੱਤ ਵਿੱਚ ਬਹਿਸ਼ਤ ਦੇ ਪਾਈਅਨ ਗੇ
ਜੇੜ੍ਹੇ ਮਾਉਂ ਤੇ ਬਾਪ ਦਾ ਹੁਕਮ ਮੰਨਣ ਅਠ ਬਹਿਸ਼ਤ ਭੀ ਉਨ੍ਹਾਂ ਨੂੰ ਚਾਹੀਅਨ ਗੇ
ਜਿਨ੍ਹਾਂ ਰੱਦ ਕੀਤਾ ਕੌਲ ਸ਼ਰਹ ਤਾਈਂ ਉਹ ਦੋਜ਼ਖਾਂ ਦੇ ਵਿੱਚ ਦਾਹੀਅਨ ਗੇ
ਵਾਰਸ ਮੰਨ ਤੂੰ ਆਖਿਆ ਅਸਾਂ ਦਾ ਨੀ ਨਹੀਂ ਖੱਲ ਉਲਟੀ ਤੇਰੀ ਲਾਹੀਅਨ ਗੇ

ਤਥਾ

ਕਜਾ ਵਕਤ ਨਾ ਕਿਸੇ ਨੇ ਸਾਥ ਰਲਣਾ ਖ਼ਾਲੀ ਦਸਤ ਜੇਬਾਂ ਸਭ ਝਾੜੀਅਨ ਗੇ
ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ ਤਕਣ ਨਜ਼ਰ ਹਰਾਮ ਦੀ ਮਾਰੀਅਨ ਗੇ
ਕਬਰ ਵਿੱਚ ਬਹਾ ਕੇ ਮਾਰ ਗੁਰਜਾਂ ਸਭੇ ਪਾਪ ਤੇ ਪੁੰਨ ਨਿਤਾਰੀਅਨ ਗੇ
ਦੁਨੀਆ ਉਤੇ ਬੀ ਰੂਹ ਸਿਆਹ ਉਸਦਾ ਆਕਬੱਤ ਨੂੰ ਖੂਬ ਸਵਾਰੀਅਨ ਗੇ
ਰੋਜ਼ ਹਸ਼ਰ ਦੇ ਇਹ ਗੁਨਾਹਗਾਰ ਸੱਭੇ ਘੱਤ ਅੱਗ ਦੇ ਵਿੱਚ ਨਘਾਰੀਅਨ ਗੇ
ਵਾਰਸਸ਼ਾਹ ਇਹ ਉਮਰ ਦੇ ਲਾਲ ਮੋਹਰੇ ਇਕ ਰੋਜ਼ ਨੂੰ ਆਕਬਤ ਹਾਰੀਅਨ ਗੇ

ਕਲਾਮ ਹੀਰ

ਜੇਹੜੇ ਜਾਹਿਲ ਤੇ ਪੁਰ ਤਕਸੀਰ ਕਾਜ਼ੀ ਓਨ੍ਹਾਂ ਆਸਰਾ ਰੱਬ ਦਾ ਰੱਖਣਾ ਏਂ
ਪੜ੍ਹਨ ਇਲਮ ਤੇ ਅਮਲ ਨਾ ਕਰਨ ਜਿਹੜੇ ਵਾਂਗ ਢੋਲ ਦੇ ਬੋਲ ਜੋ ਸੱਖਣਾ ਏਂ
ਜੇੜ੍ਹੇ ਸੱਚਿਆਂ ਨੂੰ ਕਰਨ ਚਾ ਝੂਠੇ ਤਿਨ੍ਹਾਂ ਦੋਜ਼ਖਾਂ ਦਾ ਦੁੱਖ ਚੱਖਣਾ ਏਂ
ਖੂਹੇ ਵੇਲ ਦੇ ਵਿਚ ਉਹ ਲਾਹੀਅਨਗੇ ਵੱਢ ਸੱਪ ਅਠੂਹਿਆਂ ਨੇ ਭੱਖਣਾ ਏਂ
ਏਸ ਜਿਦ ਦਾ ਕੁਝ ਸੁਆਦ ਨਾਹੀਂ ਐਵੇਂ ਖ਼ਾਕ ਦਾ ਬੁੱਕ ਕਿਉਂ ਫੱਕਣਾ ਏਂ
ਵਾਰਸਸ਼ਾਹ ਇਸ ਜੱਗ ਜਹਾਨ ਉਤੋਂ ਅਸਾਂ ਇਸ਼ਕ ਦੇ ਹਰਫ਼ ਨੂੰ ਲੱਖਣਾ ਏਂ

ਕਲਾਮ ਕਾਜ਼ੀ

ਮੈਨੂੰ ਦਸ ਕਿਸ ਬੱਧਾ ਨਿਕਾਹ ਤੇਰਾ ਕੌਣ ਵਾਹਦ ਤੇ ਕੌਣ ਵਕੀਲ ਹੈ ਨੀ
ਬਿਨਾਂ ਸ਼ਰਹ ਦੇ ਰਵਾਂ ਨਿਕਾਹ ਨਾਹੀਂ ਇਹ ਤਾਂ ਸ਼ਰਹ ਦੀ ਖਾਸ ਦਲੀਲ ਹੈ ਨੀ
ਦੇਣ ਝੂਠ ਦੀ ਖਬਰ ਅਗੰਮ ਵਾਹੀਂ ਨੱਸ ਫਿੱਕਾ ਦੇ ਵਿੱਚ ਜਲੀਲ ਹੈ ਨੀ
ਇਹ ਸ਼ਰਹ ਸਰਪੋਸ਼ ਹੈ ਸਭ ਫਿਰਕਾ ਰੱਦ ਹੋਏ ਨੂੰ ਨਾਂਹ ਸਬੀਲ ਹੈ ਨੀ
ਸ਼ਰਹ ਪਕੜ ਚੜ੍ਹਾਇਆ ਚਾ ਸੂਲੀ ਮਨਸੂਰ ਜੋ ਮਰਦ ਅਸੀਲ ਹੈ ਨੀ
ਰਾਂਝਾ ਬਾਝ ਨਕਾਹ ਦੇ ਬੱਧਿਆਂ ਦੇ ਕੌਣ ਕਹੇ ਦਰੁੱਸਤ ਤਮਸੀਲ ਹੈ ਨੀ
ਜੇੜ੍ਹੇ ਰਾਹ ਖੁਦਾਈ ਦਾ ਨਾਂਹ ਜਾਣਨ ਲੋਕ ਓਸ ਨੂੰ ਕਹਿਣ ਬਖੀਲ ਹੈ ਨੀ
ਵਾਰਸਸ਼ਾਹ ਕਿਸ ਬੱਧਾ ਨਕਾਹ ਤੇਰਾ ਵਿੱਚ ਸ਼ਰਹ ਦੇ ਝੂਠ ਕਲੀਲ ਹੈ ਨੀ

ਕਲਾਮ ਹੀਰ

ਅਗੋਂ ਹੀਰ ਬੋਲੀ ਮੀਆਂ ਕਾਜ਼ੀਆ ਵੇ ਤੈਨੂੰ ਕਿਸ ਉਸਤਾਦ ਪੜ੍ਹਾਇਆ ਏ
ਤੈਨੂੰ ਸ਼ਰਹ ਸ਼ਰੀਫ ਦੀ ਖਬਰ ਨਾਹੀਂ ਸੱਚ ਆਖ ਕੀ ਰੱਬ ਭੁਲਾਇਆ ਏ
ਮੂਜਬ ਸ਼ਰਹ ਦੇ ਝੱਲੀ ਮਨਸੂਰ ਸੂਲੀ ਸ਼ਾਹ ਸ਼ੰਮਸ ਨੇ ਚੰਮ ਲੁਹਾਇਆ ਏ
ਕਾਜੀ ਮਸਲਿਆਂ ਤੋਂ ਤੂੰ ਤਾਂ ਹੈਂ ਝੂਠਾ ਤੈਨੂੰ ਖੋਲ੍ਹ ਕੇ ਆਖ ਸੁਣਾਇਆਂ ਏ
ਸੁਣ ਕਾਜ਼ੀਆ ਪਤਾ ਨਕਾਹ ਦਾ ਜੀ ਅਸਾਂ ਸੱਚ ਦਾ ਸੁਖਨ ਅਲਾਇਆ ਦੇ
ਨੀਯਤ ਐਨ ਹਲਾਲ ਹੈ ਆਸ਼ਕਾਂ ਦੀ ਲਫਜ਼ ਗ਼ੈਨ ਦਾ ਜਿਨ੍ਹਾਂ ਉਡਾਇਆ ਏ

ਐਨ ਸ਼ੀਨ ਤੇ ਕਾਫ ਜਨੇਤ ਮੇਰੀ ਜਿਨ੍ਹਾਂ ਹੀਰ ਈਮਾਨ ਦਿਵਾਇਆ ਏ
ਕਾਲੂ ਬਲਾ ਦੇ ਦਿਨ ਨਕਾਹ ਬੱਧਾ ਰੂਹ ਨਬੀ ਦੇ ਆਣ ਪੜ੍ਹਾਇਆ ਏ
ਕੁਤਬ ਹੋ ਵਕੀਲ ਵਿੱਚ ਆਣ ਬੈਠਾ ਹੁਕਮ ਰੱਬ ਨੇ ਆਪ ਕਰਾਇਆ ਏ
ਜਬਰਾਈਲ ਮੇਕਾਈਲ ਗਵਾਹ ਚਾਰੇ ਅਜ਼ਰਾਈਲ ਅਸਰਾਫ਼ੀਲ ਆਇਆ ਏ
ਅਗਲਾ ਤੋੜ ਕੇ ਹੋਰ ਨਕਾਹ ਪੜ੍ਹਨਾ ਆਖ ਰੱਬ ਨੇ ਕਦੋਂ ਫੁਰਮਾਇਆ ਏ
ਵਾਰਸਸ਼ਾਹ ਹਕੀਕਤ ਦੀ ਖਬਰ ਨਾਹੀਂ ਕਾਜ਼ੀ ਦੁਨੀਆ ਦਾ ਨਾਮ ਧਰਾਇਆ ਏ

ਕਲਾਮ ਕਾਜ਼ੀ

ਜਿਨ੍ਹਾਂ ਅੱਲਾਹ ਤੇ ਨਬੀ ਤਹਕੀਕ ਜਾਤਾ ਉਹ ਜ਼ੌਕ ਦੇ ਨਾਲ ਵਹੀਜੀਅਨਗੇ
ਜਿਨ੍ਹਾਂ ਨਾਂਹ ਮੰਨਿਆ ਪਛੋਤਾਵਣੀਗੇ ਹੱਡ ਗੋਰ ਦੇ ਵਿੱਚ ਤਪੀਜੀਅਨਗੇ
ਸ਼ਰਹ ਨਾਲ ਅਨਮੋੜ ਅਜੋੜ ਕਰਦੇ ਭਾਹ ਨਰਕ ਦੇ ਵਿੱਚ ਤਪੀਜੀਅਨਗੇ
ਹੁਕਮ ਨੱਸ ਹਦੀਸ ਨਾ ਮੰਨ ਹੀਰੇ ਅਸੀਂ ਹੋਰ ਵੀ ਕੰਮ ਕੁੱਝ ਕੀਜੀਅਨਗੇ
ਤੋਬਾ ਕਸਮ ਕੁਰਾਨ ਦਿਵਾਣ ਤੈਨੂੰ ਤੇਰਾ ਮਾਉਂ ਤੇ ਬਾਪ ਪਤੀਜੀਅਨਗੇ
ਵਾਰਸਸ਼ਾਹ ਜਹਾਨ ਦੇ ਖੇਤ ਅੰਦਰ ਤਿਹੇ ਵੱਢੀਅਨਗੇ ਜਿਹੇ ਬੀਜੀਅਨਗੇ

ਕਲਾਮ ਹੀਰ

ਜੇੜ੍ਹੇ ਇਸ਼ਕ ਦੀ ਅੱਗ ਦੇ ਤਾ ਤੱਤੇ ਓਨ੍ਹਾਂ ਖੌਫ ਨਾ ਨਰਕ ਦੀ ਲਾਸ ਦਾ ਈ
ਜਿਨ੍ਹਾਂ ਇੱਕ ਦੇ ਨਾਮ ਦਾ ਵਿਰਦ ਕੀਤਾ ਉਨ੍ਹਾਂ ਫਿਕਰ ਅੰਦੇਸੜਾ ਕਾਸਦਾ ਈ
ਆਖਰ ਸਿਦਕ ਯਕੀਨ ਤੇ ਕੰਮ ਪੌਸੀ ਮੂਤ ਡੈਹ ਇਹ ਪੁਤਲਾ ਮਾਸਦਾ ਏ
ਦੋਜ਼ਖ ਮਾਰਿਆਂ ਮਿਲਣ ਬੇਸਿਦਕ ਝੂਠੇ ਜਿਨ੍ਹਾਂ ਬਾਣ ਤਕਣ ਆਸ ਪਾਸ ਦਾ ਈ
ਝੂਠ ਬੋਲਣਾ ਕੁਫ਼ਰ ਥੀਂ ਬਹੁਤ ਮੰਦਾ ਹੁਕਮ ਹਕ ਫੁਰਮਾਇਆ ਰਾਸ ਦਾ ਈ
ਵਾਰਸ ਜਿਨ੍ਹਾਂ ਤੇ ਰੱਬ ਦਾ ਕਹਿਰ ਹੁੰਦਾ ਉਹ ਤਾਂ ਝੂਠ ਦੇ ਵਿੱਚ ਆ ਫਾਸਦਾ ਈ

ਕਲਾਮ ਕਾਜ਼ੀ

ਕਾਜ਼ੀ ਆਖਦਾ ਹੀਰ ਨੂੰ ਇਹ ਮਸਲੇ ਮੰਨ ਲੈ ਜੇ ਤੁੱਧ ਨੂੰ ਲੋੜ ਹੈ ਨੀ
ਮੰਨੇ ਸਿਦਕ ਯਕੀਨ ਈਮਾਨ ਵਾਲਾ ਜਿਹੜਾ ਨਾ ਮੰਨੇ ਸੋ ਅਮੋੜ ਹੈ ਨੀ
ਲਿਖਿਆ ਵਿੱਚ ਕਿਤਾਬ ਕੁਰਾਨ ਦੇ ਜੀ ਗੁਨਾਹਗਾਰ ਖ਼ੁਦਾਅ ਦਾ ਚੋਰ ਹੈ ਨੀ
ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ ਜਿਹਾ ਰਾਹ ਤਰੀਕ ਦਾ ਜੋਰ ਹੈ ਨੀ
ਜੋ ਕੁਝ ਮਾਉਂ ਤੇ ਬਾਪ ਤੇ ਅਸੀਂ ਕਰੀਏ ਓਥੇ ਤੁੱਧ ਦਾ ਕੁੱਝ ਨਾ ਸ਼ੋਰ ਹੈ ਨੀ
ਜਿਨ੍ਹਾਂ ਨਾਂਹ ਮੰਨਿਆ ਪਛੋਤਾਵਣੀਗੇ ਪੈਰ ਦੇਖਕੇ ਝੂਰਦਾ ਮੋਰ ਹੈ ਨੀ
ਕਰੀਂ ਤਰਕ ਹਰਾਮ ਹਲਾਲ ਖਾਈਂ ਇਹੋ ਰਾਹ ਸ਼ਰੀਅਤ ਦਾ ਤੋੜ ਹੈ ਨੀ
ਅੰਨ ਧਨ ਤੇ ਲਛਮੀ ਰੱਬ ਦੇਸੀ ਵਾਰਸਸ਼ਾਹ ਨੂੰ ਕਾਸਦੀ ਥੋੜ ਹੈ ਨੀ

ਕਲਾਮ ਹੀਰ

ਹੀਰ ਅਰਜ ਕਰਦੀ ਹੱਥ ਬੰਨ੍ਹਕੇ ਜੀ ਗੱਲ ਸੁਣੀ ਜੋ ਅਸਲ ਦੀ ਚਾਹੁਣੀ ਏਂ
ਜੇ ਤਾਂ ਹੈ ਈਮਾਨ ਤੇ ਛੱਡ ਪਿੱਛਾ ਮਗਰੋਂ ਲਹੁ ਜੇ ਸਾਡਿਓਂ ਲਾਹੁਣੀ ਏਂ
ਕਾਜ਼ੀ ਮਾਉਂ ਤੇ ਬਾਪ ਕਰਾਰ ਕੀਤਾ ਹੀਰ ਰਾਂਝੇ ਦੇ ਨਾਲ ਵਿਆਹੁਣੀ ਏਂ
ਅਸਾਂ ਓਸਦੇ ਨਾਲ ਚਾ ਸਿਦਕ ਕੀਤਾ ਗੱਲ ਗੋਰ ਦੇ ਤੀਕ ਨਿਭਾਹੁਣੀ ਏਂ
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ ਕਿਸੇ ਰੋਜ ਦੀ ਏਹ ਪਰਾਹੁਣੀ ਏਂ
ਵਾਰਸਸ਼ਾਹ ਨਾ ਜਾਣਦੀ ਮੈਂ ਕਮਲੀ ਮਾਰ ਸ਼ੇਰ ਦੀ ਗੱਧੇ ਨੇ ਖਾਉਂਨੀ ਏਂ

ਕਲਾਮ ਕਾਜ਼ੀ

ਕੁਰਬ ਵਿੱਚ ਦਰਗਾਹ ਦੇ ਤਿਨ੍ਹਾਂ ਨੂੰ ਜੇ ਜਿਹੜੇ ਹੱਕ ਦੇ ਨਾਲ ਨਕਾਹੀਅਨ ਗੇ
ਮਾਉਂ ਬਾਪ ਦੇ ਹੁਕਮ ਦੇ ਵਿੱਚ ਚੱਲਣ ਨਾਲ ਸ਼ੌਕ ਦੇ ਉਹ ਵੀਵਾਹੀਅਨ ਗੇ
ਜਿਹੜੇ ਛੱਡ ਕੇ ਹੁਕਮ ਬੇਹੁਕਮ ਹੋਏ ਵਿੱਚ ਹਾਵੀਏ ਦੋਜ਼ਖਾਂ ਡਾਹੀਅਨ ਗੇ
ਜਿਹੜੇ ਹੱਕ ਦੇ ਨਾਲ ਪਿਆਰ ਵੰਡਨ ਅੱਠ ਬਹਿਸ਼ਤ ਭੀ ਉਨ੍ਹਾਂ ਨੂੰ ਚਾਹੀਅਨ ਗੇ
ਟੁਰਨ ਫਿੱਕਾ ਤੇ ਪੜ੍ਹਨ ਕੁਰਾਨ ਜਿਹੜੇ ਗੁਨ੍ਹਾ ਓਸਦੇ ਜੁੰਮਿਓਂ ਲਾਹੀਅਨ ਗੇ
ਕਰਨ ਉਲਟ ਜੋ ਸ਼ਰਹ ਮੁਹੰਮਦੀ ਦਾ ਵਾਂਗ ਚੱਕੀਆਂ ਦੋਜ਼ਖਾਂ ਰਾਹੀਅਨ ਗੇ
ਜਿਹੜੇ ਨਾਲ ਤਕੱਬਰੀ ਕਰਨ ਆਕੜ ਵਾਂਗ ਈਦ ਦੇ ਬੱਕਰੇ ਢਾਹੀਅਨ ਗੇ
ਵਾਰਸਸ਼ਾਹ ਮੀਆਂ ਜੇੜ੍ਹੇ ਬਹੁਤ ਸਯਾਣੇ ਕਾਗਵਾਂਗ ਓਹ ਨਰਕ ਵਿਚ ਫਾਹੀਅਨ ਗੇ

ਕਲਾਮ ਹੀਰ

ਹੀਰ ਫੇਰ ਬੋਲੀ ਮੀਆਂ ਕਾਜ਼ੀਆ ਵੇ ਤੂੰ ਤਾਂ ਸੁਣੀ ਨਾਹਰੇ ਮੇਰੀ ਆਹ ਦੇ ਵੇ
ਜਿਹੜੇ ਰੱਬ ਦੇ ਨਾਮ ਤੇ ਮਹਵ ਹੋਏ ਮਨਜ਼ੂਰ ਖੁਦਾਇ ਦੇ ਰਾਹ ਦੇ ਵੇ
ਜਿਹਨਾਂ ਸਿਦਕ ਯਕੀਨ ਤਹਿਕੀਕ ਕੀਤੀ ਮਕਬੂਲ ਦਰਗਾਹ ਅਲਾਹ ਦੇ ਵੇ
ਜਿਹਨਾਂ ਇੱਸ਼ਕ ਦਾ ਰਾਹ ਦਰੁੱਸਤ ਕੀਤਾ ਉਹਨਾਂ ਫ਼ਿਕਰ ਅੰਦੇਸੜੇ ਕਾਹ ਦੇ ਵੇ
ਮੁਸ਼ਕਲ ਰਾਹ ਹੈ ਇਸ਼ਕ ਦਾ ਕਾਜ਼ੀਆ ਵੇ ਤਿਖੇ ਦੀਦੜੇ ਜਾਣੀਏ ਮਾਹ ਦੇ ਵੇ
ਜਿਹਨਾਂ ਨਾਲ ਮਹਿਬੂਬ ਦਾ ਵਿਰਦ ਕੀਤਾ ਓਹ ਸਾਹਿਬ ਮਰਾਤਬੇ ਜਾਹ ਦੇ ਵੇ
ਏਸ ਦੱਮ ਦਾ ਪਤਾ ਕੀ ਜੀਉਣ ਦਾ ਇਹ ਪੁੱਤਲੇ ਤਾਬਿਆਂ ਸਾਹ ਦੇ ਵੇ
ਰੱਬ ਬਖਸ਼ ਦੇਸੀ ਉਨ੍ਹਾਂ ਬੰਦਿਆਂ ਨੂੰ ਜਿਹੜੇ ਹੁਕਮ ਮੰਨਣ ਬਾਰਗਾਹ ਦੇ ਵੇ
ਜਿਹੜੇ ਵੱਢੀਆਂ ਖਾਇਕੇ ਹੱਕ ਡੋਬਣ ਉਹ ਚੋਰ ਉਚੱਕੜੇ ਰਾਹ ਦੇ ਵੇ
ਇਹ ਕੁਰਾਨ ਮਜੀਦ ਦੇ ਮਾਇਨੇ ਨੀ ਜਿਹੜੇ ਕੌਲ ਮੀਏਂ ਵਾਰਸਸ਼ਾਹ ਦੇ ਵੇ

ਕਲਾਮ ਕਾਜ਼ੀ

ਗੈਰ ਸ਼ਰਹ ਦੇ ਝੱਗੜੇ ਝਗੜਨੀਏਂ ਮੂੰਹੋਂ ਬੋਲ ਤੇ ਸੁਖਨ ਸੰਭਾਲ ਹੀਰੇ
ਪੰਜ ਵਕਤ ਨਮਾਜ਼ ਗੁਜ਼ਾਰਦੇ ਹਾਂ ਸਾਡੀ ਕੱਪੜੀਂ ਪਵੇ ਰਵਾਲ ਹੀਰੇ

ਅਸੀਂ ਫੇਰ ਨਮਾਜ਼ ਗੁਜਾਰ ਪੜ੍ਹੀਏ ਲਈਏ ਕੱਪੜੇ ਸੱਭ ਹੰਗਾਲ ਹੀਰੇ
ਰਾਂਝਾ ਬਾਝ ਨਕਾਹ ਦਾ ਬੱਧਿਆਂ ਦੇ ਤੈਨੂੰ ਕਿਉਂ ਕਰ ਹੋਗ ਹਲਾਲ ਹੀਰੇ
ਵਿੱਚ ਦੋਜ਼ਖਾਂ ਪਾਇਕੇ ਸਾੜਨੀਂਗੇ ਓਥੇ ਛੁੱਟਣਾ ਹੋਗ ਮੁਹਾਲ ਹੀਰੇ
ਵਾਰਸਸ਼ਾਹ ਦਾ ਆਖਿਆ ਮੰਨ ਲਏਂ ਜੇ ਹੋਸੈਂ ਆਕਬਾਤ ਵਿੱਚ ਨਿਹਾਲ ਹੀਰੇ

ਕਾਜ਼ੀ ਹੀਰ

ਕਰਨਹਾਰ ਕਰਤਾਰ ਨੂੰ ਯਾਦ ਕਰੀਏ ਜੈਂਦਾ ਨਾਮ ਹੈ ਪਾਕ ਅਲਾਹ ਕਾਜ਼ੀ
ਦੂਜਾ ਨਬੀ ਦੇ ਨਾਮ ਦਾ ਆਸਰਾ ਏ ਜਿਹੜਾ ਉਮਤ ਦਾ ਹੈ ਖੈਰ ਖਾਹ ਕਾਜ਼ੀ
ਰਜ਼ਾ ਹੱਕ ਦੀ ਆਸ਼ਕਾਂ ਮੰਨ ਲਈ ਤੱਕੀ ਹੋਰ ਨਾ ਕਿਤੇ ਪਨਾਹ ਕਾਜ਼ੀ
ਅਖਰ ਲੇਖ ਦੇ ਲਿਖੇ ਨਾ ਮੁੜਨ ਹਰਗਿਜ਼ ਕਿਉਂ ਹੋਨਾ ਏਂ ਸਮਝ ਗੁਮਰਾਹ ਕਾਜ਼ੀ
ਦੱਸ ਕੌਣ ਸਾਨੀ ਜਿਹੜਾ ਮੋੜ ਦੇਵੇ ਕੀਤੇ ਕੰਮ ਅੱਲਾ ਬਾਦਸ਼ਾਹ ਕਾਜ਼ੀ
ਜੇੜ੍ਹਾ ਲਿਖਿਆ ਸੀ ਮੇਰਾ ਬਿੱਧ ਮਾਤਾ ਦੁਨੀਆਵਿੱਚ ਮਿਲਿਆਂ ਨਾਲ ਚਾਅ ਕਾਜ਼ੀ
ਐਨ ਸ਼ੀਨ ਤੇ ਕਾਫ਼ ਦੀ ਚੜ੍ਹੀ ਰੰਗਣ ਜਿਨ੍ਹਾਂ ਰੰਗ ਦਿਤਾ ਵਾਹ ਵਾਹ ਕਾਜ਼ੀ
ਸਾਨੂੰ ਆਸਰਾ ਰੱਬ ਰਹੀਮ ਦਾ ਏ ਕਹਿੰਦਾ ਕੂਕ ਕੇ ਤੇ ਵਾਰਸਸ਼ਾਹ ਕਾਜ਼ੀ

ਕਾਜ਼ੀ ਕਾਜ਼ੀ

ਤਮਾਮ ਤਹਿਸੀਲ ਤਫ਼ਸੀਲ ਹਾਂ ਮੈਂ ਜੈਂਦੇ ਸਣੇ ਅਸੂਲ ਕੁਰਾਨ ਹੈ ਨੀ
ਨਾਮਾਕੂਲ ਜ਼ਬਾਨ ਥੀਂ ਹਰਫ਼ ਬੋਲੇਂ ਰਜਲੀ ਕੁੱਤੀ ਤੇ ਵੱਡੀ ਨਾਦਾਨ ਹੈ ਨੀ
ਜਿਨ੍ਹਾਂ ਗੈਰ ਦਲੀਲ ਤੇ ਕਦਮ ਰੱਖੇ ਬਖਤਾ ਨਸਰ ਤੇ ਹੋਰ ਸ਼ੈਤਾਨ ਹੈ ਨੀ
ਸ਼ਰਹ ਨਬੀ ਦੇ ਨਾਲ ਨਾ ਬੰਨ੍ਹ ਝੇੜਾ ਇੰਞ ਕਰੇ ਨਾ ਕੋਈ ਇਨਸਾਨ ਹੈ ਨੀ
ਮਾਉਂ ਬਾਪ ਦੇ ਸਾਹਮਣੇ ਬੋਲਨੀ ਏਂ ਕਿਸੇ ਘੱਤਿਆ ਤੈਨੂੰ ਮਸਾਨ ਹੈ ਨੀ
ਵਾਰਸਸ਼ਾਹ ਉਸਤਾਦ ਨੂੰ ਨਿੰਦਨੀ ਏਂ ਤੈਨੂੰ ਲਗਾ ਕੀ ਜਿੰਨ ਤੂਫਾਨ ਹੈ ਨੀ

ਕਾਜ਼ੀ ਹੀਰ

ਹੈ ਤਮਾਮ ਤਸੀਲ ਜਹਾਨ ਅੰਦਰ ਅਬੂ ਸ਼ਮ੍ਹਾਂ ਤੇ ਦੋਇਮ ਸ਼ੈਤਾਨ ਹੈਂ ਵੇ
ਇਹਨਾਂ ਦੋਹਾਂ ਵਿਚੋਂ ਤੂੰ ਤਾਂ ਨਹੀਂ ਕਾਜ਼ੀ ਕੋਈ ਜਿੰਨ ਤੇ ਭੂਤ ਤੁਲਾਨ ਹੈਂ ਵੇ
ਤੈਨੂੰ ਨੱਸ ਹਦੀਸ ਦੀ ਖ਼ਬਰ ਨਾਹੀਂ ਝਗੜੇ ਵਾਸਤੇ ਬੁਰਾ ਹੈਵਾਨ ਹੈਂ ਵੇ
ਵਾਰਸਸ਼ਾਹ ਸ਼ਿਕਾਰ ਨੂੰ ਫਿਰੇਂ ਭੌਂਦਾ ਵਿੱਚ ਦੌਲਤਾਂ ਬੜਾ ਮਸਤਾਨ ਹੈਂ ਵੇ

ਤਥਾ

ਕਾਜ਼ੀ ਗਲ ਸਮ੍ਹਾਲਕੇ ਬੋਲ ਮੂੰਹੋਂ ਜਾਵੇ ਜਾਨ ਨਾ ਰਾਂਝੇ ਤੋਂ ਮੁੜਾਂ ਵਾਰੀ
ਮਸਲੇ ਜਾ ਸੁਣਾ ਤੂੰ ਉਨਾਂ ਤਾਈਂ ਜਿਹੜੀਆਂ ਸੁਣਦੀਆਂ ਨੇ ਤੇਰੀ ਗੱਲ ਵਾਰੀ
ਜੀਉਂਦੇ ਜੀ ਨਾ ਕਰਾਂ ਕਬੂਲ ਖੇੜਾ ਭਾਵੇਂ ਦੇਹ ਨਸੀਹਤਾਂ ਲੱਖ ਵਾਰੀ
ਬੇਪਰਵਾਹੀਆਂ ਰੱਬ ਦੀਆਂ ਵੇਖ ਮੀਆਂ ਕਰੇ ਲੱਖ ਉਤੋਂ ਚਾ ਕੱਖ ਵਾਰੀ

ਜੀਊਣ ਮਰਨ ਦਾ ਖੌਫ਼ ਨਾ ਆਸ਼ਕਾਂ ਨੂੰ ਜਿਨ੍ਹਾਂ ਮੰਨੀ ਰਜ਼ਾ ਜੋ ਹੋਣ ਹਾਰੀ
ਖ਼ਾਲੀ ਹੱਥ ਆਇਆ ਅਤੇ ਜਾਇ ਖ਼ਾਲੀ ਵਾਰਸਸ਼ਾਹ ਜੋ ਅਸਲ ਥੀਂ ਮੁੜੇ ਵਾਰੀ

ਕਲਾਮ ਮਹਿਰਮ ਚੂਚਕ ਕਾਜ਼ੀ ਨਾਲ

ਚੂਚਕ ਆਖਦਾ ਕਾਜ਼ੀਆ ਸੁਣੀ ਮੈਥੋਂ ਮੈਨੂੰ ਪੁੱਧ ਥੀਂ ਕੰਮ ਵਧੀਕ ਮੀਆਂ
ਜੰਞ ਖੇੜਿਆਂ ਦੀ ਬੂਹੇ ਆਣ ਬੈਠੀ ਲਗੇ ਬਹੁਤ ਮੈਨੂੰ ਏਹਾ ਲੀਕ ਮੀਆਂ
ਖੜਾ ਪੁਛਦਾ ਜੱਗ ਜਹਾਨ ਸਾਰਾ ਅਤੇ ਬਾਹਰ ਦੇ ਕੁੱਲ ਸ਼ਰੀਕ ਮੀਆਂ
ਵਾਰਸ ਦਿਆਂ ਤੈਨੂੰ ਜੋ ਕੁਝ ਮੰਗਸੇਂਗਾ ਕਰੇਂ ਗੱਲ ਮੇਰੀ ਹੁਣ ਜੇ ਠੀਕ ਮੀਆਂ

ਕਲਾਮ ਕਾਜ਼ੀ ਚੂਚਕ ਨਾਲ

ਕਾਜ਼ੀ ਆਖਦਾ ਚੂਚਕਾ ਸੁਣੀਂ ਮੈਥੋਂ ਦਗ਼ੇ ਬਾਝ ਨਾ ਹੋਵਸੀ ਕੰਮ ਤੇਰਾ
ਇਹ ਤਾਂ ਜਾਣਦੀ ਪੇਚਦਰ ਪੇਚ ਜਿਰਹ ਕੋਈ ਕਰੇ ਨਾਹੀਂ ਸੁਖ਼ਨ ਅਸਰ ਮੇਰਾ
ਜ਼ਬਰਦੱਸਤ ਦਾ ਰਾਹ ਨਿਆਰੜਾ ਏ ਕਰਦਾ ਖੌਫ਼ ਹੈ ਪੀਰ ਫ਼ਕੀਰ ਜਿਹੜਾ
ਚੋਰੀ ਚੋਰੀ ਸਮਝਾ ਵਕੀਲ ਤਾਈਂ ਦਗ਼ੇਬਾਜ਼ੀਆਂ ਨਾਲ ਚਾ ਭਰੇ ਬੇੜਾ
ਝੂਠ ਮੂਠ ਦਾ ਕੌਲ ਇਕਰਾਰ ਕਰਕੇ ਬੰਨ੍ਹ ਅਕੁਦ ਚੁਕਾਈਏ ਚਾ ਝੇੜਾ
ਬਿਨਾਂ ਪੁਛਿਆਂ ਪੜ੍ਹੇ ਨਕਾਹ ਕਾਜ਼ੀ ਦਸੋ ਹੀਰ ਨਮਾਣੀ ਦਾ ਦੋਸ਼ ਕਿਹੜਾ
ਕਰਨ ਖੌਫ਼ ਖੁਦਾਅ ਦਾ ਮੂਲ ਨਾਹੀਂ ਕਾਜ਼ੀ ਖਾਣ ਹਰਾਮ ਦਾ ਲੌਣ ਬੇਰਾ
ਵਾਰਸਸ਼ਾਹ ਨਾ ਰਵਾਂ ਨਮਾਜ਼ ਰੋਜਾ ਹੱਕਦਾਰ ਨੂੰ ਕਹੇ ਨਿਹੱਕ ਜਿਹੜਾ

ਕਲਾਮ ਹੀਰ ਕਾਜ਼ੀ ਨਾਲ

ਹੀਰ ਆਖਿਆ ਕਾਜ਼ੀਆ ਦਗ਼ਾ ਕੀਤੋ ਕੀ ਵੱਟਣਾ ਏਸ ਜਹਾਨ ਤੋਂ ਜੀ
ਬਿਨਾਂ ਪੁੱਛਿਆਂ ਪੜ੍ਹੇ ਨਕਾਹ ਮੇਰਾ ਇਹ ਫ਼ੱਤਵਾ ਨਹੀਂ ਕੁਰਾਨ ਤੋਂ ਜੀ
ਲੈ ਕੇ ਰਿਸ਼ਵਤਾਂ ਕਰੇਂ ਖੁਸ਼ਾਮਦਾਂ ਨੂੰ ਨਹੀਂ ਸੰਗਦਾ ਰੱਬ ਬਰਹਾਨ ਤੋਂ ਜੀ
ਝੂਠੀ ਦੁਨੀਆ ਤੇ ਸ਼ਾਹ ਗੁਮਾਨ ਝੂਠਾ ਕਿਉਂ ਕਿਰਨਾ ਏਂ ਤੂੰ ਈਮਾਨ ਤੋਂ ਜੀ
ਜਿਹਾ ਕੀਤੋ ਈ ਮਿਲਗ ਸਜਾ ਤੈਨੂੰ ਪਾਵੇਂ ਬੱਦਲਾ ਰੱਬ ਰਹਿਮਾਨ ਤੋਂ ਜੀ
ਵਾਰਸਸ਼ਾਹ ਕੁਝ ਅਮਲ ਕਮਾ ਚੰਗਾ ਔਂਤਰ ਜਾਵੇਂਗਾ ਏਸ ਜਹਾਨ ਤੋਂ ਜੀ

ਕਲਾਮ ਕਾਜ਼ੀ ਚੂਚਕ ਨਾਲ

ਕਾਜ਼ੀ ਆਖਦਾ ਚੂਚਕਾ ਝੱਬ ਹੋ ਤੂੰ ਸੱਦ ਖੇਸ ਕਬੀਲੜਾ ਲਿਆਵਣਾ ਈਂ
ਲੈ ਸੱਦ ਗਵਾਹ ਵਕੀਲ ਤਾਈਂ ਅਸੀਂ ਸ਼ਰਹ ਦਾ ਅਕੁਦ ਬੰਨ੍ਹਾਵਣਾ ਈਂ
ਡਿੰਗੀ ਲਕੜੀ ਦੇ ਨਾਲ ਡਿੰਗ ਸਾਡਾ ਅਸਾਂ ਡਿੰਗ ਤੋਂ ਡਿੰਗ ਕਢਾਵਣਾ ਈਂ
ਘੜੀ ਢਿੱਲ ਨਾ ਲਾਵਣੀ ਫੇਰ ਏਥੇ ਅਸਾਂ ਤੁਰਤ ਨਕਾਹ ਪੜ੍ਹਾਵਣਾ ਈਂ
ਰਾਂਝਾ ਨਾਲ ਤਕਦੀਰ ਤਗ਼ਯਰ ਹੋਯਾ ਏਥੇ ਨਵਾਂ ਫੌਜਦਾਰ ਬਹਾਵਣਾ ਈਂ
ਫ਼ਜ਼ਰ ਹੁੰਦੀ ਨੂੰ ਤਖ਼ਤ ਦਿਵਾ ਦੇਣਾ ਡੋਲੀ ਘੱਤ ਕਹਾਰ ਟੁਰਾਵਣਾ ਈਂ

ਜੰਞ ਤੁਰਤ ਤਿਆਰ ਚਾ ਵਿਦਾ ਕਰਨੀ ਡੂਮ ਡੱਲੜਾ ਫੇਰ ਪਰਚਾਵਣਾ ਈਂ
ਜੋ ਮਾਲ ਵੇਰਾਈਆਂ ਨਜ਼ਰ ਆਵੇ ਹਿੱਕ ਧਾੜਵੀਆਂ ਦੇ ਅਗੇ ਲਾਵਣਾ ਈਂ
ਰਾਂਝਾ ਚਾਕ ਜੇ ਕਰੇ ਖ਼ਰੂਦ ਕੋਈ ਉਹਨੂੰ ਗਜ਼ਬ ਦੇ ਨਾਲ ਜਲਾਵਣਾ ਈਂ
ਛੋਹਰੀ ਮੋੜ ਨਾ ਘੱਲਣੀ ਫੇਰ ਏਥੇ ਵਾਰਸਸ਼ਾਹ ਨੂੰ ਚਾ ਸਮਝਾਵਣਾ ਈਂ

ਕਲਾਮ ਹੀਰ ਕਾਜ਼ੀ ਨਾਲ

ਗੁੱਸਾ ਖਾ ਕੇ ਹੀਰ ਜਵਾਬ ਦਿਤਾ ਤੈਨੂੰ ਰੱਬ ਰਹੀਮ ਕਰੀਮ ਪੱਟੇ
ਮਹਿੰਦੀ ਘੋਲ ਕੇ ਹੱਥ ਨਾ ਲਾਵਣੀਏਂ ਅੱਜ ਪੈਣ ਸੁਹਾਗਣਾਂ ਸਿਰੀਂ ਘਟੇ
ਚਲੇ ਨੱਸ ਗਵਾਹ ਵਕੀਲ ਸੱਭੇ ਜਿਵੇਂ ਸ਼ੇਰ ਨੂੰ ਵੇਖ ਕੇ ਉੱਠ ਨੱਠੇ
ਵਾਰਸ ਹੀਰ ਦੇ ਆਣ ਜਵਾਬ ਛੁੱਟੇ ਜਿਹੇ ਤੀਰ ਕਮਾਨ ਦੇ ਤੀਰ ਛੂਟੇ

ਕਲਾਮ ਕਾਜ਼ੀ ਹੀਰ ਨਾਲ

ਮੈਨੂੰ ਦੱਸ ਹੀਰੇ ਕਿਹੜੀ ਗੱਲ ਪਿਛੇ ਚਾਕ ਨਾਲ ਮੁਹੱਬਤਾਂ ਪਾਈਆਂ ਨੀ
ਘਰ ਬਾਰ ਨਾਹੀਂ ਕੋਈ ਖ਼ੂਹ ਖੱਲੜ ਕਿਤੇ ਪਿੰਡ ਨਾ ਪੀੜ ਨਾ ਜਾਈਆਂ ਨੀ
ਪਿਛੇ ਚਾਕ ਰੁਬਾ ਬੇਦੀਦ ਹੋਈਏਂ ਲਾਹ ਸੁੱਟੀਆਂ ਸ਼ਰਮ ਹਯਾਈਆਂ ਨੀ
ਵੱਡਾ ਅਦਬ ਉਸਤਾਦ ਦਾ ਮੰਨ ਹੀਰੇ ਅਤੇ ਮਾਪਿਆਂ ਮੰਨ ਰਜਾਈਆਂ ਨੀ
ਹੁਕਮ ਸ਼ਰਹ ਸ਼ਰੀਫ ਮੁਹੰਮਦੀ ਨੇ ਅਣਹੋਣੀਆਂ ਮਨ੍ਹਾਂ ਫਰਮਾਈਆਂ ਨੀ
ਕਿਹੜੀ ਆਇਤ ਹਦੀਸ ਦੇ ਨਾਲ ਤੈਨੂੰ ਰਵਾ ਚਾਕ ਹੈ ਦੱਸ ਸ਼ਫਾਈਆਂ ਨੀ
ਵਾਰਸਸ਼ਾਹ ਦੇ ਨਾਲ ਤੂੰ ਗੋਠ ਕਰਕੇ ਕਿਉਂ ਕਹਿਰਣੇ ਐਡੀਆਂ ਚਾਈਆਂ ਨੀ

ਕਲਾਮ ਹੀਰ ਕਾਜ਼ੀ ਨਾਲ

ਪਵੇ ਕਹਿਰ ਅਲਾਹ ਦਾ ਝੂਠਿਆਂ ਤੇ ਲਾਨ੍ਹਤ ਰੱਬ ਦੀ ਏ ਕਾਜ਼ਬੀਨ ਕਾਜ਼ੀ
ਮੂੰਹੋਂ ਬੋਲ ਅਵਲੜੇ ਬੋਲਨਾ ਏਂ ਵੇ ਤੂੰ ਰੱਦ ਹੋਵੇਂ ਮੁਸ਼ਰਕੀਨ ਕਾਜ਼ੀ
ਕਦਰ ਇਸ਼ਕ ਦਾ ਆਸ਼ਕਾਂ ਸਾਦਕਾਂ ਨੂੰ ਝੱਖ ਮਾਰਦੇ ਨੀ ਜਾਹਲੀਨ ਕਾਜ਼ੀ
ਸੱਚ ਆਖਣੇ ਤੋਂ ਆਸ਼ਕ ਨਹੀਂ ਮੁੜਦੇ ਕੌਲ ਇਨਕੁਨਤੁਮ ਸੁਅ ਦਿ ਕੀਨ[1] ਕਾਜ਼ੀ
ਰਾਂਝੇ ਰੱਬ ਦੇ ਵਿੱਚ ਜੇ ਵਿੱਥ ਜਾਣਾਂ ਦਰਜੇ ਇਸ਼ਕ ਦੇ ਕਿਵੇਂ ਡਹੀਨ ਕਾਜ਼ੀ
ਹੁਸਨ ਚਾਕ ਦਾ ਜੱਲਵਾਂ ਜਾਤ ਰੱਬੀ ਹੀਰ ਦੇਖਿਆ ਨਾਲ ਯਕੀਨ ਕਾਜ਼ੀ
ਨਕਸ਼ ਚਾਕ ਦੇ ਹਰਫ਼ ਤਬਾਰਕ ਅੱਲਾ ਖੁਸ਼ਖੱਤ ਲਿਖੇ ਖ਼ਾਲਕੀਨ ਕਾਜ਼ੀ
ਰੁੱਖ਼ ਯਾਰ ਦਾ ਸਫ਼ਾ ਕੁਰਾਨ ਦਾ ਈ ਨੂਰ ਨਬੀ ਖਤਮੁਲ ਮੁਰਸ ਲੀਨ ਕਾਜ਼ੀ
ਆਉਜਬਿਲਾਹੇ ਮਿਨਸ਼ੈਤੁਆਨ੍ਰਿਾਜੀਮ[2] ਪੜ੍ਹਕੇ ਕੀਤਾ ਰੱਬ ਸ਼ੈਤਾਨ ਬਈਨ ਕਾਜ਼ੀ
ਅਕਦੇ ਬਿਸਮਿਲਾ ਅਰਖਮਾਨ ਖੋਲੇ ਨਿਰਾਹੀਮ ਥੀਂ ਮੈਂ ਸਾਹਿਬਦੀਨ ਕਾਜ਼ੀ
ਪਵੇ ਨਜਰ ਆਕਾਂ ਅਲਹਮਦ ਲਿੱਲਾ[3] ਆਵੇ ਯਾਦ ਰੱਬੁਲਅਲਾਮੀਨ[4] ਕਾਜ਼ੀ

ਬਖਸ਼ਸ਼ ਅਰਖਮਾਨਿ ਰਾਹੀਮ ਅਲਾ ਰੋਜ਼ ਹਸ਼ਰ ਰਾਮਲਿਕਿਯੋਮਿਦੀਨ ਕਾਜ਼ੀ
ਪੁੱਜਾ ਸਿਦਕ ਤੋਂ ਅਯਾਕਨਅਬੋਦੇ ਵਈਯਾਕਾਨ ਸਤਾਈਨ ਕਾਜ਼ੀ
ਇਹਦੇ ਨਸਰਾਤਲ ਮੁਸਤਾਕੀਨ ਸਿੱਧੇ ਟੁਰੇ ਰਾਹ ਸਿਰਤਲਾ ਜ਼ੀਨ ਕਾਜ਼ੀ
ਲੱਖ ਨੇਮ੍ਹਤਾਂ ਅਨਹਤਾਂ ਅਲੈਹਿਮ ਉਪਰ ਉਨ੍ਹਾਂ ਜੋ ਅਹਿਲ ਸਫ਼ੀਨ ਕਾਜ਼ੀ
ਮੰਨ ਹੁਕਮ ਗੈਰਿਲਮਗਦੂਬੈਅਲੈ ਹਿਮ ਹੋਈ ਅਮਰ ਦੀ ਹੀਰ ਤਲਕੀਨ ਕਾਜ਼ੀ
ਜਿਨ੍ਹਾਂ ਸ਼ਕ ਕੀਤਾ ਓਹ ਗੁਮਰਾਹ ਹੋਏ ਪੜ੍ਹਕੇ ਵੇਖ ਵਾਲਦੁਆਲੀਅਨ ਕਾਜ਼ੀ
ਇਕ ਵਾਰ ਜੇ ਰਾਂਝਣਾ ਦੀਦ ਦੇਵੇ ਆਖਾਂ ਮੁੱਖ ਥੀਂ ਲੱਖ ਆਮੀਨ ਕਾਜ਼ੀ
ਮੋਢੇ ਕੰਬਲੀ ਧਰੀ ਮਖਮਲੀ ਦੀ ਜੀ ਖੂੰਡੀ ਰਾਂਗਲੀ ਹੱਥ ਯਕੀਨ ਕਾਜ਼ੀ
ਨਬੀ ਪਾਕ ਹੋਯਾ ਛੇੜੂ ਉਮਤਾਂ ਦਾ ਰਾਂਝੇ ਬਾਝ ਨਾ ਮਹੀਂ ਚਰੀਨ ਕਾਜ਼ੀ
ਰਾਂਝਾ ਦੀਦ ਸ਼ਹੀਦ ਹੁਸੈਨ ਮੈਨੂੰ ਖੇੜਾ ਸ਼ਿਮਰ ਯਜ਼ੀਦ ਲਈਨ ਕਾਜ਼ੀ
ਮਥਾ ਚਾਕ ਦਾ ਖਾਸ ਮਹਿਰਾਬ ਮਸਜਦ ਸਿਜਦੇ ਗਈ ਹਾਂ ਨਾਲ ਯਕੀਨ ਕਾਜ਼ੀ
ਆਵੇ ਰਹਿ ਸਿਰ ਦਿਤਿਆਂ ਲੱਖ ਵੱਟਾਂ ਹੋਵੇ ਇਸ਼ਕ ਵਲੋਂ ਆਫ਼ਰੀਨ ਕਾਜ਼ੀ
ਪਿਛੇ ਇਸ਼ਕ ਦੇ ਮੌਤ ਸ਼ਹੀਦ ਮੈਨੂੰ ਹਾਜਤ ਨਹੀਂ ਤਜ਼ਹੀਜ਼ਤ ਫ਼ਕੀਨ ਕਾਜ਼ੀ
ਜੀਉਂਦੀ ਜਾਨ ਜੇ ਕਰਾਂ ਕਬੂਲ ਖੇੜਾ ਨਿਘਰ ਜਾਂ ਮੈਂ ਵਿੱਚ ਜ਼ਮੀਨ ਕਾਜ਼ੀ
ਧੋਖੇ ਬੰਦਿਆਂ ਦੇ ਰੱਬ ਜਾਣਦਾ ਏ ਨਾਲ ਖਬਰ ਖੈਰੁਲਮਾਂ ਕਰੀਨ ਕਾਜ਼ੀ
ਸੂਲੀ ਚੜ੍ਹਨਾ ਤੇ ਜ਼ਰਾ ਨਾ ਫ਼ਿਕਰ ਕਰਨਾ ਮੁੱਢੋਂ ਇਸ਼ਕ ਦੀ ਰਸਮ ਆਈਨ ਕਾਜ਼ੀ
ਵਾਰਸ ਕੌਲ ਜ਼ਬਾਨ ਤੋਂ ਹਾਰ ਜਾਣਾ ਨਹੀਂ ਆਸ਼ਕਾਂ ਦਾ ਮਜ਼੍ਹਬ ਦੀਨ ਕਾਜ਼ੀ

ਕਲਾਮ ਕਾਜ਼ੀ ਪੈਂਚਾਂ ਨਾਲ

ਕਾਜ਼ੀ ਪਿੰਡ ਦੇ ਪੈਂਚ ਸਦਾ ਸਾਰੇ ਘੱਤ ਸਤਰੰਜੀਆਂ ਸਫਾਂ ਵਿਛਾ ਬੈਠੇ
ਲਏ ਸੱਦ ਗਵਾਹ ਵਕੀਲ ਸਾਰੇ ਝੱਬ ਹੋਏ ਨੀ ਆਣ ਕੇ ਸੱਭ ਕੱਠੇ
ਇਸ ਨਿਕਾਹ ਦਾ ਸ਼ੋਰ ਫਸਾਦ ਪੌਸੀ ਜਿਹਾ ਮਹਿਕਮਾ ਪੈਂਦਾ ਏ ਵਿੱਚ ਸੱਥੇ
ਵਾਰਸ ਹੀਰ ਨਾ ਮੁੜਦੀ ਰਾਂਝਣੇ ਤੋਂ ਭਾਵੇਂ ਚਾ ਪਹਿਨਾਈਏ ਜ਼ਰੀ ਲੱਠੇ

ਕਲਾਮ ਹੀਰ

ਹੀਰ ਆਖਦੀ ਦੱਸ ਖਾਂ ਕਾਜ਼ੀਆ ਵੇ ਕਿਹਾ ਨਾਲ ਸਾਡੇ ਮੱਥਾ ਡਾਹਿਆ ਈ
ਮੈਂ ਤਾਂ ਕਦੀ ਨਾ ਖੇੜਿਆਂ ਨਾਲ ਜਾਵਾਂ ਬੱਸ ਕਰ ਕੀ ਸ਼ੋਰ ਮਚਾਇਆ ਈ
ਆਪਣੀ ਧੀ ਨੂੰ ਪਾ ਦੇ ਵਿੱਚ ਡੋਲੀ ਜੇਕਰ ਤਰਸ ਤੇਰੇ ਮਨ ਆਇਆ ਈ
ਵਾਰਸਸ਼ਾਹ ਤੂੰ ਕਾਜੀਆ ਬਾਹਜੀਆ ਵੇ ਹੀਰ ਆਖਦੀ ਰੱਬ ਫੁਰਮਾਇਆ ਈ

ਕਲਾਮ ਕਾਜ਼ੀ

ਗੁਸਾ ਖਾਇਕੇ ਕਾਜ਼ੀ ਜਵਾਬ ਦਿੱਤਾ ਹੋਈ ਬਹੁਤ ਹੀ ਚਾ ਅਮੋੜੀਏ ਨੀ

ਕਦਮ ਦੇਖਕੇ ਜ਼ਿਮੀਂ ਤੇ ਰੱਖੀਏ ਨੀ ਚਿੱਕੜ ਵੇਖਕੇ ਪੈਰ ਸੰਗੋੜੀਏ ਨੀ
ਭਰੇ ਕੰਬਲ ਨੂੰ ਚਾ ਜਵਾਬ ਦੇਈਏ ਰੇਸ਼ਮ ਨਾਲ ਦਲਾਸਿਆਂ ਜੋੜੀਏ ਨੀ
ਭਾਵੇਂ ਲੱਖ ਸੰਨਿਆਸ ਬੈਰਾਗ ਹੋਵਣ ਸਯਦ ਮੁਗ਼ਲ ਪਠਾਣ ਲੈ ਲੋੜੀਏ ਨੀ
ਚੌਂਸੀ ਖਦਰਾਂ ਥਾਨ ਤਰਿੱਸਿਆਂ ਦੇ ਪਿੰਡੇ ਨਾਲ ਨਾ ਮੂਲ ਚਮੋੜੀਏ ਨੀ
ਓੜਕ ਜ਼ਾਤ ਸਫ਼ਾਤ ਤੇ ਅਸਲ ਹੋਂਦਾ ਗੱਧੇ ਖਚਰਾਂ ਰਲਣ ਨਾ ਘੋੜੀਏ ਨੀ
ਜ਼ਰੀ ਬਾਦਲਾ ਖੂਬ ਪਛਾਣ ਲਈਏ ਸਿਰੀ ਸਾਫ਼ ਦੇ ਭੋਛਣੇ ਜੋੜੀਏ ਨੀ
ਛੱਡ ਸ਼ੇਖ ਸ਼ਨਾਇਖ ਲੰਗੋਟਿਆਂ ਦੇ ਵਾਰਸਸ਼ਾਹ ਦੀ ਵਾਗ ਨਾ ਮੋੜੀਏ ਨੀ

ਕਲਾਮ ਹੀਰ

ਅਕ ਹੀਰ ਨੇ ਫੇਰ ਜਵਾਬ ਦਿਤਾ ਤੈਨੂੰ ਰੱਬ ਦੀ ਮਾਰ ਪੈ ਕਾਜ਼ੀਆ ਵੇ
ਖਾਏਂ ਵਢੀਆਂ ਝੂਠ ਹਰਾਮ ਬੋਲੇਂ ਤੈਨੂੰ ਨਬੀ ਦੀ ਮਾਰ ਹੈ ਪਾਜੀਆ ਵੇ
ਅਵੇ ਮੁੜੇਂ ਨਾ ਰਬਦਿਆ ਮਾਰਿਆ ਵੇ ਸਾਡੇ ਨਾਲ ਕੇਹੀ ਖੇਡ ਸਾਜੀਆ ਵੇ
ਵਾਰਸਸ਼ਾਹ ਖੁਦਾ ਤੋਂ ਲਏ ਬਦਲਾ ਜਿਹੀ ਕੀਤੀਆ ਈ ਫੰਧੇ ਬਾਜ਼ੀਆ ਵੇ

ਕਲਾਮ ਕਾਜ਼ੀ ਚੂਚਕ ਨਾਲ

ਕਾਜ਼ੀ ਆਖਦਾ ਇਹ ਜੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਏ
ਲਿਆਓ ਪੜੋ ਨਕਾਹ ਮੂੰਹ ਬੰਨ੍ਹ ਇਸਦਾ ਮਤਾਂ ਕੋਈ ਫਸਾਦ ਗੁਜ਼ਾਰਦੀ ਏ
ਨਾਲੇ ਲੋਕਾਂ ਤੇ ਮਾਪਿਆਂ ਕਾਜ਼ੀਆਂ ਨੂੰ ਨਾਲੇ ਪਿੰਡ ਇਹ ਸਾਰੇ ਨੂੰ ਮਾਰਦੀ ਏ
ਗਾਲ੍ਹਾਂ ਦੇਂਦੀ ਏ ਪੇਕਿਆਂ ਸਹੁਰਿਆਂ ਨੂੰ ਰਾਂਝੇ ਯਾਰ ਦਾ ਨਾਮ ਚਿਤਾਰਦੀ ਏ
ਛੱਡ ਮਸਜਦਾਂ ਦਾਰਿਆਂ ਵਿੱਚ ਵੜਦੀ ਛੱਡ ਬਕਰੀਆਂ ਸੂਰੀਆਂ ਚਾਰਦੀ ਏ
ਇਹਨੂੰ ਬਿਨਾਂ ਈਜ਼ਾਬ ਦੇ ਬੰਨ੍ਹ ਟੋਰੋ ਇਹ ਤਾਂ ਨੱਢੜੀ ਕਿਸੇ ਨਾ ਕਾਰਦੀ ਏ
ਵਾਰਸਸ਼ਾਹ ਮਧਾਣੀਏਂ ਹੀਰ ਜੱਟੀ ਇਸ਼ਕ ਦਹੀਂ ਦਾ ਘਿਓ ਨਿਤਾਰਦੀ ਏ

ਜਵਾਬ ਹੀਰ

ਹੀਰ ਆਖਿਆ ਕਾਜ਼ੀਆ ਪਾਜ਼ੀਆ ਵੇ ਧਿੱਕੋ ਧੱਕੀ ਦਾ ਪੜੇ ਨਿਕਾਹ ਮੇਰਾ
ਪਹਿਲੇ ਰੋਜ਼ ਮੈਂ ਇਸ਼ਕ ਦੇ ਲੜ ਲੱਗੀ ਰੱਬ ਬਖਸ਼ਿਆ ਕੁੱਲ ਗੁਨਾਹ ਮੇਰਾ
ਰੂਹ ਚਾਕ ਦੇ ਨੂੰ ਜੱਫੀ ਮਾਰੀਆ ਮੈਂ ਜਾਣੇ ਰੱਬ ਰਸੂਲ ਗਵਾਹ ਮੇਰਾ
ਮੇਰੀ ਗੱਲ ਦੀ ਨਹੀਂ ਪਰਤੀਤ ਨੂੰ ਸ਼ਾਹਦ ਹਾਲ ਦਾ ਏ ਵਾਰਸਸ਼ਾਹ ਮੇਰਾ

ਕਾਜ਼ੀ ਨੇ ਹੀਰ ਦਾ ਨਿਕਾਹ ਸੈਦੇ ਨਾਲ ਪੜ੍ਹਾਉਣਾ

ਕਾਜ਼ੀ ਬੰਨ੍ਹ ਨਕਾਹ ਤੇ ਘੱਤ ਡੋਲੀ ਨਾਲ ਖੇੜਿਆਂ ਦੇ ਦਿਤੀ ਟੋਰ ਮੀਆਂ
ਤੇਉਰਾਂ ਬੇਉਰਾਂ ਨਾਲ ਜੜਾਊ ਗਹਿਣੇ ਦੱਮ ਦੌਲਤਾਂ ਨਿਆਮਤਾਂ ਹੋਰ ਮੀਆਂ
ਟਮਕ ਮਹੀਂ ਅਤੇ ਨਾਲ ਊਠ ਘੋੜੇ ਗਹਿਣਾ ਕਪੜਾ ਢੱਗੜਾ ਢੋਰ ਮੀਆਂ
ਜ਼ੋਰਾਵਰਾਂ ਹਰਾਮੀਆਂ ਜ਼ਾਲਮਾਂ ਨੇ ਹੀਰ ਬੰਨ੍ਹ ਟੋਰੀ ਵਾਂਗ ਢੋਰ ਮੀਆਂ

ਓਹ ਤਾਂ ਹੀਰ ਨੂੰ ਲੈ ਕੇ ਵੱਗ ਟੁਰੇ ਨਾਲ ਮਾਲ ਪਰਾਏ ਨਾ ਜ਼ੋਰ ਮੀਆਂ
ਹੀਰ ਖੇੜਿਆਂ ਨਾਲ ਨਾ ਟੁਰੇ ਮੂਲੇ ਪਿਆ ਪਿੰਡ ਦੇ ਵਿੱਚ ਇਹ ਸ਼ੋਰ ਮੀਆਂ
ਸ਼ਾਹ ਕਰਨ ਆਮਲ ਮਿੰਨਤਦਾਰ ਹੋਯਾ ਹੋਰ ਲਾ ਥੱਕੇ ਸਭੇ ਜ਼ੋਰ ਮੀਆਂ
ਹੀਰ ਰੋਂਦੜੀ ਧੋਂਂਦੜੀ ਚੜ੍ਹੀ ਡੋਲੀ ਟੁਰੀ ਪੀਰ ਫ਼ਕੀਰ ਨੂੰ ਸ਼ੋਰ ਮੀਆਂ
ਖੇੜੇ ਹੀਰ ਨੂੰ ਘਿੰਨਕੇ ਰਵਾਂ ਹੋਏ ਜਿਵੇਂ ਮਾਲ ਨੂੰ ਲੈ ਵਗੇ ਚੋਰ ਮੀਆਂ
ਵਾਰਸਸ਼ਾਹ ਮੀਆਂ ਹੱਕ ਰਾਂਝਣੇ ਦਾ ਖੇੜੇ ਲੈ ਗਏ ਜ਼ੋਰ-ਬੇ-ਜ਼ੋਰ ਮੀਆਂ

ਹੀਰ ਨੇ ਡੋਲੀ ਚੜ੍ਹਦਿਆਂ ਫਰਿਆਦ ਕਰਨੀ

ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਮੈਨੂੰ ਲੈ ਚਲੇ ਬਾਬਲਾ ਲੈ ਚਲੇ ਵੇ
ਮੈਨੂੰ ਰੱਖ ਲੈ ਬਾਬਲਾ ਹੀਰ ਆਖੇ ਡੋਲੀ ਘੱਤ ਕਹਾਰ ਨੀ ਲੈ ਚਲੇ ਵੇ
ਮੇਰਾ ਆਖਿਆ ਕਦੀ ਨਾ ਮੋੜਦਾ ਸੈਂ ਉਹ ਸਮੇਂ ਬਾਬਲ ਕਿਥੇ ਗਇ ਚਲੇ ਵੇ
ਤੇਰੀ ਛਤਰ ਛਾਵੇਂ ਬਾਬਲ ਰੁੱਖ ਵਾਂਗੂੰ ਘੜੀ ਵਾਂਗ ਮੁਸਾਫ਼ਰਾਂ ਬਹਿ ਚਲੇ ਵੇ
ਦਿਨ ਚਾਰ ਨਾ ਰੱਜ ਆਰਾਮ ਪਾਇਆ ਦੁੱਖ ਦਰਦ ਮੁਸੀਬਤਾਂ ਸਹਿ ਚਲੇ ਵੇ
ਸਾਡਾ ਬੋਲਿਆ ਚਾਲਿਆ ਮਾਫ਼ ਕਰਨਾ ਪੰਜ ਰੋਜ਼ ਤੇਰੇ ਘਰ ਰਹਿ ਚਲੇ ਵੇ
ਲੈ ਵੇ ਰਾਂਝਿਆ ਰੱਬ ਨੂੰ ਸੌਂਪਿਓ ਤੂੰ ਅਸੀਂ ਜ਼ਾਲਮਾਂ ਦੇ ਵੱਸ ਪੈ ਚਲੇ ਵੇ
ਜਿਹੜੇ ਨਾਲ ਖਿਆਲ ਉਸਾਰਦੀ ਜਾਂ ਖਾਨੇ ਸੱਭ ਉਮੈਦ ਦੇ ਢਹਿ ਚਲੇ ਵੇ
ਅਸਾਂ ਵੱਤ ਨਾ ਆਇਕੇ ਖੇਡਣਾ ਈਂ ਬਾਜ਼ੀ ਇਸ਼ਕ ਵਾਲੀ ਕਰਕੇ ਤਹਿ ਚਲੇ ਵੇ
ਸੈਦੇ ਖੇੜੇ ਦੀ ਅੱਜ ਮਕਾਣ ਹੋਈ ਰੋਣ ਪਿਟਣ ਕਰਦੇ ਹਾਏ ਹੈ ਚਲੇ ਵੇ
ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ ਅਸੀਂ ਨਾਲ ਨਹੀਓਂ ਕੁਝ ਲੈ ਚਲੇ ਵੇ
ਕੁੜੀ ਦੁਨੀਆ ਤੇ ਸ਼ਾਨ ਗੁਮਾਨ ਕੂੜਾ ਵਾਰਸਸ਼ਾਹ ਹੋਰੀਂ ਸੱਚ ਕਹਿ ਚਲੇ ਵੇ

ਰੋਣਾ ਅਤੇ ਫਰਿਆਦ ਕਰਨਾ ਹੀਰ ਦਾ ਡੋਲੀ ਚੜ੍ਹਣ ਵੇਲੇ

ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਮੈਂ ਘੁਮਾਈ ਰੰਝੇਟਿਆ ਸਾਈਆਂ ਵੇ
ਬਿਨਾਂ ਅਜ਼ਲ ਅਪੁੱਠੜੀ ਛੁਰੀ ਕੁੱਠੀ ਇਨ੍ਹਾਂ ਕਾਜ਼ੀਆਂ ਵਡ ਕਸਾਈਆਂ ਵੇ
ਰਹੀ ਸੁੱਧ ਨਾ ਕੁਝ ਸਹੇਲੀਆਂ ਦੀ ਟੁਰਦੀ ਵਾਰ ਨਾ ਹਥੀਂ ਮਿਲਾਈਆਂ ਵੇ
ਰਖੀਂ ਅੱਜ ਅਜੋਕੜੀ ਰਾਤ ਬਾਬਲ ਗਾਵਣ ਮਾਸੀਆਂ ਫੁਫੀਆਂ ਤਾਈਆਂ ਵੇ
ਬਿਨਾਂਂ ਰੂਹ ਦੇ ਜਿਵੇਂ ਕਲਬੂਤ ਤੁਰਿਆ ਮੇਰੇ ਬਾਬ ਤਕਦੀਰ ਲਿਖਾਈਆਂ ਵੇ
ਇਨ੍ਹਾਂ ਲੱਗਿਆਂ ਲਾਣਿਆਂ ਸਕਿਆਂ ਨੇ ਨਾਲ ਧੱਕਿਆਂ ਡੋਲੜੀ ਪਾਈਆਂ ਵੇ
ਅੱਜ ਦੌਲਤਾਂ ਤੇਰੀਆਂ ਲੁੱਟ ਲਈਆਂ ਕਰਕੇ ਖੇੜਿਆਂ ਦੁਸ਼ਮਨਾਂ ਧਾਈਆਂ ਵੇ
ਹੋਯਾ ਤਖਤ ਹਜ਼ਾਰਾ ਤੇ ਝੰਗ ਸੁੰਞਾ ਮਿਲਣ ਰੰਗਪੁਰ ਵਿੱਚ ਵਧਾਈਆਂ ਵੇ
ਤੈਨੂੰ ਅਜ ਸਿਆਲਾਂ ਦੇ ਦਗੇ ਬਾਜ਼ਾਂ ਗਿਣਕੇ ਦਿੱਤੀਆਂ ਸਭ ਚਰਾਈਆਂ ਵੇ

ਮੇਰੇ ਬਾਝ ਲੈਸੀ ਕੌਣ ਖ਼ਬਰ ਤੇਰੀ ਰੁਲਸੇਂ ਵਿੱਚ ਅਰੂੜੀਆਂ ਖਾਈਆਂ ਵੇ
ਇਹ ਸਹੇਲੀਆਂ ਭੀ ਮੂੰਹ ਲਗਦੀਆਂ ਸਨ ਸਿਰਾਂ ਨਾਲ ਹੋਵਣ ਪਾਤਸ਼ਾਹੀਆਂ ਵੇ
ਕੀਤੀ, ਜੁਦਾ ਕਜ਼ਾ ਨੇ ਡਾਰ ਵਿਚੋਂ ਕੂੰਜ ਵਾਂਗ ਮੈਂ ਹੀਰ ਕੁਰਲਾਈਆਂ ਵੇ
ਜਾਂਦੀ ਪੇਸ਼ ਨਾ ਡਾਢਿਆਂ ਨਾਲ ਕੋਈ ਕੂਕਾਂ ਦਿੱਤੀਆਂ ਲੱਖ ਦੁਹਾਈਆਂ ਵੇ
ਰੱਜ ਵੇਖਿਆ ਨਾ ਤੱਤੀ ਮੁੱਖ ਤੇਰਾ ਅਖੀਂ ਰੀਝ ਦੇ ਨਾਲ ਸਨ ਲਾਈਆਂ ਵੇ
ਲਈਆਂ ਲਹਿਣੀਆਂ ਲਾਭ ਸੀ ਝਟ ਜੇੜ੍ਹਾ ਸਾਰੀ ਉਮਰ ਹੁਣ ਦੇਣੀਆਂ ਆਈਆਂ ਵੇ
ਚੁੱਕਾ ਢੋਅ ਨਾ ਕੋਈ ਤਕਦੀਰ ਅਗੇ ਵਾਹੀਂ ਹੀਰ ਥਥੇਰੀਆਂ ਲਾਈਆਂ ਵੇ
ਤੇਰੇ ਨਾਮ ਤੋਂ ਰਾਂਝਿਆ ਲੱਖ ਵਾਰੀ ਬੰਦੀ ਹੀਰ ਮੈਂ ਘੋਲ ਘੁਮਾਈਆਂ ਵੇ
ਇੱਕ ਘੜੀ ਨਾ ਤੁੱਧ ਤੋਂ ਨਿੱਖੜੀ ਸਾਂ ਪਈਆਂ ਲੰਮੀਆਂ ਇਹ ਜੁਦਾਈਆਂ ਵੇ
ਫੁੱਲ ਡਾਲ ਦੇ ਨਾਲ ਸੁਹਾਂਵਦੀ ਸਾਂ ਟੁਟੀ ਗੁੱਛਿਓਂ ਕਲੀ ਕੁਮਲਾਈਆਂ ਵੇ
ਵਗੀ ਵਾਓ ਵਿਛੋੜੇ ਦੀ ਡੋਲੀਆਂ ਮੈਂ ਲਕੜ ਪੱਤਲੀ ਵਾਂਗ ਝੁਟਲਾਈਆਂ ਵੇ
ਬੰਦੀ ਹੀਰ ਕਮਲੀ ਮਿਹਰਬਾਨ ਰਾਂਝਾ ਸ਼ਰਮਾਂ ਤੁਧ ਨੂੰ ਸਾਰੀਆਂ ਸਾਈਆਂ ਵੇ
ਮੈਨੂੰ ਹੋਰ ਉਮੈਦ ਸੀ ਹੋਰ ਹੋਈ ਰੱਬ ਕੀਤੀਆਂ ਬੇ ਪਰਵਾਹੀਆਂ ਵੇ
ਡਾਢੇ ਰੱਬ ਵਿਛੋੜ ਕੇ ਸੱਜਨਾਂ ਤੋਂ ਵੱਧ ਵੈਰੀਆਂ ਦੂਤੀਆਂ ਪਾਈਆਂ ਵੇ
ਜਿਵੇਂ ਆਬਿ ਫਰਾਤ ਤੇ ਕੁਫਿਆਂ ਨੇ ਖੜੀਆਂ ਬੀਬੀਆਂ ਬੰਨ੍ਹ ਤਰਾਈਆਂ ਵੇ
ਰਹੀ ਚਾਹ ਕਿਨਿਆਨ ਦੀ ਵਿੱਚ ਦਿਲ ਦੇ ਰੱਬ ਮਿਸਰ ਦੇ ਵਲ ਧਕਾਈਆਂ ਵੇ
ਤਦੋਂ ਪਲਕ ਦੀ ਨਹੀਂ ਖਲੀਰ ਹੁੰਦੀ ਜਦੋਂ ਕਿਸਮਤਾਂ ਰੱਬ ਉਠਾਈਆਂ ਵੇ
ਸ਼ਾਲਾ ਸਬਰ ਪਵੇ ਇਨ੍ਹਾਂ ਕੰਮੀਆਂ ਨੂੰ ਦੁਣੀਆਂ ਦੌਲਤਾਂ ਜਿਨ੍ਹਾਂ ਕਮਾਈਆਂ ਵੇ
ਓਹਲੇ ਅਖੀਆਂ ਦੇ ਹੋਣੀ ਮਹਿਰਮਾਂ ਨੂੰ ਅਗੋਂ ਦਿਸਦੀਆਂ ਸੱਭ ਪਰਾਈਆਂ ਵੇ
ਅਗੇ ਸਿਰ ਮੇਰੇ ਉਤੇ ਸੁਝਦੀਆਂ ਨੀ ਪਿੱਛੇ ਕੀਤੀਆਂ ਬਹੁਤ ਸਖ਼ਤਾਈਆਂ ਵੇ
ਮੂੰਹੋਂ ਡਰਦਿਆਂ ਬੋਲ ਨਾ ਸਕਣਾ ਮੈਂ ਚੁੱਪ ਕਰਾਂਗੀ ਨਾਲ ਸ਼ਰਮਾਈਆਂ ਵੇ
ਇਨਾਂ ਨਾਇਣਾਂ ਡਾਇਣਾਂ ਲੋਭ ਪਿੱਛੇ ਦੇ ਦੇ ਮਲਣੀਆਂ ਦੱਬ ਨੁਹਾਈਆਂ ਵੇ
ਬਾਝੋਂ ਟਿਕਿਆਂ ਦੇ ਇਨ੍ਹਾਂ ਮੂੰਹ ਮੇਰੇ ਘੇਰੇ ਘੱਤਕੇ ਜ਼ਰਦੀਆਂ ਆਈਆਂ ਵੇ
ਵੇਖ ਰਾਂਝਿਆ ਹਾਰ ਸ਼ਿੰਗਾਰ ਮੇਰਾ ਜੁਲਫ਼ਾਂ ਖੁਲ੍ਹੀਆਂ ਹਿੱਕ ਤੇ ਆਈਆਂ ਵੇ
ਬਾਸ਼ਕ ਨਾਗ ਜ਼ਿਮੀਂ ਅਸਮਾਨ ਚੱਲੇ ਵਲ ਲੰਕੀਆਂ ਕੀਤੀਆਂ ਧਾਈਆਂ ਵੇ
ਜੋੜੇ ਸਬਜ਼ ਸੂਹੇ ਸਾਵੇ ਵਹੁਟੀਆਂ ਨੇ ਮੇਰੇ ਅੰਗ ਸਫ਼ੈਦੀਆਂ ਲਾਈਆਂ ਵੇ
ਰਖੀਂ ਕਦਮ ਰੰਝੇਟਿਆ ਸੇਜ ਉਤੇ ਖਾਤਰ ਸ਼ਰਹ ਦੀ ਹੋਣ ਵਿਛਾਈਆਂ ਵੇ
ਜ਼ੋਰਾਵਰਾਂ ਸਿਪਾਹੀਆਂ ਢੱਕ ਬੱਧੀ ਕਿਸੇ ਆਣ ਨਾ ਮੂਲ ਛੁਡਾਈਆਂ ਵੇ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਖੇੜੇ ਹੀਰ ਦਾ ਡੋਲਾ ਲੈ ਕੇ ਵਾਪਸ ਪਿੰਡ ਨੂੰ ਜਾਂਦੇ ਹੋਏ ਰਸਤੇ ਵਿਚ ਮੁਜਰਾ
ਕਰਾ ਰਹੇ ਹਨ

[ਦੇਖੋ ਸਫ਼ਾ ੧੦੩

ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ, ਦਾਇਰੇ ਜਾਇਕੇ ਦੇਂਹ ਚੜ੍ਹਾਇਆ ਨੇ
ਦਿਲ ਵਿਚ ਖੇੜੇ ਬਹੁਤ ਖੁਸ਼ੀ ਹੋਏ, ਡੋਲਾ ਹੀਰ ਦਾ ਜਾਂ ਹੱਥ ਆਇਆ ਨੇ
ਖੇੜੇ ਵੇਖ ਕੇ ਬਹੁਤ ਮੁਕਾਮ ਚੰਗਾ, ਉਤਰ ਘੋੜਿਆਂ ਤੋਂ ਡੇਰਾ ਲਾਇਆ ਨੇ
ਬਹੁਤ ਖੁਸ਼ੀ ਹੋ ਕੇ ਲੁਡੀ ਮਾਰਦੇ ਨੇ, ਮੁਜਰਾ ਸ਼ੌਕ ਦੇ ਨਾਲ ਕਰਾਇਆ ਨੇ
ਛਾਵੇਂ ਬੈਠ ਸਰਦਾਈਆਂ ਘੋਟੀਆਂ ਨੇ, ਨਿਕੇ ਵਡੇ ਨੂੰ ਚਾ ਪਲਾਇਆ ਨੇ
ਵਾਰਸਸ਼ਾਹ ਰਾਂਝਾ ਪਰੇਸ਼ਾਨ ਬੈਠਾ, ਓਹਨੂੰ ਕਿਸੇ ਨਾ ਮੂਲ ਬੁਲਾਇਆ ਨੇ

ਦਸ ਏਸ ਵੇਲੇ ਮਦਦ ਕਰਨ ਕਿਹੜੇ ਜਿਨ੍ਹਾਂ ਮੰਨੀਆਂ ਆਪ ਰਜ਼ਾਈਆਂ ਵੇ
ਜੀ ਵਿੱਚ ਧਰਵਾਸ ਸੀ ਰਹਿਮਤਾਂ ਦਾ ਘਟਾ ਕਹਿਰ ਦੀਆਂ ਰੱਬ ਵਸਾਈਆਂ ਵੇ
ਮੰਗਾਂ ਰੱਬ ਤੋਂ ਰਾਂਝਿਆ ਖੈਰ ਤੇਰੀ ਲੱਖ ਆਫ਼ਤਾਂ ਹੋਣ ਬਲਾਈਆਂ ਵੇ
ਲੁਕਮੇ ਖਾਣ ਕਾਰਨ ਇਨ੍ਹਾਂ ਜਾਂਞੀਆਂ ਨੇ ਕਲ੍ਹੇ ਮੱਠੀਆਂ ਪੜੀ ਵਿੱਚ ਪਾਈਆਂ ਵੇ
ਡੋਲੀ ਚਾ ਕਹਾਰ ਉਲਾਰ ਟੁਰੇ ਲੜੀ ਯਰਦ ਦੀ ਚੀਕੀਆਂ ਬਾਈਆਂ ਵੇ
ਓਥੇ ਰੱਬ ਦੇ ਬਾਝ ਨਾ ਕੋਈ ਸਾਥੀ ਦੇ ਕੇ ਮਾਪਿਆਂ ਦਾਜ ਵਿਹਾਈਆਂ ਵੇ
ਮੀਆਂ ਇੱਕ ਇਕ ਲੜੀ ਵਿਦਾ ਕੀਤੀ ਕਲਮਾ ਨਬੀ ਦੇ ਨਾਲ ਹਮਰਾਈਆਂ ਵੇ
ਗਲਾਂ ਦਿਲਾਂ ਦੀਆਂ ਦਿਲਾਂ ਦੇ ਵਿੱਚ ਰਹੀਆਂ ਹੋਈਆਂ ਸੋ ਜੋ ਰੱਬ ਨੂੰ ਭਾਈਆਂ ਵੇ
ਵਾਰਸਸ਼ਾਹ ਤੇ ਰਾਂਝਣੇ ਸੋਗ ਹੋਯਾ ਖੁਸ਼ੀ ਖੇੜਿਆਂ ਲਾਗੀਆਂ ਨਾਈਆਂ ਵੇ

ਕਲਾਮ ਸ਼ਾਇਰ

ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ ਭੁਏ ਹੋਇਕੇ ਪਿੰਡ ਪਹੁੰਚਾਇਆ ਨੇ
ਧੌਣ ਚਾਇਕੇ ਬੂਥੀਆਂ ਉਤਾਂਹ ਕਰਕੇ ਸ਼ੌਹ ਘਾਟ ਤੇ ਧੁੰਮਲਾ ਲਾਇਆ ਨੇ
ਮਾਰ ਚੁੰਗੀਆਂ ਲੋਕਾਂ ਨੂੰ ਢੁਡ ਮਾਰਨ ਭਾਂਡੇ ਭੰਨ ਕੇ ਸ਼ੋਰ ਘਤਾਇਆ ਨੇ
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ ਪੈਰ ਟੁੰਬਕੇ ਆਣ ਜਗਾਇਆ ਨੇ
ਚਸ਼ਮਾਂ ਪੈਰ ਦੀ ਖਾਕ ਦਾ ਲਾ ਮਥੇ ਵਾਂਗ ਸੇਵਕਾਂ ਸਖੀ ਬਣਾਇਆ ਨੇ
ਭੜਥੂ ਮਾਰਿਉ ਨੇ ਦਵਾਲੇ ਰਾਂਝਣੇ ਦੇ ਲਾਲ ਬੇਗ ਦਾ ਬੜਾ ਪੁਜਾਇਆ ਨੇ
ਪਕਵਾਨ ਤੇ ਪਿੰਨੀਆਂ ਰੱਖ ਅਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਆ ਨੇ
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫ਼ਕਤ ਸਿਰ ਟੁੰਮਕੇ ਚਾ ਚਵਾਇਆ ਨੇ
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ ਜਾ ਕੇ ਦਾਇਰੇ ਦੇਂਹ ਚੜ੍ਹਾਇਆ ਨੇ
ਵਾਰਸਸ਼ਾਹ ਖੇੜੇ ਬਹੁਤ ਖੁਸ਼ੀ ਹੋਏ ਡੋਲਾ ਹੀਰ ਦਾ ਜਾਂ ਹੱਥ ਆਇਆ ਨੇ

ਜੰਞ ਦਾ ਮੁਕਾਮ ਕਰਨਾ

ਖੇੜੇ ਵੇਖ ਕੇ ਬਹੁਤ ਮਕਾਮ ਚੰਗਾ ਉਤਰ ਘੋੜਿਆਂ ਤੋਂ ਡੇਰਾ ਲਾਇਆ ਨੇ
ਬਹੁਤ ਖੁਸ਼ੀ ਹੋਏ ਲੁੱਡੀ ਮਾਰਦੇ ਨੇ ਨਾਲ ਸ਼ੌਕ ਦਾ ਮੁੱਜਰਾ ਕਰਾਇਆ ਨੇ
ਛਾਵੇਂ ਬੈਠ ਸਰਦਾਈਆਂ ਘੋਟੀਆਂ ਨੇ ਨਿੱਕੇ ਵੱਡੇ ਨੂੰ ਚਾ ਪਲਾਇਆ ਨੇ
ਵਾਰਸਸ਼ਾਹ ਰਾਂਝਾ ਪਰੇਸ਼ਾਨ ਬੈਠਾ ਉਹਨੂੰ ਕਿਸੇ ਨਾ ਮੂਲ ਬੁਲਾਇਆ ਨੇ
ਖੇੜੇ ਪਹੁੰਚ ਉਥੇ ਬਹੁਤ ਖੁਸ਼ੀ ਹੋਏ ਨੀਯਤ ਸੈਰ ਸ਼ਿਕਾਰ ਦੀ ਧਾਰਿਓ ਨੇ
ਇਕ ਦੂਏ ਨੂੰ ਦੱਸਦੇ ਵਰਜਸ਼ਾਂ ਨੇ ਤਰਕਸ਼ ਤੀਰ ਕਮਾਨ ਸਵਾਰਿਓ ਨੇ
ਮਗਰ ਹਰਨਾਂ ਦੇ ਘੋੜੇ ਦੁੜਾਇਓ ਨੇ ਆਪੋ ਆਪਣਾ ਜੋਸ਼ ਨਤਾਰਿਓ ਨੇ
ਇਕ ਮਾਰਨ ਬੰਦੂਕ ਨਿਸ਼ਾਨਿਆਂ ਨੂੰ ਇਕ ਚਿਲੇ ਕਮਾਨ ਨੂੰ ਚਾੜ੍ਹਿਓ ਨੇ

ਹਰਨ ਪਾੜ੍ਹੇ ਤੇ ਬਹੁਤ ਸ਼ਿਕਾਰ ਕੀਤੇ ਨਾਲ ਲੂੰਬੜੇ ਦੋ ਤਿੰਨ ਮਾਰਿਓ ਨੇ
ਵਾਰਸਸ਼ਾਹ ਕਬਾਬ ਭੁੰਨ ਖਾਂਵਦੇ ਨੇ ਹਿਸਾ ਹੀਰ ਦਾ ਤੁਰਤ ਨਿਤਾਰਿਓ ਨੇ

ਜੰਞ ਦਾ ਸ਼ਿਕਾਰ ਜਾਣਾ

ਹੀਰ ਵੇਖ ਕੇ ਜਾ ਮਕਾਨ ਖਾਲੀ ਮੀਏਂ ਰਾਂਝੇ ਨੂੰ ਤੁਰਤ ਬੁਲਾਉਂਦੀ ਏ
ਰਾਂਝੇ ਯਾਰ ਨੂੰ ਵਿੱਚ ਬਹਾ ਡੋਲੀ ਨਾਲ ਸ਼ੌਕ ਦੇ ਅੰਗ ਲਗਾਉਂਦੀ ਏ
ਖੇੜੇ ਵੇਖ ਕੇ ਤੇ ਕਹਿਰਵਾਨ ਹੋਏ ਹੀਰ ਹਾਰ ਨੂੰ ਤੋੜ ਵਖਾਉਂਦੀ ਏ
ਮਣਕੇ ਚੁੱਗਣੇ ਨੂੰ ਕੋਲ ਸਦਿਆ ਸੀ ਇਹ ਇਫਤਰਾ ਚਾ ਬਣਾਉਂਦੀ ਏ
ਲਾਈ ਫੁੱਲ ਦੀ ਛੋਟੀ ਜੇ ਕਿਸੇ ਇਸਨੂੰ ਜ਼ਹਿਰ ਖਾ ਮਰਾਂ ਇਹ ਸੁਣਾਉਂਦੀ ਏ
ਵਾਰਸ ਖੇੜਿਆਂ ਨੇ ਵੇਖ ਚੁੱਪ ਕੀਤੀ ਜੰਞ ਕੂਚ ਦਾ ਹੁਕਮ ਫੁਰਮਾਉਂਦੀ ਏ

ਖੇੜਿਆਂ ਦੀ ਜੰਞ ਰਵਾਨਾ ਹੋਣੀ

ਜੰਞ ਰਵਾਂ ਹੋ ਕੇ ਉਥੋਂ ਉੱਠ ਤੁਰੀ ਡੋਲਾ ਜਾਇਕੇ ਪਿੰਡ ਲੁਹਾਇਆ ਨੇ
ਅਗੋਂ ਲੈਣ ਆਈਆਂ ਸਈਆਂ ਵਹੁਟੜੀ ਨੂੰ ਜੇ ਤੁਧ ਆਂਦੜੀ ਵੇ ਮਲਾ ਗਾਇਓ ਨੇ
ਡੋਲਾ ਜਾ ਬੈਠਾ ਜਦ ਕੋਲ ਬੂਹੇ ਗੋੜੇ ਰੂੰ ਦੇ ਤੁਰਤ ਅਣਵਾਇਓ ਨੇ
ਮੰਗੇ ਪੰਜ ਪੈਸੇ ਰੋਕ ਲਾਗੀਆਂ ਨੇ ਤਲੀ ਹੀਰ ਦੀ ਹੇਠ ਟਕਾਇਓ ਨੇ
ਆਖਣ ਲੇਫ਼ ਤਲਾਈਆਂ ਟੰਗਣੇ ਭੀ ਮੁੰਡੇ ਪਿੰਡ ਦੇ ਮੰਗਣੇ ਚਾਇਓ ਨੇ
ਕੁੜੀਆਂ ਵਹੁਟੀ ਨੂੰ ਡੋਲਿਓਂ ਕੱਢ ਆਂਦਾ ਤੇਲ ਵਿੱਚ ਦਲੀਜ ਡੁਲ੍ਹਾਇਓ ਨੇ
ਪਾਣੀ ਵਾਰ ਪੀਤਾ ਸੱਸ ਹੀਰ ਦੀ ਨੇ ਸ਼ੁਕਰ ਰੱਬ ਦਾ ਮੂੰਹੋਂ ਅਖਾਇਓ ਨੇ
ਅਗੇ ਰਖ ਕੁਰਾਨ ਦੇ ਪੰਜ ਮੋਹਰਾਂ ਤੁਰਤ ਹੀਰ ਦਾ ਘੁੰਡ ਖੁਲ੍ਹਾਇਓ ਨੇ
ਕੁੜੀਆਂ ਵਹੁਟੀ ਨੂੰ ਕਿੜੇ ਤੇ ਲੈ ਆਈਆਂ ਦਵਾਲੇ ਹੀਰ ਦੇ ਝੁਰਮਟ ਪਾਇਓ ਨੇ
ਫੇਰ ਗੋਤ ਕੁਨਾਲੇ ਦਾ ਆਹਰ ਹੋਯਾ ਚੂਰੀ ਕੁੱਟਕੇ ਤੁਰਤ ਬਣਾਇਓ ਨੇ
ਵਿੱਚ ਘੱਤ ਪਰਾਤ ਦੇ ਘਿਉ ਚੂਰੀ ਅਗੇ ਹੀਰ ਦੇ ਆਣ ਧਰਾਇਓ ਨੇ
ਦੇ ਖਿੱਚੜੀ ਤੇ ਚੂਰੀ ਦੇ ਸੱਤ ਲੁਕਮੇਂ ਦੇਵਰ ਨੱਢੜਾ ਗੋਦ ਬਹਾਇਓ ਨੇ
ਪੰਜ ਮੋਹਰਾਂ ਭੀ ਹੀਰ ਦੇ ਹੱਥ ਦੇ ਕੇ ਤੁਰਤ ਵਹੁਟੀ ਦਾ ਘੁੰਡ ਲਹਾਇਓ ਨੇ
ਹਸਣ ਸੱਸ ਤੇ ਸਹਿਤੀ ਨਨਾਣ ਦੋਵੇਂ ਨਾਲੇ ਦਾਈ ਨੂੰ ਕੋਲ ਬਹਾਇਓ ਨੇ
ਦਾਈ ਲਾਗੀਆਂ ਦੀ ਕਰਨ ਟਹਿਲ ਖਿਦਮਤ ਰਾਂਝੇ ਵਲ ਧਿਆਨ ਜਾਂ ਆਇਓ ਨੇ
ਸਿਰੋਂ ਲਾਹ ਟਮਕ ਭੂਰਾ ਖੱਸ ਲਿਆ ਆਦਮ ਬਹਿਸ਼ਤ ਥੀਂ ਚਾ ਤਰ੍ਹਾਇਓ ਨੇ
ਮਾਂ ਸੈਦੇ ਦੀ ਪਾਸ ਗਵਾਂਢਣਾਂ ਨੇ ਝੁਰਮਟ ਆਣ ਮੁਬਾਰਕਾਂ ਪਾਇਓ ਨੇ
ਧੰਨ ਭਾਗ ਤੇਰੇ ਦਾਜ ਪਲੰਘ ਪੀੜੀ ਸਣੇ ਵਹੁਟੜੀ ਦੇਖ ਸਲ੍ਹਾਇਓ ਨੇ
ਜਿਹਾ ਪੁਤ ਸੀ ਰੱਬ ਨੇ ਨੂੰਹ ਦਿੱਤੀ ਬੂਹਾ ਅਜੂ ਦਾ ਖੂਬ ਸੁਹਾਇਓ ਨੇ

ਗਲਾਂ ਹੀਰ ਦੇ ਦਿਲ ਦੀਆਂ ਹੀ ਜਾਣੇ ਕੋਈ ਓਸ ਦਾ ਭੇਤ ਨਾ ਪਾਇਓ ਨੇ
ਰਾਂਝਾ ਰੋਂਦੜਾ ਪਿਛ੍ਹਾਂ ਨੂੰ ਰਵਾਂ ਹੋਯਾ ਕੋਈ ਵੱਸ ਨਾ ਚੱਲਦਾ ਲਾਇਓ ਨੇ
ਦੇਖੋ ਇਹ ਭੀ ਕੁਦਰਤਾਂ ਰੱਬ ਦੀਆਂ ਭੁਖਾ ਜੰਨ ਤੋਂ ਦੂਰ ਕਢਾਇਓ ਨੇ
ਖੇੜੇ ਆਖਦੇ ਫੇਰ ਨਾ ਮਿਲਣ ਇਹੋ ਹੀਰ ਰਾਂਝੇ ਤੋਂ ਚਾ ਅਟਕਾਇਓ ਨੇ
ਵਾਰਸਸ਼ਾਹ ਕਬੀਲੜਾ ਖੁਸ਼ੀ ਸ਼ਾਰਾ ਰਾਂਝਾ ਹੀਰ ਦਲਗੀਰ ਕਰਾਇਓ ਨੇ

ਕਲਮ ਹੀਰ ਰਾਂਝੇ ਨਾਲ

ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ ਮੇਰੇ ਵਸ ਥੀਂ ਗਲ ਬੇ-ਵੱਸ ਹੋਈ
ਕਾਜ਼ੀ ਮਾਪਿਆਂ ਭਾਈਆਂ ਬੰਨ੍ਹ ਮਾਰੀ ਮੈਂਡੀ ਤੈਂਡੜੀ ਦੋਸਤੀ ਬੱਸ ਹੋਈ
ਘਰੀਂ ਖੇੜਿਆਂ ਦੇ ਨਹੀਂ ਵਸਣਾ ਮੈਂ ਸਾਡੇ ਨਾਲ ਉਨ੍ਹਾਂ ਖੱਰਖੱਸ ਹੋਈ
ਜਾਂ ਜੀਵਾਂਗੀ ਮਿਲਾਂਗੀ ਰੱਬ ਮੇਲੇ ਹਾਲ ਸਾਲ ਤਾਂ ਦੋਸਤੀ ਬੱਸ ਹੋਈ
ਮੈਂ ਤਾਂ ਰੋਂਦੜੀ ਰਹਾਂਗੀ ਉਮਰ ਸਾਰੀ ਸਾਡੇ ਦੂਤੀਆਂ ਦੇ ਸਿਰ ਭੱਸ ਹੋਈ
ਕਿਸਮਤ ਨਾਲ ਤੈਨੂੰ ਮਿਲਸਾਂ ਰਾਂਝਿਆਂ ਵੇ ਭਾ ਅਸਾਂ ਦੇ ਹਾਲ ਖਰਖੱਸ ਹੋਈ
ਕਹੇ ਚੰਦਰੇ ਵਕਤ ਸੀ ਨੇਹੁੰ ਲੱਗਾ ਸਭ ਰੱਸ ਦੀ ਬਾਤ ਬੇ-ਰੱਸ ਹੋਈ
ਵਾਰਸਸ਼ਾਹ ਤੋਂ ਪੁੱਛ ਲੈ ਲੇਖ ਮੇਰੇ ਹੋਣੀ ਹੀਰ ਨਿਮਾਣੀ ਦੀ ਸੱਸ ਹੋਈ

ਕਲਮ ਰਾਂਝੇ

ਜੋ ਕੁਝ ਵਿਚ ਰਜ਼ਾ ਦੇ ਲਿੱਖ ਦਿਤਾ ਮੂੰਹੋਂ ਬੱਸ ਨਾ ਆਖੀਏ ਭੈੜੀਏ ਨੀ
ਸੁੰਞਾ ਸਖਣਾ ਚਾਕ ਨੂੰ ਰੱਖਿਆ ਈ ਮਥੇ ਭੌਰੀਏ ਚੰਦਰੀਏ ਚੈੜੀਏ ਨੀ
ਜੇਕਰ ਮੰਤਰ ਕੀਲ ਦਾ ਨਾ ਆਵੇ ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ
ਇਕੇ ਯਾਰ ਦੇ ਨਾਮ ਤੋਂ ਫ਼ਿਦਾ ਹੋਈਏ ਮਹੁਰਾ ਦੇ ਕੇ ਇਕੇ ਨਬੇੜੀਏ ਨੀ
ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ ਐਡੇ ਪਿੱਟਣੇ ਨਾ ਸਹੇੜੀਏ ਨੀ
ਦਗ਼ਾ ਦੇਵਣਾ ਹੋਵੇ ਜਿਸ ਆਦਮੀ ਨੂੰ ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ
ਉਸਦੇ ਨਾਲ ਨਾ ਹਰਗਿਜ਼ ਗਲ ਕਰੀਏ ਗੁਸੇ ਨਾਲ ’ਚ ਦਿਲੋਂ ਨਖੇੜੀਏ ਨੀ
ਵਾਰਸਸ਼ਾਹ ਪਿਆਸ ਨਾ ਹੋਏ ਅੰਦਰ ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ

ਕਲਮ ਹੀਰ

ਮਾਈਏਂ ਪਈ ਸਾਂ ਹਿਜ਼ਰ ਦੇ ਵਿੱਚ ਤੇਰੇ ਤੈਨੂੰ ਰਾਂਝਿਆ ਪਾਸ ਬੁਲਾਉਂਦੀ ਮੈਂ
ਮਖਣ ਖੰਡ ਮਲਾਈ ਤੇ ਦੁਧ ਚੂਰੀ ਹੱਥੀਂ ਆਪਣੀ ਕੁਟ ਖੁਵਾਉਂਦੀ ਮੈਂ
ਲਾਵਾਂ ਲੈਂਦੜੀ ਸ਼ੌਕ ਦੇ ਨਾਲ ਤੇਰੇ ਚੌਂਕ ਫੁਲ ਪਾ ਸੀਸ ਗੁੰਦਾਉਂਦੀ ਮੈਂ
ਛਲੇ ਕੜੇ ਪੰਜਾਂਗਲੇ ਪਏ ਚੌਂਕੀ ਮਹਿੰਦੀ ਘੋਲ ਕੇ ਰੰਗਲੀ ਲਾਉਂਦੀ ਮੈਂ
ਬਾਹੀਂ ਲਾਲ ਚੂੜਾ ਬਾਜ਼ੂਬੰਦ ਟਾਡਾਂ ਧੜੀ ਨਾਲ ਸੰਧੂਰ ਦੇ ਲਾਉਂਦੀ ਮੈਂ

ਟਿਕਾ ਬਿੰਦੜੀ ਫਬਦੇ ਨਾਲ ਲੂਹਲਾਂ ਵਾਂਗ ਮੋਰ ਦੇ ਪਾਇਲਾਂ ਪਾਉਂਦੀ ਮੈਂ
ਤੇਰੇ ਸ਼ੌਕ ਦੇ ਨਾਲ ਰੰਝੇਟਿਆ ਵੇ ਨਕ ਨਬ ਸੁਹਾਗ ਦੀ ਪਾਉਂਦੀ ਮੈਂ
ਇਨੇ ਈਦ ਤੇ ਰਾਤ ਸ਼ਬਰਾਤ ਹੁੰਦੀ ਵਾਰਸਸ਼ਾਹ ਨਿਤ ਐਸ਼ ਮਨਾਉਂਦੀ ਮੈਂ

ਜਵਾਬ ਰਾਂਝਾ

ਕਰਕੇ ਕੌਲ ਜਬਾਨ ਜੇ ਹਾਰਿਓ ਈ ਤਾਰ ਇਸ਼ਕ ਦੀ ਦਿਲੋਂ ਨਾ ਤੋੜ ਹੀਰੇ
ਪਹਿਲੋਂ ਨਾਲ ਪਿਆਰ ਦੇ ਠੱਗਿਓ ਈ ਨਾ ਹੁਣ ਕੂੜ ਕਹਾਣੀਆਂ ਜੋੜ ਹੀਰੇ
ਝਾਤ ਦੇ ਕੇ ਬਾਗ ਬਹਿਸ਼ਤ ਵਾਲੀ ਸਾਨੂੰ ਚਲੀਂ ਏਂ ਕਲਰੀ ਛੋੜ ਹੀਰੇ
ਕਰੀਏ ਸਾਬ ਤੇ ਪਾਰ ਉਤਾਰ ਦੇਈਏ ਰਾਹ ਵਿਚ ਨਾ ਸੱਟੀਏ ਬੋੜ ਹੀਰੇ
ਪੀੜ ਵੇਲੜੇ ਵਿੱਚ ਕਮਾਦ ਵਾਗੂੰ ਮੇਰਾ ਚਲੀ ਏਂ ਰਸਾ ਨਿਚੋੜ ਹੀਰੇ
ਆਪ ਪਰੀ ਬਣਕੇ ਉਡਣ ਹਾਰ ਹੋਈਏਂ ਸਾਨੂੰ ਇਸ਼ਕ ਦਾ ਜਿੰਨ ਚਮੋੜ ਹੀਰੇ
ਜਾਕੇ ਮਾਣਸੈਂ ਪਲੰਘ ਵਿਛਾਈਆਂ ਤੂੰ ਸਾਡੇ ਰੁਲਣ ਨੂੰ ਕੰਡੜੇ ਰੋੜ ਹੀਰੇ
ਪਹਿਲਾਂ ਨਾਲ ਮੁਹਬਤਾਂ ਗਲੀ ਲਾਯੋ ਪਿਛੋਂ ਲੀਤਾ ਈ ਮੁੱਖ ਮਰੋੜ ਹੀਰੇ
ਆਪ ਚਲੀਂ ਏਂ ਡੋਲੜੀ ਵਿੱਚ ਬਹਿਕੇ ਕਰਕੇ ਅਸਾਂ ਦੇ ਨਾਲ ਅਨਜੋੜ ਹੀਰੇ
ਹੁਣ ਕੀਤੋ ਈ ਕੰਮ ਕੁਸੰਗੀਆਂ ਦਾ ਅਵਲ ਰੋਜ਼ ਦੇ ਸੰਗ ਨੂੰ ਤੋੜ ਹੀਰੇ
ਫੜਕੇ ਬਾਂਹ ਨਾ ਪਾਰ ਉਤਾਰਿਓ ਈ ਨਿਹੁੰ ਲਾ ਨਾ ਚਾੜ੍ਹਿਓ ਤੋੜ ਹੀਰੇ
ਹੀਰਾਂ ਵਿੱਚ ਜਹਾਨ ਦੇ ਲਖ ਹੋਸਣ ਅਤੇ ਰਾਂਝਿਆਂ ਦੀ ਨਹੀਂ ਥੋੜ ਹੀਰੇ
ਕਰਦੇ ਫਰਕ ਨਾ ਜਾਨ ਗਵਾਉਣੇ ਤੋਂ ਜਿਨ੍ਹਾਂ ਯਾਰ ਦੇ ਮਿਲਣ ਦੀ ਲੋੜ ਹੀਰੇ
ਕਾਰਨ ਯਾਰ ਦੇ ਪਾਕ ਦੀਦਾਰ ਪਿਛੇ ਆਸ਼ਕ ਮੋਏ ਨੀ ਸਿਰਾਂ ਨੂੰ ਫੋੜ ਹੀਰੇ
ਬੂਹੇ ਇਸ਼ਕ ਦਰਬਾਰ ਦੇ ਸਦਾ ਖੁਲ੍ਹੇ ਨਹੀਂ ਆਸ਼ਕਾਂ ਨੂੰ ਕਦੇ ਮੋੜ ਹੀਰੇ
ਵਾਰਸਸ਼ਾਹ ਤੇਰੇ ਸਾਡੇ ਹਸ਼ਰ ਮੇਲੇ ਅੰਤ ਰੂਹਾਂ ਤੇ ਕਾਲਬਾਂ ਜੋੜ ਹੀਰ

ਕਲਾਮ ਹੀਰ

ਮੀਆਂ ਰਾਝਿਆਂ ਉਮਰ ਦੇ ਪਏ ਝੇੜੇ ਦੁਖ ਦਰਦ ਮੇਰਾ ਕਿਸ ਵੰਡਣਾ ਏਂ
ਖੇੜੇ ਨਾਲ ਨਹੀਂ ਹੋਵਣਾ ਜੋੜ ਮੇਰਾ ਕਰੇ ਤਲਬ ਤੇ ਝਾੜਨਾ ਛੰਡਣਾ ਏਂ
ਪੰਜੇ ਪੀਰ ਤੇਰੇ ਮੇਰੇ ਵਿੱਚ ਜ਼ਾਮਨ ਜਿਨ੍ਹਾਂ ਬੰਨਕੇ ਸੈਦੜਾ ਫੰਡਨਾ ਏਂ
ਵਾਰਸਸਾਹ ਫਕੀਰ ਦਾ ਪਕੜ ਪਲਾ ਜਿਸਨੇ ਟੁੱਟਿਆਂ ਨੂੰ ਫੇਰ ਗੰਢਨਾ ਏਂ

ਕਲਾਮ ਰਾਂਝਾ

ਹੀਰੇ ਹਿਕਮਤਾਂ ਨਾਲ ਨਾ ਹੋਣ ਮਿੱਠੇ ਕਰੀਏ ਜਤਨ ਜੇ ਤੁੰਮਿਆਂ ਕੌੜਿਆਂ ਨੂੰ
ਅੰਤ ਕੰਨ ਲਪੇਟ ਕੇ ਨਸੀਓਂ ਤੂੰ ਹਾਸਲ ਕੁੱਝ ਨਾਹੀਂ ਪਿਛੇ ਦੌੜਿਆਂ ਨੂੰ
ਓੜਕ ਆਪਣਾ ਆਪ ਸੰਭਾਲਿਓ ਈ ਛਡ ਝੇੜਿਆਂ ਲੰਮਿਆਂ ਚੌੜਿਆਂ ਨੂੰ

ਵਾਰਸਸ਼ਾਹ ਵਾਂਗਰ ਸਣੇ ਖ਼ਾਦਮਾਂ ਦੇ ਟੁਰੀਓਂ ਛੱਡ ਜੰਡਿਆਲਿਆਂ ਜੌੜਿਆਂ ਨੂੰ

ਕਲਾਮ ਹੀਰ

ਤੈਨੂੰ ਹਾਲ ਦੀ ਗੱਲ ਮੈਂ ਲਿੱਖ ਘਲਾਂ ਤੁਰਤ ਹੋ ਫ਼ਕੀਰ ਤੈਂ ਆਵਣਾ ਈਂ
ਕਿਸੇ ਜੋਗੀ ਦਾ ਜਾ ਕੇ ਬਣੀਂ ਚੇਲਾ ਸਵਾਹ ਲਾ ਕੇ ਕੰਨ ਪੜਵਾਵਣਾ ਈਂ
ਸਭੋ ਜ਼ਾਤ ਸਫਾਤ ਬਰਬਾਦ ਕਰ ਕੇ ਅਤੇ ਠੀਕ ਤੈਂ ਸੀਸ ਮੁਨਾਵਣਾ ਈਂ
ਤੂੰਹੀਂ ਜਿਉਂਦਿਆਂ ਦਈਂ ਦੀਦਾਰ ਸਾਨੂੰ ਅਸਾਂ ਵਤ ਨਾ ਜਿਉਂਦਿਆਂ ਆਵਣਾ ਈਂ
ਜਲਦੀ ਆਵਣੇ ਦੀ ਕਰਨੀ ਤੁਸਾਂ ਤਿਆਰੀ ਕੋਈ ਭੇਸ ਹੀ ਖ਼ੂਬ ਵਟਾਵਣਾ ਈਂ
ਵਾਰਸਸ਼ਾਹ ਤੁਸਾਂ ਸਾਡੀ ਖ਼ਬਰ ਲੈਣੀ ਨਹੀਂ ਤਾਂ ਅਸਾਂ ਨੇ ਰੂਹ ਗਵਾਵਣਾ ਈਂ

ਕਲਾਮ ਸ਼ਾਇਰ

ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ ਗੌਸ਼ ਸ਼ੁਤਰ ਹੈ ਕੌਲ ਰੁਸਤਾਈਆਂ ਦਾ
ਪੱਤਾਂ ਹੋਣ ਇਕੀ ਜਿੱਸ ਜੱਟ ਦੀਆਂ ਸੋਈ ਅਸਲ ਭਰਾ ਹੈ ਭਾਈਆਂ ਦਾ
ਜਦੋਂ ਬਹਿਣ ਅਰੂੜੀ ਤੇ ਅਕਲ ਆਵੇ ਜਿਵੇਂ ਕੁੱਤੜਾ ਹੋਵੇ ਕਸਾਈਆਂ ਦਾ
ਸਿਰੋਂ ਲਾਹ ਕੇ ਚਿੱਤੜਾਂ ਹੇਠ ਦੇਂਦੇ ਮਜ਼ਾ ਆਉਂਦਾ ਤਦੋਂ ਸਫਾਈਆਂ ਦਾ
ਅਕਬਰਸ਼ਾਹ ਤੋਂ ਜ਼ੋਰਾਵਰ ਜੱਟ ਆਹੇ ਜਿਨ੍ਹਾਂ ਕੁੱਟਿਆ ਬੀਰਬਲ ਸ਼ਾਹੀਆਂ ਦਾ
ਜੱਟ ਕਰੇ ਅਪਰਾਧ ਤੇ ਫੜੇ ਕੋਈ ਮਾਰ ਸੁਟੀਏ ਪੁੱਤ ਕਸਾਈਆਂ ਦਾ
ਕੁਟਲ ਬੰਦੀਆਂ ਖਤਕਲਾਂ ਜਟ ਜਾਣੇ ਪੇਸ਼ਵਾ ਫਸਾਦ ਬੁਰਿਆਈਆਂ ਦਾ
ਕਲਾਕਾਰ ਤੇ ਝਾਗੜੂ ਜੱਟ ਵੱਡੇ ਖੋਂਹਦੇ ਮਾਲ ਨੇ ਜਾਂਦਿਆਂ ਰਾਹੀਆਂ ਦਾ
ਜੱਟ ਗਰਜ਼ ਦੇ ਵਾਸਤੇ ਬਣੇ ਮਿੱਤਰ ਭਾਈ ਬਣੇ ਹਰ ਕੌਮ ਤੇਨਾਈਆਂ ਦਾ
ਜੱਟ ਜੇਡ ਨਾ ਕੋਈ ਗੌਂ ਦਾਰ ਡਿੱਠਾ ਜਿਵੇਂ ਯਾਰ ਨਾ ਕੋਈ ਸ਼ਿਪਾਹੀਆਂ ਦਾ
ਜੱਟੀ ਜੱਟ ਦੇ ਸਾਂਗ ਤੇ ਹੋਣ ਰਾਜ਼ੀ ਪਰ੍ਰੇ ਮੁਗਲ ਤੋਂ ਦੇਸ ਕੀ ਲਾਈਆਂ ਦਾ
ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ ਵੇਚਣ ਹੋਰ ਦੇ ਮਾਲ ਜਵਾਈਆਂ ਦਾ
ਹਿਸੇ ਤੇਰਵੇਂ ਦੇ ਪਿੰਡੋਂ ਹੋਣ ਮਾਲਕ ਵੰਡਣ ਛਿਤਰੀਂ ਅੱਧ ਤਿਹਾਈਆਂ ਦਾ
ਜੱਟ ਚੋਹੇ ਦਾ ਚੂਹਾ ਬਣਾ ਲੈਂਦੇ ਚਲੇ ਵਸ ਨਾ ਮਾਲਕਾਂ ਸਾਈਆਂ ਦਾ
ਮੂੰਹੋ ਆਖ ਕੁੜਮਾਈਆਂ ਖੋਹ ਲੈਂਦੇ ਮੂੰਹ ਕਰਨ ਕਾਲਾ ਫਿਰ ਨਾਈਆਂ ਦਾ
ਵਾਰਸਸ਼ਾਹ ਇਹ ਤ੍ਰੈ ਹੀ ਝੂਠ ਜਾਣੋ ਕੌਲ ਜੱਟ ਸੁਨਿਆਰ ਕਸਾਈਆਂ ਦਾ

ਕਲਾਮ ਰਾਂਝਾ

ਰਾਂਝੇ ਆਖਿਆ ਸਿਆਲ ਰਲ ਗਏ ਸਾਰੇ ਅਤੇ ਹੀਰ ਭੀ ਛਡ ਈਮਾਨ ਚੱਲੀ
ਸਿਰ ਹੇਠਾਂ ਨੂੰ ਕਰ ਲਿਆ ਫੇਰ ਚੂਚਕ ਜਦੋਂ ਸਥ ਵਿਚ ਆਣ ਕੇ ਗੱਲ ਹੱਲੀ
ਧੀਆਂ ਵੇਚਦੇ ਕੌਲ ਜ਼ਬਾਨ ਹਾਰਨ ਮਹਿਰਾਬ ਮਥੇ ਉਤੇ ਪੌਣ ਢਿਲੀ

ਯਾਰੋ ਸਿਆਲਾਂ ਦੀਆਂ ਦਾੜੀਆਂ ਵੇਖਦੇ ਹੋ ਜਿਹੀ ਮੰਗ ਮੰਗਵਾਰ ਦੀ ਮਸਰ ਫਲੀ
ਵਿਚੋਂ ਖੋਟੇ ਤੇ ਬਾਹਰੋਂ ਸਾਫ ਦਿਸਣ ਗਲਾਂ ਕਰਨ ਤੇ ਜਾਣੀਏ ਕਰਮ ਬਿੱਲੀ
ਵਾਰਸਸ਼ਾਹ ਮੀਆਂ ਦੇਹੀ ਸੋਹਣੀ ਨੂੰ ਗੱਲ ਵਿਚ ਚਾ ਪਾਂਵਦੇ ਹੈਣ ਟੱਲੀ

ਕਲਾਮ ਰਾਂਝਾ

ਪੈਂਚਾਂ ਪਿੰਡ ਦਿਆਂ ਸੱਚ ਤੋਂ ਤਰਕ ਕੀਤੀ ਕਾਜ਼ੀ ਰਿਸ਼ਵਤਾਂ ਮਾਰ ਕੇ ਚੋਰ ਕੀਤੇ
ਪਹਿਲੇ ਹੋਰਨਾਂ ਨਾਲ ਕਰਾਰ ਕਰ ਕੇ ਤਮ੍ਹਾ ਵੇਖ ਦਾਮਾਦ ਚਾ ਹੋਰ ਕੀਤੇ
ਗੱਲ ਕਰੇ ਈਮਾਨ ਦੀ ਕੱਢ ਛੱਡਣ ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ
ਅਸ਼ਰਾਫ ਦੀ ਬਾਤ ਮਨਜ਼ੂਰ ਨਾਹੀਂ ਚੋਰ ਚੌਧਰੀ ਅਤੇ ਲੰਡੋਰ ਕੀਤੇ
ਆਲਮ ਅਹਿਲ ਉਲਮਾਇ ਜੱਟ ਸਾਰੇ ਜਾਹਲ ਮਸਲਿਆਂ ਵਿੱਚ ਲਾਹੌਰ ਕੀਤੇ
ਦਿਨੋਂ ਦਿਨ ਕੁੱਝ ਹੋਰ ਦਾ ਹੋਰ ਹੋਇਆ ਗਏ ਵਕਤ ਜ਼ਮਾਨਿਆਂ ਹੋਰ ਕੀਤੇ
ਤਦੋਂ ਫੌਜ ਈਮਾਨ ਦੀ ਨੱਸ ਚਲੀ ਜਦੋਂ ਹਿਰਸ ਤੇ ਤਮ੍ਹਾ ਨੇ ਜ਼ੋਰ ਕੀਤੇ
ਕਾਂ ਬਾਗ ਦੇ ਵਿੱਚ ਕਲੋਲ ਕਰਦੇ ਕੂੜਾ ਫੋਲਣੇ ਦੇ ਉਤੇ ਮੋਰ ਕੀਤੇ
ਜ਼ੋਰਾਵਰੀ ਵਿਆਹ ਲੈ ਗਏ ਖੇੜੇ ਅਸਾਂ ਰੋ ਬਤੇਰੜੇ ਸ਼ੋਰ ਕੀਤੇ
ਵਾਰਸਸ਼ਾਹ ਜੋ ਅਹਿਲ ਈਮਾਨ ਆਹੇ ਤਿਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ

ਕਲਾਮ ਹੀਰ

ਪਿਛੋਂ ਹੀਰ ਨੇ ਇੱਕ ਜਵਾਬ ਲਿਖਿਆ ਦਗ਼ੇਬਾਜ਼ ਜਹਾਨ ਹੈ ਹੋ ਰਹਿਆ
ਕਹਿਣ ਹੋਰ ਤੇ ਹੋਰ ਕਮਾਂਵਦੇ ਨੀ ਕਈ ਲੋਕ ਇਸ ਕੰਮ ਵਿਚ ਹੋ ਰਹਿਆ
ਦਗ਼ੇਬਾਜ਼ ਚਾ ਚੋਰਾਂ ਨੂੰ ਕਰਨ ਸੱਕੇ ਹੱਕਦਾਰ ਹੈ ਅੰਤ ਨੂੰ ਰੋ ਰਹਿਆ
ਸਿਆਲਾਂ ਸੱਚ ਦੇ ਖੇਤ ਚਾ ਆਬ ਦਿਤਾ ਰਾਂਝਾ ਹਕ ਹੋ ਜੋਗ ਨੂੰ ਜੋ ਰਹਿਆ
ਸੱਚੇ ਸੁਖ਼ਨ ਤੋਂ ਖ਼ਲਕ ਦਾ ਤਰਕ ਕੀਤਾ ਕੂੜ ਸੱਚ ਦੇ ਨਾਲ ਸਮੋ ਰਹਿਆ
ਵਿੱਚ ਮਜਲਸਾਂ ਕੂੜ ਦੀ ਫ਼ੌਜ ਧਾਨੀ ਸੁਖਨ ਸੱਚ ਦਾ ਇਕ ਨਾਂ ਹੋ ਰਹਿਆ
ਓੜਕ ਵੇਖ ਕੇ ਦੰਮ ਧੀ ਵੇਚੀਆ ਜੇ ਰਾਂਝਾ ਮੇਲ ਮਸ਼ਾਹਦੇ ਢੋ ਰਹਿਆ
ਵਾਰਸਸ਼ਾਹ ਕੀ ਫ਼ਾਇਦਾ ਜੀਊਣੇ ਦਾ ਜੋ ਕੁੱਝ ਹੋਵਣਾ ਸੀ ਸੋਈ ਹੋ ਰਹਿਆ

ਕਲਾਮ ਰਾਂਝਾ

ਯਾਰੋ ਠੱਗ ਸਿਆਲਾਂ ਤਹਕੀਕ ਜਾਣੋ ਧੀਆਂ ਠਗਣੀਆਂ ਸਭ ਸਿਖਾਉਂਦੇ ਨੇ
ਪੁਤ ਵੇਖ ਸਰਦਾਰਾਂ ਦੇ ਮੋਹ ਲੈਂਦੇ ਉਹਨੂੰ ਮਹੀਂ ਦਾ ਚਾਕ ਬਣਾਉਂਦੇ ਨੇ
ਕੌਲ ਹਾਰ ਜ਼ਬਾਨਾਂ ਦੇ ਸਾਕ ਖੋਵ੍ਹਣ ਪੇਉਂਦ ਹੋਰ ਦੀ ਹੋਰ ਦੇ ਲਾਉਂਦੇ ਨੇ
ਦਾੜੀ ਸ਼ੇਖ ਦੀ ਛੁਰਾ ਕਸਾਈਆਂ ਦਾ ਬੈਠ ਪਰ੍ਹੇ ਵਿਚ ਪੈਂਚ ਸਦਾਉਂਦੇ ਨੇ
ਜਟ ਚੋਰ ਤੇ ਯਾਰ ਤੇ ਰਾਹ ਮਾਰਨ ਮੋਂਹਦੇ ਨਢੀਆਂ ਤੇ ਸੰਨ੍ਹਾਂ ਲਾਉਂਦੇ ਨੇ

ਵਾਰਸਸ਼ਾਹ ਇਹ ਜੱਟ ਨੀ ਸਭ ਖੋਟੇ ਵੱਡੇ ਠੱਗ ਇਹ ਜੱਟ ਝਨਾਉਂਦੇ ਨੇ

ਕਲਾਮ ਸ਼ਾਇਰ

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ ਸੰਨ੍ਹਾਂ ਮਾਰਦੇ ਤੇ ਪਾ ਲਾਉਂਦੇ ਨੇ
ਤਰਕ ਕੌਲ ਹਦੀਸ ਦੀ ਨਿੱਤ ਕਰਦੇ ਚੋਰੀ ਯਾਰੀ ਬਿਆਜ ਕਮਾਉਂਦੇ ਨੇ
ਜਿਹੇ ਆਪ ਹੋਵਣ ਤੇਹੀਆਂ ਔਰਤਾਂ ਨੀ ਬੇਟੇ ਬੇਟੀਆਂ ਚੋਰੀਆਂ ਲਾਉਂਦੇ ਨੇ
ਜਿਹੜਾ ਚੋਰ ਤੇ ਰਾਹਜ਼ਨ ਹੋਇ ਕੋਈ ਉਹਦੀ ਬੜੀ ਤਾਰੀਫ਼ ਸੁਣਾਉਂਦੇ ਨੇ
ਮੂੰਹੋ ਆਖ ਕੁੜਮਾਈਆਂ ਖੋਹ ਲੈਂਦੇ ਦੇਕੇ ਮੌਤ ਤੇ ਰੱਬ ਭੁਲਾਉਂਦੇ ਨੇ
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ ਉਹਨੂੰ ਸੋਹਣਾ ਮੁੱਤਕਾ ਲਾਉਂਦੇ ਨੇ
ਵਿਚ ਜੱਗ ਦੇ ਉਹ ਖਵਾਰ ਹੁੰਦੇ ਜੇੜ੍ਹੇ ਧੀਆਂ ਤੋਂ ਰਿਜ਼ਕ ਲੈ ਖਾਉਂਦੇ ਨੇ
ਵਾਰਸਸ਼ਾਹ ਮੀਆਂ ਦੋ ਦੋ ਖਸਮ ਦੇਂਦੇ ਨਾਲ ਬੇਟੀਆਂ ਵੈਰ ਕਮਾਉਂਦੇ ਨੇ

ਹੀਰ ਤੇ ਸੈਦੇ ਦਾ ਫਾਨਾ

ਜਦੋਂ ਗਾਨੜੇ ਦੇ ਦਿਨ ਪੁਜ ਗਏ ਲਸੀ ਮੁੰਦਰੀ ਖੇਡਣੇ ਆਈਆਂ ਨੇ
ਪਈ ਧੁੰਮ-ਕਹਾ ਅਜ ਗਾਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ
ਹੋਯਾ ਸੱਦਾ ਆਵਾਜ਼ ਜਟੇਟੀਆਂ ਨੂੰ ਕੁੜੀਆਂ ਹੁੰਮ ਹੁਮਾ ਕੇ ਆਈਆਂ ਨੇ
ਮੋਤੀ ਬਰਗ ਗੁਲਾਬ ਰਵੇਲ ਚੰਬਾ ਸਿਰੀਂ ਅਤਰ ਫੁਲੇਲ ਮਲ ਆਈਆਂ ਨੇ
ਇਕਨਾਂ ਜਾਫਲ ਲੌਂਗ ਕਚੂਰ ਪਾਏ ਇਕ ਘੱਤ ਛਲੀਛੜੇ ਨਾਈਆਂ ਨੇ
ਨਵਾਂ ਵਕਤ ਵਿਆਹ ਦਾ ਸੱਜਰਾ ਸੀ ਖੁਸ਼ਬੋਈਆਂ ਜ਼ੋਸ਼ ਖਿੰਡਾਈਆਂ ਨੇ
ਛੁਟੀ ਆ ਖੁਸ਼ਬੂ ਬਹਾਰ ਦੀ ਜੀ ਰੰਗੋ ਰੰਗ ਦੇ ਮੁਸ਼ਕ ਸੁਹਾਈਆਂ ਨੇ
ਗਈਆਂ ਮਹਿਕ ਹਵੇਲੀਆਂ ਸਾਰੀਆਂ ਨੇ ਸ਼ਾਲਾਮਾਰ ਦਾ ਬਾਗ਼ ਹੋ ਆਈਆਂ ਨੇ
ਬਲਣ ਵਾਂਗ ਮਸਾਲ ਦੀਵਾਰ ਉੱਤੇ ਜਿਉਂ ਚਰਾਗੀਆਂ ਬਾਲ ਟਕਾਈਆਂ ਨੇ
ਮਾਰਨ ਹੁਸਨ ਦੀ ਬੋਅ ਦੋ ਚੰਦ ਹੋ ਕੇ ਖਿੰਥਾ ਧੋਬੀਆਂ ਖੁੰਬ ਚੜ੍ਹਾਈਆਂ ਨੇ
ਕੀ ਕੁਝ ਕਰਾਂ ਤਾਰੀਫ ਜਟੇਟੀਆਂ ਦੀ ਜਿਉਂ ਖਰਾਦੀਆਂ ਡਬੀਆਂ ਲਾਈਆਂ ਨੇ
ਨਹੀਂ ਖੁਸ਼ੀ ਜਹਾਨ ਦੀ ਹੋਰ ਕੋਈ ਵਹੁਟੀ ਗੱਭਰੂ ਨਾਲ ਖਿਡਾਈਆਂ ਨੇ
ਸੂਬੇਦਾਰ ਜਿਉਂ ਵਾਂਗ ਲਾਹੌਰ ਦੇ ਜੀ ਸੈਦੇ ਇਹ ਫੌਜਦਾਰੀਆਂ ਪਾਈਆਂ ਨੇ
ਸੈਦਾ ਲਾਲ ਪੀੜ੍ਹੇ ਉਤੇ ਆਣ ਬੈਠਾ ਕੁੜੀਆਂ ਵਹੁਟੜੀ ਪਾਸ ਬਹਾਈਆਂ ਨੇ
ਵਿੱਚ ਹੀਰ ਨੂੰ ਘੇਰ ਲੈ ਬੈਠੀਆਂ ਨੇ ਅਗੇ ਚਾ ਪਰਾਤ ਧਰਾਈਆਂ ਨੇ
ਲਸੀ ਵਿੱਚ ਚਾ ਪਾਂਦੀਆਂ ਮੁੰਦਰੀ ਨੂੰ ਹੱਥ ਮਾਰਦੀਆਂ ਨਾਲ ਅਦਾਈਆਂ ਨੇ
ਹਥੋਂ ਵਹੁਟੀਆਂ ਸ਼ੌਕ ਵਧੀਕ ਹੋਵਣ ਹੀਰ ਕਰੇ ਨਾ ਮੂਲ ਅਦਾਈਆਂ ਨੇ
ਸਗੋਂ ਸੈਦੇ ਨੂੰ ਵੇਖ ਰੰਜੂਰ ਹੋਈ ਮੱਝਾਂ ਬਝੀਆਂ ਪਾਸ ਕਸਾਈਆਂ ਨੇ

ਵਹੁਟੀ ਗਭਰੂ ਖੇਲਦੇ ਗਾਨੜੇ ਨੂੰ ਵਾਂਗ ਕੁੱਕੜਾਂ ਕਰਨ ਲੜਾਈਆਂ ਨੇ
ਖਿੜੀਆਂ ਵਾਂਗ ਰਵੇਲ ਚੰਬੇਲ ਸੱਭੇ ਫਿਰੀਆਂ ਹੀਰ ਦੇ ਮੂੰਹ ਜ਼ਰਦਾਈਆਂ ਨੇ
ਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ
ਆਵੇ ਹੱਥ ਜਟੇਟੀ ਦੇ ਮੁੰਦਰੀ ਨਾ ਦਿਲ ਹੀਰ ਦੇ ਨਾ ਸਫ਼ਾਈਆਂ ਨੇ
ਕੁੜੀਆਂ ਆਖਦੀਆਂ ਖੇਲ ਤੂੰ ਗਾਨੜੇ ਨੂੰ ਦਿੱਲ ਵਹੁਟੀ ਦੇ ਹੋਰ ਖਫ਼ਾਈਆਂ ਨੇ
ਗਾਨਾ ਏਸ ਭੀ ਮੂਲ ਨਾ ਖੇਲਣਾ ਜੇ ਬਾਹਾਂ ਝੋੱਲਿਆਂ ਮਾਰ ਗਵਾਈਆਂ ਨੇ
ਮਾਨੋਂ ਕਸਮ ਹੈ ਹੀਰ ਨੂੰ ਪੀਰ ਦੀ ਜੇ ਇਨ੍ਹਾਂ ਜਾਦੂਆਂ ਘੱਤ ਸੁਕਾਈਆਂ ਨੇ
ਰੋਣੋ ਏਸ ਬੀ ਮੂਲ ਨਾ ਅਟਕਣਾ ਏਂ ਨਹਿਰਾਂ ਧੁਰੋਂ ਪਹਾੜੋਂ ਜੋ ਆਈਆਂ ਨੇ
ਗਾਨਾ ਖੇਲਿਆ ਉਨ੍ਹਾਂ ਜਟੇਟੀਆਂ ਨੇ ਜਿਹੜੀਆਂ ਖੁਸ਼ੀ ਦੇ ਨਾਲ ਵਿਆਈਆਂ ਨੇ
ਸੁਣਿਆ ਸੁਖਨ ਜਟੇਟੀਆਂ ਹੀਰ ਤੋਂ ਜੀ ਉਸੇ ਵਕਤ ਹੀ ਉੱਠ ਸਿਧਾਈਆਂ ਨੇ
ਰਹੀ ਸੌਨ ਸੁਪੱਤ ਜਟੇਟੀਆਂ ਦੀ ਲਸੀ ਡੋਹਲ ਪਰਾਤ ਲੈ ਆਈਆਂ ਨੇ
ਸਾਨੂੰ ਆਸ ਉਮੈਦ ਬਰਸਾਤ ਦੀ ਸੀ ਘਟਾਂ ਗੜੇ ਦੀਆਂ ਰੱਬ ਵਸਾਈਆਂ ਨੇ
ਸੱਭੇ ਉੱਠ ਗਈਆਂ ਅਵਾਜਾਰ ਹੋ ਕੇ ਕਿਸੇ ਫੇਰ ਨਾ ਮੂਲ ਬਹਾਈਆਂ ਨੇ
ਲਗੇ ਗਮ ਅੰਦੋਹ ਫਿਰਾਕ ਬਹੁਤੇ ਕੁੜੀਆਂ ਮਾਰ ਢਾਹਾਂ ਘਰੀਂ, ਆਈਆਂ ਨੇ
ਕੁਝ ਸ਼ੌਕ ਨਾਂਹ ਸੀ ਉਸਨੂੰ ਨਾਲ ਸੈਦੇ ਜੀਉ ਵਿੱਚ ਕਚੀਚੀਆਂ ਖਾਈਆਂ ਨੇ
ਮਿਥੇ ਹੋਰ ਸੀ ਹੋਰ ਦੇ ਹੋਰ ਹੋਏ ਸ਼ੁਕਰ ਕਰੇ ਜੋ ਰੱਬ ਰਜ਼ਾਈਆਂ ਨੇ
ਚਲੀਆਂ ਉਠ ਸਵਾਣੀਆਂ ਅੱਕ ਘਰੀਂ ਕਰਨ ਸੋਨ ਸੁਪੱਤ ਨਾ ਆਈਆਂ ਨੇ
ਵਾਰਸਸ਼ਾਹ ਮੀਆਂ ਨੈਣਾਂ ਹੀਰ ਦਿਆਂ ਨੇ ਵਾਂਗ ਬਦਲਾਂ ਛਹਿਬਰਾਂ ਲਾਈਆਂ ਨੇ

ਕਾਜ਼ੀ ਚੂਚਕ ਦੀ ਤਸੱਲੀ ਕਰਦਾ ਹੈ

ਕਾਜ਼ੀ ਆਖਿਆ ਚੁਚਕਾ ਭਲਾ ਬਚਿਓਂ ਲੱਥੇ ਅੱਜ ਤਗਾਦੜੇ ਗਲੋਂ ਤੇਰੇ
ਘਰ ਖੇੜਿਆਂ ਦੇ ਜਦੋਂ ਹੀਰ ਗਈ ਚੁੱਕ ਗਏ ਤਦੜੇ ਅਤੇ ਝੇਰੇ
ਵਿੱਚ ਸਿਆਲਾਂ ਦੇ ਵੀ ਚੁਪ ਚਾਂ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸੱਭ ਖੇੜੇ
ਫੌਜਦਾਰ ਤਗ਼ੱਯਰ ਹੋ ਆਣ ਬੈਠਾ ਕੋਈ ਰਾਂਝੇ ਦੇ ਪਾਸ ਨਾ ਪਾਏ ਫੇਰੇ
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗਲਾਂ ਰੱਲ ਭਾਬੀਆਂ ਰਾਂਝੇ ਦੀਆਂ ਕਰਨ ਝੇਰੇ
ਚਿੱਠੀ ਲਿਖਕੇ ਹੀਰ ਦੀ ਉਜ਼ਰ ਖਾਹੀ ਜਿਵੇਂ ਬੋਲੇ ਨੂੰ ਪੁਛੀਏ ਹੋ ਨੇੜੇ
ਤੇਰੇ ਦੁੱਖ ਨੇ ਰਾਂਝਿਆ ਮਾਰ ਸੁਟਿਆ ਨਿਤ ਚਮਕਦੇ ਲੱਗੜੇ ਘਾ ਤੇਰੇ
ਜੇ ਤੂੰ ਰਾਂਝਿਆ ਅਸਾਂ ਨੂੰ ਆਣ ਮਿਲੇਂ ਰੱਬ ਕਰੇਗਾ ਅਸਾਂ ਦੇ ਪਾਰ ਬੇੜੇ
ਦਿਨ ਰਾਤ ਅਰਾਮ ਨਾਂ ਰਾਂਝਣੇ ਨੂੰ ਮੈਨੂੰ ਦਰਦ ਫਿਰਾਕ ਨੇ ਪਾਏ ਘੇਰੇ

ਵਾਰਸਸ਼ਾਹ ਮੀਆਂ ਵੇਖ ਭਾਬੀਆਂ ਨੇ ਛੁਟੇ ਹਰਟ ਰੰਝੇਟੇ ਦੇ ਫੇਰ ਗੇੜੇ

ਰਾਂਝੇ ਨੂੰ ਭਰਜਾਈਆਂ ਨੇ ਖਤ ਲਿਖਿਆ

ਹੋਈ ਲਿਖੀ ਰੱਜ਼ਾ ਰੰਝੇਟਿਆ ਵੇ ਸਾਡੇ ਅਲੜੇ ਘਾਹ ਨੇ ਤੂੰ ਉਚੇੜੇ
ਮੁੜ ਆ ਨਾ ਵਿਗੜਿਆ ਕੰਮ ਤੇਰਾ ਲਟਕੰਦੜਾ ਘਰੀਂ ਤੂੰ ਪਾ ਫੇਰੇ
ਫੁੱਲ ਦਾ ਨਿਤ ਤੂੰ ਰਹੇਂ ਰਾਖਾ ਓਸ ਫੁੱਲ ਨੂੰ ਤੋੜ ਲੈ ਗਏ ਖੇੜੇ
ਕਿਸ ਵਾਸਤੇ ਫਿਰੇਂ ਤੂੰ ਵਿੱਚ ਝਲਾਂ ਜਿਥੇ ਬਾਘ ਬਘੇਲੇ ਤੇ ਸੀਂਹ ਪੇੜੇ
ਕੋਈ ਨਹੀਂ ਵਸਾਹ ਕੁਆਰੀਆਂ ਦਾ ਐਵੇਂ ਲੋਕ ਨਿਕੰਮੜੇ ਕਰਨ ਝੇੜੇ
ਤੂੰ ਤਾਂ ਮਿਹਨਤਾਂ ਸੈਂ ਦਿਨ ਰਾਤ ਕਰਦਾ ਵੇਖੋ ਕੁਦਰਤਾਂ ਰਬ ਦੀਆਂ ਕੌਣ ਫੇਰੇ
ਦਿਨੇ ਰਾਤ ਖੁਆਰ ਸੈਂ ਵਿੱਚ ਝੱਲਾਂ ਕੌਲ ਕੁਆਰੀਆਂ ਦੇ ਹੋਏ ਨਾਲ ਤੇਰੇ
ਕਲਸ ਜ਼ਰੀ ਦਾ ਚਾੜ੍ਹੀਏ ਚਾ ਰੋਜ਼ੇ ਜਿਸ ਵੇਲੜੇ ਆਣ ਕੇ ਵੜੇਂ ਵੇੜ੍ਹੇ
ਤੇਰੀਆਂ ਮੰਨਤਾਂ ਮੰਨੀਆਂ ਰਾਂਝਿਆ ਵੇ ਲਾਵੀਂ ਵਿੱਚ ਹਜ਼ਾਰੇ ਦੇ ਵੱਤ ਡੇਰੇ
ਦੇਗ ਦੇਵਸਾਂ ਅਲੀ ਦੀ ਛਿੰਜ ਸੁੱਖਾਂ ਗਾਜ਼ੀ ਪੀਰ ਦੇ ਚਾੜ੍ਹੀਏ ਜਾ ਸੇਰ੍ਹੇ
ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ ਨੱਸ ਜਾਣ ਜਾਂ ਛੇੜਿਆਂ ਮੁੰਹ ਫੇਰੇ
ਵਾਰਸਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ ਖੁਆਜਾ ਖਿਜ਼ਰ ਚਰਾਗ ਦੇ ਲਏ ਪੇੜੇ

ਰਾਂਝੇ ਨੇ ਲਿਖਿਆ

ਭਾਬੀ ਖ਼ਿਜ਼ਾਂ ਦੀ ਰੁਤ ਜਦ ਆਣ ਪਹੁੰਚੀ ਭੌਰ ਆਸਰੇ ਤੇ ਜਫ਼ਰ ਜਾਲਦੇ ਨੀ
ਸੇਉਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ ਫੇਰ ਫੁੱਲ ਲੱਗਣ ਨਾਲ ਡਾਲਦੇ ਨੀ
ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ ਜਿਹੜੇ ਮਹਿਰਮ ਅਸਾਡੜੇ ਹਾਲਦੇ ਨੀ
ਭਾਬੀ ਇਸ਼ਕ ਤੋਂ ਨੱਸ ਕੇ ਉਹ ਜਾਂਦੇ ਪੁਤਰ ਹੋਣ ਜੋ ਕਿਸੇ ਕੰਗਾਲ ਦੇ ਨੀ
ਭਾਬੀ ਆਸ਼ਕਾਂ ਦੇ ਦਿੱਲ ਸੱਚ ਹੁੰਦਾ ਤੁਸਾਂ ਕੂੜ ਹੈ ਵਿੱਚ ਖਿਆਲ ਦੇ ਨੀ
ਇਬਰਾਹੀਮ ਅਦਬ ਤੇ ਹਸਨ ਬਸਰੀ ਫੇਰ ਹੋਏ ਮੁੜਕੇ ਮਾਲਕ ਮਾਲ ਦੇ ਨੀ
ਨਿਤ ਵਾਹਦਤਾਂ ਦੇ ਚਰਿਆ ਅੰਦਰ ਜੀਂਦੇ ਮਸਤ ਸ਼ਰਾਬ ਵਸਾਲ ਦੇ ਨੀ
ਸਚਿਆਂ ਆਸ਼ਕਾਂ ਨੂੰ ਕੁੱਛ ਖੌਫ਼ ਨਾਹੀਂ ਆਤਸ਼ ਵਿੱਚ ਸਰੀਰ ਦੇ ਜਾਲਦੇ ਨੀ
ਏਸ ਇਸ਼ਕ ਪਿਛੇ ਲੜਨ ਮਰਨ ਸੂਰੇ ਸਫਾਂ ਡੋਲਦੇ ਖੂਨੀਆਂ ਗਾਲਦੇ ਨੀ
ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ ਵਾਰਸਸ਼ਾਹ ਹੋਰੀਂ ਫਿਰਨ ਭਾਲਦੇ ਨੀ

ਕਲਾਮ ਸ਼ਾਇਰ

ਮੌਜੂ ਚੌਧਰੀ ਦਾ ਪੁੱਤ ਚਾਕ ਲਾਇਆ ਇਹ ਪੇਖਣੇ ਜ਼ੁਲ ਜਲਾਲ ਦੇ ਨੇ
ਜਿਨਾਂ ਸੂਲੀਆਂ ਤੇ ਲਏ ਜਾ ਝੂਟੇ ਮੰਨਸੂਰ ਹੋਰੀਂ ਸਾਡੇ ਨਾਲ ਦੇ ਨੇ
ਲੋਕਾਂ ਕੋਲ ਪੈਗਾਮ ਚਾ ਘੱਲਦੇ ਨੀ ਇਹ ਗੱਲ ਕਿਵੇਂ ਮਗਰੋਂ ਟਾਲ ਦੇ ਨੇ

ਵਾਰਸਸ਼ਾਹ ਜੋ ਗਏ ਸੋ ਨਹੀਂ ਮੁੜਦੇ ਲੋਕ ਅਸਾਂ ਤੋਂ ਆਉਣਾ ਭਾਲ ਦੇ ਨੇ

ਤਥਾ

ਗਈ ਉਮਰ ਤੇ ਵਕਤ ਫਿਰ ਨਹੀਂ ਮੁੜਦੇ ਗਏ ਕਰਮ ਤੇ ਭਾਗ ਨਾ ਆਉਂਦੇ ਨੇ
ਗਈ ਲਹਿਰ ਸਮੁੰਦਰੋਂ ਤੀਰ ਛੁੱਟਾ ਗਏ ਮਜ਼ੇ ਤੇ ਮਜ਼ੇ ਨਾ ਆਉਂਦੇ ਨੇ
ਗਈ ਗੱਲ ਜ਼ਬਾਨ ਥੀਂ ਨਹੀਂ ਮੁੜਦੀ ਗਏ ਰੂਹ ਕਲਬੂਤ ਨਾ ਆਉਂਦੇ ਨੇ
ਗਈ ਜਾਨ ਜਹਾਨ ਥੀ ਛੱਡ ਜੁੱਸਾ ਕਈ ਹੋਰ ਸਿਆਣੇ ਫਰਮਾਉਂਦੇ ਨੇ
ਮੁੜ ਇਤਨੇ ਫੇਰ ਜੇ ਆਉਂਦੇ ਨੇ ਰਾਂਝੇ ਯਾਰ ਹੋਰੀਂ ਮੁੜ ਆਉਂਦੇ ਨੇ
ਅਗੇ ਵਾਹੀਓਂ ਚਾ ਗਵਾਇਓ ਨੇ ਹੁਣ ਇਸ਼ਕ ਥੀ ਚਾ ਗੁਆਉਂਦੇ ਨੇ
ਰਾਂਝੇ ਯਾਰ ਹੋਰਾਂ ਇਹੋ ਥਾਪ ਛੱਡੀ ਕਿਤੇ ਜਾਕੇ ਕੰਨ ਪੜਵਾਉਂਦੇ ਨੇ
ਇਕੇ ਆਪਣੀ ਜਿੰਦ ਗਵਾਉਂਦੇ ਨੇ ਇਕੇ ਹੀਰ ਜਟੀ ਬੰਨ੍ਹ ਲਿਆਉਂਦੇ ਨੇ
ਭਾਬੀ ਵੱਸ ਨਾਹੀਂ ਹੁਣ ਕੁਝ ਮੇਰੇ ਲੋਕ ਤੁਸਾਂ ਨੂੰ ਨਹੀਂ ਸਮਝਾਉਂਦੇ ਨੇ
ਇਹ ਜੱਟ ਦੀ ਜ਼ਾਤ ਹੈ ਵਡੀ ਖੋਚਰ ਕੋਈ ਜੋਗ ਦਾ ਸਾਂਗ ਬਣਾਉਂਦੇ ਨੇ
ਵੇਖੋ ਜੱਟ ਹੁਣ ਫੰਦ ਚਲਾਉਂਦੇ ਨੇ ਬਣ ਚੇਲੜੇ ਘੋਨ ਹੋ ਆਉਂਦੇ ਨੇ
ਵਾਰਸਸ਼ਾਹ ਮੀਆਂ ਸਾਨੂੰ ਕੌਣ ਸੱਦੇ ਭਾਈ ਭਾਬੀਆਂ ਹੁਨਰ ਚਲਾਉਂਦੇ ਨੇ

ਰਾਂਝੇ ਨੇ ਭਰਜਾਈਆਂ ਵਲ ਖਤ ਲਿਖਣਾ

ਖੱਤ ਲਿਖਕੇ ਰਾਂਝੇ ਨੇ ਹੱਥ ਦਿਤਾ ਮੂੰਹੋਂ ਬੋਲਿਆ ਬਹੁਤ ਸਲਾਮ ਕਰਨਾ
ਦਾਣੇ ਪਾਣੀ ਦੇ ਵਸ ਨਾ ਵਸ ਮੇਰੇ ਜੋ ਕੁਝ ਲੇਖ ਲਿਖਿਆ ਸੋਈ ਪਿਆਂ ਭਰਨਾ
ਯਾਰੋ ਰਿਜ਼ਕ ਜਾਂ ਹੋ ਉਦਾਸ ਟੁਰਿਆ ਚਾਰਾ ਕੁਝ ਨਾ ਚਲਦਾ ਮੋੜ ਧਰਨਾ
ਭਾਬੀ ਵੱਸ ਤੋਂ ਗਲ ਬੇਵੱਸ ਹੋਈ ਸਾਨੂੰ ਪਿਆ ਹੈ ਇਸ਼ਕ ਦਰਿਆ ਤਰਨਾ
ਸੁਣ ਭਾਬੀਆਂ ਖੱਤ ਖਾਮੋਸ਼ ਹੋਈਆਂ ਕਹਿਆ ਭਾਬੀਆਂ ਅਖਾਂ ਨਾ ਮੂਲ ਮੁੜਨਾ
ਰੱਬ ਮੇਲਸੀ ਤਦੋਂ ਓਹ ਆਣ ਮਿਲਸੀ ਵਾਰਸਸ਼ਾਹ ਹੋਰਾਂ ਹੁਣ ਸਬਰ ਕਰਨਾ

ਖੇੜਿਆਂ ਦੀ ਸਲਾਹ

ਮਸਲਤ ਹੀਰ ਦਿਆਂ ਸਹੁਰਿਆਂ ਇਹ ਕੀਤੀ ਮੁੜ ਪੇਕੜੇ ਇਹ ਨਾ ਘੱਲਣੀ ਜੇ
ਮੱਤ ਚਾਕ ਮੁੜ ਚੰਬੜੇ ਵਿੱਚ ਸਿਆਲਾਂ ਇਹ ਗੱਲ ਕੁਸਾਕ ਦੀ ਹੱਲਣੀ ਜੇ
ਮਾਂ ਬਾਪ ਦੇ ਕਹੈ ਨਾ ਇਹ ਲਗੀ ਮੋਹਰੀ ਫ਼ੌਜਾਂ ਦੀ ਦਲਾਂ ਦੀ ਦੱਲਣੀ ਜੇ
ਕਦੋਂ ਸਹੁਰਿਆਂ ਦੇ ਹੁਕਮ ਵਿੱਚ ਚਲੇ ਇਹ ਤਾਂ ਮੁਢ ਦੀ ਲੱਲ ਵਲੱਲਣੀ ਜੇ
ਜ਼ਾਤ ਰੰਨਾਂ ਦੀ ਬੇਵਫ਼ਾ ਹੁੰਦੀ ਜਾ ਪੇਈਅੜੇ ਘਰੀਂ ਇਹ ਮੱਲਣੀ ਜੇ
ਵਾਰਸਸ਼ਾਹ ਦੇ ਨਾਲ ਨਾ ਮਿਲਣ ਦੇਣੀ ਇਹ ਗਲ ਨਾ ਕਿਸੇ ਉਥੱਲਣੀ ਜੇ

ਹੀਰ ਦਾ ਫਿਰਾਕ

ਹੀਰ ਸਾਹੁਰੇ ਘਰ ਵਿੱਚ ਕੈਦ ਹੋਈ ਸੌਂਦੀ ਰਹਿੰਦੀ ਤੁਆਮ ਨਾਂ ਖਾਂਦੜੀ ਏ

ਦਿਨੋ ਦਿਨ ਉਹ ਸੁੱਕਦੀ ਜਾਂਦੜੀ ਏ ਬਾਝ ਦਰਦ ਨਾ ਮੂਲ ਦਰਮਾਂਦੜੀ ਏ
ਕਿਸੇ ਨਾਲ ਨਾ ਹੱਸ ਕੇ ਬੋਲਦੀ ਏ ਮੂੰਹ ਕੱਜ ਕੇ ਪਈ ਸ਼ਰਮਾਂਦੜੀ ਏ
ਸਾਂਗ ਵਿਚ ਕਲੇਜੇ ਦੇ ਰੜਕਦੀ ਏ ਸੀਨੇ ਵਿਚ ਕਟਾਰੀਆਂ ਖਾਂਦੜੀ ਏ
ਧਮੀ ਪੇਕਿਆਂ ਸਹੁਰਿਆਂ ਖੂਹ ਘੱਤੀ ਡਾਬੂ ਜਾਨ ਲੈਂਦੀ ਗੋਤੇ ਖਾਂਦੜੀ ਏ
ਦਿਨ ਵਿਚ ਦਲੀਲਾਂ ਦੇ ਗੁਜ਼ਰਦਾ ਏ ਜਾਏ ਰੋਂਦਿਆਂ ਰਾਤ ਵਿਹਾਂਦੜੀ ਏ
ਭਾਗ ਲਾਂਵਦੀ ਚੁੜਿਆਂ ਬੀੜਿਆਂ ਨੂੰ ਗਹਿਣਾ ਕਪੜਾ ਅੰਗ ਨਾ ਲਾਂਦੜੀ ਏ
ਦੱਮ ਦੱਮ ਰਾਂਝਾ ਰਾਂਝਾ ਕੂਕਦੀ ਏ ਬੈਠੀ ਰਾਤ ਦਿਨ ਵਿਰਦ ਪਕਾਂਦੜੀ ਏ
ਸੂਰਤ ਰਾਂਝੇ ਦੀ ਅੱਖੀਆਂ ਵਿਚ ਰੱਖੇ ਸਿਰ ਸੈਦੜੇ ਦੇ ਭੱਸ ਖਾਂਦੜੀ ਏ
ਬੇੜੀ ਵਾਲੜਾ ਕੌਲ ਸੂ ਯਾਦ ਪਹਿਲਾ ਇਕ ਪਲਕ ਨਾ ਦਿਲੋਂ ਭੁਲਾਂਦੜੀ ਏ
ਡਰਦੀ ਸੱਸ ਨਿਨਾਣ ਤੇ ਦੂਤੀਆਂ ਤੋਂ ਚੁੱਪ ਕੀਤੜੀ ਵਕਤ ਲੰਘੀਦੜੀ ਏ
ਜਦੋਂ ਰਾਂਝਣੇ ਦਾ ਹੀ ਨਾਮ ਸੁਣਿਆ ਲੱਖ ਰੱਬ ਦਾ ਸ਼ੁਕਰ ਮਨਾਂਦੜੀ ਏ
ਕਦੀ ਆ ਰਾਂਝਾ ਦੇਈਂ ਦਰਸ ਮੈਨੂੰ ਤੇਰੀ ਮੁੱਲ ਖਰੀਦੜੀ ਬਾਂਦੜੀ ਏ
ਜਦੋਂ ਮਿਲੇ ਬੇਲੀ ਆਵੇ ਚੈਨ ਮੈਨੂੰ ਦੇਹੀ ਹੋ ਜਾਵੇ ਮੇਰੀ ਚਾਂਦੜੀ ਏ
ਵਾਰਸਸ਼ਾਹ ਆ ਝੱਬ ਦੀਦਾਰ ਦੇਵੀਂ ਜਾਣ ਜਾਨ ਅਜਾਇਆ ਜਾਂਦੜੀ ਏ

ਤਥਾ

ਵਿਚ ਅਖੀ ਦੇ ਇਸ਼ਕ ਦੀ ਚਿਣਗ ਪੁੜੀ ਮਹਿਰਮ ਰਾਜ਼ ਹੋਵੇ ਸੋਈ ਆਣ ਕੱਢੇ
ਢੂੰਡੇ ਰਾਹ ਪਿਆਰਿਆਂ ਵਿਚ ਔਝੜ ਜਿਨ੍ਹਾਂ ਮਾਲ ਤੇ ਮਿਲਖ ਮਹੱਲ ਛੱਡੇ
ਸਹਿਤੀ ਬੈਠਕੇ ਪੁਛਦੀ ਹੀਰ ਤਾਈਂ ਪਏ ਭਾਲੀਏ ਤੁਧ ਨੂੰ ਸੇਹਰ ਵੱਡੇ
ਦਿਨੋ ਦਿਨ ਤੂੰ ਸੁਕਦੀ ਜਾਉਂਦੀ ਏਂ ਦਿਸੇ ਸਾਉਲੀ ਪੀਲੜੀ ਵਾਂਗ ਤ੍ਰੱਡੇ
ਬਦਨ ਹੋ ਰਿਆ ਸੂਕ ਕੁਸੰਗ ਤੇਰਾ ਹੜਬਾਂ ਸਣੇ ਕੰਗਰੋੜ ਦੇ ਹੱਡ ਵੱਡੇ
ਜੰਮੀ ਸਿੱਕਰੀ ਦੇ ਹੋਠਾਂ ਤੇਰਿਆਂ ਤੇ ਲਹੂ ਫਟਦਾ ਤੇ ਪੈਂਦੇ ਜਾਣ ਫੱਡੇ
ਵੇਦਨ ਆਪਣੇ ਜੀਊ ਦੀ ਦੱਸ ਮੈਨੂੰ ਕੇੜ੍ਹੇ ਦੁਖ ਖਾਂਦੇ ਤੈਨੂੰ ਮੂੰਹ ਅੱਡੇ
ਆਹੀ ਮਾਰਨੀ ਏਂ ਉਭੇ ਸਾਹ ਲੈ ਕੇ ਕੋਈ ਜੰਮਦੀ ਨੂੰ ਰੋਗ ਪਿਆ ਹੱਡੇ
ਮੂੰਹੋਂ ਖੋਲ ਕੇ ਗਲ ਨਾ ਕਰਨੀਏਂ ਤੂੰ ਚੁੱਪ ਕੀਤੜੀ ਵਾਂਗ ਸਭਾ ਚੱਡੇ
ਅੜੀਏ ਭਾਬੀਏ ਗੱਲ ਨਾ ਆਖ ਸੱਕਾਂ ਭਾਵੇਂ ਮੱਠੜੀਏਂ ਕਿਸੇ ਛੈਲ ਨੱਢੇ
ਤੇਰੇ ਤੌਰ ਵਿਚੋਂ ਇਹੋ ਦਿੱਸਦਾ ਏ ਛੋਟੀ ਉਮਰ ਤੇ ਦੁੱਖੜੇ ਪਏ ਵੱਡੇ
ਕੋਈ ਚਾ ਨਾ ਵਹੁਟੀਆਂ ਵਾਂਗ ਤੈਨੂੰ ਰਹੇਂ ਖੁੱਥੜੀ ਟੁੱਟੜੀ ਵਾਂਗ ਤ੍ਰੱਡੇ
ਕਾਮਨ ਕਿਸੇ ਦੇ ਪਏ ਨੇ ਜ਼ੋਰ ਤੈਨੂੰ ਧਾਗੇ ਰੇਸ਼ਮੀ ਅਤੇ ਤਵੀਜ਼ ਵੱਡੇ

ਵਾਰਸਸ਼ਾਹ ਤਬੀਬ ਨੂੰ ਮਰਜ਼ ਦਸੀਂ ਤੇਰੇ ਦਰਦ ਤੇ ਵੇਲੜੇ ਸਭ ਵੰਡੇ

ਕਲਾਮ ਹੀਰ ਸਹਿਤੀ ਨਾਲ

ਭੇਤ ਅਵਲੋਂ ਆਖਰੋਂ ਸੱਭ ਕਿੱਸਾ ਸਾਰਾ ਖੋਲ੍ਹ ਕੇ ਹੀਰ ਸੁਣਾਇਆ ਏ
ਸਹਿਤੀ ਸੁਣਦਿਆਂ ਹੀਰ ਤੋਂ ਸਭ ਗਲਾਂ ਹੌਲੀ ਬੈਠ ਕੇ ਕੋਲ ਸਮਝਾਇਆ ਏ
ਤੇਰੇ ਵਾਂਗ ਪਿਆਰੀਏ ਭਾਬੀਏ ਨੀ ਇਸ਼ਕ ਧਾ ਮੇਰੇ ਵੱਲੇ ਆਇਆ ਏ
ਮੈਂ ਭੀ ਨਾਲ ਮੁਰਾਦ ਬਲੋਚ ਦੇ ਨੀ ਤੇਰੇ ਵਾਂਗ ਪਰੇਮ ਰਚਾਇਆ ਏ
ਕਿਸੇ ਹੱਥ ਸੁਨੇਹੜਾ ਘੱਲ ਉਹਨੂੰ ਉਹ ਭੀ ਇਸ਼ਕ ਨੇ ਹੋਗ ਸਤਾਇਆ ਏ
ਖ਼ਤ ਲਿਖ ਕੇ ਭੇਜ ਮੰਗਾ ਉਸ ਨੂੰ ਉਵੇਂ ਆਵਸੀ ਜੇ ਉਸ ਭਾਇਆ ਏ
ਝਬ ਦਏਗਾ ਆਣ ਦੀਦਾਰ ਤੈਨੂੰ ਖਾਤਰ ਜਮ੍ਹਾਂ ਕਰ ਅਸਾਂ ਅਲਾਇਆ ਏ
ਵਾਰਸਸ਼ਾਹ ਨੇਹੁੰ ਲਾਏ ਦੀ ਲਾਜ ਰੱਖੀ ਅਮਲ ਕਰੀਂ ਜੋ ਰੱਬ ਫਰਮਾਇਆ ਏ

ਸੈਦੇ ਨੇ ਹੀਰ ਦੀ ਸੇਜ ਤੇ ਚੜ੍ਹਨਾ ਤੇ ਹੀਰ ਨੇ ਪੀਰ ਨੂੰ ਯਾਦ ਕਰਨਾ

ਇਕ ਰਾਤ ਸੈਦਾ ਬਹੁਤ ਖੁਸ਼ੀ ਸੇਤੀ ਪਲੰਘ ਹੀਰ ਦੇ ਤੇ ਦਾ ਪੈਰ ਧਰਦਾ
ਹੀਰ ਆਖਦੀ ਅਜੇ ਨਮਾਜ਼ ਪੜ੍ਹਨੀ ਸੈਦਾ ਭੱਜਕੇ ਜ਼ਬਰੋ ਜ਼ੇਰ ਕਰਦਾ
ਹੀਰ ਯਾਦ ਕੀਤਾ ਪੀਰ ਆਪਣੇ ਨੂੰ ਹਾਜ਼ਰ ਹੋਇਕੇ ਪੁਛਣਾ ਪੀਰ ਕਰਦਾ
ਹੀਰ ਕਹੇ ਅਮਾਨ ਮੈਂ ਰਾਂਝਣੇ ਦੀ ਪੀਰ ਸੈਦੇ ਨੂੰ ਪਕੜ ਜ਼ਹੀਰ ਕਰਦਾ
ਹੱਡ ਪੈਰ ਓਹਦੇ ਸਭ ਚੁਰ ਕਰ ਕੇ ਪੀਰ ਬੰਨ੍ਹ ਮੁਸ਼ਕਾਂ ਦਾ ਅਸੀਰ ਕਰਦਾ
ਵਾਰਸਸ਼ਾਹ ਸੈਦਾ ਹੱਥ ਜੋੜਦਾ ਏ ਮੈਂ ਤਾਂ ਭੁੱਲ ਗਿਆ ਬਖਸ਼ ਪੀਰ ਮਰਦਾ

ਹੀਰ ਨੇ ਪੀਰ ਬੁਲਾਉਣੇ

ਫ਼ਜ਼ਰ ਹੋਈ ਤੇ ਉੱਠ ਕੇ ਹੀਰ ਜੱਟੀ ਬੈਠ ਅੰਗਣੇ ਵਿਚ ਇਸ਼ਨਾਨ ਕੀਤਾ
ਉੱਧੀ ਪਾਇਕੇ ਗ਼ੱਮ ਦੇ ਵਿਚ ਬੈਠੀ ਰਾਂਝੇ ਯਾਰ ਦੇ ਵਲ ਧਿਆਨ ਕੀਤਾ
ਮੈਂ ਤਾਂ ਤੇਰੀ ਅਮਾਨ ਹਾਂ ਰਾਂਝਿਆ ਵੇ ਦਿਲ ਵਿਚ ਇਕਰਾਰ ਈਮਾਨ ਕੀਤਾ
ਤੇਰੇ ਬਾਝ ਨਾ ਅੰਗ ਤੇ ਨੈਣ ਜੋੜਾਂ ਸ਼ਾਹਦ ਹਾਲ ਦਾ ਰੱਬ ਰਹਿਮਾਨ ਕੀਤਾ
ਕਿਤੇ ਰਾਂਝਣਾ ਨਜ਼ਰ ਨਾ ਆਂਵਦਾ ਏ ਉਸੇ ਵਕਤ ਹੀ ਜੀ ਗ਼ਲਤਾਨ ਕੀਤਾ
ਉਭੇ ਸਾਹ ਲੈ ਕੇ ਗੁੰਮ ਸੁੰਮ ਹੋਈ ਪਿੰਡਾ ਵੱਟਕੇ ਤੇ ਸੁੰਨਸਾਨ ਕੀਤਾ
ਡੁੱਬੀ ਵਿਚ ਦਲੀਲ ਦੇ ਖਾ ਗੋਤਾ ਸੈਰ ਜਾ ਪਤਾਲ ਡੂੰਘਾਨ ਕੀਤਾ
ਸੂਰਤ ਪੀਰ ਦੀ ਵਿਚ ਤਸਵੀਰ ਹੋਕੇ ਰੁਜ਼ੂ ਰੱਬ ਦੀ ਤਰਫ ਰਵਾਨ ਕੀਤਾ
ਜਾਤਾ ਇਕ ਖ਼ੁਦਾ ਬਰਹੱਕ ਜੱਟੀ ਦੁਈ ਦੂਰ ਜਿਉਂ ਰੱਦ ਸ਼ੈਤਾਨ ਕੀਤਾ
ਹੋਈਆਂ ਸਭ ਕਦੂਰਤਾਂ ਦੂਰ ਵਿਚੋਂ ਦਿਲ ਹੀਰ ਦਾ ਨੂਰ ਨੁਰਾਨ ਕੀਤਾ
ਪੰਜ ਪੀਰ ਹੋਏ ਆਣ ਤੁਰਤ ਹਾਜ਼ਰ ਜਦੋਂ ਰੱਬ ਨੇ ਹੁਕਮ ਫੁਰਮਾਨ ਕੀਤਾ

ਵੇਖਣ ਪੀਰ ਸਿਜਦੇ ਵਿਚ ਹੀਰ ਢੱਠੀ ਰੱਖ ਪਿੱਠ ਤੇ ਹੱਥ ਜਗਾਨ ਕੀਤਾ
ਆਖਣ ਉੱਠ ਬੱਚੀ ਖਬਰਦਾਰ ਹੋ ਜਾ ਕਿਹੜੇ ਦੁੱਖ ਤੈਨੂੰ ਪਰੇਸ਼ਾਨ ਕੀਤਾ
ਦਿਲੋਂ ਆਹੁੜੀ ਤੇ ਹੰਝ ਡੁਲ੍ਹ ਪਈਆਂ ਚੁੱਪ ਹੋ ਕੇ ਤੇ ਨਿਮੂਝਾਨ ਕੀਤਾ
ਆਖੇ ਜੱਟ ਜਿਹੜਾ ਤੁਸਾਂ ਬਖਸ਼ਿਆ ਸੀ ਉਦ੍ਹੇ ਇਸ਼ਕ ਮੈਨੂੰ ਖਫ਼ਕਾਨ ਕੀਤਾ
ਇਸ਼ਕ ਚਾਕ ਦੇ ਜੀਉ ਉਜਾੜ ਦਿੱਤਾ ਮੈਂ ਤਾਂ ਆਪਣਾ ਆਪ ਵੈਰਾਨ ਕੀਤਾ
ਔਖੇ ਵਕਤ ਅੰਦਰ ਪੀਰ ਧੀਰ ਕਰਦੇ ਰੱਬ ਤੁਸਾਂ ਤਾਈਂ ਨਿਗਾਹਬਾਨ ਕੀਤਾ
ਦੇਣ ਪਿਆਰ ਦਲਾਸੜੇ ਹੀਰ ਤਾਈਂ ਰੱਬ ਪੀਰਾਂ ਨੂੰ ਚਾ ਮਿਹਰਬਾਨ ਕੀਤਾ
ਆਯਾ ਜੋਸ਼ ਤੇ ਕਸ਼ਫ਼ ਦਾ ਜੋਰ ਕਰਕੇ ਪੀਰਾਂ ਚਾਕ ਸਗਵਾਂ ਹਾਜਰ ਆਨ ਕੀਤਾ
ਕਰ ਝੋਲੀ ਤੇ ਲਈ ਮੁਰਾਦ ਬੱਚੀ ਪੀਰਾਂ ਜਜ਼ਬਿਆਂ ਨਾਲ ਫ਼ਰਮਾਨ ਕੀਤਾ
ਝੋਲੀ ਹੀਰ ਦੀ ਰਾਂਝਣਾ ਪਾ ਪੀਰਾਂ, ਪੀਰਾਂ ਦਿੱਤੜਾ ਨਾਮ ਨਿਸ਼ਾਨ ਕੀਤਾ
ਹੋਯਾ ਫੈਜ਼ ਜਿਉਂ ਉਹਦੀਆਂ ਰਹਿਮਤਾਂ ਦਾ ਰਬ ਕਰਮ ਮੰਦਾ ਧਨ ਦਾਨ ਕੀਤਾ
ਆਖਨ ਜ਼ਾਹਰ ਭੀ ਮਿਲੇਗਾ ਝੱਬ ਤੈਨੂੰ ਜ਼ਾਹਿਰ ਬਾਤਨੀ ਹੁਕਮ ਰਹਿਮਾਨ ਕੀਤਾ
ਰੋਸ ਕੁਤਬ ਤੇ ਔਲੀਆ ਪੀਰ ਅਲਾ ਰੱਬ ਫ਼ਕਰ ਸੰਦਾ ਉੱਚਾ ਸ਼ਾਨ ਕੀਤਾ
ਪੰਜਾਂ ਪੀਰਾਂ ਅਗੇ ਹੀਰ ਅਰਜ਼ ਕੀਤੀ ਨਾਲੇ ਹਾਲ ਅਹਿਵਾਲ ਬਿਆਨ ਕੀਤਾ
ਆਖੇ ਦਰਦ ਫਰਾਕ ਰੰਝੇਟੜੇ ਦਾ ਦਿਨ ਰਾਤ ਮੈਂ ਵਿਰਦ ਜ਼ਬਾਨ ਕੀਤਾ
ਦਿਤੀ ਹੀਰ ਨੂੰ ਬਹੁਤ ਧਰਵਾਸ ਪੀਰਾਂ ਐਪਰ ਇਸ਼ਕ ਜ਼ਾਲਮ ਪਰੇਸ਼ਾਨ ਕੀਤਾ
ਵਾਰਸਸ਼ਾਹ ਫਿਰਾਕ ਦੇ ਨਾਲ ਜੱਟੀ ਬਾਰਾਂ ਮਾਂਹ ਦਾ ਜ਼ਿਕਰ ਬਿਆਨ ਕੀਤਾ

ਬਾਰਾਂ ਮਾਂਹ ਜ਼ਬਾਨੀ ਹੀਰ

ਚੜ੍ਹਿਆ ਸਾਵਣ ਮਾਂਹ ਅਜਾਬ ਵਾਲਾ ਬੰਨ੍ਹ ਮਾਪਿਆਂ ਲੜੀ ਪਾਈਆਂ ਮੈਂ
ਰੋ ਰੋ ਬਤੇਰੜੇ ਜ਼ੋਰ ਕੀਤੇ ਕਾਜ਼ੀ ਖੇੜਿਆਂ ਬੰਨ੍ਹ ਦਿਵਾਈਆਂ ਮੈਂ
ਤਮਾ ਇਸ਼ਕ ਪਿਛੇ ਇਨ੍ਹਾਂ ਲਾਗੀਆਂ ਨੇ ਵਹਿਣ ਸ਼ੌਹ ਦੇ ਘੱਤ ਰੁੜ੍ਹਾਈਆਂ ਮੈਂ
ਖੁਸ਼ੀਆਂ ਨਾਲ ਖੇਡਣ ਕੁੜੀਆਂ ਸਭ ਸਾਵੇਂ ਤਤੀ ਗ਼ਮਾਂ ਦੀ ਪੀਂਘ ਝੁਟਾਈਆਂ ਮੈਂ
ਇਨ੍ਹਾਂ ਮਾਸੀਆਂ ਫੁਫੀਆਂ ਤਾਈਆਂ ਨੇ ਛੱਜ ਛਾਣਨੀ ਘੱਤ ਉਡਾਈਆਂ ਮੈਂ
ਤੇਤੀ ਲੱਖ ਹਜ਼ਾਰ ਪੁਕਾਰ ਕੀਤੀ ਪੈ ਗਈ ਸਾਂ ਵੱਸ ਕਸਾਈਆਂ ਮੈਂ
ਛੁਰੀ ਇਸ਼ਕ ਦੀ ਕਟਕੇ ਜਿਗਰ ਮੇਰਾ ਘੱਤ ਬਿਰਹੋਂ ਦੀ ਤੇਗ ਵਿੰਨ੍ਹਾਈਆਂ ਮੈਂ
ਇਸ ਵੇਲੜੇ ਨੂੰ ਨਹੀਂ ਜਾਣਦੀ ਸਾਂ ਹੱਸ ਹੱਸ ਕੇ ਅਖੀਆਂ ਲਾਈਆਂ ਮੈਂ
ਮੇਰਾ ਵੱਸ ਨਾ ਚਲਦਾ ਇੱਕ ਰੱਤੀ ਰਾਂਝੇ ਯਾਰ ਤੋਂ ਜੁਦਾ ਹੋ ਆਈਆਂ ਮੈਂ
ਵਾਰਸਸ਼ਾਹ ਤਕਦੀਰ ਇਹ ਰੱਬ ਦੀ ਏ ਕੂੰਜ ਕਾਂ ਦੇ ਹੱਥ ਸੌਂਪਾਈਆਂ ਮੈਂ

ਮਹੀਨਾ ਭਾਦਰੋਂ

ਚੜ੍ਹਦੇ ਭਾਦਰੋਂ ਰੋਂਦੀ ਹੈ ਹੀਰ ਜੱਟੀ ਮੈਨੂੰ ਰਾਂਝਣਾ ਨਜ਼ਰ ਨਾ ਆਉਂਦਾ ਏ
ਰਾਤੀ ਨੀਂਦ ਨਾ ਆਉਂਦੀ ਸੇਜ ਉਤੇ ਦਿਨੇ ਚਰਖੜਾ ਮੂਲ ਨਾ ਭਾਉਂਦਾ ਏ
ਅਖੀਂ ਨਜ਼ਰ ਨਾ ਆਉਂਦਾ ਯਾਰ ਮੈਨੂੰ ਮੇਰਾ ਰੋਂਦਿਆਂ ਵਕਤ ਵਿਹਾਉਂਦਾ ਏ
ਠਾਠਾਂ ਮਾਰ ਫ਼ਿਰਾਕ ਦੀ ਕਾਂਗ ਆਈ ਜੀਉ ਡੁੱਬਦਾ ਤੇ ਗੋਤੇ ਖਾਉਂਦਾ ਏ
ਸਿਰ ਬੱਦਲ ਕੜਕਦਾ ਇਸ਼ਕ ਵਾਲਾ ਅੰਤ ਕਹਿਰ ਦੀ ਬੂੰਦ ਵਸਾਉਂਦਾ ਏ
ਮੇਰਾ ਵਾਸ ਆਇਆ ਵਿਚ ਵੈਰੀਆਂ ਦੇ ਕੋਈ ਸੱਚ ਨਾ ਸੁਖਨ ਅਲਾਉਂਦਾ ਏ
ਆਪੋ ਆਪਣੇ ਸ਼ੁਗਲ ਮਸ਼ਗ਼ੂਲ ਸਭੇ ਕੋਈ ਹੱਸਦਾ ਤੇ ਕੋਈ ਗਾਉਂਦਾ ਏ
ਕੁਝ ਕਿਸੇ ਨੂੰ ਕਿਸੇ ਦੀ ਸਾਰ ਨਾਹੀਂ ਆਪੋ ਆਪਣੀ ਲੋਕ ਸੁਣਾਉਂਦਾ ਏ
ਕੁੜੀਆਂ ਪਿੰਡ ਦੀਆਂ ਨਿਤ ਅਕਾਂਦੀਆਂ ਨੇ ਮੈਨੂੰ ਬਿਰ੍ਹੋਂ ਫ਼ਿਰਾਕ ਸਤਾਉਂਦਾ ਏ
ਵਾਰਸਸ਼ਾਹ ਅੱਲਾ ਬਿਨਾਂ ਤਾਂਘ ਨਾਹੀਂ ਵੇਖਾਂ ਰਾਂਝਣਾ ਕਦੋਂ ਮਿਲਾਉਂਦਾ ਏ

ਮਹੀਨਾ ਅਸੂ

ਅਸੂ ਆਸ ਅਲਾਹ ਦੀ ਰੱਖ ਲਈ ਹੋਰ ਢਾਹ ਬੈਠੀ ਸੱਭੋ ਢੇਰੀਆਂ ਮੈਂ
ਰਾਂਝਾ ਯਾਰ ਮਿਲਾਉਣਾ ਇਕ ਵਾਰੀ ਉਦ੍ਹੇ ਇਸ਼ਕ ਫ਼ਿਰਾਕ ਨੇ ਘੇਰੀਆਂ ਮੈਂ
ਤੇਜ਼ ਛੁਰੀ ਫੜਕੇ ਹੱਥ ਇਸ਼ਕ ਜ਼ਾਲਮ ਕੀਤਾ ਕੱਟ ਕੇ ਜ਼ਬਰ ਤੋਂ ਜ਼ੇਰੀਆਂ ਮੈਂ
ਤੱਤੀ ਚੰਦ ਦੇ ਚਾਨਣੇ ਚਾ ਸੁੱਟੀ ਵਿਚ ਅੰਦੋਹ ਗ਼ੁਬਾਰ ਅੰਧੇਰੀਆਂ ਮੈਂ
ਕਹੇ ਤੱਤੜੇ ਵਕਤ ਸੀ ਨੇਹੁੰ ਲੱਗਾ ਆਈ ਦੁਖਾਂ ਦੇ ਵਿਚ ਵਧੇਰੀਆਂ ਮੈਂ
ਪਾਂਦੀ ਔਸੀਆਂ ਕਾਗ ਉਡਾਉਂਦੀ ਹਾਂ ਰਾਂਝੇ ਯਾਰ ਦੀ ਹੁੱਬ ਨੇ ਘੇਰੀਆਂ ਮੈਂ
ਤੱਕੜ ਜੰਮਦਿਆਂ ਚੜ੍ਹੀ ਹਾਂ ਇਸ਼ਕ ਵਾਲੇ ਤੁਲੀਆਂ ਦੁੱਖ ਦੇ ਨਾਲ ਪੰਸੇਰੀਆਂ ਮੈਂ
ਰੋਣੋ ਸਬਰ ਨਾ ਆਉਂਦਾ ਅੱਖੀਆਂ ਨੂੰ ਲੱਖ ਦਿਲ ਨੂੰ ਦਿਆਂ ਦਲੇਰੀਆਂ ਮੈਂ
ਸ਼ੌਕ ਨਾਲ ਉਸ ਨੂੰ ਗਲੇ ਲਾਉਂਦੀ ਸਾਂ ਮੂੰਹੋਂ ਆਖਕੇ ਤੇਰੀਆਂ ਤੇਰੀਆਂ ਮੈਂ
ਵਾਰਸਸ਼ਾਹ ਕਜ਼ਾ ਜੁਦਾ ਕੀਤਾ ਅਰਜ਼ਾਂ ਕੀਤੀਆਂ ਰੋ ਰੋ ਬਥੇਰੀਆਂ ਮੈਂ

ਮਹੀਨਾ ਕਤਕ

ਕਤਕ ਮਾਹ ਦਾ ਕਟਕ ਹੁਣ ਜ਼ੋਰ ਚੜ੍ਹਿਆ ਮੇਰੀ ਆਯਾ ਏ ਜਿੰਦ ਮੁਕਾਉਣੇ ਨੂੰ
ਕਿਹੀਆਂ ਰਿਜ਼ਕ ਮੁਹਾਰਾਂ ਨੇ ਚੁੱਕ ਲਈਆਂ ਗਲੀਆਂ ਪੇਕਿਆਂ ਰਾਹ ਭੁਲਾਉਣੇ ਨੂੰ
ਇਸ ਮਾਹ ਦੇ ਵਿਚ ਸਹੇਲੀਓ ਨੀ ਮੇਰਾ ਜੀ ਚਾਹੇ ਬੇਲੇ ਜਾਉਣੇ ਨੂੰ
ਪੇਕੇ ਹੋਂਵਦੀ ਸਾਂ ਬੇਲੇ ਵੰਜਦੀ ਸਾਂ ਰਾਂਝੇ ਯਾਰ ਦੇ ਅੰਗ ਲਗਾਉਣੇ ਨੂੰ
ਰੱਬ ਝੰਗ ਸਿਆਲਾਂ ਤੋਂ ਕੱਢ ਕੇ ਤੇ ਸੱਟੀ ਰੰਗ ਪੁਰ ਖਾਕ ਰਲਾਉਣੇ ਨੂੰ
ਸਭੇ ਸੰਗ ਸਹੇਲੀਆਂ ਦੂਰ ਰਹੀਆਂ ਆਈ ਇਕ ਨਾ ਜੀ ਪਰਚਾਉਣੇ ਨੂੰ

ਦਰਦਖਾਹ ਰਾਂਝੇ ਬਿਨਾਂ ਕੌਣ ਹੋਵੇ ਬੰਦੀ ਹੀਰ ਦੀ ਪੀੜ ਵੰਡਾਉਣੇ ਨੂੰ
ਤਤੀ ਹੀਰ ਬੀਮਾਰ ਦਾ ਵੈਦ ਰਾਂਝਾ ਕਦੋਂ ਆਵਸੀ ਰੋਗ ਗਵਾਉਣੇ ਨੂੰ
ਕਿਤੇ ਸੋਹਣਾ ਨਜ਼ਰ ਨਾ ਆਉਂਦਾ ਏ ਦਿਲ ਚਾਹੁੰਦਾ ਨਾ ਕਿਤੇ ਚਾਹੁਣੇ ਨੂੰ
ਵਾਰਸਸ਼ਾਹ ਰੰਝੇਟੇ ਨੂੰ ਨਾਲ ਲੈ ਕੇ ਨਿਤ ਜਾਂਦੀ ਝਨਾਂ ਤੇ ਨ੍ਹਾਉਣੇ ਨੂੰ

ਮਹੀਨਾ ਮੱਘਰ

ਮੱਘਰ ਮਾਹ ਦੇ ਵਿਚ ਪਏ ਦੁਖ ਬਹੁਤੇ ਦਿਲ ਚਾਹੁੰਦਾ ਏ ਮਿਲੇ ਆਨ ਰਾਂਝਾ
ਤੇਰਾ ਬੀਬੜਾ ਮੁੱਖ ਤੇ ਨੈਣ ਨਿੰਮ੍ਹੇ ਵਡੀ ਸੋਹਨੀ ਏਂ ਤੇਰੀ ਸ਼ਾਨ ਰਾਂਝਾ
ਰੋਜ਼ ਹਸ਼ਰ ਦੇ ਨੂੰ ਦਾਮਨਗੀਰ ਹੋਸਾਂ ਨਬੀ ਪਾਕ ਦੇ ਹੇਠ ਨਿਸ਼ਾਨ ਰਾਂਝਾ
ਦੀਨ ਦੁਨੀ ਦੇ ਵਿਚ ਮਸ਼ਹੂਰ ਤੇਰੀ ਹੀਰ ਆਖਦਾ ਜੱਗ ਜਹਾਨ ਰਾਂਝਾ
ਕਦੀ ਝੰਗ ਸਿਆਲਾਂ ਤੋਂ ਕਰਮ ਹੋਵੇ ਫੇਰੇ ਰੰਗਪੁਰ ਦੇ ਵਿਹੜੇ ਪਾਨ ਰਾਂਝਾ
ਡੁਬੀ ਹੀਰ ਨਿਮਾਣੀ ਨੂੰ ਤਾਰ ਸਾਂਈਆਂ ਕਰਕੇ ਮਿਹਰ ਦਾ ਇਕ ਧਿਆਨ ਰਾਂਝਾ
ਕਦੀ ਆਣ ਕੇ ਫੇਰ ਸਮ੍ਹਾਲਣੀ ਸੀ ਹੱਥੀਂ ਆਪਣੀ ਧਰੀ ਅਮਾਨ ਰਾਂਝਾ
ਦੇਖਾਂ ਮੁੱਖ ਤੇਰਾ ਮੈਨੂੰ ਜਿੰਦ ਪੈਂਦੀ ਮੇਰਾ ਤੂੰ ਹੈਂ ਦੀਨ ਈਮਾਨ ਰਾਂਝਾ
ਸੈਅ ਜੁਆਨਾਂ ਦਾ ਤੂੰ ਭਲਾ ਚਾਕ ਮੇਰਾ ਤੇਰੇ ਜਿਹਾ ਨਾ ਕੋਈ ਜਵਾਨ ਰਾਂਝਾ
ਵਾਰਸਸ਼ਾਹ ਕੁਰਲਾਉਂਦੀ ਹੀਰ ਜੱਟੀ ਆ ਮਿਲੀਂ ਨਾ ਕਰੀਂ ਗੁਮਾਨ ਰਾਂਝਾ

ਮਹੀਨਾ ਪੋਹ

ਪੋਹ ਮਾਹ ਵਿਚ ਕੰਬਦੀ ਜਾਨ ਮੇਰੀ ਮੈਂ ਇਕੱਲੜੀ ਸੇਜ ਤੇ ਸੋਵਣੀ ਹਾਂ
ਮੈਨੂੰ ਰੋਂਦਿਆਂ ਰਾਤ ਵਿਹਾਉਂਦੀ ਏ ਫਜ਼ਰ ਹੋਵੇ ਤੇ ਉਠ ਖਲੋਵਣੀ ਹਾਂ
ਆਸ ਪਾਸ ਖਾਲੀ ਕੋਲ ਯਾਰ ਨਾਹੀਂ ਪੇਚ ਖਾ ਕੇ ਜਾਨ ਸੰਗੋਵਣੀ ਹਾਂ
ਕਦੀ ਆਣ ਕੇ ਮਿਲਣਾ ਸੀ ਸੱਜਣਾ ਵੇ ਤੇਰੇ ਦੁਖ ਦੇ ਧੋਣੇ ਧੋਵਣੀ ਹਾਂ
ਮੱਲ੍ਹੜ ਜੱਗ ਮੁਲਾਮਤਾਂ ਤੋਹਮਤਾਂ ਦਾ ਗਡੀ ਸਬਰ ਦੀ ਡਾਹ ਕੇ ਢੋਵਣੀ ਹਾਂ
ਵਾਹਨ ਜਿਕਰ ਦਾ ਇਸ਼ਕ ਦੀਆਂ ਲਾਸੀਆਂ ਨੇ ਝੋਲੀ ਦੁੱਖ ਦੀ ਬੀਜਦੀ ਬੋਵਣੀ ਹਾਂ
ਸੀਨੇ ਦਰਦ ਫ਼ਿਰਾਕ ਦੀ ਫੇਰ ਚੱਕੀ ਗਿੱਲੇ ਇਸ਼ਕ ਦੇ ਪੀਹਣ ਨੂੰ ਝੋਵਣੀ ਹਾਂ
ਸੀਨੇ ਲਗਣ ਤੇ ਅੱਖੀਓਂ ਪਾ ਪਾਣੀ ਦੇ ਮੁਕੀਆਂ ਸੈਦੜੇ ਗੋਵਣੀ ਹਾਂ
ਜਿਸ ਵਕਤ ਕੋਈ ਘਰ ਨਾਂਹ ਹੁੰਦਾ ਤਾਂ ਮੈਂ ਬੈਠ ਨਵੇਕਲੀ ਰੋਵਣੀ ਹਾਂ
ਰਾਂਝਾ ਮੂਲ ਨਾ ਆਉਂਦਾ ਨਜ਼ਰ ਮੈਨੂੰ ਵਾਰਸ ਹੰਝੂਆਂ ਹਾਰ ਪਰੋਵਣੀ ਹਾਂ

ਮਹੀਨਾ ਮਾਘ

ਚੜ੍ਹਦੇ ਮਾਘ ਨੂੰ ਜੀਉ ਉਦਾਸ ਹੋਯਾ ਦਿਲ ਚਾਹੁੰਦਾ ਏ ਜ਼ਹਿਰ ਖਾ ਮਰੀਏ
ਇੱਕੇ ਮੇਲ ਸਾਂਈਆਂ ਰਾਂਝਾ ਯਾਰ ਮੈਨੂੰ ਜ਼ਾਇਆ ਜਾਨ ਨਾ ਆਪ ਵੰਝਾ ਮਰੀਏ

ਸਿਰ ਸਿਆਲਾਂ ਤੇ ਖੇੜਿਆਂ ਭੱਸ ਪਾ ਕੇ ਸੋਹਣੇ ਯਾਰ ਦਾ ਨਾਂ ਧਿਆ ਮਰੀਏ
ਛਡ ਰੰਗ ਮਹਲ ਤੇ ਮਾੜੀਆਂ ਨੂੰ ਅਗੇ ਚਾਕ ਦੇ ਸਿਰ ਨਿਵਾ ਮਰੀਏ
ਕਿਸੇ ਰੋਜ਼ ਦਾ ਹੁਸਨ ਮਹਿਮਾਨ ਤੇਰਾ ਸਿਰ ਕਿਸੇ ਦੇ ਵਰੀ ਚੜ੍ਹਾ ਮਰੀਏ
ਭੱਠ ਤੱਕਣੀ ਆਸ ਬੇਗਾਨੜੀ ਜੇ ਹਥੋਂ ਆਪਣੀ ਖ਼ੈਰ ਕਮਾ ਮਰੀਏ
ਖੋਹ ਮੀਢੀਆਂ ਮੌਲੀਆਂ ਗੁੰਦੀਆਂ ਨੂੰ ਧੜੀ ਧੂੜੀਆਂ ਦੀ ਸਵਾਹ ਲਾ ਮਰੀਏ
ਠੱਪ ਇਲਮ ਕਿਤਾਬ ਹਕਾਇਤਾਂ ਨੂੰ ਹਰਫ਼ ਇਸ਼ਕ ਦਾ ਵਿਰਦ ਪਕਾ ਮਰੀਏ
ਰਹੇ ਦਿਲ ਦੇ ਵਿਚ ਅਫਸੋਸ ਨਾਹੀਂ ਯਾਰ ਰੱਜ ਕੇ ਗਲੇ ਲਗਾ ਮਰੀਏ
ਵਾਰਸਸ਼ਾਹ ਨਾ ਮਿਲੇ ਦਰਗਾਹ ਢੋਈ ਜੇਕਰ ਯਾਰ ਤੋਂ ਮੁੱਖ ਭਵਾ ਮਰੀਏ

ਮਹੀਨਾ ਫਗਣ

ਫਗਣ ਮਾਹ ਦੀ ਰੁਤ ਜਾਂ ਆਣ ਪਹੁੰਚੀ ਖਿੜੇ ਬਾਗ ਤੇ ਖੂਬ ਬਹਾਰ ਹੋਈ
ਸਬਜ਼ ਬੂਟਿਆਂ ਨੂੰ ਲਗੇ ਫੁੱਲ ਤਾਜੇ ਹਰ ਬਾਗ ਦੇ ਵਿਚ ਗੁਲਜ਼ਾਰ ਹੋਈ
ਮਾਣਨ ਨਿੱਤ ਬਹਾਰ ਦੀ ਮੌਜ ਸਈਆਂ ਤਪੀ ਪਈ ਹਾਂ ਜੀ ਅਵਾਜ਼ਾਰ ਹੋਈ
ਤੇਗ਼ ਇਸ਼ਕ ਦੀ ਬਾਝ ਤਕਦੀਰ ਕੁੱਠੀ ਮੇਰੀ ਹਸ਼ਰ ਦੇ ਤੀਕ ਪੁਕਾਰ ਹੋਈ
ਬੀਬੀ ਫ਼ਾਤਮਾ ਦੀ ਖਿਦਮਤ ਵਿਚ ਹੋਸਾਂ ਖੁਲ੍ਹੇ ਵਾਲ ਤੇ ਹਾਲ ਖੁਆਰ ਹੋਈ
ਦੁਖਾਂ ਵਿਚ ਵਿਹਾਉਂਦੀ ਉਮਰ ਮੇਰੀ ਰਾਂਝੇ ਬਾਝ ਨਾ ਕਿਸੇ ਦਰਕਾਰ ਹੋਈ
ਮੈਨੂੰ ਨਿਜ ਜਣੇਂਦੀਏ ਅੰਬੜੀਏ ਨੀ ਮੇਰੀ ਜਾਨ ਨਾ ਪਾਰ ਉਰਾਰ ਹੋਈ
ਲੋਕ ਹੱਸਦੇ ਖੁਸ਼ੀ ਦੇ ਨਾਲ ਖੇਡਣ ਸ਼ਾਇਦ ਅਸਾਂ ਦੀ ਖੁਸ਼ੀ ਖੁਆਰ ਹੋਈ
ਲੋਕ ਹੱਸਦੇ ਰੱਸਦੇ ਵੱਸਦੇ ਨੀ ਸਾਡੇ ਭਾ ਦੀ ਤਾਂ ਖੁਸ਼ੀ ਖਾਰ ਹੋਈ
ਵਾਰਸਸ਼ਾਹ ਰੰਝੇਟੇ ਦੇ ਬਾਝ ਜੱਟੀ ਦਿਨੋ ਦਿਨ ਹੀ ਵੱਧ ਬੀਮਾਰ ਹੋਈ

ਮਹੀਨਾ ਚਤ

ਚੜ੍ਹਦੇ ਚੇਤਰ ਮਾਹ ਨੂੰ ਸੱਭ ਸਈਆਂ ਰੱਲ ਬਿੰਦੀਆਂ ਟੁੱਕਲੇ ਲਾਂਦੀਆਂ ਨੇ
ਹਥੀਂ ਪਾ ਕੰਗਣ ਪਹਿਣ ਜ਼ਰੀ ਜ਼ੇਵਰ ਪੈਰੀਂ ਝਾਂਜਰਾਂ ਖ਼ਬ ਛਣਕਾਂਦੀਆਂ ਨੇ
ਵਾਲੀਂ ਅਤਰ ਅਮੀਰ ਫੁਲੇਲ ਲਾਵਣ ਨਾਲ ਸੱਧਰਾਂ ਸੀਸ ਗੁੰਦਾਂਦੀਆਂ ਨੇ
ਖਾਤਰ ਖਾਂਵਦਾਂ ਹਾਰ ਸ਼ਿੰਗਾਰ ਕਰਕੇ ਬਣ ਢੱਬ ਕੇ ਨਿੱਤ ਵਖਾਂਦੀਆਂ ਨੇ
ਕੋਲ ਸਜਣਾਂ ਦੇ ਖੁਸ਼ੀ ਰਹਿੰਦੀਆਂ ਨੇ ਮੇਰੇ ਵਾਂਗ ਨਾ ਕਾਗ ਉਡਾਂਦੀਆਂ ਨੇ
ਆਪੋ ਆਪਣੇ ਦਿਲ ਦਿਆਂ ਮਹਿਰਮਾਂ ਨੂੰ ਨਾਲ ਸ਼ੌਕ ਕਲਾਵੀਆਂ ਪਾਂਦੀਆਂ ਨੇ
ਮੈਂ ਤਤੜੀ ਦਾ ਮਾਹੀ ਕੋਲ ਨਾਹੀਂ ਮੇਰੇ ਜੀਉ ਵਿਚ ਕਾਤੀਆਂ ਜਾਂਦੀਆਂ ਨੇ
ਘਰ ਬਾਰ ਵਿਚੋਂ ਡਰ ਆਉਂਦਾ ਏ ਗਲੀਆਂ ਵੇੜ੍ਹਿਆਂ ਦੀਆਂ ਮੈਨੂੰ ਖਾਂਦੀਆਂ ਨੇ
ਨਾਲ ਸ਼ੌਕ ਦੇ ਘਰਾਂ ਦੇ ਵਿਚ ਜਾ ਕੇ ਫੁਲਾਂ ਰੰਗਲੀ ਸੇਜ ਵਛਾਂਦੀਆਂ ਨੇ

ਵਾਰਸਸ਼ਾਹ ਇਕੱਲੜੀ ਹੀਰ ਜੱਟੀ ਹੋਰ ਕੌਂਤਾਂ ਨੂੰ ਅੱਗ ਲਗਾਂਦੀਆਂ ਨੇ

ਮਹੀਨਾ ਵੈਸਾਖ

ਚੜ੍ਹਦੇ ਮਾਹ ਵੈਸਾਖ ਨੂੰ ਹੀਰ ਜੱਟੀ ਰਾਂਝੇ ਯਾਰ ਦੇ ਬਾਝ ਹੈਰਾਨ ਹੋਈ
ਜ਼ਾਹਰੀ ਰੋਂਵਦੀ ਤੇ ਪਲੂ ਪਾਉਂਦੀ ਏ ਕਹਿੰਦੀ ਜਾਨ ਬੇਲਬ ਮੈਂ ਆਨ ਹੋਈ
ਤੁਹਮਤ ਸ਼ੁਹਰਤਾਂ ਕਰਨ ਮੁਲਾਕਾਤਾਂ ਦਾ ਹੀਰ ਜੱਗ ਦੇ ਵਿਚ ਨਿਸ਼ਾਨ ਹੋਈ
ਮੇਰੀ ਆਹ ਦੀ ਕੂਕ ਪੁਕਾਰ ਸੁਣਕੇ ਤਰਥੱਲ ਜ਼ਮੀਨ ਅਸਮਾਨ ਹੋਈ
ਰੋ ਰੋ ਪੁੱਛਦੀ ਪੰਡਤਾਂ ਜੋਗੀਆਂ ਨੂੰ ਮੇਰੀ ਸਾਇਤ ਵਿਚ ਕਿਆ ਜ਼ਿਆਨ ਹੋਈ
ਕਦੋਂ ਨੇਕ ਹੋਸਨ ਦਿਨ ਤੱਤੜੀ ਦੇ ਸਭ ਸਾਇਤ ਵਿਚ ਆ ਅਮਾਨ ਹੋਈ
ਕਿਸੇ ਤੱਤੜੇ ਵਕਤ ਦਾ ਜਨਮ ਮੇਰਾ ਉਮਰ ਦੁਖਾਂ ਦੇ ਵਿਚ ਵਿਹਾਨ ਹੋਈ
ਮੈਂ ਤਾਂ ਮੁੱਢ ਕਦੀਮ ਦੀ ਗੋਲੜੀ ਹਾਂ ਨਾਲ ਸਿਦਕ ਯਕੀਨ ਈਮਾਨ ਹੋਈ
ਰਾਂਝਾ ਮਿਲੇ ਮੈਨੂੰ ਤਾਂ ਮੈਂ ਜੀਉਣੀ ਤਾਂ ਉਸ ਦੇ ਨਾਮ ਤੋਂ ਮੈਂ ਕੁਰਬਾਨ ਹੋਈ
ਵਾਰਸਸ਼ਾਹ ਕਿਉਂ ਅਸਾਂ ਤੋਂ ਰੁਸ ਗਿਓਂ ਸਾਥੋਂ ਨਹੀਂ ਸੀ ਗੱਲ ਬੇਸ਼ਾਨ ਹੋਈ

ਮਹੀਨਾ ਜੇਠ

ਚੜ੍ਹਦੇ ਜੇਠ ਮਹੀਨੇ ਦੇ ਭੱਠ ਲੌਂਦੇ ਮੇਰਾ ਜੀਉੜਾ ਕਲਮਲਾ ਆਇਆ ਏ
ਸਾਥੋਂ ਹੋਈ ਕੀ ਐਡ ਖ਼ਤਾਂ ਪਿਆਰੇ ਤੁਸਾਂ ਦਿਲ ਥੀਂ ਚਾ ਭੁਲਾਇਆ ਏ
ਚੜ੍ਹਕੇ ਕੋਠਿਆਂ ਤੇ ਰਾਹ ਦੇਖਣੀ ਹਾਂ ਚਿੱਤ ਨਿੱਤ ਉਡੀਕ ਤੇ ਲਾਇਆ ਏ
ਕੜਕੇ ਧੁੱਪ ਤੇ ਤੌਂਦੀਆਂ ਪੌਂਦੀਆਂ ਨੇ ਮੇਰਾ ਤਲਖ਼ੀਓਂ ਜੀ ਘਬਰਾਇਆ ਏ
ਨਾਲੇ ਅੱਗ ਫ਼ਿਰਾਕ ਦੀ ਸਾੜਦੀ ਏ ਰੁੱਤ ਲੰਬੂਆਂ ਲੇ ਅਕਾਇਆ ਏ
ਕੁੱਤਾਂ ਵਾਲੀਆਂ ਮਾਣਦੀਆਂ ਸਰਦਖਾਨੇ ਅਸਾਂ ਤੱਤੜਾ ਲੇਖ ਲਿਖਾਇਆ ਏ
ਮੂੰਹੋਂ ਰੋਇਕੇ ਉਡਦੇ ਭੌਰ ਤਾਈਂ ਸੱਸੀ ਵਾਂਗ ਇਹ ਸੁਖਨ ਅਲਾਇਆ ਏ
ਆਖੀਂ ਓਸ ਮਖ਼ਦੂਮ ਕਸੂਰ ਦੇ ਨੂੰ ਮੇਰੇ ਕੰਮ ਨੂੰ ਕਿਉਂ ਅਟਕਾਇਆ ਏ
ਮੈਂ ਤਾਂ ਬੰਦੀ ਹਾਂ ਦੰਮਾਂ ਦੇ ਬਾਝ ਤੇਰੀ ਤੇਰੇ ਬਾਝ ਮੈਂ ਹਾਲ ਵੰਞਾਇਆ ਏ
ਵਾਰਸਸ਼ਾਹ ਜ਼ਾਰੀ ਰੋਂਦੀ ਹੀਰ ਜੱਟੀ ਤੇਰੇ ਦਰਦ ਫ਼ਿਰਾਕ ਸਤਾਇਆ ਏ

ਮਹੀਨਾ ਹਾੜ

ਚੜ੍ਹਦੇ ਹਾੜ ਦੇ ਵਿਚ ਹਰਾਨ ਜੱਟੀ ਬੱਲ ਬੱਲ ਅਗ ਸੀਨੇ ਅੰਦਰ ਬੁੱਝਦੀ ਏ
ਬਾਤ ਦਿਲੇ ਦੀ ਖੋਲ੍ਹ ਨਾ ਦਸਦੀ ਸੀ ਵਾਂਗ ਸੀਖ ਕਬਾਬ ਦੇ ਭੁੱਜਦੀ ਏ
ਸੀਨੇ ਵਿਚ ਫਿਰਾਕ ਦੀ ਸਾਂਗ ਰੜਕੇ ਬਰਛੀ ਵਾਂਗ ਅੜੇਸ ਜਿਉਂ ਸੁੱਝਦੀ ਏ
ਨਿੱਤ ਪੁੱਛਦੀ ਪਾਂਧੀਆਂ ਰਾਹੀਆਂ ਨੂੰ ਕੋਈ ਖ਼ਬਰ ਨਾ ਦੱਸਦਾ ਤੁੱਝਦੀ ਏ
ਛਾਣ ਛੁਟਕੇ ਇਸ਼ਕ ਨੇ ਫੱਟੀਆਂ ਮੈਂ ਜਿੰਦ ਮੈਦੜੇ ਦੇ ਵਾਂਗ ਗੁੱਝਦੀ ਏ

ਕਦੀ ਆਣਕੇ ਮੁਖ ਵਿਖਾਲ ਰਾਂਝਾ ਜਾਨ ਲਬਾਂ ਉਤੇ ਆਈ ਮੁਝਦੀ ਏ
ਹੋਯਾ ਜੀ ਉਦਾਸ ਨਾ ਪਾਸ ਰਾਂਝਾ ਕੁੜੀਆਂ ਵਿਚ ਨਾ ਖੇਡਦੀ ਰੁੱਝਦੀ ਏ
ਦਿਲੋਂ ਵਿਰਦ ਪਿਆਰੇ ਦੇ ਨਾਲ ਕਰਦੀ ਮੁਖੋਂ ਹੋਰ ਹਕਾਇਤਾਂ ਲੁੱਝਦੀ ਏ
ਗਿਆ ਇਸ਼ਕ ਹੱਡਾਂ ਵਿਚ ਰੱਚ ਓਹਦੇ ਓਥੇ ਜ਼ੋਰ ਦੀ ਬਾਤ ਨਾ ਪੁੱਜਦੀ ਏ
ਵਾਰਸਸ਼ਾਹ ਰਾਂਝੇ ਬਾਝ ਹੀਰ ਤਾਈਂ ਕੋਈ ਜੱਗ ਦੀ ਬਾਤ ਨਾ ਸੁੱਝਦੀ ਏ

ਇਕ ਜੱਟੀ ਦਾ ਸਾਹੁਰੇ ਜਾਣਾ

ਹੋਯਾ ਸਾਲ ਬਤੀਤ ਤੇ ਇਕ ਜੱਟੀ ਤਰਫ ਝੰਗ ਸਿਆਲਾਂ ਦੇ ਤਿਆਰ ਹੋਈ
ਕੋਲ ਹੀਰ ਦੇ ਜਾਕੇ ਬੈਠਦੀ ਏ ਕਹਿੰਦੀ ਤੇਰੇ ਤੋਂ ਮੈਂ ਨਿਸਾਰ ਹੋਈ
ਕੋਈ ਦੱਸ ਸੁਨੇਹੜਾ ਮਾਪਿਆਂ ਨੂੰ ਕਿਉਂ ਬੈਠੀਏਂ ਤੂੰ ਅਵਾਜ਼ਾਰ ਹੋਈ
ਜੋ ਕੁਝ ਦੱਸਣਾ ਈ ਸੋਈ ਦੱਸ ਮੈਨੂੰ ਤੇਰੇ ਮਾਂ ਦੀ ਮੈਂ ਗਮਖਾਰ ਹੋਈ
ਮੈਂ ਤਾਂ ਚੱਲੀਆਂ ਸਹੁਰਿਆਂ ਵੱਲ ਹੀਰੇ ਗੱਲ ਪੁਛਣੇ ਦੀ ਰਵਾਦਾਰ ਹੋਈ
ਵਾਰਸਸ਼ਾਹ ਜੱਟੀ ਹੀਰ ਰੋਣ ਲਗੀ ਮੈਂ ਤਾਂ ਰਾਂਝਣੇ ਬਾਝ ਖੁਆਰ ਹੋਈ

ਹੀਰ ਤੋਂ ਜਟੀ ਨੇ ਸੁਨੇਹਾ ਲੈਣਾ

ਇਕ ਵਹੁਟੜੀ ਸਾਹੁਰੇ ਚਲੀ ਸਿਆਲੀ ਆਈ ਹੀਰ ਤੋਂ ਲੈਣ ਸੁਨੇਹਿਆਂ ਨੂੰ
ਤੇਰੇ ਪੇਕੜੇ ਚਲੀ ਹਾਂ ਇਹ ਗਲਾਂ ਖੋਲ੍ਹ ਕਿੱਸਿਆਂ ਜੇਹਿਆਂ ਕੇਹਿਆਂ ਨੂੰ
ਤੇਰਾ ਗੱਭਰੂ ਨਾਲ ਪਿਆਰ ਕੇਹਾ ਵਹੁਟੀਆਂ ਦਸਦੀਆਂ ਨੇ ਅਸਾਂ ਜੇਹਿਆਂ ਨੂੰ
ਤੇਰਿਆਂ ਸਹੁਰਿਆਂ ਤੁੱਧ ਪਿਆਰ ਕੇਹਾ ਤਾਜੇ ਕਰੇ ਸੁਨੇਹਿਆਂ ਬੇਹਿਆਂ ਨੂੰ
ਹੀਰ ਆਖਦੀ ਓਸ ਦੀ ਗੱਲ ਏਵੇਂ ਵੈਰ ਰੇਸ਼ਮਾਂ ਨਾਲ ਜਿਉਂ ਲੇਹਿਆਂ ਨੂੰ
ਵਾਰਸ ਗਾਫ਼ ਤੇ ਅਲਫ਼ ਤੇ ਲਾਮ ਬੋਲੇ ਹੋਰ ਕੀ ਆਖਾਂ ਏਹਿਆਂ ਤੇਹਿਆਂ ਨੂੰ

ਹੀਰ ਨੇ ਸੁਨੇਹਾ ਦੇਣਾ

ਮੱਝੂ ਵਾਹ ਵਿਚ ਬੋੜੀਏ ਮਾਪਿਆਂ ਨੂੰ ਉਨ੍ਹਾਂ ਨਾਲ ਨਾਹੀਂ ਕੋਈ ਕਾਮ ਮੇਰਾ
ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ ਇੱਕ ਏਤਨਾ ਕਹੀਂ ਪੈਗ਼ਾਮ ਮੇਰਾ
ਹੱਥ ਬੰਨ੍ਹਕੇ ਗਲ ਵਿਚ ਪਾ ਪੱਲਾ ਕਹੀਂ ਓਸ ਨੂੰ ਦੁਆ ਸਲਾਮ ਮੇਰਾ
ਮੈਨੂੰ ਵੈਰੀਆਂ ਦੇ ਵੱਸ ਪਾਇਓ ਨੇ ਸਾਈਆਂ ਚੋਂ ਵਿਸਰਿਆ ਨਾਮ ਮੇਰਾ
ਕਰੋ ਮਿਹਰਬਾਨੀ ਤੁਸੀਂ ਆਪ ਆਓ ਨਹੀਂ ਹੁੰਦਾ ਜੇ ਕੰਮ ਤਮਾਮ ਮੇਰਾ
ਵਾਰਸ ਨਾਲ ਬੇਵਾਰਸਾਂ ਰਹਿਮ ਕੀਜੇ ਮਿਹਰਬਾਨ ਹੋ ਕੇ ਆਓ ਸ਼ਾਮ ਮੇਰਾ

ਰਾਂਝੇ ਵਲ ਸੁਨੇਹਾ

ਟੁਟੇ ਕਹਿਰ ਕਲੂਰ ਸਿਰ ਹੀਰ ਬਦਲੇ ਤੇਰੇ ਬਿਰਹੋਂ ਫਿਰਾਕ ਨੇ ਕੁੱਠੀਆਂ ਮੈਂ
ਸੁੰਞੀ ਤ੍ਰਾਟ ਕਲੇਜੇ ਦੇ ਵਿਚ ਧਾਣੀ ਨਹੀਂ ਜੀਊਣਾ ਮਰਨ ਤੇ ਰੁੱਠੀਆਂ ਮੈਂ
ਹੀਰ ਦਰਦ ਫਰਾਕ ਦੇ ਨਾਲ ਬੋਲੀ ਗਲਾਂ ਦੱਸਦੀ ਬਹੁਤ ਨਖੱਟੀਆਂ ਮੈਂ

ਦਿਨ ਰਾਤ ਕਰਾਰ ਅਰਾਮ ਨਾਹੀਂ ਉਦ੍ਹੇ ਇਸ਼ਕ ਦੀ ਅੱਗ ਨੇ ਲੁੱਠੀਆਂ ਮੈਂ
ਹੱਥ ਝੰਮਣੀ ਪਕੜ ਕੇ ਇਸ਼ਕ ਜ਼ਾਲਮ ਫੰਡੀ ਵਾਂਗ ਕਪਾਹ ਦੇ ਪੁੱਠੀਆਂ ਮੈਂ
ਹਿਜ਼ਰ ਵੇਲਣੇ ਟੀਂਡਿਆਂ ਵਾਂਗ ਵੇਲੀ ਲੱਠੀ ਦਰਦ ਦੇ ਚਾਕੇ ਬੁੱਥੀਆਂ ਮੈਂ
ਤ੍ਰਿੰਝਣ ਜੋੜ ਦਲੀਲਾਂ ਦਾ ਦੁੱਖ ਛੋਪੇ ਆਹੀਂ ਵੱਟਕੇ ਪੂਣੀਆਂ ਛੁੱਥੀਆਂ ਮੈਂ
ਕੋਈ ਦਿੱਸਦਾ ਨਹੀਂ ਸੰਦੇਹ ਵਾਲਾ ਰਾਂਝੇ ਬਾਝ ਰਹੀ ਟੂਟੀਆਂ ਖੁੱਥੀਆਂ ਮੈਂ
ਚੋਰ ਪੈਣ ਰਾਤੀਂ ਘਰ ਸੁੱਤਿਆਂ ਦੇ ਦੇਖੋ ਦਿਨੋਂ ਬਾਜ਼ਾਰ ਵਿਚ ਮੁੱਠੀਆਂ ਮੈਂ
ਜੋਗੀ ਹੋਇਕੇ ਆਇ ਜੇ ਮਿਲੇ ਮੈਨੂੰ ਕਿਸੇ ਅੰਬਰੋਂ ਕਹਿਰ ਦੇ ਤ੍ਰ੍ੱਠੀਆਂ ਮੈਂ
ਨਹੀਂ ਛੱਡ ਘਰ ਬਾਰ ਉਜਾੜ ਵੈਸਾਂ ਨਹੀਂ ਵੱਸਣਾ ਤੇ ਨਹੀਂ ਵੁੱਠੀਆਂ ਮੈਂ
ਵਾਰਸਸ਼ਾਹ ਮੀਆਂ ਪ੍ਰੇਮ ਚਿੱਠੀਆਂ ਨੇ ਮਾਰ ਫੱਟੀਆਂ ਚਿੱਠੀਆਂ ਕੁੱਠੀਆਂ ਮੈਂ

ਤਥਾ

ਆਖੀ ਰਾਂਝਣੇ ਨੂੰ ਕਦੀ ਆਇ ਮਿਲੇ ਉਦ੍ਹੇ ਦਰਸ ਦੀਦਾਰ ਦੀ ਭੁੱਖੀਆਂ ਮੈਂ
ਰੋਜ਼ਿ ਹਸਨ ਹੁਸੈਨ ਸ਼ਹੀਦ ਗਾਜ਼ੀ ਭੋਲੇ ਪੀਰ ਦੀ ਸੁਖਣਾਂ ਸੁੱਖੀਆਂ ਮੈਂ
ਭਸ ਪਾਨੀਆਂ ਖੇੜਿਆਂ ਕੂਫਿਆਂ ਨੂੰ ਸਿਰ ਸੈਦੜੇ ਦੇ ਥੁੱਕਾਂ ਥੁੱਕੀਆਂ ਮੈਂ
ਵਾਰਸ ਬਾਝ ਹੋਵੇ ਦਰਦਖ਼ਾਹ ਕਿਹੜਾ ਅੱਗ ਦੁਸ਼ਮਣਾਂ ਜ਼ਾਲਮਾਂ ਫੁੱਕੀਆਂ ਮੈਂ

ਵਹੁਟੀ ਝੰਗ ਸਿਆਲ ਵਿਚ ਆਕੇ ਰਾਂਝੇ ਦਾ ਪਤਾ ਪੁੱਛਦੀ ਹੈ


ਵਹੁਟੀ ਜਿਸ ਦਿਨ ਸਾਹੁਰੇ ਆਣ ਪੁੱਜੀ ਪੁਛੇ ਚਾਕ ਸਿਆਲਾਂ ਦਾ ਕੇਹੜਾ ਨੀ
ਮੰਗੂ ਚੂਚਕੇ ਦੇ ਜਿਹੜਾ ਚਾਰਦਾ ਸੀ ਮੁੰਡਾ ਤਖਤ ਹਜ਼ਾਰੇ ਦਾ ਜੇਹੜਾ ਨੀ
ਰੋ ਰੋ ਲੱਲ ਵਲੱਲੀਆਂ ਕਰੇ ਗੱਲਾਂ ਨਿੱਤ ਸੱਜਰਾ ਦੁੱਖ ਨਾ ਬੇਹੜਾ ਨੀ
ਭੂਰੀ ਵੰਝਲੀ ਜੱਟ ਜਨੂਨ ਹੋਯਾ ਕੋਈ ਓਸਦਾ ਕਿਤੇ ਹੈ ਡੇਹਰਾ ਨੀ
ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ ਸਿਰ ਓਸਦੇ ਇਸ਼ਕ ਦਾ ਸੇਹਰਾ ਨੀ
ਕਿਤੇ ਦਾਇਰੇ ਕਿਤੇ ਮਸੀਤ ਹੁੰਦਾ ਮੇਰਾ ਓਸਨੂੰ ਦਿਓ ਸੁਨੇਹਿੜਾ ਨੀ
ਇਸ਼ਕ ਪੱਟ ਤ੍ਰੱਟੀਆਂ ਗਾਲੀਆਂ ਨੀ ਉੱਜੜ ਗਿਆਂ ਦਾ ਕੇਹੜਾ ਵੇਹੜਾ ਨੀ
ਵਾਰਸ ਇਸ਼ਕ ਦਾ ਮਾਰਿਆ ਫਿਰੇ ਭੌਦਾ ਹੀਰ ਵਿਆਹ ਕੇ ਲੈ ਗਿਆ ਖੇਹੜਾ ਨੀ

ਕੁੜੀਆਂ ਨੇ ਵਹੁਟੀ ਨੂੰ ਆਖਿਆ

ਕੁੜੀਆਂ ਆਖਿਆ ਛੈਲ ਹੈ ਮਸ ਭਿੰਨਾ ਛੱਡ ਬੈਠਾ ਈ ਜੱਗ ਦੇ ਸੱਭ ਝੇੜੇ
ਸੱਟ ਵੰਝਲੀ ਅਹਿਲ ਫਕੀਰ ਹੋਯਾ ਜਿੱਸ ਰੋਜ਼ ਦੇ ਹੀਰ ਲੈ ਗਏ ਖੇੜੇ
ਵਿੱਚ ਬੇਲਿਆਂ ਕੂਕਦਾ ਫਿਰੇ ਭੌਂਦਾ ਜਿਥੇ ਬਾਘ ਬਘੇਲੇ ਤੇ ਸੀਂਹ ਪੇੜੇ
ਕੋਈ ਓਸਦੇ ਨਾਲ ਨਾ ਗੱਲ ਕਰਦਾ ਬਾਝ ਮੰਤਰੌਂ ਨਾਗ ਨੂੰ ਕੌਣ ਛੇੜੇ
ਬੀਬੀ ਆਪ ਕਰ ਗੱਲ ਤੂੰ ਹੋ ਨੇੜੇ ਓਸ ਕਲ੍ਹਾ ਦੇ ਖੂਹ ਨੂੰ ਕੌਣ ਗੇੜੇ

ਆਖੋ ਨਾਲ ਪਿਆਰ ਦਿਲਾਸੜੇ ਦੇ ਰੱਬ ਲਾ ਦੇਸੀ ਤੇਰੇ ਪਾਰ ਬੇੜੇ
ਛੋਹਰੀ ਆਖਦੀ ਮੈਥੇ ਦੁਆ ਉਸਦੀ ਖਬਰ ਹੀਰ ਦੀ ਦੇਹਸਾਂ ਜਿੰਦ ਫੇਰੇ
ਅੜੀਓ ਆਖਿਓ ਜਾਂ ਰੰਝੇਟੜੇ ਨੂੰ ਕਿਤੇ ਪਾਉਣੇ ਆਪ ਤੂੰ ਆਣ ਫੇਰੇ
ਕੁੜੀਆਂ ਆਖਿਆ ਜਾਓ ਵਲਾਓ ਉਸਨੂੰ ਕਿਵੇਂ ਘੇਰਕੇ ਮਾਂਦਰੀ ਕਰੋ ਨੇੜੇ
ਆਖਾਂ ਵਾਰਸਾ ਜਾ ਰੰਝੇਟੜੇ ਨੂੰ ਤੈਨੂੰ ਸੱਦਿਆ ਅਜ ਮਹਿਬੂਬ ਤੇਰੇ

ਕੁੜੀਆਂ ਨੇ ਰਾਂਝੇ ਪਾਸ ਆਉਣਾ

ਕੁੜੀਆਂ ਜਾ ਵਲਾਇਆ ਰਾਂਝਣੇ ਨੂੰ ਫਿਰੇ ਦੁੱਖ ਤੇ ਦਰਦ ਦਾ ਲੱਦਿਆ ਈ
ਆਇ ਘਿੰਨ ਸੁਨੇਹੜਾ ਸੱਜਨਾਂ ਦਾ ਤੈਨੂੰ ਹੀਰ ਪਿਆਰੀ ਨੇ ਸੱਦਿਆ ਈ
ਸਾਨੂੰ ਤੇਰਾ ਸੁਨੇਹੜਾ ਹੀਰ ਦਿੱਤਾ ਸਭ ਜੀਉ ਦਾ ਭੇਦ ਉਲੱਦਿਆ ਈ
ਇਨਾਂ ਦਮਾਂ ਦਾ ਕੁਝ ਵਸਾਹ ਨਾਹੀਂ ਅਜਰਾਈਲ ਚੜ੍ਹ ਧੌਣ ਤੇ ਵੱਜਿਆ ਈ
ਝੱਬ ਹੋ ਫਕੀਰ ਤੇ ਪਹੁੰਚ ਮੈਥੇ ਏਥੇ ਢੰਡੜਾ ਕਾਸਨੂੰ ਅੱਡਿਆ ਈ
ਤੁਧ ਬਾਝ ਨਾ ਜੀਉਣਾ ਹੋਗ ਮੇਰਾ ਜੀ ਵਿੱਚ ਸਿਆਲਾਂ ਕਿਉਂ ਗੱਡਿਆ ਈ
ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ ਅਸਾਂ ਸਾਹੁਰਾ ਪੇਈੜਾ ਰੱਦਿਆ ਈ
ਵਾਰਸਸ਼ਾਹ ਇਸ ਇਸ਼ਕ ਦੀ ਨੌਕਰੀ ਨੇ ਦਮਾਂ ਬਾਝ ਗੁਲਾਮ ਕਰ ਛੱਡਿਆ ਈ

ਆਉਣਾ ਰਾਂਝੇ ਦਾ ਮੁਲਾਂ ਪਾਸ ਖਤ ਲਿਖਾਣ ਵਾਸਤੇ

ਮੀਏਂ ਰਾਂਝੇ ਨੇ ਮੁਲਾਂ ਨੂੰ ਜਾਂ ਕਹਿਆ ਚਿੱਠੀ ਲਿਖੋ ਜੀ ਸਜਣਾਂ ਪਿਆਰਿਆਂ ਨੂੰ
ਤੁਸਾਂ ਸਾਹੁਰੇ ਜਾ ਅਰਾਮ ਕੀਤਾ ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ
ਪਹਿਲੇ ਦੁਆ ਸਲਾਮ ਕਬੂਲ ਹੋਵੇ ਉਨ੍ਹਾਂ ਦੋਸਤਾਂ ਰੱਬ-ਪਿਆਰਿਆਂ ਨੂੰ
ਮਿਹਰਬਾਨਗੀ ਨਾਲ ਜੇ ਯਾਦ ਕੀਤਾ ਪਾਣੀ ਪਾਯਾ ਜੇ ਭਖ ਅੰਗਿਆਰਿਆਂ ਨੂੰ
ਅੱਗ ਭੜਕ ਕੇ ਜ਼ਿਮੀਂ ਅਸਮਾਨ ਸਾੜੇ ਚ ਲਿਖਿਆਂ ਜੇ ਦੁਖਾਂ ਸਾਰਿਆਂ ਨੂੰ
ਤੂੰ ਤਾਂ ਠਗਕੇ ਮਹੀਂ ਚਰਾ ਲਈਆਂ ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ
ਇੱਕੇ ਹੋਰ ਈ ਗਿਲਾ ਚਾ ਲਿੱਖਿਓ ਜੇ ਹੀਰੇ ਮਾਰੀਏ ਨਹੀਂ ਅਵਾਰਿਆਂ ਨੂੰ
ਇੱਕੇ ਯਾਰ ਦੇ ਨਾਮ ਤੋਂ ਸੀਸ ਦੇਈਏ ਇਕੇ ਛੱਡੀਏ ਐਡ ਪਸਾਰਿਆਂ ਨੂੰ
ਚਾਕ ਹੋ ਕੇ ਵੱਤ ਫਕੀਰ ਹੋਵਾਂ ਕੇਹਾ ਮਾਰਿਓ ਅਸਾਂ ਬੇਚਾਰਿਆਂ ਨੂੰ
ਰਿਲਾ ਲਿਖੋ ਜਿਉਂ ਯਾਰ ਨੇ ਲਿਖਿਆ ਏ ਸੱਜਣ ਲਿੱਖਦੇ ਜਿਵੇਂ ਪਿਆਰਿਆਂ ਨੂੰ
ਮੇਰਾ ਹਾਲ ਅਹਿਵਾਲ ਤਾਂ ਸਭ ਲਿਖੀ ਜ਼ਰਾ ਛਡੀ ਨਾ ਗਿਲਾ ਗੁਜ਼ਾਰਿਆਂ ਨੂੰ
ਵਾਰਸਸ਼ਾਰ ਨਾ ਰਬ ਬਿਨ ਤਾਂਘ ਕਾਈ ਕਿਵੇਂ ਜਿਤੀਏ ਪਾਸਿਆਂ ਹਾਰਿਆਂ ਨੂੰ

ਖਤ ਦਾ ਜਵਾਬ

ਤੈਨੂੰ ਚਾਅ ਸੀ ਵੱਡਾ ਵਿਆਹ ਵਾਲਾ ਭਲਾ ਹੋਇਆ ਜੇ ਝੱਬ ਵਹੀਜੀਏ ਨੀ

ਏਥੋਂ ਨਿਕਲ ਗਈਏਂ ਭਲਿਆਂ ਦਿਨਾਂ ਵਾਂਗੂੰ ਅਤੇ ਸਾਹੁਰੇ ਜਾ ਪਤੀਜੀਏ ਨੀ
ਰੰਗ ਰੱਤੀਏ ਵਹੁਟੀਏ ਖੇੜਿਆਂ ਦੀਏ ਕੈਦੋ ਲੰਙੇ ਦੀਏ ਗੁੰਡ ਭਤੀਜੀਏ ਨੀ
ਚੁਲੀਆਂ ਪਾ ਪਾਣੀ ਦੁੱਖਾਂ ਨਾਲ ਪਾਲੀ ਕਰਮ ਸੈਦੇ ਦੇ ਮਾਪਿਆਂ ਬੀਜੀਏ ਨੀ
ਸੰਗ ਛੱਡ ਕੇ ਸੰਗ ਕੁਸੰਗ ਰਲੀਏਂ ਕਿਉਂ ਸੰਗ ਦੇ ਬੀਜ ਨੂੰ ਬੀਜੀਏ ਨੀ
ਖੇੜੇ ਸਾਹੁਰੇ ਚਾ ਬਣਾਇਓ ਨੀ ਸੈਦੇ ਖੇੜੇ ਤੇ ਫੱਬ ਕੇ ਰੀਝੀਏ ਨੀ
ਕਾਸਦ ਹੀਰ ਨੂੰ ਆਖਦਾ ਜਾਇਕੇ ਤੇ ਖਤ ਚਾਕ ਦਾ ਲਿੱਖਿਆ ਲੀਜੀਏ ਨੀ
ਵਾਰਸਸ਼ਾਹ ਤੈਨੂੰ ਹੁਣ ਆਖਦਾ ਏ ਠੱਗੀ ਮਿਤਰਾਂ ਨਾਲ ਨਾ ਕੀਜੀਏ ਨੀ

ਖਤ ਦਾ ਜਵਾਬ ਹੀਰ ਨੇ ਰਾਂਝੇ ਵਲ ਘਲਿਆ

ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ ਰੱਬਾ ਮੇਲ ਤੂੰ ਚਿਰੀਂ ਵਿਛੁੰਨਿਆਂ ਨੂੰ
ਬੰਨ ਮਾਪਿਆਂ ਨੇ ਦਿੱਤੀ ਜ਼ਾਲਮਾਂ ਨੂੰ ਲੱਗਾ ਲੂਣ ਕਲੇਜਿਆਂ ਭੰਨਿਆਂ ਨੂੰ
ਮੌਤ ਅਤੇ ਸੰਜੋਗ ਨਾ ਟਲੇ ਮੂਲੇ ਕੌਣ ਮੋੜਦਾ ਸਾਹਿਆਂ ਪੁੰਨਿਆਂ ਨੂੰ
ਜੋਗੀ ਹੋ ਕੇ ਆਇੰ ਤੂੰ ਸੱਜਣਾ ਓਇ ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ
ਵਿਹੜੇ ਵਿੱਚ ਤੂੰ ਆਣ ਕੇ ਪਾ ਫੇਰਾ ਮੈਂ ਤਾਂ ਲੱਭ ਲਵਾਂ ਯਾਰਾਂ ਮੁੰਨਿਆਂ ਨੂੰ
ਵਾਰਸਸ਼ਾਹ ਉਸ ਰੱਬ ਦੀ ਮਿਹਰ ਬਾਝੋਂ ਭਲਾ ਕੌਣ ਹਸਾਉਂਦਾ ਗੁੰਨਿਆਂ ਨੂੰ

ਕਲਾਮ ਸ਼ਾਇਰ

ਕੈਦੋ ਆਣ ਜਲਦੀ ਖਿਚੀ ਵਾਂਗ ਕਿਸਮਤ ਕੋਇਲ ਲੰਕਾ ਦੇ ਬਾਗ ਦੀ ਗਈ ਦਿੱਲੀ
ਮੈਨਾ ਲਈ ਬੰਗਾਲਿਓਂ ਚਾਕ ਕਮਲੇ ਖੇੜਾ ਪਿਆ ਅਜਗੈਬ ਦੀ ਆਣ ਬਿੱਲੀ
ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ ਹੀਰ ਨਾਹੀਓਂ ਇਸ਼ਕ ਦੇ ਵਿੱਚ ਢਿੱਲੀ
ਕੋਈ ਜਾਇਕੇ ਪਕੜ ਫ਼ਕੀਰ ਕਾਮਲ ਫਕਰ ਮਾਰਦੇ ਵਿੱਚ ਰਜ਼ਾ ਕਿੱਲੀ
ਹੋ ਮਸਤ ਮਲੰਗ ਦੀਵਾਨੜਾ ਤੂੰ ਸੇਲ੍ਹੀ ਗੋਦੜੀ ਪਹਿਣ ਹੋ ਸ਼ੇਖ ਚਿੱਲੀ
ਵਾਰਸਸ਼ਾਹ ਇਹ ਇਸ਼ਕ ਦਰਯਾ ਘਰ ਹੀਰ ਤੁੱਲ੍ਹਿਓਂ ਬਾਝ ਮਲਾਹ ਠਿੱਲੀ

ਹੀਰ ਦੀ ਚਿਠੀ ਰਾਂਝੇ ਵਲ

ਦਿੱਤੀ ਹੀਰ ਲਿਖਾਇਕੇ ਇਹ ਚਿੱਠੀ ਮੀਏਂ ਰਾਂਝੇ ਦੇ ਹੱਥ ਲੈ ਜਾ ਦੇਣੀ
ਕਿਤੇ ਬੈਠ ਨਵੇਕਲੇ ਸੱਦ ਮੁਲਾਂ ਸਾਰੀ ਖੋਲ੍ਹਕੇ ਬਾਤ ਸੁਣਾ ਦੇਣੀ
ਹਥ ਬੰਨ੍ਹ ਕੇ ਮੇਰਿਆਂ ਸੱਜਣਾਂ ਨੂੰ ਰੋ ਰੋ ਸਲਾਮ ਦੁਆ ਦੇਣੀ
ਮਰ ਚੁੱਕੀਆਂ ਜਾਨ ਹੈ ਨੱਕ ਉੱਤੇ ਇਕ ਵਾਰ ਪਿਆਰੇ ਦੀਦ ਆ ਦੇਣੀ
ਸੈਦਾ ਹੱਥ ਨਾ ਲਾਉਂਦਾ ਮੰਜੜੇ ਨੂੰ ਹੱਥ ਲਾਇਕੇ ਗੋਰ ਵਿੱਚ ਪਾ ਦੇਣੀ
ਕੱਖ ਹੋ ਰਹੀਆਂ ਗ਼ਮਾਂ ਨਾਲ ਰਾਂਝਾ ਸ਼ਾਮੀ ਘਤ ਕੇ ਫੇਰ ਦਬਾ ਦੇਣੀ
ਪੜ੍ਹੀ ਆਪ ਜਨਾਜ਼ਾ ਤੂੰ ਆ ਰਾਂਝਾ ਲਾਸ਼ ਤੜਫਦੀ ਸ਼ਾਂਤ ਕਰਾ ਦੇਣੀ

ਤੁਸਾਂ ਹੱਕ ਹਕੀਕਤ ਵੀ ਸਮਝਣੀ ਸੀ ਦਿੱਲ ਆਪਣੇ ਦੀ ਸਮਝਾ ਦੇਣੀ
ਮੇਰਾ ਯਾਰ ਹੈਂ ਤੇ ਮੈਥੇ ਪਹੁੰਚ ਰਾਂਝਾ ਕੰਨੀਂ ਮੀਏਂ ਦੇ ਏਤਨੀ ਪਾ ਦੇਣੀ
ਮੇਰੀ ਲਈਂ ਨਿਸ਼ਾਨੜੀ ਬਾਂਕ ਛਲਾ ਰਾਂਝੇ ਯਾਰ ਦੇ ਹੱਥ ਫੜਾ ਦੇਣੀ
ਮੇਰੀ ਦੇ ਨਿਸ਼ਾਨੜੀ ਕਹੀਂ ਉਸ ਨੂੰ ਅਤੇ ਹੋਰ ਬੀ ਬਾਤ ਬਤਾ ਦੇਣੀ
ਵਾਰਸਸ਼ਾਹ ਮੀਆਂ ਉਸ ਕਮਲੜੇ ਨੂੰ ਫਾਹੀ ਜੁਲਫ਼ ਜ਼ੰਜੀਰ ਦੀ ਪਾ ਦੇਣੀ

ਹੀਰ ਦਾ ਖਤ ਰਾਂਝੇ ਦੇ ਪਾਸ ਪਹੁੰਚਣਾ

ਅਗੇ ਚੂੰਡੀਆਂ ਨਾਲ ਹੰਢਾਈਆਂ ਨੀ ਜ਼ੁਲਫ਼ਾਂ ਕੁੰਡਲਾਂਦਾਰ ਹੁਣ ਵੇਖ ਮੀਆਂ
ਗਲ ਕੁੰਡਲ ਨਾਗ ਸਿਆਹ ਪਲਮਣ ਵੇਖੇ ਉਹ ਭੱਲਾ ਜਿੱਸ ਲੇਖ ਮੀਆਂ
ਮੁੱਲ ਵੱਟਣਾ ਲੋਹੜ ਦੰਦਾਸੜੇ ਦਾ ਨੈਣ ਖੂਨੀਆਂ ਦੇ ਭਰਨ ਭੇਖ ਮੀਆਂ
ਆ ਹੁਸਨ ਦੀ ਦਾਦ ਕਰ ਦੇਖ ਜ਼ੁਲਫਾਂ ਖੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ
ਹੋਈ ਹੋਣੀ ਨੂੰ ਕਰੋ ਮੁਆਫ਼ ਮੈਨੂੰ ਹੋਈਆਂ ਸੱਭ ਆ ਵਸਵ ਵਸੇਖ ਮੀਆਂ
ਪੈਣ ਚੁੱਕੀਆਂ ਹੌਲ ਕਲੇਜੜੇ ਨੂੰ ਵਿੰਨ ਗਈ ਹੈ ਇਸ਼ਕ ਦੀ ਮੇਖ ਮੀਆਂ
ਦਿਨ ਰਾਤ ਉਹ ਪਈ ਕੁਰਲਾਉਂਦੀ ਏ ਉਦ੍ਹੇ ਵਿੱਚ ਕਲੇਜੜੇ ਛੇਕ ਮੀਆਂ
ਵਾਰਸਸ਼ਾਹ ਫਕੀਰ ਰਜ਼ਾ ਮੰਨੀ ਫ਼ਕਰ ਮਾਰਦੇ ਰੇਖ ਵਿੱਚ ਮੇਖ ਮੀਆਂ

ਹੀਰ ਨੇ ਕਾਸਦ ਨੂੰ ਖਤ ਦੇਣਾ

ਵੀਰਾ ਕਾਸਦਾ ਰੱਬ ਦਾ ਵਾਸਤਾ ਈ ਆਖੀਂ ਜਾ ਰੰਝੇਟੇ ਨੂੰ ਗ਼ੱਮ ਮੇਰੇ
ਪਈ ਸਿੱਕਣੀ ਆਂ ਮੁੱਖ ਵੇਖਣੇ ਨੂੰ ਆ ਰਹੇ ਨੇ ਨੱਕ ਤੇ ਦੱਮ ਮੇਰੇ
ਅਖੀਂ ਰੋਂਦਿਆਂ ਨੀਰ ਨਿਖੁੱਟ ਗਿਆ ਆਂਸੂ ਪੈਣ ਝੋਲੀ ਛੱਮ ਛੱਮ ਮੇਰੇ
ਤੇਰੇ ਇਸ਼ਕ ਫਿਰਾਕ ਤੋਂ ਘੋਲੀਆਂ ਮੈਂ ਫੇਰਾ ਪਾ ਅੰਗਣ ਘੱਮ ਘੱਮ ਮੇਰੇ
ਸਿਆਲਾਂ ਵਿੱਚ ਮੈਂ ਤੱਤ ਭੜੱਥੜੀ ਦੇ ਕੀਤੇ ਨਿੱਝੜੇ ਰੱਬ ਜਰਮ ਮੇਰੇ
ਰਾਹ ਵਿੰਹਦਿਆਂ ਅੱਖੀਆਂ ਪੱਕ ਗਈਆਂ ਕਦੀ ਦੇ ਦੀਦਾਰ ਖਸੱਮ ਮੇਰੇ
ਝੱਬ ਮਿਲੀਂ ਪੰਜਾਂ ਪੀਰਾਂ ਦਿੱਤਿਆ ਵੇ ਸੁਣ ਦੁੱਖੜੇ ਦਰਦ ਆਲੱਮ ਮੇਰੇ
ਵਾਂਗ ਝੰਗ ਦੇ ਆਣ ਜੋ ਮਿਲੀਂ ਮੈਨੂੰ ਜਿਹੜੇ ਰੰਗ ਪੁਰ ਦੇ ਹੋਵਣ ਤੱਮ ਮੇਰੇ
ਤੇਰੇ ਬਾਝ ਮੈਂ ਅੰਗ ਨਾ ਨੈਣ ਜੋੜਾਂ ਸ਼ਾਹਦ ਹਾਲ ਦੇ ਨੇ ਦੋਵੇਂ ਜੱਮ ਮੇਰੇ
ਝੱਬ ਬਹੁੜ ਮੈਨੂੰ ਮੇਰੇ ਸਾਈਆਂ ਵੇ ਗੱਡੀਂ ਦੀਨ ਤੇ ਦੁਨੀ ਦੇ ਥੰਮ੍ਹ ਮੇਰੇ
ਨਿੱਤ ਕੂਕਦੀ ਕਾਗ ਉਡਾਂਵਦੀ ਹਾਂ ਇਹੋ ਲਿਖਿਆ ਲੇਖ ਕਰੱਮ ਮੇਰੇ
ਜੇਤਾਂ ਜੁਤੀਆਂ ਦੀ ਮਿਸਲ ਪੈਰ ਪਾਇਓ ਕੁਝ ਉਜ਼ਰ ਨਾਹੀਂ ਏਸ ਚੰਮ ਮੇਰੇ
ਕਦੀ ਆਉਣਾ ਈਂ ਵੇ ਤੂੰ ਆ ਮਾਹੀ ਮੁੜ ਆਉਣਾ ਏ ਕਿਹੜੇ ਕੰਮ ਮੇਰੇ
ਵਾਰਸਸ਼ਾਹ ਰੰਝੇਟੇ ਨੂੰ ਮਿਲਾਂ ਕੀਕੂੰ ਤੱਤ ਜੋਰ ਨਾਹੀਂ ਪਲੇ ਦੰਮ ਮੇਰੇ

ਕਾਸਦ ਆਣ ਰੰਝੇਟੇ ਨੂੰ ਖ਼ੱਤ ਦਿਤਾ ਨੱਢੀ ਮੋਈ ਹੈ ਨੱਕ ਤੇ ਜਾਨ ਮੀਆਂ
ਕੋਈ ਪਾ ਭੁਲਾਉੜਾ ਠੱਗਿਆ ਈ ਸਿਰ ਘੱਤਿਆ ਚਾ ਮਸਾਨ ਮੀਆਂ
ਇਕ ਘੜੀ ਅਰਾਮ ਨਾ ਆਉਂਦਾ ਏ ਕਿਹਾ ਠੋਕਿਓ ਪ੍ਰੌਮ ਦਾ ਬਾਨ ਮੀਆਂ
ਨਾਲ ਖੇੜਿਆਂ ਦੇ ਉਦ੍ਹਾ ਪਿਆਰ ਨਾਹੀਂ ਲੋਕ ਲਾ ਥੱਕੇ ਸਭੇ ਤਾਨ ਮੀਆਂ
ਨਾਲ ਸੌਣ ਨਾ ਦੇਂਵਦੀ ਸੈਦੜੇ ਨੂੰ ਚੁੱਕੀ ਮੂਲ ਨਾ ਓਸ ਦੇ ਕਾਨ ਮੀਆਂ
ਜਿਸ ਵਕਤ ਮੰਜੀ ਉਤੇ ਪੈਰ ਧਰਦਾ ਓਸੇ ਵਕਤ ਪੈਂਦਾ ਸ਼ੋਰ ਆਨ ਮੀਆਂ
ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ
ਮੂੰਹੋਂ ਤੁੱਧ ਦਾ ਨਾਮ ਹੈ ਕੱਢ ਬਹਿੰਦੀ ਉਥੇ ਨਿਤ ਪੌਂਦੀ ਘਮਸਾਨ ਮੀਆਂ
ਤੇਰਾ ਨਾਮ ਲੈ ਲੈ ਨੱਢੀ ਜੀਂਊਂਦੀ ਏ ਭਾਵੇਂ ਜਾਨ ਤੇ ਭਾਵੇਂ ਨਾ ਜਾਨ ਮੀਆਂ
ਰਾਤ ਘੜੀ ਨਾ ਸੇਜ ਤੇ ਮੂਲ ਸੌਂਦੀ ਰਹੇ ਲੋਕ ਬਥੇਰੜਾ ਰਾਨ ਮੀਆਂ
ਜੋਗੀ ਹੋਇ ਕੇ ਨਗਰ ਵਿੱਚ ਪਾ ਫੇਰਾ ਮੌਜਾਂ ਨਾਲ ਤੂੰ ਨੱਢੜੀ ਮਾਨ ਮੀਆਂ
ਵਾਰਸਸ਼ਾਹ ਮੀਆਂ ਸਭੇ ਕੰਮ ਹੁੰਦੇ ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ

ਹੀਰ ਦਾ ਖ਼ਤ ਰਾਂਝੇ ਨੇ ਪੜ੍ਹਾਉਣਾ

ਚਿਠੀ ਨਾਮ ਤੇਰੇ ਲਿਖੀ ਨੱਢੜੀ ਨੇ ਵਿਚ ਲਿਖੇ ਨੇ ਦਰਦ ਫਿਰਾਕ ਸਾਰੇ
ਰਾਂਝਾ ਤੁਰਤ ਪੜ੍ਹਾਕੇ ਖੁਸ਼ੀ ਹੋਇਆ ਦਿਲੋਂ ਸਾਹ ਦੀ ਠੰਢੜੀ ਆਹ ਮਾਰੇ
ਮੁਲਾਂ ਲਿੱਖ ਤੂੰ ਦਰਦ ਫਿਰਾਕ ਮੇਰਾ ਜਿਹੜਾ ਅੰਬਰੋਂ ਸੁੱਟਦਾ ਤੋੜ ਤਾਰੇ
ਗਿਲਾ ਸਿੱਖ ਦੇ ਦਿਲਾਂ ਦੇ ਦੁੱਖੜੇ ਦਾ ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਯਾਰੇ
ਕਾਸਦ ਦੇ ਕੇ ਖ਼ੱਤ ਹੋ ਗਿਆ ਫ਼ਾਰਗ ਕੀਤਾ ਫੇਰ ਖ਼ੁਦਾਅ ਦਾ ਸ਼ੁਕਰ ਬਾਰੇ
ਵਾਰਸ ਕੰਮ ਉਹੀ ਜਿਹੜੇ ਰੱਬ ਕਰਸੀ ਉਦੀਆਂ ਕੁਦਰਤਾਂ ਤੋਂ ਮੈਂ ਵਾਰੇ ਵਾਰੇ

ਰਾਂਝੇ ਨੇ ਹੀਰ ਦੇ ਖ਼ਤ ਦਾ ਜਵਾਬ ਦੇਣਾ

ਲਿਖਿਆ ਇਹ ਜਵਾਬ ਰੰਝੇਟੜੇ ਨੇ ਜਦੋਂ ਜੀਉ ਵਿੱਚ ਓਸਦੇ ਸ਼ੋਰ ਪਏ
ਉਸੇ ਰੋਜ਼ ਦੇ ਅਸੀਂ ਫਕੀਰ ਹੋਏ ਜਿੱਸ ਰੋਜ਼ ਦੇ ਹੁਸਨ ਤੇ ਚੋਰ ਪਏ
ਪਹਿਲੇ ਦੁਆ ਸਲਾਮ ਪਿਆਰਿਆਂ ਨੂੰ ਮਝੂ ਵਾਹ ਫ਼ਿਰਾਕ ਦੇ ਬੋੜ ਪਏ
ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ ਤੁਸੀਂ ਲੱਗੜੀ ਪਰੀਤ ਨੂੰ ਤੋੜ ਗਏ
ਸਾਡੀ ਗੱਲ ਨਾ ਪੁਛਦਾ ਮੂਲ ਕੋਈ ਮੁੱਖ ਯਾਰ ਜਦੋਂ ਕੰਨੇ ਮੋੜ ਗਏ
ਸਾਡਾ ਵਾਸ ਆਇਆ ਵਿੱਚ ਉੱਲੂਆਂ ਦੇ ਉੱਡ ਮਾਰ ਉਡਾਰੀਆਂ ਮੋਰ ਗਏ
ਸਾਡੀ ਜ਼ਾਤ ਸਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏ
ਆਪ ਹੱਸ ਕੇ ਸਾਹੁਰਾ ਮਲਿਆ ਜੇ ਸਾਡੇ ਰੂਪ ਦਾ ਰਸਾ ਨਚੋੜ ਗਏ

ਆਪ ਹੋ ਮਹਿਬੂਬ ਦਾ ਸਤਰ ਬੈਠੇ ਸਾਡੇ ਨੈਣਾਂ ਦੇ ਨੀਰ ਨਖੋੜ ਗਏ
ਵਾਰਸਸ਼ਾਹ ਮੀਆਂ ਮਿਲੀਆਂ ਵਾਰਾਂ ਨੂੰ ਧੜਵੈਲ ਵੇਖੋ ਜ਼ੋਰੋ ਜ਼ੋਰ ਗਏ

ਰਾਂਝੇ ਦੇ ਖਤ ਦਾ ਮਜ਼ਮੂਨ

ਸਾਡੀ ਖੈਰ ਹੈ ਚਾਹੁੰਦੇ ਖੈਰ ਤੇਰੀ ਫੇਰ ਲਿਖੋ ਹਕੀਕਤਾਂ ਸਾਰੀਆਂ ਜੀ
ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ ਕੌਣ ਕਟੇ ਮੁਸੀਬਤਾਂ ਭਾਰੀਆਂ ਜੀ
ਮੌਜੂ ਚੌਧਰੀ ਦਾ ਪੁੱਤਰ ਚਾਕ ਹੋਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ
ਦਗ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ ਚੈਂਚਲਹਾਰੀਆਂ ਇਹ ਕੁਆਰੀਆਂ ਜੀ
ਸੱਪ ਰੱਸੀਆਂ ਦੇ ਕਰਨ ਮਾਰ ਮੰਤਰ ਤਾਰੇ ਦੇਂਦੀਆਂ ਜੇ ਹੇਠ ਖਾਰੀਆਂ ਜੀ
ਪੇਕੇ ਜਟਾਂ ਨੂੰ ਮਾਰ ਫਕੀਰ ਕਰ ਕੇ ਲੈਣ ਸਾਹੁਰੇ ਜਾ ਘੁਮਕਾਰੀਆਂ ਜੀ
ਆਪ ਨਾਲ ਸੁਹਾਗ ਦੇ ਜਾ ਰੱਚਣ ਪਿਛੇ ਲਾ ਜਾਵਣ ਪਿਚਕਾਰੀਆਂ ਜੀ
ਸਰਦਾਰਾਂ ਦਿਆਂ ਪੁੱਤਰਾਂ ਚਾਕ ਕਰਕੇ ਆਪ ਮਲਦੀਆਂ ਜਾਂ ਸਰਦਾਰੀਆਂ ਜੀ
ਜਿਸ ਵਕਤ ਕੋਈ ਉਥੇ ਨਜ਼ਰ ਕਰਦਾ ਖ਼ੂਬ ਕਰਦੀਆਂ ਮਾਰ ਸ਼ਿੰਗਾਰੀਆਂ ਜੀ
ਵਾਰਸਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ

ਹੀਰ ਦੇ ਮਿਲਣ ਨੂੰ ਰਾਂਝੇ ਦੀ ਤਦਬੀਰ

ਰਾਂਝੇ ਫਿਕਰ ਕਰਕੇ ਇਹ ਤਜਵੀਜ਼ ਕੀਤੀ ਜਿਵੇਂ ਹੀਰ ਦਾ ਦਰਸ਼ਨ ਪਾ ਲਈਏ
ਸੀਨਾ ਅੱਗ ਫ਼ਿਰਾਕ ਤੂਫਾਨ ਤਾਯਾ ਮਿਲ ਕੇ ਯਾਰ ਨੂੰ ਕਿਵੇਂ ਬੁਝਾ ਲਈਏ
ਧੌਂਸਾ ਇਸ਼ਕ ਦਾ ਨਵੇਂ ਸਿਰ ਫੇਰ ਘੜਿਆ ਦਿੱਲ ਆਪਣੇ ਨੂੰ ਸਮਝਾ ਲਈਏ
ਖਰਾ ਕਠਨ ਦਰਯਾ ਹੈ ਇਸ਼ਕ ਵਾਲਾ ਪਾਰ ਲੰਘਾਏ ਤੁਲ੍ਹਾ ਬਣਾ ਲਈਏ
ਕਰਮਾਂ ਨਾਲ ਹੈ ਲੱਭਦੀ ਢੇਰ ਦੌਲਤ ਤਾਲਿਆ ਹੋਣ ਚੰਗੇ ਗੰਜ ਪਾ ਲਈਏ
ਰਾਂਝੇ ਆਖਿਆ ਟੁੱਟਦੀ ਹੀਰ ਦੌਲਤ ਜਮ ਗਾਲੀਏ ਤਾਂ ਭੇਤ ਪਾ ਲਈਏ
ਰੰਗ ਹੋਰ ਵਟਾਇਕੇ ਜਾ ਵੜੀਏ ਨਾਲ ਹੀਰ ਦੇ ਅੰਗ ਲਗਾ ਲਈਏ
ਉਥੇ ਰੱਬ ਦੇ ਨੂਰ ਦਾ ਖਾਨ ਯਗਮਾਂ ਸ਼ੁਹਦ ਹੋ ਕੇ ਜਰਮ ਵਟਾ ਲਈਏ
ਇੱਕ ਹੋਵਣਾ ਰਿਹਾ ਫਕੀਰ ਮੈਥੋਂ ਜ਼ਰਾ ਇੱਤਨਾ ਵੀ ਵੱਸ ਲਾ ਲਈਏ
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜਰਾ ਸਵਾਹ ਦੇ ਵਿੱਚ ਰਲਾ ਲਈਏ
ਕਿਸੇ ਜੋਗ਼ੀ ਤੋਂ ਸਿੱਖੀਏ ਸਿਹਰ ਕੋਈ ਚੇਲੇ ਹੋਇਕੇ ਕੰਨ ਪੜਾ ਲਈਏ
ਉਥੇ ਖ਼ੁਦੀ ਗੁਮਾਨ ਮਨਜ਼ੂਰ ਨਾਹੀਂ ਸਿਰ ਵੇਚੀਏ ਤਾਂ ਭੇਤ ਪਾ ਲਈਏ
ਕਿਤੇ ਬੈਠ ਨਵੇਕਲਾ ਸੱਦ ਗੋਸ਼ੇ ਹਰਫ ਇਸ਼ਕ ਦਾ ਦੌਰ ਸਿਖਾ ਲਈਏ
ਮੇਰੇ ਹੋਣ ਨਸੀਬ ਜੇ ਧੁਰੋਂ ਚੰਗੇ ਯਾਰ ਰੱਜ ਕੇ ਅੰਗ ਲਗਾ ਲਈਏ

ਅਗੇ ਲੋਕਾਂ ਦੇ ਝਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿਣਗ ਲਾ ਲਈਏ
ਜਦੋਂ ਆਪ ਘਰ ਬਾਰ ਵਿਸਾਰ ਦੇਈਏ ਤਦੋਂ ਝਗੜਿਆਂ ਦੀ ਪੰਡ ਚਾ ਲਈਏ
ਕੰਘੀ ਵਾਂਗ ਹੋ ਚੀਰ ਕੇ ਆਪ ਤਾਈਂ ਹੁਣ ਜ਼ੁਲਫ ਮਹਿਬੂਬ ਦੀ ਵਾਹ ਲਈਏ
ਅਗੇ ਝੰਗ ਸਿਆਲਾਂ ਦੀ ਸੈਰ ਕੀਤੀ ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ
ਕਿਸੇ ਜੋਗੀ ਦੇ ਨਾਲ ਪਿਆਰ ਪਾਈਏ ਰੰਨ ਲਿਆਵਣੇ ਦਾ ਸਿਹਰਾ ਪਾ ਲਈਏ
ਵਾਰਸਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ

ਹੋਰ

ਧੀਦੋ ਹੋਰ ਦਲੀਲ ਦੀ ਗੌਰ ਕੀਤੀ ਅਸਾਂ ਪਹੁੰਚਣਾ ਏਂ ਮੰਜਲ ਦੁਰ ਯਾਰੋ
ਸਿਰ ਤੇ ਭਾਰ ਫਿਰਾਕ ਤੇ ਨਦੀ ਮਾਰੂ ਕਿਵੇਂ ਲੰਘੀਏ ਪਹਿਲੜੋ ਪੂਰ ਯਾਰੋ
ਖਾਲੀ ਫ਼ਕਰ ਦੇ ਇਸ਼ਕ ਦੀ ਚਾਲ ਚੰਗੀ ਚਲੋ ਏਸ ਦੁਕਾਨ ਜ਼ਰੂਰ ਯਾਰੋ
ਟਿੰਡ ਟੁਕੜਿਆਂ ਦੀ ਰਲਕਾ ਲੈਣਾ ਬਾਝੋਂ ਮਾਮਲੇ ਬਾਝ ਫਤੂਰ ਯਾਰੋ
ਦੋ ਵਕਤ ਵੇਲੇ ਵਾਂਗ ਅਹਿਦੀਆਂ ਦੇ ਹਾਜ਼ਰ ਬੋਲਣਾ ਹੋ ਜ਼ਰੂਰ ਯਾਰੋ
ਨਾਲ ਫਿਕਰ ਦੇ ਚੁੱਲ੍ਹ ਨਾ ਤਾ ਬਹਿਣੀ ਨਹੀਂ ਝੁਲਕਣਾ ਵਾੜ ਤੇ ਨੂਰ ਯਾਰੋ
ਦੇ ਕੇ ਬਾਂਹ ਸਰਹਾਣੇ ਤੋਂ ਘੂਕ ਸੌਣਾ ਫੇਰ ਉੱਠ ਕੇ ਬੈਠਣਾ ਘੂਰ ਯਾਰੋ
ਵਾਰਸਸ਼ਾਹ ਦਾ ਬੋਲਣਾ ਭੇਤ ਅੰਦਰ ਦਾਨਸ਼ਮੰਦ ਨੂੰ ਗੌਰ ਜ਼ਰੂਰ ਯਾਰੋ

ਰਾਂਝੇ ਦਾ ਫ਼ਕੀਰ ਹੋਣ ਨੂੰ ਤਿਆਰ ਹੋਣਾ

ਬੁੱਝੀ ਇਸ਼ਕ ਦੀ ਅੱਗ ਨੂੰ ਵੀ ਲੱਗੀ ਸਮਾਂ ਆਇਆ ਏ ਸ਼ੌਕ ਜਗਾਉਣੇ ਦਾ
ਬਾਲਨਾਥ ਦੇ ਟਿਲੇ ਦਾ ਰਾਹ ਫੜਿਆ ਮਤਾ ਜਾਗਿਆ ਕੰਨ ਪੜਾਉਣੇ ਦਾ
ਯਾਰ ਮਿਲੇ ਤਾਂ ਸ਼ੁਕਰ ਬਜਾਇ ਲਿਆਈਏ ਕਿਹਾ ਫ਼ਾਇਦਾ ਉਮਰ ਗਵਾਉਣੇ ਦਾ
ਯਾਰੋ ਆਖਦੇ ਹੈ ਜੋ ਨਾਥ ਜੋਗੀ ਵੱਲ ਜਾਣਦਾ ਪਾਰ ਲੰਘਾਉਣੇ ਦਾ
ਇੱਕ ਰੋਜ਼ ਵਿਚ ਪੰਧ ਕਰ ਗਿਆ ਸਾਰਾ ਐਸਾ ਚਾ ਸੀ ਭੇਖ ਵਟਾਉਣੇ ਦਾ
ਨਾ ਉਮੈਦ ਹੋਯਾ ਦੁਨੀਆਦਾਰੀਆਂ ਤੋਂ ਫ਼ਿਕਰ ਲਾਹਿਆ ਸੂਫੇਰ ਮੁੜ ਆਉਣੇ ਦਾ
ਨਾਲੇ ਆਖਦਾ ਜੋ ਕਰਾਮਾਤ ਹੋਵੇ ਨਾਲੇ ਆਖਦਾ ਕੰਮ ਬਣਾਉਣੇ ਦਾ
ਪਟੇ ਵਾਲ ਮਲਾਈਆਂ ਦੇ ਨਾਲ ਪਾਲੇ ਵਕਤ ਆਯਾ ਸੂ ਰਗੜ ਮੁਨਾਉਣੇ ਦਾ
ਬੁੰਦੇ ਸੋਨੇ ਦੇ ਲਾਹ ਕੇ ਚਾਅ ਚੜ੍ਹਿਆ ਕੰਨ ਪਾੜ ਕੇ ਮੁੰਦਰਾਂ ਪਾਉਣੇ ਦਾ
ਜਰਮ ਕਰਮ ਤਿਆਗ ਕੇ ਥਾਪ ਬੈਠਾ ਕਿਸੇ ਜੋਗੀ ਦੇ ਹੱਟ ਵਿਕਾਉਣੇ ਦਾ
ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ ਵੱਲ ਸਿੱਖੀਏ ਰੰਨ ਖਿਸਕਾਉਣੇ ਦਾ
ਵਾਰਸਸ਼ਾਹ ਮੀਆਂ ਇਨ੍ਹਾਂ ਆਸ਼ਕਾਂ ਨੂੰ ਫ਼ਿਕਰ ਜਰਾ ਨਾ ਜਿੰਦ ਗਵਾਉਣੇ ਦਾ

ਰਾਂਝੇ ਨੇ ਫਕੀਰ ਹੋਣ ਵਾਸਤੇ ਹੋਕਾ ਦੇਣਾ

ਹੋਕਾ ਫਿਰੇ ਦੇਂਦਾ ਪਿੰਡ ਵਿੱਚ ਸਾਰੇ ਆਓ ਕਿਸੇ ਫਕੀਰ ਜੇ ਹੋਵਣਾ ਜੇ
ਮੰਗ ਖਾਉਣਾ ਕੰਮ ਨਾ ਕਾਜ ਕਰਨਾ ਨਾ ਕੁਝ ਚਾਰਨਾ ਤੇ ਨਾ ਕੁਝ ਚੋਵਣਾ ਜੇ
ਜ਼ਰਾ ਕੰਨ ਪੜਾ ਸਵਾਹ ਮਲਣੀ ਗੁਰੂ ਸਾਰੇ ਜਗੱਤ ਦਾ ਹੋਵਣਾ ਜੇ
ਨਾ ਦਿਹਾੜੀ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ
ਨਾ ਦੇਣੀ ਵਧਾਈ ਫਿਰ ਜੰਮਣੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ
ਮੰਗ ਖਾਵਣਾ ਅਤੇ ਮਸੀਤ ਸਉਣਾ ਨਾ ਕੁਝ ਦੇਣਾ ਤੇ ਨਾ ਕੁਝ ਲੇਵਣਾ ਜੇ
ਨਾਲੇ ਮੰਗਣਾ ਤੇ ਨਾਲੇ ਘੂਰਨਾ ਜੇ ਦੇਣਦਾਰ ਨਾ ਕਿਸੇ ਦੇ ਹੋਵਣਾ ਜੇ
ਮਸਤ ਲਟਕਦੇ ਜੰਗਲਾਂ ਵਿੱਚ ਫਿਰਨਾ ਅਤੇ ਗ਼ੱਮ ਨੂੰ ਖੂਹ ਡਬੋਵਣਾ ਜੇ
ਬਾਰਾਂ ਵੀਹਾਂ ਦੇ ਵਾਹਿਆਂ ਨਫ਼ਾ ਨਾਹੀਂ ਇਕ ਵਾਹ ਕੇ ਰੱਜ ਖਲੋਵਣਾ ਜੇ
ਸਦਾ ਖੁਸ਼ੀ ਦੇ ਨਾਲ ਨਿਹਾਲ ਰਹਿਣਾ ਹੰਝੂ ਡੋਲਕੇ ਮੁੱਖ ਨਾ ਧੋਵਣਾ ਜੇ
ਦੇਖੋ ਛਿੜਦੀਆਂ ਪੌਂਦੀਆਂ ਜਾ ਧਾਮਣ ਭੰਨ ਰਾਤ ਨਾ ਜੋਗ ਨੂੰ ਜੋਵਣਾ ਜੇ
ਧਰ ਕੇ ਟੰਗ ਤੇ ਟੰਗ ਨਿਸ਼ੰਗ ਸਉਣਾ ਦੁਖਾਂ ਨਾਲ ਨਾ ਜੀਉ ਵਗੋਵਣਾ ਜੇ
ਦਿਲੋਂ ਮੈਲ ਜਹਾਨ ਦੀ ਪਾਕ ਕਰਨੀ ਦਾਗ ਹਿਰਸ ਪਲੀਤ ਦਾ ਧੋਵਣਾ ਜੇ
ਕਮਰ ਕੱਸ ਕੇ ਹਾਜ਼ਰੀ ਨਹੀਂ ਦੇਣੀ ਹੱਥ ਬੰਨ੍ਹਕੇ ਨਹੀਂ ਖਲੋਵਣਾ ਜੇ
ਹਰ ਕਿਸੇ ਤੋਂ ਟਹਿਲ ਕਰਾ ਲੈਣੀ ਵਲੀ ਪੀਰ ਫ਼ਕੀਰ ਸਦੋਵਣਾ ਜੇ
ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦਰੇ ਸੋਵਣਾ ਜੇ

ਰਾਂਝੇ ਦੀ ਬਾਲ ਨਾਥ ਨਾਲ ਮੁਲਾਕਾਤ

ਬਾਲ ਨਾਥ ਦੇ ਦਾਇਰੇ ਜਾਂ ਰਾਂਝਾ ਕੁਲ ਥਾਂ ਮਕਾਨ ਵਲ ਨਜ਼ਰ ਕਰਦਾ
ਰੋੜੀ ਗੂੜੇ ਦੀ ਰਖਕੇ ਟੇਕ ਮਥਾ ਸਭ ਜੋਗੀਆਂ ਦੇ ਚਰਨ ਜਾ ਫੜਦਾ ਹੈ
ਆਸਣ ਜੋਗੀਆਂ ਦੇ ਬਣੇ ਬਹੁਤ ਸੁੰਦਰ ਰੰਗ ਰੰਗ ਦਾ ਕੀਤਾ ਸੀ ਚਾ ਪਰਦਾ
ਕਈ ਸਬਜ਼ ਸੂਫੈਦ ਤੇ ਸੋਸਨੀ ਸਨ ਮੁਲੰਮਾ ਫੇਰਿਆ ਚਾਂਦੀ ਤੇ ਹੋਰ ਜਰਦਾ
ਰਾਂਝਾ ਵੇਖਕੇ ਬਹੁਤ ਨਿਹਾਲ ਹੋਯਾ ਸਭੋ ਦਿਸਦਾ ਜ਼ੁਹਦ ਤੇ ਜ਼ੁਹਦ ਕਰਦਾ
ਕਈ ਪੋਥੀਆਂ ਪੜਨ ਗਿਆਨ ਗੀਤਾ ਕੋਈ ਭਾਗਵਤ ਕੁਈ ਰਾਮਾਇਣ ਪੜ੍ਹਦਾ
ਸਭ ਜ਼ਿਕਰ ਤੇ ਸ਼ੁਗਲ ਦੇ ਫਿਕਰ ਅੰਦਰ ਬਿਨਾਂ ਰਬ ਦੇ ਨਾਮ ਨ ਹੋਰ ਸਰਦਾ
ਵਾਰਸਸ਼ਾਹ ਬੀ ਫ਼ਕਰ ਦੇ ਨਾਮ ਉਤੋਂ ਜੀਉ ਜਾਨ ਸਦਕੜੇ ਚਾ ਕਰਦਾ

ਬਾਲ ਨਾਥ ਦੀ ਖਿਦਮਤ ਵਿਚ ਰਾਂਝਾ ਅਰਜ਼ ਕਰਦਾ ਹੈ

ਟਿਲੇ ਜਾਇਕੇ ਜੋਗੀ ਦੇ ਹਥ ਜੋੜੇ ਸਾਨੂੰ ਆਪਣਾ ਕਰੋ ਫ਼ਕੀਰ ਸਾਈਂ
ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ ਆਯਾ ਦੇਸ ਪ੍ਰਦੇਸ ਮੈਂ ਚੀਰ ਸਾਈਂ

ਸਿਦਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫ਼ੱਕਰ ਓਸਦੇ ਹੈਣ ਵਜ਼ੀਰ ਸਾਈਂ
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵਣ ਦੁੱਧ ਬਾਝ ਨਾ ਰਿੱਝਦੀ ਖੀਰ ਸਾਈਂ
ਯਾਦ ਹੱਕ ਦੀ ਸਬਕ ਤਸਲੀਮ ਪਹੁੰਚਾ ਤੁਸਾਂ ਜੱਗ ਦੇ ਨਾਲ ਕੀ ਸੀਰ ਸਾਈਂ
ਤੈਨੂੰ ਜੋੜਕੇ ਹੱਥ ਸਲਾਮ ਕਰਦਾ ਕਹਿੰਦਾ ਬਹੁਤ ਜ਼ਹੀਰ ਅਸੀਰ ਸਾਈਂ
ਫ਼ਕਰ ਕੱਲ ਜਹਾਨ ਦਾ ਆਸਰਾ ਹੈ ਤਬੇ ਫ਼ੱਕਰ ਦੀ ਪੀਰ ਅਮੀਰ ਸਾਈਂ
ਪੀਰ ਤਾਰ ਕੇ ਲਾਉਂਦਾ ਤੁਰਤ ਬੰਨੇ ਬੇੜੇ ਡੁੱਬਦੇ ਡੂੰਘੜੇ ਨੀਰ ਸਾਈਂ
ਹੁਕਮ ਨਾਲ ਰੱਬੀ ਮੁਰਦਾ ਕਰੇ ਜ਼ਿੰਦਾ ਮੇਰੇ ਲਬਾਂ ਤੇ ਦੱਮ ਅਖ਼ੀਰ ਸਾਈਂ
ਢੂੰਡਾਂ ਢੂੰਡਕੇ ਅੰਤ ਲਾਚਾਰ ਹੋਯਾ ਹੋਈ ਪੇਸ਼ ਨਾ ਗਈ ਤਦਬੀਰ ਸਾਈਂ
ਹੁਕਮ ਫੱਕਰ ਦਾ ਕੌਲ ਅਡੋਲ ਰਹੇ ਨਹੀਂ ਮੁੜਨ ਤਕਦੀਰ ਦੇ ਤੀਰ ਸਾਈਂ
ਮੇਰਾ ਮਾਉਂ ਨਾ ਬਾਪ ਨਾ ਭੈਣ ਭਾਈ ਚਾਚਾ ਤਾਯਾ ਨਾ ਸਾਸ ਨਾ ਵੀਰ ਸਾਈਂ
ਦੁਨੀਆ ਵਿਚ ਹਾਂ ਬਹੁਤ ਉਦਾਸ ਹੋਯਾ ਪੈਰੋਂ ਸਾਡਿਓ ਲਾਹ ਜੰਜੀਰ ਸਾਈਂ
ਹੁਣ ਛੱਡ ਤੈਨੂੰ ਦੱਸ ਜਾਂ ਕਿਥੇ ਨਜ਼ਰ ਆਉਣਾ ਏਂ ਜ਼ਾਹਰਾ ਪੀਰ ਸਾਈਂ
ਤੁਸਾਂ ਜਗਤ ਨਿਵਾਇਆ ਬੈਠ ਆਸਨ ਵਾਰਸਸ਼ਾਹ ਦੀ ਬਖ਼ਸ਼ ਤਕਦੀਰ ਸਾਈਂ

{{

ਹੋਰ

ਕਰ ਆਸ ਆਯਾ ਕੋਈ ਜ਼ੋਰ ਨਾਹੀਂ ਮੈਥੇ ਰੱਬ ਦੇ ਵਾਸਤੇ ਕਰੋ ਦਇਆ
ਕੋਈ ਸੱਖਣਾ ਭਰੇ ਤੇ ਆਉਂਦਾ ਏ ਭਰਿਆ ਚਾਹੋ ਤੇ ਓਸ ਤੇ ਕਰੋ ਮਇਆ
ਮੈਂ ਤਾਂ ਮਾਰਿਆ ਦੁਖਾਂ ਦੇ ਹੋੜਿਆਂ ਦਾ ਤੱਕ ਸਾਂਮ ਤੁਸਾਡੜੀ ਆਣ ਹੋਇਆ
ਮੈਂ ਗਰੀਬ ਸਭੇ ਸੁੱਖ ਛੱਡ ਆਇਆ ਗੋਪੀ ਚੰਦ ਤੇ ਭਰਥਰੀ ਜੋਗ ਲਇਆ
ਤੇਰੀ ਸਿਫਤ ਮੈਂ ਸੁਣੀ ਹੈ ਜੋਗੀਆਂ ਥੀਂ ਬਾਲਨਾਥ ਜੱਗਤ ਦੇ ਵਿੱਚ ਹੋਇਆ
ਤੇਰੀ ਵੇਖ ਕਰਾਮਾਤ ਸ਼ੁਕਰ ਕੀਤਾ ਏਸੇ ਵਾਸਤੇ ਮੈਂ ਆਣ ਰੂਜ਼ੂ ਹੋਇਆ
ਤੇਰਾ ਮੁੱਖ ਵੇਖੇ ਸਭੇ ਪਾਪ ਝੜਦੇ ਰਹੇ ਨਰਕ ਦਾ ਨਾਸ ਹੈ ਤੁਧ ਖੋਇਆ
ਵਾਰਸਸ਼ਾਹ ਜਾਂ ਫ਼ਕਰ ਦਾ ਪਵੇ ਬੁਰਕਾ ਦੋਹਾਂ ਆਲਮਾਂ ਵਿੱਚ ਨਿਹਾਲ ਹੋਇਆ

{{

ਜਵਾਬ ਬਾਲ ਨਾਥ

ਨਾਥ ਵੇਖ ਕੇ ਬਹੁਤ ਮਲੂਕ ਚੰਚਲ ਅਹਿਲ ਤਬ੍ਹਾ ਤੇ ਸੋਹਣਾ ਛੈਲ ਮੁੰਡਾ
ਕੋਈ ਹੁਸਨ ਦੀ ਕਾਨ ਹੁਸ਼ਨਾਕ ਸੁੰਦਰ ਅਤੇ ਲਾਡਲਾ ਮਾਉਂ ਤੇ ਬਾਪ ਸੰਦਾ
ਕਿਸੇ ਦੁੱਖ ਤੇ ਰੁੱਸ ਕੇ ਉੱਠ ਆਯਾ ਅਤੇ ਕਿਸੇ ਦੇ ਨਾਲ ਪੈ ਗਿਆ ਧੰਦਾ
ਨਾਥ ਆਖਦਾ ਦੱਸ ਖਾਂ ਸੱਚ ਮੈਂਥੇ ਤੂੰ ਤਾਂ ਕਿਹੜੇ ਦੁਖ ਫ਼ਕੀਰ ਹੁੰਦਾ
ਤੇਰਾ ਤੌਰ ਨਾ ਜੋਗ ਦਾ ਕੁਝ ਦਿਸੇ ਮਾਲ ਮਸਤ ਦਿਸੇਂ ਤੂੰ ਤਾਂ ਹੈਂ ਲੁੰਡਾ

ਚਸ਼ਮਾਂ ਤੇਰੀਆਂ ਖ਼ੂਨ ਗੁਜਾਰਨਾਂ ਨੇ ਤਬ੍ਹਾ ਹਾਕਮੀ ਨਾਂ ਗੁਲਾਮ ਬੰਦਾ
ਜੋਗੀ ਹੋਵੇ ਅਸੀਲ ਜੋ ਕੁਲੋਂ ਹੋਵੇ ਜੋਗੀ ਹੋਵੇ ਨਾਹੀ ਜੇੜ੍ਹਾ ਚੋਰ ਰੁੰਡਾ
ਵਾਰਸਸ਼ਾਹ ਤੁਸਾਂ ਜਿਹਾ ਕੋਈ ਬਾਂਕਾ ਵਿੱਚ ਮਜਲਸਾਂ ਸੋਂਹਦਾ ਛੈਲ ਮੰਡਾ

ਕਲਾਮ ਰਾਂਝਾ

ਬਾਲ ਨਾਥ ਨੂੰ ਜੋੜਕੇ ਹੱਥ ਕਹਿੰਦਾ ਸ਼ਰਬਤ ਜੋਗ ਦਾ ਘੋਲ ਕੇ ਪੀਵਣਾ ਈਂ
ਇਹ ਜਗ ਮੁਕਾਮ ਫ਼ਨਾਹ ਦਾ ਏ ਸੱਭਾ ਰੇਤ ਦੀ ਕੰਧ ਇਹ ਜੀਵਣਾ ਈਂ
ਛਾਂ ਬਦਲਾਂ ਦੀ ਉਮਰ ਬੰਦਿਆਂ ਦੀ ਅਜ਼ਰਾਈਲ ਨੇ ਪਾੜਨਾ ਸੀਵਣਾ ਈਂ
ਅੱਜ ਕੱਲ੍ਹ ਜਹਾਨ ਦਾ ਸਿਹਰ ਮੇਲਾ ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਈਂ
ਭਾਵੇਂ ਤਖ਼ਤ ਬਹੇ ਭਾਵੇਂ ਜ਼ਿਮੀਂ ਸੋਏ ਆਖ਼ਰ ਖਾਕ ਦੇ ਵਿਚ ਰਲੀਵਣਾ ਈਂ
ਵਾਰਸਸ਼ਾਹ ਮੀਆਂ ਅੰਤ ਖ਼ਾਕ ਹੋਣਾ ਲੱਖ ਆਬਹਯਾਤ ਜੇ ਪੀਵਣਾ ਈਂ

ਕਲਾਮ ਨਾਥ

ਹੱਥ ਕੰਗਣਾ ਪੌਂਚੀਆਂ ਫੱਬ ਰਹੀਆਂ ਕੰਨੀ ਚਮਕਦੇ ਸੋਨੇ ਦੇ ਬੂੰਦੜੇ ਨੀ
ਮੱਝ ਪੱਟ ਦੀਆਂ ਲੁੰਙੀਆਂ ਖੇਸ ਉੱਤੇ ਸਿਰ ਭਿੰਨੇ ਫੁਲੇਲ ਦੇ ਜੁੰਢੜੇ ਨੀ
ਸਿਰ ਕੂਚ ਕੇ ਬਾਰੀਆਂ ਦਾਰ ਛੱਲੇ ਕੱਜਲ ਭਿੰਨੜੇ ਨੈਣ ਨਚੁੰਡੜੇ ਨੀ
ਖਾ ਪਹਿਣ ਫਿਰਨ ਸਿਰੋਂ ਮਾਪਿਆਂ ਦੇ ਤੁਸਾਂ ਜਿਹੇ ਫਕੀਰ ਕਿਉਂ ਹੁੰਦੜੇ ਨੀ
ਖੁਲ੍ਹੇ ਵਿੱਚ ਬਜ਼ਾਰ ਦੇ ਲਟਕਦੇ ਨੀ ਫੁਲਾਂ ਹਾਰ ਗਲਾਂ ਵਿੱਚ ਗੂੰਦੜੇ ਨੀ
ਵਾਰਸਸ਼ਾਹ ਤੁਸਾਂ ਜਿਹੇ ਛੈਲ ਬਾਂਕੇ ਵਿੱਚ ਮਜਲਸਾਂ ਸੋਂਹਦੇ ਮੁੰਡੜੇ ਨੀ

ਕਲਾਮ ਨਾਥ

ਖਾਬ ਰਾਤ ਦੀ ਜੱਗ ਦੀਆਂ ਸਭ ਗਲਾਂ ਧਨ ਮਾਲ ਨੂੰ ਮੂਲ ਨਾ ਝੂਰੀਏ ਜੀ
ਪੰਜ ਭੂਤ ਬੇਕਾਰ ਤੇ ਔਰ ਬਾਨੀ ਨਾਲ ਸਬਰ ਸੰਤੋਖ ਦੇ ਪੂਰੀਏ ਜੀ
ਖੁਲ੍ਹੇ ਫਤਹਿ ਦਾ ਬਾਬ ਗਿਆਨ ਅੰਦਰ ਨਾਲ ਦਾਨ ਤੇ ਧਿਆਨ ਸਬੂਰੀਏ ਜੀ
ਇਹ ਦੁੱਖ ਤੇ ਸੁੱਖ ਸਮਾਨ ਜਾਣੇ ਜਿਹੇ ਸ਼ਾਲ ਮਸ਼ਰੂ ਤੇਹੇ ਭੂਰੀਏ ਜੀ
ਭੋਗ ਆਤਮਾ ਦਾ ਰੱਸ ਕੱਸ ਤਿਆਗੋ ਐਵੇਂ ਗੁਰੂ ਨੂੰ ਕਾਹੇ ਵਡੂਰੀਏ ਜੀ
ਵਾਰਸਸ਼ਾਹ ਮੀਆਂ ਤਾਹੀਂ ਜੋਗ ਪਾਈਏ ਜਦੋਂ ਆਪਣੇ ਆਪ ਨੂੰ ਦੂਰੀਏ

ਕਲਾਮ ਬਾਲ ਨਾਥ

ਭੋਗ ਭੋਗਣਾ ਦੁੱਧ ਤੇ ਦਹੀਂ ਪੀਵਣ ਪਿੰਡਾ ਪਾਲਕੇ ਰਾਤ ਦਿਨ ਧੋਵਣਾ ਏਂ
ਖਰਾ ਕਠਨ ਹੈ ਫ਼ਕਰ ਦੀ ਵਾਟ ਝਾਗਣ ਮੂੰਹੋਂ ਆਖ ਕੇ ਕਾਹੇ ਵਗੋਵਨਾ ਏਂ
ਵਾਹੇਂ ਵੰਝਲੀ ਤ੍ਰੀਮਤਾਂ ਨਿੱਤ ਘੂਰੇਂ ਗਾਈਂ ਮਹੀਂ ਵਲਾਇਕੇ ਚੋਵਣਾ ਏਂ
ਸੱਚ ਆਖ ਜੱਟਾ ਕਹੀ ਬਣੀ ਤੈਨੂੰ ਸੁਆਦ ਛੱਡ ਕੇ ਖੇਹ ਕਿਉਂ ਹੋਵਣਾ ਏਂ

ਹੁਣ ਏਹੋ ਹੀ ਆਉਂਦਾ ਅਕਲ ਸਾਡੀ ਉਮਰ ਆਖਰੀ ਵਿੱਚ ਤੂੰ ਰੋਵਣਾ ਏਂ
ਵਾਰਸਸ਼ਾਹ ਤੈਨੂੰ ਨਿੱਤ ਕਹੇ ਜੱਟਾ ਇਹ ਫ਼ਕਰ ਵਿੱਚ ਔਖੜਾ ਹੋਵਣਾ ਏਂ

ਕਲਾਮ ਰਾਂਝਾ

ਇਬਰਾਹੀਮ ਅਧੱਮ ਛੱਡ ਰਾਜ ਦਿੱਤਾ ਬਾਤਾਂ ਹੱਕ ਦੀਆਂ ਚਾ ਵਸਾਰੀਆਂ ਨੇ
ਪਾਰਸ ਲੋਹੇ ਨੂੰ ਮਿਲੇ ਤੇ ਹੋਇ ਸੋਨਾ ਸੁਣ ਗਲਾਂ ਮੈਂ ਇਹ ਨਤਾਰੀਆਂ ਨੇ
ਨਾਥਾ ਛੱਡ ਦਿੱਤੇ ਰਾਜ ਰਾਜਿਆਂ ਨੇ ਫੌਜਾਂ ਫ਼ਕਰ ਨੇ ਜਦੋਂ ਉਤਾਰੀਆਂ ਨੇ
ਕਿਬਰ ਗੀਬਤਾਂ ਝੂਠ ਸੱਭ ਨੱਸ ਵੈਂਦੇ ਸਫਾ ਫ਼ਕਰ ਨੇ ਜਦੋਂ ਖਲਾਰੀਆਂ ਨੇ
ਜੋਗੀ ਛੱਡ ਜਹਾਨ ਫ਼ਕੀਰ ਹੋਏ ਏਸ ਜੱਗ ਵਿੱਚ ਬਹੁਤ ਖੁਆਰੀਆਂ ਨੇ
ਲੈਣ ਦੇਣ ਤੇ ਦਗ਼ਾ ਅਨਿਆਂ ਕਰਨਾ ਲੁੱਤ ਪੁੱਤ ਤੇ ਚੋਰੀਆਂ ਯਾਰੀਆਂ ਨੇ
ਉਹ ਪੁਰਖ ਨਿਰਬਾਨ ਪਦ ਜਾ ਪਹੁੰਚੇ ਪੰਜੇ ਇੰਦ੍ਰੀਆਂ ਜਿਨਾਂ ਨੇ ਨੇ
ਜੋਗ ਦੇ ਕੇ ਕਰੋ ਨਿਹਾਲ ਮੈਨੂੰ ਕਹੀਆਂ ਜੀਉ ਤੇ ਘੁੰਡੀਆਂ ਚਾੜ੍ਹੀਆਂ ਨੇ
ਏਸ ਜੱਟ ਗ਼ਰੀਬ ਨੂੰ ਤਿਵੇਂ ਤਾਰੋ ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ
ਵਾਰਸਸ਼ਾਹ ਮੀਆਂ ਰੱਬ ਸ਼ਰਮ ਰੱਖੋ ਜੰਗ ਵਿਚ ਮੁਸੀਬਤਾਂ ਭਾਰੀਆਂ ਨੇ

ਕਲਾਮ ਬਾਲ ਨਾਥ

ਮਹਾਂਦੇਓ ਥੀਂ ਜੋਗ ਦਾ ਪੰਥ ਬਣਿਆ ਖਰਾ ਕਠਨ ਹੈ ਜੋਗ ਮੁਹਿੰਮ ਮੀਆਂ
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ ਜਿਹੀ ਘੋਟਕੇ ਪੀਵਣੀ ਨਿੰਮ ਮੀਆਂ
ਜਹਾਂ ਸੁੰਨ ਸਮਾਧ ਦੀ ਮੰਡਲੀ ਏ ਤਹਾਂ ਝੂਟਨਾ ਨਿੰਮ ਤੇ ਝਿੰਮ ਮੀਆਂ
ਉਹਾਂ ਭਸਮ ਲਗਾਇਕੇ ਭਸਮ ਹੋਯਾ-ਪੇਸ਼ ਜਾਏ ਨਾਹੀਂ ਖਬਰ ਧਿੰਮ ਮੀਆਂ
ਲਖਾਂ ਵਿੱਚ ਕੋਈ ਇੱਕ ਚਾਹੁੰਦਾ ਏ ਭਾਰੀ ਜੋਗ ਦਾ ਐਡ ਕਰੰਮ ਮੀਆਂ
ਵਾਰਸਸ਼ਾਹ ਐਥੇ ਪੁਰਖ ਸੈ ਬੈਠੇ ਸ਼ੌਕ ਨਾਲ ਰੋਂਦੇ ਤ੍ਰੰਮ ਤ੍ਰੰਮ ਮੀਆਂ ।

ਕਲਾਮ ਰਾਂਝਾ

ਤੁਸੀਂ ਜੋਗ ਦਾ ਹਰਫ਼ ਬਤਾਓ ਮੈਨੂੰ ਸ਼ੌਕ ਜਾਗਿਆ ਵਕਤ ਨਗੀਨਿਆਂ ਦੇ
ਏਸ ਜੋਗ ਦੇ ਪੰਥ ਵਿਚ ਆ ਵੜਿਆ ਛਪਣ ਐਬ ਸਵਾਬ ਕਮੀਨਿਆਂ ਦੇ
ਹਿਰਸ ਅੱਗ ਤੇ ਫ਼ਕਰ ਦਾ ਪਵੇ ਪਾਣੀ ਜੋਗ ਠੰਢ ਘੱਤੇ ਵਿੱਚ ਸੀਨਿਆਂ ਦੇ
ਇਕ ਫਕਰ ਈ ਰਬ ਦੇ ਰਹਿਣ ਸਾਬਤ ਹੋਰ ਥਿੜਕਦੇ ਅਹਿਲ ਖਜੀਨਿਆਂ ਦੇ
ਸੌਦੇ ਫ਼ਕਰ ਦੇ ਘਰਾਂ ਵਿਚ ਭਾਓ ਕੱਢਨ ਅਖੀਂ ਵਾਲਿਆਂ ਅਤੇ ਨਬੀਨਿਆਂ ਦੇ
ਕਰੋ ਨਜ਼ਰ ਮੈਂ ਜੱਟ ਗਰੀਬ ਉੱਤੇ ਜਿਵੇਂ ਚਮਕ ਬਲਗਾਰ ਚਰਮੀਨਿਆਂ ਨੇ
ਤੇਰੇ ਦੁਆਰ ਤੇ ਆਣ ਮੁਥਾਜ ਹੋਏ ਨੌਕਰ ਅਸੀਂ ਹਾਂ ਬਾਝ ਮਹੀਨਿਆਂ ਦੇ
ਤੇਰਾ ਹੋ ਫਕੀਰ ਮੈਂ ਨਗਰ ਮੰਗਾਂ ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ

ਅੱਲਾ ਪਾਕ ਸੱਚਾ ਜਦੋਂ ਕਰਮ ਕਰਦਾ ਹੁੰਦੇ ਸੋਈ ਫ਼ਕੀਰ ਯਕੀਨਿਆਂ ਦੇ
ਤੁਸੀਂ ਕਰਮ ਕਰੋ ਰੱਬ ਫ਼ਜ਼ਲ ਕਰਸੀ ਦਰਦ ਦੂਰ ਹੋ ਜਾਣ ਰੰਜੀਨਿਆਂ ਦੇ
ਦੀਦਾਰ ਖੁਦਾਅ ਸ਼ਫਾਅਤ ਨਬੀਓਂ ਕਰੇ ਕੰਮ ਕੋਈ ਐਥੇ ਦੀਨਿਆਂ ਦੇ
ਵਾਰਸ ਕਰਮ ਜੋ ਕਰੇ ਫ਼ਕੀਰ ਉਤੇ ਰੰਗ ਖ਼ੂਬ ਹੋਵਣ ਜਨਮ ਹੀਨਿਆਂ ਦੇ

ਕਲਾਮ ਬਾਲ ਨਾਥ

ਏਸ ਜੋਗ ਦੇ ਵਾਇਦੇ ਬਹੁਤ ਔਖੇ ਨਾਦ ਸੁੰਨ ਹੀ ਰੋਜ਼ ਵਜਾਉਣਾ ਓਏ
ਜੋਗੀ ਜੰਗਮੀ ਜੋਦੜੀ ਜਟਾਧਾਰੀ ਮੁੰਡੀ ਨਿਰਮਲਾ ਭੇਖ ਵਟਾਉਣਾ ਓਏ
ਤਾੜੀ ਲਾਕੇ ਨਾਥ ਵਲ ਧਿਆਨ ਧਰਨਾ ਦਸਵੇਂ ਦੁਆਰ ਸ੍ਵਾਸ ਚੜਾਉਣਾ ਓਏ
ਜੰਮੇ ਆਇ ਤੇ ਹਿਰਖ ਤੇ ਸੋਗ ਛੱਡੇ ਨਹੀਂ ਮੋਯਾਂ ਗਿਆਂ ਪਛਤਾਉਣਾ ਓਏ
ਨਾਮ ਫ਼ਕਰ ਦਾ ਬਹੁਤ ਅਸਾਨ ਲੈਣਾ ਖਰਾ ਕਠਨ ਹੈ ਜੋਗ ਕਮਾਉਣਾ ਓਏ
ਨ੍ਹਾ ਧੋ ਕੇ ਜਟਾਂ ਨੂੰ ਧੂਪ ਦੇਣਾ ਸਦਾ ਅੰਗ ਭਬੂਤ ਰਮਾਉਣਾ ਓਏ
ਉਦਿਆਨ ਬਾਸੀ ਜਤੀ ਸਤੀ ਜੋਗੀ ਝਾਤ ਇਸਤਰੀ ਵੱਲ ਨਾ ਪਾਉਣਾ ਓਏ
ਲੱਖ ਖੂਬਸੂਰਤ ਪਰੀ ਹੂਰ ਹੋਵੇ ਜ਼ਰਾ ਜੀ ਨੂੰ ਨਹੀਂ ਭਰਮਾਉਣਾ ਓਏ
ਕੰਦ ਮੂਲ ਤੇ ਪੋਸਤ ਅਫ਼ੀਮ ਬੱਚਾ ਨਸ਼ਾ ਖਾਇਕੇ ਮਸਤ ਹੋ ਜਾਉਣਾ ਓਏ
ਤੱਨ ਚੋਪੜੇ ਆਰਸੀ ਨਾਲ ਵੇਖੇਂ ਏਥੇ ਸੱਥਰੀ ਰੋੜ ਵਛਾਉਣਾ ਓਏ
ਜੱਗ ਖ਼ਾਬ ਖਿਆਲ ਦੀ ਬਾਤ ਜਾਨੀਂ ਹੋ ਕਮਲਿਆਂ ਹੋਸ਼ ਭੁਲਾਉਣਾ ਓਏ
ਘੱਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ ਬੀਨ ਕਿੰਗ ਤੇ ਸੰਖ ਵਜਾਉਣਾ ਓਏ
ਜਗਨ ਨਾਥ ਗੁਦਾਵਰੀ ਗੰਗ ਜਮਨਾ ਸਦਾ ਤੀਰਥੀਂ ਜਾਇਕੇ ਨ੍ਹਾਉਣਾ ਓਏ
ਮੇਲੇ ਸਾਧਾਂ ਦੇ ਜਾਵਨਾ ਦੇਸ਼ ਪਛਮ ਨਵਾਂ ਨਾਥਾਂ ਦਾ ਦਰਸ਼ਨ ਪਾਉਣਾ ਓਏ
ਕਾਮ ਕ੍ਰੋਧ ਤੇ ਲੋਭ ਹੰਕਾਰ ਮਾਰਨ ਜੋਗੀ ਖਾਕ ਦਰ ਖਾਕ ਹੋ ਜਾਉਣਾ ਓਏ
ਰੰਨਾਂ ਘੂਰਦਾ ਗਾਉਂਦਾ ਫਿਰੇਂ ਵਹਿਸ਼ੀ ਤੈਥੋਂ ਔਖੜਾ ਜੋਗ ਕਮਾਉਣਾ ਓਏ
ਏਹ ਜੋਗ ਹੈ ਕੰਮ ਨਰਾਸਿਆਂ ਦਾ ਤੁਸਾਂ ਜੱਟਾਂ ਕੀ ਜੋਗ ਨੂੰ ਪਾਉਣਾ ਓਏ
ਤਮਾ ਹਿਰਸ ਨੂੰ ਮਾਰ ਫਕੀਰ ਹੋਣਾ ਅਸਾਂ ਹਕ ਦਾ ਰਾਹ ਬਤਾਉਣਾ ਓਏ
ਲੋਕਾਂ ਭਾਣੇ ਏਹ ਜੋਗ ਦੀ ਬਾਤ ਸੌਖੀ ਜੀਉਂਦੀ ਜਾਨ ਤੇ ਖਾਕ ਸਮਾਉਣਾ ਓਏ
ਵਾਰਸ ਜੋ ਦਾ ਜਾਲਨਾ ਖਰਾ ਔਖਾ ਜੋਗ ਪਾਉਨਾ ਜਾਨ ਗਵਾਉਣਾ ਓਏ

ਕਲਾਮ ਰਾਂਝਾ

ਤੁਸੀਂ ਜੋਗ ਦੇਹੋ ਅਤੇ ਕਰੋ ਕਿਰਪਾ ਦਾਨ ਕਰਦਿਆਂ ਢਿਲ ਨਾ ਲੋੜੀਏ ਜੀ
ਤੇਰੀਆਂ ਸਭ ਗਲਾਂ ਮਨਜ਼ੂਰ ਮੈਨੂੰ ਵਿਚ ਜੋਗ ਦੇ ਕਿਵੇਂ ਹੁਣ ਜੋੜੀਏ ਜੀ
ਮੈਂ ਤਾਂ ਰੰਨ ਘਰ ਬਾਰ ਵਸਾਰ ਬੈਠਾ ਮੁੜ ਗੁਰੂ ਜੀ ਨਾਂਹ ਟਕੋਰੀਏ ਜੀ

ਜਿਹੜਾ ਆਸ ਕਰਕੇ ਡਿੱਗੇ ਆਣ ਦੁਆਰੇ ਜੀ ਓਸਦਾ ਚਾ ਨਾ ਤੋੜੀਏ ਜੀ
ਨਾਬਾ ਅੜਕਨੀ ਵਗਦੀ ਜੱਗ ਸਾਰੇ ਜੇਕਰ ਨਾਲ ਪਿਆਰ ਦੇ ਟੋਰੀਏ ਜੀ
ਲਾ ਤਕਨਤੂ ਦੀ ਜਿਹੜਾ ਆਸ ਰੱਖੇ ਕਿਉਂ ਉਸ ਨੂੰ ਚਾ ਵਸੋਰੀਏ ਜੀ
ਸਿਦਕ ਬੰਨ੍ਹ ਕੇ ਜਿਹੜਾ ਆ ਚਰਨ ਲੱਗੇ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਵਾਰਸਸ਼ਾਹ ਮੀਆਂ ਜੈਂਦਾ ਕੋਈ ਨਾਹੀਂ ਮਿਹਰ ਓਸ ਤੋਂ ਨਾਂਹ ਵਿਛੋੜੀਏ ਜੀ

ਕਲਾਮ ਬਾਲ ਨਾਥ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਭੁਝੰਗਿਆਂ ਦਾ
ਛੱਡ ਹੁਕਮ ਤੇ ਜ਼ਰ ਫਕੀਰ ਹੋਣਾ ਇਹੋ ਕੰਮ ਹੈ ਮਾਹਣੂਆਂ ਚੰਗਿਆਂ ਦਾ
ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੱਪਣ ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ
ਐਥੇ ਥਾਉਂ ਨਾਹੀ ਅੜਬੰਗਿਆਂ ਦਾ ਇਹ ਕੰਮ ਹੈ ਸਿਰਾਂ ਤੋਂ ਨੰਗਿਆਂ ਦਾ
ਤੈਥੋਂ ਜੋਗ ਕਮਾਇਆ ਨਾਂਹ ਜਾਏ ਮੀਆਂ ਫ਼ਾਇਦਾ ਕੀ ਜੋਗ ਮੰਗਿਆਂ ਦਾ
ਜੇੜ੍ਹੇ ਮਰਨ ਥੀਂ ਫਕਰ ਥਾਂ ਹੋਣ ਵਾਕਫ਼ ਨਾਹੀਂ ਕੰਮ ਇਹ ਮਰਨ ਥੀਂ ਸੰਗਿਆਂ ਦਾ
ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ ਕਿਹਾ ਫ਼ਾਇਦਾ ਟੁਕੜਿਆਂ ਮੰਗਿਆਂ ਦਾ
ਵਾਰਸਸ਼ਾਹ ਜੋ ਇਸ਼ਕ ਦੇ ਰੰਗ ਰੱਤੇ ਹੁੰਦੇ ਆਪ ਹੀ ਰੰਗ ਬਰੰਗਿਆਂ ਦਾ

ਨਸੀਹਤ ਬਾਲ ਨਾਥ ਦੀ ਰਾਂਝੇ ਨੂੰ

ਜੋਗ ਕਰਨ ਸੋ ਮਰਨ ਥੀਂ ਹੋਏ ਅਸਥਿਰ ਜੋਗ ਸਿੱਖੀਏ ਸਿੱਖਣਾ ਆਇਆ ਈ
ਨਿਹਚਾ ਧਾਰਕੇ ਗੁਰੂ ਦੀ ਸੇਵ ਕਰੀਏ ਇਹ ਭੀ ਜੋਗੀਆਂ ਦਾ ਫੁਰਮਾਇਆ ਈ
ਨਾਲ ਸਿਦਕ ਯਕੀਨ ਦੇ ਬੰਨ ਤਕਵਾ ਧੰਨੇ ਪੱਥਰੋਂ ਰੱਬ ਨੂੰ ਪਾਇਆ ਈ
ਮੈਲ ਦਿਲ ਦੀ ਧੋਕੇ ਸਾਫ਼ ਕੀਤੀ ਤੁਰਤ ਗੁਰੂ ਨੇ ਰੱਬ ਮਿਲਾਇਆ ਈ
ਮੰਦਾ ਆਪ ਨੂੰ ਜਾਣਨਾ ਖਲਕ ਕੋਲੋਂ ਜੇ ਤਾਂ ਜੋਗ ਤੇ ਪੰਥ ਨੂੰ ਚਾਇਆ ਈ
ਨਾਮੇ ਕਪੜੇ ਧੋਂਵਦੇ ਗੁਰੂ ਲੱਧਾ ਪਾਸ ਬੈਠ ਕੇ ਭੇਤ ਸਮਝਾਇਆ ਈ
ਬੱਚਾ ਸੁਣੋ ਇਸ ਵਿੱਚ ਕਲਬੂਤ ਖ਼ਾਕੀ ਸੱਚੇ ਰੱਬ ਨੇ ਥਾਉਂ ਬਣਾਇਆ ਈ
ਵਾਰਸਸ਼ਾਹ ਮੀਆਂ ਹਉਮੈ ਸੱਤ ਜਾਪੇ ਸਰਬ ਮਏ ਭਗਵਾਨ ਨੂੰ ਪਾਇਆ ਈ

ਹੋਰ

ਮਾਲਾ ਮਣਕਿਆਂ ਦੇ ਵਿੱਚ ਇੱਕ ਧਾਗਾ ਤਿਵੇਂ ਸਰਬ ਦੇ ਬੀਚ ਸਮਾ ਰਹਿਆ
ਵਾਸਾ ਜੀਉਂਦਿਆਂ ਵਿੱਚ ਹੈ ਜਾਨ ਵਾਂਗੂੰ ਨਸ਼ਾ ਭੰਗ ਅਫੀਮ ਵਿਚ ਆ ਰਹਿਆ
ਜਿਵੇਂ ਪੱਤਰੀਂ ਮਹਿੰਦੀ ਦੇ ਰੰਗ ਰਚਿਆ ਤਿਵੇਂ ਜਾਨ ਜਹਾਨ ਮੇਂ ਆ ਰਹਿਆ
ਜਿਵੇਂ ਰਕਤ ਸਰੀਰ ਵਿਚ ਸਾਂਸ ਅੰਦਰ ਤਿਵੇਂ ਜੋਤ ਮੇਂ ਜੋਤ ਸਮਾ ਰਹਿਆ
ਰਾਂਝਾ ਬੰਨ੍ਹਕੇ ਖਰਚ ਹੀ ਮਗਰ ਲੱਗ ਜੋਗੀ ਆਪਣਾ ਜ਼ੋਰ ਸਭ ਲਾ ਰਹਿਆ

ਤੇਰੇ ਦੁਆਰ ਜੋਗਾ ਹੋ ਰਿਹਾ ਹਾਂ ਮੈਂ ਜੋਗੀ ਜੱਟ ਨੂੰ ਕਥਾ ਸਮਝਾ ਰਹਿਆ
ਇਸ ਜੋਗ ਤੋਂ ਫ਼ਾਇਦਾ ਕੀ ਤੈਨੂੰ ਤੇਰਾ ਕੰਮ ਆਸਾਨ ਹੁਣ ਆ ਰਹਿਆ
ਤੂੰ ਤਾਂ ਜ਼ਾਹਰਾ ਵਲੀ ਖ਼ੁਦਾਅ ਹੈਂ ਜੀ ਤੇਰਾ ਨਾਮ ਲਿਆਂ ਦੁੱਖ ਜਾ ਰਹਿਆ
ਜਰਮ ਕਰਮ ਤਿਆਗ ਸਰੀਰ ਵਿਚੋਂ ਤੇਰੇ ਦਰਸ ਸੇ ਦੁੱਖ ਮਿਟਾ ਰਹਿਆ
ਪਹੁਤਾ ਕਾਸ਼ ਤੇ ਜੁਦਾ ਅਕਾਸ ਦੋਨੋਂ ਅੰਤ ਚਿੱਤ ਅਕਾਸ ਮੇਂ ਲਾ ਰਹਿਆ
ਤੇਰੇ ਦੁਆਰ ਤੇ ਮਰਾਂਗੇ ਅਸੀਂ ਜੋਗੀ ਨਹੀਂ ਖ਼ੂਨ ਤੇਰੇ ਸਿਰ ਆ ਰਹਿਆ
ਵਾਰਸਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀਂ ਜਾ ਰਹਿਆ

ਕਲਾਮ ਬਾਲ ਨਾਥ

ਜੋਗੀ ਆਖਦਾ ਆ ਜਿਉਂ ਜਾਣਨਾ ਏਂ ਰਹੀਂ ਇਸ ਖਿਆਲ ਤੋਂ ਬਾਹਜ ਮੀਆਂ
ਸਿਰ ਸਖਤੀਆਂ ਨਰਮੀਆਂ ਝੱਲਣੀਆਂ ਨੀ ਨਹੀਂ ਦੱਸਣਾ ਦਿਲੇ ਦਾ ਰਾਜ਼ ਮੀਆਂ
ਜੋਗੀ ਜੀਉਂਦੀ ਜਾਨ ਮਰ ਜਾਉਣਾ ਏਂ ਏਥੇ ਕੰਮ ਨਹੀਂ ਲਾਡ ਤੇ ਨਾਜ਼ ਮੀਆਂ
ਸਦਾ ਨਬੀਦੇ ਰਾਗ ਨੂੰ ਗਾਉਣਾ ਏਂ ਕਰ ਕੁਰੰਗ ਕਲਬੂਤ ਦਾ ਸਾਜ਼ ਮੀਆਂ
ਜ਼ਿਕਰ ਸ਼ੁਗਲ ਤੇ ਫਿਕਰ ਦੇ ਵਿੱਚ ਰਹਿਣਾ ਹੁ ਹੂ ਦਾ ਨਿੱਤ ਅਵਾਜ਼ ਮੀਆਂ
ਏਥੇ ਆਪਣੇ ਆਪ ਨੂੰ ਗਾਲਣਾ ਏਂ ਨਹੀਂ ਖੇਲਣੇ ਚਰਗ਼ ਤੇ ਬਾਜ਼ ਮੀਆਂ
ਇਸ ਜੋਗ ਦਾ ਜਾਲਣਾ ਬਹੁਤ ਮੁਸ਼ਕਲ ਰੰਗ ਰੰਗ ਦੇ ਸੋਜ਼ ਗੁਦਾਜ਼ ਮੀਆਂ
ਬਹਿਰ ਫ਼ਕਰ ਵਿਚ ਤੁਲ੍ਹਾ ਤਵੱਕਲੀ ਦਾ ਵਾਰਸ ਹਿਰਸ ਦਾ ਰੋੜ੍ਹ ਜਹਾਜ਼ ਮੀਆਂ

ਕਲਾਮ ਸ਼ਾਇਰ

ਜੋ

ਗੀ ਹੋ ਲਾਚਾਰ ਜਾਂ ਮਿਹਰ ਕੀਤੀ ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੇ
ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੇ
ਦਿਹੇਂ ਬਣਨ ਅਵਧੂਤ ਗੁਰਦੇਵ ਜੋਗੀ ਕਰਨ ਰਾਤ ਨੂੰ ਬਹੁਤ ਖਵਾਰੀਆਂ ਨੇ
ਵਿੱਚ ਨਰਕ ਦੇ ਹੋਵਸੀ ਵਾਸ ਉਹਨਾਂ ਛੱਡ ਦੰਬੀਆਂ ਸੂਰੀਆਂ ਚਾਰੀਆਂ ਨੇ
ਵੇਖ ਸੋਹਣਾ ਰੰਗ ਜਟੇਟੜੇ ਦਾ ਜੋਗ ਦੇਣ ਦੀਆਂ ਕਰਨ ਤਿਆਰੀਆਂ ਨੇ
ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੇ
ਠਰਕ ਮੁੰਡਿਆਂ ਦੇ ਲਗੇ ਜੋਗੀਆਂ ਨੂੰ ਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੇ
ਵਾਰਸਸ਼ਾਹ ਖੁਸ਼ਾਮਦਾਂ ਸੋਹਣਿਆਂ ਦੀਆਂ ਗੱਲਾਂ ਹਕ ਦੀਆਂ ਨਾ ਨਰਵਾਰੀਆਂ ਨੇ

ਰਾਂਝੇ ਨੇ ਚਲਿਆਂ ਨੂੰ ਆਖਣਾ

ਬਾਲ ਨਾਥ ਜਿਹਾ ਤੁਸਾਂ ਜਾਣਨਾ ਹਾਂ ਜਿਹੜਾ ਹੋਯਾ ਹਾਂ ਤੁਸਾਂ ਦਾ ਖ਼ਾਸ ਭਾਈ
ਸਭ ਦਯਾ ਕਰੋ ਮੇਰੇ ਹਾਲ ਉੱਤੇ ਹੋਵਾਂ ਆਕਬਤ ਵਿੱਚ ਖ਼ਲਾਸ ਭਾਈ
ਜਿਨ੍ਹਾਂ ਹਰ ਮੇਂ ਹਰੀ ਪਛਾਣ ਲਿਆ ਕੰਮ ਤਿਨ੍ਹਾ ਦਾ ਹੋਯਾ ਸਭ ਰਾਸ ਭਾਈ

ਬੱਧੀ ਆਸ ਮੈਂ ਜੋਗ ਦੇ ਸਿੱਖਣੇ ਦੀ ਜਦੋਂ ਟੁਰਿਆ ਸਾਂ ਹੋ ਉਦਾਸ ਭਾਈ
ਤੁਸਾਂ ਨਾਲ ਮੇਰਾ ਕੋਈ ਜ਼ੋਰ ਨਾਹੀਂ ਮੈਨੂੰ ਚੁੱਕਿਆ ਐਡ ਵਿਸ਼ਵਾਸ ਭਾਈ
ਵੈਰ ਸਾਧ ਦੇ ਨਾਲ ਜੋ ਸਾਧ ਕਰਦਾ ਐਵੇਂ ਉਮਰ ਅਕਾਰਥਾ ਜਾਸ ਭਾਈ
ਅਰਸ਼ ਰੱਬ ਦਾ ਹੋਯਾ ਦਿਲ ਆਸ਼ਕਾਂ ਦਾ ਜਿਹੜਾ ਰੰਜ ਕਰੇ ਹੁੰਦਾ ਨਾਸ ਭਾਈ
ਫ਼ਕਰ ਸੋਈ ਜੋ ਦੂਈ ਨੂੰ ਦੂਰ ਕਰਦੇ ਵਾਰਸਸ਼ਾਹ ਤੋਂ ਪੁੱਛ ਲੈ ਖ਼ਾਸ ਭਾਈ

ਕਲਾਮ ਚੇਲਿਆਂ ਦੀ ਰਾਂਝੇ ਨਾਲ

ਚੇਲੇ ਆਖਦੇ ਮੁੰਡਿਆ ਸੁਣੀ ਸਾਥੋਂ ਅਸੀਂ ਸੱਚ ਦੀ ਬਾਤ ਸੁਣਾਉਣੇ ਹਾਂ
ਬਾਰਾਂ ਬਰਸ ਹੋਏ ਸਾਨੂੰ ਟਹਿਲ ਕਰਦੇ ਮੰਗ ਪਿੰਨਕੇ ਨਿੱਤ ਖੁਆਉਣੇ ਹਾਂ
ਜੋਗ ਅਸਾਂ ਨੂੰ ਮਿਹਰ ਕਰ ਨਹੀਂ ਦੇਂਦਾ ਪਏ ਰਾਤ ਦਿਨ ਰੱਬ ਧਿਆਉਣੇ ਹਾਂ
ਕਦੀ ਅੱਗ ਹੁੰਦਾ ਕਦੀ ਵਾਂਗ ਪਾਣੀ ਕੋਈ ਏਸ ਦਾ ਅੰਤ ਨਾ ਪਾਉਣੇ ਹਾਂ
ਲਈਏ ਨਿੱਤ ਚਰਨਾਮਤਾਂ ਪੈਰ ਧੋਕੇ ਆਸਨ ਟਹਿਲ ਦਾ ਨਿੱਤ ਵਿਛਾਉਣੇ ਹਾਂ
ਮਾਤਾ-ਰੰਗ ਤੋਂ ਜਲ ਨਿਤ ਲਿਆਇਕੇ ਤੇ ਪ੍ਰਭਾਤ ਇਸ਼ਨਾਨ ਕਰਾਉਣੇ ਹਾਂ
ਕੁਰਸੀ ਬੈਠਿਆਂ ਨੂੰ ਮਥਾ ਟੇਕਕੇ ਤੇ ਨਾਲ ਸਿਦਕ ਦੇ ਪੈਰ ਧੁਆਉਣੇ ਹਾਂ
ਵਾਰਸ ਕਰਮ ਜਿਹੜੇ ਸੋਈ ਪੈਣ ਝੋਲੀ ਏਵੇਂ ਰਾਇਗਾਂ ਉਮਰ ਗਵਾਉਣੇ ਹਾਂ

ਕਲਾਮ ਰਾਂਝਾ ਚੇਲਿਆਂ ਅਤੇ ਨਾਥ ਨਾਲ

ਰੀਬਤ ਕਰਨ ਬੇਗਾਨੜੀ ਅੱਤ ਔਗਨ ਸੱਤੇ ਆਦਮੀ ਇਹ ਗੁਨਾਹਗਾਰ ਹੁੰਦੇ
ਚੋਰ ਕਿਰਤਘਨ ਚੁਰਾਲ ਤੇ ਝੂਠ ਬੋਲੇ ਲੂਤੀ ਲਾਂਵਦੇ ਸੱਤ ਇਹ ਯਾਰ ਹੁੰਦੇ
ਸਾਧੋ ਇਸ ਜ਼ਮਾਨੇ ਦੀ ਚਾਲ ਇਹਾ ਕਈ ਪੈਦਲ ਕਈ ਅਸਵਾਰ ਹੁੰਦੇ
ਰੱਬ ਬਹੁਤਿਆਂ ਥੀਂ ਚਾ ਕਰੇ ਥੋੜੇ ਉਹ ਚਾਹੇ ਤਾਂ ਇਕ ਥੀਂ ਚਾਰ ਹੁੰਦੇ
ਇੱਕ ਬਾਝ ਉਮੈਦ ਥੀਂ ਪਾਰ ਲੰਘਣ ਇੱਕ ਨਾਲ ਉਮੈਦ ਥੀਂ ਖਵਾਰ ਹੁੰਦੇ
ਇਹੋ ਜਿਹੇ ਮੁਆਮਲੇ ਕਈ ਸਾਧੂ ਅਸਾਂ ਡਿਠੇ ਨੀ ਵਿੱਚ ਸੰਸਾਰ ਹੁੰਦੇ
ਅਸਾਂ ਜੋਗ ਨੂੰ ਨਹੀਂ ਗਲ ਪਹਿਨ ਬਹਿਣਾ ਤੁਸੀਂ ਕਾਸਨੂੰ ਐਡੇ ਬੇਜ਼ਾਰ ਹੁੰਦੇ
ਵਾਰਸ ਜਿਨਾਂ ਉਮੈਦ ਨਾ ਤਾਂਘ ਕਾਈ ਕੰਮ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ

ਗੁਰੂ ਉਤੇ ਚੇਲਿਆਂ ਦਾ ਗੁਸਾ

ਰੱਲ ਚੇਲਿਆਂ ਨੇ ਚਾ ਇਹ ਮਤਾ ਕੀਤਾ ਬਾਲ ਨਾਥ ਨੂੰ ਪਕੜ ਪਥੱਲਿਆ ਨੇ
ਛੱਡ ਦੁਆਰ ਉਖਾੜ ਭੰਡਾਰ ਚਲੇ ਜਾਂ ਰਾਹ ਤੇ ਵਾਟ ਸਭ ਮੱਲਿਆ ਨੇ
ਟੋਕਾਂ ਬੋਲੀਆਂ ਨਾਲ ਬੇਸ਼ਰਮ ਹੋਕੇ ਬਾਲ ਨਾਥ ਦੇ ਜਿਗਰ ਨੂੰ ਸੱਲਿਆ ਨੇ
ਗੁਸੇ ਨਾਲ ਪੁਕਾਰ ਪੁਕਾਰ ਕਰਦੇ ਗੁਰੂ ਬੋਲੀਆਂ ਨਾਲ ਪਥੱਲਿਆ ਨੇ
ਸੇਲ੍ਹੀਆਂ ਟੋਪੀਆਂ ਮੁੰਦਰਾਂ ਛੱਡ ਚੱਲੇ ਗੁੱਸੇ ਜੀਉ ਦੇ ਨਾਲ ਉਥੱਲਿਆ ਨੇ

ਵਾਰਸਸ਼ਾਹ ਬਖੀਲ ਨਾ ਹੋਵੇ ਮੇਰਾ ਚਾਰੇ ਰਾਹ ਨਸੀਬ ਦੇ ਮੁੱਲਿਆ ਨੇ

ਕਲਾਮ ਰਾਂਝਾ

ਸੁੰਞਾ ਲੋਕ ਨਸੀਬ ਹੈ ਬਾਬ ਮੈਂਡੇ ਮੇਰਾ ਰੱਬ ਬਖੀਲ ਨਾ ਲੋੜੀਏ ਜੀ
ਕੀਜੇ ਗ਼ੌਰ ਤੇ ਕੰਮ ਬਣਾ ਦੀਜੇ ਮਿਲੇ ਦਿਲਾਂ ਨੂੰ ਨਾਂਹ ਵਿਛੋੜੀਏ ਜੀ
ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ ਨਾਲ ਆਜਜ਼ਾਂ ਕਰੋ ਨਾ ਜੋਰੀਏ ਜੀ
ਜੋ ਕੋਈ ਕੰਮ ਗਰੀਬ ਦਾ ਕਰੇ ਜ਼ਾਇਆ ਸਗੋਂ ਓਸਨੂੰ ਹਟਕੀਏ ਹੋੜੀਏ ਜੀ
ਬੇੜਾ ਲੱਦਿਆ ਹੋਇਆ ਮੁਸਾਫਰਾਂ ਦਾ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਭਲਾ ਕਰਦਿਆਂ ਢਿੱਲ ਨਾ ਮੂਲ ਕਰੀਏ ਕਿੱਸਾ ਦੂਰ ਦਰਾਜ ਨਾ ਟੋਰੀਏ ਜੀ
ਜ਼ਿਮੀ ਨਾਲ ਨਾ ਮਾਰੀਏ ਮੂਲ ਓਹਨਾਂ ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ
ਮਾਈ ਬਾਪ ਜਿਸਦਾ ਕੋਈ ਨਾ ਹੋਵੇ ਮਿਹਰ ਓਸ ਤੋਂ ਨਾਂਹ ਵਿਛੋੜੀਏ ਜੀ
ਜਿਹੜਾ ਆਸ ਕਰਕੇ ਡਿੱਗੇ ਆਣ ਦੁਆਰੇ ਜੀਉ ਓਸਦਾ ਚਾ ਨਾ ਤੋੜੀਏ ਜੀ
ਵਾਰਸਸ਼ਾਹ ਯਤੀਮ ਦੀ ਗ਼ੌਰ ਕਰੀਏ ਹੱਥ ਆਜਜ਼ੀ ਦੇ ਨਾਲ ਜੋੜੀਏ ਜੀ

ਕਲਾਮ ਬਾਲ ਨਾਥ ਚੇਲਿਆਂ ਨਾਲ

ਧੁਰੋਂ ਹੁੰਦੜੇ ਚਾਉਸਾਂ ਵੈਰ ਆਏ ਬੁਰੀਆਂ ਚੁਗਲੀਆਂ ਅਤੇ ਬਖੀਲੀਆਂ ਓਏ
ਮੈਨੂੰ ਤਰਸ ਆਯਾ ਵੇਖ ਜ਼ੁਹਦ ਇਹਦਾ ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਓਏ
ਪਾਣੀ ਦੁੱਧ ਵਿੱਚੋਂ ਕੱਢ ਲੈਣ ਚਾਤਰ ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਓਏ
ਗੁਰੂ ਆਖਿਆ ਮੁੰਦਰਾਂ ਝੱਬ ਲਿਆਓ ਛੱਡ ਦਿਹੋ ਗਲਾਂ ਅੱਠ ਖੀਲੀਆਂ ਓਏ
ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਕ ਜਿਨ੍ਹਾਂ ਸੂਲੀਆਂ ਸਿਰਾਂ ਤੇ ਝੀਲੀਆਂ ਓਏ
ਵਾਰਸਸ਼ਾਹ ਫਿਰ ਨਾਥ ਨੇ ਹੁਕਮ ਕੀਤਾ ਕੱਢ ਅਖੀਆਂ ਨੀਲੀਆਂ ਪੀਲੀਆਂ ਓਏ

ਚੇਲਿਆਂ ਨੇ ਗੁਰੂ ਦਾ ਹੁਕਮ ਮੰਨ ਲੀਤਾ

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ ਜਾ ਸੁਰਗ ਦੀਆਂ ਸਿਰੀਆਂ ਮੇਲੀਆਂ ਨੇ
ਸੱਭ ਤਿੰਨ ਸੌ ਸੱਠ ਜਾਂ ਭਵੇਂ ਤੀਰਥ ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ
ਨੌ ਨਾਥ ਬਵੰਜੜਾ ਬੀਰ ਆਏ ਚੌਸਠ ਜੋਗਣੀ ਨਾਲ ਰਸੀਲੀਆਂ ਨੇ
ਛੇ ਜਤੀ ਤੇ ਦਸੇ ਅਵਤਾਰ ਆਏ ਵਿੱਚ ਆਬਹਯਾਤ ਦੇ ਝੀਲੀਆਂ ਨੇ
ਇੱਕ ਦੂਏ ਦੇ ਨਾਲ ਨਾ ਬਾਤ ਕਰਦਾ ਬਾਤਾਂ ਫੋਲੀਆਂ ਸਭ ਸਹੇਲੀਆਂ ਨੇ
ਵਾਰਸਸ਼ਾਹ ਨਾ ਤਾਕਤ ਬੋਲਣੇ ਦੀ ਜਿਥੇ ਕੁਦਰਤਾਂ ਰੱਬ ਦੀਆਂ ਫਲੀਆਂ ਨੇ

ਰਾਂਝੇ ਦਾ ਜੋਗੀ ਹੋਣਾ

ਦਿਨੇ ਚਾ ਬਣਾ ਸੁਕਾ ਮੁੰਦਰਾਂ ਬਾਲ ਨਾਥ ਦੀ ਨਜ਼ਰ ਗੁਜ਼ਾਰੀਆ ਨੇ
ਗੁਸੇ ਨਾਲ ਵਿਗਾੜ ਕੇ ਗਲ ਸਾਰੀ ਡਰਦੇ ਗੁਰੂ ਤੋਂ ਚਾ ਸਵਾਰੀਆਂ ਨੇ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਜ਼ਿੰਦਗੀ ਤੋਂ ਬੇਜ਼ਾਰ, ਸੰਸਾਰ ਦਾ ਸਤਾਇਆ ਹੋਇਆ ਰਾਂਝਾ ਦੁਨੀਆਂ ਦੇ ਸਭ ਲਾਂਹਜੇ ਛਡ ਕੇ
ਬਾਲ ਨਾਥ ਕੋਲੋਂ ਜੋਗ ਹਾਸਲ ਕਰ ਰਿਹਾ ਹੈ

[ਦੇਖੋ ਸਫ਼ਾ ੧੩੭

ਬਾਲ ਨਾਬ ਦੇ ਸਾਹਮਣੇ ਸਦ ਧੀਦੋ, ਜੋਗ ਦੇਣ ਨੂੰ ਪਾਸ ਬਹਾਲਿਆ ਸੂ
ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ, ਸਭ ਕੋੜਮੇ ਦਾ ਨਾਮ ਗਾਲਿਆ ਸੂ
ਕੰਨ ਪਾੜ ਕੇ ਝਾੜ ਕੇ ਹਿਰਸ ਹਸਰਤ, ਇਕ ਪਲਕ ਵਿਚ ਮੁੰਨ ਵਖਾਲਿਆ ਸੂ
ਜੇਹੇ ਪੁਤਰਾਂ ਤੇ ਬਾਪ ਮਿਹਰ ਕਰਦੇ, ਜਾਪੇ ਦਧ ਪਿਲਾਇਕੇ ਪਾਲਿਆ ਸੂ
ਗੁਰੂ ਚੇਲੜੇ ਦਾ ਬਦਨ ਇਕ ਹੋਯਾ, ਪਰਦਾ ਪਾਇਕੇ ਵੇਸ ਉਲਟਾਲਿਆ ਸੂ
ਵਾਰਸਸ਼ਾਹ ਮੀਆਂ ਸੁਨਿਆਰ ਵਾਂਗੂੰ, ਜਟ ਫੇਰ ਮੁੜ ਭੰਨ ਕੇ ਗਾਲਿਆ ਸੂ

ਜਿਹੜੇ ਗੁਸੇ ਤੇ ਚਾਉੜਾਂ ਚੁਗਲੀਆਂ ਸਨ ਸਭੋ ਜੀਉ ਤੋਂ ਚਾ ਉਤਾਰੀਆ ਨੇ
ਉਨੂੰ ਹੋਯਾ ਜੇ ਨਾਥ ਥੀਂ ਜੋਗ ਬਖਸ਼ਸ਼ ਆਪਸ ਵਿੱਚ ਇਹ ਬਾਤਾਂ ਵਚਾਰੀਆ ਨੇ
ਬਹੁਤ ਗਜ਼ਬ ਕ੍ਰੋਧ ਦੀ ਬਾਤ ਆਹੀ ਸਭ ਜੀਉ ਅੰਦਰ ਚਾਇ ਮਾਰੀਆ ਨੇ
ਜ਼ੋਰਾਵਰਾਂ ਦੀ ਗੱਲ ਹੈ ਬਹੁਤ ਔਖੀ ਜਾਣ ਬੁੱਝ ਕੇ ਬਦੀ ਵਿਸਾਰੀਆ ਨੇ
ਗੁਰੁ ਕਿਹਾ ਸੋ ਉਨ੍ਹਾਂ ਪਰਵਾਨ ਕੀਤਾ ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰੀਆਂ ਨੇ
ਘੁੱਟ ਵੱਟ ਤੇ ਸੁੰਮ ਬਸੁੰਮ ਹੋਈ ਕਾਈ ਗੱਲ ਨਾ ਮੋੜ ਕੇ ਸਾਰੀਆ ਨੇ
ਗਹਿਣਾ ਕੱਪੜਾ ਕੁੱਲ ਤਰਾਜ ਕੀਤਾ ਹੁਸਨ ਬਾਵਲੀ ਚਾ ਉਜਾੜੀਆ ਨੇ
ਲਿਆ ਉਸਤਰਾ ਗੁਰੂ ਦੇ ਹੱਥ ਦਿਤਾ ਜੋਗੀ ਕਰਨ ਦੀ ਨੀਤ ਚਾ ਧਾਰੀਆ ਨੇ
ਲੀੜੇ ਲਾਹ ਕੇ ਗੁਰੂ ਪਿਆਰ ਦਿੱਤਾ ਅੰਗ ਲਾ ਭਬੂਤ ਸਵਾਰੀਆ ਨੇ
ਵਾਰਸਸ਼ਾਹ ਹੁਣ ਹੁਕਮ ਦੀ ਪਈ ਪੁੱਠੀ ਲੱਖ ਵੈਰੀਆਂ ਠੱਗ ਕੇ ਮਾਰੀਆ ਨੇ

ਰਾਂਝੇ ਨੂੰ ਜੋਗ ਮਿਲਣਾ

ਬਾਲ ਨਾਥ ਦੇ ਸਾਹਮਣੇ ਸੱਦ ਧੀਦੋ ਜੋਗ ਦੇਣ ਨੂੰ ਪਾਸ ਬਹਾਲਿਆ ਸੂ
ਰੋਡ ਭੋਡ ਹੋਯਾ ਮਲੀ ਸਵਾਹ ਮੂੰਹ ਤੇ ਸਭ ਕੋੜਮੇ ਦਾ ਨਾਮ ਗਾਲਿਆ ਸੂ
ਕੰਨ ਪਾੜ ਕੇ ਝਾੜ ਕੇ ਹਿਰਸ ਹਸਰਤ ਇੱਕ ਪਲਕ ਵਿੱਚ ਮੰਨ ਵਖਾਲਿਆ ਸੂ
ਜਿਹੇ ਪੁਤਰਾਂ ਤੇ ਬਾਪ ਮਿਹਰ ਕਰਦੇ ਜਾਪੇ ਦੁੱਧ ਪਿਵਾਇਕੇ ਪਾਲਿਆ ਸੂ
ਮੰਤਰ ਪੜ੍ਹਕੇ ਆਪਣੇ ਗੁਰੂ ਵਾਲਾ ਫੇਰ ਰੱਬ ਦਾ ਨਾਮ ਸੰਭਾਲਿਆ ਸੂ
ਲੈਕੇ ਉਸਤਰਾ ਦਰਦ ਫ਼ਿਰਾਕ ਵਾਲਾ ਸਿਰ ਪਲਕ ਵਿੱਚ ਰੋਡ ਕੁਰਾਲਿਆ ਸੂ
ਸਵਾਹ ਅੰਗ ਰਮਾ ਸਿਰ ਮੁੰਨ ਦਾਹੜੀ ਪਾ ਮੁੰਦਰਾਂ ਚਾ ਨ੍ਹਵਾਲਿਆ ਸੂ
ਖਬਰਾਂ ਕੁਲ ਜਹਾਨ ਵਿਚ ਖਿੰਡ ਗਈਆਂ ਰਾਂਝਾ ਜੋਗੜਾ ਸਾਜ ਵਖਾਲਿਆ ਸੂ
ਗੁਰੁ ਚੇਲੜੇ ਦਾ ਬਦਨ ਇਕ ਹੋਯਾ ਪਰਦਾ ਪਾਇਕੇ ਵੇਸ ਨੂੰ ਟਾਲਿਆ ਸੂ
ਉਹੋ ਰਾਂਝਣਾ ਤੇ ਓਹੋ ਚਾਕ ਜੋਗੀ ਖੇੜੇ ਛਲਣ ਨੂੰ ਸਾਂਗ ਬਣਾ ਲਿਆ ਸੂ
ਹੱਥ ਖੱਪਰੀ ਸਿਮਰਨਾ ਨਾਦ ਸਿੰਙੀ ਇਲਮ ਅਲਖ ਦਾ ਚਾ ਸਖਾਲਿਆ ਸੂ
ਵਾਰਮਸ਼ਾਹ ਮੀਆਂ ਸੁਨਿਆਰ ਵਾਂਗੂੰ ਜੱਟ ਫੇਰ ਮੁੜ ਭੰਨ ਕੇ ਗਾਲਿਆ ਸੂ

ਬਾਲ ਨਾਬ ਨੇ ਨਸੀਹਤ ਕਰਨੀ

ਦੇਵੇ ਸਿੱਖਿਆ ਰੱਬ ਦੀ ਯਾਦ ਵਾਲੀ ਰਾਹ ਦੱਸਿਆ ਗੁਰੂ ਦੇ ਜਾਈਏ ਜੀ
ਸੱਭ ਤਿਆਗ ਕੇ ਫ਼ਿਕਰ ਅੰਦੇਸੜੇ ਨੂੰ ਰਾਹ ਗੁਰਾਂ ਦਾ ਗੁਰਾਂ ਤੋਂ ਪਾਈਏ ਜੀ
ਸਾਡਾ ਆਤਮਾ ਜਾਏ ਪਰ-ਇਸਤ੍ਰੀ ਤੋਂ ਇਸ ਤੌਰ ਤੇ ਜੋਗ ਕਮਾਈਏ ਜੀ
ਲੱਖ ਪਦਮਣੀ ਚਿਤ੍ਰਨੀ ਨਜ਼ਰ ਆਵੇ ਓਥੇ ਜੀਉ ਨੂੰ ਨਾ ਡੁਲਾਈਏ ਜੀ
ਅੰਤ ਦੀਦ ਨਾ ਰੱਬ ਦੀ ਯਾਦ ਦੱਸੇ ਗੁਰੁ ਜੋਗ ਦੇ ਪੰਥ ਨੂੰ ਪਾਈਏ ਜੀ

ਨ੍ਹਾ ਧੋ ਕੇ ਚਾ ਭਬੂਤ ਮਲੀਏ ਅਤੇ ਕਿਸ ਵੱਤ ਅੰਗ ਵਟਾਈਏ ਜੀ
ਸੁਖੀ ਦੁਆਰ ਵੱਸੇ ਜੋਗੀ ਭੀਖ ਮਾਂਗੇ ਦੇਇ ਦੁਆ ਅਸੀਸ ਸੁਣਾਈਏ ਜੀ
ਇਸੀ ਭਾਂਤ ਸੋ ਨਗਰ ਦੀ ਭੀਖ ਲੈ ਕੇ ਮਸਤ ਲਟਕਦੇ ਦੁਆਰ ਕੋ ਆਈਏ ਜੀ
ਸਿੰਙੀ ਫਾਹੁੜੀ ਖੱਪਰੀ ਹੱਥ ਲੈ ਕੇ ਪਹਿਲੇ ਰੱਬ ਦਾ ਨਾਮ ਧਿਆਈਏ ਜੀ
ਨਗਰ ਅਲਖ ਵਜਾਇਕੇ ਜਾ ਵੜੀਏ ਪਾਪ ਜਾਨ ਦੇ ਨਾਦ ਵਜਾਈਏ ਜੀ
ਵਡੀ ਮਾਉਂ ਹੀ ਜਾਣ ਕੇ ਕਰੋ ਨਿਸਚਾ ਛੋਟੀ ਭੈਣ ਮਿਸਾਲ ਬਣਾਈਏ ਜੀ
ਵਾਰਸਸ਼ਾਹ ਯਕੀਨ ਦੀ ਗੱਲ ਚੰਗੀ ਸਭ ਹੱਕ ਦੀ ਹੱਕ ਠਹਿਰਾਈਏ ਜੀ

ਕਲਾਮ ਰਾਝਾ

ਰਾਂਝੇ ਆਖਿਆ ਮਗਰ ਨਾ ਪਉ ਮੇਰੇ ਕਦੀ ਕਹਿਰ ਦੀ ਵਾਗ ਹਟਾਈਏ ਜੀ
ਗੁਰੂ ਮੱਤ ਤੇਰੀ ਸਾਨੂੰ ਨਾ ਫੱਬੇ ਗੱਲ ਘੁੱਟ ਕੇ ਚਾ ਲੰਘਾਈਏ ਜੀ
ਪਹਿਲੇ ਚੇਲਿਆਂ ਨੂੰ ਚਾ ਹੇਜ ਕਰੀਏ ਪਿਛੋਂ ਜੋਗ ਦੀ ਰੀਤ ਬਤਾਈਏ ਜੀ
ਇੱਕ ਵਾਰ ਜੋ ਦਸਣਾ ਦੱਸ ਛੱਡੋ ਘੜੀ ਮੁੜੀ ਨਾ ਗੁਰੁ ਅਕਾਈਏ ਜੀ
ਇਹ ਕੋਝੜੀ ਮੱਤ ਕੁਮੱਤ ਤੇਰੀ ਘੱਤ ਖੰਦਕੇ ਵਿੱਚ ਡੁਬਾਈਏ ਜੀ
ਲੀਕ ਲਾਇਕੇ ਪਿਛਿਓਂ ਮੱਤ ਦੇਣੀ ਤੈਨੂੰ ਮੱਤ ਇਹ ਕਿਸ ਸਿਖਾਈਏ ਜੀ
ਕਰਤੁਤ ਜੇ ਇਹੋ ਸੀ ਸਭ ਤੇਰੀ ਮੁੰਡਾ ਠੱਗ ਕੇ ਲੀਕ ਨਾ ਲਾਈਏ ਜੀ
ਵਾਰਸਸ਼ਾਹ ਸ਼ਗਿਰਦ ਤੇ ਚੇਲੜੇ ਨੂੰ ਕਾਈ ਭਲੀ ਹੀ ਮੱਤ ਸਿਖਾਈਏ ਜੀ

ਬਾਲ ਨਾਥ ਨੂੰ ਫੇਰ ਰਾਂਝੇ ਨੂੰ ਨਸੀਹਤ ਕਰਨੀ

ਕਹੇ ਨਾਬ ਰੰਝੇਟਿਆ ਸਮਝ ਭਾਈ ਸਿਰ ਚਾਹੀਏ ਜੋਗ ਭਰੋਟੜੀ ਨੂੰ
ਅਲਖ ਨਾਦ ਵਜਾਇ ਕੇ ਕਰੇ ਨਿਹਚਾ ਮੇਲ ਆਉਣਾ ਟੁਕੜੇ ਰੋਟੜੀ ਨੂੰ
ਮੰਨ ਮਾਰੀਏ ਜੋਗ ਨੂੰ ਪਾ ਲਈਏ ਜਿਹਾ ਮਾਰੀਏ ਨਾਗ ਰਖ ਸੋਟੜੀ ਨੂੰ
ਬੱਚਾ ਨੱਫ਼ਸ ਸ਼ੈਤਾਨ ਨੂੰ ਘੁੱਟ ਮਾਰੀਂ ਜਿਥੇ ਵੇਖਦੇ ਕੁਆਰੜੀ ਵਹੁਟੜੀ ਨੂੰ
ਦਾਗ ਦੁੰਬ ਤੋਂ ਬਹੁਤ ਸੰਭਾਲ ਰਖੀਂ ਚਾਦਰ ਫ਼ਕਰ ਦੀ ਦਿੱਤੜੀ ਧੋਤੜੀ ਨੂੰ
ਹੱਥ ਪਕੜ ਮੁਤਹਿਰ ਯਕੀਨ ਵਾਲੀ ਮਾਰੀ ਨਫ਼ਸ ਸ਼ੈਤਾਨੀਯਤ ਖੋਟੜੀ ਨੂੰ
ਹਾਲ ਫ਼ਕਰ ਦੇ ਨੂੰ ਨਹੀਂ ਲੀਕ ਲਾਈਂ ਦਿਲੋਂ ਸਾਫ਼ ਰੱਖੀਂ ਨੀਯਤ ਖੋਟੜੀ ਨੂੰ
ਫ਼ੱਕਰ ਮਿੱਠੜਾ ਖੇਤ ਕਮਾਦ ਦਾ ਏ ਚੂਹਾ ਚੋਰ ਲਾਗੂ ਗੁੰਨੇ ਟੋਟੜੀ ਨੂੰ
ਪਾਸੇ ਜੋਗ ਚੇਤਾ ਖੇਡਣ ਜਾਨ ਬਾਜ਼ੀ ਚਲੀਂ ਸਮਝ ਕੇ ਚਾਲ ਇਸ ਗੋਟੜੀ ਨੂੰ
ਖੱਸੀ ਬਲਦ ਵਾਂਗਰ ਗਾਈਂ ਵਿੱਚ ਫਿਰਨਾ ਨਾਹੀਂ ਸੰਘਣਾ ਵਹਿੜਕੇ ਝੋਟੜੀ ਨੂੰ
ਅਸੀਂ ਮੁੱਖ ਅਲਹੱਕ ਨਾ ਝੂਠ ਬੋਲਾਂ ਚਾਰ ਲਿਆਉਣਾ ਆਪਣੀ ਖੋਤੜੀ ਨੂੰ
ਵਡੀ ਮਾਂ ਬਰਾਬਰਾਂ ਜਾਣੀਏਂ ਜੀ ਅਤੇ ਭੈਣ ਬਰਾਬਰਾਂ ਛੋਟੜੀ ਨੂੰ

ਜਤੀ ਸਤੀ ਨਮਾਣਿਆਂ ਹੋ ਰਹੀਏ ਸਾਬਤ ਰੱਖਣਾ ਏਸ ਲੰਗੋਟੜੀ ਨੂੰ
ਵਾਰਸਸ਼ਾਹ ਮੀਆਂ ਲੈਕੇ ਛੂਰੀ ਕਾਈ ਵੱਢ ਦੂਰ ਕਰੀਂ ਏਸ ਬੋਟੜੀ ਨੂੰ

ਕਲਾਮ ਰਾਂਝਾ

ਸਾਬਤ ਹੋਵੇ ਲੰਗੋਟੜੀ ਸੁਣੀ ਨਾਥਾ ਕਾਹੇ ਝੱਗੜਾ ਚਾ ਉਜਾੜ ਦਾ ਮੈਂ
ਏਸ ਇਸ਼ਕ ਥੀਂ ਚੁਪ ਜੇ ਰਹੇ ਮੇਰੀ ਐਡੇ ਪਾੜਨੇ ਕਾਸਨੂੰ ਪਾੜ ਦਾ ਮੈਂ
ਜੇਕਰ ਸ਼ੌਕ ਹੁੰਦਾ ਮੈਨੂੰ ਰੱਬ ਵਾਲਾ ਹੁੰਦਾ ਮਸਤ ਅਲਮਸਤ ਗੁਫ਼ਾਰ ਦਾ ਮੈਂ
ਮੈਨੂੰ ਇਸ਼ਕ ਨੇ ਮਾਰ ਹੈਰਾਨ ਕੀਤਾ ਟੂਟਾ ਤਖ਼ਤ ਤੋਂ ਵਡੇ ਹਾਰ ਦਾ ਮੈਂ
ਇਸ ਜੀਉ ਨੂੰ ਨੱਢੀ ਨੇ ਮੋਹ ਲਿਆ ਨਿੱਤ ਫ਼ਕਰ ਦਾ ਨਾਮ ਚਿਤਾਰ ਦਾ ਮੈਂ
ਹੋਰ ਕੰਮ ਨਹੀਂ ਸੀ ਫ਼ਕਰ ਹੋਵਣੇ ਦਾ ਇੱਕ ਰਖਦਾ ਹਾਂ ਗ਼ੱਮ ਯਾਰ ਦਾ ਮੈਂ
ਜੀਉ ਮਾਰਕੇ ਰਹਿਣ ਜੇ ਹੋਵੇ ਮੇਰਾ ਐਡੇ ਮਾਮਲੇ ਕਾਸਨੂੰ ਧਾਰ ਦਾ ਮੈਂ
ਸਿਰ ਰੋਡ ਕਰਾ ਕਿਉਂ ਕੰਨ ਪਾਟਨ ਜੇਕਰ ਕਿਬਰ ਹੰਕਾਰ ਨੂੰ ਮਾਰ ਦਾ ਮੈਂ
ਜੇ ਮੈਂ ਜਾਣਦਾ ਕੰਨ ਤੂੰ ਪਾੜ ਦੇਣੇ ਇਕ ਮੁੰਦਰਾਂ ਮੂਲ ਨਾ ਸਾੜ ਦਾ ਮੈਂ
ਜੇ ਮੈਂ ਮਸਤ ਉਜਾੜ ਵਿਚ ਜਾ ਬਹਿੰਦਾ ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ
ਜੇ ਮੈਂ ਜਾਣਦਾ ਇਸ਼ਕ ਥੀਂ ਮਨ੍ਹਾ ਕਰਨਾ ਤੇਰੇ ਟਿਲੇ ਤੇ ਧਾਰ ਨਾ ਮਾਰਦਾ ਮੈਂ
ਇਕੇ ਕੰਨ ਸਵਾਰ ਦੇ ਫੇਰ ਮੇਰੇ ਨਹੀਂ ਘਤੂੰਗਾ ਧੌਂਸ ਸਰਕਾਰ ਦਾ ਮੈਂ
ਜੇ ਤੂੰ ਕਰਨੀ ਸੀ ਮੈਂ ਨਾਲ ਠੱਗੀ ਪਹਿਲੇ ਰੋਜ਼ ਚਾ ਵੇਸ ਉਤਾਰ ਦਾ ਮੈਂ
ਵਾਰਸਸ਼ਾਹ ਦੇ ਨਾਲ ਕੋਈ ਗਲ ਕਰਦਾ ਉਹਨੂੰ ਚਾਇਕੇ ਜ਼ਿਮੀਂ ਤੇ ਮਾਰਦਾ ਮੈਂ

ਕਲਾਮ ਬਾਲ ਨਾਥ

ਪਛੋਤਾਉਂਦਾ ਹਾਂ ਕੀਤੀ ਮੂਰਖੀ ਮੈਂ ਲੱਖੀਂ ਹੱਥ ਨਾ ਆਉਂਦਾ ਓਹ ਵੇਲਾ
ਕੰਨੀਂ ਏਸ ਦੀ ਮੁੰਦਰਾਂ ਪਾ ਬੈਠਾ ਹੋਯਾ ਠਗੀ ਦਾ ਆਣ ਕੇ ਇਹ ਵੇਲਾ
ਨਾਥ ਝੂਰਦਾ ਸੀ ਉਸ ਵੇਲੜੇ ਨੂੰ ਕਿਉਂ ਮੈਂ ਝਾਗਣਾ ਸੀ ਇਹ ਝੱਲ ਬੇਲਾ
ਸਾਡੇ ਸੰਗ ਦੇ ਵਿੱਚ ਕੁਸੰਗ ਰਲਿਆਂ ਜਿਵੇਂ ਸੰਗ ਕਰੀਰ ਦੇ ਨਾਲ ਕੇਲਾ
ਗੰਜ ਫਕਰ ਦੇ ਨੂੰ ਇਸ ਮੁਫ਼ਤ ਪਾਇਆ ਕੀਤਾ ਖਰਚ ਨਾ ਪਲਿਓ ਇੱਕ ਧੇਲਾ
ਮਤਲਬ ਪਾਇਕੇ ਤੇ ਹੋਯਾ ਜੱਟ ਯਮਲਾ ਗਜ਼ਬ ਵਾਸਤੇ ਰੇਪਲਾ ਬਣੇ ਲੇਲਾ
ਹੁਣ ਕਰਾਂ ਕੀਕੂੰ ਹੱਥੋਂ ਬਖਸ਼ ਚੁੱਕਾ ਹਾਲ ਕਾਲ ਤੇ ਖੱਪਰੀ ਨਾਦ ਹੇਲਾ
ਪਹਿਲਾਂ ਦੰਦੀਆਂ ਵਿਲਕ ਕੇ ਜੋਗ ਲਿਆ ਕਰਕੇ ਮਿੰਨਤਾਂ ਜ਼ਾਰੀਆਂ ਹੋ ਢੇਲਾ
ਜੋਗ ਮਿਠੜੇ ਖੇਤ ਕਮਾਦ ਉੱਤੇ ਇਹ ਬਾਲਕਾ ਗ਼ੈਬ ਦਾ ਪਿਆ ਤੇਲਾ
ਪੁੱਤਰ ਖੋਤਿਆਂ ਦੇ ਘੋੜੇ ਨਹੀਂ ਹੁੰਦੇ ਥੀਵੇ ਊਠ ਨਾ ਭੇਡ ਦਾ ਜਿਵੇਂ ਲੇਲਾ
ਬੂਟੇ ਅੰਕ ਦੇ ਅੰਬ ਨਾ ਕਦੀ ਲੱਗਣ ਹੋਵੇ ਨਹੀਂ ਅਨਾਰ ਕਰੀਰ ਡੇਲਾ

ਕਿਥੋਂ ਜੱਟ ਮੇਰੇ ਆ ਗਿਰਦ ਹੋਯਾ ਘਰ ਬਾਰ ਨੂੰ ਛੱਡ ਕੇ ਹੋ ਵੇਹਲਾ
ਮੋੜੇ ਮੁੰਦਰਾਂ ਕੰਨ ਬੇਐਬ ਮੰਗੇ ਲਾ ਬੈਠਾ ਈ ਮਾਰ ਹੁਣ ਜਿਗਰ ਸੇਲਾ
ਵਾਰਸ ਜੀਊਂਦੀ ਜਾਨ ਇਕ ਵਾਰ ਛੁੱਟਾਂ ਫੇਰ ਕਰਾਂਗਾ ਕਿਸੇ ਨਾ ਮੂਲ ਚੇਲਾ

ਤਥਾ

ਖਾਹ ਰਿਜ਼ਕ ਹਲਾਲ ਤੇ ਸੱਚ ਬੋਲੀਂ ਛੱਡ ਦੇਹ ਤੂੰ ਯਾਰੀਆਂ ਚੋਰੀਆਂ ਓਇ
ਤੋਬਾ ਕਰੇਂ ਤਕਸੀਰ ਮੁਆਫ਼ ਤੇਰੀ ਜੇੜ੍ਹੀਆਂ ਪਿਛਲੀਆਂ ਸਫ਼ਾਂ ਨਘੋਰੀਆਂ ਓਇ
ਆ ਛੱਡ ਚਾਲੇ ਗਵਾਰ ਪੁਣੇ ਵਾਲੇ ਚੁੰਨੀ ਪਾੜ ਕੇ ਕੀਤੀਆਂ ਮੋਰੀਆਂ ਓਇ
ਪਿਛਾ ਛਡ ਜੱਟਾ ਕੌਂਤਾਂ ਸਾਂਭ ਲਈਆਂ ਜੋ ਸੀ ਪਾੜੀਆਂ ਖੰਡ ਦੀਆਂ ਬੋਰੀਆਂ ਓਇ
ਜੋਅ ਰਾਹਕਾਂ ਜੋਤਰੇ ਲਾ ਲਈਆਂ ਜੇੜ੍ਹੀਆਂ ਅਰਲੀਆਂ ਭੰਨੀਆਂ ਤੋੜੀਆਂ ਓਇ
ਧੋ ਧਾ ਕੇ ਮਾਲਕਾਂ ਵਰਤ ਲਈਆਂ ਜੇੜ੍ਹੀਆਂ ਚਾਟੀਆਂ ਕੀਤੀਆਂ ਖੋਰੀਆਂ ਓਇ
ਛੱਡ ਸੱਭ ਬੁਰਿਆਈਆਂ ਪਾਕ ਹੋ ਜਾ ਨਾ ਕਰ ਨਾਲ ਜਗਤ ਦੇ ਜ਼ੋਰੀਆਂ ਓਇ
ਰੜੇ ਵਿੱਚ ਤੈਂ ਰੋੜ੍ਹਿਆ ਕੰਮ ਚੋਰੀ ਕੋਈ ਖਰਚੀਆਂ ਨਾਹੀਓਂ ਬੋਰੀਆਂ ਓਇ
ਤੇਰੀ ਆਜਜ਼ੀ ਸਿਫ਼ਤ ਮੰਨਜ਼ੂਰ ਕੀਤੀ ਤਾਹੀਏਂ ਮੰਦਰਾਂ ਕੰਨ ਵਿਚ ਸੋਰੀਆਂ ਓਇ
ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕਟੀਏ ਪੋਰੀਆਂ ਪੋਰੀਆਂ ਓਇ

ਕਲਾਮ ਰਾਂਝਾ

ਅਸੀਂ ਜੱਟ ਹਾਂ ਮਤਲਬੀ ਯਾਰ ਪੂਰੇ ਦਾਉ ਢੰਗ ਕਰਕੇ ਵੇਲਾਂ ਕੱਢਣਾ ਏਂ
ਇੱਕ ਗਲ ਤੋਂ ਜਾਨ ਕੁਰਬਾਨ ਕਰਨੀ ਪਰ ਦਿਲੇ ਦਾ ਹੱਕ ਨਾ ਛੱਡਣਾ ਏਂ
ਗੁਰੂ ਪੀਰ ਤੇ ਰੱਬ ਦਾ ਨਾਮ ਲੈ ਕੇ ਝੰਡਾ ਰੰਗ ਪੁਰ ਦੇ ਵਿੱਚ ਗੱਡਣਾ ਏਂ
ਵਾਰਸ ਨੱਕ ਸਿਆਲਾਂ ਤੇ ਖੇੜਿਆਂ ਦਾ ਨਾਲ ਸਹਿਜ ਦੇ ਕੇ ਘਰੜ ਵੱਢਣਾ ਏਂ

ਕਲਾਮ ਬਾਲ ਨਾਥ

ਬੱਚਾ ਵੱਢ ਕੇ ਪੈਲੀਆਂ ਹਿਰਸ ਦੀਆਂ ਫ਼ਕਰ ਗਾਹੁੰਦੇ ਨਫ਼ਸ ਖਲਵਾੜਿਆਂ ਨੂੰ
ਹੱਲ ਭੰਨਣੇ ਦੀ ਚੰਗੀ ਜਾਚ ਤੈਨੂੰ ਵਾਹ ਜਾਣਨੈਂ ਘੁੱਸਿਆਂ ਪਾੜਿਆਂ ਨੂੰ
ਦੇਕੇ ਚਡਿਆਂ ਹਕਿਓਈ ਵਹਿਣੀਆਂ ਨੂੰ ਹੂਲਾਂ ਮਾਰ ਕੇ ਈ ਚੌਖਾਂ ਮਾੜਿਆਂ ਨੂੰ
ਵਾਰਸਸ਼ਾਹ ਮੁਤੂ ਕਿਬਲ ਅੰਤ ਮੁਤੂ ਛੱਡ ਜੀਉਂਦੀ ਜਿੰਦ ਅਖਾੜਿਆਂ ਨੂੰ

ਕਲਾਮ ਰਾਂਝਾ

ਨਾਥਾ ਜੀਊਂਦਿਆਂ ਮਰਨ ਹੈ ਖਰਾ ਔਖਾ ਸਾਥੋਂ ਐਡੇ ਨਾ ਵਾਇਦੇ ਹੋਵਣੇ ਨੇ
ਅਸੀਂ ਜੱਟ ਹਰਨਾਲੀਆਂ ਕਰਨ ਵਾਲੇ ਅਸਾਂ ਕਚਕੜੇ ਨਾਂਹ ਪਰੋਵਣੇ ਨੇ
ਜਿਹੜਾ ਸੁਖਨ ਮਨਜ਼ੂਰ ਨਾ ਕਰੇ ਕੋਈ ਮੁੰਹੋਂ ਆਖ ਕੇ ਚਾ ਵਿਗੋਵਣੇ ਨੇ
ਅਸੀਂ ਟਿਲੇ ਤੇ ਆਣ ਖੁਆਰ ਹੋਏ ਸਾਥੋਂ ਨਹੀਂ ਹੁੰਦੇ ਐਡੇ ਰੋਵਣੇ ਨੇ

ਐਵੇਂ ਕੰਨ ਪੜਾਇਕੇ ਖੁਆਰ ਹੋਏ ਸਾਰੀ ਉਮਰ ਦੇ ਦੁੱਖ ਦੁਖੋਵਣੇ ਨੇ
ਰੰਨਾਂ ਨਾਲੋਂ ਜੋ ਵਰਜਦੇ ਚੇਲਿਆਂ ਨੂੰ ਇਹ ਗੁਰੂ ਨਾ ਬੰਨ੍ਹਕੇ ਚੋਵਣੇ ਨੇ
ਸਾਥੋਂ ਅੱਗੇ ਨਾਦ ਨਾ ਜਾਇ ਸਾਂਭੇ ਅਸਾਂ ਅੰਤ ਨੂੰ ਢੱਗੜੇ ਜੋਵਣੇ ਨੇ
ਰੰਨਾਂ ਦੇਣ ਗਾਲ੍ਹੀਂ ਅਸੀਂ ਚੁੱਪ ਕਰੀਏ ਐਡੇ ਸਬਰ ਦੇ ਪੈਰ ਕਿਸ ਧੋਵਣੇ ਨੇ
ਰੰਨਾਂ ਉੱਠ ਕਮੀਨੀਆਂ ਪੁਣਨ ਦਾਦੇ ਸੁਣਕੇ ਸੁਖ਼ਨ ਕਰ ਚੁੱਪ ਖਲੋਵਣੇ ਨੇ
ਪੰਡਾਂ ਐਡੀਆਂ ਕਿਸੇ ਨਾ ਚਾਈਆਂ ਨੇ ਭਾਰ ਬੰਨ੍ਹਣ ਵਾਲੇ ਪਹਿਲਾਂ ਜੋਵਣੇ ਨੇ
ਹੱਥ ਘੱਤਨਾ ਗਠੜੀਆਂ ਭਾਰੀਆਂ ਨੂੰ ਪਿਛੋਂ ਨਿਉਂ ਕੇ ਲੱਕ ਨਾ ਟੋਹਵਣੇ ਨੇ
ਅਸੀਂ ਝਗੜਿਆਂ ਨੂੰ ਗਲੋਂ ਲਾਹ ਬੈਠੇ ਝੇੜੇ ਲੰਬੜੇ ਮੂਲ ਨਾ ਛੋਹਵਣੇ ਨੇ
ਗਲਾ ਘੱਤ ਖਰਾਸ ਵਿਚ ਦਰੜ ਕਰਨਾ ਪੀਣ੍ਹ ਚਕੀਆਂ ਦੇ ਨਹੀਂ ਛੋਵ੍ਹਣੇ ਨੇ
ਖੱਚਾਂ ਰੰਨਾਂ ਲੜਾਕੀਆਂ ਕਰਨ ਝੇੜਾਂ ਗੁੱਤਾਂ ਪੁੱਟ ਕੇ ਝਾਟੜੇ ਖੋਹਵਣੇ ਨੇ
ਹੱਸ ਖੇਡਣਾ ਤੁਸੀਂ ਚਾ ਮਨ੍ਹੇ ਕੀਤਾ ਅਸਾਂ ਧੂੰਏਂ ਦੇ ਗੋਹੇ ਨਾ ਢੋਵਣੇ ਨੇ
ਵਾਰਸਸ਼ਾਹ ਕਹੇ ਅੰਤ ਆਖਰਤ ਨੂੰ ਕੱਟੇ ਜੋਵਣੇ ਨੇ ਮੱਟੇ ਧੋਵਣੇ ਨੇ

ਕਲਾਮ ਨਾਲ ਨਾਥ

ਛੱਡ ਚੋਰੀਆਂ ਯਾਰੀਆਂ ਦਗ਼ਾ ਜੱਟਾ ਬਹੁਤ ਔਖੀਆਂ ਇਹ ਫ਼ਕੀਰੀਆਂ ਨੇ
ਜੰਗ ਜਾਲਨਾ ਸਾਰ ਦਾ ਤੱਕਲਾ ਏ ਏਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੇ
ਜੋਗੀ ਨਾਲ ਨਸੀਹਤਾਂ ਹੋ ਜਾਂਦੇ ਜਿਵੇਂ ਉਠ ਦੇ ਨੱਕ ਨਕੀਰੀਆਂ ਨੇ
ਤੂੰਬਾ ਖੱਪਰੀ ਸਿਮਰਨਾ ਨਾਦ ਸਿੰਞੀ ਚਿਮਟਾ ਭੰਗ ਨਰੇਲ ਜੰਜ਼ੀਰੀਆਂ ਨੇ
ਛੱਡ ਤ੍ਰੀਮਤਾਂ ਦੀ ਝਾਕ ਹੋ ਜੋਗੀ ਫ਼ਕਰ ਨਾਲ ਜਹਾਨ ਕੀ ਸੀਰੀਆਂ ਨੇ
ਵਾਰਸਸ਼ਾਹ ਇਹ ਜੱਟ ਫ਼ਕੀਰ ਹੋਯਾ ਨਹੀਂ ਹੋਂਦੀਆਂ ਗੱਧੇ ਤੋਂ ਪੀਰੀਆਂ ਨੇ

ਕਲਾਮ ਰਾਂਝਾ

ਅਗੇ ਨਾਥ ਦੇ ਖੁਲ੍ਹਕੇ ਅਰਜ਼ ਕਰਦਾ ਸੂਰਤ ਯਾਰ ਦੀ ਨੂੰ ਅਸੀਂ ਢੂੰਡਨਾ ਏਂ
ਹੀਰ ਹੱਕ ਹਲਾਲ ਬੇਸ਼ੱਕ ਮੈਨੂੰ ਹੋਰ ਗ਼ੈਰ ਨੂੰ ਨਹੀਂ ਖਰੂੰਡਨਾ ਏਂ
ਨਾਗ ਇਸ਼ਕ ਦਾ ਬੈਠਾ ਏ ਵਿੱਚ ਸੀਨੇ ਕੁੰਡਲ ਮਾਰ ਜਿਸ ਖੁਨ ਨੂੰ ਖੂੰਡਨਾ ਏਂ
ਵਾਰਸਸ਼ਾਹ ਵਾਂਗਰ ਹੀਰ ਮਿਲਣ ਬਾਝੋਂ ਹੱਡ ਮਾਸ ਸਾਡਾ ਹਿਜਰ ਚੂੰਡਨਾ ਏਂ

ਹੋਰ

ਸਾਨੂੰ ਜੋਗ ਦੀ ਰੀਝ ਤਦੋਕਣੀ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇ
ਛੱਡ ਦੇਸ਼ ਸ਼ਰੀਕ ਕਬੀਲੜੇ ਨੂੰ ਅਸਾਂ ਸ਼ਰਮ ਦੇ ਤੌਰ ਅਜੂਬ ਕੀਤੇ
ਰੱਲ ਹੀਰ ਦੇ ਨਾਲ ਸੀ ਉੁਮਰ ਜਾਲੀ ਅਸਾਂ ਮਜ਼ੇ ਜਵਾਨੀ ਦੇ ਖ਼ੂਬ ਕੀਤੇ
ਹੀਰ ਛੱਤਿਆਂ ਨਾਲ ਮੈਂ ਮਸ ਭਿੰਨਾ ਅਸਾਂ ਦੋਹਾਂ ਨੇ ਨਸ਼ੇ ਮਰਗੂਬ ਕੀਤੇ

ਹੋਯਾ ਰਿਜ਼ਕ ਉਦਾਸ ਤਾਂ ਗੱਲ ਹਿੱਲੀ ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ
ਦਿਨਾਂ ਕੰਡ ਦਿੱਤੀ ਭਵੀਂ ਬੁਰੀ ਸਾਇਤ ਨਾਲ ਖੇੜਿਆਂ ਦੇ ਮਨਸੂਬ ਕੀਤੇ
ਪਿਆ ਵਖਤ ਜਾਂ ਜੋਗ ਵਿੱਚ ਆਣ ਫਾਥੇ ਇਹ ਵਾਇਦੇ ਆਣ ਮਤਲੂਬ ਕੀਤੇ
ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ ਨਾਰ੍ਹੇ ਦਰਦ ਦੇ ਬਹੁਤ ਯਕੂਬ ਕੀਤੇ
ਇਹ ਇਸ਼ਕ ਨਾ ਟਲੇ ਪੈਗੰਬਰਾਂ ਤੋਂ ਥੋਥੇ ਇਸ਼ਕ ਨੇ ਹੱਡ ਅਯੂਬ ਕੀਤੇ
ਦੇਹੀ ਆਪਣੀ ਸਾੜ ਕੇ ਖਾਕ ਕੀਤੀ ਏਸ ਇਸ਼ਕ ਨੇ ਚਾ ਗਰੂਬ ਕੀਤੇ
ਇਸ਼ਕ ਵਾਸਤੇ ਸ਼ਾਹ ਸਕੰਦਰੇ ਨੇ ਫਤਹਿ ਸ਼ਹਿਰ ਸ਼ਮਾਲ ਜਨੂਬ ਕੀਤੇ
ਏਸ ਜ਼ੁਲਫ਼ ਜੰਜੀਰ ਮਹਿਬੂਬ ਦੀ ਨੇ ਵਾਰਸਸ਼ਾਹ ਜਿਹੇ ਮਜ਼ਬੂਬ ਕੀਤੇ

ਬਾਲ ਨਾਥ ਨੇ ਰਾਂਝੇ ਦੇ ਹਕ ਵਿੱਚ ਦੁਆ ਕਰਨੀ ਅਤੇ ਦੁਆ ਮਨਜ਼ੂਰ ਹੋਣੀ

ਹੋਵੇਂ ਗੁਰੂ ਜਗਤ ਦਾ ਤਾਹੀਂ ਸਚਾ ਜਿਸ ਤੇ ਕਰਮ ਕਰੇਂ ਪਾਰ ਲੰਘ ਦਾ ਏ
ਮੈਨੂੰ ਹੀਰ ਦਿਹੋ ਸਾਨੂੰ ਤਲਬ ਇਹਾ ਹੀਰ ਹੀਰ ਮੇਰਾ ਜੀਉ ਮੰਗ ਦਾ ਏ
ਨਾਥ ਸਮਝਿਆ ਨਹੀਂ ਖਿਆਲ ਛਡਦਾ ਲੱਗਾ ਏਸਨੂੰ ਤੀਰ ਖੁਦੰਗ ਦਾ ਏ
ਨਾਥ ਕਰ ਇਸ਼ਨਾਨ ਭਬੂਤ ਮਲੀਆ ਤਾੜੀ ਲਾਇਕੇ ਰੱਬ ਤੋਂ ਮੰਗ ਦਾ ਏ
ਰਾਂਝਾ ਨਾਥ ਅਗੇ ਇਹੋ ਅਰਜ਼ ਕਰਦਾ ਅਸਾਂ ਇਸ਼ਕ ਦੋਹਾਂ ਰੰਗ ਰੰਗ ਦਾ ਏ
ਨਾਥਾ ਵਾਉ ਕੋਲੋਂ ਜਿਵੇਂ ਡਰੇ ਦੀਵਾ ਤਿਵੇਂ ਹੋਰਨਾਂ ਤੋਂ ਦਿੱਲ ਸੰਗ ਦਾ ਏ
ਅਖੀਂ ਮੀਟ ਮਰਾਕਬੇ ਵਿੱਚ ਹੋਯਾ ਹਰ ਤਰਫ ਧਿਆਨ ਕਰ ਮੰਗ ਦਾ ਏ
ਨਾਥ ਮੀਟ ਅਖੀਂ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗ ਦਾ ਏ
ਚੌਦਾਂ ਤਬਕ ਟਿਕਾਏ ਨੇ ਥਾਉਂ ਥਾਈਂ ਕੀਤਾ ਬੜਾ ਉਪਾ ਤੂੰ ਰੰਗ ਦਾ ਏ
ਦਰਗਾਹ ਲੋ ਬਾਲੀ ਹੈ ਹੱਕ ਵਾਲੀ ਓਥੇ ਆਦਮੀ ਬੋਲ ਨਾ ਹੰਗ ਦਾ ਏ
ਆਸਮਾਨ ਜ਼ਮੀਨ ਦਾ ਵਾਰਸੀ ਤੂੰ ਤੇਰਾ ਵੱਡਾ ਪਸਾਰੜਾ ਰੰਗ ਦਾ ਏ
ਰਾਂਝਾ ਜੱਟ ਫਕੀਰ ਹੋ ਆਣ ਬੈਠਾ ਰੱਖ ਤੱਕਵਾ ਨਾਮ ਤੇ ਲੰਗ ਦਾ ਏ
ਸੱਭ ਛੱਡ ਬੁਰਿਆਈਆਂ ਬੰਨ੍ਹ ਤਕਵਾ ਲਾਹ ਆਸਰਾ ਸਾਕ ਤੇ ਅੰਗ ਦਾ ਏ
ਮਾਰ ਹੀਰ ਦਿਆਂ ਨੈਣਾਂ ਖੁਆਰ ਕੀਤਾ ਲੱਗਾ ਜਿਗਰ ਵਿੱਚ ਤੀਰ ਖੁਦੰਗ ਦਾ ਏ
ਤੇਰਾ ਨਾਮ ਸੁਣਕੇ ਟਿਲੇ ਆਣ ਚੜ੍ਹਿਆ ਕਰਕੇ ਪੰਧ ਹਜ਼ਾਰੇ ਤੇ ਝੰਗ ਦਾ ਏ
ਸ਼ੌਕ ਨਾਲ ਜੰਗਲ ਬੇਲਾ ਚੀਰਿਆ ਸੂ ਕੀਤਾ ਖੌਫ ਨਾ ਸ਼ੇਰ ਮਲੰਗ ਦਾ ਏ
ਲਾਟ ਇਸ਼ਕ ਦੀ ਤੇ ਤੱਨ ਜਾਲਿਆ ਸੂ ਜਿਵੇਂ ਸ਼ਮ੍ਹਾਂ ਤੇ ਹਾਲ ਪਤੰਗ ਦਾ ਏ
ਘੋਨ ਮੋਨ ਹੋਕੇ ਸਿਰੇ ਸਵਾਹ ਪਾਈ ਚੀਰਾ ਲਾਹ ਕੇ ਤੇ ਸੂਹੇ ਰੰਗ ਦਾ ਏ
ਐਸਾ ਇਸ਼ਕ ਨੇ ਮਾਰ ਹੈਰਾਨ ਕੀਤਾ ਸੜ ਗਿਆ ਸੂ ਅੰਗ ਪਤੰਗ ਦਾ ਏ

ਕੰਨ ਪਾੜ ਮੁਨਾ ਕੇ ਸੀਸ ਦਾੜ੍ਹੀ ਪੀ ਬਹੇ ਪਿਆਲੜਾ ਭੰਗ ਦਾ ਏ
ਕਰੇਂ ਫਰਜ਼ ਤਾਹੀਂ ਬੇੜਾ ਪਾਰ ਹੋਵੇ ਲਗੇ ਪਲਕ ਨਾ ਦੇਰ ਰੰਗ ਦਾ ਏ
ਸੱਭ ਸ਼ੇਖੀ ਮਸ਼ਾਇਕੀ ਛੱਡ ਕੇ ਤੇ ਬਾਣਾ ਧਾਰਿਆ ਫ਼ਕਰ ਨਿਹੰਗ ਦਾ ਏ
ਤੂੰ ਰੱਬ ਗਰੀਬ ਨਵਾਜ ਸਾਹਿਬ ਦਾ ਢਕਣਾ ਫ਼ਕਰ ਦੇ ਲੰਗ ਦਾ ਏ
ਜੋਗੀ ਹੋਇਕੇ ਦੇਸ ਤਿਆਗ ਆਯਾ ਰਿਜ਼ਕ ਦੂਰ ਹੈ ਕੁੰਜ ਕਲੰਗ ਦਾ ਏ
ਜੀਕੂੰ ਹੁਕਮ ਹੈ ਖੋਲ੍ਹਕੇ ਕਹੁ ਅਸਲੀ ਰਾਂਝਾ ਹੋ ਜੋਗੀ ਹੀਰ ਮੰਗ ਦਾ ਏ
ਹੋਯਾ ਹੁਕਮ ਦਰਗਾਹ ਥੀਂ ਹੀਰ ਬਖਸ਼ੀ ਬੇੜਾ ਲਾ ਦਿੱਤਾ ਅਸਾਂ ਢੰਗ ਦਾ ਏ
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ ਦੇਸੋ ਫਕਰ ਨੂੰ ਜਨਮ ਮਲੰਗ ਦਾ ਏ
ਵਾਰਸਸ਼ਾਹ ਜਿਨ੍ਹਾਂ ਨੂੰ ਰਬ ਬਖਸ਼ੇ ਤਿਨ੍ਹਾਂ ਨਾਲ ਕੀ ਮਹਿਕਮਾ ਜੰਗ ਦਾ ਏ

ਬਾਲਨਾਥ ਨੇ ਰਾਂਝੇ ਨੂੰ ਖੁਸ਼ਖਬਰੀ ਦੇਣੀ

ਨਾਥ ਖੋਲ੍ਹ ਅਖੀਂ ਕਹਿਆ ਰਾਂਝਣੇ ਨੂੰ ਬਚਾ ਜਾਹ ਤੇਰਾ ਕੰਮ ਹੋਇਆ ਈ
ਫੁੱਲ ਆਣ ਲੱਗਾ ਉੱਸ ਬੂਟੜੇ ਨੂੰ ਜਿਹੜਾ ਵਿੱਚ ਦਰਗਾਹ ਦੇ ਬੋਇਆ ਈ
ਸੁਣਕੇ ਖੁਸ਼ੀ ਦੇ ਨਾਲ ਤਿਆਰ ਹੋਯਾ ਜੱਟ ਜੋਗ ਦੀ ਜੋਗ ਨੂੰ ਜੋਇਆ ਈ
ਪੜ੍ਹਕੇ ਫਾਤਿਹਾ ਖੈਰ ਦਾ ਗੁਰੂ ਸਾਹਿਬ ਬਚਨ ਫਤ੍ਹੇ ਦਾ ਮੁਖ ਥੀਂ ਗੋਇਆ ਈ
ਹੀਰ ਬਖਸ਼ ਦਿਤੀ ਸੱਚੇ ਰੱਬ ਤੈਨੂੰ ਮੋਤੀ ਲਾਲ ਦੇ ਨਾਲ ਪਰੋਇਆ ਈ
ਚੜ੍ਹ ਦੌੜਕੇ ਜਿੱਤ ਲੈ ਖੇੜਿਆਂ ਨੂੰ ਬੱਚਾ ਸਗਨ ਤੈਨੂੰ ਭਲਾ ਹੋਇਆ ਈ
ਕਮਰ ਕੱਸ ਉਦਾਸੀਆਂ ਬੰਨ੍ਹ ਲਈਆਂ ਜੋਗੀ ਤੁਰਤ ਤਿਆਰ ਹੀ ਹੋਇਆਂ ਈ
ਖੁਸ਼ੀ ਹੋ ਕੇ ਕਰੋ ਵਿਦਾ ਮੈਨੂੰ ਹੱਥ ਬੰਨ੍ਹ ਕੇ ਆਣ ਖਲੋਇਆ ਈ
ਕਰੋ ਮਿਹਰ ਮੇਰੇ ਪੁਸ਼ਤ ਲਾਓ ਥਾਪੀ ਰੁਖ਼ਸਤ ਦੇਹੋ ਵੇਲਾ ਰੱਲ ਢੋਇਆ ਈ
ਵਾਰਸਸ਼ਾਹ ਜਾਂ ਨਾਥ ਨੇ ਹੁਕਮ ਕੀਤਾ ਟਿਲਿਓਂ ਉਤਰਦਾ ਪੱਤਰਾ ਹੋਇਆ ਈ

ਬਾਲਨਾਥ ਪਾਸੋ ਰਾਂਝੇ ਨੇ ਰੰਗਪੁਰ ਦੀ ਤਰਫ ਤਿਆਰ ਹੋਣਾ

ਰਾਂਝੇ ਟੁਰਦਿਆਂ ਹੋਇਆਂ ਵਿਚਾਰ ਕੀਤੀ ਕੋਈ ਹੋਰ ਫਰੇਬ ਬਣਾਈਏ ਜੀ
ਪਟ ਬੂਟੀਆਂ ਟਿਲੇ ਦੀਆਂ ਪਾ ਬਗਲੀ ਧੁੱਪੇ ਰੱਖ ਕੇ ਚਾ ਸੁਕਾਈਏ ਜੀ
ਚੂਨਾ ਪੀਸ ਕੇ ਬਿੱਲ ਵਿਚ ਪਾ ਲਈਏ ਤਵਾਸ਼ੀਰ ਦਾ ਰੰਗ ਵਿਖਾਈਏ ਜੀ
ਇੱਟ ਸਿੱਟ ਦੀਆਂ ਜੜ੍ਹਾਂ ਨੂੰ ਪੁਟ ਕੇ ਤੇ ਜੜ੍ਹ ਪਾਨ ਦੀ ਆਖ ਸੁਣਾਈਏ ਜੀ
ਛਾਣ ਕੁਟ ਕੇ ਪੀਸ ਕੇ ਪਾ ਬਗਲੀ ਹੋਕਾ ਵੈਦਗੀ ਚਾ ਦਿਵਾਈਏ ਜੀ
ਕਿਸੇ ਫੰਦ ਫ਼ਰੇਬ ਜੇ ਮਿਲੇ ਪਿਆਰਾ ਟੂਣੇ ਸਿਹਰ ਜਾਦੂ ਪੜ੍ਹ ਜਾਈਏ ਜੀ
ਮੀਏਂ ਲਾਲ ਸ਼ਾਹਬਾਜ਼ ਹੁਸੈਨ ਵਾਂਗੂੰ ਵੰਗਾਂ ਚੂੜੀਆਂ ਨੱਥ ਚਾ ਪਾਈਏ ਜੀ
ਵਿਚੋਂ ਮਜਲਸੋਂ ਉਠ ਕੇ ਵਾਂਗ ਮਜਨੂੰ ਪੈਰ ਕੁੱਤਿਆਂ ਦੇ ਚੁੰਮ ਆਈਏ ਜੀ

ਦਰਸ ਯਾਰ ਪਿਆਰੇ ਦੇ ਦੇਖਣੇ ਨੂੰ ਵੈਦਾਂ ਜੋਗੀਆਂ ਦਾ ਵੇਸ ਲਾਈਏ ਜੀ
ਵਾਰਸਸ਼ਾਹ ਦਾ ਤਦੋਂ ਦੀਦਾਰ ਪਾਈਏ ਜਦੋਂ ਆਪਣਾ ਆਪ ਗਵਾਈਏ ਜੀ

ਚੇਲਿਆਂ ਨੇ ਰਾਂਝੇ ਨੂੰ ਜੋਗ ਮਿਲਣ ਉੱਤੇ ਹਸਦ ਕਰਨਾ

ਜੋਗੀ ਨਾਥ ਤੋਂ ਖੁਸ਼ੀ ਲੈ ਵਿਦਾ ਹੋਇਆ ਛੂਟਾ ਬਾਜ ਜਿਉਂ ਤੇਜ਼ ਤਰਾਰਿਆਂ ਨੂੰ
ਫੌਜਦਾਰ ਹਜ਼ੂਰ ਥੀਂ ਕੂਚ ਕੀਤਾ ਡੰਕਾ ਲੱਗਾ ਹੈ ਚੋਟ ਨਗਾਰਿਆਂ ਨੂੰ
ਇੱਕ ਪਲਕ ਵਿਚ ਕੰਮ ਹੋ ਰਿਆ ਉਸਦਾ ਲੱਗੀ ਅੱਗ ਫਿਰ ਚੇਲਿਆਂ ਸਾਰਿਆਂ ਨੂੰ
ਅਸਾਂ ਟਹਿਲ ਕਰੇਂਦਿਆਂ ਉਮਰ ਗੁਜ਼ਰੀ ਢਿਲ ਕੀਤੀ ਸੂਚੇਲਿਆਂ ਪਿਆਰਿਆਂ ਨੂੰ
ਜੋਗ ਦੇਹੋ ਜੋ ਆਉਂਦੇ ਲੋਕ ਨਵੇਂ ਰਬ ਜਾਣਦਾ ਸਾਡਿਆਂ ਨਾਹਰਿਆਂ ਨੂੰ
ਜੇਕਰ ਮਿਹਰ ਦੀ ਨਜ਼ਰ ਨਾ ਵੇਖਦੇ ਹੋ ਪਾਵੇਂ ਰਬ ਤੋਂ ਕਰੇ ਜੋ ਕਰੇ ਕਾਰਿਆਂ ਨੂੰ
ਜੱਟ ਕਲ੍ਹ ਦੇ ਆਏ ਨੂੰ ਜੋਗ ਦਿਤੇ ਕਿਹਾ ਮਾਨ ਹੈ ਅਸਾਂ ਬੇਚਾਰਿਆਂ ਨੂੰ
ਮੁੜਕੇ ਰਾਂਝਣੇ ਇੱਕ ਜੁਆਬ ਦਿਤਾ ਉਹਨਾਂ ਚੇਲਿਆਂ ਹੈਂਸਿਆਰਿਆਂ ਨੂੰ
ਭਲੇ ਕ੍ਰਮ ਹੋਵਣ ਤਾਹੀਂ ਜੋਗ ਪਾਈਏ ਮਿਲੇ ਜੋਗ ਨਾ ਕਰਮਾਂ ਦੇ ਮਾਰਿਆਂ ਨੂੰ
ਅਸੀਂ ਜੱਟ ਅਨਜਾਣ ਥੀ ਫਸ ਗਏ ਕਰਮ ਕੀਤੋ ਸੂ ਅਸਾਂ ਨਿਕਾਰਿਆਂ ਨੂੰ
ਤੁਸੀਂ ਮੁਦਤਾਂ ਦੇ ਬੈਠੇ ਟਹਿਲ ਕਰਦੇ ਹਾਸਲ ਕੁੱਝ ਨਾ ਅਕਲਾਂ ਸਵਾਰਿਆਂ ਨੂੰ
ਵਾਰਸਸ਼ਾਹ ਅੱਲਾ ਜਦੋਂ ਕਰਮ ਕਰਦਾ ਹੁਕਮ ਹੁੰਦਾ ਏ ਨੇਕ ਸਤਾਰਿਆਂ ਨੂੰ

ਕਲਾਮ ਚਲਆਂ ਦੀ ਰਾਂਝੇ ਨਾਲ

ਤੂੰ ਤਾਂ ਜੋਗ ਲਿਆ ਨਾਲ ਸਾਹਿਬ ਦੇ ਖੁਸ਼ੀ ਨਾਲ ਗ਼ੁਮਾਨ ਦੇ ਆ ਲੀਤੋ
ਭਲੇ ਮਿਲਦਿਆਂ ਟਿਲੇ ਤੇ ਆਣ ਚੜ੍ਹਿਓਂ ਜੋਗ ਗੱਲ ਦੇ ਨਾਲ ਤੂੰ ਪਾ ਲੀਤੋ
ਧੰਨ ਭਾਗ ਸੁਹਾਗ ਨਸੀਬ ਤੇਰੇ ਜਿੱਸ ਗੁਰੂ ਨੂੰ ਝੱਬ ਝੁਕਾ ਲੀਤੋ
ਕੁਝ ਪੁੰਨ ਨਾ ਦਾਨ ਇਸ਼ਨਾਨ ਕੀਤਾ ਕੰਮ ਗੱਲ ਦੇ ਨਾਲ ਬਣਾ ਲੀਤੋ
ਜ਼ੋਹਦ ਬੰਦਗੀ ਤੁੱਧ ਨਾ ਮੂਲ ਕੀਤੀ ਸਤਿਗੁਰਾਂ ਦਾ ਭਾਰ ਉਠਾ ਲੀਤੋ
ਅਸੀਂ ਮਰਦੇ ਤੇ ਡਰਦੇ ਹੀ ਦੁਰ ਰਹੇ ਹਾਂ ਆਸਨ ਤੁਧ ਨਜ਼ਦੀਕ ਵਿਛਾ ਤੋਂ
ਕੋਈ ਦਿਉ ਭੁਲਾਵੜਾ ਠੱਗਿਓ ਈ ਸਿਰ ਗੁਰੂ ਦੇ ਜਾਦਤੂ ਪਾ ਲੀਤੋ
ਵਾਰਸਸ਼ਾਹ ਤੋਂ ਜੋਗ ਦਾ ਲਿਆ ਧਾੜਾ ਹਿੱਕ ਅਗੇ ਤੂੰ ਜੋਗ ਨੂੰ ਲਾ ਲੀਤੋ

ਕਲਾਮ ਸ਼ਾਇਰ

ਜਦੋਂ ਕਰਮ ਅਲਾਹ ਦਾ ਕਰੇ ਮਦਦ ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ
ਲੈਣ ਕਰਜ਼ ਨਾਹੀਂ ਬੂਹੇ ਜਾ ਬਹੀਏ ਕੇਹਾ ਤਾਣ ਹੈ ਅਸਾਂ ਨਿਤਾਣਿਆਂ ਦਾ
ਹੁਕਮ ਨਾਲ ਜਹਾਜ ਸਮੁੰਦ ਫਿਰਦਾ ਉੱਥੇ ਕੁੱਝ ਨਾ ਜ਼ੋਰ ਮੁਹਾਣਿਆਂ ਦਾ
ਇਕ ਜਾਗਦੇ ਰਹਿਣ ਮਹਿਰੂਮ ਬੈਠੇ ਇਹ ਖੇਲ ਹੈ ਓਸਦੇ ਭਾਣਿਆਂ ਦਾ

ਇੱਕ ਸੁਤੜੇ ਦਏਂ ਜਗਾ ਸਾਹਿਬਾ ਜ਼ਾਮਨ ਕਿਹੜਾ ਹੱਕ ਦੇ ਭਾਣਿਆਂ ਦਾ
ਖੇੜਾ ਹੀਰ ਪਰਨਾ ਘਰ ਜਾ ਬੈਠਾ ਹੋਇਆ ਵਾਰਸੀ ਹੁਸਨ ਟਿਕਾਣਿਆਂ ਦਾ
ਜੈਂਦੇ ਹੋਠ ਨਬਾਤ ਤੇ ਸ਼ਕਰ ਪਾਰੇ ਗਲ੍ਹਾਂ ਵਿੱਚ ਸਵਾਦ ਮਖਾਣਿਆਂ ਦਾ
ਰਾਂਝਾ ਚਾਕ ਹੋਯਾ ਲੱਖ ਦੁੱਖ ਝਾਕੇ ਹੀ ਕੀਤਾ ਸੀ ਚਾਕ ਬੇਆਣਿਆਂ ਦਾ
ਵੱਢੀ ਖਾਇਕੇ ਕਾਜ਼ੀ ਨਕਾਹ ਪੜ੍ਹਿਆ ਜਦੋਂ ਚਲਿਆ ਹੁਕਮ ਮਲਵਾਨਿਆਂ ਦਾ
ਮੇਰੇ ਕਰਮ ਸਵੱਲੜੇ ਆਣ ਜਾਗੇ ਖੇਤ ਜੰਮਿਆ ਭੰਨਿਆਂ ਦਾਣਿਆਂ ਦਾ
ਰਾਂਝਾ ਹੋ ਜੋਗੀ ਆਯਾ ਵਾਹੋ ਦਾਹੀ ਸ਼ੌਕ ਹੀਰ ਦਾ ਨਾਮ ਦੇਵਾਣਿਆਂ ਦਾ
ਵਾਰਸਸ਼ਾਹ ਮੀਆਂ ਵਡਾ ਵੈਦ ਰਾਂਝਾ ਸਰਦਾਰ ਹੈ ਸਭ ਸਿਆਣਿਆਂ ਦਾ

ਰਾਂਝੇ ਨੇ ਰੰਗ ਪਰ ਨੂੰ ਰਵਾਣਾ ਹੋਣਾ

ਰਾਂਝਾ ਹੋ ਤਿਆਰ ਜਾਂ ਉਠ ਟੁਰਿਆ ਜਾਂਦਾ ਪਿੰਡ ਦਰ ਪਿੰਡ ਫਿਰੋਤੜਾ ਨੀ
ਜੇੜੇ ਪਿੰਡ ਵਿੱਚ ਆਵੇ ਤਾਂ ਲੋਕ ਪੁੱਛਣ ਇਹ ਤਾਂ ਜੋਗੀੜਾ ਬਾਲੜਾ ਛੋਟੜਾ ਨੀ
ਕੰਨੀਂ ਮੁੰਦਰਾਂ ਇਸ ਨੂੰ ਨਾਂਹ ਫਬਣ ਇਹਦੇ ਤੇੜ ਨਾ ਬਣੇ ਲੰਗੋਟੜਾ ਨੀ
ਕੋਈ ਜੋਗੀਆਂ ਦੀ ਨਹੀਂ ਡੌਲ ਇਸਦੀ ਹੱਡ ਪੈਰ ਵਲੋਂ ਦੋਖੋ ਮੋਟੜਾ ਨੀ
ਜਗ੍ਹਾ ਮੁੰਦਰਾਂ ਦੀ ਸਈਓ ਸੋਹਣ ਵਾਲੇ ਹੱਥ ਸੋਂਹਦਾ ਰੰਗਲਾ ਸੋਟੜਾ ਨੀ
ਕਿਸੇ ਮਾਣ ਮੱਤੀ ਘਰੋਂ ਕੱਢ ਦਿੱਤਾ ਜੈਂਦੇ ਲਖੀ ਵਿਕਾਉਂਦਾ ਪੋਤੜਾ ਨੀ
ਸਾਨੂੰ ਇਸ ਜਿਹਾ ਚੰਦ ਜੇ ਹਥ ਆਵੇ ਪਹਿਨੇ ਜ਼ਰੀ ਤੇ ਬਾਦਲਾਂ ਗੋਟੜਾ ਨੀ
ਕਿਸੇ ਭਾਗਭਰੀ ਇਹਨੂੰ ਜੰਮਿਆ ਸੀ ਇਹ ਤਾਂ ਹੁਸਨ ਦੀ ਖਾਣ ਦਾ ਟੋਟੜਾ ਨੀ
ਸੱਤ ਜਨਮ ਕੇ ਹਮੀਂ ਹਾਂ ਨਾਥ ਪੂਰੇ ਕਦੇ ਵਾਹਿਆ ਨਹੀਓਂ ਜੋੜੜਾ ਨੀ
ਦੁੱਖ ਭੰਜਨ ਨਾਥ ਹੈ ਨਾਮ ਮੇਰਾ ਮੈਂ ਧਨੰਤਰ ਵੈਦ ਦਾ ਪੋਤਰਾ ਨੀ
ਹੀਰਾ ਨਾਥ ਹੈ ਵੱਡਾ ਗੁਰਦੇਵ ਸਾਡਾ ਚਲੇ ਓਸਦਾ ਪੂਜਣੇ ਚੌਤ੍ਹਰਾ ਨੀ
ਜੇ ਕੋਈ ਅਸਾਂ ਦੇ ਨਾਲ ਦਮ ਮਾਰਦਾ ਏ ਏਸ ਜੱਗ ਤੋਂ ਜਾਇਗਾ ਔਤਰਾ ਨੀ
ਅਸਾਂ ਨਾਲ ਹੀ ਰੱਬ ਨੇ ਕਰਮ ਕੀਤਾ ਅਸਾਂ ਜੋਗ ਨਾ ਲਿਆ ਜੋ ਖੋਟੜਾ ਨੀ
ਬਾਲ ਨਾਥ ਸੱਚਾ ਗੁਰੁ ਪਾਇਆ ਮੈਂ ਸੀਨਾ ਸਾਫ਼ ਹੈ ਨੂਰ ਦਾ ਧੋਤੜਾ ਨੀ
ਝੱਲ ਇਸ਼ਕ ਦਾ ਝਾਗਣਾ ਬਹੁਤ ਔਖਾ ਬਾਜ ਰਾਹਬਰਾਂ ਰਾਹਦਾ ਟੋਟੜਾ ਨੀ
ਜਿਸਨੂੰ ਇਸ਼ਕ ਦੀ ਰਮਜ਼ ਦੀ ਖਬਰ ਨਹੀਂ ਭਾਰ ਹੇਠ ਜਿਉਂ ਲਦਿਆ ਖੋਤੜਾ ਨੀ
ਅਸੀਂ ਫਕਰ ਹਾਂ ਜ਼ਾਹਰਾ ਨਾਗ ਕਾਲੇ ਕੂੰਡਾ ਬਗਲ ਤੇ ਹੱਥ ਭੰਗ ਘੋਟੜਾ ਨੀ
ਵਾਰਸਸ਼ਾਹ ਜੋ ਆਗਿਆ ਲਏ ਸਾਡੀ ਦੁੱਧ ਪੁੱਤਰਾਂ ਦੇ ਨਾਲ ਸੌਂਤਰਾ ਨੀ

ਤਥਾ

ਧਾਯਾ ਟਿੱਲਿਓਂ ਰਾਹ ਲੈ ਖੇੜਿਆਂ ਦਾ ਚਲਿਆਮੀਂਹ ਜਿਉਂ ਆਉਂਦਾ ਉਠ ਉੱਤੇ

ਕਾਬਾ ਰੱਖ ਮੱਥੇ ਰੱਬ ਯਾਦ ਕਰਕੇ ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ
ਮੋਢੇ ਪਾ ਜੰਬੀਲ ਨੂੰ ਪਕੜ ਆਸਾ ਜੋਗੀ ਡੂੰਮ ਦੇਂਦੇ ਜਿਵੇਂ ਸਿੱਟ ਉੱਤੇ
ਚਿਮਟਾ ਖੱਪਰੀ ਫਾਉੜੀ ਡੰਡਾ ਕੂੰਡਾ ਭੰਗ ਪੋਸਤ ਚਾ ਬਧੀ ਸੂ ਪਿੱਠ ਉੱਤੇ
ਨਸ਼ੇ ਨਾਲ ਝੁਲਾਰਦਾ ਮਸਤ ਜੋਗੀ ਜਿਵੇਂ ਸਾਰਬਾਂ ਝੂਲਦੇ ਉੱਠ ਉੱਤੇ
ਬੈਰਾਗ ਸੰਨਿਆਸ ਜਿਉਂ ਲੜਨ ਚੱਲੇ ਰੱਖ ਹੱਥ ਤਲਵਾਰ ਦੀ ਮੁੱਠ ਉੱਤੇ
ਜੋਗੀ ਖੁਸ਼ ਹੋ ਆਉਂਦਾ ਖੇੜਿਆਂ ਨੂੰ ਜਿਵੇਂ ਜੰਞ ਚੜ੍ਹਦੀ ਸੋਹਣੇ ਉੱਠ ਉੱਤੇ
ਵਾਹੋਦਾਹ ਧਾਣਾ ਰਾਂਝਾ ਖੇੜਿਆਂ ਨੂੰ ਵਗੇ ਤੀਰ ਜਿਉਂ ਵਹਿਟ ਦੀ ਸੁੱਟ ਉੱਤੇ
ਏਵੇਂ ਸਰਕ ਦਾ ਆਉਂਦਾ ਖੇੜਿਆਂ ਨੂੰ ਜਿਵੇਂ ਫੌਜ ਚੜ੍ਹ ਆਉਂਦੀ ਲੁੱਟ ਉੱਤੇ
ਵਾਰਸ ਆਣ ਵੜਿਆ ਜੂਹ ਖੇੜਿਆਂ ਦੀ ਸਾਈਂ ਹੋਯਾ ਰੰਝੇਟੇ ਦੀ ਪਿੱਠ ਉੱਤੇ

ਰਾਂਝੇ ਨੇ ਭੇਸ ਵਟਾਉਣਾ

ਰਾਂਝਾ ਭੇਸ ਵਟਾਇਕੇ ਜੋਰੀਆਂ ਦਾ ਉੱਠ ਹੀਰ ਦੇ ਸ਼ਹਿਰ ਨੂੰ ਧਾਉਂਦਾ ਏ
ਭੁਖਾ ਸ਼ੇਰ ਜਿਉਂ ਦੌੜਦਾ ਮਾਰ ਉਤੇ ਜਿਵੇਂ ਚੌਰ ਭੀ ਸੰਨ੍ਹ ਤੇ ਆਉਂਦਾ ਏ
ਸੁਖ਼ਨ ਯਾਰ ਦੇ ਯਾਰ ਨੂੰ ਚਿਤ ਆਏ ਕਦੀ ਰੋਂਵਦਾ ਤੇ ਕਦੀ ਗਾਉਂਦਾ ਏ
ਤਿਤਰ ਬੋਲਦਾ ਸ਼ਗਨ ਮਨਾਉਂਦਾ ਏ ਮੰਨ ਸ਼ੀਰਨੀ ਪੀਰ ਧਿਆਉਂਦਾ ਏ
ਨਾਲ ਕਾਇਦੇ ਦੇ ਜੋਗੀ ਸਰਕ ਟੁਰਿਆ ਜਿਵੇਂ ਮੀਂਹ ਅੰਧੇਰੀ ਦਾ ਆਉਂਦਾ ਏ
ਦੇਸ ਖੇੜਿਆਂ ਦੇ ਰਾਂਝਾ ਜਾ ਵੜਿਆ ਵਾਰਸਸ਼ਾਹ ਅਯਾਲ ਬੁਲਾਉਂਦਾ ਏ

ਰਾਂਝੇ ਨੇ ਰੰਗ ਪੁਰ ਦੀ ਹਦ ਵਿਚ ਆਉਣਾ

ਜਦੋਂ ਰੰਗ ਪੁਰ ਦੀ ਜੂਹ ਜਾ ਵੜਿਆਂ ਭੇਡਾਂ ਚਾਰੇ ਅਯਾਲ ਵਿਚ ਬਾਰ ਦੇ ਜੀ
ਨੇੜੇ ਆਣਕੇ ਜੋਗ ਨੂੰ ਵੇਖਦਾ ਏ ਜਿਵੇਂ ਨੈਣ ਵੇਖਣ ਨੈਣ ਯਾਰ ਦੇ ਜੀ
ਜੱਟ ਚੋਰ ਤੇ ਚੁਗਲ ਦੀ ਜੀਭ ਵਾਂਗੂੰ ਗੁਝੇ ਰਹਿਣ ਨਾ ਦੀਦੜੇ ਯਾਰ ਦੇ ਜੀ
ਚੋਰ ਯਾਰ ਤੇ ਠੱਗ ਨਾ ਰਹਿਣ ਗੁਝੇ ਕਿਥੋਂ ਛੁਪਣ ਇਹ ਆਦਮੀ ਕਾਰ ਦੇ ਜੀ
ਤੁਸੀਂ ਕਿਹੜੇ ਦੇਸ ਤੋਂ ਆਏ ਰਮਤੇ ਸੁਖ਼ਨ ਦੱਸ ਖਾਂ ਖੋਲ੍ਹ ਨਰਵਾਰ ਦੇ ਜੀ
ਰੰਗ ਪੁਰ ਬਾਸ਼ੀ ਚੱਲੇ ਕੁੰਭ ਮੇਲੇ ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ
ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ ਮਿਲਣ ਵਾਲਿਆਂ ਦੀਆਂ ਕੁਲਾਂ ਤਾਰ ਦੇ ਜੀ
ਵਾਰਸਸ਼ਾਹ ਮੀਆਂ ਚਾਰੇ ਚੱਕ ਭੌਂਦੇ ਹਮੀਂ ਕੁਦਰਤਾਂ ਕੋ ਦੀਦ ਮਾਰ ਦੇ ਜੀ

ਕਲਾਮ ਅਯਾਲੀ ਦੀ ਰਾਂਝੇ ਨਾਲ

ਪਾਲੀ ਆਖਦਾਂ ਫ਼ਕਰ ਨਾ ਝੂਠ ਬੋਲਣ ਫ਼ਕਰ ਸੋਈ ਜੋ ਝੂਠ ਨੂੰ ਮਾਰ ਦੇ ਜੀ
ਬਣੇ ਫ਼ਕਰ ਤੇ ਰੱਜ ਕੇ ਝੂਠ ਬੋਲੇ ਝੂਠੇ ਧਰਮ ਈਮਾਨ ਤੋਂ ਹਾਰ ਦੇ ਜੀ
ਸੱਚ ਅਲਾ ਦਾ ਨਾਮ ਤੇ ਫ਼ਕਰ ਦੂਜਾ ਹੋਰ ਝੂਠ ਪਸਾਰ ਪਸਾਰਦੇ ਜੀ

ਸਾਰੇ ਮੁਲਕ ਵਿਚ ਵੱਧ ਖ਼ਚਰੋਟ ਪਾਲੀ ਤੁਰਦੇ ਫਿਰਦਿਆਂ ਭੇਡਾਂ ਨੂੰ ਚਾਰ ਦੇ ਜੀ
ਸੌ ਹਿਸੇ ਖਚਰੋਟ ਵਿਚ ਪਾਲੀਆਂ ਦੇ ਦਸਵਾਂ ਹਿਸਾ ਹੈ ਵਿੱਚ ਸੰਸਾਰ ਦੇ ਜੀ
ਤੂੰ ਤਾਂ ਚਾਕ ਸਿਆਲਾਂ ਦਾ ਨਾਮ ਧੀਦੋ ਛੱਡ ਖਚਰ-ਪੌ ਗੱਲ ਪੰਜਾਬ ਦੇ ਜੀ
ਮਹੀਂ ਚੂਚਕੇ ਦੀਆਂ ਜਦੋਂ ਚਾਰਦਾ ਮੈਂ ਜੱਟੀ ਮਾਣਦਾ ਸੈਂ ਵਿੱਚ ਬਾਰ ਦੇ ਜੀ
ਤੇਰਾ ਮਿਹਣਾ ਹੀਰ ਸਿਆਲ ਤਾਈਂ ਖਬਰ ਆਮ ਸੀ ਵਿੱਚ ਸੰਸਾਰ ਦੇ ਜੀ
ਨੱਸ ਜਾਹ ਏਥੋਂ ਮਾਰ ਸੁਟਣੀਗੇ ਖੇੜੇ ਸੱਚ ਤੇ ਝੂਠ ਨਿਤਾਰ ਦੇ ਜੀ
ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ ਜਾਨ ਤਖਤ ਹਜ਼ਾਰੇ ਨੂੰ ਮਾਰ ਦੇ ਜੀ
ਨੱਸ ਜਾਹ ਖੇੜੇ ਮਤਾਂ ਲਾਧ ਕਰਨੀ ਪਿਆਦੇ ਬੰਨ੍ਹ ਲੈ ਜਾਣ ਸਰਕਾਰ ਦੇ ਜੀ
ਮੀਆਂ ਜਾਹ ਤੈਥੋਂ ਲੇਖਾ ਮੰਗਣੀਗੇ ਵਿੱਚ ਰੋਜ਼ ਹਿਸਾਬ ਸ਼ੁਮਾਰ ਦੇ ਜੀ
ਕੋਈ ਹਾਮੀ ਨਾ ਹੋਵਸੀ ਮੂਲ ਤੇਰਾ ਨਫ਼ਸੋ ਨਫ਼ਸੀ ਹੋ ਸੱਭ ਪੁਕਾਰ ਦੇ ਜੀ
ਮਾਰ ਚੁਰ ਕਰ ਸੁੱਟਣੀ ਹੱਡ ਗੋਡੇ ਮੁਲਕ ਗੋਰ ਅਜ਼ਾਬ ਕਹਾਰ ਦੇ ਜੀ
ਆਖੇ ਲਗ ਮੇਰੇ ਮੁੜ ਜਾਹ ਪਿਛ੍ਹਾਂ ਖੇੜੇ ਘੋੜੀਆਂ ਤੇ ਚੜ੍ਹ ਤਾੜ ਦੇ ਜੀ
ਜਿੱਸ ਵਕਤ ਹੋਵੇ ਖ਼ਬਰ ਖੇੜਿਆਂ ਨੂੰ ਓਸੇ ਵਕਤ ਤੇਰੀ ਜਾਨ ਮਾਰ ਦੇ ਜੀ
ਵਾਰਸਸ਼ਾਹ ਜਥੋਂ ਗੋਰ ਵਿਚ ਹਡ ਕੜਕਣ ਗੁਰਜਾਂ ਨਾਲ ਆਸੀ ਗੁਨ੍ਹਾਾਗਾਰ ਦੇ ਜੀ

ਕਲਾਮ ਰਾਂਝਾ

ਫ਼ਕਰ ਆਖਦਾ ਪਾਲੀਆ ਕਹਿਰ ਕੀਤੋ ਐਡਾ ਝੂਠ ਦਾ ਬੋਲ ਕਿਉਂ ਬੋਲਿਓ ਈ
ਡਾਂਗਾਂ ਮਾਰਕੇ ਟਿਚਕਰਾਂ ਕਰੇਂ ਏਵੇਂ ਐਡਾ ਝੂਠ ਅਪਰਾਧ ਕਿਉਂ ਤੋਲਿਓ ਈ
ਅੱਯੜ ਚਾਰਨਾ ਕੰਮ ਪੈਗੰਬਰਾਂ ਦਾ ਕਿਹਾ ਅਮਲ ਸ਼ੈਤਾਨ ਦਾ ਰੋਲਿਓ ਈ
ਤੇਰਾ ਸੱਭ ਹਵਾਲ ਮਾਲੂਮ ਕੀਤਾ ਲੁਕਮਾ ਮੁੱਖ ਹਰਾਮ ਦਾ ਚੋਲਿਓ ਈ
ਭੇਡਾਂ ਚਾਰਕੇ ਤੁਹਮਤਾਂ ਜੋੜਨਾ ਏਂ ਕਿਉਂ ਗਜ਼ਬ ਫ਼ਕੀਰ ਤੇ ਖੋਲ੍ਹਿਓ ਈ
ਅਸੀਂ ਫ਼ਕਰ ਅਲਾਹ ਦੇ ਨਾਗ ਵਾਰਸ ਅਸਾਂ ਨਾਲ ਕੀ ਘੋਲਣਾ ਘੋਲਿਓ ਈ

ਕਲਾਮ ਅਯਾਲੀ

ਅਯਾਲੀ ਆਖਦਾ ਝੂਠ ਨਾ ਬੋਲ ਤੂੰ ਭੀ ਮਖਣ ਪਾਣੀਓਂ ਕਿਸੇ ਨਾ ਰੋਲਿਓ ਈ
ਵਾਹੀ ਛੱਡਕੇ ਖੋਲੀਆਂ ਚਾਰੀਆਂ ਨੀ ਹੋਯੋਂ ਜੋਗੀੜਾ ਜੀਉ ਜਾਂ ਡੋਲਿਓ ਈ
ਖੇੜੇ ਲੈ ਗਏ ਜ਼ੋਰ ਬਜ਼ੋਰ ਤੈਥੋਂ ਰੋਂਦਾ ਫਿਰਨਾ ਏਂ ਝੂਠ ਦਾ ਬੋਲਿਓ ਈ
ਸੱਚ ਮੰਨ ਕੇ ਪਿਛ੍ਹਾਂ ਮੁੜ ਜਾਹ ਜੱਟਾ ਕਿਹਾ ਕੂੜ ਦਾ ਫੋਲਨਾ ਫੋਲਿਓ ਈ
ਤੇਰੀ ਸੱਭ ਹਕੀਕਤ ਹੈ ਲੱਭ ਲਈ ਚਲਾ ਜਾਹ ਮੁੜ ਕੇ ਕਹਿਰ ਬੋਲਿਓ ਈ
ਵਾਰਸਸ਼ਾਹ ਇਹ ਉਮਰ ਨਿਤ ਕਰਜ਼ਾਇਆਂ ਸ਼ਕ੍ਰ ਵਿਚ ਪਿਆਜ਼ ਕਿਉਂਘਲਿਓਈ ਨੂੰ

ਕਲਾਮ ਰਾਂਝਾ

ਰਾਂਝਾ ਆਖਦਾ ਮਿਲੂ ਸਜ਼ਾ ਤੈਨੂੰ ਜਿਹਾ ਦਿਲੋਂ ਤੂੰ ਜ਼ੱਨ ਬਣਾ ਬੈਠੋਂ
ਐਡੇ ਝੂਠ ਅਪਰਾਧ ਨੂੰ ਬੋਲਣਾ ਏਂ ਰੋਜ਼ ਹਸ਼ਰ ਦਾ ਅੱਜ ਭੁਲਾ ਬੈਠੋਂ
ਕਿਸੇ ਅਕਲ ਤੇ ਗੈਬ ਦੀਆਂ ਦੇਹ ਖ਼ਬਰਾਂ ਸਿਰ ਕੁਫ਼ਰ ਦਾ ਭਾਰ ਉਠਾ ਬੈਠੋਂ
ਕਰੀਏ ਵੱਧ ਕਲਾਮ ਨਾ ਮੂਲ ਭਾਈ ਕੇਹਾ ਕੂੜ ਦਾ ਫਰਸ਼ ਵਿੱਛਾ ਬੈਠੋਂ
ਅਸਾਂ ਰਾਹ ਮੁਸਾਫ਼ਰਾਂ ਪਾਂਧੀਆਂ ਤੇ ਕੇਹਾ ਇਫ਼ਤਰਾ ਕੂੜ ਬਣਾ ਬੈਠੋਂ
ਵਾਰਸ ਦੀਨ ਤੇ ਦੁਨੀ ਦਾ ਤੱਦ ਥੀਸੇਂ ਨੀਵਾਂ ਹੋ ਕੇ ਅਮਲ ਕਮਾ ਬੈਠੋਂ

ਕਲਾਮ ਅਯਾਲੀ

ਆ ਸੁਣੀ ਚਾਕਾ ਸੁਆਹ ਲਾ ਮੂੰਹ ਤੇ ਜੋਗੇ ਹੋ ਕੇ ਨਜ਼ਰ ਭਵਾ ਬੈਠੋਂ
ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ ਮੌਜਾਂ ਮਾਣ ਕੇ ਕੰਨ ਪੜਾ ਬੈਠੋਂ
ਖੇੜੇ ਮਾਰ ਲੈ ਗਏ ਮੂੰਹ ਮਾਰ ਤੇਰੇ ਸਾਰੀ ਉਮਰ ਦੀ ਲੀਕ ਲਵਾ ਬੈਠੋਂ
ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ
ਮੰਗ ਛਡੀਏ ਨਹੀਂ ਜੇ ਜਾਨ ਹੋਵੇ ਵਲੀ ਵੱਧਰਾ ਛੱਡ ਹਯਾ ਬੈਠੋਂ
ਜਦੋਂ ਡਿਠੋ ਈ ਦਾ ਨਾ ਲਗਦਾ ਏ ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂ
ਹੁਣ ਵਾਰ ਕੀ ਪੁੱਛਨੈਂ ਮੂਰਖਾ ਓਇ ਜਦੋਂ ਰੜੇ ਤੇ ਮੋਨ ਮੁਨਾ ਬੈਠੋਂ
ਇੱਕ ਅਮਲ ਨਾ ਕੀਤੋ ਈ ਗਾਫ਼ਲਾ ਓਇ ਐਵੇਂ ਕੀਮੀਆ ਉਮਰ ਗੁਵਾ ਬੈਠੋ
ਸਿਰ ਵੱਢ ਤੇਰਾ ਕਰਨ ਚਾ ਬੇਰੇ ਜਿੱਸ ਵੇਲੜੇ ਖੇੜੀਂ ਤੂੰ ਜਾ ਬੈਠੋਂ
ਵਾਰਸਸ਼ਾਹ ਤਰਯਾਕ ਦੀ ਬਾਉਂ ਨਾਹੀਂ ਹਥੀਂ ਆਪਣੀ ਜ਼ਹਿਰ ਤੂੰ ਖਾ ਬੈਠੋਂ

ਕਲਾਮ ਰਾਂਝਾ

ਰਾਂਝਾ ਆਖਦਾ ਮਿਲੇਗੀ ਸਜ਼ਾ ਤੈਨੂੰ ਇਹ ਤਾਂ ਹੋਇਆ ਏ ਬਹੁਤ ਕਸੂਰ ਤੈਥੋਂ
ਐਡੇ ਝੂਠ ਅਪਰਾਧ ਨੂੰ ਬੋਲਣਾ ਏਂ ਲੇਖਾ ਮੰਗਸੀ ਰੋਜ਼ ਨਸੂਰ ਤੈਥੋਂ
ਅੱਕ ਦੁੱਧ ਦੇ ਵਿੱਚ ਚਾ ਘੋਲਿਓ ਈ ਵੱਡਾ ਹੋਇਆ ਹੈ ਫਿਰ ਫਤੂਰ ਤੈਥੋਂ
ਗੱਲਾਂ ਵਲਾ ਫੁਲਾ ਦੀਆਂ ਵੇਖ ਕੇ ਤੇ ਡੱਰ ਗਿਆ ਸ਼ੈਤਾਨ ਲੰਗੂਰ ਤੈਥੋਂ
ਅਪਣੇ ਆਪ ਤੂੰ ਬਣਨਾ ਏਂ ਅਕਲ ਵਾਲਾ ਰਿਹਾ ਅਕਲ ਸ਼ਹੂਰ ਹੈ ਦੂਰ ਤੈਥੋਂ
ਵਾਰਸ ਚਾਕ ਬਣਾਏਂ ਤੂੰ ਜੋਗੀਆਂ ਨੂੰ ਸੜ ਹੋਇਆ ਹੈ ਜੀਉ ਮਨੂਰ ਤੈਥੋਂ

ਤਥਾ

ਫ਼ਕਰ ਆਖਦਾ ਪਾਲੀਆ ਸੁਣੀ ਮੈਥੋਂ ਦਸਾਂ ਜੀਉ ਦੀ ਸਭ ਤਦਬੀਰ ਮੀਆਂ
ਸੱਤ ਜਰਮ ਦੇ ਹਮੀਂ ਫਕੀਰ ਜੋਗੀ ਨਹੀਂ ਨਾਲ ਜਹਾਨ ਦੇ ਸੀਰ ਮੀਆਂ
ਅਸਾਂ ਸੇਲੀਆਂ ਖੇਪਰਾਂ ਨਾਲ ਵਰਤਨ ਭੀਖ ਪਾਇਕੇ ਪਾਈਏ ਵਹੀਰ ਮੀਆਂ

ਭਲਾ ਚਾਹੇਂ ਨਾ ਚਾਕ ਬਣਾ ਸਾਨੂੰ ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ
ਨਾਮ ਮਿਹਰੀਆਂ ਦੇ ਸਾਨੂੰ ਡਰਨ ਆਵੇ ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ
ਜਤੀ ਸਤੀ ਹਾਂ ਨਾਥ ਦੇ ਜੋਗ ਪੂਰੇ ਸੱਤ ਪੀੜ੍ਹੀਏ ਜਨਮ ਫ਼ਕੀਰ ਮੀਆਂ
ਜੱਟ ਚਾਕ ਬਣਾਏਂ ਤੂੰ ਜੋਗੀਆਂ ਨੂੰ ਇਹਾ ਜੀਉ ਆਵੇ ਸਿਟੂੰ ਚੀਰ ਮੀਆਂ
ਥਰ ਥਰ ਕੰਬੇ ਗੁੱਸੇ ਨਾਲ ਜੋਗੀ ਅੱਖੀਂ ਰੋਹ ਪਲੱਟਿਆ ਨੀਰ ਮੀਆਂ
ਨੌਵੇਂ ਨਾਥ ਚੁਰਾਸੀ ਨੇ ਸਿਧ ਜਿਹੜੇ ਹਮੀਂ ਉਨ੍ਹਾਂ ਦੇ ਨਾਲ ਵਜ਼ੀਰ ਮੀਆਂ
ਹੱਥ ਜੋੜ ਅਯਾਲੀ ਨੇ ਪੈਰ ਪਕੜੇ ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ
ਮੈਂ ਤਾਂ ਫੇਰ ਨਾ ਛੇੜਸਾਂ ਜੋਗੀਆਂ ਨੂੰ ਮੇਰੀ ਨੱਕ ਦੇ ਨਾਲ ਲਕੀਰ ਮੀਆਂ
ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ ਭੁੱਲ ਗਿਆ ਚੇਲਾ ਬਖਸ਼ ਪੀਰ ਮੀਆਂ
ਸ਼ਕਲ ਚਾਕ ਦੀ ਹੈਗੀ ਸੀ ਤੇਰੇ ਜੇਹੀ ਤੇ ਸਰੀਰਾਂ ਜਹੇ ਹੋਣ ਸਰੀਰ ਮੀਆਂ
ਵਾਰਸਸ਼ਾਹ ਦੀ ਅਰਜ਼ ਜਨਾਬ ਅੰਦਰ ਹੁਣ ਹੋ ਨਾਹੀਂ ਦਿਲਗੀਰ ਮੀਆਂ

ਕਲਾਮ ਅਯਾਲੀ ਆਜਜ਼ੀ ਨਾਲ

ਪਾਲੀ ਅਰਜ਼ ਕੀਤੀ ਹੱਥ ਬੰਨ੍ਹ ਕੇ ਜੀ ਕਿੱਸੇ ਸੁਣੋ ਹਕੀਕਤਾਂ ਸਾਰੀਆਂ ਦੇ
ਭਤੇ ਬੇਲਿਆਂ ਵਿਚ ਲੈ ਜਾਏ ਜੱਟੀ ਪੀਂਘਾਂ ਪੀਂਘਦੀ ਨਾਲ ਪਿਆਰਿਆਂ ਦੇ
ਇਹ ਪ੍ਰੇਮ ਪਿਆਲੜਾ ਛੱਕਿਓ ਈ ਨੈਣ ਮਸਤ ਸਨ ਨਾਲ ਖ਼ੁਮਾਰੀਆਂ ਦੇ
ਵਾਹੇ ਵੰਝਲੀ ਤੇ ਫਿਰੇ ਮਗਰ ਲੱਗੀ ਸਾਂਝ ਘਿੰਨਕੇ ਨਾਲ ਕੁਆਰੀਆਂ ਦੇ
ਜਦੋਂ ਵਿਆਹ ਹੋਯਾ ਤਦੋਂ ਵਿਹੜ ਬੈਠੀ ਡੋਲੀ ਚਾੜ੍ਹਿਆ ਨਾਲ ਖੁਆਰੀਆਂ ਦੇ
ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਥੀਆਂ ਦੀਆਂ ਮਜ਼ੇ ਯਾਰੀਆਂ ਘੋਲ ਕਵਾਰੀਆਂ ਦੇ
ਮੇਸਾ ਨੀਂਗਰਾਂ ਦੀਆਂ ਲਾਡ ਨਢੀਆਂ ਦੇ ਪੁਛੋ ਹਾਲ ਨਾ ਇਸ਼ਕ ਵਿਚ ਮਾਰੀਆਂ ਦੇ
ਜੱਟੀ ਵਿਆਹ ਦਿੱਤੀ ਰਿਹਾ ਨੱਢੜਾ ਤੂੰ ਸੂੰਞੇ ਸਖਣੇ ਟੋਂਕ ਪਟਾਰੀਆਂ ਦੇ
ਖੇਡਣ ਵਾਲੀਆਂ ਸਹੁਰੇ ਬੰਨ੍ਹ ਖੜੀਆਂ ਰੁਲਣ ਗੁੱਡੀਆਂ ਹੇਠ ਬੁਖਾਰੀਆਂ ਦੇ
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਅੰਤ ਫਿਰਦਾ ਏ ਵਾਂਗ ਵਗਾਰੀਆਂ ਦੇ
ਕੀਕੂੰ ਹੋਣ ਜੁਦਾ ਮਾਸ਼ੂਕ ਪਿਆਰੇ ਆਸ਼ਕ ਹੈਣ ਭੋਛਨ ਫੁੱਲਕਾਰੀਆਂ ਦੇ
ਨਾਲੇ ਕਰਨ ਵਜ਼ੀਫਾ ਜਹਾਨ ਠੱਗਣ ਫੰਧ ਫੱਬਦੇ ਨਹੀਂ ਛਲ੍ਹਿਆਰੀਆਂ ਦੇ
ਨਿਕੀਆਂ ਛੋਹਰਾਂ ਨੇ ਤਿੰਨ੍ਹਾਂ ਪਿਆਰ ਆਵਣਦਾ ਲਗਦੇ ਨਹੀਂ ਮੁਟਿਆਰੀਆਂ ਦੇ
ਦੰਦ ਭੰਨੀਆਂ ਡਾਇਣਾਂ ਵਾਂਗ ਬੱਧੇ ਤਾਣ ਚਲਦੇ ਨਹੀਂ ਵਚਾਰੀਆਂ ਦੇ
ਮੌਲੀ ਮਹਿੰਦੀਆਂ ਦੇ ਜਦੋਂ ਖੇਤ ਸਾਰੇ ਲੁੱਟ ਲਏ ਨੀ ਹੱਟ ਪਸਾਰੀਆਂ ਦੇ
ਚੂੜੇ ਗਰਨੀਆਂ ਕਰਨ ਪਿਆਰ ਬਹੁਤੇ ਜਿਥੇ ਬਾਲ ਵੇਖਣ ਚੈਂਚਲਹਾਰੀਆਂ ਦੇ

ਗੁੰਡੀ ਰੰਨ ਬੁੱਢੀ ਹੋਈ ਬਣੇ ਹਾਜਨ ਫੇਰੇ ਮੋਰਛੜ ਗਿਰਦ ਮਜਾਰੀਆਂ ਦੇ
ਬੁਢਾ ਹੋ ਕੇ ਚੋਰ ਮਸੀਤ ਵੜਦਾ ਰੱਲ ਫਿਰਦਾ ਈ ਨਾਲ ਮਦਾਰੀਆਂ ਦੇ
ਪਰਹਾਂ ਜਾਹ ਜੱਟਾ ਮਾਰ ਛਡਨੀਗੇ ਨਹੀਂ ਛਿੱਪਦੇ ਯਾਰ ਕੁਆਰੀਆਂ ਦੇ
ਕਾਰੀਗਰੀ ਮੌਕੂਫ ਕਰ ਮੀਆਂ ਚਾਕਾ ਤੈਥੇ ਜੱਲ ਹੈ ਪਾਵਣੇ ਝਾਰੀਆਂ ਦੇ
ਕੂੜੇ ਕਰਨ ਪਿਆਰ ਕੁੜਿਆਰ ਐਵੇਂ ਇਹ ਭੀ ਫੰਦ ਫਰੇਬ ਬਪਾਰੀਆਂ ਦੇ
ਵਾਰਸਸ਼ਾਹ ਫ਼ਕੀਰ ਕੁਰਬਾਨ ਹੋਵੇ ਓਹਦੀਆਂ ਕੁਦਰਤਾਂ ਦੇਖ ਨਿਆਰੀਆਂ ਦੇ

ਕਲਾਮ ਰਾਂਝਾ

ਤੁਸੀਂ ਅਕਲ ਦੇ ਕੋਟ ਅਯਾਲ ਹੁੰਦੇ ਲੁਕਮਾਨ ਹਕੀਮ ਦਸਤੂਰ ਹੈ ਜੀ
ਬਾਜ਼ ਭੌਰ ਬਗਲਾ ਅਤੇ ਲੋਂਗ ਕਾਲੂ ਸ਼ਾਹੀ ਸ਼ੀਹਨੀ ਨਾਲ ਕਸਤੂਰ ਹੈ ਜੀ
ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ ਸਬਜ਼ਾ ਹੋਰ ਸ਼ਾਬਾਨ ਮਨਜੂਰ ਹੈ ਜੀ
ਪੰਜੇ ਬਾਜ ਜਿਹੇ ਲੱਕ ਲਾਂਗ ਚੀਤੇ ਪੌਂਚਾ ਵਜਿਆ ਮਗਰ ਸਭ ਦੂਰ ਹੈ ਜੀ
ਚੱਕ ਸੀਂਹ ਵਾਂਗੂੰ ਗੱਜ ਨੀਂਹ ਵਾਂਗੂੰ ਮੈਨੂੰ ਦੰਦ ਮਾਰਨ ਹੱਡ ਚੂਰ ਹੈ ਜੀ
ਕਿਸੇ ਪਾਸ ਨਾ ਖੋਲ੍ਹਣਾ ਭੇਤ ਭਾਈ ਜੋ ਕੁਝ ਆਖਿਓ ਸੱਭ ਮਨਜੂਰ ਹੈ ਜੀ
ਮੈਂ ਤਾਂ ਹੋ ਲਾਚਾਰ ਫ਼ਕੀਰ ਹੋਇਆ ਕਿਵੇਂ ਹੀਰ ਦੇ ਹੋਵਾਂ ਹਜ਼ੂਰ ਹੈ ਜੀ
ਪਰਦੇਸ ਵਿਚ ਕੰਮ ਆ ਪਿਆ ਮੇਰਾ ਹੀਰ ਲਈ ਇੱਕੋ ਸਿਰ ਦੁਰ ਹੈ ਜੀ
ਸ਼ਾਹ ਅਲੀ ਨੇ ਸੱਚ ਛੁਪਾਇਆ ਸੀ ਪਰਦਾ ਪੋਸ਼ੀ ਫ਼ਕਰ ਮਸ਼ਹੂਰ ਹੈ ਜੀ
ਵਾਰਸਸ਼ਾਹ ਹੁਣ ਬਣੀ ਹੈ ਬਹੁਤ ਔਖੀ ਅਗੇ ਸੁੱਝਦਾ ਕਹਿਰ ਕਲੂਰ ਹੈ ਜੀ

ਪਾਲੀ ਹੱਸ ਕੇ ਮੁੱੜ ਵਿਛਾ ਭੂਰਾ ਬਾਹੋਂ ਪਕੜ ਰੰਝੇਟੇ ਨੂੰ ਬੈਠ ਗਿਆ
ਗਲਾਂ ਨਾਲ ਪਿਆਰ ਦੇ ਕਰਨ ਲਗਾ ਮਗਰੋਂ ਭੇਡਾਂ ਨੂੰ ਉੱਠ ਬਘਿਆੜ ਪਿਆ
ਪਾਲੀ ਰਾਂਝਣੇ ਨੂੰ ਲਲਕਾਰਿਆਈ ਰਾਂਝਾ ਉੱਠ ਬਘਿਆੜ ਦੇ ਮਗਰ ਪਿਆ
ਵਾਰਸਸ਼ਾਹ ਬਘਿਆੜ ਸਪਾਲੀਆ ਨੀ ਲੇਲੇ ਸੱਤ ਤੇ ਭੇਡ ਇਕ ਪਾੜ ਗਿਆ

ਕਲਾਮ ਰਾਂਝਾ

ਰਾਂਝਾ ਮੰਨ ਸਵਾਲ ਅਯਾਲ ਦਾ ਜੀ ਨਾਅਰਾ ਗਜਕੇ ਕੂਕ ਪੁਕਾਰਿਆ ਈ
ਕਢ ਅਯੜੋਂ ਨਾਹਰ ਨੂੰ ਚੱਕ ਦਿਤਾ ਵਿੱਚ ਰੜੇ ਦੇ ਆਨ ਨਿਤਾਰਿਆ ਈ
ਮਾਰੇ ਖੌਫ ਦੇ ਤੁਰਤ ਉਹ ਉਠ ਨੱਠਾ ਰਾਂਝੇ ਨਾਹਰ ਨੂੰ ਚਾ ਲਲਕਾਰਿਆ ਈ
ਘੁਰਕੀ ਵੱਟ ਬਘਿਆੜੜਾ ਖੜਾ ਹੋਯਾ ਰਾਂਝੇ ਖੱਪਰਾ ਖਿੱਚ ਕੇ ਮਾਰਿਆ ਈ
ਪਟੜੇ ਵਾਂਗ ਜ਼ਮੀਨ ਤੇ ਢਹਿ ਪਿਆ ਰਾਂਝੇ ਨਾਲ ਚਿੱਟੇ ਢਿੱਡ ਪਾੜਿਆ ਈ
ਵਾਰਸਸ਼ਾਹ ਅਯਾਲ ਦੇ ਕੋਲ ਲਿਆਯਾ ਵੇਖ ਕੁਦਰਤਾਂ ਤੋਂ ਬਲਿਹਾਰਿਆ ਈ

ਕਲਾਮ ਅਲੀ

ਅਯਾਲੀ ਸਮਝਿਆ ਇਹ ਹੈ ਫ਼ਕਰ ਸਾਬਤ ਕਰਾਮਾਤ ਦੇ ਨਾਲ ਭਰਪੂਰ ਹੈ ਜੀ
ਸਾਦਕ ਇਸ਼ਕ ਦੇ ਵਿੱਚ ਹਲਾਕ ਹੋਯਾ ਕੀਤਾ ਜ਼ਰਾ ਨਾ ਕੁਝ ਕਸੂਰ ਹੈ ਜੀ
ਮੇਰਾ ਤੁਰਤ ਸਵਾਲ ਇਸ ਮੰਨ ਲਿਆ ‘ਰੱਖ ਅਖੀਆਂ ਤੇ ਮਨਜੂਰ ਹੈ ਜੀ
ਵੇਚੇ ਰਾਹ ਖੁਦਾਇ ਦੇ ਸੀਸ ਤਾਈਂ ਰੱਖੇ ਧਿਆਨ ਜ਼ਰੂਰ ਕਬੂਰ ਹੈ ਜੀ
ਹੱਥ ਜੋੜ ਅਯਾਲੀ ਨੇ ਪੈਰ ਪਕੜੇ ਤੇਰੀ ਕਸ਼ਫ ਦਾ ਨੂਰ ਜ਼ਹੂਰ ਹੈ ਜੀ
ਵਾਰਸ ਹੱਸ ਕੇ ਆਖਦਾ ਜਾ ਭਾਈ ਜੋ ਕੁੱਝ ਬੋਲਿਓਂ ਸਭ ਮਨਜ਼ੂਰ ਹੈ ਜੀ

ਕਲਾਮ ਰਾਂਝਾ

ਰਾਂਝੇ ਕਹਿਆ ਅਯਾਲੀ ਨੂੰ ਬੈਠ ਭਾਈ ਭੇਤ ਕਿਸੇ ਥੀਂ ਮੂਲ ਨਾ ਫੁੱਟ ਜਾਏ
ਭੇਤ ਕਿਸੇ ਦਾ ਦੱਸਣਾ ਕੰਮ ਨਾਹੀਂ ਮਰਦ ਸੋਈ ਜੋ ਵੇਖ ਦਮ ਘੁੱਟ ਜਾਏ
ਹਰਗਿਜ਼ ਭੇਤ ਹੀ ਕਿਸੇ ਦਾ ਨਾਂਹ ਦੇਈਏ ਮਾਰ ਮਾਰ ਕੇ ਤੇ ਭਾਵੇਂ ਹੱਟ ਜਾਏ
ਗੱਲ ਜੀਉ ਦੇ ਵਿੱਚ ਹੀ ਰਹੇ ਖੁਫ਼ੀਆ ਕਾਂਗ ਵਾਂਗ ਪੰਜਾਲ ਨਾ ਸੁੱਟ ਜਾਏ
ਭੇਤ ਦਸਣਾ ਕਿਸੇ ਦਾ ਭਲਾ ਨਾਹੀਂ ਭਾਵੇਂ ਪੁੱਛਕੇ ਲੋਕ ਨਖੁੱਟ ਜਾਏ
ਵਾਰਸਸ਼ਾਹ ਨਾ ਭੇਤ ਸੰਦੂਕ ਖੁਲ੍ਹੇ ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ

ਕਲਾਮ ਅਯਾਲੀ

ਮਾਰ ਆਸ਼ਕਾਂ ਦੀ ਲੱਜ ਲਾਹੀਆਂ ਈ ਯਾਰੀ ਲਾਕੇ ਘਿੰਨ ਲੈ ਜਾਵਣੀ ਸੀ
ਇਕੇ ਯਾਰੀ ਹੀ ਮੂਲ ਨਾ ਲਾਵਣੀ ਸੀ ਇਕੇ ਹੀਰ ਹੀ ਮਾਰ ਮੁਕਾਵਣੀ ਸੀ
ਅੰਤ ਖੇੜਿਆਂ ਵਿਆਹ ਲੈ ਜਾਵਣੀ ਸੀ ਯਾਰੀ ਓਸ ਦੇ ਨਾਲ ਨਾ ਲਾਵਣੀ ਸੀ
ਮੰਗ ਜੀਉਂਦੇ ਤੋਂ ਵਿਆਹ ਲੈ ਗਏ ਮਰ ਜਾਵਣਾ ਲੀਕ ਨਾ ਲਾਵਣੀ ਸੀ
ਲੈਕੇ ਹੀਰ ਤਾਈਂ ਕਿਤੇ ਨੱਠ ਜਾਂਦੋਂ ਐਡੀ ਧੁੰਮ ਕਿਉਂ ਮੂਰਖਾ ਪਾਵਣੀ ਸੀ
ਮਰ ਜਾਵਣਾ ਸੀ ਦਰ ਯਾਰ ਦੇ ਤੇ ਮੁੱਢੋਂ ਸਮਝ ਕੇ ਪੰਡ ਇਹ ਚਾਵਣੀ ਸੀ
ਇਕੇ ਹੀਰ ਹੀ ਮਾਰ ਮੁਕਾਵਣੀ ਸੀ ਇਕੇ ਆਪਣੀ ਜਾਨ ਗਵਾਵਣੀ ਸੀ
ਵਾਰਸਸ਼ਾਹ ਜੇ ਮੰਗ ਲੈ ਗਏ ਖੇੜੇ ਦਾੜ੍ਹੀ ਪਰ੍ਹੇ ਦੇ ਵਿਚ ਮੁਨਾਵਣੀ ਸੀ

ਰਾਂਝੇ ਨੇ ਅਯਾਲੀ ਨੂੰ ਗਲਾਂ ਕਰਨੋਂ ਮਨਾ ਕਰਨਾ

ਰਾਂਝੇ ਆਖਿਆ ਬੱਸ ਕਰ ਬੇਲੀਆ ਓਏ ਤੇਰੀਆਂ ਸੁਣ ਗੱਲਾਂ ਦਿੱਲ ਹੁੱਟ ਜਾਏ
ਅਸਾਂ ਜੋਗੀਆਂ ਸਬਰ ਥੀਂ ਕੰਮ ਲੈਣਾ ਭਾਵੇਂ ਕੋਈ ਸਾਨੂੰ ਮਾਰ ਕੁੱਟ ਜਾਏ
ਮੇਰਾ ਹਕ ਖੋਹਿਆ ਇਹਨਾਂ ਜ਼ਾਲਮਾਂ ਨੇ ਮੇਰਾ ਸਬਰ ਜੜ੍ਹ ਸੈਦੇ ਦੀ ਪੁੱਟ ਜਾਏ
ਅਖੀਂ ਵੇਖਕੇ ਮਰਦ ਨਾ ਚੁਪ ਕਰ ਦੇ ਭਾਵੇਂ ਚੋਰ ਹੀ ਝੁੱਗੜਾ ਲੁੱਟ ਜਾਏ
ਦੇਣਾ ਨਹੀਂ ਜੇ ਭੇਤ · ਵਿਚ ਖੇੜਿਆਂ ਦੇ ਗਲ ਖੁਆਰ ਹੋਵੇ ਪਿੰਡ ਫੁੱਟ ਜਾਏ

ਤੌਦਾਂ ਖੇੜਿਆਂ ਦੇ ਬੂਹੇ ਅਡਿਆ ਏ ਮਤਾਂ ਚਾਕ ਨਿਸ਼ਾਨੇ ਨੂੰ ਛੁੱਟ ਜਾਏ
ਹਾਥੀ ਚੋਰ ਗੁਲੇਲ ਥੀਂ ਛੁੱਟ ਜਾਂਦਾ ਇਹਾ ਕੌਣ ਜੋ ਇਸ਼ਕ ਥੀ ਛੁੱਟ ਜਾਏ
ਵਾਰਸਸ਼ਾਹ ਮੀਆਂ ਪਾਲੀ ਸੋਈ ਚੰਗਾ ਜਿਹੜਾ ਵਿਛੜਿਆਂ ਨੂੰ ਕਰਦਾ ਜੁੱਟ ਜਾਏ

ਕਲਾਮ ਅਯਾਲੀ

ਅਯਾਲੀ ਆਖਦਾ ਰੰਨ ਲੈ ਜਾਹ ਮੂਰਖ ਸੈਦਾ ਯਾਰ ਨਾ ਸਾਡੜਾ ਲੱਗਦਾ ਈ
ਅਸਾਂ ਰਾਂਝਿਆ ਹਸ ਕੇ ਗਲ ਕੀਤੀ ਜਾ ਵੇਖ ਲੈ ਦਾ ਜੇ ਲੱਗ ਦਾ ਈ
ਲਾਟ ਰਹੇ ਨਾ ਜੀਊ ਦੇ ਵਿੱਚ ਲਗੀ ਇਹ ਇਸ਼ਕ ਅਲੂੰਬੜਾ ਅੱਗ ਦਾ ਈ
ਜਾਹ ਦੇਖ ਮਸ਼ੂਕ ਦੇ ਨੈਣ ਖੂਨੀ ਤੈਨੂੰ ਨਿਤ ਉਲਾਂਭੜਾ ਜੱਗ ਦਾ ਈ
ਅਸਾਂ ਵੱਸਣਾ ਛਡਿਆ ਵਿੱਚ ਪਿੰਡਾਂ ਖਾਧੀ ਕਸਮ ਖ਼ੁਦਾ ਜੋ ਜੱਗ ਦਾ ਈ
ਸਮਾਂ ਯਾਰ ਦਾ ਤੇ ਘਸਾ ਬਾਜ ਵਾਲਾ ਝੱਟ ਚੋਰ ਦਾ ਦਾਉ ਤੇ ਠੱਗ ਦਾ ਈ
ਲੈ ਕੇ ਨਢੜੀ ਨੂੰ ਖਿਸਕ ਜਾ ਚਾਕਾ ਸੈਦਾ ਸਾਕ ਨਾ ਸਾਡੜਾ ਲੱਗ ਦਾ ਈ
ਵਾਰਸ ਕੰਨ ਪਾਟੇ ਮਹੀਂ ਚਾਰ ਮੋਯੋ ਅਜੇ ਤੀਕ ਮਿਹਣਾ ਤੈਨੂੰ ਜੱਗ ਦਾ ਈ

ਅਯਾਲੀ ਨੇ ਰਾਂਝੇ ਨੂੰ ਸਲਾਹ ਦਸਣੀ

ਜਦੋਂ ਰੰਗਪੁਰ ਦੇ ਵਿੱਚ ਜਾ ਵਸੇਂ ਓਥੇ ਜਾਕੇ ਅਲਖ ਜਗਾਉਣਾ ਈਂ
ਵੇਹੜੇ ਖੇੜਿਆਂ ਦੇ ਤਿਲਕਣ ਬਾਜੀਆਂ ਨੀ ਜ਼ਰਾ ਸੋਚਕੇ ਕਦਮ ਟਿਕਾਉਣਾ ਈਂ
ਕੁੜੀਆਂ ਪਿੰਡ ਦੀਆਂ ਆਣ ਚਹੇੜ ਕਰਨ ਝਿੜਕ ਝੰਬਕੇ ਮਗਰੋਂ ਲਾਹੁਣਾ ਈਂ
ਫਕਰਾਂ ਜੋਗੀਆਂ ਵਾਂਗ ਸੁਭਾ ਰੱਖੀਂ ਏਸ ਲੰਗ ਨੂੰ ਦਾਗ ਨਾ ਲਾਉਣਾ ਈਂ
ਰੰਨਾਂ ਲੁੱਚੀਆਂ ਫ਼ਕਰ ਨੂੰ ਦੇਣ ਗਾਲ੍ਹੀ ਤੈਨੂੰ ਖਾਹ ਮਖਾਹ ਸਤਾਉਣਾ ਈਂ
ਸਹਿਤੀ ਨਾਮ ਹੈ ਅਕਲ ਸ਼ਊਰ ਵਾਲੀ ਉਸ ਨਾਲ ਤੇਰੇ ਮੱਥਾ ਡਾਉਣਾ ਈਂ
ਸ਼ੋਖੀ ਵਿੱਚ ਜਹਾਨ ਮਸ਼ਹੂਰ ਉਹਦੀ ਕਿਵੇਂ ਓਸਨੂੰ ਠੰਢਿਆਂ ਪਾਉਣਾ ਈਂ
ਭੈਣ ਸੈਦੜੇ ਦੀ ਨਨਦ ਹੀਰ ਦੀ ਏ ਉਸ ਫਕਰ ਤੋਂ ਖੌਫ ਨ ਖਾਉਣਾ ਈਂ
ਚੌਦਾਂ ਤਰ੍ਹਾਂ ਦਾ ਇਲਮ ਉਹ ਜਾਣਦੀ ਏ ਜ਼ਰਾ ਓਸਨੂੰ ਪਤਾ ਚਲਾਉਣਾ ਈਂ
ਓਹਦਾ ਯਾਰ ਮੁਰਾਦ ਬਲੋਚ ਹੈ ਓਏ ਓਹਨੂੰ ਰਮਜ਼ ਦੇ ਨਾਲ ਸਮਝਾਉਣਾ ਈਂ
ਸੈਦਾ ਖਾਸ ਦੁਸ਼ਮਣ ਤੇਰੀ ਜਾਨ ਦਾ ਏ ਤਰਲੇ ਕੀਤਿਆਂ ਬਾਝ ਨਾ ਆਉਣਾ ਈਂ
ਹੁੰਦੇ ਵੱਸ ਨਾ ਰਾਂਝਿਆ ਦਾਉ ਛੱਡੀ ਜੇਕਰ ਸਗਵਾਂ ਯਾਰ ਨੂੰ ਪਾਉਣਾ ਈਂ
ਮੇਰੇ ਆਖਣੇ ਤੇ ਕੱਰੀਂ ਅਮਲ ਭਾਈ ਜੇ ਤੈਂ ਹੀਰ ਨੂੰ ਘਿੰਨ ਸਿਧਾਉਣਾ ਈਂ
ਵਮਾਅਲੈਨਾਇਬਲਲਾਗੋ ਹੋਯਾ ਵਾਰਸਸ਼ਾਹ ਨੂੰ ਫਰਜ਼ ਸਮਝਾਉਣਾ ਈਂ

ਕਲਾਮ ਸ਼ਾਇਰ

ਮਰਦ ਬਾਝ ਮੀਹਰੀ ਪਾਣੀ ਬਾਝ ਧਰਤੀ ਆਸ਼ਕ ਡਿਠੜੇ ਬਾਝ ਨਾ ਰਜਦੇ
ਨੇ

ਲੱਖ ਸਿਰੀਂ ਅਵੱਲ ਸਵੱਲ ਆਵਣ ਯਾਰ ਯਾਰਾਂ ਤੋਂ ਮੂਲ ਨਾ ਭੱਜ ਦੇ ਨੇ
ਭੀੜਾਂ ਪੈਂਦੀਆਂ ਮਰਦ ਵੰਡਾ ਲੈਂਦੇ ਪਰਦੇ ਆਸ਼ਕਾਂ ਦੇ ਮਰਦ ਕੱਜ ਦੇ ਨੇ
ਦਾਅ ਚੋਰ ਤੇ ਯਾਰ ਦਾ ਇੱਕ ਸਾਇਤ ਨਹੀਂ ਵੱਸਦੇ ਮੀਂਹ ਜੋ ਗੱਜ ਦੇ ਨੇ
ਫ਼ਕਰਹਾਲ ਅੰਦ੍ਰ ਜ਼ਾਹਦ ਜ਼ੋਹਦ ਅੰਦ੍ਰ ਆਲਮ ਇਲਮ ਦੇ ਬਾਝ ਨਾ ਚੱਜ ਦੇ ਨੇ
ਵਾਰਸ ਯਾਰ ਦੇ ਪਾਕ ਦੀਦਾਰ ਪਿੱਛੇ ਆਸ਼ਕ ਵੇਖ ਲੈ ਜਾਨ ਨੂੰ ਤੱਜ ਦੇ ਨੇ

ਕਲਾਮ ਅਯਾਲ

ਅਯਾਲੀ ਆਖਿਆ ਫੇਰ ਰੰਝੇਟੜੇ ਨੂੰ ਨਗਰ ਖੇੜਿਆਂ ਦੇ ਜੋਗੀ ਵੜਨ ਲੱਗੋਂ
ਜਾਗੇ ਭਾਗ ਤੇਰੇ ਮੀਆਂ ਰਾਂਝਿਆ ਓਏ ਤਖ਼ਤ ਅਕਬਰੀ ਦੇ ਉੱਤੇ ਚੜ੍ਹਨ ਲੱਗੋਂ
ਆ ਤਖ਼ਤ ਹਜ਼ਾਰੇ ਦਿਆ ਗਿੱਦੜਾਓਏ ਸ਼ੀਹਣੀ ਝੰਗ ਸਿਆਲ ਦੀ ਘੜਨ ਲੱਗੇ
ਬੱਦਲ ਕਹਿਰ ਕਲੂਰ ਦੇ ਵਾਂਗ ਚੜ੍ਹਿਓਂ ਜੂਹ ਖੇੜਿਆਂ ਦੀ ਗੜ੍ਹਾ ਵਰ੍ਹਨ ਲੱਗੋਂ
ਸੂਰਤ ਰੱਬ ਦੀ ਨੂਰ ਜਮਾਲ ਤੇਰਾ ਕਾਲਾ ਮੂੰਹ ਸ਼ੈਤਾਨ ਦਾ ਕਰਨ ਲੱਗੋਂ
ਆਖੇ ਲੱਗ ਅਬਲੀਸ ਦੇ ਵਾਂਗ ਆਦਮ ਜਾਣ ਬੁੱਝ ਤਕਸੀਰ ਨੂੰ ਤੜਨ ਲੱਗੋਂ
ਇਬਰਾਹੀਮ ਦੀਆਂ ਸੁੰਨਤਾਂ ਜਾਣਕੇ ਤੇ ਕਿਉਂ ਚਿਖਾ ਨਮਰੂਦ ਦੀ ਚੜ੍ਹਨ ਲੱਗੋਂ
ਮੂਸਾ ਵਾਂਗ ਮਿਸਾਲ ਹੈ ਸ਼ਕਲ ਤੇਰੀ ਆਪੇ ਕੰਮ ਫਿਰਔਨ ਦਾ ਕਰਨ ਲੱਗੋਂ
ਯੂਸਫ ਵਾਂਗ ਹੋਵੇ ਤੇਰਾ ਰੱਬ ਹਾਫ਼ਜ਼ ਢਿੱਡ ਧੱਮਰੇ ਦੇ ਵਿਚ ਤੜਨ ਲੱਗੋਂ
ਜੱਟੀ ਹੀਰ ਦਾ ਯਾਰ ਫਕੀਰ ਬਣਕੇ ਸੱਤਾਂ ਪੀੜ੍ਹੀਆਂ ਨੂੰ ਵਲੀ ਕਰਨ ਲੱਗੋਂ
ਲੂਮੜ ਤਖਤ ਹਜ਼ਾਰੇ ਦੀਆਂ ਝਾੜੀਆਂ ਦਾ ਐਥੇ ਖੁਤਨ ਵਾਲਾ ਬਣਨ ਹਰਨ ਲੱਗੋਂ
ਸੰਨਿਆਸ ਬੈਰਾਗ ਦੀ ਫ਼ੌਜ ਲੈਕੇ ਨਾਲ ਖੇੜਿਆਂ ਦੇ ਜੋਗੀ ਲੜਨ ਲੱਗੋਂ
ਪਿਆ ਇੱਕ ਇਕੱਲੜਾ ਮਾਰੀਏਗਾ ਅਗੇ ਵਾਹਰਾਂ ਦੇ ਕਿਥੋਂ ਅੜਨ ਲੱਗੋਂ
ਅਗੇ ਪਾੜ ਸਿਆਲਾਂ ਦੇ ਪਾੜਿਓ ਨੀ ਹੁਣ ਖੇੜਿਆਂ ਤੇ ਕਾਰਾ ਕਰਨ ਲੱਗੋਂ
ਰਸਾ ਪੀੜਕੇ ਮਿਠੜੀ ਜਾਨ ਸੰਦਾ ਘੁੱਟ ਲਹੂ ਦੇ ਦੋਸਤਾ ਭਰਨ ਲੱਗੋਂ
ਏਸ ਇਸ਼ਕ ਉਸਤਾਦ ਦੇ ਰੱਸ ਵਿੱਚੋਂ ਹੋਰ ਵਸਲ ਮਾਸ਼ੂਕ ਦਾ ਫੜਨ ਲੱਗੋਂ
ਦਫਤਰ ਆਸ਼ਕਾਂ ਵਿੱਚ ਰੰਝੇਟਿਆ ਓਏ ਨਾਵਾਂ ਮੋਹਰ ਪੈਗੰਬਰੀ ਚੜਨ ਲੱਗੋਂ
ਰੱਬ ਕਰੇ ਨਸੀਬ ਮੁਰਾਦ ਮਖਣ ਵਾਂਗ ਦੁੱਧ ਦੇ ਆਸ਼ਕਾ ਕੜ੍ਹਨ ਲੱਗੇ
ਅਸ਼ਕੇ ਬੇਲੀਆ ਓ ਤੇਰੇ ਹੌਂਸਲੇ ਨੂੰ ਜੀਂਦੀ ਜਿੰਦ ਨਾ ਮਰਨ ਤੋਂ ਡਰਨ ਲੱਗੋਂ
ਹੱਥੀਂ ਲਾਹਕੇ ਚੰਮ ਵਜੂਦ ਉਤੋਂ ਧੌਂਸਾ ਅਜ਼ਲ ਦਾ ਆਪ ਤੂੰ ਮੜ੍ਹਨ ਲੱਗੋਂ
ਖੱਲ ਇਸ਼ਕ ਦੀ ਫੂਕ ਰੰਝੇਟਿਆ ਓਏ ਸੋਨਾ ਪਾ ਕਲਬੂਤ ਦਾ ਘੜਨ ਲੱਗੋਂ
ਰੱਬ ਤੋੜ ਅਖੀਰ ਦੇ ਤੀਕ ਦੇਵੇ ਜਿਹੜੀ ਗੱਲ ਪਿਛੇ ਬੇਲੀ ਮਰਨ ਲੱਗੋਂ

ਮੋਹਲੀ ਦਰਦ ਫਿਰਾਕ ਵਜੂਦ ਚੀਨਾ ਘੱਤ ਉੱਖਲੀ ਇਸ਼ਕ ਦੀ ਛੜਨ ਲੱਗੋਂ
ਅਸਲੀ ਵਤਨ ਕਦੀਮ ਨੂੰ ਛੱਡ ਟੁਰਿਓਂ ਪੈਰ ਓਰੇ ਦੇਸ ਵਿਚ ਧਰਨ ਲੱਗੋਂ
ਵੇਖ ਹੁਸਨ ਮਿਸਾਲ ਮਾਸ਼ੂਕ ਰੋਸ਼ਨ ਆਸ਼ਕ ਵਾਂਗ ਪਤੰਗ ਦੇ ਸੜਨ ਲੱਗੋਂ
ਵਾਰਸਸ਼ਾਹ ਅੱਲਾ ਫਤਹਿ ਦੇਇ ਤੈਨੂੰ ਪਿੰਡ ਵੈਰੀਆਂ ਦੇ ਜੱਟਾ ਵੜਨ ਲੱਗੋਂ

ਰਾਂਝੇ ਨੇ ਖੇੜਿਆਂ ਦੇ ਸਹਿਰ ਵਿਚ ਵੜਨ

ਰਾਂਝੇ ਅਗੇ ਅਯਾਲ ਨੇ ਕਸਮ ਖਾਧੀ ਨਗਰ ਖੇੜਿਆਂ ਦੇ ਜਾ ਧੱਸਿਆ ਏ
ਯਾਰੋ ਕੌਣ ਸਰਦਾਰ ਗਰਾਂ ਕੇਹੜਾ ਅਤੇ ਲੋਕ ਕਦੋਕਣਾ ਵੱਸਿਆ ਏ
ਅਜੇ ਪਿੰਡ ਦੇ ਖੂਹ ਤੇ ਭਰਨ ਪਾਣੀ ਕੁੜੀਆਂ ਨਾਲ ਰਾਂਝਾ ਖਰਮੱਸਿਆ ਏ
ਯਾਰ ਹੀਰ ਦਾ ਭਾਵੇਂ ਤਾਂ ਇਹ ਜੋਗੀ ਕਿਸੇ ਲਭਿਆ ਤੇ ਨਹੀਂ ਦੱਸਿਆ ਏ
ਇਹਦਾ ਨਾਮ ਹੈ ਰੰਗਪੁਰ ਖੇੜਿਆਂ ਦਾ ਕਿਸੇ ਭਾਗਭਰੀ ਚਾ ਦੱਸਿਆ ਏ
ਪਾਣੀ ਪੀ ਨੱਢਾ ਛਾਵੇਂ ਘੋਟ ਬੂਟੀ ਸੁਣ ਪਿੰਡ ਦਾ ਨਾਮ ਖਿੜ ਹੱਸਿਆ ਏ
ਅਰੀ ਕੌਣ ਸਰਦਾਰ ਹੈ ਭਾਤ ਖਾਣੀ ਸਖੀ ਸ਼ੂਮ ਕੇਹਾ ਨਾਮ ਜੱਸਿਆ ਏ
ਅਜੂ ਨਾਮ ਸਰਦਾਰ ਹੈਂ ਪੁਤ ਸੈਦਾ ਜਿਸਨੇ ਹਕ ਰੰਝੇਟੇ ਦਾ ਖ਼ੱਸਿਆ ਏ
ਬਾਗ਼ ਬਾਗ਼ ਰੰਝੇਟੜਾ ਹੋ ਗਿਆ ਜਦੋਂ ਨਾਮ ਜਟੇਟੀਆਂ ਦੱਸਿਆ ਏ
ਖੁਸ਼ੀ ਐਸ਼ ਨੇ ਆ ਮੁਕਾਮ ਕੀਤਾ ਗ਼ਮ ਫਿਕਰ ਅੰਦੇਸੜਾ ਨੱਸਿਆ ਏ
ਓਥੇ ਖੂਬ ਲਿਬਾਸ ਬਣਾਇਕੇ ਤੇ ਜੋਗੀ ਹੋ ਤਿਆਰ ਉਠ ਨੱਸਿਆ ਏ
ਸਿੰਝੀ ਖਪਰੀ ਬੰਨ੍ਹ ਤਿਆਰ ਹੋਯਾ ਲਕ ਚਾ ਫਕੀਰ ਨੇ ਕੱਸਿਆ ਏ
ਕੋਈ ਕਰੇ ਜੇ ਰੱਬ ਸਬੱਬ ਮੇਰਾ ਹੋਯਾ ਵੱਸ ਤੋਂ ਕੰਮ ਬੇ ਵੱਸਿਆ ਏ
ਝੱਬ ਵਿਛੜੇ ਯਾਰ ਮਿਲ਼ਾ ਸਾਈਆਂ ਹੋਈਆਂ ਮੁਦਤਾਂ ਜੀਉ ਤਰੱਸਿਆ ਏ
ਕਦੀ ਲਏ ਹੂਲਾ ਕਦੀ ਝੂਲਦਾਂ ਏ ਕਦੀ ਰੋ ਪਿਆ ਕਦੀ ਹੱਸਿਆ ਏ
ਵਾਰਸਸ਼ਾਹ ਕ੍ਰਿਸਾਨ ਜਿਉਂ ਹੋਣ ਰਾਜੀ ਮੀਂਹ ਔੜ ਦੇ ਦਿਨਾਂ ਵਿਚ ਵੱਸਿਆ ਏ

ਰੰਗਪੁਰ ਵਿਚ ਰਾਝੇ ਨੇ ਜੋਗੀਆਂ ਦੇ ਲਿਬਾਸ ਵਿਚ ਸੈਰ ਕਰਨੀ

ਫਿਰਨ ਬਾਲ ਕੁੜੀਆਂ ਮਗਰ ਜੋਗੀੜੇ ਦੇ ਖੈਰ ਮੰਗਦਾ ਸੀ ਘਰਾਂ ਸਾਰਿਆਂ ਦੇ
ਆਖ ਜੋਗੀਆ ਕਿਹਾ ਇਹ ਦੇਸ ਡਿਠੋ ਪੁਛਣ ਗੱਭਰੂ ਬੈਠ ਵਿਚ ਦਾਰਿਆਂ ਦੇ
ਓਥੇ ਝੂਠ ਮਸਤਾਨੀਆਂ ਕਰੇ ਗਲਾਂ ਸੁਖਣ ਸੁਣੋ ਕੰਨ ਪਾਟਿਆਂ ਭਾਰਿਆਂ ਦੇ
ਕਰਾਂ ਕੌਣ ਤਾਰੀਫ ਮੈਂ ਖੇੜਿਆਂ ਦੀ ਝੁੰਡ ਫ਼ਿਰਨ ਚੌਤਰਫ ਕਵਾਰੀਆਂ ਦੇ
ਮਾਰ ਆਸ਼ਕਾਂ ਨੂੰ ਚਾ ਕਰਨ ਬੇਰੇ ਨੈਣ ਤਿਖੜੇ ਨੋੱਕ ਕਟਾਰੀਆਂ ਦੇ
ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾਂ ਨੈਣ ਰਹਿਣ ਨਾਹੀਂ ਬੁੱਰਿਆਈਆਂ ਦੇ
ਏਸ ਜੋਬਨੇ ਦੀਆਂ ਵਣਜਾਰੀਆਂ ਨੂੰ ਮਿਲੇ ਆਣ ਸੁਦਾਗਰ ਨੇ ਯਾਰੀਆਂ ਦੇ

ਸੁਰਮਾ ਫੁਲ ਦੰਦਾਸੜਾ ਸੁਰਖ ਮਹਿੰਦੀ ਲੁੱਟ ਲਏ ਨੀ ਹਟ ਪਸਾਰੀਆਂ ਦੇ
ਨੈਣਾਂ ਨਾਲ ਕਲੇਜੜਾ ਛਿੱਕ ਕੱਢਣ ਦਿਸਣ ਭੋਲੜੇ ਮੁੱਖ ਵਿਚਾਰੀਆਂ ਦੇ
ਸੂਹੇ ਸੁਰਖ ਸਾਲੂ ਪਸ਼ਮੀਨ ਜੋੜੇ ਰੰਗਾ ਰੰਗ ਸ਼ਿੰਗਾਰ ਮੁਨਾਰੀਆਂ ਦੇ
ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ ਛੁਟੇ ਫਿਰਨ ਵਿਚ ਨਾਗ ਪਟਾਰੀਆਂ ਦੇ
ਓਥੇ ਖੋਲ੍ਹ ਕੇ ਅਖੀਆਂ ਹੱਸ ਪੈਂਦਾ ਜਿਥੇ ਵੇਖਦਾ ਮੇਲ ਕੁਆਰੀਆਂ ਦੇ
ਸ਼ਾਹ ਪਰੀਆਂ ਨੂੰ ਵੇਖ ਹੈਰਾਨ ਹੋਯਾ ਜਿਹਾ ਮੁਲਕਜ਼ਾਦਾ ਵਿੱਚ ਬਾਰੀਆਂ ਦੇ
ਕਦੇ ਬੋਲ ਪਵੇ ਕਦੀ ਚੁੱਪ ਕਰਦਾ ਕਦੀ ਕਰਦਾ ਏ ਸੁਖ਼ਨ ਕਰਾਰੀਆਂ ਦੇ
ਆਣ ਗਿਰਦ ਹੋਈਆਂ ਬੈਠਾ ਵਿਚ ਜੋਗੀ ਬਾਦਸ਼ਾਹ ਜਿਉਂ ਵਿੱਚ ਅੰਬਾਰੀਆਂ ਦੇ
ਵਾਰਸਸ਼ਾਹ ਨਾ ਰਹਿਣ ਨਿਚੱਲੜੇ ਓ ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ

ਕਲਾਮ ਸ਼ਾਇਰ

ਨੂਰ ਫਕਰ ਦਾ ਆਣ ਜ਼ਹੂਰ ਹੋਯਾ ਨਹੀਂ ਦੌਲਤਾਂ ਰਹਿਣ ਛਪਾਈਆਂ ਨੇ
ਆਸਵੰਦ ਖ਼ਲਕਤ ਰੁਜ਼ੂ ਆਣ ਹੋਈ ਅਗੇ ਫ਼ਕਰ ਚੌਕੂੰਟ ਨਿਵਾਈਆਂ ਨੇ
ਡਿਠਾ ਹਾਲ ਫਕੀਰ ਦਾ ਜਦੋਂ ਰੰਨਾਂ ਦਵਾਲੇ ਹੁਮ ਹੁਮਾ ਕੇ ਆਈਆਂ ਨੇ
ਇਕ ਦਰਸ ਫ਼ਕੀਰ ਦਾ ਲੈਣ ਆਈਆਂ ਆਸਾਂ ਰੱਬ ਨੇ ਤੁਰਤ ਪਹੁੰਚਾਈਆਂ ਨੇ
ਸੱਭੇ ਨੱਢੀਆਂ ਵੱਡੀਆਂ ਬਾਹਰ ਪਿੰਡੋਂ ਆਪੋ ਆਪਣੀ ਲੋੜ ਨੂੰ ਆਈਆਂ ਨੇ
ਕਈ ਬਾਲ ਕਵਾਰੀਆਂ ਭੱਜ ਆਈਆਂ ਮੁਟਿਆਰੀਆਂ ਕੁੱਝ ਵਿਆਈਆਂ ਨੇ
ਹੋਰ ਦਾਨੀਆਂ ਸਭ ਪਰਧਾਨੀਆਂ ਨੇ ਸਭੇ ਚੱਲ ਫਕੀਰ ਤੇ ਆਈਆਂ ਨੇ
ਕਈ ਬੁੱਢੀਆਂ ਠੇਰੀਆਂ ਉੱਠ ਤੁਰੀਆਂ ਹੱਥ ਪਕੜ ਡੰਗੋਰੀਆਂ ਧਾਈਆਂ ਨੇ
ਜੋ ਕੁਝ ਵਰਤਿਆ ਉਨ੍ਹਾਂ ਦੇ ਨਾਲ ਆਹਾ ਗਲਾਂ ਫ਼ਕਰ ਨੂੰ ਖੋਲ ਸੁਣਾਈਆਂ ਨੇ
ਆਪੋ ਆਪਣੇ ਕੀਰਨੇ ਕਰਨ ਬਹਿਕੇ ਰੋਣੇ ਰੋਂਦੀਆਂ ਬਹੁਤ ਕੁਰਲਾਈਆਂ ਨੇ
ਕੋਈ ਆਖਦੀ ਰਿਜ਼ਕ ਦਾ ਪਿਆ ਘਾਟਾ ਕੋਈ ਸਿੱਕ ਔਲਾਦ ਸਿਕਾਈਆਂ ਨੇ
ਕੋਈ ਆਖਦੀ ਬੁਰਾ ਹੈ ਸੱਸ ਸਹੁਰਾ ਨਿਤ ਕਰੇ ਨਨਾਣ ਲੜਾਈਆਂ ਨੇ
ਕੋਈ ਆਖਦੀ ਮਾਰ ਕੇ ਖਸਮ ਮੈਨੂੰ ਘਰੋਂ ਕਢਿਆ ਨਾਲ ਖ਼ਤਾਈਆਂ ਨੇ
ਕੋਈ ਦਰਾਣੀਆਂ ਅਤੇ ਜਠਾਣੀਆਂ ਨੇ ਕੋਈ ਦੇਉਰਾਂ ਬਹੁਤ ਸਤਾਈਆਂ ਨੇ
ਕੋਈ ਕਹੇ ਗਵਾਂਢਣਾਂ ਨਾਲ ਮੇਰੇ ਐਵੇਂ ਕੂੜ ਅਪਰਾਧੀਆਂ ਚਾਈਆਂ ਨੇ
ਕੋਈ ਆਖਦੀ ਪੁੱਤ ਪਰਦੇਸ ਗਿਆ ਢਿਲਾਂ ਓਸ ਨੇ ਕਾਸਨੂੰ ਲਾਈਆਂ ਨੇ
ਕੋਈ ਆਖਦੀ ਗੁੱਝੜਾ ਰੋਗ ਮੈਨੂੰ ਗਲਾਂ ਕਰਦੀਆਂ ਨਹੀਂ ਸ਼ਰਮਾਈਆਂ ਨੇ
ਸੀਨੇ ਜੰਮਦਿਆਂ ਇਸ਼ਕ ਦੀ ਭਾ ਭੜਕੀ ਚੋਲੀ ਚਿਣਗ ਚਵਾਤੀਆਂ ਲਾਈਆਂ ਨੇ

ਜਿਹੜੀਆਂ ਬਾਲਕਾ ਕੰਨਿਆ ਛੋਹਰਾਂ ਸਨ ਰਾਂਝੇ ਸੱਦ ਕੇ ਪਾਸ ਬਹਾਈਆਂ ਨੇ
ਲਿਆਓ ਠੀਕਰਾਂ ਕੋਰੀਆਂ ਤੁਸੀਂ ਜਾਕੇ ਜੇੜ੍ਹੀਆਂ ਆਵੀਆਂ ਤੋਂ ਅੱਜ ਲਾਹੀਆਂ ਨੇ
ਰਾਂਝੇ ਆਖਿਆ ਉਨ੍ਹਾਂ ਨਾ ਉਜ਼ਰ ਕੀਤਾ ਪਾਸ ਆਇਕੇ ਢੇਰੀਆਂ ਲਾਈਆਂ ਨੇ
ਕੋਲਾ ਕਲਮ ਦਵਾਤ ਬਣਾਇਕੇ ਤੇ ਲੀਕਾਂ ਖਿੱਚ ਕੇ ਹੱਥ ਫੜਾਈਆਂ ਨੇ
ਕਿਸੇ ਆਖਦਾ ਗਲ੍ਹਾਂ ਦੇ ਵਿੱਚ ਰਖੋ ਕਿਸੇ ਲੱਕ ਦੇ ਨਾਲ ਬੰਨ੍ਹਾਈਆਂ ਨੇ
ਕਿਸੇ ਆਖਦਾ ਕੋਠੇ ਦੇ ਵਿੱਚ ਨਪੋ ਕਿਸੇ ਵਿੱਚ ਬਰੂੰਹ ਦਬਾਈਆਂ ਨੇ
ਸੱਸ ਸੌਹਰਾ ਤੇ ਦਿਉਰ ਮੁਰੀਦ ਹੋਵੇ ਨਣਦ ਖਾਵੰਦ ਸਭ ਝੁਕਾਈਆਂ ਨੇ
ਕਿਸੇ ਆਖਦਾ ਤੂੰ ਖਾਤਰ ਜਮਾਂ ਰਖੀਂ ਤੇਰੀਆਂ ਰੱਬ ਨੇ ਪੂਰੀਆਂ ਪਾਈਆਂ ਨੇ
ਰੱਬ ਮੇਲਸੀ ਚਿਰੀਂ ਵਿਛੁੰਨਿਆਂ ਨੂੰ ਮੂੰਹੋਂ ਕਰਨ ਫ਼ਕੀਰ ਦੁਆਈਆਂ ਨੇ
ਕਿਸੇ ਆਖਦਾ ਚਰਖੇ ਦੇ ਨਾਲ ਬੰਨ੍ਹੋ ਦੇ ਕੇ ਪੁੱਠੀਆਂ ਸੱਤ ਭਵਾਈਆਂ ਨੇ
ਵਾਰਸਸ਼ਾਹ ਫ਼ਕੀਰ ਨੇ ਸਭ ਰੰਨਾਂ ਢੰਗ ਕਰ ਕੇ ਮਗਰੇ ਲਾਈਆਂ ਨੇ

ਰਾਂਝੇ ਨੇ ਮੁੰਡਿਆਂ ਕੁੜੀਆਂ ਨੂੰ ਆਖਿਆ

ਮਾਹੀ ਮੁੰਡਿਓ ਘਰੀਂ ਨਾ ਜਾ ਕਹਿਣਾ ਜੋਗੀ ਮਸਤ ਕਮਲਾ ਇੱਕ ਆ ਵੜਿਆ
ਕੰਨੀ ਮੁੰਦਰਾਂ ਸੁੰਦਰਾਂ ਸੇਲ੍ਹੀਆਂ ਨੇ ਦਾਹੜੀ ਪਟੇ ਸਿਰ ਭਵਾਂ ਮੁਨਾ ਵੜਿਆ
ਦੱਮ ਦੱਮ ਖੜਾ ਗੁਰੂ ਨਾਮ ਜਪਦਾ ਮੱਥੇ ਜੋਗ ਦਾ ਤਿਲਕ ਲਗਾ ਵੜਿਆ
ਕੁੜੀਆਂ ਨਾਲ ਨਾ ਕਰਦਾ ਗੱਲ ਕਾਈ ਗਿਆਨ ਪੋਥੀਆਂ ਸਬਦ ਸੁਣਾ ਵੜਿਆ
ਕੁਦਰਤ ਨਾਲ ਫਿਰਦਾ ਕਿਵੇਂ ਜੰਗਲਾਂ ਥੀਂ ਏਥੇ ਭੁੱਲ ਭੁਲਾਵੜੇ ਆ ਵੜਿਆ
ਕਿਸੇ ਘਰੀਂ ਨਾ ਜਾਇਕੇ ਆਖਣਾ ਜੇ ਜੋਗੀ ਮਸਤ ਅਵਧੂਤ ਹੈ ਆ ਵੜਿਆ
ਦੱਮ ਦੱਮ ਦੇ ਨਾਲ ਓਹ ਜ਼ਿਕਰ ਕਰਦਾ ਪਾਕ ਰੱਬ ਦਾ ਨਾਂ ਧਯਾ ਵੜਿਆ
ਚੇਤਾ ਨਾਉਂ ਮੇਰਾ ਕੋਈ ਜਾਂ ਲਓ ਮੱਥੇ ਜੱਗ ਦਾ ਤਿਲਕ ਲਗਾ ਵੜਿਆ
ਹਰ ਵਕਤ ਖੜਾ ਕਰੇ ਵਿਰਦ ਉਸਦਾ ਇੱਕ ਰੱਬ ਦਾ ਨਾਮ ਧਿਆ ਵੜਿਆ
ਹਰ ਘੜੀ ਉਸ ਗੁਰੂ ਦਾ ਨਾਮ ਲੈਂਦਾ ਮਹਾਂਦੇਵ ਤੋਂ ਦੌਲਤਾਂ ਲਿਆ ਵੜਿਆ
ਜ਼ਿਕਰ ਕਰਦਾ ਏ ਬੈਠ ਕੇ ਹੋ ਗੋਸ਼ੇ ਕੇਹਾ ਮੋਹਣੀ ਨਾਲ ਅਦਾ ਵੜਿਆ
ਕਰੋ ਵਿਰਦ ਖੁਫੀਆ ਜਲੀਅਲੀ ਵਾਲਾ ਕਿਸੇ ਨਾਲ ਨਾ ਹਰਗਿਜ਼ ਉਠਾ ਵੜਿਆ
ਵਾਰਸ ਕੰਮ ਸੋਈ ਜਿਹੜੇ ਰੱਬ ਕਰਸੀ ਮੈਂ ਤਾਂ ਉਸ ਦਾ ਭੇਜਿਆ ਆ ਵੜਿਆ

ਕੁੜੀਆਂ ਨੇ ਘਰੋ ਘਰੀ ਆ ਕੇ ਆਪਣੀਆਂ ਮਾਵਾਂ ਨੂੰ ਜੋਗੀ ਦਾ ਹਾਲ ਦਸਣਾ

ਕੁੜੀਆਂ ਵੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀਂ ਹਸਦੀਆਂ ਹਸਦੀਆਂ ਆਈਆਂ ਨੇ
ਮਾਏਂ ਇਕ ਜੋਗੇ ਸਾਡੇ ਨਰ ਆਯਾ ਕੰਨੀਂ ਓਸ ਨੇ ਮੁੰਦਰਾਂ ਪਾਈਆਂ ਨੇ

ਨਹੀਂ ਬੋਲਦਾ ਬੂਰਾ ਜ਼ਬਾਨ ਵਿੱਚੋਂ ਭਾਵੇਂ ਭਿੱਛਿਆ ਨਹੀਓਂ ਪਾਈਆਂ ਨੇ
ਹੱਥ ਖੱਪਰੀ ਫਾਹੁੜੀ ਮੋਢਿਆਂ ਤੇ ਮਿਹਰ ਗਾਨੀਆਂ ਗਲੇ ਪਹਿਣਾਈਆਂ ਨੇ
ਅਰੜਾਉਂਦਾ ਵਾਂਗ ਜਲਾਲੀਆਂ ਦੇ ਜੱਟਾ ਵਾਂਗ ਮਦਾਰੀਆਂ ਛਾਈਆਂ ਨੇ
ਪ੍ਰੇਮ ਮੱਤੀਆਂ ਅੱਖੀਆਂ ਰੰਗ ਭਰੀਆਂ ਸਦਾ ਗੂਹੜੀਆਂ ਲਾਲ ਸੁਹਾਈਆਂ ਨੇ
ਖ਼ੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ ਨੈਣਾਂ ਖੀਵੀਆਂ ਸਾਣ ਚੜਾਈਆਂ ਨੇ
ਕਦੇ ਸੰਗਲੀ ਸੁੱਟ ਕੇ ਸ਼ਗਨ ਵਾਚੇ ਕਦੇ ਸਵਾਹ ਤੇ ਔਸੀਆਂ ਪਾਈਆਂ ਨੇ
ਕਦੇ ਕਿੰਗ ਵਜਾ ਕੇ ਖੜਾ ਰੋਵੇ ਕਦੇ ਹੱਸਦੇ ਨਾਦ ਘੁਕਾਈਆਂ ਨੇ
ਅੱਠੇ ਪਹਿਰ ਅਲਾਹ ਨੂੰ ਯਾਦ ਕਰਦਾ ਖੈਰ ਓਸਨੂੰ ਪਾਂਦੀਆਂ ਮਾਈਆਂ ਨੇ
ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ ਸਿਰ ਗਾਨੀਆਂ ਅਜਬ ਸੁਹਾਈਆਂ ਨੇ
ਜਟਾਂ ਸੋਂਹਦੀਆਂ ਛੈਲ ਉਸ ਨੱਢੜੇ ਨੂੰ ਜਿਵੇਂ ਚੰਦ ਗਿਰਦੇ ਘਟਾਂ ਆਈਆਂ ਨੇ
ਸੱਚ ਪੁੱਛੋ ਤੇ ਹੌਸਲਾ ਕੁੱਝ ਨਾਹੀਂ ਗਲਾਂ ਕਰਦਾ ਏ ਬਹੁਤ ਅਤਾਈਆਂ ਨੇ
ਨਾ ਕੋਈਮਾਰਦਾ ਨਾ ਕਿਸੇਨਾਲ ਲੜਿਆਨੈਣਾਂ ਓਸਦਿਆਂ ਝੜੀਆਂ ਲਾਈਆਂ ਨੇ
ਓਦ੍ਹੇ ਹੁਸਨ ਦੀਵਾਨੀਆਂ ਕੀਤੀਆਂ ਨੇ ਗਲਾਂ ਮਿੱਠੀਆਂ ਬਹੁਤ ਰਸਾਈਆਂ ਨੇ
ਕੋਈ ਗੁਰੂ ਪੂਰਾ ਉਸਨੂੰ ਆਣ ਮਿਲਿਆ ਕੰਨ ਪਾੜਕੇ ਮੁੰਦਰਾਂ ਪਾਈਆਂ ਨੇ
ਕਦੇ ਰਮਲ ਨਜ਼ੂਮ ਕਿਤਾਬ ਵਾਚੇ ਪ੍ਰਸ਼ਨ ਫੁਰਿਆ ਤੇ ਫਾਲ ਕਢਾਈਆਂ ਨੇ
ਕਦੇ ਦਏ ਚੌਂਕੀ ਕਦੇ ਤਸਬੀ ਫੇਰੇ ਨ੍ਹਾ ਧੋਕੇ ਧੂਪ ਧੁਖਾਈਆਂ ਨੇ
ਨਾ ਉਹ ਮੁੰਨਿਆ ਜੋਗੀੜਾ ਨਾਂਹ ਜੰਗਮ ਨਾ ਉਦਾਸੀਆਂ ਵਿਚ ਠਹਿਰਾਈਆਂ ਨੇ
ਕਦੇ ਹੱਸਦਾ ਤੇ ਕਦੇ ਰੋਂਵਦਾ ਏ ਕਦੇ ਕੂਕ ਕੇ ਦੇਇ ਦੁਹਾਈਆਂ ਨੇ
ਜੇੜ੍ਹੀਆਂ ਖੂਹ ਉਤੇ ਪਾਣੀ ਭਰਦੀਆਂ ਸਨ ਹਸ ਹਸ ਕੇ ਘਰਾਂ ਨੂੰ ਆਈਆਂ ਨੇ
ਵਾਰਸਸ਼ਾਹ ਚੇਲਾ ਬਾਲਨਾਥ ਦਾ ਏ ਝੋਕਾਂ ਪ੍ਰੇਮ ਦੀਆਂ ਕਿਸੇ ਨੇ ਲਾਈਆਂ ਨੇ

ਹੀਰ ਨਾਲ ਨਨਾਣ ਨੇ ਗਲ ਕੀਤੀ

ਘਰ ਆ ਨਨਾਣ ਨੇ ਗੱਲ ਕੀਤੀ ਭਾਬੀ ਇੱਕ ਜੋਗੀ ਨਵਾਂ ਆਇਆ ਨੀ
ਕੰਨੀਂ ਓਸਦੇ ਦਰਸ਼ਨੀ ਮੁੰਦਰਾਂ ਨੇ ਗੱਲ ਹੈਂਕਲਾ ਅਜਬ ਸੁਹਾਇਆ ਨੀ
ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ ਕੋਈ ਓਸਨੇ ਲਾਲ ਗਵਾਇਆ ਨੀ
ਨਾਲੇ ਗਾਉਂਦਾ ਤੇ ਨਾਲੇ ਰੋਂਵਦਾ ਏ ਵੱਡਾ ਓਸ ਨੇ ਰੰਗ ਮਚਾਇਆ ਨੀ
ਸੋਹਣਾ ਚੰਦ ਜਿਹਾ ਵੱਡਾ ਕਦ ਸਰਵੇ ਕਿਸੇ ਮਾਂ ਕਰਮਾਂ ਵਾਲੀ ਜਾਇਆ ਨੀ
ਕੋਈ ਵੱਡੀ ਮੁਰਾਦ ਦੀ ਸਿੱਕ ਓਹਨੂੰ ਕਿਸੇ ਭਾਗਭਰੀ ਚੇਟਕ ਲਾਇਆ ਸੀ
ਹੀਰੇ ਕਿਸੇ ਰਜਵੰਸ ਦਾ ਓਹ ਪੁੱਤਰ ਰੂਪ ਤੁੱਧ ਥੀਂ ਦੂਣ ਸਵਾਇਆ ਨੀ

ਵਿੱਚ ਤ੍ਰਿੰਵਣਾਂ ਗਾਉਂਦਾ ਫਿਰੇ ਭੌਂਦਾ ਅੰਤ ਓਸਦਾ ਕਿਸੇ ਨਾ ਪਾਇਆ ਨੀ
ਨੀਵੀਂ ਨਜ਼ਰ ਫਿਰਦਾ ਵਿਚ ਖੇੜਿਆਂ ਦੇ ਮਥੇ ਚਮਕਦਾ ਨੂਰ ਸਵਾਇਆ ਨੀ
ਗਲ ਸੇਲੀਆਂ ਅਤੇ ਮਹਿਰਾਬ ਮੱਥੇ ਬਾਣਾ ਫ਼ਕਰ ਦਾ ਖੂਬ ਸੁਹਾਇਆਂ ਨੀ
ਦਰਦ ਨਾਲ ਪੁਕਾਰਦਾ ਮੇਲ ਸਾਈਆਂ ਜਾਨੀ ਯਾਰ ਕੋਈ ਓਸ ਗਵਾਇਆ ਨੀ
ਇਬਰਾਹੀਮ ਅਦਮ ਦੇ ਵਾਂਗ ਜੋਗੀ ਤੱਨ ਖ਼ਾਕ ਦੇ ਵਿੱਚ ਰੁਲਾਇਆ ਨੀ
ਹੁਸਨ ਬਸਰੀ ਜਿਉਂ ਆਣਕੇ ਇਸ਼ਕ ਅੰਦਰ ਤੱਨ ਮੱਨ ਦੇ ਵਿਚ ਸਮਾਇਆ ਨੀ
ਲੋਭੀ ਦਿੱਸਦਾ ਏ ਕਿਸੇ ਚੀਜ਼ ਦਾ ਨੀ ਸਾਂਗ ਜੋਗੀਆਂ ਦਾ ਬਣ ਆਇਆ ਨੀ
ਮਿਰਜ਼ੇ ਸਾਹਿਬਾਂ ਨੇ ਵੇਖੋ ਇਸ਼ਕ ਪਿਛੇ ਚਾ ਆਪਣਾ ਆਪ ਕੁਹਾਇਆ ਨੀ
ਹਜ਼ਰਤ ਯੂਸਫਜ਼ੁਲੈਖਾਂ ਦੇ ਇਸ਼ਕ ਕਾਰਨ ਬਾਰਾਂ ਬਰਸ ਵਿੱਚ ਕੈਦ ਕਰਾਇਆ ਨੀ
ਕਾਮ ਰੂਪ ਤੇ ਦੁਸਰੀ ਕਾਮਲਿਟਾਂ ਨੇਹੁੰ ਲਾਇਕੇ ਨਫ਼ਾ ਕੀ ਪਾਇਆ ਨੀ
ਏਸ ਇਸ਼ਕ ਪਿਛੇ ਕੀਮਾਂ ਕਰਨ ਕੀ ਰੋਡਾ ਵੱਢਕੇ ਨਦੀ ਰੁੜ੍ਹਾਇਆ ਨੀ
ਗੁਰੁ ਨਾਥ ਦਾ ਓਸਨੇ ਨਾਮ ਲੈਕੇ ਪਿੰਡ ਵਿੱਚ ਆ ਨਾਦ ਵਜਾਇਆ ਨੀ
ਜਤੀ ਵਾਂਗ ਜਵਾਨ ਤੇ ਕਾਨ੍ਹ ਸੂਰਤ ਗੋਪੀ ਚੰਦ ਜਿਉਂ ਜੋਗ ਲੈ ਆਇਆ ਨੀ
ਸੱਸੀ ਵੇਖ ਲੌ ਆਣਕੇ ਇਸ਼ਕ ਅੰਦਰ ਲਾਲਚ ਨੀਂਦ ਨੇ ਯਾਰ ਵੰਜਾਇਆ ਨੀ
ਕੋਈ ਆਖਦੀ ਸੀ ਰਾਜਾ ਭਰਥਰੀ ਏ ਰਾਜ ਹੁਕਮ ਤਿਆਗ ਕੇ ਆਇਆ ਨੀ
ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ ਮੰਨ ਕਿਸੇ ਤੇ ਨਾਂਹ ਭਰਮਾਇਆ ਨੀ
ਕਾਈ ਆਖਦੀ ਹੁਸਨ ਦਾ ਚੋਰ ਫਿਰਦਾ ਤਾਹੀਂ ਓਸਨੇ ਕੰਨ ਪੜਾਇਆ ਨੀ
ਕਾਈ ਝੰਗ ਸਿਆਲ ਦਾ ਆਖਦੀ ਏ ਕਾਈ ਕਹੇ ਹਜ਼ਾਰਿਓਂ ਆਇਆ ਨੀ
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ ਤਾਹੀਓਂ ਓਸਨੇ ਸੀਸ ਮੁਨਾਇਆ ਨੀ
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ ਬੰਦੇ ਲਾਹਕੇ ਮੁੰਦਰਾਂ ਪਾਇਆ ਨੀ
ਕਹਿਣ ਤਖ਼ਤ ਹਜ਼ਾਰੇ ਦਾ ਇਹ ਜੋਗੀ ਬਾਲਨਾਬ ਤੋਂ ਜੋਗ ਲਿਆਇਆ ਨੀ
ਕੋਈ ਕੁਝ ਆਖੇ ਕੋਈ ਕੁਝ ਆਖੇ ਆਸ਼ਕ ਇੱਕ ਨਾ ਚਿਤ ਤੇ ਲਾਇਆ ਨੀ
ਉਨਾਂ ਲੱਖ ਮੁਲ੍ਹਾਮਤਾਂ ਤੁਹਮਤਾਂ ਨੇ ਜਿਨ੍ਹਾਂ ਭਾਰ ਪ੍ਰੇਮ ਦਾ ਚਾਇਆ ਨੀ
ਕਾਈ ਆਖਦੀ ਏਹ ਤਾਂ ਨਹੀਂ ਜੋਗੀ ਹੀਰ ਵਾਸਤੇ ਕੰਨ ਪੜਾਇਆ ਨੀ
ਵਾਰਸਸ਼ਾਹ ਇਹ ਫ਼ਕਰ ਤਾਂ ਨਹੀਂ ਖਾਲੀ ਕਿਸੇ ਕਾਰਨੇ ਦੇ ਉਤੇ ਆਇਆ ਨੀ

ਰਾਂਝੇ ਦੀ ਖਬਰ ਸੁਣਕੇ ਹੀਰ ਨੇ ਰੋਣਾ

ਮੁਠੀ ਮੁਠੀ ਇਹ ਗਲ ਨਾ ਕਰੋ ਅੜੀਓ ਮੈਂ ਤਾਂ ਸੁਣਦਿਆਂ ਹੀ ਮਰ ਗਈ ਜੇ ਨੀ
ਤੁਸੀਂ ਇਹ ਜਦੋਕਣੀ ਗੱਲ ਕੀਤੀ ਖਲੀ ਤਲੀ ਹੀ ਮੈਂ ਰੁੜ੍ਹ ਗਈ ਜੇ ਨੀ

ਗਏ ਟੁਟ ਪਰਾਣ ਤੇ ਅਕਲ ਡੁੱਬੀ ਮੇਰੇ ਧੁੱਖ ਕਲੇਜਣੇ ਪਈ ਜੇ ਨੀ
ਕੀਕੂੰ ਕੰਨ ਪੜਾਇਕੇ ਜੀਉਂਦਾ ਏ ਗੱਲਾਂ ਸੁਣਦਿਆਂ ਈ ਜਿੰਦ ਗਈ ਜੇ ਨੀ
ਉਦਾ ਦੁਖੜਾ ਰੋਵਣਾ ਜਦੋਂ ਸੁਣਿਆ ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ
ਮਸੂ ਭਿੰਨੜਾ ਨਾਮ ਜੋ ਲੈਂਦੀਆਂ ਨੇ ਜਿੰਦ ਸੁਣਦਿਆਂ ਈਂ ਨਿਕਲ ਗਈ ਜੇ ਨੀ
ਕਿਵੇਂ ਵੇਖੀਏ ਓਸ ਮਸਤਾਨੜੇ ਨੂੰ ਜੈਂਦੀ ਧੁੰਮ ਤ੍ਰਿੰਝਣੀਂ ਪਈ ਜੇ ਨੀ
ਵੇਖਾਂ ਕਿਹੜੇ ਦੇਸ਼ ਦਾ ਏਹ ਜੋਗੀ ਉਸ ਤੋਂ ਕੌਣ ਪਿਆਰੀ ਰੁੱਸ ਗਈ ਜੇ ਨੀ
ਅੱਕ ਪੋਸਤ ਧਤੂਰਾ ਤੇ ਭੰਗ ਪੀ ਕੇ ਮੌਤ ਓਸ ਨੇ ਕਿਉਂ ਮੁਲ ਲਈ ਜੇ ਨੀ
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਈ ਕੌਣ ਕਰੇਗਾ ਓਸ ਦੀ ਸਹੀ ਜੇ ਨੀ
ਸੋਹਣਾ ਰੂਪ ਅਨੂਪ ਗਵਾਇਆ ਸੂ ਉਹ ਮੋਇਆ ਤੇ ਮੈਂ ਮਰ ਗਈ ਜੇ ਨੀ
ਓਦੀਆਂ ਸੇਲ੍ਹੀਆਂ ਉਤੋਂ ਮੈਂ ਘੋਲ ਘਤੀ ਵਾਰ ਵਾਰ ਸਦੱਕੜੇ ਗਈ ਜੇ ਨੀ
ਹਾਇ ਹਾਇ ਮੁੱਠੀ ਓਹਦੀ ਗੱਲ ਸੁਣਕੇ ਮੈਂ ਤਾਂ ਨਿਘਰਾ ਬੋਲ ਹੋ ਗਈ ਜੇ ਨੀ
ਭਾਵੇਂ ਦੁਖੜਾ ਰਾਹ ਵਿਚ ਰਹੇ ਢਠਾ ਕਿਸੇ ਖਬਰ ਨਾ ਓਸਦੀ ਲਈ ਜੇ ਨੀ
ਜੈਂਦਾ ਚੰਦ ਪੁਤਰ ਸਵਾਹ ਲਾ ਬੈਠਾ ਦਿੱਤਾ ਰੱਬ ਦਾ ਨਾਂ ਸਹਿ ਗਈ ਜੇ ਨੀ
ਜਿਦ੍ਹਾ ਵੀਰ ਅਮੀਰ ਫ਼ਕੀਰ ਹੋਯਾ ਭੈਣ ਓਸਦੀ ਜੀਉਂਦੀ ਰਹੀ ਜੇ ਨੀ
ਜਿਸ ਨਾਰ ਦਾ ਕੌਂਤ ਫ਼ਕੀਰ ਹੋਯਾ ਤ੍ਰਟੀ ਓਸ ਦੀ ਚੌੜ ਹੋ ਗਈ ਜੇ ਨੀ
ਗਲੀਆਂ ਵਿਚ ਦਿਵਾਨੜੀ ਹੋਗ ਫਿਰਦੀ ਸੀਨੇ ਘਾ ਫ਼ਿਰਾਕ ਸਹਿ ਗਈ ਜੇ ਨੀ
ਜਿਸਦੇ ਸੋਹਣੇ ਯਾਰ ਦੇ ਕੰਨ ਪਾਟੇ ਓਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ
ਅੜੀਓ ਰੋਂਵਦੀ ਰਹੇਗੀ ਉਮਰ ਸਾਰੀ ਜੋਗੀ ਯਾਰ ਹੋਯਾ ਮਰ ਗਈ ਜੇ ਨੀ
ਨਾਹੀਂ ਰੱਬ ਦੇ ਗਜ਼ਬ ਥੀਂ ਲੋਕ ਡਰਦੇ ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ
ਵਾਰਸਸ਼ਾਹ ਫਿਰਦਾ ਦੁਖਾਂ ਨਾਲ ਭਰਿਆਖਲਕਤ ਮਗ਼ਰ ਕਿਉਂ ਓਸਦੇ ਪਈ ਜੇ ਨੀ

ਹੀਰ ਦਾ ਅਫਸੋਸ ਕਰਨਾ

ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ ਤਾਂ ਮੈਂ ਚੌੜ ਹੋਵੀ ਮੈਨੂੰ ਪੱਟਿਆ ਸੂ
ਅੱਗੇ ਅੱਗ ਫ਼ਿਰਾਕ ਦੀ ਸਾੜ ਸੁੱਟੀ ਸੜੀ ਬਲੀ ਨੂੰ ਫੇਰ ਕਿਉਂ ਪੱਟਿਆ ਸੂ
ਮੇਰੇ ਵਾਸਤੇ ਦੁਖੜੇ ਫਿਰੇ ਜਰਦਾ ਲੋਹਾ ਤਾ ਜੀਭੇ ਨਾਲ ਚੱਟਿਆ ਸੂ
ਨਾਲੇ ਰੰਨ ਗਈ ਨਾਲੇ ਕੰਨ ਪਾਟੇ ਆਖ ਇਸ਼ਕ ਥੀਂ ਨਫ਼ਾ ਕੀ ਖੱਟਿਆ ਸੂ
ਖ਼ੂਨ ਜਿਗਰ ਦਾ ਇਸ਼ਕ ਦੇ ਖੇਤ ਅੰਦਰ ਛਜਲੀ ਨੈਣਾਂ ਦੀ ਪਾਕੇ ਛੱਟਿਆ ਸੂ
ਕਦਮ ਰੱਖਦਾ ਸੀ ਵਿੱਚ ਦਾਨਿਆਂ ਦੇ ਛੱਜ ਛਾਨਣੀ ਪਾ ਮੈਨੂੰ ਛੱਟਿਆ ਸੂ
ਇਹ ਰੰਝੇਟੜਾ ਫੁੱਲ ਗੁਲਾਬ ਦਾ ਸੀ ਮੇਰੇ ਹਿਜ਼ਰ ਅੰਦਰ ਜੋਬਨ ਲੁੱਟਿਆ ਸੂ

ਤੇਗ ਇਸ਼ਕ ਦੀ ਨਾਲ ਸ਼ਹੀਦ ਹੋਯਾ ਵੇਖ ਸੈਦੜੇ ਨੇ ਸੀਸ ਕੱਟਿਆ ਸੂ
ਮਿਹਰਬਾਨੀ ਹੈ ਰੱਬ ਰਸੂਲ ਉੱਤੇ ਜਾਮ ਵਸਲ ਦਾ ਲਬਾਂ ਤੇ ਚੱਟਿਆ ਸੂ
ਜੇ ਕੋਈ ਸਾਥ ਦੇਸੀ ਨਾਲ ਰਾਂਝਣੇ ਦੇ ਹਿੱਸਾ ਹੂਰ ਕਸੂਰ ਥੀਂ ਖੱਟਿਆ ਸੂ
ਸਾਬਤ ਕਦਮ ਹੈ ਇਸ਼ਕ ਦੇ ਰਾਹ ਉੱਤੇ ਪੈਰ ਅਗ੍ਹਾਂ ਤੋਂ ਪਿਛਾਂਹ ਨਾ ਹੱਟਿਆ ਸੂ
ਤੇਗ਼ ਸਬਰ ਥੀਂ ਮਾਰਿਆ ਨਫ਼ਸ ਮੂਜੀ ਸ਼ਿਰਕ ਕੁਫਰ ਨੂੰ ਗਰਦਨੋਂ ਕੱਟਿਆ ਸੂ
ਹੋਯਾ ਦਾ ਪਿੰਡੇ ਮਲੀ ਖਾਕ ਰਾਂਝੇ ਲਾਹ ਨੰਗ ਨਾਮੂਸ ਨੂੰ ਸੁੱਟਿਆ ਸੂ
ਬੁਕਲ ਵਿੱਚ ਚੋਰੀ ਚੋਰੀ ਹੀਰ ਹੋਵੇ ਘੜਾ ਨੀਚ ਦਾ ਚਾ ਉਲੱਟਿਆ ਸੂ
ਜ਼ਾਹਰਾ ਨਾ ਰੋਵੇ ਦਿਲੋਂ ਆਹ ਮਾਰੇ ਰਾਂਝੇ ਹੋ ਜੋਗੀ ਮੈਨੂੰ ਪੱਟਿਆ ਸੂ
ਨੀ ਮੈਂ ਘੋਲਘੱਤੀ ਸੁਖਿਆਰੜਾ ਸੀ ਮੇਰੇ ਵਾਸਤੇ ਦੁੱਖੜਾ ਕੱਟਿਆ ਸੂ
ਵਾਰਸਸ਼ਾਹ ਇਸ ਇਸ਼ਕ ਦੇ ਵਣਜ ਵਿਚੋਂ ਜ਼ਫਰ ਜਾਲ ਕੀ ਖੱਟਿਆ ਵੱਟਿਆ ਸੂ

ਹੀਰ ਨੇ ਕੁੜੀਆਂ ਨੂੰ ਆਖਿਆ ਕਿ ਹੀਲੇ ਜੋਗੀ ਨੂੰ ਲਿਅ ਉ

ਗਲੀਂ ਲਾਇਕੇ ਕਿਵੇਂ ਲਿਆਓ ਉਸ ਨੂੰ ਰੱਲ ਪੁੱਛੀਏ ਕਿਹੜੇ ਥਾਉਂਦਾ ਨੀ
ਕੌਣ ਗੁਰੂ ਤੇ ਕਿੱਸ ਨੇ ਕੰਨ ਪਾੜੇ ਚੇਲਾ ਕਿੱਸ ਦਾ ਉਹ ਕਹਾਉਂਦਾ ਨੀ
ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ ਅਤੇ ਭਿੱਛਿਆ ਮੰਗ ਕੇ ਖਾਉਂਦਾ ਨੀ
ਵੇਖਾਂ ਕਿਹੜੇ ਦੇਸ ਦਾ ਚੌਧਰੀ ਏ ਅਤੇ ਜਾਤ ਦਾ ਕੌਣ ਸਦਾਉਂਦਾ ਨੀ
ਖਬਰੇ ਮਾਝਿਓਂ ਰੋਹੀਓ ਬੇਟ ਵਲੋਂ ਰਾਵੀ ਬਿਆਸ ਦਾ ਇਕੇ ਝਨਾਉਂਦਾ ਨੀ
ਫਿਰੇ ਤ੍ਰਿਝਣਾਂ ਵਿੱਚ ਖੁਆਰ ਹੁੰਦਾ ਵਿੱਚ ਵੇੜ੍ਹਿਆਂ ਫੇਰੀਆਂ ਪਾਉਂਦਾ ਨੀ
ਆਯਾ ਕਿੱਸ ਤਰਫੋਂ ਕਿੱਥੇ ਜਾਵਣਾ ਸੂ ਕੀ ਨਾਮ ਸੂ ਬਾਪ ਤੇ ਮਾਉਂਦਾ ਨੀ
ਵਾਰਸਸ਼ਾਹ ਪਿਆਰਾ ਏਹ ਕਾਸਦਾ ਏ ਕੋਈ ਏਸ ਦਾ ਅੰਤ ਨਾ ਪਾਉਂਦਾ ਨੀ

ਜੋਗੀ ਨਾਲ ਕੁੜੀਆਂ ਦੀ ਮਸਖਰੀ ਕਰਨ ਦੀ ਸਲਾਹ

ਪਾਣੀ ਭਰਦੀਆਂ ਕੁਆਰ ਮੁਟਿਆਰ ਕੁੜੀਆਂ ਵੇਖ ਜੋਗੜੇ ਨੂੰ ਖਿਲੀ ਮਾਰਿਆ ਨੇ
ਮੌਜਾਂ ਮਾਣੀਆਂ ਜਿਨ੍ਹਾਂ ਕੁਆਰੀਆਂ ਦੀਆਂ ਇਹ ਤਿਨ੍ਹਾਂ ਦੇ ਹਾਲ ਵੇਚਾਰਿਆ ਨੇ
ਜਿਨ੍ਹਾਂ ਦੋਸ਼ ਨਾ ਕਿਸੇ ਦਾ ਕੋਈ ਕੀਤਾ ਕੰਨ ਤਿਨ੍ਹਾਂ ਦੇ ਕਾਸਨੂੰ ਪਾੜਿਆ ਨੇ
ਇਹ ਜਾਣਦਾ ਕਿਸੇ ਦਾ ਚਾਕ ਲੱਧਾ ਕੁੜੀਆਂ ਸੱਦ ਕੇ ਓਸ ਨੂੰ ਝਾੜਿਆ ਨੇ
ਹੀਰ ਖੇੜਿਆਂ ਨਾਲ ਪਿਆਰ ਵੱਡਾ ਓਹਨੂੰ ਆਖਕੇ ਅੱਗ ਲਾ ਸਾੜਿਆ ਨੇ
ਹਿਕਾਂ ਖੋਲ ਕੇ ਬੁੱਕਲਾਂ ਮਾਰੀਓ ਨੇ ਜੱਗ ਧੂੜ ਅਤੀਤ ਤੇ ਧਾਰਿਆ ਨੇ
ਮੁਠੀ ਭਰੋ ਤੇ ਮਚਲੀਆਂ ਹੋ ਪੁਛੋ ਓਹਨੂੰ ਪਲੰਘ ਉਤੇ ਚਾ ਚਾੜ੍ਹਿਆ ਨੇ
ਪਹਿਲੇ ਨਾਲ ਪਿਆਰ ਦੇ ਜੋਗੀੜੇ ਨੂੰ ਕੋਲ ਸਦ ਬਹਾ ਕੇ ਮਾਰਿਆ ਨੇ
ਚੰਚਲਹਾਰੀਆਂ ਕੁਆਰੀਆਂ ਕੰਨ ਪਾੜੇ ਹਾਇ ਹਾਇ ਮੁੱਠੀ ਲੀਕ ਮਾਰਿਆ ਨੇ

(੧੬੧)

ਗਲਾਂ ਕਰਠ ਜੋ ਆਣਕੇ ਸ਼ੂਕੀਆਂ ਨੀ ਹੁਕਮ ਜੋਗੀ ਦੇ ਨਾਲ ਸਵਾਰਿਆ ਨੇ
ਕੰਗਨ ਪੌੌਂਚੀਆਂ ਲਾਹ ਕੇ ਦੇਇ ਤੂੰਬਾ ਓਹਨੂੰ ਭਿੱਛਿਆ ਮੰਗਣੇ ਚਾੜ੍ਹਿਆ ਨੇ
ਸੋਇਨ ਲੰਕ ਮਹਬੂਬ ਹਨਵੰਤ ਵਾਂਗੂੰ ਏਵੇਂ ਲਾਇਕੇ ਚਿਣਗ ਚਾ ਸਾੜਿਆ ਨੇ
ਨਾਲੇ ਕਰਨ ਗੱਲਾਂ ਨਾਲੇ ਹਸਦੀਆਂ ਨੀ ਸੂਰਤ ਵੇਖ ਫ਼ਕੀਰ ਹਰਿਆਰਿਆ ਨੇ
ਵਾਰਸਸ਼ਾਹ ਮੀਆਂ ਐਵੇਂ ਫਾਹ ਕੇ ਤੇ ਅਨਜਾਣ ਕਕੇਹੜਾ ਮਾਰਿਆ ਨੇ

ਕੁੜੀਆਂ ਨੇ ਜੋਗੀ ਪਾਸ ਜਾਣਾ

ਲੈਣ ਜੋਗੀ ਨੂੰ ਆਈਆਂ ਧੁੰਬਲਾਂ ਹੋ ਚਲੋ ਗੱਲ ਬਣਾ ਸਵਾਰੀਏ ਨੀ
ਸੱਭੇ ਬੋਲੀਆਂ ਜੋ ਨਿਮਸਕਾਰ ਜੋਗੀ ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ
ਐਸੇ ਨਾਲ ਕਿਉਂ ਲਾਈਏ ਦੋਸੜੀ ਨੀ ਓਹਦਾ ਅੰਦਰੋਂ ਜੀਊ ਨਿਖਾਰੀਏ ਨੀ
ਹੋਕੇ ਨਰਮ ਗੱਲਾਂ ਨਾਲ ਮਿੱਠੀਆਂ ਦੋ ਓਹਦਾ ਆਣ ਕਲੇਜੜਾ ਠਾਰੀਏ ਨੀ
ਵੱਡੀ ਮਿਹਰ ਹੋਈ ਏਸ ਦੇਸ ਉੱਤੇ ਵੇਹੜੇ ਹੀਰ ਦੇ ਨੂੰ ਚਲੋ ਤਾਰੀਏ ਨੀ
ਮੰਗ ਨਗਰ ਅਤੀਤ ਹੈ ਅਸਾਂ ਖਾਣਾ ਬਾਤਾਂ ਹੱਕ ਦੀਆਂ ਚਾ ਵਿਸਾਰੀਏ ਨੀ
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ ਨਗਰ ਜਾਇਕੇ ਭੀਖ ਚਤਾਰੀਏ ਨੀ
ਵਾਰਸਸ਼ਾਹ ਤੁਸੀਂ ਘਰੋਂ ਖਾ ਆਈਆਂ ਨਾਲ ਚਾਵੜਾਂ ਲਓ ਘੁਮਕਾਰੀਏ ਨੀ

ਜੋਗੀ ਦੇ ਪਾਸ ਕੁੜੀਆਂ ਨੇ ਆਜਜ਼ੀ ਕਰਨੀ

ਗੰਢੀਂ ਵਾਲਾਂ ਦੀ ਸ਼ੂਕੀਆਂ ਛਾਤੀਆਂ ਤੇ ਹਿਕ ਜੋਗੀ ਦੇ ਨਾਲ ਛੁਹਾਈਆ ਨੇ
ਐਸੇ ਸੋਹਣੇ ਮੁੱਖ ਮਹਿਬੂਬ ਉੱਤੇ ਕਿਉਂ ਧੂੰਏਂ ਦੀ ਸੁਆਹ ਰਮਾਈਆ ਨੇ
ਓਹਦੀ ਮਾਉਂ ਨਮਾਣੀ ਦੇ ਜਿਗਰ ਅੰਦਰ ਛੁਰੀ ਦਰਦ ਫ਼ਿਰਾਕ ਚਲਾਈਆ ਨੇ
ਵਾਰਸਸ਼ਾਹ ਮੀਆਂ ਸੋਹਣੇ ਨੱਢੜੇ ਦੀ ਹੁਸਨ ਬਾਵਲੀ ਕਿਓ੍ਹਂ ਚਾ ਢਾਈਆ ਨੇ

ਤਥਾ

ਕੁੜੀਆਂ ਵੇਖਕੇ ਹੁਸਨ ਫ਼ਕੀਰ ਦੇ ਨੂੰ ਉੱਚੀ ਕੂਕ ਕੇ ਸ਼ੋਰ ਪੁਕਾਰਿਆ ਨੇ
ਠੱਗੀ ਨਾਲ ਕੀਤਾ ਜੋਗ਼ੀ ਨਢਵੇ ਨੂੰ ਕਿਸੇ ਜਨਮ ਦਾ ਵੈਰ ਨਿਤਾਰਿਆ ਨੇ
ਦੇਖੋ ਸੁੰਦਰ ਚੌਧਵੀਂ ਰਾਡ ਦੇ ਨੂੰ ਲਾ ਕਰਨ ਭਬੂਤ ਜ਼ੰਗਾਰਿਆ ਨੇ
ਵਾਲੇ ਕੰਗਠ ਲਾਹਕੇ ਦੇਇ ਤੂੰਬਾ ਵਾਰਸ ਭਿੱਛਿਆ ਮੰਗਣੇ ਚਾੜ੍ਹਿਆ ਨੇ

ਜੋਗੀ ਦੇ ਹਾਲ ਉਤੇ ਕੁੜੀਆਂ ਨੇ ਅਫਸੋਸ ਕਰਨਾ

ਰਸਮ ਜੱਗ ਦੀ ਕਰੋ ਅਤੀਤ ਸਾਈਂ ਸਾਡੀਆਂ ਸੂਰਤਾਂ ਵੱਲ ਧਿਆਨ ਕੀਜੋ
ਅਜੂ ਮਹਿਰ ਦੇ ਵਿਹੜੇ ਨੂੰ ਕਰੋ ਫੇਰਾ ਸਹਿਤੀ ਸੋਹਣੀ ਤੇ ਨਜ਼ਰ ਆਨ ਕੀਜੋ
ਚਲੋ ਸੈਰ ਕਰੋ ਨਗਰ ਖੇੜਿਆਂ ਦੇ ਜੋਗ ਪੰਥ ਦਾ ਕੁਝ ਗਿਆਨ ਕੀਜੋ
ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ ਜ਼ਰਾ ਹੀਰ ਦੀ ਤਰਫ਼ ਧਿਆਨ ਕੀਜੋ

(੧੬੨)

ਸਭੇ ਬੰਨ੍ਹਕੇ ਹੱਥ ਖਲੋਤੀਆਂ ਨੀ ਜੋਗੇ ਅਰਜ਼ ਅਸਾਡੜੀ ਮਾਨ ਲੀਜੋ
ਮਨਜ਼ੂਰ ਹੈ ਆਜਜ਼ੀ ਰੱਬ ਤਾਈਂ ਉਪਰ ਬੰਦਗੀ ਕੁੱਝ ਨਾ ਸ਼ਾਨ ਕੀਜੋ
ਨਾਲੇ ਕਰਨ ਅਰਜ਼ਾਂ ਮੁਸਕਰਾਂਦੀਆਂ ਨੇ ਨਾਲੇ ਕਹਿਣ ਦੀਦਾਰ ਹੀ ਆਨ ਕੀਜੋ
ਸਾਡੀ ਬੇਨਤੀ ਮੰਨੋਂ ਫ਼ਕੀਰ ਸਾਈਂ ਇਹੋ ਆਜਜ਼ਾਂ ਨਾਲ ਅਹਿਸਾਨ ਕੀਜੋ
ਚਲੋ ਵੇਖੀਏ ਘਰਾਂ ਸਰਦਾਰੀਆਂ ਨੂੰ ਅਜੇ ਸਾਹਿਬੋ ਨਹੀਂ ਰੁਮਾਨ ਕੀਜੋ
ਵਾਰਸਸ਼ਾਹ ਮੀਆਂ ਨਹੀਂ ਕਰੋ ਆਕੜ ਫਿਰਔਨ ਜਿਹਾਂ ਵਲ ਧਿਆਨ ਕੀਜੋ

ਜਵਾਬ ਜੋਗੀ

ਹਮੀਂ ਵਡੇ ਫਕੀਰ ਸਤਪੀੜ੍ਹੀਏ ਹਾਂ ਰਸਮ ਜੱਗ ਦੀ ਹਮੀਂ ਨਾ ਜਾਣਨੇ ਹਾਂ
ਕੰਦ ਮੂਲ ਉਜਾੜ ਵਿੱਚ ਖਾਇਕੇ ਤੇ ਬਨਬਾਸ ਲੈ ਕੇ ਮੌਜਾਂ ਮਾਣਨੇ ਹਾਂ
ਮਿਰਗ ਸ਼ੀਂਹ ਤੇ ਔਰ ਬਘਿਆੜ ਚੀਤੇ ਹਮੀਂ ਇਨ੍ਹਾਂ ਦੀਆਂ ਸੂਰਤਾਂ ਜਾਣਨੇ ਹਾਂ
ਤਮ੍ਹੀਂ ਸੁੰਦਰਾਂ ਸੋਹਣੀਆਂ ਖੂਬਸੂਰਤ ਹਮੀਂ ਬੂਟੀਆਂ ਬਾਟੀਆਂ ਜਾਣਨੇ ਹਾਂ
ਨਗਰ ਬੀਚ ਨਾ ਆਤਮਾ ਪਚਦਾ ਏ ਉਦਿਆਨ ਬਹਿਕੇ ਤੰਬੂ ਤਾਣਨੇ ਹਾਂ
ਗੁਰੂ ਤੀਰਥ ਜੋਗ ਬੈਰਾਗ ਹੋਵੇ ਰੂਪ ਤਿਨ੍ਹਾਂ ਦਾ ਹਮੀਂ ਪਛਾਣਨੇ ਹਾਂ
ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ ਅਸੀਂ ਆਦਮੀ ਨਜ਼ਰ ਵਿਚ ਛਾਣਨੇ ਹਾਂ
ਪਰੀ ਜਿੰਨ ਤੇ ਰੰਨ ਸ਼ੈਤਾਨ ਤਾਈਂ ਪੜ੍ਹ ਸੈਫੀਆਂ ਉਨ੍ਹਾਂ ਨੂੰ ਰਾਣਨੇ ਹਾਂ
ਗਲ ਆਪਣੀ ਤੇ ਜਿਹੜਾ ਨਾ ਆਵੇ ਓਹਨੂੰ ਆਪਣੀ ਗੱਲ ਤੇ ਆਣਨੇ ਹਾਂ
ਵਾਰਸਸ਼ਾਹ ਮੀਆਂ ਯਾਦ ਰੱਬ ਦੀ ਬਿਨ ਹੋਰ ਖਿਆਲ ਨੂੰ ਕੂੜ ਪਛਾਣਨੇ ਹਾਂ

ਕਲਾਮ ਸ਼ਾਇਰ

ਪਿਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਰਾਂਝਾ ਵੇਖਕੇ ਮੂਰਛਾਗੱਤ ਹੋਈਆਂ
ਅੱਖੀਂ ਟੱਡੀਆਂ ਰਹਿਓ ਨੇ ਮੁੱਖ ਬੰਨ੍ਹਣ ਟੰਗਾਂ ਬਾਂਹਾਂ ਵਗਾਇ ਬੇਮੱਤ ਹੋਈਆਂ
ਵੇਖ ਜੋਗੀੜੇ ਨੂੰ ਦਿਲੋਂ ਰੀਝ ਪਈਆਂ ਮੂੂੰਹੋਂ ਕਹਿਣ ਕੀਕੂੰ ਅਹਿਲਪੱਤ ਹੋਈਆਂ
ਘੇਰਾ ਘੱਤਿਓ ਨੇ ਗਿਰਦ ਜੋਗੀੜੇ ਦੇ ਛੇੜ ਛਾੜ ਉੱਤੇ ਪੰਜ ਸੱਤ ਹੋਈਆਂ
ਅਨੀ ਆਓ ਖਾਂ ਪੁੱਛੀਏ ਨੱਢੜੇ ਨੂੰ ਗਿਰਦ ਚੰਦ ਵਾਂਗੂੰ ਘੇਰਾ ਘੱਤ ਹੋਈਆਂ
ਧੁਪੇ ਆਣ ਖਲੋਤੀਆਂ ਵੇਂਹਦੀਆਂ ਨੇ ਮੁੜਕੇ ਡੁਬੀਆਂ ਤੇ ਰਤੋ ਰੱਤ ਹੋਈਆਂ
ਰੱਲ ਅਗਲੀਆਂ ਪਿਛਲੀਆਂ ਧੁੰਮ ਪਾਈ ਗੱਲ ਪੁਛਣੇ ਨੂੰ ਇਕ ਮੱਤ ਹੋਈਆਂ
ਵਾਰਸਸ਼ਾਹ ਰੰਝੇਟੇ ਤੇ ਨੱਢੀਆਂ ਦੀਆਂ ਗਲਾਂ ਅੰਤ ਹਿਸਾਬ ਦੀਆਂ ਅੱਤ ਹੋਈਆਂ

ਕੁੜੀਆਂ ਨੇ ਜੋਗੀ ਦੀ ਤਾਰੀਫ਼ ਕਰਨੀ

ਸਈਓ ਦੇਖੋ ਨੀ ਮਸਤ ਅਲਮਸਤ ਜੋਗੀ ਜੈੈਂਦਾ ਰੱਬ ਦੀ ਵਲ ਧਿਆਨ ਹੈ ਨੀ
ਜਿਨ੍ਹਾਂ ਭੌਰਾਂ ਨੂੰ ਆਸਰਾ ਰੱਬ ਦਾ ਏ ਘਰ ਬਾਰ ਨਾ ਤਾਨ ਨਾ ਮਾਨ ਹੈ ਨੀ

(੧੬੩)

ਸੋਨੇ ਵੰਨੜੀ ਦੇਹੀ ਨੂੰ ਖ਼ਾਕ ਕਰਕੇ ਰੁਲਣ ਖ਼ਾਕ ਵਿੱਚ ਫ਼ਕਰ ਦੀ ਬਾਨ ਹੈ ਨੀ
ਸੋਹਣਾ ਫੁੱਲ ਗੁਲਾਬ ਮਸ਼ੂਕ ਨੱਢਾ ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ
ਧੰਨ ਮਾਉਂ ਸੁਹਾਗਣ ਨੇ ਜੰਮਿਆ ਸੀ ਕੋਈ ਹੁਸਨ ਖਜਾਨੇ ਦੀ ਕਾਨ ਹੈ ਨੀ
ਜਿਨ੍ਹਾਂ ਭੰਗ ਪੀਤੀ ਸੁਆਹ ਲਾ ਬੈਠੇ ਤਿਨ੍ਹਾਂ ਮਾਹਣੂਆਂ ਨੂੰ ਕੇਹੀ ਕਾਨ ਹੈ ਨੀ
ਜਿਵੇਂ ਅਸੀਂ ਮੁਟਿਆਰੀਆਂ ਰੰਗ ਭਰੀਆਂ ਤਿਵੇਂ ਇਹ ਭੀ ਸਾਡੜਾ ਹਾਨ ਹੈ ਨੀ
ਆਓ ਪੁੱਛੀਏ ਕੇਹੜੇ ਦੇਸ ਦਾ ਏ ਅਤੇ ਏਸਦਾ ਕੌਣ ਮਕਾਨ ਹੈ ਨੀ
ਅੜੀਓ ਇਹੋ ਸਾਨੂੰ ਨਜ਼ਰ ਆਉਂਦਾ ਏ ਏਹ ਹੀਰ ਦੀ ਸਾਰੀ ਆਮਾਨ ਹੈ ਨੀ
ਵਾਰਸਸ਼ਾਹ ਨਾ ਛੇੜੀਏ ਆਸ਼ਕਾਂ ਨੂੰ ਯਾਦ ਰੱਬ ਦੀ ਵਿੱਚ ਗ਼ਲਤਾਨ ਹੈ ਨੀ

ਕੁੜੀਆਂ ਨੇ ਜੋਗੀ ਦਾ ਹਾਲ ਪੁਛਣਾ

ਸੁਣੀ ਜੋਗੀਆ ਗਭਰੂਆ ਛੈਲ ਬਾਂਕੇ ਨੈਨਾਂ ਖਵਿਆ ਮਸਤ ਦੀਵਾਨਿਆਂ ਵੇ
ਕੰਨੀ ਮੁੰਦਰਾਂ ਸੁੰਦਰਾਂ ਸੇਲ੍ਹੀਆਂ ਨੀ ਦਾਹੜੀ ਪੱਟ ਸਿਰ ਭਵਾਂ ਮੁਨਾਨਿਆਂ ਵੇ
ਵਿਚੋਂ ਨੈਣ ਹੱਸਣ ਹੋਠ ਭੇਤ ਦੱਸਣ ਅੱਖੀਂ ਮੀਚ ਦਾ ਨਾਲ ਬਹਾਨਿਆਂ ਵੇ
ਕਿਸ ਮੁੰਨਿਓ ਕੰਨ ਕਿੱਸ ਪਾੜਿਓ ਨੀ ਤੇਰਾ ਵਤਨ ਹੈ ਕੌਣ ਦੀਵਾਨਿਆਂ ਵੇ
ਕਿਨ੍ਹਾਂ ਜਟਾਂ ਦਾ ਪੁੱਤ ਤੂੰ ਕੌਣ ਕੋਈ ਅਸੀਂ ਪੁਛਦੀਆਂ ਗੱਲ ਸ਼ਰਮਾਨੀਆਂ ਵੇ
ਰਾਂਝਾ ਤਖਤ ਹਜ਼ਾਰੇ ਦਾ ਜਾਪਦਾ ਏਂ ਅਸੀਂ ਸਾਰੀਆਂ ਮਗਜ਼ ਖਪਾਨੀਆਂ ਵੇ
ਕੌਣ ਜ਼ਾਤ ਤੇ ਕਾਸਨੂੰ ਜੋਗ ਲਿਆ ਸੱਚ ਸੱਚ ਹੀ ਦੱਸ ਮਸਤਾਨਿਆ ਵੇ
ਏਸ ਉਮਰ ਕੀ ਵਾਇਦੇ ਪਏ ਤੈਨੂੰ ਕਿਉਂ ਭੌਨਾ ਏਂ ਦੇਸ ਬੇਗਾਨਿਆਂ ਵੇ
ਕਿਸੇ ਰੰਨ ਭਾਬੀ ਬੋਲੀ ਮਾਰੀਆ ਈ ਹਿੱਕ ਸਾੜੀਆ ਸੂ ਨਾਲ ਤਾਨਿਆਂ ਵੇ
ਵਿਚ ਤਿੰਞਣਾਂ ਪਵੇ ਵੀਚਾਰ ਤੇਰੀ ਹੋਵੇ ਜ਼ਿਕਰ ਤੇਰਾ ਚਕੀ ਹਾਨਿਆਂ ਵੇ
ਬੀਬਾ ਦਸ ਸ਼ਿਤਾਬ ਹੈ ਜੀਉ ਜਾਂਦਾ ਅਸੀਂ ਧੁੱਪ ਦੇ ਨਾਲ ਮਰ ਜਾਨੀਆਂ ਵੇ
ਨਾਲੇ ਪੁਛਦੀਆਂ ਤੇ ਮੁਸਕ੍ਰਾਂਦੀਆਂ ਨੀ ਨਾਲੇ ਆਖਦੀਆਂ ਅਸੀਂ ਹੁਣ ਜਾਨੀਆਂ ਵੇ
ਕਰਨ ਮਿੰਨਤਾਂ ਮੁੱਠੀਆਂ ਭਰਨ ਬਹਿਕੇ ਹੁਣੇ ਪੁੱਛਕੇ ਅਸੀਂ ਤੁਰ ਜਾਨੀਆਂ ਵੇ
ਵਾਰਸਸ਼ਾਹ ਗੁਮਾਨ ਨਾ ਕਰੀਂ ਮੀਆਂ ਐ ਵੇ ਹੀਰ ਦਿਆ ਮਾਲ ਖਜ਼ਾਨਿਆਂ ਵੇ

ਜਵਾਬ ਰਾਂਝਾ

ਰਾਂਝੇ ਆਖਿਆ ਖਿਆਲ ਨਾ ਪਵੋ ਮੇਰੇ ਸ਼ੀਂਹ ਸੱਪ ਫ਼ਕੀਰ ਦਾ ਦੇਸ ਕੇਹਾ
ਕੂੂੰਜਾਂ ਵਾਂਗ ਮਮੋਲਿਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕੇਹਾ
ਵਤਨ ਦਮਾਂ ਦੇ ਨਾਲ ਤੇ ਅਸੀਂ ਜੋਗੀ ਸਾਡਾ ਸਾਕ ਕਬੀਲੜਾ ਖੇਸ ਕੇਹਾ
ਜਿਹੜਾ ਵਤਨ ਤੇ ਜ਼ਾਤ ਵਲ ਧਿਆਨ ਰੱਖੇ ਦੁਨੀਆਂਦਾਰ ਹੈ ਓਹ ਦਰਵੇਸ਼ ਕੇਹਾ
ਦੁਨੀਆ ਨਾਲ ਪੈਵੰਦ ਹੈ ਅਸਾਂ ਕੇਹਾ ਪੱਥਰ ਜੋੜਨਾ ਨਾਲ ਸਰੇਸ਼ ਕੇਹਾ

(੧੬੪)

ਜਿਨ੍ਹਾਂ ਖ਼ਾਕ ਦਰ ਖ਼ਾਕ ਫ਼ਨਾਹ ਹੋਣਾ ਵਾਰਸਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕੇਹਾ

ਤਥਾ

ਸਾਨੂੰ ਨਾਂਹ ਅਕਾਉ ਰੀ ਭਾਤ ਖਾਣੀ ਕੰਡਾ ਕ੍ਰੋਧ ਦਾ ਹਮੀਂ ਨਾ ਹੂਤਨੇ ਹਾਂ
ਜੇ ਆਪਣੇ ਦਾ ਤੇ ਆ ਜਾਈਏ ਖੁਲ੍ਹੀ ਝੰਡ ਸਿਰ ਤੇ ਅਸੀਂ ਭੂਤਨੇ ਹਾਂ
ਘਰ ਮਹਿਰਾਂ ਦੇ ਕਾਸਨੂੰ ਅਸੀਂ ਜਾਣਾ ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ
ਬਾਝ ਰਬ ਦੇ ਹੋਰ ਖਿਆਲ ਨਾਹੀਂ ਅਕ ਭੰਗ ਧਤੂਰਾ ਪਏ ਘੋਟਨੇ ਹਾਂ
ਅਸੀਂ ਜਾਣਦੇ ਨਾ ਮਿਹਤਰ ਕੌਣ ਕੋਈ ਅਸੀਂ ਰਬ ਦੀ ਯਾਦ ਤੇ ਲੋਟਨੇ ਹਾਂ
ਵਾਰਸਸ਼ਾਹ ਮੀਆਂ ਭੱਠ ਬਾਲ ਭਾਂਬੜ ਉਲਟੇ ਰਾਤ ਨੂੰ ਹੋਇਕੇ ਝੂਟਨੇ ਹਾਂ

ਕਲਾਮ ਕੁੜੀਆਂ

ਅਸਾਂ ਗੁਰੂ ਕਰਕੇ ਤੈਨੂੰ ਅਰਜ ਕੀਤੀ ਬਾਲਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ
ਤੌਨੂੰ ਛੱਡਿਆ ਹੈ ਕਿਵੇਂ ਜ਼ਾਲਮਾਂ ਨੇ ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋ
ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ ਗੁੱਸੇ ਨਾਲ ਪਸਾਰ ਦੇ ਆਨੀਆਂ ਹੋ
ਵਾਰਸ ਆਖਿਆ ਮਹਿਰ ਦੇ ਚਲੋ ਵਿਹੜੇ ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ

ਕਲਾਮ ਜੋਗੀ

ਜਾਵੋ ਵਾਸਤੇ ਰਬ ਦੇ ਖਿਆਲ ਛੱਡੋ ਸਾਡੇ ਹਾਲ ਤੇ ਤੁਸੀਂ ਬੇਗਾਨੀਆਂ ਹੋ
ਅਸੀਂ ਮਸਤ ਫਕੀਰ ਦੀਵਾਨੜੇ ਹਾਂ ਤੁਸੀਂ ਦਾਨੀਆਂ ਤੇ ਪਰਧਾਨੀਆਂ ਹੋ
ਅਰੀ ਮਿਹਰ ਕਰੋ ਹਮਸੇ ਵਿਦਾ ਹੋਵੋ ਅਸਾਂ ਨਾਲ ਤੁਸੀਂ ਕੇਹੀਆਂ ਤਾਨੀਆਂ ਹੋ
ਸਭੇ ਸੋਂਹਦੀਆਂ ਤਿੰਞਨੀਂ ਸ਼ਾਹ ਪਰੀਆਂ ਜਿਵੇਂ ਤਰਕਸ਼ਾਂ ਦੇ ਨਾਲ ਕਾਨੀਆਂ ਹੋ
ਅਸੀਂ ਮਸਤ ਬੇਹੋਸ਼ ਬੇਅਕਲ ਜੋਗੀ ਤੁਸੀਂ ਸੱਭ ਸਿਆਂਣੀਆਂ ਦਾਨੀਆਂ ਹੋ
ਅਸਾਂ ਜਿਹਾ ਫਕੀਰਾਂ ਦੇ ਭੇਤ ਮੁਸ਼ਕਲ ਮਹਿਰਮ ਰਾਜ਼ ਨਾਂ ਅਸਾਂ ਦੇ ਦਾਨੀਆਂ ਹੋ
ਜੇ ਹਰੂਤ ਹਰੂਤ ਨੂੰ ਖੂਹੇ ਪਾਇਆ ਜ਼ੁਹਰਾ ਮਸ਼ਤਰੀ ਦੀਆਂ ਹਮਸਾਨੀਆਂ ਹੋ
ਚਲੋ ਕਰੋ ਅੰਗੁਸ਼ਤ ਫ਼ਰਿਸ਼ਤਿਆਂ ਨੂੰ ਤੁਸੀਂ ਖਾਸ ਸ਼ੈਤਾਨ ਦੀਆਂ ਨਾਨੀਆਂ ਹੋ
ਤੁਸੀਂ ਸ਼ੇਖਸਾਅਦੀ ਨਾਲ ਮਕਰ ਕੀਤਾ ਤੁਸੀਂ ਮਕਰ ਦੇ ਨਾਲ ਪੁਰਨਾਨੀਆਂ ਹੋ
ਹਮੀਂ ਕਿਸੇ ਪਰਦੇਸ ਦੇ ਫ਼ਕਰ ਹੈਗੇ ਤੁਸੀਂ ਨਾਲ ਸ਼ਰੀਕਾਂ ਹਮਸਾਨੀਆਂ ਹੋ
ਅਫਲਾਤੂਨ ਲੁਕਮਾਨ ਭੀ ਹਾਰ ਗਏ ਤੁਸੀਂ ਵਡੇ ਸ਼ਰੀਕ ਦੀਆਂ ਬਾਨੀਆਂ ਹੋ
ਵਾਰਸਸ਼ਾਹ ਫ਼ਕੀਰ ਗਰੀਬ ਹੈਗਾ ਕੋਈ ਢੂੰਢੋ ਜਵਾਨ ਜਵਾਨੀਆਂ ਹੋ

ਕਲਾਮ ਜੋਗੀ

ਹਮੀਂ ਭਿਖਿਆ ਵਾਸਤੇ ਤਿਆਰ ਹੋਏ ਤੁਸੀਂ ਆਣਕੇ ਰਿਕਤਾਂ ਛੇੜਦੀਆਂ ਹੋ
ਪਿਛੋਂ ਆਖਸੋ ਭੂਤਨੇ ਆਣ ਲੱਗੇ ਅੰਨ੍ਹੇ ਖੂਹ ਵਿੱਚ ਸੰਗ ਕਿਉਂ ਰੋੜ੍ਹਦੀਆਂ ਹੋ

(੧੬੫)

ਬਾਗ਼ ਮੇਵਿਆਂ ਖਾਨ ਨੂੰ ਅਸਾਂ ਲਾਯਾ ਤੁਸੀਂ ਦੁੱਖ ਦੇ ਨਾਲ ਉਖੇੜ ਦੀਆਂ ਹੋ
ਅਸਾਂ ਮੂਲ ਨਾ ਮਹਿਰ ਦੇ ਘਰੀਂ ਜਾਣਾ ਕਿਉਂ ਮਾਮਲੇ ਨਹੀਂ ਨਬੇੜ ਦੀਆਂ ਹੋ
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ ਤੁਸੀਂ ਫੇਰ ਮੁੜ ਖੂਹ ਨੂੰ ਗੇੜ ਦੀਆਂ ਹੋ
ਅਸੀਂ ਛੱਡ ਝੇੜੇ ਜੋਗੀ ਹੋ ਬੈਠੇ ਤੁਸੀਂ ਫੇਰ ਅਲੂਦ ਲਬੇੜ ਦੀਆਂ ਹੋ
ਹਮੀਂ ਭਿਖਿਆ ਮੰਗਣੇ ਚਲੇ ਹਾਂ ਰੀ ਤੁਸੀਂ ਆਣ ਕੇ ਕਾਹੇ ਖਹੇੜ ਦੀਆਂ ਹੋ
ਵਾਰਸਸ਼ਾਹ ਨੂੰ ਨਾ ਅਕਾਓ ਖਾਂ ਰੀ ਲੁੱਡੀ ਮਾਰ ਕੇ ਜ਼ਿਮੀ ਉਖੇੜ ਦੀਆਂ ਹੋ

ਕਲਾਮ ਸ਼ਾਇਰ

ਜੋਗੀ ਕੁੜੀਆਂ ਦੀ ਬਾਤ ਨਾ ਇਕ ਮੰਨੀ ਉਨ੍ਹਾਂ ਜ਼ੋਰ ਬਥੇਰੜਾ ਲਾਇਆ ਈ
ਇਨ੍ਹਾਂ ਆਜਜ਼ੀ ਇਜਜਜ਼ੀ ਬਹੁਤ ਕੀਤੀ ਜੋਗੀ ਇਕ ਨਾ ਜੀਉ ਤੇ ਲਾਇਆ ਈ
ਜੋਗੀ ਕਿਹਾ ਰੰਨਾਂ ਬੇਵਫ਼ਾ ਯਾਰੋ ਨਫ਼ਾ ਇਨ੍ਹਾਂ ਤੋਂ ਕਿਸੇ ਨਾ ਪਾਇਆ ਈ
ਜਿਨ੍ਹਾਂ ਮੱਤ ਜ਼ਨਾਨੀ ਤੇ ਅਮਲ ਕੀਤਾ ਤਿਨ੍ਹਾਂ ਅੰਤ ਨੂੰ ਅਕਲ ਗਵਾਇਆ ਈ
ਅਸਾਂ ਰੰਨਾਂ ਦੀ ਮਤ ਨਾ ਇਕ ਲੈਣੀ ਇਹੋ ਗੁਰਾਂ ਨੇ ਸਬਕ ਪੜ੍ਹਾਇਆ ਈ
ਵਾਰਸਸ਼ਾਹ ਤਾਂ ਕੁੜੀਆਂ ਲਾਚਾਰ ਹੋਈਆਂ ਜੋਗੀ ਸਾਫ਼ ਜਵਾਬ ਸੁਣਾਇਆ ਈ

ਕੁੜੀਆਂ ਨੇ ਹੀਰ ਅਗੇ ਹਕੀਕਤ ਦਸਣੀ

ਲੈ ਹਕੀਕਤਾਂ ਸਾਰੀਆਂ ਜੋਗੜੇ ਦੀਆਂ ਜੱਥਾ ਕੁੜੀਆਂ ਦਾ ਹੀਰ ਵਲ ਧਾਉਂਦਾ ਏ
ਰੰਗੋ ਰੰਗ ਦਾ ਕਾਫ਼ਲਾ ਕਾਸਦਾਂ ਦਾ ਆਪੋ ਆਪਣੀ ਖ਼ਬਰ ਸੁਣਾਉਂਦਾ ਏ
ਹੀਰ ਪਾਸ ਹਕੀਕਤਾਂ ਖੋਲ੍ਹੀਆਂ ਨੇ ਜੀਉ ਵਿਚ ਨਾ ਸ਼ੌਕ ਸਮਾਉਂਦਾ ਏ
ਹੀਰੇ ਜੋਗੀ ਦੀ ਆਜਜ਼ੀ ਬਹੁਤ ਕੀਤੀ ਕਾਈ ਗੱਲ ਨਾ ਜੀਉ ਤੇ ਲਿਆਉਂਦਾ ਏ
ਬੇਪਰਵਾਹ ਹੈ ਅਸਾਂ ਮਲੂਮ ਕੀਤਾ ਪਿਆ ਰੱਬ ਦਾ ਨਾਮ ਧਿਆਉਂਦਾ ਏ
ਅਸਾਂ ਬਹੁਤ ਸਲਾਹਿਆ ਖੇੜਿਆਂ ਨੂੰ ਨਾਮ ਕਿਸੇ ਦਾ ਉਹ ਨਾ ਭਾਉਂਦਾ ਏ
ਝੂਠ ਮੂਠ ਦੀ ਗੱਲ ਜੋ ਕਰੇ ਤੈਥੇ ਤੇਰਾ ਜੀਉ ਐਵੇਂ ਭਰਮਾਉਂਦਾ ਏ
ਡੁੱਬੇ ਪੇਯੜੇ ਸਾਹੁਰੇ ਤੇਰੇ ਹੀਰੇ ਤੈਨੂੰ ਸਬਰ ਦਿਨ ਰਾਤ ਨ ਆਉਂਦਾ ਏ
ਪਈ ਰਹੇਂ ਰੰਜੂਰ ਤੂੰ ਪਲੰਘ ਉੱਤੇ ਡਰਦਾ ਕੋਈ ਨਾ ਮੂਲ ਬੁਲਾਉਂਦਾ ਏ
ਅਸੀਂ ਮਿੰਨਤਾਂ ਬੇਨਤੀ ਬਹੁਤ ਕੀਤੀ ਘਰ ਕਿਸੇ ਦੇ ਫੇਰਾ ਨਾ ਪਾਉਂਦਾ ਏ
ਅਸੀਂ ਬਹੁਤ ਤਾਰੀਫ਼ ਸੁਣਾ ਰਹੀਆਂ ਓਹ ਇਕ ਨਾ ਜੀ ਤੇ ਲਿਆਉਂਦਾ ਏ
ਵਾਰਸਸ਼ਾਹ ਵਾਂਗੂੰ ਦਿਨ ਰਾਤ ਤੈਨੂੰ ਜ਼ਿਕਰ ਯਾਰ ਦੇ ਨਾਮ ਦਾ ਭਾਉਂਦਾ ਏ

ਹੀਰ ਨੇ ਕੁੜੀਆਂ ਅਗੇ ਆਜਜ਼ੀ ਕਰਨੀ

ਬੀਬੀ ਮਿਹਣੇ ਤੁਸੀਂ ਹਜ਼ਾਰ ਦੇਹੋ ਸਾਡਾ ਰੱਬ ਦੇ ਨਾਲ ਨਾ ਜ਼ੋਰ ਕੋਈ
ਕਰੇ ਰੱਬ ਜਿਹੜੀ ਉਹਨੂੰ ਭਾਉਂਦੀ ਏ ਮੱਥੇ ਹੋਰ ਸੀ ਹੋਰ ਦੀ ਹੋਰ ਹੋਈ

(੧੬੬)

ਦੋਸ਼ ਕਿਹਾ ਹੈ ਤੁਸਾਂ ਬੇਚਾਰੀਆਂ ਨੂੰ ਜੇੜ੍ਹੀ ਰੱਬ ਨੂੰ ਭਾਉਂਦੀ ਕਰੇ ਸੋਈ
ਮੱਥੇ ਲਿਖਿਆਂ ਕਰਮਾਂ ਨੂੰ ਕੌਣ ਮੋੜੇ ਜੇੜ੍ਹੀ ਹੋਣੀ ਸੀ ਹੋ ਰਹੀ ਸੋਈ
ਪਾਯਾ ਸੁਖ ਨਾ ਕੁਝ ਜਹਾਨ ਉਤੇ ਤਤੀ ਜੀਉਂਦੀ ਜੀ ਵਿਚ ਗੋਰ ਹੋਈ
ਬਦੀ ਜੱਗ ਦੀ ਸਭ ਕਬੂਲ ਕੀਤੀ ਰੱਬ ਬਾਝ ਨਾ ਆਸਰਾ ਹੋਰ ਕੋਈ
ਸਭ ਸਖਤੀਆਂ ਨਰਮੀਆਂ ਝੱਲ ਲਈਆਂ ਤੁਸਾਂ ਨਾਲ ਨਾ ਕੀਤਾ ਏ ਮੋੜ ਕੋਈ
ਭਾਵੇਂ ਲੱਖ ਆਖੋ ਸਿਰ ਝੱਲਨੀ ਹਾਂ ਵਾਰਸ ਬਾਝ ਨਹੀਂ ਗ਼ਮਖੋਰ ਕੋਈ

ਕਲਾਮ ਕੁੜੀਆਂ

ਕਹੇ ਮਿਹਣੇ ਕਿਸੇ ਨੂੰ ਕੌਣ ਦੇਂਦਾ ਕੇਹਾ ਕੰਮ ਹੈ ਤੇਰੜੇ ਨਾਲ ਹੀਰੇ
ਅਜੇ ਪੇਕਿਓਂ ਆ ਨਾ ਚੁਕੀਏਂ ਤੂੰ ਕਦੋਂ ਹੋਸੀਆ ਉਮਰ ਦੀ ਜਾਲ ਹੀਰੇ
ਜਿਨ੍ਹਾਂ ਡੋਲੜੀ ਪਾ ਵਿਆਹ ਆਂਦੀ ਸੱਭ ਕੀਤੇ ਨੇ ਚਾ ਨਿਹਾਲ ਹੀਰੇ
ਕੋਈ ਵੰਡ ਨਹੀਂ ਤੇਰੇ ਨਾਲ ਸਾਡੀ ਜ਼ਰਾ ਬੋਲ ਜਬਾਨ ਸੰਭਾਲ ਹੀਰੇ
ਅਸਾਂ ਹਸਦੀਆਂ ਆਣ ਕੇ ਗੱਲ ਕੀਤੀ ਲੋਹੇ ਵਾਂਗ ਤੂੰ ਚੰਬੜੀ ਨਾਲ ਹੀਰੇ
ਨਾਲੇ ਆਖਿਓ ਈ ਨਾਲੇ ਮੁਕਰਨੀਏਂ ਕਿਤੇ ਰਖਿਓ ਜੋਗੀ ਦੀ ਭਾਲ ਹੀਰੇ
ਤੂੰਹੋਂ ਆਖਿਆ ਜੋਗੀ ਨੂੰ ਸੱਦ ਲਿਆਓ ਉੱਠ ਪਈ ਮੈਂ ਏਸ ਖਿਆਲ ਹੀਰੇ
ਵਾਰਸਸ਼ਾਹ ਤੈਨੂੰ ਨਿੱਤ ਕਹੇ ਭਾਬੀ ਜਰਾ ਆਪਣੇ ਆਪ ਨੂੰ ਟਾਲ ਹੀਰੇ

ਹੀਰ ਨੇ ਕੁੜੀਆਂ ਉਤੇ ਗੁਸਾ ਕਰਨਾ

ਕਸਬ ਆਪਣੇ ਦਸਦੀਆਂ ਹੋਰਨਾਂ ਨੂੰ ਜੇੜ੍ਹੇ ਕਰਦੀਆਂ ਫਿਰੋ ਕਰਤੱਬ ਕੁੜੀਓ
ਮਥੇ ਲਿਖੀ ਸੀ ਬੁਰੀ ਕਲਮ ਮੇਰੇ ਇਥੇ ਬਹੁੜਿਆ ਹੈ ਆਣ ਰੱਬ ਕੁੜੀਓ
ਕਿਹਾ ਕਹਿਰ ਕੀਤਾ ਏਨ੍ਹਾਂ ਲਾਗੀਆਂ ਨੇ ਬੰਨ੍ਹ ਖੇੜਿਆਂ ਨੂੰ ਦਿਤੀ ਝੱਬ ਕੁੜੀਓ
ਮੇਰੀ ਜਾਨ ਅਜ਼ਾਬ ਤੋਂ ਤਦੋਂ ਛੁੱਟੇ ਸੈਦੇ ਘਰੋਂ ਜੇ ਮਰਾਂ ਮੈਂ ਝੱਬ ਕੁੜੀਓ
ਮੇਰਾ ਸਬਰ ਪਵੇ ਇਨ੍ਹਾਂ ਖੇੜਿਆਂ ਤੇ ਆਵੇ ਰੱਬ ਦਾ ਕਹਿਰ ਗਜ਼ੱਬ ਕੁੜੀਓ
ਪਈ ਵਾਂਗ ਅਜ਼ਾਰੀਆਂ ਤੜਫਨੀ ਹਾਂ ਜਾਂਦੀ ਜਾਨ ਨਾਹੀਂ ਕਿਸੇ ਢੱਬ ਕੁੜੀਓ
ਕਹੇ ਲੂਤੀਆਂ ਤੇ ਮਿਹਣੇ ਲਾਂਦੀਆਂ ਹੋ ਸਾਰੇ ਜੱਗ ਵਿਚੋਂ ਮੈਨੂੰ ਲੱਭ ਕੁੜੀਓ
ਵਾਰਸ ਉਸਰ ਥੀ ਉਸਰ ਹੈ ਹੋ ਜਾਂਦਾ ਜਦੋਂ ਲਾਉਂਦਾ ਰਬ ਸਬੱਬ ਕੁੜੀਓ

ਜਵਾਬ ਕੁੜੀਆਂ

ਅਸਾਂ ਸੁਰਤ ਨਾ ਗਰਜ ਸਮਾਲ ਕੋਈ ਲਫਜ਼ ਜੋਗੀ ਦਾ ਪਿਆ ਸੀ ਕੰਨ ਹੀਰੇ
ਭਲਾ ਦੇਸ ਤੇਰਾ ਜਿਥੇ ਜੰਮੀਏਂ ਤੂੰ ਕਰਨ ਸੱਚ ਤੇ ਝੂਠ ਦਾ ਵੰਨ ਹੀਰੇ
ਭਲਾ ਕਰਦੀਆਂ ਨੂੰ ਮੰਦਾ ਬੋਲਿਓ ਈ ਲਾਯੋ ਉਠ ਕੇ ਜਾਨ ਦਾ ਡੰਨ ਹੀਰੇ
ਐਡੇ ਧੰਦਲੇ ਕਰੇਂ ਤੂੰ ਨਾਲ ਸਾਡੇ ਦਾਉ ਰੰਨ ਦਾ ਜਾਣ ਦੀ ਰੰਨ ਹੀਰੇ

(੧੬੭)

ਓਹਦੇ ਕੰਨ ਪਾਟੇ ਤੁਧ ਉਮਰ ਗਾਲੀ ਰੱਬ ਮੇਲਿਆ ਸੰਨ ਨੂੰ ਸੰਨ ਹੀਰੇ
ਕਖਾਂ ਵਿਚ ਅੰਗਿਆਰ ਨਾ ਕਦੀ ਛਿੱਪਣ ਲਗੇ ਅੱਗ ਨਾ ਛਪਦੀ ਛੰਨ ਹੀਰੇ
ਬੁਰਾ ਕਦੀ ਨਾ ਬੋਲੀਏ ਕੁਵਾਰੀਆਂ ਨੂੰ ਮਗਜ਼ ਰਾਣੀਆਂ ਦਾ ਤੇਰਾ ਵੰਨ ਹੀਰੇ
ਲੜੇਂ ਦੁੱਖ ਜਿਨ੍ਹਾਂ ਭਈਆਂ ਪਿਟੀਏ ਨੀ ਸਾਨੂੰ ਨਹੀਂ ਇਹ ਯਾਦ ਜ਼ਕੰਨ ਹੀਰੇ
ਸਾਡਾ ਸਬਰ ਪਏ ਜੇਹਾ ਬੋਲੀਏਂ ਤੂੰ ਤੇਰੇ ਜਾਨ ਗੁਮਾਨ ਨੀ ਜ਼ੰਨ ਹੀਰੇ
ਦਿਲੋਂ ਖੁਸ਼ੀ ਜ਼ਬਾਨ ਥੀ ਰੰਜ ਜ਼ਾਹਰ ਕਿਥੋਂ ਸਿੱਖੀਓਂ ਨੀ ਐਡੇ ਫੰਨ ਹੀਰੇ
ਨੂੰਹਾਂ ਡਰਦੀਆਂ ਨੇ ਸਸਾਂ ਸਹੁਰਿਆਂ ਤੋਂ ਤੈਥੋਂ ਸਾਹੁਰੇ ਸਗੋਂ ਡਰੰਨ ਹੀਰੇ
ਰਿੜਕਣ ਪੱਥਣ ਤੇ ਪੀਹਣ ਪਕਾਨ ਨੂੰਹਾਂ ਕਰੇਂ ਕਖ ਨਾ ਦੂਹਰਾ ਭੰਨ ਹੀਰੇ
ਦਿਨੇ ਡਰਨ ਬਲਾਈਆਂ ਤੋਂ ਤੁੱਧ ਜੇਹੀਆਂ ਅਤੇ ਰਾਤ ਨੂੰ ਨਦੀ ਤਰੰਨ ਹੀਰੇ
ਅਸੀਂ ਸਮਝਿਆ ਖੇੜਿਆਂ ਵਿਚ ਤੈਨੂੰ ਕਰਨੀ ਜਾਲ ਹੈ ਬਹੁਤ ਕਠੰਨ ਹੀਰੇ
ਨਹੀਂ ਖਲਕ ਦੀ ਬੰਦ ਜ਼ਬਾਨ ਹੁੰਦੀ ਵਜਦਾ ਨਹੀਂ ਦਰਯਾ ਨੂੰ ਬੰਨ੍ਹ ਹੀਰੇ
ਝੂਠ ਮੂਠ ਘੁਧਿੱਤੀਆਂ ਜੋੜਕੇ ਤੂੰ ਲੂਣ ਥਾਲ ਦੇ ਵਿਚ ਨਾ ਭੰਨ ਹੀਰੇ
ਸ਼ਰਬਤ ਨਾਲ ਵਸਾਲ ਦੇ ਖੋਲ੍ਹ ਰੋਜ਼ਾ ਜੋਗੀ ਆਯਾ ਈ ਈਦ ਦਾ ਚੰਨ ਹੀਰੇ
ਨਾ ਕਰ ਕਿਬਰ ਤੇ ਮਾਨ ਹੰਕਾਰ ਐਡਾ ਵਾਰਸਸ਼ਾਹ ਦਾ ਆਖਿਆ ਮੰਨ ਹੀਰੇ

ਸਵਾਲ ਜਵਾਬ ਹੀਰ ਤੇ ਕੁੜੀਆਂ

ਸਬਰ ਪਵੇ ਤੁਸਾਡਿਆਂ ਮਾਪਿਆਂ ਨੂੰ ਜਿਨ੍ਹਾਂ ਜੱਣ ਕੇ ਤੁਸੀਂ ਜੋ ਰੱਖੀਆਂ ਹੋ
ਹੋ ਫਿਰੋ ਨਿਮਾਣੀਆਂ ਮਰਨ ਮਾਪੇ ਪਾਨ ਜਿਨ੍ਹਾਂ ਦੇ ਤੁਸੀਂ ਸਰੱਸੀਆਂ ਹੋ
ਕਹੇ ਕਿਸੇ ਦੇ ਮੂਲ ਨਾ ਲਗਦੀਆਂ ਹੋ ਸੁੰਞੇ ਚੰਦਰੇ ਦੇਸ ਵਿਚ ਵੱਸੀਆਂ ਹੋ
ਕਰਨ ਮਸਕਰੀ ਮਸਾਂ ਹੀ ਸਿੱਖੀਆਂ ਹੋ ਇਕੇ ਕਿਸੇ ਦੇ ਨਾਲ ਕੁਝ ਹੱਸੀਆਂ ਹੋ
ਮਿਹਣੇ ਦਿਓ ਪਰਾਈਆਂ ਜਾਈਆਂ ਨੂੰ ਅਜੇ ਜਾਲ ਪਰੇਮ ਨਾ ਫੱਸੀਆਂ ਹੋ
ਮਾਰੋ ਤੀਰ ਅਨਹੋਣਿਆਂ ਤਾਨ੍ਹਿਆਂ ਦੇ ਤੁਸੀਂ ਤਰਕਸ਼ਾਂ ਕਾਨੀਆਂ ਕੱਸੀਆਂ ਹੋ
ਬੁਰਾ ਕਹਿਣ ਤੇ ਬੁਰਾ ਕਹਾਉਣੇ ਤੇ ਲੱਕ ਬੰਨਕੇ ਸੱਚ ਤੋਂ ਨੱਸੀਆਂ ਹੋ
ਵਾਰਸਸ਼ਾਹ ਵਾਂਗੂ ਛੱਡ ਨੇਕ ਅਮਲਾਂ ਕੇਹੀਆਂ ਵਿਚ ਬੁਰਿਆਈਆਂ ਧੱਸੀਆਂ ਹੋ

ਆਵੇ ਬੁਰਾ ਕਰੇਂਦਿਆਂ ਪੇਸ਼ ਭਾਬੀ ਭਾ ਓਸਦੇ ਨੀ ਬੁਰਾ ਕਰੇ ਜੇਹੜਾ
ਮੰਜੇ ਪਈ ਏਂ ਰੰਜ ਰੰਜੂਰ ਵਾਂਗੂੰ ਪਈ ਕੂਕਨੀਏਂ ਦੇਖੋ ਹਾਲ ਮੇਰਾ
ਅਗੋਂ ਲੜਨ ਨੂੰ ਉਠ ਤਿਆਰ ਹੋਵੇਂ ਅਸਾਂ ਨਹੀਂ ਵਿਛੋੜਿਆ ਯਾਰ ਤੇਰਾ
ਸ਼ਰਮ ਆਪਣੀ ਆਪਣੇ ਹੱਥ ਰਖਣ ਵਾਰਸਸ਼ਾਹ ਤੋਂ ਸਮਝ ਜੋ ਪੀਰ ਤੇਰਾ

ਤੇਰਾਂ ਤਾਲੀਓ ਖਾਣੀਆਂ ਜਣਦਿਆਂ ਨੂੰ ਫਿਰੋ ਨਚਦੀਆਂ ਹੋ ਪਤਾਲ ਕੁੜੀਓ

(੧੬੮)

ਗੱਲਾਂ ਸੁਣਦਿਆਂ ਆਤਮਾ ਭੁੱਜ ਗਿਆ ਮੈਂ ਤਾਂ ਅੰਦਰੋਂ ਸੁੱਟੀ ਜੇ ਗਾਲ ਕੁੜੀਓ
ਬੈਠੀ ਫੋਲਨੀ ਹਾਂ ਕਿਸਮਤ ਪਤਰੇ ਨੂੰ ਕਦੇ ਨੇਕ ਹੋਵੇ ਮੇਰੀ ਫਾਲ ਕੁੜੀਓ
ਰਾਂਝੇ ਬਾਝ ਖਲੀਰ ਨਹੀਂ ਇਕ ਦਮ ਦੀ ਘੜੀ ਝੱਟ ਗੁਜ਼ਰੇ ਮੈਨੂੰ ਸਾਲ ਕੁੜੀਓ
ਮੱਥੇ ਲਿਖੀ ਕਲਾਮ ਕਬੂਲ ਕੀਤੀ ਜਿਵੇਂ ਜਾਣਸਾਂ ਕਰਾਂ ਮੈਂ ਜਾਲ ਕੁੜੀਓ
ਭਾਵੇਂ ਵੱਢ ਕੇ ਚਾ ਕੀਮਾ ਕਰੋ ਮੈਨੂੰ ਰਲੇ ਜੀਓ ਨਾ ਖੇੜਿਆਂ ਨਾਲ ਕੁੜੀਓ
ਕਰਾਂ ਸ਼ੁਕਰ ਮੈਂ ਰੱਬ ਦਾ ਰਾਤ ਦਿਨੇ ਹੱਲ ਮੁਸ਼ਕਲਾਂ ਹੋਣ ਮੁਹਾਲ ਕੁੜੀਓ
ਇਕ ਵਾਰ ਲਾਵੇ ਗੱਲ ਆਣ ਰਾਂਝਾ ਹੋਵਾਂ ਜੀਉ ਦੇ ਵਿਚ ਖੁਸ਼ਹਾਲ ਕੁੜੀਓ
ਪਿਆ ਲੰਬੜਾ ਪੰਧ ਹੈ ਪੇਸ਼ ਮੇਰੇ ਥੱਕ ਹੋਈ ਹਾਂ ਬਹੁਤ ਨਿਢਾਲ ਕੁੜੀਓ
ਨਹੀਂ ਤਖ਼ਤ ਹਜ਼ਾਰੇ ਦੀ ਖਬਰ ਕੋਈ ਰਹਿਆ ਦੂਰ ਹੈ ਝੰਗ ਸਿਆਲ ਕੁੜੀਓ
ਇਕੇ ਰਾਂਝਣਾ ਆਣ ਦੀਦਾਰ ਦੇਵੇ ਇਕੇ ਖਾਬ ਵਿਚ ਹੋਵੇ ਵਸਾਲ ਕੁੜੀਓ
ਵਾਰਸਸ਼ਾਹ ਜਾਂ ਰੱਬ ਦਾ ਫਜ਼ਲ ਹੋਸੀ ਕਰੇ ਕਰਮ ਤਾਂ ਹੋਵਾਂ ਨਿਹਾਲ ਕੁੜੀਓ

ਕਲਾਮ ਕੁੜੀਆਂ

ਤੇਰੇ ਭਲੇ ਦੇ ਵਾਸਤੇ ਗੱਲ ਕੀਤੀ ਕੋਈ ਵੈਰ ਨਾ ਅਸਾਂ ਕਮਾਉਣਾ ਸੀ
ਖੁਰੀ ਮਤ ਸੀ ਅਕਲ ਦੀਆਂ ਮਾਰੀਆਂ ਨੂੰ ਅਸਾਂ ਤ੍ਰਿੰਞਣੇਂ ਉਠ ਕਿਉਂ ਜਾਉਣਾ ਸੀ
ਬੁਰੀ ਭਾਉਂਦੀ ਸੀ ਦਿਲ ਦੀ ਗੱਲ ਤੈਨੂੰ ਆਖ ਕਿਸ ਤੇ ਕੂਕ ਸੁਨਾਉਣਾ ਸੀ
ਸਾਡਾ ਬਖਸ਼ ਗੁਨਾਹ ਤਾਂ ਬੱਸ ਕਰ ਜਾਹ ਮੂੰਹੋਂ ਏਤਨਾ ਅਸੀਂ ਅਖਾਉਣਾ ਸੀ
ਨਹੀਂ ਸੀ ਪੇਕਿਆਂ ਵਿਚ ਮਸ਼ਹੂਰ ਕਰਨਾ ਜੇ ਤਾਂ ਸਾਹੁਰੇ ਆਣ ਛਿਪਾਉਣਾ ਸੀ
ਸਚ ਆਖਣੇ ਤੋਂ ਹੁਣ ਕਿਉਂ ਚੀਕਨੀਏਂ ਪਹਿਲਾਂ ਸਮਝਕੇ ਨੇਹੁੜਾ ਲਾਉਣਾ ਸੀ
ਅਗੋਂ ਪਵੇਂ ਪੁੱਠੀ ਜੇਕਰ ਜਾਣੀਏਂ ਨੀ ਅਸਾਂ ਜੋਗੀ ਨੂੰ ਕਾਹੇ ਬੁਲਾਉਣਾ ਸੀ
ਵਾਰਸਸ਼ਾਹ ਅਸਾਂ ਭੇਤ ਲੱਭ ਲਿਆ ਤੇਰਾ ਅੰਤ ਨਾ ਕਿਸੇ ਨੇ ਪਾਉਣਾ ਸੀ

ਜਵਾਬ ਹੀਰ

ਅਗੇ ਆਪਣੇ ਹਾਲ ਹੈਰਾਨ ਹਾਂ ਮੈਂ ਦਰਦ ਤੁਸਾਂ ਨਾ ਵੰਡ ਕੇ ਲਿਆ ਹੈ ਨੀ
ਏਥੇ ਆਣਕੇ ਸੁੱਖ ਨਾ ਵੇਖਿਆ ਮੈਂ ਦੂਣਾ ਦੁਖਾਂ ਦਾ ਮਾਮਲਾ ਪਿਆ ਹੈ ਨੀ
ਮਨ ਭਾਉਂਦਾ ਬੋਲ ਬੁਲੌੌਂਦੀਆਂ ਹੋ ਕੁਝ ਜੀਉ ਵਿਚ ਮਿਹਰ ਨਾ ਦਯਾ ਹੈ ਨੀ
ਬਹੁਤ ਲਾਡ ਕਰੋ ਸਿਰ ਮਾਪਿਆਂ ਦੇ ਅਜੇ ਸਾਹੁਰੇ ਕੰਮ ਨਾ ਪਿਆ ਹੈ ਨੀ
ਦੁਖ ਦਰਦ ਮੁਸੀਬਤਾਂ ਭਾਰੀਆਂ ਨੇ ਜਬ ਲਗ ਸ਼ਹੁ ਦਾ ਫੇਰਾ ਨਾ ਪਿਆ ਹੈ ਨੀ
ਵਾਰਸਸ਼ਾਹ ਜੇ ਆਣ ਦੀਦਾਰ ਦੇਵੇ ਦੁਖ ਦਰਦ ਮੇਰਾ ਦੇਖੋ ਗਿਆ ਹੈ ਨੀ

ਕਲਾਮ ਕੁੜੀਆਂ

ਅੱਖੀਂ ਡਿਠਿਆਂ ਬਾਝ ਪਤੀਜ ਨਾਹੀਂ ਜਦੋਂ ਵੇਖਸੈਂ ਕਰੇਂ ਇਤਬਾਰ ਹੀਰੇ

ਹੁਣੇ ਆਉਂਦਾ ਭਿੱਖਿਆ ਮੰਗਣੇ ਨੂੰ ਵਜਹ ਸ਼ੇਰ ਦੇ ਵਾਂਗ ਦੀਦਾਰ ਹੀਰੇ
ਸੋਹਣਾ ਖੂਬਸੂਰਤ ਕੋਈ ਛੈਲ ਨੱਢਾ ਪਿਆ ਜਾਪਦਾ ਪੁਤ ਸਰਦਾਰ ਹੀਰੇ
ਅਸਾਂ ਤਬਹ ਦਾ ਆਨ ਬਿਆਨ ਕੀਤਾ ਕੀਤੀ ਗਲ ਨੂੰ ਨਾਂਹ ਖਲਾਰ ਹੀਰੇ
ਅਸਾਂ ਨਾਲ ਮੁਦੱਪੜਾ ਚਾਇਆ ਈ ਭੋਰੇ ਬੈਠਿਆਂ ਹੋਵੇਂਗੀ ਖ਼ੁਆਰ ਹੀਰੇ
ਤੇਰੇ ਇਸ਼ਕ ਨੂੰ ਜਾਣਦਾ ਜੱਗ ਸਾਰਾ ਕਿਉਂ ਹੁੰਨੀ ਏਂ ਆਪ ਮੁਰਦਾਰ ਹੀਰੇ
ਘਰੀਂ ਬੈਠਿਆਂ ਤੋਲ ਤੇ ਭਾਰ ਹੈ ਨੀ ਹੁੰਦਾ ਕੱਖ ਤੋਂ ਲੱਖ ਦਾ ਭਾਰ ਹੀਰੇ
ਆ ਵਾਸਤਾ ਰਬ ਦਾ ਜਾਣ ਦੇ ਨੀ ਮੂੰਹੋਂ ਬੋਲ ਨੂੰ ਪਕੜ ਨਾ ਮਾਰ ਹੀਰੇ
ਸਾਨੂੰ ਰੱਬ ਨੇ ਸੱਚਿਆਂ ਆਖਣਾ ਏਂ ਆਵੇ ਜੋਗੀ ਓਹ ਝੱਬ ਦਰਬਾਰ ਹੀਰੇ
ਵਾਰਸਸ਼ਾਹ ਦੀ ਮੰਨ ਤੂੰ ਸ਼ੀਰਨੀ ਨੂੰ ਹਾਸਲ ਝੱਬ ਹੋਵੇ ਤੇਰਾ ਯਾਰ ਹੀਰੇ

ਕਲਾਮ ਹੀਰ

ਮਕਰ ਨਿਕੀਆਂ ਹੁੰਦੀਆਂ ਸਿੱਖੀਆਂ ਏ ਹੁਣ ਨਚੀਆਂ ਮੂੰਹ ਤੋਂ ਟਾਲ ਲੋਈ
ਕੁਲਾਂ ਤਾਰਸੋ ਅਗਲਿਆਂ ਪਿਛਲਿਆਂ ਦੀ ਜਿਥੇ ਵੜੋਗੀਆਂ ਹੋਣ ਨਿਹਾਲ ਸੋਈ
ਵਿੱਚੋਂ ਹਿਜ਼ਰ ਨੇ ਸੀ ਅਵਾਜ਼ਾਰ ਕੀਤੀ ਉਤੋਂ ਬੋਲੀਆਂ ਤੋਂ ਬੁਰੇ ਹਾਲ ਹੋਈ
ਦਿਲ ਹੀਰ ਦੇ ਫੇਰ ਖਿਆਲ ਆਯਾ ਹੁਣ ਸਜਰੇ ਯਾਰ ਦੀ ਭਾਲ ਹੋਈ
ਆਈ ਨੀਂਦ ਤਾਂ ਉਠ ਦਰਾਜ਼ ਹੋਈ ਸ਼ਕਲ ਰਾਂਝੇ ਦੇ ਨਾਲ ਵਸਾਲ ਹੋਈ
ਵਾਰਸਸ਼ਾਹ ਘਰ ਮਹਿਰ ਦੇ ਜਾਵਣੇ ਦੀ ਓਧਰ ਜੋਗੀ ਦੇ ਹਿਰਦੇ ਫਾਲ ਹੋਈ

ਜੋਗੀ ਦਾ ਖੇੜਿਆਂ ਵਿਚ ਗਜ਼ੇ ਚੜ੍ਹਨਾ

ਰਾਂਝਾ ਖੱਪਰੀ ਪਕੜ ਗਦਾ ਚੜ੍ਹਿਆ ਸਿੰਙੀ ਦੁਆਰ ਹੀ ਦੁਆਰ ਵਜਾਉਂਦਾ ਏ
ਉਠੋ ਖੈਰ ਖਤੋ ਵਿਹੜੇ ਵਾਲੀਓ ਨੀ ਨਾਦ ਫੂਕ ਕੇ ਪਿਆ ਅੜਾਉਂਦਾ ਏ
ਕੋਈ ਦੇ ਸੀਧਾ ਕੋਈ ਦੇ ਟੁਕੜ ਕੋਈ ਥਾਲ ਪਰੋਸ ਲਿਆਉਂਦਾ ਏ
ਕਾਈ ਆਖਦੀ ਮੁੱਖ ਥੀਂ ਬਚਨ ਉਚਰੋ ਜੋਗੀ ਦੁਆ ਅਸੀਸ ਸੁਣਾਉਂਦਾ ਏ
ਕੋਈ ਆਖਦੀ ਜੋਗੀੜਾ ਨਵਾਂ ਆਯਾ ਕੋਈ ਰੋਹ ਦੀਆਂ ਭਵਾਂ ਚੜਾਉਂਦਾ ਏ
ਕਾਈ ਪੁਣੇ ਦਾਦੇ ਸਤਪੀੜ੍ਹੀਆਂ ਨੂੰ ਗੁੱਸਾ ਜੀਉ ਤੇ ਮੂਲ ਨਾ ਲਿਆਉਂਦਾ ਏ
ਕਾਈ ਜੋੜ ਕੇ ਹੱਥ ਤੇ ਕਰ ਮਿੰਨਤਾਂ ਸਾਨੂੰ ਆਸਰਾ ਫ਼ਕਰ ਦੇ ਨਾਉਂਦਾ ਏ
ਕਾਈ ਆਖਦੀ ਮਸਤਿਆ ਚਾਕ ਫਿਰਦਾ ਨਾਲ ਮਸਤੀਆਂ ਪਾਟਦਾ ਜਾਉਂਦਾ ਏ
ਕਾਈ ਆਖਦੀ ਚੋਰ ਉਚੱਕੜਾ ਏ ਚੋਰਾਂ ਵਾਂਗ ਇਹ ਝਾਤੀਆਂ ਪਾਉਂਦਾ ਏ
ਰੰਨਾਂ ਵੇਖਣੇ ਦੀ ਇਹਨੂੰ ਠਰਕ ਲੱਗੀ ਕਾਈ ਹੁਣੇ ਉਧਾਲ ਲੈ ਜਾਉਂਦਾ ਏ
ਸੂਰਤ ਫ਼ਕਰ ਦੀ ਅੱਖੀਆਂ ਗੁੰਡੀਆਂ ਨੀ ਨਾਲ ਮਕਰ ਦੇ ਫ਼ਕਰ ਦਿਖਾਉਂਦਾ ਏ
ਮਕਰ ਨਾਲ ਮਲੀ ਸਵਾਹ ਮੁਖੜੇ ਤੇ ਕੋਈ ਚੌਧਰੀ ਜ਼ਾਤ ਝਨਾਉਂਦਾ ਏ

ਕਾਈ ਆਖਦੀ ਵਹੁਟੜੀ ਵੇਖਣੇ ਨੂੰ ਕਿੰਗ ਨਾਲ ਇਹ ਰਾਗ ਸੁਣਾਉਂਦਾ ਏ
ਕਾਈ ਆਖਦੀ ਪੁੱਤ ਏ ਪੈਂਚ ਦਾ ਏ ਵਾਂਗ ਰਾਂਝਣੇ ਦੇ ਦਿੱਸ ਆਉਂਦਾ ਏ
ਕਾਈ ਆਖਦੀ ਚਾਕ ਇਹ ਸੱਜਰਾ ਏ ਇਸ਼ਕ ਮੁਸ਼ਕ ਦਾ ਭੇਤ ਛੁਪਾਉਂਦਾ ਏ
ਆਸ਼ਕ ਕਿਸੇ ਦੀ ਗਲ ਨਾ ਗੌਲਦਾ ਏ ਚੁੱਪ ਕੀਤੜਾ ਵਕਤ ਲੰਘਾਉਂਦਾ ਏ
ਕਾਣੀ ਦੇ ਗਾਲੀ ਧਾੜੇ ਮਾਰ ਫਿਰਦਾ ਕੋਈ ਬੋਲਦੀ ਜੋ ਮਨ ਭਾਉਂਦਾ ਏ
ਕਾਈ ਆਖਦੀ ਲੁੱਚ ਮਸ਼ਟੰਡੜਾ ਏ ਜੋਗੀ ਹੱਸ ਕੇ ਗਲ ਗੁਆਉਂਦਾ ਏ
ਕਾਈ ਆਖਦੀ ਮਸਤ ਦੀਵਾਨੜਾ ਏ ਚੋਰਾਂ ਚੋਰਾਂ ਵਾਂਗ ਦਿਸ ਆਉਂਦਾ ਏ
ਕਾਈ ਆਖਦੀ ਕਿਸੇ ਦੀ ਲਟਕ ਲੱਗੀ ਰੰਗ ਰੰਗ ਦੇ ਗਾਉਣੇ ਗਾਉਂਦਾ ਏ
ਕਾਈ ਅੱਖਦੀ ਚੋਰ ਓਧਾਲ ਫਿਰਦਾ ਸੂਹਾ ਚੋਰਾਂ ਦਾ ਕਿਸੇ ਗਰਾਉਂਦਾ ਏ
ਕਾਈ ਆਖਦੀ ਗੁੰਡੀਆਂ ਅੱਖੀਆਂ ਨੀ ਰਮਜ਼ਾਂ ਗੁੱਝੀਆਂ ਨਾਲ ਲੜਾਉਂਦਾ ਏ
ਲੜੇ ਭਿੜੇ ਤੇ ਗਾਲ੍ਹੀ ਦੇ ਲੋਕਾਂ ਠਠੇ ਮਾਰਦਾ ਲੋੜ੍ਹ ਕਮਾਉਂਦਾ ਏ
ਕਾਈ ਆਖਦੀ ਚਰਸ ਦਾ ਮਾਰ ਸੂਟਾ ਆਨੇ ਨਾਲ ਉਗਾਲ ਵਖਾਉਂਦਾ ਏ
ਆਟਾ ਕਣਕ ਦਾ ਤੇ ਘੇਉ ਲਏ ਬਹੁਤਾ ਦਾਣਾ ਟੁੱਕੜਾ ਗੋਦ ਨਾ ਪਾਉਂਦਾ ਏ
ਕੋਈ ਮਿੰਨਤਾਂ ਕਰੇ ਤੇ ਚਰਨ ਚੁੰਮੇ ਕੋਈ ਨਿਉਂਕੇ ਸੀਸ ਨਿਵਾਉਂਦਾ ਏ
ਸਿਦਕ ਨਾਲ ਜਿਹੜਾ ਪੈਰੀਂ ਆਣ ਲਗੇ ਬੇੜੇ ਓਸਦੇ ਨੂੰ ਬੰਨੇ ਲਾਉਂਦਾ ਏ
ਕਿਸੇ ਨਾਲ ਹੱਸਦਾ ਕਿਸੇ ਨਾਲ ਲੜਦਾ ਵੱਡੇ ਰੰਗ ਤੇ ਰਾਗ ਮਚਾਉਂਦਾ ਏ
ਛੂ ਛੂ ਕਰਦਾ ਨਾਲੇ ਵੱਟ ਧਾਗੇ ਤੁਕੇ ਤੀਰ ਇਹ ਵੱਡੇ ਚਲਾਉਂਦਾ ਏ
ਕਾਈ ਆਖਦੀ ਚਾਲ ਉਧਾਲ ਫਿਰਦਾ ਰੰਨ ਕਿਸੇ ਦੀ ਇਹ ਖਿਸਕਾਉਂਦਾ ਏ
ਏਸ ਕਦੇ ਨਾ ਖੈਰ ਗੁਜ਼ਾਰਨੀਏਂ ਇਹਦਾ ਤੌਰ ਭੈੜਾ ਨਜ਼ਰ ਆਉਂਦਾ ਏ
ਦਰਸ਼ਨ ਮੁੱਖਦਾ ਮੰਗਣਾ ਭੀਖ ਸਾਡੀ ਇਹੋ ਜਿਹੇ ਇਹ ਸੁਖਨ ਸੁਣਾਉਂਦਾ ਏ
ਵਾਰਸਸ਼ਾਹ ਰੰਝੇਟੜਾ ਚੰਦ ਚੜ੍ਹਿਆ ਘਰੋ ਘਰੀ ਮੁਬਾਰਕਾਂ ਲਿਆਉਂਦਾ ਏ

ਕਲਾਮ ਜੋਗੀ

ਆ ਵੜੇ ਹਾਂ ਉਜੜੇ ਪਿੰਡ ਅੰਦਰ ਕਾਈ ਕੁੜੀ ਨਾ ਤਿੰਞਣੀ ਗਾਉਂਦੀ ਏ
ਨਾਂਹ ਕਿਲਕਲੀ ਪਾਉਂਦੀ ਨਾ ਸੰਮੀ ਪਬੀ ਮਾਰ ਨਾ ਧਰਤ ਕਬਾਉਂਦੀ ਏ
ਸੂਈ ਕਢਣੇ ਦਾ ਕਿਸੇ ਵਲ ਨਾਹੀਂ ਨਾ ਤੇ ਵੇਲਨੇ ਚੀਕ ਮਚਾਉਂਦੀ ਏ
ਮਾਘਾ ਮਾਰਕੇ ਯਾਰ ਦਾ ਪਿਆਰ ਕਰਕੇ ਨਹੀਂ ਕਾਗ ਤੇ ਮੋਰ ਉਡਾਉਂਦੀ ਏ
ਨਹੀਂ ਝਹੇਟੜੀ ਦਾ ਗੀਤ ਗਾਂਦੀਆਂ ਨੇ ਤੇ ਗੜਿੱਦੜਾ ਕੋਈ ਨਾ ਪਾਉਂਦੀ ਏ
ਵਾਰਸਸ਼ਾਹ ਛੱਡ ਜਾਈਏ ਇਹ ਨਗਰੀ ਐਸੀ ਤਬਾ ਫ਼ਕੀਰ ਦੀ ਆਉਂਦੀ ਏ

ਪਿੰਡ ਦੇ ਮੁੰਡੇ ਜੋਗੀ ਨੂੰ ਤ੍ਰਿੰਞਣ ਵਿਚ ਲੈ ਗਏ

ਚਲ ਜੋਗੀਆ ਅਸੀਂ ਵਿਖਾ ਲਿਆਈਏ ਜਿਥੇ ਤ੍ਰਿਞਣੀ ਛੋਹਰੀਆਂ ਗਾਂਦੀਆਂ ਨੇ
ਲੈ ਕੇ ਜੋਗੀ ਨੂੰ ਆਣ ਵਿਖਾਇਓ ਨੇ ਇੱਥੇ ਵਹੁਟੀਆਂ ਛੋਪਰੇ ਪਾਂਦੀਆਂ ਨੇ
ਤੰਦ ਨਿਕਲੀ ਤਕਲਿਓਂ ਤੋੜ ਕੇ ਤੇ ਇਕ ਦੂਈ ਨੂੰ ਬਹੁਤ ਹਸਾਂਦੀਆਂ ਨੇ
ਇਕ ਬਾਇੜਾਂ ਨਾਲ ਘਸਾ ਬਾਇੜਾਂ ਇਕ ਮਾਹਲ ਤੇ ਮਾਹਲ ਚੜ੍ਹਾਂਦੀਆਂ ਨੇ
ਇਕ ਮਚਦੀਆਂ ਮਸਤ ਮਲੰਗ ਬਣਕੇ ਇਕ ਸਾਂਗ ਝੁਹੇਟੀ ਦਾ ਲਾਂਦੀਆਂ ਨੇ
ਰੰਗ ਰੰਗ ਦੀ ਹੇਕ ਮਹੀਨ ਕਰ ਕੇ ਵਾਰਸਸ਼ਾਹ ਨੂੰ ਗੀਤ ਸੁਣਾਂਦੀਆਂ ਨੇ

ਜੋਗੀ ਨੇ ਤਿੰਵਣ ਵਿਚ ਦਾਖਲ ਹੋਣਾ

ਜਿਥੇ ਤ੍ਰਿਞਣਾਂ ਦੇ ਘੁਮਕਾਰ ਪੌਂਦੇ ਕੱਤਣ ਬੈਠਕੇ ਲੱਖ ਮਹਿਰੇਟੀਆਂ ਨੇ
ਖਤਰੇਟੀਆਂ ਅਤੇ ਬਮ੍ਹਨੇਟੀਆਂ ਨੇ ਤਰਖੇਟੀਆਂ ਅਤੇ ਜਟੇਟੀਆਂ ਨੇ
ਸੁੰਦਰ ਕੁਆਰੀਆਂ ਰੂਪ ਸ਼ਿੰਗਾਰੀਆਂ ਨੇ ਅਤੇ ਵਿਆਹੀਆਂ ਮੁਸ਼ਕ ਲਪੇਟੀਆਂ ਨੇ
ਲੋਹਾਰੀਆਂ ਲੌਂਗ ਸੁਪਾਰੀਆਂ ਨੇ ਸੁੰਦਰ ਖੋਜਨਾਂ ਤੇ ਰੰਗਰੇਟੀਆਂ ਨੇ
ਅਰੋੜੀਆਂ ਮੁਸ਼ਕ ਵਿਚ ਬੋੜੀਆਂ ਨੇ ਫੁਲਿਆਰੀਆਂ ਛੈਲ ਸੁਖਰੇਟੀਆਂ ਨੇ
ਮੁਨਿਆਰੀਆਂ ਤੇ ਪਖੀਵਾਰੀਆਂ ਨੇ ਸੁੰਦਰ ਤੇਲਨਾਂ ਨਾਲ ਮਛੇਟੀਆਂ ਨੇ
ਪਠਾਣੀਆਂ ਚਾਦਰਾਂ ਤਾਣੀਆਂ ਨੇ ਪਸ਼ਤੋ ਮਾਰਦੀਆਂ ਨਾਲ ਮੁਗਲੇਟੀਆਂ ਨੇ
ਪੰਜਾਰੀਆਂ ਨਾਲ ਚਮਿਆਰੀਆਂ ਨੇ ਰਾਜਪੂਤਨਾਂ ਨਾਲ ਭਟੇਟੀਆਂ ਨੇ
ਦਰਜਾਨੀਆਂ ਸੁਘੜ ਸਿਆਣੀਆਂ ਨੇ ਬਰਵਾਲੀਆਂ ਨਾਲ ਮਚੇਟੀਆਂ ਨੇ
ਰਾਵਲਾਣੀਆਂ ਬੇਟੀਆਂ ਬਾਣੀਆਂ ਦੀਆਂ ਜਟਾਂ ਵਾਲੀਆਂ ਨਾਲ ਢਟੇਟੀਆਂ ਨੇ
ਗਡੀਲਨਾਂ ਛੈਲ ਛਬੀਲਨਾਂ ਨੇ ਤੇ ਕਲਾਲਨਾਂ ਭਾਬੜੇ ਬੇਟੀਆਂ ਨੇ
ਚੰਗੜਾਨੀਆਂ ਨਾਈਨਾਂ ਮੀਰਜ਼ਾਦਾਂ ਨਾਲ ਸੋਂਹਦੀਆਂ ਹੋਰ ਡੁਮੇਟੀਆਂ ਨੇ
ਝਬੇਲਨਾਂ ਮੇਉਨਾਂ ਫਫੇ ਕੁਟਣਾਂ ਤੇ ਕਸਾਇਣਾਂ ਨਾਲ ਠਠਰੇਟੀਆਂ ਨੇ
ਬਾਜੀਗਰਨੀਆਂ ਨਟਨੀਆਂ ਕੰਗਰਾਨਾਂ ਵੀਰਾਂ ਰਾਂਧਣਾ ਰਾਮ ਜਟੇਟੀਆਂ ਨੇ
ਪੂਰਬਾਣੀਆਂ ਹਬਸ਼ਨਾਂ ਰੰਗਰੇਜ਼ਾਂ ਤੇ ਬੈਰਾਗਨਾਂ ਨਾਲ ਠਟਰੇਟੀਆਂ ਨੇ
ਸਨਿਆਸਨਾਂ ਅਤੇ ਖਰਾਸਨਾਂ ਨੇ ਦਾਲ ਗਰਨੀਆਂ ਨਾਲ ਵਲੇਟੀਆਂ ਨੇ
ਕਾਗਜ਼ਕੁਟ ਦਬਗ੍ਰਨੀਆਂ ਉਰਦ ਬੈਂਗਨ ਹਾਥੀਵਾਨਨਾਂ ਨਾਲ ਬਲੋਚੇਟੀਆਂ ਨੇ
ਬਾਂਕੀਆਂ ਗੁਜ੍ਰੀਆਂ ਡੋਗ੍ਰਨਾਂ ਛੈਲ ਬਨਆਂ ਰਾਜਪੂਤਨਾਂ ਰਾਜੇ ਦੀਆਂ ਬੇਟੀਆਂ ਨੇ
ਮਲਵਾਨੀਆਂ ਹੋਰ ਅਰਾਇਣਾਂ ਨੇ ਕਸ਼ਮੀਰਨਾਂ ਨਾਲ ਬਹਿਲੇਟੀਆਂ ਨੇ
ਮੁਜਰੇਟੀਆਂ ਡੂਮਨਾਂ ਧਾਈ ਕੁਟਾਂ ਆਤਸ਼ ਬਾਜ਼ਨਾਂ ਨਾਲ ਸਹਿਲੇਟੀਆਂ ਨੇ
ਪਰੀਜ਼ਾਦ ਹੁਸੀਨ ਪਹਾੜਨਾਂ ਤੇ ਮੁਲਤਾਨਨਾਂ ਨਾਲ ਸਿੰਧੇਟੀਆਂ ਨੇ

(੧੭੨)

ਖਟੀਕਨਾਂ ਤੇ ਨੇਚੇ ਬੰਦਨਾਂ ਨੇ ਚੂੜੇ ਗਰਨੀਆਂ ਤੇ ਕਮਗਰੇਟੀਆਂ ਨੇ
ਦਰਾਇਨਾਂ ਨਾਇਨਾਂ ਸਰਸਨਾਂ ਨੇ ਸਾਹਸਿਆਨੀਆਂ ਅਤੇ ਕੂਕੇਟੀਆਂ ਨੇ
ਬਹੁਰੂਪਨਾਂ ਰਾਜਨਾਂ ਜੀਲਦਾਮਾਂ ਬਰਵਾਲੀਆਂ ਨਾਲ ਨਮੇਟੀਆਂ ਨੇ
ਲਬਾਨੀਆਂ ਮੋਦਨਾਂ ਕੰਗਹਾਨਾਂ ਰਾਜ ਬੇਟੀਆਂ ਅਤੇ ਬਟੇਟੀਆਂ ਨੇ
ਸੁਨਿਆਰੀਆਂ ਤੇ ਸਮੇਆਰੀਆਂ ਨੇ ਨਾਲ ਚੂਹੜੀਆਂ ਤੇ ਮੁਜਾਵਰੇਟੀਆਂ ਨੇ
ਸਯਦ ਬਾਦੀਆਂ ਤੇ ਸੇਖਜ਼ਾਦੀਆਂ ਨੇ ਪੀਰਜ਼ਾਦੀਆਂ ਤੇ ਮੁਜਾਵਰੇਟੀਆਂ ਨੇ
ਚੌਕੀਦਾਰਨਾਂ ਤੇ ਮੰਜੇ ਉਨਨੀਆਂ ਨੇ ਵਾਣ ਵਟਨੀਆਂ ਨਾਲ ਸੁਫੇਟੀਆਂ ਨੇ
ਮਲਾਹਨਾਂ ਜ਼ੋਰ ਸਤਰਾਣੀਆਂ ਨੇ ਤੇ ਨਿਆਰੀਆਂ ਹੋਰ ਛਣੇਟੀਆਂ ਨੇ
ਕਕੇਜ਼ਾਇਨਾਂ ਨਾਲ ਵਹੜਵਾਇਨਾਂ ਨੇ ਮਾਛਨ ਅਡੀਆਂ ਪਾਨ ਘੁਮਰੇਟੀਆਂ ਨੇ
ਤਾਰਕਸ਼ਨੀਆਂ ਤੇ ਨਾਲੇ ਵਟਨੀਆਂ ਨੇ ਗੋਟਾ ਦਰਕਨਾਂ ਅਕਲ ਸ਼ੁਘਰੇਟੀਆਂ ਨੇ
ਅਤਾਰਨਾਂ ਤੇ ਕਾਰ ਚੌਬਨਾਂ ਨੇ ਕੰਧੀ ਗਰਨੀਆਂ ਠਪੇ ਵਲੇਟੀਆਂ ਨੇ
ਸਭੋ ਆਪਣੇ ਆਪ ਵਿਚ ਹਾਲ ਮਸਤਾਂ ਜੇਹੀਆਂ ਝੰਗ ਦੇ ਵਿਚ ਮਲੇਟੀਆਂ ਨੇ
ਪਟੋਲਨਾਂ ਸ਼ੋਖ ਮਮੋਲਨਾਂ ਨੇ ਮੂੰਹੋਂ ਮਿਠੀਆਂ ਤੇ ਦਿਲੋਂ ਖੋਟੀਆਂ ਨੇ
ਸੂਰਤ ਵੇਂਹਦਿਆਂ ਈ ਦਿਲੋਂ ਡੁਲ੍ਹ ਗਈਆਂ ਹੁਸਨ ਜੋਗੀੜੇ ਤੇ ਸਭੇ ਲੇਟੀਆਂ ਨੇ
ਪਕੜ ਅੰਚਲਾ ਜੋਗੀ ਨੂੰ ਲਾ ਗਲੀਂ ਵੇਹੜੇ ਵਾੜ ਕੇ ਘਰ ਲੈ ਬੈਠੀਆਂ ਨੇ
ਵਾਰਸਸ਼ਾਹ ਜੀਜਾ ਵਿੱਚ ਹੋ ਬੈਠਾ ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ

ਕੁੜੀਆਂ ਨੇ ਜੋਗੀ ਨੂੰ ਮਸਖਰੀ ਕਰਨੀ

ਕਾਈ ਆਇਕੇ ਰਾਂਝੇ ਦੇ ਨੈਣ ਵੇਖੇ ਕਾਈ ਮੁਖੜਾ ਵੇਖ ਸਲਾਹੁੰਦੀ ਏ
ਅੜੀਓ ਵੇਖੋ ਤੇ ਸ਼ਾਨ ਇਸ ਜੋਗੀੜੇ ਦੀ ਰਾਹ ਜਾਂਦੜੇ ਮਿਰਗ ਫਹਾਉਂਦੀ ਏ
ਛੋਟੀ ਉਮਰ ਦੀ ਦੋਸਤੀ ਨਾਲ ਜਿਸਦੇ ਦਿਨ ਚਾਰ ਨਾ ਤੋੜ ਨਿਬਾਹੁੰਦੀ ਏ
ਕੋਈ ਓਢਨੀ ਲਾਹਕੇ ਮਗਰ ਪਹੁੰਚੇ ਧੋ ਧਾ ਭਬੂਤ ਜਾ ਲਾਹੁੰਦੀ ਏ
ਕੋਈ ਮੁੱਖ ਰੰਝੇਟੇ ਦੇ ਨਾਲ ਜੋੜੇ ਤੇਰੀ ਤਬ੍ਹਾ ਕੀ ਜੋਗੀਆਂ ਚਾਹੁੰਦੀ ਏ
ਕਾਈ ਨਾਲ ਪਿਆਰ ਦੇ ਬਹੇ ਅੱਗੇ ਕਾਈ ਗੱਲ ਕਰਦੀ ਮੁਸਕਰਾਉਂਦੀ ਏ
ਸਹਿਤੀ ਲਾਡ ਦੇ ਨਾਲ ਚਵਾ ਕਰਕੇ ਚਾ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਏ
ਰਾਂਝੇ ਪੁਛਿਆ ਕੌਣ ਹੈ ਇਹ ਨਢੀ ਧੀ ਅਜੂ ਦੀ ਕਾਈ ਚਾ ਆਹੁੰਦੀ ਏ
ਅਜੂ ਬਜੂ ਛਜੂ ਫਜੂ ਅਤੇ ਗਜੂ ਹੁੰਦਾ ਕੌਣ ਹੈ ਤਾਂ ਅਗੋਂ ਆਹੁੰਦੀ ਏ
ਵਾਰਸਸ਼ਾਹ ਨਣਾਨ ਇਹ ਹੀਰ ਦੀ ਏ ਧੀ ਖੇੜਿਆਂ ਦੀ ਬਾਦਸ਼ਾਹੁੰਦੀ ਏ

ਜੋਗੀ ਦੀ ਨਾਰਾਜ਼ਗੀ ਸਹਿਤੀ ਨਾਲ

ਅਜੂ ਧੀ ਰੱਖ਼ੀ ਧਾੜੇ ਮਾਰ ਲੱਪਰ ਮੁਸ਼ਟੰਦੜੀ ਤਿੰਞਣੀ ਘੁੰਮਦੀ ਏ

(੧੭੩)

ਕਰੇ ਆਣ ਬੇਅਦਬੀ ਜੋਗੀਆਂ ਦੀ ਅਤੇ ਮਿਲਦੀਆਂ ਮਹੀਂ ਨੂੰ ਚੁੰਮਦੀ ਏ
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ ਸੁੱਤੇ ਵਲਵਲੇ ਦਿਲਾਂ ਦੇ ਟੁੰਮਦੀ ਏ
ਫਿਰੇ ਨੱਚਦੀ ਸ਼ੋਖ ਬੁਰਹਾਨ ਘੋੜੀ ਨਾ ਕੱਤਦੀ ਨਾ ਇਹ ਤੁੰਮਦੀ ਏ
ਸਰਦਾਰ ਹੈ ਲੂਹਕਾਂ ਲਾਹਕਾਂ ਦੀ ਪੀਹਣ ਡੋਹਲਦੀ ਤੇ ਤੌਣ ਲੁੁੰਮਦੀ ਏ
ਵਾਰਸਸ਼ਾਹ ਦਿਲ ਆਉਂਦਾ ਚੀਰ ਸੁੱਟਾਂ ਬੁਨਿਆਦ ਇਹ ਜ਼ੁਲਮ ਦੀ ਖੁੰਬਦੀ ਏ

ਕਲਾਮ ਸਹਿਤੀ

ਸਹਿਤੀ ਆਖਦੀ ਰਾਵਲਾ ਸਖ਼ਤ ਬੋਲੇਂ ਤਾਹੀਂ ਬੋਲਿਓਂ ਤੂੰ ਮੇਰੇ ਹਾਣਸੈੈਂ ਵੇ
ਲਾਏਂ ਹੱਥ ਜੇ ਪਕੜ ਪਛਾੜ ਸੱਟਾਂ ਤੇਰੇ ਨਾਲ ਕਰਸਾਂ ਤਾਂ ਤੂੰ ਜਾਣਸੈਂ ਵੇ
ਇਹ ਤਾਂ ਮਕਰ ਦਾ ਭੇਸ ਵਟਾਇਆ ਏ ਜਿਹੜਾ ਨਾਵਾਕਫ਼ ਓਹਨੂੰ ਰਾਣਸੈਂ ਵੇ
ਵੱਖੋ ਵੱਖ ਕਰਸਾਂ ਭੰਨ ਲਿੰਗ ਤੇਰੇ ਤਦੋਂ ਰੱਬ ਨੂੰ ਖ਼ੂਬ ਪਛਾਣਸੈਂ ਵੇ
ਵਿਹੜੇ ਵੜੇਂ ਤਾਂ ਭੰਨਾਂ ਗੀ ਟਿੰਡ ਤੇਰੀ ਤਦੋਂ ਸ਼ੁਕਰ ਬਜਾ ਲਿਆਵਸੈਂ ਵੇ
ਗਦੇ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ ਤਦੋਂ ਛੱਟ ਤਦਬੀਰ ਦੀ ਛਾਣਸੈਂ ਵੇ
ਸਹਿਤੀ ਉੱਠ ਕੇ ਘਰਾਂ ਨੂੰ ਘੂਕ ਚੱਲੀ ਮੰਗਣ ਆਵਸੈੈਂ ਤਾਂ ਮੈਨੂੰ ਜਾਣਸੈੈਂ ਵੇ
ਵਾਰਸਸ਼ਾਹ ਵਾਂਗੂੰ ਤੇਰੀ ਕਰਾਂ ਖਿਦਮਤ ਮੌਜ ਸੱਜਣਾਂ ਦੀ ਤਦੋਂ ਮਾਣਸੈੈਂ ਵੇ

ਕਲਾਮ ਜੋਗੀ

ਕਰਕੇ ਚੋਹਲੀਆਂ ਬੋਲੀਆਂ ਬੋਲ ਬੋਲੇਂ ਧੀ ਜਾਈ ਏਂ ਕਿਨ੍ਹਾਂ ਅਨੋਖਿਆਂ ਦੀ
ਅਸੀਂ ਪੈਂਚ ਸਰਦਾਰ ਕੀ ਜਾਣਨੇ ਹਾਂ ਮਾਰੀ ਭੁੱਲ ਹੈ ਚੰਗਿਆਂ ਚੋਖਿਆਂ ਦੀ
ਓੜਕ ਹੱਥ ਤੂੰ ਵੀ ਥਲੇ ਲਾਵਸੇਂਗੀ ਮਿੱਟੀ ਢੂੂੰਡਸੇੇਂ ਕਿੱਲੀਆਂ ਠੋਕੀਆਂ ਦੀ
ਵਾਰਸਸ਼ਾਹ ਨੂੰ ਨਾਚ ਕੀ ਦੱਸਨੀ ਏਂ ਭੁੱਖੀ ਕੰਜਰੀ ਬਿਸ਼ਨੀਆਂ ਫੋਕੀਆਂ ਦੀ

ਕਲਾਮ ਸਹਿਤੀ

ਮੂੂੰਹੋਂ ਊਤ ਘਤੂਤੀਆਂ ਵਾਹੁਨਾ ਏਂ ਜ਼ਰਾ ਠਾਕ ਜ਼ਬਾਨ ਤੂੰ ਗੰਦਿਆ ਵੇ
ਰੰਨਾਂ ਵਿੱਚ ਧੰਨਾ ਕਿਆ ਪਸਰ ਬੈਠਾ ਕਿਸੇ ਭਾਗਭਰੀ ਦਿਆ ਚੰਡਿਆ ਵੇ
ਇਹ ਖਰਵੀਆਂ ਛਿਲਤਰਾਂ ਸਾਫ ਹੋਸਣ ਜਦੋਂ ਚਾੜ੍ਹ ਖਰਾਦ ਤੇ ਰੰਦਿਆ ਵੇ
ਔਖੇ ਵਕਤ ਛੁਡਾਵਸੀ ਕੌਣ ਤੈਨੂੰ ਮੀਆਂ ਵਾਰਸਾ ਰੱਬ ਦਿਆ ਬੰਦਿਆ ਵੇ

ਕਲਾਮ ਜੋਗੀ

ਕਿਉਂ ਫ਼ਕਰ ਦੇ ਨਾਲ ਰਿਹਾੜ ਪਈਏਂ ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ ।
ਸੱਪ ਸ਼ੀਹਣੀ ਵਾਂਗ ਕੁਲੈਹਣੀਏਂ ਨੀ ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ
ਦੁਖੀ ਜੀਉ ਦੁਖਾ ਨਾ ਭਾਗ ਭਰੀਏ ਹੋਈਏਂ ਚਿੜੀ ਤੇ ਕੂੂੰਜ ਲਖੀਣੀਏਂ ਨੀ
ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ ਸੱਕੇ ਖ਼ਸਮ ਤੋਂ ਨਾ ਪਤੀਣੀਏਂ ਨੀ
ਚਰਖਾ ਚਾਇਕੇ ਨੱਟਨੀ ਮਰਦ ਮਾਰੇਂ ਕਿਸੇ ਯਾਰ ਨਾ ਪਕੜ ਮਲੀਣੀਏਂ ਨੀ

(੧੭੪)

ਮਥਾ ਨਾਲ ਫ਼ਕੀਰ ਦੇ ਲਾਇਆ ਈ ਧੁਰੋਂ ਜੜ੍ਹਾਂ ਤੋਂ ਲਾਹ ਪੁਟੀਣੀਏਂ ਨੀ
ਥਈਆ ਥਈਆ ਕਰਦੀ ਫਿਰੇਂ ਨੱਚਦੀ ਤੂੰ ਟੱਲ ਜਾਂ ਫ਼ਕੀਰ ਤੋਂ ਮੀਣੀਏਂ ਨੀ
ਵਾਰਸਸ਼ਾਹ ਫ਼ਕੀਰ ਦੇ ਵੈਰ ਪਈਏਂ ਜਰਮ ਤਤੀਏ ਕਰਮਾਂ ਦੀਏ ਹੀਣੀਏਂ ਨੀ

ਕਲਾਮ ਸਹਿਤੀ

ਸੁਣੀ ਜੋਗੀਆ ਲੁੁੰਡ ਭਛੁੰਨਿਆ ਵੇ ਤੇ ਬੇਸ਼ਰਮ ਕੁਪੱਤਿਆ ਮੋਟਿਆ ਵੇ
ਧਰਨਾ ਮਾਰ ਬੈਠੋੋਂ ਵਿੱਚ ਕੁਆਰੀਆਂ ਦੇ ਕਿਸੇ ਵਿਹਲੜੀ ਬਾਰ ਦਿਆ ਝੋਟਿਆ ਵੇ
ਲਾਯੋ ਵੇਸ ਮਦਾਰੀਆਂ ਜੋਗੀਆਂ ਦਾ ਫਰਫੇਜ਼ੀਆ ਨਹੁੰ ਨਹੁੁੰ ਖੋਟਿਆ ਵੇ
ਜਾਣ ਗਈ ਹਾਂ ਮੈਂ ਸਾਰਾ ਮਕਰ ਤੇਰਾ ਉਤੋਂ ਸਾਵਿਆ ਵਿਚੋਂ ਪਕਨੋਟਿਆ ਵੇ
ਟਿੰਡ ਵਿੱਚ ਦਾਰੂ ਸਾਹਾਂ ਨਾਲ ਲਾਗਾ ਸਿੱਧਾ ਕਰੂੰਗੀ ਮਾਰਕੇ ਸੋਟਿਆ ਵੇ
ਧਰਕੋਨਿਆ ਕੋਨ ਮਕੋਨਿਆ ਵੇ ਕਿਸੇ ਚੱਕ ਤੋਂ ਲੱਥਿਆ ਲੋਟਿਆ ਵੇ
ਬਯੋਂਤ ਫ਼ਕਰ ਦੀ ਮੰਨ ਨਾ ਨਰਮ ਹੋਯੋੋਂ ਰਹਿਓ ਸਖ਼ਤ ਹੀ ਧਾਂਤ ਦਿਆ ਟੋਟਿਆ ਵੇ
ਪਵੇ ਕਾਗਜ਼ ਤੇ ਵਾਰਸਾ ਤਦੋਂ ਨੁਕਤਾ ਜਦੋਂ ਜਾਇ ਤਖਤੀ ਵੱਟੇ ਘੋਟਿਆ ਵੇ

ਜਵਾਬ ਜੋਗੀ

ਖੱਚੇ ਵਹਿਕਲੇ ਵਡੀ ਚਕਚਾਲ ਰੰਨੇਂ ਕਿਸੇ ਮਾਂ ਕਮਜਾਤ ਦੀ ਵਹਿੜੀਏ ਨੀ
ਨਰੜ ਕੱਸੀਏ ਗਰੜ ਗੜੱਸੀਏ ਨੀ ਨਰਗ ਗੰਧੀਏ ਅੰਗ ਝਪੀੜੀਏ ਨੀ
ਵੱਟੇ ਮੱਥੀਏ ਨਾਸ ਮਰੋੜੀਏ ਨੀ ਘੁਰਕ ਬਿੱਲੀਏ ਖ਼ਾਕ ਚੰਬੀੜੀਏ ਨੀ
ਚਿੱਤੜ ਘੱਸੀਏ ਤੇ ਮੂੰਹੋਂ ਠੱਸੀਏ ਨੀ ਦੰਦ ਚੀਸੀਏ ਜੀਭ ਕਲੀੜੀਏ ਨੀ
ਝੱਖੜ ਝਾਂਜੜੇ ਤੇ ਐਵੇਂ ਵਾਂਜੜੇ ਨੀ ਕਹੀ ਚੰਬੜੀ ਜਿਉਂ ਕਕੀ ਕੀਰੀਏ ਨੀ
ਘੇਉ ਘਨੋਲੀਏ ਔਲ ਸੰਗੋਲੀਏ ਨੀ ਦੁੱਧ ਛੇਲੀਏ ਜੋਗੀਆਂ ਲੀੜ੍ਹੀਏ ਨੀ
ਮੂੰਹ ਪਾਟੀਏ ਤੇ ਚੀਰ ਚੱਡੀਏ ਨੀ ਬਾਹਰੋਂ ਖੁੱਲ੍ਹੀਏ ਤੇ ਵਿੱਚੋਂ ਭੇੜੀਏ ਨੀ
ਅਣਛੂਤੀਏ ਚੁਥੀਆਂ ਪੋਥੀਏ ਨੀ ਯਾਰੀ ਜੋਗੀਆਂ ਦੱਬ ਗਹੀੜੀਏ ਨੀ
ਧੜਦ ਬਾਣੀਏ ਫੜਸ ਮਰਾਨੀਏਂ ਨੀ ਕਿਸੇ ਨੌਲੀਏਂ ਮਾਰ ਪਦੀੜੀਏ ਨੀ
ਰਾਹੀ ਜਾਂਦੜੇ ਚੁੰਨੀਆਂ ਨਾਲ ਘੇਰੇਂ ਛੱਡ ਪਿੰਨੀਏ ਬਣੀ ਖੁਰੀੜੀਏ ਨੀ
ਲੂੰ ਲੂੰ ਤੇਰਾ ਤ੍ਰਿੰਞਣ ਵਿੱਚ ਭੁੜਕੇ ਚਰਖਾ ਸੱਟਿਆ ਈ ਸਣੇ ਪੀੜ੍ਹੀਏ ਨੀ
ਵਾਰਸ ਤੇਲ ਆਪੇ ਨਿਕਲ ਰਾਹ ਪੈਂਦਾ ਵਖਰ ਘੱਤ ਕੋਹਲੂ ਲੱਠੇ ਪੀੜੀਏ ਨੀ

ਕਲਾਮ ਸ਼ਾਇਰ

ਧੱਕੇ ਧੋੜੇ ਸੀ ਖਾਉਂਦਾ ਵਿੱਚ ਨਗਰੀ ਨਹੀਂ ਜ਼ੋਰ ਸੀ ਇਸ਼ਕ ਦਿਆ ਮਾਰਿਆਂ ਦਾ
ਹਰ ਹੱਰ ਵਿਹੜੇ ਜਾ ਕੇ ਪਾਇ ਝਾਤੀ ਫਿਰੇ ਢੂੰਡਦਾ ਦਰਸ ਪਿਆਰਿਆਂ ਦਾ
ਫਿਰੇ ਗਲੀਆਂ ਦੇ ਵਿਚ ਹੈਰਾਨ ਹੋਯਾ ਇਹੋ ਹਾਲ ਹੈ ਇਸ਼ਕ ਦੇ ਸਾੜਿਆਂ ਦਾ

(੧੭੫)

ਖੋਜ ਤੱਕਦਾ ਯਾਰ ਦਾ ਫਿਰੇ ਭੌਂਦਾ ਘਰ ਲੱਭਦਾ ਸੱਚ ਨਿਤਾਰਿਆਂ ਦਾ
ਨਜ਼ਰ ਬਾਜ ਫਿਰੇ ਵਿੱਚ ਕੂਚਿਆਂ ਦੇ ਆਸ਼ਕ ਜਾਇਆ ਇਸ਼ਕ ਅਵਾੜਿਆਂ ਦਾ
ਵਾਰਸ ਤਲਬ ਕਿਤਾਬ ਨੂੰ ਹੱਥ ਲੈਕੇ ਘਰ ਘਰ ਪੜ੍ਹਦਾ ਸੀ ਸਬਕ ਨਜ਼ਾਰਿਆਂ ਦਾ

ਜੋਗੀ ਨੇ ਰੰਗਪੁਰ ਵਿਚ ਮੰਗਣ ਚੜ੍ਹਣਾ

ਵਿਹੜੇ ਜਟਾਂ ਦੇ ਮੰਗਦਾ ਜਾ ਵੜਿਆ ਅਗੇ ਜੱਟ ਬੈਠਾ ਗਾਂ ਮੇਲਦਾ ਏ
ਸਿੰਙੀ ਫੂਕ ਕੇ ਨਾਦ ਘੁਕਾਇਆ ਸੂ ਜੋਗੀ ਗੱਜਕੇ ਜਾ ਵਿੱਚ ਠੇਲਦਾ ਏ
ਹੁ ਹੂ ਕਰਕੇ ਸੰਘ ਟੱਡਿਆ ਸੂ ਫੀਲਬਾਨ ਜਿਉਂ ਹਸਤ ਨੂੰ ਪੇਲਦਾ ਏ
ਵਿਹੜੇ ਵਿੱਚ ਅਵਧੂਤ ਜਾ ਗੱਜਿਆ ਏ ਮਸਤ ਸਾਨ੍ਹ ਵਾਂਗੂੰ ਡੰਡ ਪੇਲਦਾ ਏ
ਅੱਡੀ ਮਾਰ ਕੇ ਗਾਂ ਉਕਾਈਆ ਸੂ ਕੰਮ ਜੋਗੀ ਦਾ ਵੇਖ ਉਲੇਲਦਾ ਏ
ਵਾਰਸਸ਼ਾਹ ਮੀਆਂ ਵਰਜ ਰਾਂਝਣੇ ਨੂੰ ਕਿਉਂ ਵਿਹਾਜਿਓ ਵੈਰ ਸਵੇਲਦਾ ਏ

ਜੋਗੀ ਤੋਂ ਡਰਕੇ ਗਾਂ ਨੇ ਸ਼ੋਖੀ ਕਰਨੀ

ਨਿਆਣਾ ਤੋੜ ਕੇ ਢਾਂਡੜੀ ਉੱਠ ਨੱਠੀ ਭੰਨ ਦੋਹਣੀ ਦੁੱਧ ਸਭ ਡੋਹਲਿਆ ਏ
ਘੱਤ ਖੈਰ ਇਸ ਕਟਕ ਦੇ ਮੋਹਰੀ ਨੂੰ ਜੱਟ ਉੱਠਕੇ ਰੋਹ ਹੋ ਬੋਲਿਆ ਏ
ਕਿਸ ਲੁੱਚੜੇ ਦੇਸ ਦਾ ਜੋਗੀੜਾ ਤੂੰ ਏਥੇ ਰੰਗ ਕੀ ਆਣ ਕੇ ਘੋਲਿਆ ਏ
ਸੂਰਤ ਜੋਗੀਆਂ ਦੀ ਅਖੀਂ ਗੁੰਡਿਆਂ ਦੀ ਟਾਪ ਕਣਕ ਦੀ ਤੇ ਜੀਉ ਡੋਲਿਆ ਏ
ਜੋਗੀ ਅਖੀਆਂ ਕੱਢ ਕੇ ਘੱਤ ਤਿਉੜੀ ਲੈ ਕੇ ਖੱਪਰੀ ਹਥ ਵਿਚ ਤੋਲਿਆ ਏ
ਵਾਰਸਸ਼ਾਹ ਹੁਣ ਜੋਗ ਤਹਿਕੀਕ ਹੋਯਾ ਜੀਉ ਸ਼ਾਗਨੀ ਦਾ ਅਗੋਂ ਬੋਲਿਆ ਏ

ਜੱਟੀ ਨੇ ਜੋਗੀ ਨੂੰ ਗਾਲ੍ਹਾਂ ਕਢਣੀਆਂ

ਜੱਟੀ ਬੋਲਕੇ ਦੁੱਧ ਦੀ ਕਸਰ ਕੱਢੀ ਸਭ ਅੜਤਨੇ ਪੜਤਨੇ ਪਾੜ ਸੁੱਟੇ
ਪੁਣੇ ਦਾਦੇ ਪੜਦਾਦੜੇ ਜੋਗੀੜੇ ਦੇ ਸਭੇ ਟੰਗਣੇ ਤੇ ਸਾਕ ਚਾੜ੍ਹ ਸੁੱਟੇ
ਜਿਹੜੇ ਤਾ ਚਵਾ ਸਨ ਭੜਕ ਵਾਲੇ ਕਰ ਜੋਗੀ ਦੇ ਠੰਢੜੇ ਠਾਰ ਸੁੱਟੇ
ਧਕੇ ਦੇਂਵਦੀ ਜਾਹ ਤੂੰ ਚੋਬਰਾ ਵੇ ਨਾਲੇ ਚੋਲੇ ਦੇ ਪਾੜ ਲੰਗਾਰ ਸੁੱਟੇ
ਬੋਲੀ ਮਾਰਕੇ ਗਾਲ੍ਹੀਆਂ ਦੇ ਜੱਟੀ ਪਰਦੇ ਫ਼ਕਰ ਸੰਦੇ ਸਾਰੇ ਪਾੜ ਸੁੱਟੇ
ਜੋਗੀ ਰੋਹ ਦੇ ਨਾਲ ਖੜਲੱਤ ਘੱਤੀ ਧਰੌਲ ਮਾਰਕੇ ਦੰਦ ਸਭ ਝਾੜ ਸੁੱਟੇ
ਜੱਟੀ ਜਿਮੀਂ ਤੇ ਪੱਟੜੇ ਵਾਂਗ ਢੱਠੀ ਜਿਵੇਂ ਵਾਹਰੂ ਫੱੜ ਕੇ ਧਾੜ ਸੁੱਟੇ
ਵਾਰਸਸ਼ਾਹ ਮੀਆਂ ਜਿਵੇਂ ਪਕੜ ਤੇਸਾ ਫ਼ਰਿਹਾਦ ਨੇ ਚੀਰ ਪਹਾੜ ਸੁੱਟੇ

ਜੱਟੀ ਦੀ ਫਰਿਆਦ

ਜੱਟ ਵੇਖ ਕੇ ਜੱਟੀ ਨੂੰ ਕਾਂਗ ਕੀਤੀ ਵੇਖੋ ਪਰੀ ਨੂੰ ਰਿੱਛ ਪਥੱਲਿਆ ਜੇ
ਮੇਰੀ ਸੈਆਂ ਦੀ ਮਿਹਰ ਨੂੰ ਮਾਰ ਜਿੰਦੋਂ ਤਿਲਕ ਮਹਿਰਦੀ ਸੱਥ ਨੂੰ ਚੱਲਿਆ ਜੇ
ਲੋਕਾ ਬਾਹੁੜੀ ਤੇ ਫਰਿਆਦ ਕੂਕੇ ਮੇਰਾ ਝੁਗੜਾ ਚੌੜ ਕਰ ਚੱਲਿਆਂ ਜੇ

(੧੭੬)

ਪਕੜ ਲਾਠੀਆਂ ਗੱਭਰੂ ਆਣ ਢੁੱਕੇ ਵਾਂਗ ਕਾਢਵੇ ਕਟਕ ਦੇ ਹੱਲਿਆ ਜੇ
ਪਿੰਡ ਵਿੱਚ ਇਹ ਆਣ ਬਲਾ ਵੜੀ ਜਹਾਂ ਜਿੰਨ ਪਛਵਾੜ ਵਿਚ ਮੱਲਿਆ ਜੇ
ਵਾਰਸਸ਼ਾਹ ਜਿਵੇਂ ਧੂੰਆਂ ਸਰਕਿਆਂ ਤੋਂ ਬੱਦਲ ਪਾਟਕੇ ਘਟਾਂ ਹੋ ਚੱਲਿਆ ਜੇ

ਜੋਗੀ ਨੂੰ ਮਾਰਨ ਵਾਸਤੇ ਲੋਕਾਂ ਤਿਆਰ ਹੋਣਾ

ਆਇ ਆਇ ਮੁਹਾਣਿਆਂ ਜਦੋਂ ਕੀਤੀ ਚਹੁੰ ਵੰਨੀਂ ਜਾਂ ਪਲਮ ਕੇ ਆ ਗਏ
ਸੱਚੋ ਸੱਚ ਜਾਂ ਫਾਟ ਨੂੰ ਤਿਆਰ ਹੋਏ ਜੋਗੀ ਹੋਰੀ ਭੀ ਜੀਉ ਚੁਰਾ ਗਏ
ਵੇਖੋ ਫ਼ਕਰ ਅਲਾਹ ਦੇ ਮਾਰ ਜੱਟੀ ਓਸ ਜਟ ਨੂੰ ਵਾਇਦਾ ਪਾ ਗਏ
ਦੂਏ ਵਿਹੜੇ ਨੂੰ ਚਾ ਮੁਹਾਰ ਛੱਡੀ ਚੁੱਭੀ ਦੇਕੇ ਚੰਦ ਕਲਕਾ ਗਏ
ਜਦੋਂ ਗੱਲ ਪਛਾਤੜੀ ਆਣ ਵੱਜੀ ਜੋਗੀ ਹੋਰੀ ਭੀ ਕਦਮ ਉਠਾ ਗਏ
ਵੇਖੋ ਆਸ਼ਕ ਗਜ਼ਬ ਦੇ ਸਿਰੇ ਚੜ੍ਹ ਕੇ ਝੱਟ ਸ਼ੇਰ ਵਾਲਾ ਹੁਣ ਲਾ ਗਏ
ਜਦੋਂ ਮਾਰ ਚੌਤਰਫ ਤਿਆਰ ਹੋਈ ਓਦੋਂ ਆਪਣਾ ਆਪ ਖਿਸਕਾ ਗਏ
ਇੱਕ ਫਾਟ ਕੱਢੀ ਸੱਭੇ ਸਮਝ ਗਈਆਂ ਰੰਨਾਂ ਪਿੰਡ ਦੀਆਂ ਨੂੰ ਰਾਹ ਪਾ ਗਏ
ਜਦੋਂ ਖਸਮ ਮਿਲੇ ਪਿੱਛੇ ਵਾਹਰਾਂ ਦੇ ਤਦੋਂ ਧਾੜਵੀ ਘੋੜੇ ਦੁੜਾ ਗਏ
ਹੱਥ ਲਾ ਕੇ ਬਰਕਤੀ ਜੁਆਨ ਪੂਰੇ ਕਰਾਮਾਤ ਹੀ ਜ਼ਾਹਰਾ ਵਿਖਾ ਗਏ
ਮਾਰ ਚੂਰ ਕਰਕੇ ਉਹਦੇ ਹੱਡ ਗੋਡੇ ਵਾਹਰ ਵੇਖ ਇਕ ਪਾਸੜੇ ਧਾ ਗਏ
ਵਾਰਸਸ਼ਾਹ ਮੀਆਂ ਪਿਸਤੇ ਬਾਜ਼ ਛੁੱਟੇ ਜਾਨ ਰੱਖ ਕੇ ਚੋਟ ਚਲਾ ਗਏ

ਕਲਾਮ ਸ਼ਾਇਰ

ਕਿਤੇ ਵਲਗਣਾਂ ਵੇੜ੍ਹੇ ਤੇ ਅਰਲ ਖੋਲਾ ਕਿਤੇ ਭੱਖਲਾਂ ਅਤੇ ਖੁਰਲਾਣੀਆਂ ਨੇ
ਕਿਤੇ ਕੋਰੀਆਂ ਚਾਟੀਆਂ ਥੂਣੀਆਂ ਨੇ ਕਿਤੇ ਕਿੱਲੀਆਂ ਨਾਲ ਮਧਾਣੀਆਂ ਨੇ
ਘਰ ਉੱਜਲਾ ਰਾਂਝੇ ਨੂੰ ਨਜ਼ਰ ਆਯਾ ਚੀਜ਼ਾਂ ਡਿੱਠੀਆਂ ਜਾਂ ਮਨ ਭਾਣੀਆਂ ਨੇ
ਸੋਹਣੇ ਲੇਫ ਰਜ਼ਾਈਆਂ ਟੰਗਣੇ ਤੇ ਲਾਚੇ ਲੁੰਙੀਆਂ ਖ਼ੂਬ ਚੌਤਾਣੀਆਂ ਨੇ
ਕਿਤੇ ਵੱਲ ਡਿੱਠੇ ਪਲੰਘ ਕੜਕਲਾਂ ਦੇ ਕਿਤੇ ਟੰਗੀਆਂ ਮੁਹਰਕਾਂ ਸਾਣੀਆਂ ਨੇ
ਕਿਤੇ ਨੌਹਣ ਪੈਂਹਣ ਹੱਸ ਭਾਰੀਆਂ ਦੇ ਕਿਤੇ ਸੋਂਹਦੀਆਂ ਗਲਾਂ ਦੀਆਂ ਗਾਨੀਆਂ ਨੇ
ਛੱਤਾਂ ਨਾਲ ਟੰਗੇ ਹੋਏ ਨਜ਼ਰ ਆਵਣ ਖੋਪੇ ਨਾੜੀਆਂ ਅਤੇ ਪਰਾਣੀਆਂ ਨੇ
ਓਥੇ ਇਕ ਛਨਛੋਰੜੀ ਜਿਹੀ ਬੈਠੀ ਕਿਤੇ ਨਿਕਲੀਆਂ ਘਰੋਂ ਸਿਆਣੀਆਂ ਨੇ
ਕੋਈ ਪਲੰਘ ਉਤੇ ਨਾਗਰ ਵੇਲ ਬੈਠੀ ਜਿਵੇਂ ਰੰਗ ਮਹਲ ਵਿਚ ਰਾਣੀਆਂ ਨੇ
ਸਹਿਤੀ ਆਖਿਆ ਭਾਬੀਏ ਵੇਖ ਤੂੰ ਨੀ ਫਿਰਦਾ ਲੁੱਚ ਮੁੰਡਾ ਕਰ ਕਰ ਸਾਣੀਆਂ ਨੇ
ਸਤਰਾਂ ਵਾਲੜੀ ਘਰੀਂ ਅਣਝੱਕ ਫਿਰਦਾ ਐਡੀ ਹੂੜ੍ਹ ਵਾਲੇ ਮਾਰਾਂ ਖਾਣੀਆਂ ਨੇ

(੧੭੭)

ਨਾਲ ਅਖੀਆਂ ਸੈਨਤਾਂ ਮਾਰਦਾ ਏ ਛੇੜਾਂ ਛੇੜਦਾ ਜ਼ੋਰ ਧਿੰਗਾਣੀਆਂ ਨੇ
ਫਿਟਕ ਨਵੀਂ ਵੱਗੀ ਭੰਗ ਪੀਣ ਲੱਗਾ ਧੁਰੋਂ ਲਾਨ੍ਹਤਾਂ ਏਸ ਪੁਰਾਣੀਆਂ ਨੇ
ਕੋਈ ਗੱਲ ਦਾ ਵੱਡਾ ਗਲਾਧੜੀ ਏ ਛੋਹ ਬਹਿੰਦਾ ਏ ਰਾਮ ਕਹਾਣੀਆਂ ਨੇ
ਭਾਬੀ ਅਖੀਆਂ ਇਹਦੀਆਂ ਖੀਵੀਆਂ ਨੇ ਜਿਵੇਂ ਲਾਈਆਂ ਨੇ ਉਪਰ ਸਾਣੀਆਂ ਨੇ
ਵਾਰਸ ਕੁਆਰੀਆਂ ਕੱਤ ਤੇ ਪੀਸ ਰਹੀਆਂ ਮੋਏ ਮਾਪੇ ਤੇ ਮਿਹਨਤਾਂ ਆਣੀਆਂ ਨੇ

ਹਾਲ ਜੋਗੀ

ਜੋਗੀ ਮੰਗ ਕੇ ਪਿੰਡ ਤਿਆਰ ਹੋਯਾ ਆਟਾ ਮੇਲਕੇ ਖੱਪਰਾ ਪੂਰਿਆ ਏ
ਕਿਸੇ ਹੱਸ ਕੇ ਰੁੱਗ ਚਾ ਪਾਇਆ ਏ ਕਿਸੇ ਜੋਗੀ ਨੂੰ ਚਾ ਵਡੂਰਿਆ ਏ
ਕਿਤੇ ਹੱਸ ਕੇ ਗੱਲ ਗਵਾ ਦੇਂਦਾ ਕਿਤੇ ਗੁੱਸਿਆਂ ਦੇ ਨਾਲ ਘੂਰਿਆ ਏ
ਯਾਰੋ ਯਾਰ ਦੇ ਮਿਲਨ ਦਾ ਢੰਗ ਕਹੀਏ ਏਸੇ ਵਾਸਤੇ ਜੋਗੀੜਾ ਝੂਰਿਆ ਏ
ਕਿਸੇ ਜੋਗੀ ਨੂੰ ਦੱਬ ਕੇ ਦਾਬ ਦਿੱਤਾ ਕਿਤੇ ਜੋਗੀ ਨੇ ਉਹਨਾਂ ਨੂੰ ਘੂਰਿਆ ਏ
ਪਹਿਲੇ ਖੇੜਿਆਂ ਦੀ ਝਾਤ ਪਾਈਆ ਸੂ ਵਾਰਸ ਚੌਧਵੀਂ ਦਾ ਚੰਦ ਪੂਰਿਆ ਏ

ਤਥਾ

ਜੋਗੀ ਹੀਰ ਦੇ ਸਾਹੁਰੇ ਜਾ ਵੜਿਆ ਭੁੱਖਾ ਜੱਟ ਜਿਉਂ ਫਿਰੇ ਲਾਲੋਰਦਾ ਜੀ
ਆਯਾ ਖੁਸ਼ੀ ਦੇ ਨਾਲ ਦਹਿਚੰਦ ਹੋਕੇ ਸੂਬੇਦਾਰ ਜਿਉਂ ਨਵਾਂ ਲਾਹੌਰ ਦਾ ਜੀ
ਪਿਆ ਤਾੜਦਾ ਬਾਗ ਸ਼ਿਕਾਰ ਵਾਂਗੂੰ ਸੀਨੇ ਤ੍ਰਾਣ ਸੀ ਇਸ਼ਕ ਦੇ ਜ਼ੋਰ ਦਾ ਜੀ
ਜਰਾ ਅੱਖੀਆਂ ਵਿੱਚ ਹਯਾ ਨਾਹੀਂ ਧਿਆਨ ਪਾਉਂਦਾ ਹੋਰਦੂੰ ਹੋਰ ਦਾ ਜੀ
ਧੁੱਸ ਦੇ ਕੇ ਵਿਹੜੇ ਵਿਚ ਆ ਵੜਿਆ ਕੱਠ ਕੀਤਾ ਸੂ ਸੰਨ੍ਹ ਤੇ ਚੋਰ ਦਾ ਜੀ
ਅਨੀ ਖੇੜਿਆਂ ਦੀ ਪਿਆਰੀ ਵਹੁਟੀਏ ਨੀ ਹੀਰੇ ਸੁੱਖ ਹੈ ਚਾ ਟਕੋਰਦਾ ਜੀ
ਖੈਰ ਘੱਤ ਰੰਨੇ ਤੈਨੂੰ ਆਖਿਆ ਈ ਮੰਗਣ ਜੱਟ ਦਾ ਢੰਗ ਹਨੋਰ ਦਾ ਜੀ
ਵਿਹੜੇ ਵੜਦਿਆਂ ਜੱਟੀਆਂ ਛੇੜਿਆ ਸੂ ਕੰਮ ਆਸ਼ਕਾਂ ਦਾ ਵੇਖ ਲੋਰ ਦਾ ਜੀ
ਸਹਿਤੀ ਵੇਖਦਿਆਂ ਆਖਿਆ ਲੁੱਚ ਫਿਰਦਾ ਓਦ੍ਹੀ ਵਾਗ ਨਾਹੀਂ ਕੋਈ ਮੋੜਦਾ ਜੀ
ਵਾਰਸਸ਼ਾਹ ਅੱਗੇ ਹੁਣ ਪਈ ਫਾਵ੍ਹੀ ਸ਼ਗਨ ਹੋਇਆ ਏ ਜੰਗ ਦੇ ਸ਼ੋਰ ਦਾ ਜੀ

ਕਲਾਮ ਸਹਿਤੀ ਹੀਰ ਨਾਲ

ਭਾਬੀ ਅਖੀਆਂ ਇਹਦੀਆਂ ਗੁੰਡੀਆਂ ਨੇ ਸ਼ਾਨ ਵੇਖਦਾ ਧੁਜਾ ਬਣਾਈਆਂ ਦਾ
ਕਿਤੇ ਸੱਜਰੇ ਕੰਨ ਪੜਾ ਆਯਾ ਕੰਨੀਂ ਬੁਰਾ ਹੈ ਐਡੀਆਂ ਚਾਈਆਂ ਦਾ
ਹੱਡ ਗੋਡੜੇ ਭੰਨਕੇ ਚੂਰ ਕਰਸਾਂ ਮਜ਼ਾ ਆਵਸੀ ਅੱਖੀਆਂ ਲਾਈਆਂ ਦਾ
ਆਦਮਗਰੀ ਦਾ ਤੌਰ ਨਾ ਇੱਕ ਇਸ ਤੇ ਵੈਸੇ ਜਾਪਦਾ ਪੁੱਤ ਭਰਾਈਆਂ ਦਾ
ਬੇਸ਼ਰਮ ਹੋ ਕੇ ਵਿਹੜੇ ਆਣ ਵੜਿਆ ਅਖੀਂ ਵਿੱਚ ਨਹੀਂ ਦੀਦ ਹਯਾਈਆਂ ਦਾ

(੧੭੮)

ਇਹਦਾ ਤੌਰ ਨਾ ਜੋਗੀਆਂ ਵਾਂਗ ਕੋਈ ਲੜਦਾ ਫਿਰੇ ਦੇਵਰ ਭਰਜਾਈਆਂ ਦਾ
ਵਾਰਸਸ਼ਾਹ ਜੋਗੀ ਲੋੜ੍ਹੇ ਮਾਰ ਫਿਰਦਾ ਜਿਹਾ ਸਾਹੁਰੇ ਕਦਰ ਜਵਾਈਆਂ ਦਾ

ਕਲਾਮ ਸਹਿਤੀ ਜੋਗੀ ਨਾਲ

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ ਤੇਰਾ ਜੀਉ ਕੇਹੜੀ ਗੱਲ ਲੋੜਦਾ ਏ
ਵਿਹੜੇ ਵੜਦਿਆਂ ਰਿਕਤਾਂ ਛੇੜੀਆਂ ਨੀ ਕੰਡਾ ਵਿਚ ਕਲੇਜੇ ਦੇ ਪੋੜਦਾ ਏ
ਪਹਿਲੇ ਹੀਰ ਨੂੰ ਪੁੱਛਿਓ ਸੁਖ ਹੀਰੇ ਪਾਇਲ ਮੋਰਨੀ ਤੇ ਪਾਵੇ ਮੋਰਦਾ ਏ
ਤੈਨੂੰ ਦੀਦ ਨਾ ਆਪਣੇ ਯਾਰ ਦੀ ਏ ਆਯੋਂ ਪੀਰ ਫ਼ਕੀਰ ਨੂੰ ਸੋਰਦਾ ਏ
ਜਾ ਅਲਖ ਵਜਾਇਕੇ ਨਾਦ ਫੂਕੇਂ ਸਵਾਲ ਪਾਉਂਦਾ ਲਟਪਟਾ ਤੋੜਦਾ ਏ
ਬਾਦਸ਼ਾਹਾਂ ਦੇ ਬਾਗ ਵਿਚ ਨਾਲ ਚਾਵੜ ਫਿਰੇਂ ਫੁੱਲ ਗੁਲਾਬ ਦਾ ਤੌੜਦਾ ਏ
ਨਾਲੇ ਕਰੇਂ ਠੱਠਾ ਨਾਲੇ ਮੰਗਦਾ ਏਂ ਮੂੰਹ ਨਾਲ ਤੱਕੇਂ ਨਾਲੇ ਹੋੜਦਾ ਏ
ਵਾਰਸਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ ਡਾਂਗ ਨਾਲ ਕੋਈ ਨਾਹੀਂ ਮੋੜਦਾ ਏ

ਕਲਾਮ ਜੋਗੀ

ਆ ਕੁਵਾਰੀਏ ਐਡ ਅਪਰਾਧਣੇ ਨੀ ਧੱਕਾ ਦੇਹ ਨਾ ਹਿੱਕ ਦੇ ਜ਼ੋਰ ਦਾ ਨੀ
ਬੁੁੰਦੇ ਕੁੰਦਲੇ ਨੱਥ ਤੇ ਹੱਸ ਕੜੀਆਂ ਬੈਠੀ ਰੂਪ ਬਣਾਇਕੇ ਮੋਰ ਦਾ ਨੀ
ਅਸਾਂ ਤੀਰ ਕਹਿਆ ਤੁਸਾਂ ਹੀਰ ਜਾਤਾ ਤੇਰੀ ਗਲ ਨਾਹੀਂ ਕੋਈ ਮੋੜਦਾ ਨੀ
ਵਿੱਚ ਖੇੜਿਆਂ ਦੇ ਤੇਰਾ ਜ਼ੋਰ ਇਹਾ ਜਿਹਾ ਸੱਸੀ ਨੂੰ ਸ਼ਹਿਰ ਭੰਬੋਰ ਦਾ ਨੀ
ਆ ਨੱਢੀਏ ਰਿਕਤਾਂ ਛੇੜ ਨਾਹੀਂ ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ
ਵਾਰਸਸ਼ਾਹ ਫ਼ਕੀਰ ਗਰੀਬ ਉੱਤੇ ਵੈਰ ਕੱਡਿਓ ਈ ਕਿਸੇ ਖੋਰ ਦਾ ਨੀ

ਕਲਾਮ ਸਹਿਤੀ

ਕਲ੍ਹ ਜਾਇਕੇ ਨਾਲ ਚਵਾ ਚਾਵੜ ਸਾਨੂੰ ਭੰਡ ਭੰਡਾਰ ਕਢਾਇਓਂ ਵੇ
ਅਜ ਆਣ ਵੜਿਓਂ ਜਿੱਨ ਵਾਂਗ ਵਿਹੜੇ ਵੈਰ ਕੱਲ੍ਹ ਦਾ ਆਣ ਜਗਾਇਓਂ ਵੇ
ਸਹਿਤੀ ਗੱਜ ਕੇ ਬੋਲਦੀ ਚੋਬਰਾ ਵੇ ਤੈਨੂੰ ਕਿਸੇ ਨਾ ਅਕਲ ਸਿਖਾਇਓਂ ਵੇ
ਕਾਈ ਗੁਰੂ ਨਾ ਦਿੱਤੀਆ ਮੱਤ ਤੈਨੂੰ ਚੇਲਾ ਭੁੱਲ ਕੇ ਚਾ ਬਣਾਇਉਂ ਵੇ
ਗਦੋਂ ਆ ਵੜਿਓਂ ਵਿੱਚ ਚੂਹੜਿਆਂ ਦੇ ਕਿਨ੍ਹਾਂ ਸ਼ਾਮਤਾਂ ਆਣ ਫਹਾਇਓਂ ਵੇ
ਵਾਰਸਸ਼ਾਹ ਰਜ਼ਾ ਦੇ ਕੰਮ ਵੇਖੋ ਅੱਜ ਰੱਬ ਨੇ ਠੀਕ ਕੁਟਾਇਓਂ ਵੇ

ਕਲਾਮ ਜੋਗੀ

ਕੱਚੀ ਕੁਆਰੀਏ ਲੋੜ੍ਹੇ ਦੀ ਮਾਰੀਏ ਨੀ ਟੂਣੇ ਹਾਰੀਏ ਆਖ ਕੀ ਆਹਨੀ ਏਂ
ਭਲਿਆਂ ਨਾਲ ਬੁਰੀ ਕਾਹੇ ਹੋਵਨੀ ਏਂ ਕਾਈ ਬੁਰੀ ਹੀ ਫਾਹੁਨੀ ਫਾਹਨੀ ਏਂ
ਅਸਾਂ ਭੁੱਖਿਆਂ ਆਣ ਸਵਾਲ ਕੀਤਾ ਕਿਹੀਆਂ ਗੈਬ ਦੀਆਂ ਢੁੱਚਰਾਂ ਡਾਹਨੀ ਏਂ
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ ਰਾਹ ਜਾਂਦੜੇ ਮਿਰਗ ਪਈ ਫਾਹਨੀ ਏਂ

(੧੭੯)

ਗਲ ਹੋ ਚੁੱਕੀ ਫੇਰ ਛੇੜਨੀ ਏਂ ਹੋ ਸ਼ਾਖ ਨੂੰ ਮੋੜ ਕੀ ਵਾਹਨੀ ਏਂ
ਘਰ ਜਾਣ ਸਰਦਾਰਾਂ ਦਾ ਭੀਖ ਮਾਂਗੇ ਸਾਡਾ ਅਰਸ਼ ਦਾ ਕਿੰਗਰਾ ਢਾਹਨੀ ਏਂ
ਕਿਹਾ ਨਾਲ ਪਰਦੇਸੀਆਂ ਵੈਰ ਚਾਯੋ ਚੈਂਚਲ ਹਾਰੀਏ ਆਖ ਕੀ ਆਹਨੀ ਏਂ
ਰਾਹ ਜਾਂਦੜੇ ਫ਼ਕਰ ਖਹੇੜਨੀਏਂ ਢੱਗੀ ਵਾਹਰੀਏ ਸਾਹਨਾਂ ਨੂੰ ਡਾਹਨੀ ਏਂ
ਫੱਫੇ ਕੁੱਟਣੇ ਕੌਮ ਘੁਸਿਆਰੀਏ ਨੀ ਦਗ਼ੇ ਦਾਰੀਆਂ ਚੱਕੀਆਂ ਰਾਹਨੀ ਏਂਂ
ਕਹੀਆਂ ਕੂੜ ਕਹਾਣੀਆਂ ਮੇਲ ਕੇ ਤੇ ਏਸ ਖਲਕ ਨੂੰ ਪਈ ਵਸਾਹਨੀ ਏਂ
ਸੱਕੇ ਸਹੁਰਿਆਂ ਵੈਰ ਘਤਾਇਕੇ ਤੇ ਅਤੇ ਮਿਲਦੀਆਂ ਚਾ ਤਰਾਹਨੀ ਏਂ
ਘਰ ਪਰੀਅਰੇ ਧਰੋਹੀਆਂ ਫੇਰੀਆਂ ਨੇ ਆ ਨਹਿਰੀਏ ਸੰਗ ਕਿਉਂ ਡਾਹੁਨੀ ਏਂ
ਆਂ ਵਾਸਤਾ ਈ ਨੈਨਾਂ ਗੁੰਡਿਆਂ ਦਾ ਇਹ ਗਲ ਕਿਵੇਂ ਮਗਰੋਂ ਲਾਹੁਨੀ ਏਂ
ਜਾ ਸ਼ਿਕਾਰ ਦਰਯਾ ਵਿੱਚ ਖੇਡ ਮੋਈਏ ਕਿਹੀਆਂ ਮੂਤ ਵਿੱਚ ਮਛੀਆਂ ਫਾਹੁਨੀ ਏਂ
ਆ ਆਖਨਾ ਹਾਂ ਟੱਲ ਜਾਹ ਸਾਥੋਂ ਨਹੀਂ ਹੋਰ ਕੁਝ ਹੁਣੇ ਅਖਾਉਨੀ ਏਂ
ਵਾਰਸਸ਼ਾਹ ਫਕੀਰ ਨੂੰ ਛੇੜਨੀ ਏਂ ਅੱਖੀਂ ਨਾਲ ਕਿਉਂ ਖਖਰਾਂ ਲਾਹੁਨੀ ਏਂ

ਕਲਾਮ ਸਹਿਤੀ

ਅਨੀ ਸੁਣੋ ਭੈਣੋ ਕੋਈ ਜੱਟ ਜੋਗੀ ਵੱਡਾ ਜੂਠ ਭੈੜਾ ਕਿਸੇ ਗਾਉਂ ਦਾ ਨੀ
ਝਗੜੇਲ ਮਰਕਨਾਂ ਘੰਡ ਹੂਝਰ ਚਰਕੱਟਾ ਜਿਹਾ ਕਿਸੇ ਥਾਉਂ ਦਾ ਨੀ
ਪਰਦੇਸੀਆਂ ਦੀ ਨਹੀਂ ਡੌਲ ਦਿਸਦੀ ਇਹ ਤਾਂ ਵਾਕਫ ਹੈ ਹੀਰ ਦੇ ਨਾਉਂ ਦਾ ਨੀ
ਗੱਲ ਆਖਕੇ ਹੱਥਾਂ ਤੇ ਪਵੇ ਮੁੱਕਰ ਆਪ ਲਾਉਂਦਾ ਆਪ ਬੁਝਾਉਂਦਾ ਨੀ
ਹੁਣੇ ਭੰਨ ਖੱਪਰ ਤੋੜੇ ਸੇਲੀਆਂ ਨੂੰ ਨਾਲ ਜੱਟਾਂ ਦੀ ਜੂੜ ਖੁਹਾਉਂਦਾ ਨੀ
ਜੇ ਮੈਂ ਉੱਠ ਕੇ ਪਾਣ ਪਤ ਲਾਹ ਸੱਟਾਂ ਕੌਣ ਪੈਂਚ ਇਹ ਕਿਸ ਗਰਾਉਂਦਾ ਨੀ
ਇਕੇ ਡੂਮ ਮੋਚੀ ਆਏ ਢੱਡ ਕੰਜਰ ਇਕੇ ਚੂਹੜਾ ਕਿਸੇ ਸਰਾਉਂ ਦਾ ਨੀ
ਏਸ ਇਸ਼ਕ ਦਾ ਘਾਉ ਨਾਸੂਰ ਵਾਂਗੂੰ ਰਮਜ਼ ਇਸ਼ਕ ਦੀ ਨਾਲ ਮੁਰਝਾਉਂਦਾ ਨੀ
ਨਾਲ ਨਖਰਿਆਂ ਦੇ ਵੇਖੋ ਗੱਲ ਕਰਦਾ ਅੱਖੀਂ ਨਾਲ ਬੁਝਾਰਤਾਂ ਪਾਉਂਦਾ ਨੀ
ਰੰਨਾਂ ਨਾਲ ਸ਼ਰੀਕਨਾਂ ਵਾਂਗ ਸੌਂਕਣ ਕਲਾਂ ਸੁੱਤੀਆਂ ਫੇਰ ਜਗਾਉਂਦਾ ਨੀ
ਲੜੇ ਨਾਲ ਸਾਡੇ ਵਾਂਗ ਮਾਲਕਾਂ ਦੇ ਪਰਦੇਸ ਦੇ ਲਫ਼ਜ ਸੁਣਾਉਂਦਾ ਨੀ
ਵਾਰਸਸ਼ਾਹ ਮੀਆਂ ਵਾਹ ਲਾ ਰਹੀਆਂ ਇਹ ਤਾਂ ਝਗੜਿਓਂ ਬਾਜ ਨਾ ਆਉਂਦਾ ਨੀ

ਕਲਾਮ ਜੋਗੀ

ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈਏਂ ਮੱਥਾ ਮੁੁੰਨੀਏ ਕਰਮ ਅਭਾਗੀਏ ਨੀ
ਪੇਸ਼ਵਾ ਫਸਾਦ ਦੀ ਫੌਜ ਦੀ ਹੈਂ ਤੇ ਸ਼ੈਤਾਨ ਦੇ ਲੱਕ ਤੜਾਗੀਏ ਨੀ

(੧੮੦)

ਚੈਂਚਲ ਹਾਰੀਏ ਡਾਰੀਏ ਜੰਗ ਬਾਜੇ ਛਿੱਪਰ ਨੱਕੀਏ ਬੁਰੇ ਦੀਏ ਲਾਗੀਏ ਨੀ
ਕਿਸੇ ਵਾਸ ਨਾ ਵੱਸੀਏਂ ਵੱਤੀਏ ਨੀ ਚੋਰਾਂ ਯਾਰਾਂ ਦੇ ਵੱਗ ਦੀਏ ਵਾਗੀਏ ਨੀ
ਮੱਥਾ ਡਾਹ ਨਾਹੀਂ ਆ ਛੱਡ ਪਿੱਛਾ ਭੱਜੇ ਜਾਂਦੇ ਦੇ ਮਗਰ ਨਾ ਲਾਗੀਏ ਨੀ
ਆ ਆਖਨਾ ਹਾਂ ਟੱਲ ਜਾਹ ਸਾਥੋਂ ਨਹੀਂ ਹੋ ਜਾਸੇਂ ਹੁਣੇ ਭਾਗੀਏ ਨੀ
ਅਸੀਂ ਜੱਟੀਆਂ ਨਾਲ ਜੇ ਝੇੜ ਕਰੀਏ ਦੁੱਖ ਜੂਹ ਦੇ ਫ਼ਕਰ ਕਿਉਂ ਝਾਗੀਏ ਨੀ
ਵਾਰਸਸ਼ਾਹ ਫ਼ਕੀਰ ਦੇ ਕਦਮ ਫੜੀਏ ਅਤੇ ਕਿਬਰ ਹੰਕਾਰ ਨੂੰ ਤਿਆਗੀਏ ਨੀ

ਕਲਾਮ ਸਹਿਤੀ

ਹੋਈਆਂ ਜਮ੍ਹਾਂ ਗਵਾਂਢਣਾਂ ਕਿੰਗ ਸੁਣ ਕੇ ਕਿਹਾ ਜੋਗੀੜੇ ਨੇ ਬੱਧਾ ਠੱਠ ਹੈ ਨੀ
ਤਾਨਸੈਨ ਵਾਂਗੂੰ ਜਾਪੇ ਰਾਗਧਾਰੀ ਸੁਰ ਏਸ ਦੀ ਤਿੰਨ ਸੌ ਸੱਠ ਹੈ ਨੀ
ਸਹਿਤੀ ਰੋਹ ਦੇ ਨਾਲ ਫਿਰ ਦੇ ਗਾਲ੍ਹੀਂ ਸ਼ਾਲਾ ਜੋਗੀ ਨੂੰ ਪਵੇ ਤਰੱਠ ਹੈ ਨੀ
ਪਰਾਂ ਰੱਦ ਕਰ ਦੇ ਕੇ ਖ਼ੈਰ ਇਸਨੂੰ ਬੁਰੀ ਖੈਰ ਅੰਦਰ ਢਿੱਲ ਮੱਠ ਹੈ ਨੀ
ਬੂ ਬਕਰੇ ਦੇ ਵਾਂਗ ਬੋਕਦਾ ਏ ਮੈਨੂੰ ਏਸ ਜਾਤਾ ਕੋਈ ਪੱਠ ਹੈ ਨੀ
ਲੁੱਟ ਖਾਣ ਨੂੰ ਇਹ ਜੋਗੀ ਸਾਧ ਬਣਿਆ ਆਯਾ ਚੋਰ ਕਿਤੋਂ ਕੈਦੋਂ ਨੱਠ ਹੈ ਨੀ
ਡੱਕਰ ਡੱਕਰ ਕੀਤੀ ਵਾਹੋ ਦਾਹ ਧਾਣਾ ਧਾੜੇ ਮਾਰ ਵਾਂਗੂੰ ਕਰੇ ਅੱਠ ਹੈ ਨੀ
ਸਹਿਤੀ ਆਖਦੀ ਜਾਓ ਖਾਂ ਘਰੀਂ ਭੈਣਾਂ ਕੀਤਾ ਤੁਸਾਂ ਨੇ ਕਿਆ ਇਕੱਠ ਹੈ ਨੀ
ਚਕੀ ਹਾਨਿਆਂ ਵਿੱਚ ਵਿਚਾਰ ਪੈਂਦੀ ਇਹਦੀ ਧੁੁੰਮ ਤਨੂਰ ਤੇ ਭੱਠ ਹੈ ਨੀ
ਕਮਜਾਤ ਕੁਪੱਤੜਾ ਵੱਡ ਕੰਜਰ ਡੱਬੀ ਪੁਰੇ ਦੇ ਨਾਲ ਦੀ ਚੱਠ ਹੈ ਨੀ
ਮੰਗ ਖਾਣ ਹਰਾਮ ਮੁਸ਼ਟੰਡਿਆਂ ਨੂੰ ਵੱਡਾ ਸਾਰਾ ਸਪਾਤ ਦੀ ਲੱਠ ਹੈ ਨੀ
ਭੈਣੇ ਕਾਰ ਖੋਟਾ ਠੱਗ ਮਾਝੜੇ ਦਾ ਜਿਹਾ ਰੰਨ ਜਰਵਲੀ ਦਾ ਹੱਠ ਹੈ ਨੀ
ਨਾਲੇ ਕਰੇ ਚੋਰੀ ਨਾਲੇ ਘਰ ਤੱਕੇ ਨਾਲੇ ਮੰਗਣੇ ਦਾ ਇਹਨੂੰ ਹੱਠ ਹੈ ਨੀ
ਮੁਸ਼ਟੰਡੜੇ ਤੁਰਤ ਪਛਾਣ ਲਈਏ ਕੰਮ ਡਾਹ ਦਿਹੋ ਏ ਤਾਂ ਜੱਟ ਹੈ ਨੀ
ਇਹ ਜੱਟ ਹੈ ਝੁੁੱਗੜੇ ਪੱਟ ਹੈ ਨੀ ਇਹ ਤਾਂ ਚੌਧਰੀ ਚੌੜ ਚੁਪੱਟ ਹੈ ਨੀ
ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ ਭਾਵੇਂ ਵੇਲਣੇ ਦੀ ਇਹ ਤਾਂ ਲੱਠ ਹੈ ਨੀ
ਇਹ ਤਾਂ ਲੁੱਚ ਉਚੱਕੜਾ ਨਹੀਂ ਮੁੜਦਾ ਫਾਟ ਖਾਣ ਤੇ ਇਹਦਾ ਅਰੱਠ ਹੈ ਨੀ
ਵਾਰਸਸ਼ਾਹ ਨਾ ਏਸਦਾ ਰੱਸ ਮਿੱਠਾ ਇਹ ਤਾਂ ਕਾਠੇ ਕਮਾਦ ਦਾ ਗੱਠ ਹੈ ਨੀ

ਸਹਿਤੀ ਨੂੰ ਹਮਸਾਇਆਂ ਦੀ ਨਸੀਹਤ

ਵਿਹੜੇ ਵਾਲੀਆਂ ਦਾਨੀਆਂ ਆਖਦੀਆਂ ਕਿਉਂ ਬੋਲਦੀਓ ਨਾਲ ਦਿਵਾਨੜੇ ਨੀ
ਕੁੜੀਏ ਕਾਸਨੂੰ ਝੱਗੜੇਂ ਨਾਲ ਜੋਗੀ ਇਹ ਤਾਂ ਜੰਗਲੀਂ ਖੜੇ ਨਿਮਾਨੜੇ ਨੀ

(੧੮੧)

ਇਹਨਾਂ ਨਾਲ ਨਾਹੀਂ ਕੋਈ ਜ਼ੋਰ ਸਾਡਾ ਇਹ ਤਾਂ ਅਸਲ ਅਸੀਲ ਮਸਤਾਨੜੇ ਨੀ
ਵਾਰਸਸ਼ਾਹ ਨਾ ਇਨ੍ਹਾਂ ਦੇ ਖਿਆਲ ਪਈਏ ਇਹ ਤਾਂ ਪੁੱਜ ਕੇ ਬਹੁਤ ਬੇਆਨੜੇ ਨੀ

ਕਲਾਮ ਸਹਿਤੀ

ਸਹਿਤੀ ਆਖਦੀ ਆਂਢ ਗੁਆਂਢਣਾਂ ਨੂੰ ਜੋਗੀ ਆਇਆ ਕਿਤੋਂ ਅਬਰਿੱਠ ਹੈ ਨੀ
ਕੱਛੀਂ ਵਾਲ ਨਾਸੀਂ ਧੂੜ ਤੇੜ ਘਾਸੀ ਝਾਟਾਂ ਲਮਕ ਪਈਆਂ ਗਿੱਠ ਗਿੱਠ ਹੈ ਨੀ
ਰੰਨਾਂ ਵੇਖਣੇ ਨੂੰ ਤਾੜੀ ਲਾਉਂਦਾ ਏ ਬਹਿੰਦਾ ਚੌਂਕੜੀ ਮਾਰ ਕੇ ਨਿੱਠ ਹੈ ਨੀ
ਭਾਰੀ ਰਿੱਛ ਕੋਈ ਫੇਟ ਫਟਿਆਂ ਦਾ ਕਿਸੇ ਬੈਲ ਦੇ ਬੌਲ ਦੀ ਛਿੱਟ ਹੈ ਨੀ
ਰਾਹ ਜਾਂਦਿਆਂ ਨੂੰ ਮੋਢੇ ਮਾਰਦਾ ਏ ਕੋਈ ਜਾਣ ਪਛਾਣ ਨਾ ਡਿੱਠ ਹੈ ਨੀ
ਡੀਲ ਦੇਉ ਦੀ ਤੇ ਪਿੰਡਾ ਵਾਂਗ ਖਿੰਘਰ ਜਿਵੇਂ ਕਿਸੇ ਪਹਾੜ ਦੀ ਚਿੱਠ ਹੈ ਨੀ
ਫ਼ਕਰ ਨਹੀਂ ਇਹ ਢੀਠ ਕੁਲੀਕ ਚੱਗਲ ਕੋਈ ਵੱਡਾ ਨਿਲੱਜ ਧਰਿੱਠ ਹੈ ਨੀ
ਇਹਦੇ ਜੋਗ ਨੂੰ ਖੁਆਰ ਸੰਸਾਰ ਕਰਸਾਂ ਭਾਵੇਂ ਆਪ ਹੋਵਾਂ ਨਾਲ ਨਿੱਠ ਹੈ ਨੀ
ਮੈਂ ਵੀ ਹੱਥ ਇਹਨੂੰ ਪੂਰੇ ਲਾਵਸਾਂਗੀ ਭਾਵੇਂ ਜੱਗ ਬੰਨ੍ਹੇ ਮੇਰੀ ਸਿੱਠ ਹੈ ਨੀ
ਵਾਰਸਸ਼ਾਹ ਜਿਹਾ ਆਦਰ ਜਦੋਂ ਹੋਸੀ ਜਾਸੀ ਤਦੋਂ ਭਵਾ ਕੇ ਪਿੱਠ ਹੈ ਨੀ

ਕਲਾਮ ਔਰਤਾਂ

ਮੰਗ ਖਾਇਕੇ ਸਦਾ ਇਹ ਦੇਹ ਤਿਆਗਣ ਤੰਬੂ ਵੈਰਨੇ ਇਹ ਨਾ ਤਾਣਦੇ ਨੀ
ਸਦਾ ਰਹਿਣ ਉਦਾਸ ਨਿਰਾਸ ਨੰਗੇ ਬਿਰਛ ਫੂਕ ਕੇ ਸਿਆਲ ਗੁਜ਼ਰਾਣਦੇ ਨੀ
ਤਕਵਾ ਆਸਰਾ ਫ਼ਕਰ ਨੂੰ ਰੱਬ ਦਾ ਏ ਕੋਈ ਜ਼ੋਰ ਨਾ ਮਾਣ ਤਰਾਣ ਦੇ ਨੀ
ਧੀਰਜ ਨਾਲ ਤੂੰ ਭੀ ਮੂੰਹੋਂ ਬੋਲ ਕੁੜੀਏ ਮੰਦੇ ਕੱਢ ਨਾ ਗੰਦ ਜ਼ਬਾਨ ਦੇ ਨੀ
ਕਸਬ ਜਾਣਦੇ ਰੱਬ ਦੀ ਯਾਦ ਵਾਲਾ ਐਡੇ ਝਗੜੇ ਇਹ ਨਾ ਜਾਣਦੇ ਨੀ
ਵਾਰਸਸ਼ਾਹ ਪਰ ਅਸਾਂ ਮਲੂਮ ਕੀਤਾ ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ

ਕਲਾਮ ਸਹਿਤੀ

ਸਾਨੂੰ ਲੋੜ ਨਾਹੀਂ ਅੰਮਾਂ ਵੱਡੀਓ ਨੀ ਇਹ ਜੋਗੀੜਾ ਵੱਡਾ ਕਮਜਾਤ ਹੈ ਨੀ
ਕਿਤੋਂ ਸੱਜਰੇ ਕੰਨ ਪੜਾ ਆਇਆ ਕੰਨਾਂ ਤੀਕ ਤਾਂ ਪਾਟੜਾ ਵਾਤ ਹੈ ਨੀ
ਮੰਨ ਭਾਉਂਦੇ ਬੋਲ ਬੁਲੇਂਦੜਾ ਏ ਗੁੰਡਿਆਂ ਨਾਲ ਇਹਦੀ ਮੁਲਾਕਾਤ ਹੈ ਨੀ
ਲਾਂਗੜ ਪਾਇਕੇ ਮੂੰਹ ਤੇ ਸਵਾਹ ਮੱਲੀ ਪੱਲੇ ਏਸ ਦੇ ਇਹ ਕਰਾਮਾਤ ਹੈ ਨੀ
ਕੋਈ ਚੂਹੜਾ ਯਾ ਚਮਿਆਰ ਮੋਚੀ ਕੀ ਜਾਣੀਏਂ ਜਾਤ ਸਫ਼ਾਤ ਹੈ ਨੀ
ਸੂਰਤ ਵੇਖ ਕੇ ਕਾਲਜਾ ਭੜਕਦਾ ਏ ਡਰ ਆਉਂਦਾ ਵਾਂਗ ਅਫ਼ਾਤ ਹੈ ਨੀ
ਬੁਰੀ ਨੀਤ ਉਤੇ ਏਸ ਲੱਕ ਬੱਧਾ ਬੁਰੇ ਕੰਮ ਅੰਦਰ ਦੇਂਹ ਰਾਤ ਹੈ ਨੀ

(੧੮੨)

ਵਾਰਸਸ਼ਾਹ ਆਖੇ ਕਰੋ ਅਮਲ ਚੰਗੇ ਨੇਕ ਅਮਲਾਂ ਦੇ ਵਿੱਚ ਨਜਾਤ ਹੈ ਨੀ

ਕਲਾਮ ਔਰਤਾਂ

ਕੁੜੀਓ ਲੜੋ ਨਾਹੀਂ ਨਾਲ ਜੋਗੀੜੇ ਦੇ ਕੰਨ ਪਾਟੜੇ ਇਹ ਸਦਾਂਦੜੇ ਨੀ
ਕੰਨ ਪਾਟਿਆਂ ਤੇ ਨੱਕ ਪਾਟਿਆਂ ਦੇ ਇਕ ਮਿਆਨ ਨਾ ਸੁਖਨ ਸਮਾਂਦੜੇ ਨੀ
ਮੁੱਖ ਜੋਗੀਆਂ ਸੁਆਹ ਸੁਹਾਉਂਦੀ ਏ ਤੁਸਾਂ ਮੁੱਖੜੇ ਘੁੰਡ ਸੁਹਾਂਦੜੇ ਨੀ
ਨਹੀਂ ਵਾਧੀਆਂ ਘਾਟੀਆਂ ਜਾਣਦੇ ਨੇ ਐਡੇ ਜੋਗੀੜੇ ਦੁੁੰਦ ਨਾ ਪਾਂਦੜੇ ਨੀ
ਪਹਿਲੇ ਰੋਜ ਦੇ ਮਸਤ ਅਲਮਸਤ ਜੋਗੀ ਗੁਰ ਮੰਤਰਾਂ ਦੇ ਗੀਤ ਗਾਂਦੜੇ ਨੀ
ਕਿਸੇ ਨਾਲ ਨਾ ਦੋਸਤੀ ਵੈਰ ਰੱਖਣ ਸਦਾ ਰਹਿ ਨਵੇਕਲੇ ਵਾਂਜੜੇ ਨੀ
ਨਾਲ ਦਰਦ ਫ਼ਿਰਾਕ ਪਿਆਰੜੇ ਦੇ ਅਤੇ ਸੋਗ ਦੀ ਕਿੰਗ ਵਜਾਂਦੜੇ ਨੀ
ਵਾਰਸਸ਼ਾਹ ਮਨ੍ਹਾਂ ਕੀਤੇ ਰਹਿਣ ਨਾਹੀਂ ਜੱਟੀ ਜੋਗੀ ਦੋਵੇਂ ਇਕੋ ਹਾਂਦੜੇ ਨੀ

ਕਲਾਮ ਸਹਿਤੀ

ਸਹਿਤੀ ਆਖਿਆ ਮੱਤ ਨਾ ਦਿਹੋ ਭੈਣਾਂ ਇਹ ਤਾਂ ਜੋਗੀੜਾ ਬੁਰਾ ਅਨੀਤ ਦਾ ਏ
ਮੂੰਹੋ ਹੋਰ ਹਕੀਕਤਾਂ ਬੋਲਦਾ ਏ ਦਿਲੋਂ ਕਰੇ ਮੁਤਾਲਿਆ ਮੀਤ ਦਾ ਏ
ਨੈਣ ਹੀਰ ਦੇ ਵੇਖ ਕੇ ਆਹ ਭਰਦਾ ਵਾਂਗ ਆਸ਼ਕਾਂ ਅੱਖੀਆਂ ਮੀਟਦਾ ਏ
ਜਿਵੇਂ ਖਸਮ ਕੁਪੱਤੜਾ ਰੰਨ ਹੁੰਦੀ ਕੀਤੀ ਗਲ ਨੂੰ ਪਿਆ ਘਸੀਟਦਾ ਏ
ਰੰਨਾਂ ਗੁੰਡੀਆਂ ਵਾਂਗ ਫਰਫ਼ੇਜ਼ ਕਰਦਾ ਤੋੜਨ ਹਾਰੜਾ ਲੱਗੜੀ ਪ੍ਰੀਤ ਦਾ ਏ
ਘੱਤ ਘੱਗਰੀ ਵਿੱਚ ਇਹ ਬਹੇ ਰੰਨਾਂ ਉਸਤਾਦੜਾ ਕਿਸੇ ਮਸੀਤ ਦਾ ਏ
ਚੂੂੰਢੀਆਂ ਵੱਖੀਆਂ ਵਿੱਚ ਇਹ ਵੱਢ ਲੈਂਦਾ ਪਿਛੋਂ ਆਪਣੀ ਵਾਰ ਫਿਰ ਚੀਕਦਾ ਏ
ਇੱਕੇ ਖੈਰ ਹੱਥਾ ਨਹੀਂ ਇਹ ਰਾਵਲ ਇੱਕੇ ਚੇਲੜਾ ਕਿਸੇ ਪਲੀਤ ਦਾ ਏ
ਨਾ ਇਹ ਜਿੰਨ ਨਾ ਭੂਤ ਨਾ ਰਿੱਛ ਬਾਂਦਰ ਨਾ ਇਹ ਮੁੁੰਨਿਆਂ ਕਿਸੇ ਅਤੀਤ ਦਾ ਏ
ਸਚਾ ਅਸਾਂ ਨਾ ਜਾਪਦਾ ਇਹ ਜੋਗੀ ਐਵੇਂ ਕੂੜ ਦੇ ਨੀਤਨੇ ਨੀਤਦਾ ਏ
ਵਾਰਸਸ਼ਾਹ ਪ੍ਰੇਮ ਦੀ ਚਾਲ ਨਿਆਰੀ ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਏ

ਕਲਾਮ ਜੋਗੀ

ਚੱਕ ਚਾਲੀਏ ਬਹੁਤ ਬੇਤਾਲੀਏ ਨੀ ਹੁਣੇ ਦੇਊਂਗਾ ਸੱਚ ਸੁਣਾ ਮੋਈਏ
ਬਦਲ ਗੜੇ ਦੇ ਵਾਂਗ ਕਿਉਂ ਗੱਜਨੀ ਏਂ ਉਡ ਗਿਓਈ ਸ਼ਰਮ ਹਯਾ ਮੋਈਏ
ਪੀਰਾਂ ਗੁਰਾਂ ਨੂੰ ਗਾਲ੍ਹੀਆਂ ਦੇ ਨਾਹੀਂ ਸਾਡਾ ਅੰਦਰੋਂ ਜੀ ਨਾ ਤਾ ਮੋਈਏ
ਹੁਕਮ ਰੱਬ ਥੀਂ ਪੀਰ ਜਾਂ ਮਿਹਰ ਕਰਸਨ ਉੱਠ ਜਾਣਗੇ ਤਾਂਘ ਸਬਾ ਮੋਈਏ
ਸਾਨੂੰ ਗੁਰਾਂ ਦਾ ਬਚਨ ਸੀ ਇਹ ਹੋਯਾ ਇਸ ਨਗਰ ਦਾ ਕਰਨ ਗਦਾ ਮੋਈਏ

(੧੮੩)

ਵਾਰਸਸ਼ਾਹ ਮੰਗੀਂ ਦਰ ਰੱਬ ਦੇ ਤੋਂ ਦਰ ਹੋਰ ਦੇ ਪੈਰ ਨਾ ਪਾ ਮੋਈਏ

ਕਲਾਮ ਸਹਿਤੀ

ਸਹਿਤੀ ਆਖਿਆ ਜੋਗੀਆ ਰੋਗੀਆ ਵੇ ਮੈਂ ਸੱਚ ਦੇ ਸੁਖ਼ਨ ਸੁਣਾਊਂਗੀ ਵੇ
ਕਿਤੇ ਰੰਨਾਂ ਨੂੰ ਲੀਕ ਲਵਾਈਆ ਈ ਤੇਰੇ ਨੱਕ ਨੂੰ ਲੀਕ ਲਵਾਊਂਗੀ ਵੇ
ਜੇ ਤੂੰ ਜੋਗ ਦੇ ਰਾਗ ਨੂੰ ਛੇੜ ਬੈਠੋਂ ਤੈਨੂੰ ਜੱਟ ਜਟਾਲਆਂ ਲਾਊਂਗੀ ਵੇ
ਇਹ ਖੱਪਰੀ ਨਾਦ ਤੇ ਸਾਜ ਤੇਰੇ ਸੱਭੇ ਭੰਨ ਕੇ ਹੱਥ ਫੜਾਊਂਗੀ ਵੇ
ਦੋ ਤਿੰਨ ਸੱਦ ਕੇ ਚੋਬਰ ਤੁੱਧ ਜੇਹੇ ਤੇਰੀ ਪਾਣਪੱਤ ਸਭ ਲਹਾਊਂਗੀ ਵੇ
ਜਿਵੇਂ ਰਿੱਛ ਕਲੰਦਰਾਂ ਘੋਲ ਪੈਂਦਾ ਇਸ ਵਿਹੜੇ ਦੇ ਵਿੱਚ ਨਚਾਊਂਗੀ ਵੇ
ਤੇਰੇ ਸੱਜਰੇ ਘਾਓ ਕਲੇਜੜੇ ਦੇ ਗੱਲਾਂ ਤ੍ਰਿੱਖੀਆਂ ਨਾਲ ਦੁਖਾਊਂਗੀ ਵੇ
ਵਾਰਸਸ਼ਾਹ ਤੇਰੇ ਬੋਲ ਬੋਲਣੇ ਦੇ ਲੇਖੇ ਰੋਜ਼ ਕਿਆਮਤੇ ਪਾਊਂਗੀ ਵੇ

ਕਲਾਮ ਜੋਗੀ

ਇਹ ਮਿਸਾਲ ਮਸ਼ਹੂਰ ਜਹਾਨ ਅੰਦਰ ਕਰਮ ਰੱਬ ਦੇ ਜੇਡ ਨਾ ਮਿਹਰ ਹੈ ਨੀ
ਹੁਨਰ ਝੂਠ ਕਮਾਨ ਲਾਹੌਰ ਜੇਹੀ ਤੇ ਕਾਰੂਨ ਦੇ ਜੇਡ ਨਾ ਸਿਹਰ ਹੈ ਨੀ
ਚੁਗਲੀ ਨਹੀਂ ਦਿਪਾਲਪੁਰ ਕੋਟ ਜੇਹੀ ਨਮਰੂਦ ਦੇ ਥਾਂ ਬੇ ਮਿਹਰ ਹੈ ਨੀ
ਨਕਸ਼ ਚੀਨ ਤੇ ਮੁਸ਼ਕਨਾ ਖ਼ਤਨ ਜੇਹਾ ਯੂਸਫ ਜੇਡ ਨਾ ਕਿਸੇ ਦਾ ਚਿਹਰ ਹੈ ਨੀ
ਤੇਰੀਆਂ ਅਬਤਰਾਂ ਗਲਾਂ ਨੂੰ ਸਮਝਿਆ ਮੈਂ ਤੇਰੀ ਧੁੰਮ ਗਰਾਉਂ ਤੇ ਸ਼ਹਿਰ ਹੈ ਨੀ
ਚਸ਼ਮਾਂਚਾਰ ਹੈਂ ਯਾਰ ਦੀ ਗਲ ਨਾਹੀਂ ਤੇਰੇ ਮੱਥੇ ਦੀ ਤੀਊੜੀ ਤਿਹਰ ਹੈ ਨੀ
ਮੈਂ ਤਾਂ ਤੋੜ ਸ਼ਹਾਦਰੇ ਦੇ ਕੋਟ ਸੱਟਾਂ ਤੈਨੂੰ ਦੱਸ ਖਾਂ ਕਾਸਦੀ ਵਿਹਰ ਹੈ ਨੀ
ਬਾਤ ਬਾਤ ਤੇਰੀ ਵਿਚ ਹੈਣ ਕਾਮਨ ਵਾਰਸਸ਼ਾਹ ਦਾ ਸ਼ਿਹਰ ਤੇ ਮਿਹਰ ਹੈ ਨੀ

ਕਲਾਮ ਸਹਿਤੀ

ਹੁਕਮ ਪਾਕ ਅਲਾਹ ਦਾ ਮੰਨ ਲਈਏ ਵਾਰਦ ਹੋ ਜਾਏ ਤਕਦੀਰ ਜਿੱਥੇ
ਓਥੇ ਦਾਨਸ਼ਮੰਦ ਹੈਰਾਨ ਹੁੰਦੇ ਪੇਸ਼ ਜਾਇ ਨਾਹੀਂ ਤਦਬੀਰ ਜਿੱਥੇ
ਹੁਕਮ ਮੰਨਿਆਂ ਔਲੀਆਂ ਅੰਬੀਆਂ ਨੇ ਹੋਇ ਤਾਬਿਆ ਪੀਰ ਫ਼ਕੀਰ ਜਿੱਥੇ
ਘਰ ਇਹੋ ਈ ਮਹਿਰ ਦਾ ਜੋਗੀਆ ਵੇ ਸੈਦੇ ਵਿਆਹਕੇ ਆਂਦੜੀ ਹੀਰ ਜਿੱਥੇ
ਰੋ ਰੋ ਕੇ ਅੱਜ ਤੂੰ ਕੱਢਣੀ ਵੇ ਨੱਕ ਨਾਲ ਹਦੀਸ ਲਕੀਰ ਜਿੱਥੇ
ਵਾਰਸ ਕੂੜ ਮਕਾਨ ਤੇ ਰੁੱਝ ਰਹਿਉਂ ਇਕ ਦਮ ਦੀ ਨਹੀਂ ਖਲ੍ਹੀਰ ਜਿੱਥੇ

ਕਲਾਮ ਜੋਗੀ

ਬਾਹਰੋਂ ਘੂਠੀਏ ਅੰਦਰੋਂ ਲੂਠੀਏ ਨੀ ਨਾਲ ਰਮਜ਼ ਦੇ ਸੁਖ਼ਨ ਅਲਾਉਣੀ ਏਂ
ਸੁਖ਼ਨ ਬੁੱਢਿਆਂ ਵਾਂਗ ਪਕਨੋਟ ਤੇਰੇ ਅੱਖੀਂ ਨਾਲ ਬੁਝਾਰਤਾਂ ਪਾਉਣੀ ਏਂ
ਦਾਹਵਾ ਕਰੇਂ ਤਕਦੀਰ ਦੇ ਮੇਟਣੇ ਦਾ ਸੀਗੇ ਅਰਬ ਦੇ ਨਾਲ ਸੁਣਾਉਣੀ ਏਂ

(੧੮੪)

ਹੁਕਮ ਰੱਬ ਦੇ ਨਾਲ ਮੈਂ ਇੱਕ ਬੂਟੀ ਜੜ੍ਹਾਂ ਤੀਕ ਤੇ ਪੁੱਟ ਲਿਆਉਣੀ ਏਂ
ਬਹੁਤਾ ਬੋਲਣੇ ਦਾ ਨਾਹੀਂ ਨਫ਼ਾ ਕੋਈ ਅਸਾਂ ਨੇੜਿਓਂ ਗੱਲ ਮੁਕਾਉਣੀ ਏਂ
ਵਾਰਸਸ਼ਾਹ ਮੀਆਂ ਗੱਲ ਓਹ ਕਰੀਏ ਜਿਹੜੀ ਕੰਮ ਕਿਆਮਤੇ ਆਉਣੀ ਏਂ

ਤਥਾ

ਕੋਈ ਅਸਾਂ ਜੇਹਾ ਵਲੀ ਸਿੱਧ ਨਾਹੀਂ ਨਜ਼ਰ ਆਉਂਦਾ ਜੁਗ ਜ਼ਹੂਰ ਜੇਹਾ
ਦਸਤਾਰ ਰਜਵਾੜਿਓਂ ਖ਼ੂਬ ਆਵੇ ਅਤੇ ਬਾਫ਼ਤਾ ਨਹੀਂ ਕਸੂਰ ਜੇਹਾ
ਹੋਰ ਲੱਖ ਪਹਾੜ ਨੇ ਜ਼ਿਮੀਂ ਉਤੇ ਰੁਤਬਾ ਕਿਸੇ ਦਾ ਨਹੀਂ ਕੋਹਤੂਰ ਜੇਹਾ
ਦਾਨ ਦੇਣ ਦੇ ਜੇਡ ਨਾ ਅਮਲ ਕੋਈ ਜ਼ਿਕਰ ਰੱਬ ਦੇ ਜੇਡ ਨਾ ਨੂਰ ਜੇਹਾ
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ ਨਾਹੀਂ ਚਾਨਣਾ ਚੰਦ ਦੇ ਨੂਰ ਜੇਹਾ
ਅਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਏ ਅਤੇ ਢੋਲ ਸੁਹਾਉਂਦਾ ਦੂਰ ਜੇਹਾ
ਨਹੀਂ ਰੰਨ ਕੁਲੱਕੜੇ ਤੁਧ ਜੇਹੀ ਨਾਹੀਂ ਜਲਜਲਾ ਹਸ਼ਰ ਦੇ ਤੂਰ ਜੇਹਾ
ਸਹਿਤੀ ਜੇਡ ਨਾ ਹੋਰ ਝਗੜੇਲ ਕੋਈ ਅਤੇ ਸੋਹਣਾ ਹੋਰ ਨਾ ਹੂਰ ਜੇਹਾ
ਸਹਿਜ ਸ਼ਬਦਿਆਂ ਜੇਡ ਨਾ ਭਲਾ ਕੋਈ ਬੁਰਾ ਨਾਹੀਂ ਜੋ ਕੰਮ ਫ਼ਤੂਰ ਜੇਹਾ
ਖੇੜਿਆਂ ਜੇਡ ਨਾ ਨੇਕ ਨਸੀਬ ਕੋਈ ਕੋਈ ਥਾਉਂ ਨਾ ਬੈਤ ਮਾਮੂਰ ਜੇਹਾ
ਸੈਦੇ ਜੇਡ ਨਹੀਂ ਸੀਨਾ ਸਰਦ ਕੋਈ ਕੋਈ ਥਾਉਂ ਨਾ ਗਰਮ ਤਨੂਰ ਜੇਹਾ
ਨਬੀ ਪਾਕ ਜਿਹਾ ਮੁਰਸ਼ਦ ਇੱਕ ਨਾਹੀਂ ਨਹੀਂ ਤਵਾਜਿਆ ਖਾਸ ਹਜ਼ੂਰ ਜੇਹਾ
ਗੁਸੇ ਜੇਡ ਨਾਹੀਂ ਕੌੜੀ ਚੀਜ਼ ਕੋਈ ਮਿੱਠਾ ਯਾਰ ਦੇ ਲਬਾਂ ਦਾ ਬੂਰ ਜੇਹਾ
ਤੰਦਰੁਸਤੀ ਜੇਡ ਨਹੀਂ ਕੋਈ ਨਿਆਮਤ ਮੰਦਾ ਦੁੱਖ ਨਾ ਘਾਉ ਨਬੂਰ ਜੇਹਾ
ਅਫ਼ਜ਼ਲ ਨਹੀਂ ਕਲਾਮ ਕੁਰਾਨ ਜੇਹੀ ਅਤੇ ਚੁਪ ਨਾ ਅਹਿਲ ਕਬੂਲ ਜੇਹਾ
ਆਸ਼ਤ ਵਾਂਗ ਨਾ ਚੌੜ ਚੁਪੱਟ ਕੋਈ ਦੂਰਅੰਦੇਸ਼ ਨਾ ਅਕਲ ਸ਼ਊਰ ਜੇਹਾ
ਹਜ਼ਰਤ ਜਿਹਾ ਕੋਈ ਕਿਸ਼ਤੀਬਾਨ ਨਾਹੀਂ ਲੰਘਣ ਪਾਰ ਨਾ ਪਹਿਲੜੇ ਪੂਰ ਜੇਹਾ
ਨੇਕੋਕਾਰ ਨਾ ਵਾਂਗ ਹੁਸੈਨ ਕੋਈ ਬਦਕਾਰ ਨਾ ਸ਼ਿਮਰ ਲੰਗੂਰ ਜੇਹਾ
ਦਰਦਮੰਦ ਨਾ ਫ਼ਾਤਮਾ ਜੇਡ ਕੋਈ ਪੁੱਤਰ ਨਹੀਂ ਅਬਾਸ ਸਪੂਰ ਜੇਹਾ
ਪੰਜ ਤੱਨ ਦੇ ਜੇਡ ਨਾ ਬੈਅਤ ਕੋਈ ਸ਼ਾਨ ਫ਼ਕਰ ਦੀ ਨੂਰ ਜ਼ਹੂਰ ਜੇਹਾ
ਸ਼ਕਰਗੰਜ ਦੇ ਜੇਡ ਨਾ ਜ਼ਾਹਦ ਕੋਈ ਮਸ਼ਾਹੂਰ ਫ਼ਕੀਰ ਅਬੂਰ ਜੇਹਾ
ਮਲਵਾਣਿਆਂ ਜੇਡ ਬਖੀਲ ਨਾਹੀਂ ਖੁਸ਼ ਖ਼ਲਕ ਸਾਦਾਕ ਸਾਬੂਰ ਜੇਹਾ
ਅਲੀ ਵਾਂਗ ਨਾ ਸਖੀ ਦਲੇਰ ਕੋਈ ਪਹਿਲਵਾਨ ਨਾ ਮਰਦ ਮਸ਼ਹੂਰ ਜੇਹਾ
ਕੈਦੋ ਜੇਡ ਨਾ ਹੋਰ ਮਕਾਰ ਕੋਈ ਅਤੇ ਰੱਦ ਸ਼ੈਤਾਨ ਮਗ਼ਰੂਰ ਜੇਹਾ

(੧੮੫)

ਝੂਠ ਜੇਡ ਨਾ ਰੱਦ ਆਜ਼ਾਰ ਕੋਈ ਗਜ਼ਬ ਰੱਬ ਦੇ ਕਹਿਰ ਕਲੂਰ ਜੇਹਾ
ਜੱਟਾਂ ਵਾਂਗ ਨਾ ਜ਼ਾਤ ਕੁਰੱਖ਼ਤ ਕੋਈ ਨਾਜ਼ਕ ਤਬ੍ਹਾ ਨਾ ਮੁਸ਼ਕ ਕਾਫੂਰ ਜੇਹਾ
ਹਿੰਗ ਜੇਡ ਨਾ ਹੋਰ ਬਦਬੂ ਕੋਈ ਬਾਸਦਾਰ ਨਾ ਹੋਰ ਕਚੂਰ ਜੇਹਾ
ਕਬਰ ਜੇਡ ਨਾਹੀਂ ਇੰਤਜ਼ਾਰ ਕੋਈ ਪੰਧ ਮੌਤ ਦਾ ਤੁਰਨ ਜ਼ਰੂਰ ਜੇਹਾ
ਵਾਰਸਸ਼ਾਹ ਜਿਹਾ ਗੁਨਾਹਗਾਰ ਨਾਹੀਂ ਬਖਸ਼ਨਹਾਰ ਨਾ ਰਬ ਗ਼ਫੂਰ ਜੇਹਾ

ਕਲਾਮ ਸਹਿਤੀ

ਏਥੋਂ ਜਾਹ ਕੁਪਤਿਆ ਰਾਵਲਾ ਵੇ ਕਿਹਾ ਝਗੜਨਾਂ ਏਂ ਨਾਲ ਕਵਾਰੀਆਂ ਦੇ
ਕਿਹੜੇ ਗੁਰੂ ਦਾ ਹੈਂ ਤੂੰ ਚੇਲੜਾ ਵੇ ਖੁਲ੍ਹਾ ਆਣ ਵੜੇਂ ਵਿੱਚ ਨਾਰੀਆਂ ਦੇ
ਤੇਰੇ ਜਹੇ ਜੋਗੀ ਮੈਂ ਤਾਂ ਢੇਰ ਡਿੱਠੇ ਨਹੀਂ ਪਰਚਦੇ ਨਾਲ ਕਹਾਣੀਆਂ ਦੇ
ਕੋਈ ਮਾਰੂਗਾ ਲੱਪਰਾ ਜਾਹ ਏਥੋਂ ਮੱਥਾ ਡਾਹ ਨਾ ਨਾਲ ਅਯਾਣੀਆਂ ਦੇ
ਏਵੇਂ ਭੇਸ ਫ਼ਕੀਰੀ ਦਾ ਪਹਿਨ ਬੈਠੋਂ ਵੇਲੇ ਯਾਦ ਕਰੀਂ ਮੌਜਾਂ ਮਾਣੀਆਂ ਦੇ
ਵਾਰਸਸ਼ਾਹ ਫ਼ਕੀਰ ਨਾ ਮੂਲ ਹੋਯੋਂ ਜਾਹ ਝਗੜ ਲੈ ਨਾਲ ਸਿਆਣੀਆਂ ਦੇ

ਤਥਾ

ਕਿਸਮ ਹੈਣ ਅਠਾਈ ਏਸ ਜੱਗ ਉੱਤੇ ਜਿਨ੍ਹਾਂ ਭੌਣ ਤੇ ਫਿਰਨ ਵਪਾਰ ਹੈ ਵੇ
ਇਨ੍ਹਾਂ ਫਿਰਨ ਜ਼ਰੂਰ ਹੈ ਘਰੋ ਘਰੀ ਧੁਰੋਂ ਫਿਰਨ ਜੋ ਇਨ੍ਹਾਂ ਦੀ ਕਾਰ ਹੈ ਵੇ
ਸੂਰਜ,ਚੰਨ ਘੋੜੇ ਅਤੇ ਰੂਹ ਜੰਗਲ ਨਜ਼ਰ ਸ਼ੇਰ ਪਾਣੀ ਵਣਜਾਰ ਹੈ ਵੇ
ਤਾਣਾ ਤਣਨ ਵਾਲੀ ਇੱਲ ਗਿੱਧ ਕੁੱਤਾ ਤੀਰ ਛੱਜ ਤੇ ਛੋਕਰਾ ਯਾਰ ਹੈ ਵੇ
ਬਿੱਲੀ ਰੰਨ ਫ਼ਕੀਰ ਤੇ ਅੱਗ ਬਾਂਦੀ ਤਿਨ੍ਹਾਂ ਫਿਰਨ ਘਰੋ ਘਰ ਕਾਰ ਹੈ ਵੇ
ਇਕ ਨੌਕਰਾਂ ਥੀਂ ਕੰਮ ਇਹੋ ਹੈਗਾ ਰਾਤ ਦਿਨੇ ਇਹ ਫਿਰਨ ਬਿਗਾਰ ਹੈ ਵੇ
ਚੱਪਾ, ਛਾਣਨੀ, ਤੱਕੜੀ, ਤੇਗ, ਮਕਰਬ, ਲੱਗਾ ਤੱਕਲਾ ਫਿਰਨ ਵਿਹਾਰ ਹੈ ਵੇ
ਕਿਸ ਵਾਸਤੇ ਭੌਨਾਂ ਏਂ ਵਿੱਚ ਪਿੰਡਾਂ ਤੈਨੂੰ ਇਹ ਕੀ ਬਣੀ ਲਾਚਾਰ ਹੈ ਵੇ
ਇਨ੍ਹਾਂ ਅਠਾਈਆਂਵਿੱਚੋਂ ਤੂੰਤਾਂ ਮੂਲ ਨਾਹੀਂ ਤੇਰਾ ਲੜਨ ਤੇ ਫਿਰਨਰੁਜ਼ਗਾਰ ਹੈ ਵੇ
ਵਾਰਸਸ਼ਾਹ ਵਲੀ ਭੁੱਖੇ ਲੱਖ ਫਿਰਦੇ ਸਬਰ ਫ਼ਕਰ ਨੂੰ ਕੌਲ ਕਰਾਰ ਹੈ ਵੇ

ਹਾਲ ਜੋਗੀ

ਫਿਰਨ ਬੁਰਾ ਹੈ ਜੱਗ ਤੇ ਇਨ੍ਹਾਂ ਤਾਈਂ ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ
ਫਿਰੇ ਕੌਲ ਜਬਾਨ ਜਵਾਨ ਰਣ ਥੀਂ ਸਤਰਦਾਰ ਘਰ ਛੋੜ ਮਾਕੂਲ ਨਾਹੀਂ
ਰੰਨ ਆਈ ਵਗਾੜ ਤੇ ਚੇਹ ਚੱੜ੍ਹੀ ਫ਼ਕਰ ਆਏ ਜਾਂ ਕਹਿਰ ਨਜ਼ੂਲ ਨਾਹੀਂ
ਜ਼ਿਮੀਦਾਰ ਕੰਮ ਕੀਤਿਆਂ ਖੁਸ਼ੀ ਨਾਹੀਂ ਅਤੇ ਅਹਿਮਕਾਂ ਕਦੇ ਮਾਮੂਲ ਨਾਹੀਂ
ਰਜ਼ਾ ਅਲਾਹ ਦੀ ਉੱਤੇ ਹੈ ਹੁਕਮ ਕਤਈ ਕੁਤਬ ਕੋਹਾ ਕਾਬਾ ਮਸ਼ਗੂਲ ਨਾਹੀਂ

(੧੮੬)

ਪੈਗੰਬਰੀ ਹੁਕਮ ਤੇ ਵਕਤ ਦੇਣਾ ਧੜਵੈਲ ਨੂੰ ਅਕਲ ਮਾਫ਼ੂਲ ਨਾਹੀਂ
ਹੁਕਮ ਨਾਲ ਹਦੀਸ ਦੇ ਹੋਵਣਾ ਏਂ ਸੌਦਾ ਦੂਰ ਦਾ ਸਾਈਆਂ ਭੂਲ ਨਾਹੀਂ
ਵਾਰਸਸ਼ਾਹ ਦੀ ਬੰਦਗੀ ਲਿੱਲ ਜੇਹੀ ਵੇਖਾਂ ਮੰਨ ਲਈਂ ਕਿ ਕਬੂਲ ਨਾਹੀਂ

ਕਲਾਮ ਸਹਿਤੀ

ਸਹਿਤੀ ਆਖਦੀ ਜੋਗੀਆ ਰਾਵਲਾ ਵੇ ਤੈਨੂੰ ਕਿੱਸ ਦਾ ਐਡ ਵੈਰਾਗ ਹੈ ਵੇ
ਕਿਤੋਂ ਸੱਜਰੇ ਕੰਨ ਪੜਾ ਆਯੋਂ ਅੱਜ ਕਲ੍ਹ ਦਾ ਨਵਾਂ ਸੁਹਾਗ ਹੈ ਵੇ
ਅੱਖੀਂ ਤੇਰੀਆਂ ਵਿੱਚ ਹਯਾ ਨਾਹੀਂ ਕਿਨ੍ਹਾਂ ਗੁੰਡੀਆਂ ਦੀ ਤੈਨੂੰ ਲਾਗ ਹੈ ਵੇ
ਗੁਰ ਮੰਤਰਾਂ ਦੀ ਤੈਨੂੰ ਸੁੱਧ ਨਾਹੀਂ ਖਬੜ ਬੰਨ੍ਹਿਓਂ ਲੱਕ ਤੜਾਗ ਹੈ ਵੇ
ਜੋਗ ਦੱਸ ਖਾਂ ਕਿਧਰੋਂ ਹੋਯਾ ਪੈਦਾ ਕਿਥੋਂ ਹੋਯਾ ਸੰਨਯਾਸ ਬੈਰਾਗ ਹੈ ਵੇ
ਰਾਹ ਜੋਗ ਦੇ ਦੱਸ ਖਾਂ ਹੈਣ ਕਿਤਨੇ ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ
ਇਹ ਖਪਰੀ ਸੇਲ੍ਹੀਆਂ ਨਾਦ ਕਿੱਥੋਂ ਕਿਸ ਬੱਧੀਆ ਜਟਾਂ ਦੀ ਪਾਗ ਹੈ ਵੇ
ਵਾਰਸਸ਼ਾਹ ਭਬੂਤ ਕਿੱਸ ਕਢਿਆ ਈ ਕਿਥੋਂ ਨਿੱਕਲੀ ਪੂਜਣੀ ਆਗ ਹੈ ਵੇ

ਜਵਾਬ ਜੋਗੀ

ਮਹਾਂ ਦੇਵ ਤੋਂ ਜੋਗ ਦਾ ਪੰਥ ਬਣਿਆ ਦੇਵਦੱਤ ਗੁਰੂ ਸੰਨਯਾਸੀਆਂ ਦਾ
ਰਾਮਾਨੰਦ ਤੋਂ ਸੱਭ ਬੈਰਾਗ ਹੋਯਾ ਸ੍ਰੀ ਚੰਦ ਹੈ ਗੁਰੂ ਉਦਾਸੀਆਂ ਦਾ
ਸੁਥਰਾ ਸੁਥਰਿਆਂ ਦਾ ਗੁਰੂ ਪ੍ਰੇਮ ਜੋਤੀ ਸ਼ਾਹ ਮਗਨਮ ਮੁਧੇਸ ਉਭਾਸੀਆਂ ਦਾ
ਬ੍ਰਹਮਾ ਬ੍ਰਾਹਮਣਾਂ ਦਾ ਰਾਮ ਹਿੰਦੂਆਂ ਦਾ ਅਤੇ ਬਿਸ਼ਨ ਮਹੇਸ਼ ਸਭਰਾਸੀਆਂ ਦਾ
ਹਜ਼ਰਤ ਸਯਦ ਜਲਾਲ ਜਲਾਲੀਆਂ ਦਾ ਤੇ ਅਵੀਸ ਕਰਨੀ ਖੁਲ੍ਹੇ ਕਾਸੀਆਂ ਦਾ
ਜਿਵੇਂ ਸ਼ਾਹਮਦਾਰ ਮਦਾਰੀਆਂ ਦਾ ਤੇ ਨਸਾਰ ਅਨਸਾਰੀਆਂ ਤਾਸੀਆਂ ਦਾ
ਅਤੇ ਸ਼ਾਹ ਵੈਰਾਗ ਵੈਰਾਗੀਆਂ ਦਾ ਸ੍ਰੀ ਕ੍ਰਿਸ਼ਨ ਭਗਵਾਨ ਉਭਾਸੀਆਂ ਦਾ
ਹਾਜੀ ਨੌਸ਼ਹੁ ਜਿਵੇਂ ਨੌਸ਼ਾਹੀਆਂ ਦਾ ਅਤੇ ਭਗਤ ਕਬੀਰ ਜੁਲਾਸੀਆਂ ਦਾ
ਦਸਤਗੀਰ ਦਾ ਸਿਲਸਲਾ ਕਾਦਰੀ ਹੈ ਅਤੇ ਫ਼ਰੀਦ ਹੈ ਚਿਸਤ ਅਭਾਸੀਆਂ ਦਾ
ਸ਼ੇਖ ਟੀਹਰ ਹੈ ਪੀਰ ਜੋ ਮੋਚੀਆਂ ਦਾ ਲੁਕਮਾਨ ਲੁਹਾਰ ਤਰਖਾਸੀਆਂ ਦਾ
ਨਾਮਦੇਵ ਗੁਰੂ ਸੱਭ ਛੀਂਬਿਆਂ ਦਾ ਸ਼ਾਹ ਸ਼ੰਮਸ ਸੁਨਿਆਰਿਆਂ ਚਾਸੀਆਂ ਦਾ
ਨਬੀ ਪੀਰ ਹੈ ਆਲਮਾਂ ਸਾਰਿਆਂ ਦਾ ਇਲਮ ਪੀਰ ਹੈ ਸੱਭ ਮਲਵਾਸੀਆਂ ਦਾ
ਖੁਆਜਾ ਖਿਜਰ ਹੈ ਪੀਰ ਮੁਹਾਣਿਆਂ ਦਾ ਨਕਸ਼ਬੰਦ ਮੁਗ਼ਲਾਂ ਚੁਗਤਾਸੀਆਂ ਦਾ
ਸਰਵਰ ਸਖੀ ਭਰਾਈਆਂ ਸੇਵਕਾਂ ਦਾ ਲਾਲ ਬੇਗ ਹੈ ਚੂੜਿਆਂ ਖਸੀਆਂ ਦਾ
ਨੱਲ ਰਾਜਾ ਹੈ ਗੁਰੂ ਜੁਆਰੀਆਂ ਦਾ ਸ਼ੰਮਸ ਪੀਰ ਸੁਨਿਆਰਿਆਂ ਹਾਸੀਆਂ ਦਾ

(੧੮੭)

ਖ਼ਲਕ ਪੀਰ ਹੈਗਾ ਕੁੱਲ ਖ਼ਲਕ ਦਾ ਜੀ ਬਖਸ਼ਣਹਾਰ ਹੈ ਓਹ ਅਸਾਂ ਆਸੀਆਂ ਦਾ
ਸੀਸ ਵਲਦ ਆਦਮ ਜੁਲਾਹਿਆਂ ਦਾ ਤੇ ਸ਼ੈਤਾਨ ਹੈ ਪੀਰ ਮਿਰਾਸੀਆਂ ਦਾ
ਸ਼ੇਖ ਅਤਾਰ ਹੈ ਪੀਰ ਅਤਾਰੀਆਂ ਦਾ ਸ਼ਾਹ ਸ਼ੰਮਸ ਤਬਰੇਜ਼ ਖੁਜ਼ਾਸੀਆਂ ਦਾ
ਜਿਵੇਂ ਹਾਜੀ ਗਿਲਗੋ ਘੁਮਿਆਰ ਮੰਨਣ ਸ਼ਾਹ ਅਲੀ ਹੈ ਗਵਜ਼ੀਆਂ ਪਾਸੀਆਂ ਦਾ
ਸੁਲੇਮਾਨ ਪਾਰਸ ਪੀਰ ਨਾਈਆਂ ਦਾ ਅਲੀ ਰੰਗਰੇਜ਼ ਲੀਲਾਰ ਦਜਾਸੀਆਂ ਦਾ
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ ਭੁੱਖ ਪੀਰ ਹੈ ਮਸਤਿਆਂ ਹਾਥੀਆਂ ਦਾ
ਹਸੂ ਤੇਲੀ ਹੈ ਪੀਰ ਜੋ ਤੇਲੀਆਂ ਦਾ ਸੁਲੇਮਾਨ ਹੈ ਜਿੰਨ ਭੂਤਾਸੀਆਂ ਦਾ
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਦਾਊਦ ਪੀਰ ਹੈ ਜ਼ਰਾ ਨਵਾਸੀਆਂ ਦਾ
ਮਤਲਬ ਪੀਰ ਜਿਵੇਂ ਜੱਟਾਂ ਸਾਰਿਆਂ ਦਾ ਅਬੂ ਜਿਹਲ ਨਾਹੱਕ ਸ਼ਨਾਸੀਆਂ ਦਾ
ਕਾਰੂੰ ਪੀਰ ਹੈ ਬਖੀਲਾਂ ਤੇ ਹਾਸਦਾਂ ਦਾ ਨਫ਼ਸ ਪੀਰ ਹੈ ਹਿਰਸ ਹਵਾਸੀਆਂ ਦਾ
ਪੈਸਾ ਪੀਰ ਹੈ ਕੰਜਰਾਂ ਬੇਟੀਆਂ ਦਾ ਛਿੱਤਰ ਪੀਰ ਰੰਨਾਂ ਚੌੜ ਨਾਸੀਆਂ ਦਾ
ਜਿਵੇਂ ਗੁਰੂ ਦਸੇ ਕੇਸਾਂ ਧਾਰੀਆਂ ਦੇ ਕੈਦੋ ਸਾਂਗੀਆ ਮਕਰ ਲਬਾਸੀਆਂ ਦਾ
ਸਬਰ ਪੀਰ ਪੈਕੰਬਰਾਂ ਮੁਕਬਲਾਂ ਦਾ ਤਕਵਾ ਪੀਰ ਮਰਦਾਂ ਅਲਾਰਾਸੀਆਂ ਦਾ
ਕੁੱਤਾ ਪੀਰ ਹੈ ਖੇੜਿਓਂ ਭੌਕਿਆਂ ਦਾ ਰਸਾ ਪੀਰ ਹੈ ਬਧਿਆਂ ਦਾਸੀਆਂ ਦਾ
ਝਗੜਾ ਪੀਰ ਹੈ ਅਹਿਮਕਾਂ ਹੋਛਿਆਂ ਦਾ ਅਕਲ ਪੀਰ ਹੈ ਅਹਲ ਕਿਆਸੀਆਂ ਦਾ
ਗੰਜ ਬਖਸ਼ ਹੈ ਨਾਕਸਾਂ ਕਾਮਲਾਂ ਦਾ ਮੀਆਂ ਮੀਰ ਹੈ ਤਖਤ ਦੇ ਵਾਸੀਆਂ ਦਾ
ਸ਼ਾਹ ਹੁਸੈਨ ਸ਼ਹੀਦਾਂ ਤੇ ਗਾਜ਼ੀਆਂ ਦਾ ਦਗ਼ਾ ਪੀਰ ਹੈ ਕੂਫਿਆਂ ਨਾਸੀਆਂ ਦਾ
ਸੱਚ ਪੀਰ ਹੈ ਸਿਦਕ ਸਭਾਈਆਂ ਦਾ ਸ਼ੱਕ ਵਹਿਮ ਹੈ ਕੂੜ ਬਕਵਾਸੀਆਂ ਦਾ
ਵਾਰਸਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ ਤੇ ਰਹਿਮਾਨ ਹੈ ਮੋਮਨਾਂ ਖਾਸੀਆਂ ਦਾ

ਕਲਾਮ ਜੋਗੀ ਸਹਿਤੀ ਨਾਲ

ਅਦਲ ਬਿਨਾਂ ਸਰਦਾਰ ਹੇਰੁਖ ਅਲਫ਼ ਰੰਨ ਗੱਧੀ ਜੋ ਓਹ ਵਫਾਦਾਰ ਨਾਹੀਂ
ਨਾਜ਼ ਬਿਨਾਂ ਹੈ ਕੰਚਨੀ ਬਾਂਝ ਜਿਹੀ ਮਰਦ ਗੱਧਾ ਹੈ ਅਕਲ ਦਾ ਯਾਰ ਨਾਹੀਂ
ਬਿਨਾਂ ਆਦਮੀ ਯਤਨ ਇਨਸਾਨ ਜਾਪੇ ਬਿਨਾਂ ਆਬ ਕਾਤਲ ਤਲਵਾਰ ਨਾਹੀਂ
ਸਬਰ ਜ਼ਿਕਰ ਇਬਾਦਤਾਂ ਬਾਝ ਜੋਗੀ ਦੰਮਾਂ ਬਾਝ ਜੀਵਨ ਦਰਕਾਰ ਨਾਹੀਂ
ਅਮਲ ਬਾਝ ਅਮਲੀ ਕੋਈ ਨਹੀਂ ਹੁੰਦਾ ਕੁੱਤੇ ਬਲਦ ਆਖਰ ਕਿਸੇ ਕਾਰ ਨਾਹੀਂ
ਪਾਣੀ ਬਾਝ ਦਰਿਆ ਵੀ ਨਾਹ ਵਹਿੰਦੇ ਇਸਤਗੁਫ਼ਾਰ ਬਾਝੋਂ ਛੁੱਟਕਾਰ ਨਾਹੀਂ
ਨਬੀ ਬਾਝ ਸਫ਼ਾਇਤ ਨਾ ਕਿਸੇ ਕਰਨੀ ਰੱਬ ਬਾਝ ਕੋਈ ਬਖਸ਼ਣਹਾਰ ਨਾਹੀਂ
ਘਾਟ ਫਕਰ ਦਾ ਬਾਝ ਹੁਸੈਨ ਨਾਹੀਂ ਤੇਗ ਸਬਰ ਦੀ ਬਾਝ ਹਥਿਆਰ ਨਾਹੀਂ

(੧੮੮)

ਬਾਝ ਇਸ਼ਕ ਦੇ ਮੌਤ ਸ਼ਹੀਦ ਨਾਹੀਂ ਪੈਸੇ ਬਾਝ ਬਣਦੀ ਰੰਨ ਯਾਰ ਨਾਹੀਂ
ਰਜ਼ਾ ਰੱਬ ਦੀ ਬਾਝ ਨਾ ਮਿਲੇ ਦਰਜਾ ਨਫ਼ਸ ਮਾਰਿਆਂ ਬਾਝ ਵਿਕਾਰ ਨਾਹੀਂ
ਕੋਈ ਨਹੀਂ ਸਰਦਾਰ ਸ਼ਾਹਦਾਤ ਬਾਝੋਂ ਸ਼ਾਹ ਅਲੀ ਦੇ ਬਾਝ ਦਰਬਾਰ ਨਾਹੀਂ
ਅੱਖੀਂ ਵੇਖਿਆਂ ਬਾਝ ਪਰਤੀਤ ਨਾਹੀਂ ਅਤੇ ਬਿਨਾਂ ਯਕੀਨ ਇਤਬਾਰ ਨਾਹੀਂ
ਜਿਕਰ ਰੱਬ ਦੇ ਬਾਝ ਜ਼ਬਾਨ ਨਾਹੀਂ ਸੁਖ਼ਨ ਹੱਥ ਬਾਝੋਂ ਜਿਮੀਂਦਾਰ ਨਾਹੀਂ
ਖ਼ੁਦੀ ਬਿਨਾਂ ਹਜ਼ੂਰ ਦਾ ਬਿਰਦ ਨਾਹੀਂ ਨਾ ਫਰਮਾਨ ਬਾਝੋਂ ਗੁਨ੍ਹਾਗਾਰ ਨਾਹੀਂ
ਫਕਰ ਹੋਇਕੇ ਸਬਰ ਨਾ ਕਰੇ ਜਿਹੜਾ ਜਬ੍ਹਾ ਫ਼ਕਰ ਦਾ ਓਹ ਰਵਾਦਾਰ ਨਾਹੀਂ
ਜੁਸਾ ਰੂਹ ਦੇ ਬਾਝ ਡਰਾਉਣਾ ਏਂ ਸੰਦ ਬਾਝ ਜਿਵੇਂ ਸੁਨਿਆਰ ਨਾਹੀਂ
ਬਾਝੋਂ ਹਿਜਰ ਦੇ ਜ਼ੌਕ ਤੇ ਸ਼ੌਕ ਨਾਹੀਂ ਬਿਨਾਂ ਵਸਲ ਦੇ ਮੌਜ ਬਹਾਰ ਨਾਹੀਂ
ਬਿਨਾਂ ਦੁੱਖ ਦੇ ਸੁੱਖ ਨਸੀਬ ਨਾਹੀਂ ਲਗਨ ਬਾਝ ਖੁਆਰ ਸੈਂਸਾਰ ਨਾਹੀਂ
ਹਿੰਮਤ ਬਾਝ ਜੀਵਨ ਬਿਨਾਂ ਹੁਸਨ ਦਿਲਬਰ ਲੂਣ ਬਾਝ ਤੁਆਮ ਸੁਆਰ ਨਾਹੀਂ
ਸ਼ਰਮ ਬਾਝ ਮੁੱਛਾਂ ਬਿਨਾਂ ਅਮਲ ਦਾੜ੍ਹੀ ਤਲਬ ਬਾਝ ਫੌਜਾਂ ਭਰਮਾਰ ਨਾਹੀਂ
ਅਕਲ ਬਾਝ ਵਜ਼ੀਰ ਸਲਵਾਤ ਮੋਮਨ ਤੇ ਦੀਵਾਨ ਹਿਸਾਬ ਸ਼ੁਮਾਰ ਨਾਹੀਂ
ਰੱਬ ਬਿਨਾਂ ਨਹੀਂ ਓਟ ਪ੍ਰਦੇਸੀਆਂ ਨੂੰ ਕਾਮਲ ਪੀਰ ਬਾਝੋਂ ਮਦਦਗਾਰ ਨਾਹੀਂ
ਬੇ ਪਰਵਾਹੀਆਂ ਬਿਨਾਂ ਮਾਸ਼ੂਕ ਨਾਹੀਂ ਸਿਰ ਦਿੱਤਿਆਂ ਬਾਝ ਦੀਦਾਰ ਨਾਹੀਂ
ਵਾਰਸ ਰੰਨ ਫਕੀਰ ਤਲਵਾਰ ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ

ਕਲਾਮ ਸਹਿਤੀ

ਸਹਿਤੀ ਆਖਦੀ ਰੰਨਾਂ ਨੂੰ ਨਿੰਦ ਨਾਹੀਂ ਜੋਗੀ ਹੋਯਾ ਏਂ ਕੰਨ ਪੜਾਇ ਕੇ ਵੇ
ਹੋਰ ਜੱਟੀਆਂ ਵਾਂਗ ਮੈਂ ਨਹੀਂ ਕੱਚੀ ਕੀ ਲੈਨਾ ਏਂ ਮੰਨ ਭਰਮਾਇਕੇ ਵੇ
ਮੈਥੋਂ ਕੁਝ ਵਸੂਲ ਨਾ ਹੋਸੀਆ ਵੇ ਐਵੇਂ ਜਾਏਂਗਾ ਮੁਹਲੀਆਂ ਖਾਇਕੇ ਵੇ
ਗੇਰੀ ਨਾਲ ਤੂੰ ਕੱਪੜੇ ਰੰਗ ਲੀਤੇ ਗੀਤਾ ਬਾਝ ਗਿਆਨ ਤੂੰ ਲਾਇਕੇ ਵੇ
ਦਾਵਾ ਔਲੀਆਂ ਕੰਮ ਸ਼ੈਤਾਨੀਆਂ ਦੇ ਗਲਾਂ ਕਰੇਂ ਤੂੰ ਬਹੁਤ ਸਮਝਾਇਕੇ ਵੇ
ਗਲਾਂ ਨਾਲ ਤੂੰ ਠੱਗਦਾ ਫਿਰੇਂ ਲੋਕਾਂ ਐਵੇਂ ਆਇਓਂ ਫਰੇਬ ਬਣਾਇਕੇ ਵੇ
ਪਿਆ ਰਾਹ ਸ਼ੈਤਾਨ ਦੇ ਵਾਂਗ ਮਾਰੇਂ ਸਿੱਕ ਸਿਜਦਿਓਂ ਆਯੋਂ ਅਕਾਇਕੇ ਵੇ
ਵਾਰਸਸ਼ਾਹ ਫ਼ਕੀਰ ਨਾ ਮੂਲ ਹੋਯੋਂ ਕੀ ਖੱਟਿਆ ਭੇਸ ਵਟਾਇਕੇ ਵੇ

ਕਲਾਮ ਜੋਗੀ

ਮਰਦ ਕਰਮ ਦੇ ਨੇਕ ਨੇ ਸਹਿਤੀਏ ਨੀ ਰੰਨਾਂ ਦੁਸ਼ਮਣਾਂ ਨੇਕ ਕਮਾਈਆਂ ਦੀਆਂ
ਤੁਸੀਂ ਇਸ ਜਹਾਨ ਵਿੱਚ ਹੋ ਰਹੀਆਂ ਪੰਜ ਸੇਰੀਆਂ ਧੜ ਧੜਵਾਈਆਂ ਦੀਆਂ

(੧੮੯)

ਮਾਂ ਬਾਪ ਦਾ ਨਾਲ ਹਰਾਮ ਕੱਪਣ ਬਿਜਕੈਂਚੀਆਂ ਲਾਈਆਂ ਦੀਆਂ
ਮਰਦ ਹੈਨ ਜਹਾਜ਼ ਜੋ ਨੇਕੀਆਂ ਦੇ ਰੰਨਾਂ ਬੇੜੀਆਂ ਹੈਨ ਬੁਰਿਆਈਆਂ ਦੀਆਂ
ਮਾਂ ਬਾਪ ਦਾ ਨਾਮ ਨਮੂਜ਼ ਡੋਬਣ ਪਤਾਂ ਲਾਹ ਸੁੱਟਨ ਭਲਿਆਂ ਭਾਈਆਂ ਦੀਆਂ
ਹੱਕ ਛੱਡ ਹਲਾਲ ਹਰਾਮ ਕੱਪਣ ਇਹ ਕੁਹਾੜੀਆਂ ਤੇਜ ਕਸਾਈਆਂ ਦੀਆਂ
ਲਬਾਂ ਲੈਂਦਿਆਂ ਸਾਫ ਕਰਦੇਣ ਦਾੜ੍ਹੀ ਜੇਹੀਆਂਕੈਂਚੀਆਂਅਮ੍ਹਿਕਾਂਨਾਈਆਂ ਦੀਆਂ
ਸਿਰ ਜਾਏ ਨਾ ਯਾਰ ਦਾ ਭੇਤ ਦੇਈਏ ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ
ਨੀ ਤੂੰ ਕਿਹੜੀਆਂ ਗੱਲਾਂ ਤੇ ਐਡ ਸ਼ੂਕੇਂ ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ
ਆਢਾ ਨਾਲ ਫਕੀਰਾਂ ਦੇ ਲਾਂਦੀਆਂ ਨੇ ਖੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ
ਤੈਨੂੰ ਪਸ਼ਮ ਦੇ ਨਾਲ ਨਾ ਜਾਣਨੇ ਹਾਂ ਕਰੇ ਚਾਵੜਾਂ ਤੂੰ ਹੁਸਨਾਈਆਂ ਦੀਆਂ
ਟੱਲ ਜਾਹ ਸਾਥੋਂ ਅੱਜੇ ਹੈ ਵੇਲਾ ਪਛੋਤਾਵਸੈੈਂ ਗਲਾਂ ਗਲਾਈਆਂ ਦੀਆਂ
ਵਾਰਸਸ਼ਾਹ ਤੇਰੇ ਮੂੰਹ ਨਾਲ ਮਾਰਾਂ ਪੰਡਾਂ ਬੰਨ੍ਹ ਕੇ ਸਭ ਬੁਰਿਆਈਆਂ ਦੀਆਂ

ਕਲਾਮ ਸਹਿਤੀ

ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ ਨਫ਼ਾ ਕਿਹੀਆਂ ਜਟਾਂ ਰਖਾਈਆਂ ਦੀਆਂ
ਬੇਸ਼ਰਮ ਦੀ ਮੁੱਠ ਜਿਉਂ ਪੂਛ ਪਿੱਦੀ ਜੇਹੀਆਂ ਮੁੰਜਰਾਂ ਬੇਟਦੇ ਧਾਈਆਂ ਦੀਆਂ
ਤਾਨਸੈਨ ਜਿਹਾ ਰਾਗ ਨਹੀਂ ਹੁੰਦਾ ਲੱਖ ਸਤਾਂ ਦੇ ਹੋਣ ਅਤਾਈਆਂ ਦੀਆਂ
ਤੇਰੀ ਚਰਾਚਰ ਫ਼ਰਕਦੀ ਜੀਭ ਏਵੇਂ ਜਿਵੇਂ ਜੁਤੀਆਂ ਮੁਕਦੀਆਂ ਸਾਈਆਂ ਦੀਆਂ
ਮੁੰਡਿਆਂ ਨਾਲ ਘੁਲਨਾ ਮੰਦੇ ਬੋਲ ਕਹਿਣੇ ਨਹੀਂ ਚਾਲੀਆਂ ਭਲਿਆਂ ਦੀਆਂ ਜਾਈਆਂ ਦੀਆਂ
ਨਹੀਂ ਫਕਰ ਦੇ ਭੇਦ ਦਾ ਤੂੰ ਵਾਕਫ਼ ਖਬਰਾਂ ਤੁੁੱਧ ਨੂੰ ਮਹੀਂ ਚਰਾਈਆਂ ਦੀਆਂ
ਸਿਰ ਮੁੰਨ ਦਾੜ੍ਹੀ ਖੇਹ ਲਾਈਆਈ ਕਦ੍ਰਾਂ ਡਿੱਠਿਓ ਐਡੀਆਂ ਚਾਈਆਂ ਦੀਆਂ
ਨਹੀਂ ਕਾਬਿਓਂ ਚੂਹੜਾ ਹੋਵੇ ਵਾਕਫ਼ ਖਬਰਾਂ ਜਾਣਦੇ ਚੂਹੜੇ ਖਾਈਆਂ ਦੀਆਂ
ਚਿੱਤੜ ਸਵਾਹ ਭਰੇ ਵੇਖੋ ਮਗਰ ਲੱਗਾ ਜਿਵੇਂ ਕੁਤੀਆਂ ਹੋਣ ਕਸਾਈਆਂ ਦੀਆਂ
ਜੇੜ੍ਹੀਆਂ ਪੇਕਿਆਂ ਦੇ ਘਰੀਂ ਕਵਾਰ ਪਾਤਰ ਖ਼ਬਰਾਂ ਉਨ੍ਹਾਂਨੂੰ ਕੀ ਵਿਆਹੀਆਂ ਦੀਆਂ
ਜੋਵੀ ਸੂਣ ਉਜਾੜ ਵਿਚ ਵਾਂਗ ਖਚ੍ਰ ਕਦ੍ਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ
ਗੱਧੇ ਵਾਂਗ ਫੂੰਕਰ ਬੜ੍ਹਕਾਂ ਮਾਰਨਾ ਏਂ ਚਾਲਾਂ ਨਹੀਂ ਇਹ ਗੁਰਾਂ ਗੁਸਾਈਆਂ ਦੀਆਂ
ਵਹਿੜੇ ਵਾਂਗ ਫੂੰਕਰ ਬੜ੍ਹਕਾਂ ਮਾਰਨਾ ਏਂ ਚਾਲਾਂ ਨਹੀਂ ਇਹਗੁਰਾਂ ਗੁਸਾਈਆਂ ਦੀਆਂ
ਘਰੋ ਘਰੀ ਫਿਰਨੈੈਂ ਪਕੜ ਮਾਰ ਗੱਲਾਂ ਗੱਲਾਂ ਤੇਰੀਆਂ ਸ਼ੁਤਰ ਗੋਜ਼ਾਈਆਂ ਦੀਆਂ
ਗੜ੍ਹ ਕੋਟ ਕੀ ਕਰੇਗਾ ਓਹ ਕਾਇਮ ਖਬਰਾਂ ਨਹੀਂ ਜਿਨੂੰ ਖੰਦਕ ਖਾਈਆਂ ਦੀਆਂ
ਬਾਬੂ ਪੂਰਾ ਤੈਨੂੰ ਕੋਈ ਨਹੀਂ ਮਿਲਿਆ ਅਜੇ ਟੋਹਨਾਂ ਏਂ ਬੁਕਲਾਂ ਮਾਈਆਂ ਦੀਆਂ
ਜੇੜ੍ਹੀ ਡੌਲ ਤੇਰੀ ਸਾਨੂੰ ਨਜ਼ਰ ਆਵੇ ਡੌਲਾਂ ਏਕਣੀ ਡੂੰਮਾਂ ਤੇ ਨਾਈਆਂ ਦੀਆਂ

(੧੯੦)

ਜੀਊਂਦੀ ਜਾਨ ਜੇਗੋਰ ਦਬਾਇਆ ਈ ਐਵੇਂ ਸੇਲ੍ਹੀਆਂ ਟੋਪੀਆਂ ਪਾਈਆਂ ਦੀਆਂ
ਪੂਛਗਾਈਂ ਦੀ ਮਹੀਂ ਨੂੰਜੋੜਨਾ ਏਂ ਖੁਰੀਆਂਮਹੀਂਨੂੰ ਲਾਉਨਾ ਏਂ ਗਾਈਆਂ ਦੀਆਂ
ਹਾਸਾ ਆਉਂਦਾ ਵੇਖਕੇ ਸਿਫਲਿਆ ਵੇ ਗਲਾਂਤਬਾਦੀਆਂ ਵੇਖ ਖਫ਼ਤਾਈਆਂ ਦੀਆਂ
ਕੁੱਝ ਸੋਭੇ ਸ਼ਉਰ ਤੇ ਪੌਣ ਸਮਝਾਂ ਰਮਜਾਂ ਵਾਲੀਆਂ ਗਲਾਂ ਸੁਣਾਈਆਂ ਦੀਆਂ
ਆਦਮ ਜ਼ਾਤ ਦੇ ਨਾਲ ਨਾ ਵਰਤਿਓਂ ਤੂੰ ਤੈਨੂੰ ਆਦਤਾਂ ਝੋਟਿਆ ਵਾਹੀਆਂ ਦੀਆਂ
ਮੀਆਂ ਕੌਣ ਛੁਡਾਵਸੀ ਆਣ ਤੈਨੂੰ ਧਮਕਾਂ ਪੌਣਗੀਆਂ ਜਦੋਂ ਕੁਟਾਈਆਂ ਦੀਆਂ
ਪਾਣੀ ਵੇਖ ਕੇ ਦੂਣੀਆਂ ਹੁੰਦੀਆਂ ਨੇ ਇਹ ਚਾਨੀਆਂ ਹੈਨ ਮੁਰਗਾਈਆਂ ਦੀਆਂ
ਕਿਤੋਂ ਹਰਫ਼ ਸਲੂਕ ਨਾ ਸਿਖਿਓ ਈ ਪੜ੍ਹਿਓਂ ਪਟੀਆਂ ਜੰਗ ਲੜਾਈਆਂ ਦੀਆਂ
ਬੋਲ ਬੋਲਨਾ ਏਂ ਹੈਂਕੜ ਨਾਲ ਖਰ੍ਹਵੇ ਗੱਲਾਂ ਮਿੱਠੀਆਂ ਜੰਗ ਲੜਾਈਆਂ ਦੀਆਂ
ਜੱਟਾ ਖਪਰੀ ਨਾਦ ਸੁਆਹ ਮੂੰਹ ਤੇ ਇਹ ਸੂਰਤਾਂ ਹੈਨ ਬਲਾਈਆਂ ਦੀਆਂ
ਜਿਨ੍ਹਾਂ ਟੁੱਕੜੇ ਪਿੰਨਕੇ ਨਿੱਤ ਖਾਧੇ ਸਾਰ ਓਹ ਕੀ ਜਾਣਨ ਮਠਿਆਈਆਂ ਦੀਆਂ
ਸੇਲ੍ਹੀਟੋਪੀਆਂ ਫ਼ਕਰ ਦਾ ਪਹਿਨ ਬਾਣਾ ਬਣ ਕੇ ਸੂਰਤਾਂ ਫਿਰਨ ਮੋਲਾਈਆਂ ਦੀਆਂ
ਕਰਕੇ ਖੁਆਰੀਆਂ ਸਿਰ ਘਟਾ ਘਤਨਾਏਂ ਵਾਂਗ ਕੁੱਕੜਾਂ ਵਾਹ ਉਡਾਈਆਂ ਦੀਆਂ
ਜੇੜ੍ਹੀ ਡੌਲ ਉਤੇ ਤੂੰ ਵੇ ਸ਼ੂਕਨਾ ਏਂ ਇਸ ਤਰ੍ਹਾਂ ਨੀ ਸ਼ਾਮਤਾਂ ਆਈਆਂ ਦੀਆਂ
ਪੀਰਾਂ ਗੁਰਾਂ ਦੇ ਨਾਮ ਨੂੰ ਲਾਜ ਲਾਵੇਂ ਕਰੇਂ ਵਾਦੀਆਂ ਟੁਕੜਗਦਾਈਆਂ ਦੀਆਂ
ਕਰਕੇ ਮਿਹਨਤਾਂ ਖਾਹ ਕੁਝ ਦੇਹ ਹੱਥੋਂ ਪੌਣ ਪੂਰੀਆਂ ਨੇਕ ਕਮਾਈਆਂ ਦੀਆਂ
ਤੇਰੀਆਂ ਬੋਦੀਆਂ ਕਿਸੇ ਨਾਂ ਧੋਤੀਆਂ ਨੇ ਜੂਆਂ ਉਨ੍ਹਾਂ ਦੇ ਵਿੱਚ ਖ਼ੁਦਾਈਆਂ ਦੀਆਂ
ਚਸਕੇ ਖੋਰ ਬੂਹੇ ਬੂਹੇ ਫਿਰੇਂ ਭੌਦਾ ਫਫੇ ਕੁੱਟਣਾਂ ਜਿਵੇਂ ਕੁੜਮਾਈਆਂ ਦੀਆਂ
ਮਿਟੀ ਕਿੱਲਿਆਂ ਦੀ ਪਿਛੇ ਢੁੱਡਸੈਂ ਵੇ ਰੁੜ੍ਹੀਆਂ ਬੇੜੀਆਂ ਸ਼ਹੁ ਡੁਬਾਈਆਂ ਦੀਆਂ
ਅੰਤ ਝੂਰਸੇਂਗਾ ਕੀਤੇ ਆਪਣੇ ਨੂੰ ਪਛੋਤਾਵਸੇਂ ਉਮਰਾਂ ਵਿਹਾਈਆਂ ਦੀਆਂ
ਰੱਸਾ ਲੱਕ ਦੇ ਨਾਲ ਤੇ ਕੱਸ ਲਾਂਗੜ ਕਿਹੀਆਂ ਖੂਬੀਆਂ ਜਟਾਂ ਵਧਾਈਆਂ ਦੀਆਂ
ਗਲਾਂ ਇਸ਼ਕ ਦੇ ਵਾਲੀਆਂ ਨਹੀਂ ਫੱਲੀਆਂ ਕਚੇ ਘੜੇ ਤੇ ਬਹਿਣ ਰੁੜ੍ਹਾਈਆਂ ਦੀਆਂ
ਤੈਨੂੰ ਜ਼ਰਾ ਸ਼ਊਰ ਨਹੀਂ ਅਹਿਮਕਾ ਵੇ ਚਾਲਾਂ ਫੜੀਆਂ ਨੀ ਬੇਪ੍ਰਵਾਹੀਆਂ ਦੀਆਂ
ਪੁੱਛ ਲੈਣਗੇ ਕਲ੍ਹ ਬਣਾਇਕੇ ਵੇ ਵਾਹਰਾਂ ਪੈਣਗੀਆਂ ਜਦੋਂ ਸਿਪਾਹੀਆਂ ਦੀਆਂ
ਕੁਝ ਪੇਸ਼ ਨਾ ਜਾਸੀਆ ਓਸ ਵੇਲੇ ਜਦੋਂ ਹੋਣ ਪੜਚੋਲਾਂ ਗਵਾਹੀਆਂ ਦੀਆਂ
ਝੇੜ ਪਵੇਗਾ ਆਪ ਤੋਂ ਡਾਢਿਆਂ ਦਾ ਭੁੱਲ ਜਾਣ ਗੱਲਾਂ ਚੱਤਰਾਈਆਂ ਦੀਆਂ
ਪਰੀਆਂ ਨਾਲ ਦੇਵਾਂ ਨੂੰ ਕੀ ਆਖਣੀਗੇ ਜਿਨ੍ਹਾਂ ਵਖੀਆਂ ਭੰਨੀਆਂ ਭਾਈਆਂ ਦੀਆਂ
ਜਾਸਾਹਿਬਾਂਬਾਰਵਿਚ ਮਿਲੇ ਭਾਈ ਧਾਰਾਂ ਇਸ਼ਕਦੀਆਂ ਵੇਖ ਚੁੁੰਗਿਆਈਆਂ ਦੀਆਂ

ਸਸੀ ਨਾਲ ਜਿਉਂ ਪੁੰਨੂ ਨੇ ਇਸ਼ਕ ਕੀਤਾ ਖਬ੍ਰਾਂ ਹੋਈਆਂ ਜਹਾਨਤੇ ਸ਼ਾਹੀਆਂ ਦੀਆਂ
ਲੈਲਾ ਮਜ਼ਨੂੰ ਇਸ਼ਕ ਵਿੱਚ ਨਸ਼ਰ ਹੋਏ ਖਬਰਾਂ ਖਿੰਡੀਆਂ ਦਭ ਉਗਾਈਆਂ ਦੀਆਂ
ਇਹ ਇਸ਼ਕ ਨਾ ਜਾਣਦੇ ਚਾਕ ਚੋਬਰ ਖਬਰਾਂ ਜਾਣਦੇ ਰੋਟੀਆਂ ਢਾਈਆਂ ਦੀਆਂ
ਵਾਰਸਸ਼ਾਹ ਨਾ ਬੇਟੀਆਂ ਜਿਨ੍ਹਾਂ ਜਾਈਆਂ ਓਕੀ ਜਾਣਦੇ ਕਦਰ ਜਵਾਈਆਂ ਦੀਆਂ

ਕਲਾਮ ਜੋਗੀ

ਅਸੀਂ ਸਹਿਤੀਏ ਡਰੀਏ ਨਾ ਮੂਲ ਤੈਥੋਂ ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ
ਹਾਥੀ ਨਹੀਂ ਤਸਵੀਰ ਦਾ ਕਿਲ੍ਹਾ ਢਾਹੇ ਸ਼ੇਰ ਫਵੀਆਂ ਤੋਂ ਨਹੀਂ ਹਾਰ ਦੇ ਨੀ
ਕਦੇ ਕਾਵਾਂ ਦੇ ਢੋਰ ਨਾ ਕਦੀ ਮੋਏ ਭੂੰਡ ਮੱਖੀਆਂ ਕਦੇ ਨਾ ਮਾਰ ਦੇ ਨੀ
ਨਾ ਮਰਦ ਨੂੰ ਖਬਰ ਕੀ ਔਰਤਾਂ ਦੀ ਖੰਭ ਚਿੜੀ ਦੇ ਸਾਥ ਨਾ ਤਾਰ ਦੇ ਨੀ
ਫੱਟ ਹੈਨ ਲੜਾਈ ਦੇ ਅਸਲ ਢਾਈ ਹੋਰ ਕੂੜ ਪਸਾਰ ਪਸਾਰ ਦੇ ਨੀ
ਇੱਕੇ ਮਾਰਨਾ ਇੱਕੇ ਤੇ ਆਪ ਮਰਨਾ ਇੱਕੇ ਨੱਠ ਜਾਣਾ ਅਗੇ ਸਾਰ ਦੇ ਨੀ
ਹਿੰਮਤ ਸੁਸਤ ਭਰਵੱਟੇ ਸ਼ੁਕੀਨ ਭਾਰੇ ਉਹ ਗਭਰੂ ਕਿਸੇ ਨਾ ਕਾਰ ਦੇ ਨੀ
ਬੰਨ੍ਹ ਤੋਰੀਏ ਜੰਗ ਨੂੰ ਢੱਕ ਕਰ ਕੇ ਸਗੋਂ ਅਗਲਿਆਂ ਨੂੰ ਪਿਛੋਂ ਮਾਰਦੇ ਨੀ
ਸੜਨ ਕੱਪੜੇ ਹੋਣ ਤਹਿਕੀਕ ਕਾਲੇ ਜੇੜ੍ਹੇ ਗੋਸ਼ਟੀ ਹੋਣ ਲੁਹਾਰ ਦੇ ਨੀ
ਝੂਠੀਆਂ ਸੇਲੀਆਂ ਨਾਲ ਨਾ ਜੋਗ ਹੁੰਦਾ ਪੱਥਰ ਗਲੇ ਨਾ ਨਾਲ ਫੁਹਾਰ ਦੇ ਨੀ
ਆਵੇ ਮਹਿਕ ਉਨਾਂ ਦਿਆਂ ਲੀੜਿਆਂ ਤੋਂ ਜਿਹੜੇ ਮਜਲਸੀ ਹੋਣ ਅਤਾਰ ਦੇ ਨੀ
ਸੁਹਬਤ ਨੇਕ ਦੀ ਨੇਕ ਬਣਾ ਦੇਂਦੇ ਔਗਣਹਾਰ ਬੇਲੀ ਔਗਣਹਾਰ ਦੇ ਨੀ
ਖ਼ੈਰ ਦਿਤਿਆਂ ਮਾਲ ਨਾ ਹੋਵੇ ਥੋੜਾ ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ
ਜਦੋਂ ਚੂੜ੍ਹੇ ਨੂੰ ਜਿੰਨ ਚਾ ਕਰੇ ਖਜਲ ਝਾੜਾ ਕਰੀਦਾ ਨਾਲ ਪੇਜ਼ਾਰ ਦੇ ਨੀ
ਤੈਂ ਤਾਂ ਫ਼ਿਕਰ ਕੀਤਾ ਸਾਡੇ ਮਾਰਨੇ ਦਾ ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ
ਤੂੰ ਦਏਂ ਗਾਲ੍ਹੀਂ ਅਸੀਂ ਸਬਰ ਕਰੀਏ ਫ਼ਕਰ ਸਬਰ ਦੇ ਨਾਲ ਉਜਾੜ ਦੇ ਨੀ
ਜਿਹਾ ਕਰੇ ਕੋਈ ਤੇਹਾ ਪਾਉਂਦਾ ਏ ਸੱਚੇ ਵਾਇਦੇ ਪਰਵਦਗਾਰ ਦੇ ਨੀ
ਵਾਰਸਸ਼ਾਹ ਮੀਆਂ ਰੰਨ ਭੌਕਣੀ ਨੂੰ ਸ਼ੱਕਰ ਪਾ ਜੜੀਆਂ ਚਾ ਮਾਰਦੇ ਨੀ

ਕਲਾਮ ਸਹਿਤੀ

ਤੇਰੀਆਂ ਸੇਲ੍ਹੀਆਂ ਤੋਂ ਅਸੀਂ ਨਹੀਂ ਡਰਦੇ ਕੋਈ ਡਰੇ ਨਾ ਭੀਲਦੇ ਸਾਂਗ ਕੋਲੋਂ
ਐਵੇਂ ਖੌਫ ਪੈਸੀ ਤੈਨੂੰ ਮਾਰਨੇ ਦਾ ਜਿਵੇਂ ਸ਼ੂਕਦਾ ਪੈਰ ਉਲਾਂਘ ਕੋਲੋਂ
ਏਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ ਜਿਵੇਂ ਖਿਸਕਦਾ ਕੁਫਰ ਹੈ ਬਾਂਗ ਕੋਲੋ
ਸਿਰ ਕੱਜ ਕੇ ਤੁਰੇਂਗਾ ਝੱਬ ਜੱਟਾ ਜਿਵੇਂ ਸੱਪ ਉਠ ਚਲਦਾ ਡਾਂਗ ਕੋਲੋਂ

ਮੇਰੇ ਡਿੱਠਿਆਂ ਗਈ ਹੈ ਜਾਨ ਤੇਰੀ ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ
ਏਵੇਂ ਖੱਪਰੀ ਸੁੱਟ ਕੇ ਜਾਏਂਗਾ ਤੂੰ ਜਿਵੇਂ ਧਾੜਵੀ ਖਿਸਕਦਾ ਕਾਂਗ ਕੋਲੋਂ
ਤੇਰੀ ਟੋਟਣੀ ਫਰਕਦੀ ਸੱਪ ਵਾਂਗੂੰ ਆ ਰੰਨਾਂ ਦੇ ਡਰੀਂ ਉਪਾਂਗ ਕੋਲੋਂ
ਵਾਰਸਸ਼ਾਹ ਇਸ ਜੋਗੀ ਦੀ ਚੋਗ ਮੁੱਕੀ ਪਾਣੀ ਮੰਗਦਾ ਨੇਜੇ ਦੀ ਸਾਂਗ ਕੋਲੋਂ

ਕਲਾਮ ਜੋਗੀ


{{Block center|<poem>ਕਹੀਆਂ ਆਣ ਪੰਚਾਇਤਾਂ ਜੋੜੀਆਂ ਨੀ ਅਸੀਂ ਰੰਨ ਨੂੰ ਰੇਵੜੀ ਜਾਣਨੇ ਹਾਂ
ਫੜੀ ਚਿਥ ਕੇ ਲਈ ਲੰਘਾ ਪਲ ਵਿਚ ਤੰਬੂ ਵੈਰ ਦੇ ਅਸੀਂ ਨਾ ਤਾਣਨੇ ਹਾਂ
ਜੀਦ੍ਹੇ ਨਾਲ ਚਾ ਵੈਰ ਦੀ ਛਿੰਝ ਪਾਈਏ ਓਹਨੂੰ ਪਲਕ ਵਿੱਚ ਮਾਰਕੇ ਰਾਣਨੇ ਹਾਂ
ਰੰਨਾਂ ਕਰਨ ਵਧਾਂਈਆਂ ਜੂਝ ਵਾਲੀ ਅਸੀਂ ਪਲਕ ਵਿੱਚ ਸਾਫ਼ ਕਰ ਜਾਣਨੇ ਹਾਂ
ਫਿਰਨ ਢੂੰਡਦੀਆਂ ਪਲੰਘ ਵਿਛਾਉਨੇ ਨੂੰ ਅਸੀਂ ਸ਼ਰਹ ਉਤੇ ਮੌਜਾਂ ਮਾਣਨੇ ਹਾਂ
ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ ਅਸੀਂ ਆਦਮੀ ਨਜ਼ਰ ਵਿਚ ਛਾਣਨੇ ਹਾਂ
ਲੋਕ ਜਾਗਦੇ ਮਹਿਰੀਆਂ ਨਾਲ ਪਰਚਣ ਅਸੀਂ ਖ਼ਾਬ ਅੰਦਰ ਮੌਜਾਂ ਮਾਣਨੇ ਹਾਂ
ਫਿਰੇ ਮਗਰ ਲੱਗੀ ਇਹਦੀ ਮੌਤ ਆਈ ਵਾਰਸਸ਼ਾਹ ਨੂੰ ਰਾਣਕੇ ਮਾਣਨੇ ਹਾਂ

ਕਲਾਮ ਸਹਿਤੀ

ਮਰਦ ਬਾਝ ਮਹਿਰੀ ਕਿਸੇ ਕੰਮ ਨਾਹੀਂ ਵੈਰ ਮਹਿਰੀ ਦਾ ਜੋਗ ਕਿਉਂ ਚਾਇਆ ਏ
ਰੰਨਾਂ ਬਾਝ ਕੀਕੂੰ ਦੱਸ ਜੰਮਿਓਂ ਤੂੰ ਹੋਰ ਜੱਗ ਜਹਾਨ ਬਣਾਇਆ ਏ
ਕੀਤਾ ਆਪਣੇ ਨੂਰ ਥਾਂ ਨੂਰ ਪੈਦਾ ਓਹ ਭੀ ਤ੍ਰੀਮਤਾਂ ਬਾਝ ਨਾ ਆਇਆ ਏ
ਹੋਯਾ ਖ਼ਤਮ ਹੈ ਔਲੀਆਂ ਅੰਬੀਆਂ ਦਾ ਓਹਦੇ ਹੱਕ ਲੋਲਾਕ ਸੁਹਾਇਆ ਏ
ਮਰਦ ਨਾਲ ਤ੍ਰੀਮਤ ਤ੍ਰੀਮਤ ਨਾਲ ਮਰਦਾ ਦੋਹਾਂ ਟੋਲਿਆਂ ਮੇਲ ਮਲਾਇਆ ਏ
ਹੁਨਾ ਬਿਲਾ ਸੁਲਾ ਕੁੰਮ ਅੰਤਮ ਬਿਲਾ ਸੁਲਾ ਵਾਰਸਸ਼ਾਹ ਕੁਰਾਨ ਵਿੱਚ ਆਯਾ ਏ

ਕਲਾਮ ਜੋਗੀ

ਸੁਣ ਸਹਿਤੀਏ ਏਸ ਜਹਾਨ ਉੱਤੇ ਰੱਬ ਕਈ ਪਸਾਰ ਪਸਾਰ ਦਾ ਨੀ
ਨਾਲ ਕੁਦਰਤਾਂ ਤੇ ਖਾਹਸ਼ ਆਪਣੀ ਦੇ ਰੰਗਾ ਰੰਗ ਦੀਆਂ ਸੂਰਤਾਂ ਧਾਰ ਦਾ ਨੀ
ਇਕ ਇਲਮ ਅੰਦ੍ਰ ਇਕ ਜੇਲ ਅੰਦ੍ਰ ਇਕ ਜ਼ੁਹਦ ਅੰਦਰ ਦੱਮ ਮਾਰ ਦਾ ਨੀ
ਇੱਕ ਨਾਲ ਹਯਾ ਸਮਾ ਗਏ ਇੱਕ ਮੱਲ ਬੈਠੇ ਘਰ ਖੁਆਰ ਦਾ ਨੀ
ਇਕ ਬੇਨਵਾ ਹੈਨ ਹਯਾ ਨਾਹੀਂ ਕੁੱਝ ਫਿਕਰ ਨਾਹੀਂ ਘਰ ਬਾਰ ਦਾ ਨੀ
ਇਕ ਹੋ ਬੇਹੋਸ਼ ਖਾਮੋਸ਼ ਹੋਏ ਤਕਵਾ ਬੰਨ੍ਹ ਬੈਠੇ ਦਰਬਾਰ ਦਾ ਨੀ
ਇਕ ਲਾ ਲਿਬਾਸ ਉਦਾਸ ਫਿਰਦੇ ਇਕਨਾਂ ਚਾ ਹੈ ਹਾਰ ਸ਼ਿੰਗਾਰ ਦਾ ਨੀ


ਇਕ ਦਾਨਸ਼ਮੰਦ ਦੋ ਚੰਦ ਹੋ ਕੇ ਨਵਾਂ ਕਰਨ ਸਬੱਬ ਰੁਜ਼ਗਾਰ ਦਾ ਨੀ
ਇਕ ਚੁੱਪ ਚੁਪੀਤਿਆਂ ਗੰਜ ਪਾਵੇ ਇੱਕ ਨਿੱਤ ਸਵਾਲ ਪੁਕਾਰ ਦਾ ਨੀ
ਇੱਕ ਬਾਝ ਅਕਲੋਂ ਬਾਜ਼ੀ ਜਿੱਤ ਲੈਂਦਾ ਇਕ ਅਕਲ ਵਾਲਾ ਬਾਜ਼ੀ ਹਾਰ ਦਾ ਨੀ
ਤੇਰਾ ਤੌਰ ਕੁਝ ਹੋਰ ਦਾ ਹੋਰ ਹੈਨੀ ਖੁਆਰ ਖਜਲਾਂ ਦਾ ਚਸ਼ਮ ਚਾਰ ਦਾ ਨੀ
ਵਾਰਸਸ਼ਾਹ ਕੁੱਝ ਵੱਖ ਵਿਹਾਝ ਲਈਂ ਬੂਹਾ ਖੁਲ੍ਹਾ ਹੈ ਉਰਦ ਬਾਜ਼ਾਰ ਦਾ ਨੀ

ਕਲਾਮ ਸਹਿਤੀ

ਸਹਿਤੀ ਆਖਦੀ ਰਾਵਲਾ ਸੁਣੀ ਮੈਥੋਂ ਇਹ ਕਿਚਰਕ ਗਿਆਨ ਸੁਣਾਏਂਗਾ ਵੇ
ਅਸਾਂ ਏਤਨੀ ਗੱਲ ਮਾਲੂਮ ਕੀਤੀ ਬਿਨਾਂ ਫਾਟ ਖਾਧੇ ਨਹੀਂ ਜਾਏਂਗਾ ਵੇ
ਰੰਨਾਂ ਨਾਲ ਜੇ ਉੱਠ ਕੇ ਲੜਨ ਲੱਗੋਂ ਪੱਤ ਆਪਣੀ ਆਪ ਗੁਵਾਏਂਗਾ ਵੇ
ਜੇ ਤਾਂ ਖੇੜਿਆਂ ਦੇ ਵਿੱਚ ਖ਼ਬਰ ਹੋਵੇ ਇਹਨਾਂ ਜਟਾਂ ਦੀ ਜੂਟ ਖੁਹਾਏਂਗਾ ਵੇ
ਵਸਫ਼ਾਂ ਨਾਲ ਤੈਨੂੰ ਪਈ ਵਰਜਨੀ ਹਾਂ ਇਹ ਕਿਚਰਕ ਸਾਂਗ ਬਣਾਏਂਗਾ ਵੇ
ਦੱਸ ਕੌਣ ਤੇਰੀ ਹਾਂਭ ਕਾਂਭ ਭਰਸੀ ਹਾਲ ਕਿੱਸ ਤੇ ਕੂਕ ਸੁਣਾਏਂਗਾ ਵੇ
ਮੇਰੇ ਆਖਿਆਂ ਨਹੀਂ ਪਰਤੀਤ ਹੋਣੀ ਓੜਕ ਹਾਰ ਕੇ ਤੇ ਪਛਤਾਏਂਗਾ ਵੇ
ਵਾਰਸਸ਼ਾਹ ਮੀਆਂ ਅੰਤ ਖਾਕ ਹੋਣਾ ਕਿਉਂਕਰ ਆਪਣਾ ਸ਼ਾਨ ਵਧਾਏਂਗਾ ਵੇ

ਕਲਾਮ ਜੋਗੀ

ਜੇਠ ਮੀਂਹ ਤੇ ਸਿਆਲ ਵਿਚ ਵਾ ਮੰਦੀ ਕਤਕ ਮਾਹ ਵਿਚ ਮਨ੍ਹੇ ਅਨ੍ਹੇਰੀਆਂ ਨੀ
ਰੋਣਾਵਿਆਹਵਿਚ ਗਉਣਾ ਵਿਚ ਸਿਆਪੇ ਸੱਤਰ ਮਜਲਸਾਂ ਕਰਨ ਮੰਦੇਰੀਆਂ ਨੀ
ਚੁਗਲੀ ਖਾਂਵਦਾਂ ਦੀ ਬਦੀ ਨਾਲ ਮੁੱਲਾਂ ਖਾਣ ਲੂਣ ਹਰਾਮ ਬਦਖੈਰੀਆਂ ਨੀ
ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ
ਗੀਬਤ ਤਰਕ ਸਲਵਾਤ ਤੇ ਝੂਠ ਮਸਤੀ ਦੂਰ ਕਰਨ ਫਰਿੱਸ਼ਤਿਆਂ ਤੇਰੀਆਂ ਨੀ
ਲੜਨ ਨਾਲ ਫ਼ਕੀਰ ਸਰਦਾਰ ਯਾਰੀ ਗੱਡਾ ਘੱਤਨਾ ਮਾਲ ਦਸੇਰੀਆਂ ਨੀ
ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ ਖਚਰ ਵਾਦੀਆਂ ਇਹ ਸਭ ਤੇਰੀਆਂ ਨੀ
ਮੁੜਨ ਕੌਲ ਜਬਾਨ ਥੀਂ ਫਿਰਨ ਪੀਰਾਂ ਬੁਰੇ ਦਿਨਾਂ ਦੀਆਂ ਇਹ ਭੀ ਫੇਰੀਆਂ ਨੀ
ਖਸਮਾਂ ਨਾਲ ਬਰਾਬਰੀ ਕਰਨ ਰੰਨਾਂ ਉਹ ਕੁਪੱਤੀਆਂ ਅਸਲ ਬੇਗੈਰੀਆਂ ਨੀ
ਭਲੇ ਨਾਲ ਭਲਿਆਈਆਂ ਬਦੀ ਬੁਰਿਆਂ ਯਾਦ ਰੱਖ ਨਸੀਹਤਾਂ ਮੇਰੀਆਂ ਨੀ
ਬਿਨਾਂ ਹੁਕਮ ਦੇ ਮਰਨ ਨਾ ਓਹ ਬੰਦੇ ਸਾਬਤ ਜਿਨ੍ਹਾਂ ਦੀਆਂ ਰਿਜ਼ਕ ਢੇਰੀਆਂ ਨੀ
ਬਦਰੰਗ ਨੂੰ ਰੰਗ ਕੇ ਰੰਗ ਲਾਯੋ ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ
ਹੁਣੇ ਘੱਤ ਕੇ ਜਾਦੂੜਾ ਕਰੂੰ ਕਮਲੀ ਪਈ ਗਿਰਦ ਮੇਰੇ ਘੱਤੇਂ ਫੇਰੀਆਂ ਨੀ


ਘੋੜ ਸੁੰਬੀਏ ਤੇ ਮਿਰਗ ਨੈਣੀਏਂ ਨੀ ਅੱਖੀਂ ਤੇਰੀਆਂ ਸ਼ੋਖ ਵਧੇਰੀਆਂ ਨੀ
ਏਸ ਰੰਨ ਉਤੋਂ ਅੰਤ ਹੋਣੀਆਂ ਨੇ ਛਟਕਾਂ ਮੂੰਹਦਰੂ ਤੇਰੀਆਂ ਮੇਰੀਆਂ ਨੀ
ਲੱਜਾਂ ਜਣਦਿਆਂ ਦੀਆਂ ਬੇਦੀਦ ਹੋ ਕੇ ਸਭ ਘੱਤ ਕੇ ਖੂਹ ਨਘੇਰੀਆਂ ਨੀ
ਸ਼ਰਮ ਵਾਲੀਆਂ ਬੀਬੀਆਂ ਨੇਕਬਖ਼ਤਾਂ ਅੱਖੀੰ ਸਾਹਵੀਆਂ ਕਰਨ ਉਘੇਰੀਆਂ ਨੀ
ਉਡਣਹਾਰ ਤੇਰੇ ਜਹੀਆਂ ਲੱਖ ਰੰਨਾਂ ਅਸਾਂ ਜਾਲੀਆਂ ਘੱਤ ਕੇ ਘੇਰੀਆਂ ਨੀ
ਪਵੇ ਮਾਰ ਕੇ ਝੜਫ ਜਾਂ ਬਾਜ ਵਾਂਗੂ ਝੱਪ ਖਾਈਏ ਬਿੱਲੇ ਬਟੇਰੀਆਂ ਨੀ
ਨਾਲ ਅਮਲ ਦੇ ਚਾ ਬੇਹੋਸ਼ ਕਰੂੰ ਮੂੰਹੋਂ ਆਖਸੈਂ ਤੇਰੀ ਮੈਂ ਤੇਰੀਆਂ ਨੀ
ਵਾਰਸਸ਼ਾਹ ਅਸਾਂ ਨਾਲ ਜਾਦੂਆਂ ਦੇ ਕਈ ਰਾਣੀਆਂ ਕੀਤੀਆਂ ਚੇਰੀਆਂ ਨੀ

ਕਲਾਮ ਸਹਿਤੀ

ਅਸਾਂ ਜਾਦੂੜੇ ਘੋਲ ਕੇ ਸੱਭ ਪੀਤੇ ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ
ਕਖੀੰ ਘੱਤ ਫੁਕਾਯਾ ਸੀ ਮਰਦਮਿਰਜਾ ਮਾਨ ਕਰਦਾ ਸੀ ਬਕੀ ਦਿਆਂ ਚਾਲਿਆਂ ਨੂੰ
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ ਨਹੀਂ ਜਾਣਦਾ ਸਾਡਿਆਂ ਚਾਲਿਆਂ ਨੂੰ
ਸੱਕੇ ਭਾਈਆਂ ਨੂੰ ਕਰਨ ਨਫ਼ਰ ਰਾਜੇ ਅਤੇ ਰਾਜ ਬਹਾਉਂਦੇ ਸਾਲਿਆਂ ਨੂੰ
ਸਿਰ ਕੱਪ ਰਸਾਲੂ ਨੂੰ ਵਖਤ ਪਾਯਾ ਘਰ ਮਕਰ ਦੇ ਗੋਲਿਆਂ ਰਾਲਿਆਂ ਨੂੰ
ਰਾਵਨ ਲੰਕ ਲੁਟਾਇਕੇ ਗਿਰਦ ਹੋਯਾ ਸੀਤਾ ਵਾਸਤੇ ਭੇਦ ਵਖਾਲਿਆਂ ਨੂੰ
ਯੂਸਫ਼ ਖੂਹ ਵਿਚ ਪਾ ਜ਼ਹੀਰ ਕੀਤਾ ਸੱਸੀ ਵਖ਼ਤ ਪਾਯਾ ਊਠਾਂ ਵਾਲਿਆਂ ਨੂੰ
ਰਾਂਝਾ ਚਾਰ ਕੇ ਮਹੀਂ ਫ਼ਕੀਰ ਹੋਯਾ ਹੀਰ ਮਿਲੀ ਜੋ ਖੇੜਿਆਂ ਸਾਲਿਆਂ ਨੂੰ
ਫੇਗੂ ਉਮਰ ਬਾਦਸ਼ਾਹ ਖੁਆਰ ਹੋਯਾ ਮਿਲੀ ਮਾਰਵਨ ਢੋਲ ਦੇ ਰਾਲਿਆਂ ਨੂੰ
ਰੋਡਾ ਵੱਢ ਕੇ ਡੱਕਰੇ ਨਦੀ ਪਾਯਾ ਤੂੰ ਜਲਾਲੀ ਦੇ ਦੇਖ ਲੈ ਚਾਲਿਆਂ ਨੂੰ
ਤਬਰ ਮਾਛੀ ਦਾ ਮਜਨੂੰ ਨੇ ਝਲਿਆ ਸੀ ਢੂੰਡੇ ਲੇਲਾਂ ਦੇ ਇਸ਼ਕ ਦੇ ਚਾਲਿਆਂ ਨੂੰ
ਵਲੀ ਬੱਲ ਅਮਬਉਰ ਈਮਾਨ ਦਿੱਤਾ ਦੇਖ ਡੋਬਿਆ ਬੰਦਗੀ ਵਾਲਿਆਂ ਨੂੰ
ਮਹੀਂਵਾਲ ਤੇ ਸੋਹਣੀ ਰਹੀ ਐਵੇਂ ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ
ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ ਡੋਬ ਡੋਬ ਕੇ ਖੂਹਣੀਆਂ ਗਾਲਿਆਂ ਨੂੰ
ਰੰਨਾਂ ਸੱਚਿਆਂ ਨੂੰ ਕਰਨ ਚਾ ਝੂਠੇ ਮੱਕਰ ਨਾਲ ਵਿਛਾ ਨਿਹਾਲਿਆਂ ਨੂੰ
ਵਾਰਸਸ਼ਾਹ ਤੂੰ ਜੋਗੀਆ ਕੌਣ ਹੁੰਨੈ ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ

ਕਲਾਮ ਜੋਗੀ

ਆ ਨੱਢੀਏ ਗੈਬ ਕਿਉਂ ਚਾਇਆ ਈ ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ
ਕਰੋ ਨਰਾਂ ਦੇ ਨਾਲ ਬਰਾਬਰੀ ਕਿਉਂ ਆਖ ਤੁਸਾਂ ਵਿਚ ਕੀ ਭਲਿਆਈਆਂ ਨੀ

(੧੯੫)

ਬੇਕਸਾਂ ਦਾ ਕੋਈ ਨਾ ਰੱਬ ਬਾਝੋਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਜਿਹੜਾ ਰੱਬ ਦੇ ਨਾਮ ਤੇ ਭਲਾ ਕਰਸੀ ਅਗੇ ਮਿਲਣਗੀਆਂ ਓਸ ਭਲਾਈਆਂ ਨੀ
ਮੁਢੋਂ ਆਦਮੋਂ ਰੰਨਾਂ ਦਾ ਨਾਮ ਬੁਰਾ ਜਦੋਂ ਕੀਤੀਆਂ ਕਿਸੇ ਬੁਰਿਆਈਆਂ ਨੀ
ਗਲਾਂ ਲੱਲ ਵਲੱਲੀਆਂ ਸਿੱਖ ਕੇ ਤੇ ਆਇਤਾਂ ਦੱਸ ਹਦੀਸ ਭੁਲਾਈਆਂ ਨੀ
ਜ਼ੇਰ ਬਾਕੀਆਂ ਅਮਲ ਦੇ ਖੱਤ ਦੀਆਂ ਵਾਰਸਸ਼ਾਹ ਨੂੰ ਦੇਣੀਆਂ ਆਈਆਂ ਨੀ

ਕਲਾਮ ਸਹਿਤੀ

ਕਦੋਂ ਖਿਦਮਤਾਂ ਕੀਤੀਆਂ ਨੇਕ ਮਰਦਾਂ ਕਦੋਂ ਸੋਹਬਤਾਂ ਤੋਂ ਅਸਰ ਪਾਇਓ ਵੇ
ਫਰਫੇਜ਼ੀਆਂ ਮਕਰੀਆਂ ਠਕਰੀਆਂ ਨੂੰ ਏਸ ਪੰਥ ਦਾ ਭੇਤ ਨਾ ਆਇਓ ਵੇ
ਮੰਗ ਖਾਣ ਦੇ ਵਾਸਤੇ ਸਾਧ ਬਣਿਓਂ ਬਦਨ ਖਾਕ ਦੇ ਵਿੱਚ ਰੁਲਾਇਓ ਵੇ
ਗੋਸ਼ੇ ਬੈਠ ਨਾ ਕੀਤੋ ਈ ਯਾਦ ਅੱਲਾ ਏਵੇਂ ਰਾਇਗਾਂ ਵਕਤ ਗਵਾਇਓ ਵੇ
ਕਦੋਂ ਫਿਰਿਓਂ ਤੂੰ ਨਾਲ ਗਿਆਨੀਆਂ ਦੇ ਕਿਹੜੇ ਗਿਆਨ ਤੇ ਕੰਨ ਪੜਾਇਓ ਵੇ
ਕੰਨ ਪਾੜ ਕੇ ਉਮਰ ਗਵਾਈਆ ਈ ਤੈਨੂੰ ਭੇਤ ਨਾ ਫ਼ਕਰ ਦਾ ਆਇਓ ਵੇ
ਔਕੜ ਵਿੱਚ ਅੱਡੋ ਖੋੜੇ ਫਿਰੇਂ ਖਾਂਦਾ ਕਿਤੇ ਰਾਹ ਰਵਾਨ ਨਾ ਪਾਇਓ ਵੇ
ਸਬਰ ਸ਼ੁਕਰ ਮੀਰਾਸ ਫ਼ਕੀਰ ਦੀ ਏ ਆਧਮ ਅੰਨ ਦਾ ਵਿੱਢ ਟਕਰਾਇਓ ਵੇ
ਸ਼ਾਮਤ ਨਫ਼ਸ ਦੀ ਤੇ ਖਾਂਦਾ ਫਿਰੇਂ ਧੱਕੇ ਹਾਲ ਫ਼ਕਰ ਦੇ ਨੂੰ ਲੰਗ ਲਾਇਓ ਵੇ
ਇੰਨਨਲਾਹਾਮ ਅਸੁਅਬਿਰੀਨ ਰੈਹਕ ਫ਼ਕਰਾਂ ਦਾ ਵਿਚ ਕੁਰਾਨ ਫਰਮਾਇਓ ਵੇ
ਤੇਰੀ ਨਜ਼ਰ ਖੋਟੀ ਨਜ਼ਰ ਆਉਂਦੀ ਏ ਇਹ ਸਿਹਰ ਕਿਥੋਂ ਤੁੱਧ ਪਾਇਓ ਵੇ
ਕੀ ਖੱਟਿਓ ਈ ਪੁੱਠਾ ਬੇਦ ਪੜ੍ਹ ਕੇ ਵਾਰਸਸ਼ਾਹ ਨੇ ਆਖ ਸੁਣਾਇਓ ਵੇ

ਕਲਾਮ ਜੋਗੀ

ਮਰਦ ਸੁਆਦ ਚਿਹਰੇ ਹੈਨ ਨੇਕੀਆਂ ਦੇ ਸੂਰਤ ਰੰਨ ਦੀ ਮੀਮ ਮੌਕੂਫ ਹੈ ਨੀ
ਮਰਦ ਆਲਮ ਫਾਜ਼ਲ ਅਤੇ ਅਸਲ ਕਾਬਲ ਕਿਸੇ ਰੰਨ ਨੂੰ ਕੌਣ ਵਕੂਫ ਹੈ ਨੀ
ਸਬਰ ਰਾਹ ਹੈ ਮੰਨਿਆਂ ਨੇਕ ਮਰਦਾਂ ਅਤੇ ਸਬਰ ਦੀ ਵਾਗ ਮਾਤੂਫ ਹੈ ਨੀ
ਦਫ਼ਤਰ ਮਕਰ ਫਰੇਬ ਨੇ ਖਰਚਵਾਦੀ ਇਨ੍ਹਾਂ ਪਿਸਤਿਆਂ ਵਿਚ ਮਲਫੂਫ ਹੈ ਨੀ
ਅੰਦਰ ਖਾਸ ਜੇ ਅਮਲ ਨਾ ਨੇਕ ਹੋਵਨ ਇਨਸਾਨ ਕਹਾਉਣਾ ਜ਼ੂਫ ਹੈ ਨੀ
ਇਨਾ ਕੌਦਾ ਕੁਨਾ ਹਕ ਔਰਤਾਂ ਦੇ ਇਹ ਤਾਂ ਵਿੱਚ ਕੁਰਾਨ ਹਰੂਫ ਹੈ ਨੀ
ਰੰਨਾਂ ਰੇਸ਼ਮੀ ਕੱਪੜਾ ਮਨੋਂ ਮੈਲੀ ਮਰਦ ਜੌਜ਼ਕੀਦਾਰ ਮਸਰੂਫ ਹੈ ਨੀ
ਰਮਜ਼ ਫਕਰ ਦੀ ਨੂੰ ਸੋਈ ਸਮਝਦਾ ਏ ਦਾਨਸ਼ਮੰਦ ਜੋ ਅਹਿਲ ਮਕਸੂਫ ਹੈ ਨੀ

(੧੯੬)

ਰੰਨ ਮਰਦ ਦੀ ਸਦਾ ਮਹਕੂਮ ਹੁੰਦੀ ਇਹ ਤਾਂ ਗਲ ਮਸ਼ਹੂਰ ਮਾਰੂਫ ਹੈ ਨੀ
ਵਾਰਸਸ਼ਾਹ ਵਲਾਇਤੀ ਮਰਦ ਮੇਵੇ ਅਤੇ ਰੰਨ ਮਿਸਵਾਕ ਦਾ ਸ਼ੂਫ ਹੈ ਨੀ

ਕਲਾਮ ਸਹਿਤੀ

ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ ਯਾਰ ਸੋਈ ਜੋ ਜਾਨ ਕੁਰਬਾਨ ਹੋਵੇ
ਸ਼ਾਹ ਸੋਈ ਜੋ ਕਾਲ ਵਿਚ ਭੁੱਖ ਕਟੇ ਕੁੱਲ ਬਾਤ ਦਾ ਜੋ ਨਿਗਾਹਬਾਨ ਹੋਵੇ
ਗਾਂ ਸੋਈ ਜੋ ਸਿਆਲ ਵਿੱਚ ਦੁੱਧ ਦੇਵੇ ਸੋਈ ਬਾਦਸ਼ਾਹ ਜੋ ਸ਼ਾਹਬਾਨ ਹੋਵੇ
ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ ਪਿਆਦਾ ਸੋਈ ਜੋ ਭੂਤ ਸਮਾਨ ਹੋਵੇ
ਇਮਸਾਕ ਹੈ ਅਸਲ ਹਫੀਮ ਬਾਝੋਂ ਗੁੱਸੇ ਬਿਨਾਂ ਫਕੀਰ ਦੀ ਜਾਨ ਹੋਵੇ
ਕੰਜਰ ਸੋਈ ਜੋ ਗੈਰਤੋਂ ਬਾਝ ਹੋਵੇ ਜਿਵੇਂ ਭਾਬੜਾ ਬਿਨਾਂ ਇਸ਼ਨਾਨ ਹੋਵੇ
ਰੋਗ ਸੋਈ ਜੋ ਨਾਲ ਇਲਾਜ ਹੋਵੇ ਤੀਰ ਸੋਈ ਜੋ ਨਾਲ ਕਮਾਨ ਹੋਵੇ
ਕਸਬਾ ਸੋਈ ਜੋ ਵੈਰੀ ਬਿਨ ਪਿਆ ਵਸੇ ਸੋ ਜਲਾਦ ਜੋ ਮੇਹਰ ਬਿਨ ਜਾਨ ਹੋਵੇ
ਕਵਾਰੀ ਸੋਈ ਜੋ ਕਰੇ ਹਯਾ ਬਹੁਤਾ ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ
ਬਿਨਾਂ ਜੰਗ ਤੇ ਚੋਰ ਦੇ ਮੁਲਕ ਵੱਸੇ ਪੱਟ ਸੋਈ ਬਿਨ ਅੰਨ ਤੇ ਪਾਨ ਹੋਵੇ
ਕਾਜ਼ੀ ਸੋਈ ਜੋ ਸ਼ਰਹ ਵਿੱਚ ਹੋਇ ਕਾਇਮ ਗਾਇਕ ਸੋਈ ਜੋ ਗਲੇ ਵਿਚ ਤਾਨ ਹੋਵੇ
ਪੀਰ ਸੋਈ ਜੋ ਤੁਰਤ ਮੁਰਾਦ ਦੇਵੇ ਖਾਦਮ ਸੋਈ ਜੋ ਵਿੱਚ ਫਰਮਾਨ ਹੋਵੇ
ਮੁਨਸਫ ਸੋਈ ਜੋ ਬੇ ਰਿਆ ਹੋਵੇ ਪਹਿਲਵਾਨ ਜੋ ਹੱਡ ਸਤਰਾਨ ਹੋਵੇ
ਆਲਮ ਸੋਈ ਜੋ ਇਲਮ ਦੀ ਖ਼ਬਰ ਜਾਣੇ ਕਾਰੀ ਸੋਈ ਜੋ ਖੁਸ਼ ਅਲਹਾਨ ਹੋਵੇ
ਸੂਮ ਸੋਈ ਜੋ ਲਾਰਿਆਂ ਵਿੱਚ ਰੱਖੇ ਸਖੀ ਸੋਈ ਜੋ ਢਿੱਲ ਨਾ ਦਾਨ ਹੋਵੇ
ਸੋ ਮਾਸ਼ੂਕ ਜੋ ਅਹਿਲ ਤਾਮੀਜ਼ ਹੋਵੇ ਆਸ਼ਕ ਸੋਈ ਜੋ ਫ਼ਰਕ ਨਾ ਜਾਨ ਹੋਵੇ !
ਰਯਤ ਸੋਈ ਜੋ ਮੰਨ ਕੇ ਆਈਨ ਚਲੇ ਹੁਕਮ ਸੋਈ ਜੋ ਫ਼ਰਕ ਨਾ ਜਾਨ ਹੋਵੇ
ਫ਼ਰਤਰਾਜ ਸੋ ਜੋ ਹੱਥ ਵਿਚ ਢਾਲ ਹੋਵੇ ਗੁਰਜ ਸੋਈ ਜੋ ਹੱਥ ਪਹਿਲਵਾਨ ਹੋਵੇ
ਵੈਦ ਸੋਈ ਜੋ ਮਰਜ ਦਾ ਨਾਮ ਦਸੇ ਸਿਆਣਾ ਸੋਈ ਜੋ ਸਮਝ ਪਛਾਨ ਹੋਵੇ
ਕਾਰੀਗਰ ਜੋ ਵੰਡ ਨੂੰ ਸੋਚ ਲਏ ਕੰਮ ਸੋਈ ਜੋ ਉਮਰ ਜੁਆਨ ਹੋਵੇ
ਸੋ ਤਲਵਾਰ ਜੋ ਕਬਜ਼ੇ ਤੇ ਹੱਥ ਹੋਵੇ ਘੋੜਾ ਸੋਈ ਜਿਹੜਾ ਹੇਠ ਰਾਨ ਹੋਵੇ
ਪਾਕ ਸੋਈ ਜੋ ਸ਼ਿਰਕ ਤੋਂ ਦੂਰ ਹੋਵੇ ਤੋਬਾ ਸੋਈ ਜੋ ਰੱਦ ਸ਼ੈਤਾਨ ਹੋਵੇ
ਸ਼ੁਰੂ ਸੋਈ ਜੋ ਰੱਬ ਦਾ ਨਾਮ ਹੋਵੇ ਖਤਮ ਸੋਈ ਜੋ ਨਾਲ ਈਮਾਨ ਹੋਵੇ
ਸੁਖਨ ਸੋਈ ਜੋ ਨਾਲ ਤਾਸੀਰ ਹੋਵੇ ਅਹਿਮਕ ਸੋ ਜੋ ਨਾ ਕਦਰਵਾਨ ਹੋਵੇ
ਸਯਦ ਸੋ ਜੋ ਸ਼ੂਮ ਨਾ ਹੋਵੇ ਕਾਬਜ਼ ਜ਼ਾਨੀ ਸਿਲਾਹ ਤੇ ਨਾ ਕਹਿਰਵਾਨ ਹੋਵੇ
.
.

.

(੧੯੭)

ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ ਅਤੇ ਆਦਮੀ ਬੇ ਨੁਕਸਾਨ ਹੋਵੇ
ਸੋ ਹਥਿਆਰ ਜੋ ਵਕਤ ਸਿਰ ਕੰਮ ਆਵੇ ਫਤ੍ਹੇ ਸੋਈ ਜੋ ਮਰਦ ਮੈਦਾਨ ਹੋਵੇ
ਅਹਿਲ ਪੱਤ ਜੋ ਘਰੋਂ ਨਾ ਪੈਰ ਕੱਢੇ ਖੱਜਲ ਸੋ ਜੋ ਨਸ਼ਰ ਜਹਾਨ ਹੋਵੇ
ਪਰਹਾਂ ਜਾਹ ਤੂੰ ਭੁੱਖਿਆ ਚੋਬਰਾ ਵੇ ਮਤਾਂ ਮੰਗਣੋਂ ਕੋਈ ਵਧਾਨ ਹੋਵੇ
ਵਾਰਸਸ਼ਾਹ ਫ਼ਕੀਰ ਬਿਨ ਹਿਰਸ ਗਫ਼ਲਤ ਯਾਦ ਰੱਬ ਦੀ ਵਿੱਚ ਗਲਤਾਨ ਹੋਵੇ

ਕਲਾਮ ਜੋਗੀ

ਕਾਰਸਾਜ਼ ਹੈ ਰੱਬ ਤੇ ਫੇਰ ਦੌਲਤ ਸਭ ਮਿਹਨਤਾਂ ਪੇਟ ਦੇ ਕਾਰਨੇ ਨੀ
ਨੇਕ ਮਰਦ ਤੇ ਨੇਕ ਭੀ ਹੋਵੇ ਔਰਤ ਇਨ੍ਹਾਂ ਦੋਹਾਂ ਨੇ ਕੰਮ ਸਵਾਰਨੇ ਨੀ
ਪੇਟ ਵਾਸਤੇ ਸੱਭ ਖਰਾਬੀਆਂ ਨੇ ਪੇਟ ਵਾਸਤੇ ਖੂਨ ਗੁਜ਼ਾਰਨੇ ਨੀ
ਪੇਟ ਵਾਸਤੇ ਫਿਰਨ ਅਮੀਰ ਦਰ ਦਰ ਸਯਦ ਜ਼ਾਦਿਆਂ ਨੇ ਗੱਧੇ ਚਾਰਨੇ ਨੀ
ਪੇਟ ਵਾਸਤੇ ਹੂਰ ਤੇ ਪੀਰਜ਼ਾਦਾ ਜਾਨ ਜਿੰਨ ਤੇ ਭੂਤ ਦੇ ਵਾਰਨੇ ਨੀ
ਪੇਟ ਵਾਸਤੇ ਰਾਤ ਨੂੰ ਛੋੜ ਘਰਾਂ ਹੋ ਪਾਹਰੂ ਹੋਕਰਾਂ ਮਾਰਨੇ ਨੀ
ਪੇਟ ਵਾਸਤੇ ਫ਼ਕਰ ਤਸਲੀਮ ਤੋੜਨ ਸਮਝ ਲੈ ਸਭ ਰੰਨੇ ਗਵਾਰਨੇ ਨੀ
ਪੇਟ ਵਾਸਤੇ ਰਾਤ ਨੂੰ ਕਰਨ ਚੋਰੀ ਪੇਟ ਵਾਸਤੇ ਅੱਗ ਵਿਚ ਸਾੜਨੇ ਨੀ
ਏਸ ਜ਼ਿਮੀਂ ਨੂੰ ਵਾਂਹਦਾ ਮੁਲਕ ਮੁੱਕਾ ਏਥੇ ਹੋ ਚੁੱਕੇ ਵੱਡੇ ਕਾਰਨੇ ਨੀ
ਗਾਹੁਣ ਹੋਰ ਤੇ ਗਾਹਕ ਨੀ ਹੋਰ ਏਹਦੇ ਖਾਂਵਦ ਹੋਰ ਹੈ ਹੋਰ ਦਮ ਮਾਰਨੇ ਨੀ
ਮਿਹਰਵਾਨ ਜੇ ਹੋਣ ਫ਼ਕੀਰ ਇਕ ਪਲ ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੀ
ਵਾਰਸ ਰੰਨ ਜੇਕਰ ਮਿਹਰਬਾਨ ਹੋਵੇ ਭਾਂਡਾ ਬੌਲ ਦਾ ਖੋਹਲ ਮੂੰਹ ਮਾਰਨੇ ਨੀ

ਕਲਾਮ ਸਹਿਤੀ

ਰੱਬ ਜੇਡ ਨਾ ਕੋਈ ਹੈ ਜੱਗ ਦਾਤਾ ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ
ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ ਰਾਜ ਹਿੰਦ ਪੰਜਾਬ ਨਾ ਬਾਬਰੀ ਵੇ
ਚੰਦ ਜੇਡ ਚਾਲਾਕਾ ਨਾ ਸਰਦ ਕੋਈ ਹੁਕਮ ਜੇਡ ਨਾ ਕਿਸੇ ਦੀ ਕਾਬਰੀ ਵੇ
ਅੰਨ ਧੰਨ ਨਾ ਖੱਤਰੀ ਜੇਡ ਹਰਗਿਜ਼ ਕੋਈ ਕੰਮ ਨਾ ਅੱਲਾ ਥੀਂ ਨਾਬਰੀ ਵੇ
ਆਸਮਾਨ ਦੇ ਜੇਡ ਨਾ ਕਿਸੇ ਪੱਲਾ ਰਯਤ ਜੇਡ ਨਾਹੀਂ ਕੋਈ ਸਾਬਰੀ ਵੇ
ਬੁਰਾ ਕਸਬ ਨਾ ਨੌਕਰੀ ਜੇਡ ਕੋਈ ਯਾਦ ਹੱਕ ਦੇ ਜੇਡ ਅਕਾਬਰੀ ਵੇ
ਜੱਟ ਸੰਢੇ ਸੰਸਾਰ ਨੂੰ ਭੁੱਖ ਚੰਗੀ ਤ੍ਰੈਏ ਰੱਜ ਕੇ ਗਾਲਦੇ ਟਾਬਰੀ ਵੇ
ਕੁਕੜ ਕਾਂ ਕੰਬੋ ਸਲੂਕ ਤਿੰਨਾਂ ਇਹਨਾਂ ਵਾਂਗ ਨਾ ਕਿਸੇ ਬਰਾਦਰੀ ਵੇ
ਮੌਤ ਜੇਡ ਨਾ ਹੋਰ ਹੈ ਸਖਤ ਕੋਈ ਉਥੇ ਕਿਸੇ ਦੀ ਨਹੀਓਂ ਨਾਬਰੀ ਵੇ

(੧੯੮)

ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ ਕਮਜ਼ਾਤ ਨੂੰ ਹੁਕਮ ਅਕਾਬਰੀ ਵੇ
ਇਤਫ਼ਾਕ ਦੇ ਜੇਡ ਨਾ ਸ਼ਾਨ ਸ਼ੌਕਤ ਖਲਕ ਜੇਡ ਨਾ ਜੱਗ ਨਸਬਰੀ ਵੇ
ਇਲਮ ਹੁਨਰ ਦੇ ਬਾਝ ਨਾ ਪਹੁੰਚ ਕੋਈ ਅਮਲ ਸਾਲਿਅਹ ਜੇਡ ਨਾ ਰਾਬਰੀ ਵੇ
ਰੰਨ ਵੇਖਣੀ ਐਬ ਫ਼ਕੀਰ ਤਾਈਂ ਭੂਤ ਵਾਂਗ ਸਿਰਾਂ ਉਤੇ ਬਾਬਰੀ ਵੇ
ਵਾਰਸ਼ਸ਼ਾਹ ਸ਼ੈਤਾਨ ਦੇ ਅਮਲ ਤੇਰੇ ਦਾੜ੍ਹੀ ਹੋ ਗਈ ਸ਼ੇਖ ਦੀ ਛਾਬੜੀ ਵੇ

ਕਲਾਮ ਜੋਗੀ

ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ ਰੱਬ ਅਖੀਆਂ ਦਿਤੀਆਂ ਵੇਖਣੇ ਨੂੰ
ਸਭ ਖਲਕ ਦਾ ਵੇਖਕੇ ਲਓ ਮੁਜਰਾ ਕਰੋ ਦੀਦ ਇਸ ਜੱਗ ਦੇ ਪੇਖਣੇ ਨੂੰ
ਰਾਵਣ ਰਾਜਿਆਂ ਸਿਰਾਂ ਦੇ ਦਾ ਲਾਏ ਜ਼ਰਾ ਜਾਇਕੇ ਅਖੀਆਂ ਸੇਕਣੇ ਨੂੰ
ਮਹਾਂਦੇਵ ਜਿਹੇ ਪਾਰਬੱਤੀ ਅੱਗੇ ਕਾਮ ਲਿਆਉਂਦਾ ਸੀ ਮੱਥਾ ਟੇਕਣੇ ਨੂੰ
ਸਭ ਦੀਦ ਮੁਆਫ਼ ਹੈ ਆਸ਼ਕਾਂ ਨੂੰ ਰੱਬ ਨੈਣ ਦਿਤੇ ਜੱਗ ਦੇਖਣੇ ਨੂੰ
ਆਸ਼ਕ ਢੂੰਡਦੇ ਫਿਰਨ ਦੀਦਾਰ ਤਾਈਂ ਕਿਵੇਂ ਹੋਵੇ ਹਾਸਲ ਆਸ ਪੇਖਣੇ ਨੂੰ
ਅਜਰਾਈਲ ਹੱਥ ਕਲਮ ਲੈ ਵੇਖਦਾ ਏ ਤੇਰਾ ਨਾਮ ਇਸ ਜੱਗ ਤੋਂ ਛੇਕਣੇ ਨੂੰ
ਵਾਰਸਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ ਸੱਭ ਸੱਦਣੀਂਗੇ ਲੇਖਾ ਲੇਖਣੇ ਨੂੰ

ਕਲਾਮ ਸਹਿਤੀ

ਜੇਹੀ ਨੀਅਤ ਹੈ ਤੇਰੀ ਮੁਰਾਦ ਮਿਲੀਆ ਘਰੋ ਘਰੀ ਛਾਈ ਸਿਰ ਪਾਉਣਾ ਏਂ
ਫਿਰੇਂ ਭੌਕਦਾ ਮੰਗਦਾ ਖੁਆਹ ਹੁੰਦਾ ਲੱਖ ਦਗੇ ਪਖੰਡ ਕਮਾਉਣਾ ਏਂ
ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ ਅਸਾਂ ਖਾਉਣਾ ਅਤੇ ਹੰਢਾਉਣਾ ਏਂ
ਕਿੱਸ ਦੱਸਿਓ ਕਿੱਸ ਸੁਣਾਇਓ ਵੇ ਹੀਰ ਹੀਰ ਕਰਕੇ ਮੁਸਕ੍ਰਾਉਣਾ ਏਂ
ਸਾਰਾ ਭੇਤ ਤੇਰਾ ਅਸਾਂ ਲੱਭ ਲਿਆ ਸਾਥੋਂ ਕਾਸਨੂੰ ਪਿਆ ਲੁਕਾਉਣਾ ਏਂ
ਸੋਨਾ ਰੁੱਪੜਾ ਪਹਿਨਕੇ ਅਸੀਂ ਬਹੀਏ ਵਾਰਸਸ਼ਾਹ ਕਿਉਂ ਜੀ ਭਰਮਾਉਣਾ ਏਂ

ਕਲਾਮ ਜੋਗੀ

ਸੋਨਾ ਰੁੱਪੜਾ ਸ਼ਾਨ ਸਵਾਣੀਆਂ ਦਾ ਤੂੰ ਤਾਂ ਨਹੀਂ ਅਸੀਲਣੀ ਗੋਲਏ ਨੀ
ਗੱਧਾ ਅਦਰਕਾਂ ਨਾਲ ਨਾ ਹੋਏ ਘੋੜਾ ਸ਼ਾਹ ਪਰੀ ਨਾ ਹੋਏ ਯਰੋਲੀਏ ਨੀ
ਰੰਗ ਗੋਰੜੇ ਨਾਲ ਤੂੰ ਜੱਗ ਮੁੱਠਾ ਵਿੱਚੋਂ ਗੁਨਾਹ ਦੇ ਕਾਰਨੇ ਪੋਲੀਏ ਨੀ
ਵਿਹੜੇ ਵਿਚ ਤੂੰ ਕੰਜਰੀ ਵਾਂਗ ਨੱਚੇਂ ਚੋਰਾਂ ਯਾਰਾਂ ਦੀਏ ਵਿੱਚ ਵਿਚੋਲੀਏ ਨੀ
ਅਸਾਂ ਪੀਰ ਕਹਿਆ ਤੁਸਾਂ ਹੀਰ ਜਾਤਾ ਭੁੱਲ ਗਈ ਹੈਂ ਸਮਝ ਵਿੱਚ ਭੋਲੀਏ ਨੀ
ਸਾਡਾ ਆਖਣਾ ਤੁਸਾਂ ਨਾ ਸਮਝਿਆ ਏ ਐਡ ਕੂੜ ਦੇ ਘੋਲ ਨਾ ਘੋਲੀਏ ਨੀ
ਫ਼ਕਰ ਅਸਲ ਅਲਾਹ ਦੀ ਹੈਨ ਸੂਰਤ ਅਗੇ ਰੱਬ ਦੇ ਝੂਠ ਨਾ ਬੋਲੀਏ ਨੀ

(੧੯੯)

ਹੁਸਨ ਮਤੀਏ ਬੋਬਕੇ ਸੋਨ ਚਿੜੀਏ ਨੈਣਾਂ ਵਾਲੀਏ ਸ਼ੋਖ ਮਮੋਲੀਏ ਨੀ
ਬੁਰਾ ਸੁਖ਼ਨ ਬਰੋਬਰੀ ਨਾਲ ਸ਼ਾਹਾਂ ਰੱਖੀ ਜੀਭ ਸੰਭਾਲ ਬੜਬੋਲੀਏ ਨੀ
ਨਾਹੀਂ ਰੀਸ ਕਰੀਏ ਇਨ੍ਹਾਂ ਜੋਗੀਆਂ ਦੀ ਸਮਝ ਸੁਖ਼ਨ ਫ਼ਕੀਰ ਨੂੰ ਬੋਲੀਏ ਨੀ
ਬੁਰਾ ਬੋਲਣਾ ਰੱਬ ਦਿਆਂ ਪਿਆਰਿਆਂ ਨੂੰ ਨੀ ਬੇਸ਼ਰਮ ਕੁਪੱਤੀਏ ਲੋਲੀਏ ਨੀ
ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ ਅੱਬਾ ਜੀਉਣੀਏਂ ਆਲੀਏ ਭੋਲੀਏ ਨੀ
ਅੰਤ ਇਹ ਜਹਾਨ ਛਡ ਜਾਉਣਾ ਏਂ ਐਡੇ ਕੁਫ਼ਰ ਅਪਰਾਧ ਨਾ ਤੋਲੀਏ
ਮਸਤੀ ਨਾਲ ਫਕੀਰ ਨੂੰ ਦੇਂ ਗਾਲ੍ਹੀ ਵਾਰਸਸ਼ਾਹ ਦੇ ਨੇਕ ਮਨੋਲੀਏ ਨੀ

ਕਲਾਮ ਸਹਿਤੀ

ਛੇੜ ਖੁੰਦਰਾਂ ਭੇੜ ਮਚਾਉਣਾ ਏਂ ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ
ਅਸੀਂ ਜੱਟੀਆਂ ਮੁਸ਼ਕ ਪਲੱਟੀਆਂ ਹਾਂ ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ
ਜਦੋਂ ਮੁਹਲੀਆਂ ਪਕੜਕੇ ਗਿਰਦ ਹੋਈਆਂ ਪਿਸਤੇ ਕੱਢੀਏ ਟੀਣਿਆਂ ਕੋਟਿਆਂ ਦੇ
ਜੁੱਟ ਜੁੱਟਕੇ ਕੁੱਟੀਏ ਨਾਲ ਸੋਟੇ ਇਹ ਇਲਾਜ ਨੀ ਚਿੱਤੜਾਂ ਮੋਟਿਆਂ ਦੇ
ਲੱਪਰ ਸ਼ਾਹ ਦਾ ਬਾਲਕਾ ਸ਼ਾਹ ਝੱਖੜ ਤੈਥੇ ਵੱਲ ਹੈ ਐਡ ਲਪੋਟਿਆਂ ਦੇ
ਵਾਰਸਸ਼ਾਹ ਰੋਡਾ ਸਿਰ ਕੰਨ ਪਾਟੇ ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ

ਕਲਾਮ ਜੋਗੀ

ਫਕਰ ਸ਼ੇਰ ਦਾ ਆਖਦੇ ਹੈਨ ਬੁਰਕਾ ਭੇਤ ਫ਼ਕਰ ਦਾ ਮੂਲ ਨਾ ਫੋਲੀਏ ਨੀ
ਦੁੱਧ ਸਾਫ ਹੈ ਵੇਖਣਾ ਆਸ਼ਕਾਂ ਦਾ ਸ਼ਕਰ ਵਿੱਚ ਪਿਆਜ਼ ਨੂੰ ਘੋਲੀਏ ਨੀ
ਗੁਜ਼ਰ ਗਈ ਬੀਤੀ ਗੱਲ ਹੋ ਚੁੱਕੀ ਮੂਤ ਵਿੱਚੋਂ ਨਾ ਮਛੀਆਂ ਟੋਲੀਏ ਨੀ
ਫਕਰ ਨਾਲ ਫਕੀਰਾਂ ਨੂੰ ਬੁਰਾ ਬੋਲੇਂ ਨਾਹੀਂ ਅਕਲ ਹਯਾ ਤੇ ਡੋਲੀਏ ਨੀ
ਸਰੇ ਖੈਰ ਜੋ ਹੱਸ ਕੇ ਆਣ ਦੀਜੇ ਲਈਏ ਦੁਆ ਤੇ ਮਿੱਠੜਾ ਬੋਲੀਏ ਨੀ
ਲਈਏ ਆਖ ਚੜ੍ਹਾਇਕੇ ਵੱਧ ਪੈਸਾ ਪਰ ਤੋਲ ਤੋਂ ਘੱਟ ਨਾ ਤੋਲੀਏ ਨੀ
ਹਰ ਕਿਸੇ ਦੇ ਨਾਲ ਪਿਆਰ ਕਰੀਏ ਅਤੇ ਕਿਬਰ ਦਾ ਭੇਦ ਨਾਂ ਖੋਲ੍ਹੀਏ ਨੀ
ਵਾਰਸਸ਼ਾਹ ਵੱਲ ਪਿਆ ਤਰੱਕਲੇ ਨੂੰ ਸਿੱਧਾ ਹੋਵੇ ਨਾ ਬਾਝ ਠਠੋਲੀਏ ਨੀ

ਕਲਾਮ ਸਹਿਤੀ

ਅਸੀਂ ਭੂਤ ਦੀ ਅਕਲ ਗਵਾ ਦਈਏ ਸਾਨੂੰ ਲਾ ਭਬੂਤ ਡਰਾਉਣਾ ਏਂ
ਦੇਖ ਸੋਹਣੀ ਨੱਢੜੀ ਹੋਵੇ ਜਿਥੇ ਉਥੇ ਜਾਇਕੇ ਝਾਤੀਆਂ ਪਾਉਣਾ ਏਂ
ਤਿ੍ੰਝਣ ਦੇਖਨੈ ਵਾਹੁਟੀਆਂ ਛੈਲ ਕੁੜੀਆਂ ਓਥੇ ਕਿੰਗਨੀ ਤਾਰ ਵਜਾਉਣਾ ਏਂ
ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ ਭੱਲਾ ਆਪ ਨੂੰ ਕੌਣ ਸਦਾਉਣਾ ਏਂ
ਓਹ ਪਈ ਹੈਰਾਨ ਹੈ ਨਾਲ ਜਹਿਮਤ ਘੜੀ ਘੜੀ ਕਿਉਂ ਪਿਆ ਅਕਾਉਣਾ ਏਂ

(੨੦੦)

ਕਲਾਮ ਸਹਿਤੀ

ਨਾ ਤੂੰ ਵੈਦ ਨਾ ਮਾਦਰੀ ਨਾ ਮੁੱਲਾਂ ਝਾੜੇ ਗੈਬ ਦੇ ਕਾਸਨੂੰ ਪਾਉਣਾ ਏਂ
ਚੋਰ ਚੂਹੜੇ ਵਾਂਗ ਹੈ ਤੰਨ੍ਹ ਤੇਰੀ ਪਈ ਜਾਪਦੀ ਸਿਰ ਫਹਾਉਣਾ ਏਂ
ਕਦੇ ਭੁਤਨਾ ਹੋਇਕੇ ਝੰਡ ਖੋਲੇਂ ਕਦੇ ਜੋਗ ਧਾਰੀ ਬਣ ਆਉਣਾ ਏਂ
ਇੱਟ ਸਿੱਟ ਫਗਵਾੜ ਤੇ ਕਵਾਰ ਗੰਦਲ ਇਹ ਬੂਟੀਆਂ ਕੱਢ ਵਿਖਾਉਣਾ ਏਂ
ਦਾਰੂ ਨਾ ਕਿਤਾਬ ਨਾ ਹੱਥ ਸ਼ੀਸ਼ੀ ਆਖ ਕਾਹੇ ਦਾ ਵੈਦ ਸਦਾਉਣਾ ਏਂ
ਜਾਹ ਘਰੋਂ ਅਸਾਡਿਓਂ ਨਿਕਲ ਭੇਖੀ ਨਹੀਂ ਜਟਾਂ ਦੀ ਜੂਟ ਖੁਹਾਉਣਾ ਏਂ
ਜਿਥੇ ਰੰਨਾਂ ਦਾ ਧੁੰਬਲਾ ਨਜ਼ਰ ਆਵੇ ਓਥੇ ਵੰਝਲੀ ਰਾਗ ਸੁਨਾਉਣਾ ਏਂ
ਖੋਹ ਬਾਵਰੀ ਖੱਪਰੀ ਭੰਨ ਤੋੜੂੰ ਅਤੇ ਹੋਰ ਕੀ ਲੀਕ ਲੁਆਉਣਾ ਏਂ
ਰੰਨਾਂ ਬਲ ਅਮਬਉਰ ਦਾ ਦੀਨ ਖੋਹਿਆ ਵਾਰਸਸ਼ਾਹ ਤੂੰ ਕੌਣ ਸਦਾਉਣਾ ਏਂ

ਕਲਾਮ ਜੋਗੀ

ਸਖ਼ਤ ਬੋਲ ਨਾ ਬੋਲ ਤੂੰ ਆਜਜ਼ਾਂ ਨੂੰ ਗਾਲ੍ਹੀਂ ਦੇ ਨਾ ਕੁੜੇ ਕੁਪੱਤੀਏ ਨੀ
ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੀ ਗੁੰਡੀਏ ਖਚਰੀਏ ਲੁਚੀਏ ਜੱਟੀਏ ਨੀ
ਕਰਾਮਾਤ ਫਕੀਰ ਦੀ ਦੇਖਨੀ ਏਂ ਖੈਰ ਰੱਬ ਤੋਂ ਮੰਗ ਸੁਪੱਤੀਏ ਨੀ
ਕੰਨ ਪਾਟਿਆਂ ਨਾਲ ਨਾ ਜ਼ਿੱਦ ਕੀਚੇ ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ
ਜੜ੍ਹ ਦੁਖ ਦਲਿਦਰਾਂ ਜਹਿਮਤਾਂ ਦੀ ਹੁਕਮ ਰੱਬ ਦੇ ਨਾਲ ਚਾ ਪੱਟੀਏ ਨੀ
ਸੁੱਕੀ ਨਦੀ ਨੂੰ ਅਸੀਂ ਵਗਾ ਦੇਈਏ ਅਤੇ ਵਹਿੰਦਿਆਂ ਪਲਕ ਵਿਚ ਅੱਟੀਏ ਨੀ
ਮਸਤੀ ਨਾਲ ਤਕੱਬਰੀ ਦਿਨੇ ਰਾਤੀ ਕਦੀ ਹੋਸ਼ ਦੀ ਅੱਖ ਪਰੱਤੀਏ ਨੀ
ਕੋਈ ਦੁੱਖ ਤੇ ਦਰਦ ਨਾ ਰਹੇ ਭੋਰਾ ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ
ਪੜ੍ਹ ਫੂਕੀਏ ਇੱਕ ਅਜ਼ਮੱਤ ਸੈਫੀ ਜੜ੍ਹ ਜਿੰਨ ਤੇ ਭੂਤ ਦੀ ਪੱਟੀਏ ਨੀ
ਤੇਰੀ ਭਾਬੀ ਦੇ ਦੁੱਖੜੇ ਦੂਰ ਹੋਵਣ ਅਸੀਂ ਮਿਹਰ ਜੇ ਚਾ ਪਲੱਟੀਏ ਨੀ
ਮੂੰਹੋਂ ਮਿੱਠੜੀ ਬੋਲ ਤੇ ਮੋਮ ਹੋਜਾ ਤਿ੍ੱਖਾ ਬੋਲ ਨਾ ਕਾਹਲੀਏ ਜੱਟੀਏ ਨੀ
ਜਾਂਦੇ ਸੱਭ ਅਜ਼ਾਰ ਯਕੀਨ ਕਰਕੇ ਏਸ ਫ਼ਕਰ ਦੇ ਕਦਮ ਜੇ ਚੱਟੀਏ ਨੀ
ਮਰਜ਼ ਨਾਲ ਕਰਾਮਤ ਦੇ ਦੂਰ ਕਰੀਏ ਜੇਕਰ ਇੱਕ ਦਵਾ ਚਾ ਸੱਟੀਏ ਨੀ
ਵਾਰਸਸ਼ਾਹ ਨਖਾਸ ਦੇ ਵਿੱਚ ਜਾ ਕੇ ਖੋਟੇ ਮਾਲ ਤੋਂ ਕੀ ਕੁਝ ਖੱਟੀਏ ਨੀ

ਕਲਾਮ ਸਹਿਤੀ

ਫਰਫੇਜ਼ੀਆ ਬੀਰ ਬਤਾਲੀਆ ਵੇ ਔਖੇ ਇਸ਼ਕ ਦੇ ਝਾਰਨੇ ਪਾਵਣੇ ਵੇ
ਨੈਣ ਵੇਖਕੇ ਮਾਰਨਾ ਏਂ ਫੂਕ ਸਾਹਵੀਂ ਸੁੱਤੇ ਪਰੇਮ ਦੇ ਨਾਗ ਜਗਾਵਣੇ ਵੇ
ਕਦੋਂ ਯੂਸਫੀ ਤਿੱਬ ਮੀਜ਼ਾਨ ਪੜ੍ਹਿਓਂ ਦਸਤੂਰ ਇਲਾਜ ਸਿਖਾਵਣੇ ਵੇ

(੨੦੧)

ਅਸਤਾਸ ਸਕੰਦਰੀ ਤਿੱਬ ਅਕਬਰ ਤੇ ਜਖੀਰਿਓਂ ਬਾਬ ਸਿਖਾਵਣੇ ਵੇ
ਕਾਨੂੰਨ ਮੂਜ਼ਬ ਤੌਫਾ ਮੋਮਨੀ ਭੀ ਤੇ ਕਫਾਫਾਯਾ ਮਨਸੂਰੀ ਥੀ ਪਾਵਣੇ ਵੇ
ਪਾਵਣ ਸੁੱਖ ਦੁਖ ਵੈਦ ਮਨੌਤ ਸੀਰਤ ਨਿ੍ਘੰਟ ਦੇ ਧਿਆਨ ਭੁਲਾਵਣੇ ਵ
ਕਰਾਬਾਦੀਨ ਸਫਾਫੀ ਤੇ ਕਾਦਰੀ ਭੀ ਅਤੇ ਨਾਬਿਆਂ ਇਨਸਾਨ ਪੜ੍ਹ ਜਾਵਣੇ ਵੇ
ਗਲਾਂ ਚਾ ਚਵਾ ਦੀਆਂ ਬਹੁਤ ਕਰਨੈਂ ਇਹ ਰੋਗ ਨਾ ਤੁੱਧ ਥੀਂ ਜਾਵਣੇ ਵੇ
ਰਤਨ ਜੋਤ ਤੇ ਸ਼ਾਖ ਮਲਮੀਤ ਸੋਝਨ ਸੁੱਖ ਦੇ ਗੰਗਾਸਤੀ ਆਵਣੇ ਵੇ
ਕਫਾਯਾ ਮਜਾਹ ਦਾ ਕਦੋਂ ਪੜ੍ਹਿਓਂ ਲੁਕਮਾਨ ਬੁਕਰਾਤ ਕਹਾਵਣੇ ਵੇ
ਅਰਸਤੂ ਤੇ ਜਾਲੀਨੂਸ ਬਣਿਓਂ ਸਾਡੇ ਜੀ ਨੂੰ ਮੂਲ ਨਾ ਭਾਵਣੇ ਵੇ ਨ
ਕਦੋਂ ਪੜ੍ਹਿਓਂ ਤੂੰ ਇਲਮ ਇਹ ਵੈਦਗੀ ਦਾ ਦੁੱਖ ਕਿਸੇ ਦੇ ਕਦੋਂ ਗਵਾਵਣੇ ਵੇ
ਕਦੋਂ ਪੜ੍ਹਿਓਂ ਤੂੰ ਖੈਰ ਮਨੁੱਖ ਸੀਰਤ ਐਵੇਂ ਅਕਲ ਦੇ ਡੰਮ੍ਹ ਪਏ ਲਾਵਣੇ ਵੇ
ਅਫਲਾਤੂਨ ਸ਼ਾਗਿਰਦ ਗੁਲਾਮ ਅਰਸਤੂ ਲੁਕਮਾਨ ਤੋਂ ਪੈਰ ਧੁਵਾਵਣੇ ਵੇ
ਫਲਸੂਰ ਜਹਾਨ ਦੀਆਂ ਅਸੀਂ ਰੰਨਾਂ ਸਾਡੇ ਮਕਰ ਦੇ ਭੇਤ ਪਏ ਲਾਵਣੇ ਵੇ
ਜਿੰਨ ਇਹ ਨੇ ਝੰਗ ਸਿਆਲ ਵਾਲੇ ਕਾਬੂ ਕਿਸੇ ਦੇ ਏਹ ਨਾ ਆਵਣੇ ਵੇ
ਇਨ੍ਹਾਂ ਮਕਰੀਆਂ ਤੋਂ ਕੌਣ ਹੋਵੇ ਚੰਗਾ ਠੱਗ ਫਿਰਦੇ ਰੰਨ ਵਲਾਵਣੇ ਵੇ
ਜਿਹੜੇ ਮਕਰ ਦੇ ਪੈਰ ਖਲਾਰ ਬੈਠੇ · ਬਿਨਾਂ ਫਾਟ ਖਾਧੇ ਨਹੀਂ ਜਾਵਣੇ ਵੇ
ਮੂੰਹ ਨਾਲ ਕਹਿਆ ਜਿਹੜੇ ਜਾਣ ਨਾਹੀਂ ਹੱਡ ਗੋਡੜੇ ਤਿਨਾਂ ਭਨਾਵਣੇ ਵੇ
ਵਾਰਸਸ਼ਾਹ ਇਹ ਮਾਰ ਹੈ ਵਸਤ ਐਸੀ ਜਿੰਨ ਭੂਤ ਤੇ ਦਿਓ ਨਿਵਾਵਣੇ ਵੇ

ਕਲਾਮ ਜੋਗੀ

ਇਹ ਰਸਮ ਕਦੀਮ ਹੈ ਜੋਗੀਆਂ ਦੀ ਉਹਨੂੰ ਮਾਰਦੇ ਨੇ ਜਿਹੜੀ ਟੂਰਕ ਦੀ ਏ
ਖੈਰ ਮੰਗਦੇ ਗਿਆਂ ਫਕੀਰ ਤਾਈਂ ਅਗੋਂ ਕੁੱਤਿਆਂ ਦੇ ਵਾਂਗ ਘੁਰਕ ਦੀ ਏ
ਇਹ ਖਸਮ ਨੂੰ ਖਾਣ ਨੂੰ ਕਿਵੇਂ ਦੇਸੀ ਜਿਹੜੀ ਖੈਰ ਦੇਂਦੀ ਪਈ ਝੂਰਕ ਦੀ
ਇਹ ਪੇਰ੍ਹਨੀ ਕੇ ਪਹਿਲਵਾਨਣੀ ਏਂ ਇਕੇ ਕੰਜਰੀ ਇਹ ਕਿਸੇ ਤੁਰਕ ਦੀ ਏ
ਅਸੀਂ ਚਾਲ ਰਵਾਲ ਸਿਖਾ ਲਈਏ ਖੱਚਰ ਵਾਂਗ ਜੋ ਦੌੜਦੀ ਦੁੜਕ ਦੀ ਏ
ਫਕਰਾਂ ਜੋਗੀਆਂ ਹੋਰ ਸੁਵਾਲੀਆਂ ਨੂੰ ਬੈਜ਼ੇ ਕੁਕੜੀ ਦੇ ਵਾਂਗ ਕੁੜਕ ਦੀ ਏ
ਪਹਿਲੇ ਫੂਕਕੇ ਅੱਗ ਮਤਾਬੀਆਂ ਨੂੰ ਪਿਛੋਂ ਸਰਦ ਪਾਣੀ ਵੇਖੋ ਬੁਰਕ ਦੀ ਏ
ਰੰਨ ਗੁੰਡੀ ਨੂੰ ਜਿਥੋਂ ਪੈਜ਼ਾਰ ਵੱਜਣ ਓਥੋਂ ਚੁੱਪ ਚੁਪਾਤੜੀ ਸੁਰਕ ਦੀ ਏ
ਇਕੋ ਝੱਟ ਦੇ ਨਾਲ ਮੈਂ ਪੱਟ ਲੈਣੀ ਜੇੜ੍ਹੀ ਜ਼ੁਲਫ ਗਲਾਂ ਉੱਤੇ ਲੁਟਕ ਦੀ ਏ
ਸਿਆਣੇ ਜਾਣਦੇ ਨੇ ਧਣੀ ਜਾਏ ਝੋਟੀ ਜੇੜ੍ਹੀ ਸਾਨ੍ਹ ਦੀ ਮੂਤਰੀ ਖੁਰਕ ਦੀ ਏ

ਫ਼ਕਰ ਜਾ ਮੰਗਣ ਖੈਰ ਭੁੱਖੇ ਮਰਦੇ ਅਗੋਂ ਸਗਾਂ ਵਾਂਗੂੰ ਪਈ ਦਰਕ ਦੀ ਏ
ਲੰਡੀ ਵਹਿੜ ਨੂੰ ਖ਼ੇਤਰੀ ਹਥ ਆਈ ਪਈ ਉੱਪਰੋਂ ਉੱਪਰੋਂ ਮੁਰਕ ਦੀ ਏ
ਆਟਾ ਖੈਰ ਨਾ ਪਾਉਂਦੀ ਫ਼ਕਰ ਤਾਈਂ ਸਗੋਂ ਬਾਂਦਰੀ ਵਾਂਗਰੂ ਘੁਰਕ ਦੀ ਏ
ਬਿਨ ਛੇੜਿਆਂ ਤੇ ਬਿਨ ਬੋਲਿਆਂ ਦੇ ਪਈ ਅੰਦਰੋਂ ਬਾਹਰੋਂ ਭੁੜਕ ਦੀ ਏ
ਤੇਰੇ ਮੌਰ ਫੁਰਕਣ ਮਾਰ ਖਾਣ ਉੱਤੇ ਸਵਾ ਮਨੀ ਮੁਤਹਿਰ ਭੀ ਫੁਰਕ ਦੀ ਏ
ਬੂਹੇ ਆਯਾਂ ਫਕੀਰਾਂ ਨੂੰ ਬੁਰਾ ਬੋਲੇਂ ਵਾਂਗ ਵੇਸਵਾ ਦੇ ਪਈ ਚੁਰਕ ਦੀ ਏ
ਕਦੀ ਰੰਨ ਪੰਕਾਰ ਨਾ ਰਹੇ ਗੁਝੀ ਮੰਦੀ ਨੀਤ ਵਾਲੀ ਓਵੇਂ ਖੁੜਕ ਦੀ ਏ
ਵਾਰਸਸ਼ਾਹ ਵਾਂਗੂੰ ਸਾਨੂੰ ਰੰਨ ਖਚਰੀ ਅੱਖ ਵਿਚ ਜਿਉਂ ਕੁੱਕਰੇ ਰੁੜਕ ਦੀ ਏ

ਕਲਾਮ ਸਹਿਤੀ

ਜੇੜ੍ਹੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬਲਾਂ ਠੀਕ ਮਰੀਂਦੀਂਆਂ ਨੇ
ਉਨ੍ਹਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਵਿੱਚ ਪੀਂਦੀਆਂ ਨੇ
ਉਹ ਡਾਇਣਾਂ ਜਾਣ ਕਬਾਬ ਹੋਈਆਂ ਜਿਹੜ੍ਹੀਆਂ ਬੇੜੀਆਂ ਨਾਲ ਖਹੀਂਦੀਆਂ ਨੇ
ਉਹ ਕਵਾਰੀਆਂ ਜਾਣ ਖਰਾਬ ਹੋਈਆਂ ਜਿਹੜ੍ਹੀਆਂ ਗਭਰੂਆਂ ਨਾਲ ਖੇਡੀਂਦੀਆਂ ਨੇ
ਉਹ ਇੱਕ ਦਿਨ ਫੇਰਸਨ ਆ ਘੋੜੇ ਕਿੜਾਂ ਜਿਨ੍ਹਾਂ ਦੀਆਂ ਨਿਤ ਸੁਣੀਂਦੀਆਂ ਨੇ
ਥੋੜੀ ਕਰਨ ਸੁਹਾਗ ਦੀ ਉਹ ਆਸਾ ਜਿਹੜੀਆਂ ਡਾਕੂਆਂ ਨਾਲ ਮੰਗੀਂਦੀਆਂ ਨੇ
ਜੋਕਾਂ ਇੱਕ ਦਿਨ ਪਕੜ ਨਚੋੜੀਅਨਗੀਆਂ ਅਣਪੁਣੇ ਲਹੂ ਨਿਤ ਪੀਂਦੀਆਂ ਨੇ
ਦਿੱਲ ਮਾਲ ਦੀਜੇ ਲੱਖ ਕੰਜਰੀ ਨੂੰ ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ
ਇਕ ਦਿਨ ਪਕੜੀਆਂ ਜਾਣਗੀਆਂ ਹਾਕਮਾਂ ਤੇ ਪ੍ਰਾਈ ਸੇਜ ਜੋ ਨਿੱਤਚੜ੍ਹੀਂਦੀਆਂ ਨੇ
ਇਕ ਦਿਨ ਗੜੇ ਵਸਾਵਸਨ ਉਹ ਘਟਾਂ ਹਾਠਾਂ ਜੋੜ ਕੇ ਨਿੱਤ ਗਰਜੀਂਦੀਆਂ ਨੇ
ਤੇਰੇ ਲੌਣ ਮੌਢੇ ਸਾਡੇ ਲੌਣ ਨਾੜੇ ਮੁਸ਼ਕਾਂ ਕਿਸੇ ਦੀਆਂ ਅੱਜ ਕੜਕੀਂਦੀਆਂ ਨੇ
ਜਟਾਂ ਜਿਹੜੀਆਂ ਪਿਆ ਵਖਾਉਣਾ ਏਂ ਹੁਣੇ ਅੱਗ ਦੇ ਨਾਲ ਸੜੀਂਦੀਆਂ ਨੇ
ਸਾਡਾ ਆਖਿਆਂ ਤੂੰ ਤਹਕੀਕ ਜਾਣੀ ਟੰਗਾਂ ਤੇਰੀਆਂ ਹੁਣੇ ਭਨੀਂਦੀਆਂ ਨੇ
ਮੁੜ ਜਾਹ ਜੇ ਜੋਗੀਆ ਭਲਾ ਚਾਹੇਂ ਨਹੀਂ ਸ਼ਾਮਤਾਂ ਤੁੱਧ ਫਸੀਂਦੀਆਂ ਨੇ
ਆਪ ਪੁੱਜ ਬੇਅਕਲ ਹੈਂ ਅਹਿਮਕਾ ਵੇ ਗਲਾਂ ਸੱਚੀਆਂ ਨਹੀਂ ਸਮਝੀਂਦੀਆਂ ਨੇ
ਜਿਣਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੀਂਦੀਆਂ ਨੇ
ਕੌਲ ਫ਼ਕਰ ਦਾ ਹੁਕਮ ਹੈ ਸੱਚ ਬੋਲਣ ਗਲਾਂ ਝੂਠੀਆਂ ਜੀਭ ਤਰਕੀਂਦੀਆਂ ਨੇ
ਵਾਰਸਸ਼ਾਹ ਜੋ ਲਿੱਖੀਆਂ ਤੋੜ ਦੀਆਂ ਨਹੀਂ ਕਿਸੇ ਤੋਂ ਮੂਲ ਪਰਤੀਂਦੀਆਂ ਨੇ

ਕਲਾਮ ਜੋਗੀ

ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ ਪੜ੍ਹ ਸੈਫੀਆਂ ਜ਼ੁੱਹਦ ਕਮਾਵਣੇ ਹਾਂ

(੨੦੩)

ਸੁਣੀਂ ਕੰਨ ਧਰਕੇ ਜ਼ਰਾ ਗੌਰ ਕਰੀਂ ਤੈਨੂੰ ਜੋਗ ਦਾ ਭੇਤ ਬਤਾਵਣੇ ਹਾਂ
ਅੱਧੀ ਰਾਤ ਜਾਂ ਲੋਕ ਅਰਾਮ ਕਰਦੇ ਅਸੀਂ ਉੱਠ ਕੇ ਕਾਰ ਕਮਾਵਣੇ ਹਾਂ
ਖੂਹੇ ਨੈਣਾਂ ਦੇ ਗੇੜ ਇਸ਼ਨਾਨ ਕਰੀਏ ਲੱਜਾਂ ਸੱਚੀਆਂ ਦਰਸ ਦੀ ਪਾਵਣੇ ਹਾਂ
ਮੂੰਹ ਫੇਰ ਦਾਤਨ ਇਸਤਗਫਾਰ ਵਾਲੀ ਤੇ ਕਦੂਰਤਾਂ ਬਾਹਰ ਵਗਾਵਣੇ ਹਾਂ
ਆਸਨ ਸ਼ੌਕ ਯਕੀਨ ਦੇ ਗੋਠ ਬਹਿਕੇ ਚਿੱਤ ਗੁਰਾਂ ਦਾ ਨਾਮ ਧਿਆਵਣੇ ਹਾਂ
ਹੋ ਕੇ ਆਸ ਹਜੂਰ ਸਤਿਗੁਰਾਂ ਅਗੇ ਚਰਨ ਚੁੰਮ ਕੇ ਸੀਸ ਨਿਵਾਵਣੇ ਹਾਂ
ਏਸ ਅੰਧ ਗੁਬਾਰ ਵਜੂਦ ਅੰਦਰ ਸ਼ਮਾਂ ਇਸ਼ਕ ਦੀ ਚਾ ਜਗਾਵਣੇ ਹਾਂ
ਸੁੰਮ ਬਕੁੰਮ ਹੋ ਕੇ ਸਾਸ ਘੁੱਟ ਲਈਏ ਅੱਗ ਵਾਂਗ ਪਤੰਗ ਜਲਾਵਣੇ ਹਾਂ
ਦਸਵੇਂ ਦੁਆਰ ਤੇ ਸਾਸ ਚੜ੍ਹਾਇਕੇ ਤੇ ਨਿਸ਼ਾ ਆਪਣੇ ਮੰਨ ਮਨਾਵਣੇ ਹਾਂ
ਪਏ ਝੂਟਨੇ ਹਾਂ ਮੁਢੋਂ ਮਸਤ ਹੋਕੇ ਜਦੋਂ ਕਿੰਗ ਦੀ ਤਾਰ ਵਜਾਵਣੇ ਹਾਂ
ਲੈਕੇ ਇਹ ਅਨੰਦ ਪਰਭਾਤ ਵੇਲੇ ਫੇਰ ਨਗਰ ਦੀ ਸੈਰ ਨੂੰ ਜਾਵਣੇ ਹਾਂ
ਜੋਹਦ ਕਰਨੇ ਹਾਂ ਖਾਸ ਖ਼ੁਦਾਅ ਦਾ ਨੀ ਕੁੱਝ ਖ਼ਲਕ ਦਾ ਨਹੀਂ ਧਰਾਵਣੇ ਹਾਂ
ਹਿਰਦੇ ਵਿੱਚ ਸਾਡੇ ਹਰਦਮ ਵੱਸ ਰਿਹਾ ਅਸੀਂ ਬਾਹਰੋਂ ਭੇਦ ਛਿਪਾਵਣੇ ਹਾਂ
ਬਚਨ ਗੁਰਾਂ ਦਾ ਏ ਸਾਨੂੰ ਸੈਰ ਕਰਨਾ ਅਸੀਂ ਫ਼ਕਰ ਦੇ ਬਾਲ ਸਦਾਵਣੇ ਹਾਂ
ਤੇਰੇ ਜਿਹੀਆਂ ਘੁਨਾ ਤਰੱਕਿਆਂ ਦੀ ਕੂਚ ਮਾਂਜ ਉਛਾਹਣ ਗਵਾਵਣੇ ਹਾਂ
ਹੋਕਾ ਸਚ ਦਾ ਦੇਵਨਾ ਫਰਜ਼ ਸਾਨੂੰ ਅਮਲ ਹਕ ਬਜਾ ਲਿਆਵਣੇ ਹਾਂ
ਹੋਵੇ ਚਾਹ ਤੇ ਸ਼ੌਕ ਦੀਦਾਰ ਰੱਖੇ ਓਹਨੂੰ ਆਪਣਾ ਆਪ ਵਿਖਾਵਣੇ ਹਾਂ
ਪਿੰਡ ਪਿੰਡ ਫਿਰਨ ਇਹ ਭੀ ਜ਼ੋਹਦ ਸਾਡਾ ਘਰੋ ਘਰੀ ਅਲੱਖ ਜਗਾਵਣੇ ਹਾਂ
ਦੁੱਖ ਦਰਦ ਬਲਾ ਸਭ ਦੂਰ ਹੁੰਦੇ ਕਦਮ ਜਿਨ੍ਹਾਂ ਦੇ ਵੇਹੜਿਆਂ ਪਾਵਣੇ ਹਾਂ
ਮਕਰ ਰੰਨ ਨੂੰ ਭੰਨਕੇ ਸਾਫ ਕਰਦੇ ਜਿੱਨ ਭੂਤ ਨੂੰ ਸਾੜ ਵਿਖਾਵਣੇ ਹਾਂ
ਨਕਸ ਲਿੱਖ ਕੇ ਫੂਕੀਏ ਚਾ ਨਾਸੀਂ ਜਾਏ ਸੂਲ ਦੀ ਜ਼ਾਤ ਗਵਾਵਣੇ ਹਾਂ
ਸਨੈ ਤਮਯਾਹ ਪੜ੍ਹਾਦਿ ਖਲਾਸ ਸਰਤ ਜੜਾਂ ਵੈਰੀ ਦੀਆਂ ਪੁੱਟ ਗੁਵਾਵਣੇ ਹਾਂ
ਦਿਲੋਂ ਜਿਸਦੇ ਚਾ ਤਵੀਜ਼ ਲਿੱਖੀਏ ਅਸੀਂ ਰੁੱਠੜਾ ਯਾਰ ਮਨਾਵਣੇ ਹਾਂ
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਣ ਜਗਾਵਣੇ ਹਾਂ
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ ਫੁੱਲ ਮੰਤ੍ ਕੇ ਚਾ ਸੰਘਾਵਣੇ ਹਾਂ
ਜਿਹੜੇ ਗਭਰੂ ਤੋਂ ਰੰਨ ਰਹੇ ਵਿੱਟਰ ਲੌਂਗ ਮੰਤ੍ਰ ਕੇ ਚਾ ਖੁਆਵਣੇ ਹਾਂ
ਓਹਨਾਂ ਵਹੁਟੀਆਂ ਦੇ ਦੁੱਖ ਦਰਦ ਜਾਂਦੇ ਫੱੜ ਹਿੱਕ ਤੇ ਹੱਥ ਫਿਰਾਵਣੇ ਹਾਂ
ਕੀਲ ਡਾਇਨਾਂ ਕੱਚੀਆਂ ਪੱਕੀਆਂ ਨੂੰ ਦੰਦ ਭੰਨ ਕੇ ਲਿਟਾਂ ਮੁਨਾਵਣੇ ਹਾਂ

(੨੦੪)

ਜਾਣ ਸੇਹਰ ਜਾਦੂ ਜਿਹੜੇ ਭੂਤ ਗੰਡੇ ਗੰਡਾ ਕੀਲ ਦੁਆਲੀ ਦਾ ਪਾਵਣੇ ਹਾਂ
ਜਿਹੜਾ ਕਰੇ ਸਾਡੇ ਨਾਲ ਹੁਜਤ ਬਾਜ਼ੀ ਉਹਨੂੰ ਟਿਚਕਰਾਂ ਨਾਲ ਉਡਾਉਣੇ ਹਾਂ
ਜਿਹੜੇ ਕੱਢ ਕੇ ਰਾਹ ਕੁਰਾਹ ਟੁਰਦੇ ਸਿਧੇ ਰਾਹ ਤੇ ਓਹਨਾਂ ਨੂੰ ਲਾਵਣੇ ਹਾਂ
ਕਿਸੇ ਨਾਲ ਜੇ ਵੈਰ ਵਿਰੋਧ ਹੋਵੇ ਓਹਨੂੰ ਭੂਤ ਮਸਾਣ ਚਮੜਾਵਣੇ ਹਾਂ
ਬੁਰਾ ਬੋਲਦੀ ਏ ਜਿਹੜੀ ਜੋਗੀਆਂ ਨੂੰ ਸਿਰ ਮੁੰਨ ਕੇ ਗੱਧੇ ਚੜ੍ਹਾਵਣੇ ਹਾਂ
ਜੈਂਦੇ ਨਾਲ ਮੁਦੱਪੜਾ ਠੀਕ ਹੋਵੇ ਉਹਨੂੰ ਬੀਰ ਬੈਤਾਲ ਪਹੁੰਚਾਵਣੇ ਹਾਂ
ਹੋ ਕੁਆਰੀ ਜੋ ਫੱਕਰਾਂ ਨਾਲ ਅੜਦੀ ਓਹਨੂੰ ਪੀਰ ਪੰਜਾਲ ਵਿਖਾਵਣੇ ਹਾਂ
ਜਿਨੂੰ ਇਸ਼ਕ ਤੇ ਮੁਸ਼ਕ ਦੀ ਖਬਰ ਨਾਹੀਂ ਉਹਨੂੰ ਆਪਣੀ ਗੱਲ ਸੁਣਾਵਣੇ ਹਾਂ
ਮੂੰਹ ਪਾਟੀਆਂ ਰੰਨ ਲੜਾਕੀਆਂ ਨੂੰ ਮਾਰ ਜ਼ਿਮੀਂ ਦੇ ਵਿੱਚ ਧਸਾਵਣੇ ਹਾਂ
ਸਾਡੇ ਫੱਨ ਉੱਤੇ ਜਿਹੜੀ ਸਿਦਕ ਰੱਖੇ ਦੁੱਖ ਦਰਦ ਤੇ ਮਰਜ਼ ਗਵਾਵਣੇ ਹਾਂ
ਅਸੀਂ ਖੇੜਿਆਂ ਦੇ ਘਰੋਂ ਇਕ ਬੂਟਾ ਹੁੱਕਮ ਰੱਬ ਦੇ ਨਾਲ ਪੁਟਾਵਣੇ ਹਾਂ
ਅਜੇ ਹਈ ਵੇਲਾ ਤੂੰ ਤਾਂ ਸਮਝ ਜਾਈਂ ਨਹੀਂ ਸੈਨਤਾਂ ਮਾਰ ਦਿਖਾਵਣੇ ਹਾਂ
ਵਾਰਸਸ਼ਾਹ ਜੇ ਹੋਰ ਨਾ ਦਾ ਲਗੇ ਸਿਰ ਤੇ ਪ੍ਰੇਮ ਜੜੀਆਂ ਚਾ ਪਾਵਣੇ ਹਾਂ

ਕਲਾਮ ਸਹਿਤੀ

ਤੁਸੀਂ ਖਾਸ ਮਹਿਬੂਬ ਅਲਾਹ ਦੇ ਹੋ ਏਸ ਵਹੁਟੜੀ ਨੂੰ ਕੋਈ ਸੂਲ ਹੈ ਜੀ
ਕੋਈ ਗੁੱਝੜਾ ਰੋਗ ਹੈ ਏਸ ਧਾਣਾ ਪਈ ਨਿਤ ਇਹ ਰਹੇ ਰੰਜੂਲ ਹੈ ਜੀ
ਹਥੋਂ ਲੁੜ੍ਹੀ ਵੈਂਦੀ ਲਾਹੂ ਲੱਥੜੀ ਹੈ ਵਹੁਟੀ ਹੋ ਜਾਂਦੀ ਮੱਖ਼ਤੂਲ ਹੈ ਜੀ
ਮੁੰਹੋਂ ਮਿਠੜੀ ਲਾਡ ਦੇ ਨਾਲ ਬੋਲੇ ਹਰ ਕਿਸੇ ਦੇ ਨਾਲ ਮਾਕੂਲ ਹੈ ਜੀ
ਮੂਧਾ ਪਿਆ ਹੈ ਝੁੱਗੜਾ ਨਿੱਤ ਸਾਡਾ ਇਹ ਵਹੁਟੜੀ ਘਰੇ ਦਾ ਸੂਲ ਹੈ ਜੀ
ਮੇਰੇ ਵੀਰ ਦੇ ਨਾਲ ਹੈ ਵੈਰ ਇਹਦਾ ਜੇਹਾ ਕਾਫ਼ਰਾਂ ਨਾਲ ਰਸੂਲ ਹੈ ਜੀ
ਅਗੇ ਏਸ ਦੇ ਸਾਹੁਰੇ ਹੱਥ ਬੱਧੀ ਜੋ ਕੁੱਝ ਆਖਦੀ ਸੱਭ ਕਬੂਲ ਹੈ ਜੀ
ਇਹ ਪਲੰਘ ਤੋਂ ਕਦੀ ਨਾ ਉੱਠ ਬੈਠੇ ਸਾਡੇ ਢਿੱਡ ਦੇ ਵਿਚ ਡੰਡੂਲ ਹੈ ਜੀ
ਨਿਤ ਵਾਂਗ ਅਜ਼ਾਰਿਆਂ ਕਰੇ ਗੱਲਾਂ ਸਾਡੇ ਝੁੱਗੜੇ ਵਿੱਚ ਅਧਮੂਲ ਹੈ ਜੀ
ਵਾਂਗ ਢੱਕਾਂ ਦੇ ਡੋਲੜੀ ਪਾ ਆਂਦੀ ਅਸਾਂ ਕੀਤਾ ਵਿਆਹ ਅਨਭੂਲ ਹੈ ਜੀ
ਸਾਡਾ ਵਾਹ ਨਾ ਪਿਆ ਪਰੱਖੀਓਂ ਤੂੰ ਬੜੀ ਡੌਲ ਤੇਰੀ ਮਜਹੂਲ ਹੈ ਜੀ
ਕਰੋ ਮਿਹਰ ਤੇ ਵਦੋ ਫਕੀਰ ਸਾਈਂ ਤੁਹਾਡੀ ਮੱਦਦੇ ਰੱਬ ਰਸੂਲ ਹੈ ਜੀ
ਬਾਝ ਪੁਛਿਆਂ ਸੁਖਨ ਨਾ ਮੂਲ ਕਰੀਏ ਦਾਨਸ਼ਮੰਦ ਦਾ ਇਹ ਮਾਮੂਲ ਹੈ ਜੀ
ਅਸਾਂ ਨਾਲ ਹਕਾਇਤਾਂ ਜੋੜ ਨਾਹੀਂ ਏਸ ਝਗੜਿਓਂ ਕੀ ਵਸੂਲ ਹੈ ਜੀ

(੨੦੫)

ਨੂਰ ਫਕਰ ਦਾ ਮੰਨਣਾ ਮਿਸਲ ਫਾਇਲ ਦੁਨੀਆਂਦਾਰ ਮਿਸਾਲ ਮਫ਼ਊਲ ਹੈ ਜੀ
ਤੇਰੀ ਸ਼ਾਖ ਬੁਰੀ ਪਿੰਡ ਵਿੱਚ ਵੱਜੀ ਲੋਕ ਕਹਿਣ ਲੜਾਈ ਦਾ ਮੂਲ ਹੈ ਜੀ
ਮੇਰੇ ਦਿਲ ਦੇ ਵਿੱਚ ਇਹ ਆਉਂਦੀ ਏ ਤੇਰੇ ਨਾਲ ਕਰਾਂ ਅੱਜ ਤੂਲ ਹੈ ਜੀ
ਨਹੀਂ ਤੇ ਮਾਰਕੇ ਇੱਕ ਚਪੇੜ ਤੇਰਾ ਸੱਭ ਕੱਢ ਸੁੱਟਾਂ ਜਿਤਨਾ ਪੂਲ ਹੈ ਜੀ
ਆਸ਼ਕ ਅਤੇ ਮਾਸ਼ੂਕ ਨੇ ਹੁਕਮ ਵਾਲੇ ਜੋ ਕੁੱਝ ਆਖਦੇ ਸੱਭ ਕਬੂਲ ਹੈ ਜੀ
ਵਾਰਸਸ਼ਾਹ ਤਬੀਬ ਨਾ ਕੋਈ ਮਿਲਿਆ ਮਰਜ਼ ਪਾਵੇ ਜੋ ਵਾਂਗ ਰਸੂਲ ਹੈ ਜੀ

ਕਲਾਮ ਜੋਗੀ ਅਤੇ ਸਹਿਤੀ

ਸਹਿਤੀ ਆਖਿਆ ਰਾਵਲਾ ਜੋਗੀਆ ਵੇ ਏਸ ਰੋਗ ਦਾ ਦੇਹ ਖਾਂ ਪਤਾ ਮੈਨੂੰ
ਹੱਥ ਵੇਖ ਕੇ ਕਰੋ ਇਲਾਜ ਇਸਦਾ ਰਖਾਂ ਨਜ਼ਰ ਜੋ ਦਿਓ ਫ਼ੁਰਮਾ ਮੈਨੂੰ
ਜੋਗੀ ਆਖਦਾ ਸੁਣੀ ਤੂੰ ਸਹਿਤੀਏ ਨੀ ਗੱਲਾਂ ਕੂੜੀਆਂ ਨਹੀਂ ਸੁਣਾ ਮੈਨੂੰ
ਚਿਹਰੇ ਅਖੀਆਂ ਦਾ ਜ਼ਰਾ ਰੰਗ ਵੇਖਾਂ ਨਾਲੇ ਦੇਹ ਕਾਰੂਰਾ ਦਿਖਾ ਮੈਨੂੰ
ਨਾੜੀ ਵੇਖ ਕੇ ਏਸ ਦੀ ਕਰਾਂ ਕਾਰੀ ਦੇਵੇ ਉੱਠ ਕੇ ਹੱਥ ਦਿਖਾ ਮੈਨੂੰ
ਰੋਗ ਕਾਸ ਤੋਂ ਚੱਲਿਆ ਕਰੋ ਜ਼ਾਹਰ ਮਜ਼ਾ ਮੂੰਹ ਦਾ ਦੇਹ ਬਤਾ ਮੈਨੂੰ
ਵਾਰਸਸ਼ਾਹ ਮੀਆਂ ਛੱਤੀ ਰੋਗ ਕੱਟਾਂ ਮਲਕੁਲ ਮੌਤ ਦੀ ਯਾਦ ਦਿਵਾ ਮੈਨੂੰ

ਕਲਾਮ ਸਹਿਤੀ

ਸਹਿਤੀ ਆਖਦੀ ਜੋਗੀਆ ਰਾਵਲਾ ਦੇ ਐਡੇ ਬੋਲ ਨਾ ਬੋਲ ਹੰਕਾਰੀਆ ਵੇ
ਕੁੱਲ ਨਫ਼ਸ ਨੂੰ ਜਾਇਕਾ ਮੌਤ ਦਾ ਏ ਰਜ਼ਾ ਰੱਬ ਦੀ ਦਿਲੋਂ ਵਿਸਾਰੀਆ ਵੇ
ਜ਼ੈਂਦੇ ਵਾਸਤੇ ਹੁਕਮ ਤਹਰੀਕ ਹੋਇਆ ਸਿਰ ਓਸਦੇ ਬਣੀ ਸੀ ਭਾਰੀਆ ਵੇ
ਝੁੱਗਾ ਨਬੀ ਦਾ ਹੂੰਝਕੇ ਸਾਫ਼ ਕੀਤਾ ਮਲਕਲ ਮੌਤ ਨੇ ਫੇਰ ਬੁਹਾਰੀਆਂ ਵੇ
ਓਹਦੀ ਖੇਡ ਦੇ ਭੇਦ ਨਾ ਕਿਸੇ ਲੱਧੇ ਜਿਹੜੀ ਉਸ ਨੇ ਖੇਡ ਖਿਲਾਰੀਆ ਵੇ
ਕਿਥੋਂ ਤੀਕ ਮੈਂ ਖੋਲ੍ਹ ਕੇ ਹਾਲ ਦੱਸਾਂ ਕੁਦਰਤ ਰੱਬ ਦੀ ਬਾਝ ਸ਼ੁਮਾਰੀਆ ਵੇ
ਸਹੀ ਕੀਤਾ ਹੀ ਕਿਹੜੇ ਦੁੱਖੜੇ ਨੂੰ ਅਤੇ ਕੇਹੜੀ ਮਰਜ਼ ਨਿਤਾਰੀਆ ਵੇ
ਅਗੇ ਕਿਸੇ ਦਾ ਹੈ ਇਲਾਜ ਕੀਤਾ ਇੱਕੇ ਨਵੀਂ ਕਿਤਾਬ ਵਿਚਾਰੀਆ ਵੇ
ਨਾਮ ਦੱਸ ਖਾਂ ਸਾਰੀਆਂ ਜ਼ਹਿਮਤਾਂ ਦਾ ਦੱਸ ਹੋਰ ਦਵਾ ਪਸਾਰੀਆ ਵੇ
ਵਾਰਸਸ਼ਾਹ ਮੀਆਂ ਤੇਰੀਆਂ ਹਿਕਮਤਾਂ ਨੂੰ ਜਿੰਦ ਜਾਨ ਮੇਰੀ ਵਾਰ ਵਾਰੀਆਂ ਦੇ

ਕਲਾਮ ਜੋਗੀ

ਸੁਣ ਸਹਿਤੀਏ ਜੋਬਨ ਮੱਤੀਏ ਨੀ ਤੈਨੂੰ ਸੱਚ ਦਾ ਸੁਖਨ ਅਲਾਉਣਾ ਹਾਂ
ਬਰਕਤ ਆਪਣੇ ਪੀਰ ਉਸਤਾਦ ਦੀ ਨੀ ਤੈਨੂੰ ਜ਼ਹਿਮਤਾਂ ਸੱਭ ਸੁਣਾਉਣਾ ਹਾਂ
ਜੇ ਕੁਝ ਪੁੱਛਣਾ ਸਹਿਤੀਏ ਪੁੱਛ ਲੈ ਨੀ ਹੁਣ ਗੱਲ ਨੂੰ ਮੁੜ ਮੁਕਾਉਣਾ ਹਾਂ

(੨੦੬)

ਟੁਣੇ ਸਾਏ ਦੇ ਡਬੇ ਦੇ ਕਰਾਂ ਝਾੜੇ ਬਾਲ ਲੋਰੀਆਂ ਨਾਲ ਵਲਾਉਣਾ ਹਾਂ
ਅਤੇ ਕਾਲਿਆਂ ਜਾਤਕਾਂ ਜੰਮਦਿਆਂ ਨੂੰ ਬਾਂਗ ਕੰਨ ਦੇ ਵਿਚ ਸੁਣਾਉਣਾ ਹਾਂ
ਮੁਸਹਲ ਹਥ ਅਲਾਹ ਦਾ ਦੇ ਕੇ ਤੇ ਪੰਡ ਔਗੁਣਾਂ ਦੀ ਸਿਰੋਂ ਲਾਹੁਣਾ ਹਾਂ
ਝੂਠੀਆਂ ਹਾਸਦਾਂ ਜ਼ਾਨੀਆਂ ਸ਼ਿਕੀਆਂ ਨੂੰ ਇਸਤਗਫ਼ਾਰ ਦੀ ਪੁੜੀ ਚਖਾਉਣਾ ਹਾਂ
ਕਥ ਕੁਟ ਮਾਜੂ ਮਾਈਂ ਫਟਕੜੀ ਭੀ ਰਿਹਮ ਰੰਨ ਦਾ ਖੁਸ਼ਕ ਕਰਾਉਣਾ ਹਾਂ
ਦਿਲ ਵਿਚ ਜੇ ਸ਼ੌਕ ਖੁਦਾ ਹੋਵੇ ਨਿਤ ਅਲਾ ਦਾ ਜ਼ਿਕਰ ਕਰਾਉਣਾ ਹਾਂ
ਕਲਬ ਸਣੇ ਲਤੀਫਿਆਂ ਨੂਰ ਹੋਵੇ ਰਾਹ ਹਕ ਦਾ ਖੋਲ੍ਹ ਵਖਾਉਣਾ ਹਾਂ
ਖੰਘ ਖੁਰਕ ਤੇ ਸਾਹ ਤੇ ਅੱਖ ਆਈ ਸੂਲ ਦੰਦ ਦੀ ਪੀੜ ਗੁਆਉਣਾ ਹਾਂ
ਸਰਸਾਮ ਸੌਦਾ ਜ਼ੁਕਾਮ ਨਜਲਾ ਏਹ ਸ਼ਰਬਤਾਂ ਨਾਲ ਹਟਾਉਣਾ ਹਾਂ
ਕੇਲੰਜ ਤਪਦਿਕ ਤੇ ਮੋਹਰਕਾ ਤਪ ਉਹਨੂੰ ਕਾੜਿਆਂ ਨਾਲ ਹਟਾਉਣਾ ਹਾਂ
ਜਿਹਨੂੰ ਲਿਫ ਅਤੇ ਇਸਤਕ ਹੋਵੇ ਲਹਿਮ ਤਲਬ ਤੇ ਵਾਉ ਵੰਜਾਉਣਾ ਹਾਂ
ਸ਼ੋਹਦਿਆਂ ਆਜਜ਼ਾਂ ਨੰਗਿਆਂ ਭੁਖਿਆਂ ਨੂੰ ਦਾਰੂ ਰਬ ਦੇ ਨਾਮ ਵਰਤਾਉਣਾ ਹਾਂ
ਦੌਲਤ ਮੰਦ ਜੋ ਮੁਫਤ ਵਿਚ ਖੈਰ ਚਾਹੇ ਓਹਨੂੰ ਟਿਚਕਰਾਂ ਨਾਲ ਉਡਾਉਣਾ ਹਾਂ
ਹੋਵੇ ਪਸਲੀ ਪੀੜ ਤੇ ਅਧਸਿਰ ਦੀ ਓਹਦਾ ਗੁਣਾ ਦਿਨ ਅਠਵੇਂ ਪਾਉਣਾ ਹਾਂ
ਲੂਤ ਫੋੜਿਆਂ ਅਤੇ ਗੰਭੀਰ ਚੰਬਲ ਤੇਲ ਲਾਇਕੇ ਜੜ੍ਹਾਂ ਪੁਟਾਉਣਾ ਹਾਂ
ਅਧਰੰਗ ਮੁਖ ਭੌਂ ਗਿਆ ਹੋਵੇ ਜਿਸ ਦਾ ਸ਼ੀਸ਼ਾ ਹਲਬ ਦਾ ਕਢ ਦਿਖਾਉਣਾ ਹਾਂ
ਮਿਰਗੀ ਹੋਗ ਤਾਂ ਲਾਹਕੇ ਪੈਰ ਛਿਤਰ ਰਖ ਨਕ ਤੇ ਚਾ ਸੰਘਾਉਣਾ ਹਾਂ
ਢਿਡ ਪੀੜ ਨੂੰ ਲੂਣ ਜਵੈਨ ਦੇ ਕੇ ਉਤਾਨਿਆਂ ਲੰਮਿਆਂ ਪਾਉਣਾ ਹਾਂ
ਦਿਲ ਕਿਸੇ ਦਾ ਜੇ ਪਰੇਸ਼ਾਨ ਹੋਵੇ ਸਦਾ ਢੋਲਿਆਂ ਨਾਲ ਪਰਚਾਉਣਾ ਹਾਂ
ਝੋਲਾ ਮਾਰ ਜਾਏ ਜਿਨ੍ਹਾਂ ਰੋਗੀਆਂ ਨੂੰ ਤਿਨਾਂ ਤੇਲ ਸੁਹਾਂਞਣਾ ਲਾਉਣਾ ਹਾਂ
ਬਾਂਹ ਸੁਕ ਜਾਏ ਤੰਗ ਸੁੰਨ ਹੋਵੇ ਤਦੋਂ ਤੇਲ ਅਰਿੰਡ ਲਗਾਉਣਾ ਹਾਂ
ਬਰਸ਼ ਸੁਰਖ ਸਫ਼ੈਦ ਸਿਆਹ ਰਤਾ ਮੁੰਜਸ਼ ਬਾਂਹ ਦਾ ਫਸਦ ਕਰਾਉਣਾ ਹਾਂ
ਅਠਾਰਾਂ ਜਿਨਸ ਜੁਕਾਮ ਨੂੰ ਦੂਰ ਕਰਾਂ ਚਾਂਦੀ ਧਾਂਤ ਅਕਸੀਰ ਖੁਆਉਣਾ ਹਾਂ
ਪਾਨਾ ਰੋਗ ਹੋਵੇ ਜਿਸ ਸਖਸ਼ ਤਾਈਂ ਉਹਨੂੰ ਊਠਣੀ ਦੁਧ ਦੁਆਉਣਾ ਹਾਂ
ਪਵੇ ਧਰਨ ਜੇ ਪਏ ਮਰੋੜ ਲਗਣ ਮਲ ਵਖੀਆਂ ਨਾਫ ਚੜਾਉਣਾ ਹਾਂ
ਲੰਮੇ ਸਾਹ ਜੇ ਹੋਣ ਹਟਕੋਰਿਆਂ ਤੇ ਮੂੰਹ ਵਿਚ ਸ਼ਹਿਦ ਤੇ ਦੁਧ ਚੁਆਉਣਾ ਹਾਂ
ਜਾਨ ਨਿਕਲੇ ਨਾਹੀਂ ਜੇ ਰਹੇ ਅਟਕੀ ਕਰਕੇ ਵੁਜ਼ੂ ਯਾਸੀਨ ਸੁਨਾਉਣਾ ਹਾਂ
ਜਿਸ ਕਚਾ ਕਢਾਉਨਾ ਰੰਨ ਹੋਵੇ ਘਘਰ ਵੇਲ ਉਬਾਲ ਪਿਲਾਉਣਾ ਹਾਂ

(੨੦੭)

ਸੰਢ ਰੰਨ ਦਾ ਕਰਾਂ ਇਲਾਜ ਪੱਕਾ ਨਾੜ ਗਿਟੇ ਦੀ ਤੁਰਤ ਛੁਡਾਉਣਾ ਹਾਂ
ਲਤੀਂ ਬਾਹੀਂ ਯਾਂ ਚਿੱਤੜੀਂ ਸੱਟ ਲਗੇ ਸੱਜੀ ਸਾਬਣਾਂ ਲੇਪ ਕਰਾਉਣਾ ਹਾਂ
ਸੁਹਲ ਰੰਨ ਨੂੰ ਚੂਕਣੇ ਹੋਣ ਪੀੜਾਂ ਲੱਤਾਂ ਦੇ ਕੇ ਜ਼ਰਾ ਦਬਾਉਣਾ ਹਾਂ
ਬੌਲ ਬੰਦ ਹੋਵੇ ਨਲੀਂ ਪੈਣ ਚੀਸਾਂ ਪਾਣੀ ਕੇਸੂਆਂ ਦਾ ਤੱਤਾ ਪਾਉਣਾ ਹਾਂ
ਪੀੜ ਹਣੋਂ ਦੀ ਟੁੱਕ ਨਾ ਖਾਣ ਦੇਵੇ ਓਹਨੂੰ ਘੱਤ ਜੰਬੂਰ ਪੁਟਾਉਣਾ ਹਾਂ
ਸ਼ਬ ਕੌਰ ਅੰਧਰਾਤਿਆਂ ਵਾਲਿਆਂ ਨੂੰ ਤਿੱਲੀ ਬਾਕਰੀ ਭੁੰਨ ਖਵਾਉਣਾ ਹਾਂ
ਜੇਕਰ ਮਰਦ ਨੂੰ ਰੰਨ ਦੀ ਲੈ ਹੋਵੇ ਠੁਠਾ ਹੱਥ ਵਿੱਚ ਤੁਰਤ ਫੜਾਉਣਾ ਹਾਂ
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ ਧਨੀਆ ਘੋਟਕੇ ਚਾ ਪਿਆਉਣਾ ਹਾਂ
ਜੇ ਕਿਸੇ ਨੂੰ ਬਾਦ ਫਿਰੰਗ ਹੋਵੇ ਰਸ ਕਪੂਰ ਤੇ ਲੌਂਗ ਦਿਵਾਉਣਾ ਹਾਂ
ਨਾਮਰਦ ਤਾਈਂ ਚੀਚ ਬਹੁਟੀਆਂ ਦਾ ਤੇਲ ਕੱਢ ਕੇ ਨਿਤ ਮਲਾਉਣਾ ਹਾਂ
ਪਰਮੇਹ ਸ਼ੁਜਾਕ ਤੇ ਛਾਹ ਮੂਤੇ ਓਹਨੂੰ ਇੰਦਰੀ ਝਾੜ ਕਰਾਉਣਾ ਹਾਂ
ਅਤੀਸਾਰ ਨਬਾਹੀਆ ਸੂਲ ਜਿਸਨੂੰ ਈਸਬਗੋਲ ਹੀ ਚਾ ਫਕਾਉਣਾ ਹਾਂ
ਜੇਕਰ ਕਿਸੇ ਨੂੰ ਇਸ਼ਕ ਦੀ ਚਾਟ ਲੱਗੇ ਓਹਨੂੰ ਪਾ ਜੱਫੀ ਲੰਮੀ ਪਾਉਣਾ ਹਾਂ
ਮਾਸਾ ਇਕ ਹਫੀਮ ਦਾ ਖਾਇਕੇ ਤੇ ਧੱਕੇ ਅਜਬ ਬਹਾਰ ਦੇ ਲਾਉਣਾ ਹਾਂ
ਮੁੱਖ ਨਾਲ ਉਸਦੇ ਮੁੱਖ ਜੋੜਕੇ ਤੇ ਪੇਡੂ ਨਾਲ ਉਹਦੇ ਪੇਡੂ ਲਾਉਣਾ ਹਾਂ
ਅਡ ਮਾਸ ਤੋਂ ਭਾਲਕੇ ਢੂੰਡ ਠੋਕਰ ਸਾਹ ਘੁੱਟ ਜ਼ਰਾ ਸੱਟ ਲਾਉਣਾ ਹਾਂ
ਆਮੋਂ ਸਾਮ੍ਹਣੇ ਮੱਥੜੇ ਜੋੜ ਕੇ ਕੇ ਹੱਟ ਹੱਟ ਕੇ ਟੱਕਰਾਂ ਲਾਉਣਾ ਹਾਂ
ਜਦੋਂ ਬਾਹੁੜੀ ਬਾਹੁੜੀ ਕਰਨ ਲਗੇ ਸਗੋਂ ਦੱਬ ਕੇ ਪੀਂਘ ਚੜਾਉਣਾ ਹਾਂ
ਜਿਸ ਵਕਤ ਹੋਵੇ ਕੰਮ ਰਾਸ ਸਾਰਾ ਹੱਥ ਨਾਲ ਚਾ ਪਰੇ ਹਟਾਉਣਾ ਹਾਂ
ਜਿਹੜੀ ਦਿਲ ਸੰਦਾ ਭੇਤ ਨਾ ਦੇਵੇ ਓਹਨੂੰ ਫੇਰ ਨਾ ਮੂਲ ਬੁਲਾਉਣਾ ਹਾਂ
ਵਾਰਸਸ਼ਾਹ ਜਿਹੜੀ ਉਠ ਬਹੇ ਨਾਹੀਂ ਓਹਨੂੰ ਹੱਥ ਭੀ ਮੂਲ ਨਾ ਲਾਉਣਾ ਹਾਂ

ਕਲਾਮ ਸਹਿਤੀ

ਲੱਖ ਵੈਦਗੀ ਵੈਦ ਲਗਾ ਥੱਕੇ ਧੁਰੋਂ ਟੁੱਟੜੀ ਕਿਸੇ ਨਾ ਜੋੜਨੀ ਵੇ
ਜਿਥੇ ਕਲਮ ਤਕਦੀਰ ਦੀ ਵੱਗ ਚੁੱਕੀ ਕਿਸੇ ਵੈਦਗੀ ਨਾਲ ਨ ਮੋੜਨੀ ਵੇ
ਤੇਰੀਆਂ ਮਿੰਨਤਾਂ ਅਤੇ ਅਹਿਸਾਨ ਕਿਹਾ ਗੰਢੀ ਓਸਦੀ ਕਿਸੇ ਨਾ ਤੋੜਨੀ ਵੇ
ਜਿਸ ਕੰਮ ਵਿੱਚ ਵਹੁਟੜੀ ਹੋਵੇ ਚੰਗੀ ਸੋਈ ਖੈਰ ਅਸਾਂ ਹੁਣ ਲੋੜਨੀ ਵੇ
ਕਰਾਮਾਤ ਹੋਵੇ ਫਿਰੇਂ ਮੰਗਦਾ ਕਿਉਂ ਜਿੰਦ ਵਿੱਚ ਨਾਹਕ ਦੇ ਬੋੜਨੀ ਵੇ
ਸਹਿਤੀ ਆਖਦੀ ਰਾਵਲਾ ਮਕਰੀਆ ਵੇ ਜੜ੍ਹ ਝੂਠੇ ਦੀ ਰਬ ਅਖੋੜਨੀ ਵੇ

(੨੦੮)

ਬਿਨਾਂ ਸਦਿਓਂ ਪੁਛਿਓਂ ਵੈਦ ਬਣਿਓਂ ਤੇਰੀ ਵੈਦਗੀ ਕਿਸੇ ਨਾ ਲੋੜਨੀ ਵੇ
ਜੇ ਤੂੰ ਮਰਜ਼ ਪਛਾਣਕੇ ਲੱਭ ਲਵੇਂ ਤੇਰੀ ਹਿਕਮਤ ਹੁਣੇ ਚਾ ਲੋੜਨੀ ਵੇ
ਵਾਰਸਸ਼ਾਹ ਅਜ਼ਾਰ ਹੋਰ ਸੱਭ ਮੁੜਦੇ ਇਹ ਤਕਦੀਰ ਨਾ ਕਿਸੇ ਨੇ ਮੋੜਨੀ ਵੇ

ਕਲਾਮ ਜੋਗੀ

ਮਿਨਜ਼ੋਕਾ ਜ਼ੌਹਕਾ ਹੁਕਮ ਹੋਯਾ ਗੱਲ ਫ਼ਕਰ ਦੀ ਨੂੰ ਨਾਹੀਂ ਹੱਸੀਏ ਨੀ
ਜੋ ਕੁਝ ਕਹਿਣ ਫਕੀਰ ਸੋ ਰੱਬ ਕਰਦਾ ਆਖੇ ਫ਼ਕਰ ਦੇ ਤੋਂ ਨਾਹੀਂ ਨੱਸੀਏ ਨੀ
ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ ਨਿੱਤ ਪਹਿਨੀਏ ਖਾਵੀਏ ਵੱਸੀਏ ਨੀ
ਭਲਾ ਬੁਰਾ ਜੋ ਦੇਖੀਏ ਮੀਤ ਕਰੀਏ ਭੇਤ ਫ਼ਕਰ ਦਾ ਮੂਲ ਨਾ ਦੱਸੀਏ ਨੀ
ਹੱਥ ਬੰਨ੍ਹ ਫਕੀਰ ਤੇ ਸਿਦਕ ਕੀਜੇ ਨਾਹੀਂ ਟੋਪੀਆਂ ਸੇਲੀਆਂ ਖੱਸੀਏ ਨੀ
ਦੁੱਖ ਦਰਦ ਤੇਰੇ ਸੱਭੇ ਜਾਣ ਕੁੜੀਏ ਭੇਤ ਜੀਉ ਦਾ ਖੋਲ੍ਹ ਜਾਂ ਦੱਸੀਏ ਨੀ
ਮੁੱਖ ਖੋਲ੍ਹ ਵਿਖਾਏਂ ਤਾਂ ਹੋਵੇਂ ਚੰਗੀ ਆਲੀ ਭੋਲੀ ਅਯਾਨੀਏਂ ਸੱਸੀਏ ਨੀ
ਰੱਬ ਆਣ ਸਬਬ ਜਾਂ ਮੇਲਦਾ ਏ ਖੈਰ ਹੋ ਜਾਂਦੀ ਨਾਲ ਲੱਸੀਏ ਨੀ
ਪਾਕਦਾਮਨੀ ਦੀ ਹੋਵੇ ਖੁਸ਼ੀ ਤਾਹੀਂ ਰਾਜ਼ੀ ਹੋ ਘਰਬਾਰ ਵਿੱਚ ਵੱਸੀਏ ਨੀ
ਸਿਦਕ ਨਾਲ ਫਕੀਰ ਦੇ ਕਦਮ ਚੁੰਮੋਂ ਅਨੀ ਹੁਸਨ ਗੁਮਾਨ ਸਰੱਸੀਏ ਨੀ
ਸੁਲਹ ਕੀਤਿਆਂ ਫਤ੍ਹੇ ਜੇ ਹੱਥ ਆਵੇ ਕਮਰ ਜੰਗ ਤੇ ਮੂਲ ਨਾ ਕੱਸੀਏ ਨੀ
ਤੇਰੇ ਦਰਦ ਦਾ ਸੱਭ ਇਲਾਜ ਮੈਥੇ ਵਾਰਸਸ਼ਾਹ ਨੂੰ ਭੇਦ ਜੇ ਦੱਸੀਏ ਨੀ

ਕਲਾਮ ਸਹਿਤੀ

ਸਹਿਤੀ ਗੱਜ ਕੇ ਆਖਦੀ ਛੱਡ ਜੱਟਾ ਖੋਹ ਸਭ ਨਵਾਲੀਆਂ ਸੱਟੀਆਂ ਨੀ
ਹੋਰ ਸਭ ਜਾਤਾਂ ਠਗ ਖਾਧੀਆਂ ਨੀ ਪਰ ਏਸ ਵੇਹੜੇ ਵਿਚ ਜੱਟੀਆਂ ਨੀ
ਇਹ ਰਮਜ਼ ਨਾ ਸੁਣੀ ਹੈ ਰਾਵਲਾ ਵੇ ਰੰਨਾਂ ਜੱਟੀਆਂ ਹੋਰ ਸਭ ਚੱਟੀਆਂ ਨੀ
ਤੇਰੀ ਪੀਰੀ ਫਕੀਰੀ ਸਭ ਘੋਲ ਦਈਏ ਸਾਡੇ ਨਾਲ ਜੇ ਕਰੇਂ ਇਕੱਠੀਆਂ ਨੀ
ਕਦੀ ਵੈਦ ਹਕੀਮ ਬਣ ਆਵਣਾ ਏਂ ਗਲਾਂ ਕਰਨੈਂ ਬਹੁਤ ਉਪੱਠੀਆਂ ਨੀ
ਅਸਾਂ ਏਤਨੀ ਗੱਲ ਮਾਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਡੱਟੀਆਂ ਨੀ
ਘਰ ਜ਼ਟਾਂ ਦੇ ਮੰਗ ਨਾ ਡਿੱਠਿਓ ਈ ਮੰਗ ਡਿੱਠਿਓ ਖੋਜਿਆਂ ਹੱਟੀਆਂ ਨੀ
ਰਮਜ਼ਦਾਰ ਗਲਾਂ ਤੇਰੀਆਂ ਵਾਂਗ ਤਾਰਾਂ ਤੰਦੂਏ ਵਾਂਗ ਖਲਾਰ ਕੇ ਸੱਟੀਆਂ ਨੀ
ਕੁਤੇ ਛੇੜਕੇ ਵਿਹੜੇ ਦੇ ਮਗਰ ਲਾਊਂ ਫਿਰੇਂ ਬੰਨ੍ਹਦਾ ਪੱਟੀਆਂ ਵੱਟੀਆਂ ਨੀ
ਜਿਨ੍ਹਾਂ ਜੱਟੀਆਂ ਦੇ ਨਾਲ ਅੜੀ ਬੱਧੀ ਉਨ੍ਹਾਂ ਕੁੱਝ ਨਾ ਖੱਟੀਆਂ ਖੱਟੀਆਂ ਨੀ
ਛਡਣ ਸੁਰਖ ਸਫੈਦ ਨਾ ਸਬਜ਼ ਪੀਲਾ ਇਹ ਮਹਿਰੀਆਂ ਨੀਲੀਆਂ ਪੱਟੀਆਂ ਨੀ

(੨੦੯)

ਪਰ ਅਸਾਂ ਵੀ ਜਿਨ੍ਹਾਂ ਨੂੰ ਹੱਥ ਲਾਯਾ ਓਹ ਬੂਟੀਆਂ ਜੜ੍ਹਾਂ ਤੋਂ ਪੱਟੀਆਂ ਨੀ
ਕਿਤੇ ਦੇਣ ਲਾਰੇ ਕਿਤੇ ਕਰਨ ਕਾਰੇ ਕਿਤੇ ਫੇਰ ਨਾ ਵਾਂਹਦੀਆਂ ਵੱਟੀਆਂ ਨੀ
ਤੇਰੇ ਜਿਹਿਆਂ ਚਾਲਾਕ ਖਦਾਰਕਾਂ ਨੂੰ ਅਸਾਂ ਮਾਰੀਆਂ ਘੱਤਕੇ ਛੱਟੀਆਂ ਨੀ
ਡੂਮਾਂ ਰਾਵਲਾਂ ਕੁੱਤਿਆਂ ਜੋਗੀਆਂ ਦੀਆਂ ਜੀਭਾਂ ਧੁਰੋਂ ਸ਼ੈਤਾਨ ਨੇ ਚੱਟੀਆਂ ਨੀ
ਪੇਲੇ ਢਿੱਡ ਤੇ ਅਕਲ ਦੀ ਮਾਰ ਬਹੁਤੀ ਚਾਹਾਂ ਪੀਣ ਤ੍ਬੇਹੀਆਂ ਖੱਟੀਆਂ ਨੀ
ਹੁਣ ਜੋਗੀਆ ਕਰੇਂ ਪਖੰਡ ਕੈਸਾ ਤੰਦੂਏ ਵਾਂਗ ਤਾਰਾਂ ਤੇਰੀਆਂ ਕੱਟੀਆਂ ਨੀ
ਵਾਰਸਸ਼ਾਹ ਨਾ ਮਾਰ ਹੁਣ ਹੋਰਨਾਂ ਨੂੰ ਜੜ੍ਹਾਂ ਆਪਣੇ ਆਪ ਦੀਆਂ ਪੱਟੀਆਂ ਨੀ

ਕਲਮ ਜੋਗੀ

ਹੌਲੀ ਸਹਿਜ ਸੁਭਾ ਦੀ ਗੱਲ ਕੀਜੇ ਨਾਹੀਂ ਕੜਕੀਏ ਬੋਲੀਏ ਗੱਜੀਏ ਨੀ
ਲੱਖ ਝੱਟ ਤਰਲੇ ਫਿਰੇ ਕੋਈ ਕਰਦਾ ਦਿਤੇ ਰੱਬ ਦੇ ਬਾਝ ਨਾ ਰੱਜੀਏ ਨੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਦੁੱਖ ਔਗੁਣਾਂ ਹੋਣ ਤਾਂ ਕੱਜੀਏ ਨੀ
ਅਸੀਂ ਨਜ਼ਰ ਕਰੀਏ ਤੁਰਤ ਹੋਣ ਰਾਜ਼ੀ ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ
ਚੌਦਾਂ ਤਬਕਾਂ ਦੀ ਖ਼ਬਰ ਫ਼ਕੀਰ ਰੱਖਣ ਮੂੰਹ ਤਿਨ੍ਹਾਂ ਤੋਂ ਕਾਸਨੂੰ ਕੱਜੀਏ ਨੀ
ਜੈਂਦੇ ਹੁਕਮ ਵਿੱਚ ਮਾਲ ਤੇ ਜਾਨ ਹੋਵੇ ਓਸ ਰੱਬ ਤੋਂ ਕਾਸਨੂੰ ਭੱਜੀਏ ਨੀ
ਸਾਰੀ ਉਮਰ ਜੋ ਪਲੰਘ ਤੇ ਰਹੇ ਨੱਢੀ ਏਸੇ ਅਕਲ ਦੇ ਨਾਲ ਕੁਚੱਜੀਏ ਨੀ
ਸ਼ਰਮ ਜੇਠ ਤੇ ਸਹੁਰਿਓਂ ਕਰਨ ਆਈ ਮੂੰਹ ਫ਼ਕਰਾਂ ਤੋਂ ਕਾਹਨੂੰ ਕੱਜੀਏ ਨੀ
ਜਿਨ੍ਹਾਂ ਚੂੰਡੀਆਂ ਨਾਲ ਏਹ ਮੁੱਖ ਡਿਠੇ ਫੇਰ ਉਨਾਂ ਤੋਂ ਕਾਸਨੂੰ ਭੱਜੀਏ ਨੀ
ਵਾਰਸਸ਼ਾਹ ਤਦ ਇਸ਼ਕ ਦੀ ਨਜ਼ਰ ਦਿੱਸੇ ਜਦੋਂ ਆਪਣੇ ਆਪ ਨੂੰ ਕੱਜੀਏ ਨੀ

ਕਲਾਮ ਸਹਿਤੀ

ਕੇਹੀ ਵੈਦਗੀ ਆਣ ਜਗਾਇਓ ਈ ਕਿਸ ਵੈਦ ਨੇ ਦੱਸ ਪੜਾਇਓਂ ਵੇ
ਵਾਂਗ ਚੌਧਰੀ ਆਣਕੇ ਵੈਦ ਬਣਿਓਂ ਕਿੱਸ ਚਿੱਠੀਆਂ ਘੱਲ ਸਦਾਇਓਂ ਵੇ
ਸੇਲੀ ਟੋਪੀਆਂ ਪਹਿਨ ਲੰਗੂਰ ਵਾਂਗੂੰ ਤੂੰ ਤਾਂ ਸ਼ਾਹ ਭੋਲੂ ਬਣ ਆਇਓਂ ਵੇ
ਵਡੇ ਦਗੇ ਤੇ ਫੰਧ ਫਰੇਬ ਪੜਿਓਂ ਐਵੇਂ ਪਾੜਕੇ ਕੰਨ ਗਵਾਇਓਂ ਵੇ
ਨਾ ਤੂੰ ਜਣਿਓਂ ਨਾ ਫ਼ਕੀਰ ਰਹਿਓਂ ਐਵੇਂ ਮੁੰਨਕੇ ਘੋਨ ਕਰਾਇਓਂ ਵੇ
ਬੁਰੇ ਦਿਨਾਂ ਦੀਆਂ ਭੈੜੀਆਂ ਵਾਦੀਆਂ ਨੀ ਅੱਜ ਰੱਬ ਨੇ ਠੀਕ ਕੁਟਾਇਓਂ ਵੇ
ਵਾਰਸਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿੱਸ ਵਾਸਤੇ ਰੱਬ ਬਣਾਇਓਂ ਵੇ

ਕਲਾਮ ਜੋਗੀ

ਤੇਰੀ ਤਬ੍ਹਾ ਚਲਾਕ ਹੈ ਛੈਲ ਛਿਦਰ ਚੋਬਾਂ ਵਾਂਗ ਕੀ ਸੇਲੀਆਂ ਸੱਲੀਆਂ ਨੀ
ਪੈਰੀਂ ਬਿਲੀਆਂ ਹੋਣ ਫਰਿੰਦੀਆਂ ਦੇ ਤੇਰੀ ਜੀਭ ਹਰਯਾਰੀਏ ਬਿੱਲੀਆਂ ਨੀ

(੨੧੦)

ਕਿਸੇ ਏਸਨੂੰ ਚਾ ਮਸਾਨ ਘੱਤੇ ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ
ਸਹੰਸਧੂਪ ਅਤੇ ਹੋਰ ਫੁੱਲ ਹਰਮਲ ਹਰੇ ਸਰੀਂਹਦੀਆਂ ਛਮਕਾਂ ਗਿੱਲੀਆਂ ਨੀ
ਝਬ ਕਰਾਂ ਮੈਂ ਜਤਨ ਝੜ ਜਾਣ ਕਾਮਣ ਅਨੀ ਕਮਲੀਓ ਹੋ ਨਾ ਢਿੱਲੀਆਂ ਨੀ
ਸਾਨੂੰ ਰੱਬ ਨੇ ਇਹ ਤੌਫੀਕ ਦਿੱਤੀ ਏਵੇਂ ਮਾਰਦੀ ਫਿਰੇਂ ਤੂੰ ਖਿੱਲੀਆਂ ਨੀ
ਕਹਿਆ ਜੋਗੀ ਨੇ ਰੋਗ ਸਭ ਦੱਸ ਦੇਵਾਂ ਸਾਨੂੰ ਰੱਬ ਸੱਚੇ ਖਬਰਾਂ ਘੱਲੀਆਂ ਨੀ
ਹੁਕਮ ਕਰੋ ਤਾਂ ਬੈਠ ਇਲਾਜ ਕਰਾਂ ਏਸ ਰੋਗ ਦੀਆਂ ਗੱਲਾਂ ਅਵੱਲੀਆਂ ਨੀ
ਹੱਥ ਫੇਰਕੇ ਧੂਪ ਤੇ ਕਰਾਂ ਝਾੜਾ ਫੇਰੇ ਨੈਣ ਤੇ ਮਾਰ ਦੇ ਖਿੱਲੀਆਂ ਨੀ
ਕਿਹਾ ਰੋਗ ਹੈ ਦੱਸ ਇਸ ਵਹੁਟੜੀ ਨੂੰ ਅਤੇ ਮਾਰਦੀ ਹੈਂ ਟਰਪੱਲੀਆਂ ਨੀ
ਰੱਬ ਵੈਦ ਪੱਕਾ ਘਰ ਘੱਲਿਆ ਜੇ ਫਿਰੋ ਢੂੰਡ ਦੇ ਪੂਰਬ ਤੇ ਦਿੱਲੀਆਂ ਨੀ
ਵਾਰਸਸ਼ਾਹ ਪ੍ਰੇਮ ਦੀ ਜੜੀ ਘਤੀ ਅੱਖੀਂ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ

ਕਲਾਮ ਸਹਿਤੀ

ਮੇਰੇ ਨਾਲ ਕੀ ਪਾਯਾ ਈ ਵੈਰ ਚਾਕਾ ਮਥਾ ਸੌਂਕਣਾਂ ਵਾਂਗ ਕੀ ਡਾਹਿਆ ਈ
ਏਵੇ ਘੂਰਕੇ ਮੁਲਕ ਨੂੰ ਫਿਰੇਂ ਖਾਂਦਾ ਕਦੀ ਜੋਤਰਾ ਮੂਲ ਨਾ ਵਾਹਿਆ ਈ
ਮਾਂ ਬਾਪ ਗੁਰੂ ਘਰ ਛੱਡਿਆ ਈ ਕਿਸੇ ਨਾਲ ਨਾ ਕਦੇ ਨਿਬਾਹਿਆ ਈ
ਡੱਬੀ ਪੁਰੇ ਦਿਆ ਲੱਲ ਵਲੱਲਿਆ ਵੇ ਅਸਾਂ ਨਾਲ ਕੀ ਖਚਰ ਪੁਚਾਇਆ ਈ
ਕਿਸੇ ਜੋਗੀੜੇ ਪਕੜ ਫ਼ਕੀਰ ਕੀਤੋ ਅਨਜਾਣ ਕਕੇਹੜਾ ਫਾਹਿਆ ਈ
ਬੁਢੀ ਮਾਂ ਨੂੰ ਰੋਂਦੀ ਛੱਡ ਆਓਂ ਓਹਦਾ ਅਰਸ਼ ਦਾ ਕਿੰਗਰਾ ਢਾਹਿਆ ਈ
ਪੇਟ ਰੱਖ ਕੇ ਆਪਣਾ ਆਪ ਪਾਲੇਂ ਕਿਤੇ ਰੰਨ ਨੂੰ ਚਾ ਤਰਾਹਿਆ ਈ
ਸੁਆਹ ਲਾਈਆ ਬਾਣਨਾ ਉਲਟੀਆਈ ਐਵੇਂ ਕੱਪੜਾ ਚੀਥੜਾ ਲਾਹਿਆ ਈ
ਆ ਆਖਨੀ ਹਾਂ ਟੱਲ ਜਾਹ ਸਾਥੋਂ ਭੌਂਦੂ ਸਾਧ ਲਧੋਂਦੜਾ ਆਇਆ ਈ
ਵਾਰਸਸ਼ਾਹ ਮੀਆਂ ਓਥੇ ਅੱਕ ਜੰਮੇ ਜਿੱਥੇ ਆਸ਼ਕਾਂ ਜੋਤਰਾ ਲਾਇਆ ਈ

ਕਲਾਮ ਜੋਗੀ

ਮਾਨ ਮੱਤੀਏ ਰੂਪ ਗੁਮਾਨ ਭਰੀਏ ਭੈੜੇ ਕਾਰੀਏ ਗਰਬ ਗਹੇਲੀਏ ਨੀ
ਐਡੇ ਫੰਧ ਫ਼ਰੇਬ ਨੇ ਯਾਦ ਤੈਨੂੰ ਕਿਸੇ ਵਡੇ ਉਸੱਤਾਦ ਦੀ ਚੇਲੀਏ ਨੀ
ਏਸ ਹੁਸਨ ਦਾ ਨਾਂਹ ਗੁਮਾਨ ਕਰੀਏ ਮਾਨ ਮੱਤੀਏ ਨੈਣ ਸੁਰਮੇਲੀਏ ਨੀ
ਤੇਰੀ ਭਾਬੀ ਦੀ ਨਹੀਂ ਪਰਵਾਹ ਸਾਨੂੰ ਵੱਡੀ ਹੀਰ ਦੀਏ ਅੰਗ ਸਹੇਲੀਏ ਨੀ
ਮਿਲੇ ਸਿਰ ਨੂੰ ਨਾਂਹ ਵਿਛੋੜ ਦਈਏ ਸਗੋਂ ਵਿੱਛੜੇ ਸਿਰਾਂ ਨੂੰ ਮੇਲੀਏ ਨੀ
ਕਿਹਾ ਵੈਰ ਫਕੀਰ ਦੇ ਨਾਲ ਚਾਇਓ ਪਿੱਛਾ ਛੱਡ ਅਨੋਖੀਏ ਲੇਲੀਏ ਨੀ

(੨੧੧)

ਇਹ ਜੱਟੀ ਸੀ ਕੂੰਜ ਤੇ ਜੱਟ ਉਲੂ ਪਰੀ ਬੱਧੀਆ ਜੇ ਗਲ ਖੇਲੀਏ ਨੀ
ਵਾਰਸਸ਼ਾਹ ਦੇ ਨਾਲ ਹਮਜਿਨਸ ਹੁੰਦੇ ਭੌਰ ਤਾਜਨਾਂ ਗੱਧੇ ਨਾ ਮੇਲੀਏ ਨੀ

ਹੀਰ ਦਾ ਰਾਂਝੇ ਦੀ ਅਵਾਜ਼ ਨੂੰ ਪਛਾਨਣਾ

ਹੀਰ ਕੰਨ ਧਰਿਆ ਇਹ ਕੌਣ ਆਯਾ ਕੋਈ ਏਹ ਤਾਂ ਹੈ ਦਰਦਖਾਹ ਮੇਰਾ
ਜੇਹੜਾ ਭੌਰ ਤਾਜਨ ਮੈਨੂੰ ਆਖਦਾ ਹੈ ਅਤੇ ਗੱਧਾ ਬਨਾਯਾ ਸੂ ਚਾ ਖੇੜਾ
ਮਤੇ ਚਾਕ ਮੇਰਾ ਕਿਵੇਂ ਆਣ ਮੇਲੇ ਕਿਸੇ ਨਾਲ ਸਬੱਬ ਅਲਾਹ ਮੇਰਾ
ਮੈਂ ਤਾਂ ਓਸਦੇ ਨਾਲ ਉੱਠ ਕਰਾਂ ਝਗੜਾ ਹੋਰ ਪੇਸ਼ ਨਹੀਂ ਜਾਣਦਾ ਵਾਹ ਮੇਰਾ
ਮੇਰੇ ਆਖਣੇ ਨੂੰ ਭਾਵੇਂ ਮੰਨਿਓਂ ਸੂ ਮਿਹਰਬਾਨ ਹੋਯਾ ਬੇਪਰਵਾਹ ਮੇਰਾ
ਮਤਾਂ ਕੰਨ ਪੜਵਾਕੇ ਮੀਏਂ ਰਾਂਝੇ ਘੱਤ ਮੁੰਦਰਾਂ ਤੇ ਲਿਆ ਰਾਹ ਮੇਰਾ
ਹਮਰਾਜ਼ ਬਾਝੋਂ ਕੌਣ ਕਰੇ ਰਮਜ਼ਾਂ ਪੌਂਦਾ ਹੋਰ ਤੇ ਨਹੀਂ ਵਸਾਹ ਮੇਰਾ
ਕੁੜੀਆਂ ਜੋਗੀ ਦੀ ਗੱਲ ਰੜਕਾਂ ਦੀਆਂ ਸਨ ਭਾਵੇਂ ਸੈਰ ਚੜ੍ਹਿਆ ਬਾਦਸ਼ਾਹ ਮੇਰਾ
ਓਹਦੇ ਬਾਝ ਮਜਾਲ ਨਹੀਂ ਗੈਰ ਸੰਦੀ ਕਰੇ ਜ਼ਿਕਰ ਜੋ ਖਾਹਮਖਾਹ ਮੇਰਾ
ਬਿਨਾਂ ਜਾਣ ਪਛਾਣ ਦੇ ਕੌਣ ਬੁੱਝੇ ਬੋਲੀ ਬੋਲਿਆ ਜੇ ਵਾਰਸਸ਼ਾਹ ਮੇਰਾ

ਕਲਾਮ ਹੀਰ

ਬੋਲੀ ਹੀਰ ਅਵੇ ਅੜਿਆ ਜਾ ਏਥੋਂ ਕੋਈ ਖੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ
ਪਰਦੇਸੀਆਂ ਜੋਗੀਆਂ ਕਮਲਿਆਂ ਨੂੰ ਵਿੱਚੋਂ ਜੀਉ ਦਾ ਭੇਤ ਚਾ ਦੱਸੀਏ ਕਿਉਂ
ਜਿਹੜਾ ਕੰਨ ਲਪੇਟ ਕੇ ਨੱਸ ਜਾਏ ਮਗਰ ਲਗਕੇ ਓਸਨੂੰ ਧੱਸੀਏ ਕਿਉਂ
ਜੇ ਤਾਂ ਆਪ ਇਲਾਜ ਨਾ ਜਾਣੀਏਂ ਵੇ ਜਿੰਨ ਭੂਤ ਤੇ ਜਾਦੂੜੇ ਦੱਸੀਏ ਕਿਉਂ
ਜੇ ਤਾਂ ਜਫ਼ਰ ਨਾ ਜਾਲਿਆ ਜਾਏ ਮੂਲੇ ਜੋਗੀ ਪੰਥ ਵਿੱਚ ਆਇਕੇ ਧੱਸੀਏ ਕਿਉਂ
ਫ਼ਕਰ ਭਾਰੜੇ ਗੌਰੜੇ ਹੋ ਰਹੀਏ ਕੁਆਰੀ ਕੁੜੀ ਦੇ ਨਾਲ ਖਿੜ ਹੱਸੀਏ ਕਿਉਂ
ਜੇ ਕਰ ਅੰਤ ਰੰਨਾਂ ਵਲੇ ਵੇਖਣਾ ਏਂ ਵਾਹੀ ਜੋਤਰੇ ਛੱਡ ਕੇ ਨੱਸੀਏ ਕਿਉਂ
ਵਾਰਸਸ਼ਾਹ ਉਜਾੜਕੇ ਵਸਦਿਆਂ ਨੂੰ ਆਪ ਖੈਰ ਦੇ ਨਾਲ ਫਿਰ ਵੱਸੀਏ ਕਿਉਂ

ਕਲਾਮ ਜੋਗੀ

ਅਸੀਂ ਫ਼ਕਰ ਅਲਾਹ ਜਨਾਬ ਪੂਰੇ ਕੁਝ ਮੰਗ ਲੈ ਅਸਾਂ ਥੀਂ ਗੋਰੀਏ ਨੀ
ਕਰੀਏ ਮਤਲਬ ਸੱਭ ਜਹਾਨ ਪੂਰੇ ਤਕਦੀਰ ਖੁਦਾ ਨਾ ਮੋੜੀਏ ਨੀ
ਸਵਾਲ ਕਿਸੇ ਦਾ ਮੂਲ ਨਾ ਰੱਦ ਕਰੀਏ ਦਿਨ ਰਾਤ ਹੀ ਰੱਬ ਨੂੰ ਸੋਰੀਏ ਨੀ
ਯਾਰ ਛੱਡ ਕੇ ਯਾਰ ਨੂੰ ਨਸ ਜਾਏ ਨਕਸ਼ ਲਿਖਕੇ ਜੋੜਨਾ ਜੋੜੀਏ ਨੀ
ਘਰ ਵਸਦਾ ਵੇਖ ਸਵਾਲ ਕੀਤਾ ਏਥੇ ਹੋਰ ਹੀ ਘੋਰ ਮਸੋਰੀਏ ਨੀ
ਦੱਸ ਵਿੱਚ ਦੁਨੀਆਂ ਸੱਤਰ ਆਖਰਤ ਨੂੰ ਜਿਨ੍ਹਾਂ ਦਿਤਾ ਹੈ ਤਿਨ੍ਹਾਂ ਨੂੰ ਲੋੜੀਏ ਨੀ

(੨੧੨)

ਹੁੰਦੇ ਸੁੰਦੇ ਉਤੋਂ ਜੇੜ੍ਹੇ ਪੈਣ ਮੁੱਕਰ ਓਹ ਰੋਜ਼ ਹਿਸਾਬ ਨਚੋੜੀਏ ਨੀ
ਦਿਲ ਫ਼ਕਰ ਦਾ ਰੰਜ ਨਾ ਮੂਲ ਕੀਜੇ ਸ਼ੀਸ਼ਾ ਚੂਰ ਹੋਯਾ ਨਹੀਂ ਜੋੜੀਏ ਨੀ
ਅਸੀਂ ਰੱਬ ਦੇ ਘਲੇ ਹਾਂ ਦੁਆਰ ਤੇਰੇ ਕਰੀਂ ਖਿਦਮਤਾਂ ਮੁੱਖ ਨਾ ਮੋੜੀਏ ਨੀ
ਜੈਂਦੇ ਨਾਲ ਕਲੂਬ ਦੀ ਗੱਲ ਹੋਵੇ ਫੇਰ ਓਸ ਨੂੰ ਨਾਂਹ ਵਿਛੋੜੀਏ ਨੀ
ਘਰੋਂ ਸੱਖਣਾ ਫ਼ਕਰ ਨਾ ਡੂਮ ਜਾਏ ਅਨੀ ਖੇੜਿਆਂ ਦੀਏ ਗ਼ਮਖ਼ੋਰੀਏ ਨੀ
ਕਰਾਮਾਤ ਭੀ ਵੇਖ ਵਖਾਉਣਾ ਹਾਂ ਐਵੇਂ ਫ਼ਕਰ ਨੂੰ ਨਾਂਹ ਟਕੋਰੀਏ ਨੀ
ਕੋਈ ਅਸਾਂ ਤਕਸੀਰ ਹੈ ਬੜੀ ਕੀਤੀ ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ
ਜੋ ਕੁੱਝ ਸਰੇ ਸੋ ਫ਼ਕਰ ਨੂੰ ਖੈਰ ਦੀਜੇ ਨਹੀਂ ਦੇਇ ਜਬਾਬ ਚਾ ਟੋਰੀਏ ਨੀ
ਅਸੀਂ ਰੁੱਠੜੇ ਯਾਰ ਮਨਾ ਦੇਈਏ ਦੁੱਖ ਦਰਦ ਦਲਿਦ੍ਰਾਂ ਤ੍ਰੋੜੀਏ ਨੀ
ਸਿਰ ਤੇ ਆਈ ਬਲਾ ਨੂੰ ਟਾਲ ਦੇਈਏ ਹੁਕਮ ਰੱਬ ਦੇ ਨਾਲ ਚਾ ਮੋੜੀਏ ਨੀ
ਅੜੀ ਨਾਲ ਫ਼ਕੀਰ ਦੇ ਨਾ ਕਰੀਏ ਗੁੱਸੇ ਨਾਲ ਨਾ ਮੁੱਖ ਮਰੋੜੀਏ ਨੀ
ਵਾਰਸਸ਼ਾਹ ਕੁੱਝ ਰੱਬ ਦੇ ਨਾਮ ਦੇਈਏ ਨਹੀਂ ਆਜਜ਼ਾਂ ਦੀ ਕੁੱਝ ਜ਼ੋਰੀਏ ਨੀ

ਕਲਾਮ ਹੀਰ

ਹੀਰ ਆਖਿਆ ਜੋਗੀਆ ਝੂਠ ਆਖੇਂ ਕੌਣ ਰੁਠੜੇ ਯਾਰ ਮਨਾਉਂਦਾ ਏ
ਐਸਾ ਕੋਈ ਨਾ ਡਿੱਠਾ ਮੈਂ ਢੂੰਡ ਥਕੀ ਜੇੜ੍ਹਾ ਗਿਆਂ ਨੂੰ ਮੋੜ ਲਿਆਉਂਦਾ ਏ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਸੋਈ ਜੇੜ੍ਹਾ ਜੀਉ ਦਾ ਰੋਗ ਗਵਾਉਂਦਾ ਏ
ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ ਕਦੋਂ ਰੱਬ ਸੱਚਾ ਘਰੀਂ ਲਿਆਉਂਦਾ ਏ
ਮੇਰਾ ਜੀਉ ਜਾਮਾਂ ਜੇੜ੍ਹਾ ਆਣ ਮੇਲੇ ਸਿਰ ਸਦਕਾ ਓਸਦੇ ਨਾਉਂ ਦਾ ਏ
ਭਲਾ ਮੋਏ ਤੇ ਵਿੱਛੜੇ ਕੌਣ ਮੇਲੇ ਐਵੇਂ ਜੀਊੜਾ ਲੋਕ ਵਲਾਉਂਦਾ ਏ
ਇਕ ਬਾਜ਼ ਤੋਂ ਕਾਉਂ ਨੇ ਕੂੰਜ ਖੋਹੀ ਵੇਖਾਂ ਚੁੱਪ ਹੈ ਕਿ ਕੁਰਲਾਉਂਦਾ ਏ
ਦੁਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ ਵੇ ਕਿੱਸੇ ਜੋੜ ਜਹਾਨ ਸੁਣਾਉਂਦਾ ਏ
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ ਵੇਖਾਂ ਆਣਕੇ ਕਦੋਂ ਬੁਝਾਉਂਦਾ ਏ
ਦੇਵਾਂ ਚੂਰੀਆਂ ਘੇਉ ਦੇ ਬਾਲ ਦੀਵੇ ਵਾਰਸਸ਼ਾਹ ਜੇ ਸੁਣਾਂ ਮੈਂ ਆਉਂਦਾ ਏ

ਕਲਾਮ ਜੋਗੀ

ਜਦੋਂ ਤੀਕ ਜ਼ਿਮੀਂ ਅਸਮਾਨ ਕਾਇਮ ਤਦੋਂ ਤੀਕ ਇਹ ਵਾਹ ਸਭ ਵਹਿਣਗੇ ਨੀ
ਸਭੇ ਕਿਬਰ ਹੰਕਾਰ ਗੁਮਾਨ ਲੱਦੇ ਆਪ ਵਿੱਚ ਇਹ ਅੰਤ ਨੂੰ ਢਹਿਣਗੇ ਨੀ
ਯੋਮਾਤਯਕਾਕੁਸਾਮਾਓ ਬਿਲਗਮਹਿ ਤਦੋਂ ਆਸਰੇ ਇਹ ਸਭ ਢਹਿਣਗੇ ਨੀ
ਅਸਰਾਫੀਨ ਜਾਂ ਸੂਰ ਕਰਨਾ ਫੂਕੇ ਤਦੋਂ ਸੱਭ ਪਸਾਰੜੇ ਢਹਿਣਗੇ ਨੀ

(੨੧੩)

ਬਾਸ਼ਕ ਧੌਲ ਨੂੰ ਹਸ਼ਰ ਦਾ ਹੌਲ ਹੋਸੀ ਸੁਣਕੇ ਘੂਕਰਾਂ ਆਪ ਤਰਹਿਣਗੇ ਨੀ
ਊਠ ਜਾਣ ਪਹਾੜ ਸਭ ਹੋਣ ਰੱਜੇ ਵਾਂਗ ਖਿੰਗਰਾਂ ਆਪ ਵਿਚ ਖਹਿਣਗੇ ਨੀ
ਆਪੋ ਆਪ ਮਲੂਮ ਕਰ ਲੈਣ ਸੱਭੇ ਜਦੋਂ ਹਸ਼ਰ ਨੂੰ ਮਾਮਲੇ ਪੈਣਗੇ ਨੀ
ਸੂਰਜ ਸਵਾ ਨੇਜੇ ਉਤੇ ਆਨ ਠਹਿਰੇ ਰਾਹ ਰਹਿਣਗੇ ਗਾਹ ਸਭ ਗਹਿਣਗੇ ਨੀ
ਜੋ ਕੁਝ ਬੀਜਸਨ ਏਸ ਜਹਾਨ ਉੱਤੇ ਓਹੋ ਰੋਜ਼ ਕਿਆਮਤੇ ਲੈਣਗੇ ਨੀ
ਬਦਲੇ ਮਿਲਣਗੇ ਕਰਨੀਆਂ ਭਰਨੀਆਂ ਦੇ ਤੇ ਐਮਾਲਨਾਮੇ ਹੱਥੀਂ ਦੇਣਗੇ ਨੀ
ਕੁਰਸੀ ਅਰਸ਼ ਤੇ ਲੋਹ ਕਲੱਮ ਜੱਨਤ ਰੂਹ ਦੋਜ਼ਖਾਂ ਸੱਭ ਇਹ ਰਹਿਣਗੇ ਨੀ
ਦੁਨੀਆਦਾਰ ਨਾ ਰਹੇਗਾ ਕੋਈ ਐਥੇ ਆਸ਼ਕ ਫ਼ਕਰ ਹੀ ਸਾਬਤ ਰਹਿਣਗੇ ਨੀ
ਦਸਾਂ ਹਾਲ ਅਹਿਵਾਲ ਤਮਾਮ ਸਾਰਾ ਸਿਰ ਉਨ੍ਹਾਂ ਜੋ ਵਰਤਿਆ ਸਹਿਣਗੇ ਨੀ
ਨਾਲੇ ਫਾਲ ਕੁਰਾਨ ਕਤਾਬ ਵਿਚੋਂ ਜੇੜ੍ਹੇ ਢੂੰਡ ਰਖਣ ਵੇਖ ਲੈਣਗੇ ਨੀਂ
ਬੋਲ ਪਵੇਗਾ ਜ਼ਿਮੀਂ ਅਸਮਾਨ ਮੁੰਹੋਂ ਨਾਲ ਹੁਕਮ ਹਵਾਲੜੇ ਕਹਿਣਗੇ ਨੀ
ਖੁਲ੍ਹ ਜਾਣ ਸਰਾਰ ਹੁਣ ਬੰਦ ਜਿਹੜੇ ਅੱਖੀਂ ਆਪਣੀ ਆਪ ਇਸ ਪੈਣਗੇ ਨੀ
ਕੁਰਆ ਸੁਟਕੇ ਪ੍ਰਸ਼ਨ ਮੈਂ ਲਾਵਣਾ ਹਾਂ ਦੱਸਾਂ ਉਨ੍ਹਾਂ ਜੋ ਉੱਠ ਕੇ ਬਹਿਣਗੇ ਨੀ
ਨਾਲੇ ਪੱਤਰੀ ਖੋਲ੍ਹਕੇ ਫਾਲ ਦੱਸਾਂ ਵਾਰਸਸ਼ਾਹ ਹੋਰੀਂ ਸੱਚ ਕਹਿਣਗੇ ਨੀ

ਜੋਗੀ ਨੇ ਕੁਰਆ ਸੁਟਣਾ ਹੀਰ ਅਗੇ ਹਾਲ ਖੋਲ੍ਹਣਾ

ਹੁਣ ਸੰਗਲੀ ਸੁੱਟ ਕੇ ਸ਼ਗਨ ਬੋਲਾਂ ਚੁਆ ਸਹੁਰਿਆਂ ਤੇ ਗੁਣਾ ਪਿਆ ਸੀ ਨੀ
ਤੂੰ ਛਾਤੀਆਂ ਨਾਲ ਓਹ ਮਸਭਿੰਨਾ ਤਦੋਂ ਦੋਹਾਂ ਦਾ ਜੀ ਰਲ ਗਿਆ ਸੀ ਨੀ
ਓਹ ਵੰਝਲੀ ਨਾਲ ਤੂੰ ਨਾਲ ਲਟਕਾਂ ਜੀਉ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ
ਹੁਣ ਕੰਨ ਪੜਾ ਫ਼ਕੀਰ ਹੋਯਾ ਨਾਲ ਜੋਗੀਆਂ ਦੇ ਰੱਲ ਗਿਆ ਸੀ ਨੀ
ਓਹ ਇਸ਼ਕ ਦੇ ਹੱਟ ਵਿਕਾ ਰਿਹਾ ਮੱਝੀਂ ਕਿਸੇ ਦੀਆਂ ਚਾਰਦਾ ਰਿਹਾ ਸੀ ਨੀ
ਇਕ ਬਾਂਸ ਸੀ ਛੇਕ ਛੇ ਸੱਤ ਉਸਨੂੰ ਫੂਕ ਮਾਰਿਆਂ ਬੋਲਦਾ ਪਿਆ ਸੀ ਨੀ
ਓਹ ਆਸ ਕਰਕੇ ਮਹੀਂ ਚਾਰਦਾ ਸੀ ਤੇਰਾ ਵਿਆਹ ਹੋਯਾ ਲੁੜ੍ਹ ਗਿਆ ਸੀ ਨੀ
ਤੂੰ ਤਾਂ ਚੜ੍ਹੀ ਡੋਲੀ ਓਹ ਹਿੱਕ ਮੱਝੀਂ ਟਮਕ ਚਾਇਕੇ ਨਾਲ ਲੈ ਗਿਆ ਸੀ ਨੀ
ਸਿਰੋਂ ਲਾਹ ਟਮਕ ਭੂਰਾ ਖੱਸ ਲਿਆ ਰਾਹ ਝੰਗ ਸਿਆਲਾਂ ਦੇ ਪਿਆ ਸੀ ਨੀ
ਰੋਂਦਾ ਝੰਗ ਸਿਆਲਾਂ ਨੂੰ ਰਵਾਂ ਹੋਯਾ ਪਿੱਛਾ ਓਸਦਾ ਕਿਸੇ ਨਾ ਲਿਆ ਸੀ ਨੀ
ਤੂੰ ਤਾਂ ਵਸੇਂ ਖੇੜੀਂ ਤੇ ਉਹ ਰੁੱਲੇ ਝੰਗੀਂ ਦਰਦ ਨਾਲ ਪੁਕਾਰਦਾ ਪਿਆ ਸੀ ਨੀ
ਕੌਲ ਓਸਦੇ ਨਾਲ ਜੋ ਤੁੱਧ ਕੀਤਾ ਉਸੇ ਬੋਲ ਨੂੰ ਪਾਲਣਾ ਪਿਆ ਸੀ ਨੀ
ਪੰਜਾਂ ਪੀਰਾਂ ਤੇਰਾ ਨਕਾਹ ਪੜ੍ਹਿਆ ਕੋਲ ਗਵਾਹ ਅੱਲਾ ਰੱਖ ਲਿਆ ਸੀ ਨੀ

(੨੧੪)

ਇਹ ਨਕਾਹ ਨਕਾਹ ਤੇ ਰਵਾ ਨਾਹੀਂ ਇਹ ਸ਼ਰਹ ਰਸੂਲ ਨੇ ਕਿਹਾ ਸੀ ਨੀ
ਇਸ਼ਕ ਪੱਟ ਤ੍ੱਟੀਆਂ ਸੁੱਟੀਆਂ ਸੂ ਮੱਥੇ ਹੱਥ ਮਾਰੇ ਟੁਰ ਗਿਆ ਸੀ ਨੀ
ਝਲਾਂ ਬੇਲਿਆਂ ਦੇ ਵਿੱਚ ਫਿਰੇ ਭੌਂਦਾ ਖਾਣਾ ਓਸ ਕੋਲੋਂ ਛੁੱਟ ਗਿਆ ਸੀ ਨੀ
ਹੁਣ ਪੰਜ ਰੁਪੈ ਤੇ ਇੱਕ ਰੋੜੀ ਬਾਲ ਨਾਥ ਨਜ਼ਰ ਲੈ ਗਿਆ ਸੀ ਨੀ
ਬਾਲ ਨਾਥ ਨੇ ਓਸਦੇ ਕੰਨ ਪਾੜੇ ਦਰਦ ਕਿਸੇ ਦੇ ਵਾਸਤੇ ਸਹਿਆ ਸੇ ਨੀ
ਰੋਡ ਮੋਡ ਹੋਯਾ ਸਵਾਹ ਮਲੀ ਮੂੰਹ ਤੇ ਜਾਤ ਓਸਦੀ ਲੰਗ ਲੈ ਗਿਆ ਸੀ ਨੀ
ਜਦੋਂ ਲਗੀ ਥਾਪੀ ਨਾ ਕੁੱਝ ਰਿਹਾ ਬਾਕੀ ਕੰਮ ਓਸਦਾ ਭਲਾ ਹੋ ਗਿਆ ਸੀ ਨੀ
ਬਾਲ ਨਾਥ ਕੋਲੋਂ ਵਿਦਾ ਹੋ ਤੁਰਿਆ ਸ਼ਹਿਰ ਖੇੜਿਆਂ ਨੂੰ ਧਾ ਗਿਆ ਸੀ ਨੀ
ਮੌਜੂ ਚੌਧਰੀ ਦਾ ਪੁੱਤ ਲਾਡਲਾ ਸੀ ਜ਼ਰੀ ਪੱਟ ਹੰਡਾਉਂਦਾ ਪਿਆ ਸੀ ਨੀ
ਹੁਣ ਲੱਕ ਲੰਗੋਟ ਤੇ ਹੱਥ ਖੱਪਰ ਬੂਹੇ ਨਾਦ ਵਜਾਉਂਦਾ ਪਿਆ ਸੀ ਨੀ
ਅਜ ਪਿੰਡ ਤੁਸਾਡੜੇ ਆਣ ਵੜਿਆ ਅਜੇ ਲੰਘਕੇ ਅਗ੍ਹਾਂ ਨਾ ਗਿਆ ਸੀ ਨੀ
ਵਾਰਸਸ਼ਾਹ ਮੈਂ ਪੱਤਰੀ ਫੋਲ ਡਿੱਠੀ ਕੁਰਆ ਇਹ ਨਜ਼ੂਮ ਦਾ ਪਿਆ ਸੀ ਨੀ

ਤਥਾ

ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ ਪੁਤ੍ ਮਹਿਰਾਂ ਦੇ ਖੋਲੀਆਂ ਚਾਰਦੇ ਨੇ
ਕੰਨ ਪਾੜ ਫਕੀਰ ਹੋ ਜਾਣ ਰਾਜੇ ਦਰਦਮੰਦ ਫਿਰਨ ਵਿੱਚ ਬਾਰ ਦੇ ਨੇ
ਰੰਨਾਂ ਵਾਸਤੇ ਕੰਨ ਪੜਾ ਰਾਜੇ ਸਭਾ ਜ਼ਾਤ ਸਫਾਤ ਨਘਾਰ ਦੇ ਨੇ
ਜਿਨ੍ਹਾਂ ਰੰਨਾਂ ਦੇ ਨੇਕ ਨਸੀਬ ਹੋਵਣ ਸੱਜਣ ਆ ਬੈਠਣ ਕੋਲ ਯਾਰ ਦੇ ਨੇ
ਧਨ ਮਾਲ ਸਭੋ ਸਿਰ ਵੱਖ ਕਰਕੇ ਦੀਦ ਬਾਝ ਆਸ਼ਕ ਦੀਦੇ ਮਾਰ ਦੇ ਨੇ
ਵਾਰਸਸ਼ਾਹ ਜਾਂ ਜ਼ੌਕਦੀ ਲਗੇ ਗੱਦੀ ਜੌਹਰ ਨਿਕਲਣ ਅਸਲ ਤਲਵਾਰ ਦੇ ਨੇ

ਤਥਾ

ਜਿਸ ਜੱਟ ਦੇ ਖੇਤ ਨੂੰ ਅੱਗ ਲਗੀ ਓਹ ਰਾਹਕਾਂ ਵੱਢਕੇ ਗਾਹ ਲਿਆ
ਲਾਵੇ ਹਾਰ ਰਾਖੇ ਸਭ ਵਿਦਾ ਹੋਏ ਨਾ ਉਮੈਦ ਹੋ ਕੇ ਜੱਟ ਰਾਹ ਲਿਆ
ਜਿਹੜੇ ਬਾਜ ਤੋਂ ਕਾਉਂ ਨੇ ਕੂੰਜ ਖੋਹੀ ਸਬਰ ਸ਼ੁਕਰ ਕਰ ਬਾਜ ਫਨ੍ਹਾ ਲਿਆ
ਇਹ ਹਾਲ ਹੈ ਇਸ ਫ਼ਕੀਰ ਦਾ ਨੀ ਧਨ ਮਾਲ ਗਿਆ ਤੇ ਤਬਾਹ ਹੋਯਾ
ਕਰੋ ਸਿਦਕ ਤੇ ਕੰਮ ਮਲੂਮ ਹੋਵੇ ਤੇਰਾ ਰੱਬ ਰਸੂਲ ਗਵਾਹ ਹੋਯਾ
ਦੁਨੀਆਂ ਛੱਡ ਉਦਾਸੀਆਂ ਪਹਿਨ ਲਈਆਂ ਸਯਦ ਵਾਰਸੋਂ ਹੁਣ ਵਾਰੇਸ਼ਾਹ ਹੋਯਾ

ਕਲਾਮ ਸ਼ਾਇਰ

ਹੀਰ ਉਠ ਬੈਠੀ ਪੱਤੇ ਠੀਕ ਲੱਗੇ ਅਤੇ ਠੀਕ ਨਸ਼ਾਨੀਆਂ ਸਾਰੀਆਂ ਨੇ
ਏਹ ਤਾਂ ਜੋਤਸ਼ੀ ਪੰਡਤ ਆਣ ਮਿਲਿਆ ਬਾਤਾਂ ਆਖਦਾ ਖੂਬ ਕਰਾਰੀਆਂ ਨੇ

(੨੧੫)

ਪਤੇ ਵੰਝਲੀ ਦੇ ਏਸ ਠੀਕ ਦਿੱਤੇ ਓਸ ਮੱਝੀਂ ਭੀ ਸਾਡੀਆਂ ਚਾਰੀਆਂ ਨੇ
ਲਾਗੀ ਹੋਇਕੇ ਤੇ ਟਮਕ ਚਾਇਆ ਸੀ ਜੱਗ ਝੱਲੀਆਂ ਬਹੁਤ ਖੁਆਰੀਆਂ ਨੇ
ਖ਼ਬਰਾਂ ਹੋਰ ਭੀ ਅਜਬ ਸੁਣਾਉਂਦਾ ਏ ਗਲਾਂ ਗਹਿਰੀਆਂ ਖ਼ੂਬ ਨਿਤਾਰੀਆਂ ਨੇ
ਵਾਰਸਸ਼ਾਹ ਏਹ ਇਲਮ ਦਾ ਧਨੀ ਡਾਢਾ ਖੋਲ੍ਹ ਕਹੇ ਨਿਸ਼ਾਨੀਆਂ ਸਾਰੀਆਂ ਨੇ

ਕਲਾਮ ਹੀਰ

ਭਲਾ ਦੱਸ ਖਾਂ ਜੋਗੀਆ ਯਾਰ ਸਾਡਾ ਹੁਣ ਕਿਹੜੀ ਤਰਫ਼ ਨੂੰ ਉੱਠ ਗਿਆ
ਵੇਖਾਂ ਆਪ ਹੁਣ ਕਿਹੜੇ ਤਰਫ਼ ਫਿਰਦਾ ਅਤੇ ਮੁੱਝ ਗਰੀਬ ਨੂੰ ਕੁੱਠ ਗਿਆ
ਦੁੱਖ ਯਾਰ ਦਾ ਹੋਯਾ ਨਥੂਰ ਸੀਨੇ ਸੁੱਜ ਫੁਲ ਕੇ ਅਜ ਹੀ ਛੁੱਟ ਗਿਆ
ਮਿਲੇ ਯਾਰ ਤਾਂ ਜਾਨ ਖਲਾਸ ਹੋਵੇ ਸਾਡਾ ਕਾਲਜਾ ਸੱਲ ਕੇ ਸੁੱਟ ਗਿਆ
ਰੁੱਠੇ ਆਦਮੀ ਘਰਾਂ ਵਿੱਚ ਆਣ ਮਿਲਦੇ ਗੱਲ ਸਮਝ ਜਾ ਬੱਧੜੀ ਮੁੱਠ ਗਿਆ
ਘਰਾਂ ਵਿੱਚ ਪੈਂਦਾ ਗੁਣਾਂ ਸੱਜਣਾਂ ਦਾ ਯਾਰ ਹੋਰ ਨਾਹੀਂ ਕਿਸੇ ਗੁੱਠ ਗਿਆ
ਤੈਨੂੰ ਸਾਂਗ ਵਿਛੋੜੇ ਦੀ ਜ਼ਖਮ ਅੱਲਾ ਤਿਵੇਂ ਓਸਦਾ ਘਾ ਨਾ ਛੁੱਟ ਗਿਆ
ਅਖੀਂ ਖੋਲਕੇ ਵੇਖ ਤੂੰ ਵਿਚ ਅੰਗਣ ਯਾਰ ਅੰਦਰੇ ਨਾ ਕਿਤੇ ਗੁੱਠ ਗਿਆ
ਘਰ ਯਾਰ ਤੇ ਢੂੰਡਦੀ ਫਿਰੇ ਬਾਹਰ ਕਿਤੇ ਮਹਿਲ ਨਾ ਮਾੜੀਆਂ ਉੱਠ ਗਿਆ
ਬਾਝ ਯਾਰ ਦੇ ਘੜੀ ਆਰਾਮ ਨਾਹੀਂ ਪਕੜ ਛੁਰੀ ਤੇ ਕਾਲਜਾ ਕੁੱਠ ਗਿਆ
ਕੁਝ ਹੋਈ ਖਤਾ ਹੈ ਤੁੱਧ ਕੋਲੋਂ ਤਾਹੀਏਂ ਯਾਰ ਤੇਰਾ ਤੈਥੋਂ ਰੁੱਠ ਗਿਆ
ਸਾਨੂੰ ਚੈਨ ਅਰਾਮ ਤੇ ਸਬਰ ਨਾਹੀਂ ਸੋਹਣਾ ਯਾਰ ਜਦੋਕਣਾ ਰੁੱਠ ਗਿਆ
ਕੰਮ ਕਿਸਮਤਾਂ ਦੇ ਵੇਖ ਜੋਗੀਆ ਵੇ ਸਿਧਾ ਸੋਚਿਆ ਰਾਹ ਅਪੁੱਠ ਗਿਆ
ਪਲਾ ਲਾਹਕੇ ਦੇਹ ਦੀਦਾਰ ਭੋਰਾ ਵਾਰਸਸ਼ਾਹ ਨਾਹੀਂ ਕਿਤੇ ਉੱਠ ਗਿਆ

ਕਲਾਮ ਜੋਗੀ

ਮੈਥੋਂ ਸੱਚ ਦੀ ਗੱਲ ਜੇ ਪੁਛਣੀ ਏਂ ਕੰਨ ਲਾਇਕੇ ਸੁਣੀ ਮੁਟਿਆਰੀਏ ਨੀ
ਮੈਂ ਤੇ ਖੋਲ੍ਹਕੇ ਬਾਤ ਸੁਣਾਉਣਾ ਹਾਂ ਇੱਸ ਬਾਤ ਨੂੰ ਸਮਝ ਵੀਚਾਰੀਏ ਨੀ
ਸਾੜ ਘੁੰਡ ਨੂੰ ਖੋਲ੍ਹਕੇ ਦੇਖ ਨੈਣਾਂ ਨੀ ਅਨੋਖਿਆਂ ਸਾਲੂਆਂ ਵਾਲੀਏ ਨੀ
ਘੁੰਡ ਖੋਲ੍ਹਕੇ ਕਰੀਂ ਧਿਆਨ ਜ਼ਰਾ ਯਾਰ ਨਜ਼ਰ ਆਵੇ ਰੰਨੇ ਡਾਰੀਏ ਨੀ
ਇਸ ਘੁੰਡ ਵਿੱਚ ਬਹੁਤ ਖਵਾਰੀਆਂ ਨੇ ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ
ਘੁੰਡ ਹੁਸਨ ਦੀ ਆਬ ਛੁਪਾ ਲੈਂਦਾ ਵੱਡੇ ਘੁੰਡ ਵਾਲੀ ਰੜੇ ਮਾਰੀਏ ਨੀ
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ
ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ

(੨੧੬)

ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ ਘੁੰਡ ਲਾਹ ਮੂੰਹ ਉਪਰੋਂ ਲਾੜੀਏ ਨੀ
ਵਾਰਸਸ਼ਾਹ ਨਾ ਦੱਬੀਏ ਮੋਤੀਆਂ ਨੂੰ ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ

ਕਲਾਮ ਹੀਰ

ਸੁਣ ਜੋਗੀਆ ਰਾਵਲਾ ਸੁਖਨ ਸਾਡਾ ਅਸੀਂ ਕਿਚਰਕ ਦੁੱਖ ਨੂੰ ਜਾਲੀਏ ਵੇ
ਅਖ਼ੀਂ ਸਾਮ੍ਹਣੇ ਚੋਰ ਜੇ ਨਜ਼ਰ ਆਵੇ ਕਿਉਂ ਦੁੱਖ ਵਿਚ ਆਪਨੂੰ ਗਾਲੀਏ ਵੇ
ਮੀਆਂ ਜੋਗੀਆ ਝੂਠੀਆਂ ਕਰੇੇਂ ਗੱਲਾਂ ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ
ਅੱਗ ਬੁਝੀ ਨੂੰ ਧੀਰੀਆਂ ਲੱਖ ਦੀਜਣ ਬਿਨਾਂ ਫੂਕ ਮਾਰੀ ਨਹੀਂ ਬਾਲੀਏ ਵੇ
ਦਿਲ ਹੀਰ ਦੇ ਤਦੋਂ ਤਦਬੀਰ ਆਈ ਅਖੀਂ ਵੇਖ ਕੇ ਯਾਰ ਨੂੰ ਭਾਲਏ ਵੇ
ਸੁਣਿਆਂ ਡਿਠਿਆਂ ਜਿਹਾ ਨਾ ਮੂਲ ਹੁੰਦਾ ਗਫ਼ਲਤ ਵਿੱਚ ਨਾ ਵਕਤ ਨੂੰ ਟਾਲੀਏ ਵੇ
ਘੁੰਡ ਲਾਹ ਕੇ ਹੀਰ ਜਾਂ ਨਜ਼ਰ ਕੀਤੀ ਓਹਾ ਯਾਰ ਨਾ ਗ਼ੈਰ ਨੂੰ ਭਾਲੀਏ ਵੇ
ਹੀਰ ਵੇਖ ਕੇ ਤੁਰਤ ਪਛਾਣ ਲਿਆ ਹੱਸ ਆਖਦੀ ਬਾਤ ਸੰਮਾਲੀਏ ਵੇ
ਇਸ ਇਸ਼ਕ ਦਾ ਭੇਤ ਨਾ ਜਾਹਰ ਹੋਵੇ ਕਿਸੇ ਪਾਸ ਨਾ ਗੱਲ ਨਿਕਾਲੀਏ ਵੇ
ਮੂੰਹੋਂ ਨਿਕਲੀ ਗੱਲ ਖੁਆਰ ਹੁੰਦੀ ਨਾਲ ਅਕਲ ਫਸਾਦ ਮਿਟਾਲੀਏ ਵੇ
ਸਹਿਤੀ ਪਾਸ ਨਾ ਖੋਲ੍ਹਣਾ ਭੇਤ ਮੂਲੇ ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ
ਓਹ ਤਾਂ ਬਹੁਤ ਹੀ ਅਕਲ ਸ਼ਊਰ ਵਾਲੀ ਏਸ ਭੇਤ ਨੂੰ ਕਿਵੇਂ ਛਿਪਾਲੀਏ ਵੇ
ਦੇਖ ਮਾਲ ਚੁਰਾਇਕੇ ਪਿਆ ਮੁੱਕਰ ਰਾਹ ਜਾਂਦੜੇ ਕੋਈ ਨਾ ਭਾਲੀਏ ਵੇ
ਆਸ਼ਕ ਸੋਈ ਜੋ ਦੁੱਖ ਨਾ ਕਰੇ ਜ਼ਾਹਰ ਜੋ ਕੁੱਝ ਸਿਰ ਤੇ ਬਣੇ ਤਾਂ ਜਾਲੀਏ ਵੇ
ਭਾਵੇਂ ਪੁੱਛ ਕੇ ਲੋਕ ਨੱਖੁਟ ਜਾਏ ਭੇਤ ਜੀਉ ਦਾ ਖੋਲ੍ਹ ਨਾ ਡਾਲੀਏ ਵੇ
ਵਾਰਸਸ਼ਾਹ ਮਿਲਖਾਈਆਂ ਮਾਲ ਲੱਧਾ ਚਲੋਂ ਕੇਜੀਆਂ ਬਦਰ ਪਿਵਾਲੀਏ ਵੇ

ਕਲਾਮ ਜੋਗੀ

ਕੇਹੀ ਦਸੀ ਏ ਅਕਲ ਸਿਆਣਿਆਂ ਨੂੰ ਕਦੀ ਨਕਸ ਕਦੀਮ ਸੰਭਾਲੀਏ ਨੀ
ਦੌਲਤਮੰਦ ਨੂੰ ਜਾਣਦਾ ਸੱਭ ਕੋਈ ਨੇਹੁੰ ਨਾਲ ਗ਼ਰੀਬ ਦੇ ਪਾਲੀਏ ਨੀ
ਲਿਖਿਆ ਇਸ਼ਕ ਕਿਤਾਬ ਦੇ ਵਿੱਚ ਮਸਲਾ ਨੇਹੁੰ ਆਜਜ਼ਾਂ ਦੇ ਨਾਲ ਪਾਲੀਏ ਨੀ
ਸ਼ਰਮ ਪਾਲ ਵਖਾਲੀਏ ਲੱਗੀਆਂ ਦੀ ਲੱਜਾਂ ਘੱਤ ਕੇ ਖੂਹ ਨਾ ਗਾਲੀਏ ਨੀ
ਗੋਦੀ ਬਾਲ ਢੰਡੋਰੜਾ ਜੱਗ ਸਾਰੇ ਜੀਉ ਸਮਝ ਲੈ ਖੇੜਿਆਂ ਵਾਲੀਏ ਨੀ
ਏਸ ਇਸ਼ਕ ਮੈਦਾਨ ਦੇ ਕੁੱਠੜੇ ਨੂੰ ਨਾਲ ਮਿਹਰ ਦੇ ਪਾਸ ਬਹਾਲੀਏ ਨੀ
ਇਸ ਹੁਸਨ ਦਾ ਮਾਨ ਗੁਮਾਨ ਕਰਨਾ ਨਾ ਮਹਿਬੂੂਬ ਦੀ ਚਾਲ ਕੁਚਾਲੀਏ ਨੀ
ਜੇ ਓਹ ਕਰੇ ਸਵਾਲ ਦੀਦਾਰ ਵਾਲਾ ਨਾਲ ਸ਼ੌਂਕ ਦੇ ਮੁੱਖ ਵਿਖਾਲੀਏ ਨੀ

(੨੧੭)

ਠੰਢ ਪਾਈਏ ਹਿਜ਼ਰ ਦਿਆਂ ਲੂਸਿਆਂ ਨੂੰ ਹੱਥੋਂ ਗਜ਼ਬ ਦੀ ਅੱਗ ਨਾ ਬਾਲੀਏ ਨੀ
ਵਾਰਸਸ਼ਾਹ ਹੈ ਇਸ਼ਕ ਦਾ ਗਉ ਤਕੀਆ ਹੁਸਨ ਵਾਲੀਏ ਗਰਮ ਨਿਹਾਲੀਏ ਨੀ

ਕਲਾਮ ਸਹਿਤੀ

ਸਹਿਤੀ ਆਖਿਆ ਇਹ ਮਿਲ ਗਏ ਦੋਵੇਂ ਲਈ ਘੱਤ ਫ਼ਕੀਰ ਬਲਾਈਆਂ ਨੀ
ਇਹ ਵੇਖ ਫ਼ਕੀਰ ਨਿਹਾਲ ਹੋਈ ਜੜੀਆਂ ਏਸ ਨੂੰ ਘੱਤ ਪਿਵਾਈਆਂ ਨੀ
ਆਖੇ ਹੀਰ ਨੂੰ ਮਗਜ਼ ਖਪਾ ਨਾਹੀਂ ਨੀ ਮੈਂ ਤੇਰੀਆਂ ਲਵਾਂ ਬਲਾਈਆਂ ਨੀ
ਏਸ ਜੋਗੀੜੇ ਨਾਲ ਤੂੰ ਖੋਜ ਨਾਹੀਂ ਅਨੀ ਭਾਬੀਏ ਘੋਲ ਘੁਮਾਈਆਂ ਨੀ
ਖੈਰ ਮਿਲੇ ਸੋ ਹੱਸ ਕੇ ਲਏ ਨਾਹੀਂ ਕਿੱਸ ਚੂਰੀਆਂ ਕੁੱਟ ਖਵਾਈਆਂ ਨੀ
ਆਟਾ ਖੈਰ ਨਾ ਭਿੱਛਿਆ ਲਵੇ ਦਾਣੇ ਕਿੱਥੋਂ ਕੱਢੀਏ ਦੁੱਧ ਮਲਾਈਆਂ ਨੀ
ਡਰ ਆਉਂਦਾ ਭੁਤਨੇ ਵਾਂਗ ਇਸ ਤੋਂ ਕਿਸੇ ਥਾਂ ਦੀਆਂ ਇਹ ਬਲਾਈਆਂ ਨੀ
ਸਿਰ ਘੱਤ ਜਾਦੂ ਮਤੇ ਕਰੇ ਕਮਲੀ ਗਲਾਂ ਏਸ ਦੇ ਨਾਲ ਕੀ ਲਾਈਆਂ ਨੀ
ਲੈ ਕੇ ਖ਼ੈਰ ਤੇ ਜਾਹ ਫ਼ਰਫੇਜ਼ੀਆ ਵੇ ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ
ਘਿੰਨ ਖੈਰ ਤੂੰ ਝੱਟ ਟੁਰ ਜਾਹ ਏਥੋਂ ਬਾਰ ਬਾਰ ਤੈਨੂੰ ਸਮਝਾਈਆਂ ਨੀ
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ ਏਥੇ ਕੇਹੀਆਂ ਵਲੱਲੀਆਂ ਚਾਈਆਂ ਨੀ
ਭਾਬੀ ਛੇੜ ਨਾ ਏਸ ਬਲਾ ਨੂੰ ਨੀ ਰੱਬ ਆਫਤਾਂ ਆਣ ਵਿਖਾਈਆਂ ਨੀ
ਝੂਠੇ ਜੱਗ ਜਹਾਨ ਦੇ ਹੋਣ ਜੋਗੀ ਕਦੋਂ ਇਨ੍ਹਾਂ ਦੇ ਸੱਚ ਸਫਾਈਆਂ ਨੀ
ਵਾਰਸਸ਼ਾਹ ਫ਼ਕੀਰ ਦੀ ਅਕਲ ਕਿੱਥੇ ਇਸ ਤਾਂ ਪੱਟੀਆਂ ਇਸ਼ਕ ਪੜਾਈਆਂ ਨੀ

ਕਲਾਮ ਸਹਿਤੀ

ਭਾਬੀ ਗਲ ਨਾ ਇਨ੍ਹਾਂ ਦੀ ਚਿੱਤ ਲਾਈਏ ਰਾਵਲ ਮਧਰਿਆਂ ਮਕਨਿਆਂ ਘੰਡਲਾਂ ਦੇ
ਮੂੰਹ ਤੋਂ ਗਿੱਡ ਉਘਾਰਨ ਨਾ ਕਦੀ ਲੱਥੀ ਇਨ੍ਹਾਂ ਜੋਗੀਆਂ ਚੁੱਚਿਆਂ ਭੰਡਲਾਂ ਦੇ
ਸ਼ਕਲ ਵੇਂਹਦਿਆਂ ਸਾਰ ਕਰੀਚ ਆਵੇ ਨੱਕ ਮੂੰਹ ਅਨਧੋਪਿਆਂ ਸੀਂਢਲਾਂ ਦੇ
ਵਾਰਸ ਨਹੀਂ ਜ਼ਬਾਨ ਇਤਬਾਰ ਵਾਲੀ ਦਾੜ੍ਹੀ ਭਵਾਂ ਸਿਰ ਮੁੰਨਿਆਂ ਮੀਢਲਾਂ ਦੇ

ਕਲਾਮ ਜੋਗੀ

ਮੈਂ ਇਕੱਲੜਾ ਗੱਲ ਨਾ ਜਾਣਦਾ ਹਾਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਮਾਲ ਜ਼ਾਦੀਆਂ ਵਾਂਗ ਬਣਾ ਤੇਰੀ ਪਾ ਬੈਠੀਏਂ ਸੁਰਮ ਸਲਾਈਆਂ ਨੀ
ਪੈਰ ਪਕੜ ਫ਼ਕੀਰ ਦੇ ਦੇਹ ਭਿੱਛਿਆ ਅੜੀਆਂ ਕੁਆਰੀਏ ਕੇਹੀਆ ਲਾਈਆਂ ਨੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਗੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨੀ
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗ ਭਰੀਏ ਜਿਨ੍ਹਾਂ ਡਾਚੀਆਂ ਮਾਰ ਚਰਾਈਆਂ ਨੀ

(੨੧੮)

ਜਿੱਸ ਰੱਬ ਦੇ ਅਸੀਂ ਫ਼ਕੀਰ ਹੋਏ ਵੇਖ ਕੁਦਰਤਾਂ ਓਸ ਵਿਖਾਈਆਂ ਨੀ
ਮੇਰੇ ਪੀਰ ਨੂੰ ਰੱਬ ਤੌਫੀਕ ਦਿੱਤੀ ਲੱਖ ਸੰਗਤਾਂ ਸੁਰਗ ਨੂੰ ਧਾਈਆਂ ਨੀ
ਮੇਰੇ ਪੀਰ ਜਿਹਾ ਨਹੀਂ ਹੋਰ ਕੋਈ ਆਸਾਂ ਜਿੱਸ ਨੇ ਸੱਭ ਪਹੁੰਚਾਈਆਂ ਨੀ
ਮੇਰੇ ਪੀਰ ਨੂੰ ਜਾਣਦੇ ਮੋਯਾ ਗਿਆ ਤਾਈਂ ਗਾਲ੍ਹੀਆਂ ਦੇਣੀਆਂ ਲਾਈਆਂ ਨੀ
ਲੱਕ ਬੰਨ੍ਹ ਹਥਿਆਰ ਕੁਆਰ ਵਾਲੇ ਕਿਉਂ ਫ਼ਕਰ ਤੇ ਕਰਨੀ ਏਂ ਧਾਈਆਂ ਨੀ
ਜੇੜ੍ਹੇ ਸਿਦਕ ਯਕੀਨ ਤੇ ਰਹਿਣ ਸਾਬਤ ਰੱਬ ਬਖਸ਼ਦਾ ਤਿਨ੍ਹਾਂ ਵਡਿਆਈਆਂ ਨੀ
ਵਾਰਸਸ਼ਾਹ ਉਹ ਸਦਾ ਈ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ

ਕਲਾਮ ਸਹਿਤੀ

ਪਤੇ ਡਾਚੀਆਂ ਦੇ ਬੁਰੇ ਲਾਉਂਨਾ ਏਂ ਦੇਂਦਾ ਮਿਹਣੇ ਸ਼ਾਮਤਾਂ ਦੌੜੀਆਂ ਵੇ
ਮਥਾ ਡਾਹਿਓ ਈ ਨਾਲ ਕੁਆਰੀਆਂ ਦੇ ਤੇਰੀਆਂ ਲੌਂਦੀਆਂ ਜੋਗੀਆ ਮੌਰੀਆਂ ਵੇ
ਤੇਰੀ ਜੀਭ ਮਵੇਸੀਆਂ ਹੱਥ ਆਲਤ ਅਤੇ ਚਿੱਤੜੀਂ ਲੜਦੀਆਂ ਧੌਰੀਆਂ ਵੇ
ਖੈਰ ਮਿਲੇ ਸੋ ਲਏਂ ਨਾ ਨਾਲ ਮਸਤੀ ਮੰਗੇਂ ਦੁੱਧ ਤੇ ਪਾਨ ਫਲੌਰੀਆਂ ਵੇ
ਇੱਕ ਦੇਣ ਆਟਾ ਇੱਕ ਟੁੱਕ ਚੱਪਾ ਭੱਰ ਦੇਣ ਨਾ ਚਾਟੀਆਂ ਕੌਰੀਆਂ ਵੇ
ਏਸ ਅੰਨ ਨੂੰ ਢੂੰਡਦੇ ਓਹ ਫਿਰਦੇ ਚੜ੍ਹਨ ਹਾਥੀਆਂ ਤੇ ਹੋਣ ਚੌਰੀਆਂ ਵੇ
ਠੀਕ ਮਾਰ ਸੁਆਰ ਦੀਆਂ ਭੂਤ ਰਾਖਸ਼ ਜੇੜ੍ਹੀਆਂ ਮਹਿਰੀਆਂ ਹੋਣ ਅਪੂਰੀਆਂ ਵੇ
ਅਸੀਂ ਜੱਟੀਆਂ ਹਿੰਮਤੋਂ ਘੱਟ ਨਾਹੀਂ ਜਿਨ੍ਹਾਂ ਮੱਝੀਆਂ ਚੁੰਘੀਆਂ ਬੂਰੀਆਂ ਵੇ
ਵਡੇ ਕਮਲਿਆਂ ਦੀ ਅਸਾਂ ਭੰਗ ਝਾੜੀ ਇਥੇ ਕੇਹੀਆਂ ਵਲੱਲੀਆਂ ਸੌਰੀਆਂ ਵੇ
ਤੂੰ ਕੌਣ ਜੋਗੀ ਬਣਿਆ ਫਿਰੇਂ ਐਵੇਂ ਅਸਾਂ ਗੰਦਲਾਂ ਕੱਪੀਆਂ ਕੌੜੀਆਂ ਵੇ
ਸੋਟਾ ਵੱਡਾ ਇਲਾਜ ਕੁਪੱਤਿਆਂ ਦਾ ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ
ਵਾਰਸ ਫ਼ਕਰ ਹੋਯੋਂ ਜ਼ਿੱਦ ਛੱਡੀਆ ਨਾ ਦੇਖ ਰੰਨਾਂ ਨੂੰ ਘੱਤਨੈੈਂ ਘੂਰੀਆਂ ਵੇ

ਕਲਮ ਜੋਗੀ

ਜਿਹੀ ਸੁਣੀਦੀ ਸੈਂ ਤਿਹੀ ਡਿੱਠੀਏਂ ਨੀ ਲੱਖ ਲਾਨ੍ਹਤਾਂ ਤੇਰੀਆਂ ਖੂਬੀਆਂ ਨੀ
ਫਿੱਟੀ ਊਠਨੀ ਵਾਂਗ ਅੜਾਤ ਘੱਤੇੇਂ ਤੂੰ ਤਾਂ ਸਿੱਖੀਏਂ ਕਰਨ ਮਹਿਬੂਬੀਆਂ ਨੀ
ਛਾਤੀ ਵੱਟਵੀਂ ਕਿਸੇ ਉਭਾਰੀਆ ਈ ਝੱਗਾ ਪਾੜਕੇ ਪੱਟੀਆਂ ਬੂਬੀਆਂ ਨੀ
ਵਾਰਸਸ਼ਾਹ ਫ਼ਕੀਰ ਨੂੰ ਕਰਨ ਰਾਜ਼ੀ ਤਾਹੀਏਂ ਭਾਗ ਭਰੀਆਂ ਹੋਵਣ ਸੂਬੀਆਂ ਨੀ

ਕਲਾਮ ਸਹਿਤੀ

ਮੁੜ ਮੁੜ ਊਠ ਬਲੋਚ ਸਮਝਾਉਨਾ ਏਂ ਤੇਰੀ ਬੜੀ ਜ਼ਬਾਨ ਚਲਾਕ ਹੈ ਵੇ
ਤੈਨੂੰ ਖਬਰ ਨਾਹੀਂ ਊਠਾਂ ਵਾਲਿਆਂ ਦੀ ਸੱਸੀ ਜਿਹੀਆਂ ਫਿਰਨ ਰਲਾਕ ਹੈ ਵੇ
ਮੱਥੇ ਆਸ਼ਕਾਂ ਮਲੀ ਮੂੰਹ ਕਾਲਖਾਂ ਨੂੰ ਇਸ਼ਕ ਆਪ ਮਲਾਮਤੋਂ ਪਾਕ ਹੈ ਵੇ

(੨੧੯)

ਸਹਿਤੀ ਹੀਰ ਰਾਂਝਾ ਸਣੇ ਖਾਦਮਾਂ ਦੇ ਵਾਰਿਸ ਪੀਰ ਵੀ ਜਿਦ੍ਹਾ ਗ਼ਮਨਾਕ ਹੈ ਵੇ

ਕਲਾਮ ਯੋਗੀ

ਕੇਹੀ ਗੰਡ ਫ਼ਕੀਰ ਦੇ ਨਾਲ ਪਾਈਆ ਅੱਠਖੇਲ ਬੁਰਿਆਰ ਉਚੱਕੀਆਂ ਨੇ
ਰਾਤਬ ਖਾਇਕੇ ਹੰਜਰਨ ਵਿੱਚ ਤਿੱਲੇ ਮਾਰਨ ਲੱਤ ਅਰਾਕੀਆਂ ਬੱਕੀਆਂ ਨੇ
ਇੱਕ ਭੌਂਕਦੀ ਦੂਸਰੀ ਕਰੇ ਟਿਚਕਰ ਇਹ ਨਨਾਣ ਭਾਬੀ ਦੋਵੇਂ ਸੱਕੀਆਂ ਨੇ
ਆਪੇ ਕਰਨ ਸਿਆਪੇ ਇਹ ਮਾਰ ਕੇ ਤੇ ਗਲ ਗਲ ਦੇ ਵਿੱਚ ਇਹ ਪੱਕੀਆਂ ਨੇ
ਚਿਖ੍ਹਾ ਚੜ੍ਹਦੀਆਂ ਹੈਨ ਇਹ ਫਿਰ ਆਪੇ ਜਾਪਣ ਬਹੁਤ ਪਿਆਰ ਵਿੱਚ ਸੱਕੀਆਂ ਨੇ
ਇੱਥੇ ਕਈ ਫ਼ਕੀਰ ਜ਼ਹੀਰ ਹੋਏ ਖੈਰ ਦੇਂਦੀਆਂ ਦੇੇਂਦੀਆਂ ਅੱਕੀਆਂ ਨੇ
ਜਿਨ੍ਹਾਂ ਡੱਬੀਆਂ ਪਾਇਕੇ ਸਿਰੀਂ ਚਾਈਆਂ ਰੰਨਾਂ ਤਿਨ੍ਹਾਂ ਦੀਆਂ ਨਹੀਓਂ ਸੱਕੀਆਂ ਨੇ
ਨਾਲੇ ਢਿੱਡ ਖੁਰਕਣ ਨਾਲੇ ਦੁੱਧ ਰਿੜਕਣ ਅਤੇ ਚਾਟੀਆਂ ਕੀਤੀਆਂ ਲੱਕੀਆਂ ਨੇ
ਝਾਟਾ ਖੁਰਕਦੀਆਂ ਖੰਘਦੀਆਂ ਨੱਕ ਸੁਣਕਣ ਮਾਰਨ ਵਾਉਕੇ ਚਾੜ੍ਹਕੇ ਨੱਕੀਆਂ ਨੇ
ਲੋੜ ਹਈ ਜੇ ਚੰਗੀਆਂ ਹੋਵਣੇ ਦੀ ਵਾਰਿਸਸ਼ਾਹ ਤੋਂ ਲਓ ਦੋ ਫੱਕੀਆਂ ਨੇ

ਕਲਾਮ ਹੀਰ

ਅਨੀ ਦੇਖੋ ਨੀ ਵਾਸਤਾ ਰੱਬ ਦਾ ਜੇ ਵਾਹ ਪੈ ਗਿਆ ਨਾਲ ਕੁਪੱਤਿਆਂ ਦੇ
ਮਗਰ ਹੱਲਾਂ ਦੇ ਚੋਬਰੇ ਲਾ ਦੀਜਨ ਅਕੇ ਛੇੜ ਦੀਜਨ ਮਗਰ ਕੱਟਿਆਂ ਦੇ
ਇੱਕੇ ਵਾਢੀਆਂ ਲਾਵੀਆਂ ਕਰਨ ਚੋਬਰ ਅਕੇ ਡਾਹ ਦੀਜਨ ਹੇਠ ਝੱਟਿਆਂ ਦੇ
ਇਹ ਪੁਰਾਣੀਆਂ ਲਾਨ੍ਹਤਾਂ ਹੈਨ ਜੋਗੀ ਗੱਧੇ ਵਾਂਗ ਲੇਟਨ ਵਿੱਚ ਘੱਟਿਆਂ ਦੇ
ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ ਬੀਂਂਡ ਫਾਹ ਬਹੇਂ ਨਾਲ ਡੱਟਿਆਂ ਦੇ
ਵਾਰਿਸਸ਼ਾਹ ਮੀਆਂ ਖਹਿੜੇ ਨਾਂਹ ਪਈਏ ਕੰਨ ਪਾਟਿਆਂ ਰੱਬ ਦਿਆਂ ਪੱਟਿਆਂ ਦੇ

ਕਲਾਮ ਸਾਹਿਤ

ਭਾਬੀ ਜੋਗੜੇ ਦੇ ਵਡੇ ਕਾਰਨੇ ਨੀ ਗੱਲਾਂ ਨਹੀਂ ਸੁਣੀਆਂ ਕੰਨ ਪਾਟਿਆਂ ਦੀਆਂ
ਰੋਕ ਬੰਨ੍ਹ ਪੱਲੇ ਦੁੱਧ ਦਹੀਂ ਪੀਵਣ ਵਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ
ਨਹੀਂ ਜੋਗਦੇ ਭੋਗ ਦੀ ਖਬਰ ਏਨ੍ਹਾਂ ਖਬਰਾਂ ਜਾਣਦੇ ਝਲਦਿਆਂ ਝਾਟਿਆਂ ਦੀਆਂ
ਕਰ ਮਿਹਨਤਾਂ ਰਿਜਕ ਨਾ ਖਾ ਡਿੱਠਾ ਇਹ ਤਾਂ ਖਾਣ ਕਮਾਈਆਂ ਸਾਟਿਆਂ ਦੀਆਂ
ਭਾਈ ਏਸ ਸੌਦਾਗ੍ਰੀ ਵਾਲਿਆਂ ਨੂੰ ਖਬਰਾਂ ਪੈਣਗੀਆਂ ਇਕ ਦਿਨ ਘਾਟਿਆਂ ਦੀਆਂ
ਲਥੀ ਚੜ੍ਹੀ ਨੂੰ ਕੁਝ ਨਾ ਜਾਣਦੇ ਨੀ ਚਾਲਾਂ ਜੋਗੀਆਂ ਉਲੂਆਂ ਬਾਟਿਆਂ ਦੀਆਂ
ਗਿੱਠ ਗਿੱਠ ਨਾਖੁਨ ਵਾਲਰਿੱਛਵਾਂਗੂੰ ਪਲਮਣ ਲਛੀਆਂ ਲਾਾਂਗੜਾਂ ਪਾਟਿਆਂ ਦੀਆਂ
ਵਾਰਸਸ਼ਾਹ ਇਹ ਮਸਤ ਕੇ ਪਾਟਲੱਥਾ ਰਗਾਂ ਕਿ੍ਲਿਆਂ ਵਾਂਗ ਹਨ ਗਾਟਿਆਂ ਦੀਆਂ

(੨੨੦)

ਕਲਾਮ ਜੋਗੀ

ਇਹ ਮਿਸਲ ਮਸ਼ਹੂਰ ਜਹਾਨ ਅੰਦਰ ਜੱਟੀ ਚਾਰੇ ਹੀ ਥੋਕ ਸਵਾਰਦੀ ਏ
ਉਨ ਤੁੰਬ ਦੀ ਮੰਮੇ ਜੇ ਬਾਲ ਲੇੜ੍ਹੇ ਚਿੜੀਆਂ ਹਾਕਰੇ ਲੇਲੜੇ ਚਾਰਦੀ ਏ
ਜਦੋਂ ਆਉਂਦੀ ਝਗੜੇ ਦੀ ਗੱਲ ਉਤੇ ਥੋੜੀ ਗੱਲ ਨੂੰ ਬਹੁਤ ਖਲਾਰਦੀ ਏ
ਜੱਟੀ ਲੜਨ ਤੇ ਜਦੋਂ ਤਿਆਰ ਹੋਵੇ ਫੇਰ ਚਾ ਵਿਚਾਰ ਵਿਚਾਰਦੀ ਏ
ਬੰਨ੍ਹ ਝੇੜੇ ਫ਼ਕੀਰਾਂ ਦੇ ਨਾਲ ਲੜਦੀ ਘਰ ਸਾਂਭਦੀ ਲੋਕਾਂ ਨੂੰ ਮਾਰਦੀ ਏ
ਵਾਰਸਸ਼ਾਹ ਦੇ ਲੜਨ ਮਾਸ਼ੂਕ ਐਥੇ ਮੇਰੀ ਸੰਗਲੀ ਸ਼ਗਨ ਵਿਚਾਰਦੀ ਏ

ਕਲਾਮ ਸਹਿਤੀ

ਮੇਰੇ ਹੱਥ ਲੌਂਦੇ ਤੇਰੀ ਲਵੇ ਟੋਟਨ ਕੋਈ ਮਾਰਸੀਗਾ ਨਾਲ ਮੋਹਲਿਆਂ ਦੇ
ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ ਕਰੇਂ ਚਾਉੜਾਂ ਵਾਂਗ ਉਲੇਲਿਆਂ ਦੇ
ਮਾਰ ਇੱਕ ਚਪੇੜ ਤੇ ਦੰਦ ਭੰਨੂੰ ਸੁਆਦ ਆਉਨੀ ਮੱਠਿਆਂ ਭੱਲਿਆਂ ਦੇ
ਕਰਜ਼ਦਾਰ ਕਸਾਬ ਅਜਰਾਈਲ ਸੂਰਤ ਬੁਰੇ ਮਾਸ ਖਾਣੇ ਬਿਨਾਂ ਪੱਲਿਆਂ ਦੇ
ਦੰਦ ਭੰਨੂੰ ਚੁਰਾਹੇ ਦੇ ਵਾਂਗ ਖਿੰਘਰ ਸਾਨੂੰ ਖੌਫ਼ ਨਾ ਨੇਲ੍ਹੀਆਂ ਗੱਲਿਆਂ ਦੇ
ਜੇੜ੍ਹੀਆਂ ਆਕੜਾਂ ਪਿਆ ਵਿਖਾਉਨਾ ਏਂ ਕਢਾਂ ਮਿਝ ਤੇਰੀ ਨਾਲ ਖੱਲਿਆਂ ਦੇ
ਚੰਗਾ ਆਣ ਪਖੰਡ ਜਗਾਇਆ ਈ ਤੈਨੂੰ ਖੌਫ਼ ਨਾ ਅਸਾਂ ਅਰਬੱਲਿਆਂ ਦੇ
ਵਾਰਸਸ਼ਾਹ ਤੇਰੇ ਵਾਂਗ ਘਟ ਛੜੀਅਨ ਨਾਲ ਕੁਤਕਿਆਂ ਡੰਡਿਆਂ ਠੱਲਿਆਂ ਦੇ

ਕਲਾਮ ਜੋਗੀ

ਤੇਰੇ ਮੌਰ ਲੌੌਂਦੇ ਫਾਟ ਖਾਣ ਉੱਤੇ ਮੇਰੀ ਫੁਰਕਦੀ ਅੱਜ ਮੁਤੈਹਰ ਹੈ ਨੀ
ਮੇਰਾ ਕੁੱਤਕਾ ਲਵੇ ਤੇ ਤੇਰੇ ਚੁੱਤੜ ਅੱਜ ਦੋਹਾਂ ਦਾ ਵੱਡੜਾ ਭੇੜ ਹੈ ਨੀ
ਭੋਜਨ ਸਜਰਾ ਛਕਣ ਨੂੰ ਆਣ ਮਿਲਿਆ ਕਿਸਮਤ ਜੋਗੀਆਂ ਦੀ ਲੈਹਰ ਬੈਹਰ ਹੈ ਨੀ
ਪਿੰਡ ਵੱਡੀਏ ਗੁਠਲੀਏ ਤੁੁੰਮੀਏ ਨੀ ਲੂੂੰ ਲੂੂੰ ਤੇਰਾ ਕੌੜਾ ਜ਼ਹਿਰ ਹੈ ਨੀ
ਸੂਰਜ ਢਲੇ ਤੇ ਠੰਢੀਆਂ ਹੋਣ ਛਾਵਾਂ ਅਜੇ ਕੜਕਦੀ ਧੁੱਪ ਦੁਪਹਿਰ ਹੈ ਨੀ
ਹੋਕੇ ਦੂਹਰਿਆਂ ਤੀਹਰਿਆਂ ਤੜਫਨੀਏਂ ਤੈਨੂੰ ਚੁੱਕਿਆ ਗਜ਼ਬ ਦੀ ਲਹਿਰ ਹੈ ਨੀ
ਖਾਖਾਂ ਅੱਡ ਕੇ ਜੀਭ ਮੁਤਲਾਉਨੀਏਂ ਗਲਾਂ ਵਹਿਣ ਜਿਉਂ ਮੋਘਿਆਂ ਨਹਿਰ ਹੈ ਨੀ
ਪਾਣੀ ਵਾਂਗ ਨਤਾਰਕੇ ਕਰੂੰ ਠੰਢੀ ਕਢਾਂ ਸਾਰੀਆਂ ਗਰਮੀਆਂ ਗਹਿਰ ਹੈ ਨੀ
ਚਿੱਬੜ ਵਾਂਗ ਤੇਰੇ ਬੀਉ ਕੱਢ ਸੁੱਟਾਂ ਤੈਨੂੰ ਆਯਾ ਹੈ ਜ਼ੋਰ ਦਾ ਕਹਿਰ ਹੈ ਨੀ
ਏਸ ਭੇਡ ਦੇ ਖੂਨ ਤੋਂ ਕਿਸੇ ਚਿੜਕੇ ਨਹੀਂ ਮਾਰ ਲਿਆ ਕਦੀ ਸ਼ਹਿਰ ਹੈ ਨੀ
ਉਜਾੜੇ ਖ਼ੋਰ ਗੱਧੇ ਵਾਂਗੂੰ ਕੁਟੀਏਂਗੀ ਤੈਨੂੰ ਵੱਡੜੀ ਕਿਸੇ ਦੀ ਵਹਿਰ ਹੈ ਨੀ
ਵਾਰਸਸ਼ਾਹ ਏ ਮਾਰਦੀ ਰੰਨ ਕੁੱਤੀ ਕਿਸੇ ਛੁਡਾਵਣੀ ਵਿਹੜੇ ਤੇ ਕਹਿਰ ਹੈ ਨੀ

(੨੨੧)

ਅਸੀਂ ਸਬਰ ਕਰਕੇ ਚੁੱਪ ਹੋ ਬੈਠੇ ਬਹੁਤ ਔਖੀਆਂ ਇਹ ਫਕੀਰੀਆਂ ਨੇ
ਨਜ਼ਰ ਤਲੇ ਕਿਉਂ ਲਿਆਵੇਂ ਤੂੰ ਕੰਨ ਪਾਟੇ ਜੈਂਦੇ ਹੱਸਦੇ ਨਾਲ ਜੰਜੀਰੀਆਂ ਨੇ
ਜਿਹੜੇ ਦਰਸ਼ਨੀ ਹੁੰਡੜੀ ਵਾਚ ਬੈਠੇ ਸਭ ਚਿੱਠੀਆਂ ਉਨ੍ਹਾਂ ਨੇ ਚੀਰੀਆਂ ਨੇ
ਤੁਸੀਂ ਕਰੋ ਹਯਾ ਕੁਆਰੀਓ ਨੀ ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ
ਕਹੀ ਚੰਦਰੀ ਲਗੀ ਹੈ ਆਣ ਮੱਥੇ ਅੱਖੀਂ ਭਰਦੀਆਂ ਭੌਨ ਭੰਬੀਰੀਆਂ ਨੇ
ਮੈਂ ਤਾਂ ਮਾਰ ਤ੍ੱਟੀਆਂ ਪੱਟ ਸੱਟਾਂ ਮੇਰੀ ਉਂਗਲੀ ਉਂਗਲੀ ਪੀਰੀਆਂ ਨੇ
ਵਾਰਿਸਸ਼ਾਹ ਫੌਜਦਾਰ ਦੇ ਮਾਰਨੇ ਨੂੰ ਸੈਨਾ ਸਾਰੀਆਂ ਵੇਖ ਕਸ਼ਮੀਰੀਆਂ ਨੇ

ਹੀਰ ਦੀ ਸੈਨਤ

ਸੈਨਤ ਮਾਰਕੇ ਹੀਰ ਨੇ ਜੋਗੀੜੇ ਨੂੰ ਕਹਿਆ ਚੁੱਪ ਕਰ ਏਸ ਭੁਕਾਉਨੀ ਹਾਂ
ਤੇਰੇ ਨਾਲ ਜੇ ਏਸ ਨੇ ਵੈਰ ਚਾਯਾ ਮੱਥਾ ਏਸਦੇ ਨਾਲ ਮੈਂ ਲਾਉਨੀ ਹਾਂ
ਰੰਨਾਂ ਨਾਲ ਬਰਾਬਰੀ ਰੰਨ ਹੁੰਦੀ ਵੈਰ ਸੁੱਤੜਾ ਫੇਰ ਜਗਾਉਨੀ ਹਾਂ
ਕੁੜੀਆਂ ਸਾਰੀਆਂ ਸੱਦ ਲਾ ਮਗਰ ਇਹਦੇ ਹੁਣੇ ਤਾਉੜੀ ਵੇਖ ਵਜਾਉਨੀ ਹਾਂ
ਕਰਾਂ ਗਲ ਗਲਾਇਨੇਂ ਨਾਲ ਇਸਦੇ ਗਲ ਏਸਦੇ ਰੇਸ਼ਟਾ ਪਾਉਨੀ ਹਾਂ
ਵਾਰਿਸਸ਼ਾਹ ਮੀਆਂ ਰਾਂਝੇ ਯਾਰ ਅੱਗੇ ਇਹਨੂੰ ਕੰਜਰੀ ਵਾਂਗ ਨਚਾਉਂਨੀ ਹਾਂ

ਕਲਾਮ ਹੀਰ ਸਹਿਤੀ ਨਾਲ


ਹੀਰ ਆਖਦੀ ਏਸ ਫ਼ਕੀਰ ਨੂੰ ਨੀ ਕੇਹਾ ਘੱਤਿਓ ਗੈਰ ਦਾ ਵਾਇਦਾ ਨੀ
ਇਨ੍ਹਾਂ ਆਜਜ਼ਾਂ ਨੂੰ ਪਈ ਮਾਰਨੀਏਂ ਏਸ ਜੀਉਣੇ ਦਾ ਕਿਆ ਫ਼ਾਇਦਾ ਨੀ
ਅੱਲਾ ਵਾਲਿਆਂ ਨਾਲ ਕੀ ਵੈਰ ਚਾਯੋ ਭਲਾਂ ਕੁਆਰੀਏ ਇਹ ਬੁਰਾ ਕਾਇਦਾ ਨੀ
ਪੈਰ ਚੁੰਮ ਫ਼ਕੀਰ ਦੀ ਟਹਿਲ ਕੀਜੇ ਏਸ ਕੰਮ ਵਿੱਚ ਖੈਰ ਦਾ ਜਾਇਜ਼ਾ ਨੀ
ਪਿਛੋਂ ਫੜੇਂਗੀ ਕੁੱਤਕਾ ਜੋਗੀੜੇ ਦਾ ਕੌਣ ਜਾਣਦਾ ਏ ਕਿਹੜੀ ਜਾਇ ਦਾ ਨੀ
ਵਾਰਸਸ਼ਾਹ ਫਕੀਰ ਜੇ ਹੋਣ ਗੁੱਸੇ ਖੌਫ਼ ਸ਼ਹਿਰ ਨੂੰ ਕਹਿਰ ਵਬਾਇ ਦਾ ਨੀ

ਕਲਾਮ ਸਾਹਿਤੀ

ਭਾਬੀ ਇਕਦਰੋਂ ਲੜੇ ਫਕੀਰ ਸਾਨੂੰ ਤੂੰ ਭੀ ਜਿੰਦ ਕੱਢੇਂ ਨਾਲ ਘੂਰੀਆਂ ਦੇ
ਜੇ ਤਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਹੀਂ ਕਾਹੇ ਪੁੱਛੀਏ ਭਾ ਕਸਤੂਰੀਆਂ ਦੇ
ਜਾਣ ਭਾਬੀਏ ਨੀ ਫ਼ਕਰ ਨਾਗ ਕਾਲੇ ਹੱਕ ਮਿਲਨ ਕਮਾਈਆਂ ਪੂਰੀਆਂ ਦੇ
ਵਹੁਟੀ ਹੋ ਨਾ ਪਹਿਲੜੇ ਰੋਜ਼ ਵੜੀਏਂ ਲੈ ਗਏ ਲਾਗ ਲਾਗੀ ਮਜ਼ਦੂਰੀਆਂ ਦੇ
ਇਨ੍ਹਾਂ ਜੋਗੀਆਂ ਦੇ ਕਾਈ ਵੱਸ ਨਾਹੀਂ ਘੱਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ
ਜੇ ਤਾਂ ਪੱਟ ਪੜਾਉਨਾ ਨਾਂਹ ਹੋਵੇ ਕਾਹੇ ਖੀਜ ਕਰੀਏ ਨਾਲ ਭੂਰੀਆਂ ਦੇ

(੨੨੨)

ਕੋਈ ਦੇ ਬੱਦ ਦੁਆ ਤੇ ਗਾਲ੍ਹ ਕੱਢੇ ਪਿੱਛੋਂ ਫਾਇਦੇ ਕੀ ਇਨ੍ਹਾਂ ਝੂਰੀਆਂ ਦੇ
ਲੁਛੂ ਲੁਛੂ ਕਰਦੀ ਫਿਰੇ ਨਾਲ ਫ਼ਕਰਾਂ ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ
ਵਹੁਟੀ ਸੈਦੜੇ ਦੀ ਫ਼ਕਰ ਮੱਲ ਬੈਠਾ ਦੇਖੋ ਕੰਮ ਇਹ ਹਕ ਤੇ ਜ਼ੋਰੀਆਂ ਦੇ
ਫ਼ਕਰ ਨਾਲ ਮਿਲ ਕੇ ਸਾਨੂੰ ਘਰੋਂ ਕਢੇ ਕੁਟ ਦੇਂਹ ਇਹਨੂੰ ਛੰਨੇ ਚੂਰੀਆਂ ਦੇ
ਸੈਨਤ ਮਾਰ ਕੇ ਯਾਰ ਨੂੰ ਛੇੜ ਚਾਯੋ ਵੱਲ ਜਾਣਨੀਏਂ ਗਲਾਂ ਚੋਰੀਆਂ ਦੇ
ਭਾਬੀ ਨਾਲ ਫ਼ਕੀਰ ਹਮਰਾਜ ਹੋਈਏਂ ਦੁੱਧ ਪੀ ਕੇ ਮਝੀਆਂ ਬੂਰੀਆਂ ਦੇ
ਸਾਨ੍ਹ ਪੇਕਿਆਂ ਦਾ ਜਾਣ ਟਹਿਲ ਕਰਸੇਂ ਕੋਠੇਂ ਸੱਭ ਕਰਸੇਂ ਖਾਲੀ ਤੂੜੀਆਂ ਦੇ
ਵਾਰਸਸ਼ਾਹ ਫ਼ਕੀਰ ਦੀ ਰੰਨ ਵੈਰਨ ਜਿਵੇਂ ਮਿਰਗ ਨੇ ਵੈਰੀ ਅੰਗੂਰੀਆਂ ਦੇ

ਤਥਾ

ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ ਹੱਥੀ ਸੱਚੀਆਂ ਪਾ ਹਥੌੜੀਆਂ ਨੀ
ਜਿਹੜੇ ਡੰਡ ਵਿਖਾਇਕੇ ਕਰੇ ਆਕੜ ਮੈਂ ਤਾਂ ਪੱਟਸਾਂ ਇਹਦੀਆਂ ਚੌੜੀਆਂ ਨੀ
ਗੁਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ ਜਿੱਥੇ ਅੱਕਲਾਂ ਸਾਡੀਆਂ ਦੌੜੀਆਂ ਨੀ
ਜਿੰਨ ਭੂਤ ਤੇ ਦੇਓ ਦੀ ਅਕਲ ਜਾਏ ਤਦੋਂ ਮਾਰ ਕੇ ਉੱਠੀਏ ਛੌੜੀਆਂ ਨੀ
ਮਾਰ ਮੋਹਲੀਆਂ ਤੇ ਸੱਟਾਂ ਭੰਨ ਟੰਗਾਂ ਫਿਰੇ ਢੂੰਡ ਦਾ ਕਾਠ ਕਠੋਰੀਆਂ ਨੀ
ਵਾਰਸਸ਼ਾਹ ਫ਼ਕੀਰ ਦੇ ਨਾਲ ਲੜਨਾ ਕਪਣ ਜ਼ੈਹਰ ਦੀਆਂ ਗੰਦਲਾਂ ਕੌੜੀਆਂ ਨੀ

ਕਲਾਮ ਹੀਰ ਸਹਿਤੀ ਨਾਲ

ਹਾਇ ਹਾਇ ਫ਼ਕੀਰ ਦੇ ਨਾਲ ਬੋਲੇਂ ਬੁਰੇ ਸਹਿਤੀਏ ਤੇਰੇ ਅਮੋੜ ਹੋਏ
ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ ਸਣੇ ਮਾਲ ਤੇ ਜਾਨ ਦੇ ਚੌੜ ਹੋਏ
ਕੰਨ ਪਾਟਿਆਂ ਨਾਲ ਜਿਸ ਜ਼ਿਦ ਬੱਧੀ ਪੇਸ਼ ਤੇਸ਼ ਥੀਂ ਅੰਤ ਨੂੰ ਦੌੜ ਹੋਏ
ਰਹੇ ਔਂਤ ਨਖੱਸਮੀ ਰੰਨ ਸੁੰਞੀ ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ
ਇਹੋ ਜਹੀਆਂ ਨੂੰ ਛੇੜੀਏ ਮੂਲ ਨਾਹੀਂ ਜਿਨ੍ਹਾਂ ਇਸ਼ਕ ਤੇ ਫੱਕਰ ਦੇ ਦੌਰ ਹੋਏ
ਵਾਰਸਸ਼ਾਹ ਲੜਾਈ ਦਾ ਮੂਲ ਬੋਲਣ ਵੇਖੋ ਦੋਹਾਂ ਦੇ ਔੜ ਤੇ ਪੌੜ ਹੋਏ

ਕਲਾਮ ਸਹਿਤੀ

ਭਾਬੀ ਏਸ ਜੇ ਗੱਧੇ ਦੀ ਅੜ ਬੱਧੀ ਅਸੀਂ ਰੰਨਾਂ ਭੀ ਚੈਂਚਲ ਹਾਰੀਆਂ ਹਾਂ
ਦੇਹ ਮਾਰਿਆ ਏਸ ਜਹਾਨ ਤਾਜ਼ਾ ਅਸੀਂ ਰੋਗ ਮੀਸਾਕ ਦੀਆਂ ਮਾਰੀਆਂ ਹਾਂ
ਏਹ ਗੁੰਡਿਆਂ ਵਿਚ ਹੈ ਪੈਰ ਧਰਦਾ ਨਹੀਂ ਬਾਂਕੀਆਂ ਏਸ ਤੋਂ ਡਾਰੀਆਂ ਹਾਂ
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ ਅਸੀਂ ਜ਼ੌਕਦੇ ਮਜ਼ੇਦੀਆਂ ਨਾਰੀਆਂ ਹਾਂ
ਇਹ ਆਪ ਨੂੰ ਛੈਲ ਸਦਾਉਂਦਾ ਏ ਅਸੀਂ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ
ਜੇ ਏਹ ਜ਼ਿਦ ਦੀ ਛੁਰੀ ਹੈ ਹੋ ਬੈਠਾ ਅਸੀਂ ਰੰਨਾਂ ਭੀ ਤੇਜ਼ ਕਟਾਰੀਆਂ ਹਾਂ

(੨੨੩)

ਏਸ ਚਾਕ ਦੀ ਕੌਣ ਮਜਾਲ ਹੈ ਨੀ ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ
ਵਾਰਸਸ਼ਾਹ ਵਿੱਚ ਹਰ ਸਫੈਦ ਪੋਸ਼ਾਂ ਅਸੀਂ ਹੋਲੀ ਦੇ ਰੰਗ ਪਿਚਕਾਰੀਆਂ ਹਾਂ

ਕਲਾਮ ਹੀਰ

ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ ਹੱਥ ਧੋ ਜਹਾਨ ਥੀਂ ਚੱਲੀਆਂ ਨੇ
ਆ ਟਲੀਂ ਕੁਆਰੀਏਂ ਡਾਰੀਏ ਨੀ ਕੇਹੀਆਂ ਚਾਈਆਂ ਧਜਾਂ ਅਵੱਲੀਆਂ ਨੇ
ਹੋਵੇ ਸ਼ਰਮ ਹਯਾ ਉਨ੍ਹਾਂ ਕੁਆਰੀਆਂ ਨੂੰ ਜੇੜ੍ਹੀਆਂ ਨੇਕ ਸੋਹਬਤ ਵਿੱਚ ਰੱਲੀਆਂ ਨੇ
ਮੈਂ ਤਾਂ ਜਾਣਨੀ ਹਾਂ ਤੇਰੀਆਂ ਏਸ ਵੇਲੇ ਨੈਆਂ ਹੁਸਨ ਗੁਮਾਨ ਉਛੱਲੀਆਂ ਨੇ
ਜੇਹੜੇ ਖ਼ੌਫ ਖੁਦਾ ਦਾ ਕਰਨ ਮੋਈਏ ਬਾਤਾਂ ਹੋਣਗੀਆਂ ਤਿਨ੍ਹਾਂ ਸਵੱਲੀਆਂ ਨੇ
ਜਿਨ੍ਹਾਂ ਆਨ ਫ਼ਕੀਰਾਂ ਦੇ ਪੈਰ ਪਕੜੇ ਉਹ ਏਸ ਜਹਾਨ ਵਿਚ ਭੱਲੀਆਂ ਨੇ
ਕਾਰੇ ਹਥੀਆਂ ਕੁਆਰੀਆਂ ਵੇਹੁ ਭਰੀਆਂ ਭਲਾ ਕਿਉਂਕਰ ਰਹਿਣ ਨਚੱਲੀਆਂ ਨੇ
ਮੁਨਸ ਮੰਗਦੀਆਂ ਜੋਗੀਆਂ ਨਾਲ ਲੜਕੇ ਰਾਤੀਂ ਔਖੀਆਂ ਹੋਣ ਇਕੱਲੀਆਂ ਨੇ
ਪਿਛੇ ਚਰਖੜਾ ਰੁਲੇ ਹੈ ਸੜਨ ਜੋਗਾ ਕਦੇ ਚਾਰ ਨਾ ਲਾਹੀਓ ਛੱਲੀਆਂ ਨੇ
ਜਿੱਥੇ ਗਭਰੂ ਹੋਣ ਜਾ ਖਹੇਂ ਓਥੇ ਪਰ੍ਹੇ ਮਾਰ ਕੇ ਬਹੇਂ ਪਥੱਲੀਆਂ ਨੇ
ਟਲ ਜਾਹ ਫ਼ਕੀਰ ਤੋਂ ਗੁੰਡੀਏ ਨੀ ਆ ਕੁਆਰੀਏ ਰਾਹਾਂ ਕਿਉਂ ਮੱਲੀਆਂ ਨੇ
ਹੈਨ ਬਦਲ ਵੀ ਵਸਦੇ ਹੋ ਨੀਵੇਂ ਧੁੰਮਾਂ ਕਹਿਰਦੀਆਂ ਦੇਸ ਤੇ ਘੱਲੀਆਂ ਨੇ
ਆਣ ਹਬਸ਼ਨਾਂ ਵਾਂਗ ਕਿਉਂ ਖਯਾਲ ਪਈਏਂ ਗਲਾਂ ਪਿਛਲੀਆਂ ਚਾ ਉਥੱਲੀਆਂ ਨੇ
ਲੱਖ ਹੱਠੀਆਂ ਨਾਲ ਨਾ ਹਲਕ ਜਾਂਦਾ ਵਾਰਸਸ਼ਾਹ ਜੇ ਅੰਦਰੋਂ ਹੱਲੀਆਂ ਨੇ

ਕਲਾਮ ਸਹਿਤੀ

ਭਾਬੀ ਨਾਲ ਫ਼ਕੀਰ ਦੇ ਧੜਾ ਕੀਤਾ ਹਾਲ ਹਾਲ ਲੋਕਾ ਸਾਨੂੰ ਮਾਰ ਦੀ ਏ
ਜੋਗੀ ਵੇਖ ਕੇ ਪਾਣ ਸੂ ਚੜ੍ਹੀ ਕਾਈ ਮਾਨ ਮੱਤੜੀ ਖੂਨ ਗੁਜ਼ਾਰ ਦੀ ਏ
ਅਸੀਂ ਗੁੰਡੀਆਂ ਤੇ ਆਪ ਨੇਕ ਬਣਦੀ ਜਿਹੜੀ ਯਾਰ ਹੀ ਯਾਰ ਪੁਕਾਰ ਦੀ ਏ
ਨਹੀਂ ਜਾਣਦੀ ਯਾਰ ਸੂ ਏਹ ਜੋਗੀ ਇੱਕੇ ਲਿਆਯਾ ਨਿਸ਼ਾਨੜੀ ਯਾਰ ਦੀ ਏ
ਲੜੇ ਨਾਲ ਮੇਰੇ ਨਾਚ ਤਾਲ ਉੱਤੇ ਨਾਲੇ ਜੋਗੀ ਨੂੰ ਸੈਨਤਾਂ ਮਾਰ ਦੀ ਏ
ਅਜ ਮਾਰ ਕਰਾਉਣੀ ਜੋਗੀੜੇ ਨੂੰ ਵਾਰਸਸ਼ਾਹ ਨੂੰ ਪਈ ਲਲਕਾਰ ਦੀ

ਕਲਾਮ ਹੀਰ

ਘੋਲ ਘੱਤੀਏ ਕੁਆਰੀਏ ਡਾਰੀਏ ਨੀ ਮੱਥਾ ਡੰਮੀਏਂ ਕੌਤ ਬੜਬੋਲੀਏ ਨੀ
ਵਾਂਗ ਚੇਚਕੀ ਮਾਤਾ ਦੇ ਖਿਆਲ ਪਈਏਂ ਸਾਡੇ ਨਾਲ ਤੂੰ ਐਡ ਹਮਜੋਲੀਏ ਨੀ
ਕਿਤੇ ਸਿੱਧ ਮਨਾ ਨਿਸ਼ਾਨੀਆਂ ਦੇ ਅਗੇ ਜੀਉਂਦਿਆਂ ਝੂਠ ਨਾ ਬੋਲੀਏ ਨੀ
ਸਿਰ ਵੱਖ ਕਰ ਚਾੜ੍ਹੀਏ ਚਾ ਸੂਲੀ ਤਾਂ ਭੀ ਐਡ ਅਪਰਾਧ ਨਾ ਤੋਲੀਏ

(੨੨੪)

ਚੁੁੰਨੀ ਪਾੜਕੇ ਮੋਰੀਆਂ ਕੀਤੀਆਂ ਨੀ ਕੁੰਜ ਕੁਆਰੀਏ ਆਲੀਏ ਭੋਲੀਏ ਨੀ
ਚੋਰ ਯਾਰ ਵਾਂਗੂੰ ਨਿੱਤ ਰਹੇਂ ਸੱਚੀ ਚੋਰੀ ਕਰੀਏ ਤੇ ਮੂਲ ਨਾ ਡੋਲੀਏ ਨੀ
ਇਹਾ ਜਿਹਾਂ ਫਕੀਰਾਂ ਦੇ ਨਾਮ ਉਤੋਂ ਜੀ ਜਾਨ ਚਾ ਆਪਣਾ ਘੋਲੀਏ ਨੀ
ਵਾਰਸਸ਼ਾਹ ਹਮਵਜ਼ਨ ਹੈ ਝੂਠ ਦੋਜ਼ਖ ਕੰਡੀ ਪਾਏ ਇਨਸਾਫ ਦੀ ਤੋਲੀਏ ਨੀ

ਕਲਾਮ ਸਹਿਤੀ

ਭਲਾ ਦੱਸ ਭਾਬੀ ਕੇਹਾ ਵੈਰ ਚਾਯੋ ਭਈਆ ਪਿੱਟੜੀ ਨੂੰ ਪਈ ਲੂੰਹਨੀ ਏਂ
ਅਨਹੋਣੀਆਂ ਗਲਾਂ ਦੇ ਨਾਉਂ ਲੈ ਕੇ ਘਾ ਅੱਲੜੇ ਪਈ ਖਡੂਹਨੀ ਏਂ
ਸੋਹਣੀ ਹੋਈ ਨਾਹੀਂ ਤੂੰ ਤਾਂ ਗਜ਼ਬ ਚਾਯਾ ਖੂਨ ਖ਼ਲਕ ਦਾ ਪਈ ਨਚੂੂੰਹਨੀ ਏਂ
ਆਪ ਚਾਕ ਹੰਢਾਇਕੇ ਛੱਡ ਆਈਓਂ ਹੁਣ ਖ਼ਲਕ ਨੂੰ ਪਈ ਵਡੂਹਨੀ ਏਂ
ਆਖ ਭਾਈ ਨੂੰ ਹੁਣੇ ਚੰਡਾ ਛਡੂੰ ਜਿਹੇ ਅਸਾਂ ਨੂੰ ਮਿਹਣੇ ਲੂਹਨੀ ਏਂ
ਆਪ ਕਮਲੀ ਲੋਕਾਂ ਦੇ ਸਾਂਗ ਲਾਏਂ ਖੱਚਰ ਵਾਦੀਆਂ ਦੀ ਵੱਡੀ ਖੂਹਨੀ ਏਂ
ਆਪ ਛਾਣਨੀ ਛੇਕਦੀ ਦੁਸਰੀ ਨੂੰ ਐਵੇਂ ਕੰਡਿਆਂ ਤੋਂ ਪਈ ਧੂਹਨੀ ਏਂ
ਵਾਰਸਸ਼ਾਹ ਕਹੇ ਬਘਿਆੜੀਏ ਨੀ ਮੁੰਡੇ ਮੋਹਣੀ ਤੇ ਝੋਟੇ ਦੋਹਨੀ ਏਂ

ਕਲਾਮ ਹੀਰ

ਖੁਆਰ ਖੱਜਲਾਂ ਰੁਲਦੀਆਂ ਫਿਰਦੀਆਂਸੀਅਖੀਂਵੇਖਦਿਆਂ ਹੋਰ ਦੀਆਂ ਹੋਰ ਹੋਈਆਂ
ਆਪ ਦੁਧਦੀਆਂ ਧੋਤੀਆਂ ਨੇਕ ਬਖਤਾਂ ਅਗੇ ਚੋਰ ਦੇ ਅਸੀਂ ਨੀ ਚੋਰ ਹੋਈਆਂ
ਚੋਰ ਚੌਧਰੀ ਗੁੰਡੀ ਪਰਧਾਨ ਕੀਤੀ ਏ ਉਲੱਟ ਅਵੱਲੀਆਂ ਜੋਰ ਹੋਈਆਂ
ਬੰਦ ਜੇਬ ਤੋਂ ਕੋਝੀਆਂ ਭੈੜ ਮੂੰਹੀਆਂ ਅਗੇ ਹੁਸਨ ਦੇ ਬਾਗ਼ਦੀਆਂ ਮੋਰ ਹੋਈਆਂ
ਇਹ ਚੁਗਲ ਬਲੋਚਾਂ ਦੀ ਟੁੁੰਬ ਡਿੱਠੀ ਜ਼ਿਮੀ ਦੋਜ ਘੂਠੀ ਮੱਨ ਘੋਰ ਹੋਈਆਂ
ਇਹਦੀ ਬਣਤ ਦੇਖੋ ਨਾਲ ਨਖਰਿਆਂ ਦੇ ਮਾਲਜ਼ਾਦੀਆਂ ਵਿੱਚ ਲਾਹੌਰ ਹੋਈਆਂ
ਭਰਜਾਈਆਂ ਨੂੰ ਬੋਲੀਆਂ ਮਾਰਦੀਆਂ ਨੇ ਫਿਰਨ ਮੁੰਡਿਆਂ ਵਿੱਚ ਲਟੋਰ ਹੋਈਆਂ

ਕਲਾਮ ਸਹਿਤੀ

ਗਦਾਂ ਕਿਸੇ ਦੀ ਨਹੀਂ ਚੁਰਾ ਆਂਦੀ ਇਹ ਭਾਬੀ ਕਿਉਂ ਅਸਾਂ ਤੇ ਧਾਈਆ ਈ
ਹੁਣ ਵੇਖ ਲੌ ਇਹ ਹੈ ਉਲਟ ਸਮਾਂ ਲੜੇ ਭੈਣ ਤੇ ਫੜੀਦਾ ਭਾਈਆ ਈ
ਤੀਰ ਮਾਰ ਕੇ ਨੈਣਾਂ ਦਾ ਇਹ ਜੋਗੀ ਲੈ ਚਲਿਆ ਮੇਰੀ ਭਰਜਾਈਆਂ ਈ
ਇਹ ਸੈਦੇ ਦਾ ਮੂਲ ਨਾ ਖੌਫ ਖਾਂਦੀ ਏਸ ਆਪ ਹੀ ਕਲ੍ਹਾ ਜਗਾਈਆ ਈ
ਲੜੇ ਜੱਟ ਤੇ ਕੁੱਟੀਏ ਡੂਮ ਨਾਈ ਸਿਰ ਜੋਗੀੜੇ ਦੇ ਗੱਲ ਆਈਆ ਈ
ਆ ਕੱਢੀਏ ਵੱਢੀਏ ਇਹ ਫਸਤਾ ਜੱਗ ਧੂੜ ਕਾਈ ਏਸ ਪਾਈਆ ਈ

(੨੨੫)

ਏਸ ਮਾਰ ਮੰਤਰ ਵੈਰ ਪਾ ਦਿੱਤਾ ਚਾਨਚੱਕ ਦੀ ਪਈ ਲੜਾਈਆ ਈ
ਹੀਰ ਨਹੀਂ ਖਾਂਦੀ ਮਾਰ ਅਸਾਂ ਕੋਲੋਂ ਵਾਰਸ ਗੱਲ ਫ਼ਕੀਰ ਤੇ ਆਈਆ ਈ

ਕਲਾਮ ਸ਼ਾਇਰ

ਰੰਨਾਂ ਨਾਲ ਨਾ ਆਉਂਦੇ ਮਰਦ ਵਾਰੇ ਸਹਿਤੀ ਸਣੇ ਲੌੌਂਡੀ ਦੋਵੇਂ ਚੱਠੀਆਂ ਨੇ
ਗੁਨ੍ਹਣ ਪੀਹਣ ਪਕਾਨ ਨੂੰ ਅਡੋ ਅੱਡੀ ਅਤੇ ਲੜਨ ਦੀ ਵਾਰ ਇਕੱਠੀਆਂ ਨੇ
ਉਡਣਹਾਰ ਤੇ ਮੋਹਰਨਾਂ ਡਾਰ ਦੀਆਂ ਜਿਵੇਂ ਨਾਲ ਕਬੂਤਰਾਂ ਰੱਠੀਆਂ ਨੇ
ਮਗਰ ਲਾ ਬਿਗਾਨਿਆਂ ਪੁੱਤਰਾਂ ਨੂੰ ਫੇਰ ਆਪਣੀ ਵਾਰ ਇਹ ਨੱਠੀਆਂ ਨੇ
ਕਦੀ ਢਲਣ ਨਾ ਆਪਣੇ ਪਾਸੜੇ ਤੋਂ ਦੋਵੇਂ ਕੌਡੀਆਂ ਬਾਘੀਆਂ ਗੱਠੀਆਂ ਨੇ
ਬੁਰੇ ਕੰਮ ਨੂੰ ਇਹ ਬਹੁਤ ਕਾਲ੍ਹੀਆਂ ਨੇ ਕਦੀ ਹੋਣ ਨਾ ਧੀਰੀਆਂ ਮੱਠੀਆਂ ਨੇ
ਸ਼ੋਖ ਦੀਦਿਆਂ ਤੇਜ਼ ਜ਼ਬਾਨ ਦੋਵੇਂ ਇਹ ਵੀ ਇਸ਼ਕ ਦੀ ਤੇਗ ਨੇ ਕੁੱਠੀਆਂ ਨੇ
ਆਢਾ ਵਾਂਗ ਕਕੇਜ਼ਈਆਂ ਲਾਇਆ ਨੀ ਆਮ੍ਹੋ ਸਾਮ੍ਹਣੇ ਪੀੜ੍ਹੀਆਂ ਭੱਠੀਆਂ ਨੇ
ਲੜਨ ਲੱਗੀਆਂ ਤੇ ਮੂੰਹ ਲਾਲ ਕਰ ਕੇ ਲੋਹੇ ਲਾਖੀਆਂ ਤੱਤੀਆਂ ਭੱਠੀਆਂ ਨੇ
ਫ਼ੱਕਰ ਨਾਗ ਅਵੱਲੜਾ ਛੇੜਿਆ ਨੀ ਬੜਾ ਗਜ਼ਬ ਕੀਤਾ ਇਨ੍ਹਾਂ ਰੱਠੀਆਂ ਨੇ
ਹੁਣ ਵੇਖ ਫ਼ਕੀਰ ਦੇ ਕੁੱਤਕੇ ਨੂੰ ਚੀਕਾਂ ਮਾਰ ਕੇ ਪਿਛ੍ਹਾਂ ਤਰੱਠੀਆਂ ਨੇ
ਵਾਰਸਸ਼ਾਹ ਸੋਈ ਹੋਣ ਰੰਗ ਭਰੀਆਂ ਪੈਰੀਂ ਫ਼ਕਰ ਦੀ ਆਣ ਜੋ ਢੱਠੀਆਂ ਨੇ

ਸਹਿਤੀ ਦਾ ਜੋਗੀ ਉਤੇ ਗੁਸਾ

ਬਾਣਾ ਫ਼ਕਰ ਦਾ ਪਹਿਨ ਡਰਾਉਨਾ ਏਂ ਪਾ ਸੇਲ੍ਹੀਆਂ ਤੀਹਰੀਆਂ ਚੌਹਰੀਆਂ ਵੇ
ਜਾਤੀ ਨਾਮ ਦੀ ਨਹੀਂ ਤਾਸੀਰ ਤੈਨੂੰ ਗਲਾਂ ਕਰੇਂ ਜ਼ਬਾਨ ਤੋਂ ਖੌਹਰੀਆਂ ਵੇ
ਵੇੜ੍ਹੇ ਵੜਦਿਆਂ ਆਣ ਕੁਪੱਤ ਪਾਯੋ ਛੇੜਾਂ ਛੇੜੀਆਂ ਔਹਰੀਆਂ ਸੌਹਰੀਆਂ ਵੇ
ਮਾਰ ਮਾਰ ਉਭਾਰਸਾਂ ਗੰਜ ਤੇਰਾ ਹੋਣ ਮੱਠੀਆਂ ਸਾਰੀਆਂ ਝੌਰੀਆਂ ਵੇ
ਹੋਕਾ ਵੈਦਗੀ ਤੇ ਦੇਵੇਂ ਬੰਨ੍ਹ ਪੁੜੀਆਂ ਕੁੱਟ ਗੰਢੀਆਂ ਜ਼ਹਿਰ ਦੀਆਂ ਮੌਹਰੀਆਂ ਵੇ
ਨਿਰਾ ਮੂਲ ਗਵਾਇਕੇ ਉੱਠ ਨੱਠੇ ਪਵੇ ਵਣਜ ਤੋਂ ਘਾਟ ਜਿਉਂ ਨੌਹਰੀਆਂ ਵੇ
ਤੇਰੇ ਜਿਹਾਂ ਉਚੱਕਿਆਂ ਸ਼ੋਹਦਿਆਂ ਨੂੰ ਲੱਭ ਲੈਣ ਸਵਾਣੀਆਂ ਗੌਹਰੀਆਂ ਵੇ
ਜ਼ਰਾ ਖੋਟੀਆਂ ਤੇ ਖਰੀਆਂ ਪਰਖ ਲਈਆਂ ਵਾਰਸ ਜਿਹਾਂ ਸਰਾਫੀਆਂ ਜ਼ੌਹਰੀਆਂ ਵੇ

ਕਲਾਮ ਸਹਿਤੀ ਦਾ ਰਵੇਲ ਬਾਂਦੀ ਨਾਲ

ਸਹਿਤੀ ਆਖਿਆ ਉੱਠ ਰਵੇਲ ਬਾਂਦੀ ਖੈਰ ਪਾ ਫ਼ਕੀਰ ਨੂੰ ਕੱਢੀਏ ਨੀ
ਆਟਾ ਘੱਤ ਕੇ ਤੇ ਦੇਈਏ ਬੁੱਕ ਚੀਨਾ ਵਿੱਚੋਂ ਅਲਖ ਫਸਾਦ ਦੀ ਵੱਢੀਏ ਨੀ
ਜ਼ਰਾ ਜੱਟੀਆਂ ਵਾਂਗ ਦੋ ਹਥ ਕਰੀਏ ਜਿਲ੍ਹੀ ਹੋ ਨਾ ਆਲ੍ਹਕੇ ਜੱਡੀਏ ਨੀ

(੨੨੬)

ਇਹਦੀ ਭੁਗਤ ਸਵਾਰੀਏ ਨਾਲ ਲੱਤਾਂ ਮੌਰਾਂ ਭੰਨੀਏ ਮਾਰ ਕੇ ਅੱਡੀਏ ਨੀ
ਇਹ ਇਕੱਲੜਾ ਤੇ ਅਸੀਂ ਦੋਵੇਂ ਜਣੀਆਂ ਇੱਕੋ ਜੇਡੀਆਂ ਹਾਂ ਦੋਵੇਂ ਨੱਢੀਏ ਨੀ
ਵੇੜ੍ਹੇ ਵਿਚ ਧ੍ਕੀਏ ਕਿੱਲਿਆਂ ਤੇ ਗਿੱਟੇ ਗੋਡੜੇ ਰਗੜ ਘਸੱਡੀਏ ਨੀ
ਅਖੀਂ ਸਾਹਮਣੇ ਹੀਰ ਦੇ ਫਾਟ ਕਰੀਏ ਇਹਦੀ ਬਣੀ ਹਿਮਾਇਤੀ ਵੱਡੀਏ ਨੀ
ਫੜਕੇ ਧੌਣ ਸਿਰ ਉੱਖਲੀ ਵਿੱਚ ਦੇਈਏ ਡੂੰਘਾ ਵਿੱਚ ਜ਼ਮੀਨ ਤ੍ੱਡੀਏ ਨੀ
ਦੇਹ ਭਿੱਛਿਆ ਵਿਹੜਿਓਂ ਕੱਢ ਆਈਏ ਹੋੜਾ ਵਿੱਚ ਬਰੂਹਾਂ ਦੇ ਗੱਡੀਏ ਨੀ
ਅੰਮਾਂ ਆਵੇ ਤੇ ਭਾਬੀ ਤੋਂ ਵੱਖ ਹੋਈਏ ਸਾਥ ਊਠ ਬਲੱਦ ਦਾ ਛੱਡੀਏ ਨੀ
ਵਾਂਗ ਕਿਲ੍ਹੇ ਦਿਪਾਲ ਪੁਰ ਹੋ ਆਕੀ ਝੰਡਾ ਵਿੱਚ ਮਵਾਸ ਦੇ ਗੱਡੀਏ ਨੀ
ਆਵੇ ਖੋਹ ਨਵਾਲੀਆਂ ਹੀਰ ਸੱਟੇ ਓਹਦੇ ਯਾਰ ਨੂੰ ਕੁੱਟ ਕੇ ਛੱਡੀਏ ਨੀ
ਜਿਹੜਾ ਆਕੜਾਂ ਪਿਆ ਵਖਾਉਂਦਾ ਏ ਜ਼ਰਾ ਵੇੜ੍ਹਿਓਂ ਏਸਨੂੰ ਕੱਢੀਏ ਨੀ
ਵਾਰਸਸ਼ਾਹ ਦੇ ਨਾਲ ਦੋ ਹੱਥ ਕਰੀਏ ਅਨੀ ਉੱਠ ਤੂੰ ਸਾਰ ਦੀਏ ਹੱਡੀਏ ਨੀ

ਰਵੇਲ ਬਾਂਦੀ ਦਾ ਖੈਰ ਪਾਉਣਾ

ਬਾਂਦੀ ਹੋ ਗੁਸੇ ਚੁੱਪ ਹੋ ਰਹੀ ਬੁੱਕ ਚੀਣੇ ਦਾ ਚਾ ਉਲੇਰਿਆ ਸੂ
ਧੋ੍ਹੀ ਰੱਬ ਦੀ ਖੈਰ ਲੈ ਜਾਹ ਚਾਕਾ ਹਾਲ ਹਾਲ ਕਰ ਪੱਲੜਾ ਫੇਰਿਆ ਸੂ
ਪਰਹਾਂ ਲਹੀਂ ਵੇ ਚੋਬਰਾ ਮਰੇਂ ਵਿੱਚੋਂ ਗਾਲ੍ਹਾਂ ਕੱਢਕੇ ਦੱਬ ਦਰੇੜਿਆ ਸੂ
ਬਾਂਦੀ ਲਾਡ ਦੇ ਨਾਲ ਚਵਾ ਕਰਕੇ ਧੱਕਾ ਦੇਕੇ ਨਾਥ ਨੂੰ ਰੇੜਿਆ ਸੂ
ਲੈਕੇ ਖੱਪਰਾ ਚੋਬਰਾ ਜਾਹ ਵਿੱਚੋਂ ਓਸ ਸੁੱਤੜੇ ਨਾਗ ਨੂੰ ਛੇੜਿਆ ਸੂ
ਅਖੀਂ ਡਾਇਨਾਂ ਵਾਂਗ ਪਸਾਰ ਪੌਂਦੀ ਗੁੱਸਾ ਆਪਣਾ ਚਾ ਉਘੇੜਿਆ ਸੂ
ਦੇਕੇ ਛਿੱਬੀਆਂ ਗੱਲ ਵਿਚ ਪਸ਼ਮ ਪੱਟੀ ਹਥ ਜੋਗੀ ਦੇ ਮੂੰਹ ਤੇ ਫੇਰਿਆ ਸੂ
ਵਾਰਸਸ਼ਾਹ ਫਰੰਗ ਦੇ ਬਾਗ਼ ਵੜਕੇ ਓਸ ਕਲਾ ਦੇ ਖੂਹ ਨੂੰ ਗੇੜਿਆ ਸੂ

ਜੋਗੀ ਰਵੇਲ ਬਾਂਦੀ ਨਾਲ

ਜੋਗੀ ਵੇਖਕੇ ਬਹੁਤ ਹੈਰਾਨ ਹੋਯਾ ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੇ
ਗੁਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ ਜੀਉ ਵਿੱਚ ਕਲੀਲੀਆਂ ਚਾੜ੍ਹੀਆਂ ਨੇ
ਦਾਣਾ ਚੋਗ ਚਮੂਣਿਆਂ ਆਣ ਪਾਯੋ ਮੁੰਨ ਚੱਲੀਏਂ ਗੋਲੀਏ ਦਾੜ੍ਹੀਆਂ ਨੇ
ਜਿਸਤੇ ਨਬੀ ਦਾ ਦਰਦ ਰਵਾ ਨਾਹੀਂ ਅੱਖੀਂ ਫਿਰਨ ਨਾ ਮੁਲ ਉਘਾੜੀਆਂ ਨੇ
ਜੈਂਦਾ ਪਵੇ ਪਰਾਉਂਠਾ ਨਾਂਹ ਮੰਡਾ ਪੰਡ ਨਾਂਹ ਬੱਝੇ ਵਿੱਚ ਸਾੜੀਆਂ ਨੇ
ਡੁੁਬ ਮੋਏ ਨੀ ਕਾਸਬੀ ਵਿਚ ਚੀਣੇ ਵਾਰਸਸ਼ਾਹ ਨੇ ਬੋਲੀਾਆਂ ਮਾਰੀਆਂ ਨੇ

ਤਥਾ

ਜੋਗੀ ਆਖਦਾ ਬਾਂਦੀਏ ਕਹਿਰ ਕੀਤੋ ਸੂਲਾਂ ਵਿੱਚ ਬਜ਼ਾਰ ਖਲਾਰੀਆਂ ਨੇ

(੨੨੭)

ਜੇੜ੍ਹੇ ਡੁਬੇ ਨੀ ਕਾਸਬੀ ਵਿੱਚ ਚੀਨੇ ਨਾਉਂ ਤਿਨ੍ਹਾਂ ਦੇ ਕਰਾਂ ਸ਼ੁਮਾਰੀਆਂ ਨੇ
ਨੈਨੂੰ ਯੁਸਬਾਂ ਅਤੇ ਅਨਚੋਲ ਘੁਗੂ ਡੁੱਬੇ ਆਪੇ ਹੀ ਆਪਣੀ ਵਾਰੀਆਂ ਨੇ
ਓਹੋ ਭਿੱਖਿਆ ਘੱਤੀਓ ਆਣ ਚੀਨਾ ਨਾਲ ਫਕਰ ਦੇ ਘੋਲਿਓ ਯਾਰੀਆਂ ਨੇ
ਏਸ ਫ਼ਕਰ ਨੂੰ ਚਾ ਖਰਾਬ ਕੀਤਾ ਵੱਡਾ ਕਹਿਰ ਕੀਤਾ ਲੋੜ੍ਹੇ ਮਾਰੀਆਂ ਨੇ
ਓਹ ਓਹ ਲੋੜਾ ਵੱਡਾ ਕਹਿਰ ਹੋਯਾ ਕੰਮ ਡੋਬ ਸਟਿਆ ਇਨ੍ਹਾਂ ਲਾੜੀਆਂ ਨੇ
ਮੇਰੀ ਖੱਪਰੀ ਚਾ ਪਲੀਤ ਕੀਤੀ ਪਈਆਂ ਧੋਣੀਆਂ ਸੇਲੀਆਂ ਸਾਰੀਆਂ ਨੇ
ਸਾਨੂੰ ਧੋਵਣੇ ਦਾ ਨਹੀਂ ਵੱਲ ਆਵੇ ਅਸਾਂ ਮਹੀਂ ਸਿਆਲਾਂ ਦੀਆਂ ਚਾਰੀਆਂ ਨੇ
ਵੇਖੋ ਵਿੱਚ ਬਾਰੂਦ ਦੀ ਕੋਠੜੀ ਦੇ ਸੱਟ ਚੱਲੀ ਜੇ ਰੰਨ ਅੰਗਿਆਰੀਆਂ ਨੇ
ਵਾਰਸ ਖਬਰ ਨਾਹੀਂ ਇਨ੍ਹਾਂ ਬਾਜੀਆਂ ਦੀ ਇਕੇ ਜਿੱਤੀਆਂ ਇੱਕੇ ਚਾ ਹਾਰੀਆਂ ਨੇ

ਕਲਾਮ ਬਾਂਦੀ

ਬਾਂਦੀ ਆਖਿਆ ਰਿਜ਼ਕ ਕਿਉਂ ਨਿੰਦਨਾਏਂ ਝੇੜਾ ਲਾਨਾ ਏਂ ਦੁਖਾਂ ਦੇ ਦੁੱਖਿਆਂ ਦਾ
ਚੀਣਾ ਰੱਬ ਨੇ ਰਿਜ਼ਕ ਬਣਾ ਦਿੱਤਾ ਐਬ ਧਰੀਂ ਨਾ ਤ੍ੱਕੜੀ ਜੁੱਖਿਆਂ ਦਾ
ਚੀਣਾ ਝਾਲ ਝਲੇ ਜਟਾਂ ਸਾਰਿਆਂ ਦੀ ਚੀਣਾ ਮੁਲ ਹੈ ਨੰਗਿਆਂ ਭੁੱਖਿਆਂ ਦਾ
ਅੰਨ ਚੀਣੇ ਦਾ ਖਾਈਏਨਾਲ ਲੱਸੀ ਸੁਆਦ ਆਉਂਦਾ ਟੁਕੜਿਆਂ ਰੁੱਖਿਆਂ ਦਾ
ਬਣਨ ਪਿੰਨੀਆਂ ਏਸਦੇ ਚਾਵਲਾਂ ਦੀਆਂ ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦਾ
ਵਾਰਸਸ਼ਾਹ ਮੀਆਂ ਨਵਾਂ ਨਜ਼ਰ ਆਯਾ ਇਹ ਚਾਲੜਾ ਲੁੱਚਿਆਂ ਖੁੁੱਚਿਆਂ ਦਾ

ਕਲਾਮ ਸ਼ਾਇਰ

ਚੀਣਾ ਖੈਰ ਦੇਣਾ ਬੁਰਾ ਜੋਗੀਆਂ ਨੂੰ ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ
ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ ਵੱਢ ਸੁੱਟਣਾ ਲੁੰਗ ਪਲਾਮਣਾ ਨੀ
ਜਹਿਰ ਜੀਊਂਦੇ ਨੂੰ ਅੰਨ ਸੰਨ ਵਾਲੇ ਪਾਣੀ ਹਲਕਿਆਂ ਨੂੰ ਧਰਨ ਸਾਹਮਣਾ ਨੀ
ਸਹਿਆ ਚੂੜਿਆਂ ਨੂੰ ਬਿਆਜ ਮੋਮਨਾਂ ਨੂੰ ਮੌਤ ਅੱਯੜਾਂ ਨੂੰ ਅੱਖੀਂ ਡਾਮ੍ਹਣਾ ਨੀ
ਜਿਵੇਂ ਚਾ ਵਿਗਾੜਨਾ ਸੁਧਰਿਆਂ ਨੂੰ ਅਤੇ ਵਿਗੜਿਆਂ ਨੂੰ ਔਖਾ ਸਾਮਣਾ ਨੀ
ਮੰਦੀ ਝਿੜਕ ਯਤੀਮ ਮਸਕੀਨ ਸਾਇਲ ਦਾਨੇ ਹਟਕ ਦੇਨਾ ਦਯਾ ਵਾਨਣਾ ਨੀ
ਸੱਚ ਝੂਠਿਆਂ ਨੂੰ ਝੂਠ ਨੇਕ ਬਖਤਾਂ ਰਾਸਤ ਗੋਯਾ ਨੂੰ ਦੇਣ ਉਲਾਮ੍ਹਣਾ ਨੀ
ਕੋਲ ਫ਼ਕਰ ਦੇ ਗੈਰ ਦਲੀਲ ਕਰਨੀ ਸੁਖਨ ਆਲਮਾਂ ਦੇ ਨਾਲ ਸਾਮ੍ਹਣਾ ਨੀ
ਬੁਰਾ ਰਾਜ ਬੇਵਕਤ ਜਿਉਂ ਸ਼ੇਰ ਮੱਛੀ ਤੇ ਉਚੱਕੜੇ ਦਾ ਹੋਣਾ ਸਾਮ੍ਹਣਾ ਨੀ
ਗੁਸਾ ਆਇਆ ਅਕਲ ਹੈ ਨਿਕਲ ਵੈਂਦੀ ਹੁੰਦਾ ਔਖੜਾ ਅਕਲ ਦਾ ਥਾਮ੍ਹਣਾ ਨੀ
ਮੰਦਾ ਮੂਰਖਾਂ ਦੇ ਵਿੱਚ ਵਾਸ ਕਰਨਾ ਪੰਧ ਚੱਲਣਾ ਨਾਲ ਅਣਜਾਨਣਾ ਨੀ

(੨੨੮)

ਅਣਦਾੜ੍ਹੀਏ ਦਾ ਇਤਬਾਰ ਕਰਨਾ ਤੇ ਨਿਗੱਲੜੇ ਦਾ ਫੜਨ ਦਾਮਣਾ ਨੀ
ਜਿਵੇਂ ਅੱਗ ਦਾਰੂ ਤਿਵੇਂ ਦੁੱਧ ਖੱਟਾ ਅਤੇ ਦੀਵਾ ਪਤੰਗ ਜਿਉਂ ਚਾਨਣਾ ਨੀ
ਕਸੁੰਭਾ ਰੰਗ ਹੈ ਜਿਵੇਂ ਨਮਾਜ਼ੀਆਂ ਨੂੰ ਅੱਗ ਲਾ ਦੇਣੀ ਝੱਲ ਕਾਨਣਾ ਨੀ
ਦਾਨਸ਼ਮੰਦ ਦੀ ਮਜਲਸੋਂ ਤਰਕ ਕਰਨੀ ਅਤੇ ਅਹਿਮਕਾਂ ਨੂੰ ਯਾਰ ਜਾਨਣਾ ਨੀ
ਸੱਚ ਝੂਠ ਦੇ ਵਿਚ ਵਿਚਾਰ ਕਰਨੀ ਨਾਹੀਂ ਸੋੋਂਹਦੇ ਉੱਧਲਾਂ ਕਾਮਣਾ ਨੀ
ਆਦਰ ਦੇਵਣਾ ਜਾਹਿਲ ਵਾਸਕਾਂ ਨੂੰ ਸਾਹਿਬ ਇਲਮ ਨਾ ਮੂਲ ਪਛਾਨਣਾ ਨੀ
ਜੁਲਮ ਜ਼ੌਕ ਗਰੀਬ ਫ਼ਕੀਰ ਉੱਤੇ ਤੰਬੂ ਕਿਬਰ ਹੰਕਾਰ ਦਾ ਤਾਨਣਾ ਨੀ
ਰੋੜ ਖੁਮਰਿਆ ਨੂੰ ਸ਼ੀਰਾ ਕੰਜਰਾਂ ਨੂੰ ਦੇਣਾਂ ਅੰਨਿਆਂ ਹਰਫ਼ ਪਛਾਨਣਾ ਨੀ
ਝਿੜਕ ਆਸ਼ਕਾਂ ਮਿਹਰ ਨਲਾਇਕਾਂ ਨੂੰ ਨੇਹੁੰ ਲਾਉਣਾ ਨਾਲ ਨਦਾਨਣਾ ਨੀ
ਬੁਰਾ ਝਗੜਾ ਨਾਲ ਫਕੀਰ ਹੁੰਦਾ ਜਾਨੋਂ ਮਾਰ ਦੇਣਾ ਅਕਲ ਵਾਨਣਾ ਨੀ
ਵਾਰਸਸ਼ਾਹ ਜਿਉਂ ਸੰਖਿਆ ਚੂਹਿਆਂ ਨੂੰ ਸੰਖ ਮੁਲਾਂ ਨੂੰ ਬਾਂਗ ਜਿਉਂ ਬਾਹਮਣਾਂ ਨੂੰ

ਕਲਾਮ ਸਹਿਤੀ ਜੋਗੀ ਨਾਲ

ਕਿਉਂ ਵਿਗੜਕੇ ਤਿਗੜਕੇ ਪਾਟ ਲੱਥੇੇਂ ਅੰਨ ਆਬਿਹਯਾਤ ਹੈ ਭੁੱਖਿਆਂ ਨੂੰ
ਬੁਢਾ ਹੋਵਸੇਂ ਲਿੰਗ ਜਾਂ ਰਹਿਣ ਟੁਰਨੋਂ ਫਿਰੇਂ ਢੂੰਡਦਾ ਟੁਕੜਿਆਂ ਰੁੱਖਿਆਂ ਨੂੰ
ਟੁਰੇੇਂ ਆਕੜਾਂ ਨਾਲ ਬੈਤਾਲ ਹੋ ਕੇ ਫਿਰੇਂ ਛੇੜਦਾ ਦੁਖਾਂ ਦੇ ਦੁੱਖਿਆਂ ਨੂੰ
ਮਸ਼ਕਾਂ ਵਾਂਗਰਾਂ ਢਿੱਡ ਫੁਲਾਇਆ ਈ ਦਾਇਰੇ ਵਿੱਚ ਪੀ ਕੇ ਭੰਗਾਂ ਸੁੱਖਿਆਂ ਨੂੰ
ਕਿਤੇ ਰੰਨ ਘਰ ਬਾਰ ਨਾ ਅੱਡਿਆਈ ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ
ਵਾਰਸਸ਼ਾਹ ਅਜ ਵੇਖ ਜੇ ਚੜ੍ਹੀ ਮਸਤੀ ਇਨ੍ਹਾਂ ਲੁੰਡਿਆਂ ਭੁੱਖ ਦਿਆਂ ਸੁੱਕਿਆਂ ਨੂੰ

ਕਲਾਮ ਜੋਗੀ ਸਹਿਤੀ ਨਾਲ

ਮੰਨ ਸਹਿਤੀਏ ਰੱਬ ਨੂੰ ਸਮਝ ਨੇੜੇ ਐਡ ਲੰਮੀਆਂ ਛੋਹ ਨਾ ਛੋਹਣੀਆਂ ਨੀ
ਚੂੜੇ ਬੀੜਿਆਂ ਹਾਰ ਸ਼ਿੰਗਾਰ ਭਰੀਆਂ ਨਿਯੂਨ ਫ਼ਕਰ ਅਗੇ ਤਾਹੀ ਸੋਹਣੀਆਂ ਨੀ
ਕੁੱਤੀ ਵਾਂਗ ਭਕਿਆਕੇ ਪੈਣ ਚੱਡੀਂ ਰੰਨਾਂ ਤੁੱਧ ਜਿਹੀਆਂ ਚੱਢੇ ਟੋਹਣੀਆਂ ਨੀ
ਮਾਰ ਇਕ ਹੜਬੁੱਚ ਖਖਵਾੜ ਭੰਨੂੰ ਮੇਰੀਆਂ ਕਿਸ ਨਵਾਲੀਆਂ ਖੋਹਣੀਆਂ ਨੀ
ਭੁੱਖੀ ਕੰਜਰੀ ਦੇ ਵਾਂਗ ਗਿਰਦ ਹੋਈਏਂ ਭਾਵੇਂ ਕੀਤੀਆਂ ਕਿਤੇ ਨਾ ਲੌਹਣੀਆਂ ਨੀ
ਘੁੱਗੀ ਵਾਂਗ ਜੋ ਆਪ ਤੋਂ ਆਪ ਤੜਫਣ ਅਸਾਂ ਬਾਝ ਤਕਦੀਰ ਦੇ ਕੋਹਣੀਆਂ ਨੀ
ਧਕੋ ਧਕੀ ਮਲੰਗ ਨੂੰ ਉਹ ਛੇੜਨ ਰੰਨਾਂ ਹੋਣ ਜੋ ਖੇਡ ਖਡੋਹਣੀਆਂ ਨੀ
ਸਹਿਤੀ ਸਣੇ ਲੌਂਡੀ ਵਿਹੜੇ ਵਾਲੀਆਂ ਭੀ ਵਾਰਸਸ਼ਾਹ ਹੋਰਾਂ ਸਭੋ ਮੋਹਣੀਆਂ ਨੀ

ਕਲਾਮ ਸਹਿਤੀ

ਸਹਿਤੀ ਆਖਿਆ ਹਿੱਕ ਨਾ ਸਾੜ ਸਾਡੀ ਕਾਲ ਜੀਭਿਆ ਲੂਠਿਆ ਮੱਥਿਆ ਵੇ

(੨੨੯)

ਸਿਰ ਘੋਟਿਆ ਘੋਨਿਆ ਮੋਨਿਆ ਵੇ ਕੋਈ ਜਿੰਨ ਪਹਾੜ ਤੋਂ ਲੱਥਿਆ ਵੇ
ਫਿਰੇਂ ਖੁਰਲੀਆਂ ਨਾਲ ਖਹੇੜਦਾ ਤੂੰ ਕਿਸੇ ਪਕੜ ਬੁਥਾੜ ਨਾ ਨੱਥਿਆ ਵੇ
ਤਰਕਿਹਾਣ ਤੈਥੋਂ ਦੂਰੋਂ ਆਉਂਦੀ ਏ ਜਿਵੇਂ ਢੇਰ ਸੁਨੇਰ ਦਾ ਪੱਥਿਆ ਵੇ
ਬਣਿਓਂ ਫ਼ਕਰ ਤੇ ਫੇਰ ਭੀ ਰਹਿਓਂ ਕੋਰਾ ਕਿਸੇ ਘਰ ਥਿੰਦਾ ਨਹੀਂ ਸੱਥਿਆ ਵੇ
ਘੱਟੇ ਛਾਣਿਆਂ ਕੁਝ ਨਾ ਲਭਨਾ ਏਂ ਵਾਰਸ ਵਾਂਗ ਜਾਸੇੇਂ ਖਾਲੀ ਹੱਥਿਆ ਵੇ

ਜੋਗੀ ਦਾ ਗੁਸਾ

ਜੋਗੀ ਗਜ਼ਬ ਦੇ ਸਿਰ ਚੜ੍ਹ ਸੱਟ ਖੱਪਰ ਪੱਕੜ ਉੱਠਿਆ ਮਾਰਕੇ ਫੌੜਿਆ ਏ
ਲੈਕੇ ਫਾਉੜੀ ਘੁਲਣ ਤਿਆਰ ਹੋਯਾ ਨਾਦ ਵੇੜ੍ਹੇ ਦੇ ਵਿਚ ਆ ਪੂਰਿਆ ਏ
ਸਾੜ ਬਾਲਕੇ ਜੀਉ ਗ਼ਮਨਾਕ ਕੀਤਾ ਨਾਲ ਚਾਉੜਾਂ ਦੇ ਜੱਟ ਘੂਰਿਆ ਏ
ਕੱਢ ਅੱਖੀਆਂ ਤੀਊੜੀ ਪਾ ਮੱਥੇ ਸਹਿਤੀ ਲੌਂਡੀ ਦੇ ਨਾਲ ਅਨਜੋੜਿਆ ਏ
ਜਿਵੇਂ ਜ਼ਿਕਰੀਆ ਖ਼ਾਨ ਮੁਹਿੰਮ ਕਰਕੇ ਲੈਕੇ ਤੋਪ ਪਹਾੜ ਤੇ ਦੌੜਿਆ ਏ
ਜਿਹਾ ਮਹਿਰ ਦੇ ਹੱਥ ਦਾ ਬਾਣ ਭੁਚਰ ਵਾਰਸਸ਼ਾਹ ਫ਼ਕੀਰ ਤੇ ਕੌੜਿਆ ਏ

ਤਥਾ

ਚਾਵਲ ਨਿਆਮਤਾਂ ਕਣਕ ਤੂੰ ਆਪ ਖਾਵੇਂ ਖੈਰ ਦੇਣ ਤੇ ਕੀਤੀਆ ਗੰਜ ਰੰਨੇ
ਖੜ ਦੇਹ ਚੀਣਾ ਘਰ ਖਾਂਵਦਾਂ ਦੇ ਨਹੀਂ ਮਾਰਕੇ ਕਰੂੰਗਾ ਮੁੰਜ ਰੰਨੇ
ਪੱਟ ਟੜਵੀਆਂ ਚੌੜੀਆਂ ਕੱਢ ਸੁਟੂੰ ਲਾ ਬਹੇਂ ਜੇ ਵੈਰ ਦੀ ਛਿੰਜ ਰੰਨੇ
ਸਿਰ ਫਾਹੁੜੀ ਮਾਰਕੇ ਦੰਦ ਝਾੜੂੰ ਟੰਗਾਂ ਭੰਨਕੇ ਕਰੂੰਗਾ ਲੁੁੰਜ ਰੰਨੇ
ਤੇਰੀ ਵਰਾਸੂਹੀ ਹੁਣੇ ਫੋਲ ਸੱਟਾਂ ਬੈਠੀ ਰਹੇਂਗੀ ਇੰਜ ਦੀ ਇੰਜ ਰੰਨੇ
ਮਾਰ ਮਾਰ ਖਦੇੜ ਤੇ ਭੰਨ ਸੁੱਟਾਂ ਸੱਪ ਵਾਂਗ ਲਾਹਾਂ ਤੇਰੀ ਕੁੰਜ ਰੰਨੇ
ਬਾਹਰੋਂ ਅੰਦਰੋਂ ਫਿਰਨ ਤੋਂ ਰਹੇਂਗੀ ਨੀ ਟੂਰਸੇਂ ਹੱਡ ਗੋਡੇ ਰਗੜ ਭੁੁੰਜ ਰੰਨੇ
ਕਟੀ ਸਾਨ੍ਹਾਂ ਦੇ ਮੋਢੇ ਤੇ ਅਕੜਨੀਏਂ ਵਾਂਗ ਨੂੰ ਦੇ ਸੁਟੂੰਗਾ ਪਿੰਜ ਰੰਨੇ
ਚਿਮਟੇ ਨਾਲ ਤੇਰਾ ਸੀਨਾ ਪਾੜ ਸਿੱਟਾਂ ਦਿਆਂ ਜ਼ੋਰ ਦੇ ਨਾਲ ਜਦ ਹੁੱਜ ਰੰਨੇ
ਜ਼ੋਰ ਹਿਕ ਦੇ ਨਾਲ ਜਾਂ ਦਿਆਂ ਧਕਾ ਠਿਲ੍ਹ ਜਾਵਸਨ ਤੇਰੇ ਤਹਸੰਜ ਰੰਨੇ
ਜੇ ਤਾਂ ਹੁਣੇ ਮੈਂ ਫਾਹੁੜੀ ਠੇੇੇੇਲ੍ਹ ਦਿੱਤੀ ਨਿਕਲ ਜਾਇਗੀ ਵੱਖੀ ਦੀ ਤੰਜ ਰੰਨੇ
ਲੱਗੀ ਹੁੱਜ ਸਾਰੀ ਉਮਰ ਰਹੇਂ ਰੋਂਦੀ ਵਹੇ ਖੂਨ ਦੀ ਅੱਖ ਤੋਂ ਹੰਜ ਰੰਨੇ
ਤੈਨੂੰ ਆਖਨਾ ਹਾਂ ਅਜੇ ਹਈ ਵੇਲਾ ਜਾਹ ਬੈਠ ਅੰਦਰ ਕਿਸੇ ਕੁੰਜ ਰੰਨੇ
ਤੀਰ ਫ਼ਕਰ ਦਾ ਹਦਫ਼ ਮੁਰਾਦ ਹੁੰਦਾ ਕਦੀ ਵਾਰ ਨਹੀਂ ਗਿਆ ਖੁੰਚ ਗੰਨੇ
ਵਾਰਸਸ਼ਾਹ ਸਿਰ ਚਾੜ੍ਹ ਵਗਾੜੀ ਏਂ ਤੂੰ ਹਾਥੀ ਵਾਂਗ ਮੈਦਾਨ ਵਿੱਚ ਗੁੰਜ ਰੰਨੇ

(੨੩੦)

ਕਲਾਮ ਸਹਿਤੀ

ਬਣੇ ਫ਼ਕਰ ਤੇ ਫੱਕੜਾਂ ਵਾਂਗ ਲੜੇਂ ਬੇ ਸਵਾਦਿਆ ਕੌੜ ਕੁੜਾਂਗਿਆ ਵੇ
ਗਲਾਂ ਕਰਨਾ ਏਂ ਬਹੁਤ ਬੇਲੰਗੀਆਂ ਤੂੰ ਕਿਸੇ ਜੱਟ ਨਿਲੱਜ ਦਿਆ ਵਾਂਗਿਆ ਵੇ
ਕਿਸੇ ਔਝੜ ਬਾਰ ਦੇ ਵਿੱਚ ਪਲਿਓਂ ਵਧਿਓਂ ਵਾਂਗ ਖਜੂਰ ਦੇ ਢਾਂਗਿਆ ਵੇ
ਜਾਲ ਫ਼ਕਰ ਦਾ ਪਹਿਣਕੇ ਆਣ ਵੜਿਓਂ ਭੰਡਾ ਭੜੁਵਿਆ ਗੁੱਝਿਆ ਸਾਂਗਿਆ ਵੇ
ਜਿਉਜਿਉ ਵਰਜਨੀ ਹਾਂਤਿਉਤਿਉ ਸਿਰੇ ਚੜ੍ਹਨੈ ਸੰਘਪਾੜਕੇ ਜਿਉਂਟਰੀਮਾਂਗਿਆ ਵੇ
ਲਿਉਂ ਲਿਉਂ ਕਰਕੇ ਕਿਹਾ ਮਗਜ਼ ਖਾਧੋ ਰਿਹਾ ਉੱਡਣੋਂ ਕਾਲਿਆ ਕਾਂਗਿਆ ਵੇ
ਜਟਾਂ ਜੂਟ ਖੁਹਾਇਕੇ ਨਿਕਲੇਂਗਾ ਪਰਵਾਰ ਜਿਉਂ ਕਿਕਰੋਂ ਛਾਂਗਿਆ ਵੇ
ਕੇੜ੍ਹੀ ਗੱਲ ਉੱਤੇ ਰਫੜ ਪਾ ਬੈਠੋਂ ਵਾਰਸਸ਼ਾਹ ਦੇ ਨਾਲ ਦਿਆ ਨਾਂਗਿਆ ਵੇ

ਸਹਿਤੀ ਨੇ ਗੋਲੀ ਨੂੰ ਆਖਿਆ ਕਿ ਜੋਗੀ ਨੂੰ ਖੈਰ ਦੇਕੇ ਕਢ ਦਿਓ

ਸਹਿਤੀ ਆਖਿਆ ਬਾਂਦੀਏ ਖੈਰ ਪਾਈਂ ਏਸ ਫਕਰ ਨੂੰ ਚਾ ਅਟਕਾਇਓ ਕਿਉਂ
ਕਿਸੇ ਵੇਲੜੇ ਦਾ ਇਹ ਖਲਾ ਹੋਯਾ ਬੂਹੇ ਸਾਡਿਓਂ ਇਹ ਨਾ ਲਾਹਿਓ ਕਿਉਂ
ਬਾਂਦੀ ਹੋਕੇ ਚੁੱਪ ਖਲੋ ਰਹੀ ਸਹਿਤੀ ਆਖਦੀ ਖੈਰ ਨਾ ਪਾਇਓ ਕਿਉਂ
ਏਹ ਤਾਂ ਕਣਕ ਚਾਵਲ ਦੁੱਧ ਘਿਉ ਮੰਗੇ ਚੀਨਾ ਏਸਨੂੰ ਖੈਰ ਪਵਾਇਓ ਕਿਉਂ
ਬਾਣਾ ਫ਼ਕਰ ਦਾ ਪਹਿਣ ਖੁਆਰ ਹੋਯਾ ਦੱਸ ਫ਼ਕਰ ਦਾ ਨਾਮ ਧਰਾਇਓ ਕਿਉਂ
ਸਗੋਂ ਮਾਰਨੇ ਨੂੰ ਉੱਠ ਤਿਆਰ ਹੋਯਾ ਮਾਰ ਫਾਹੁੜੀ ਨਾਲ ਰੁਲਾਇਓ ਕਿਉਂ
ਇਹ ਜੋਗੀੜਾ ਢੀਠ ਕਮਜ਼ਾਤ ਕੰਜਰ ਏਸ ਨਾਲ ਤੁੱਧ ਭੇੜ ਮਚਾਇਓ ਕਿਉਂ
ਗੋਲੀ ਆਖਿਆ ਖੈਰ ਇਹ ਨਹੀਂ ਲੈਂਦਾ ਮੈਨੂੰ ਸਹਿਤੀਏ ਤੁੱਧ ਮਰਵਾਇਓ ਕਿਉਂ
ਆਪ ਜਾਇਕੇ ਦੇਹ ਜੇ ਹੋਈ ਲੈਂਦਾ ਘਰ ਮੌਤ ਦੇ ਘੱਤ ਫਸਾਇਓ ਕਿਉਂ
ਮੇਰੀ ਪਾਣ ਧੱਤ ਏਸ ਨੇ ਲਾਹ ਸੁੱਟੀ ਜਾਣ ਬੁੱਝ ਬੇਸ਼ਰਮ ਕਰਾਇਓ ਕਿਉਂ
ਮੈਂ ਤਾਂ ਏਸਦੇ ਹੱਥ ਵਿਚ ਆਣ ਫਾਥੀ ਮਾਸ ਸ਼ੇਰ ਦੇ ਹੱਥ ਫਹਾਇਓ ਕਿਉਂ
ਵਾਰਸਸ਼ਾਹ ਮੀਆਂ ਏਸ ਮੋਰਨੀ ਦੇ ਦੁਆਲੇ ਲਾਇਕੇ ਬਾਜ ਛਡਾਇਓ ਕਿਉਂ

ਕਲਾਮ ਜੋਗੀ

ਕੇਹੀ ਉਠਦਿਆਂ ਅੱਡ ਮੂੰਹ ਝਲੀਏ ਨੀ ਮਥੇ ਲਗੀਏਂ ਕਾਲੀਏ ਕੁੰਨੀਏਂ ਨੀ
ਵੱਡੀ ਪੀਡੀਏ ਟਾਟਦੀ ਗੁਥਲੀਏ ਨੀ ਨਾਲ ਮੱਕਰਾਂ ਮੂੰਹੋਂ ਮੂੰਹ ਤੁੁੰਨੀਏਂ ਨੀ
ਘੱਗਰ ਖੋਲ ਕੇ ਪਾੜ ਲੰਗਾਰ ਸੁਟੂੰ ਲੀਰ ਲੀਰ ਕਰਸਾਂ ਵਾਂਗ ਚੁੰਨੀਏਂ ਨੀ
ਕਿਉਂ ਭਛੁੰਨੀਏ ਫ਼ਕਰਾਂ ਨੂੰ ਛੇੜਨੀਏਂ ਭੌਰੀ ਵਾਲੀਏ ਭੈੜ ਭਥੁੱਨੀਏਂ ਨੀ
ਜ਼ਰਾ ਸ਼ਕਲ ਤੇ ਆਪਣੀ ਵੇਖ ਪਹਿਲਾਂ ਨੱਕ ਫੀਨੀਏਂ ਤੇ ਅੱਖਾਂ ਚੁੰਨੀਏਂ ਨੀ
ਢਿੱਡ ਵਿੱਚ ਜਾਂ ਨਾਦ ਦੀ ਦਿਆਂ ਚੋਬੜ ਦੁਸਰਪਾਰ ਜਾਏ ਵਿੰਨ੍ਹ ਧੁੰਨੀਏਂ ਨੀ

(੨੩੧)

ਨਹੀਂ ਜਾਣਦੀ ਤੂੰ ਜੋਗੀ ਨਾਗ ਕਾਲੇ ਸ਼ਾਲਾ ਨਿੱਜ ਹੋਵੇਂ ਸੱਪਰ ਪਿੰਨੀਏਂ ਨੀ
ਆਟਾ ਘੱਤੀਏ ਫ਼ਕਰ ਨੂੰ ਨਰਮ ਹੋਕੇ ਐਡ ਆਕਰੇ ਗੋਹਨ ਨਾ ਗੁੰਨੀਏਂ ਨੀ
ਜਿਹੜੇ ਫਿਰਨ ਮਲੰਗ ਆਜ਼ਾਦ ਬਣਕੇ ਉਨ੍ਹਾਂ ਬੋਲੀਆਂ ਨਾਲ ਨਾ ਸੁੰਨੀਏਂ ਨੀ
ਪਿਛੋਂ ਨਾਥ ਨੂੰ ਛੇੜਕੇ ਰੋਵਸੇਂਗੀ ਦੇਕੇ ਅੱਖੀਆਂ ਵਿੱਚ ਘਸੁੰਨੀਏਂ ਨੀ
ਸਾਨੂੰ ਬੋਲੀਆਂ ਮਾਰਕੇ ਤਾਇਆ ਈ ਸ਼ਾਲਾ ਯਾਰ ਤੋਂ ਰਹੇਂ ਵਿਛੁੰਨੀਏਂ ਨੀ
ਲੜੇੇਂ ਨਾਲ ਫ਼ਕੀਰਾਂ ਹੋ ਸਿਰੋਂ ਨੰਗੀ ਸਿਰ ਖੁੱਥੀਏ ਚੂੂੰਡੀਆਂ ਮੁੰਨੀਏਂ ਨੀ
ਖੁਲ੍ਹ ਨਾਲ ਫਕੀਰ ਦੇ ਪੇਸ਼ ਆਈਏ ਦਿੱਲ ਝੇੜਿਆਂ ਵਿੱਚ ਨਾ ਰੁੰਨੀਏਂ ਨੀ
ਵਾਰਸਸ਼ਾਹ ਦੇ ਹਾਲ ਤੇ ਰਹਿਮ ਕਰੀਏ ਸਗੋਂ ਲੂਤੀਆਂ ਨਾਲ ਨਾ ਭੁੁੰਨੀਏਂ ਨੀ

ਕਲਾਮ ਸਹਿਤੀ

ਕਿਹਾ ਆਨ ਕੁਪੱਤ ਖਲਾਰਿਆ ਈ ਸਿਰ ਮੁੰਨਿਆ ਕਚਰਿਆ ਡਾਂਝਿਆ ਵੇ
ਤੈਨੂੰ ਖਬਰ ਨਾਹੀਂ ਮੇਰਾ ਨਾਮ ਸਹਿਤੀ ਤੂੰ ਭੀ ਜਗ ਤੇ ਵੱਜਿਆ ਰਾਂਝਿਆ ਵੇ
ਤੇਰੇ ਖੈਰ ਦਾ ਨਹੀਂ ਸਾਨੂੰ ਕੋਈ ਸਿਰਫਾ ਬੁਕ ਆਟੜੇ ਦਾ ਨਹੀਂ ਗਾਂਝਿਆ ਵੇ
ਏਥੇ ਪਲਕ ਦੀ ਨਹੀਂ ਖਲੀਰ ਹੋਣੀ ਉਡੇੇਂ ਵਾਂਗ ਵਰੋਲਿਆਂ ਝਾਂਜਿਆ ਵੇ
ਇਹ ਉੱਲੀਆਂ ਸਾਰੀਆਂ ਲੱਥ ਵੈਸਨ ਜਦੋਂ ਪਕੜਕੇ ਕਿਸੇ ਚਾ ਮਾਂਜਿਆ ਵੇ
ਚਾਲਾ ਪਕੜ ਕੋਈ ਨੇਕ ਚਾਲਿਆਂ ਦਾ ਵਾਰਸ ਵਾਂਗ ਜਾਸੇਂ ਐਵੇਂ ਵਾਂਝਿਆ ਵੇ

ਕਲਾਮ ਜੋਗੀ

ਝਾਟਾ ਪੱਟ ਕੇ ਮੇਢੀਆਂਖੋਹ ਸਟੂੰ ਗੁਤੋਂ ਪਕੜਕੇ ਦੇਊਂ ਵਲਾਉੜਾ ਨੀ
ਜੇ ਤਾਂ ਪਿੰਡ ਦਾ ਖੌਫ਼ ਵਿਖਾਉਨੀਏਂ ਲਿੱਖਾਂ ਪਸ਼ਮ ਤੇ ਇਹ ਗਦਾਉੜਾ ਨੀ
ਤੇਰਾ ਅਸਾਂ ਦੇ ਨਾਲ ਮੁਦਾਪੜਾ ਏ ਨਹੀਂ ਹੋਵਣਾ ਸਹਿਜ ਮਲਾਉੜਾ ਨੀ
ਲੱਤ ਮਾਰਕੇ ਪੱਧਰਾ ਕਰ ਛੱਡੂੰ ਕੱਢ ਆਈਏਂ ਢਿੱਡ ਜਿਉਂ ਤਾਉੜਾ ਨੀ
ਸਣੇ ਬਾਂਦੀ ਕੁਆਰੀ ਦੇ ਮਿੱਝ ਕਢੂੰ ਚਿੱਤੜ ਘੜੂੰਗਾ ਨਾਲ ਪਹਾਉੜਾ ਨੀ
ਹੱਥ ਲਗੇ ਤਾਂ ਸਟੂੂੰਗਾ ਚੀਰ ਰੰਨੇ ਕੱਢ ਲਊਂਗਾ ਦਿਲੇ ਦਾ ਚਾਉੜਾ ਨੀ
ਤੁਸੀਂ ਤੈ੍ਏ ਘੁਲਾਟੜਾਂ ਜਾਣਨਾ ਹਾਂ ਕਚੂੰ ਦੋਹਾਂ ਦਾ ਪੋਸਤ ਆਉੜਾ ਨੀ
ਵਾਰਸਸ਼ਾਹ ਦੇ ਮੋਢਿਆਂ ਚੜ੍ਹੀਏਂ ਤੂੰ ਨਿਕਲ ਜਾਏ ਜਵਾਨੀ ਦਾ ਚਾਉੜਾ ਨੀ

ਬਾਂਦੀ ਅਤੇ ਸਹਿਤੀ ਦਾ ਜੋਗੀ ਉਤੇ ਗੁਸਾ

ਬਾਂਦੀ ਸਣੇ ਸਹਿਤੀ ਗੁੱਸੇ ਨਾਲ ਕੜਕੀ ਕੀ ਲੈਣਾ ਏਂ ਸ਼ੋਰ ਖਿਲਾਰ ਕੇ ਵੇ
ਜੋਗੀ ਹੋਯੋੋਂ ਪਰ ਮਤ ਨਾ ਕਿਸੇ ਦਿਤੀ ਕੀ ਲੈਣਾ ਸੀ ਸਾਂਗ ਸਵਾਰ ਕੇ ਵੇ
ਜੋਗੀ ਨਹੀਂ ਜੋ ਰੰਨਾਂ ਦੇ ਨਾਲ ਝਗੜਨ ਕਰਨ ਰਿਕਤਾਂ ਅਖੀਆਂ ਮਾਰ ਕੇ ਵੇ
ਪਹਿਲਾਂ ਆਪਣੇ ਆਪ ਨੂੰ ਫੂਕ ਦਿੱਤੋ ਕੀ ਲੈਣਾ ਏਂ ਲੋਕਾਂ ਨੂੰ ਸਾੜ ਕੇ

(੨੩੨)

ਮੂੰਹੋਂ ਕਹੇਂ ਕੁਪੱਤੜਾ ਹੋਰਨਾਂ ਨੂੰ ਕਰੇੇਂ ਆਪ ਕੁਪੱਤ ਵਿਚਾਰ ਕੇ ਵੇ
ਕਹੀ ਪੌਣ ਕਬੂਤਰੀ ਹੋ ਰਹੀਏਂ ਬੁੱਤੇ ਆਪ ਫ਼ਕੀਰ ਨੂੰ ਮਾਰ ਕੇ ਵੇ
ਕਰ ਬੰਦਗੀ ਰੱਬ ਕਬੂਲ ਕਰਸੀ ਵਾਰਸਸ਼ਾਹ ਚਿਤੋਂ ਨੀਰ ਧਾਰ ਕੇ ਵੇ

ਕਲਾਮ ਜੋਗੀ

ਹੀਰੇ ਕਰਾਂ ਮੈਂ ਬਹੁਤ ਹਯਾ ਤੇਰਾ ਨਹੀਂ ਮਾਰਾਂ ਸੂ ਪਕੜ ਪਥੱਲਕੇ ਨੀ
ਸਭਾ ਪਾਣਪਤ ਏਸ ਦੀ ਲਾਹ ਸੱਟਾਂ ਮੇਰੇ ਖੁੱਸ ਨਾ ਜਾਨ ਤਅੱਲਕੇ ਨੀ
ਜਿਹੜਾ ਮਾਰ ਚਤੌੜ ਗੜ੍ਹ ਸ਼ਾਹ ਅਕਬਰ ਢਾਹ ਮੋਰਚੇ ਲਏ ਮੁਟੱਲਕੇ ਨੀ
ਇਹਦੀ ਪਕੜ ਸੰਘੋ ਜਿੰਦ ਕੱਢ ਛੱਡਾਂ ਲੱਖ ਵਾਰ ਇਹ ਦੇਖ ਲਏ ਘੁੱਲਕੇ ਨੀ
ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁੱਪਕਰਾਂਨਾਲਮਸਤੀਆਂ ਆਉਂਦੀਆਂਚਲਕੇਨੀ
ਭਲਾ ਆਖ ਕੀ ਖੱਟਣਾ ਵੱਟਣਾ ਏਂ ਵਾਰਸਸ਼ਾਹ ਦੇ ਨਾਲ ਪਿੜ ਮੱਲਕੇ ਨੀ

ਕਲਾਮ ਹੀਰ

ਬੋਲੀ ਹੀਰ ਮੀਆਂ ਪਾ ਖਾਕ ਤੇਰੀ ਪਿਛੇ ਤ੍ਟੀਆਂ ਅਸੀਂ ਪਰਦੇਸਨਾਂ ਹਾਂ
ਪਿਆਰੇ ਵਿਛੜੇ ਚੁੱਪ ਨਾ ਰਹੀ ਕਾਈ ਲੋਕਾਂ ਵਾਂਗ ਨਾ ਮਿੱਠੀਆਂ ਮੇਸਨਾਂ ਹਾਂ
ਅਸੀਂ ਜੋਗੀਆ ਪੈਰਾਂ ਦੀ ਖਾਕ ਤੇਰੀ ਨਹੀਂ ਘੂਠੀਆਂ ਤੇ ਹਿੱਕ ਖੇਸਨਾਂ ਹਾਂ
ਨਾਲ ਫ਼ਕਰ ਦੇ ਕਰਾਂ ਬਰਾਬਰੀ ਕਿਉਂ ਅਸੀਂ ਜੱਟੀਆਂ ਹਾਂ ਕਿ ਕੁਰੇਸਨਾਂ ਹਾਂ
ਸਾਡੀ ਜਾਨ ਕੁਰਬਾਨ ਹੈ ਫ਼ਕਰ ਉੱਤੋਂ ਕੌੜੀ ਗੱਲ ਦੀ ਲੇਸ ਨਾ ਲੇਸਨਾਂ ਹਾਂ
ਤੁਸੀਂ ਗੁਰਾਂ ਦੇ ਵਾਂਗ ਉਪਦੇਸ ਬੋਲੋ ਅਸੀਂ ਨਾਲ ਉਪਦੇਸ ਬੁਲੇਸਨਾਂ ਹਾਂ
ਅਸੀਂ ਫਕਰ ਦੇ ਪੈਰਾਂ ਦੀ ਖਾਕ ਹਾਂ ਜੀ ਕੁਝ ਕਹੋ ਸੋ ਅਸੀਂ ਮਨੇਸਨਾਂ ਹਾਂ
ਵਾਰਸਸ਼ਾਹ ਪਰਦੇਸੀ ਤੇ ਗੌਰ ਕਰੀਏ ਅਸੀਂ ਆਪਣੇ ਦੇਸ ਦੀਆਂ ਦੇਸਨਾਂ ਹਾਂ

ਹੀਰ ਨੂੰ ਸਹਿਤੀ ਨੇ ਤਾਨ੍ਹੇ ਮਿਹਣੇ ਦੇਣੇ

ਨਵੀਂ ਨੌਚੀਏ ਗੁਝੀਏ ਯਾਰਨੇਂ ਨੀ ਕਾਰੇ ਹੱਥੀਏ ਚਾਕ ਦੀਏ ਪਿਆਰੀਏ ਨੀ
ਅੱਖੀ ਮਾਰਕੇ ਯਾਰ ਨੂੰ ਛੇੜ ਪਾਇਓ ਨੀ ਮਹਾਸਤੇ ਚੈੈਂਚਲ ਹਾਰੀਏ ਨੀ
ਆਪ ਭਲੀ ਹੋ ਬਹੇੇਂ ਤੇ ਅਸੀਂ ਬੁਰੀਆਂ ਕਰੇਂ ਖਚਰਪੋ ਰੂਪ ਸ਼ਿੰਗਾਰੀਏ ਨੀ
ਪਹਿਲੇ ਕੰਮ ਸਵਾਰ ਹੋ ਬਹੇੇਂ ਨਿਆਰੀ ਬੇਲੇ ਘੱਰ ਲੈ ਜਾਏਂ ਤੂੰ ਡਾਰੀਏ ਨੀ
ਆ ਜੋਗੀ ਨੂੰ ਲਈਂ ਛੁਡਾ ਸਾਥੋਂ ਤੁਸਾਂ ਦੋਹਾਂ ਦੀ ਉਮਰ ਸਵਾਰੀਏ ਨੀ
ਵਾਰਸਸ਼ਾਹ ਹੱਥ ਫੜੇ ਦੀ ਲਾਜ ਹੁੰਦੀ ਸਾਥ ਕਰੀਏ ਤੇ ਪਾਰ ਉਤਾਰੀਏ ਨੀ

ਸਹਿਤੀ ਨੇ ਜੋਗੀ ਨੂੰ ਖੈਰ ਪਾਉਣਾ ਅਤੇ ਉਸਦਾ ਕਾਸਾ ਟੁਟ ਜਾਣਾ

ਸਹਿਤੀ ਹੋ ਗੁੱਸੇ ਚਾ ਖੈਰ ਪਾਯਾ ਜੋਗੀ ਵੇਖਦਿਆਂ ਹੀ ਤੁਰਤ ਰੱਜ ਪਿਆ
ਮੂੰਹੋਂ ਆਖਦਾ ਰੋਹ ਦੇ ਨਾਲ ਯਾਰੋ ਕਟਕ ਖੇੜਿਆਂ ਦੇ ਭਾ ਅੱਜ ਪਿਆ

(੨੩੩)

ਇਹ ਲੈ ਮਕਰੀਆ ਠਕਰੀਆ ਰਾਵਲਾ ਵੇ ਕਾਹੇ ਵਾਚਨਾ ਏਂ ਐਂਡ ਧੱਜ ਪਿਆ
ਠੂਠੇ ਵਿੱਚ ਸਹਿਤੀ ਚੀਣਾ ਘੱਤ ਦਿੱਤਾ ਜੀ ਜੋਗੀੜੇ ਦਾ ਵਿੱਚੋਂ ਭੱਜ ਪਿਆ
ਤਾਬ ਹੁਸਨ ਦੀ ਜਾਏ ਨਾ ਮੂਲ ਝੱਲੀ ਰਾਂਝਾ ਵੇਖਕੇ ਸਹਿਤੀ ਨੂੰ ਰੱਜ ਪਿਆਂ
ਸਹਿਤੀ ਬੁੱਕ ਉਲਾਰਿਆ ਨਾਲ ਗੁੱਸੇ ਫੱਟ ਕਾਲਜੇ ਜੋਗੀ ਦੇ ਵੱਜ ਪਿਆ
ਹਥੋਂ ਛੱਡ ਜ਼ੰਬੀਲ ਚਾ ਜ਼ਿਮੀਂ ਮਾਰੇ ਚੀਣਾ ਡੁਲ੍ਹ ਗਿਆ ਠੂਠਾ ਭੱਜ ਪਿਆ
ਜੋਗੀ ਆਖਦਾ ਏ ਵੱਡਾ ਕਹਿਰ ਹੋਇਆ ਪੈੜਾ ਵੇਖ ਲੈ ਧਾੜੀ ਤੇ ਵੱਜ ਪਿਆ
ਵੇਖੋ ਅੱਜ ਸ਼ਰਾਬ ਖਰਾਬ ਹੋਇਆ ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ
ਆਢਾ ਲਾਯਾ ਸੀ ਯਾਰ ਦੇ ਵੇਖਣੇ ਨੂੰ ਕੰਮ ਜੋਗੀ ਦਾ ਹੋ ਕੁਚੱਜ ਪਿਆ
ਜੋਗੀ ਲਿਖਿਆਂ ਕਰਮਾਂ ਨੂੰ ਝੂਰਦਾ ਸੀ ਰੱਖ ਹੱਥ ਮੱਥੇ ਜੋਗੀ ਸੁੁੱਜ ਪਿਆ
ਵਾਰਸਸ਼ਾਹ ਮੁਸੀਬਤਾਂ ਪੇਸ਼ ਆਈਆਂ ਜੋ ਕੁੱਝ ਲਿਖਿਆ ਸੀ ਝੋਲੀ ਅੱਜ ਪਿਆ

ਜੋਗੀ ਨੇ ਸਹਿਤੀ ਨੂੰ ਨਸੀਹਤ ਕਰਨੀ

ਖੈਰ ਫ਼ਕਰ ਨੂੰ ਅਕਲ ਦੇ ਨਾਲ ਦੀਜੇ ਹੱਥ ਸੰਭਲਕੇ ਬੁੱਕ ਉਲਾਰੀਏ ਨੀ
ਕੀਜੇ ਐਡ ਹੰਕਾਰ ਨਾ ਜੋਬਨੇ ਦਾ ਮਾਨਮੱਤੀਏ ਮਸਤ ਹੰਕਾਰੀਏ ਨੀ
ਭਰੀ ਹੋਈ ਗਰੂਰ ਤਕੱਬਰੀ ਦੀ ਲੋਹੜਾ ਘੱਤਿਓ ਈ ਰੰਨੇ ਡਾਰੀਏ ਨੀ
ਜੋਗੀ ਆਖਦਾ ਵਡੜਾ ਕਹਿਰ ਹੋਯਾ ਠੁਠਾ ਭੰਨ ਦਿੱਤਾ ਕਾਰੇ ਹਾਰੀਏ ਨੀ
ਕੀਜੇ ਹੁਸਨ ਦਾ ਮਾਨ ਨਾ ਭਾਗ ਭਰੀਏ ਛੱਲ ਜਾਸੀਆ ਰੂਪ ਵਿਚਾਰੀਏ ਨੀ
ਠੂਠਾ ਭੰਨ ਫ਼ਕੀਰ ਦਾ ਪੱਟਿਓ ਈ ਸ਼ਾਲਾ ਯਾਰ ਮੇਰੀ ਰੰਨੇ ਡਾਰੀਏ ਨੀ
ਰਾਂਝੇ ਆਖਿਆ ਇਹ ਬੜਾ ਕਹਿਰ ਕੀਤੌ ਠੂਠਾ ਭੰਨਿਓਂ ਕਿਉਂ ਚੰਚਲ ਹਾਰੀਏ ਨੀ
ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ ਅਨੀ ਪਿੱਟਨੇ ਦੀਏ ਵਣਜਾਰੀਏ ਨੀ
ਮੇਰੇ ਨਾਲ ਨਾ ਤੇਰੀ ਹੈ ਸਾਂਝ ਕਾਈ ਗੱਲ ਗੱਲ ਦੇ ਵਿੱਚ ਹੁਸ਼ਿਆਰੀਏ ਨੀ
ਕਿਸੇ ਕਿਹੇ ਕਦੇਸ ਤੋਂ ਵਹੁੱਟੀਏ ਤੂੰ ਤੇਰੀ ਕਿਸੇ ਨਾ ਉਮਰ ਸਵਾਰੀਏ ਨੀ
ਗੌਰ ਕਰੀਂ ਮੁਸਾਫਰਾਂ ਆਜਜ਼ਾਂ ਦੀ ਹੱਥੋਂ ਸਮਝ ਕੇ ਸੱਚ ਨਿਤਾਏ ਨੀ
ਵਾਰਸਸ਼ਾਹ ਬਜ਼ਾਰ ਹੜਤਾਲ ਹੋਈ ਅਨੀ ਵਿਹਾਝ ਲੈ ਵਣਜ ਪਿਆਰੀਏ ਨੀ

ਸਹਿਤੀ ਨੇ ਜੋਗੀ ਨੂੰ ਜਵਾਬ ਦੇਣਾ

ਘੋਲ ਘੱਤੀਆਂ ਯਾਰ ਦੇ ਨਾਮ ਉਤੋਂ ਜੋਗੀ ਮੁੱਖ ਸੰਭਾਲ ਹਤਿਆਰਿਆ ਵੇ
ਮਾਨੋਂ ਸੁਣਦਿਆਂ ਪੁਣੇ ਤੂੰ ਯਾਰ ਮੇਰਾ ਐਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ
ਤੇਰੇ ਨਾਲ ਕੀ ਅਸਾਂ ਹੈ ਬੁਰਾ ਕੀਤਾ ਹੱਥ ਲਾ ਤੈਨੂੰ ਨਹੀਂ ਮਾਰਿਆ ਵੇ
ਰੁੱਗ ਆਟੇ ਦਾ ਹੋਰ ਲੈ ਜਾਹ ਸਾਥੋਂ ਕੋਈ ਵਧੇ ਫਸਾਦ ਬੁਰਿਆਰਿਆ ਵੇ

(੨੩੪)

ਤੈਥੇ ਆਦਮਗਰੀ ਦੀ ਗੱਲ ਨਾਹੀਂ ਰੱਬ ਚਾ ਬਧੁੰਨ ਉਸਾਰਿਆ ਵੇ
ਵਾਰਸ ਕਿਸੇ ਅਸਾਡੇ ਨੂੰ ਖ਼ਬਰ ਹੋਵੇ ਐਵੇਂ ਮੁਫ਼ਤ ਵਿੱਚ ਜਾਇੰਗਾ ਮਾਰਿਆ ਵੇ

ਜਵਾਬ ਜੋਗੀ ਸਹਿਤੀ ਨਾਲ

ਜੇ ਤੂੰ ਪੋਲ ਕਢਾਉਣਾ ਨਾਂਹ ਆਹਾ ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ
ਜੇ ਤਾਂ ਕੁਆਰਿਆਂ ਯਾਰ ਹੰਢਾਵਣਾ ਸੀ ਤਾਂ ਫਿਰ ਮਾਪਿਆਂ ਕੋਲੋਂ ਛਿਪਾਈਏ ਕਿਉਂ
ਖੈਰ ਮੰਗੀਏ ਤੇ ਭੰਨ ਦੇਣ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ
ਭਰਜਾਈਆਂ ਨੂੰ ਮਿਹਣਾ ਚਾਕ ਦਾ ਸੀ ਯਾਰੀ ਨਾਲ ਬਲੋਚ ਦੇ ਲਾਈਏ ਕਿਉਂ
ਬੋਤੀ ਹੋ ਬਲੋਚਾਂ ਦੇ ਹੱਥ ਆਈਏਂ ਜੜ੍ਹ ਕੁਆਰ ਦੀ ਚਾ ਭਨਾਈਏ ਕਿਉਂ
ਵਾਰਸਸ਼ਾਹ ਜਾਂ ਆਕਬਤ ਖਾਕ ਹੋਣਾ ਏਥੇ ਆਪਣਾ ਸ਼ਾਨ ਵਧਾਈਏ ਕਿਉਂ

ਕਲਾਮ ਸਹਿਤੀ

ਜੋ ਕੋਈ ਜੰਮਿਆ ਮਰੇਗਾ ਸੱਭ ਕੋਈ ਘੜਿਆ ਭਜਸੀ ਵਾਹ ਸਭ ਵਹਿਣਗੇ ਵੇ
ਜਦੋਂ ਰੱਬ ਅਮਾਲ ਦੀ ਖ਼ਬਰ ਪੁੱਛੇ ਹੱਥ ਪੈਰ ਗਵਾਹੀਆਂ ਦੇਣਗੇ ਵੇ
ਮਰਦ ਪੀਰ ਵਲੀ ਗੌਸ ਕੁਤਬ ਜਾਸਨ ਇਹ ਸੱਭ ਪਸਾਰੜੇ ਢਹਿਣਗੇ ਵੇ
ਜਦੋਂ ਉਮਰ ਦੀ ਆਣ ਮਿਆਦ ਪੁੱਗੀ ਅਜ਼ਰਾਈਲ ਹੋਰੀ ਆ ਬਹਿਣਗੇ ਵੇ
ਭੰਨੇ ਠੂਠੇ ਤੋਂ ਐਡ ਵਧਾ ਕਰਨਾ ਬੁਰਾ ਤੁੱਧ ਨੂੰ ਲੋਕ ਸਭ ਕਹਿਣਗੇ ਵੇ
ਜੇਹਾ ਬੁਰਾ ਤੂੰ ਬੋਲਿਆ ਰਾਵਲਾ ਵੇ ਹੱਡ ਪੈਰ ਸਜ਼ਾਈਆਂ ਲੈਣਗੇ ਵੇ
ਹਾਥੀ ਘੋੜੇ ਤੇ ਮਾਲ ਸਭ ਜਾਣ ਮਰ ਮਰ ਇਹ ਕਿੱਸ ਕੋਲੋਂ ਭਰ ਲੈਣਗੇ ਵੇ
ਕੁੱਲ ਚੀਜ਼ ਫ਼ਨਾਹ ਹੋ ਖਾਕ ਵੈਸੀ ਸਾਬਤ ਵੱਲੀ ਅਲਾਹ ਦੇ ਰਹਿਣਗੇ ਵੇ
ਮਹਿਲ ਮਾੜੀਆਂ ਅਤੇ ਇਹ ਬਾਗ਼ ਸਾਰੇ ਆਖਰ ਵਿੱਚ ਇਹ ਅੰਤ ਨੂੰ ਢਹਿਣਗੇ ਵੇ
ਇਹ ਊਠ ਤੇ ਮਾਲ ਹੈਵਾਨ ਗਾਈਂ ਕਿਥੇ ਜਾ ਤਕਦੀਰ ਨੂੰ ਚਹਿਣਗੇ ਵੇ
ਠੁਠਾ ਨਾਲ ਤਕਦੀਰ ਦੇ ਭੱਜ ਪਿਆ ਵਾਰਸਸ਼ਾਹ ਹੋਰੀਂ ਸਚ ਕਹਿਣਗੇ ਵੇ

ਕਲਾਮ ਜੋਗੀ

ਸ਼ਾਲਾ ਕਹਿਰ ਖੁਦਾਇ ਦਾ ਪੇਸ਼ ਆਵੇ ਠੂਠਾ ਭੰਨ ਕੇ ਲਾਡ ਸ਼ੰਗਾਰਨੀ ਏ
ਲੱਕ ਸੁੱਕੀਏ ਰੰਨੇ ਕੁਲੱਕੜੇ ਨੀ ਮਾੜਾ ਵੇਖ ਫ਼ਕੀਰ ਨੂੰ ਮਾਰਨੀ ਏਂ
ਨਾਲੇ ਮਾਰਨੀ ਏਂ ਨੱਕ ਚਾੜ੍ਹਨੀ ਏਂ ਨਾਲੇ ਹਾਲ ਹੀ ਹਾਲ ਪੁਕਾਰਨੀ ਏਂ
ਮਰੇ ਹੁਕਮ ਦੇ ਨਾਲ ਤਾਂ ਸਭ ਕੋਈ ਬਿਨਾਂ ਹੁਕਮ ਦੇ ਖੂਨ ਗੁਜ਼ਾਰਨੀ ਏਂ
ਬੁਰੇ ਨਾਲ ਜੇ ਬੋਲ ਕੇ ਬੁਰੇ ਹੋਈਏ ਅਸੀਂ ਬੋਲਨੇ ਹਾਂ ਤਾਂ ਤੂੰ ਮਾਰਨੀ ਏਂ
ਠੂਠਾ ਫੇਰ ਦਰੁੱਸਤ ਕਰ ਦੇਹ ਮੇਰਾ ਹੋਰ ਆਖ ਕੀ ਸੱਚ ਨਿਤਾਰਨੀ ਏਂ
ਲੋਕ ਆਖਦੇ ਹਨ ਇਹ ਕੁੜੀ ਕੁਵਾਰੀ ਸਾਡੇ ਬਾਬ ਦੀ ਧਾੜਵੀ ਧਾੜਨੀ ਏਂ

 (੨੩੫)

ਐਡੇ ਫੰਦ ਫ਼ਰੇਬ ਹਨ ਯਾਦ ਤੈਨੂੰ ਮੁਰਦਾਰਾਂ ਦੇ ਸਿਰ ਮੁਰਦਾਰਨੀ ਏਂ
ਘਰ ਵਾਲੀਏ ਵਹੁਟੀਏ ਬੋਲ ਤੂੰ ਭੀ ਕੇਹੀ ਸੋਚ ਵਿਚਾਰ ਵਿਚਾਰਨੀ ਏਂ
ਨਾਲ ਫ਼ਕਰ ਦੇ ਪਈ ਖਰੇੜਦੀ ਏਂ ਬਣੇਂ ਆਪਣੇ ਆਪ ਗਵਾਰਨੀ ਏਂ
ਸਵਾ ਮਣੀ ਮਤਹਿਰ ਪਈ ਫੁਰਕਦੀ ਏ ਕਿਸੇ ਯਾਰਨੀ ਦੇ ਸਿਰ ਮਾਰਨੀ ਏਂ
ਏਸ ਫ਼ਕਰ ਉੱਤੇ ਵੱਡਾ ਕਹਿਰ ਕੀਤਾ ਲੋਹੜੇ ਮਾਰੀਏ ਵਡੀ ਹੰਕਾਰਨੀ ਏ
ਘੋੜੇ ਊਠ ਤੇ ਮਾਲ ਸਭ ਜਾਣ ਮਰ ਮਰ ਕਹੇ ਰੇਤ ਦੇ ਮਹਿਲ ਉਸਾਰਨੀ ਏ
ਇਕ ਚੋਰ ਤੇ ਦੂਸਰੀ ਚਤਰ ਬਣੀਓਂ ਵਾਰਸਸ਼ਾਹ ਤੋਂ ਪੁੱਛ ਕੇ ਹਾਰਨੀ ਏਂ

ਕਲਾਮ ਸਹਿਤੀ

ਅਸੀਂ ਠੂਠੇ ਦੀ ਸਾਰ ਕੀ ਜੱਟ ਜਾਣਾ ਬੂਹਾ ਮੱਲ ਤੂੰ ਕਿਸੇ ਘੁਮਿਆਰ ਦਾ ਵੇ
ਓਥੇ ਹਥ ਆਵੇ ਠੂਠਾ ਫੇਰ ਤੈਨੂੰ ਪੈਸੇ ਖਰਚੇਂ ਤੇ ਕੰਮ ਸੁਆਰ ਦਾ ਵੇ
ਚਾਰ ਪਹਿਰ ਹੋਏ ਤੈਨੂੰ ਵਿੱਚ ਵਿਹੜੇ ਕੋਈ ਆਣ ਕੇ ਤੁੱਧ ਨੂੰ ਮਾਰ ਦਾ ਵੇ
ਸਹਿਤੀ ਆਖਦੀ ਖੈਰ ਦੇ ਨਾਲ ਜਾਈਂ ਨਹੀਂ ਜਾਨ ਤੇਰੀ ਕੋਈ ਮਾਰ ਦਾ ਵੇ
ਤੈਨੂੰ ਜ਼ਰਾ ਫਕੀਰੀ ਦਾ ਅਸਰ ਨਾਹੀਂ ਫ਼ਕਰ ਸੋਈ ਜੋ ਨਫ਼ਸ ਨੂੰ ਮਾਰ ਦਾ ਵੇ
ਖੁਦੀ ਛੱਡ ਫਕੀਰ ਨਾ ਹੋਯੋਂ ਮੂਲੋਂ ਫਿਰੇਂ ਲੱਦਿਆ ਕਿਬਰ ਹੰਕਾਰ ਦਾ ਵੇ
ਕੇਡਾ ਤਮ੍ਹਾ ਤੇ ਹਿਰਸ ਵਧਾਇਆ ਈ ਗਿਉਂ ਠੂਠਿਓਂ ਮਹਿਲ ਉਸਾਰ ਦਾ ਵੇ
ਇਕ ਦੱਮ ਦੀ ਵਾਰਸਾ ਖੇਡ ਦੁਨੀਆ ਰੱਬ ਬੇ-ਵਾਰਸ ਕਰ ਮਾਰ ਦਾ ਵੇ

ਸਹਿਤੀ ਉਤੇ ਜੋਗੀ ਦਾ ਗੁਸੇ ਹੋਣਾ ਅਤੇ ਵੇਹੜੇ ਵਿਚ ਧਰਨਾ ਮਾਰਕੇ ਜੋਗੀ ਦਾ ਬੈਠਣਾ

ਅਤੇ ਕਾਸਾ ਭਜਣ ਦਾ ਅਫਸੋਸ ਕਰਨਾ ਅਤੇ ਹੀਰ ਦੇ ਵਲ ਨਿਗਾਹ ਕਰਨੀ

ਵਿਹੜੇ ਵਿੱਚ ਉਹ ਚੌਂਕੜੀ ਮਾਰ ਬੈਠਾ ਕਰੇ ਕੀਰਨੇ ਖੂਨ ਗੁਜ਼ਾਰ ਦਾ ਨੀ
ਜੋੜੇ ਠੀਕਰੀ ਠੀਕਰੀ ਨਾਲ ਲਾਵੇ ਆਹੀਂ ਕੱਢਦਾ ਰੋ ਪੁਕਾਰ ਦਾ ਨੀ
ਨਹੀਂ ਖੌਫ਼ ਕੀਤਾ ਠੂਠਾ ਭੰਨਣੇ ਦਾ ਵੇਖੋ ਚੱਜ ਇਸ ਰੰਨ ਗਵਾਰ ਦਾ ਨੀ
ਠੂਠਾ ਯਮਨ ਵਾਲਾ ਮੁਰਸ਼ਦ ਬਖਸ਼ਿਆ ਸੀ ਵੱਡਾ ਕੀਮਤੀ ਲੱਖ ਹਜ਼ਾਰਦਾ ਨੀ
ਨੀਵੀਂ ਨਜ਼ਰ ਤੇ ਹੀਰ ਦੀ ਵੱਲ ਵੇਖੇ ਕਰੇ ਸੈਨਤਾਂ ਤੇ ਰਮਜ਼ ਮਾਰਦਾ ਨੀ
ਵਾਰਸਸ਼ਾਹ ਨੇ ਮਕਰ ਸਿਖਾ ਦਿੱਤੇ ਵੇਖੋ ਝਗੜਿਓਂ ਮੂਲ ਨਾ ਹਾਰਦਾ ਨੀ

ਤਥਾ

ਕਾਸਾ ਭੰਨ ਘੁਮਿਆਰਾਂ ਦਾ ਘਰ ਦੱਸੇਂ ਤੈਨੂੰ ਖੌਫ਼ ਨਾ ਰੱਬ ਕਹਾਰ ਦਾ ਨੀ
ਜੇ ਮੈਂ ਖਾ ਗੁਸਾ ਕਹਾਂ ਪੀਰ ਤਾਈਂ ਤੁਰਤ ਕੁਲ੍ਹ ਤੁਸਾਡੜੀ ਸਾੜਦਾ ਨੀ
ਮੇਰੇ ਪੀਰ ਨੂੰ ਰੱਬ ਤੌਫੀਕ ਦਿੱਤੀ ਉਹ ਤਾਂ ਖਾਸ ਰਫੀਕ ਜਬਾਰ ਦਾ ਨੀ
ਪਰੇਸ਼ਾਨ ਹੈਰਾਨ ਪਸ਼ੇਮਾਨ ਹੋਯਾ ਇਹ ਵਾਇਦਾ ਪਰਵਦਗਾਰ ਦਾ ਨੀ

(੨੩੬)

ਓਹਨੂੰ ਜ਼ਰਾ ਸ਼ਹੂਰ ਤੇ ਅਕਲ ਨਾਹੀਂ ਜਿਹੜਾ ਆਜਜ਼ਾਂ ਨਾਲ ਵਗਾੜਦਾ ਨੀ
ਵਾਰਸਸ਼ਾਹ ਨਾ ਬਚਿਆ ਕੋਈ ਓਦੋਂ ਨਾਹਰਾ ਹਾ ਦਾ ਫ਼ਕਰ ਜਦ ਮਾਰਦਾ ਨੀ

ਸਹਿਤੀ ਅਤੇ ਜੋਗੀ ਦਾ ਝਗੜਾ ਕੁਦਰਤ ਦੇ ਕੰਮਾਂ ਦਾ ਜਾਹਰ ਕਰਨਾ

ਗਿਆ ਭੱਜ ਤਕਦੀਰ ਦੇ ਨਾਲ ਠੂਠਾ ਲੈ ਜਾਹ ਸਾਥੋਂ ਕੀਮਤ ਮੱਟ ਦੀ ਵੇ
ਤਕਦੀਰ ਅੱਲਾ ਦੀ ਨੂੰ ਕੌਣ ਮੋੜੇ ਤਕਦੀਰ ਪਹਾੜਾਂ ਨੂੰ ਕੱਟ ਦੀ ਵੇ
ਆਦਮ ਹਵਾ ਨੂੰ ਕੱਢ ਬਹਿਸ਼ਤ ਵਿਚੋਂ ਤਕਦੀਰ ਜ਼ਮੀਨ ਤੇ ਸੱਟ ਦੀ ਵੇ
ਸੁਲੇਮਾਨ ਝੋਖੇ ਭੱਠ ਮਾਛੀਆਂ ਦੇ ਤਖਤ ਚਾੜ੍ਹ ਤਕਦੀਰ ਉਲੱਟ ਦੀ ਵੇ
ਮੂਸਾ ਲੰਗਿਆ ਪਾਰ ਫਿਰਔਣ ਉਤੇ ਤਕਦੀਰ ਦਰਯਾ ਪਲੱਟ ਦੀ ਵੇ
ਯੂਸਫ ਜਿਹਾਂ ਪੈਗੰਬਰਾਂ ਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੱਟ ਦੀ ਵੇ
ਦਾੜ੍ਹੀ ਮੁੰਨ ਤਕਦੀਰ ਨੇ ਕੰਨ ਪਾੜੇ ਅੜੀ ਗੱਧੇ ਵਾਲੀ ਅਜੇ ਜੱਟ ਦੀ ਵੇ
ਹਾਥੀ ਵਾਂਗ ਟੰਗਾਂ ਤੇਰਾ ਢਿੱਡ ਕੁੱਪਾ ਉੱਤੇ ਸਿਰੀ ਜਾਪੇ ਸੂਰਤ ਡੱਟ ਦੀ ਵੇ
ਰੱਸੀ ਵਾਂਗ ਨਸੀਬ ਸੜ ਗਏ ਤੇਰੇ ਸੂਰਤ ਰਹੀ ਓਵੇਂ ਤੇਰੀ ਵੱਟ ਦੀ ਵੇ
ਜੋਗੀ ਸੋਈ ਜੋ ਖਾਕ-ਦਰ-ਖਾਕ ਹੋਵੇ ਅਜੇ ਰੀਝ ਤੈਨੂੰ ਚੋਬਰ ਖੱਟ ਦੀ ਵੇ
ਇੱਕੇ ਡੂਮ ਕੰਜਰ ਇੱਕੇ ਨਕਲੀਆ ਤੂੰ ਨਸਲ ਜਾਪਨਾ ਏਂ ਕਿਸੇ ਨੱਟ ਦੀ ਵੇ
ਕਲਿਆਨ ਐਡੀ ਕਿਥੋਂ ਸਿੱਖਿਓਈ ਜੂਠ ਖਾਧੀਓ ਈ ਕਿਸੇ ਭੱਟ ਦੀ ਵੇ
ਗੱਧਾ ਜਾਪਨਾ ਏਂ ਨਹੀਂ ਆਦਮੀ ਤੂੰ ਪਰ ਕਸਰ ਤੇਰੇ ਉਤੇ ਛੱਟ ਦੀ ਵੇ
ਤੇਰੇ ਨਾਲ ਤਕਦੀਰ ਨੇ ਬਹੁਤ ਕੀਤੀ ਆਕੜ ਨਹੀਂ ਚੂੜ੍ਹੇ ਵਾਲੀ ਘੱਟਦੀ ਵੇ
ਅਛੇ ਤੀਰ ਤਲਵਾਰ ਦੇ ਜ਼ਖਮ ਹੋਵਣ ਮਰਹਮ ਨਹੀਂ ਜ਼ਬਾਨ ਦੇ ਫੱਟ ਦੀ ਵੇ
ਜਿਹੜਾ ਖੂਹ ਕਢੇ ਡਿੱਗ ਮਰੇ ਸੋਈ ਤਕਦੀਰ ਓਹਦਾ ਖਾਤਾ ਖੱਟਦੀ ਵੇ
ਪੰਛੀ ਮਿਰਗ ਫਾਹੀ ਵਿੱਚ ਆਣ ਫਾਥੇ ਨਹੀਂ ਖਬਰ ਤਕਦੀਰ ਦੇ ਝੱਟ ਦੀ ਵੇ
ਤਕਦੀਰ ਜਿਸਦੇ ਸਿਰ ਤੇ ਤਾਜ ਰੱਖੇ ਕਦਮ ਓਸਦੇ ਪਿਰਥਵੀ ਚੱਟ ਦੀ ਵੇ
ਦਿਤੀ ਜ਼ਹਿਰ ਤਕਦੀਰ ਨੇ ਹਸਨ ਤਾਈਂ ਸੀਸ ਸ਼ਾਹ ਹੁਸੈਨ ਦਾ ਕੱਟ ਦੀ ਵੇ
ਵਾਰਸ ਨਬੀ ਦਾ ਚੰਦ ਸ਼ਹੀਦ ਹੋਯਾ ਤਕਦੀਰ ਨਾ ਕਿਸੇ ਤੋਂ ਹੱਟ ਦੀ ਵੇ

ਕਲਾਮ ਜੋਗੀ ਸਹਿਤੀ ਨਾਲ

ਠੂਠਾ ਤੋੜ ਫ਼ਕੀਰ ਨੂੰ ਮੱਟ ਡਾਹੇਂ ਖੌਰੀ ਬੋਲਨੀਏਂ ਕੱਚੀਏ ਪਿੱਲੀਏ ਨੀ
ਆਯਾ ਮਾਣ ਸ਼ਾਹੀ ਨਹੀਂ ਅਣਖ ਤੈਨੂੰ ਹਥੋਂ ਦੰਦ ਕਢੇਂ ਸੱਤ ਖਿੱਲੀਏ ਨੀ
ਵਾਂਗ ਗਿਦੜੀਆਂ ਮੁਸ਼ਕੀਆਂ ਗਿਰਦ ਹੋਈਏਂ ਅਡੱਖਲੀਏ ਮੂਰਤੀ ਢਿੱਲੀਏ ਨੀ
ਸਾਰੀ ਬਾਹਰ ਦੀ ਏ ਟੀਪ ਟਾਪ ਤੇਰੀ ਅੰਦਰ ਵਾਰ ਜੇ ਪੱਖੀਏ ਢਿੱਲੀਏ ਨੀ

(੨੩੭)

ਵਾਂਗ ਡੇਕ ਦੇ ਨੀਰ ਉਛਾਲਿਆ ਈ ਕੇਹੀ ਕੀਤੀਆ ਚੀਕਣੀ ਚਿੱਲੀਏ ਨੀ
ਭੂੰਈ ਆਠਰੀ ਵੱਤਰੀ ਲੈਂਦੀਆਂ ਨੇ ਹਲਾਂ ਖੁਭਦੀਆਂ ਚਿੱਕੜੀਂ ਗਿੱਲੀਏ ਨੀ
ਅਸੀਂ ਬਹਿਰ ਚਨਾਬ ਦਾ ਘਿੰਨ ਲੰਘੇ ਅਨੀ ਰੇਤਲੀ ਵਹਿਣੀਏਂ ਸਿੱਲੀਏ ਨੀ
ਝੂੱਨ ਝਾੜੀਆਂ ਅਸੀਂ ਗੁਜ਼ਰਾਨ ਕਰੀਏ ਭੱਖ ਜਾਈਏ ਕਕੜਾਂ ਲਿੱਲੀਆਂ ਨੀ
ਖੋਲ੍ਹਾਂ ਨਾਲ ਸਫਾਈਆਂ ਗੰਢ ਤੇਰੀ ਜੇੜ੍ਹੀ ਦੇਰ ਦੀ ਬੱਧੀਆ ਚਿੱਲੀਏ ਨੀ
ਰੇ ਜ਼ੇ ਦੇ ਵਿੱਚ ਜਦ ਮੀਮ ਪਾਯਾ ਹੋਈਆਂ ਸੱਭ ਤਸੱਲੀਆਂ ਦਿੱਲੀਏ ਨੀ
ਤਦੋਂ ਰੰਨ ਬੇਸਿਦਕ ਨੂੰ ਸਬਰ ਆਵੇ ਠੁੱਕੇ ਜਦੋਂ ਯਕੀਨ ਦੀ ਕਿੱਲੀਏ ਨੀ
ਕੂਲੇ ਮਾਸ ਨੂੰ ਮੂਲ ਨਾ ਹੱਥ ਲਾਈਏ ਨਹੁੰਆਂ ਨਾਲ ਨਾ ਗੜ੍ਹਾਂ ਨੂੰ ਛਿੱਲੀਏ ਨੀ
ਆਂਨੇ ਕੱਢ ਕੇ ਲਾਲ ਉਗਾਲਨੀ ਏਂ ਰੱਤੜ ਅੱਖੀਆਂ ਦੀ ਘੁਰਕ ਬਿੱਲੀਏ ਨੀ
ਕੋਈ ਦੁੱਖ ਜੇ ਦਰਦ ਨਾ ਪੀੜ ਹੋਵੇ ਐਵੇਂ ਨਖਰਿਆਂ ਨਾਲ ਨਾ ਕਿੱਲ੍ਹੀਏ ਨੀ
ਆਏ ਨਾਥ ਨੂੰ ਉੱਠ ਤਾਜ਼ੀਮ ਕਰੀਏ ਅਤੇ ਨਾਲ ਅਦਾਬ ਦੇ ਹਿੱਲੀਏ ਨੀ
ਫਾਂਗਾਂ ਚੀਰ ਬਾਗੋਂ ਬਾਹਰ ਕੱਢੀਆ ਈ ਫੁੱਟੀ ਜਿਵੇਂ ਕਪਾਹ ਦੀ ਖਿੱਲੀਏ ਨੀ
ਖਿਦਮਤ ਫ਼ਕਰ ਦੀ ਹੁੱਬ ਦੇ ਨਾਲ ਕਰੀਏ ਲਾਹ ਦਿਲਾਂ ਤੋਂ ਗਫ਼ਲਤਾਂ ਝੱਲੀਏ ਨੀ
ਗੱਲ ਸਮਝ ਮੇਰੀ ਛੋਹਰੇ ਲੌਹਤਕੇ ਨੀ ਦਿੱਲ ਦੇ ਕੰਨਾਂ ਦੀ ਖੋਲ੍ਹ ਖਿੜਕਿੱਲੀਏ ਨੀ
ਉਨ੍ਹਾਂ ਨਾਲ ਨਾ ਮੂਲ ਵਗਾੜ ਕਰੀਏ ਜਿਨ੍ਹਾਂ ਸੱਜਣਾਂ ਨੂੰ ਬਹੁੜ ਮਿੱਲੀਏ ਨੀ
ਵਾਰਸਸ਼ਾਹ ਜੇ ਇਸ਼ਕ ਦਰਿਆ ਤਰੀਏ ਤੁਲ੍ਹਾ ਨੇਕ ਨੀਯਤ ਬੰਨ੍ਹ ਠਿੱਲੀਏ ਨੀ

ਜੋਗੀ ਨਾਲ ਝੇੜਾ ਕਰਨੋਂ ਹੀਰ ਨੇ ਸਹਿਤੀ ਨੂੰ ਮਨ੍ਹਾ ਕਰਨਾ

ਹੀਰ ਆਖਿਆ ਇਹ ਚਵਾ ਕੇਹਾ ਠੂਠਾ ਭੰਨ ਫ਼ਕੀਰ ਨੂੰ ਮਾਰਨਾ ਕੀ
ਜਿਨ੍ਹਾਂ ਇੱਕ ਅਲਾਹ ਦਾ ਆਸਰਾ ਏ ਉਨ੍ਹਾਂ ਫੱਕਰਾਂ ਦੇ ਨਾਲ ਕਾਹੜਨਾ ਕੀ
ਜਿਹੜੇ ਕੰਨ ਪੜਾ ਫ਼ਕੀਰ ਹੋਏ ਭਲਾ ਉਹਨਾਂ ਦਾ ਪਕੜਨਾ ਪਾੜਨਾ ਕੀ
ਥੋੜੀ ਗੱਲ ਦਾ ਬਹੁਤ ਵਧਾਣ ਕਰਕੇ ਸੌਰੇ ਕੰਮ ਨੂੰ ਚਾ ਵਿਗਾੜਨਾ ਕੀ
ਮੇਰੇ ਬੂਹੇ ਤੇ ਫ਼ੱਕਰ ਨੂੰ ਮਾਰਿਆ ਈ ਵਸਦੇ ਘਰਾਂ ਨੂੰ ਚਾ ਉਜਾੜਨਾ ਕੀ
ਜੇੜ੍ਹੇ ਇਸ਼ਕ ਦੀ ਅੱਗ ਦੇ ਨਾਲ ਬੁੱਝੇ ਉਨ੍ਹਾਂ ਲੂਤੀਆਂ ਨਾਲ ਫਿਰ ਸਾੜਨਾ ਕੀ
ਜ਼ਾਤ ਹੱਕ ਦੀ ਵਿੱਚ ਜੋ ਮਹਵ ਹੋਏ ਫੇਰ ਉਨ੍ਹਾਂ ਦਾ ਐਬ ਨਿਤਾਰਨਾ ਕੀ
ਨਾਲ ਖ਼ੁਲਕ ਦੇ ਫ਼ਕਰ ਨੂੰ ਬੋਲੀਏ ਨੀ ਗੁੱਸੇ ਕਹਿਰ ਦੇ ਨਾਲ ਮੁੜ ਝਾੜਨਾ ਕੀ
ਜਿਨਾਂ ਆਲ੍ਹਣੇ ਛੱਡ ਹਵਾ ਲਈਆਂ ਫੇਰ ਉਨ੍ਹਾਂ ਨੂੰ ਅੰਦਰੀਂ ਵਾੜਨਾ ਕੀ
ਵਾਰਸਸ਼ਾਹ ਉਜਾੜਿਆਂ ਰੱਬ ਦਿਆਂ ਨੂੰ ਹੱਥੀਂ ਆਪਣੀ ਫੇਰ ਉਜਾੜਨਾ ਕੀ

ਜਵਾਬ ਸਹਿਤੀ ਹੀਰ ਨਾਲ

ਸਹਿਤੀ ਆਖਿਆ ਭਾਬੀਏ ਮੁੜ ਮੁੱਢੋਂ ਏਸ ਜੋਗੀੜੇ ਦਾ ਦੁੰਬ ਚਾਇਆ ਤੂੰ

(੨੩੮)

ਮੇਰੀ ਮਾਉਂ ਤੇ ਬਾਪ ਦੇ ਵਿੱਚ ਵਿਹੜੇ ਕੋਈ ਆਣ ਕਮਜ਼ਾਤ ਨਚਾਇਆ ਤੂੰ
ਮਾਉਂ ਬੈਠਿਆਂ ਏਸ ਕੁਪੱਤੜੇ ਤੋਂ ਤੇ ਕੁਪੱਤੜਾ ਬੋਲ ਬੁਲਾਇਆ ਤੂੰ
ਮੰਦਾ ਬੋਲਿਆ ਸੁ ਘਰੀਂ ਬੈਠਿਆਂ ਨੂੰ ਮਨ੍ਹਾ ਕੀਤਾ ਨਾ ਮੂਲ ਹਟਾਇਆ ਤੂੰ
ਮੇਰਾ ਏਸ ਮੁਸ਼ਟੰਡੜੇ ਲੁੁੱਚ ਕੋਲੋਂ ਨੀ ਅਲਾਨ ਫਲਾਨ ਪੁਣਾਇਆ ਤੂੰ
ਜਾਣ ਬੁੱਝ ਕੇ ਗੱਲ ਨਾ ਟਾਲੀਓ ਈ ਸਗੋਂ ਹੋਰ ਫਸਾਦ ਵਧਾਇਆ ਤੂੰ
ਹੱਥੋਂ ਸੈਨਤਾਂ ਮਾਰ ਕੇ ਛੇੜਿਆ ਈ ਸਾਣ ਚਾੜ੍ਹ ਕੇ ਫੇਰ ਲੜਾਇਆ ਤੂੰ
ਵਾਰਸ ਸਾਫ਼ ਨਾ ਅੰਦਰੋਂ ਮੂਲ ਹੋਈਓਂ ਬਾਹਰੋਂ ਆਪਣਾ ਸ਼ਾਨ ਵਧਾਇਆ ਤੂੰ

ਕਲਾਮ ਹੀਰ

ਭੈੜਾ ਕੰਮ ਜੇ ਆਪਣੇ ਆਪ ਕਰੀਏ ਫੇਰ ਜੱਗ ਨੂੰ ਆਖ ਸੁਣਾਉਣਾ ਕੀ
ਉੱਠ ਨਾਲ ਫਕੀਰਾਂ ਦੇ ਲੜਨ ਲੱਗੋਂ ਸ਼ਾਨ ਆਪਣੀ ਆਪ ਗੁਆਉਣਾ ਕੀ
ਜਿਹੜੇ ਘਰਾਂ ਦੀਆਂ ਚੌੜਾਂ ਨਾਲ ਮਾਰੇਂ ਘਰ ਚੁੱਕ ਕੇ ਏਸ ਲੈ ਜਾਉਣਾ ਕੀ
ਲੜੇ ਆਪ ਬਰਾਬਰੀ ਨਾਲ ਕੁੜੀਏ ਸੋਟੇ ਪਕੜ ਯਤੀਮਾਂ ਤੇ ਆਉਣਾ ਕੀ
ਘਰ ਮੇਰਾ ਤੇ ਮੈਂ ਨਾਲ ਕੌਂਸ ਚਾਯੋ ਏਥੇ ਕੁਆਰੀਏ ਤੁੱਧ ਲੈ ਜਾਉਣਾ ਕੀ
ਸੂਰਤ ਫ਼ਕਰ ਦੀ ਵੇਖਕੇ ਪੈਰ ਫੜੀਏ ਝਗੜਾ ਓਸ ਦੇ ਨਾਲ ਮੁੜ ਲਾਉਣਾ ਕੀ
ਜੱਟੀ ਹੋ ਫਕੀਰ ਦੇ ਨਾਲ ਝਗੜੇਂ ਏਸ ਹੁਸਨ ਦਾ ਸ਼ਾਨ ਵਖਾਉਣਾ ਕੀ
ਬੋਹਲ ਰਾਹਕਾਂ ਦਾ ਧੌਂਸ ਚੂੜਿਆਂ ਦੀ ਮਰਸੂ ਮਰਸੂ ਦਿਨ ਰਾਤ ਕਰਾਉਣਾ ਕੀ
ਜਿਨ੍ਹਾਂ ਸਿਰਫ਼ ਅੱਲਾਹ ਦਾ ਆਸਰਾ ਏ ਉਨ੍ਹਾਂ ਜੀਆਂ ਨੂੰ ਫੇਰ ਦੁਖਾਉਣਾ ਕੀ
ਵਾਰਸਸ਼ਾਹ ਇਹ ਹਿਰਸ ਬੇਫ਼ਾਇਦਾ ਏ ਓੜਕ ਏਸ ਜਹਾਨ ਤੋਂ ਪਾਉਣਾ ਕੀ

ਕਲਾਮ ਸਹਿਤੀ ਹੀਰ ਨਾਲ

ਭਲਾ ਆਖ ਕੀ ਆਹਨੀਏਂ ਨੇਕ ਪਾਕੇ ਜੈਂਦੇ ਪਲੂ ਤੇ ਪੜ੍ਹਨ ਨਮਾਜ਼ ਆਈ
ਇੱਕੇ ਚੁੱਪ ਚੁਪਾਤੜੀ ਬੈਠਦੀ ਏਂ ਅਜ ਗੱਜ ਕੇ ਕੜਕ ਆਵਾਜ਼ ਆਈ
ਘਰ ਬਾਰ ਤੇਰਾ ਅਸੀਂ ਕੌਣ ਕੋਈ ਜਾਪੇ ਲੱਦ ਕੇ ਘਰੋਂ ਜਹਾਜ਼ ਆਈ
ਨੱਢੇ ਮੋਹਣੀਏਂ ਤੇ ਝੋਟੇ ਦੋਹਨੀਏਂ ਨੀ ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ
ਖਾਤਰ ਤਲੇ ਨਾ ਸਾਨੂੰ ਲਿਆਉਨੀ ਏਂ ਵੇਖ ਜੋਗੀੜੇ ਨੂੰ ਕਰ ਕੇ ਨਾਜ਼ ਆਈ
ਵਿੱਚ ਬੇਲਿਆਂ ਆਪ ਖੁਆਰ ਹੋਈ ਗੁੰਡੀ ਬਣਤ ਬਣਾਇਕੇ ਸਾਜ਼ ਆਈ
ਸੈਦੇ ਨਾਲ ਨਾ ਕਦੀ ਤੂੰ ਗੱਲ ਕੀਤੀ ਹੁਣ ਜੋਗੀੜੇ ਨਾਲ ਹਮਰਾਜ਼ ਆਈ
ਵਾਰਸਸ਼ਾਹ ਜਵਾਨੀ ਦੀ ਉਮਰ ਗੁਜ਼ਰੀ ਅਜੇ ਤੀਕ ਨਾ ਹਿਰਸ ਥੀਂ ਬਾਜ ਆਈ

ਕਲਾਮ ਹੀਰ

ਏਸ ਫ਼ਕਰ ਦੇ ਨਾਲ ਕੀ ਵੈਰ ਚਾਯੋ ਉਧਲ ਜਾਵਸੈੈਂ ਤੈੈਂ ਨਹੀਂ ਵੱਸਣਾ ਈ

(੨੩੯)

ਠੂਠੇ ਭੰਨ ਫਕੀਰਾਂ ਨੂੰ ਮਾਰਨੀ ਏਂ ਅਗੇ ਰੱਬ ਦੇ ਆਖ ਕੀ ਦੱਸਣਾ ਈਂ
ਗੁੱਡਾ ਬੰਨ੍ਹਸੀ ਮੁਲਕ ਦੇ ਵਿਚ ਤੇਰਾ ਗਲੀ ਗਲੀ ਬਜ਼ਾਰ ਨੇ ਹੱਸਣਾ ਈਂ
ਤਾਉੜੀ ਵਜੇਗੀ ਖੁਆਰੀ ਦੀ ਮਗਰ ਤੇਰੇ ਇਹ ਕੰਮ ਖਰਾਬੀ ਦਾ ਰੱਸਣਾ ਈਂ
ਤੇਰੇ ਕੁਆਰ ਨੂੰ ਖੁਆਰ ਸੰਸਾਰ ਕਰਸੀ ਇਹ ਜੋਗੀ ਦਾ ਕੁੱਝ ਨਾ ਖੱਸਣਾ ਈਂ
ਨਾਲ ਚੂੜ੍ਹੇ ਦੇ ਖਤਰੀ ਘੁਲਣ ਲੱਗਾ ਵਾਰਸਸ਼ਾਹ ਫਿਰ ਮੁਲਕ ਨੇ ਹੱਸਣਾ ਈਂ

ਕਲਾਮ ਸਹਿਤੀ

ਤੇਰੇ ਜਿਹੀਆਂ ਲਖ ਪੜ੍ਹਾਈਆਂ ਮੈਂ ਤੇ ਉਡਾਈਆਂ ਨਾਲ ਅੰਗੂੂਠਿਆਂ ਦੇ
ਤੈਨੂੰ ਸਿਧ ਕਾਮਲ ਵਲੀ ਗੌਂਸ ਦਿਸੇ ਮੈਨੂੰ ਠੱਗ ਦਿਸੇ ਭੇਸ ਝੂਠਿਆਂ ਦੇ
ਜਿਉਂ ਹਿਮਾਇਤੀ ਖੋਤੜੀ ਲੱਤ ਮਾਰੇ ਭੌਰ ਤਾਜਨਾਂ ਨੂੰ ਉਤੇ ਬੂਥਿਆਂ ਦੇ
ਸਾਡੇ ਖੌਂਸਲੇ ਨੂੰ ਨਹੀਂ ਯਾਦ ਚੋਬਰ ਭਾਵੇਂ ਢੇਰ ਲਾਵੇ ਭੰਨ ਠੂਠਿਆਂ ਦੇ
ਇਹ ਮਸਤ ਮਲੰਗ ਮੈਂ ਮਸਤ ਏਦੂੂੰ ਐਸੇ ਮਕਰ ਹਨ ਟੁਕੜਿਆਂ ਜੂਠਿਆਂ ਦੇ
ਵਾਰਸਸ਼ਾਹ ਮੀਆਂ ਨਾਲ ਚੁਆਤੀਆਂ ਦੇ ਲਿੰਗ ਸੇਕੀਏ ਚੋਬਰਾਂ ਘੂਠਿਆਂ ਦੇ

ਕਲਾਮ ਹੀਰ ਇਹ

ਇਹ ਮਸਤ ਮਲੰਗ ਨਾ ਛੇੜ ਕੁੜੀਏ ਕੋਈ ਵੱਡਾ ਫ਼ਸਾਦ ਪਵਾਸੀਆ ਨੀ
ਮਾਰੇ ਜਾਣ ਖੇੜੇ ਉੱਜੜ ਜਾਣ ਮਾਪੇ ਤੁੱਧ ਲੰਡੀ ਦਾ ਕੁੱਝ ਨਾ ਜਾਸੀਆ ਨੀ
ਬਹੁਤ ਆਪਣੇ ਗੁਰੂ ਨੂੰ ਯਾਦ ਕਰਦਾ ਮੱਤ ਉਸਨੂੰ ਅਰਜ਼ ਸੁਣਾਸੀਆ ਨੀ
ਅਹਿਮਦਸ਼ਾਹ ਅਜ਼ਗੈਬ ਥੀਂ ਆਣ ਪੌਸੀ ਰੱਬ ਰੱਖ ਜੰਡਿਆਲੇ ਨੂੰ ਜਾਸੀਆ ਨੀ
ਸਕੰਦਰਸ਼ਾਹ ਜਾਂ ਫਕਰ ਦੇ ਪੈਰ ਪਕੜੇ ਕਿਲ੍ਹਾ ਜ਼ਿਰਾਹ ਦਾ ਫਤ੍ਹੇ ਕਰਾਸੀਆ ਨੀ
ਤਿਮਰਲਿੰਗ ਤੇ ਕੀਤੀ ਫ਼ਕੀਰ ਕਿਰਪਾ ਬਾਦਸ਼ਾਹੀਆਂ ਸੱਤ ਦਿਵਾਸੀਆ ਨੀ
ਪੈਰ ਪਕੜ ਫ਼ਕੀਰ ਦੇ ਕਰਹੁ ਰਾਜੀ ਨਹੀਂ ਏਸ ਦੀ ਆਹ ਪੈ ਜਾਸੀਆ ਨੀ
ਵਾਰਸਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ ਜਾ ਗੋਰ ਅੰਦਰ ਪੱਛੋਤਾਸੀਆ ਨੀ

ਕਲਾਮ ਸਹਿਤੀ

ਸਹਿਤੀ ਹੀਰ ਨੂੰ ਆਖਦੀ ਭਲਾ ਭਾਬੀ ਤੈਨੂੰ ਖੇਖਨ ਮੈਂ ਹੋਰ ਵਿਖਾਇਸਾਂ ਨੀ
ਤੇਰੇ ਤਾਨ੍ਹਿਆਂ ਬੋਲੀਆਂ ਸਾੜ ਸੱਟੀ ਅੱਜ ਜ਼ਹਿਰ ਮੰਗਾਇਕੇ ਖਾਇਸਾਂ ਨੀ
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ ਇੱਕੇ ਭਾਬੀਏ ਤੁੱਧ ਮਰਾਇਸਾਂ ਨੀ
ਰੋਵਾਂ ਮਾਰ ਢਾਹਾਂ ਭਾਈ ਆਉਂਦੇ ਤੇ ਤੈਨੂੰ ਖਾਹ ਮਖਾਹ ਕੁਟਾਇਸਾਂ ਨੀ
ਚਾਕ ਲੀਕ ਲਾਈ ਤੈਨੂੰ ਮਿਲੇ ਫਾਹੀ ਗਲਾਂ ਪਿਛਲੀਆਂ ਆਖ ਸੁਣਾਇਸਾਂ ਨੀ
ਉੱਤੇ ਮਾਰੀਏ ਤੂੰ ਅਤੇ ਹੇਠ ਜੋਗੀ ਇਹ ਘੱਗਰੀ ਚਾਇ ਵਿਛਾਇਸਾਂ ਨੀ
ਸੀਤਾ ਦਹਿਸਰੇ ਨਾਲ ਜਿਉਂ ਗਾਹ ਕੀਤਾ ਕੋਈ ਵੱਡਾ ਘੁਮੰਡ ਪਵਾਇਸਾਂ ਨੀ

(੨੪੦)

ਰੰਨ ਤਾਹੀਏਂ ਜਾਂ ਘਰੋਂ ਕਢਾਂ ਤੈਨੂੰ ਤੇ ਮੁਰਾਦ ਬਲੋਚ ਹੰਢਾਇਸਾਂ ਨੀ
ਜੇੜ੍ਹੇ ਚੋਚੜੇ ਬੋਲੀਆਂ ਲਾਉਨੀ ਏਂ ਤੇਰੇ ਜੀਉ ਨੂੰ ਪਈ ਖਪਾਇਸਾਂ ਨੀ
ਸਿਰ ਏਸਦਾ ਵੱਢ ਕੇ ਕਰਾਂ ਬੇਰੇ ਏਸੇ ਠੂਠੇ ਦੇ ਨਾਲ ਰਲਾਇਸਾਂ ਨੀ
ਰੱਖੀਂ ਹੀਰੇ ਤੂੰ ਆਪਣੀ ਜਮ੍ਹਾ ਖਾਤਰ ਤੇਰੀ ਰਾਤ ਨੂੰ ਭੰਗ ਲਹਾਇਸਾਂ ਨੀ
ਕੁਟਾਇਸਾਂ ਅਤੇ ਮਰਾਇਸਾਂ ਨੀ ਗੁੱਤੋਂ ਪਕੜ ਕੇ ਘਰੋਂ ਕਢਾਇਸਾਂ ਨੀ
ਨਾਲ ਰੱਸਿਆਂ ਹੱਥ ਤੇ ਪੈਰ ਤੇਰੇ ਹੱਥੀਂ ਆਪਣੀ ਬੰਨ੍ਹ ਟੰਗਵਾਇਸਾਂ ਨੀ
ਜਿਵੇਂ ਅਸਾਂ ਨੂੰ ਦੁੱਖੜੇ ਦਿੱਤਿਓ ਨੀ ਤਿਵੇਂ ਅਸੀਂ ਭੀ ਦੁੱਖ ਵਿਖਾਇਸਾਂ ਨੀ
ਵਾਰਸਸ਼ਾਹ ਸਿਖਾਇਕੇ ਸੈਦੜੇ ਨੂੰ ਤੇਰੇ ਲਿੰਗ ਸਭ ਚੂਰ ਕਰਾਇਸਾਂ ਨੀ

ਕਲਾਮ ਹੀਰ

ਖੂਨ ਭੇਡ ਦੇ ਪਿੰਡ ਜੋ ਮਾਰ ਲਈਅਨ ਉਜੜ ਜਾਇ ਜਹਾਨ ਤੇ ਜੱਗ ਸਾਰਾ
ਹਥੋਂ ਜੂੰਆਂ ਦੇ ਜੁੱਲ ਜੇ ਸੁੱਟ ਦੀਜਨ ਕੀਕਰ ਕੱਟੀਏ ਪੋਹ ਤੇ ਮਾਘ ਸਾਰਾ
ਤੇਰੇ ਭਾਈ ਦੀ ਭੈਣ ਨੂੰ ਖੜਨ ਜੋਗੀ ਹੱਥ ਲਾਏ ਮੈਨੂੰ ਕੋਈ ਹੈਂਸਿਆਰਾ
ਮੇਰੀ ਭੰਗ ਝਾੜੇ ਓਹਦੀ ਟੰਗ ਭੰਨਾਂ ਸਿਆਲ ਸਾੜ ਸੁੱਟਨ ਓਹਦਾ ਦੇਸ ਸਾਰਾ
ਮੈਨੂੰ ਛੱਡ ਕੇ ਤੁੱਧ ਨੂੰ ਕਰੇ ਸੈਦਾ ਆ ਕੁਆਰੀਏ ਲਾਯੋ ਈ ਕਿਹਾ ਆੜਾ
ਸਿਰੋਂ ਖੋਹਕੇ ਚੂੰਡੀਆਂ ਤੇਰੀਆਂ ਨੂੰ ਕਰਾਂ ਨਾਲ ਪੈਜ਼ਾਰ ਦੇ ਖੂਬ ਝਾੜਾ
ਫਿਰੇਂ ਕਿਬਰ ਹੰਕਾਰ ਦੇ ਨਾਲ ਲਦੀ ਤੇਰੇ ਨਾਲ ਕਰਸਾਂ ਵੇਖੇ ਮੁਲਕ ਸਾਰਾ
ਵਾਰਸਸ਼ਾਹ ਪਨਾਹ ਮੰਗ ਰੱਬ ਕੋਲੋਂ ਰੰਨ ਆਈ ਵਿਗਾੜ ਤੇ ਕਰੇ ਕਾਰਾ

ਕਲਾਮ ਸਹਿਤੀ

ਕੱਜਲ ਪੂਛਲਾਂ ਵਾਲੜਾ ਘੱਤ ਨੈਣਾਂ ਜ਼ੁਲਫਾਂ ਕੁੰਡਲਾਂ ਦਾਰ ਬਣਾਉਨੀ ਏਂ
ਨੀਵੀਆਂ ਪਟੀਆਂ ਮੁੱਖ ਪਲਮਾ ਜ਼ੁਲਫਾਂ ਗੁੰਜਾਂ ਘੱਲਕੇ ਲਾਵਣਾ ਲਾਉਨੀ ਏਂ
ਜੇਵਰ ਆਸ਼ਕਾਂ ਨੂੰ ਦਿਖਲਾਉਨੀ ਏਂ ਨਿੱਤ ਵਿਹੜੇ ਦੇ ਵਿੱਚ ਛਣਕਾਉਨੀ ਏਂ
ਬਾਂਕੀ ਫੱਬ ਰਹਿੰਦੀ ਚੋਲੀ ਬਾਫਤੇ ਦੀ ਉਤੇ ਕਹਿਰ ਦੀਆਂ ਅੱਲੀਆਂ ਲਾਉਨੀ ਏਂ
ਠੋਡੀ ਗੱਲ੍ਹ ਤੇ ਪਾਇਕੇ ਖ਼ਾਲ ਖੂਨੀ ਰਾਹ ਜਾਂਦੜੇ ਮਿਰਗ ਫਹਾਉਨੀ ਏਂ
ਜਿਨ੍ਹਾਂ ਨਖ਼ਰਿਆਂ ਨਾਲ ਭਰਮਾਉਨੀ ਏਂ ਅੱਖੀਂ ਸੁੱਰਮਾ ਪਾ ਮਟਕਾਉਨੀ ਏਂ
ਚਿਟੇ ਦੰਦ ਹੁਣ ਪਈ ਬਣਾਉਣੀਏਂ ਕਿਸੇ ਗੱਲ ਤੋਂ ਨਹੀਂ ਸ਼ਰਮਾਉਨੀ ਏਂ
ਮੁੱਲ ਵੱਟਨਾ ਲੋਹੜ ਦੰਦਾਸੜੇ ਦਾ ਜ਼ਰੀ ਬਾਦਲਾ ਪੱਟ ਹੰਢਾਉਨੀ ਏਂ
ਤੇੜ ਘੱਗਰਾ ਪਾਇਕੇ ਪੱਟ ਵਾਲਾ ਕੂੰਜਾਂ ਘੱਤ ਕੇ ਲਾਉਨਾ ਲਾਉਨੀ ਏਂ
ਨਵਾਂ ਵੇਸ ਤੇ ਵੇਸ ਬਣਾਉਨੀਏਂ ਲਵੇਂ ਫੇਰੀਆਂ ਤੇ ਘੁੱਮਕਾਉਨੀ ਏਂ

(੨੪੧)

ਨਾਲ ਹੁਸਨ ਗੁਮਾਨ ਦੇ ਪਲੰਘ ਬਹਿਕੇ ਹੂਰਾਂ ਪਰੀ ਦੀ ਭੈਣ ਸਦਾਉਨੀ ਏਂ
ਨਾਲ ਜੋਗੀ ਦੇ ਅੱਖੀਆਂ ਮਾਰਕੇ ਨੀ ਸਾਡੇ ਨਾਲ ਤੂੰ ਪਈ ਚਮਕਾਉਨੀ ਏਂ
ਨਵੇਂ ਇਸ਼ਕ ਮਜ਼ਾਜਦੀਏ ਕਸਬੀਏ ਨੀ ਨਿੱਤ ਨਵੇਂ ਸ਼ਿੰਗਾਰ ਬਣਾਉਨੀ ਏਂ
ਹੁਕਮ ਕਰਨੀਏਂ ਸਾਰਿਆਂ ਖੇੜਿਆਂ ਤੇ ਬੜੀ ਆਪ ਨੂੰ ਛੈਲ ਸਦਾਉਨੀ ਏਂ
ਮਹਿੰਦੀ ਲਾ ਹੱਥੀਂ ਪਹਿਨ ਜ਼ਰੀ ਜ਼ੇਵਰ ਸੁਇਨ ਮੁਰਗ ਦੀ ਸ਼ਾਨ ਗਵਾਉਨੀ ਏਂ
ਪੈਰ ਨਾਲ ਚਵਾ ਦੇ ਚਾਉਨੀਏ ਲਾਡ ਨਾਲ ਗਹਿਣੇ ਛਣਕਾਉਣੀ ਏਂ
ਸਰਦਾਰ ਹੈਂ ਖੂਬਾਂ ਦੇ ਤਿ੍ੰਞਨਾਂ ਦੀ ਖਾਤਰ ਤਲੇ ਨਾ ਕਿਸੇ ਨੂੰ ਲਿਆਉਨੀ ਏਂ
ਵੇਖ ਹੋਹਨਾਂ ਨੱਕ ਚੜ੍ਹਾਉਨੀਏਂ ਬੈਠੀ ਪਲੰਘ ਤੇ ਲੂਤੀਆਂ ਲਾਉਨੀ ਏਂ
ਪਰ ਅਸੀਂ ਭੀ ਨਹੀਂ ਹਾਂ ਘੱਟ ਤੈਥੋਂ ਜੇ ਤੂੰ ਆਪ ਨੂੰ ਛੈਲ ਸਦਾਉਨੀ ਏਂ
ਸਾਡੇ ਚੰਨ ਸਰੀਰ ਮਥੇਲੀਆਂ ਦੇ ਸਾਨੂੰ ਚੂਹੜੀ ਤੂੰ ਨਜ਼ਰ ਆਉਨੀ ਏਂ
ਨਾਢੂਸ਼ਾਹ ਦੀ ਰੰਨ ਹੋ ਪਲੰਘ ਬਹਿਕੇ ਸਾਡੇ ਜੀਉ ਵਿੱਚ ਮੂਲ ਨਾ ਭਾਉਨੀ ਏਂ
ਨਾਲ ਜੋਗੀ ਦੇ ਤੂੰ ਤਾਂ ਮਿਲ ਗਈ ਏਂ ਅਖੀਂ ਨਹਿਰੀਆਂ ਨਾਲ ਭਰਮਾਉਨੀ ਏਂ
ਤੈਨੂੰ ਹਥ ਨਾ ਆਵਸੀ ਕੁਝ ਹੀਰੇ ਜਿਹੀਆਂ ਸਹਿਤੀ ਤੇ ਚੁਗਲੀਆਂ ਲਾਉਨੀ ਏਂ
ਤੇਰਾ ਕੱਖ ਨਾ ਕੋਈ ਵਿਗਾੜਿਆ ਏ ਐਵੇਂ ਜੋਗੀ ਦੀ ਟੰਗ ਭਨਾਉਨੀ ਏਂ
ਚੌਂਕ ਪਾਇਕੇ ਸਿਰ ਉਤੇ ਕਹਿਰ ਵਾਲਾ ਨੀ ਤੂੰ ਯਾਰ ਨੂੰ ਪਈ ਦਿਖਾਉਨੀ ਏਂ
ਅਖੀਂ ਪਾ ਸੁਰਮਾ ਮੱਟਕਾਉਨੀਏਂ ਮੂੰਹ ਪਾਨ ਦੇ ਨਾਲ ਭਰ ਆਉਨੀ ਏਂ
ਸਣੇ ਜੋਗੀ ਦੇ ਮਾਰਕੇ ਮਿੱਝ ਕਢੂੰ ਜੈਂਦੀਆਂ ਚਾਉੜਾਂ ਚਾ ਵਿਖਾਉਨੀ ਏਂ
ਸਭੇ ਅੜਤਨੇ ਪੜਤਨੇ ਸਾੜ ਸੁਟੂੰ ਐਵੇਂ ਸ਼ੇਖੀਆਂ ਪਈ ਜਗਾਉਨੀ ਏਂ
ਤੇਰਾ ਯਾਰ ਆਯਾ ਅਸਾਂ ਨਾਂਹ ਭਾਵੇ ਅਤੇ ਹੋਰ ਕੀ ਮੂੰਹੋਂ ਅਖਾਉਨੀ ਏਂ
ਵੇਖ ਜੋਗੀ ਨੂੰ ਮਾਰ ਖੁਦੇੜ ਕਢੂੰ ਕਿਵੇਂ ਓਸਨੂੰ ਆਣ ਛੁਡਾਉਨੀ ਏਂ
ਤੇਰੇ ਨਾਲ ਜੋ ਕਰਾਂ ਗੀ ਮੁਲਕ ਵੇਖੇ ਜਿਹੇ ਮਿਹਣੇ ਲੂਤੀਆਂ ਲਾਉਨੀ ਏਂ
ਏਸ ਗੱਲ ਵਿਚੋਂ ਤੁੱਧ ਚਾਹਨਾ ਕੀ ਵਾਰਸਸ਼ਾਹ ਦਾ ਮਗਜ਼ ਖਪਾਉਨੀ ਏਂ

ਹੀਰ

ਭਲਾ ਕੁਆਰੀਏ ਸਾਂਗ ਕਿਉਂ ਲਾਉਂਨੀਏਂ ਚਿੱਬੇ ਹੋਠ ਕਯੋਂ ਪਈ ਬਣਾਉਨੀ ਏਂ
ਭਲਾ ਜੋਗੀ ਨੂੰ ਪਈ ਭਰਮਾਉਨੀਏਂ ਅਤੇ ਜੀਭ ਕਿਉਂ ਪਈ ਲਮਕਾਉਨੀ ਏਂ
ਲਗੇ ਵੱਸ ਤਾਂ ਹੁਣੇ ਕਟਾਉਨੀਏਂ ਸੜੀ ਹੋਈ ਕਿਉਂ ਲੂਤੀਆਂ ਲਾਉਨੀ ਏਂ
ਇੱਕੇ ਜੋਗੀ ਤੋਂ ਕੁਆਰ ਭਨਾਉਨੀਏਂ ਮੁੰਡਿਆਂ ਪਿੰਡ ਦਿਆਂ ਤੋਂ ਮਰਵਾਉਨੀ ਏਂ
ਐਡੀ ਲਟਕ ਦੇ ਨਾਲ ਕਿਉਂ ਕਰੇਂ ਗੱਲਾਂ ਸੈਦੇ ਨਾਲ ਨਿਕਾਹ ਪੜ੍ਹਾਉਨੀ ਏਂ

(੨੪੨)

ਵਾਰਸਸ਼ਾਹ ਦੇ ਨਾਲ ਉੱਠ ਜਾਹ ਉੱਧਲ ਕੇਹੀਆਂ ਪਈ ਬੁਝਾਰਤਾਂ ਪਾਉਨੀ ਏਂ

ਰਾਂਝੇ ਨੂੰ ਸਹਿਤੀ ਨੇ ਪਕੜਨਾ

ਸਹਿਤੀ ਸਣੇ ਲੌੌਂਡੀ ਹੱਥ ਪਕੜ ਮੋਹਲੀ ਜੈਂਦੇ ਨਾਲ ਛੜੇੇਂਦੀਆਂ ਚਾਉਲੇ ਨੂੰ
ਗਿਰਦ ਆਣ ਹੋਈਆਂ ਵਾਂਗ ਜੋਗਨਾਂ ਦੇ ਖੂਬ ਫੰਡ ਚਾੜ੍ਹੀ ਓਸ ਰਾਉਲੇ ਨੂੰ
ਖਪਰ ਸੇਲ੍ਹੀਆਂ ਤੋੜਕੇ ਗਿਰਦ ਹੋਈਆਂ ਢਾਹ ਘੱਤਿਓ ਨੇ ਸੋਹਣੇ ਸਾਉਲੇ ਨੂੰ
ਅੰਦਰ ਵਾੜਕੇ ਹੀਰ ਨੂੰ ਮਾਰ ਕੁੰਡਾ ਬਾਹਰ ਕੁੱਟਿਓ ਖੂਬ ਲਟਬਾਉਲੇ ਨੂੰ
ਅੰਦਰੋਂ ਪਲੰਘ ਤੋਂ ਹੀਰ ਪੁਕਾਰ ਕੀਤੀ ਕਿਉਂ ਮਾਰਿਓ ਜੇ ਖਿੰਡ ਬਾਉਲੇ ਨੂੰ
ਉਨ੍ਹਾਂ ਕੁੱਟ ਕੁੱਟ ਮਾਰ ਤਹਿਬਾਰ ਕੀਤਾ ਜਿਵੇਂ ਉੱਖਲੀ ਕੁੱਟੀਏ ਚਾਉਲੇ ਨੂੰ
ਘੜੀ ਘੜੀ ਨਾਲੋਂ ਇੱਕੋ ਮਾਰ ਮਾਰੀ ਉਨ੍ਹਾਂ ਤੱਕਿਆ ਸੀ ਇਸ ਲਾਉਲੇ ਨੂੰ
ਵਾਰਸਸ਼ਾਹ ਮੀਆਂ ਨਾਲ ਮੁਹਲਿਆਂ ਦੇ ਠੰਡਾ ਕੀਤੋ ਨੇ ਕੱਸ ਉਤਾਉਲੇ ਨੂੰ

ਸਹਿਤੀ ਨੇ ਰਾਂਝੇ ਨੂੰ ਮਾਰਨਾ

ਦੋਹਾਂ ਵੱਟ ਲੰਗੋਟੜੇ ਲਈ ਮੁਹਲੀ ਕਾਰੇ ਵੇਖ ਲੌ ਮੁੰਡਿਆਂ ਮੋਹਣੀਆਂ ਦੇ
ਮਾਲੜ੍ਹ ਪਾ ਮੈਦਾਨ ਵਿਚ ਘੂਕ ਪਈਆਂ ਘੱਸੇ ਵੇਖ ਲੌ ਟੋਹਿਣੇ ਟੋਹਣੀਆਂ ਦੇ
ਉਨ੍ਹਾਂ ਢਾਹਕੇ ਜੋਗੀੜਾ ਫਾਟ ਕੀਤੀ ਕੁੱਟ ਨਾਲ ਘੜਵੰਜੀਆਂ ਖੋਹਣੀਆਂ ਦੇ
ਇਲਾਂ ਵਾਂਗ ਦੁਆਲੇ ਝੁਰਮਟ ਘੱਤਿਓ ਨੇ ਪੱਟੇ ਵੱਜ ਦੇ ਮਾਸ ਧਰੂਹਣੀਆਂ ਦੇ
ਨਿਕਲ ਝੱਟ ਕੀਤਾ ਸਹਿਤੀ ਰਾਵਲੇ ਤੇ ਪਾਸੇ ਭੰਨਿਓਂ ਨੇ ਨਾਲ ਥੋਹਣੀਆਂ ਦੇ
ਜੱਟ ਮਾਰ ਮਧਾਣੀਆਂ ਪੀਹ ਸੱਟਿਆ ਸਿਰ ਭੰਨਿਆ ਨਾਲ ਦੁਧ ਦੋਹਣੀਆਂ ਦੇ
ਜਿਵੇਂ ਨਵਾਬ ਹੁਸੈਨ ਖਾਂ ਨਾਲ ਲੜਿਆ ਬੂਸਮੰਦ ਹੈਸੀ ਵਿਚ ਚੂਹਣੀਆਂ ਦੇ
ਵਾਰਸਸ਼ਾਹ ਫ਼ਕੀਰ ਹੈਰਾਨ ਹੋਇਆ ਲਸ਼ਕਰ ਝੁੱਲ ਪਏ ਝਾਟੇ ਲੂਹਣੀਆਂ ਦੇ

ਰਾਂਝੇ ਨੇ ਸਹਿਤੀ ਨੂੰ ਮਾਰਨਾ

ਰਾਂਝਾ ਖਾਇਕੇ ਮਾਰ ਫਿਰ ਗਰਮ ਹੋਯਾ ਮਾਰ ਮਾਰਿਆ ਭੂਤ ਫਤੂਰ ਦੇ ਨੇ
ਵੇਖ ਪਰੀ ਦੇ ਨਾਲ ਖ਼ਮ ਮਾਰਿਆ ਏ ਉਸ ਫ਼ਰੇਸ਼ਤੇ ਬੈਂਤ ਮਾਮੂਰ ਦੇ ਨੇ
ਕਮਰ ਬੰਨ੍ਹਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ
ਡੇਰਾ ਬਖਸ਼ੀ ਦਾ ਮਾਰਕੇ ਲੁਟ ਲਿਆ ਫਤ੍ਹੇ ਪਾਈ ਪਠਾਣ ਕਸੂਰ ਦੇ ਨੇ
ਜਦੋਂ ਨਾਲ ਟਕੋਰ ਦੇ ਗਰਮ ਕੀਤਾ ਦਿੱਤਾ ਦੁੱਖੜਾ ਘਾਓ ਨਸੂਰ ਦੇ ਨੇ
ਵਾਰਸਸ਼ਾਹ ਜਾਂ ਅੰਦਰੋਂ ਗਰਮ ਹੋਇਆ ਲਾਟਾਂ ਛੱਡੀਆਂ ਤਾਓ ਤੰਨੂਰ ਦੇ ਨੇ

ਸਹਿਤੀ ਅਤੇ ਬਾਂਦੀ ਨੂੰ ਰਾਂਝੇ ਨੇ ਗੁਸੇ ਨਾਲ ਮਾਰਨਾ

ਦੋਵੇਂ ਮਾਰ ਸਵਾਰੀਆਂ ਰਾਵਲੇ ਨੇ ਪੰਜ ਸੱਤ ਪਹੌੜੀਆਂ ਲਾਈਆਂ ਸੂ
ਗਲ੍ਹਾਂ ਪੱਟ ਕੇ ਚੋਲੀਆਂ ਕਰੇ ਲੀਰਾਂ ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਸਹਿਤੀ ਤੇ ਉਸ ਦੀ ਨੌਕਰਾਣੀ ਕੋਲੋਂ ਕੁਟ ਖਾ ਕੇ ਰਾਂਝਾ ਵਾਰੀ ਦਾ ਵੱਟਾ ਉਤਾਰਣ ਲਈ
ਦੋਵਾਂ ਨੂੰ ਗੁਤੋਂ ਫੜ ਕੇ ਭੁਆਂਦਾ ਹੈ

[ਦੇਖੋ ਸਫ਼ਾ ੨੪੩

ਦੋਵੇਂ ਮਾਰ ਸਵਾਰੀਆਂ ਰਾਵਲੇ ਨੇ, ਪੰਜ ਸੱਤ ਪਹੌੜੀਆਂ ਲਾਈਆਂ ਸੂ
ਗਲ੍ਹਾਂ ਪਟ ਕੇ ਚੋਲੀਆਂ ਕਰੇ ਲੀਰਾਂ, ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ
ਨਾਲੇ ਤੋੜ ਝੰਜੋੜ ਕੇ ਪਕੜ ਗੁੱਤੋਂ, ਦੋਵੇਂ ਵੇਹੜੇ ਦੇ ਵਿਚ ਭਵਾਈਆਂ ਸੂ
ਵਾਂਗ ਡੋਰ ਦੇ ਚੋਲੀ ਦੀਆਂ ਖਿਚ ਤਣੀਆਂ, ਫੜ ਵਾਂਗ ਪਤੰਗ ਉਡਾਈਆਂ ਸੂ
ਜੇਹਾ ਰਿੱਛ ਕਲੰਦਰਾਂ ਘੋਲ ਹੁੰਦਾ, ਸੋਟੇ ਚਿੱਤੜੀਂ ਲਾ ਨਚਾਈਆਂ ਸੂ
ਵਾਰਸਸ਼ਾਹ ਮੀਆਂ ਫੜ ਚੋਰ ਵਾਂਗੂੰ, ਦੋਵੇਂ ਪਕੜ ਹਜ਼ੂਰ ਮੰਗਵਾਈਆਂ ਸੂ

 (੨੪੩)

ਨਾਲੇ ਤੋੜ ਝੰਝੋੜਕੇ ਪਕੜ ਗੁੱਤੋਂ ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ
ਵਾਂਗ ਡੋਰ ਦੇ ਚੋਲੀ ਦੀਆਂ ਖਿੱਚ ਤਣੀਆਂ ਫੜ ਵਾਂਗ ਪਤੰਗ ਉਡਾਈਆਂ ਸੂ
ਖੋਹ ਚੂੰਡੀਆਂ ਗੱਲਾਂ ਤੇ ਮਾਰ ਹੂਰਾ ਦੇ ਦੋ ਧੌਣ ਦੇ ਮੁੱਢ ਚ ਲਾਈਆਂ ਸੂ
ਜਿਹਾ ਰਿੱਛ ਕਲੰਦਰਾਂ ਘੋਲ ਹੁੰਦਾ ਦੋਵੇਂ ਚਿੱਤੜੀਂ ਲਾ ਨਚਾਈਆਂ ਸੂ
ਕੀਤੀ ਖੂਬ ਟਕੋਰ ਤੇ ਤਗੜ ਤਰਗੋਂ ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ
ਸ਼ਰਮਗਾਹ ਮਖ਼ਸੂਮ ਵਿੱਚ ਦੇ ਉਂਗਲ ਚਣੇ ਭਾੜ ਦੇ ਵਾਂਗ ਟਪਾਈਆਂ ਸੂ
ਜੋਗੀ ਵਾਸਤੇ ਰੱਬ ਦੇ ਬੱਸ ਕਰ ਜਾਹ ਹੀਰ ਅੰਦਰੋਂ ਆਖ ਛੁਡਾਈਆਂ ਸੁ
ਮਨ੍ਹੇਂ ਕਰ ਰਹੀ ਬਾਜ਼ ਨਾ ਇਹ ਆਵੇ ਲੀਕਾਂ ਜੋਗੀ ਤੋਂ ਅੱਜ ਲਵਾਈਆਂ ਸੂ
ਜੋਗੀ ਤਰਸ ਕਰਕੇ ਦਿੱਤਾ ਛੱਡ ਓਹਨੂੰ ਸਹੁੰਆਂ ਹੀਰ ਬਤੇਰੀਆਂ ਪਾਈਆਂ ਸੂ
ਵਾਰਸਸ਼ਾਹ ਮੀਆਂ ਫੜੇ ਚੋਰ ਵਾਂਗੂੰ ਦੋਵੇਂ ਪਕੜ ਹਜੂਰ ਮੰਗਵਾਈਆਂ ਸੂ

ਸਹਿਤੀ ਤੇ ਲੌੌਂਡੀ ਨੇ ਪੁਕਾਰ ਕਰਨੀ ਅਤੇ ਉਹਨਾਂ ਦੀ ਹਮਾਇਤ ਵਾਸਤੇ ਔਰਤਾਂ ਦਾ ਕੱਠਿਆਂ ਹੋਣਾ

ਉਨਾਂ ਛੁਟਦਿਆਂ ਹਾਲ ਪੁਕਾਰ ਕੀਤੀ ਪੰਜ ਸੱਤ ਮੁਸ਼ਟੰਡੀਆਂ ਆ ਗਈਆਂ
ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ ਦੋ ਦੋ ਅਲਲ ਹਿਸਾਬ ਲਗਾ ਗਈਆਂ
ਉਨ੍ਹਾਂ ਮਾਰਕੇ ਧੱਕ ਕੇ ਰੱਖ ਅੱਗੇ ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ
ਧੱਕੇ ਦੇਕੇ ਸੱਟ ਪਲੱਟ ਉਸ ਨੂੰ ਹੋੜਾ ਬੜਾ ਮਜ਼ਬੂਤ ਫਸਾ ਗਈਆਂ
ਵਾਂਗ ਲਸ਼ਕਰਾਂ ਆਣਕੇ ਗਿਰਦ ਹੋਈਆਂ ਫੜ੍ਹੇ ਪਾਇਕੇ ਕਿਲ੍ਹਾ ਛੁਡਾ ਗਈਆਂ
ਨਾਲ ਇਫਤਰੇ ਯਾਰ ਦੇ ਪਾਸ ਬੈਠਾ ਬਾਹੋਂ ਪਕੜ ਕੇ ਰੰਨਾਂ ਉਠਾ ਗਈਆਂ
ਬਾਜ਼ ਤੋੜਕੇ ਤਾਬਿਓਂ ਲਾਹਿਓ ਨੇ ਮਾਸ਼ੂਕ ਦੀ ਦੀਦ ਹਟਾ ਗਈਆਂ
ਮਿਲੇ ਚਿਰੀ ਵਿਛੁੰਨੜੇ ਖੋਹਿਓ ਨੇ ਦੂਣੀ ਅੱਗ ਤੇ ਅੱਗ ਲਗਾ ਗਈਆਂ
ਅੱਗੇ ਵਾਂਗ ਹੀ ਨਵੀਆਂ ਫਿਰ ਹੋਈਆਂ ਵੇਖ ਭੜਕਦੀ ਤੇ ਤੇਲ ਪਾ ਗਈਆਂ
ਜਿਹੜੀਆਂ ਰਾਤਾਂ ਦਾ ਖੌਫ ਰੰਝੇਟੜੇ ਨੂੰ ਸੋਈ ਰਾਤਾਂ ਰੰਝੇਟੇ ਤੇ ਆ ਗਈਆਂ
ਸੂਬੇਦਾਰ ਤਗੱਯਰ ਨੂੰ ਢਾ ਛਡਿਆ ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ
ਘਰੋਂ ਕੱਢ ਅਰੂੜੀ ਤੇ ਸੁੱਟਿਆ ਨੇ ਕੱਢ ਬਹਿਸਤੋਂ ਦੋਜ਼ਕੇ ਪਾ ਗਈਆਂ
ਜੋਗੀ ਮਸਤ ਹੈਰਾਨ ਹੋ ਦੰਗ ਰਹਿਆ ਕੇਹਾ ਜਾਦੂੜਾ ਘੋਲ ਪਿਲਾ ਗਈਆਂ ਲੈ
ਅਗੇ ਠੂਠੇ ਨੂੰ ਝੂਰਦਾ ਖ਼ਫ਼ਾ ਹੁੰਦਾ ਉਤੇ ਹੋਰ ਪਸਾਰ ਬਣਾ ਗਈਆਂ
ਰਾਂਝਾ ਰੋਂਵਦਾ ਤੇ ਕੁਰਲਾਂਵਦਾ ਸੀ ਮੈਨੂੰ ਕੰਮ ਥੀਂ ਇਹ ਗਵਾ ਗਈਆਂ
ਵਾਰਸਸ਼ਾਹ ਮੀਆਂ ਵੱਡਾ ਕਹਿਰ ਹੋਯਾ ਪਰੀਆਂ ਜਿੰਨ ਫ਼ਰਿੱਸ਼ਤੇ ਨੂੰ ਲਾ ਗਈਆਂ

ਕਲਾਮ ਸ਼ਾਇਰ

ਘਰੋਂ ਕੱਢਿਆ ਅਕਲ ਊਸ਼ਰ ਗਿਆ ਆਦਮ ਜੱਨਤੋਂ ਕੱਢ ਹੈਰਾਨ ਕੀਤਾ

 (੨੪੪)

ਸਜਦੇ ਵਾਸਤੇ ਅਰਸ਼ ਤੋਂ ਮਿਲੇ ਧੱਕੇ ਜਿਵੇਂ ਰੱਬ ਨੇ ਸੱਦ ਸ਼ੈਤਾਨ ਕੀਤਾ
ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ ਨਮਰੂਦ ਮੱਛਰ ਪ੍ਰੇਸ਼ਾਨ ਕੀਤਾ
ਜੋਗੀ ਆਸ਼ਕ ਸੀ ਇਸ਼ਕ ਦੀਆਂ ਸ਼ਾਹੀਆਂ ਦਾ ਇੱਕ ਪੱਲ ਵਿੱਚ ਵੇਖ ਵੈਰਾਨ ਕੀਤਾ
ਜੇੜ੍ਹੀ ਅਕਲ ਸੀ ਯਾਰ ਦੇ ਵੇਖਣੇ ਦੀ ਸੱਭੋ ਖੋਲ੍ਹਕੇ ਚਾ ਨਾਦਾਨ ਕੀਤਾ
ਵਾਰਸਸ਼ਾਹ ਹੈਰਾਨ ਹੋ ਰਿਹਾ ਜੋਗੀ ਜਿਵੇਂ ਨੂਰ ਹੈਰਾਨ ਤੁਫ਼ਾਨ ਕੀਤਾ

ਕਲਾਮ ਜੋਗੀ ਹੀਰ ਨਾਲ

ਹੀਰ ਚੁੱਪ ਬੈਠੀ ਅਸੀਂ ਕੁੱਟ ਕਢੇ ਸਾਡਾ ਵਾਹ ਪਿਆ ਨਾਲ ਡੋਰਿਆਂ ਦੇ
ਉਹ ਵੇਲੜਾ ਹੱਥ ਨਾ ਆਉਂਦਾ ਏ ਲੋਕ ਦੇਹ ਰਹੇ ਲੱਖ ਢੰਡੋਰਿਆਂ ਦੇ
ਐਥੇ ਗੱਲ ਕੁਚੱਜ ਦੀ ਆਣ ਵੱਜੀ ਜੋਗ ਲਿਆ ਸੀ ਨਾਲ ਟਕੋਰਿਆਂ ਦੇ
ਸ਼ਰਮ ਰੱਬ ਨੂੰ ਹੈ ਮੈਨੂੰ ਦੇ ਬਦਲਾ ਇਹਨਾਂ ਮਾਰਿਆ ਨਾਲ ਪਹੌੜਿਆਂ ਦੇ
ਇੱਕ ਰੰਨ ਗਈ ਦੂਜਾ ਧੰਨ ਗਿਆ ਲੋਕ ਮਾਰਦੇ ਨਾਲ ਨਿਹੋਰਿਆਂ ਦੇ
ਧੀਆਂ ਰਾਜਿਆਂ ਤੇ ਨੋਹਾਂ ਡਾਢਿਆਂ ਦੀਆਂ ਕੀਕੂੰ ਹੱਥ ਆਵਨ ਬਿਨਾਂ ਜੋਰਿਆਂ ਦੇ
ਅਸੀਂ ਖੈਰ ਮੰਗਿਆ ਉਹਨਾਂ ਵੈਰ ਕੀਤਾ ਮੈਨੂੰ ਮਾਰਿਆ ਨਾਲ ਨਿਹੋਰਿਆਂ ਦੇ
ਵਾਰਸ ਡਾਢਿਆਂ ਦੇ ਸੌ ਸੱਤ ਵੀਹੀਂ ਹਾੜੇ ਰੱਬ ਅੱਗੇ ਕਮਜ਼ੋਰਿਆਂ ਦੇ

ਕਲਾਮ ਜੋਗੀ

ਰਾਂਝਾ ਆਖਦਾ ਰੰਨਾਂ ਦੇ ਫੇੜ ਫੇੜੇ ਰੰਨਾਂ ਮੁੱਢ ਫਸਾਦ ਨੇ ਖਲਾਂ ਦੇ ਜੀ
ਪਹਿਲਾਂ ਭਾਬੀਆਂ ਨੇ ਪਿੰਡੋਂ ਕੱਢ ਦਿੱਤਾ ਖੁੱਚੀਂ ਪਏ ਘੱਟੇ ਮਗਰ ਹਲਾਂ ਦੇ ਜੀ
ਦਰ ਦਰ ਉੱਤੇ ਧੱਕੇ ਫੇਰ ਖਾਧੇ ਰੰਨਾਂ ਗੋਲੀਆਂ ਯੱਧੜਾਂ ਬਲਾਂ ਦੇ ਜੀ
ਨਾਲੇ ਘੱਤ ਮੂਧਾ ਮੈਨੂੰ ਕੁੱਟਿਓ ਨੇ ਭੰਨੇ ਹੱਡ ਜਿਉਂ ਡੱਕਰੇ ਖਲਾਂ ਦੇ ਜੀ
ਟੁੱਕਰ ਪਿੰਨ ਖਾਧੇ ਘਰਾਂ ਕੰਮੀਆਂ ਦੇ ਸਾਰੇ ਕੰਮ ਕੀਤੇ ਜੱਟਾਂ ਚਲਾਂ ਦੇ ਜੀ
ਖਾਧੀ ਮਾਰ ਪਰ ਹੀਰ ਨਾ ਹੱਥ ਆਈ ਫੰਧ ਢੇਰ ਕੀਤੇ ਵਲਾਂ ਛਲਾਂ ਦੇ ਜੀ
ਅੰਤ ਟੱਕਰਾਂ ਮਾਰਕੇ ਹਾਰ ਰਹਿਆ ਗਏ ਜ਼ੋਰ ਜਵਾਨੀਆਂ ਬਲਾਂ ਦੇ ਜੀ
ਵਾਰਸਸ਼ਾਹ ਅਲਾਹ ਦਾ ਆਸਰਾ ਇ ਜਿਹੜਾ ਕੰਮ ਸਾਧੇ ਵਿੱਚ ਪਲਾਂ ਦੇ ਜੀ

ਜੋਗੀ ਦੀ ਪਰੇਸ਼ਾਨੀ

ਧੂੰਆਂ ਹੰਝਦਾ ਰੋਇਕੇ ਆਹ ਮਾਰੇ ਰੱਬ ਮੇਲਕੇ ਯਾਰ ਵਿਛੋੜਿਓ ਕਿਉਂ
ਮੇਰਾ ਰੜੇ ਜਹਾਜ ਸੀ ਆਣ ਲੱਗਾ ਬੰਨੇ ਲਾਇਕੇ ਫੇਰ ਮੁੜ ਬੋੜਿਓ ਕਿਉਂ
ਝਾਕਾ ਦੇਕੇ ਬਾਗ਼ ਬਹਿਸ਼ਤ ਵਾਲਾ ਫੇਰ ਜੰਗਲਾਂ ਦੀ ਵੱਲ ਟੋਰਿਓ ਕਿਉਂ
ਅਸਾਂ ਬਾਗ਼ ਬਹਿਸ਼ਤ ਵਿੱਚ ਬੈਠਿਆਂ ਨੂੰ ਜਿੰਨ ਗ਼ੈਬ ਦਾ ਆਣ ਚਮੋੜਿਓ ਕਿਉਂ
ਕੋਈ ਅਸਾਂ ਥੀਂ ਵੱਡਾ ਗੁਨਾਹ ਹੋਯਾ ਸਾਥ ਅਜ਼ਲ ਦਾ ਲੱਦਕੇ ਮੋੜਿਓ ਕਿਉਂ

(੨੪੫)

ਵਾਰਸਸ਼ਾਹ ਇਬਾਦਤਾਂ ਛੱਡ ਕੇ ਤੇ ਦਿੱਲ ਨਾਲ ਸ਼ੈਤਾਨ ਦੇ ਜੋੜਿਓ ਕਿਉਂ

ਤਥਾ

ਘਰੋਂ ਕੱਢਿਆ ਬਹੁਤ ਹੈਰਾਨ ਹੋਯਾ ਰੱਬਾ ਫੇਰ ਮੈਂ ਏਸ ਘਰ ਕਦੋਂ ਵੜਸਾਂ
ਮਸ਼ਾਹੂਰ ਸਾਂ ਹੀਰ ਨੂੰ ਲੈਣ ਆਯਾ ਮੁੜ ਸੱਖਣਾ ਵਤਨ ਕੀ ਨਾਲ ਖੜਜਾਂ
ਬਾਂਹ ਕੱਢ ਆਯਾ ਏਸ ਕੰਮ ਤਾਈਂ ਸੋਈਓ ਅਟਕਿਆ ਜਾ ਕਿਸੇ ਹੱਥ ਫੜਸਾਂ
ਰਹਿਆ ਇੱਕ ਇਕੱਲੜਾ ਯਾਰ ਬਾਝੋ ਮੈਂ ਤਾਂ ਜੀਉੜਾ ਕਿੱਤ ਅਦਾ ਧਰਸਾਂ
ਪਿਛੇ ਸ਼ਹਿਰ ਰਹਿਆ ਮੇਰਿਆਂ ਭਾਈਆਂ ਦਾ ਬਾਝ ਬਾਂਹਾਂ ਕੀ ਖੇੜਿਆਂ ਨਾਲ ਕਰਸਾਂ
ਪਲੇ ਦਾਮ ਨਾਹੀਂ ਦਿਆਂ ਹਾਕਮਾਂ ਨੂੰ ਲਵਾਂ ਮਾਮਲੇ ਚੌਤੜੇ ਜਾਂ ਚੜ੍ਹਸਾਂ
ਸੱਭ ਸ਼ਰਮ ਰਸੂਲ ਮਕਬੂਲ ਤਾਈਂ ਬੰਨੇ ਲਾਵਸੀ ਤਾਂ ਕਿਸੇ ਘਾਟ ਅੜਸਾਂ
ਇੱਕੇ ਬੈਠ ਕਨਾਰੇ ਮੈਂ ਚਿਲਾ ਕੱਢਾਂ ਪੜ੍ਹਾਂ ਸੇੇੇਫੀਆਂ ਤੇ ਜ਼ਿਕਰ ਰੱਬ ਕਰਸਾਂ
ਮਦਦ ਪੀਰਾਂ ਦੀ ਹੀਰ ਜੇ ਆਣ ਮਿਲੇ ਨਾਲ ਸੰਗ ਦੇ ਰੱਲ ਕੇ ਝੰਗ ਵੜਸਾਂ
ਮਨ ਵਿੱਚ ਤੂੰਹੋਂ ਅਤੇ ਨਾਮ ਤੇਰਾ ਵਾਰਸਸ਼ਾਹ ਦਾ ਵਿਰਦ ਦਿਨ ਰਾਤ ਕਰਸਾਂ

ਕਲਾਮ ਸ਼ਾਇਰ

ਜੋਗੀ ਰੋ ਰੋ ਸਿਰੋ ਸਿਰ ਪਿੱਟਦਾ ਏ ਮੱਥੇ ਲਿੱਖੀਆਂ ਕਲਮਾਂ ਅਵੱਲੀਆਂ ਨੀ
ਮੈਨੂੰ ਰੱਬ ਬਾਝੋਂ ਨਹੀਂ ਤਾਂਘ ਕਾਈ ਸੱਭ ਡੰਡੀਆਂ ਗਮਾਂ ਨੇ ਮੱਲੀਆਂ ਨੀ
ਜਿਥੇ ਸ਼ੀਂਹ ਬੁੱਕਣ ਸ਼ੂਕਣ ਨਾਗ ਕਾਲੇ ਬਘਿਆੜ ਘਤਣ ਨਿੱਤ ਜੱਲੀਆਂ ਨੀ
ਸਾਡੀ ਦੇਸ਼ ਤੇ ਮੁਲਕ ਦੀ ਸਾਂਝ ਟੁੱਟੀ ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੀ
ਹੀਰ ਹੀਰ ਕਰਦਾ ਜ਼ਾਰ ਜ਼ਾਰ ਰੋਂਦਾ ਸਾਂਗਾਂ ਸੀਨੇ ਫ਼ਿਰਾਕ ਦੀਆਂ ਹੱਲੀਆਂ ਨੀ
ਜੇਕਰ ਹੀਰ ਆਵੇ ਹੱਥ ਏਸ ਵੇਲੇ ਤੱਦ ਹੋਣੀਆਂ ਗੱਲਾਂ ਸਵੱਲੀਆਂ ਨੀ
ਚਿਲਾ ਕੱਟ ਕੇ ਪੜ੍ਹਾਂ ਕਲਾਮ ਡਾਢੀ ਭੀੜਾਂ ਵੱਜੀਆਂ ਆਣ ਅਵੱਲੀਆਂ ਨੀ
ਕੀਤੀਆਂ ਮਿਹਨਤਾਂ ਆਸ਼ਕਾਂ ਦੁੱਖ ਝਾਗੇ ਰਾਤਾਂ ਜਾਂਦੀਆਂ ਹੈਨ ਇਕੱਲੀਆਂ ਨੀ
ਆਹੀਂ ਮਾਰਦਾ ਹਾਲ ਪੁਕਾਰ ਕਰਦਾ ਕਰ ਕਹਿਵਤਾਂ ਲੱਲ ਵਿਲੱਲੀਆਂ ਨੀ
ਵਾਰਸਸ਼ਾਹ ਮਹਿਬੂਬ ਦੀ ਦੀਦ ਕਾਰਨ ਅਸਾਂ ਐਡ ਮੁਸੀਬਤਾਂ ਝੱਲੀਆਂ ਨੀ

ਕਲਾਮ ਸ਼ਾਇਰ

ਰੋਂਦਾ ਕਾਸਨੂੰ ਬੀਰ ਬਤਾਲੀਆ ਵੇ ਪੰਜਾਂ ਪੀਰਾਂ ਦਾ ਤੁੱਧ ਮਿਲਾਪ ਮੀਆਂ
ਦਰ ਯਾਰ ਦਾ ਦੇਖ ਕੇ ਪੌਣ ਰੌਲੇ ਰੋਂਦਾ ਕਰਦਾ ਸੀ ਪਿਆ ਵਿਰਲਾਪ ਮੀਆਂ
ਲਿਆ ਵੇਖਕੇ ਓਸ ਪਛਾਣ ਬੇਲੀ ਚੜ੍ਹਿਆ ਇਸ਼ਕ ਦਾ ਓਸਨੂੰ ਤਾਪ ਮੀਆਂ
ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ ਤੇਰਾ ਦੂਰ ਹੋਵੇ ਦੁੱਖ ਤਾਪ ਮੀਆਂ
ਬਾਲਨਾਥ ਦਾ ਚੇਲੜਾ ਤੂੰ ਹੋਇਓਂ ਤੇਰਾ ਜੋਗੀਆਂ ਨਾਲ ਮਿਲਾਪ ਮੀਆਂ

(੨੪੬)

ਜਿਹੜੇ ਪੀਰ ਦਾ ਜ਼ੋਰ ਹੈ ਤੱਧ ਤਾਈਂ ਕਰੋ ਓਸਦਾ ਰਾਤ ਦਿਨ ਜਾਪ ਮੀਆਂ
ਜੋਰ ਆਪਣਾ ਫੱਕਰ ਨੂੰ ਯਾਦ ਆਯਾ ਬਾਲ ਨਾਥ ਮੈਂਡਾ ਗੁਰੂ ਬਾਪ ਮੀਆਂ
ਵਾਰਸਸ਼ਾਹ ਭੁੱਖਾ ਬੂਹੇ ਰੋਇ ਬੈਠਾ ਦਇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ

ਜੋਗੀ ਨੇ ਬਦਦੁਆ ਦੇਣੀ

ਰਾਂਝਾ ਬਹੁਤ ਹੀ ਬਦਦੁਆਈਂ ਦੇਂਦਾ ਸਹਿਤੀ ਰੰਨ ਸਾਨੂੰ ਬੁਰਾ ਮਾਰਿਆ ਏ
ਸਾਡਾ ਵੱਸ ਨਾ ਚੱਲਦਾ ਇੱਕ ਰੱਤੀ ਨਾਂਲ ਆਜਜ਼ਾਂ ਕਹਿਰ ਗੁਜ਼ਾਰਿਆ ਏ
ਮਦਦ ਕਰਨ ਜੇ ਆਣਕੇ ਪੀਰ ਪੰਜੇ ਬਦਲਾ ਲਾਂ ਮੈਂ ਰੋ ਪੁਕਾਰਿਆ ਏ
ਥੱਕ ਟੁੱਟ ਕੇ ਅੰਤ ਨੂੰ ਹਾਰ ਗਿਆ ਸਾਧ ਹੋਣ ਉੱਤੇ ਰਿਦਾ ਧਾਰਿਆ ਏ
ਏਸ ਹੀਰ ਦੇ ਵਾਸਤੇ ਲਏ ਤਰਲੇ ਘਰ ਵੱਸਦਾ ਅਸਾਂ ਉਜਾੜਿਆ ਏ
ਕੰਨ ਪਾੜਕੇ ਮੁੰਦਰਾਂ ਪਾ ਲਈਆਂ ਏਸ ਇਸ਼ਕ ਥੀਂ ਜੀਉ ਨਾ ਹਾਰਿਆ ਏ
ਭਾਈ ਭਾਬੀਆਂ ਨਾਲ ਚਾ ਵੈਰ ਪਾਯਾ ਅਸਾਂ ਵਤਨ ਤੇ ਦੇਸ਼ ਵਸਾਰਿਆ ਏ
ਵਾਰਸਸ਼ਾਹ ਮੈਨੂੰ ਮਿਲੇ ਹੀਰ ਜੱਟੀ ਇਹੋ ਜੀਉ ਵਿੱਚ ਸੁਖ਼ਨ ਵਿਚਾਰਿਆ ਏ

ਕਲਾਮ ਰਾਂਝਾ ਆਪਣੇ ਦਿਲ ਨਾਲ

ਕਰਾਮਾਤ ਲਗਾਇਕੇ ਸ਼ਹਿਰ ਫੂਕਾਂ ਜੜ੍ਹਾਂ ਖੇੜਿਆਂ ਦੀਆਂ ਮੁੱਢੋਂ ਪੱਟ ਸੁੱਟਾਂ
ਧੂੰਆਂ ਧੂਪ ਧੁਖਾਇਕੇ ਪੜ੍ਹਾਂ ਸੈਫ਼ੀ ਟੂਣੇ ਕਾਮਣਾਂ ਦੇ ਨਾਲ ਚੱਟ ਸੁੱਟਾਂ
ਫੌਜਦਾਰ ਨਾਹੀਂ ਦਿਆਂ ਫੂਕ ਅੱਗਾ ਕਰ ਮੁਲਕ ਨੂੰ ਚੌੜ ਚਪੱਟ ਸੁੱਟਾਂ
ਜੇਕਰ ਹੁਕਮ ਖੁਦਾ ਥੀਂ ਮਿਲੇ ਮੈਨੂੰ ਇਨ੍ਹਾਂ ਖੇੜਿਆਂ ਦੀ ਜੜ੍ਹ ਪੁੱਟ ਸੁੱਟਾਂ
ਨਾਲ ਫੌਜ ਨਾਹੀਂ ਪਕੜ ਕੁਆਰੀਆਂ ਨੂੰ ਹੱਥ ਪੈਰ ਤੇ ਨਕ ਕੰਨ ਕੱਟ ਸੁੱਟਾਂ
ਅਲਮਤਰਕੇਫਾਂਕਹਾਰਯਾਬੁਦਰ ਪੜ੍ਹਕੇ ਨਈ ਵਹਿੰਦੀਆਂ ਪਲਕ ਵਿਚ ਮੱਟ ਸੁੱਟਾਂ
ਸਹਿਤੀ ਹੱਥ ਆਵੇ ਪੱਕੜ ਚੂੂੰਡੀਆਂ ਤੋਂ ਵਾਂਗ ਟਾਟ ਦੀ ਤੱਪੜੀ ਛੱਟ ਸੁੱਟਾਂ
ਪੰਜ ਪੀਰ ਜੇ ਬਾਹੁੜਨ ਆਣ ਮੈਨੂੰ ਦੁੱਖ ਦਰਦ ਕਜੀਅੜੇ ਪੱਟ ਸੁੱਟਾਂ
ਵੱਟ ਸੱਟ ਪਛੱਟ ਕੁਲੱਟ ਹੋ ਕੇ ਝੱਟ ਵੱਟ ਤੇ ਉੱਧ ਉਲੱਟ ਸੁੱਟਾਂ
ਹੁਕਮ ਰੱਬ ਦੇ ਨਾਲ ਮੈਂ ਕਾਲ ਜੀਭਾ ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ
ਹੋਵੇ ਪਾਰ ਸਮੁੰਦਰੋਂ ਹੀਰ ਜੱਟੀ ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ
ਜੇਕਰ ਹੀਰ ਮਿਲੇ ਤਾਹੀਏਂ ਜੀਉਨਾ ਹਾਂ ਨਹੀਂ ਜਿਗਰ ਦਾ ਖ਼ੂਨ ਉਲੱਟ ਸੁੱਟਾਂ
ਜੱਟ ਵੱਟ ਤੇ ਫੱਟ ਤੇ ਪੱਟ ਬਧੇ ਵਰ ਦੇਣ ਸਿਆਣਿਆਂ ਸੱਟ ਸੁੱਟਾਂ
ਵਾਰਸਸ਼ਾਹ ਮਾਸ਼ੂਕ ਜੇ ਮਿਲੇ ਖਿਲਵਤ ਸੱਭ ਜੀਉ ਦੇ ਦੁੱਖ ਉਲੱਟ ਸੁੱਟਾਂ

ਜੋਗੀ ਨੇ ਕਾਲੇ ਬਾਗ ਵਿਚ ਜਾ ਬੈਠਣਾ

ਦਿਲ ਫਿਕਰ ਨੇ ਘੇਰਿਆ ਬੰਦ ਹੋਯਾ ਰਾਂਝਾ ਜੀਉ ਗੋਤੇ ਲੱਖ ਖਾ ਬੈਠ

 (੨੪੭)

ਹੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ ਕਾਲੇ ਬਾਗ ਵਿੱਚ ਢੇਰ ਮਚਾ ਬੈਠਾ
ਅਖੀਂ ਮੀਟਕੇ ਰੱਬ ਦਾ ਧਿਆਨ ਧਰਿਆ ਚਾਰੋਂ ਤਰਫ ਹੀ ਧੂਣੀਆਂ ਲਾ ਬੈਠਾ
ਵੱਟ ਮਾਰਕੇ ਚਾਰੋਂ ਹੀ ਤਰਫ਼ ਉੱਚੀ ਉਥੇ ਵਲਗਣਾ ਖੂਬ ਬਣਾ ਬੈਠਾ
ਅਸਾਂ ਕੂੜ ਕੀਤਾ ਰੱਬ ਸੱਚ ਕਰਸੀ ਇਹ ਆਖ ਕੇ ਡੀਲ ਜਗਾ ਬੈਠਾ
ਭੜਕੀ ਅੱਗ ਜਾਂ ਤਾਓ ਨੇ ਤਾ ਕੀਤਾ ਇਸ਼ਕ ਮੁਸ਼ਕ ਵਿਹਾਇਕੇ ਜਾ ਬੈਠਾ
ਬਾਗ ਹਰਾ ਹੋਯਾ ਉਸ ਵੇਲੜੇ ਜੀ ਜਿੱਸ ਵੇਲੜੇ ਧੂਣੀ ਰਮਾ ਬੈਠਾ
ਫੱਲ ਆਣ ਲੱਗਾ ਉਸ ਬਾਗ ਤਾਈਂ ਜਦੋਂ ਚੋਟ ਨਗਾਰੇ ਤੇ ਲਾ ਬੈਠਾ
ਪਿੰਡੇ ਛੁੱਟੀਆਂ ਚਿਣਗਾਂ ਤੇ ਛੱਡ ਨੱਠਾ ਸਾਧ ਗਿਰੀ ਨੂੰ ਉਹ ਭੁਲਾ ਬੈਠਾ
ਇਹ ਕੰਮ ਸੀ ਅਹਿਲ ਤਪੀਸਰਾਂ ਦਾ ਸੁਣੀਆਂ ਗਲਾਂ ਨੂੰ ਤੁਰਤ ਗਵਾ ਬੈਠਾ
ਜਦੋਂ ਅੱਗ ਤੇ ਧੁੱਪ ਨੇ ਤਾ ਪਾਯਾ ਤਦੋਂ ਛਾਉਂ ਵਲ ਝੌਂਪੜੀ ਲਾ ਬੈਠਾ
ਤਰਫ ਯਾਰ ਦੀ ਖਿਆਲ ਦੁੜਾਇਓ ਸੂ ਅਤੇ ਰੱਬ ਨੂੰ ਦਿਲੋਂ ਭੁਲਾ ਬੈਠਾ
ਹੱਥ ਲਾਇਕੇ ਸਾਸ ਚੜ੍ਹਾ ਦੁਆਰੇ ਕੋਈ ਵੱਡਾ ਮਹੰਤ ਹੈ ਆ ਬੈਠਾ
ਵਿੱਚ ਸੰਘਣੀ ਛਾਂ ਦੇ ਲਾ ਤਾੜੀ ਵਾਂਗ ਬੜੇ ਤਪਸੀਆਂ ਆ ਬੈਠਾ
ਹੱਥ ਸਿਮਰਨਾ ਗੱਲ ਵਿਚ ਪਾ ਮਾਲਾ ਸਾਰੇ ਅੰਗ ਭਬੂਤ ਰਮਾ ਬੈਠਾ
ਛਾਂ ਸੰਘਣੀ ਤੱਕ ਕੇ ਸਟ ਭੂਰਾ ਵਾਂਗ ਅਹਿਦੀਆਂ ਢਾਸਣਾ ਲਾ ਬੈਠਾ
ਲਾਲ ਅੱਖੀਆਂ ਭਖਦੀਆਂ ਮੁਖ ਸੁੰਦਰ ਅਤੇ ਹਵਸ ਨੂੰ ਦਿਲੋਂ ਮਿਟਾ ਬੈਠਾ
ਵਾਰਸਸ਼ਾਹ ਉਸ ਵਕਤ ਨੂੰ ਝੂਰਦਾ ਏ ਜਿਸ ਵੇਲੜੇ ਅਖੀਆਂ ਲਾ ਬੈਠਾ

ਜੋਗੀ ਨੇ ਦਿਲ ਨਾਲ ਤਜਵੀਜ਼ ਕਰਨੀ ਅਤੇ ਰਬ ਨੂੰ ਯਾਦ ਕਰਨ ਵਾਸਤੇ ਬੈਠਣਾ

ਰਾਂਝਾ ਦਿਲੋਂ ਤਜਵੀਜ ਬਣਾਇ ਕੇ ਤੇ ਵਾਂਗ ਸਾਧੂਆਂ ਚਿੱਤ ਬਣਾ ਰਹਿਆ
ਕਦੇ ਨਾਂਗਿਆਂ ਵਾਂਗ ਅਲੱਖ ਬੋਲੇ ਡੰਡੇ ਸੁਥਰਿਆਂ ਵਾਂਗ ਵਜਾ ਰਹਿਆ
ਕਦੇ ਮੁਖੀ ਤੱਪ ਸ਼ਾਮ ਤੱਪ ਪੌਣ ਭਖੀ ਸਦਾ ਬਰਤ ਨੇਮੀ ਝਟ ਲਾ ਰਹਿਆ
ਕਦੇ ਮਸਤ ਮਜਜ਼ੂਬ ਲੱਟ ਹੋ ਸੁਥਰਾ ਅਲਫ਼ ਸਿਆਹ ਮੱਥੇ ਉਤੇ ਲਾ ਰਹਿਆ
ਕਦੇ ਉਰਧ ਤਪ ਸਾਸ ਗ੍ਰਾਸ ਤੱਪ ਨੂੰ ਕਦੇ ਜੋਗ ਤਾਂਈ ਝੁੱਟੀ ਲਾ ਰਹਿਆ
ਵਾਰਸਸ਼ਾਹ ਹੈ ਯਾਰ ਦਾ ਗ਼ੱਮ ਉਸਨੂੰ ਉਸਦੇ ਨਾਮ ਦਾ ਵਿਰਦ ਪਕਾ ਰਹਿਆ

ਤਥਾ

ਮੀਟ ਅੱਖੀਆਂ ਰੱਖੀਆਂ ਬੰਦਗੀ ਤੇ ਘੱਤੇ ਜੱਲੀਆਂ ਚਿਲੇ ਵਿੱਚ ਹੋ ਰਹਿਆ
ਕਰੇ ਆਜਜ਼ੀ ਵਿੱਚ ਮਕਾਰਬੇ ਦੇ ਦਿਨ ਰਾਤ ਖੁਦਾ ਤੇ ਰੋ ਰਹਿਆ
ਦਸਵੇਂ ਦੁਆਰ ਤੇ ਸਾਸ ਚੜ੍ਹਾ ਕੇ ਤੇ ਕਦੇ ਵਾਂਗ ਸਮਾਧ ਖਲੋ ਰਹਿਆ

(੨੪੮)

ਖਾਰਾਂ ਘੱਤਕੇ ਜ਼ਿਕਰ ਤੇ ਫਿਕਰ ਦੀਆਂ ਮੈਲਾਂ ਦਿਲਾਂ ਦੀਆਂ ਸਾਰੀਆਂ ਧੋ ਰਹਿਆ
ਵਿੱਚ ਯਾਦ ਖੁਦਾ ਦੇ ਮਹਿਵ ਰਹਿੰਦਾ ਕਦੇ ਬੈਠ ਰਹਿਆ ਕਦੇ ਸੋ ਰਹਿਆ
ਨਿਉਲੀ ਕਰਮ ਕ੍ਰੋਧ ਦੇ ਉਰਧ ਤੱਪ ਵਿਚ ਕਦੇ ਹੋਮ ਸਰੀਰ ਵਿੱਚ ਝੋ ਰਹਿਆ
ਪੀਰਾਂ ਆਪ ਜ਼ਬਾਨ ਥੀਂ ਹੁਕਮ ਕੀਤਾ ਬੱਚਾ ਜਾਹ ਤੇਰਾ ਗ਼ੱਮ ਖੋ ਰਹਿਆ
ਆਵਾਜ਼ ਆਯਾ ਬੱਚਾ ਰਾਂਝਿਆ ਓਇ ਤੇਰਾ ਸਬਰ ਮੁਕਾਬਲਾ ਹੋ ਰਹਿਆ
ਰਾਂਝਾ ਖੁਸ਼ੀ ਹੋਯਾ ਬਹੁਤ ਦਿਲੇ ਅੰਦਰ ਕਹਿੰਦਾ ਯਾਰ ਦਾ ਮੇਲ ਹੁਣ ਹੋ ਰਹਿਆ
ਵਾਰਸਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ ਜੋ ਕੁੱਝ ਹੋਵਣਾ ਸੀ ਸੋ ਕੁਝ ਹੋ ਰਹਿਆ

ਹੀਰ ਦੀਆਂ ਸਹੇਲੀਆਂ ਨੇ ਜੁੰਮੇ ਦੇ ਦਿਨ ਬਾਗ ਵਿਚ ਸੈਰ ਕਰਨ ਨੂੰ ਧਾਣਾ

ਰੋਜ਼ ਜੁੰਮੇ ਦੇ ਤਿ੍ੰਞਣਾਂ ਦੌੜ ਕੀਤੀ ਟੁਰ ਨਿੱਕਲੇ ਕਟਕ ਅਰਬੇਲੀਆਂ ਦੇ
ਜਿਵੇਂ ਕੂੰਜਾਂ ਦੀ ਡਾਰ ਆ ਬਹੇ ਬਾਗੀਂ ਫਿਰਨ ਘੋੜੜੇ ਉਠ ਮਹੇਲੀਆਂ ਦੇ
ਧਮਕਾਰ ਪੈ ਗਈ ਤੇ ਧਰਤ ਬੋਲੀ ਛੁੱਟੇ ਪਾਸਨੇ ਗਰਬ ਗਹੇਲੀਆਂ ਦੇ
ਵੇਖ ਜੋਗੀ ਦੇ ਥਾਨ ਵਿਚ ਆਣ ਵੜੀਆਂ ਧਮਕਾਰ ਪੈ ਗਏ ਕੁੜੇਲੀਆਂ ਦੇ
ਗਹਿਣੇ ਲੱਦੀਆਂ ਪਰੀਆਂ ਛੱਣ ਛੱਣ ਛਣਕਨ ਵੱਡੇ ਤਿ੍ੰਝਣਾਂ ਨਾਲ ਸਹੇਲੀਆਂ ਦੇ
ਵਾਰਸਸ਼ਾਹ ਹੁਸ਼ਨਾਕ ਜਿਉਂ ਲੁੱਟ ਲੈਂਦੇ ਅਤਰ ਵਾਸਤੇ ਹੱਟ ਫਲੇਲੀਆਂ ਦੇ

ਕੁੜੀਆਂ ਦਾ ਜੋਗੀ ਨੂੰ ਤੰਗ ਕਰਨਾ

ਧੂੰਆਂ ਫੋਲਕੇ ਰੋਲਕੇ ਸੱਟ ਖੱਪਰ ਤੋੜ ਸੇਲ੍ਹੀਆਂ ਭੰਗ ਖਿਲਾਰੀਆ ਨੇ
ਡੰਡਾ ਕੂੂੰਡਾ ਭੰਨਿਆ ਹੁਕਾ ਸਣੇ ਨੇਚੇ ਸਮੀ ਘੱਤਕੇ ਲੁੱਡੀਆਂ ਮਾਰੀਆ ਨੇ
ਦੌਰਾ ਪਿਆਲਾ ਤੇ ਪੋਸਤ ਅਫੀਮ ਕੱਕੜ ਫੋਲ ਫਾਲਕੇ ਪੱਟਿਆ ਡਾਰੀਆਂ ਨੇ
ਸਾਫਾ ਸੰਗਲੀ ਚਿਮਟਾ ਕਿੰਗ ਬਗਲੀ ਨਾਦ ਸਿਮਰਨਾ ਧੂਪ ਖਿਲਾਰੀਆ ਨੇ
ਜਿਹਾ ਹੂੰਝ ਬਾਜਾਰ ਦਾ ਫੋਲ ਕੂੜਾ ਬਾਹਰ ਸੁੱਟਿਆ ਛਾਣ ਪਸਾਰੀਆਂ ਨੇ
ਜੋਗੀ ਮਸਖਰਾ ਖੂਬ ਬਣਾ ਦਿਤਾ ਖੋਤਾ ਬਾਂਦਰਾਂ ਵਾਂਗ ਵਿਚਾਰੀਆਂ ਨੇ
ਕਰਨ ਹੇਲੂਆ ਹੇਲੂਆ ਮਾਰ ਮਾਹਗਾ ਦੇਣ ਧੀਰੀਆਂ ਤੇ ਖਿੱਲੀ ਮਾਰੀਆ ਨੇ
ਵਾਰਸਸ਼ਾਹ ਜਿਉਂ ਦਲਾਂ ਪੰਜਾਬ ਲੁਟੀ ਤਿਵੇਂ ਜੋਗੀ ਦੀ ਰਸਦ ਉਜਾੜੀਆ ਨੇ

ਜੋਗੀ ਤੋਂ ਡਰਕੇ ਕੁੜੀਆਂ ਦਾ ਨਸਣਾ ਅਤੇ ਕੌਲਾਂ ਦਾ ਕਾਬੂ ਆ ਜਾਣਾ

ਕਿਲ੍ਹੇ ਦਾਰ ਨੂੰ ਮੋਰਚੇ ਤੰਗ ਢੁੱਕੇ ਸ਼ਬਖੂਨ ਤੇ ਤਿਆਰ ਹੋ ਸੱਜਿਆ ਏ
ਤਰਾਹ ਪਵੇ ਜਿਉਂ ਧਾੜ ਨੂੰ ਸ਼ੀਹ ਛੁੱਟੇ ਉੱਠ ਬੂਟਿਆਂ ਦੇ ਮਲ੍ਹੇ ਗੱਜਿਆ ਏ
ਹੱਥ ਪਕੜਕੇ ਫਾਹੁੜੀ ਮਾਰਨੇ ਨੂੰ ਮਗਰ ਚੋਰ ਦੇ ਸਾਧ ਜਿਉਂ ਭੱਜਿਆ ਏ
ਅਰੇ ਭੂਤ ਕਾ ਕਾਫਲਾ ਕਹਾਂ ਚਲਿਆ ਗਾਲ੍ਹੀਂ ਦੇਂਦੜਾ ਮੂਲ ਨਾ ਰੱਜਿਆ ਏ
ਸਭੋ ਨੱਸ ਗਈਆਂ ਇੱਕ ਰਹੀ ਬਾਕੀ ਜਾ ਸੋਇਨ ਚਿੜੀ ਉੱਤੇ ਵੱਜਿਆ ਏ

(੨੪੯)

ਹਾਇ ਹਾਇ ਮੁੰਡੇ ਮਾਰੀ ਜਾਹ ਨਾਹੀਂ ਪਰੀ ਵੇਖ ਅਵਧੂਤ ਨਾ ਲੱਜਿਆ ਏ
ਨੰਗੀ ਹੋ ਬੈਠੀ ਸੱਟ ਸਤਰ ਜ਼ੇਵਰ ਸਭਾ ਜਾਣ ਬਹਾਨਿਆਂ ਸੱਜਿਆ ਏ
ਮਲਕੁਲ ਮੌਤ ਅਜ਼ਾਬ ਥੀਂ ਕਰੇ ਤੰਗੀ ਪਰਦਾ ਕਿਸੇ ਦਾ ਨਾਹੀਓਂ ਕੱਜਿਆ ਏ
ਉਤੋਂ ਨਾਦ ਵਜਾਏ ਤੇ ਕਰੇ ਨਾਅਰੇ ਅੱਖੀਂ ਲਾਲ ਕਰਕੇ ਮੂੰਹੋਂ ਗੱਜਿਆ ਏ
ਵਾਰਸਸ਼ਾਹ ਹਸਾਲ ਨੂੰ ਖਰੀ ਪਜੜੀ ਸੂਰ ਹਸ਼ਰ ਦਾ ਵੇਖ ਲੇੈ ਵੱਜਿਆ ਏ

ਜੋਗੀ ਦੀ ਮਾਰ ਤੋਂ ਡਰਕੇ ਕੌਲਾਂ ਨੇ ਫਰਯਾਦ ਕਰਨੀ

ਕੁੜੀ ਆਖਿਆ ਮਾਰ ਨਾ ਬਾਹੁੜੀ ਵੇ ਮਰ ਜਾਊਂਗੀ ਅਹਿਲ ਦੀਵਾਨਿਆ ਵੇ
ਕੂਕੇ ਬਾਹੁੜੀ ਬਾਹੁੜੀ ਮਰਾਂ ਜਾਨੋਂ ਰੱਖ ਲਈਂ ਮੀਆਂ ਮਸਤਾਨਿਆ ਵੇ
ਅਜ਼ਰਾਈਲ ਜੱਦ ਆਣਕੇ ਬਹੇ ਬੂਹੇ ਨਹੀਂ ਛੱਡਦਾ ਨਾਲ ਬਹਾਨਿਆਂ ਵੇ
ਤੇਰੀ ਡੀਲ ਹੈ ਦੇਉ ਦੀ ਅਸੀਂ ਪਰੀਆਂ ਇੱਕ ਲੱਤ ਲੱਗੀ ਮਰ ਜਾਨੀਆਂ ਵੇ
ਗੱਲ ਦਸਨੀਊਂ ਜਿਹੜੀ ਦੱਸ ਮੈਨੂੰ ਤੇਰਾ ਲਈ ਸੁਨੇਹੜਾ ਜਾਨੀਆਂ ਵੇ
ਤੇਰਾ ਭੇਤ ਨਾ ਕਿਸੇ ਦੇ ਕੋਲ ਦੱਸਾਂ ਮੈਂ ਤਾਂ ਕਸਮ ਕੁਰਾਨ ਦੀ ਖਾਨੀਆਂ ਵੇ
ਮੇਰੀ ਹੈ ਚਾਚੀ ਦੋਸਤ ਧੁਰੋਂ ਤੇਰੀ ਜਾ ਓਸ ਨੂੰ ਹਾਲ ਸੁਣਾਨੀਆਂ ਵੇ
ਹੀਰ ਨਾਮ ਉਸਦਾ ਜੇੜ੍ਹੀ ਤੁੱਧ ਬੇਲਨ ਅਸੀਂ ਹਾਲ ਤੋਂ ਨਹੀਂ ਬਿਗਾਨੀਆਂ ਵੇ
ਜੇੜ੍ਹਾ ਉਸ ਨੂੰ ਦੇਵੇਂ ਸੁਨੇਹੜਾ ਤੂੰ ਤੇਰਾ ਆਖਿਆ ਘਿੰਨ ਲੈ ਜਾਨੀਆਂ ਵੇ
ਤੇਰਾ ਹੀਰ ਨੂੰ ਦਿਆਂ ਪੈਗਾਮ ਪੱਕਾ ਕੌਲਾਂ ਆਖਿਆ ਮੈਂ ਹੁਣ ਜਾਨੀਆਂ ਵੇ
ਜੋ ਕੁਝ ਕਹੇ ਸੋ ਫੇਰ ਜਵਾਬ ਘਲਾਂ ਮੈਂ ਤਾਂ ਓਸ ਦੇ ਨਾਲ ਹਮਸਾਨੀਆਂ ਵੇ
ਤੇਰੇ ਵਾਸਤੇ ਓਸ ਦੀ ਕਰਾਂ ਮਿੰਨਤ ਜਾਂ ਹੀਰ ਅੱਗੇ ਟਟਿਆਨੀਆਂ ਵੇ
ਵਾਰਸਸ਼ਾਹ ਦੀ ਕਰੀਂ ਮੁਰਾਦ ਹਾਸਲ ਕੁੱਲ ਖਲਕ ਦੇ ਕੰਮ ਦਿਆ ਬਾਨੀਆਂ ਵੇ

ਕੌਲਾਂ ਦੇ ਹਥੀਂ ਹੀਰ ਨੂੰ ਜੋਗੀ ਨੇ ਸੁਨੇਹਾ ਦੇਣਾ

ਜੋਗੀ ਹੀਰ ਦਾ ਨਾਮ ਸੁਣ ਆਹ ਮਾਰੀ ਮੂੰਹੋਂ ਰੋ ਕੇ ਇਹ ਸਵਾਲ ਕੀਤੋੋ
ਜਾ ਹੀਰ ਨੂੰ ਆਖਣਾ ਭਲਾ ਕੀਤੋ ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋੋ
ਵਨਜ਼ਿਆਤਿਗਰਕੁਨ ਪੜ੍ਹਕੇ ਬਾਬ ਇਜ਼ਾਜੁਲ ਜ਼ਿਲਤ ਚਾਕ ਦੀ ਫ਼ਾਲ ਕੀਤੋੋ
ਝੰਡਾ ਸਿਆਹ ਸਫ਼ੈਦ ਸੀ ਇਸ਼ਕ ਵਾਲਾ ਓਹ ਘੱਤ ਮਜੀਠ ਗ਼ਮ ਲਾਲ ਕੀਤੋੋ
ਦੀਨ ਬੇਗ਼ ਦੇ ਮਗਰ ਜੇ ਪਏ ਗਿਲਜੇ ਡੇਰਾ ਲੁੱਟ ਕੇ ਚਾ ਕੰਗਾਲ ਕੀਤੋ
ਤਿਲਾ ਕੁੰਦਨੀ ਅੱਗ ਦਾ ਤਾਉ ਦੇਕੇ ਚਾ ਅੰਦਰੋਂ ਬਾਹਰੋਂ ਲਾਲ ਕੀਤੋ
ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈਕੇ ਤੱਪ ਛੰਡਕੇ ਚਾਕ ਦਾ ਤਾਲ ਕੀਤੋ
ਚਾੜ੍ਹ ਸਦਰ ਬਹਾਲਿਓ ਖੇੜਿਆਂ ਨੂੰ ਬੱਰਤਰਫੀਆਂ ਤੇ ਮਹੀਂਵਾਲ ਕੀਤੋ

(੨੫੦)

ਫਤਿਆਬਾਦ ਚਾ ਦਿਤੋਂ ਈ ਖੇੜਿਆਂ ਨੂੰ ਭਾ ਰਾਂਝਣੇ ਦੇ ਵੈਰੋ ਵਾਲ ਕੀਤੋ
ਛੱਡ ਨੱਠੀਏ ਸਿਆਲ ਤੇ ਮਹੀਂ ਮਾਹੀ ਵਿੱਚ ਖੇੜਿਆਂ ਦੇ ਆਣ ਜਾਲ ਕੀਤੋ
ਕਰਕੇ ਲੋਕ ਵਿਖਾਉੜਾ ਵਿਆਹ ਵਾਲਾ ਡੋਲ੍ਹੀ ਚੜ੍ਹਨ ਲਗੀ ਹਾਲ ਹਾਲ ਕੀਤੋੋ
ਭਲੇ ਚੌਧਰੀ ਦਾ ਪੁੱਤ ਚਾਕ ਕੀਤੋ ਚਾ ਜੱਗ ਉਤੇ ਮਹੀਂਵਾਲ ਕੀਤੋ
ਨਾਦਰਸ਼ਾਹ ਤੋਂ ਹਿੰਦ ਪੰਜਾਬ ਧੜਕੇ ਮੇਰੇ ਬਾਬ ਦਾ ਤੁੱਧ ਭੁੁੰਚਾਲ ਕੀਤੋ
ਸਾੜ ਬਾਲ ਕੰਗਾਲ ਬੇਹਾਲ ਕਰਕੇ ਹਾਲ ਚਾਲ ਥੀਂ ਚਾ ਬੇਹਾਲ ਕੀਤੋ
ਤਦੋਂ ਸਥਰ ਨੂੰ ਪੱਟ ਕਰ ਜਾਣਦੀ ਸੈੈਂ ਜਦੋਂ ਅਸਾਂ ਦੇ ਨਾਲ ਵਿਸਾਲ ਕੀਤੋ
ਨੇਹੁੰ ਲਾਇਕੇ ਮੁੱਖ ਭਵਾਇਆ ਈ ਨਾਲ ਖੇੜਿਆਂ ਦੇ ਇਸ਼ਤਗਾਲ ਕੀਤੋ
ਜਾਂ ਮੈਂ ਗਿਆ ਵੇੜ੍ਹੇ ਸਹਿਤੀ ਨਾਲ ਰਲਕੇ ਫੱੜ ਚੋਰ ਵਾਂਗੂੰ ਮੇਰਾ ਹਾਲ ਕੀਤੋ
ਅਸਾਂ ਆਜਜ਼ਾਂ ਨੂੰ ਤਰਸਾਇਆ ਈ ਵਿੱਚ ਜੱਗ ਦੇ ਚਾ ਪਾਇਮਾਲ ਕੀਤੋ
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ ਜਿਹਾ ਜ਼ਾਲਮੇਂ ਤੁੱਧ ਮੈਂ ਨਾਲ ਕੀਤੋੋ
ਰਾਤ ਦਿੱਨ ਬਦਦੁਆਈਆਂ ਦੇਵਨਾ ਹਾਂ ਮੈਨੂੰ ਇਸ਼ਕ ਦੇ ਵਿੱਚ ਧੰਦਾਲ ਕੀਤੋ
ਦਿਤੋ ਆਪਣਾ ਸ਼ੌਕ ਤੇ ਜੋਸ਼ ਮਸਤੀ ਵਾਰਸਸ਼ਾਹ ਫ਼ਕੀਰ ਨਿਹਾਲ ਕੀਤੋ

ਕੌਲਾਂ ਨੇ ਹੀਰ ਨੂੰ ਰਾਂਝੇ ਦਾ ਸੁਨੇਹਾ ਦੇਣਾ

ਕੁੜੀ ਆਪਣਾ ਆਪ ਛੁਡਾ ਨੱਠੀ ਤੀਰ ਗਜ਼ਬ ਦਾ ਜੀਉ ਵਿੱਚ ਧੱਸਿਆ ਏ
ਸਹਿਜ ਆਣਕੇ ਹੀਰ ਦੇ ਕੋਲ ਬਹਿਕੇ ਹਾਲ ਜੋਗੀ ਦਾ ਖੋਲ੍ਹਕੇ ਦੱਸਿਆ ਏ
ਛੱਡ ਨੰਗ ਨਾਮੂਸ ਫ਼ਕੀਰ ਹੋਯਾ ਰਹੇ ਰੋਂਦੜਾ ਕਦੇ ਨਾ ਹੱਸਿਆ ਏ
ਏਸ ਇਸ਼ਕ ਦੀ ਅੱਗ ਨੇ ਸਾੜ ਦਿੱਤਾ ਗੜਾ ਕਹਿਰ ਦਾ ਓਸ ਤੇ ਵੱਸਿਆ ਏ
ਘਰੋਂ ਮਾਰਕੇ ਮੋਹਲੀਆਂ ਕੱਢਿਆ ਏ ਜਾ ਕਾਲੜੇ ਬਾਗ ਵਿੱਚ ਧੱਸਿਆ ਏ
ਏਸ ਹੁਸਨ ਗੁਮਾਨ ਨੂੰ ਹੱਥ ਫੜਕੇ ਆ ਕਹਿਰ ਦਾ ਤੀਰ ਕਿਉਂ ਕੱਸਿਆ ਏ
ਖੇਡਨ ਗਈ ਸਾਂ ਨਾਲ ਸਹੇਲੀਆ ਦੇ ਮੈਨੂੰ ਆਪਣਾ ਭੇਤ ਉਸ ਦੱਸਿਆ ਏ
ਦਿਹੋਂ ਖਲਾ ਓਹ ਪਿੰਡ ਦਾ ਰਾਹ ਦੇਖੇ ਰਾਤੀਂ ਗਿਣੇ ਤਾਰੇ ਲੱਕ ਕੱਸਿਆ ਏ
ਵਾਰਸਸ਼ਾਹ ਦਿਨ ਰਾਤ ਤੇ ਮੀਂਹ ਵਾਂਗੂੰ ਨੀਰ ਓਸ ਦੇ ਨੈਣਾਂ ਦਾ ਵੱਸਿਆ ਏ

ਕਲਾਮ ਹੀਰ ਕੌਲਾਂ ਨਾਲ

ਕੁੜੀਏ ਵੇਖ ਰੰਝੇਟੜੇ ਕੱਚ ਕੀਤਾ ਭੇਤ ਜੀਉ ਦਾ ਖੋਲ ਪਸਾਰਿਆ ਈ
ਮਨਸੂਰ ਨੇ ਇਸ਼ਕ ਦਾ ਭੇਤ ਦਿਤਾ ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹਿਆ ਈ
ਰਸਮ ਏਸ ਜਹਾਨ ਦੀ ਚੁੱਪ ਰਹਿਣਾ ਮੂੰਹੋਂ ਬੋਲਿਆ ਸੋ ਓਹੀ ਮਾਰਿਆ ਈ
ਤੋਤੇ ਬੋਲ ਕੇ ਪਿੰਜਰੇ ਕੈਦ ਹੋਏ ਐਵੇਂ ਬੋਲ ਨੂੰ ਅਗਨ ਸੰਘਾਰਿਆ ਈ

(੨੫੧)

ਜਿਨ੍ਹਾਂ ਇਸ਼ਕ ਦੇ ਖਬਤ ਨੂੰ ਜ਼ਬਤ ਕੀਤਾ ਉਨ੍ਹਾਂ ਆਸ਼ਕਾਂ ਵਿੱਚ ਪੁਕਾਰਿਆਂ ਦੀ
ਆਸ਼ਕ ਹੋ ਜਿਸ ਇਸ਼ਕ ਇਜ਼ਹਾਰ ਕੀਤਾ ਓਹਨੂੰ ਵਿੱਚ ਮੈਦਾਨ ਦੇ ਝਾੜਿਆ ਈ
ਮੈਨਾਂ ਖੁਮਰੇ ਅਸਰਾਰ ਜਬਾਨ ਦਿੱਤਾ ਓਹਨੂੰ ਕਫ਼ਸ ਵਿੱਚ ਬੰਦ ਕਰ ਮਾਰਿਆ ਈ
ਕੁੰਮਏਬਿਜ਼ਨੀ ਸ਼ਾਹ ਸੰਮਸ ਕਹਿਆ ਓਹਦਾ ਖਲੇ ਦਾ ਚੰਮ ਉਤਾਰਿਆ ਈ
ਯੂਸਫ਼ ਬੋਲਕੇ ਬਾਪ ਨੂੰ ਖਾਬ ਦੱਸੀ ਓਹਨੂੰ ਖੂਹੇ ਦੇ ਵਿੱਚ ਉਤਾਰਿਆ ਈ
ਵਾਰਸਸ਼ਾਹ ਕਾਰੂਨ ਨੂੰ ਸਣੇ ਦੌਲਤ ਹੇਠ ਜ਼ਿਮੀ ਦੇ ਚਾ ਨਿਘਾਰਿਆ ਈ

ਕਲਾਮ ਕੌਲਾਂ ਹੀਰ ਨਾਲ

ਚਾਕ ਹੋਇਕੇ ਖੋਲੀਆਂ ਚਾਰਦਾ ਸੀ ਜਦੋਂ ਉਸਦਾ ਜੀਉ ਤੁੱਧ ਖੱਸਿਆ ਸੀ
ਉਸਦੀ ਨਜ਼ਰ ਦੇ ਸਾਹਮਣੇ ਖੇਡਦੀ ਸੈਂ ਮੁਲਕ ਉਸਦੇ ਬਾਬ ਦਾ ਵੱਸਿਆ ਸੀ
ਆ ਸਾਹੁਰੇ ਵਹੁਟੜੀ ਹੋ ਬੈਠੀ ਤਦੋਂ ਜਾਇਕੇ ਜੋਗ ਵਿਚ ਧੱਸਿਆ ਸੀ
ਆਯਾ ਹੋ ਫ਼ਕੀਰ ਤਾਂ ਲੜੀ ਸਹਿਤੀ ਗੜਾ ਓਸਤੇ ਕਹਿਰ ਦਾ ਵੱਸਿਆ ਸੀ
ਮਾਰ ਮੁਹਲੀਆਂ ਨਾਲ ਹੈਰਾਨ ਕੀਤਾ ਜਦੋਂ ਕਾਲੜੇ ਬਾਗ ਵਿਚ ਨੱਸਿਆ ਸੀ
ਪਿਛਾ ਦੇ ਨਾਹੀਂ ਮਾਰੀ ਜਾਏਂਗੀ ਨੀ ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ
ਡੋਲੀ ਚੜ੍ਹੀ ਤਾਂ ਯਾਰ ਤੋਂ ਝੇਪ ਗਈਏਂ ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ
ਜਦੋਂ ਮੀਏਂ ਨੇ ਕੂਚ ਦਾ ਹੁਕਮ ਕੀਤਾ ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ
ਆਪ ਕੱਢ ਕੇ ਘੁੰਡ ਬੇਗਮੀ ਹੋਈਏਂ ਕੋਈ ਮੂਲ ਜਵਾਬ ਨਾ ਦੱਸਿਆ ਸੀ
ਰਮਜ਼ਾਂ ਨਾਲ ਓਹ ਗੱਲ ਸਮਝਾ ਰਹਿਆ ਅਗੋਂ ਸੁਖਨ ਨਾ ਕੋਈ ਸਰੱਸਿਆ ਸੀ
ਸਗੋਂ ਮੇਹਣਿਆਂ ਮਾਰ ਖ਼ਰਾਬ ਕੀਤਾ ਏਸ ਖੌਫ ਕੋਲੋਂ ਘਰੋਂ ਨੱਸਿਆ ਸੀ
ਤੂੰ ਤਾਂ ਕੱਟੀਆਂ ਡਾਇਣਾਂ ਵਾਂਗ ਹੀਰੇ ਸਾਰੇ ਮੁਲਕ ਦਾ ਕਾਲਜਾ ਡੱਸਿਆ ਸੀ
ਜਦੋਂ ਰੂਹ ਇਕਰਾਰ ਖਰਾਜ ਕੀਤਾ ਤਦੋਂ ਜਾ ਕਲਬੂਤ ਵਿਚ ਧੱਸਿਆ ਸੀ
ਜਿਹੜੇ ਨਿਵੇਂ ਸੋ ਓਹ ਹਜ਼ੂਰ ਹੋਏ ਵਾਰਸਸ਼ਾਹ ਨੂੰ ਪੀਰ ਨੇ ਦੱਸਿਆ ਸੀ

ਕਲਾਮ ਹੀਰ

ਹੀਰ ਆਖਦੀ ਸਮਝ ਤੂੰ ਨੱਢੀਏ ਨੀ ਰਾਂਝੇ ਯਾਰ ਨੇ ਕੇਡ ਫ਼ਸਾਦ ਕੀਤਾ
ਰੰਨਾਂ ਅਗੇ ਚਾ ਭੇਤ ਖਲਾਰਿਆਂ ਸੂ ਨਰਦ ਇਸ਼ਕ ਦੀ ਨੂੰ ਚਾ ਮਾਦ ਕੀਤਾ
ਚਾਲਾ ਦੱਸ ਕੇ ਖੇਡ ਸ਼ਤਰੰਜ ਵਾਲਾ ਰਾਂਝੇ ਆਪਣਾ ਸ਼ਾਹ ਬਰਬਾਦ ਕੀਤਾ
ਜਿਹੜਾ ਸ਼ੁਤਰ ਸੀ ਭੇਤ ਦੀ ਕੈਦ ਵਾਲਾ ਓਹਦੀ ਤੋੜ ਮੁਹਾਰ ਅਜ਼ਾਦ ਕੀਤਾ
ਅਗੇ ਭੇਤ ਦਾ ਇੱਕ ਵਜੂਦ ਆਹਾ ਹੁਣ ਰਾਂਝੇ ਨੇ ਅਹਿਲ ਅਲਾਦ ਕੀਤਾ
ਵਾਰਸ ਹੋਯਾ ਕੀ ਰਾਂਝੇ ਦੀ ਅਕਲ ਨੂੰ ਹੈ ਜਿਸ ਨੇ ਦਾਦ ਨੂੰ ਚਾ ਬੇਦਾਦ ਕੀਤਾ

(੨੫੨)

ਕਲਾਮ ਕੌਲਾਂ

ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਜੁਦਾ ਹੋਇਕੇ ਪਿੰਡ ਥੀਂ ਬਾਹਰ ਰਹਿਆ
ਨੈਨਾਂ ਤੇਰਿਆਂ ਜੱਟ ਨੂੰ ਕਤਲ ਕੀਤਾ ਚਾਕ ਹੋਇ ਕੇ ਖੋਲੀਆਂ ਚਾਰ ਰਹਿਆ
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ ਰਾਂਝਾ ਰੋਇ ਕੇ ਟੱਕਰਾਂ ਮਾਰ ਰਹਿਆ
ਅੰਨ ਕੰਨ ਪੜਾ ਫ਼ਕੀਰ ਹੋਯਾ ਘੱਤ ਮੁੰਦਰਾਂ ਵਿੱਚ ਉਜਾੜ ਰਹਿਆ
ਓਹਨੂੰ ਵੜਨ ਨਾ ਮਿਲੇ ਤੂੰ ਸਤਰ ਖਾਨੇ ਥੱਕ ਟੁੱਟ ਕੇ ਅੰਤ ਨੂੰ ਹਾਰ ਰਹਿਆ
ਤੈਨੂੰ ਚਾਕ ਦੀ ਆਖਦਾ ਮੁਲਕ ਸਾਰਾ ਐਵੇਂ ਓਸਨੂੰ ਮਿਹਣਾ ਮਾਰ ਰਹਿਆ
ਸ਼ਕਰ ਗੰਜ ਮਸਊਦ ਮੈਦੂਦ ਵਾਂਗੂੰ ਓਹ ਤਾਂ ਨਫ਼ਸ ਦੀ ਹਿਰਸ ਨੂੰ ਮਾਰ ਰਹਿਆ
ਸਿੱਧਾ ਨਾਲ ਤਵੱਕਲੀ ਠੱਲ੍ਹ ਬੇੜਾ ਇੱਕੇ ਵਿੱਚ ਡੁਬਾ ਇੱਕੇ ਪਾਰ ਰਹਿਆ
ਜਿਹੜਾ ਵੱਜਣਾ ਢੋਲ ਸੀ ਵੱਜ ਗਿਆ ਅਜੇ ਸ਼ਰਮ ਦੇ ਨਾਲ ਪਿਆਰ ਰਹਿਆ
ਵਾਰਸ ਨੰਗ ਨਾਮੂਸ ਨਾ ਰਹੇ ਓਥੇ ਜਿਥੇ ਇਸ਼ਕ ਦਾ ਲੱਗ ਬਜ਼ਾਰ ਰਹਿਆ

ਕਲਾਮ ਹੀਰ

ਆਕੀ ਹੋ ਬੈਠੇ ਅਸੀਂ ਜੋਗੀੜੇ ਤੋਂ ਜਾਹ ਲਾ ਲੈ ਜ਼ੋਰ ਜੋ ਲਾਉਣਾ ਈਂ
ਅਸੀਂ ਹੁਸਨ ਦੇ ਹੋ ਮਗਰੂਰ ਬੈਠੇ ਚਾਰ ਚਸ਼ਮ ਦਾ ਕਟਕ ਲੜਾਉਣਾ ਈਂ
ਸੁਰਮਾ ਅਖੀਆਂ ਦੇ ਵਿੱਚ ਪਾ ਕੇ ਤੇ ਅਸਾਂ ਵੱਡਾ ਘੁਮੰਡ ਪਵਾਉਣਾ ਈਂ
ਲੱਖ ਜ਼ੋਰ ਤੂੰ ਲਾ ਜੇ ਲਾਉਨਾ ਏਂ ਅਸਾਂ ਬੱਧਿਆਂ ਬਾਝ ਨਾ ਆਉਣਾ ਈਂ
ਰੁੱਖ ਦੇਕੇ ਯਾਰ ਪਿਆਰੜੇ ਨੂੰ ਸੈਦਾ ਰਾਂਝੇ ਦੇ ਨਾਲ ਲੜਾਉਣਾ ਈਂ
ਸੀਤਾ ਪੂਜ ਬੈਠਾ ਸੈਦਾ ਵਾਂਗ ਦਹਿਸਰ ਸੋਨੇ ਲੰਕ ਨੂੰ ਓਸ ਲੁਟਾਉਣਾ ਈਂ
ਸਾਡੇ ਕੌਲ ਤੋਂ ਕੁਝ ਇਤਬਾਰ ਨਾਹੀਂ ਸੀਤਾ ਰਾਮ ਨੂੰ ਮਿਲਣ ਨਾ ਆਉਣਾ ਈਂ
ਖੁਲ੍ਹ ਪਲਕਾਂ ਦਾ ਸ਼ਾਨ ਵਖਾਇਕੇ ਤੇ ਜੋਗੀ ਜਟਾਂ ਨੂੰ ਖਾਕ ਰੁਲਾਉਣਾ ਈਂ
ਰਾਂਝੇ ਕੰਨ ਪੜਾਇਕੇ ਜੋਗ ਲਿਆ ਅਸਾਂ ਜੈਜ਼ੀਆ ਜੋਗ ਤੇ ਲਾਉਣਾ ਈਂ
ਵਾਰਸਸ਼ਾਹ ਉਹ ਬਾਗ ਵਿੱਚ ਜਾ ਬੈਠਾ ਅਸਾਂ ਹਾਸਲਾ ਬਾਗ ਦਾ ਪਾਉਣਾ ਈ

ਕਲਾਮ ਕੌਲਾਂ

ਆਕੀ ਹੋਇਕੇ ਖੇੜਿਆਂ ਵਿਚ ਵੜੀਏਂ ਆਸ਼ਕ ਹੁਸਨ ਦੇ ਵਾਰਸੀ ਜੱਟੀਏ ਨੀ
ਪਿਛਾ ਅੰਤ ਨੂੰ ਦੇਵਣਾ ਹੋਇ ਜਿਸ ਨੂੰ ਝੁੱਗਾ ਓਸਦਾ ਕਾਸਨੂੰ ਪੱਟੀਏ ਨੀ
ਜੇੜ੍ਹਾ ਵੇਖਕੇ ਮੁੱਖ ਨਿਹਾਲ ਹੋਵੇ ਕੀਜੇ ਕਤਲ ਨਾ ਹਾਣ ਪਲੱਟੀਏ ਨੀ
ਆਸ਼ਕ ਸੱਜਰਾ ਈ ਕਰ ਜਾਣੀਏਂ ਨੀ ਦਿਲੋਂ ਹਾਣ ਵਿਸਾਰਕੇ ਹੱਟੀਏ ਨੀ
ਇਹ ਆਸ਼ਕੀ ਵੇਲ ਅੰਗੂਰ ਦੀ ਏ ਮੁੱਢੋਂ ਏਸ ਨੂੰ ਲਾ ਨਾ ਪੱਟੀਏ ਨੀ
ਜਿਉਂ ਜਿਉਂ ਕੱਟੀਏ ਤਿਉਂ ਤਿਉਂ ਹੋਣ ਦੂਣੇ ਰੁੱਤ ਨਾਲ ਜੇ ਏਸਨੂੰ ਕੱਟੀਏ ਨੀ

(੨੫੩)

ਏਸ ਹੁਸਨ ਦਾ ਨਾਂਹ ਗੁਮਾਨ ਕਰੀਏ ਛਾਂ ਬਦਲਾਂ ਦੀ ਜਾਣ ਜੱਟੀਏ ਨੀ
ਇਹ ਜੋਬਨਾ ਨਿੱਤ ਨਾ ਹੋਵਣਾ ਏਂ ਪੈਰ ਯਾਰ ਦੇ ਧੋਇਕੇ ਚੱਟੀਏ ਨੀ
ਲੈਕੇ ਸੱਠ ਸਹੇਲੀਆਂ ਵਿੱਚ ਬੇਲੇ ਤੂੰ ਤੇ ਧਾਉਂਦੀ ਸੈਂ ਨਿੱਤ ਜੱਟੀਏ ਨੀ
ਪਿਛਾ ਨਾਹ ਦੀਜੇ ਸੱਚੇ ਆਸ਼ਕਾਂ ਨੂੰ ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ
ਦਾਵਾ ਬੰਨ੍ਹੀਏਂ ਤੇ ਖੜਿਆਂ ਹੋ ਲੜੀਏ ਤੀਰ ਮਾਰਕੇ ਪਿਛ੍ਹਾਂ ਨਾ ਹੱਟੀਏ ਨੀ
ਅੱਠੇ ਪਹਿਰ ਵਿਸਾਰੀਏ ਨਾਂਹ ਸਾਹਿਬ ਕਦੇ ਹੋਸ਼ ਦੀ ਅੱਖ ਪਰੱਤੀਏ ਨੀ
ਜਿਨ੍ਹਾਂ ਕੌਂਤ ਭੁਲਾਇਆ ਛੁੱਟੜਾਂ ਨੇ ਲੱਖ ਮੌਲੀਆਂ ਮਹਿੰਦੀਆਂ ਪੱਤੀਏ ਨੀ
ਉੱਠ ਜੋਗੀ ਦੇ ਜਾਇਕੇ ਹੋ ਹਾਜਰ ਏਸ ਕੰਮ ਵਿੱਚ ਢਿੱਲ ਨਾ ਘੱਤੀਏ ਨੀ
ਮਿਟੀ ਚਾਕ ਹਲਾਕ ਦੇ ਤੋਤੜੇ ਨੂੰ ਪਿਛੋਂ ਕੈਂਕਰੀ ਰੋੜ ਨਾ ਸੱਟੀਏ ਨੀ
ਵਾਰਸਸ਼ਾਹ ਕੀ ਖਾਇਕੇ ਖੇਡ ਰੁੱਧੋੋਂ ਜਿਸਦਾ ਖਾਈਏ ਓਸਦਾ ਕੱਤੀਏ ਨੀ

ਸਹਿਤੀ ਅਗੇ ਹੀਰ ਦੀ ਅਰਜ਼

ਜਿਵੇਂ ਮੁਰਸ਼ਦਾਂ ਪਾਸ ਜਾ ਡਿਗਣ ਤਾਲਬ ਤਿਵੇਂ ਸਹਿਤੀ ਦੇ ਪਾਉਂਦੀ ਹੀਰ ਫੇਰੇ
ਕਰੀਂ ਸੱਭ ਤਕਸੀਰ ਮੁਆਫ਼ ਮੇਰੀ ਪੈਰੀਂ ਪਵਾਂ ਤੇ ਮੰਨੀਏਂ ਨਾਲ ਮੇਰੇ
ਰਹਿਬਰ ਢੂੰਡਕੇ ਪੜਕਨਾ ਫ਼ਰਜ਼ ਹੋਯਾ ਬਿਨਾਂ ਹਾਦੀਆਂ ਖਤਮ ਨਾ ਹੋਣ ਝੇੜੇ
ਬੰਦਾ ਪੁਰ ਤਕਸੀਰ ਗੁਨਾਹ ਭਰਿਆ ਸ਼ਾਫ਼ੀ ਹਸ਼ਰ ਨੂੰ ਬਾਝ ਰਸੂਲ ਨੇੜੇ
ਬਖਸ਼ੇ ਨਿੱਤ ਗੁਨਾਹ ਖੁਦਾਅ ਸੱਚਾ ਬੰਦੇ ਲੱਖ ਗੁਨਾਹ ਦੇ ਭਰਨ ਬੇੜੇ
ਹੀਰ ਕਰੇ ਤਰਲੇ ਸਹਿਤੀ ਨਾ ਮੰਨੇ ਘੜੀ ਘੜੀ ਓਹ ਪਾਉਂਦੀ ਨਿੱਤ ਫੇਰੇ
ਤੋਬਾ ਤਾਇਬ ਨਸੂਹੇ ਦੀ ਕਰਾਂ ਬੀਬੀ ਬਾਝ ਤੁਸਾਂ ਦੇ ਅਸਾਂ ਦੇ ਕੌਣ ਗੇਰੇ
ਵਾਰਸਸ਼ਾਹ ਮਨਾਉੜਾ ਅਸਾਂ ਆਂਦਾ ਸਾਡੀ ਸੁਲਹ ਕਰਾਇਗਾ ਨਾਲ ਤੇਰੇ

ਕਲਾਮ ਸਹਿਤੀ

ਅਸਾਂ ਕਿਸੇ ਦੇ ਨਾਲ ਨਹੀਂ ਕੁੱਝ ਮਤਲਬ ਸਿਰੋਪਾ ਲੈ ਕੇ ਖੁਸ਼ੀ ਹੋ ਰਹੇ
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ ਮਾਰੇ ਸ਼ਰਮ ਦੇ ਅੰਦਰੀਂ ਰੋ ਰਹੇ
ਗੁਸੇ ਨਾਲ ਇਹ ਵਾਲ ਪੈਕਾਨ ਵਾਗੂੰ ਸਾਡੇ ਜਿਸਮ ਦੇ ਤੀਰ ਖਲੋ ਰਹੇ
ਮੰਦਾ ਘਾਓ ਜ਼ਬਾਨ ਦੀਆਂ ਨੇਕੀਆਂ ਤੋਂ ਨਹੀਂ ਮਿੱਲਦਾ ਸੀ ਹਮਾਂ ਗੋ ਰਹੇ
ਜਿਥੇ ਅੰਬ ਦੀ ਰਸਾ ਦਾ ਦਾਗ ਲੱਗੇ ਨਹੀਂ ਹੁੰਦਾ ਸਫੈਦ ਜੇ ਧੋ ਰਹੇ
ਮੇਰਾ ਤੁੱਧ ਦੇ ਨਾਲ ਨਾ ਜੀਉ ਰਲਦਾ ਹੱਥ ਬੱਧੀ ਗੁਲਾਮ ਜੇ ਹੋ ਰਹੇ
ਰਾਤ ਦਿਨੇ ਖੁਸ਼ਾਮਦਾਂ ਹੀਰ ਕਰਦੀ ਅਤੇ ਸਹਿਤੀ ਨੂੰ ਲੋਗ ਵਗੋ ਰਹੇ
ਵਾਰਸਸ਼ਾਹ ਨਾ ਸੰਗ ਨੂੰ ਰੰਗ ਆਵੇ ਲੱਖ ਸੂਹੇ ਜੇ ਵਿੱਚ ਡੁਬੋ ਰਹੇ

(੨੫੪)

ਸਹਿਤੀ ਅਗੇ ਹੀਰ ਦੀ ਆਜਜ਼ੀ

ਹੀਰ ਆਨ ਜਨਾਬ ਵਿਚ ਅਰਜ਼ ਕੀਤੀ ਨਯਾਜ਼ਮੰਦਾਂ ਦੀਆਂ ਬਖਸ਼ ਮ੍ਰਗੋਲੀਆਂ ਨੀ
ਕੀਤੀ ਸੱਭ ਤਕਸੀਰ ਮੁਆਫ ਤੇਰੀ ਦੂਣਾ ਬੋਲ ਲੈ ਜੋ ਤੈਨੂੰ ਬੋਲੀਆਂ ਨੀ
ਨਹੀਂ ਜਾਉਸੀ ਬਾਗ ਨੂੰ ਛੱਡ ਕੇ ਓਹ ਵੱਲ ਤਕਦਾ ਸਾਂਗ ਜੋ ਹੋਲੀਆਂ ਨੀ
ਕੌਲਾਂ ਹੱਥ ਸੁਨੇਹੜੇ ਓਸ ਘੱਲੇ ਤੇਰੇ ਨਾਲ ਦੀਆਂ ਹਮਜੋਲੀਆਂ ਨੀ
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਜੋ ਕੁੱਝ ਲੜਦਿਆਂ ਤੁੱਧਨੂੰ ਬੋਲੀਆਂ ਨੀ
ਅਛੀ ਪੀੜ ਵੰਡਾਉਣੀ ਭੈਣ ਮੇਰੀ ਤੈਥੋਂ ਵਾਰ ਸੁੱਟਾਂ ਘੋਲ ਘੋਲੀਆਂ ਨੀ
ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ ਜੋ ਕੁੱਝ ਆਖਸੈਂ ਮੈਂ ਤੇਰੀ ਗੋਲੀਆਂ ਨੀ
ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ ਸੱਭ ਤੇਰੀਆਂ ਢਾਂਡੀਆਂ ਖੋਲੀਆਂ ਨੀ
ਮੇਰਾ ਕੰਮ ਸਵਾਰ ਦੇ ਭੈਣ ਮੇਰੀ ਹੋਸਾਂ ਬਾਂਦੜੀ ਤੁੱਧ ਅਨਮੋਲੀਆਂ ਨੀ
ਮੇਰਾ ਯਾਰ ਆਯਾ ਚੱਲ ਵੇਖ ਆਈਏ ਪਈ ਮਾਰਦੀ ਸੈਂ ਨਿੱਤ ਬੋਲੀਆਂ ਨੀ
ਖਾਤਰ ਮੈਂ ਨਮਾਣੀ ਦੇ ਜੋਗ ਲਿਆ ਭੱਰ ਚੁੱਕੀਆਂ ਗ਼ਮਾਂ ਦੀਆਂ ਝੋਲੀਆਂ ਨੀ
ਜਿੱਸ ਜਾਤ ਸਫਾਤ ਚੁਧਰਾਈ ਛੱਡੀ ਮੇਰੇ ਵਾਸਤੇ ਚਾਰੀਆਂ ਖੋਲੀਆਂ ਨੀ
ਜੇੜ੍ਹਾ ਮੁੱਢ ਕਦੀਮ ਦਾ ਯਾਰ ਮੇਰਾ ਜਿੱਸ ਚੂੰਡੀਆਂ ਕੁਆਰ ਦੀਆਂ ਖੋਲੀਆਂ ਨੀ
ਵਾਰਸਸ਼ਾਹ ਗ਼ੁਮਾਨ ਦੇ ਨਾਲ ਬੈਠਾ ਨਹੀਂ ਬੋਲਦਾ ਮਾਰਦਾ ਬੋਲੀਆਂ ਨੀ

ਕਲਾਮ ਸਹਿਤੀ ਹੀਰ ਦਿਲਗੀਰ ਨਾਲ

ਪਿਆ ਲਾਨਤ ਦਾ ਤੌਕ ਸ਼ੈਤਾਨ ਦੇ ਗਲ ਤਾਹੀਂ ਰੱਬ ਨੇ ਅਰਸ਼ ਤੇ ਚਾੜ੍ਹਨਾ ਈਂ
ਝੂਠ ਬੋਲਿਆ ਜਿਨ੍ਹਾਂ ਬਿਆਜ ਖਾਧਾ ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਈਂ
ਅਸੀਂ ਜੀਉ ਦੀ ਮੈਲ ਚੁੱਕਾ ਬੈਠੇ ਵੱਤ ਕਰਾਂ ਨਾ ਸੀਉਣਾ ਪਾੜਨਾ ਈਂ
ਸਾਨੂੰ ਮਾਰ ਲੈ ਭਾਈਅੜਾ ਪਿਟਿਆਂ ਨੂੰ ਚਾੜ੍ਹ ਸੇਜ ਉੱਤੇ ਜਿਸਨੂੰ ਚਾੜ੍ਹਨਾ ਈਂ
ਅਗੇ ਜੋਗੀ ਤੋਂ ਮਾਰ ਮੁਕਾਇਆ ਈ ਹੁਣ ਹੋਰ ਕੀ ਪੜ੍ਹਤਨਾ ਪਾੜਨਾ ਈਂ
ਤੋਬਾ ਤੂਨ ਨਸੂਹਾ ਜੇ ਮੂੰਹੋਂ ਬੋਲਾਂ ਨੱਕ ਵੱਢ ਕੇ ਗਧੇ ਤੋ ਚਾੜ੍ਹਨਾ ਈਂ
ਗਰਜ਼ ਵਾਸਤੇ ਆਣਕੇ ਪਵੇਂ ਪੈਰੀ ਗਰਜ਼ ਬਾਝ ਕਿਸੇ ਕੋਈ ਯਾਰ ਨਾਹੀਂ
ਗੱਲ ਜਾਣ ਜਹਾਨ ਸਭ ਮਤਲਬੀ ਏ ਬਾਝ ਮਤਲਬੋਂ ਹਾਲ ਪੁਕਾਰ ਨਾਹੀਂ
ਘਰ ਬਾਰ ਤੋਂ ਚਾ ਜਵਾਬ ਦਿੱਤੋ ਹੋਰ ਆਖ ਕੀ ਸੱਚ ਨਿਤਾਰਨਾ ਈਂ
ਮੇਰੇ ਨਾਲ ਨਾ ਵਾਰਸਾ ਬੋਲ ਏਵੇਂ ਮਤੇ ਹੋ ਜਾਏ ਕੋਈ ਕਾਰਨਾ ਈਂ

ਸਹਿਤੀ ਅਗੇ ਹੀਰ ਦੀ ਮਿੰਨਤ

ਆ ਸਹਿਤੀਏ ਵਾਸਤਾ ਰੱਬ ਦਾ ਈ ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ
ਹੋਈਏ ਪੀੜ ਵੰਡਾਉੜੇ ਸ਼ੁਹਦਿਆਂ ਦੇ ਜ਼ਹਿਰ ਬਿੱਛੂਆਂ ਵਾਂਗ ਨਾ ਘੋਲੀਏ ਨੀ

(੨੫੫)

ਕੰਮ ਬੰਦ ਹੋਵੇ ਪਰਦੇਸੀਆਂ ਦਾ ਨਾਲ ਮਿਹਰ ਦੇ ਗੰਢ ਨੂੰ ਖੋਲ੍ਹੀਏ ਨੀ
ਮਤਲਬ ਵਾਸਤੇ ਸ਼ੁਹਦਿਆਂ ਸ਼ਾਹ ਮਰਦਾਂ ਵਿੱਕ ਗਏ ਸਨ ਸਮਝ ਹਮਜੋਲੀਏ ਨੀ
ਪਰਸਵਾਰਥੀ ਕੰਮ ਤੇ ਸਮਝ ਬੀਬੀ ਜਾਨ ਘੋਲੀਏ ਤੇ ਨਾਹੀਂ ਡੋਲੀਏ ਨੀ
ਤੇਰੇ ਜਿਹੀ ਨਣਾਨ ਹੋ ਮੇਲ ਕਰਨੀ ਜੀਉ ਜਾਨ ਭੀ ਓਸ ਤੋਂ ਘੋਲੀਏ ਨੀ
ਜੋਗੀ ਚੱਲ ਮਨਾਈਏ ਬਾਗ ਵਿੱਚੋਂ ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ
ਜੋ ਕੁਝ ਕਹੇ ਸੋ ਸਿਰੇ ਤੇ ਮੰਨ ਲਈਏ ਗਮੀ ਸ਼ਾਦੀਓਂ ਮੂਲ ਨਾ ਡੋਲੀਏ ਨੀ
ਚੱਲ ਨਾਲ ਮੇਰੇ ਤੂੰ ਤਾਂ ਭਾਗ ਭਰੀਏ ਮੇਲ ਕਰਨੀਏਂ ਵਿੱਚ ਵਿਚੋਲੀਏ ਨੀ
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ
ਜਿਨ੍ਹਾਂ ਰਾਹ ਖ਼ੁਦਾਅ ਦੇ ਕੰਮ ਕੀਤੇ ਵਿੱਚ ਸੁਰਗ ਦੇ ਲੈਣਗੇ ਝੋਲੀਏ ਨੀ
ਪੈਰੀਂ ਪਵਾਂ ਤੇ ਸੱਤ ਸਲਾਮ ਤੈਨੂੰ ਯਾਰ ਮੇਲੀਏ ਮਿੱਠ-ਮਠੋਲੀਏ ਨੀ
ਮੇਰੇ ਕੰਮ ਥੀਂ ਸੱਭ ਹੈ ਸ਼ਰਮ ਤੈਨੂੰ ਸੁਲਾਹਕਾਰ ਹੋ ਸੱਚ ਨਰੋਲੀਏ ਨੀ
ਨਾਲ ਸਿਦਕ ਇਨਸਾਫ ਦਾ ਪਕੜ ਕੰਡਾ ਪੂਰਾ ਨਾਲ ਹਿਸਾਬ ਦੇ ਤੋਲੀਏ ਨੀ
ਰਾਂਝਾ ਹੀਰ ਦੇ ਨਾਲ ਜੇ ਆਣ ਮਿਲੇ ਤੈਨੂੰ ਮਿਲੇਗਾ ਯਾਰ ਨਮੋਲੀਏ ਨੀ
ਵਾਰਸਸ਼ਾਹ ਤੂੰ ਨਾਲ ਮਿਲਾਵੜਾ ਲੈ ਗਲਾਂ ਛੱਡ ਦੇ ਆਲੀਏ ਭੋਲੀਏ ਨੀ

ਸਹਿਤੀ ਦਾ ਹੀਰ ਨਾਲ ਰਾਜ਼ੀ ਹੋਣਾ

ਜਿਵੇਂ ਸੁਬਹ ਦੀ ਕਜ਼ਾ ਨਮਾਜ਼ ਹੁੰਦੀ ਰਾਜ਼ੀ ਹੋ ਸ਼ੈਤਾਨ ਭੀ ਨੱਚਦਾ ਏ
ਤਿਵੇਂ ਸਹਿਤੀ ਦੇ ਜੀਉ ਵਿੱਚ ਖੁਸ਼ੀ ਹੋਈ ਦਿੱਲ ਰੰਨ ਦਾ ਛੱਲੜਾ ਕੱਚਦਾ ਏ
ਜਿਵੇਂ ਬਾਲ ਚਰਾਗ਼ ਬਜਾਰ ਦਿੱਨੇ ਹੋਛਾ ਸ਼ਾਹ ਖੁਸ਼ੀਆਂ ਨਾਲ ਨੱਚਦਾ ਏ
ਟਾਹ ਟਾਹ ਕਰਕੇ ਸਹਿਤੀ ਹੱਸ ਪਈ ਚੜ੍ਹਿਆ ਜੋਸ਼ ਸੀ ਹੁਸਨ ਦੇ ਮੱਚਦਾ ਏ
ਜਾਹ ਬਖਸ਼ਿਆ ਸੱਭ ਗੁਨਾਹ ਤੇਰਾ ਤੈਨੂੰ ਇਸ਼ਕ ਕਦੀਮ ਤੋਂ ਸੱਚਦਾ ਏ
ਵਾਰਸਸ਼ਾਹ ਚੱਲ ਯਾਰ ਮਨਾ ਆਈਏ ਏਥੇ ਨਵਾਂ ਅਖਾੜੜਾ ਮੱਚਦਾ ਏ

ਕਲਾਮ ਸ਼ਾਇਰ

ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਚਾ ਕੱਪੜੇ ਵਿੱਚ ਲੁਕਾਇਆ ਏ
ਜਿਹਾ ਵਿੱਚ ਨਮਾਜ਼ ਵਿਸ਼ਵਾਸ ਗੈਬੋਂ ਅਜ਼ਰਾਈਲ ਬਣਾ ਲੈ ਆਇਆ ਏ
ਉੱਤੇ ਪੰਜ ਰੁਪਏ ਸੂ ਰੋਕ ਰੱਖੇ ਜਾ ਫ਼ਕਰ ਤੇ ਫੇਰੜਾ ਪਾਇਆ ਏ
ਜਦੋਂ ਆਉਂਦੀ ਜੋਗੀ ਨੇ ਓਹ ਡਿੱਠੀ ਪਿਛ੍ਹਾਂ ਆਪਣਾ ਮੁੱਖ ਭਵਾਇਆ ਏ
ਅਸਾਂ ਰੂਹਾਂ ਬਹਿਸ਼ਤੀਆਂ ਬੈਠਿਆਂ ਨੂੰ ਤਾਓ ਦੋਜ਼ਖੇ ਦਾ ਕਿਥੋਂ ਆਇਆ ਏ
ਤਲਬ ਮੀਂਹ ਦੀ ਵੱਗਿਆ ਆਣ ਝੱਖੜ ਯਾਰੋ ਆਖਰੀ ਦੌਰ ਹੁਣ ਆਇਆ ਏ
ਸਹਿਤੀ ਬੰਨ੍ਹਕੇ ਹੱਥ ਸਲਾਮ ਕੀਤਾ ਅਗੋਂ ਮੂਲ ਜਵਾਬ ਨਾ ਆਇਆ ਏ

(੨੫੬)

ਰਾਂਝੇ ਵੇਖਿਆ ਹੱਥ ਤੇ ਥਾਲ ਚਾਇਆ ਪਲੂ ਘੱਤ ਉੱਤੇ ਪਰਦਾ ਪਾਇਆ ਏ
ਬਹੁਤ ਮਿੰਨਤਾਂ ਸਹਿਤੀ ਦੀਆਂ ਵੇਖ ਕੇ ਤੇ ਰਾਂਝੇ ਯਾਰ ਦਾ ਜੀਉ ਭਰਮਾਇਆ ਏ
ਆਲਮ ਚੋਰ ਤੇ ਚੌਧਰੀ ਜੱਟ ਹਾਕਮ ਸਮਾਂ ਹੋਰ ਭੀ ਰੱਬ ਵਿਖਾਇਆ ਏ
ਅਸ਼ਰਾਫ਼ ਪਠਾਣ ਤੇ ਮੁਗਲ ਸਯਦ ਸੱਭ ਖ਼ਾਕ ਦਰ ਖ਼ਾਕ ਰੁਲਾਇਆ ਏ
ਵਾਰਸਸ਼ਾਹ ਮਗਰੂਰ ਨਾ ਹੋਈਂ ਹਰਗਿਜ਼ ਕਾਲਾ ਮੁੱਖ ਸ਼ੈਤਾਨ ਕਰਾਇਆ ਏ

ਕਲਾਮ ਸ਼ਾਇਰ

ਜਦੋਂ ਖਲਕ ਪੈਦਾ ਕੀਤੀ ਰੱਬ ਸੱਚੇ ਬੰਦਿਆਂ ਵਾਸਤੇ ਕੀਤੇ ਨੀ ਸਭ ਪਸਾਰੇ
ਕੁਰਾਨ ਕਿਤਾਬ ਵਿੱਚ ਮੁਲਕ ਮਿਲਤ ਅੰਦਰ ਜ਼ਿਮੀਂ ਅਸਮਾਨ ਤੇ ਚੰਨ ਤਾਰੇ
ਬਾਦਸ਼ਾਹ ਸੁਲਤਾਨ ਤੇ ਖਾਨ ਦੀਵਾਂਨ ਹੋਰ ਹਿੰਦੂ ਮੋਮਨ ਰੰਗਾ ਰੰਗ ਧਾਰੇ
ਇੱਕ ਸਾਧ ਇਕ ਸੰਤ ਇਕ ਪੀਰ ਮੁਰਸ਼ਦ ਇਕ ਰਹਿਣ ਇਕੰਤ ਜਿਉਂ ਫਲਕ ਸਾਰੇ
ਆਪੋ ਆਪਣੇ ਪੰਥ ਵਿੱਚ ਆਨ ਵੜੇ ਸਭੋ ਓਸ ਦੇ ਅੰਤ ਹਨ ਕਰਨ ਹਾਰੇ
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁੱਤੜੀ ਬੱਕਰੀ ਊਠ ਸਾਰੇ
ਇਹ ਤਾਂ ਮੂਲ ਫਸਾਦ ਦਾ ਹੋਈਆਂ ਪੈਦਾ ਜਿਨ੍ਹਾਂ ਸੱਭ ਜਗੱਤ ਤੇ ਮੂਲ ਧਾਰੇ
ਜਿਨ੍ਹਾਂ ਕੀਤੀਆਂ ਚਿੱਕੜੀਂ ਫਾਸ ਗਏ ਜੇੜ੍ਹੇ ਹੋਏ ਇਕੰਤ ਓਹ ਵਲੀ ਪਿਆਰੇ
ਆਦਮ ਕਢ ਬਹਿਸ਼ਤ ਥੀਂ ਖੁਆਰ ਕੀਤਾ ਏਹ ਤਾਂ ਡਾਇਣਾਂ ਧੁਰੋਂ ਹੀ ਕਰਨ ਕਾਰੇ
ਅਸੀਂ ਹਾਂ ਬੇਜਾਰ ਇਕ ਸ਼ੇਰਨੀ ਤੋਂ ਅਸਾਂ ਛੱਡਿਆ ਮੁਲਕ ਜਗੱਤ ਸਾਰੇ
ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ ਇਨ੍ਹਾਂ ਰਾਜੇ ਤੇ ਰਾਣੇ ਨੇ ਸਭ ਮਾਰੇ
ਵਾਰਸਸ਼ਾਹ ਹੁੱਨਰ ਹੈਣ ਵਿੱਚ ਮਰਦਾਂ ਅਤੇ ਮਿਹਰੀਆਂ ਵਿੱਚ ਨੀ ਐਬ ਭਾਰੇ

ਕਲਾਮ ਸਹਿਤੀ

ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕੱਢਿਆ ਏ
ਆਈ ਮੈਲ ਤਾਂ ਜੱਨਤੋਂ ਮਿਲੇ ਧੱਕੇ ਰਸਾ ਆਸ ਉਮੈਦ ਦਾ ਵੱਢਿਆ ਏ
ਆਖ ਰਹੇ ਫਰਿੱਸ਼ਤੇ ਕਣਕ ਦਾਣਾ ਨਹੀਂ ਖਾਵਣਾ ਹੁਕਮ ਕਰ ਛੱਡਿਆ ਏ
ਵਲਾਤ ਕੁਰਬਾ ਹਾਜਿ ਹਿਜ਼ਰਤ ਨਾਲੇ ਮੋਰ ਤੇ ਸੱਪ ਨੂੰ ਠੱਗਿਆਂ ਏ
ਇਹ ਵੇਖ ਸ਼ੈਤਾਨ ਭੀ ਮਰਦ ਹੋਇਆ ਨਾਮ ਰੰਨਾਂ ਦਾ ਬੁਰਾ ਕਰ ਛੱਡਿਆ ਏ
ਜਾਣ ਬੁੱਝ ਕੇ ਨਾ-ਫ਼ਰਮਾਨ ਹੋਯਾ ਰੱਬ ਚਾ ਦਰਗਾਹ ਥਾਂ ਰੱਦਿਆ ਏ
ਪੜ੍ਹ ਕੇ ਅਮਲ ਨਾ ਕਰੇ ਮਰਦੂਦ ਹੋਵੇ ਫਾਹੀ ਮਕਰ ਦੀ ਦਾ ਰਾਹ ਅੱਡਿਆ ਏ
ਜੋਗੀ ਰਾਸ ਨਾ ਅਮਲ ਦੀ ਪਾਸ ਤੇਰੇ ਝੰਡਾ ਮੱਕਰ ਫਰੇਬ ਕਿਉਂ ਗੱਡਿਆ ਏ
ਸਗੋਂ ਆਦਮ ਨੇ ਹਵਾ ਨੂੰ ਖੁਆਰ ਕੀਤਾ ਸਾਥ ਓਸਦਾ ਏਸ ਨਾ ਛੱਡਿਆ ਏ
ਵਾਰਸ ਕਿਸੇ ਦਾ ਅਸਾਂ ਨਾ ਬੁਰਾ ਕੀਤਾ ਐਵੇਂ ਨਾਮ ਜਹਾਨ ਤੋਂ ਵੱਢਿਆ ਏ

(੨੫੭)

ਕਲਾਮ ਜੋਗੀ

ਕਾਹਨੂੰ ਹਕ ਮਰਦਾਂ ਮੰਦਾ ਬੋਲਨੀ ਏਂ ਰੰਨਾਂ ਮੁੱਢ ਤੋਂ ਮੰਦੜੇ ਹਾਲ ਹੋਈਆਂ
ਮੰਦਾ ਕਰਨ ਦੀ ਏ ਸਦਾ ਕਾਰ ਇਹਨਾਂ ਐਪਰ ਬਾਜ਼ੀਆਂ ਨੇਕ ਖ਼ਸਾਲ ਹੋਈਆਂ
ਇਕਨਾਂ ਰੱਬ ਰਸੂਲ ਪਛਾਣ ਲਿਆ ਖ਼ਿਦਮਤ ਫਾਤਮਾਂ ਵਿਚ ਬਹਾਲ ਹੋਈਆਂ
ਇਕ ਚੰਗੀਆਂ ਬੀਬੀਆਂ ਸਤਰਦਾਰਾਂ ਘਰੀਂ ਆਪਣੇ ਵੱਸ ਨਿਹਾਲ ਹੋਈਆਂ
ਮ੍ਰਯਮ, ਸਾਰਹ ਜੱਦੀ, ਅਤੇ ਹਾਜ੍ਰਾ ਭੀ ਨੇਕਬਖ਼ਤ ਇਹ ਸਾਹਿਬ ਕਮਾਲ ਹੋਈਆਂ
ਇਕ ਖਾਂਵਦਾਂ ਤੋਂ ਨਾ ਫ਼ੁਰਮਾਨ ਹੋਕੇ ਧੁਰੋਂ ਰੋਂਦੀਆਂ ਮੰਦੜੇ ਹਾਲ ਹੋਈਆਂ
ਇਕ ਕਰਨ ਬਜ਼ਾਰ ਵਿਚ ਬੈਠ ਪੇਸ਼ਾ ਲੇਖ ਲਿੱਖੜੇ ਤੇ ਖੁਸ਼ਹਾਲ ਹੋਈਆਂ
ਇਕ ਫਿਰਨ ਜਿਉਂ ਕੁੱਤੀਆਂ ਕੈਰੀਆਂ ਨੇ ਚਵਲਾਂ ਜੂਠ ਚੁਗਲਾਂ ਬੱਦਫ੍ਹਾਲ ਹੋਈਆਂ
ਇਕ ਗਲੀ ਕੂਚੇ ਦਾਅ ਲਾਂਦੀਆਂ ਨੇ ਖੇਡ ਵੇਲ੍ਹੀਂਆਂ ਮੁੰਡਿਆਂ ਨਾਲ ਹੋਈਆਂ
ਇਕ ਚੂੰਡਸਨ ਫ਼ੱਕਰਾਂ ਜੋਗੀਆਂ ਨੂੰ ਤਰਲੇ ਕਰਦੀਆਂ ਬਹੁਤ ਬਦਹਾਲ ਹੋਈਆਂ
ਇਨਾਂ ਕੈਦਾਕੁਨਾ ਕਹਿਤਾ ਰੱਬ ਸਚੇ ਇਹ ਕਿਸੇ ਦੇ ਨਾਲ ਕਦ ਸ਼ਾਲ ਹੋਈਆਂ
ਮੱਕਰ ਰੰਨ ਦਾ ਵਿਚ ਕੁਰਾਨ ਲਿਖਿਆ ਹੁਕਮ ਰੱਬ ਦੇ ਨਾਲ ਛਨਾਲ ਹੋਈਆਂ
ਵਾਰਸ ਨੱਰ ਮੁਜ਼ਕਰ ਹੈ ਮਰਦ ਹੁੰਦਾ ਰੰਨਾਂ ਆਦਮੋਂ ਲਾ ਜੰਜਾਲ ਹੋਈਆਂ

ਕਲਾਮ ਸਹਿਤੀ

ਸਹਿਤੀ ਆਖਦੀ ਰੰਨਾਂ ਨੂੰ ਕਰੇਂ ਬੱਦੂ ਅਸਾਂ ਮਰਦ ਭੀ ਡਿੱਠੜੇ ਭਾਲੜੇ ਵੇ
ਰਾਹ ਰੱਬ ਰਸੂਲ ਦਾ ਛੱਡ ਜਿਨ੍ਹਾਂ ਫੜੇ ਆਨ ਅਪੁੱਠੜੇ ਚਾਲੜੇ ਵੇ
ਰਗਬਤ ਹੱਕ ਹਲਾਲ ਦੇ ਨਾਲ ਨਾਹੀਂ ਕਰਨ ਨਵੇਂ ਤੋਂ ਨਵੇਂ ਉਧਾਲੜੇ ਵੇ
ਘਰੀਂ ਰਾਸ ਤੇ ਨਹੀਂ ਉਹ ਗੰਢ ਫ਼ੋਲਣ ਖੋਲ੍ਹਣ ਬਾਹਰ ਹਰਾਮੀਆਂ ਨਾਲੜੇ ਵੇ
ਗਲਬਾ ਕਾਮ ਦਾ ਕੁੱਲ ਮਨੁਖ ਨੂੰ ਹੈ ਜੇੜ੍ਹੇ ਅੰਨ ਦੇਕੇ ਰੱਬ ਪਾਲੜੇ ਵੇ
ਭਲਾ ਦਸ ਕੀਕੂੰ ਰੰਨ ਰਹੇ ਐਵੇਂ ਜਿਹਦੀ ਸੁਰਤ ਨਾ ਖਸਮ ਸਮਾਲ੍ਹੜੇ ਵੇ
ਘਰੀਂ ਚੋਰਾਂ ਦੇ ਮੋਰ ਭੀ ਆਣ ਪੈਂਦੇ ਉਨ੍ਹਾਂ ਹੋਰ ਕਿਧਰੇ ਪਾਹੂ ਭਾਲੜੇ ਵੇ
ਹੱਕ ਔਰਤਾਂ ਦੇ ਮੰਦਾ ਬੋਲਣਾ ਏਂ ਝੁਡੂ ਮਰਦ ਭੀ ਹੋਣ ਮੂੰਹ ਕਾਲੜੇ ਵੇ
ਘਰੋਂ ਰੰਨ ਗਵਾਇਕੇ ਫੇਰ ਸਮਝਣ ਪਿਛੋਂ ਕਹਿਣ ਤਕਦੀਰ ਹਵਾਲੜੇ ਵੇ
ਇਕ ਮਰਦ ਬਣਕੇ ਪਾਰਸਾ ਸੂਰਤ ਲੋਕਾਂ ਵਾਸਤੇ ਕਰਨ ਵਿਖਾਲੜੇ ਵੇ
ਮੁਲਾਂ ਕਾਜੀਆਂ ਦੇ ਨੇੜੇ ਢੁੱਕ ਬਹਿੰਦੇ ਮਸਲੇ ਸੁਣਨ ਮੁਨਾਫਿਆਂ ਵਾਲੜੇ ਵੇ
ਇਕਨਾਂ ਧੋ ਚਿਕੜ ਪਿੰਡਾ ਸਾਫ਼ ਕੀਤਾ ਇਕਨਾਂ ਜਾਇਕੇ ਚੰਮ ਚਾ ਗਾਲੜੇ ਵੇ
ਇਕ ਸੌ ਸ਼ਰਾਬ ਦੇ ਭਰੇ ਮੱਟਕੇ ਇਕਨਾਂ ਸੱਖਣੇ ਰਹੇ ਪਿਆਲੜੇ ਵੇ
ਇਕ ਰਮਜ਼ ਤੌਹੀਦ ਦੀ ਬੁੱਝ ਗਏ ਇਕ ਕੂੜ ਕਹਾਣੀਆਂ ਵਾਲੜੇ ਵੇ

(੨੫੮)

ਇਕ ਮਰਦ ਸੋ ਸਾਹਿਬ ਕਮਾਲ ਹੋਏ ਕੀਤੇ ਜ਼ੁਹਦ ਕਜੀਅੜੇ ਜਾਲੜੇ ਵੇ
ਇੱਕ ਮਰਦ ਮੂੰਹ ਲੂਠੜੇ ਤੁੱਧ ਜੇਹੇ ਜਿਨ੍ਹਾਂ ਫੂਕ ਮੁਵਾਤੜੇ ਬਾਲੜੇ ਵੇ
ਇੱਕ ਉੱਠ ਕੇ ਰਾਤ ਨੂੰ ਜਾਗਦੇ ਨੇ ਇਕਨਾਂ ਸੁੱਤਿਆਂ ਈ ਵਕਤ ਟਾਲੜੇ ਵੇ
ਵਾਰਸਸ਼ਾਹ ਜੋ ਮਰਦ ਖ਼ੁਦਾਅ ਦੇ ਨੇ ਸਦਾ ਖਲਕ ਤੋਂ ਰਹਿਣ ਨਿਰਾਲੜੇ ਵੇ

ਤਥਾ

ਅੰਮਾਂ ਹਵਾ ਨੂੰ ਤੁਹਮਤਾਂ ਲਾਵਣਾ ਏਂ ਬੇ ਅਦਬੀਓਂ ਮੂੰਹ ਕਿਉਂ ਅੱਡਿਆ ਏ
ਅਸੀਂ ਕਿਸੇ ਦੇ ਨਾਲ ਨਾ ਬੁਰਾ ਕੀਤਾ ਐਵੇਂ ਨਾਮ ਜਹਾਨ ਤੇ ਵੱਡਿਆ ਏ
ਮੱਕਾ ਸਾਹਮਣੇ ਆਯਾ ਸੀ ਰਾਬਿਆਂ ਨੂੰ ਜਦੋਂ ਜ਼ੁਹਦ ਵਿਚ ਜੀ ਉਸ ਗੱਡਿਆ ਏ
ਨਬੀ ਅਵਿਲ ਅਯਾਲ ਹੈ ਸਮਝ ਮੀਆਂ ਜਿਹੜਾ ਖਾਸ ਮੇਰਾਜ ਨੇ ਸੱਦਿਆ ਏ
ਬੁਰੇ ਮਰਦ ਤੇ ਕੋਸਦੇ ਤੀਵੀਂਆਂ ਨੂੰ ਮੂੰਹ ਝੂਠ ਦਾ ਕਾਸ ਨੂੰ ਟੱਡਿਆ ਏ
ਮਰਦ ਚੋਰ ਤੇ ਠੱਗ ਜੁਆਰੀਏ ਨੇ ਸਾਥ ਬੁਰੇ ਦਾ ਬੁਰਿਆਂ ਨੇ ਲੱਦਿਆ ਏ
ਫਿਰੇਂ ਮਾਰਦਾ ਟੱਕਰਾਂ ਵਿਚ ਔਝੜ ਰਾਹ ਰਾਸਤੀ ਕਿਤੋਂ ਨਾ ਲੱਧਿਆ ਏ
ਸਿੱਧਾ ਛਡ ਕੇ ਰਾਹ ਕੁਰਾਹ ਟੁਰਿਓਂ ਖਚਰ ਵਾਦੀਆਂ ਦਾ ਚਾਲਾ ਫੱਧਿਆ ਏ
ਹੱਕ ਫਰਜ ਔਰਤ ਅਧਾਦੀਨ ਆਯਾ ਜ਼ਨਾਜਾਰਵਾਨ ਅਕਦ ਬਿਨ ਲੱਧਿਆ ਏ
ਫੁਰਕਾਨ ਵਿਚ ਫਅਨਕਿਹੂ ਰੱਬ ਕਹਿਆ ਜਦੋਂ ਵਹੀ ਰਸੂਲ ਨੂੰ ਸੱਦਿਆ ਏ
ਇਨ੍ਹਾਂ ਰੰਨਾਂ ਦਾ ਕੁਝ ਇਤਬਾਰ ਨਾਹੀਂ ਮਰਦ ਆਖਦੇ ਝੂਠ ਮੂੰਹ ਅੱਡਿਆ ਏ
ਵਾਰਸਸ਼ਾਹ ਇਹ ਤ੍ਰੀਮਤਾਂ ਖਾਣ ਰਹਿਮਤ ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਏ

ਕਲਾਮ ਜੋਗੀ

ਅਕਲ ਲਿੱਖੀਆ ਨੇ ਘੱਟ ਔਰਤਾਂ ਦੀ ਹੋਰ ਮਰਦ ਨੂੰ ਦਸ ਕੀ ਵਾਹਮੀਆਂ ਨੇ
ਰੰਨ ਦਹਿਸਰੇ ਨਾਲ ਜੋ ਗਾਹ ਕੀਤਾ ਰਾਜੇ ਭੋਜ ਨੂੰ ਦੇਣ ਲਗਾਮੀਆਂ ਨੇ
ਸਿੱਰਕਪ ਤੇ ਨਾਲ ਸਲਵਾਨ ਰਾਜੇ ਵੇਖ ਰੰਨਾਂ ਨੇ ਕੀਤੀਆਂ ਖਾਮੀਆਂ ਨੇ
ਇਹ ਤਾਂ ਮਕਰ ਫਰੇਬ ਦੀਆਂ ਪੁਤਲੀਆਂ ਨੇ ਰਾਹ ਜਾਂਦੀਆਂ ਪਾਂਦੀਆਂ ਦਾਮੀਆਂ ਨੇ
ਰੰਨਾਂ ਦੀਨ ਤੇ ਦੁਨੀ ਦਾ ਰਾਹ ਮਾਰਨ ਪੁਤਲੀ ਮਕਰ ਫ਼ਰੇਬ ਹਰਾਮੀਆਂ ਨੇ
ਜਿਨ੍ਹਾਂ ਨਹੀਂ ਦਾਹੜੀ ਨੱਕ ਕੰਨ ਪਾਟੇ ਕੌਣ ਭਰੇਗਾ ਤਿਨ੍ਹਾਂ ਦੀਆਂ ਹਾਮੀਆਂ ਨੇ
ਇਨ੍ਹਾਂ ਮਕਰ ਕੀਤੇ ਨਾਲ ਮੁਰਸ਼ਦਾਂ ਦੇ ਕੀ ਦਸਾਂ ਮੈਂ ਹੋਰ ਖ਼ੁਨਾਮੀਆਂ ਨੇ
ਨਾਕਸ ਅਕਲ ਤੇ ਦੀਨ ਹੈ ਔਰਤਾਂ ਦਾ ਨਬੀ ਪਾਕ ਜਿਹਾ ਕਹਿਆ ਹਾਮੀਆਂ ਨੇ
ਨਾਹੀਂ ਇਲਮ ਤਫ਼ਸੀਰ ਦੀ ਵਾਕਫ਼ੀਅਤ ਗਲਾਂ ਕਰੇ ਬਲੰਦ ਤੇ ਸਾਮੀਆਂ ਨੇ
ਜਦੋਂ ਨੱਕ ਤੇ ਦੱਮ ਅਖ਼ੀਰ ਹੋਏ ਤਦੋਂ ਹੁੰਦੀਆਂ ਆਣ ਸਲਾਮੀਆਂ ਨੇ
ਮਰਦ ਹੈਣ ਜੋ ਰਖਦੇ ਹੇਠ ਸੋਟੇ ਸਿਰੀਂ ਚਾੜ੍ਹੀਆਂ ਆਪ ਹੀ ਕਾਮੀਆਂ ਨੇ

(੨੫੯)

ਵਾਰਸਸ਼ਾਹ ਕੀ ਖੱਟਣਾ ਅੰਤ ਓਹਨਾਂ ਜਿਨ੍ਹਾਂ ਵੇਖ ਨਾ ਵਣਜੀਆਂ ਸਾਮੀਆਂ ਨੇ

ਕਲਾਮ ਸਹਿਤੀ

ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ ਓਸ ਮਰਦ ਤੋਂ ਚੰਗੀਆਂ ਤੀਵੀਆਂ ਨੇ
ਰੰਨ ਜੇਡ ਨਾ ਆਣ ਹੈ ਮਰਦ ਨੂੰ ਜੀ ਨਾਲ ਹੁਸਨ ਗ਼ੁਮਾਨ ਦੇ ਜੀਵੀਆਂ ਨੇ
ਘਰ ਸਦਾ ਈ ਔਰਤਾਂ ਨਾਲ ਸੋਂਹਦਾ ਸ਼ਰਮਵੰਦ ਤੇ ਸਤਰਦੀਆਂ ਬੀਵੀਆਂ ਨੇ
ਇੱਕ ਹਾਲ ਥੀਂ ਮਸਤ ਘਰਬਾਰ ਅੰਦਰ ਇਕ ਹਾਰ ਸ਼ਿੰਗਾਰ ਵਿਚ ਖੀਵੀਆਂ ਨੇ
ਨਾਲ ਆਪਣੇ ਹੱਕ ਹਮਰਾਜ਼ ਹੋਈਆਂ ਸਾਥ ਆਪਣੇ ਸੰਗ ਸਹੀਵੀਆਂ ਨੇ
ਘਰ ਵੱਸਦਾ ਔਰਤਾਂ ਨਾਲ ਸੋਹਣਾ ਜਿਵੇਂ ਰਾਤ ਅੰਨ੍ਹੇਰੀ ਨੂੰ ਦੀਵੀਆਂ ਨੇ
ਇਕਨਾਂ ਸ਼ਰਮ ਹਯਾ ਦੀ ਪਹਿਣ ਚਾਦਰ ਅਖੀਂ ਨਾਲ ਜ਼ਮੀਨ ਦੇ ਸੀਵੀਆਂ ਨੇ
ਪੰਜੇ ਉਂਗਲਾਂ ਵੇਖ ਨਾ ਇਕ ਜਿਹੀਆਂ ਵਾਰਸ ਉੱਚੀਆਂ ਤੇ ਇੱਕ ਨੀਵੀਆਂ ਨੇ

ਕਲਾਮ ਜੋਗੀ

ਵਫਾਦਾਰ ਨਾ ਰੰਨ ਜਹਾਨ ਉੱਤੇ ਲਾਦੀ ਸ਼ੇਰ ਦੇ ਨਕ ਵਿਚ ਨੱਥ ਨਾਹੀਂ
ਗੱਧਾ ਨਹੀਂ ਕੁਲੱਦ ਨਖੱਟ ਖੋਜਾ ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾ ਰੋਜ਼ ਰੋਜ਼ ਥੀਂ ਚੜ੍ਹੇ ਅਗੱਥ ਨਾਹੀਂ
ਯਾਰੀ ਸੋਂਹਦੀ ਨਹੀਂ ਸੋਹਾਗਣਾਂ ਨੂੰ ਰੰਡੀ ਰੰਨ ਦੇ ਸੋਂਹਦੀ ਨੱਥ ਨਾਹੀਂ
ਨਾਮਰਦ ਦੀ ਵਾਰ ਨਾ ਕਿਸੇ ਗਾਵੀਂ ਅਤੇ ਬੁਜ਼ਦਿਲਾਂ ਦੀ ਕਾਈ ਸੱਥ ਨਾਹੀਂ
ਬੇਵਫਾ ਟੋਲਾ ਇਨ੍ਹਾਂ ਤੀਵੀਆਂ ਦਾ ਕਰਮ ਸ਼ਰਮ ਹਯਾ ਅਨੱਥ ਨਾਹੀਂ
ਬੁਰੇ ਨਾਲ ਨਾਹੀਂ ਨਫਾ ਨੇਕੀਆਂ ਦਾ ਭਲੇ ਨਾਲ ਬੁਰਾ ਕੁਝ ਹੱਥ ਨਾਹੀਂ
ਬਹਿਲਾਂ ਛਕੜਿਆਂ ਦਾ ਹੁੰਦਾ ਕਦਰ ਓਥੇ ਜਿਥੇ ਪੀਣਸਾਂ ਘੋੜੀਆਂ ਰੱਥ ਨਾਹੀਂ
ਭਾਵੇਂ ਲੱਖ ਰੁਪਿਆ ਜੇ ਲਾ ਦਈਏ ਮਹਿਲ ਸੋਂਹਦਾ ਏ ਬਿਨਾਂ ਚੱਠ ਨਾਹੀਂ
ਅਤੇ ਡਾਢਿਆਂ ਦਾ ਕਦਰ ਓਸ ਜਗ੍ਹਾ ਜਿਥੇ ਡਾਢਿਆਂ ਦੇ ਜੋੜੇ ਹੱਥ ਨਾਹੀਂ
ਅਸਾਂ ਹੱਕ ਕਹਿਆ ਤੈਨੂੰ ਬੁਰਾ ਲੱਗਾ ਹੱਕ ਆਖਣੇ ਦਾ ਕੋਈ ਵੱਥ ਨਾਹੀਂ
ਵਾਰਸਸ਼ਾਹ ਉਹ ਆਪ ਹੈ ਕਰਨਹਾਰਾ ਇਹਨਾਂ ਬੰਦਿਆਂ ਦੇ ਕੁਝ ਹੱਥ ਨਾਹੀਂ

ਕਲਾਮ ਸਹਿਤੀ

ਮੀਆਂ ਤੀਵੀਆਂ ਨਾਲ ਵਿਵਾਹ ਸੋਭਣ ਅਤੇ ਮਰਨ ਦੇ ਸੋਭਦੇ ਵੈਣ ਮੀਆਂ
ਜਿਨ੍ਹਾਂ ਜੰਮਿਓਂ ਤਿਨ੍ਹਾਂ ਦਾ ਨਾਉਂ ਰਖੇਂ ਅਤੇ ਕਹੇਂ ਸ਼ੈਤਾਨ ਦੀ ਭੈਣ ਮੀਆਂ
ਚਿਖਾ ਚੜ੍ਹਦੀਆਂ ਨਾਲ ਇਹ ਮਰਦ ਦੇ ਜੀ ਸਿਰ ਸੱਦਕਾ ਜਾਨ ਕਰ ਦੇਣ ਮੀਆਂ
ਘਰ ਬਾਰ ਦੀ ਹੈਣ ਇਹ ਜ਼ੇਬ ਜ਼ੀਨਤ ਨਾਲ ਤ੍ਰੀਮਤਾਂ ਦੇ ਸਾਕ ਸੈਣ ਮੀਆਂ
ਕੀਤਾ ਰੱਬ ਨੇ ਜ਼ਿਮੀ ਅਸਮਾਨ ਪੈਦਾ ਜੋੜਾ ਚੰਨ ਸੂਰਜ ਦਿਨ ਰੈਣ ਮੀਆਂ

(੨੬੦)

ਹੋਯਾ ਹੁਕਮ ਕੁਰਾਨ ਦੇ ਵਿਚ ਨਾਜ਼ਲ ਕੁਲ ਸ਼ੈਇਨਖਾਲਨਾਜ ਜੈਣ ਮੀਆਂ
ਇਹ ਤ੍ਰੀਮਤਾਂ ਸੇਜ ਦੀਆਂ ਵਾਰਸੀ ਨੇ ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ
ਵਾਰਸਸ਼ਾਹ ਇਹ ਜੋੜਨਾ ਜੋੜਦੀਆਂ ਅਤੇ ਮਹਿਰੀਆਂ ਮਹਿਰਦੀਆਂ ਹੈਣ ਮੀਆਂ

ਕਲਾਮ ਜੋਗੀ

ਸੱਚ ਆਖ ਰੰਨੇ ਕੇਹੀ ਧੁੱਮ ਪਾਈਆ ਤੁਸਾਂ ਭੋਜ ਰਾਜਾ ਲੱਤੀਂ ਕੁੱਟਿਆ ਜੇ
ਦਹਿਸਿਰ ਮਾਰਿਆ ਭੇਤ ਘਰੋਗੜੇ ਦੇ ਸਣੇ ਲੰਕ ਦੇ ਓਸਨੂੰ ਪੁੱਟਿਆ ਜੇ
ਕੈਰੋਂ ਪਾਂਡਵਾਂ ਦੇ ਕਟਕ ਕਈ ਕੂਹਣੀ ਮਾਰੇ ਤੁਸਾਂ ਦੇ ਸਭ ਨਖੁੱਟਿਆ ਜੇ
ਇੱਮਾਮ ਕਤਲ ਕਰਬਲਾਅ ਅੰਦਰ ਮਾਰ ਦੀਨ ਦੇ ਵਾਰਸੀ ਸੁੱਟਿਆ ਜੇ
ਜੋ ਕੋਈ ਸ਼ਰਮ ਹਯਾ ਥੀਂ ਆਦਮੀ ਸੀ ਸਣੇ ਜਾਨ ਤੇ ਮਾਲ ਦੇ ਪੁੱਟਿਆ ਜੇ
ਵਾਰਸਸ਼ਾਹ ਫਕੀਰ ਤਾਂ ਨੱਸ ਆਇਆ ਪਿਛਾ ਓਸਦਾ ਕਾਸਨੂੰ ਘੁੱਟਿਆ ਜੇ

ਕਲਾਮ ਸਹਿਤੀ

ਤੈਨੂੰ ਬੜਾ ਹੰਕਾਰ ਹੈ ਜੋਬਨੇ ਦਾ ਖਾਤਰ ਤਲੇ ਨਾ ਕਿਸੇ ਨੂੰ ਲਿਆਉਨਾ ਏਂ
ਜਿਨ੍ਹਾਂ ਜਾਇਓਂ ਤਿਨ੍ਹਾਂ ਦੇ ਨਾਮ ਧਰਨੈਂ ਬੜਾ ਆਪ ਨੂੰ ਗੌੌਂਸ ਸਦਾਉਨਾ ਏਂ
ਹੋਣ ਤ੍ਰੀਮਤਾਂ ਨਹੀਂ ਤੇ ਜੱਗ ਮੁੱਕੇ ਵੱਤ ਕਿਸ ਨੇ ਜੱਗ ਤੇ ਲਿਆਉਨਾ ਏ
ਵਾਂਗ ਮੁਰਦਿਆਂ ਦੇ ਤੇਰੇ ਵਾਲ ਸਿਰ ਦੇ ਰਿੱਛ ਵਾਂਗ ਪਿਆ ਨਜ਼ਰ ਆਉਨਾ ਏਂ
ਅਸਾਂ ਚਿੱਠੀਆਂ ਘੱਲ ਸਦਾਇਓਂ ਤੂੰ ਸਾਥੋਂ ਆਪਣਾ ਆਪ ਛਿਪਾਉਨਾ ਏਂ
ਕਰਾਮਾਤ ਤੇਰੀ ਅਸਾਂ ਢੂੰਡ ਡਿਠੀ ਐਵੇਂ ਸ਼ੇਖੀਆਂ ਪਿਆ ਵਿਖਾਉਨਾ ਏਂ
ਚਾਕ ਸੱਦਕੇ ਬਾਗ਼ ਤੋਂ ਕੱਢ ਛਡੂੰ ਅਤੇ ਹੋਰ ਕੀ ਮੂੰਹੋਂ ਕਢਾਉਨਾ ਏਂ
ਅੰਨ ਖਾਉਨਾ ਏਂ ਰੱਜ ਗੱਧੇ ਵਾਂਗੂੰ ਕਦੇ ਸ਼ੁਕਰ ਬਜਾ ਨਾ ਲਿਆਉਨਾ ਏਂ
ਕੁੜੀਆਂ ਹੱਥ ਸੁਨੇਹੁੜੇ ਘੱਲਿਓ ਨੀ ਕੀ ਅਸਾਂ ਤੋਂ ਫੋਲ ਫੁਲਾਉਨਾ ਏਂ
ਸ਼ੈਤਾਨ ਸ਼ੈਤੂੰਗੜੇ ਯਾਰ ਤੇਰੇ ਸਾਨੂੰ ਮਕਰ ਫਰੇਬ ਦਿਖਾਉਨਾ ਏਂ
ਨੰਗੇ ਫਰਜ਼ ਤੇ ਬਹੁਤ ਵਧਾ ਪਸ਼ਮਾਂ ਖਸਯਤੈਨ ਨੂੰ ਚਾ ਪਲਮਾਉਨਾ ਏਂ
ਯਾਦ ਰੱਬ ਦੀ ਵਿਚ ਨ ਮਹਵ ਹੋਯੋਂ ਐਵੇਂ ਖਲਕ ਨੂੰ ਘੂਰਕੇ ਖਾਉਨਾ ਏਂ
ਇਹ ਨਮਾਜ਼ ਨਾ ਛੁਟੀ ਪੈਗੰਬਰਾਂ ਤੋਂ ਫਰਜ਼ ਵਿਰਤ ਬਜਾ ਨਾ ਲਿਆਉਨਾ ਏਂ
ਛੱਡ ਬੰਦਗੀ ਚੋਰਾਂ ਦਾ ਰਾਹ ਫੜਿਓ ਵਾਰਸਸ਼ਾਹ ਫ਼ਕੀਰ ਸਦਾਉਨਾ ਏਂ

ਕਲਾਮ ਜੋਗੀ

ਬਾਗ ਛੱਡ ਗਏ ਗੋਪੀ ਚੰਦ ਜੇਹੇ ਜ਼ੈਦਾਦ ਫਿਰਔਨ ਕਹਾ ਗਿਆ
ਨੌਸ਼ੇਰਵਾ ਛੱਡ ਬਗਦਾਦ ਟੁਰਿਆ ਓਹ ਭੀ ਆਪਣੀ ਵਾਰ ਲੰਘਾ ਗਿਆ
ਆਦਮ ਛੱਡ ਬਹਿਸ਼ਤ ਦੇ ਬਾਗ ਨੱਠਾ ਭੁੱਲੇ ਵਿੱਸਰੇ ਕਣਕ ਨੂੰ ਖਾ ਗਿਆ

(੨੬੧)

ਫਿਰਔਨ ਖ਼ੁਦਾਅ ਕਹਾਇਕੇ ਤੇ ਮੂਸਾ ਨਾਲ ਉਸ਼ਟੰਡ ਬਣਾ ਗਿਆ
ਨਮਰੂਦ ਸ਼ੱਦਾਦ ਜਹਾਨ ਉੱਤੇ ਦੋਜ਼ਖ ਅਤੇ ਬਹਿੱਸ਼ਤ ਬਣਾ ਗਿਆ
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ ਬੰਨ੍ਹ ਸਿਰੇ ਤੇ ਪੰਡ ਉਠਾ ਗਿਆ
ਮਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ ਮਹਿਖਾਸਰੀ ਹਿੰਦ ਲੁਟਾ ਗਿਆ
ਸੁਲੇਮਾਨ ਸਕੰਦਰੋਂ ਲਾ ਸਫ਼ਰੇ ਸਤਾਂ ਭੂਈਆਂ ਤੇ ਹੁਕਮ ਚਲਾ ਗਿਆ
ਉਹ ਭੀ ਏਸ ਜਹਾਨ ਤੇ ਰਿਹਾ ਨਾਹੀਂ ਜਿਹੜਾ ਆਪ ਖ਼ੁਦਾਅ ਕਹਾ ਗਿਆ
ਮੋਇਆਂ ਬਖ਼ਤ ਨਸਰਾਉ ਤੇ ਚਾੜ੍ਹ ਡੋਲਾ ਸਚੇ ਰੱਬ ਨੂੰ ਤੀਰ ਚਲਾ ਗਿਆ
ਤੇਰੇ ਜਿਹੀਆਂ ਕੀਤੀਆਂ ਹੋਈਆਂ ਨੇ ਤੈਨੂੰ ਚਾ ਕੀ ਬਾਗ਼ ਦਾ ਆ ਗਿਆ
ਹਜ਼ਰਤ ਸਾਲਿਅਰ ਸ਼ੇਖ ਕਨਆਣ ਮੋਏ ਹਜ਼ਰਤ ਜ਼ਿਕਰੀ ਆਤੱਨ ਚਿਰਾ ਗਿਆ
ਵੱਡਾ ਸੋਹਣਾ ਹੁਸਨ ਸੀ ਯੂਸਫੇ ਦਾ ਦਰਸ ਚੰਦ ਦੇ ਵਾਂਗ ਵਿਖਾ ਗਿਆ
ਓਸ ਏਸ ਜਹਾਨ ਤੋਂ ਸਫਰ ਕੀਤੇ ਜੈੈਂਦੇ ਹੱਥ ਲੋਲਾਕ ਹੈ ਆ ਗਿਆ
ਨਬੀ ਖ਼ਾਸ ਖ਼ੁਦਾਅ ਦਾ ਯਾਰ ਆਹਾ ਉਮਰ ਆਜਜ਼ੀ ਨਾਲ ਬਖਸ਼ਾ ਗਿਆ
ਅਜ਼ਾਜੀਲ ਤਕੱਬਰੀ ਖੁਆਰ ਕੀਤਾ ਮਥੇ ਫਿਟਕ ਦਾ ਤਿਲਕ ਲੁਆ ਗਿਆ
ਜੋ ਕੋਈ ਪੀਰ ਪੈਗੰਬਰ ਤੇ ਔਲੀਆ ਸੀ ਸਭ ਖਾਕ ਦੇ ਵਿਚ ਸਮਾ ਗਿਆ
ਐਡਾ ਨਾਲ ਤਕੱਬਰੀ ਬੋਲਨੀਏਂ ਤੈਨੂੰ ਫ਼ਕਰ ਕਿਉਂ ਇੱਤਨਾ ਭਾ ਗਿਆ
ਬਾਗ ਤੁਸਾਂ ਭੀ ਛੱਡ ਕੇ ਜਾਉਨਾ ਏਂ ਕੋਈ ਆ ਏਥੇ ਫੇਰਾ ਪਾ ਗਿਆ
ਵਾਰਸਸ਼ਾਹ ਓਹ ਆਪ ਹੈ ਕਰਨ ਹਾਰਾ ਸਿਰ ਬੰਦਿਆਂ ਦੇ ਗਿਲਾ ਆ ਗਿਆ

ਕਲਾਮ ਸਹਿਤੀ

ਪੰਡ ਝਗੜਿਆਂ ਦੀ ਕਹੀ ਖੋਹਲ ਬੈਠੋਂ ਵੱਡਾ ਮਸਖਰਾ ਏਂ ਗੁੰਡਾ ਬਾਵਲਾ ਦੇ
ਅਸਾਂ ਇੱਕ ਰਸਾਲ ਹੈ ਭਾਲ ਆਂਦੀ ਭਲਾ ਦੱਸ ਖਾਂ ਕੀ ਹੈ ਰਾਵਲਾ ਵੇ
ਉਤੇ ਰੱਖਿਆ ਕੀ ਹੈ ਨਜ਼ਰ ਤੇਰੀ ਗਿਣੇ ਆਪ ਨੂੰ ਬਹੁਤ ਉਤਾਵਲਾ ਵੇ
ਦਸੇ ਬਿਨਾਂ ਨਾ ਜਾਪਦੀ ਜ਼ਾਤ ਤੇਰੀ ਛੜੇ ਬਾਝ ਨਾ ਥੀਉਂਦਾ ਚਾਵਲਾ ਵੇ
ਕੀ ਰੋਕ ਹੈ ਕਾਸਦਾ ਇਹ ਬਾਸਨ ਸਾਨੂੰ ਦਸ ਖਾਂ ਕੀ ਹੈ ਸਾਵਲਾ ਵੇ
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ ਵਾਰਸਸ਼ਾਹ ਨਾ ਹੋ ਉਤਾਵਲਾ ਵੇ

ਕਲਾਮ ਜੋਗੀ

ਕਰਾਮਾਤ ਹੈ ਕਹਿਰ ਦਾ ਨਾਮ ਰੰਨੇ ਕਿਹਾ ਘੱਤਿਓ ਆਣ ਵਸੋਰਿਆ ਈ
ਅਸੀਂ ਸਿੱਧ ਔਲਿਆ ਫ਼ਕੀਰ ਸੱਚੇ ਅਸਾਂ ਖੂਹ ਵਿੱਚ ਝੂਠ ਨੂੰ ਬੋੜਿਆ ਈ
ਕਰੇ ਚਾਵੜਾਂ ਚੀਵੜਾਂ ਨਾਲ ਮਸਤੀ ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ
ਫ਼ਕਰ ਆਖਸਨ ਸੋਈ ਕੁੱਝ ਰੱਬ ਕਰਸੀ ਐਵੇਂ ਜੋਗੀ ਨੂੰ ਜਾ ਵਡੂਰਿਆ ਈ

(੨੬੨)

ਉਤੇ ਪੰਜ ਪੈਸੇ ਰੋਕ ਲਾਗ ਧਰਿਓ ਖੰਡ ਚਾਵਲਾਂ ਦਾ ਥਾਲ ਪੂਰਿਆ ਈ
ਅਗੇ ਲੋਕਾਂ ਨੂੰ ਬਹੁਤ ਡਰਾਉਂਦੀ ਸੈਂ ਰਾਂਝੇ ਸ਼ਾਹ ਤੈਨੂੰ ਹੁਣ ਘੂਰਿਆ ਈ
ਬਾਲਨਾਥ ਅਤੇ ਪੀਰਾਂ ਮਿਹਰ ਕੀਤੀ ਕਰਾਮਾਤ ਦੇ ਨਾਲ ਫੇਰ ਪੂਰਿਆ ਈ
ਸਾਡੀ ਗੱਲ ਤੇ ਸਿਦਕ ਨਾ ਮੂਲ ਕੀਤੋ ਬੇਸਿਦਕ ਹੋ ਕੇ ਸਾਨੂੰ ਦੂਰਿਆ ਈ
ਪਹਿਲਾਂ ਕੌਲ ਦਲੇਰੀ ਦਾ ਬੋਲਕੇ ਜੀ ਵਾਰਸਸ਼ਾਹ ਫ਼ਕੀਰ ਹੁਣ ਝੂਰਿਆ ਈ

ਕਲਾਮ ਸਹਿਤੀ

ਮਗਰ ਤਿੱਤਰਾਂ ਦੇ ਅੰਨ੍ਹਾ ਬਾਜ ਛੁੱਟਾ ਜਾ ਚੰਮੜੇ ਦਾਂਦ ਪਤਾਲੂਆਂ ਨੂੰ
ਅੰਨ੍ਹਾ ਘੱਲਿਆ ਅੰਬ ਅਨਾਰ ਵੇਖਣ ਜਾ ਲਗਾ ਏ ਲੈਣ ਕਚਾਲੂਆਂ ਨੂੰ
ਘਲਿਆ ਫੁੱਲ ਗੁਲਾਬ ਦੇ ਤੋੜ ਲਿਆਵੀਂ ਜਾ ਚੰਮੜੇ ਤੂਤ ਸੰਭਾਲੂਆਂ ਨੂੰ
ਅੰਨ੍ਹਾ ਮੂਹਰੇ ਲਾਯਾ ਕਾਫ਼ਲੇ ਦੇ ਲੁੱਟਵਾਇਆ ਸਾਥ ਦਿਆਂ ਚਾਲੂਆਂ ਨੂੰ
ਨਜ਼ਰ ਕੁੱਝ ਨਾ ਲਈਓਈ ਰਾਵਲਾ ਵੇ ਦਸੇੇਂ ਸੀਰਨੀ ਚਾ ਮਾਠਲੂਆਂ ਨੂੰ
ਖੱਚਰ ਪੋਆਂ ਦੇ ਚਾਲੜੇ ਕਰਨ ਲੱਗੋਂ ਅਸਾਂ ਫਾਟਿਆਂ ਕੁੱਤਿਆਂ ਵਾਲਿਆਂ ਨੂੰ
ਕਰ ਬੰਦਗੀ ਰੱਬ ਦੀ ਕਸਮ ਪਾਵੇਂ ਮਾਫ਼ੀ ਨਹੀਂ ਨਸੀਬ ਝਗੜਾਲੂਆਂ ਨੂੰ
ਲਾਨ੍ਹਤ ਰੱਬਦੀ ਝੂਠਿਆਂ ਜ਼ਾਲਮਾਂ ਤੇ ਰਹਿਮਤ ਸੱਚਿਆਂ ਗੁਸੇ ਦਿਆਂ ਟਾਲਿਆਂ ਨੂੰ
ਭੇਡਾਂ ਵਿੱਚੋਂ ਤੂੰ ਊਠ ਪਛਾਣਨਾ ਏਂ ਚੰਗਾ ਜਾਨਣਾ ਏਂ ਖੰਡ ਉਛਾਲੂਆਂ ਨੂੰ
ਟਿੰਡ ਬਣੇ ਨਾਹੀਂ ਬਾਵੇ ਮਾਘੀਆਂ ਦੇ ਤੇਰੇ ਜੇਹੇ ਭੰਨਾਉਂਦੇ ਤਾਲੂਆਂ ਨੂੰ
ਝੂਠ ਆਂਹਦਿਆਂ ਸ਼ਰਮ ਨਾ ਆਉਂਦੀ ਏ ਚੋਰਾਂ ਯਾਰਾਂ ਤੇ ਠੱਗਾਂ ਉਧਾਲੂਆਂ ਨੂੰ
ਜਾਣਨ ਸਾਰ ਕੀ ਖੰਡ ਦੇ ਲੱਡੂਆਂ ਦੀ ਜੇੜ੍ਹੇ ਖਾਣ ਉਬਾਲਕੇ ਆਲੂਆਂ ਨੂੰ
ਜੇੜ੍ਹੇ ਚਾਲੜੇ ਤੂੰ ਬਣਾ ਬੈਠੌਂ ਮੈਂ ਜਾਣਦੀ ਤੇਰਿਆਂ ਚਾਲਿਆਂ ਨੂੰ
ਇੱਕ ਪਲਕ ਅੰਦਰ ਅਸੀਂ ਲੱਭ ਲਈਏ ਚੁਗਲਖੋਰ ਹਰਾਮ ਨਵਾਲਿਆਂ ਨੂੰ
ਘਰ ਬਾਰ ਤੋਂ ਮਾਰਕੇ ਚੁੱਕ ਦਈਏ ਤੇਰੇ ਜੇਹੇ ਸਾਂਈਆਂ ਝੁੱਗਾ ਗਾਲੂਆਂ ਨੂੰ
ਵਾਰਸਸ਼ਾਹ ਤਨੂੰਰ ਵਿੱਚ ਦੱਬ ਬੈਠਾ ਅੰਨ੍ਹਾ ਘੱਲਿਆ ਰੰਗਨੇ ਸਾਲੂਆਂ ਨੂੰ

ਕਲਾਮ ਜੋਗੀ

ਜਾਹ ਖੋਲ੍ਹਕੇ ਵੇਖ ਜੋ ਸਿਦਕ ਆਵੇ ਕਿਹਾ ਸ਼ੱਕ ਦਿਲ ਆਪਣੇ ਪਾਇਓ ਨੀ
ਕਹਿਆ ਅਸਾਂ ਜੋ ਰੱਬ ਤਹਿਕੀਕ ਕਰਸੀ ਕਿਹਾ ਆਣਕੇ ਮਗਜ਼ ਖਪਾਇਓ ਨੀ
ਜਾਹ ਵੇਖ ਵਿਸ਼ਵਾਸ ਜੇ ਦੂਰ ਹੋਵੇ ਕਿਹਾ ਦਰਦੜਾ ਆਨ ਮਚਾਇਓ ਨੀ
ਸ਼ਕ ਮਿਟੇ ਜੇ ਥਾਲ ਨੂੰ ਖੋਲ੍ਹ ਵੇਖੇੇਂ ਏਥੇ ਮਕਰ ਕੀ ਆਣ ਫੈਲਾਇਓ ਨੀ
ਮੰਜ਼ਲ ਦੂਰ ਤੇ ਔਖੜਾ ਰਾਹ ਜਾਪੇ ਭੱਲਾ ਆਖ ਕਿਉਂ ਭਾਰ ਉਠਾਇਓ ਨੀ
ਵਾਰਸਸ਼ਾਹ ਮੀਆਂ ਕੌਲ ਦੇ ਆਈਓਂ ਏਥੇ ਆਣਕੇ ਫੇਰ ਭੁਲਾਇਓ ਨੀ

(੨੬੩)

ਸਹਿਤੀ ਨੇ ਥਾਲ ਦੇਖਣਾ

ਸਹਿਤੀ ਖੋਲ੍ਹਕੇ ਥਾਲ ਵਿੱਚ ਧਿਆਨ ਕੀਤਾ ਖੰਡ ਚਾਵਲਾਂ ਦਾ ਥਾਲ ਹੋ ਗਿਆ
ਛੁੱਟਾ ਤੀਰ ਫ਼ਕੀਰ ਦੇ ਮੋਜਜ਼ੇ ਦਾ ਵਿੱਚੋਂ ਕੁਫ਼ਰ ਪਾਜੀ ਪਰੇ ਹੋ ਗਿਆ
ਜਿਹੜਾ ਚੱਲਿਆ ਨਿਕਲ ਯਕੀਨ ਆਹਾ ਕਰਾਮਾਤ ਨੂੰ ਦੇਖ ਖਲੋ ਗਿਆ
ਗਰਮ ਗਜ਼ਬ ਦੀ ਆਤਸ਼ੋ ਆਪ ਆਹਾ ਬਰਫ਼ ਕਸਫ਼ ਦੇ ਨਾਲ ਸਮੋ ਗਿਆ
ਜਿਸ ਨਾਲ ਫਕੀਰਾਂ ਦੇ ਅੜੀ ਬੱਧੀ ਓਹ ਆਪਣਾ ਆਪ ਵਿਗੋ ਗਿਆ
ਐਵੇਂ ਡਾਢਿਆਂ ਮਾੜਿਆਂ ਕੇਹਾ ਲੇਖਾ ਓਸ ਖੋਹ ਲਿਆ ਓਹ ਹੋ ਗਿਆ
ਮਰਨ ਵਖਤ ਹੋਯਾ ਸੜ ਖਤਮ ਲੇਖਾ ਜੋ ਕੋਈ ਜੰਮਿਆ ਛੋਹ ਨੇ ਛੋਹ ਗਿਆ
ਵਾਰਸਸ਼ਾਹ ਜੋ ਕੀਮੀਆਂ ਨਾਲ ਛੂਥਾ ਸੋਨਾ ਤਾਂਬਿਓ ਤੁਰਤ ਹੀ ਹੋ ਗਿਆ

ਅਰਜ ਸਹਿਤੀ

ਹੱਥ ਬੰਨ੍ਹਕੇ ਕਰੇ ਸਲਾਮ ਸਹਿਤੀ ਦਿਲੋਂ ਜਾਨ ਥੀਂ ਚੇਲੜੀ ਤੇਰੀਆਂ ਮੈਂ
ਮੇਰਾ ਬਾਪ ਨਾ ਮਾਂ ਨਾ ਭੈਣ ਭਾਈ ਨਾ ਕੋਈ ਖਸਮ ਤੇ ਨਾਹੀ ਸਹੇਰੀਆਂ ਮੈਂ
ਕਰਾਂ ਬਾਂਦੀਆਂ ਵਾਂਗ ਬਜਾਂ ਖਿਦਮਤ ਨਿੱਤ ਪਾਉਂਦੀ ਰਹਾਂਗੀ ਫੇਰੀਆਂ ਮੈਂ
ਪੀਰ ਸੱਚਦਾ ਅਸਾਂ ਤਹਿਕੀਕ ਜਾਤਾ ਨਾਲ ਸਿਦਕ ਮੁਰੀਦ ਹਾਂ ਤੇਰੀਆਂ ਮੈਂ
ਕਰਾਮਾਤ ਤੇਰੀ ਉਤੇ ਸਿਦਕ ਕੀਤਾ ਤੇਰੇ ਹੁਕਮ ਦੇ ਨਸਫ਼ ਨੇ ਘੇਰੀਆਂ ਮੈਂ
ਸਾਡੀ ਜਾਨ ਤੇ ਮਾਲ ਤੇ ਹੀਰ ਤੇਰੀ ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ
ਅਗੇ ਭੁੱਲ ਕੇ ਬੋਲ ਮੈਂ ਬੋਲ ਬੈਠੀ ਹੁਣ ਹੱਕ ਹਕਾਇਤਾਂ ਛੇੜੀਆਂ ਮੈਂ
ਤੇਰਾ ਸ਼ਾਨ ਸ਼ੌਕਤ ਨਾਲ ਫ਼ੈਜ਼ ਦੌਲਤ ਅਜ ਤੋਲਿਆ ਘੱਤ ਪੰਜ ਸੇਰੀਆਂ ਮੈਂ
ਅਸਾਂ ਕਿਸੇ ਦੀ ਗੱਲ ਨਾ ਕਦੀ ਮੰਨੀ ਤੇਰੇ ਇਸਮ ਆਜ਼ਮ ਕੁਫ਼ਰੋਂ ਫੇਰੀਆਂ ਮੈਂ
ਇੱਕ ਫ਼ਕਰ ਅਲਾਹ ਦਾ ਰੱਖ ਤਕਵਾ ਹੋਰ ਢਾ ਬੈਠੀ ਸੱਭੇ ਢੇਰੀਆਂ ਮੈਂ
ਮੈਨੂੰ ਕਸ਼ਫ਼ ਵਿਖਾ ਕੇ ਮੋਹ ਲਿਆ ਤੇਰੇ ਇਸ਼ਕ ਫ਼ਿਰਾਕ ਨੇ ਘੇਰੀਆਂ ਮੈਂ
ਪੂਰੀ ਨਾਲ ਹਿਸਾਬ ਦੇ ਹੋ ਸੱਕਾਂ ਵਾਰਸਸ਼ਾਹ ਕੀ ਕਰਾਂ ਦਲੇਰੀਆਂ ਮੈਂ

ਕਲਾਮ ਜੋਗੀ

ਘਰ ਆਪਣੇ ਚਾ ਚਵਾ ਕਰਕੇ ਆਖ ਨਾਗਨੀ ਵਾਂਗ ਕਿਉਂ ਸੂਕੀਏਂ ਨੀ
ਨਾਲ ਜੋਗੀਆਂ ਮੋਰਚਾ ਪਾਇਆ ਈ ਰੱਜੇ ਜੱਟ ਵਾਂਗੂੰ ਵੱਡੀ ਭੂਕੀਏਂ ਨੀ
ਜਦੋਂ ਬੰਨ੍ਹ ਝੇੜੇ ਥੱਕ ਹੁੱਟ ਰਹੀਏਂ ਜਾ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ
ਕੱਢ ਗਾਲ੍ਹੀਆਂ ਸਣੇ ਰਵੇਲ ਬਾਂਦੀ ਘਿੰਨ ਮੋਹਲੀਆਂ ਅਸਾਂ ਤੇ ਘੂਕੀਏਂ ਨੀ
ਭਲੋ ਭਲੀ ਜਾਂ ਡਿੱਠਿਓ ਆਸ਼ਕਾਂ ਨੂੰ ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ
ਵਾਰਸਸ਼ਾਹ ਤੋਂ ਪੁੱਛ ਲੈ ਬੰਦਗੀ ਨੂੰ ਰੂਹ ਸਾਜ ਕਲਬੂਤ ਵਿਚ ਫੂਕੀਏਂ ਨੀ

(੨੬੪)

ਸਹਿਤੀ ਨੇ ਜੋਗੀ ਅਗੇ ਅਰਜ਼ ਕਰਨੀ

ਸਾਨੂੰ ਬਖਸ਼ ਅਲਾਹ ਦੇ ਨਾਮ ਮੀਆਂ ਸਾਥੋਂ ਭੁੱਲਿਆਂ ਇਹ ਗੁਨਾਹ ਹੋਯਾ
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲੇ ਧੁਰੋਂ ਆਦਮੋ ਭੁੱਲਣਾ ਰਾਹ ਹੋਯਾ
ਆਦਮ ਭੁੱਲ ਕੇ ਕਣਕ ਨੂੰ ਖਾ ਬੈਠਾ ਝੱਟ ਜੰਨਤੋਂ ਹੁਕਮ ਫ਼ਨਾਹ ਹੋਯਾ
ਸ਼ੈਤਾਨ ਉਸਤਾਦ ਫਰਿਸ਼ਤਿਆਂ ਦਾ ਭੁੱਲਾ ਸਿਜਦਿਓਂ ਕਿਬਰ ਦੇ ਰਾਹ ਹੋਯਾ
ਅੱਲਾ ਸੱਚ ਨੱਬੀ ਬਰਹੱਕ ਮੀਆਂ ਏਸ ਕੌਲ ਦਾ ਰੱਬ ਗਵਾਹ ਹੋਯਾ
ਮੁਢੋਂ ਰੂਹ ਭੁੱਲਾ ਕੌਲ ਦੇ ਵੜਿਆ ਜੁਸਾ ਛੱਡ ਕੇ ਅੰਤ ਫ਼ਨਾਹ ਹੋਯਾ
ਕਾਰੂੰ ਭੁੱਲ ਜ਼ਕਾਤ ਥੀਂ ਸ਼ੂਮ ਹੋਯਾ ਬਾਹਦ ਓਸ ਤੇ ਕਹਿਰ ਅਲਾਹ ਹੋਯਾ
ਭੁੱਲ ਜ਼ਿਕਰੀਏ ਲਈ ਪਨਾਹ ਰੁੱਖੋਂ ਆਰੀ ਨਾਲ ਉਹ ਚੀਰ ਦੋਫਾਹ ਹੋਯਾ
ਹਜ਼ਰਤ ਸ਼ੇਖ ਸੁਲੇਮਾਨ ਨੇ ਸੂਰ ਚਾਰੇ ਮਨਸੂਰ ਫਿਲਫੌਨ ਤਬਾਹ ਹੋਯਾ
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ ਲੋਕਾਂ ਵਿੱਚ ਮੀਆਂ ਵਾਰਸਸ਼ਾਹ ਹੋਯਾ

ਕਲਾਮ ਜੋਗੀ

ਘਰ ਪੇਈਅੜੇ ਬੜੀ ਹਵਾ ਤੈਨੂੰ ਦਿਤੀਓ ਛਿਬੀਆਂ ਨਾਲ ਅੰਗੁਠਿਆਂ ਦੇ
ਅੰਤ ਸੱਚ ਦਾ ਸੱਚ ਹੀ ਨਿੱਤਰੇਗਾ ਕੋਈ ਦੇਸ ਨਾ ਵੱਸਦੇ ਝੂਠਿਆਂ ਦੇ
ਜੇ ਤੂੰ ਮਾਰਿਆ ਅਸਾਂ ਨੇ ਸਬਰ ਕੀਤਾ ਨਹੀਂ ਜਾਣਦੇ ਦਾਓ ਇਹ ਘੂਠਿਆਂ ਦੇ
ਜੱਟੀ ਹੋ ਫ਼ਕੀਰਾਂ ਦੇ ਨਾਲ ਲੜੀਏਂ ਛੰਨਾ ਭੇੜਿਓ ਈ ਨਾਲ ਠੂਠਿਆਂ ਦੇ
ਓੜਕ ਖਿੱਚ ਘਸੀਟ ਕੇ ਲਿੰਗ ਗੋਡੇ ਆਈਓਂ ਇਸ਼ਕ ਦੇ ਰਾਹ ਧਰੂਠਿਆਂ ਦੇ
ਨਾਲ ਆਕੜਾਂ ਦੇ ਗੱਲਾਂ ਆਖਦੀ ਸੈਂ ਸੁਖਨ ਸੁਣੇ ਨੀ ਝੂਠਿਆਂ ਮੂਠਿਆਂ ਦੇ
ਸਾਨੂੰ ਬੋਲੀਆ ਮਾਰਕੇ ਨਿੰਦ ਦੀ ਸੈਂ ਮੂੂੰਹ ਡਿੱਠਿਓ ਟੁੱਕਰਾਂ ਜੂਠਿਆਂ ਦੇ
ਵਾਰਸਸ਼ਾਹ ਫਕੀਰ ਨੂੰ ਛੇੜਦੀ ਸੈਂ ਡਿੱਠੇ ਮੌਜਜ਼ੇ ਇਸ਼ਕ ਦੇ ਲੂਠਿਆਂ ਦੇ

ਆਜਜ਼ੀ ਸਹਿਤੀ

ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਸਾਥੋਂ ਚੰਗੇ ਚੰਗੇਰੜੇ ਭੁੱਲ ਗਏ
ਭਾਈਆਂ ਐਬ ਕੀ ਡਿਠਾ ਸੀ ਯੂਸਫੇ ਦਾ ਸੁਟ ਖੂਹ ਵਿਚ ਓਸਨੂੰ ਜੁੱਲ ਗਏ
ਯੂਸਫ ਭੁੱਲਕੇ ਹੁਸਨ ਦਾ ਮਾਨ ਕੀਤਾ ਸੂਤਰ ਅਟੀਆਂ ਦੇ ਨਾਲ ਤੁੱਲ ਗਏ
ਬਲਅਮਬਰਉਰ ਜਿਹੇ ਬਹੁਤ ਜ਼ੁਹਦ ਕਰਦੇ ਇੱਕ ਗੱਲ ਤੋਂ ਭੁੱਲ ਕੇ ਰੁੱਲ ਗਏ
ਫੱਕਰ ਮਿਹਰ ਕਰਦੇ ਐਬਾਂ ਵਾਲਿਆਂ ਤੇ ਜਦੋਂ ਫਜ਼ਲ ਦੇ ਝੇਲੜੇ ਝੁੱਲ ਗਏ
ਫੜਿਆ ਦਾਮਨ ਪਾਕ ਰਸੂਲ ਦਾ ਜਾਂ ਵਾਰਸਸ਼ਾਹ ਦੇ ਦੀਦੜੇ ਖੁੱਲ੍ਹ ਗਏ

ਕਲਾਮ ਸ਼ਾਇਰ

ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ ਹੱਕ ਤਿਨ੍ਹਾਂ ਦਾ ਖੂਬ ਮਾਮੂਲ ਕੀਤਾ

(੨੬੫)

ਜਦੋਂ ਮੁਸ਼ਰਕਾ ਆਨ ਕਬੂਲ ਕੀਤਾ ਤਦੋਂ ਚੰਨ ਦੋ ਖੰਨ ਰਸੂਲ ਕੀਤਾ
ਮੈਥੋਂ ਸੁਣੀ ਤੂੰ ਕਮਲੀਏ ਸਹਿਤੀਏ ਨੀ ਝੇੜਾ ਤੂੰ ਕਿਉਂ ਅਜ਼ਰ ਤਤੂਲ ਕੀਤਾ
ਖ਼ਾਤਰ ਨਬੀ ਦੀ ਸੱਭ ਤਹਿਕੀਕ ਹੋਯਾ ਅੰਦਰ ਸ਼ਾਨ ਕੁਰਾਨ ਨਜ਼ੂਲ ਕੀਤਾ
ਕੱਢ ਪੱਥਰੋਂ ਊਠਨੀ ਰੱਬ ਸੱਚੇ ਕਰਾਮਾਤ ਪੈਗੰਬਰੀ ਮੂਲ ਕੀਤਾ
ਵਾਰਸਸ਼ਾਹ ਜਾਂ ਕਸ਼ਫ ਵਿਖਾ ਦਿੱਤਾ ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ

ਹੀਰ ਨੂੰ ਮਿਲਣ ਵਾਸਤੇ ਜੋਗੀ ਦਾ ਸਹਿਤੀ ਅਗੇ ਸਵਾਲ ਕਰਨਾ

ਫਿਰੇਂ ਜੋਸ਼ ਦੀ ਭਰੀ ਤੇ ਚੜ੍ਹੀ ਸਾਣੇ ਆ ਟਲੀਂ ਨੀ ਮੁੰਡੀਏ ਵਾਸਤਾ ਈ
ਮੈਨੂੰ ਸਾੜਕੇ ਇਸ਼ਕ ਕਬਾਬ ਕੀਤਾ ਸੜ ਗਿਆਊਂ ਲੁੁੰਡੀਏ ਵਾਸਤਾ ਈ
ਮੈਂ ਭੀ ਇਸ਼ਕ ਪਿੱਛੇ ਮਹੀਂ ਚਾਰੀਆਂ ਸਨ ਹੱਥ ਪਕੜਕੇ ਖੁੰਡੀਏ ਵਾਸਤਾ ਈ
ਲਿਆ ਹੀਰ ਨੂੰ ਤੁਰਤ ਮੁਰਾਦ ਪਾਵੇਂ ਕਰ ਲੈ ਦਰਸ਼ਨੀ ਹੁੰਡੀਏ ਵਾਸਤਾ ਈ
ਮਰਦ ਮਾਰ ਮਕਾਰਨੇ ਜੰਗ ਬਾਜੇ ਮਾਨ ਮੱਤੀਏ ਗੁੰਡੀਏ ਵਾਸਤਾ ਈ
ਬਖਸ਼ੀ ਸੱਭ ਗੁਨਾਹ ਤਕਸੀਰ ਤੇਰੀ ਲਿਆ ਹੀਰ ਨੂੰ ਨੱਢੀਏ ਵਾਸਤਾ ਈ
ਇਤਫਾਕ ਦੇ ਨਾਲ ਫਕੀਰ ਮਾਰੇ ਹੀਰ ਸਿਆਲ ਦੀ ਜੁੰਡੀਏ ਵਾਸਤਾ ਈ
ਕੋਈ ਹੋਰ ਫਸਾਦ ਜਗਾਉਨਾ ਈਂ ਅਨੀ ਭਾਰੀਏ ਗੁੰਡੀਏ ਵਾਸਤਾ ਈ
ਆਖੀਂ ਮੱਝੀਆਂ ਦਾ ਛੇੜੂ ਸਦਦਾ ਏ ਜੀਦ੍ਹੀ ਹੈਂ ਤੂੰ ਖੁੰਡੀਏ ਵਾਸਤਾ ਈ
ਵਾਰਸਸ਼ਾਹ ਸਮਝਾਇਕੇ ਜੱਟੜੀ ਨੂੰ ਲਾਹ ਦਿਲੇ ਦੀ ਘੁੰਡੀਏ ਵਾਸਤਾ ਈ

ਕਲਾਮ ਸਹਿਤੀ

ਜੋ ਕੁਝ ਤੁਸੀਂ ਫਰਮਾਂਦੇ ਸੋ ਜਾ ਆਖਾਂ ਦਿੱਲ ਜਾਨ ਥੀਂ ਚੇਲੜੀ ਹੋਈ ਆਂ ਮੈਂ
ਤੈਨੂੰ ਪੀਰ ਜੀ ਭੁੱਲਕੇ ਬੁਰਾ ਬੋਲੀ ਭੁੱਲੀ ਵਿਸਰੀ ਆਣ ਵਿਗੋਈਆਂ ਮੈਂ
ਤੇਰੀ ਪਾਕ ਜ਼ਬਾਨ ਦਾ ਹੁਕਮ ਲੈਕੇ ਕਾਸਟ ਹੋਇਕੇ ਆਣ ਖਲੋਈਆਂ ਮੈਂ
ਪਹਿਲਾਂ ਸੁਖਨ ਅਵੱਲੜੇ ਬੋਲ ਕੇ ਤੇ ਸ਼ਰਮਸਾਰ ਸ਼ਰਮਿੰਦੜੀ ਹੋਈਆਂ ਮੈਂ
ਖਾਹ ਰੋਟੀਆਂ ਬਾਗ ਵਿੱਚ ਰਖ ਡੇਰਾ ਲੈ ਕੇ ਹੀਰ ਜਾਣੀ ਹਾਜ਼ਰ ਹੋਈਆਂ ਮੈਂ
ਵਾਰਸਸ਼ਾਹ ਦੇ ਮੋਜਜ਼ੇ ਸਾਫ ਕੀਤਾ ਨਹੀਂ ਮੁੱਢ ਦੀ ਵਡੀ ਬਦਖੋਈਆਂ ਮੈਂ

ਸਹਿਤੀ ਦੀ ਮਾਰਫਤ ਜੋਗੀ ਦਾ ਹੀਰ ਨੂੰ ਪੈਗਾਮ

ਲੈ ਆ ਹੀਰ ਸਿਆਲ ਸੋ ਦੀਦ ਕਰੀਏ ਆ ਜਾਹ ਓ ਦਿਲਬਰਾ ਵਾਸਤਾ ਈ
ਜਾ ਕੇ ਆਖ ਰਾਂਝਾ ਤੈਨੂੰ ਯਾਦ ਕਰਦਾ ਘੁੰਡ ਲਾਹ ਓ ਦਿਲਬਰਾ ਵਾਸਤਾ ਈ
ਅਸਾਂ ਆਜਜ਼ਾਂ ਕੀ ਤਕਸੀਰ ਕੀਤੀ ਤੇ ਗੁਨਾਹ ਓ ਦਿਲਬਰਾ ਵਾਸਤਾ ਈ
ਸਾਨੂੰ ਮਿਹਰ ਦੇ ਨਾਲ ਵਿਖਾਲ ਸੂਰਤ ਮੁੱਖ ਮਾਹ ਓ ਦਿਲਬਰਾ ਵਾਸਤਾ ਈ
ਜ਼ੁਲਫ਼ ਨਾਗ ਵਾਂਗੂੰ ਕੁੰਡਲ ਘੱਤ ਬੈਠੀ ਗਲੋਂ ਲਾਹ ਓ ਦਿਲਬਰਾ ਵਾਸਤਾ ਈ

(੨੬੬)

ਦਿੱਨ ਰਾਤ ਨਾ ਜੋਗੀ ਨੂੰ ਟਿਕਨ ਦੇਂਦੀ ਤੇਰੀ ਚਾਹ ਓ ਦਿਲਬਰਾ ਵਾਸਤਾ ਈ
ਤੈਨੂੰ ਹਾਰ ਸ਼ਿੰਗਾਰ ਘਰ ਬਾਰ ਚੰਗਾ ਮੈਂ ਤਬਾਹ ਓ ਦਿਲਬਰਾ ਵਾਸਤਾ ਈ
ਨੋਕਾਂ ਨੈਣਾਂ ਦੀਆਂ ਕਾਲਜਾ ਸਲਿਆ ਏ ਲਾਹ ਫਾਹ ਓ ਦਿਲਬਰਾ ਵਾਸਤਾ ਈ
ਲੋੜ੍ਹ ਲੁੱਟਿਆ ਨੈਣਾਂ ਦੀ ਸਾਂਗ ਦੇ ਕੇ ਲੋੜ ਜਾਹ ਓ ਦਿਲਬਰਾ ਵਾਸਤਾ ਈ
ਪੈਰੀਂ ਪਿਆਂ ਨੂੰ ਮਾਰਦਾ ਲੱਤ ਉੱਤੋਂ ਬੇ ਪਰਵਾਹ ਓ ਦਿਲਬਰਾ ਵਾਸਤਾ ਈ
ਗੱਲ ਕੱਪੜਾ ਇਸ਼ਕ ਦੇ ਕੁੱਠਿਆਂ ਦੇ ਮੂੰਹ ਘਾਹ ਓ ਦਿਲਬਰਾ ਵਾਸਤਾ ਈ
ਸਿਰ ਸਦਕਾ ਜਾਨ ਹੈ ਅਸਾਂ ਦੀ ਓਏ ਸੁਣੀ ਆਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਸਿਰੇ ਸਵਾਹ ਪਾਈ ਸੀਨੇ ਭਾਹ ਓ ਦਿਲਬਰਾ ਵਾਸਤਾ ਈ
ਮਾਲ ਜੀਉ ਤੇਰੇ ਉੱਤੋਂ ਵਾਰਿਆ ਏ ਸੱਧਰ ਲਾਹ ਓ ਦਿਲਬਰਾ ਵਾਸਤਾ ਈ
ਮੇਹਣਾ ਕੁੱਲ ਜਹਾਨ ਦਾ ਹੈ ਮੈਨੂੰ ਮਗਰੋਂ ਲਾਹ ਓ ਦਿਲਬਰਾ ਵਾਸਤਾ ਈ
ਦਿਲ ਤਰਸਦਾ ਏ ਤੇਰੇ ਵੇਖਣੇ ਨੂੰ ਹਰ ਸਾਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਮੁੰਦਰਾਂ ਪਾਈਆਂ ਨੇ ਬੁੰਦੇ ਲਾਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਅਸਾਂ ਉਜਾੜ ਮੱਲੀ ਦੱਸੀਂ ਰਾਹ ਓ ਦਿਲਬਰਾ ਵਾਸਤਾ ਈ
ਤੇਰੀ ਖਾਤਰਾਂ ਅਸਾਂ ਨੇ ਮੁੱਖੜੇ ਤੇ ਮਲੀ ਸੁਆਹ ਓ ਦਿਲਬਰਾ ਵਾਸਤਾ ਈ
ਵਾਂਗ ਲੱਕੜੀ ਸੁੱਕਿਆ ਤੱਨ ਮੇਰਾ ਕਰ ਨਿਗਾਹ ਓ ਦਿਲਬਰਾ ਵਾਸਤਾ ਈ
ਤੇਰੇ ਇਸ਼ਕ ਫਿਰਾਕ ਨੇ ਘੇਰ ਆਂਦਾ ਆ ਛਡਾ ਓ ਦਿਲਬਰਾ ਵਾਸਤਾ ਈ
ਮੈਨੂੰ ਆਸਰਾ ਨਾ ਹਰਗਿਜ਼ ਹੋਰ ਕੋਈ ਲਾਈਂ ਵਾਹ ਓ ਦਿਲਬਰਾ ਵਾਸਤਾ ਈ
ਕੋਈ ਘੱਲ ਸੁਨੇਹੜਾ ਅਸਾਂ ਤਾਈਂ ਵੇਖਾਂ ਰਾਹ ਓ ਦਿਲਬਰਾ ਵਾਸਤਾ ਈ
ਹਾਇ ਹਾਇ ਕੂਕਾਂ ਤੇਰੇ ਹਿਜਰ ਅੰਦਰ ਉੱਭੇ ਸਾਹ ਓ ਦਿਲਬਰਾ ਵਾਸਤਾ ਈ
ਹਾਲ ਆਪਣਾ ਕਿੱਸ ਨੂੰ ਜਾ ਦੱਸਾਂ ਖੈਰ ਖਾਹ ਓ ਦਿਲਬਰਾ ਵਾਸਤਾ ਈ
ਦਾਗ਼ ਤੇਰੀ ਜੁਦਾਈ ਦਾ ਵਿੱਚ ਸੀਨੇ ਆਹ ਆਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਅਸੀਂ ਫ਼ਕੀਰ ਹੋਏ ਤੂੰ ਗਵਾਹ ਓ ਦਿਲਬਰਾ ਵਾਸਤਾ ਈ
ਇੱਕੇ ਆਪ ਆਵੀਂ ਵਿੱਚ ਬਾਗ਼ ਇੱਕੇ ਘਰ ਲੈ ਜਾਹ ਓ ਦਿਲਬਰਾ ਵਾਸਤਾ ਈ
ਤੇਰੇ ਨੈਣਾਂ ਨੇ ਮਾਰ ਖ਼ੁਆਰ ਕੀਤਾ ਤੇ ਤਬਾਹ ਓ ਦਿਲਬਰਾ ਵਾਸਤਾ ਈ
ਅਸੀਂ ਬਹੁਤ ਹੈਰਾਨ ਲਾਚਾਰ ਹੋਏ ਮੇਰੇ ਸ਼ਾਹ ਓ ਦਿਲਬਰਾ ਵਾਸਤਾ ਈ
ਤੇਰੀ ਚਾਲ ਚਕੋਰ ਤੇ ਛੈਲ ਸੁੰਦਰ ਪਵੀਂ ਰਾਹ ਓ ਦਿਲਬਰਾ ਵਾਸਤਾ ਈ
ਤੇਰੀ ਯਾਦ ਜਲਾਂਵਦੀ ਤੱਨ ਮੇਰਾ ਛੇਤੀ ਆ ਓ ਦਿਲਬਰਾ ਵਾਸਤਾ ਈ
ਤੇਰੀ ਲਟਕ ਦੀ ਮਟਕ ਹੈ ਅਜਬ ਫੱਬੀ ਵਾਹ ਵਾਹ ਓ ਦਿਲਬਰਾ ਵਾਸਤਾ ਈ

(੨੬੭)

ਠਾਠਾਂ ਮਾਰਦਾ ਇਸ਼ਕ ਦਰਯਾ ਕਿਸ਼ਤੀ ਮਲੇ ਰਾਹ ਓ ਦਿਲਬਰਾ ਵਾਸਤਾ ਈ
ਤੇਰੇ ਇਸ਼ਕ ਨੇ ਮਾਰ ਬੇਚੈਨ ਕੀਤਾ ਝੁੰਡ ਲਾਹ ਓ ਦਿਲਬਰਾ ਵਾਸਤਾ ਈ
ਮੈਨੂੰ ਨਾਂਹ ਕਰਾਰ ਅਰਾਮ ਆਵੇ ਮਿਲ ਜਾਹ ਓ ਦਿਲਬਰਾ ਵਾਸਤਾ ਈ
ਸੀਨਾ ਸਾਂਗ ਫ਼ਿਰਾਕ ਨੇ ਪਾੜ ਦਿੱਤਾ ਸੀਵੀਂ ਘਾਹ ਓ ਦਿਲਬਰਾ ਵਾਸਤਾ ਈ‘
ਤੇਰੇ ਇਸ਼ਕ ਦੇ ਢੋਲਾਂ ਦੀ ਬੰਬ ਬੋਲੀ ਧ੍ਰਾਹ ਧ੍ਰਾਹ ਓ ਦਿਲਬਰਾ ਵਾਸਤਾ ਈ
ਜੇੜ੍ਹਾ ਬੂਟਾ ਸੀ ਆਸ ਉਮੈਦ ਵਾਲਾ ਲੱਗੀ ਢਾਹ ਓ ਦਿਲਬਰਾ ਵਾਸਤਾ ਈ
ਪਰਦਾ ਇਸ਼ਕ ਨੇ ਨੰਗ ਨਮੂਜ਼ ਵਾਲਾ ਲਿਆ ਲਾਹ ਓ ਦਿਲਬਰਾ ਵਾਸਤਾ ਈ
ਤੋਪਾਂ ਦਗਦੀਆਂ ਹਿਜ਼ਰ ਦੇ ਪੈਣ ਗੋਲੇ ਠਾਹ ਠਾਹ ਓ ਦਿਲਬਰਾ ਵਾਸਤਾ ਈ
ਤੇਰੇ ਹੋਠਾਂ ਦੀ ਸੁਰਖੀ ਹੈ ਅਜਬ ਸੋਹਣੀ ਦਿੱਖਲਾ ਓ ਦਿਲਬਰਾ ਵਾਸਤਾ ਈ
ਤੇਰੀ ਛਾਲ ਛਣਕ ਖ਼ਲ ਖ਼ਾਲ ਪਿਆਰੇ ਪਾਏ ਫਾਹ ਓ ਦਿਲਬਰਾ ਵਾਸਤਾ ਈ
ਮੈਨੂੰ ਅੱਗ ਜੁਦਾਈ ਨੇ ਭੰਨਿਆ ਏਂ ਲੂੰਬਾ ਡਾਹ ਓ ਦਿਲਬਰਾ ਵਾਸਤਾ ਈ
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ ਮਿੱਲ ਜਾਹ ਓ ਦਿਲਬਰਾ ਵਾਸਤਾ ਈ
ਘਰ ਬਾਰ ਵਿਸਾਰ ਫ਼ਕੀਰ ਕੀਤਾ ਤੇਰੀ ਚਾਹ ਓ ਦਿਲਬਰਾ ਵਾਸਤਾ ਈ
ਮੰਗਣ ਗਿਆਂ ਨੂੰ ਮਾਰ ਕੇ ਕੱਢਿਉਈ ਇਹ ਕੀ ਰਾਹ ਓ ਦਿਲਬਰਾ ਵਾਸਤਾ ਈ
ਤੈਨੂੰ ਛੱਡ ਕੇ ਦੱਸ ਮੈਂ ਜਾਂ ਕਿਥੇ ਨਾ ਤਰਸਾ ਓ ਦਿਲਬਰਾ ਵਾਸਤਾ ਈ
ਜਿਨ੍ਹਾਂ ਯਾਰ ਨੂੰ ਦਿਲੋਂ ਵਿਸਾਰਿਆ ਏ ਓ ਗੁਮਰਾਹ ਓ ਦਿਲਬਰਾ ਵਾਸਤਾ ਈ
ਜਾਨ ਲੱਬਾਂ ਤੇ ਆਇਕੇ ਅਟਕ ਰਹੀ ਕਾਹਲਾ ਸਾਹ ਓ ਦਿਲਬਰਾ ਵਾਸਤਾ ਈ
ਰੰਗ ਜ਼ਰਦ ਦੱਮ ਸਰਦ ਤੇ ਲਹੂ ਨੈਣੀ ਵਾਹ ਵਾਹ ਓ ਦਿਲਬਰਾ ਵਾਸਤਾ ਈ
ਯਾਦ ਕਰੀਂ ਉਹ ਕੌਲ ਕਰਾਰ ਪਹਿਲੇ ਹੁਣ ਨਿਬਾਹ ਓ ਦਿਲਬਰਾ ਵਾਸਤਾ ਈ
ਵਾਰਸਸ਼ਾਹ ਨਮਾਜ਼ ਦਾ ਫਰਜ਼ ਵੱਡਾ ਸਿਰੋਂ ਲਾਹ ਓ ਦਿਲਬਰਾ ਵਾਸਤਾ ਈ

ਜੋਗੀ ਦਾ ਸਹਿਤੀ ਨੇ ਕਹਿਣਾ ਮੰਨਣਾ

ਸਣੇ ਸੋਹਣੀ ਮੋਹਣੀ ਹੰਸ ਰਾਣੀ ਮਿਰਗ ਮੋਹਣੀ ਜਾ ਕੇ ਘੱਲਨੀ ਹਾਂ
ਤੇਰੀਆਂ ਪੀਰੀਆਂ ਅਜ਼ਮਤਾਂ ਵੇਖਕੇ ਮੈਂ ਬਾਂਦੀ ਹੋ ਕੇ ਘਰਾਂ ਨੂੰ ਚੱਲਨੀ ਹਾਂ
ਪੀਰੀ ਪੀਰ ਦੀ ਵੇਖ ਮੁਰੀਦ ਹੋਈ ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ
ਦਿਲੋਂ ਸਾਫ਼ ਹੋ ਕੇ ਤੇਰੇ ਪੈਰ ਪਕੜੇ ਹੁਣ ਹੋ ਮੁਰੀਦਨੀ ਚੱਲਨੀ ਹਾਂ
ਮੈਨੂੰ ਮਿਲੇ ਮੁਰਾਦ ਤਾਂ ਜੀਉਨੀ ਹਾਂ ਕਰੋ ਬਖਸ਼ਸ਼ਾਂ ਤਾਂ ਏਥੋਂ ਹੱਲਨੀ ਹਾਂ
ਏਸ ਇਸ਼ਕ ਮੁਰਾਦ ਖੁਆਰ ਕੀਤਾ ਉਹ ਮਲੰਗ ਤੇ ਮੈਂ ਮਲੰਗਨੀ ਹਾਂ
ਘਰ ਬਾਰ ਨੂੰ ਛੱਡ ਮੁਰੀਦ ਹੋਈ ਤੇਰੇ ਜੋਗ ਦੀਆਂ ਸੇਲ੍ਹੀਆਂ ਸੱਲਨੀ ਹਾਂ

(੨੬੮)

ਮੈਨੂੰ ਮੇਲ ਮੁਰਾਦ ਬਲੋਚ ਸਾਈਆਂ ਤੇਰੇ ਪੈਰ ਮੈਂ ਆਣ ਕੇ ਮੱਲਨੀ ਹਾਂ
ਓਹਦੇ ਨਾਮ ਦਾ ਸ਼ੌਕ ਹੈ ਦਿਨੇ ਰਾਤੀ ਵਾਂਗ ਸੀਖ ਕਬਾਬ ਤੇ ਤੱਲਨੀ ਹਾਂ
ਵਾਰਸਸ਼ਾਹ ਕਰ ਤਰਕ ਬੁਰਿਆਈਆਂ ਦੀ ਦਰਬਾਨ ਅਲਾਹ ਦਾ ਮੱਲਨੀ ਹਾਂ

ਕਲਾਮ ਜੋਗੀ

ਸੁਣ ਸਹਿਤੀਏ ਨੀ ਘਰ ਮਾਪਿਆਂ ਦੇ ਹੋਣ ਕੁਆਰੀਆਂ ਢਾਕ ਮਰੋੜੀਆਂ ਨੀ
ਜਿਨ੍ਹਾਂ ਖੈਰ ਫ਼ਕੀਰ ਤੋਂ ਹੱਥ ਰੋਕੇ ਉਨ੍ਹਾਂ ਕਦੀ ਨਾ ਦੌਲਤਾਂ ਜੋੜੀਆਂ ਨੀ
ਹੱਕ ਗੁਰਾਂ ਪੀਰਾਂ ਮੰਦਾ ਓਹ ਬੋਲਣ ਮਤਾਂ ਜਿਨ੍ਹਾਂ ਦੀਆਂ ਰੱਬ ਨੇ ਬੋੜੀਆਂ ਨੀ
ਤੇਰੇ ਵਰਗੀਆਂ ਕਿਤਨੀਆਂ ਸਹਿਤੀਏ ਨੀ ਵਾਰਸਸ਼ਾਹ ਹੋਰਾਂ ਸੱਭ ਮੋੜੀਆਂ ਨੀ

ਕਲਾਮ ਸਹਿਤੀ

ਗਲਾਂ ਕਰਨ ਸੰਦੀ ਨਹੀਂ ਜਾ ਕਾਈ ਸੁਰਤ ਫ਼ਕਰ ਅਗੇ ਤੋਬਾ ਕਰਨੀਆਂ ਮੈਂ
ਬਾਣਾ ਰਬ ਦਾ ਜੋ ਸੂਰਤ ਫ਼ਕਰ ਦੀਏ ਹੁਕਮ ਫ਼ਕਰ ਦਾ ਸਿਰ ਤੇ ਧਰਨੀਆਂ ਮੈਂ
ਸੌਣ ਬਹਿਣ ਅਰਾਮ ਹਰਾਮ ਹੋਯਾ ਦੁੱਖ ਬਾਝ ਮੁਰਾਦ ਤੇ ਜਰਨੀਆਂ ਮੈਂ
ਅੱਠੇ ਪਹਿਰ ਗੋਤੇ ਖਾਂਦੀ ਜਾਨ ਮੇਰੀ ਹੋਵੇ ਫ਼ਜ਼ਲ ਤੇਰਾ ਡੁੱਬੀ ਤਰਨੀਆਂ ਮੈਂ
ਆਤਸ਼ਹਿਜਰ ਬਲੋਚ ਦੀ ਜਿਗ੍ਰ ਲੂਠਾ ਕਰੀਂ ਮਿਹਰ ਸਾਈਆਂ ਤਤੀ ਠਰਨੀਆਂ ਮੈਂ
ਨਾਲ ਆਜਜ਼ੀ ਇਜਜ਼ ਨਿਆ ਪੀਰਾ ਮੁੜ ਮੁੜ ਤਲਬ ਮੁਰਾਦ ਦੀ ਕਰਨੀਆਂ ਮੈਂ
ਅਗੇ ਫੱਕਰ ਦੇ ਰਹਾਂ ਮੈਂ ਹੱਥ ਬੱਧੀ ਹੋਰ ਟਹਿਲ ਜੋ ਸਰੇ ਸੋ ਕਰਨੀਆਂ ਮੈਂ
ਜਾਨ ਮਾਲ ਸਾਰਾ ਵਾਰਸਸ਼ਾਹ ਵਾਂਗਰ ਨਾਮ ਫ਼ਕਰ ਦੇ ਤੋਂ ਸਦਕੇ ਕਰਨੀਆਂ ਮੈਂ

ਕਲਾਮ ਜੋਗੀ

ਰੱਖ ਸਹਿਤੀਏ ਆਪਣੀ ਜਮ੍ਹਾਂ ਖਾਤਰ ਤੇਰੇ ਯਾਰ ਨੂੰ ਰੱਬ ਮਿਲਾਉਸੀ ਨੀ
ਐਸੀ ਪੜ੍ਹਾਂ ਮੈਂ ਇਕ ਅਜ਼ਮਾਤ ਸੈਫ਼ੀ ਨਾਲ ਜਾਦੂਆਂ ਟੂਣਿਆਂ ਆਉਸੀ ਨੀ
ਸਾਡੀ ਆਜਜ਼ੀ ਇਜਜ਼ ਮਨਜ਼ੂਰ ਕਰਸੀ ਰੱਬ ਤੁੱਧ ਨੂੰ ਯਾਰ ਦਿਵਾਉਸੀ ਨੀ
ਤਕਵਾ ਇੱਕ ਦਾ ਰੱਖ ਲੈ ਸਹਿਤੀਏ ਨੀ ਰੱਬ ਚਾ ਸਬੱਬ ਬਣਾਉਸੀ ਨੀ
ਸੈਆਂ ਕੋਹਾਂ ਦੇ ਪੰਧ ਇੱਕ ਘੜੀ ਅੰਦਰ ਰੱਬ ਮਿਹਰ ਦੇ ਨਾਲ ਮੁਕਾਉਸੀ ਨੀ
ਨਾਲ ਫੱਕਰਾਂ ਕਰੇ ਬਰਾਬਰੀ ਜੋ ਹੱਥੋ ਹੱਥ ਬਦਲਾ ਦੇਖੋ ਪਾਉਸੀ ਨੀ
ਮੁੜੀ ਘਰਾਂ ਨੂੰ ਨਿਉਂ ਸਲਾਮ ਕਰਕੇ ਗਲਾਂ ਹੀਰ ਨੂੰ ਜਾ ਸੁਣਾਉਸੀ ਨੀ
ਵਾਰਸ ਜੇਹਾ ਕਰੀਏ ਤੇਹਾ ਪਾ ਲਈਏ ਪੇਸ਼ ਅਜਲ ਦਾ ਲਿੱਖਿਆ ਆਉਸੀ ਨੀ

ਸਹਿਤੀ ਨੇ ਹੀਰ ਨੂੰ ਪੈਗਾਮ ਦੇਣਾ

ਸਹਿਤੀ ਜਾਕੇ ਹੀਰ ਦੇ ਕੋਲ ਬਹਿਕੇ ਭੇਤ ਯਾਰ ਦਾ ਸਭ ਸਮਝਾਇਆ ਈ
ਜਿਸਨੂੰ ਮਾਰਕੇ ਘਰੋਂ ਫਕੀਰ ਕੀਤੋ ਉਹੋ ਜੋਗੀੜਾ ਹੋਇਕੇ ਆਇਆ ਈ
ਉਹਨੂੰ ਠੱਗਕੇ ਮਹੀਆਂ ਚਰਾਈਆਂ ਨੀ ਏਥੇ ਆਣਕੇ ਰੰਗ ਵਟਾਇਆ ਈ

(੨੬੯)

ਤੇਰੇ ਨੈਣਾਂ ਨੇ ਚਾ ਮਲੰਗ ਕੀਤਾ ਮਨੋਂ ਉਸ ਨੂੰ ਚਾ ਭੁਲਾਇਆ ਈ
ਉਹ ਵੀ ਕੰਨ ਪੜਵਾਕੇ ਆਣ ਲੱਥਾ ਆਪ ਵਹੁਟੜੀ ਆਣ ਸਦਾਇਆ ਈ
ਆਪ ਹੋ ਜੁਲੈਖਾਂ ਦੇ ਵਾਂਗ ਸੱਚੀ ਯੂਸਫ਼ ਓਸਨੂੰ ਚਾ ਬਣਾਇਆ ਈ
ਦਿੱਤੇ ਕੌਲ ਕਰਾਰ ਵਿਸਾਰ ਸਾਰੇ ਆਣ ਸੈਦੇ ਨੂੰ ਕੌਂਤ ਬਣਾਇਆ ਈ
ਹੋਯਾ ਚਾਕ ਪਿੰਡੇ ਮਲ੍ਹੀ ਖਾਕ ਰਾਂਝੇ ਲਾਹ ਨੰਗ ਨਾਮੂਸ ਵੰਜਾਇਆ ਈ
ਦੇਣੇਦਾਰ ਮਵਾਸ ਹੋ ਵਿਹਰ ਬੈਠਾ ਲੈਣੇਦਾਰ ਹੁਣ ਅੱਕ ਕੇ ਆਇਆ ਈ
ਗਾਲ੍ਹੀਂ ਦੇ ਕੇ ਵੇਹੜਿਓਂ ਕੱਢ ਉਸਨੂੰ ਕਲ੍ਹ ਮੁਹਲੀਆਂ ਨਾਲ ਕੁਟਾਇਆ ਈ
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ ਤੈਨੂੰ ਬਾਗ ਵਿੱਚ ਓਸ ਬੁਲਾਇਆ ਈ
ਜ਼ਿਆਰਤ ਮਰਦ ਕਫ਼ਾਇਤ ਹੋਇਆ ਸੀ ਨੂਰ ਫ਼ਕਰ ਦਾ ਵੇਖਣਾ ਆਇਆ ਈ
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ ਮੈਨੂੰ ਕਸਫ਼ ਦਾ ਜ਼ੋਰ ਵਿਖਾਇਆ ਈ
ਝੱਬ ਨਜ਼ਰ ਲੈਕੇ ਮਿਲੇ ਹੋ ਰਯਤ ਫ਼ੌਜਦਾਰ ਤਗੱਯਰ ਹੋ ਆਇਆ ਈ
ਉਹਦੀ ਨਿਜ਼ਾ ਨੂੰ ਆਬਹਯਾਤ ਪਹੁਤਾ ਕਿਹਾ ਝੱਗੜਾ ਭਾਬੀਏ ਲਾਇਆ ਈ
ਵਕਤ ਨਿਜ਼ਾ ਨੂੰ ਆਬਹਯਾਤ ਤੂੰਹੀ ਕਿਹਾ ਭਾਬੀਏ ਫੋਲ ਫੁਲਾਇਆ ਈ
ਆਹ ਹਾਲ ਥੀਂ ਹੋ ਬੇਹਾਲ ਰਹਿਆ ਕਿਹਾ ਭਾਬੀਏ ਮਗਜ਼ ਖਪਾਇਆ ਈ
ਚਾਟਲਾਇਕੇ ਕੰਨ ਪੜਵਾਇਓ ਈ ਨੈਣਾਂ ਵਾਲੀਏ ਗਜ਼ਬ ਕਿਉਂ ਢਾਇਆ ਈ
ਬੱਚੇ ਉਹ ਫਕੀਰਾਂ ਤੋਂ ਹੀਰ ਕੁੜੀਏ ਹੱਥ ਬੰਨ੍ਹਕੇ ਜਿਨ੍ਹਾਂ ਬਖਸ਼ਾਇਆ ਈ
ਕਤਲ ਆਮ ਚਾਯਾ ਮੁਲਕ ਸਾਫ਼ ਹੋਯਾ ਨੈਣਾਂ ਵਾਲੀਏ ਗੈਬ ਉਠਾਇਆ ਈ
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ ਝੁੁੱਲ ਮੀਂਹ ਨਿਆਉਂ ਦਾ ਆਇਆ ਈ
ਡਿੱਠਾ ਹਾਲ ਤੋਂ ਹਾਲ ਚੰਗੇਰੜਾ ਏ ਈਸਾ ਹੋ ਜ਼ਮੀਨ ਤੇ ਆਇਆ ਈ
ਕੱਢ ਵਿਹੜਿਓਂ ਧੱਕ ਅਰੂੜੀਆਂ ਤੇ ਹੋੜਾ ਵਿੱਚ ਬਰੂੰਹੀ ਗਡਾਇਆ ਈ
ਵਿੱਚ ਬਾਗ ਕਾਲੇ ਡੇਰਾ ਲਾ ਬੈਠਾ ਦਿੱਲ ਵਿੱਚ ਤੇਰਾ ਧਿਆਨ ਲਾਇਆ ਈ
ਵਾਂਗ ਰੱਯਤਾਂ ਨਜ਼ਰ ਲੈ ਜਾਹ ਉਸ ਤੇ ਫ਼ੌਜਦਾਰ ਬਣ ਕੇ ਨਵਾਂ ਆਇਆ ਈ
ਅੱਗੇ ਜਾਇਕੇ ਕੁਰਨਸ਼ਾਂ ਬਹੁਤ ਕਰੀਂ ਉਹ ਤਾਂ ਤੁੱਧਦੇ ਵਾਸਤੇ ਆਇਆ ਈ
ਅਨਲਫਤ ਤੇ ਵੱਡੀ ਦਸਤਾਰ ਫੁੱਲੀ ਕੇਹਾ ਭੀਲ ਨੇ ਸਾਂਗ ਬਣਾਇਆ ਈ
ਵਾਰਸ ਕੌਲ ਭੁਲਾਇਕੇ ਖੇਡ ਰੁੱਧੋਂ ਕੇਹਾ ਨਵਾਂ ਮਖੌਲ ਜਗਾਇਆ ਈ

ਕਲਮ ਹੀਰ

ਹੀਰ ਆਖਿਆ ਜਾਇਕੇ ਖ੍ਹੋਲ ਬੁੱਕਲ ਉਹਦੇ ਵੇਸ ਨੂੰ ਫੂਕ ਵਿਖਾਉਨੀ ਹਾਂ
ਉਹਦੇ ਪੈਰਾਂ ਦੀ ਖਾਕ ਹੈ ਜਾਨ ਮੇਰੀ ਜੀਉ ਜਾਨ ਥੀਂ ਘੋਲ ਘੁਮਾਉਨੀ ਹਾਂ

(੨੭੦)

ਨੈਣਾਂ ਚਾੜ੍ਹਕੇ ਸਾਣ ਤੇ ਕਰਾਂ ਪੁਰਜੇ ਕਤਲ ਆਸ਼ਕਾਂ ਦੇ ਉੱਤੇ ਧਾਉਨੀ ਹਾਂ
ਅੱਗੇ ਚਾਕ ਸੀ ਖਾਕ ਕਰ ਸਾੜ ਸੁੱਟਾਂ ਉਹਦੇ ਇਸ਼ਕ ਨੂੰ ਸਿਕਲ ਚੜ੍ਹਾਉਨੀ ਹਾਂ
ਮੋਯਾ ਪਿਆ ਹੈ ਨਾਲ ਫ਼ਿਰਾਕ ਰਾਂਝਾ ਈਸਾ ਵਾਂਗ ਮੁੜ ਫੇਰ ਜਵਾਉਨੀ ਹਾਂ
ਵਾਰਸਸ਼ਾਹ ਪਤੰਗ ਨੂੰ ਸ਼ਮ੍ਹਾਂ ਉੱਤੇ ਅੱਗ ਲਾਇਕੇ ਵੇਖ ਜਲਾਉਨੀ ਹਾਂ

ਹੀਰ ਨੇ ਕਾਲੇ ਬਾਗ ਨੂੰ ਜੋਗੀ ਦੇ ਵਲ ਤਿਆਰ ਹੋਣਾਂ

ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ ਵਾਲੀਂ ਅਤਰ ਫੁਲੇਲ ਲਗਾਉਂਦੀ ਏ
ਵੱਲ ਪਾਇਕੇ ਮੇਢੀਆਂ ਖੂਨੀਆਂ ਨੂੰ ਗੋਰੇ ਮੁੱਖ ਤੇ ਜ਼ੁਲਫ਼ ਪਲਮਾਉਂਦੀ ਏ
ਕੱਜਲ ਭਿੰਨੜੇ ਨੈਣ ਅਪਰਾਧ ਲੁੱਟੇ ਦੋਵੇਂ ਹੁਸਨ ਦੇ ਕਟਕ ਲੈ ਧਾਉਂਦੀ ਏ
ਮੱਲ ਵੱਟਨਾ ਹੋਠਾਂ ਤੇ ਲਾ ਸੁਰਖੀ ਨਵਾਂ ਲੋਹੜ ਤੇ ਲੋਹੜ ਚੜ੍ਹਾਉਂਦੀ ਏ
ਸਿਰੀ ਸਾਫ ਦਾ ਭੌਛਨਾ ਪਹਿਨ ਉੱਤੇ ਕੰਨੀਂ ਡੰਡੀਆਂ ਵਾਲੀਆਂ ਪਾਉਂਦੀ ਏ
ਕੀਮਖਾਬ ਦੀ ਚੋਲੜੀ ਫੱਬ ਰਹੀ ਬਾਂਕ ਚੌਕ ਤੇ ਤੋੜ ਵਲਾਉਂਦੀ ਏ
ਘੱਤ ਝਾਂਜਰਾਂ ਲੋੜ੍ਹ ਦੇ ਸਿਰ ਕੜਕੇ ਹੀਰ ਸਿਆਲ ਲਟੱਕਦੀ ਆਉਂਦੀ ਏ
ਟਿੱਕਾ ਬਿੰਦਲੀ ਬਣੀ ਹੈ ਨਾਲ ਲੂਹਲਾਂ ਵਾਂਗ ਮੋਰ ਦੇ ਪੈਲਾਂ ਉਹ ਪਾਉਂਦੀ ਏ
ਹਾਥੀ ਮਸਤ ਛੁਟਾ ਛੱਣ ਛੱਣ ਕਰਕੇ ਕਤਲ ਆਮ ਖਲਕਤ ਹੁੰਦੀ ਜਾਉਂਦੀ ਏ
ਨੈਣ ਮਸਤ ਤੇ ਲੋੜ੍ਹ ਦੰਦਾਸੜੇ ਦਾ ਸ਼ਾਹ ਪਰੀ ਛਣੱਕਦੀ ਆਉਂਦੀ ਏ
ਕਦੇ ਕੱਢਕੇ ਘੁੰਡ ਲੁੜ੍ਹਾ ਦੇਂਦੀ ਕਦੇ ਖੋਲ੍ਹਕੇ ਮਾਰ ਮੁਕਾਉਂਦੀ ਏ
ਘੁੰਡ ਲਾਹ ਕੇ ਕਟਕ ਵਿਖਾ ਸਾਰੀ ਜੱਟੀ ਰੁੱਠੜਾ ਯਾਰ ਮਨਾਉਂਦੀ ਏ
ਮਾਲਕ ਮਾਲ ਦੇਵੇ ਸਭ ਖੋਲ੍ਹ ਦੌਲਤ ਵੱਖੋ ਵੱਖ ਕਰ ਚਾ ਵਿਖਾਉਂਦੀ ਏ
ਵਾਰਸਸ਼ਾਹ ਤਾਂ ਪਰੀ ਦੀ ਨਜ਼ਰ ਚੜ੍ਹਿਆ ਖਲਕਤ ਸੈਫੀਆਂ ਫੁਕਦੀ ਆਉਂਦੀ ਏ

ਹੀਰ ਨੇ ਜੋਗੀ ਦੇ ਪਾਸ ਬਾਗ ਵਿਚ ਆਉਣਾ

ਰਾਂਝਾ ਵੇਖਕੇ ਆਖਦਾ ਪਰੀ ਕੋਈ ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ
ਕੋਈ ਹੀਰ ਕਿ ਮੋਹਨੀ ਇੰਦਰਾਣੀ ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ
ਨੇੜੇ ਆਇਕੇ ਕਾਲਜੇ ਧਾ ਗਈ ਜਿਵੇਂ ਮਸਤ ਕੋਈ ਨਸ਼ੇ ਦੇ ਨਾਲ ਹੋਵੇ
ਰਾਂਝਾ ਆਖਦਾ ਅਬਰੇ ਬਹਾਰ ਆਯਾ ਭਲਾ ਜੰਗਲ ਭੀ ਲਾਲੋ ਲਾਲ ਹੋਵੇ
ਹੱਥ ਜੋੜ ਕੇ ਬੱਦਲਾਂ ਹਾਂਝ ਬੱਧੀ ਵੇਖਾਂ ਕੇਹੜਾ ਦੇਸ ਨਿਹਾਲ ਹੋਵੇ
ਚਮਕੇ ਲਾਲ ਉਲਕਦਰ ਸਿਆਹ ਸ਼ਬ ਥੀਂ ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ
ਡੌਲ ਡਾਲ ਤੇ ਚਾਲ ਦੀ ਲਟਕ ਸੁੰਦਰ ਜੇਹਾ ਪੇਖਨੇ ਦਾ ਕੋਈ ਖਿਆਲ ਹੋਵੇ
ਦੋਸਤ ਸੋ ਜੋ ਬਿਪਤ ਵਿੱਚ ਭੀੜ ਕੱਟੇ ਅਤੇ ਦੋਸਤੀ ਵਿੱਚ ਕਮਾਲ ਹੋਵੇ
ਯਾਰ ਸੋਈ ਮਹਿਬੂਬ ਤੇ ਫ਼ਿਦਾ ਹੋਵੇ ਜੀ ਸੋਈ ਜੋ ਮੁਰਸ਼ਦਾਂ ਨਾਲ ਹੋਵੇ

(੨੭੧)

ਵਾਰਸਸ਼ਾਹ ਆ ਚੰਬੜੀ ਰਾਂਝਣੇ ਨੂੰ ਜੇਹਾ ਗੱਧੇ ਦੇ ਗੱਲ ਵਿੱਚ ਲਾਲ ਹੋਵੇ

ਰਾਂਝੇ ਅਤੇ ਹੀਰ ਦਾ ਮਿਲਾਪ

ਘੁੁੰਡ ਲਾਹ ਕੇ ਹੀਰ ਦੀਦਾਰ ਦਿੱਤਾ ਰਿਹਾ ਹੋਸ਼ ਨਾ ਅਕਲ ਥੀਂ ਤਾਕ ਕੀਤਾ
ਲੰਕ ਬਾਗ ਦੀ ਪਰੀ ਨੇ ਝਾਕ ਦੇਕੇ ਸੀਨਾ ਚਾਕ ਦਾ ਪਾੜਕੇ ਚਾਕ ਕੀਤਾ
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ ਤੇਰੇ ਇਸ਼ਕ ਨੇ ਮਾਰ ਗ਼ਮਨਾਕ ਕੀਤਾ
ਮਾਂ ਬਾਪ ਤੇ ਅੰਗ ਭੁਲਾ ਬੈਠੀ ਅਸਾਂ ਚਾਕ ਨੂੰ ਆਪਣਾ ਸਾਕ ਕੀਤਾ
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ ਸ਼ਾਹਦ ਹਾਲ ਦਾ ਮੈਂ ਰੱਬ ਪਾਕ ਕੀਤਾ
ਦੇਖ ਨਵੀਂ ਨਰੋਈ ਅਮਾਨ ਤੇਰੇ ਸੀਨਾ ਸਾੜ ਕੇ ਬਿਰਹੋਂ ਨੇ ਖਾਕ ਕੀਤਾ
ਅੱਲਾ ਜਾਣਦਾ ਏ ਇਨ੍ਹਾਂ ਆਸ਼ਕਾਂ ਨੇ ਮਜੇ ਜੌਕ ਤੇ ਚਾ ਤਲਾਕ ਕੀਤਾ
ਵਾਰਸਸ਼ਾਹ ਲੈ ਚੱਲਣਾ ਤੁਸਾਂ ਸਾਨੂੰ ਕਿੱਸ ਵਾਸਤੇ ਜੀਉ ਗ਼ਮਨਾਕ ਕੀਤਾ

ਕਲਾਮ ਜੋਗੀ ਹੀਰ ਨਾਲ

ਚੌਧਰਾਈਆਂ ਛੱਡ ਕੇ ਚਾਕ ਬਣਿਆ ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ
ਕੌਲ ਕੁਆਰੀਆਂ ਦੇ ਲੋਹੜੇ ਮਾਰੀਆਂ ਦੇ ਉੱਧਲ ਹਾਰੀਆਂ ਦੇ ਵੇਖੋ ਹੋਰ ਹੋਏ
ਮਾਂ ਬਾਪ ਕਰਾਰ ਕਰ ਕੌਲ ਹਾਰੇ ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ
ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ ਜਿਨ੍ਹਾਂ ਖੋਟਿਆਂ ਦੇ ਦਿੱਲ ਖੋਰ ਹੋਏ
ਤੇਰੇ ਵਾਸਤੇ ਮਿਲੇ ਹਾਂ ਕੱਢ ਦੇਸੋਂ ਅਸੀਂ ਆਪਣੇ ਦੇਸ ਦੇ ਚੋਰ ਹੋਏ
ਵਾਰਸਸ਼ਾਹ ਨਾ ਅਕਲ ਤੇ ਹੋਸ਼ ਰਹੀਆ ਮਾਰੇ ਹੀਰ ਦੇ ਸਿਹਰ ਦੇ ਮੋਰ ਹੋਏ

ਕਲਾਮ ਹੀਰ ਜੋਗੀ ਨਾਲ

ਮਿਹਤਰ ਨੂਹਦਿਆਂ ਬੇਟਿਆਂ ਜ਼ਿਦ ਕੀਤੀ ਭੁੱਬ ਮੋਏ ਨੀ ਛੱਡ ਟਕਾਣਿਆਂ ਨੂੰ
ਯਾਕੂਬਦਿਆਂ ਪੁਤਰਾਂ ਜ਼ੁਲਮ ਕੀਤਾ ਸੁਣਿਆ ਹੋਸੀਆ ਯੂਸਫਦਿਆਂ ਵਾਣਿਆਂ ਨੂੰ
ਹਾਬੀਲ ਕਬੀਲ ਦਾ ਜੰਗ ਹੋਯਾ ਛੱਡ ਗਏ ਪੈਗੰਬਰੀ ਬਾਣਿਆਂ ਨੂੰ
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ ਛੱਡ ਚੱਲਦੀ ਝੰਗ ਮਘਿਆਣਿਆਂ ਨੂੰ
ਜਦੋਂ ਵੇਲੜਾ ਵਕਤ ਘੁਸਾ ਬੈਠੀ ਖਬਰਾਂ ਹੋਈਆਂ ਨੇ ਖ਼ਾਕ ਸਮਾਣਿਆਂ ਨੂੰ
ਤਕਦੀਰ ਖ਼ੁਦਾਇ ਦੀ ਦੁੱਖ ਪਾਏ ਸੱਭ ਹੱਕ ਦੇ ਰਾਹ ਵਿਕਾਣਿਆਂ ਨੂੰ
ਅਜਰਾਈਲ ਸਿਰ ਉਤੇ ਘੂਰਦਾ ਏ ਛੱਡ ਚੱਲਣਾ ਤੰਬੂਆਂ ਤਾਣਿਆਂ ਨੂੰ
ਮੇਰੇ ਵੱਸ ਨਹੀਂ ਕੁੱਝ ਮਾਹੀਆ ਵੇ ਚੋਲੀ ਚਿਣਗ ਪੈ ਗਈ ਅਯਾਣਿਆਂ ਨੂੰ
ਖਾਹਸ਼ ਹੱਕ ਦੀ ਕਲਮ ਤਕਦੀਰ ਵਗੀ ਮੋੜੇ ਕੌਣ ਅਲਾਹ ਦੇ ਭਾਣਿਆਂ ਨੂੰ
ਲਿਖਿਆ ਲੋਹ ਕਲੱਮ ਦਾ ਨਹੀਂ ਮੁੜਦਾ ਹੋਣੀ ਹੁੰਦੀ ਏ ਹਰਫ ਲਿਖਾਣਿਆਂ ਨੂੰ
ਹੀਰ ਆਖਦੀ ਰਾਂਝਿਆ ਸੁਣੀ ਮੈਥੋਂ ਕੇਹੀ ਦੱਸਣੀ ਮੱਤ ਸਿਆਣਿਆਂ ਨੂੰ

(੨੭੨)

ਕਿਸੇ ਤਤੜੇ ਵਕਤ ਸੀ ਨੇਹੁੰ ਲੱਗਾ ਤੁਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ
ਗੁੰਗਾ ਨਾਂਹ ਕੁਰਾਨ ਦਾ ਹੋਵੇ ਹਾਫ਼ਜ਼ ਅੰਨ੍ਹਾ ਵੇਖਦਾ ਨਹੀਂ ਟਿਟਾਣਿਆਂ ਨੂੰ
ਸਾਢੇ ਤਿੰਨ ਹਬ ਜ਼ਿਮੀਂ ਹੈ ਮੁਲਕ ਤੇਰਾ ਐਵੇਂ ਕਾਸਨੂੰ ਵਲੇੇਂ ਵਲਾਣਿਆਂ ਨੂੰ
ਰਾਂਝਾ ਹੀਰ ਗੁਨਾਹ ਦੇ ਭਰੇ ਬੇੜੇ ਬੰਨੇ ਲਾਉਣੀ ਸ਼ਰਮ ਮੁਹਾਣਿਆਂ ਨੂੰ
ਵਾਰਸਸ਼ਾਹ ਅਲਾਹ ਬਿਨ ਕੌਣ ਪੁੱਛੇ ਪਿੱਛਾ ਤੁੁੱਟਿਆਂ ਅਤੇ ਨਿਤਾਣਿਆਂ ਨੂੰ

ਕਲਾਮ ਜੋਗੀ

ਤੇਰੇ ਮਾਪਿਆਂ ਸਾਕ ਕੁਥਾਂ ਕੀਤਾ ਅਸੀਂ ਰੁੱਲਦੇ ਈ ਰਹਿ ਗਏ ਪਾਸਿਆਂ ਤੇ
ਆਪ ਰੱਚ ਗਈਏਂ ਨਾਲ ਖੇੜਿਆਂ ਦੇ ਸਾਡੀ ਗੱਲ ਗਵਾਈਆ ਹਾਸਿਆਂ ਤੇ
ਸਾਨੂੰ ਮਾਰਕੇ ਹਾਲ ਬੇਹਾਲ ਕੀਤਾ ਆਪ ਹੋਈਏਂ ਦਾਬਿਆਂ ਧਾਸਿਆਂ ਤੇ
ਸਾਢੇ ਤਿੰਨ ਮਣ ਦੇਹੀ ਮੈਂ ਫਿਦਾ ਕੀਤੀ ਹੁਣ ਹੋਈ ਏ ਤੋਲਿਆਂ ਮਾਸਿਆਂ ਤੇ
ਸੱਤ ਪੰਜ ਬਾਰਾਂ ਅਤੇ ਤਿੰਨ ਕਾਣੇ ਲਿਖੇ ਏਸ ਜ਼ਮਾਨੇ ਦੇ ਪਾਸਿਆਂ ਤੇ
ਵਾਰਸਸ਼ਾਹ ਵਸਾਹ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ

ਕਲਾਮ ਹੀਰ

ਜੋ ਕੋਈ ਏਸ ਜਹਾਨ ਤੇ ਆਦਮੀ ਏਂ ਰੋਂਦਾ ਮਰੇਗਾ ਉਮਰ ਤੇ ਝੂਰਦਾ ਜੀ
ਸਦਾ ਖੁਸ਼ੀ ਨਾਹੀਂ ਕਿਸੇ ਨਾਲ ਨਿਭਦੀ ਇਹ ਜ਼ਿੰਦਗੀ ਨੇਸ਼ ਜਰੂਰ ਦਾ ਜੀ
ਲੱਗ ਗਲੇ ਮੇਰੇ ਮੀਆਂ ਰਾਂਝਿਆ ਵੇ ਨਿੱਤ ਸਾੜਦਾ ਦਾਗ ਮਹਿਜ਼ੂਰ ਦਾ ਜੀ
ਸੜ ਬੱਲਕੇ ਕੋਇਲਾਂ ਹੋਈਆਂ ਮੈਂ ਸੀਨਾ ਹੋਇਆ ਜਿਉਂ ਰੋੜ ਮਨੂਰ ਦਾ ਜੀ
ਬੰਦਾ ਜੀਉਣੇ ਦੀ ਨਿੱਤ ਕਰੇ ਆਸਾ ਅਸਰਾਈਲ ਸਿਰ ਦੇ ਉਤੇ ਘੂਰ ਦਾ ਜੀ
ਵਾਰਸਸ਼ਾਹ ਇਕ ਇਸ਼ਕ ਦੇ ਕਰਨ ਧਾਰਾ ਡਾਲ ਡਾਲ ਤੇ ਖਾਲ ਖਜੂਰ ਦਾ ਜੀ

ਤਥਾ

ਹੱਥ ਬੰਨ੍ਹਕੇ ਹੀਰ ਸਲਾਮ ਕੀਤਾ ਤੇਰੀ ਬੰਦੀ ਹਾਂ ਤਿਵੇਂ ਫੁਰਮਾਈਏ ਜੀ
ਤੁਸੀਂ ਮਿਹਰ ਕਰੋ ਅਸੀਂ ਘਰੀਂ ਜਾਈਏ ਨਾਲ ਸਹਿਤੀ ਦੇ ਡੌਲ ਬਣਾਈਏ ਜੀ
ਬਹਿਰ ਇਸ਼ਕ ਦਾ ਖੁਸ਼ਕ ਗ਼ਮ ਨਾਲ ਹੋਯਾ ਨਾਲ ਅਕਲ ਦੇ ਮੀਂਹ ਵਸਾਈਏ ਜੀ
ਕਿਵੇਂ ਕਰਾਂ ਮੈਂ ਕੋਸ਼ਸ਼ਾਂ ਇਸ਼ਕ ਦੀਆਂ ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ
ਹਜ਼ਰਤ ਸੁਰਤ ਇਖ਼ਲਾਸ ਲਿਖ ਦਿਓ ਮੈਨੂੰ ਕੁਰਆ ਫ਼ਾਲ ਨਜ਼ੂਮ ਦਾ ਪਾਈਏ ਜੀ
ਨਕਸ਼ ਹੁੱਬ ਦਾ ਯਾ ਲਿੱਖ ਦਿਓ ਕੋਈ ਇੱਕੇ ਨੇਕ ਜ਼ਬਾਨ ਪੜ੍ਹਾਈਏ ਜੀ
ਨਾਲੇ ਖੋਲ੍ਹ ਕਿਤਾਬ ਤਾਵੀਜ਼ ਲਿੱਖੋ ਕਿਵੇਂ ਸਹਿਤੀ ਦਾ ਦਿੱਲ ਭਵਾਈਏ ਜੀ
ਪੱਥਰ ਜੀ ਉਹਦਾ ਝਬ ਮੋਮ ਹੋਵੇ ਕਰੇ ਕੰਮ ਓਹ ਨਾਲ ਰਸਾਈਏ ਜੀ
ਜਾਂ ਤਿਆਰੀਆਂ ਟੁਰਨਦੀਆਂ ਝੱਬ ਕਰੀਏ ਅਸੀਂ ਸੱਜਣੋ ਹੁਕਮ ਕਰਾਈਏ ਜੀ

(੨੭੩)

ਖੋਲ੍ਹ ਫ਼ਾਲਨਾਮਾ ਤੇ ਦੀਵਾਨ ਹਾਫ਼ਜ਼ ਵਾਰਸਸ਼ਾਹ ਤੋਂ ਫ਼ਾਲ ਕਢਾਈਏ ਜੀ

ਰਾਂਝੇ ਅਗੇ ਹੀਰ ਦਾ ਮਸਤ ਹੋਣਾ

ਅਵਲ ਪੈਰ ਪਕੜੇ ਏਤਕਾਦ ਕਰ ਕੇ ਫੇਰ ਨਾਲ ਕਲੇਜੇ ਦੇ ਲੱਗ ਗਈ
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ ਵੇਖੋ ਜੱਲ ਪਤੰਗ ਤੇ ਅੱਗ ਗਈ
ਕਹੀ ਲੱਗ ਗਈ ਚਿੰਣਗ ਜੱਗ ਗਈ ਖ਼ਬਰ ਜੱਗ ਗਈ ਵੱਜ ਤਲੱਗ ਗਈ
ਯਾਰੋ ਠੱਗਾਂ ਦੀ ਰੇਵੜੀ ਹੀਰ ਜੱਟੀ ਮੂੰਹ ਲਗਦਿਆਂ ਯਾਰ ਨੂੰ ਠੱਗ ਗਈ
ਲਗਾ ਮਸਤ ਹੋ ਕਮਲੀਆਂ ਕਰਨ ਗੱਲਾਂ ਦੁਆ ਕਿਸੇ ਫ਼ਕੀਰ ਦੀ ਵੱਗ ਗਈ
ਰਾਂਝਾ ਸ਼ੌਕ ਦੇ ਨਾਲ ਉਠ ਖੜਾ ਹੋਯਾ ਵਾਉ ਇਸ਼ਕ ਦੀ ਦੋਹਾਂ ਨੂੰ ਵੱਗ ਗਈ
ਵਾਉ ਵੱਗ ਗਈ ਹਿਰਸ ਭੱਗ ਗਈ ਦਿੱਲ ਲੱਗ ਗਈ ਖ਼ਬਰ ਜੱਗ ਗਈ
ਜਦੋਂ ਯਾਰ ਨੂੰ ਯਾਰ ਫਿਰ ਆਣ ਮਿਲਿਆ ਹਿਰਸ ਦੋਹਾਂ ਦੀ ਅੰਦਰੋਂ ਭੱਗ ਗਈ
ਇਕੇ ਧੂੰਆਂ ਧੁਖੰਦੜਾ ਜੋਗੀੜੇ ਦਾ ਉੱਤੋਂ ਫੂਕ ਕੇ ਛੋਕਰੀ ਅੱਗ ਗਈ
ਦੋਵੇਂ ਮਸਤ ਦੀਦਾਰ ਵਿੱਚ ਝੂਲਦੇ ਸਨ ਜ਼ਹਿਰ ਸ਼ੌਕ ਦੀ ਧਾ ਰੱਗ ਰੱਗ ਗਈ
ਰਾਂਝਾ ਸ਼ੌਕ ਦੇ ਨਾਲ ਦੀਦਾਰ ਕਰਦਾ ਗੱਲ ਹਿਜ਼ਰ ਦੀ ਦੂਰ ਅਲੱਗ ਗਈ
ਯਾਰ ਯਾਰ ਦਾ ਬਾਗ਼ ਵਿੱਚ ਮੇਲ ਹੋਯਾ ਗੱਲ ਆਮ ਮਸ਼ਹੂਰ ਹੋ ਜੱਗ ਗਈ
ਯਾਰੋ ਝੁੱਲੀ ਅੰਧੇਰੜੀ ਇਸ਼ਕ ਵਾਲੀ ਉੱਡ ਸ਼ਰਮ ਹਯਾ ਦੀ ਪੱਗ ਗਈ
ਵਾਰਸ ਟੁੱਟਿਆਂ ਨੂੰ ਰੱਬ ਜੋੜਦਾ ਏ ਵੇਖੋ ਕੰਮਲੇ ਨੂੰ ਪਰੀ ਲੱਗ ਗਈ

ਹੀਰ ਨੇ ਜੋਗੀ ਪਾਸੋਂ ਆਪਣੇ ਘਰ ਦੀ ਵਲ ਰਾਵਾਨਾ ਹੋਣਾ ਅਤੇ ਸਹਿਤੀ ਨਾਲ ਸਲਾਹ ਕਰਨੀ

ਹੀਰ ਹੋ ਰੁਖਸਤ ਰਾਂਝੇ ਯਾਰ ਕੋਲੋਂ ਆਖੇ ਸਹਿਤੀਏ ਮਤਾ ਪਕਾਈਏ ਨੀ
ਠੂਠਾ ਭੰਨ ਫਕੀਰ ਨੂੰ ਕੱਢਿਆ ਈ ਕਿਵੇਂ ਓਸਨੂੰ ਖੈਰ ਭੀ ਪਾਈਏ ਨੀ
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ ਨਾਲ ਕਰਮ ਦੇ ਬੰਨ੍ਹੜੇ ਲਾਈਏ ਨੀ
ਮੇਰੇ ਵਾਸਤੇ ਓਸ ਨੇ ਲਏ ਤਰਲੇ ਕਿਵੇਂ ਓਸਦੀ ਆਸ ਪੁਚਾਈਏ ਨੀ
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ ਦੋਵੇਂ ਆਪਣੇ ਯਾਰ ਹੰਢਾਈਏ ਨੀ
ਹੋਇਆ ਮੇਲ ਜੋ ਚਿਰੀ ਵਿਛੁੰਨਿਆਂ ਦਾ ਯਾਰ ਰੱਜ ਕੇ ਗਲੇ ਲਗਾਈਏ ਨੀ
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ ਜਿਵੇਂ ਸਹਿਤੀਏ ਡੌਲ ਬਣਾਈਏ ਨੀ
ਸੱਸੀ ਨਾਲ ਹੋਤਾਂ ਪੁਨੂੰ ਮੇਲ ਕੀਤਾ ਤਿਵੇਂ ਮੇਰਾ ਭੀ ਮੇਲ ਮਿਲਾਈਏ ਨੀ
ਵਰ ਲਿਆ ਮਕਸੂਦ ਜੋ ਆਸ਼ਕਾਂ ਦਾ ਬਦਲਾ ਰੱਬ ਤੋਂ ਹੱਥੋ ਹੱਥ ਪਾਈਏ ਨੀ
ਖੇੜਿਆਂ ਵਿੱਚ ਨਾ ਪਰਚਦਾ ਜੀਉ ਮੇਰਾ ਕਿਵੇਂ ਰਾਂਝੇ ਦੇ ਨਾਲ ਮਿਲਾਈਏ ਨੀ
ਚੋਰੀ ਚੋਰੀ ਤਾਂ ਜਤਨ ਹਜ਼ਾਰ ਕਰੀਏ ਹੱਕਦਾਰ ਨੂੰ ਹੱਕ ਪਹੁੰਚਾਈਏ ਨੀ

(੨੭੪)

ਜੀਉ ਆਸ਼ਕਾਂ ਦਾ ਅਰਸ਼ ਹੱਕ ਦਾ ਏ ਕਿਵੇਂ ਓਸਨੂੰ ਠੰਢ ਪਵਾਈਏ ਨੀ
ਇਹ ਜੋਬਨਾ ਠੱਗ ਬਾਜ਼ਾਰ ਦਾ ਏ ਸਿਰ ਕਿਸੇ ਦੇ ਇਹ ਚੜ੍ਹਾਈਏ ਨੀ
ਨਾਲ ਖੁਸ਼ੀ ਦੇ ਜੋਬਨਾ ਮਾਣ ਲਈਏ ਏਸ ਦੁੱਖ ਨੂੰ ਚਾ ਮਿਟਾਈਏ ਨੀ
ਕੋਈ ਰੋਜ ਦਾ ਹੁਸਨ ਪਰਾਹੁਣਾ ਏਂ ਮਜ਼ੇ ਖੂਬੀਆਂ ਨਾਲ ਹੰਢਾਈਏ ਨੀ
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ ਕੋਈ ਆ ਖਾਂ ਮਕਰ ਫੈਲਾਈਏ ਨੀ
ਬਾਗ ਵਿੱਚ ਨਾ ਜਾਂਦੀਆਂ ਸੋਂਹਦੀਆਂ ਹਾਂ ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ
ਘਰ ਲਿਆਕੇ ਓਸ ਦੀ ਕਰ ਖ਼ਿਦਮਤ ਜੀਉ ਓਸਦਾ ਖੁਸ਼ੀ ਕਰਾਈਏ ਨੀ
ਗੱਲ ਘੱਤ ਪੱਲਾ ਮੂੰਹ ਘਾਹ ਲੈਕੇ ਪੈਰੀਂ ਲੱਗ ਕੇ ਪੀਰ ਮਨਾਈਏ ਨੀ
ਮੁਸ਼ਕਲ ਹੱਲ ਤੇਰੀ ਮੇਰੀ ਰੱਬ ਕਰਸੀ ਦੁਆ ਫ਼ਕਰ ਤੋਂ ਚੱਲ ਕਰਾਈਏ ਨੀ
ਵਾਰਸਸ਼ਾਹ ਗੁਨਾਹ ਦੇ ਅਸੀਂ ਲੱਦੇ ਚਲੋ ਕੁੱਲ ਤਕਸੀਰ ਬਖ਼ਸ਼ਾਈਏ ਨੀ

ਸਹੀਆਂ ਨੇ ਹੀਰ ਨੂੰ ਬਾਗ ਵਲੋਂ ਆਉਂਦੀ ਦੇਖਣਾ

ਹੀਰ ਆਉਂਦੀ ਸਹੀਆਂ ਨੂੰ ਨਜ਼ਰ ਪਈ ਮਸਤ ਹਸਤ ਜਿਉਂ ਬਹੁਤ ਖੁਸ਼੍ਹਾਲ ਆਈ
ਜਿਵੇਂ ਬੁੱਤ ਵਿੱਚੋਂ ਉੱਠ ਜਾਨ ਦੌੜੇ ਤਿਵੇਂ ਘਰਾਂ ਨੂੰ ਹੀਰ ਸਿਆਲ ਆਈ
ਅੱਜ ਸੁੱਖ ਦੇ ਨਾਲ ਸੁਹਾਉਂਦੀਏ ਦਿਲੋਂ ਦੁੱਖ ਦੇ ਲਾਹ ਦੌਰਾਲ ਆਈ
ਨਵਾਂ ਪਾ ਦੀਦਾਰ ਮਹਿਬੂਬ ਵਾਲਾ ਗ਼ੱਮ ਸੱਟ ਕੇ ਹੋ ਨਿਹਾਲ ਆਈ
ਮੁੱਖ ਯਾਰ ਵਾਲਾ ਚਾਨਣ ਅੱਖੀਆਂ ਦਾ ਅੱਖੀਂ ਵੇਖ ਚਾਨਣ ਖੁਸ਼ੀ ਨਾਲ ਆਈ
ਰੱਬ ਵਿਛੜੇ ਯਾਰ ਮਿਲਾ ਦਿੱਤੇ ਦਿਲੋਂ ਗਮਾਂ ਦਾ ਲਾਹ ਜ਼ਵਾਲ ਆਈ
ਅਗੇ ਵੇਂਹਦੀਆਂ ਸਾਂ ਅਸੀਂ ਨਿਮੋਝੂਣੀ ਮਸਤ ਯਾਰ ਦੇ ਸ਼ੌਕ ਦੇ ਨਾਲ ਆਈ
ਸਈਆਂ ਵੇਖ ਕੇ ਲੱਗੀਆਂ ਕਰਨ ਤਾਨ੍ਹੇ ਹੀਰ ਜੋਗੀ ਦਾ ੫ਾ ਵਸਾਲ ਆਈ
ਅੱਜ ਸਧਰਾਂ ਦਿਲ ਦੀਆਂ ਲਾਹੀਆਂ ਸੂ ਭਾਵੇਂ ਜਾਂਦੜੀ ਕੱਢ ਉਬਾਲ ਆਈ
ਵਾਰਸਸ਼ਾਹ ਸੁਹਾਗੇ ਤੇ ਅੱਗ ਵਾਂਗੂੰ ਸੋਇਨਾ ਖੇੜਿਆਂ ਦਾ ਸੱਭੋ ਗਾਲ ਆਈ

ਹੀਰ ਨਾਲ ਸਈਆਂ ਦੀਆਂ ਮਸਖਰੀਆਂ

ਅਗੋਂ ਰਾਇਬਾਂ ਸ਼ੈਰਫ਼ਾਂ ਬੋਲੀਆਂ ਨੇ ਕਿਹਾ ਮੱਥਾ ਤੂੰ ਭਾਬੀਏ ਖੇੜਿਆ ਈ
ਭਾਬੀ ਆਖ ਕੀ ਲੱਭੋ ਈ ਟਹਕ ਆਈਏਂ ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ
ਮੋਈ ਗਈ ਸੈਂ ਜੀਉਂਦੀ ਆਣ ਵੜੀਏਂ ਸੱਚ ਆਖ ਕੀ ਸੱਚ ਸਹੇੜਿਆ ਈ
ਅੱਜ ਰੰਗ ਤੇਰਾ ਭੱਲਾ ਨਜ਼ਰ ਆਇਆ ਸੱਭੇ ਸੁੱਖ ਤੇ ਦੁੱਖ ਨਿਬੇੜਿਆ ਈ
ਨੈਣ ਸ਼ੋਖ ਹੋਏ ਰੰਗ ਚਮਕ ਆਇਆ ਕਿਸੇ ਜੋਬਨੇ ਦਾ ਖੂਹਾ ਗੇੜਿਆ ਈ
ਹਾਥੀ ਮਸਤ ਆਸ਼ਕ ਭਾਵੇਂ ਬਾਗ਼ ਵਾਲਾ ਤੇਰੀ ਸੰਗਲੀ ਨਾਲ ਖਹੇੜਿਆ ਈ

(੨੭੫)

ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ ਹੱਥ ਚਾਬਕ ਅਸਵਾਰ ਨੇ ਫੇਰਿਆ ਈ
ਵਾਰਸਸ਼ਾਹ ਅੱਜ ਹੁਸਨ ਮੈਦਾਨ ਚੜ੍ਹਕੇ ਘੋੜਾ ਸ਼ਾਹਸਵਾਰ ਨੇ ਛੇੜਿਆ ਈ

ਤਥਾ

ਨੈਣ ਮਸਤ ਗਲ੍ਹਾਂ ਤੇਰੀਆਂ ਲਾਲ ਹੋਈਆਂ ਡੂਕਾਂ ਭੰਨ ਚੋਲੀ ਵਿੱਚ ਠੇਲ੍ਹੀਆਂ ਨੀ
ਕਿਸੇ ਅੰਬ ਤੇਰੇ ਅੱਜ ਚੂਪ ਲਏ ਤਿੱਲ ਪੀੜ ਕੱਢੇ ਜਿਵੇਂ ਤੇਲੀਆਂ ਨੀ
ਤੇਰਾ ਕਿਸੇ ਨੱਢੇ ਨਾਲ ਮੇਲ ਹੋਇਆ ਧਾਰਾਂ ਕੱਜਲੇ ਦੀਆਂ ਸਰਮੇਲੀਆਂ ਨੀ
ਸਭੇ ਮਲ ਦਲ ਸੁੱਟੀਏਂ ਵਾਂਗ ਫੁੱਲਾਂ ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੀ
ਕਿਸੇ ਜੋਸ਼ ਭਰੇ ਫੱੜ ਕੇ ਨੱਪੀਏਂ ਤੂੰ ਧੜਕੇ ਕਾਲਜਾ ਪੌਂਦੀਆਂ ਤ੍ਰੇਲੀਆਂ ਨੀ
ਭਰੀਆਂ ਵਹੁਟੀਆਂ ਦਾ ਖੁਲ੍ਹਾ ਅੱਜ ਬਾਰਾ ਕੰਤਾਂ ਰਾਵੀਆਂ ਢਾਹ ਮਹੇਲੀਆਂ ਨੀ
ਕਿਸੇ ਲਈ ਹੁਸ਼ਨਾਕ ਨੇ ਜੀਤ ਬਾਜੀ ਪਾਸਾ ਲਾਇਕੇ ਬਾਜੀਆਂ ਖੇਲੀਆਂ ਨੀ
ਸੂਬੇਦਾਰ ਨੇ ਕਿਲ੍ਹੇ ਨੂੰ ਢੋ ਤੋਪਾਂ ਕਰਕੇ ਸਰ ਰਈਯਤਾਂ ਮੇਲੀਆਂ ਨੀ
ਤੇਰੀਆਂ ਗਲ੍ਹਾਂ ਤੇ ਦੰਦਾਂ ਦੇ ਦਾਗ ਦਿੱਸਣ ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ
ਅਜ ਨਹੀਂ ਅਯਾਲੀਆਂ ਖਬਰ ਲੱਧੀ ਬਘਿਆੜਾਂ ਨੇ ਪਾੜੀਆਂ ਛੇਲੀਆਂ ਨੀ
ਅੱਜ ਖੇੜਿਆਂ ਨੇ ਨਾਲ ਮਸਤੀਆਂ ਦੇ ਹਥਨੀਆਂ ਹਾਥੀਆਂ ਤੇ ਚਾ ਪੇਲੀਆਂ ਨੀ
ਚੁੱਟਾ ਝਾਂਜੜਾ ਬਾਗ਼ ਦੇ ਸਫ਼ੇ ਵਿੱਚੋਂ ਲਾਹ ਕੁੰਡੀਆਂ ਸੱਭ ਜਾ ਮੇਲੀਆਂ ਨੀ
ਰੰਗ ਹੋਰ ਦਾ ਹੋਰ ਹੈ ਅੱਜ ਤੇਰਾ ਖੇਡਾਂ ਖੇਡੀਆਂ ਕਿਤੇ ਅਕੇਲੀਆਂ ਨੀ
ਸਾਰਾ ਜੱਗ ਜਹਾਨ ਕਪਾਹ ਵੇਲੇ ਤੂੰ ਭਾਬੀਏ ਪੂਣੀਆਂ ਵੇਲੀਆਂ ਨੀ
ਥਕ ਟੁੱਟ ਕੇ ਘਰਕਦੀ ਆ ਪਈਏਂ ਲਗੀਆਂ ਮੁੱਠੀਆਂ ਭਰਨ ਸਹੇਲੀਆਂ ਨੀ
ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ
ਜਿਨ੍ਹਾਂ ਘਾਰ ਗਵਾਇਕੇ ਪ੍ਰੇਮ ਲੱਧੇ ਓਹ ਤਾਂ ਜਗ ਉੱਤੇ ਅਰਬੇਲੀਆਂ ਨੀ
ਦੱਸ ਵਾਰਸਾ ਕਿਸੇ ਨੌਜੂਮੀਏਂ ਤੂੰ ਕਿਸੇ ਗੋਸ਼ੇ ਈ ਹੋਰੀਆਂ ਖੇਲੀਆਂ ਨੀ

ਤਥਾ

ਜਿਵੇਂ ਸੋਹਣੇ ਆਦਮੀ ਫਿਰਨ ਬਾਹਰ ਕਿਚਰਕ ਦੌਲਤਾਂ ਰਹਿਣ ਛਪਾਈਆਂ ਨੀ
ਅੱਜ ਭਾਵੇਂ ਤਾਂ ਬਾਗ ਵਿੱਚ ਈਦ ਹੋਈ ਖਾਧੀਆਂ ਭੁੱਖਿਆਂ ਨੇ ਮਠਿਆਈਆਂ ਨੀ
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ ਜਮ ਜਮ ਜਾਣ ਬਾਗੀਂ ਭਰਜਾਈਆਂ ਨੀ
ਵੱਸੇ ਬਾਗ ਜੁਗਾਂ ਤਾਈਂ ਸਣੇ ਭਾਬੀ ਜਿੱਥੇ ਖਾਣ ਫ਼ਕੀਰ ਮਲਾਈਆਂ ਨੀ
ਖ਼ਾਕ ਤੋਤਿਆਂ ਦੇ ਜਿੱਥੇ ਢੇਰ ਵੱਡੇ ਤੀਰ ਅੰਦਾਜ਼ਾਂ ਨੇ ਤਾਣੀਆਂ ਲਾਈਆਂ ਨੀ
ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੀ
ਪਾਣੀ ਬਾਝ ਸੁੱਕੀ ਦਾੜੀ ਖੇੜਿਆਂ ਦੀ ਹੈ ਮੁੰਨ ਕੱਢੀ ਕਿਨ੍ਹਾਂ ਨਾਈਆਂ ਨੀ

(੨੭੬)

ਅੱਜ ਸੁਰਮਚੂ ਪਾਇਕੇ ਛੈਲਿਆਂ ਨੇ ਸੁਰਮੇਦਾਣੀਆਂ ਖੂਬ ਹਿਲਾਈਆਂ ਨੀ
ਸਯਾਹ ਭੌਰ ਹੋਈਆਂ ਚਸ਼ਮਾਂ ਪਯਾਰਿਆਂ ਦੀਆਂ ਭਰਪੂਰ ਪੌਂਦੇ ਰਹੇ ਸਲਾਈਆਂ ਨੀ
ਤੇਰਾ ਰੰਗ ਗੁਲਜ਼ਾਰ ਬਹਾਰ ਬਣਿਆ ਅੱਖੀਂ ਤੇਰੀਆਂ ਦੂਣ ਸਵਾਈਆਂ ਨੀ
ਅਜ ਆਬ ਚੜ੍ਹੀ ਉਨ੍ਹਾਂ ਮੋਤੀਆਂ ਨੂੰ ਜੀਉ ਆਈਏ ਭਾਬੀਏ ਆਈਆਂ ਨੀ
ਵਾਰਸਸ਼ਾਹ ਹੁਣ ਪਾਣੀਆਂ ਜੋਰ ਕੀਤਾ ਬਹੁਤ ਖੁਸ਼ੀ ਕੀਤੀ ਮੁਰਗਾਈਆਂ ਨੀ

ਤਥਾ

ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ ਅੱਜ ਕਿਸੇ ਹੁਸ਼ਨਾਕ ਨੇ ਲੁੱਟ ਲਏ
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਏ ਨਾਫ ਮੁਸ਼ਕ ਵਾਲੇ ਦੋਵੇ ਪੁੱਟ ਲਏ
ਜੇੜ੍ਹੇ ਨਿੱਤ ਨਿਸ਼ਾਨ ਛੁਪਾਉਂਦੀ ਸੈਂ ਕਿਸੇ ਤੀਰ ਅੰਦਾਜ਼ ਨੇ ਝੁੁੱਟ ਲਏ
ਕਿਸੇ ਜ਼ਾਲਮ ਬੇ ਦਰਦ ਕਸੀਸ ਦਿਤੀ ਬੰਦ ਬੰਦ ਕਮਾਨ ਦੇ ਟੁੱਟ ਗਏ
ਆਖ ਕਿਨ੍ਹਾਂ ਫੁਲੇਲੀਆਂ ਪੀੜੀਏਂ ਤੂੰ ਅੱਤਰ ਕੱਢ ਕੇ ਫੋਗ ਨੂੰ ਸੁੱਟ ਗਏ
ਭਾਵੇਂ ਯਾਰ ਰਾਂਝੇ ਨਾਲ ਮੇਲ ਹੋਯਾ ਜ਼ਬਰੋਂ ਜ਼ੇਰ ਕਰਕੇ ਹੁਣ ਕੁੱਟ ਗਏ
ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ ਵਿੱਚੋਂ ਫੁੱਲ ਗੁਲਾਬ ਦੇ ਘੁੱਟ ਗਏ
ਵਾਰਸਸ਼ਾਹ ਓਹ ਵਗਾਂ ਦੇ ਨਾਲ ਚੁਗਣ ਜੇੜ੍ਹੇ ਪਹਿਲੜੇ ਰੋਜ਼ ਹੋ ਜੁੱਟ ਗਏ

ਤਥਾ

ਪੇਡੁ ਸਾਰ ਹੋਯਾ ਸੀਨਾ ਲਾਲ ਹੋਯਾ ਤੇਰੀ ਧੁੰਨੀ ਤੇ ਹੱਥ ਕਿਸ ਫੇਰਿਆ ਨੀ
ਤੇਰੀ ਗਾਧੀ ਨੂੰ ਅਜ ਕਿਸ ਧੱਕਿਆ ਈ ਤੇਰਾ ਅੱਜ ਖੂਹਾ ਕਿੱਸ ਗੇੜਿਆ ਨੀ
ਲਾਇਆ ਰੰਗ ਮਲੰਗ ਨਿਸ਼ੰਗ ਭਾਵੇਂ ਅੰਗ ਨਾਲ ਤੇਰੇ ਅੰਗ ਭੇੜਿਆ ਨੀ
ਲਾਹ ਚੱਪਣੀ ਦੁੱਧ ਦੇ ਦੇਗਚੇ ਦੀ ਕਿਸੇ ਅੱਜ ਮਲਾਈ ਨੂੰ ਛੇੜਿਆ ਨੀ
ਸੁਰਮੇ ਦਾਨੀ ਦਾ ਬਾਲ ਬਲੋਚਨਾ ਨੀ ਸੁਰਮੇ ਸੁਰਮਚੂ ਕਿਸੇ ਲਬੇੜਿਆ ਨੀ
ਵਾਰਸਸ਼ਾਹ ਤੈਨੂੰ ਪਿਛੋਂ ਆਣ ਮਿਲਿਆ ਇੱਕੇ ਨਵਾਂ ਹੀ ਕੋਈ ਸਹੇੜਿਆ ਨੀ

ਤਥਾ

ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ ਜਿਵੇਂ ਨਦੀ ਦਾ ਨੀਰ ਉਛੱਲਿਆ ਏ
ਤੇਰੀ ਚੋਲੀ ਦੀਆਂ ਤਣੀਆਂ ਢਿੱਲੀਆਂ ਨੇ ਤੈਨੂੰ ਕਿਸੇ ਮਹਿਬੂਬ ਪਥੱਲਿਆ ਏ
ਕੁਲਫ ਜੰਦਰਾ ਤੋੜਕੇ ਚੋਰ ਵੜਿਆ ਅੱਜ ਬੀੜਾ ਕਸਤੂਰੀ ਦਾ ਹੱਲਿਆ ਏ
ਅੱਜ ਪੈਦਲਾਂ ਨੇ ਸ਼ਾਹ ਮਾਤ ਕੀਤਾ ਚਾਲਾ ਨਵਾਂ ਸਤਰੰਜ ਦਾ ਚੱਲਿਆ ਏ
ਸੂਹਾ ਘੱਗਰਾ ਲਹਿਰਾਂ ਦੇ ਨਾਲ ਉੱਡੇ ਬੋਕ ਬੰਦ ਦਹਿ ਚੰਦ ਹੋ ਚੱਲਿਆ ਏ
ਕਿਸੇ ਕਹੇ ਖਿਡਾਰ ਖਿਡਾਰੀਏ ਨੀ ਸਣੇ ਮੁਹੁਰਿਆਂ ਫਰਸ਼ ਉਥੱਲਿਆ ਏ
ਸੁਰਖੀ ਹੋਟਾਂ ਦੀ ਕਿਸੇ ਨੇ ਚੂਪ ਲਈ ਅੰਬ ਸੱਖਣਾ ਮੋੜਕੇ ਘੱਲਿਆ ਏ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਰਾਂਝੇ ਨੂੰ ਮਿਲ ਕੇ ਘਰ ਵਲ ਆਉਂਦੀ ਹੀਰ ਦੇ ਮੁਖੜੇ ਤੇ ਖੁਸ਼ੀ ਦੇ ਚਿੰਨ੍ਹ ਵੇਖ ਕੇ
ਖੇੜਿਆਂ ਦੀਆਂ ਕੁੜੀਆਂ ਹੀਰ ਨੂੰ ਮਖ਼ੌਲ ਕਰ ਰਹੀਆਂ ਹਨ

[ਦੇਖੋ ਸਫ਼ਾ ੨੭੬

ਭਾਬੀ ਅੱਜ ਜੋਬਨ ਤੇਰੇ ਲਹਿਰ ਦਿਤੀ, ਜਿਵੇਂ ਨਦੀ ਦਾ ਨੀਰ ਉਛੱਲਿਆ ਏ
ਤੇਰੀ ਚੋਲੀ ਦੀਆਂ ਤਣੀਆਂ ਢਿਲੀਆਂ ਨੇ, ਤੈਨੂੰ ਕਿਸੇ ਮਹਿਬੂਬ ਪਬੱਲਿਆ ਏ
ਕੁਲਫ਼ ਜੰਦਰਾ ਤੋੜ ਕੇ ਚੋਰ ਵੜਿਆ, ਅਜ ਬੀੜਾ ਕਸਤੂਰੀ ਦਾ ਹੱਲਿਆ ਏ
ਅਜ ਪੈਦਲਾਂ ਨੇ ਸ਼ਾਹ ਮਾਤ ਕੀਤਾ, ਚਾਲਾ ਨਵਾਂ ਸਤਰੰਜ ਦਾ ਚੱਲਿਆ ਏ
ਸੂਹਾ ਘਗਰਾ ਲਹਿਰਾਂ ਦੇ ਨਾਲ ਉਡੇ, ਬੋਕ ਬੰਦ ਦਹਿ ਚੰਦ ਹੋ ਚਲਿਆ ਏ
ਸੁਰਖੀ ਹੋਠਾਂ ਦੀ ਕਿਸੇ ਨੇ ਚੂਪ ਲਈ, ਅੰਬ ਸੁਖਨਾ ਮੋੜ ਕੇ ਘੱਲਿਆ ਏ

(੨੭੭)

ਮਿਰਗ ਜਿਸ ਕਸਤੂਰੀ ਦੇ ਢਾਹ ਲਏ ਕੋਈ ਨਵਾਂ ਹੀਰੇ ਆਣ ਮੱਲਿਆ ਏ
ਅੰਗ ਨਾਲ ਤੇਰੇ ਅੰਗ ਜੌੜਕੇ ਤੇ ਤੀਰ ਅੰਦਰੋਂ ਕਾਲਜਾ ਸੱਲਿਆ ਏ
ਵਾਰਸਸ਼ਾਹ ਮੀਆਂ ਰੋਜ਼ ਹਸ਼ਰ ਦੇ ਤੋਂ ਸਾਡਾ ਰੋਂਦਿਆਂ ਨੀਰ ਨਾ ਠੱਲ੍ਹਿਆ ਏ

ਤਥਾ

ਤੇਰੇ ਸਿਆਹ ਤਤੌਲੜੇ ਕੱਜਲੇ ਦੀ ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ
ਤੇਰੇ ਫੁੱਲ ਗੁਲਾਬ ਦੇ ਲਾਲ ਹੋਏ ਕਿਸੇ ਘੇਰ ਕੇ ਰਾਹ ਵਿਚ ਚੁੰਮ ਲਏ
ਤੇਰੇ ਖੂਨਚੇ ਨੀ ਸ਼ਕਰ ਪਾਰਿਆਂ ਦੇ ਹੱਥ ਮਾਰਕੇ ਭੁੱਖਿਆਂ ਲੁੁੰਮ ਲਏ
ਧਾੜਾ ਮਾਰਕੇ ਧਾੜਵੀ ਮੇਵਿਆਂ ਦੇ ਰੱਲ ਝਾੜ ਬੂਟੇ ਕਿੱਤੇ ਗੁੰਮ ਗਏ
ਵੱਡੇ ਵਣਜ ਹੋਏ ਅੱਜ ਵਹੁਟੀਆਂ ਦੇ ਕੋਈ ਨਵੇਂ ਵਣਜਾਰੜੇ ਘੁੰਮ ਗਏ
ਵਾਰਸਸ਼ਾਹ ਮੀਆਂ ਕੀਤੇ ਕੰਮ ਤੇਰੇ ਅੱਜ ਕੱਲ੍ਹ ਜਹਾਨ ਤੇ ਧੁੰਮ ਗਏ

ਤਥਾ

ਕੋਈ ਧੋਬੀ ਵਲਾਇਤੋਂ ਆਨ ਲੱਥੇ ਸਿਰੀ ਸਾਫ ਦੇ ਥਾਨ ਚੜ੍ਹ ਖੁੱਬ ਗਏ
ਤੇਰੀ ਚੋਲੀ ਵਲੂੰਦਰੀ ਸਣੇ ਸੀਨੇ ਪੇਂਜੇ ਤੁੁੰਬਿਆਂ ਨੂੰ ਜਿਵੇਂ ਤੁੰਬ ਗਏ
ਕਿਨ੍ਹਾਂ ਚੋਰਾਂ ਨੇ ਮਾਲ ਚੁਰਾਇਆ ਏ ਸਾਥੋਂ ਘੁੱਸ ਕੇ ਖੋਜ ਤੇ ਸੁੰਬ ਗਏ
ਕੀਕੂੂੰ ਲੱਭਸੀ ਮਾਲ ਇਹ ਖੇੜਿਆਂ ਦਾ ਪੈਰੀਂ ਖਾਵ ਮੁਗੀਲਾਂ ਦੇ ਚੁੰਬ ਗਏ
ਖੇੜੇ ਕਾਬਲੀ ਕੁੱਤਿਆਂ ਵਾਂਗ ਨੱਠੇ ਨੀ ਵਢਾਇਕੇ ਕੰਨ ਤੇ ਦੁੰਬ ਗਏ
ਵਾਰਸਸ਼ਾਹ ਅਚੰਭੜਾ ਨਵਾਂ ਹੋਯਾ ਸੁੱਤੇ ਪਾਹਰੂਆਂ ਨੂੰ ਚੋਰ ਟੁੱਬ ਗਏ

ਤਥਾ

ਕਿਸੇ ਕਿਹਾ ਨਪੀੜ ਨਪੀੜੀਏਂ ਤੂੰ ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ
ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੀ ਇਹ ਕੰਮ ਹੋਯਾ ਹਿੱਲ ਚੁੱਲ ਦਾ ਨੀ
ਤੇਰਾ ਲੱਕ ਕਿਸੇ ਪਾਇਮਾਲ ਕੀਤਾ ਧੱਕਾ ਕੁੱਲ ਵਜੂਦ ਵਿਚ ਖੁੱਲ੍ਹਦਾ ਨੀ
ਵਰਮਾ ਫੇਰ ਅਲਮਾਸ ਨੂੰ ਵਿੰਨ੍ਹ ਦਿਤਾ ਜਿਵੇਂ ਤੀਰ ਗਿਆ ਅੰਦਰ ਸੱਲਦਾ ਨੀ
ਮਾਰ ਘੱਸਿਆਂ ਦੇ ਜੁਸਾ ਝੱਗ ਕੀਤਾ ਜਦੋਂ ਜੋਰ ਮੁੱਕਾ ਪਿਛ੍ਹਾਂ ਹੱਲਦਾ ਨੀ
ਕਿਸੇ ਡਾਹਕੇ ਮੋਟੜਾ ਚੋ ਭਾਬੀ ਲੇ ਲਾਹ ਦਿੱਤਾ ਤੇਰੀ ਚੁੱਲ੍ਹਦਾ ਨੀ
ਕਮਰੀ ਹੋਇਕੇ ਸਰੂ ਤੇ ਲਏਂ ਝੂਟੇ ਜਿਹੜਾ ਬਾਗ ਦੇ ਵਿੱਚ ਸੀ ਝੁੱਲਦਾ ਨੀ
ਭਾਵੇਂ ਤਖਤ ਉੱਤੇ ਬੈਠਾ ਉਹ ਜੋਗੀ ਜਿਹੜਾ ਖਾਕ ਦੇ ਵਿੱਚ ਸੀ ਰੁੱਲਦਾ ਨੀ
ਤੇਰੀ ਅੱਜ ਉਮੈਦ ਦੀ ਕਲੀ ਖੁੱਲ੍ਹੀ ਠੂੰਗਾ ਠੀਕ ਲੱਗਾ ਬੁੱਲ ਬੁੱਲ ਦਾ ਨੀ
ਉਹ ਭੀ ਤੁੱਧ ਨੂੰ ਨਿੱਤ ਉਡੀਕਦਾ ਸੀ ਜਿਹੜਾ ਤੁੱਧ ਨੂੰ ਨਹੀਂ ਸੀ ਭੁੱਲ ਦਾ ਨੀ
ਮੱਥਾ ਅੱਜ ਤੇਰਾ ਖਿੜਿਆ ਫੁੱਲ ਵਾਂਗੂੰ ਹਿਸਾ ਲਿਆ ਸੁ ਬਾਗ ਦੇ ਫੁੱਲ ਦਾ ਨੀ

(੨੭੮)

ਭਾਬੀ ਦੱਸ ਖਾਂ ਅਜ ਕੀ ਲੱਭਿਆ ਈ ਤੇਰਾ ਹੁਸਨ ਪਿਆ ਅੱਜ ਡੁੱਲ੍ਹਦਾ ਨੀ
ਭਾਵੇਂ ਅੱਜ ਫਵ੍ਹਾਰੜਾ ਬਾਗ ਛੁੱਟਾ ਤੇਰੀ ਨਹਿਰ ਦਾ ਨੀਰ ਉਛੱਲਦਾ ਨੀ
ਤੇਰੀ ਮਾੜੀ ਦੀ ਛੱਤ ਨੂੰ ਉਤਾਂਹ ਕੀਤਾ ਦੇ ਦੇ ਜ਼ੋਰ ਮੇਮਾਰ ਨੇ ਤੁੱਲਦਾ ਨੀ
ਉੱਤੋਂ ਟਪਿਆ ਅੱਜ ਜਵਾਨ ਭਾਵੇਂ ਬੰਨਾ ਡਿਗਾ ਏ ਤੇਰੀ ਪੜੁੁੱਲਦਾ ਨੀ
ਮਾਰੀ ਸ਼ੌਹ ਦਰਯਾ ਨੇ ਆਇ ਟੱਕਰ ਦਰਾ ਖੋਲ੍ਹ ਦਿੱਤਾ ਤੇਰੀ ਪੁੱਲ੍ਹਦਾ ਨੀ
ਤੇਰੀ ਅਤਰਦਾਨੀ ਖੂਬ ਭਰੀ ਗਾਂਧੀ ਵਿੱਚੋਂ ਅਤਰ ਪਿਆ ਭਾਬੀਏ ਡੁੱਲ੍ਹਦਾ ਨੀ
ਸ਼ੀਸ਼ੀ ਅਤਰ ਵਾਲੀ ਕਿੱਥੇ ਡੋਹਲੀਓ ਈ ਕੋਈ ਭਾ ਨਾ ਭੱਤੜਾ ਤੁੱਲਦਾ ਨੀ
ਤੇਰੇ ਸਿੱਪ ਤੇ ਬਰਸਿਆ ਅਬਰਨੀਸਾਂ ਪੈਦਾ ਗੌਹਰ ਹੋਸੀ ਵੱਡੇ ਮੁੱਲਦਾ ਨੀ
ਸਿੱਪ ਕਿਸੇ ਜਵਾਹਰੀ ਨੇ ਚੀਰ ਲਿਆ ਜਿਹੜਾ ਨਹੀਂ ਸੀ ਸੈਦੇ ਤੋਂ ਖੁੱਲ੍ਹਦਾ ਨੀ
ਬੇਲੀ ਮਿਲੇ ਵਿਛੁੰਨਿਆਂ ਬੇਲੀਆਂ ਨੂੰ ਹੋਯਾ ਕਰਮ ਹੈ ਰੱਬ ਰਸੂਲ ਦਾ ਨੀ
ਵਾਰਸਸ਼ਾਹ ਮੀਆਂ ਇਹ ਦੁਆ ਮੰਗੇ ਬਾਰਾ ਖੁੱਲ੍ਹ ਜਾਵੇ ਅੱਜ ਕੁੱਲ ਦਾ ਨੀ

ਹੀਰ ਨੇ ਰਾਇਬਾਂ ਸੈਰਫਾਂ ਨੂੰ ਜੁਵਾਬ ਦੇਣਾ

ਹੀਰ ਆਖਦੀ ਰਾਇਬਾਂ ਸੈਰਫਾਂ ਨੂੰ ਅੜੀਓ ਵੈਰ ਪਈਓ ਕਿੱਸ ਵਾਸਤੇ ਨੀ
ਛੇੜੋ ਨਾਂਹ ਗੋਲੀ ਖਸਮ ਪਿੱਟੜੀ ਨੂੰ ਮੈਥੋਂ ਟਲੋ ਨਾ ਰਬ ਦੇ ਵਾਸਤੇ ਨੀ
ਪਰਨੇਹਾਂ ਦਾ ਮੈਨੂੰ ਹੈ ਅਸਰ ਹੋਯਾ ਰੰਗ ਜ਼ਰਦ ਹੋਯਾ ਏਸ ਵਾਸਤੇ ਨੀ
ਛਾਪਾਂ ਖੁੱਬ ਗਈਆਂ ਗਲ੍ਹਾਂ ਮੇਰੀਆਂ ਤੇ ਦਾਗ ਪੈ ਗਿਆ ਚੁੱਭ ਵਰਾਸਤੇ ਨੀ
ਕੱਟੇ ਜਾਂਦੇ ਨੂੰ ਭੱਜ ਕੇ ਮਿਲੀ ਸਾਂ ਮੈਂ ਤਣੀਆਂ ਢਿੱਲੀਆਂ ਚੋਲੀ ਦੀਆਂ ਪਾਸਤੇ ਨੀ
ਰੁੁੰਨੀ ਅੱਥਰੂ ਡੁੱਲ੍ਹੀਆਂ ਮੁਖੜੇ ਤੇ ਖੁਲ੍ਹ ਗਏ ਤਤੋਲੜੇ ਪਾਸਤੇ ਨੀ
ਮੂਧੀ ਪਈ ਬਨੇਰੇ ਤੇ ਵੇਖਦੀ ਸਾਂ ਪੇਡੂ ਲਾਲ ਹੋਯਾ ਏਸ ਵਾਸਤੇ ਨੀ
ਸੁਰਖੀ ਹੋਠਾਂ ਦੀ ਆਪ ਮੈਂ ਚੂਸ ਲਈ ਰੰਗ ਉਡ ਗਿਆ ਏਸ ਵਾਸਤੇ ਨੀ
ਰਾਹ ਪੇਕਿਆਂ ਦੇ ਵੱਲੋਂ ਵੇਖਦੀ ਸਾਂ ਕੋਈ ਨਜ਼ਰ ਨਾ ਆਇਆ ਰਾਸਤੇ ਨੀ
ਕੱਟਾ ਘੁੱਟਿਆ ਵਿੱਚ ਗਲਵਕੜੀ ਦੇ ਡੂਕਾਂ ਲਾਲ ਹੋਈਆਂ ਆਸ ਪਾਸ ਤੇ ਨੀ
ਮੇਰੇ ਪੇਡੂ ਨੂੰ ਕੱਟੇ ਨੇ ਢੁੱਡ ਮਾਰੀ ਲਾਸਾਂ ਪੈ ਗਈਆਂ ਮੇਰੇ ਮਾਸ ਤੇ ਨੀ
ਮੇਰਾ ਛੱਡੋ ਖਿਆਲ ਸਹੇਲੀਓ ਨੀ ਹੀਰ ਆਖਦੀ ਰੱਬ ਦੇ ਵਾਸਤੇ ਨੀ
ਮੈਨੂੰ ਕਸਮ ਅੜੀਓ ਕੋਈ ਗੱਲ ਨਾਹੀਂ ਤੁਸੀਂ ਭੁੱਲੀਆਂ ਹੋਰ ਵਿਸ਼ਵਾਸ ਤੇ ਨੀ
ਵਾਰਸਸ਼ਾਹ ਮੈਂ ਪੁੱਜ ਗਰੀਬਣੀ ਹਾਂ ਕਿਉਂ ਆਖਦੇ ਲੋਕ ਮਹਾਸਤੇ ਨੀ

ਕਲਾਮ ਰਾਇਬਾਂ

ਭਾਬੀ ਅਖੀਆਂ ਦਾ ਰੰਗ ਰੱਤਵੰਨਾ ਤੈਨੂੰ ਹੁਸਨ ਚੜ੍ਹਿਆ ਅਨਿਆਉਂਦਾ ਨੀ
ਤੇਰਾ ਹੁਸਨ ਗੁਲਜ਼ਾਰ ਬਹਾਰ ਬਣਿਆ ਅੱਜ ਹਾਰ ਸ਼ਿੰਗਾਰ ਸਭ ਭਾਉਂਦਾ ਨੀ

(੨੭੯)

ਤੇਰਾ ਅਜ ਧਿਆਨ ਅਸਮਾਨ ਉਤੇ ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ
ਤੇਰੇ ਸੁਰਮੇ ਦੀਆਂ ਧਾੜੀਆਂ ਧੂੜ ਪਈਆਂ ਜਿਵੇਂ ਕਟਕ ਹੈ ਮਾਲ ਤੇ ਆਉਂਦਾ ਨੀ
ਰਾਜਪੂਤ ਮੈਦਾਨ ਵਿੱਚ ਲੜਨ ਤੇਗਾਂ ਅੱਗੇ ਢਾਡੀਆਂ ਦਾ ਪੁਤ੍ਰ ਗਾਉਂਦਾ ਨੀ
ਰੁੱਖ ਹੋਰ ਦਾ ਹੋਰ ਅੱਜ ਦਿੱਸੇ ਤੇਰਾ ਕਾਰਾ ਨਵਾਂ ਕੋਈ ਨਜ਼ਰ ਆਉਂਦਾ ਨੀ
ਤੇਰਾ ਇਸ਼ਕ ਮੈਦਾਨ ਹੁਣ ਆ ਲੱਥਾ ਚਾ ਨਜ਼ਰ ਤੇਰਾ ਨਵਾਂ ਆਉਂਦਾ ਨੀ
ਅੱਜ ਆਖਦੇ ਨੇ ਵਾਰਸਸ਼ਾਹ ਹੋਰੀ ਖੇੜਾ ਕੌਣ ਕੋਈ ਕਿੱਸ ਥਾਉਂਦਾ ਨੀ

ਕਲਾਮ ਹੀਰ

ਮੁੱਠੀ ਮੁੱਠੀ ਮੈਨੂੰ ਕੋਈ ਅਸਰ ਹੋਯਾ ਅੱਜ ਕੰਮ ਤੇ ਜੀਊ ਨਾ ਲੱਗਦਾ ਏ
ਭੁੱਲੀ ਵਿੱਸਰੀ ਬੂਟੀ ਮੈਂ ਲੰਘ ਗਈ ਇੱਕੇ ਪਿਆ ਭੁਲਾਉੜਾ ਠੱਗਦਾ ਏ
ਤਿਉਰ ਲਾਲ ਮੈਨੂੰ ਅੱਜ ਖੇੜਿਆਂ ਦਾ ਜਿਵੇਂ ਲੱਗੇ ਅਲੰਬੜਾ ਅੱਗਦਾ ਏ
ਅੱਜ ਯਾਦ ਆਏ ਮੈਨੂੰ ਸੋਈ ਸੱਜਣ ਜੈਂਦਾ ਮਗਰ ਉਲਾਂਭੜਾ ਜੱਗਦਾ ਏ
ਖੁਲ੍ਹ ਖੁਲ੍ਹ ਜਾਂਦੇ ਬੰਦ ਦੋਲੜੀ ਦੇ ਅੱਜ ਗਲੇ ਮੇਰੇ ਕੋਈ ਲੱਗਦਾ ਏ
ਘਰ ਬਾਰ ਵਿੱਚੋਂ ਡਰ ਆਉਂਦਾ ਏ ਜਿਵੇਂ ਦਿਸੇ ਤਤਾਰਚਾ ਵੱਗਦਾ ਏ
ਇੱਕੇ ਜੋਬਨੇ ਨੇ ਅੱਜ ਠਾਠ ਦਿੱਤੀ ਬੂੂੰਬਾ ਆਉਂਦਾ ਪਾਣੀ ਤੇ ਝੱਗਦਾ ਏ
ਵਾਰਸਸ਼ਾਹ ਬੁਲਾ ਨਾ ਮੂਲ ਸਾਨੂੰ ਮੈਨੂੰ ਭੱਲਾ ਨਾਹੀਂ ਕੋਈ ਲੱਗਦਾ ਏ

ਕਲਾਮ ਰਾਇਬਾਂ ਸ਼ੈਰਫਾਂ

ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ ਚੋਰ ਯਾਰ ਫੜੇ ਗੁਨਹਗਾਰੀਆਂ ਨੂੰ
ਭਾਬੀ ਅੱਜ ਤੇਰੇ ਨਾਲ ਬਣੀ ਓਹੋ ਦੁੱਧ ਹੱਥ ਲੱਗਾ ਦੂਧਾ ਧਾਰੀਆਂ ਨੂੰ
ਤੇਰੇ ਨੈਣਾਂ ਦੀਆਂ ਨੋਕਾਂ ਦੇ ਖ਼ੱਤ ਬਣੇ ਵਾਢ ਮਿਲਦੀਏ ਜੋਬਨ ਕਟਾਰੀਆਂ ਨੂੰ
ਹੁਕਮ ਹੋਰ ਦਾ ਹੋਰ ਅੱਜ ਹੋ ਗਿਆ ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ
ਤੇਰੇ ਜੋਬਨ ਦਾ ਰੰਗ ਕਿੱਸ ਲੁੱਟ ਲਿਆ ਹਨੂੰਮਾਨ ਜਿਉਂ ਲੰਕ ਉਤਾਰੀਆਂ ਨੂੰ
ਹੱਥ ਲੱਗ ਗਈ ਸੈਂ ਕਿਸੇ ਯਾਰ ਤਾਈਂ ਜਿਉਂ ਕਸਤੂਰੀ ਦੇ ਭਾਉ ਬਪਾਰੀਆਂ ਨੂੰ
ਘਰੋਂ ਟੁਰਨ ਲੱਗੀ ਮਸਾਂ ਪੈਰ ਪੁੱਟੇ ਆਈਓਂ ਚੜ੍ਹਤਲਾਂ ਕੱਢ ਤਿਆਰੀਆਂ ਨੂੰ
ਗਈ ਹੋਰਸੈੈਂ ਹੋਰ ਕੁੱਝ ਹੋ ਆਈ ਏਂ ਗੱਚ ਕਰੇ ਮਿਮਾਰ ਜਿਉਂ ਬਾਰੀਆਂ ਨੂੰ
ਤੇਰੀ ਤ੍ਰੱਕੜੀ ਦੀਆਂ ਕਸਾਂ ਢਿੱਲੀਆ ਨੇ ਕਿਸੇ ਤੋਲਿਆ ਲੌਂਗ ਸਪਾਰੀਆਂ ਨੂੰ
ਅਜਸਿਕਦਯਾਂ ਕੁਆਰੀਆਂ ਕਰਮ ਖੁਲ੍ਹੇ ਜੋ ਸੀ ਢੂੰਡਦੀ ਰਹੀ ਨਿੱਤ ਯਾਰੀਆਂ ਨੂੰ
ਚੂੜੇ ਬੀੜੇ ਤੇ ਹਾਰ ਸ਼ਿੰਗਾਰ ਟੁੱਟੇ ਠੋਕਰ ਲੱਗ ਗਈ ਮੀਨਾ ਕਾਰੀਆਂ ਨੂੰ
ਖੁਲ੍ਹੇ ਭਾ ਸੌਦਾਗ਼ਰਾਂ ਵਣਜ ਕੀਤੇ ਘਾਟ ਪਈ ਦਲਾਲ ਬਜ਼ਾਰੀਆਂ ਨੂੰ
ਵਾਰਸਸ਼ਾਹ ਜਿਨ੍ਹਾਂ ਮਿਲੇ ਅਤਰ ਸ਼ੀਸ਼ੇ ਉਨ੍ਹਾਂ ਕੀ ਕਰਨਾ ਫੌਜਦਾਰੀਆਂ ਨੂੰ

(੨੮੦)

ਕਲਾਮ ਹੀਰ

ਕਿਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ ਖੁਆਰ ਕੀਤਾ ਜੇ ਮੈਂ ਨਿੱਘੜ ਜਾਂਦੜੀ ਨੂੰ
ਭਯਾ ਪਿੱਟੜੀ ਕਦੋਂ ਮੈਂ ਗਈ ਕਿੱਤੇ ਕਿਉਂ ਉਠਾਇਆ ਜੇ ਮੈਂ ਮੁਣਸ ਖਾਂਦੜੀ ਨੂੰ
ਕਿਉਂ ਲਾਹਕੇ ਘੁੰਡ ਬੁਲਾਇਆ ਜੇ ਚੁੱਪ ਕੀਤੜੀ ਤੇ ਸ਼ਰਮਾਂਦੜੀ ਨੂੰ
ਛੱਜ ਛਾਨਣੀ ਘੱਤ ਉਡਾਇਆ ਜੇ ਮਾਪੇ ਪਿੱਟਣੀ ਤੇ ਲੁੱੜ ਜਾਂਦੜੀ ਨੂੰ
ਸੈਦੇ ਖੇੜੇ ਦੇ ਢਿੱਡ ਵਿੱਚ ਸੂਲ ਹੋਯਾ ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ
ਵਾਰਸ ਹਾਲ ਦੇ ਮੁੱਢ ਕਦੀਮ ਜੇੜ੍ਹੇ ਕਰਨ ਮਿਹਰ ਦੀ ਨਜ਼ਰ ਦਰਮਾਂਦੜੀ ਨੂੰ

ਕਲਾਮ ਰਾਇਬਾਂ ਸ਼ੈਰਫ਼ਾਂ

ਕਿਸੇ ਹੋ ਬੇਦਰਦ ਲਗਾਮ ਦਿੱਤੀ ਅਡੀਆਂ ਵੱਖੀਆਂ ਵਿਚ ਚੁਭਾਈਆਂ ਨੀ
ਕਿਸੇ ਵੇਹਲਿਆਂ ਹੋ ਮੈਦਾਨ ਲੁੱਟਿਆ ਲਈਆਂ ਕਿਸੇ ਮਹਿਬੂਬ ਸਫ਼ਾਈਆਂ ਨੀ
ਸਿਆਹ ਕਾਲਿਆਂ ਹੋਠਾਂ ਤੇ ਲਹੂ ਲੱਗਾ ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੀ
ਦੁਖ ਦਰਦ ਤੇਰਾ ਅੱਜ ਦੂਰ ਹੋਯਾ ਮੁਲਾਕਾਤ ਜ਼ਿਆਰਤਾਂ ਪਾਈਆਂ ਨੀ
ਚਾਲਾਂ ਹੋਰਦੀਆਂ ਹੋਰ ਨਜ਼ਰ ਆਈਆਂ ਸਭੇ ਗਾਮ ਰਵਾਲ ਭੁਲਾਈਆਂ ਨੀ
ਅੱਜ ਦੌੜ ਹੋਈ ਭਾਵੇਂ ਬਾਗ ਅੰਦਰ ਨੇਜ਼ੇ ਬਾਜੀਆਂ ਖੂਬ ਕਰਾਈਆਂ ਨੀ
ਅੱਜ ਆ ਮਿਲਿਆ ਪਿਛਲਾ ਯਾਰ ਤੈਨੂੰ ਜਿੱਸ ਆਇਕੇ ਖੁਸ਼ੀਆਂ ਕਰਾਈਆਂ ਨੀ
ਵਾਰਸਸ਼ਾਹ ਮੀਆਂ ਹੋਣੀ ਹੋ ਰਹੀ ਹੁਣ ਕੇਹੀਆਂ ਰਿੱਕਤਾਂ ਚਾਈਆਂ ਨੀ

ਕਲਾਮ ਹੀਰ

ਲੁੜ੍ਹ ਗਈ ਜੇ ਮੈਂ ਰੱਤੜ ਪਾਟ ਚੱਲੀ ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੀ
ਚੋਚੇ ਲਾਉਂਦੀਆਂ ਧੀਆਂ ਪਰਾਈਆਂ ਨੂੰ ਬੇਦਰਦ ਤੇ ਅੰਤ ਬੇਗਾਨੀਆਂ ਨੀ
ਐਬ ਧਰਨ ਬੇਐਬਾਂ ਨੂੰ ਪੁੱਜ ਕੇ ਨੀ ਫਿਰਨ ਹੁਸਨ ਦੇ ਨਾਲ ਦੀਵਾਨੀਆਂ ਨੀ
ਮੈਂ ਬੇਦੋਸ ਅਤੇ ਬੇਖਬਰ ਤਾਈਂ ਰੰਗ ਰੰਗ ਦੀਆਂ ਲਾਂਦੀਆਂ ਕਾਨੀਆਂ ਨੀ
ਮਸਤ ਫਿਰਨ ਉਨਮਾਦ ਦੇ ਨਾਲ ਭਰੀਆਂ ਟੇਡੀ ਚਾਲ ਚਲਨ ਮਸਤਾਨੀਆਂ ਨੀ
ਖੋਸ਼ਾਂ ਕੱਚੀਆਂ ਪੱਕੀਆਂ ਲੱਗੀਆਂ ਨੇ ਇਹੋ ਸੱਭ ਕਸ਼ਮੀਰ ਖੁਰਮਾਨੀਆਂ ਨੀ
ਸਭੇ ਵੱਡੀਆਂ ਨਿੱਕੀਆਂ ਇੱਕ ਰੱਸੇ ਖਹਿੜੇ ਪੈ ਗਈਆਂ ਉੱਠ ਜ਼ਨਾਨੀਆਂ ਨੀ
ਵਾਰਸਸ਼ਾਹ ਭੀ ਖੂਬ ਪਛਾਣਦਾ ਏ ਬਾਝ ਹੀਰ ਸ਼ੈਤਾਨ ਦੀਆਂ ਨਾਨੀਆਂ ਨੀ

ਕਲਾਮ ਰਾਇਬਾਂ ਸ਼ੈਰਫਾਂ

ਭਾਬੀ ਜਾਣਦੇ ਹਾਂ ਅਸੀਂ ਸੱਭ ਚਾਲੇ ਜੇੜ੍ਹੇ ਮੁੁੰਗ ਤੇ ਚਣੇ ਖਿੰਡਾਉਨੀ ਏਂ
ਆਪ ਖੇਡਦੀਏਂ ਕਿਸੇ ਚਾਲਿਆਂ ਨੂੰ ਸਾਨੂੰ ਮਸਤੀਆਂ ਚਾ ਬਣਾਉਨੀ ਏਂ
ਚੀਚੋ ਚੀਚ ਕੰਧਾਲੀਆਂ ਆਪ ਖੇਡੇਂ ਚਿੱਠੀ ਮਾਪਿਆਂ ਨਾਲ ਵਲਾਉਨੀ ਏਂ

(੨੮੧)

ਆਪ ਰਹੇ ਬੇਗਰਜ਼ ਬੇਦੋਸ਼ ਬੈਠੀ ਮਾਲ ਖੇੜਿਆਂ ਦਾ ਲੁੱਟਵਾਉਨੀ ਏਂ
ਮੱਤ ਕਿਸੇ ਦੀ ਮੂਲ ਨਾ ਲਏਂ ਭਾਬੀ ਨਿੱਤ ਗੁੱਝੜਾ ਯਾਰ ਹੰਢਾਉਨੀ ਏਂ
ਵਾਰਸ ਮਕਰ ਫ਼ਰੇਬ ਦੀ ਚਾ ਖਾਰੀ ਹੋਕਾ ਹੋਰ ਦਾ ਹੋਰ ਸੁਣਾਉਨੀ ਏਂ

ਕਲਾਮ ਹੀਰ

ਮੈਨੂੰ ਕਸਮ ਜੇ ਕਰੋ ਯਕੀਨ ਅੜੀਓ ਮੈਂ ਨਿਰੋਲ ਬੇਗਰਜ਼ ਬੇਦੋਸੀਆਂ ਨੀ
ਜੋ ਵੀ ਆਪ ਵਿਚ ਰਮਜ਼ਾਂ ਸੁਨਾਂਦੀਆਂ ਹੋ ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ
ਗੁੱਝੇ ਮਿਹਣੇ ਮਾਰਕੇ ਤਾਇਆ ਜੇ ਜਿੰਦ ਕੱਢੀਆ ਜੇ ਨਾਲ ਝੋਸਿਆਂ ਨੀ
ਗੱਲ ਬੇ ਹਯਾਈ ਦੀ ਬੋਲ ਕੇ ਤੇ ਰੁੱਸ ਪਵੋ ਪਿੱਛੋਂ ਨਾਲ ਰੋਸਿਆਂ ਨੀ
ਮੈਂ ਤਾਂ ਯਾਦ ਕਰਾਂ ਨਿੱਤ ਪੇਕਿਆਂ ਨੂੰ ਪਈ ਪਾਉਣੀਆਂ ਨਿੱਤ ਔਸੀਆਂ ਨੀ
ਵਾਰਸਸ਼ਾਹ ਕਿਉਂ ਤਿਨ੍ਹਾਂ ਅਰਾਮ ਆਵੇ ਜੇੜ੍ਹੀਆਂ ਇਸ਼ਕ ਦੇ ਤਾ ਵਿੱਚ ਲੂਸੀਆਂ ਨੀ

ਕਲਾਮ ਰਾਇਬਾਂ ਸ਼ੈਰਫਾਂ

ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ ਤੇਰੀ ਕੱਲ੍ਹ ਇਹੋ ਜਿਹੀ ਡੌਲ ਸੀ ਨੀ
ਬਾਗੋਂ ਧੜਕਦੀ ਘਰਕਦੀ ਆਈ ਏਂ ਤੂੰ ਦੱਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ
ਜਾਕੇ ਜੋਗੀ ਨੂੰ ਬਾਗ਼ ਵਿੱਚ ਘੇਰਿਓ ਈ ਓਹ ਤਾਂ ਬੈਠਾ ਹੋਯਾ ਅਨਭੋਲ ਸੀ ਨੀ
ਅੱਜ ਦਫ਼ਤਰ ਚੜ੍ਹੇ ਨੇ ਹਾਕਮਾਂ ਦੇ ਜਿਨ੍ਹਾਂ ਨਾਲ ਸ਼ਿਪਾਹੀਆਂ ਦੇ ਰੌਲ ਸੀ ਨੀ
ਘੋੜੀ ਤੇਰੀ ਨੂੰ ਅੱਜ ਅਰਾਮ ਆਯਾ ਜੇੜ੍ਹੀ ਨਿੱਤ ਕਰਦੀ ਪਈ ਔਲ ਸੀ ਨੀ
ਅਸਾਂ ਏਤਨੀ ਗੱਲ ਮਾਲੂਮ ਕੀਤੀ ਤੇਰੇ ਮਗਰ ਤਾਂ ਇਸ਼ਕ ਚਪੌਲ ਸੀ ਨੀ
ਬੂਟਾ ਸੱਖਣਾ ਅੱਜ ਕਰਾ ਆਈ ਏਂ ਕਿਸੇ ਤੋੜ ਲਿਆ ਜੇੜ੍ਹਾ ਮੌਲ ਸੀ ਨੀ
ਐਵੇਂ ਰਾਇਗਾਂ ਝੰਜਟਾਂ ਪਾਇਓ ਈ ਓਹ ਤਾਂ ਭੁੱਲ ਗਿਆ ਜੇੜ੍ਹਾ ਕੌਲ ਸੀ ਨੀ
ਤੇਰਾ ਯਾਰ ਪਿਛਲੇ ਨਾਲ ਮੇਲ ਹੋਯਾ ਅਸਾਂ ਲੱਭ ਲਿਆ ਤੇਰਾ ਪੋਲ ਸੀ ਨੀ
ਵਾਰਸਸ਼ਾਹ ਤਾਂ ਕੱਲ੍ਹ ਕੰਗਾਲ ਆਹਾ ਅੱਜ ਹੋ ਗਿਆ ਅਰਜ ਤੋਲ ਸੀ ਨੀ

ਕਲਾਮ ਹੀਰ

ਹੀਰ ਰੋਇਕੇ ਆਖਦੀ ਸੁਣੋ ਭੈਣਾਂ ਮੈਂ ਆਖਕੇ ਤੁੁੁੁਸਾਂ ਕਿਉਂ ਸਾੜੀਆਂ ਨੀ
ਰਾਹ ਜਾਂਦੜੀ ਝੋਟੇ ਨੇ ਢਾਹ ਲੀਤੀ ਸਾਨ੍ਹ ਥੱਲ ਉਥੱਲ ਕੇ ਮਾਰੀਆਂ ਨੀ
ਹੱਬੋਂ ਰੱਬੋਂ ਗਵਾਇਕੇ ਭੰਨ ਚੂੜਾ ਪਾਟ ਸੁੱਟੀਆਂ ਚੁੰਨੀਆਂ ਸਾਰੀਆਂ ਨੀ
ਡਾਡੇ ਮਾੜਿਆਂ ਨੂੰ ਢਾਹ ਮਾਰ ਕਰਦੇ ਅੰਤ ਜੋਰਾਵਰਾਂ ਅਗੇ ਹਾਰੀਆਂਨੀ ਨੀ
ਸਾਨ੍ਹ ਮਾਰ ਬੜ੍ਹਕਾਂ ਪਿਆ ਮਗਰ ਮੇਰੇ ਕੀਤੀਆਂ ਅਸਾਂ ਦੇ ਨਾਲ ਖੁਆਰੀਆਂ ਨੀ
ਨੱਸ ਚਲੀ ਸਾਂ ਓਸ ਨੂੰ ਵੇਖ ਕੇ ਮੈਂ ਜਿਵੇਂ ਵਰਾਂ ਤੋਂ ਜਾਣ ਕੁਆਰੀਆਂ ਨੀ
ਸੀਨਾ ਭੰਨਕੇ ਭੰਨਿਓਂ ਸੂ ਪਾਸਿਆਂ ਨੂੰ ਦੌਹਾਂ ਸਿੰਙਾਂ ਉੱਤੇ ਓਸ ਚਾੜੀਆਂ ਨੀ

(੨੮੨)

ਰੜ੍ਹੇ ਚਾੜਕੇ ਮਾਰ ਪਟਾਕ ਮੈਨੂੰ ਸ਼ੀਂਹ ਢਾਹ ਲੈਂਦੇ ਜਿਵੇਂ ਪਾੜੀਆਂ ਨੀ
ਮੇਰੇ ਕਰਮ ਸਨ ਆਣ ਮਲੰਗ ਮਿਲਿਆ ਜਿੱਸ ਜਿਉਂਦੀ ਪਿੰਡ ਵਿੱਚ ਵਾੜੀਆਂ ਨੀ
ਗੱਲ ਨਵੀਂ ਸੁਣੀ ਵਾਰਸਸ਼ਾਹ ਮੀਆਂ ਹੀਰੇ ਹਰਨ ਮੈਂ ਤੱਤੜੀ ਮਾਰੀਆਂ ਨੀ

ਕਲਾਮ ਰਾਇਬਾਂ

ਭਾਬੀ ਸਾਨ੍ਹ ਤੇਰੇ ਮੱਗਰ ਧੁਰੋਂ ਲੱਗਾ ਹਿਲਿਆ ਹੋਇਆ ਕਦੀਮ ਦਾ ਮਾਰਦਾ ਨੀ
ਤੂੰ ਭੀ ਵਹੁਟੜੀ ਪੁੱਤ ਸਰਦਾਰ ਦੀਏਂ ਓਸ ਦੁੱਧ ਪੀਤਾ ਸਰਦਾਰ ਦਾ ਨੀ
ਸਾਨ੍ਹ ਬਾਗ ਵਿੱਚ ਲੇਟਦਾ ਹੋ ਕਮਲਾ ਹੀਰ ਹੀਰ ਹੀ ਨਿੱਤ ਪੁਕਾਰਦਾ ਨੀ
ਤੇਰੇ ਨਾਲ ਉਹ ਲਾਡ ਪਿਆਰ ਕਰਦਾ ਹੋਰ ਕਿਸੇ ਨੂੰ ਮੂਲ ਨਾ ਮਾਰਦਾ ਨੀ
ਐਪਰ ਓਹ ਹੇਲਤ ਬੁਰੀ ਹਿੱਲਿਆ ਏਂ ਪਾਣੀ ਪੀਂਵਦਾ ਤੇਰੀ ਨਸਾਰ ਦਾ ਨੀ
ਤੂੰ ਤੇ ਝੰਗ ਸਿਆਲਾਂ ਦੀ ਮੋਹਨੀ ਏਂ ਤੈਨੂੰ ਆਣ ਮਿਲਿਆ ਹਰਨ ਬਾਰ ਦਾ ਨੀ
ਸ਼ਾਖ ਕਿਸੇ ਦੇ ਵੱਲ ਨਾ ਧਿਆਨ ਕਰਦਾ ਸ਼ਾਖਾਂ ਤੇਰੀਆਂ ਉਹ ਲਤਾੜਦਾ ਨੀ
ਤੇਰੀ ਖ਼ਾਸ ਅੰਗੂਰੀ ਨੂੰ ਵੇਖਦਾ ਏ ਹੋਰ ਕਿਸੇ ਦੀ ਨਾਂਹ ਉਜਾੜ ਦਾ ਨੀ
ਓਹ ਤਖ਼ਤ ਹਜ਼ਾਰਿਓ ਸਾਧ ਆਯਾ ਬੈਠਾ ਹੀਰ ਦਾ ਨਾਮ ਚਿਤਾਰਦਾ ਨੀ
ਵਾਰਸਸ਼ਾਹ ਮੀਆਂ ਸੱਚ ਝੂਠ ਵਿੱਚੋਂ ਪੁਣ ਕੱਢਦਾ ਅਤੇ ਨਿਤਾਰਦਾ ਨੀ

ਕਲਾਮ ਹੀਰ

ਅਨੀ ਭਰੋ ਮੁੱਠੀ ਹਾਇ ਹਾਇ ਮੁੱਠੀ ਏਸ ਬਿਰਹੋਂ ਦੇ ਢਿੱਡ ਵਿੱਚ ਸੂਲ ਹੋਯਾ
ਲਹਿਰ ਪੇਡੁਓਂ ਉੱਠ ਕੇ ਪਵੇ ਸੀਨੇ ਮੇਰੇ ਢਿੱਡ ਦੇ ਵਿੱਚ ਡੰਢੂਲ ਹੋਯਾ
ਤਲਬ ਡੁੱਬ ਜੇ ਗਈ ਸਰਕਾਰ ਮੇਰੀ ਮੈਨੂੰ ਇਕ ਨਾ ਦਾਮ ਵਸੂਲ ਹੋਯਾ
ਲੋਕ ਨਫ਼ੇ ਦੇ ਵਾਸਤੇ ਲੈਣ ਤਰਲੇ ਮੇਰਾ ਸਣੇ ਵਹੀ ਚੌੜ ਮੂਲ ਹੋਯਾ
ਦੁੱਖ ਹੋਰ ਨਾ ਕਦੇ ਅੰਜਾਮ ਹੁੰਦਾ ਮੈਂ ਤੱਤੀ ਦਾ ਅਰਜ਼ ਤੇ ਤੁਲ ਹੋਯਾ
ਅੰਬ ਬੀਜਕੇ ਦੁੱਧ ਦੇ ਨਾਲ ਪਲਿਆ ਭਾ ਤੱਤੀ ਦੇ ਅੰਤ ਬਬੂਲ ਹੋਯਾ
ਰੱਚੇ ਖੇੜਿਆਂ ਵਿੱਚ ਨਾ ਜੀਉ ਮੇਰਾ ਸ਼ਾਹਦ ਹਾਲ ਦਾ ਰੱਬ ਰਸੂਲ ਹੋਯਾ
ਵਾਰਸਸ਼ਾਹ ਦੇ ਅਮਲ ਦੀ ਖ਼ਬਰ ਨਾਹੀਂ ਵੇਖਾਂ ਰੱਦ ਹੋਯਾ ਕਿ ਕਬੂਲ ਹੋਯਾ

ਕਲਾਮ ਰਾਇਬਾਂ ਅਤੇ ਸ਼ੈਰਫ਼ਾਂ

ਭਾਬੀ ਜ਼ੁੱਲਫ਼ਾਂ ਗਲ੍ਹਾਂ ਤੇ ਪੇਚ ਖਾਧੇ ਸਿਰ ਲੋੜ੍ਹ ਤੇ ਸੁਰਮੇ ਦੀਆਂ ਧਾਰੀਆਂ ਨੇ
ਗਲ੍ਹਾਂ ਉਤੇ ਭੰਬੀਰੀਆਂ ਉਡਦੀਆਂ ਨੇ ਨੈਣਾਂ ਸਾਣ ਕਟਾਰੀਆਂ ਚਾੜੀਆਂ ਨੇ
ਜਿਹੜੀ ਵਿਛੀ ਸ਼ਤਰੰਜ ਸੀ ਹੁਸਨ ਵਾਲੀ ਬਾਜੀ ਜਿੱਤ ਲਈ ਅੱਜ ਖਿਡਾਰੀਆਂ ਨੇ
ਬਾਗ ਹੁਸਨ ਦੇ ਵਿੱਚ ਇਰਾਕ ਬੱਧੇ ਅਜ ਹੋਰ ਦੀਆਂ ਹੋਰ ਤਿਆਰੀਆਂ ਨੇ
ਤੇਰੇ ਨੈਣਾਂ ਨੇ ਸ਼ਾਹ ਫ਼ਕੀਰ ਕੀਤੇ ਸਣੇ ਹਾਥੀਆਂ ਵਿੱਚ ਅੰਬਾਰੀਆਂ ਨੇ

(੨੮੩)

ਵਾਰਸਸ਼ਾਹ ਜ਼ੁਲਫ਼ਾਂ ਖ਼ਾਲ ਨੈਣ ਖ਼ੂਨੀ ਫੌਜਾਂ ਕਤਲ ਉੱਤੇ ਚਾ ਚਾੜ੍ਹੀਆਂ ਨੇ

ਮਾਕੂਲਾ ਸ਼ਾਇਰ

ਬਾਰਾਂ ਬਰਸ ਦੀ ਔੜ ਸੀ ਮੀਂਹ ਵੁੱਠਾ ਲੱਗਾ ਰੰਗ ਫਿਰ ਖੁਸ਼ਕ ਬਗ਼ੀਚਿਆਂ ਨੂੰ
ਫੌਜਦਾਰ ਤਗੱਯਰ ਬਹਾਲ ਹੋਯਾ ਬਾਝ ਤੰਬੂਆਂ ਅਤੇ ਗਲੀਚਿਆਂ ਨੂੰ
ਝੁੱਲੀ ਵਾਓ ਸਬਾ ਹੈ ਬੂਟਿਆਂ ਨੂੰ ਲੱਗੇ ਫੱਲ ਫਿਰ ਈਚਿਆਂ ਬੀਚਿਆਂ ਨੂੰ
ਬਦਲ ਫ਼ਜ਼ਲ ਦੇ ਜਦੋਂ ਆ ਵਰਸਦੇ ਨੇ ਪਾਣੀ ਪਹੁੰਚਦਾ ਉੱਚਿਆਂ ਨੀਚਿਆਂ ਨੂੰ
ਵਾਹੀਆਂ ਸੁੱਕੀਆਂ ਸਬਜ਼ ਨੇ ਫੇਰ ਹੋਈਆਂ ਏਸ ਹੁਸਨ ਜ਼ਮੀਨ ਨੂੰ ਸੀਚਿਆਂ ਨੂੰ
ਵਾਰਸ ਵਾਂਗ ਕਿਸ਼ਤੀ ਪਰੇਸ਼ਾਨ ਹਾਂ ਮੈਂ ਪਾਣੀ ਪਹੁੰਚਿਆ ਨੂਹ ਦੇ ਟੀਚਿਆਂ ਨੂੰ

ਕਲਾਮ ਹੀਰ ਦਾ ਸਹਿਤੀ ਨਾਲ

ਹਾਲ ਦਿਲੇ ਦਾ ਤੁੱਧ ਨੂੰ ਆਖਨੀ ਹਾਂ ਜਿਹੜਾ ਸਹਿਤੀਏ ਤੁੱਧ ਇਕਰਾਰ ਕੀਤਾ
ਦੰਮਾਂ ਬਾਝ ਗੁਲਾਮ ਮੈਂ ਸਹਿਤੀਏ ਨੀ ਸ਼ਾਹਦ ਹਾਲ ਦਾ ਰੱਬ ਜਬਾਰ ਕੀਤਾ
ਜਿਵੇਂ ਜਾਣਨੀਏਂ ਤਿਵੇਂ ਮੇਲ ਰਾਂਝਾ ਦਿੱਲ ਖੇੜਿਆਂ ਤੋਂ ਅਵਾਜ਼ਾਰ ਕੀਤਾ
ਕੱਢ ਖੇੜਿਆਂ ਤੋਂ ਰਾਂਝੇ ਨਾਲ ਮੇਲੀਂ ਜਾਨ ਲੱਖ ਹਜ਼ਾਰ ਪੁਕਾਰ ਕੀਤਾ
ਖੇੜੇ ਨਾਲ ਨਾ ਪਰਚਦਾ ਜੀਉ ਮੇਰਾ ਖਾਤਰ ਰਾਂਝੇ ਦੀ ਜਤਨ ਹਜ਼ਾਰ ਕੀਤਾ
ਰਾਂਝੇ ਨਾਲ ਹੁਣ ਮੇਲ ਮਿਲਾਵਣੇ ਦਾ ਵਾਰਸਸ਼ਾਹ ਨੇ ਅੱਜ਼ ਇਤਬਾਰ ਕੀਤਾ

ਕਲਾਮ ਸਹਿਤੀ ਹੀਰ ਨਾਲ

ਖਾਤਰ ਜਮ੍ਹਾ ਕਰ ਹੀਰ ਨੂੰ ਕਹੇ ਸਹਿਤੀ ਤੈਨੂੰ ਰਾਂਝੇ ਦੇ ਨਾਲ ਮਿਲਾਉਸਾਂ ਮੈਂ
ਅਸਮਾਨ ਤੇ ਜ਼ਿਮੀਂ ਦਾ ਮੇਲ ਕਰਸਾਂ ਬੇੜੀ ਰੇਤ ਦੇ ਵਿੱਚ ਤਰਾਉਸਾਂ ਮੈਂ
ਇਹ ਉਮਰ ਸਿਰ ਰੋਗ ਨਾ ਕਦੀ ਸੁਣਿਆ ਜਿਹਾ ਇਫ਼ਤਰਾ ਅੱਜ ਬਣਾਉਸਾਂ ਮੈਂ
ਨਵੇਂ ਸਿਰ ਕੋਈ ਮਕਰ ਫ਼ੈਲਾਇਕੇ ਤੇ ਮਾਉਂ ਬਾਪ ਦੀ ਸ਼ਰਮ ਲਹਾਉਸਾਂ ਮੈਂ
ਟਕਰਾਉਸਾਂ ਪਰਬਤਾਂ ਭਾਰਿਆਂ ਨੂੰ ਬਾਝ ਬੱਦਲਾਂ ਮੀਂਹ ਵਰ੍ਹਾਉਸਾਂ ਮੈਂ
ਵਾਰਸਸ਼ਾਹ ਅਚੰਭੜਾ ਨਵਾਂ ਹੋਯਾ ਗਲਾਂ ਜੱਗ ਜਹਾਨ ਸੁਣਾਉਸਾਂ ਮੈਂ

ਹੀਰ ਨਾਲ ਸਹਿਤੀ ਦੀ ਸਲਾਹ

ਸਹਿਤੀ ਹੀਰ ਦੇ ਨਾਲ ਪਕਾ ਮਸਲਤ ਵੱਡਾ ਮਕਰ ਫੈਲਾਇਕੇ ਬੋਲ ਦੀ ਏ
ਗਰਦਾਨ ਦੀ ਮਕਰ ਮਿਤਵੱਲਾਂ ਨੂੰ ਅਤੇ ਕਨਜ਼ ਫ਼ਰੇਬ ਦੀ ਖੋਲ੍ਹ ਦੀ ਏ
ਅਬਲੀਸ ਮਲਫ਼ੂਫ਼ ਖ਼ਨਾਸ ਵਿੱਚੋਂ ਲੈ ਰਵਾਇਤਾਂ ਜਾਇਜ਼ਾਂ ਬੋਲ ਦੀ ਏ
ਅਫ਼ਾਕੁੱਲ ਹਦੀਸ ਮਨਸੂਖ ਕੀਤੀ ਕਿਤਾਬ ਲਾਹਨ ਅੱਲਾ ਵਾਲੀ ਫੋਲ ਦੀ ਏ
ਤੇਰੇ ਯਾਦ ਫਿਕਰ ਦਿੱਨ ਰਾਤ ਮੈਨੂੰ ਜਾਨ ਮਾਪਿਆਂ ਦੇ ਵੱਲੋਂ ਡੋਲਦੀ ਏ
ਵਾਰਸਸ਼ਾਹ ਸਹਿਤੀ ਅੱਗੇ ਮਾਉਂ ਬੁੱਢੀ ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਏ

(੨੮੪)

ਸਹਿਤੀ ਨੇ ਆਪਣੀ ਮਾਉਂ ਅਗੇ ਹੀਰ ਦਾ ਹਾਲ ਜ਼ਾਹਰ ਕਰਨਾ

ਅੰਮਾਂ ਹੀਰ ਦਾ ਬੁਰਾ ਹਵਾਲ ਦਿੱਸੇ ਨਿੱਤ ਪਲੰਘ ਤੇ ਰਹੇ ਅਨੋਖੜੀ ਨੀ
ਦਿੱਨੋ ਦਿੱਨ ਇਹ ਸੁੱਕਦੀ ਜਾਉਂਦੀਏ ਕੋਈ ਦੁਖਾਂ ਦਾ ਮੂਲ ਹੈ ਦੋਖੜੀ ਨੀ
ਅਸੀਂ ਵਿਆਹ ਆਂਦੀ ਕੂੂੰਜ ਫਾਹ ਆਂਦੀ ਸਾਡੇ ਭਾ ਦੀ ਬਣੀ ਹੈ ਔਖੜੀ ਨੀ
ਵੇਖ ਹੱਕ ਹਲਾਲ ਨੂੰ ਅੱਗ ਲਗਸੀ ਰਹੇ ਖਸਮ ਦੇ ਨਾਲ ਇਹ ਰੋਠੜੀ ਨੀ
ਜਦੋਂ ਆਈ ਤਦੋਕਣੀ ਰਹੀ ਢੱਠੀ ਕਦੀ ਹੋ ਨਾ ਬੈਠੀ ਏ ਸੌਖੜੀ ਨੀ
ਲਹੂ ਲਿੱਬੜੀ ਜਦੋਂ ਦੀ ਵਿਆਹ ਆਂਦੀ ਕਲ੍ਹਾ ਕਲਦੀ ਜ਼ਰਾ ਹੈ ਚੋਖੜੀ ਨੀ
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵੱਸੋਂ ਇਹ ਉਜਾੜ ਦਾ ਮੂਲ ਹੈ ਛੋਕਰੀ ਨੀ
ਤੱਨ ਕਪੜੇ ਵੱਡੀ ਮੁਟਿਆਰ ਸਾਰੀ ਸਾਨੂੰ ਨਜਰ ਨਾ ਆਉਂਦੀ ਲੌਹਕੁੜੀ ਨੀ
ਆਈ ਜਦੋਂ ਤਦੋਕਣੀ ਰਹੀ ਢੱਠੀ ਚਰਖੇ ਹੱਥ ਨਾ ਲਾਉਂਦੀ ਕੋਠੜੀ ਨੀ
ਵਾਰਸਸ਼ਾਹ ਇਹ ਅੰਨ ਨਾ ਦੁੱਧ ਖਾਂਦੀ ਦੁੱਖ ਨਾਲ ਸਕਾਉਂਦੀ ਕੋਠੜੀ ਨੀ

ਤਥਾ

ਹਾਥੀ ਫੌਜ ਦਾ ਵੱਡਾ ਸ਼ਿੰਗਾਰ ਹੁੰਦਾ ਅਤੇ ਘੋੜੇ ਸ਼ਿੰਗਾਰ ਨੇ ਦਲਾਂ ਦੇ ਨੀ
ਅੱਛਾ ਪਹਿਰਨਾ ਖਾਉਣਾ ਸ਼ਾਨ ਸ਼ੌਕਤ ਇਹ ਸਭ ਬਿੱਨਾਅ ਨੇ ਜ਼ਰਾਂ ਦੇ ਨੀ
ਘੋੜੇ ਖਾਣ ਖਟਣ ਕਰਾਮਾਤ ਕਰਦੇ ਅੱਖੀਂ ਵੇਖਦਿਆਂ ਜਾਨ ਬਿਨ ਪਰਾਂ ਦੇ ਨੀ
ਧਾੜਾ ਮਾਰਦੇ ਜਾ ਦੁਪਹਿਰ ਵੇਲੇ ਪਾਣੀ ਆ ਪੀਂਦੇ ਫੇਰ ਸਰਾਂ ਦੇ ਨੀ
ਮਝੀਂ ਗਾਈਂ ਸ਼ਿੰਗਾਰਦੀਆਂ ਸੱਥ ਤਲੇ ਅਤੇ ਨੂੰਹਾਂ ਸ਼ਿੰਗਾਰ ਨੇ ਘਰਾਂ ਦੇ ਨੀ
ਖੈਰਖਾਹ ਦੇ ਨਾਲ ਬਦਖਾਹ ਹੋਣਾ ਇਹ ਕੰਮ ਹੈ ਕੁੱਤਿਆਂ ਖਰਾਂ ਦੇ ਨੀ
ਮਸ਼ਾਹੂਰ ਹੈ ਰਸਮ ਜਹਾਨ ਅੰਦਰ ਪਿਆਰ ਵਹੁਟੀਆਂ ਦੇ ਨਾਲ ਵਰਾਂ ਦੇ ਨੀ
ਦਿੱਲ ਔਰਤਾਂ ਲੈਣ ਪਿਆਰ ਕਰ ਕੇ ਇਹ ਗੱਭਰੂ ਮਿਰਗ ਨੇ ਸਰਾਂ ਦੇ ਨੀ
ਤਦੋਂ ਰੰਨ ਬਦਖਾਹ ਨੂੰ ਅਕਲ ਆਵੇ ਜਦੋਂ ਲੱਤ ਲੱਗੇ ਵਿੱਚ ਫਰਾਂ ਦੇ ਨੀ
ਸੈਦਾ ਦੇਖਕੇ ਜਾਏ ਬਲਾ ਵਾਂਗੂੰ ਵੈਰ ਦੋਹਾਂ ਦੇ ਸਿਰਾਂ ਤੇ ਧੜਾਂ ਦੇ ਨੀ
ਏਥੇ ਨੇਕ ਅਮਾਲ ਕਮਾ ਲਈਏ ਧੰਦੇ ਛੱਡ ਕੇ ਦੌਲਤਾਂ ਜ਼ਰਾਂ ਦੇ ਨੀ
ਵਾਰਸਸ਼ਾਹ ਉਹ ਇੱਕ ਨਾ ਕਦੀ ਹੁੰਦੇ ਜਿਨ੍ਹਾਂ ਵੈਰ ਕਦ੍ਹੀਮ ਥੀਂ ਜੜ੍ਹਾਂ ਦੇ ਨੀ

ਤਥਾ

ਪੀਹੜੇ ਘੱਤ ਕੇ ਕਦੀ ਨਾ ਬਹੇ ਬੂਹੇ ਅਸੀਂ ਏਸਦੇ ਦੁਖ ਵਿਚ ਮਰਾਂਗੇ ਨੀ
ਇਹਦਾ ਜੀਉ ਨਾ ਪਲਮਦਾ ਪਿੰਡ ਸਾਡੇ ਅਸੀਂ ਇਹ ਇਲਾਜ ਕੀ ਕਰਾਂਗੇ ਨੀ
ਸੋਹਣੀ ਰੰਨ ਬਾਜ਼ਾਰ ਨਾ ਵੇਚਣੀਏਂ ਵਿਆਹ ਪੁੱਤ ਦਾ ਹੋਰਦੇ ਕਰਾਂਗੇ ਨੀ
ਖੁਸ਼ੀ ਕਦੀ ਨਾ ਹੱਸਦੀ ਇਹ ਡਿੱਠੀ ਅਸੀਂ ਕਿੱਚਰਕ ਦੁੱਖ ਇਹ ਜਰਾਂਗੇ ਨੀ

(੨੮੪)

ਮੁਲਾਂ ਵੈਦ ਹਕੀਮ ਲੈ ਜਾਣ ਪੈਸੇ ਕੇਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ
ਮਾਰੇ ਬੋਲੀਆਂ ਪਈ ਰੰਜੂਹ ਰਹੇ ਅਸੀਂ ਏਸ ਹੀ ਦੁੱਖ ਵਿਚ ਮਰਾਂਗੇ ਨੀ
ਵਹੁਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ
ਸੈਦਾ ਢਾਹਕੇ ਏਸ ਤੋਂ ਲਏ ਲੇਖਾ ਅਸੀਂ ਚੀਕਣੋ ਮੂਲ ਨਾ ਡਰਾਂਗੇ ਨੀ
ਏਸ ਰੰਨ ਕੁਪੱਤੜੀ ਲੇਲਣੀ ਤੋਂ ਅਸੀਂ ਕਿੱਚਰਕ ਅੰਦਰੀਂ ਵੜਾਂਗੇ ਨੀ
ਸ਼ਰਮਿੰਦਗੀ ਜੱਗ ਦੀ ਜ਼ਰਾ ਸਹਿ ਕੇ ਮੂੰਹ ਪਰ੍ਹਾਂ ਨੂੰ ਹੋਰ ਦੇ ਕਰਾਂਗੇ ਨੀ
ਕਦੀ ਚਰਖੜਾ ਡਾਹ ਨਾ ਛੋਪ ਕੱਤੇ ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ
ਵਾਰਸਸ਼ਾਹ ਸ਼ਰਮਿੰਦਗੀ ਏਸਦੀ ਤੋਂ ਅਸੀਂ ਡੁੱਬ ਕੇ ਖੂਹ ਵਿਚ ਮਰਾਂਗੇ ਨੀ

ਸਹਿਤੀ ਨੇ ਸਣੇ ਹੀਰ ਦੇ ਆਪਣੀ ਮਾਂ ਪਾਸ ਜਾਣਾ

ਅਜ਼ਰਾਈਲ ਇੱਕ ਉਮਰ ਅਯਾਰ ਦੂਜੀ ਹੀਰ ਚੱਲ ਕੇ ਸੱਸ ਤੇ ਆਉਂਦੀ ਏ
ਉਨਾਂ ਕੂਫ਼ਿਆਂ ਕੁਤਿਆਂ ਖਰਾਂ ਵਾਂਗੂੰ ਕਿੱਸੇ ਜੋੜ ਕੇ ਖੂਬ ਸੁਣਾਉਂਦੀ ਏ
ਸਹਿਤੀ ਨਾਲ ਮੈਂ ਜਾਇਕੇ ਖੇਤ ਵੇਖਾਂ ਪਈ ਅੰਦਰੇ ਉਮਰ ਵਿਹਾਉਂਦੀ ਏ
ਪਿਛੋਂ ਛਿੱਕਦੀ ਨਾਲ ਬਹਾਨਿਆਂ ਦੇ ਨੱਢੀ ਘੜੀ ਘੜੀ ਫੇਰੇ ਪਾਉਂਦੀ ਏ
ਸੱਸ ਹੀਰ ਦੀ ਗਲ ਸੁੱਣ ਚੁੱਪ ਹੋਈ ਕਾਈ ਗੱਲ ਨਾ ਮੂੰਹੋਂ ਅਲਾਉਂਦੀ ਏ
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ ਅਜਗੈਬ ਦੀ ਬਾਂਗ ਸੁਣਾਉਂਦੀ ਏ
ਚੱਲ ਭਾਬੀਏ ਵਾਉ ਜਹਾਨ ਦੀ ਲੈ ਬਾਹੋਂ ਹੀਰ ਨੂੰ ਪਕੜ ਉਠਾਉਂਦੀ ਏ
ਕਾਜ਼ੀ ਲਾਨਤੀ ਅੱਲਾ ਦਾ ਦੇਹ ਫ਼ਤਵਾ ਅਬਲੀਸ ਨੂੰ ਸਬਕ ਪੜ੍ਹਾਉਂਦੀ ਏ
ਵਾਂਗ ਬੁੱਢੀ ਇਮਾਮ ਨੂੰ ਜ਼ਹਿਰ ਦੇ ਕੇ ਪਿੱਛੋਂ ਹੋਣੀਆਂ ਆਖ ਭੁਲਾਉਂਦੀ
ਇਹਨੂੰ ਖੇਤ ਲੈ ਜਾਹ ਕਪਾਹ ਚੁਣੀਏਂ ਮੇਰੇ ਜੀਉ ਤਦਬੀਰ ਇਹ ਆਉਂਦੀ ਏ
ਵੇਖੋ ਮਾਉਂ ਨੂੰ ਧੀ ਵਲਾਇਕੇ ਤੇ ਕਿਹੀਆਂ ਫੋਕੀਆਂ ਰੂਮੀਆਂ ਲਾਉਂਦੀ ਏ
ਤਲੀ ਹੇਠ ਅੰਗਿਆਰ ਟਿਕਾ ਸਹਿਤੀ ਉੱਤੋਂ ਬਹੁਤ ਪਿਆਰ ਕਰਾਉਂਦੀ ਏ
ਸ਼ੇਖ ਸਾਅਦੀ ਦੇ ਫ਼ਲਕ ਨੂੰ ਖਬਰ ਨਾਹੀ ਜੀਕੂੰ ਰੋਇਕੇ ਫੰਧ ਚਲਾਉਂਦੀ ਏ
ਵੇਖ ਧੀ ਅੱਗੇ ਮਾਉਂ ਝੁਰਨ ਲੱਗੀ ਹਾਲ ਨੂੰਹ ਦਾ ਖੋਲ੍ਹ ਸੁਣਾਉਂਦੀ ਏ
ਇਹਦੀ ਪਈ ਦੀ ਉਮਰ ਵਿਹਾਉਂਦੀ ਏ ਜਾਰੀ ਰੋਂਵਦੀ ਤੇ ਪਲੂ ਪਾਉਂਦੀ ਏ
ਕਿਸੇ ਮਨ੍ਹਾ ਕੀਤਾ ਖੇਤ ਨਾ ਜਾਏ ਕਦਮ ਮੰਜੀਓਂ ਹੇਠ ਨਾ ਲਾਉਂਦੀ ਏ
ਦੁੱਖ ਜੀਉ ਦਾ ਖੋਲ੍ਹ ਸੁਣਾਉਂਦੀ ਏ ਪਿੰਡੇ ਸ਼ਾਹ ਜੀ ਦੇ ਹੱਥ ਲਾਉਂਦੀ ਏ
ਅਫਲਾਤੂਨ ਲੁਕਮਾਨ ਹਕੀਮ ਅੱਗੇ ਕਿੱਸਾ ਦਿਲੇ ਦਾ ਫੋਲ ਸੁਣਾਉਂਦੀ ਏ
ਸਹਿਤੀ ਆਇਕੇ ਹੀਰ ਦੀ ਕਰੇ ਮਿੰਨਤ ਨਾਲ ਦਿਲਬਰੀ ਬਾਤ ਜਤਾਉਂਦੀ ਏ

(੨੮੬)

ਹੀਰ ਸਹਿਤੀ ਦਾ ਆਖਿਆ ਮੰਨ ਲਿਆ ਸਹਿਤੀ ਮਾਉਂ ਨੂੰ ਜਾ ਕੁਰਲਾਉਂਦੀ ਏ
ਕੋਲ ਮਾਉਂ ਦੇ ਆਇਕੇ ਬੈਠ ਜਾਂਦੀ ਆਪੇ ਹੀਰ ਦੀ ਗੱਲ ਹਿਲਾਉਂਦੀ ਏ
ਕਿੱਸੇ ਛੇੜਦੀ ਨਾਲ ਮੁਹਬਤਾਂ ਦੇ ਗੱਲਾਂ ਮਿੱਠੀਆਂ ਨਾਲ ਵਲਾਉਂਦੀ ਏ
ਬਹੁਤ ਪਿਆਰ ਦੇ ਨਾਲ ਉਹ ਪੁੱਛਦੀ ਏ ਤੇਰੇ ਮਨ ਕਿਹੜੀ ਗੱਲ ਭਾਉਂਦੀ ਏ
ਹੀਰ ਆਖਦੀ ਏ ਮੈਨੂੰ ਮੇਲ ਰਾਂਝਾ ਮੇਰੇ ਦਿੱਲ ਖੁਸ਼ੀ ਇਹੋ ਆਉਂਦੀ ਏ
ਨਾਲੇ ਸਬਜੀਆਂ ਬਾਗ਼ ਵਿਖਾ ਮੈਨੂੰ ਅੰਦਰ ਬੈਠਿਆਂ ਜਾਨ ਘਬਰਾਉਂਦੀ ਏ
ਇਨਸਾਫ਼ ਦੇ ਲਈ ਗਵਾਹ ਕਰਕੇ ਵਾਰਸਸ਼ਾਹ ਨੂੰ ਪਾਸ ਬਹਾਉਂਦੀ ਏ

ਸਹਿਤੀ ਦੀਆਂ ਆਪਣੀ ਮਾਂ ਨਾਲ ਗੱਲਾਂ

ਸਹਿਤੀ ਮਾਉਂ ਨੂੰ ਆਖਦੀ ਸੁਣੀ ਮਾਏ ਕਿੱਸ ਵਾਸਤੇ ਜੀਉ ਤਪਾਉਂਨੀ ਏਂ
ਨੂੰਹ ਲਾਲ ਜਿਹੀ ਅੰਦਰ ਘੱਤੀਆ ਈ ਪਰਖ ਬਾਝ ਤੂੰ ਲਾਲ ਵੰਞਾਉਂਨੀ ਏਂ
ਤੇਰੀ ਇਹ ਫੋਲੇਲੜੀ ਪਦਮਣੀ ਏਂ ਵਾਉ ਲੈਣ ਖੁਣੋਂ ਕਿਉਂ ਗਵਾਉਂਨੀ ਏਂ
ਪਈ ਅੰਦਰੇ ਹੋ ਬੀਮਾਰ ਚੱਲੀ ਜਾਣ ਬੁੱਝ ਕੇ ਦੁੱਖ ਵਧਾਉਨੀ ਏਂ
ਭਾਵੇਂ ਪਈ ਰਹੇ ਦਿਨੇ ਰਾਤ ਅੰਦਰ ਨਾਲ ਸ਼ੌਕ ਦੇ ਨਾਂਹ ਬੁਲਾਉਂਦੀ ਏ
ਇਹ ਫੁੱਲ ਗੁਲਾਬ ਦਾ ਗੁੱਟ ਅੰਦਰ ਪਈ ਦੁੱਖੜੇ ਨਾਲ ਸੁਕਾਉਨੀ ਏਂ
ਅੱਠੇ ਪਹਿਰ ਹੀ ਤਾੜਕੇ ਵਿੱਚ ਕੋਠੇ ਪਤਰ ਪਾਨਾਂ ਦੇ ਪਈ ਸੁਕਾਉਨੀ ਏਂ
ਵਾਰਸ ਧੀ ਸਿਆਲਾਂ ਦੀ ਮਾਰਨੀ ਏਂ ਦੱਸ ਆਪ ਨੂੰ ਕੌਣ ਸਦਾਉਨੀ ਏਂ

ਸਹਿਤੀ ਨੇ ਆਪਣੀ ਮਾਉਂ ਅਗੇ ਹੀਰ ਦੀ ਫਰਮਾਇਸ਼ ਕਰਨੀ

ਨੂੰਹਾਂ ਹੋਂਦੀਆਂ ਖਿਆਲ ਜੋ ਪੇਖਨੇ ਦਾ ਮਾਨ ਮੱਤੀਆਂ ਬੂਹੇ ਦੀਆਂ ਮਹਿਰੀਆਂ ਨੇ
ਪਰੀ ਮੂਰਤੋਂ ਚਿਤਰਦੀਆਂ ਚੰਦਰਾਣੀ ਇੱਕ ਮੋਮ ਤਬ੍ਹਾ ਇਕ ਨਹਿਰੀਆਂ ਨੇ
ਇੱਕ ਕਰਮ ਦੇ ਬਾਗ ਦੀਆਂ ਮੋਰਨੀਆਂ ਇੱਕ ਨਰਮ ਮਲੂਕ ਇਕ ਜ਼ਹਿਰੀਆਂ ਨੇ
ਅੱਛਾ ਖਾਣ ਪੀਵਣ ਲਾਡ ਨਾਲ ਚੱਲਣ ਲੈਣ ਦੇਣ ਦੇ ਵਿੱਚ ਲਡਹਿਰੀਆਂ ਨੇ
ਬਾਹਰ ਫਿਰਨ ਜੋ ਬਾਹਰ ਦੀਆਂ ਵਾਹਣਾਂ ਨੇ ਸ਼ਰਮ ਵਿਚ ਬਹਾਲੀਆਂ ਸ਼ਹਿਰੀਆਂ ਨੇ
ਵਾਰਸਸ਼ਾਹ ਇਕ ਹੁਸਨ ਗ਼ੁਲਾਮ ਲੱਦੇ ਅੱਖੀਂ ਨਾਲ ਗ਼ੁਲਾਮ ਦੇ ਗਹਿਰੀਆਂ ਨੇ

ਸਹਿਤੀ ਨੂੰ ਮਾਉਂ ਨੇ ਹੀਰ ਦੇ ਬਾਹਰ ਲੈ ਜਾਣ ਵਾਸਤੇ ਛੁੱਟੀ ਦੇਣੀ

ਜਾਇ ਮੰਜਿਓਂ ਉੱਠ ਕੇ ਕਿਵੇਂ ਤਿਲਕੇ ਹੀਰ ਪੈਰ ਹਲਾਇਕੇ ਚੁਸਤ ਹੋਵੇ
ਵਾਂਗ ਰੋਗੀਆਂ ਰਾਤ ਦਿਨ ਰਹੇ ਢੱਠੀ ਕਿਵੇਂ ਹੀਰ ਬੀਬੀ ਤੰਦੱਰੁਸਤ ਹੋਵੇ
ਪਲੰਘੋਂ ਉੱਤਰੇ ਕਦਮ ਹਿਲਾ ਬਹੇ ਕਿਸੇ ਨਾਲ ਉਹਦੀ ਗੱਲ ਗੁਫ਼ਤ ਹੋਵੇ
ਇਹ ਤਾਂ ਅੰਦਰੋਂ ਅੰਦਰੇ ਖਾਖੜੀ ਏ ਦਿਨ ਰਾਤ ਮੈਨੂੰ ਇਹੋ ਖੁਸਤ ਹੋਵੇ
ਪੈਰਾਂ ਹੇਠ ਮੈਂ ਹੱਥ ਟਿਕਾਉਨੀ ਹਾਂ ਐਪਰ ਇਹ ਨਾ ਦਿਲੋਂ ਦਰੁੱਸਤ ਹੋਵੇ

(੨੮੭)

ਕਿਤੇ ਉੱਠ ਕੇ ਜੀ ਪਰਚਾ ਆਵੇ ਇਹਦੀ ਮਾਂਦਗੀ ਦੂਰ ਨਹੁੱਸਤ ਹੋਵੇ
ਦਿਲੋਂ ਗੰਢ ਖੋਲ੍ਹੇ ਮੂੰਹੋਂ ਹੱਸ ਬੋਲੇ ਮੇਰੀ ਕਲੀ ਉਮੈਦ ਸ਼ਗੁੱਫ਼ਤ ਹੋਵੇ
ਕੀਕੂੰ ਚੈਨ ਆਵੇ ਉਨ੍ਹਾਂ ਮਾਲਕਾਂ ਨੂੰ ਜਾਂਦਾ ਮਾਲ ਜਿਨ੍ਹਾਂਦੜਾ ਮੁਫ਼ਤ ਹੋਵੇ
ਇਹ ਵਡਾ ਅਜ਼ਾਬ ਹੈ ਮਾਪਿਆਂ ਨੂੰ ਨੂੰਹ ਧੀ ਬੂਹੇ ਉੱਤੇ ਸੁਸਤ ਹੋਵੇ
ਵਾਰਸਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ ਸਹਿਤੀ ਜੇਹੀਆਂ ਦੀ ਜਿਨ੍ਹਾਂ ਨੂੰ ਪੁਸ਼ਤ ਹੋਵੇ

ਕਲਾਮ ਹੀਰ ਦੀ ਸਸ ਦਾ ਹੀਰ ਨਾਲ ਤੇ ਹੀਰ ਦਾ ਜਵਾਬਦੇਣਾ

ਸੱਸ ਆਖਦੀ ਹੀਰ ਨੂੰ ਬੋਲ ਬੀਬੀ ਪਈ ਨਿੱਤ ਤੈਨੂੰ ਲਲਕਾਰਨੀ ਹਾਂ
ਪਈ ਸਿੱਕਨੀ ਹਾਂ ਬੋਲੇਂ ਨਾਲ ਮੇਰੇ ਜੀਉ ਵਿੱਚ ਖਿਆਲ ਚਿਤਾਰਨੀ ਹਾਂ
ਹੀਰ ਆਖਿਆ ਬੈਠਕੇ ਉਮਰ ਸਾਰੀ ਮੈਂ ਤੇ ਆਪਣੇ ਆਪ ਨੂੰ ਸਾੜਨੀ ਹਾਂ
ਸੁਸਤ ਹੋ ਗਏ ਬੰਦ ਨੇ ਬੈਠਿਆਂ ਦੇ ਦੁਖਾਂ ਨਾਲ ਮੈਂ ਹਾਲ ਪੁਕਾਰਨੀ ਹਾਂ
ਕਲਮ ਲੇਖ ਦੀ ਲਿਖੀ ਹੈ ਬੁਰੀ ਮੇਰੀ ਰੋਜ਼ ਅਜਲ ਦੇ ਪਈ ਸ਼ੁਮਾਰਨੀ ਹਾਂ
ਦਿੱਨ ਰਾਤ ਮੈਨੂੰ ਕੋਈ ਰੋਗ ਹੋਯਾ ਜ਼ਿਕਰ ਰੱਬ ਦਾ ਪਈ ਪੁਕਾਰਨੀ ਹਾਂ
ਮਤਾਂ ਬਾਗ ਗਿਆਂ ਮੇਰਾ ਜੀਉ ਲੱਗੇ ਅੰਤ ਇਹ ਭੀ ਪੜਤਨਾ ਪਾੜਨੀ ਹਾਂ
ਪਈ ਰੋਨੀ ਆਂ ਮੈਂ ਲੇਖ ਆਪਣੇ ਨੂੰ ਕੁੱਝ ਕਿਸੇ ਦਾ ਨਹੀਂ ਵਿਗਾੜਨੀ ਹਾਂ
ਦਿੱਨ ਰਾਤ ਦਲੀਲ ਵਿਚਾਰਨੀ ਹਾਂ ਅਤੇ ਸਹਿਤੀ ਨੂੰ ਪਈ ਵੰਗਾਰਨੀ ਹਾਂ
ਬਾਹਰ ਜਾ, ਵੇਖਾਂ ਹਰਿਆਵਲੇ ਨੂੰ ਪਈ ਦਿਲੋਂ ਵਿਚਾਰ ਵਿਚਾਰਨੀ ਹਾਂ
ਬੈਠੀ ਅੰਦਰੇ ਗੀਟੀਆਂ ਗਾਲਨੀ ਹਾਂ ਐਪਰ ਦਿਲੇ ਦਾ ਹਾਲ ਨਿਹਾਰਨੀ ਹਾਂ
ਵਾਰਸਸ਼ਾਹ ਮੀਆਂ ਤਕਦੀਰ ਆਖੇ ਵੇਖ ਨਵਾਂ ਪਸਾਰ ਪਸਾਰਨੀ ਹਾਂ

ਕਲਾਮ ਮਾਉਂ ਦੀ ਸਹਿਤੀ ਨਾਲ

ਮਾਉਂ ਆਖਦੀ ਸਹਿਤੀਏ ਸਮਝ ਬੀਬੀ ਹੋਸੀ ਔਖੜਾ ਇਹ ਨਿਬਾਹ ਕੁੜੀਏ
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਰੌਣਕ ਅਸਾਂ ਆਂਦੀ ਸੀ ਇਹ ਵਿਆਹ ਕੁੜੀਏ
ਧੀਆਂ ਨਾਲ ਨਾ ਕੱਟਨਾ ਕਦੀ ਹੁੰਦਾ ਨੂੰਹਾਂ ਨਾਲ ਨਾ ਚੱਲਣਾ ਰਾਹ ਕੁੜੀਏ
ਨਾਲ ਹੱਕ ਹਲਾਲ ਦੇ ਗੱਲ ਆਹੀ ਵੇਖ ਉਸ ਨੂੰ ਕੱਢਦੀ ਆਹ ਕੁੜੀਏ
ਕਦੇ ਉੱਠ ਨਾ ਬੈਠੀਆ ਵਿਚ ਵਿਹੜੇ ਕਦੇ ਬਹੇ ਨਾ ਚਰਖੜਾ ਡਾਹ ਕੁੜੀਏ
ਅੱਠੇ ਪਹਿਰ ਰਹੇ ਬੈਠੀ ਪਲੰਘ ਉੱਤੇ ਮੈਨੂੰ ਸਾੜਿਆ ਓਸ ਦੇ ਸਾਹ ਕੁੜੀਏ
ਗੱਲ ਖੁਲ੍ਹ ਕੇ ਮੂੰਹੋਂ ਨਾ ਕਰੇ ਕੋਈ ਕਿਹਾ ਚੰਦਰਾ ਪਿਆ ਸੁਭਾ ਕੁੜੀਏ
ਕੋਈ ਗੁੱਝੜਾ ਰੋਗ ਹੈ ਏਸ ਧਾਣਾ ਆਹੀਂ ਨਾਲ ਇਹ ਲੈਂਵਦੀ ਸਾਹ ਕੁੜੀਏ
ਤੇਰੇ ਨਾਲ ਨਾ ਜਾਂਦੀ ਨੂੰ ਹਟਕਨੀ ਹਾਂ ਜੀ ਹੈਸੂ ਤਾਂ ਖੇਤ ਲੈ ਜਾਹ ਕੁੜੀਏ
ਰਲ ਕੇ ਨਾਲ ਸਹੇਲੀਆਂ ਹੀਰ ਜਾਏ ਖੁਸ਼ੀ ਨਾਲ ਲੱਥਣ ਦਿਲ ਦੇ ਚਾ ਕੁੜੀਏ

(੨੮੮)

ਘਰੋਂ ਨਿਕਲ ਨਾ ਕਰੀਂ ਫਸਾਦ ਕੋਈ ਜਾਣੀਂ ਰੱਬ ਰਸੂਲ ਗਵਾਹ ਕੁੜੀਏ
ਤੇਰੀਆਂ ਗਲਾਂ ਦਾ ਕੁੱਝ ਵਸਾਹ ਨਾਹੀਂ ਜ਼ਾਮਨ ਦੇ ਜਾਈਂ ਵਾਰਸਸ਼ਾਹ ਕੁੜੀਏ

ਸਹਿਤੀ ਦੀ ਕੁੜੀਆਂ ਨਾਲ ਸਲਾਹ

ਹੁਕਮ ਹੀਰ ਦਾ ਮਾਉਂ ਤੋਂ ਲਿਆ ਸਹਿਤੀ ਆਪੋ ਵਿੱਚ ਗੱਲਾਂ ਦੋਹਾਂ ਮੇਲੀਆਂ ਨੇ
ਅਨੀ ਆਓ ਖਾਂ ਆਪੋ ਵਿਚ ਗੱਲ ਗਿਣੀਏਂ ਸੱਦ ਘਲੀਆਂ ਸੱਭ ਸਹੇਲੀਆਂ ਨੇ
ਰੁਜੂ ਆਣ ਹੋਈਆਂ ਸਭੇ ਪਾਸ ਸਹਿਤੀ ਜਿਵੇਂ ਗੁਰੂ ਅੱਗੇ ਸਭੋ ਚੇਲੀਆਂ ਨੇ
ਕਈ ਕੁਆਰੀਆਂ ਕਈ ਵਿਆਹੀਆਂ ਨੇ ਚੰਦ ਜਿਹੇ ਸਰੀਰ ਮਥੇਲੀਆਂ ਨੇ
ਉਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ ਮੁੁੰਗ ਚਣੇ ਕੁਆਰੀਆਂ ਖੇਲੀਆਂ ਨੇ
ਵਿਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ ਦੁਆਲੇ ਬੈਠੀਆਂ ਆਣ ਸਹੇਲੀਆਂ ਨੇ
ਸਭਨਾਂ ਬੈਠਕੇ ਇੱਕ ਸਲਾਹ ਕੀਤੀ ਭਾਬੀ ਨਣਦ ਤੇ ਆਣ ਰਬੇਲੀਆਂ ਨੇ
ਸੁੱਤੀ ਪਈ ਲੋਕਾ ਉੱਠ ਚੱਲਣਾ ਜੇ ਬਾਹਰ ਕਰਨੀਆਂ ਜਾ ਕਾਲ-ਕੇਲੀਆਂ ਨੇ
ਸਈਓ ਹੁਮ ਹੁਮਾ ਕੇ ਆਉਣਾ ਜੇ ਗਲਾਂ ਕਰਨੀਆਂ ਅੱਜ ਕਹੇਲੀਆਂ ਨੇ
ਵਾਰਸਸ਼ਾਹ ਸ਼ਿੰਗਾਰ ਮਹਾਵਤਾਂ ਨੇ ਜਿਵੇਂ ਹਥਨੀਆਂ ਕਿਲ੍ਹੇ ਤੇ ਪੇਲੀਆਂ ਨੇ

ਤਥਾ

ਵਕਤ ਫਜ਼ਰ ਦੇ ਉੱਠ ਸਹੇਲੀਓ ਨੀ ਤੁਸੀਂ ਆਪਣੇ ਆਹਰੀ ਹੀ ਆਉਣਾ ਜੇ
ਮਾਓਂ ਬਾਪ ਨੂੰ ਖ਼ਬਰ ਨਾ ਕਰੋ ਕਾਈ ਭਲਕੇ ਬਾਗ ਨੂੰ ਪਾਸਣਾ ਲਾਉਣਾ ਜੇ
ਵਹੁਟੀ ਹੀਰ ਨੂੰ ਬਾਗ਼ ਲੈ ਚੱਲਣਾ ਏਂ ਜ਼ਰਾ ਏਸਦਾ ਜੀਉ ਵਲਾਉਣਾ ਜੇ
ਲਾਵਣ ਫੇਰਨੀ ਵਿਚ ਕਪਾਹ ਭੈਣਾਂ ਕਿਸੇ ਪੁਰਸ਼ ਨੂੰ ਨਹੀਂ ਵਿਖਾਉਣਾ ਜੇ
ਰਾਹ ਜਾਂਦਿਆਂ ਨੂੰ ਪੁੱਛਣ ਲੋਕ ਅੜੀਓ ਕੋਈ ਇਫ਼ਤਰਾ ਚਾ ਬਣਾਉਣਾ ਜੇ
ਖੇਡੋ ਸੱਸੀਆਂ ਤੇ ਘਤੋ ਫੁਮਣੀਆਂ ਨੀ ਭਲਕੇ ਖੂਹ ਨੂੰ ਰੰਗ ਲਗਾਉਣਾ ਜੇ
ਵੜੋ ਵੱਟ ਲੰਗੋਟੜੇ ਵਿਚ ਪੈਲੀ ਬੰਨਾ ਵੱਟ ਸਭ ਪੁੱਟ ਵਿਖਾਉਣਾ ਜੇ
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ ਤੇ ਮੁਦਾਸਿਆਂ ਰੰਗ ਸਹਾਉਣਾ ਜੇ
ਵਡੇ ਰੰਗ ਸੋਹਣ ਇੱਕੋ ਜੇਡੀਆਂ ਦੇ ਰਾਹ ਜਾਂਦਿਆਂ ਦੇ ਸਾਂਗ ਲਾਉਣਾ ਜੇ
ਚਰਖੇ ਚਾ ਭਰੋਟੜੇ ਕੱਜ ਉੱਠੋ ਕਿਸੇ ਪੂਣੀ ਨੂੰ ਹੱਥ ਨਾ ਲਾਉਣਾ ਜੇ
ਮੰਜਿਓਂ ਉੱਠੀਆਂ ਸੱਭ ਨੇ ਆ ਜਾਣਾ ਇੱਕ ਦੂਈ ਨੂੰ ਸੱਦ ਲਿਆਉਣਾ ਜੇ
ਵਾਰਸਸ਼ਾਹ ਮੀਆਂ ਇਹੋ ਅਰਥ ਹੋਯਾ ਸਭਨਾਂ ਅਜੂ ਦੇ ਫਲੇ ਨੂੰ ਆਉਣਾ ਜੇ

ਸਹਿਤੀ ਨੇ ਆਪਣੀ ਮਾਉਂ ਪਾਸ ਆਉਣਾ

ਮਸਲਤ ਕਰ ਆਈ ਸਹਿਤੀ ਨਾਲ ਸਈਆਂ ਫੇਰ ਮਾਉ ਦੇ ਕੋਲ ਚਾ ਆਉਂਦੀ ਏ
ਵੱਡਾ ਝੂਠ ਤੇ ਲੋੜ੍ਹ ਅਪਰਾਧ ਬੋਲੇ ਵੇਖੋ ਮਾਉਂ ਦਾ ਜੀਉ ਠਹਿਰਾਉਂਦੀ ਏ

(੨੮੯)

ਅਗੋਂ ਮਾਉਂ ਭੀ ਸਹਿਤੀ ਨੂੰ ਸਭ ਵਿਰਥਾ ਦੁੱਖ ਆਪਣਾ ਫੋਲ ਸੁਣਾਉਂਦੀ ਏ
ਵਾਰਸਸ਼ਾਹ ਨੂੰ ਪਾਸ ਬਹਾਇਕੇ ਤੇ ਧੀ ਆਪਣੀ ਨੂੰ ਸੱਮਝਾਉਂਦੀ ਏ

ਸਹਿਤੀ ਦੀ ਸਲਾਹ ਸਹੇਲੀਆਂ ਨਾਲ

ਮਤਾ ਕਰਦਿਆਂ ਗੁੱਜ਼ਰੀ ਰਾਤ ਅੱਧੀ ਤਾਰੇ ਗਿਣਦਿਆਂ ਸੱਭ ਉਦਮਾਦੀਆਂ ਨੇ
ਗਿੱਧਾ ਪਾਂਦੀਆਂ ਘੁੰਮਰਾਂ ਮਾਰਦੀਆਂ ਜਿਹੀਆਂ ਹੋਣ ਮੁਟਯਾਰਾਂਦੀਆਂ ਵਾਦੀਆਂ ਨੇ
ਨਖਰੇਲਨਾਂ ਇੱਕ ਨੱਕ ਤੋੜਨਾ ਸਨ ਇੱਕ ਭੋਲੀਆਂ ਸਿੱਧੀਆਂ ਸਾਧੀਆਂ ਨੇ
ਇੱਕ ਨੇਕਬਖਤਾਂ ਇੱਕ ਬੇਜ਼ਬਾਨਾਂ ਇੱਕ ਲੁੱਚੀਆਂ ਤੇ ਮਾਲਜ਼ਾਦੀਆਂ ਨੇ
ਸਭੇ ਆਪਣੇ ਆਪ ਵਿੱਚ ਹਾਲ ਮਸਤਾਂ ਬਾਦਸ਼ਾਹਾਂ ਵਾਂਗੂੰ ਸਾਹਿਬਜ਼ਾਦੀਆਂ ਨੇ
ਵਾਰਸਸ਼ਾਹ ਮੀਆਂ ਇੱਕ ਹੀਰ ਬਾਝੋਂ ਹੋਰ ਸੱਭ ਸ਼ੈਤਾਨ ਦੀਆਂ ਦਾਦੀਆਂ ਨੇ

ਸਹੇਲੀਆਂ ਨੇ ਇਕ ਦੂਜੀ ਪਾਸ ਹਾਲ ਜ਼ਾਹਰ ਕਰਨਾ

ਗੰਢ ਫੇਰ ਰਾਤੀਂ ਵਿੱਚ ਖੇੜਿਆਂ ਦੇ ਘਰੋ ਘਰੀ ਵਿਚਾਰ ਵਿਚਾਰਿਓ ਨੇ
ਭਲਕੇ ਖ਼ੂਹ ਤੇ ਜਾਇਕੇ ਕਰੋ ਕੁਸ਼ਤੀ ਇੱਕ ਦੂਸਰੇ ਨੂੰ ਖ਼ਮ ਮਾਰਿਓ ਨੇ
ਚਲੋ ਚੱਲ ਹੀ ਕਰਨ ਛਨਾਲ ਬਾਜਾਂ ਸਭੋ ਕੰਮ ਤੇ ਕਾਜ ਵਿਸਾਰਿਓ ਨੇ
ਬਾਜ਼ੀ ਦਿੱਤੀਆ ਨੇ ਪਿਉ ਬੁੱਢਿਆਂ ਨੂੰ ਲਤਾਂ ਮਾਵਾਂ ਦੇ ਮੂੰਹ ਤੇ ਮਾਰਿਓ ਨੇ
ਸ਼ੈਤਾਨ ਦੀਆਂ ਲਸ਼ਕਰਾਂ ਫੈਲ ਸੂਫ਼ਾਂ ਬਿਨਾਂ ਆਤਸ਼ੀ ਫੱਨ ਖਿਲਾਰਿਓ ਨੇ
ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ ਸੱਭੋ ਕੱਪੜਾ ਲੱਤੜਾ ਝਾੜਿਓ ਨੇ
ਸਭ ਭੰਨ ਭੰਡਾਰ ਉਜਾੜ ਛੋਪਾਂ ਸਣੇ ਪੂਣੀਆਂ ਪਿੜੇ ਨੂੰ ਸਾੜਿਓ ਨੇ
ਤੰਗ ਖਿੱਚ ਤਿਆਰ ਅਸਵਾਰ ਹੋਈਆਂ ਕੰਡਿਆਲੜੇ ਘੋੜੀਆਂ ਚਾੜ੍ਹਿਓ ਨੇ
ਰਾਤੀਂ ਲਾ ਮਹਿੰਦੀ ਦਿਨੇ ਪਾ ਸੁਰਮੇਂ ਗੰਦ ਚੂੂੰਡੀਆਂ ਕੰਮ ਸ਼ਿੰਗਾਰਿਓ ਨੇ
ਤੇੜ ਲੁੰਙੀਆਂ ਠੋਕਰਾਂ ਦੇਣ ਪਿੱਛੋਂ ਚੁਣ ਕੰਨੀਆਂ ਲੜਾਂ ਨੂੰ ਝਾੜਿਓ ਨੇ
ਕਜਲ ਪੂਛਲਾਂ ਵਾਲੜਾ ਵਿਆਹੀਆਂ ਦੇ ਹੋਠੀਂ ਸੁਰਖ ਦੰਦਾਸੜਾ ਚਾੜਿਓ ਨੇ
ਜ਼ੁਲਫਾਂ ਪਲਮ ਪਈਆਂ ਗੋਰੇ ਮੁੱਖੜੇ ਤੇ ਲਾ ਬਿੰਦੀਆਂ ਹੁਸਨ ਉਘਾੜਿਓ ਨੇ
ਗਲ੍ਹ ਠੋਡੀਆਂ ਤੇ ਬਣੇ ਖਾਲ ਦਾਣੇ ਰੜੇ ਹੁਸਨ ਨੂੰ ਚਾ ਨਿਤਾਰਿਓ ਨੇ
ਖੋਲ੍ਹ ਛਾਤੀਆਂ ਹੁਸਨ ਦੇ ਕੱਢ ਲਾਟੂ ਵਾਰਸਸ਼ਾਹ ਨੂੰ ਚਾ ਉਜਾੜਿਓ ਨੇ

ਕਲਾਮ ਸ਼ਾਇਰ

ਦੇ ਦੁਆਈਆਂ ਰਾਤ ਮੁਕਾ ਬੈਠੀ ਦੇਖੋ ਹੋਵਣੀ ਕਰੇ ਸ਼ਤਾਬੀਆਂ ਨੇ
ਜੇੜ੍ਹੀ ਹੋਵਣੀ ਗੱਲ ਸੋ ਹੋ ਰਹੀ ਸੱਭੇ ਹੋਵਣੀ ਦੀਆਂ ਖਰਾਬੀਆਂ ਨੇ
ਏਸ ਹੋਵਣੀ ਸ਼ਾਹ ਫਕੀਰ ਕੀਤੇ ਪੁੰਨੂੰ ਜਿਹਾਂ ਨੂੰ ਕਰੇ ਸ਼ਰਾਬੀਆਂ ਨੇ
ਮਜਨੂੰ ਜਿਹਾਂ ਦੇ ਨਾਮ ਮਦਜ਼ੂਬ ਹੋਏ ਸਾਹਿਬਜ਼ਾਦਿਆਂ ਕਰੇ ਖਰਾਬੀਆਂ ਨੇ

(੨੯੦)

ਮਾਸ਼ੂਕ ਨੂੰ ਬੇਪਰਵਾਹ ਕਰਕੇ ਦੇਣ ਆਸ਼ਕਾਂ ਰਾਤ ਅਜ਼ਾਬੀਆਂ ਨੇ
ਹੋਣੀ ਹਸਨ ਹੁਸੈਨ ਇਮਾਮ ਕੁੱਠੇ ਹੋਣੀ ਕੀਤੀਆਂ ਬਹੁਤ ਖ਼ਰਾਬੀਆਂ ਨੇ
ਸਹਿਤੀ ਹੀਰ ਨੂੰ ਘੇਰਿਆ ਵੇਖ ਹੋਣੀ ਬਾਝ ਆਪਣੇ ਯਾਰ ਬੇਤਾਬੀਆਂ ਨੇ
ਅਲੀ ਜਿਹਾਂ ਨੂੰ ਕਤਲ ਗ਼ੁਲਾਮ ਕੀਤਾ ਖ਼ਬਰ ਹੋਈ ਨਾ ਮੂਲ ਅਸਾਹਬੀਆਂ ਨੇ
ਕੁੜੀਆਂ ਪਿੰਡ ਦੀਆਂ ਬੈਠਕੇ ਮਤਾ ਕੀਤਾ ਲੁੱਟੀ ਅੱਜ ਕੰਧਾਰ ਪੰਜਾਬੀਆਂ ਨੇ
ਵਾਰਸਸ਼ਾਹ ਮੀਆਂ ਫਲ੍ਹੇ ਖੇੜਿਆਂ ਦੇ ਜਮਾਂ ਆਣ ਹੋਈਆਂ ਹੋਰ ਬਾਬੀਆਂ ਨੇ

ਕਲਾਮ ਸ਼ਾਇਰ

ਇੱਕ ਇਸ਼ਕ ਦੇ ਫਿੱਤਰੇ ਲਖ ਕਟਣ ਬਹੁਤ ਔਖੀਆਂ ਯਾਰਾਂ ਦੀਆਂ ਯਾਰੀਆਂ ਨੇ
ਕੇਡਾ ਪਾੜਨਾ ਪਾੜਿਆ ਇਸ਼ਕ ਪਿੱਛੇ ਸੱਦ ਘੱਲੀਆਂ ਸੱਭ ਕੁਆਰੀਆਂ ਨੇ
ਇਨ੍ਹਾਂ ਰਾਜੇ ਤੇ ਰਾਣੇ ਫ਼ਕੀਰ ਕੀਤੇ ਅਸੀਂ ਕੈਂਦੀਆਂ ਪੱਨਘਟ ਹਾਰੀਆਂ ਨੇ
ਕੋਈ ਹੀਰ ਨੇ ਨਵਾਂ ਨਾਂ ਇਸ਼ਕ ਕੀਤਾ ਇਸ਼ਕ ਕੀਤਾ ਹੈ ਖ਼ਲਕਤਾਂ ਸਾਰੀਆਂ ਨੇ
ਏਸ ਇਸ਼ਕ ਨੇ ਵੇਖਾਂ ਫ਼ਰਹਾਦ ਕੁੱਠਾ ਕੀਤੀਆਂ ਯੂਸਫੇ ਨਾਲ ਖੁਆਰੀਆਂ ਨੇ
ਰੋਡਾ ਵੱਢ ਕੇ ਡੱਕਰੇ ਨਦੀ ਪਾਇਆ ਤੇ ਜਲਾਲ ਨੇ ਅੱਖੀਂ ਉਘਾੜੀਆਂ ਨੇ
ਏਸ ਲੇਲੀ ਦੇ ਇਸ਼ਕ ਮਲੰਗ ਕੀਤਾ ਮਜਨੂੰ ਛੱਡ ਬੈਠਾ ਸਰਦਾਰੀਆਂ ਨੇ
ਮਯਾਰ ਨੂੰ ਇਸ਼ਕ ਨੇ ਤੰਗ ਕੀਤਾ ਕਿਹੀਆਂ ਪਈਆਂ ਮੁਸੀਬਤਾਂ ਭਾਰੀਆਂ ਨੇ
ਜ਼ੁਲੈਖਾਂ ਛਡ ਬਾਦਸ਼ਾਹੀਆਂ ਪਈ ਝੁਗੀ ਇਸ ਇਸ਼ਕ ਦੀਆਂ ਇਹ ਖੁਆਰੀਆਂ ਨੇ
ਮਜਨੂੰ ਜਿਹੇ ਭੀ ਸੁੱਕ ਕੇ ਕਾਠ ਹੋਏ ਸਿਰ ਖਾਧੀਆਂ ਇਸ਼ਕ ਕੁਹਾੜੀਆਂ ਨੇ
ਇਸ਼ਕ ਸੋਹਣੀ ਜੈਸੀਆਂ ਸੂਰਤਾਂ ਭੀ ਡੋਬ ਵਿੱਚ ਦਰਯਾ ਦੇ ਮਾਰੀਆਂ ਨੇ
ਮਿਰਜ਼ੇ ਜਿਹੀਆਂ ਸੂਰਤਾਂ ਸਵੀ ਸੰਝੀਂ ਅੱਗ ਲਾਇਕੇ ਬਾਰ ਵਿਚ ਸਾੜੀਆਂ ਨੇ
ਵੇਖ ਬੂਬਨਾਂ ਮਾਰਵਨ ਕਹਿਰ ਕੀਤਾ ਹੋਰ ਕਈ ਕਰ ਚੁੱਕੀਆਂ ਯਾਰੀਆਂ ਨੇ
ਸਸੀ ਜਿਹੀਆਂ ਸੂਰਤਾਂ ਵਿੱਚ ਥੱਲਾਂ ਏਸ ਇਸ਼ਕ ਰੁਲਾਇਕੇ ਮਾਰੀਆਂ ਨੇ
ਇਸ਼ਕ ਬਦਰੇ ਨਜ਼ੀਰ ਖੁਆਰ ਕੀਤਾ ਰੁੱਲੇ ਮਲਕਜ਼ਾਦੇ ਵਿੱਚ ਬਾਰੀਆਂ ਨੇ
ਅਤੇ ਬੇਨਜ਼ੀਰ ਨੂੰ ਖੂਹ ਪਾਯਾ ਕਈ ਖੂਹਣੀਆ ਇਸ਼ਕ ਨਿਘਾਰੀਆਂ ਨੇ
ਜਿਥੇ ਇਸ਼ਕ ਦਰਯਾ ਦੀ ਮੌਜ ਆਵੇ ਓਥੇ ਔਖੀਆਂ ਤਰਨੀਆਂ ਤਾਰੀਆਂ ਨੇ
ਜਿਨ੍ਹਾਂ ਇਸ਼ਕ ਤੋਂ ਜਾਨ ਕੁਰਬਾਨ ਕੀਤੀ ਉਨ੍ਹਾਂ ਬਖਸ਼ੀਆਂ ਰੱਬ ਸਰਦਾਰੀਆਂ ਨੇ
ਇਸ਼ਕ ਬਹਿਰ ਦੇ ਵਿੱਚ ਗਰਕਾਬ ਹੋਵੇ ਤਦੋਂ ਮਿਲਣ ਹਜ਼ੂਰ ਦਰਬਾਰੀਆਂ ਨੇ
ਵਾਰਸਸ਼ਾਹ ਜਹਾਨ ਦੇ ਚਲਣ ਨਿਆਰੇ ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ

ਸਹਿਤੀ ਨੇ ਸ਼ਾਮ ਵੇਲੇ ਸਹੇਲੀਆਂ ਨੂੰ ਬੁਲਾਉਣਾ

ਸ਼ਾਮ ਵਕਤ ਸਹਿਤੀ ਚੜ੍ਹ ਸੱਦ ਕੀਤਾ ਅਨੀ ਸੁਣੋ ਭੈਣਾਂ ਵਾਰੋ ਵਾਰੀਏ ਨੀ

(੨੯੧)

ਕੰਮੋ ਮੋਚਨੇ ਸੋਮਣੇ ਮਾਛਣੇ ਨੀ ਬਖਤਾਉਰੇ ਸਮਝ ਲੁਹਾਰੀਏ ਨੀ
ਸਾਲੋ ਚੂੜ੍ਹੀਏ ਤਾਜੋ ਬਰਵਾਲੀਏ ਨੀ ਖਬਰਦਾਰ ਕੁੜੀਏ ਸੁਨਿਆਰੀਏ ਨੀ
ਤਰਖਾਣੀਏ ਬਖਤ ਸੁਆਣੀਏਂ ਨੀ ਤੇ ਸਲਾਮਤੇ ਛੈਲ ਮਲਹਾਰੀਏ ਨੀ
ਅਲਾ ਰੱਖੀਏ ਧੋਬਣੇ ਨਾਲ ਸੋਹਜੇ ਲਿਆਵੀਂ ਨਾਲ ਸੱਤੋ ਘਮਿਆਰੀਏ ਨੀ
ਸਾਹਿਬਜ਼ਾਦੀਏ ਨਾਇਣੇ ਹੋਸ਼ ਰੱਖੀਂ ਭੈਣਾਂ ਭਾਗ ਭਰੀਏ ਮਨਹਾਰੀਏ ਨੀ
ਮੀਰਾਂ ਬਖਸ਼ੀਏ ਸੁਘੜ ਮਰਾਸਨੇ ਨੀ ਸੰਗ ਸਾਥ ਨਹੀਂ ਕਾਰੇ ਹਾਰੀਏ ਨੀ
ਸਭਰਾਈਏ ਤੇਲਣੇ ਬੇਲਣੇ ਨੀ ਨੰਦੋਂ ਝੀਉਰੀਏ ਸੋਝ ਸਵਾਰੀਏ ਨੀ
ਗੱਲ ਸਮਝ ਵਲਾਇਤੇ ਕਸਬ ਦਾਰੇ ਰੰਗੋ ਵਾਗਣੇ ਰੰਗ ਮੁਟਿਆਰੀਏ ਨੀ
ਸੁਣ ਖੈਰੀਏ ਗੱਲ ਮੁਹਾਇਣੇ ਨੀ ਬੇੜੀ ਅਕਲ ਦੀ ਪਾਰ ਉਤਾਰੀਏ ਨੀ
ਕੁੜੀਏ ਸਾਰੀਏ ਰਾਜੀਏ ਉਰੇ ਆਓ ਪਰਿਓਂ ਸੱਦ ਕਰੀਂ ਠਰਠਾਰੀਏ ਨੀ
ਭਾਬੀ ਸੱਤ ਭਰਾਈਏ ਦੌਲਤੇ ਨੀ ਜਰਾ ਸਮਝ ਆਉਣਾ ਘਰ ਬਾਰੀਏ ਨੀ
ਵਕਤ ਸੁਬ੍ਹਾ ਦੇ ਅਸਾਂ ਵੱਲ ਆਉਣਾ ਜੇ ਦੇਕੇ ਆਪਣੀਂ ਘਰੀਂ ਬੁਹਾਰੀਏ ਨੀ
ਲਾਵਣ ਫੇਰਨੀ ਵਿੱਚ ਕਪਾਹ ਭੈਣਾਂ ਕਾਈ ਨੇਕ ਸਲਾਹ ਚਿਤਾਰੀਏ ਨੀ
ਏਸ ਗੱਲ ਦਾ ਫ਼ਿਕਰ ਜੇ ਸਾਰੀਆਂ ਨੂੰ ਏਸ ਕੰਮ ਨੂੰ ਬੈਠ ਵਿਚਾਰੀਏ ਨੀ
ਗੱਡੇ ਚੜ੍ਹੇ ਵਾਰਸ ਦਿੱਨ ਢੇਰ ਹੋਏ ਹੁਣ ਨਵੇਂ ਹੀ ਮਹਿਲ ਉਸਾਰੀਏ ਨੀ

ਸਹੇਲੀਆਂ ਦੀ ਤਿਆਰੀ

ਸੁਬ੍ਹਾਚਲਣਾਖੇਤ ਇਕਰਾਰ ਹੋਯਾ ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨੇ
ਆਪੋ ਆਪਣੇ ਥਾਂ ਤਿਆਰ ਹੋਈਆਂ ਜੋ ਕੁਆਰੀਆਂ ਤੇ ਵਿਆਹੀਆਂ ਸਾਰੀਆਂ ਨੇ
ਰੋਜੇਦਾਰ ਨੂੰ ਈਦ ਦਾ ਚਾ ਚੜ੍ਹਿਆ ਜਿਵੇਂ ਹਾਜੀਆਂ ਹੱਜ ਤਿਆਰੀਆਂ ਨੇ
ਜਿਵੇਂ ਵਿਆਹ ਦੀ ਖੁਸ਼ੀ ਦਾ ਚਾ ਚੜ੍ਹਦਾ ਅਤੇ ਮਿਲਣ ਮੁਬਾਰਕਾਂ ਕੁਆਰੀਆਂ ਨੇ
ਕਈ ਸਾਉਲੀਆਂ ਸੋਹਣੀਆਂ ਰੰਗ ਭਰੀਆਂ ਕਈ ਭੋਲੜੇ ਮੁੱਖ ਵਿਚਾਰੀਆਂ ਨੇ
ਇਕ ਹੈਣ ਅਸੀਲ ਨਾ ਬੋਲਦੀਆਂ ਨੇ ਇੱਕ ਬਾਂਕੀਆਂ ਖਚਰੀਆਂ ਡਾਰੀਆਂ ਨੇ
ਥਾਓਂ ਥਾਈਂ ਉਹ ਚਾਕਾਂ ਦੇ ਨਾਲ ਭੁੜਕਣ ਮਥੇ ਚੂੰਡੀਆਂ ਅਤੇ ਮੁਟਿਆਰੀਆਂ ਨੇ
ਹੋਰ ਲਾਗਣਾਂ ਸਭ ਹਮਰਾਹ ਹੋਈਆਂ ਕਾਰੇ ਕਰਨ ਸਭੇ ਕਾਰੇਹਾਰੀਆਂ ਨੇ
ਘੋੜੇ ਛੁਟੇ ਅਯਾਰ ਜਿਉਂ ਫਿਰਨ ਨਚਦੇ ਚਲਣ ਟੇਢੜੀ ਚਾਲ ਸੁਨਿਆਰੀਆਂ ਨੇ
ਖਤਰੇਟੀਆਂ ਅਤੇ ਬਮਣੇਟੀਆਂ ਨੇ ਖੂਬ ਜੱਟੀਆਂ ਨਾਲ ਮੁਨਿਆਰੀਆਂ ਨੇ
ਜਿਨ੍ਹਾਂ ਚੰਦ ਜਿਹੇ ਮੁੱਖ ਸ਼ੋਖ ਨੈਣਾਂ ਚੰਨਣ ਜਿਹੇ ਸਰੀਰ ਸਵਾਰੀਆਂ ਨੇ
ਚਲੋ ਚੱਲ ਹੱਲ ਚੱਲ ਧੜਾਧੜ ਖੁਸ਼ੀਆਂ ਨਾਲ ਨਚਦੀਆਂ ਸਭ ਮਨਹਾਰੀਆਂ ਨੇ

(੨੯੨)

ਗਿਰਦ ਚਲ੍ਹੇ ਦੇ ਘੋਰਲੇ ਆਣ ਹੋਈਆਂ ਸਭੇ ਹਾਰ ਸ਼ਿੰਗਾਰ ਸਵਾਰੀਆਂ ਨੇ
ਓਦਰੋਂ ਸਹਿਤੀ ਨੇ ਕੁਆਰੀਆਂ ਮੇਲ ਲਈਆਂ ਚਲੋ ਚੱਲ ਹੀ ਸਭ ਪੁਕਾਰੀਆਂ ਨੇ
ਏਵੇਂ ਬੰਨ੍ਹ ਕਤਾਰ ਹੋ ਸਫ਼ਾ ਹੋਈਆਂ ਜਿਵੇਂ ਲਦਿਆ ਸਾਥ ਬਪਾਰੀਆਂ ਨੇ
ਸਹਿਤੀ ਹੀਰ ਨੇ ਆਪੋ ਵਿੱਚ ਇਕ ਹੋਕੇ ਝੁੁੰਡ ਮੇਲ ਲਏ ਜਟਾਂ ਧਾਰੀਆਂ ਨੇ
ਹੁਣ ਵੇਖੀਏ ਕੀ ਕੁਝ ਹੋਵਣਾ ਏਂ ਤੇਰੀਆਂ ਕੁਦਰਤਾਂ ਤੋਂ ਬਲਿਹਾਰੀਆਂ ਨੇ
ਬਹਿਰ ਇਸ਼ਕ ਦਾ ਝਾਕਣਾ ਬਹੁਤ ਔਖਾ ਨਾਲੇ ਔਖੀਆਂ ਲੈਣੀਆਂ ਤਾਰੀਆਂ ਨੇ
ਹੋਰ ਕੁੜੀ ਨਾ ਪਿੰਡ ਵਿੱਚ ਰਹੀ ਕੋਈ ਫ਼ੌਜਾਂ ਹਿੰਦ ਤੇ ਤੁਰਕ ਨੇ ਚਾੜ੍ਹੀਆਂ ਨੇ
ਵਾਰਸਸ਼ਾਹ ਹੁਣ ਹੀਰ ਨੂੰ ਸੱਪ ਲੜਨਾ ਖਚਰ ਪਾਉਂਦੀਆਂ ਚੈਂਚਲਹਾਰੀਆਂ ਨੇ

ਕਲਾਮ ਸ਼ਾਇਰ

ਹਿਲੋਂ ਆਈ ਕੋਲਾਂ ਪਿੱਛੋਂ ਆਈ ਰਹਿਮੋੋਂ ਅਤੇ ਮੀਰ ਖਾਤੂਨ ਚੱਲ ਆਉਂਦੀ ਏ
ਨਾਲੇ ਆਈ ਸਲਾਮਤੇ ਸਾਹਿਬਾਂ ਭੀ ਭੋਲੀ ਇਮਾਮ ਖਾਤੂੰ ਸੱਦ ਲਿਆਉਂਦੀ ਏ
ਗੁਜਰੀ ਰਹਿਮਤੇ ਤੇ ਨਾਲੇ ਦੌਲਤੇ ਭੀ ਇੱਕ ਦੂਈ ਨੂੰ ਗੱਲ ਸੁਣਾਉਂਦੀ ਏ
ਸਹਿਤੀ ਹੀਰ ਦੋਵੇਂ ਵਿੱਚ ਗੁਰੂ ਬਣੀਆਂ ਇਕ ਦੂਈ ਤੇ ਹੁਕਮ ਚਲਾਉਂਦੀ ਏ
ਭਾਗੀ ਡੂਮਣੀ ਤੇ ਮੋਰਾਂ ਕੰਜਰੀ ਭੀ ਖ਼ੂਬ ਦਸ ਕੇ ਹਥ ਬਣਾਉਂਦੀ ਏ
ਚੰਦ ਕੌਰ ਜੱਟੀ ਆਣ ਰੁਜੂ ਹੋਈ ਮੇਵਾ ਓਸ ਦੇ ਨਾਲ ਸੁਹਾਉਂਦੀ ਏ
ਨਾਲ ਆਈ ਸੁਖਦਈ ਤੇ ਚੰਦ ਕੌਰਾਂ ਭੜਥੂ ਮੰਗਲਾਂ ਆਣ ਕੇ ਪਾਉਂਦੀ ਏ
ਸਭਰਾਈ ਤੇ ਸਾਹਿਬਾਂ ਨਾਲ ਤੋਤੀ ਅਤੇ ਜੀਉਣੀ ਭੀ ਰੰਗ ਲਾਉਂਦੀ ਏ
ਨਾਲੇ ਆਈ ਭਗਵੰਤੀ ਤੇ ਸੰਤੀ ਗੁੰਡੀ ਝੰਡੋ ਯਾਰਾਂ ਨੂੰ ਪਈ ਤਰਸਾਉਂਦੀ ਏ
ਮਾਮੋ ਨਾਇਣ ਮਿੱਠੀ ਨਾਇਣ ਦੋਵੇਂ ਭੈਣਾਂ ਭਰ ਕੱਜਲਾ ਪਾ ਖਪਾਉਂਦੀ ਏ
ਆਈ ਦਰਸ਼ਨੋਂ ਦ੍ਰੋਪਤੀ ਪਹਾੜਨਾਂ ਭੀ ਜੰਤੇ ਕਲਨ ਕਸ਼ਮੀਰ ਭੀ ਆਉਂਦੀ ਏ
ਹਤਾਯੂੜ ਵਲਾ ਪਨਜੂ ਕਹਿੰਦੀਆਂ ਨੇ ਅਛਨਾ ਗੱਛਨਾ ਕਾਈ ਸੁਣਾਉਂਦੀ ਏ
ਕਾਈ ਆਖਦੀ ਕੀ ਗਲਾਣੀਏਂ ਤੂੰ ਤਿਕੇ ਸ਼ਰਮ ਭੀ ਜਰਾ ਨਾ ਆਉਂਦੀ ਏ
ਨੂਰ ਬੇਗਮ ਕੰਧਾਰਨੋਂ ਖ਼ਾਨ ਬੇਗਮ ਬਯਾ ਬਯਾ ਕਰਕੇ ਕੁਰਲਾਉਂਦੀ ਏ
ਜ਼ੁਲਫ਼ੋਗੁਫਤਾ ਆਂਚਹਿ ਖੂਬ ਹਸਤੀ ਕੰਮੋਂ ਫ਼ਾਰਸੀ ਲਫ਼ਜ਼ ਬਤਾਉਂਦੀ ਏ
ਕੀਲ ਜੈਨਇਨਾਂ ਵਲਤਾਹਾ ਸੀਗੇ ਅਰਬੀ ਦੇ ਨਾਲ ਬੁਲਾਉਂਦੀ ਏ
ਪਿਛੋਂ ਨੂਰ ਬੀਬੀ ਤੇ ਸਕੂਰ ਬੀਬੀ ਨਾਲ ਰੰਗ ਦੇ ਗਾਉਣੇ ਗਾਉਂਦੀ ਏ
ਰਾਮੀ ਸਾਹਮਨੀ ਤੇ ਨੰਦੀ ਪ੍ਰੋਹਤਿਆਣੀ ਗੰਗਾਦਈ ਅਰੋੜੀ ਭੀ ਆਉਂਦੀ ਏ
ਜਮਨਾ ਦੇਈ ਝੀਊਰੀ ਸੁਖਾਂ ਖਤਰਾਣੀ ਲਾਲ ਦਈ ਲੁਹਾਰੀ ਭੀ ਆਉਂਦੀ ਏ

(੨੯੩)

ਬੀਬੀ ਰਾਣੀ ਅਰਾਇਣਭੀ ਦੌੜ ਆਈ ਖਾਨੋਂ ਛੀਂਬੀ ਪਿਛੋਂ ਸੱਦ ਲਿਆਉਂਦੀ ਏ
ਆਈ ਬਿਲੋ ਘਸੀਟੀ ਤੇ ਤੋਤਲਾਂ ਭੀ ਨਾਲੇ ਨੰਦੋ ਕਮੋਣੀ ਭੀ ਆਉਂਦੀ ਏ
ਰੋਸ਼ਨ ਬੀਬੀ ਮਰਾਸਣ ਭੀ ਆਣ ਪਹੁੰਚੀ ਬੀਬੀ ਤੇਲਨ ਪਿਛੋਂ ਚੱਲ ਆਉਂਦੀ ਏ
ਖੋਜੀ ਉਮਰੋ ਬੀਬੀ ਆਈ ਸ਼ੋਰ ਕਰਦੀ ਚੂੜ੍ਹੀ ਸਾਂਸਿਆਨੀ ਚੱਲੀ ਆਉਂਦੀ ਏ
ਇਕੋ ਜੇਡਾ ਈ ਸੰਗ ਸਹੇਲੀਆਂ ਦਾ ਇੱਕ ਦੂਈ ਨੂੰ ਗੱਲ ਸਮਝਾਉਂਦੀ ਏ
ਹੋਰ ਸਭ ਜਾਤਾਂ ਜਮ੍ਹਾਂ ਆਣ ਹੋਈਆਂ ਮੈਥੋਂ ਗਿਣਤੀ ਨਾ ਉਨ੍ਹਾਂ ਦੀ ਆਉਂਦੀ ਏ
ਵਾਰਸਸ਼ਾਹ ਚੱਲ ਖੇਤ ਵਿਖਾ ਲਿਆਈਏ ਸਹਿਤੀ ਹੋਰ ਹੁਣ ਮਕਰ ਫੈਲਾਉਂਦੀ ਏ

ਕਲਾਮ ਸ਼ਾਇਰ

ਹੁਕਮ ਹੀਰ ਦਾ ਮਾਉਂ ਤੋਂ ਲਿਆ ਸਹਿਤੀ ਗੱਲ ਗਿਣੀ ਸੂਨਾਲ ਸਹੇਲੀਆਂ ਦੇ
ਤਿਆਰ ਹੋਈਆਂ ਦੋਵੇਂ ਨਨਾਣ ਭਾਬੀ ਨਾਲ ਚੜ੍ਹੇ ਨੀ ਕਟਕ ਅਰਬੇਲੀਆਂ ਦੇ
ਛੱਡ ਪਾਸਣਾ ਤੁਰਕ ਬਜ਼ਾਰ ਚਲੇ ਰਾਹ ਮਾਰ ਦੇ ਨੇ ਅੱਠ ਖੇਲੀਆਂ ਦੇ
ਕਿੱਲੇ ਪੱਟ ਹੋ ਗਈ ਵਿੱਚ ਵਿਹੜਿਆਂ ਦੇ ਰਹੀ ਇੱਕ ਨਾ ਵਿੱਚ ਹਵੇਲੀਆਂ ਦੇ
ਸੋਹਣ ਸਬਜ਼ਿਆਂ ਨਾਲ ਬਲਾਕ ਬੁੁੰਦੇ ਗੋਯਾ ਭਰੇ ਦੁਕਾਨ ਫੁਲੇਲੀਆਂ ਦੇ
ਧਾਗੇ ਪਾਉਂਟੇ ਬੰਨ੍ਹੇ ਨੇ ਨਾਲ ਲੂਲ੍ਹਾਂ ਟਿੱਕੇ ਫੱਬ ਰਹੇ ਵਿੱਚ ਸਹੇਲੀਆਂ ਦੇ
ਜਟਾਂ ਧਾਰੀਆਂ ਦੇ ਝੁੰਡ ਤਿਆਰ ਹੋਏ ਸਹਿਤੀ ਗੁਰੂ ਚੇਲਾ ਨਾਲ ਚੇਲੀਆਂ ਦੇ
ਇੱਕ ਖੇਤ ਵਿੱਚ ਜਾਣ ਨਣਾਨ ਭਾਬੀ ਨਾਲ ਚੜ੍ਹੇ ਨੀ ਕਟਕ ਮਹੇਲੀਆਂ ਦੇ
ਰਾਜੇ ਇੰਦਰ ਦੀ ਸਭਾ ਵਿਚ ਹੋਵੇ ਹੋਰੀ ਪਏ ਅਜਬ ਛਣਕਾਰ ਅਰਬੇਲੀਆਂ ਦੇ
ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ ਅਰਥ ਕੀਤੜਾ ਨੇ ਨਾਲ ਬੇਲੀਆਂ ਦੇ
ਇੱਕ ਦੂਈ ਨੂੰ ਰਮਜ਼ ਸੁਣਾਂਦੀਆਂ ਨੇ ਕੰਮ ਕਰਦੀਆਂ ਨਾਲ ਨਖ਼ਰੇਲੀਆਂ ਦੇ
ਵਾਰਸਸ਼ਾਹ ਕਸਤੂਰੀ ਦੇ ਮਿਰਗ ਛੁੱਟੇ ਥਈਆ ਥਈਆ ਸਰੀਰ ਮਥੇਲੀਆਂ ਦੇ

ਤਥਾ

ਫ਼ੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ ਤੁਰਤ ਚਾ ਲੰਗੋਟੜੇ ਵੱਟਿਓ ਨੇ
ਪਰਦਾ ਸ਼ਰਮ ਹਯਾ ਦਾ ਲਾਹ ਕੇ ਤੇ ਸੱਟ ਜਿਮੀਂ ਤੇ ਚੌੜ ਚਪੱਟਿਓ ਨੇ
ਸੰਮੀ ਖੇਡਦੀਆਂ ਮਾਰਦੀਆਂ ਫਿਰਨ ਗਿੱਧਾ ਫਬੀ ਘੱਤ ਬਣਾਵਟਾਂ ਪੱਟਿਓ ਨੇ
ਤੋੜ ਕਿਕਰੋਂ ਸੂਲ ਦਾ ਵੱਡਾ ਕੰਡਾ ਪੈਰ ਚੋਭ ਕੇ ਖੁਨ ਪਲੱਟਿਓ ਨੇ
ਝੂਠ ਮੂਠ ਦਾ ਸੱਪ ਲੜਾਇਕੇ ਤੇ ਧਾੜਾ ਗੈਬ ਦਾ ਖੇੜਿਆਂ ਘੱਟਿਓ ਨੇ
ਸਹਿਤੀ ਅੰਦਰੋਂ ਮਕਰ ਦਾ ਫੰਨ੍ਹ ਜੜਿਆ ਦੰਦ ਮਾਰ ਕੇ ਖੂਨ ਉਲੱਟਿਓ ਨੇ
ਸ਼ਿਸਤ ਅੰਦਾਜ਼ ਨੇ ਮਕਰ ਦਾ ਨਾਗ ਕੀਤਾ ਓਸ ਹੁਸਨ ਦੇ ਮੋਰ ਨੂੰ ਫੱਟਿਓ ਨੇ

(੨੯੪)

ਵਾਰਸ ਯਾਰ ਦੇ ਖਰਚ ਤਹਿਸੀਲ ਵਿੱਚੋਂ ਹਿੱਸਾ ਸਿਰਫ ਕਸੂਰ ਦਾ ਲੁੱਟਿਓ ਨੇ

ਹੀਰ ਦਾ ਹਾਲ

ਦੰਦ ਮੀਟ ਘਸੀਟ ਕੇ ਹੱਡ ਗੋਡੇ ਰੋ ਰੋ ਕਰੇ ਜ਼ਾਰੀ ਬੁਰੇ ਹੀਲਿਆਂ ਨੇ
ਨੱਕ ਚਾੜ੍ਹ ਦੰਦੀੜਕਾ ਵੱਟ ਰੋਵੇ ਕੱਢ ਅੱਖੀਆਂ ਨੀਲੀਆਂ ਪੀਲੀਆਂ ਨੇ
ਥਰਾ ਥਰਾ ਕੰਬੇ ਆਖੇ ਮੋਈ ਲੋਕਾ ਕੋਈ ਕਰੇ ਝਾੜਾ ਬੁਰੇ ਹੀਲੀਆਂ ਨੇ
ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ ਪਾਵੇ ਕੀਰਨੇ ਕਾਜ ਕਲੀਲੀਆਂ ਨੇ
ਜ਼ਹਿਰ ਇਸ਼ਕ ਦੇ ਸੱਪ ਦੀ ਧਾ ਗਈ ਅੱਖੀਂ ਹੀਰ ਦੀਆਂ ਨੀਲੀਆਂ ਪੀਲੀਆਂ ਨੇ
ਸਹਿਤੀ ਮੱਕਰਾਂ ਦੇ ਜੰਤਰ ਫੂਕ ਦਿੱਤੇ ਸਾਥ ਕੀਤੀਆਂ ਹੋਰ ਵਸੀਲੀਆਂ ਨੇ
ਅਤੇ ਜਿਨ੍ਹਾਂ ਨੂੰ ਸ਼ੌਕ ਦੀਦਾਰ ਦਾ ਏ ਗਲਾਂ ਉਨ੍ਹਾਂ ਦੀਆਂ ਬਹੁਤ ਰਸੀਲੀਆਂ ਨੇ
ਜੁਸੇ ਹੀਰ ਦੇ ਵਿੱਚ ਤਾਂ ਜ਼ਹਿਰ ਧਾਈ ਸਾਰਾ ਬਦਨ ਹੋਯਾ ਜਿਵੇਂ ਤੀਲੀਆਂ ਨੇ
ਸ਼ੈਤਾਨ ਸ਼ਤੂੰਗੜੇ ਹੱਥ ਜੋੜਨ ਸਹਿਤੀ ਗੁਰੂ ਤੇ ਅਸੀਂ ਸੱਭ ਚੀਲੀਆਂ ਨੇ
ਵਾਰਸਸ਼ਾਹ ਕੁੜੀਆਂ ਪਰੇਸ਼ਾਨ ਹੋਈਆਂ ਸੁੱਕੇ ਮੂੰਹ ਤੇ ਸਾਵੀਆਂ ਪੀਲੀਆਂ ਨੇ

ਹੀਰ ਦਾ ਹਾਲ

ਹੀਰ ਮੀਟ ਕੇ ਦੰਦ ਬੇਸੁੱਧ ਪਈ ਸਹਿਤੀ ਹਾਲ ਤੇ ਸ਼ੋਰ ਪੁਕਾਰਿਆ ਏ
ਕਾਲੇ ਨਾਗ ਨੇ ਫੱਨ ਫੈਲਾ ਵੱਡਾ ਡੰਗ ਵਹੁਟੀ ਦੇ ਪੈਰ ਨੂੰ ਮਾਰਿਆ ਏ
ਕੁੜੀਆਂ ਕਾਂਗ ਕੀਤੀ ਆ ਗਈ ਵਾਹਰ ਲੋਕਾਂ ਕੰਮ ਤੇ ਕਾਜ ਵਿਸਾਰਿਆ ਏ
ਮੰਜੇ ਪਾਇਕੇ ਹੀਰ ਨੂੰ ਘਰੀਂ ਆਂਦਾ ਜੱਟੀ ਪੀਲੜੇ ਰੰਗ ਨੂੰ ਧਾਰਿਆ ਏ
ਵੇਖੋ ਫ਼ਾਰਸੀ ਤੋੜਕੇ ਨਜ਼ਮ ਨਸਰੋਂ ਇਹ ਮਕਰ ਘਿਉ ਵਾਂਗ ਨਿਤਾਰਿਆ ਏ
ਅਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ ਜਿਹਾ ਖਚਰੀਆਂ ਖਚਰ ਪਸਾਰਿਆ ਏ
ਸ਼ੈਤਾਨ ਨੇ ਆਣ ਸਲਾਮ ਕੀਤਾ ਤੁੁੱਸਾਂ ਜਿੱਤਿਆ ਤੇ ਅਸਾਂ ਹਾਰਿਆ ਏ
ਅਫਲਾਤੁਨ ਦੀ ਰੀਸ ਮਕਰਾਜ ਕੀਤੀ ਵਾਰਸ ਕੁਦਰਤਾਂ ਵੇਖਕੇ ਵਾਰਿਆ ਏ

ਕਲਾਮ ਸ਼ਾਇਰ

ਜਦੋਂ ਸਾਂਹਗਰਾਂ ਵਾਹਰਾਂ ਕੂਚ ਕੀਤੀ ਸਾਰੇ ਦੇਸ ਤੇ ਧੁੰਮ ਭੁੁੰਚਾਲ ਆਹੀ
ਖੇੜੀਂ ਖਬਰ ਹੋਈ ਚੜ੍ਹਿਆ ਦੇਸ ਸਾਰਾ ਨੂੰਹ ਖੇੜਿਆਂ ਦੀ ਜਿਹੜੀ ਸਿਆਲ ਆਹੀ
ਸਰਦਾਰ ਸੀ ਖੂਬਾਂ ਦੇ ਤ੍ਰਿੰਞਣਾਂ ਦੀ ਜੈਂਦੀ ਹੰਸ ਤੇ ਮੋਰ ਦੀ ਚਾਲ ਆਹੀ
ਖੇੜੇ ਨਾਲ ਸੀ ਓਸ ਅਨਜੋੜ ਮੁੱਢੋਂ ਦਿਲੋਂ ਸਾਫ ਰੰਝੇਟੇ ਦੇ ਨਾਲ ਆਹੀ
ਓਸ ਨਾਗਣੀ ਨੂੰ ਕੋਈ ਸੱਪ ਲੜਿਆ ਸੱਸ ਓਸਨੂੰ ਵੇਖ ਨਿਹਾਲ ਆਹੀ
ਇਨਾ ਕੈਦਾ ਕੁਨਾ ਬਾਬ ਔਰਤਾਂ ਦੇ ਧੁਰੋਂ ਵਿਚ ਕੁਰਾਨ ਦੇ ਫਾਲ ਆਹੀ
ਅੱਜ ਘੱਤ ਸੁਹਾਗਾ ਤੇ ਅੱਗ ਵਾਂਗੂੰ ਸੋਨਾ ਖੇੜਿਆਂ ਦਾ ਸੱਭੋ ਗਾਲ ਆਹੀ

ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ


ਹੀਰ ਸਪ ਲੜੇ ਦਾ ਬਹਾਨਾ ਕਰਕੇ ਝੂਠ ਮੂਠ ਦੰਦ ਮੀਟੀ ਬੇਸੁਰਤ ਪਈ ਹੈ ਤੇ ਸਹਿਤੀ
ਹੀਰ ਦੇ ਝੂਠ ਨੂੰ ਸੱਚ ਕਰਨ ਵਾਸਤੇ ਹਾਲ ਦੁਹਾਈ ਪਾ ਰਹੀ ਹੈ

[ਦੇਖੋ ਸਫ਼ਾ ੨੯੪

ਹੀਰ ਮੀਟ ਕੇ ਦੰਦ ਬੇਸੁਧ ਪਈ, ਸਹਿਤੀ ਹਾਲ ਤੇ ਸ਼ੋਰ ਪੁਕਾਰਿਆ ਏ
ਕਾਲੇ ਨਾਗ਼ ਨੇ ਫ਼ੱਨ ਫੈਲਾ ਵੱਡਾ, ਡੰਗ ਵਹੁਟੀ ਦੇ ਪੈਰ ਨੂੰ ਮਾਰਿਆ ਏ
ਕੁੜੀਆਂ ਕਾਂਗ ਕੀਤੀ ਆ ਗਈ ਵਾਹਰ, ਲੋਕਾਂ ਕੰਮ ਤੇ ਕਾਜ ਵਿਸਾਰਿਆ ਏ
ਅਗੇ ਕਿਸੇ ਕਿਤਾਬ ਵਿਚ ਨਹੀਂ ਪੜ੍ਹਿਆ, ਜੇਹਾ ਖਚਰੀਆਂ ਖਚਰ ਪਸਾਰਿਆ ਏ
ਸ਼ੈਤਾਨ ਨੇ ਆਨ ਸਲਾਮ ਕੀਤਾ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਏ
ਅਫ਼ਲਾਤੂਨ ਦੀ ਰੀਸ ਮਕਰਾਜ ਕੀਤੀ, ਵਾਰਸ ਕੁਦਰਤਾਂ ਵੇਖ ਕੇ ਵਾਰਿਆ ਏ

(੨੯੫)

ਵਾਰਸਸ਼ਾਹ ਨੂੰ ਰੱਬ ਵਿਖਾ ਦਿੱਤੀ ਜਿਹੜੀ ਚੀਜ਼ ਦੀ ਜੰਮਦਿਆਂ ਭਾਲ ਆਹੀ

ਕਲਾਮ ਔਰਤਾਂ

ਲੋਕ ਵੇਖ ਕੇ ਹੀਰ ਦਾ ਹਾਲ ਆਖਣ ਲੜਿਆ ਸੱਪ ਕੋਈ ਫਨੀਅਰ ਫੰਕਰੂ ਈ
ਸਾਹ ਲੈਂਦਿਆਂ ਫੁਰਕੜੇ ਮਾਰਦੀਏ ਲੂੰ ਲੂੰ ਵਿੱਚੋਂ ਜ਼ਹਿਰ ਪਿੰਘਰੂ ਈ
ਕੋਈ ਆਖਦਾ ਲਿਆਕੇ ਦਿਹੋ ਇਹਨੂੰ ਭਰਕੇ ਦੁੱਧ ਤੇ ਘਿਓ ਦਾ ਸਿੰਗਰੂ ਈ
ਵਾਰਸ ਜੇਹਾ ਕੋਈ ਮਾਂਦਰੀ ਝੱਟ ਢੂੰਡੋ ਨੱਢੀ ਹੀਰ ਦਾ ਬੋਲਦਾ ਘੁੰਗਰੂ ਈ

ਹੀਰ ਦੇ ਇਲਾਜ ਵਾਸਤੇ ਹਕੀਮ ਨੇ ਆਉਣਾ

ਸੱਦ ਮਾਂਦਰੀ ਖੇੜਿਆਂ ਲੱਖ ਆਂਦੇ ਫ਼ਕਰ ਵੈਦ ਤੇ ਨਾਲ ਮਦਾਰੀਆਂ ਦੇ
ਤਰਿਆਕ ਅਕਬਰ ਅਫਲਾਤੂਨ ਵਾਲਾ ਦਾਰੂ ਵੱਡੇ ਫਰੰਗ ਪਸਾਰੀਆਂ ਦੇ
ਜਿਨ੍ਹਾਂ ਜਾਤ ਹਜ਼ਾਰੇ ਦੇ ਸੱਪ ਕੀਲੇ ਘਤ ਆਂਦੇ ਨੇ ਵਿੱਚ ਪਟਾਰੀਆਂ ਦੇ
ਗੰਡੇ ਲੱਖ ਤਾਵੀਜ਼ ਤੇ ਧੂਪ ਹਰਮਲ ਸੂਤ ਆਂਦੇ ਨੇ ਕੰਜ ਕੁਆਰੀਆਂ ਦੇ
ਕੋਈ ਅੱਕ ਚਵਾ ਖਵਾ ਗੰਢੇ ਨੁਗਦਾ ਵਿਚ ਓਹਨਾਂ ਧਾਤਾਂ ਮਾਰੀਆਂ ਦੇ
ਕਿਸੇ ਲਿਆ ਮਣਕੇ ਲਸੀ ਵਿੱਚ ਘੋਲੇ ਪਰਚੇ ਚਾ ਪਾਏ ਨਰਾਂ ਨਾਰੀਆਂ ਦੇ
ਤੇਲ ਮਿਰਚ ਤੇ ਬੂਟੀਆਂ ਦੁੱਧ ਪੈਸੇ ਘਿਉ ਦੇਂਦੇ ਨੇ ਨਾਲ ਖੁਆਰੀਆਂ ਦੇ
ਵਾਰਸਸ਼ਾਹ ਪਚਾਧਿਆਂ ਪਿੰਡ ਬੱਧੇ ਖੇੜਿਆਂ ਜ਼ੋਰ ਲਾਏ ਜ਼ਰਾਂ ਜ਼ਾਰੀਆਂ ਦੇ

ਕਲਾਮ ਸ਼ਾਇਰ

ਦਰਦ ਹੋਰ ਤੇ ਦਾਰੂੜੇ ਹੋਰ ਕਰਦੇ ਫਰਕ ਪਵੇ ਨਾ ਲੋੜ ਵਿੱਚ ਲੁੜ੍ਹੀ ਜੇ ਨੀ
ਰੰਨਾਂ ਵੇਖਕੇ ਆਂਹਦੀਆਂ ਜ਼ਹਿਰ ਧਾਣੀ ਕੋਈ ਸਾਇਤ ਹੀ ਜੀਉੂਂਦੀ ਕੁੜੀ ਜੇ ਨੀ
ਹੀਰ ਆਖਦੀ ਜ਼ਹਿਰ ਜੇ ਖਿੰਡ ਚੱਲੀ ਜਿਵੇਂ ਕਾਲਜਾ ਚੀਰਦੀ ਛੁਰੀ ਜੇ ਨੀ
ਮਰ ਚੱਲੀ ਜੇ ਹੀਰ ਸਿਆਲ ਭਾਵੇਂ ਭੱਲੀ ਬੁਰੀ ਓਥੇ ਆਣ ਜੁੜੀ ਜੇ ਨੀ
ਜਿੱਸ ਵੇਲੇ ਦੀ ਸੂਰਤੀ ਏਸ ਸੁੰਘੀ ਭਾਗੀ ਹੋ ਗਈ ਨਹੀਂ ਮੁੜੀ ਜੇ ਨੀ
ਵੇਖ ਹੀਰ ਦੀ ਸੱਸ ਸਿਰ ਮਾਰਦੀ ਏ ਆਖੇ ਨੱਢੜੀ ਦੀ ਹਾਲਤ ਬੁਰੀ ਜੇ ਨੀ
ਹਾਇ ਮੁੱਠੜੀ ਕਿਉਂ ਰਜ਼ਾ ਦਿੱਤੀ ਅਕਸਰ ਮੱਤ ਰੰਨਾਂ ਪਿੱਛੇ ਖੁਰੀ ਜੇ ਨੀ
ਵਾਰਸਸ਼ਾਹ ਸਦਾਈਏ ਵੈਦ ਰਾਂਝਾ ਜਿਸ ਤੇ ਦਰਦ ਅਸਾਡੇ ਦੀ ਪੁੜੀ ਜੇ ਨੀ

ਕਲਾਮ ਸ਼ਾਇਰ

ਸਹਿਤੀ ਆਖਿਆ ਫ਼ਰਕ ਨਾ ਪਵੇ ਮਾਸਾ ਇਹ ਸੱਪ ਨਾ ਕੀਲ ਤੇ ਆਉਂਦੇ ਨੇ
ਕਾਲੇ ਬਾਗ ਵਿੱਚ ਜੋਗੀੜਾ ਸਿੱਧ ਦਾਨਾ ਜਿਦ੍ਹੇ ਕਦਮ ਪਾਯਾਂ ਦੁੱਖ ਜਾਉਂਦੇ ਨੇ
ਓਹਦੀ ਬੀਨ ਦੇ ਵਿੱਚ ਨੇ ਲੱਖ ਮੰਤਰ ਸੱਪ ਓਸ ਨੂੰ ਭੇਟ ਲਿਆਉਂਦੇ ਨੇ
ਜੇਕਰ ਪੜ੍ਹੇ ਮੰਤਰ ਨਾਲ ਕਰੇ ਤੰਤਰ ਸੱਭ ਖਲਕ ਨੂੰ ਜਾ ਨਿਵਾਉਂਦੇ ਨੇ
ਬਾਸ਼ਕ ਨਾਗ ਕਰੂੰਡੀਏ ਮੇਦ ਤੱਛਕ ਛੀਂਬੇ ਤਿੱਤਰੇ ਸੀਸ ਨਿਵਾਉਂਦੇ ਨੇ

(੨੯੬)

ਕਲਗੀਦਾਰ ਤੇ ਉਡਣਾ ਭੂੰਡ ਨਾਲੇ ਅਸਰਾਲ ਖਰਾਲ ਡਰ ਖਾਉਂਦੇ ਨੇ
ਤੇਦਰੜਾ ਬੂਰੜਾ ਮੱਲੀ ਫ਼ਨੀਅਰ ਸੱਭ ਆਣਕੇ ਸੀਸ ਨਿਵਾਉਂਦੇ ਨੇ
ਮਨੀਦਾਰ ਤੇ ਸਿਰੇ ਖੜੰਬੀਏ ਭੀ ਮੰਤਰ ਪੜ੍ਹੇ ਤੇ ਕੀਲ ਤੇ ਆਉਂਦੇ ਨੇ
ਚਲੀਪਾ ਤੇਲੀਆ ਤੇ ਸੰਗਚੂਰ ਤਾਪੂ ਚਚਲਾ ਡਰਾਣਾ ਭਰਾ ਆਉਂਦੇ ਨੇ
ਖਜੂਰੀਆ ਤੇਲੀਆ ਬਣਤ ਚੰਗਾ ਫਣਵਾਰੀਆ ਕੋਇਚਾ ਚਾਉਂਦੇ ਨੇ
ਲੌਂਗ ਮੰਤਰ ਜਿਨ੍ਹਾਂ ਦੇ ਜਤਨ ਕਰਕੇ ਰੋਗੀ ਹੈਣ ਚੰਗੇ ਬੂਟੀ ਖਾਉਂਦੇ ਨੇ
ਘੰਗੂਰੀਆਂ ਪਾਮੀਆਂ ਬੱਸ ਬਸਾਤੀ ਰੱਤਵਾੜੀਆਂ ਕੋਝੀਆਂ ਛਾਉਂਦੇ ਨੇ
ਕੋਈ ਦੁੱਖ ਤੇ ਦਰਦ ਨਾ ਰਹੇ ਭੋਰਾ ਜਾਦੂ ਜਿੰਨ ਤੇ ਭੂਤ ਸਭ ਜਾਉਂਦੇ ਨੇ
ਮਿਲੇ ਓਸ ਨੂੰ ਕੋਈ ਨਾ ਰਹੇ ਰੋਗੀ ਦੁਖ ਕੁਲਾਂ ਦੇ ਓਸ ਤੋਂ ਜਾਉਂਦੇ ਨੇ
ਰਾਵਣ ਰਾਜੇ ਤੇ ਦੇਉਤੇ ਵੈਦ ਪਰੀਆਂ ਸੱਭ ਉਸ ਤੋਂ ਹੱਥ ਵਿਖਾਉਂਦੇ ਨੇ
ਹੋਰ ਵੈਦਗੀ ਵੈਦ ਲਗਾ ਥੱਕੇ ਵਾਰਸਸ਼ਾਹ ਹੋਰੀਂ ਹੁਣ ਆਉਂਦੇ ਨੇ

ਕਲਾਮ ਖੇੜਿਆਂ

ਖੇੜਿਆਂ ਆਖਿਆ ਕੇਹੜਾ ਘਲੀਏ ਜੀ ਜੇੜ੍ਹਾ ਡਿਗੇ ਫ਼ਕੀਰ ਦੀ ਜਾ ਪੈਰੀਂ
ਸਾਡੀ ਕਰੀਂ ਵਾਹਰ ਨਾਮ ਰੱਬ ਦੇ ਜੀ ਕੋਈ ਫ਼ਜ਼ਲ ਦਾ ਪੱਲੜਾ ਆ ਫੇਰੀਂ
ਸਾਰਾ ਖੋਲ੍ਹ ਕੇ ਹਾਲ ਅਹਿਵਾਲ ਦੱਸੀਂ ਨਾਲ ਮਿਹਰੀਆਂ ਬਰਕਤਾਂ ਵਿੱਚ ਡੇਰੀਂ
ਚਲੋ ਵਾਸਤੇ ਰੱਬ ਦੇ ਨਾਲ ਮੇਰੇ ਕਦਮ ਘੱਤਿਆ ਫ਼ਕਰ ਦੇ ਹੋਣ ਖੈਰੀਂ
ਦੱਮ ਲਾਇਕੇ ਹੀਰ ਵਿਆਹ ਆਂਦੀ ਜੰਞ ਜੋੜ ਕੇ ਗਏ ਸੀ ਵਿੱਚ ਦੈੈਰੀਂ
ਬੈਠ ਕੋੜਮੇਂ ਗੱਲ ਪੱਕਾ ਛੱਡੀ ਸੈਦਾ ਘੱਲੀਏ ਰਲਣ ਜਾਂ ਸੱਥ ਐਰੀਂ
ਜਿਵੇਂ ਜਾਣਸੈੈਂ ਤਿਵੇਂ ਲਿਆ ਉਸ ਨੂੰ ਕਰੀਂ ਮਿੰਨਤਾਂ ਲਾਉਣਾ ਹੱਥ ਪੈਰੀਂ
ਵਾਰਸਸ਼ਾਹ ਮੀਆਂ ਤੇਰਾ ਇਲਮ ਹੋਯਾ ਮਸ਼ਹੂਰ ਹੈ ਜਿਸ ਤੇ ਇਨਸ ਤੈਰੀਂ

ਮਹਿਰ ਅਜੂ ਨੇ ਸੈਦੇ ਨੂੰ ਜੋਗੀ ਪਾਸ ਭੇਜਣਾ

ਅਜੂ ਆਖਿਆ ਸੈਦਿਆ ਜਾਹ ਭਾਈ ਇਹ ਵਹੁਟੀਆਂ ਬਹੁਤ ਪਿਆਰੀਆਂ ਨੇ
ਜਾਹ ਬੰਨ੍ਹ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਨੇ
ਅਗੇ ਨਜ਼ਰ ਰੱਖੀਂ ਸਾਰਾ ਹਾਲ ਦਸੀਂ ਅਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਨੇ
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ ਖੋਲ੍ਹ ਕਹੀਂ ਹਕੀਕਤਾਂ ਸਾਰੀਆਂ ਨੇ
ਨਾਲ ਆਜਜ਼ੀ ਦੇ ਕਦਮ ਚੁੰਮ ਆਖੀਂ ਰੱਬ ਆਪ ਬਣਾਈਆਂ ਖੁਆਰੀਆਂ ਨੇ
ਜੋਗੀ ਮਾਰ ਮੰਤਰ ਕਰੋ ਸੱਪ ਹਾਜ਼ਰ ਜਾਹ ਲਿਆ ਮਨਾ ਤੂੰ ਵਾਰੀਆਂ ਨੇ
ਨਾਲ ਅਬਲ ਅਦਾਬ ਭੀ ਬਹੁਤ ਕਰਨਾ ਗਲਾਂ ਕਰਨੀਆਂ ਖੂਬ ਪਿਆਰੀਆਂ ਨੇ
ਆਖੀਂ ਰੱਬ ਦੇ ਵਾਸਤੇ ਚਲੋ ਜੋਗੀ ਸਾਨੂੰ ਪਈਆਂ ਮੁਸੀਬਤਾਂ ਭਾਰੀਆਂ ਨੇ

(੨੯੭)

ਯਾਰੋ ਕੰਡਿਓਂ ਸੱਪ ਬਣਾ ਦਿਤਾ ਵੇਖੋ ਇਸ਼ਕ ਦੀਆਂ ਗਲਾਂ ਨਿਆਰੀਆਂ ਨੇ
ਵਾਰਸਸ਼ਾਹ ਓਥੇ ਨਹੀਂ ਫੁੱਰੇ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਨੇ

ਸੈਦੇ ਨੇ ਕਾਲੇ ਬਾਗ ਵਿਚ ਜਾਣਾ

ਸੈਦੇ ਮਾਰ ਬੁੱਕਲ ਪਚਾੜਿੱਕੀ ਬੱਧੀ ਜੁੱਤੀ ਝਾੜਕੇ ਡਾਂਗ ਲੈ ਕੜਕਿਆ ਏ
ਵਾਹੋ ਦਾਹ ਚਲਿਆ ਖੜੀ ਬਾਂਹ ਕਰਕੇ ਵਾਂਗ ਕਾਂਗਵੀ ਮਾਲ ਤੇ ਸਰਕਿਆ ਏ
ਫ਼ਿਕਰ ਹੀਰ ਦੇ ਤੋਂ ਸੁੱਕ ਤਰਖ ਹੋਯਾ ਪਿੰਜਰ ਸੈਦੇ ਦਾ ਤੁਰਦਿਆਂ ਖੜਕਿਆ ਏ
ਦੁੱਖ ਵਹੁਟੀ ਦਾ ਜੱਟ ਨੂੰ ਖਾ ਗਿਆ ਕੁੱਠੇ ਵਾਂਗ ਕਬੂਤਰਾਂ ਫੜਕਿਆ ਏ
ਜਿਵੇਂ ਜ਼ਕਰੀਆ ਖਾਨ ਨੇ ਜੰਗ ਕੀਤਾ ਲੈ ਕੇ ਤੋਪ ਪਹਾੜ ਤੇ ਕੜਕਿਆ ਏ
ਤਿਵੇਂ ਸੈਦੇ ਨੇ ਜੋਗੀ ਦੇ ਜਾਇਕੇ ਤੇ ਹਾਲ ਆਪਣਾ ਖੋਲ੍ਹਕੇ ਬੜ੍ਹਕਿਆ ਏ
ਕਾਲੇ ਬਾਗ ਵਿਚ ਜੋਗੀ ਦੇ ਜਾ ਵੜਿਆ ਜੋਗੀ ਵੇਖਕੇ ਜੱਟ ਨੂੰ ਕੜਕਿਆ ਏ
ਖੜਾ ਹੋ ਮਾਹੀ ਮੁੰਡੇ ਖਾਣ ਆਵੇਂ ਨਾਲ ਭਾਬੜੇ ਸ਼ੋਰ ਕਰ ਭੜਕਿਆ ਏ
ਸੈਦਾ ਸੰਗ ਥਰਰਾ ਕੇ ਖੜਾ ਕੰਬੇ ਉਸਦਾ ਅੰਦਰੋਂ ਕਾਲਜਾ ਧੜਕਿਆ ਏ
ਉੱਤੋਂ ਖੜੀ ਕਰ ਬਾਂਹ ਪੁਕਾਰਿਆ ਏ ਇਹ ਖਤਰੇ ਦਾ ਮਾਰਿਆ ਭੜਕਿਆ ਏ
ਚਲੀਂ ਰੱਬ ਦੇ ਵਾਸਤੇ ਜੋਗੀਆ ਉਏ ਖਾਰ ਵਿੱਚ ਕਲੇਜੇ ਦੇ ਅੜਕਿਆ ਏ
ਸਾਨੂੰ ਖੇੜਿਆਂ ਨੇ ਅਜ ਲਾਧ ਘੱਤੀ ਦਿੱਲ ਵੇਖਿਆਂ ਜੋਗੀ ਦਾ ਭੜਕਿਆ ਏ
ਯਾਰੋ ਸੁਣੋ ਤਕਦੀਰ ਘਰ ਗਾਲਦੀ ਏ ਖੋਤਾ ਹੋ ਖੜਾ ਹੁਣ ਭੜਕਿਆ ਏ
ਜੋਗੀ ਪੁੱਛਿਆ ਕੀਹ ਹੈ ਬਣੀ ਤੈਨੂੰ ਏਸ ਹਾਲ ਆਵੇਂ ਜੱਟ ਬੜ੍ਹਕਿਆ ਏ
ਜੱਟੀ ਵੜੀ ਕਪਾਹ ਵਿਚ ਬੰਨ੍ਹ ਝੋਲੀ ਕਾਲਾ ਨਾਗ ਅਜਗੈਬ ਦਾ ਲੜ ਗਿਆ ਏ
ਵਾਰਸਸ਼ਾਹ ਜਾ ਰੰਨਾਂ ਆ ਜਮ੍ਹਾਂ ਹੋਈਆਂ ਸੱਪ ਝਾੜ ਬੂਟੇ ਕਿਤੇ ਵੜ ਗਿਆ ਏ

ਤਥਾ

ਹੱਥ ਬੰਨ੍ਹ ਕੇ ਸੈਦੇ ਨੇ ਪੈਰ ਪਕੜੇ ਮੈਨੂੰ ਦੁੱਖ ਲੱਗਾ ਤੈਥੇ ਆਇਆ ਮੈਂ
ਮੱਛੀ ਵਾਂਗ ਵਹੁਟੀ ਮੇਰੀ ਤੜਫ਼ਦੀ ਏ ਏਸ ਦਰਦ ਨੇ ਬਹੁਤ ਅਕਾਇਆ ਮੈਂ
ਮੈਂ ਸਭ ਵੈਦ ਤੇ ਮਾਂਦਰੀ ਭਾਲ ਚੁੱਕਾ ਸੱਭ ਕੰਮ ਤੇ ਕਾਜ ਭੁਲਾਇਆ ਮੈਂ
ਵਾਰਸਸ਼ਾਹ ਸਹਿਤੀ ਤੇਰੀ ਦੱਸ ਪਾਈ ਰੱਲ ਕੋੜਮੇਂ ਸੱਭ ਪੁਚਾਇਆ ਮੈਂ

ਕਲਾਮ ਸ਼ਾਇਰ

ਜਦੋਂ ਸੈਦੇ ਨੇ ਕੀਤੜੀ ਅਰਜ਼ ਐਸੀ ਜੋਗੀ ਆਪਣਾ ਜੀਉ ਠਹਿਰਾਇਆ ਏ
ਜੇੜ੍ਹਾ ਕੰਬਦਾ ਧੜਕਦਾ ਫੜਕਦਾ ਸੀ ਖ਼ੌਫ਼ ਖ਼ਤਰਿਓਂ ਦਿੱਲ ਹਟਾਇਆ ਏ
ਸਹਿਤੀ ਹੀਰ ਨੇ ਕੋਈ ਉਸ਼ਟੰਡ ਕੀਤਾ ਭਾਵੇਂ ਮਕਰ ਫਰੇਬ ਬਣਾਇਆ ਏ
ਵਾਰਸਸ਼ਾਹ ਭੁਲਾ ਨਾ ਮੂਲ ਸਿਰ ਤੋਂ ਸਹਿਤੀ ਕੇਡਾ ਅਹਿਸਾਨ ਚੜ੍ਹਇਆ ਏ

(੨੯੮)

ਕਲਾਮ ਜੋਗੀ

ਜੋਗੀ ਬੋਲਿਆ ਸੁਣੀ ਆ ਗਲ ਜੱਟਾ ਕੰਮ ਵੇਖ ਲੈ ਓਸਦੇ ਰੰਗ ਦੇ ਨੇ
ਜਦੋਂ ਗ਼ਰਜ ਬਣੇ ਹੋਯੋੋਂ ਤਦੋਂ ਹਾਜ਼ਰ ਦੇਂਦੇ ਮਿਹਣੇ ਰੰਗ ਬਰੰਗ ਦੇ ਨੇ
ਤਕਦੀਰ ਨੂੰ ਮੋੜਨਾ ਭਲਾ ਨਾਹੀਂ ਸੱਪ ਨਾਲ ਤਕਦੀਰ ਦੇ ਡੰਗ ਦੇ ਨੇ
ਕੀਤੀ ਓਸਦੀ ਮੰਨ ਲਈ ਫੱਕਰਾਂ ਨੇ ਤਕਦੀਰ ਨੂੰ ਕੌਣ ਉਲੰਘ ਦੇ ਨੇ
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ ਦੀਦਵਾਨ ਕਜ਼ਾ ਦੇ ਰੰਗ ਦੇ ਨੇ
ਹਰ ਵਕਤ ਉਹ ਰੱਬਦਾ ਧਿਆਨ ਰੱਖਣ ਨਾਲ ਆਜਜ਼ੀ ਦੇ ਦੁਆ ਮੰਗ ਦੇ ਨੇ
ਜੇੜ੍ਹੇ ਛੱਡ ਜਹਾਨ ਉਜਾੜ ਵੱਸਣ ਸੁਹਬਤ ਔਰਤਾਂ ਦੇ ਕੋਲੋਂ ਸੰਗਦੇ ਨੇ
ਮਰਨ ਦੇਹ ਜੱਟੀ ਜ਼ਰਾ ਵੈਣ ਸੁਣੀਏਂ ਹੌਕੇ ਨਿਕਲਣ ਰੰਗ ਬਰੰਗ ਦੇ ਨੇ
ਕਦੇ ਕਿਸੇ ਦੀ ਕੀਲ ਵਿੱਚ ਨਾਂਹ ਆਏ ਜੇੜ੍ਹੇ ਸੱਪ ਸਿਆਲ ਤੇ ਝੰਗ ਦੇ ਨੇ
ਜੁਆਨ ਮਰੇ ਮਿਹਰੀ ਵੱਡੇ ਰੰਗ ਹੋਸਣ ਖੁਸ਼ੀ ਹੋਈ ਅੱਜ ਮਨ ਮਲੰਗ ਦੇ ਨੇ
ਅਸਾਂ ਚਾ ਕੁਰਾਨ ਤੇ ਤਰਕ ਕੀਤੀ ਸੰਗ ਮਿਹਰੀਆਂ ਦੇ ਕੋਲੋਂ ਸੰਗ ਦੇ ਨੇ
ਸੁਹਬਤ ਖ਼ਲਕ ਦੀ ਐਬ ਹੈ ਫ਼ਕਰ ਤਾਈਂ ਅਤੇ ਮਰਦ ਮਦਾਨੋਂ ਨਾ ਲੰਘਦੇ ਨੇ
ਘਰ ਕਿਸੇ ਦੇ ਅਸਾਂ ਹੁਣ ਨਹੀਂ ਜਾਣਾ ਪੀ ਲਏ ਪਿਆਲੜੇ ਭੰਗ ਦੇ ਨੇ
ਅਸਾਂ ਕਿਸੇ ਦੀ ਨਾ ਪਰਵਾਹ ਰਖੀ ਸ਼ਰਮ ਨਾਲ ਨਾਮੂਸ ਤੇ ਨੰਗ ਦੇ ਨੇ
ਅਸੀਂ ਨੱਸਨੇ ਹਾਂ ਏਸ ਗੱਲ ਕੋਲੋਂ ਤੁਸੀਂ ਕਰੋ ਸਮਿਆਨੜੇ ਜੰਗ ਦੇ ਨੇ
ਵਾਰਸਸ਼ਾਹ ਮੁਨਾਇਕੇ ਸੀਸ ਦਾੜ੍ਹੀ ਹੋ ਰਹੇ ਹਾਂ ਸੰਗ ਤੇ ਰੰਗ ਦੇ ਨੇ

ਜੋਗੀ ਦੇ ਪਾਸ ਸੈਦੇ ਦੀ ਫ਼ਰਿਆਦ

ਸੈਦੇ ਰੋਇਕੇ ਆਹ ਪੁਕਾਰ ਕੀਤੀ ਮੈਨੂੰ ਰੱਬ ਨੇ ਅੱਜ ਨਿਵਾ ਲਿਆ ਓਏ
ਹੱਥ ਬੰਨ੍ਹ ਨੀਵੀਂ ਧੌਣ ਘਾਹ ਮੂੂੰਹ ਵਿੱਚ ਕੱਢ ਮਿੰਨਤਾਂ ਦੰਦੀਆਂ ਭਾਲਿਆ ਓਏ
ਤੇਰੇ ਚੱਲਿਆਂ ਹੋਂਦੀ ਹੈ ਹੀਰ ਚੰਗੀ ਦੋਹੀ ਰੱਬ ਦੀ ਮੁੰਦਰਾਂ ਵਾਲਿਆ ਓਏ
ਬੇਪਰਵਾਹੀਆਂ ਕਿਹੀਆਂ ਚਾਈਆਂ ਨੀ ਮੇਰੀ ਅਰਜ਼ ਸੁਣੀ ਅੱਲਾ ਵਾਲਿਆ ਓਏ
ਅੱਠ ਪਹਿਰ ਹੋਏ ਭੁੁੱਖੇ ਕੋੜਮੇਂ ਨੂੰ ਲੁੱੜ ਗਏ ਹਾਂ ਫ਼ਾਕੜਾ ਜਾਲਿਆ ਓਏ
ਜੱਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ ਅਸਾਂ ਮੁਲਕ ਤੇ ਮਾਂਦਰੀ ਭਾਲਿਆ ਓਏ
ਓਹ ਤਾਂ ਸਾਵਲੀ ਪੀਲੜੀ ਹੋ ਚੱਲੀ ਤੇਰੀ ਖ਼ੈਰ ਦਾ ਪੈਰ ਸੰਭਾਲਿਆ ਓਏ
ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ ਤੇਰੇ ਚੱਲਿਆਂ ਖੈਰ ਹੈ ਰਾਲਿਆ ਓਏ
ਸਾਨੂੰ ਵਾਸਤੇ ਰੱਬ ਦੇ ਤਾਰ ਜੋਗੀ ਬੇੜਾ ਲਾ ਬੰਨੇ ਮਿਹਰਾਂ ਵਾਲਿਆ ਓਏ
ਲਿਖੀ ਵਿੱਚ ਰਜਾਇ ਦੇ ਮਰੇ ਜੱਟੀ ਜਿਸ ਨੇ ਸੱਪ ਦਾ ਦੁੱਖ ਹੀ ਜਾਲਿਆ ਓਏ
ਤੇਰੀ ਜੱਟੀ ਦਾ ਕੀ ਇਲਾਜ ਕਰਨਾ ਅਸਾਂ ਆਪਣਾ ਕੋੜਮਾ ਗਾਲਿਆ ਓਏ

(੨੯੯)

ਝੁਗਾ ਆਪਣਾ ਚੌੜ ਚਪੱਟ ਕੀਤਾ ਤੇਰੇ ਵਸਨੇ ਨਾਲ ਕੀ ਸਾਲਿਆ ਓਏ
ਦਰ ਦੁਆਰਿਓਂ ਰੱਬ ਥੀ ਮੰਗ ਬੂਟਾ ਤੇਰੇ ਵਾਸਤੇ ਅਸਾਂ ਨਾ ਪਾਲਿਆ ਓਦੇ
ਵਾਰਸਸ਼ਾਹ ਤਕਦੀਰ ਰਜ਼ਾ ਵਾਲਾ ਉਨ੍ਹਾਂ ਔਲੀਆਂ ਭੀ ਨਹੀਂ ਟਾਲਿਆ ਓਏ

ਕਲਾਮ ਜੋਗੀ

ਚੁੱਪ ਹੋ ਜੋਗੀ ਸਹਿਜ ਬੋਲਿਆ ਏ ਜੱਟਾ ਕਾਹੇ ਨੂੰ ਪਕੜਿਓ ਕਾਹੀਆਂ ਨੂੰ
ਛੱਡ ਅਸੀਂ ਜਹਾਨ ਫ਼ਕੀਰ ਹੋਏ ਇਨ੍ਹਾਂ ਦੌਲਤਾਂ ਤੇ ਬਾਦਸ਼ਾਹੀਆਂ ਨੂੰ
ਯਾਦ ਰੱਬ ਦੀ ਛੱਡ ਕੇ ਕਰਨ ਝੇੜੇ ਢੂੰਡਣ ਉਡਦੀਆਂ ਛੱਡ ਕੇ ਫਾਹੀਆਂ ਨੂੰ
ਤੇਰੇ ਨਾਲ ਨਾ ਚੱਲਣਾ ਨਫ਼ਾ ਕੋਈ ਮੇਰਾ ਇਲਮ ਨਾ ਫੁਰੇ ਵਿਆਹੀਆਂ ਨੂੰ
ਰੰਨਾਂ ਪਾਸ ਫ਼ਕੀਰਾਂ ਨੂੰ ਐਬ ਜਾਣਾ ਜਿਹਾ ਨੱਸਣਾ ਰਣੋੋਂ ਸਿਪਾਹੀਆਂ ਨੂੰ
ਕੀ ਗਰਜ਼ ਹੈ ਕਿਸੇ ਦੇ ਘੱਰ ਜਾਈਏ ਅਸਾਂ ਮੰਨਿਆ ਬੇਪਰਵਾਹੀਆਂ ਨੂੰ
ਰੰਨਾਂ ਸੱਚਿਆਂ ਨੂੰ ਕਰਨ ਚਾ ਝੂਠੇ ਰੰਨਾਂ ਕੈਦ ਕਰਾਂਦੀਆਂ ਰਾਹੀਆਂ ਨੂੰ
ਵਾਰਸ ਕੱਢ ਕੁਰਾਨ ਤੇ ਬਹੇਂ ਮਿੰਬਰ ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ

ਕਲਾਮ ਸੈਦਾ

ਸੈਦਾ ਆਖਦਾ ਰੋਂਦੜੀ ਪਈ ਡੋਲੀ ਚੁੱਪ ਕਰੇ ਨਾਹੀਂ ਹਤਿਆਰੜੀ ਓਏ
ਕੋਈ ਵੱਡੀ ਜਵਾਨ ਹੈ ਖੂਬਸੂਰਤ ਤੱਨ ਕੱਪੜੇ ਵਡੀ ਮੁਟਿਆਰੜੀ ਓਏ
ਇੱਕ ਮੇਰੇ ਹੀ ਨਾਲ ਨਾ ਵੈਰ ਉਸਦਾ ਵੈਰ ਨਾਲ ਹੈ ਟਾਬਰੀ ਸਾਰੜੀ ਓਏ
ਕਦੀ ਕਿਸੇ ਦੇ ਨਾਲ ਨਾ ਢੁੱਕ ਬਹਿੰਦੀ ਸਦਾ ਵੱਸਦੀ ਇੱਕ ਅਕਾਰੜੀ ਓਏ
ਜੇ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ ਚਾ ਘੱਤਦੀ ਚੀਖ ਚਿਹਾਰੜੀ ਓਏ
ਹੱਥ ਲਾਉਣਾ ਪਲੰਘ ਨੂੰ ਮਿਲੇ ਨਾਹੀਂ ਖੌਫ ਖਤਰਿਓਂ ਰਹੇ ਨਿਆਰੜੀ ਓਏ
ਮੈਨੂੰ ਮਾਰਕੇ ਆਪ ਨਿਤ ਰਹੇ ਰੋਂਦੀ ਏਸ ਡੌਲ ਹੀ ਰਹੇ ਨਿਆਰੜੀ ਓਏ
ਨਾਲ ਸੱਸ ਨਨਾਣ ਦੇ ਗੱਲ ਨਾਹੀਂ ਪਈ ਮੱਚਦੀ ਨਿੱਤ ਖੁਆਰੜੀ ਓਏ
ਅਸਾਂ ਓਸਨੂੰ ਮੂਲ ਨਾ ਹੱਥ ਲਾਯਾ ਕਾਈ ਲੋਥ ਲਾਗਰ ਹੈ ਯਾਂ ਭਾਰੜੀ ਓਏ
ਏਵੇਂ ਗਫ਼ਲਤਾਂ ਵਿੱਚ ਬਰਬਾਦ ਕੀਤੀ ਵਾਰਸਸ਼ਾਹ ਇਹ ਉਮਰ ਪਿਆਰੜੀ ਓਏ

ਕਲਾਮ ਸ਼ਾਇਰ

ਜੋਗੀ ਲੀਕ ਘੱਤੀ ਫੇਰ ਵਿੱਚ ਚੌਂਕੇ ਛੁੱਰੀ ਓਸਦੇ ਵਿੱਚ ਖੁਭਾਈਆ ਸੂ
ਖਾਹ ਕਸਮ ਕੁਰਾਨ ਦੀ ਬੈਠ ਜੱਟਾ ਕਸਮ ਚੋਰ ਨੂੰ ਚਾ ਕਰਾਈਆ ਸੂ
ਉਹਦੇ ਨਾਲ ਤੂੰ ਨਾਹੀਓਂ ਅੰਗ ਲਾਯਾ ਛੁਰੀ ਪੱਟ ਕੇ ਧੌਣ ਰਖਾਈਆ ਸੂ
ਫੜਿਆ ਹੁਸਨ ਦੇ ਬਾਗ਼ ਦਾ ਚੋਰ ਸਾਬਤ ਤਾਹੀਏਂ ਓਸਨੂੰ ਕਸਮ ਕਰਾਈਆ ਸੂ
ਏਸ ਇਸ਼ਕ ਕਿਤਾਬ ਦਾ ਮਕਰ ਕਰਕੇ ਨਿਸ਼ਾ ਆਪਣੇ ਮੰਨ ਮਨਾਈਆ ਸੂ

(੩oo)

ਸੋਝਾ ਮਾਲ ਦਾ ਲਿਆ ਸੂ ਚੋਰ ਕੋਲੋਂ ਮੱਤ ਸੈਦੇ ਦੀ ਕੁੱਲ ਗਵਾਈਆ ਸੂ
ਮਕਰ ਨਾਲ ਫ਼ਰੇਬ ਲਿਆ ਅੰਦਰ ਤੋਹਮਤ ਓਸਨੂੰ ਤਾਹੀਏਂ ਲਾਈਆ ਸੂ
ਵਾਰਸ ਰੱਬ ਨੂੰ ਛੱਡ ਕੇ ਪਿਆ ਝੰਜਟ ਏਵੇਂ ਰਾਇਗਾਂ ਉਮਰ ਗਵਾਈਆ ਸੂ

ਸੈਦੇ ਨੇ ਕਸਮ ਖਾਨੀ

ਖੇੜੇ ਨਿਸ਼ਾ ਦਿੱਤੀ ਅਗੇ ਜੋਗੀੜੇ ਦੇ ਸਾਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ
ਮਰਾਂ ਹੋਇਕੇ ਏਸ ਜਹਾਨ ਕੋਹੜਾ ਕਦੇ ਸੂਰਤ ਜੇ ਡਿੱਠੀ ਹੈ ਹੀਰ ਦੀ ਜੀ
ਸਾਨੂੰ ਹੀਰ ਜੱਟੀ ਧੌਲੀ ਧਾਰ ਦਿਸੇ ਕੋਹਕਾਫ ਤੇ ਧਾਰ ਕਸ਼ਮੀਰ ਦੀ ਜੀ
ਲੰਕਾ ਕੋਟ ਪਹਾੜ ਦਾ ਪਾਰ ਦਿਸੇ ਫਰਿਹਾਦ ਨੂੰ ਨਹਿਰ ਜੋ ਸ਼ੀਰ ਦੀ ਜੀ
ਦੂਰੋਂ ਵੇਖਕੇ ਫਾਤਿਆ ਆਖ ਛੱਡਾਂ ਗੁਰੂ ਪੀਰ ਪੰਜਾਬ ਦੇ ਪੀਰ ਦੀ ਜੀ
ਸਾਨੂੰ ਕਹਿ ਕਹਾ ਕੰਧ ਦੇ ਵਾਂਗ ਦਿੱਸੇ ਢੁਕਾਂ ਨੇੜੇ ਤੇ ਕਾਲਜਾ ਚੀਰਦੀ ਜੀ
ਉਸਦੀ ਝਾਲ ਨਾ ਅਸਾਂ ਥੀਂ ਜਾਏ ਝੱਲੀ ਝਾਲ ਕੌਣ ਝੱਲੇ ਜੱਟੀ ਹੀਰ ਦੀ ਜੀ
ਲੋਕ ਆਖਦੇ ਹੁਸਨ ਦਰਿਆ ਵੱਗੇ ਸਾਨੂੰ ਖ਼ਬਰ ਨਾ ਓਸਦੇ ਨੀਰ ਦੀ ਜੀ
ਲਈਏ ਮੁੱਖ ਤੇ ਆਖ ਅਖਾ ਭਾਈ ਪਿੱਛੇ ਗੀਬਤ ਉਹ ਕਰੇ ਨਾ ਕੀਰ ਦੀ ਜੀ
ਭੈਂਸ ਮਾਰਕੇ ਤੇ ਸਿੰਗ ਨਾਦ ਢੋਈ ਏਵੇਂ ਹਵਸ ਗਈ ਦੁੱਧ ਖੀਰ ਦੀ ਜੀ
ਖਲਕਤ ਆਖਦੀ ਸੈਦੇ ਵਿਆਹ ਆਂਦੀ ਮੇਲ ਹੋਏ ਨਾ ਅੰਗ ਸਰੀਰ ਦੀ ਜੀ
ਲੋਕ ਆਖਦੇ ਹੈਣ ਅਪਰਾਧ ਲੁੱਟੀ ਅਸਾਂ ਨਾ ਡਿੱਠੀ ਸੂਰਤ ਹੀਰ ਦੀ ਜੀ
ਅਸੀਂ ਝੂਠ ਨਾ ਬੋਲੀਏ ਜੋਗੀਆਂ ਤੇ ਖਿਆਨਤ ਨਾ ਕਰੀਏ ਮੀਰ ਪੀਰ ਦੀ ਜੀ
ਵਾਰਸਸ਼ਾਹ ਇਹ ਖਾਬ ਖ਼ਿਆਲ ਵਾਂਗੂੰ ਜੱਗ ਸ਼ੀਰਨੀ ਜਾਨ ਤੇ ਸ਼ੀਰ ਦੀ ਜੀ

ਕਲਾਮ ਜੋਗੀ

ਜੋਗੀ ਰੱਖ ਕੇ ਅੱਖ ਦੇ ਨਾਲ ਗ਼ੈਰਤ ਕੱਢ ਅਖੀਆਂ ਰੋਹ ਪਲੱਟਿਆ ਏ
ਇਹ ਹੀਰ ਦਾ ਵਾਰਸੀ ਹੋ ਬੈਠਾ ਚਾ ਡੇਰਿਓਂ ਸੁਆਹ ਵਿੱਚ ਸੁੱਟਿਆ ਏ
ਸਣੇ ਜੁੱਤੀਆਂ ਚੌਂਕੇ ਦੇ ਵਿੱਚ ਆਵੇਂ ਸਾਡਾ ਧਰਮ ਤੇ ਨੇਮ ਸਭ ਪੱਟਿਆ ਏ
ਵੇਖੋ ਜੋਗੀ ਹੁਣ ਸੈਦੇ ਦੇ ਨਾਲ ਕਰਦਾ ਜਿਵੇਂ ਕਾਗ ਨੇ ਮੋਰ ਨੂੰ ਫੱਟਿਆ ਏ
ਲੁੱਟ ਪੁੱਟ ਕੇ ਮਾਲ ਨਖੁੁੱਟਿਆ ਏ ਕੁੁੱਟ ਫਾਟ ਕੇ ਖੋਹ ਘਸੁੁੱਟਿਆ ਏ
ਬੁਰਾ ਬੋਲਦਾ ਨੀਰ ਪਲੱਟ ਅੱਖੀਂ ਜਿਹਾ ਬਾਣੀਆਂ ਸ਼ਹਿਰ ਵਿਚ ਲੁੱਟਿਆ ਏ
ਪਕੜ ਸੈਦੇ ਨੂੰ ਨਾਲ ਪਹੌੜੀਆਂ ਦੇ ਚੋਰ ਯਾਰ ਵਾਂਗੂੰ ਢਾਹ ਕੁੱਟਿਆ ਏ
ਤੋੜ ਲੱਤਾਂ ਪਹੌੜੀਆਂ ਨਾਲ ਜੁੱਤੀ ਧੌਣ ਸੇਕੀਆ ਨਾਲ ਗਰਭੁੱਟਿਆ ਏ
ਮੌਰ ਪਸਲੀਆਂ ਭੰਨ ਕੇ ਚੂਰ ਕੀਤਾ ਵਾਂਗੂੰ ਜ਼ਾਲਮਾਂ ਜ਼ੁਲਮ ਤੇ ਜੁੱਟਿਆ ਏ
ਹੱਥਾਂ ਮੁੱਕੀਆਂ ਨਾਲ ਬੇਹਾਲ ਕੀਤਾ ਲੱਕ ਭੰਨ ਮਰੋੜ ਕੇ ਸੁੱਟਿਆ ਏ

(੩੦੧)

ਦੋਵੇਂ ਬੰਨ੍ਹ ਬਾਹਾਂ ਸਿਰੋਂ ਲਾਹ ਪਟਕਾ ਗੁਨਾਹਗਾਰ ਵਾਂਗੂੰ ਪਕੜ ਛੱਟਿਆ ਏ
ਸ਼ਾਨਹ ਭੰਨਕੇ ਕੁੱਟ ਚਕਚੂਰ ਕੀਤਾ ਲਿੰਗ ਭੰਨਕੇ ਸੰਘ ਨੂੰ ਘੁੱਟਿਆ ਏ
ਐਸੀ ਜੋਗੀ ਨੇ ਸੈਦੇ ਦੇ ਨਾਲ ਕੀਤੀ ਰੋਮ ਰੋਮ ਥੀਂ ਖੂਨ ਪਲੱਟਿਆ ਏ
ਵਾਰਸਸ਼ਾਹ ਖੁਦਾਦਿ ਦੇ ਖ਼ੋਰ ਕੋਲੋਂ ਸਾਡਾ ਰੋਂਦਿਆਂ ਨੀਰ ਨਖੁੁੱਟਿਆ ਏ

ਸੈਦੇ ਦਾ ਹਾਲ

ਖੇੜਾ ਮਾਰ ਖਾ ਕੇ ਤੁਰਤ ਭੱਜ ਪਿਆ ਵਾਹੋ ਦਾਹ ਰੋਂਦਾ ਘਰ ਆਉਂਦਾ ਏ
ਇਹ ਦੇਉ ਉਜਾੜ ਵਿੱਚ ਆਣ ਲੱਥਾ ਨਾਲ ਕੜਕਿਆਂ ਜਿੰਦ ਗਵਾਉਂਦਾ ਏ
ਇਹ ਜੋਗੀੜਾ ਨਹੀਂ ਜੇ ਧਾੜ ਕਾਈ ਹਾਲ ਆਪਣਾ ਖੋਲ੍ਹ ਵਿਖਾਉਂਦਾ ਏ
ਇਹ ਕਾਰੂੰ ਦੇ ਦੇਸ ਦੇ ਸੇਅਰ ਜਾਣੇ ਵੱਡੇ ਲੋੜ੍ਹ ਤੇ ਕਹਿਰ ਕਮਾਉਂਦਾ ਏ
ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾਂ ਚੌਂਕ ਪਾਉਂਦਾ ਸੰਖ ਵਜਾਉਂਦਾ ਏ
ਮੈਨੂੰ ਮਾਰ ਤੇ ਕੁੱਟ ਤਹਿਬਾਰ ਕੀਤਾ ਪਿੰਡਾ ਖੋਲ੍ਹਕੇ ਜੱਟ ਵਿਖਾਉਂਦਾ ਏ
ਮਾਰ ਜੋਗੀੜੇ ਦੀ ਅੱਗੇ ਕੋੜਮੇ ਦੇ ਹਾਇ ਹਾਇ ਕਰ ਪਿਆ ਕੁਰਲਾਉਂਦਾ ਏ
ਜੋ ਕੁਝ ਹਾਲ ਹਕੀਕਤੀ ਵਰਤਿਆ ਸੀ ਵਾਰਸਸ਼ਾਹ ਨੂੰ ਆਖ ਸੁਣਾਉਂਦਾ ਏ

ਕਲਾਮ ਅਜੂ

ਅਜੂ ਆਖਿਆ ਸੁਣੋ ਅੰਧੇਰ ਯਾਰੋ ਇਹ ਗਜਬ ਫਕੀਰ ਨੇ ਚਾਇਆ ਏ
ਮੇਰਾ ਕੇਉੜੇ ਦਾ ਸਿੱਟਾ ਮਾਰ ਜਿੰਦੋਂ ਕੰਮ ਕਾਰ ਥੀਂ ਚਾ ਗਵਾਇਆ ਏ
ਮੈਂ ਤਾਂ ਖੌਫ ਖ਼ੁਦਾਅ ਦਾ ਅਬਦ ਕੀਤਾ ਕਰਾਂ ਓਹ ਜੋ ਓਸ ਕਰਾਇਆ ਏ
ਹਥੋ ਹੱਥ ਲੈ ਲਾਂ ਬਦਲਾ ਓਸ ਤੋਂ ਜੀ ਜੋ ਕਰੇ ਸੋ ਆਪਣਾ ਪਾਇਆ ਏ
ਫ਼ੱਕਰ ਮਿਹਰ ਕਰਦੇ ਸਾਰੀ ਖਲਕ ਉਤੇ ਏਸ ਕਹਿਰ ਦਾ ਸਬਕ ਪੜ੍ਹਾਇਆ ਏ
ਇਹ ਜੋਗੀੜਾ ਨਹੀਂ ਬਲਾ ਕੋਈ ਖੇੜੀਂ ਆਇਕੇ ਜ਼ੁਲਮ ਉਠਾਇਆ ਏ
ਮੇਰੇ ਛੋਹਰ ਦਾ ਮਾਰਕੇ ਨਾਸ ਕੀਤਾ ਉਹਨੂੰ ਰੱਬ ਦਾ ਖੌਫ਼ ਨਾ ਆਇਆ ਏ
ਵਾਰਸਸ਼ਾਹ ਮੀਆਂ ਨਵਾਂ ਸਾਂਗ ਵੇਖੋ ਦੇਉ ਆਦਮੀ ਹੋਇਕੇ ਆਇਆ ਏ

ਕਲਾਮ ਸਹਿਤੀ

ਸਹਿਤੀ ਆਖਦੀ ਬਾਬਲਾ ਜਾਹ ਆਪੇ ਮੈਦਾ ਆਪ ਨੂੰ ਵੱਡਾ ਸਦਾਉਂਦਾ ਏ
ਕਹਿਆ ਜਾਇਕੇ ਬਹੁਤ ਤਾਮੀਜ਼ ਕਰਨੀ ਅਦਬ ਇੱਕ ਬਜਾ ਨਾ ਲਿਆਉਂਦਾ ਏ
ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ ਖ਼ਾਤਰ ਤਲੇ ਨਾ ਕਿਸੇ ਨੂੰ ਲਿਆਉਂਦਾ ਏ
ਸਾਨ੍ਹੇ ਵਾਂਗਰਾਂ ਸਿਰੀ ਟਪਾਉਂਦਾ ਏ ਅੱਗੋਂ ਆਕੜਾਂ ਪਿਆ ਵਿਖਾਉਂਦਾ ਏ
ਆਦਮਗਰੀ ਦੀ ਗੱਲ ਨਾ ਇੱਕ ਕਰਦਾ ਸਗੋਂ ਰਿੱਕਤਾਂ ਪਿਆ ਉਠਾਉਂਦਾ ਏ
ਜੋਗੀ ਕਿਸੇ ਦਾ ਕੀ ਧਰਾਉਂਦਾ ਏ ਲੇਖਾਂ ਮੂਲ ਬਿਆਜ ਮੁਕਾਉਂਦਾ ਏ

(੩੦੨)

ਜਾ ਨਾਲ ਫ਼ਕੀਰ ਦੇ ਕਰੇ ਆਕੜ ਗੁੱਸੇ ਗਜ਼ਬ ਨੂੰ ਪਿਆ ਵਧਾਉਂਦਾ ਏ
ਫ਼ਕਰ ਕਿਸੇ ਨੂੰ ਪਸ਼ਮ ਨਾ ਜਾਣਦੇ ਨੇ ਸ਼ੱਪਾ ਸ਼ੱਪ ਛੁੱਟਾ ਬਾਗ਼ ਆਉਂਦਾ ਏ
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ ਅਜੂ ਚੜ੍ਹ ਘੋੜੀ ਉੱਤੇ ਧਾਉਂਦਾ ਏ
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ ਰਹਿਆ ਸੋਹਣੀ ਢੂੰਡ ਢੂੂੰਡਾਉਂਦਾ ਏ
ਸੱਪ ਵੇਖ ਜੋ ਉਸਨੂੰ ਡੰਗਿਆ ਏ ਨੀਰ ਅੱਖੀਆਂ ਦਾ ਡੁੱਲ੍ਹ ਆਉਂਦਾ ਏ
ਤੇਰੇ ਰਾਜ ਵਿੱਚ ਸਾਹਿਬਾ ਹੁਕਮ ਕਰਦਾ ਸ਼ਾਹਜ਼ਾਦਿਆਂ ਨਫ਼ਰ ਰਖਾਉਂਦਾ ਏ
ਇਹ ਕੁਦਰਤਾਂ ਰੱਬ ਦੀਆਂ ਕੌਣ ਮੋੜੇ ਮੈਨੂੰ ਜੋਗੀਆਂ ਤੋਂ ਮਰਵਾਉਂਦਾ ਏ
ਜਿਨ੍ਹਾਂ ਮੁਲਕ ਤੇ ਮਾਲ ਘਰ ਬਾਰ ਛੱਡੇ ਤਿਨ੍ਹਾਂ ਖੌਫ ਕਿਹਾ ਕਿਸੇ ਥਾਉਂਦਾ ਏ
ਉਹ ਕਿਸੇ ਦੀ ਕੀ ਪਰਵਾਹ ਰੱਖਣ ਜਿਨ੍ਹਾਂ ਆਸਰਾ ਰੱਬ ਦੇ ਨਾਉਂਦਾ ਏ
ਤੁਸੀਂ ਹੋ ਵੱਡੇ ਵੱਡੀ ਕਰਮ ਬਰਕਤ ਮੈਨੂੰ ਜਾਉਣਾ ਤੁਸਾਂ ਦਾ ਭਾਉਂਦਾ ਏ
ਮੀਆਂ ਖੌਫ ਖੁਦਾਇ ਦਾ ਬਹੁਤ ਕਰਦਾ ਕਰਾਂ ਓਹ ਜੋ ਓਹ ਕਰਾਉਂਦਾ ਏ
ਵਾਰਸਸ਼ਾਹ ਜਵਾਨੀ ਵਿੱਚ ਮਸਤ ਰਹਿਆ ਵਕਤ ਗਏ ਤਾਈਂ ਪਛਤਾਉਂਦਾ ਏ

ਕਲਾਮ ਅਜੂ

ਮੈਂ ਤਾਂ ਜਾਉਣਾ ਹਾਂ ਅੱਜੂ ਆਖਦਾ ਏ ਸਭੋ ਚਲੋ ਹੀ ਚੱਲ ਪੁਕਾਰ ਦੇ ਹੋ
ਜਾ ਬੰਨ੍ਹ ਖੜਾ ਹੱਥ ਪੀਰ ਅੱਗੇ ਤੁਸੀਂ ਲਾਡਲੇ ਪਰਵਦਗਾਰ ਦੇ ਹੋ
ਨਾਲ ਆਜਜੀ ਵਿੱਚ ਮਰਾਕਬੇ ਦੇ ਤੁਸੀਂ ਰੱਬ ਹੀ ਰੱਬ ਪੁਕਾਰ ਦੇ ਹੋ
ਕਰੋ ਨਜ਼ਰ ਦੇ ਨਾਲ ਨਿਹਾਲ ਫ਼ਕਰੋ ਸਾਰੀ ਉਮਰ ਦੇ ਦੁੱਖ ਬਿਡਾਰ ਦੇ ਹੋ
ਤੁਸੀਂ ਫ਼ਕਰ ਅਲਾਹ ਦੇ ਪੀਰ ਪੂਰੇ ਵਿੱਚ ਰੇਖ ਦੇ ਮੇਖ ਨੂੰ ਮਾਰ ਦੇ ਹੋ
ਹੋਵੇ ਦੁਆ ਕਬੂਲ ਪਿਆਰਿਆਂ ਦੀ ਦੀਨ ਦੁਨੀ ਦੇ ਕੰਮ ਸਵਾਰ ਦੇ ਹੋ
ਅੱਠੇ ਪਹਿਰ ਖ਼ੁਦਾਅ ਦੀ ਯਾਦ ਅੰਦਰ ਤੁਸੀਂ ਨਫ਼ਸ ਸ਼ੈਤਾਨ ਨੂੰ ਮਾਰ ਦੇ ਹੋ
ਹੁਕਮ ਰੱਬ ਦੇ ਥੀਂ ਤੁਸੀਂ ਨਹੀਂ ਬਾਹਰ ਪੀਰ ਖਾਸ ਹਜ਼ੂਰ ਦਰਬਾਰ ਦੇ ਹੋ
ਤੱਕਸੀਰ ਤਮਾਮ ਮੁਆਫ਼ ਕਰਨੀ ਬਖਸ਼ਨਹਾਰ ਬੰਦੇ ਗੁਨ੍ਹਾਗਾਰ ਦੇ ਹੋ
ਔਗੁਣ ਬਖਸ਼ ਲਵੋ ਔਗੁਣਹਾਰਿਆਂ ਦੇ ਜਾਤੀ ਨਾਮ ਨੂੰ ਨਿੱਤ ਚਿਤਾਰ ਦੇ ਹੋ
ਫ਼ੱਕਰ ਮਿਹਰ ਕਰਦੇ ਕੁੱਲ ਖ਼ਲਕ ਉੱਤੇ ਅੱਖੀਂ ਵੇਖਕੇ ਐਬ ਵਿਸਾਰ ਦੇ ਹੋ
ਮੇਰੀ ਨੂੰਹ ਨੂੰ ਸੱਪ ਦਾ ਅਸਰ ਹੋਇਆ ਤੁਸੀਂ ਕੀਲ ਮੰਤਰ ਸੱਪ ਮਾਰਦੇ ਹੋ
ਰੁੜ੍ਹੇ ਜਾਣ ਬੇੜੇ ਔਗਣਹਾਰਿਆਂ ਦੇ ਫਜ਼ਲ ਕਰੋ ਤੇ ਪਾਰ ਉਤਾਰ ਦੇ ਹੋ
ਤੇਰੇ ਚੱਲਿਆਂ ਜੀਉਂਦੀ ਨੂੰਹ ਮੇਰੀ ਡੁੱਬਣ ਲੱਗਿਆਂ ਨੂੰ ਤੁਸੀਂ ਤਾਰ ਦੇ ਹੋ
ਜਿਹੜਾ ਆਣ ਕੇ ਕਰੇ ਬਰਾਬਰੀ ਜੀ ਓਹਨੂੰ ਵਿੱਚ ਜ਼ਮੀਨ ਨਘਾਰ ਦੇ ਹੋ

(੩੦੩)

ਵਾਰਸਸ਼ਾਹ ਦੇ ਉਜ਼ਰ ਮੁਆਫ਼ ਕਰਨੇ ਬਖਸ਼ਣਹਾਰ ਤੁਸੀਂ ਗਿਰਾ ਬਾਰ ਦੇ ਹੋ

ਕਲਾਮ ਜੋਗੀ

ਛੱਡ ਦੇਸ ਜਹਾਨ ਉਜਾੜ ਮੱਲੀ ਅੱਜੇ ਜੱਟ ਨਾਹੀਂ ਪਿਛਾ ਛੱਡ ਦੇ ਨੇ
ਅਸਾਂ ਛੱਡਿਆ ਇਹ ਨਾ ਮੂਲ ਛਡਣ ਖੇੜੇ ਮੁੱਢ ਕਦੀਮ ਦੇ ਹੱਡ ਦੇ ਨੇ
ਲੇਹੇ ਪਏ ਮੇਰੇ ਉਤੇ ਝਾੜੀਆਂ ਦੇ ਪਾਸ ਜਾਣ ਨਾਹੀਂ ਪਿੰਡ ਗੱਡ ਦੇ ਨੇ
ਅਸਾਂ ਏਸ ਜਹਾਨ ਤੋਂ ਹੱਥ ਧੋਤੇ ਖੇੜੇ ਫੇਰ ਆ ਲੂੰਬਾਂ ਘਸੱਡ ਦੇ ਨੇ
ਅਸਾਂ ਛੱਡ ਸੰਸਾਰ ਕਿਨਾਰਾ ਫੜਿਆ ਸਾਨੂੰ ਫੇਰ ਸੰਸਾਰ ਵਿੱਚ ਗੱਡ ਦੇ ਨੇ
ਵਾਰਸਸ਼ਾਹ ਜਹਾਨ ਤੋਂ ਅੱਕ ਪਏ ਅੱਜ ਕਲ੍ਹ ਫ਼ਕੀਰ ਹੁਣ ਲੱਦ ਦੇ ਨੇ

ਕਲਾਮ ਅਜੂ

ਚਲੀਂ ਜੋਗੀਆ ਰੱਬ ਦਾ ਵਾਸਤਾ ਈ ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ
ਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ ਜਾਨ ਮਾਲ ਪਰਵਾਰ ਨੂੰ ਵਾਰਨੇ ਹਾਂ
ਮੇਰੀ ਨੂੰਹ ਨੂੰ ਸੱਪ ਦਾ ਰੋਗ ਹੋਯਾ ਦਿੱਨ ਰਾਤ ਵਿਚਾਰ ਵਿਚਾਰਨੇ ਹਾਂ
ਸਾਨੂੰ ਰੋਜ਼ ਕਿਆਮਤ ਦਾ ਆਣ ਢੁੱਕਾ ਬੈਠੇ ਰੋਂਦੜੇ ਟੱਕਰਾਂ ਮਾਰਨੇ ਹਾਂ
ਪਿਆ ਕੱਲ੍ਹ ਦਾ ਕੋੜਮਾਂ ਸੱਭ ਰੋਂਦਾ ਅਸੀਂ ਕਾਗ ਤੇ ਮੋਰ ਉਡਾਰਨੇ ਹਾਂ
ਹੱਥ ਬੰਨ੍ਹਕੇ ਬੇਨਤੀ ਜੋਗੀਆ ਵੇ ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ ਤੇਰੀਆਂ ਕੁਦਰਤਾਂ ਤੋਂ ਬਲਿਹਾਰਨੇ ਹਾਂ
ਸਵਾਲ ਮੰਨਣਾ ਕੰਮ ਹੈ ਸੂਰਿਆਂ ਦਾ ਅਸੀਂ ਅਪਣੇ ਜੋਰ ਨੂੰ ਹਾਰਨੇ ਹਾਂ
ਏਤਬਾਰ ਕਰਨਾ ਕੰਮ ਸੂਰਮੇ ਦਾ ਆਏ ਮਰਦ ਨੂੰ ਮਰਦ ਧਮਕਾਰਨੇ ਹਾਂ
ਤੇਰੀ ਮਿਹਰ ਦੇ ਨਾਲ ਹੋ ਜਾਏ ਚੰਗੀ ਅਸੀਂ ਤੁੱਧ ਤੇ ਆਣ ਪੂਕਾਰਨੇ ਹਾਂ
ਇਹ ਵਹੁਟੜੀ ਦਾ ਵੇਲਾ ਜੋਗੀਆਂ ਓਏ ਔਖੇ ਵੇਲੜੇ ਤੁੱਧ ਵੰਗਾਰਨੇ ਹਾਂ
ਵਾਰਸਸ਼ਾਹ ਵਿਸਾਹ ਕੀ ਏਸ ਦਮ ਦਾ ਐਵੇਂ ਰਾਇਗਾਂ ਉਮਰ ਕਿਉਂ ਹਾਰਨੇ ਹਾਂ

ਜੋਗੀ ਨੇ ਹੀਰ ਦੇ ਇਲਾਜ ਵਾਸਤੇ ਆਉਣਾ

ਜੋਗੀ ਚੱਲਿਆ ਰੂਹ ਦੀ ਕਲਾ ਹਿੱਲੀ ਤਿੱਤਰ ਬੋਲਿਆ ਸ਼ਗਨ ਮਨਾਉਣੇ ਨੂੰ
ਐਤਵਾਰ ਨਾ ਪੁੱਛਿਆ ਖੇੜਿਆਂ ਨੇ ਜੋਗੀ ਆਂਦਾ ਨੇ ਸੀਸ ਮੁਨਾਉਣੇ ਨੂੰ
ਵੇਖੋ ਅਕਲ ਸ਼ਊਰ ਜੋ ਮਾਰਿਆ ਨੇ ਤਾਮਾ ਬਾਜ ਦੇ ਹੱਥ ਫੜਾਉਣੇ ਨੂੰ
ਭੁੱਖਾ ਖੰਡ ਤੇ ਖੀਰ ਦਾ ਹੋਯਾ ਰਾਖਾ ਰੰਡਾ ਘੱਲਿਆ ਸਾਕ ਕਰਾਉਣੇ ਨੂੰ
ਉਨ੍ਹਾਂ ਜ਼ਹਿਰ ਦੇ ਵਾਸਤੇ ਸੱਦ ਆਂਦਾ ਸਗੋਂ ਆਯਾ ਸੀ ਜ਼ਹਿਰ ਵਧਾਉਣੇ ਨੂੰ
ਹੱਥੀਂ ਆਪਣੀ ਵੈਰ ਸਹੇੜਿਓ ਨੇ ਝੁੱਗਾ ਚੌੜ ਚੁਪੱਟ ਕਰਾਉਣੇ ਨੂੰ
ਆਖਣ ਵੈਸ਼ਨੋਂ ਦੇਵੀ ਦਾ ਵਰਤ ਰੱਖੀਏ ਬਾਂਦਰ ਫੁੱਲੀਆਂ ਪਾਸ ਬਿਠਾਉਣੇ ਨੂੰ

(੩੦੪)

ਸਰ੍ਹੋਂ ਢੱਕ ਮਕੌੜਿਆਂ ਕੋਲ ਰੱਖੀ ਦਾਣੇ ਕੁੱਕੜਾਂ ਪਾਸ ਸੁਕਾਉਣੇ ਨੂੰ
ਗਿਦੜ ਕਚਰਿਆਂ ਤੇ ਜਮਾਦਾਰ ਸਹਿਆ ਉੱਠ ਚੱਲਿਆ ਬਾਗ ਲਗਾਉਣੇ ਨੂੰ
ਬੇੜੀ ਕਾਗਦੀ ਬਾਂਦਰ ਮਲਾਹ ਬਣਿਆ ਉਹਨੂੰ ਘੱਲਿਆ ਪੂਰ ਲੰਘਾਉਣੇ ਨੂੰ
ਅਯੜ ਅਗੇ ਬਘਿਆੜ ਦੇ ਛੇੜ ਦਿੱਤਾ ਸ਼ੇਰ ਚੱਲਿਆ ਮਹੀਂ ਚਰਾਉਣੇ ਨੂੰ
ਰਾਖਾ ਮਾਲ ਦਾ ਧਾੜਵੀ ਰੱਖਿਓ ਨੇ ਚੋਰ ਸੱਦਿਆ ਖੋਜ ਲਗਾਉਣੇ ਨੂੰ
ਪਹਿਲੋਂ ਆਪ ਬਘਿਆੜ ਨੂੰ ਛੇੜ ਅਯੜ ਹਸਰਤ ਨਾਲ ਫਿਰ ਹੱਥ ਕਟਾਉਣੇ ਨੂੰ
ਨੀਯਤ ਖਾਸ ਕਰਕੇ ਉਨ੍ਹਾਂ ਸੱਦ ਆਂਦਾ ਮੀਆਂ ਆਯਾ ਹੈ ਰੰਨ ਖਿਸਕਾਉਣੇ ਨੂੰ
ਰਾਖਾ ਜਵਾਂ ਦੇ ਢੇਰ ਦਾ ਗੱਧਾ ਹੋਯਾ ਅੰਨ੍ਹਾ ਘੱਲਿਆ ਹਰਫ਼ ਲਿਖਾਉਣੇ ਨੂੰ
ਝੁੁੱਗੇ ਵਸਦੇ ਚੌੜ ਕਰਾਉਣੇ ਨੂੰ ਮੁਢੋਂ ਪੱਟ ਬੂਟਾ ਲੈ ਕੇ ਜਾਉਣੇ ਨੂੰ
ਉਨ੍ਹਾਂ ਸੱਪ ਦਾ ਮਾਂਦਰੀ ਸੱਦ ਆਂਦਾ ਸਗੋਂ ਆਯਾ ਏ ਸੱਪ ਲੜਾਉਣੇ ਨੂੰ
ਸੱਪ ਮਕਰ ਦਾ ਪਰੀ ਦੇ ਪੈਰ ਲੜਿਆ ਸੁਲੇਮਾਨ ਆਯਾ ਝਾੜਾ ਪਾਉਣੇ ਨੂੰ
ਆਉਣੋਂ ਜਾਉਣੋਂ ਲੋਕ ਹਟਾ ਦਿੱਤੇ ਆਯਾ ਮਾਂਦਰੀ ਕੀਲ ਕਰਾਉਣੇ ਨੂੰ
ਗੋਸ਼ੇ ਯਾਰ ਦੇ ਯਾਰ ਮਿਲਾਇਓ ਨੇ ਖੋਲ੍ਹ ਦਿਲਾਂ ਦੇ ਹਾਲ ਸੁਣਾਉਣੇ ਨੂੰ
ਜੋਗੀ ਹੀਰ ਦੇ ਪਾਸ ਜਾ ਬੈਠਦਾ ਏ ਕਰਦਾ ਮੰਤਰ ਦਰਦ ਹਟਾਉਣੇ ਨੂੰ
ਖੇੜੇ ਕੰਮ ਦੇ ਕਾਰਨੇ ਸਦ ਆਂਦਾ ਆਯਾ ਕਿਹੀ ਕਰਤੂਤ ਕਮਾਉਣੇ ਨੂੰ
ਵਾਰਸ ਬੰਦਗੀ ਵਾਸਤੇ ਘੱਲਿਆ ਏ ਆ ਲਗਾ ਏ ਪਹਿਨਣੇ ਖਾਉਣੇ ਨੂੰ

ਕਲਾਮ ਔਰਤਾਂ

ਅਜੂ ਵਡਾ ਈ ਆਪਨੂੰ ਜਾਣਦਾ ਸੀ ਡੇਰੇ ਜਾਇਕੇ ਆਪ ਲੈ ਆਇਆ ਨੀ
ਭਲਾ ਹੋਯਾ ਭੈਣਾਂ ਹੀਰ ਬਚੀ ਜਾਨੋ ਮੰਨ ਮੰਨੇ ਦਾ ਵੈਦ ਹੁਣ ਆਇਆ ਨੀ
ਦੁਖ ਦਰਦ ਗਏ ਸਭੋ ਹੀਰ ਵਾਲੇ ਕਾਮਲ ਵਲੀ ਨੇ ਫੇਰੜਾ ਪਾਇਆ ਨੀ
ਜਿਹੜਾ ਛੱਡ ਚੁਧਰਾਈਆਂ ਚਾਕ ਹੋਯਾ ਵੱਤ ਓਸਨੇ ਜੋਗ ਕਮਾਇਆ ਨੀ
ਜੈਂਦਾ ਨਾਮ ਲਿਆਂ ਖੇੜੇ ਚੀਕਦੇ ਸਨ ਸਹੁਰਾ ਹੀਰ ਦਾ ਆਪ ਲਿਆਇਆ ਨੀ
ਜੈੈਂਦੀ ਵੰਜਲੀ ਦੇ ਵਿੱਚ ਲੱਖ ਮੰਤਰ ਇਹ ਅੱਲਾ ਨੇ ਵੈਦ ਮਿਲਾਇਆ ਨੀ
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ ਸਾਵਣ ਮਾਹ ਜਿਉਂ ਮੀਂਹ ਵਸਾਇਆ ਨੀ
ਨਾਲੇ ਸਹਿਤੀ ਦੇ ਹਾਲ ਤੇ ਰੱਬ ਤੁਠਾ ਮਾਲਕ ਦਿਲਾਂ ਦਾ ਜੋਗੀੜਾ ਆਇਆ ਨੀ
ਇਨ੍ਹਾਂ ਸਿਦਕੀਆਂ ਦੀ ਦੁਆ ਰੱਬ ਸੁਣੀ ਉਸ ਵਾਂਢੜੀ ਦਾ ਯਾਰ ਆਇਆ ਨੀ
ਤਿਨ੍ਹਾਂ ਧਿਰਾਂ ਦੀ ਹੋਈ ਮੁਰਾਦ ਪੂਰੀ ਧੂੰਆਂ ਏਸ ਚਰੋਕਣਾ ਲਾਇਆ ਨੀ
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ ਇਸਮ ਆਜ਼ਮ ਤੇ ਅਸਰ ਕਰਾਇਆ ਨੀ

(੩੦੫)

ਮਹਿਮਾਨ ਜਿਉਂ ਆਉਂਦਾ ਲੈਣ ਵਹੁਟੀ ਅਗੇ ਸਹੁਰਿਆਂ ਪਲੰਗ ਵਿਛਾਯਾ ਨੀ
ਸਿਧਾ ਰਾਹ ਵੇਖੋ ਏਥੇ ਕੋਈ ਹੁੰਦਾ ਜੱਗ ਧੂੜ ਭੁਲਾਉੜਾ ਪਾਇਆ ਨੀ
ਮੰਤਰ ਇੱਕ ਤੇ ਪੁਤਲੀਆਂ ਦੋ ਆਵਣ ਅਲਾ ਵਾਲਿਆਂ ਖੇਲ ਰਚਾਇਆ ਨੀ
ਮਿਸ਼ਤ ਸ਼ਾਹ ਹੋਰੀਂ ਅੱਜ ਆਣ ਬੈਠੇ ਤੰਬੂ ਆਨ ਉਧਾਲੂਆਂ ਲਾਇਆ ਨੀ
ਸੇਵਾ ਕਰੇ ਜੋਗੀ ਬੈਠਾ ਮੁੱਦਤਾਂ ਦਾ ਅੱਜ ਖੇੜਿਆਂ ਨੇ ਖੈਰ ਪਾਇਆ ਨੀ
ਕਖੋਂ ਲੱਖ ਚਾ ਕਰੇ ਖ਼ੁਦਾਅ ਸੱਚਾ ਦੁੱਖ ਹੀਰ ਦਾ ਰੱਬ ਗਵਾਇਆ ਨੀ
ਭਲਾ ਹੋਯਾ ਜੇ ਕਿਸੇ ਦੀ ਆਸ ਪੁੰਨੀ ਰੱਬ ਵਿਛੜਿਆ ਯਾਰ ਮਿਲਾਇਆ ਨੀ
ਸਹਿਤੀ ਆਪਣੇ ਹੱਥ ਅਖਤਿਆਰ ਲੈ ਕੇ ਡੇਰਾ ਡੂੰਮਾਂ ਦੀ ਕੋਠੜੀ ਪਾਇਆ ਨੀ
ਰੰਨਾਂ ਝੱਟ ਮੋਹ ਲੈਣ ਸ਼ਾਹਜ਼ਾਦਿਆਂ ਨੂੰ ਵੇਖੋ ਇਫ਼ਤਰਾ ਕੌਣ ਬਣਾਇਆ ਨੀ
ਆਪੇ ਧਾੜਵੀ ਦੇ ਅਗੇ ਮਾਲ ਦਿੱਤਾ ਪਿਛੋਂ ਸਾਂਗਰੂ ਢੋਲ ਵਜਾਇਆ ਨੀ
ਭਲਕੇ ਐਥੇ ਨ ਹੋਵਸਨ ਦੋਇ ਕੁੜੀਆਂ ਸਾਨੂੰ ਸਗਨ ਇਹਾ ਨਜ਼ਰ ਆਇਆ ਨੀ
ਜਦੋਂ ਜੋਗੀ ਤੇ ਰੱਬ ਦੀ ਮਿਹਰ ਹੋਈ ਕਲਰ ਸ਼ੋਰ ਵਿੱਚ ਬਾਗ ਲਵਾਇਆ ਨੀ
ਵਾਰਸਸ਼ਾਹ ਸ਼ੈਤਾਨ ਬਦਨਾਮ ਕਰਸੂ ਲੂਣ ਥਾਲ ਦੇ ਵਿੱਚ ਭਨਵਾਇਆ ਨੀ

ਸਹੇਲੀਆਂ ਦੀ ਹੀਰ ਨਾਲ ਮਸਖਰੀ

ਕੁੜੀਆਂ ਆਖਿਆ ਜਾ ਕੇ ਹੀਰ ਤਾਈਂ ਅਨੀ ਵਹੁਟੀਏ ਅੱਜ ਵਧਾਈ ਏ ਨੀ
ਮਿਲੀ ਆਬਹਯਾਤ ਪਿਆਸਿਆਂ ਨੂੰ ਹੱਦ ਜੋਗੀਆਂ ਦੀ ਵਿੱਚ ਆਈਏਂ ਨੀ
ਤੈਨੂੰ ਦੋਜ਼ਖ ਦੀ ਆਂਚ ਹਰਾਮ ਹੋਈ ਰੱਬ ਵਿੱਚ ਬਹਿਸ਼ਤ ਦੇ ਪਾਈਏਂ ਨੀ
ਪੂਰੀ ਰੱਬ ਨੇ ਮੇਲ ਕੇ ਤਾਰੀਏਂ ਨੀ ਮੋਤੀ ਲਾਲ ਦੇ ਨਾਲ ਪੁਰਾਈਏਂ ਨੀ
ਜਿੱਸ ਵੈਦ ਨੂੰ ਨਿੱਤ ਪੁਕਾਰਦੀ ਸੈਂ ਉਸ ਵੈਦ ਨੇ ਆਣ ਉਠਾਈਏਂ ਨੀ
ਸਗੋਂ ਘੁੱਸਿਆਂ ਨੂੰ ਸਾਲ ਗੁਜਰ ਗਏ ਰੱਬ ਨਾਲ ਸਬੱਬ ਮਲਾਈਏਂ ਨੀ
ਉਹੋ ਆਣ ਮਿਲਿਆ ਪਿਛਲਾ ਯਾਰ ਤੈਨੂੰ ਬਾਹੋਂ ਪਕੜਕੇ ਜਿੱਸ ਉਠਾਈਏਂ ਨੀ
ਰੰਗੋਂ ਵਿਛੜੀ ਨਰਦ ਨੂੰ ਰੰਗ ਮਿਲਿਆ ਜੋੜੀ ਰੰਗ ਦੇ ਨਾਲ ਮਿਲਾਈਏਂ ਨੀ
ਤੇਰੀ ਰੱਬ ਨੇ ਆਸ ਪੁਜਾ ਦਿੱਤੀ ਅੱਜ ਯਾਰ ਦੇ ਨਾਲ ਮਿਲਾਈਏਂ ਨੀ
ਰੱਬ ਆਪ ਸੱਚੇ ਆਣ ਕਰਮ ਕੀਤਾ ਬੇੜੀ ਰੁੜ੍ਹਦੀ ਤੂੰ ਬੰਨੇ ਲਾਈਏਂ ਨੀ
ਵਹੁਟੀ ਜੀਉਂਦੀ ਬਚੀ ਹੈ ਭਲਾ ਹੋਯਾ ਜੋਗੀ ਝਾਰੜਾ ਪਾ ਬਚਾਈਏਂ ਨੀ
ਇਹ ਨਹੀਂ ਜੋਗੀ ਵਲੀ ਕੁਤਬ ਕੋਈ ਜਿੱਸ ਆਪਣਾ ਫਜ਼ਲ ਕਰਾਈਏਂ ਨੀ
ਤੇਰੇ ਦਿੱਲ ਦੀ ਹੋਈ ਮੁਰਾਦ ਹਾਸਲ ਰਾਂਝੇ ਯਾਰ ਦੇ ਹੱਥ ਫੜਾਈਏਂ ਨੀ
ਵਾਰਸਸ਼ਾਹ ਕਹੁ ਹੀਰ ਦੀ ਸੱਸ ਤਾਈਂ ਅੱਜ ਰੱਬ ਨੇ ਚੌੜ ਕਰਾਈਏਂ ਨੀ

(੩੦੬)

ਕਲਾਮ ਜੋਗੀ

ਜੋਗੀ ਸ਼ਗਨ ਮਨਾਇਕੇ ਆਣ ਵੜਿਆ ਕਹਿੰਦਾ ਪੀਰ ਦਾ ਰੋਟ ਪਕਾਉਣਾ ਜੇ
ਫਿਰੇ ਮਰਦ ਔਰਤ ਨਾਹੀਂ ਗੈਰ ਕੋਈ ਕਿਸੇ ਨਾਂਹ ਪਿਛਾਉੜਾ ਪਾਉਣਾ ਜੇ
ਹੋਵੇ ਇੱਕ ਨਵੇਕਲੀ ਜਾ ਚੰਗੀ ਜਿੱਥੇ ਹੀਰ ਦਾ ਪਲੰਘ ਵਿਛਾਉਣਾ ਜੋ
ਤੇ ਮੈਂ ਗੁਰੂ ਮੰਤਰ ਪੜ੍ਹਾਾਂ ਲੱਖ ਵਾਰੀ ਮੇਰੇ ਪੀਰ ਦਾ ਇਹ ਫੁਰਮਾਉਣਾ ਜੇ
ਧੂਆਂ ਧੂਪ ਧੁਖਾਇਕੇ ਰਾਤ ਅੰਦਰ ਗੁਰ ਮੰਤਰਾਂ ਜਤਨ ਕਰਾਉਣਾ ਜੇ
ਵਾਰਸਸ਼ਾਹ ਮੀਆਂ ਬੂਹਾ ਬੰਦ ਕਰਨਾ ਬਾਰ ਬਾਰ ਨਾਹੀਂ ਏਥੇ ਆਉਣਾ ਜੇ

ਕਲਾਮ ਜੋਗੀ

ਦਰਦ ਦੂਰ ਹੋਸੀ ਰੱਬ ਸੁੱਖ ਕਰਸੀ ਮੇਰਾ ਆਖਣਾ ਨਾਂਹ ਭੁਲਾਉਣਾ ਓਏ
ਜੋਗੀ ਆਖਿਆ ਫਿਰੇ ਨਾ ਮਰਦ ਔਰਤ ਪਵੇ ਕਿਸੇ ਦਾ ਨਾਂਹ ਪਰਛਾਉਣਾ ਓਏ
ਕਰਾਂ ਬੈਠ ਨਵੇਕਲਾ ਜਤਨ ਗੋਸ਼ੇ ਕੋਈ ਨਹੀਂ ਜੇ ਛਿੰਝ ਪਵਾਉਣਾ ਓਏ
ਕੰਨ ਸੰਨ੍ਹ ਵਿੱਚ ਵਹੁਟੜੀ ਆਣ ਫਾਬੀ ਨਾਹੀਂ ਸਹਿਮ ਤੇ ਸ਼ੋਰ ਕਰਾਉਣਾ ਓਏ
ਇਕੋ ਆਦਮੀ ਆਉਣਾ ਮਿਲੇ ਸਹਿਤੀ ਔਖਾ ਸੱਪ ਦਾ ਰੋਗ ਗਵਾਉਣਾ ਓਏ
ਕੁਆਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ ਨਾਹੀਂ ਹੋਰ ਕਿਸੇ ਐਥੇ ਆਉਣਾ ਓਏ
ਮਸਤ ਲਟਕਦਾ ਖੁਸ਼ੀ ਦੀਦਾਰ ਦੀ ਨੂੰ ਦੁੱਖ ਆਪਣਾ ਚਾ ਹਟਾਉਣਾ ਓਏ
ਉਹਦੇ ਡੰਗ ਉੱਤੇ ਅਸਾਂ ਲਾ ਮਣਕਾ ਉੱਸੇ ਸੱਪ ਨੂੰ ਡੰਗ ਚਟਾਉਣਾ ਓਏ
ਸੱਪ ਨੱਸ ਜਾਏ ਛਾਲ ਮਾਰ ਜਾਏ ਖਰਾ ਔਖੜਾ ਛਿਲਾ ਕਮਾਉਣਾ ਓਏ
ਮਹਿਰ ਅਜੂ ਦੇ ਪੁੱਤ ਨੂੰ ਹੱਥ ਲਾਯਾ ਸੈਦੇ ਖੇੜੇ ਨੂੰ ਮੱਤ ਸਿਖਾਉਣਾ ਓਏ
ਲਿਖਿਆ ਸਤ ਸੈ ਵਾਰ ਕੁਰਾਨ ਅੰਦਰ ਨਹੀਂ ਛੱਡ ਨਮਾਜ਼ ਪਛਤਾਉਣਾ ਓਏ
ਵਾਰਸਸ਼ਾਹ ਉਹਦੀ ਕਰੀਂ ਬੰਦਗੀ ਤੂੰ ਮੁੜ ਵੱਤ ਨਾ ਜੱਗ ਤੇ ਆਉਣਾ ਓਏ

ਜੋਗੀ ਦੇ ਹੁਕਮ ਦੀ ਤਾਮੀਲ

ਸਹਿਤੀ ਕੁੜੀ ਨੂੰ ਸੱਦ ਕੇ ਸੋੋਂਪਿਓ ਨੇ ਮੰਜੀ ਵਿੱਚ ਐਵਾਨ ਡਵ੍ਹਾਇਕੇ ਤੇ
ਪਿੰਡੋਂ ਬਾਹਰ ਇੱਕ ਡੂੰਮਾਂ ਦਾ ਕੋਠੜਾ ਸੀ ਓਥੇ ਦਿੱਤੀ ਨੇ ਥਾਂ ਬਣਾਇਕੇ ਤੇ
ਨਾਢੂ ਸ਼ਾਹ ਬਣਿਆ ਮਸਤ ਹੋ ਆਸ਼ਕ ਮਾਸ਼ੂਕ ਨੂੰ ਕੋਲ ਬਹਾਇਕੇ ਤੇ
ਖੇੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ ਤਾਮਾ ਬਾਜ ਦੇ ਹੱਥ ਫੜਾਇਕੇ ਤੇ
ਉਨ੍ਹਾਂ ਖੇਹ ਸਿਰ ਘੱਤ ਕੇ ਪਿਟਨਾ ਏਂ ਜਿਨ੍ਹਾਂ ਵਿਆਹੀ ਸੀ ਧੜੀ ਲਗਾਇਕੇ ਤੇ
ਭਲਕੇ ਮਾਲਕ ਨਾ ਹੋਵਸਨ ਮੂਲ ਖੇੜੇ ਜਿਨ੍ਹਾਂ ਵਿਆਹੀ ਸੀ ਸ਼ਗਨ ਮਨਾਇਕੇ ਤੇ
ਉਨ੍ਹਾਂ ਜਗਤ ਉਲਾਂਭੜੇ ਬਹੁਤ ਦੇਸੀ ਹੁਣ ਬੈਠਿਓਂ ਨੂੰਹ ਗਵਾਇਕੇ ਤੇ
ਵਾਰਸਸ਼ਾਹ ਫਿਰ ਤਿਨ੍ਹਾਂ ਨੇ ਵੈਣ ਕਰਨੇ ਜਿਨ੍ਹਾਂ ਵਿਆਹੀਓਂ ਘੋੜੀਆਂ ਗਾਇਕੇ ਤੇ

(੩੦੭)

ਰਾਂਝੇ ਨੇ ਪੰਜ ਪੀਰਾਂ ਨੂੰ ਯਾਦ ਕਰਨਾ

ਰਾਂਝਾ ਕੋਠੜੀ ਦੇ ਵਿੱਚ ਤੰਗ ਬੈਠਾ ਦਿਲ ਓਸਦਾ ਅੰਦਰੋਂ ਡੋਲਿਆ ਏ
ਅਧੀ ਰਾਤ ਰਾਂਝੇ ਪੀਰ ਯਾਦ ਕੀਤਾ ਤੁਰਾ ਖ਼ਿਜ਼ਰ ਦਾ ਹੱਥ ਲੈ ਤੋਲਿਆ ਏ
ਸ਼ਕਰਗੰਜ ਦਾ ਪਕੜ ਰੁਮਾਲ ਚੁੰਮੇਂ ਮੁੰਦਰਾ ਲਾਲ ਸ਼ਾਹਬਾਜ ਦਾ ਖੋਲ੍ਹਿਆ ਏ
ਖੂੰਡੀ ਸਯਦ ਜਲਾਲ ਬੁਖਾਰੀਏ ਦੀ ਵਿੱਚੋਂ ਅਤਰ ਦੇ ਮੁਸ਼ਕ ਨੂੰ ਝੋਲਿਆ ਏ
ਖੰਜਰ ਕੱਢ ਮਖਦੂਮ ਜਹਾਨੀਏਂ ਦਾ ਵਿੱਚੋਂ ਰੂਹ ਰੰਝੇਟੇ ਦਾ ਬੋਲਿਆ ਏ
ਮਦਦ ਪੀਰਾਂ ਦੀ ਹੋਵੇ ਜਿਸ ਸ਼ਖਸ ਤਾਈਂ ਓਥੇ ਏਥੇ ਨਾ ਕਿਸੇ ਥੀਂ ਜੋਲਿਆ ਏ
ਮੁਸ਼ਕਲ ਕਰਨ ਆਸਾਨ ਆ ਪੀਰ ਮੇਰੇ ਰਾਂਝੇ ਯਾਰ ਨੇ ਸੁਖਨ ਇਹ ਬੋਲਿਆ ਏ
ਤੇਰੀਆਂ ਮੁਸ਼ਕਲਾਂ ਸੱਭ ਆਸਾਨ ਬੱਚਾ ਜੀਉ ਸਾਡੜਾ ਤੁੱਧ ਨੇ ਮੋਹ ਲਿਆ ਏ
ਪੀਰ ਬਹਾਵਦੀਨ ਜ਼ਿਕਰੀਏ ਧਮਕ ਦਿੱਤੀ ਕੰਢਾ ਡਾਹ ਕੇ ਕਾਸਨੂੰ ਖੋਲਿਆ ਏ
ਜਾਹ ਪੁਸ਼ਤ ਪਨਾਹ ਹੈ ਰੱਬ ਤੇਰੀ ਜੱਟਾ ਕਿਉਂ ਤੇਰਾ ਦਿੱਲ ਡੋਲਿਆ ਏ
ਜਾਹ ਬੈਠਾ ਏਂ ਕਾਸਨੂੰ ਉੱਠ ਜੱਟਾ ਸਵੀਂ ਨਹੀਂ ਤੇਰਾ ਰਾਹ ਖੋਲ੍ਹਿਆ ਏ
ਵਾਰਸਸ਼ਾਹ ਪਛੋਤਾਵੇਂ ਬੰਦਗੀ ਨੂੰ ਅਜਰਾਈਲ ਜਦ ਧੌਣ ਚੜ੍ਹ ਬੋਲਿਆ ਏ

ਜੋਗੀ ਦਾ ਨੱਸਣਾ ਸਹਿਤੀ ਦਾ ਮੁਰਾਦ ਮੰਗਣਾ

ਨਿਕਲ ਕੋਠਿਓਂ ਤੁਰਤ ਤਿਆਰ ਹੋਯਾ ਸਹਿਤੀ ਆਣ ਹਜ਼ੂਰ ਸਲਾਮ ਕੀਤਾ
ਬੇੜਾ ਲਾ ਬੰਨੇ ਅਸਾਂ ਆਜਜ਼ਾਂ ਦਾ ਰੱਬ ਫ਼ਜ਼ਲ ਤੇਰੇ ਉਤੇ ਆਮ ਕੀਤਾ
ਤੇਰਾ ਆਖਣਾ ਦਿਲੋਂ ਮਨਜ਼ੂਰ ਕਰਕੇ ਖੱਤਾ ਖੇੜਿਆਂ ਦਾ ਸਭੋ ਖਾਮ ਕੀਤਾ
ਮੈਂ ਤਾਂ ਹੋਈ ਖੁਆਰ ਜਹਾਨ ਸਾਰੇ ਨਾਮ ਯਾਰ ਦਾ ਕੁੱਲ ਬਦਨਾਮ ਕੀਤਾ
ਮੇਰਾ ਯਾਰ ਮਿਲਾਉਣਾ ਮਿਹਰ ਸੇਤੀ ਅਸਾਂ ਕੰਮ ਤੇਰਾ ਸਰੰਜਾਮ ਕੀਤਾ
ਭਾਬੀ ਹੱਥ ਫੜਾਇਕੇ ਟੋਰ ਦਿੱਤੀ ਬਦੂ ਖੇੜਿਆਂ ਨੂੰ ਖ਼ਾਸ ਆਮ ਕੀਤਾ
ਸ਼ਰਮ ਮਾਪਿਆਂ ਦੀ ਸਭੋ ਰੋੜ੍ਹ ਦਿਤੀ ਸੱਸੀ ਨਾਲ ਜਿਵੇਂ ਆਦਮ ਜਾਮ ਕੀਤਾ
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ ਜਿਵੇਂ ਅਲੀ ਦੇ ਨਾਲ ਗ਼ੁਲਾਮ ਕੀਤਾ
ਜਦੋਂ ਕੋਠਿਓਂ ਦੌੜ ਕੇ ਨਿਕਲ ਤੁਰਿਆ ਹੱਥ ਬੰਨ੍ਹ ਕੇ ਆਣ ਸਲਾਮ ਕੀਤਾ
ਮੂੂੰਹੋਂ ਕਹੇ ਮੁਰਾਦ ਜੇ ਮਿਲੇ ਮੈਨੂੰ ਇਹੋ ਤੁੱਧ ਥੀਂ ਤਲਬ ਇਮਾਮ ਕੀਤਾ
ਜੋ ਕੁਝ ਹੋਵਣੀ ਨੇ ਸੀਤਾ ਨਾਲ ਕੀਤੀ ਅਤੇ ਦਹਿਸਰੇ ਨਾਲ ਜੋ ਰਾਮ ਕੀਤਾ
ਮਿਲੇ ਸ਼ਾਹ ਮੁਰਾਦ ਤਾਂ ਮੋਈ ਜੀਵਾਂ ਮੈਂ ਤਾਂ ਜਾਣਕੇ ਅੱਜ ਅਰਾਮ ਕੀਤਾ
ਉੱਥੇ ਟੁੱਟਿਆਂ ਦਿਲਾਂ ਨੂੰ ਖੁਸ਼ੀ ਹੋਵੇ ਜਿੱਥੇ ਰੱਬ ਨੇ ਆਣ ਮੁਕਾਮ ਕੀਤਾ
ਦਿਲ ਜਾਨ ਥੀਂ ਹੋਇਕੇ ਟਹਿਲ ਕੀਤੀ ਤੇਰਾ ਕੰਮ ਸਾਈਆਂ ਬਾ ਅੰਜਾਮ ਕੀਤਾ

(੩੦੮)

ਮੇਰੇ ਹੱਥ ਫੜਾਇ ਦੀ ਲਾਜ ਰੱਖੀਂ ਤੇਰਾ ਅਸਾਂ ਨੇ ਕੰਮ ਤਮਾਮ ਕੀਤਾ
ਵਾਰਸਸ਼ਾਹ ਜਿਤ ਵਲ ਮਿਹਰਬਾਨ ਹੋਵੇ ਓਥੇ ਖਲਕ ਨੇ ਆਇ ਕਿਆਮ ਕੀਤਾ

ਸਹਿਤੀ ਵਾਸਤੇ ਜੋਗੀ ਨੇ ਦੁਆਮੰਗਣੀ ਅਤੇ ਮੁਰਾਦ ਬਲੋਚ ਨੇ ਆਉਣਾ

ਰਾਂਝੇ ਹੱਥ ਉਠਾਇ ਦੁਆ ਮੰਗੀ ਰੱਬਾ ਮੇਲਣਾ ਯਾਰ ਗਵਾਰਨੀ ਦਾ
ਏਸ ਹੁੱਬ ਦੇ ਨਾਲ ਹੈ ਕੰਮ ਕੀਤਾ ਬੇੜਾ ਪਾਰ ਕਰਨਾ ਕੰਮਸਾਰਨੀ ਦਾ
ਇਹ ਤਾਂ ਜੱਗ ਦੇ ਵਿੱਚ ਖੁਆਰ ਹੋਈ ਪਰਦਾ ਢੱਕਣਾ ਏਸ ਖੁਆਰਨੀ ਦਾ
ਏਸ ਆਣ ਬੇਚਾਰੀ ਨੇ ਯਾਰ ਮੇਲੇ ਮੇਲੀਂ ਯਾਰ ਤੂੰ ਏਸ ਬਿਚਾਰਨੀ ਦਾ
ਰੱਬਾ ਮੇਹਰ ਦੇ ਨਾਲ ਤੂੰ ਯਾਰ ਬਖਸੀਂ ਏਸ ਬਾਲੜੀ ਕੰਮ ਸਵਾਰਨੀ ਦਾ
ਢਿਲ ਵਿੱਚ ਨਾ ਘੱਤਨਾ ਕੰਮ ਸਾਈਆਂ ਸਹਿਤੀ ਇਸ਼ਕ ਤੇ ਮੁਸ਼ਕ ਨਿਤਾਰਨੀ ਦਾ
ਪੰਜਾਂ ਪੀਰਾਂ ਦੀ ਤੁਰਤ ਅਵਾਜ਼ ਹੋਈ ਰੱਬਾ ਯਾਰ ਮੇਲੀਂ ਇਸ ਯਾਰਨੀ ਦਾ
ਪਿਆ ਵਿੱਚ ਘੁੰਮਣ ਕੰਢੀ ਦੂਰ ਜਾਪੇ ਬੁਲਾ ਭੇਜ ਸਰਸਰ ਬੇੜੇ ਤਾਰਨੀ ਦਾ
ਤੇਰੇ ਕਰਮ ਕੋਲੋਂ ਨਹੀਂ ਦੂਰ ਅੱਲਾ ਆਵੇ ਝੱਬ ਦਿਲਦਾਰ ਦਿਲਦਾਰਨੀ ਦਾ
ਫ਼ਜ਼ਲ ਰੱਬ ਕੀਤਾ ਯਾਰ ਆਣ ਮਿਲਿਆ ਵਾਰਸਸ਼ਾਹ ਮੁਰਾਦ ਪੁਕਾਰਨੀ ਦਾ

ਕਲਾਮ ਸ਼ਾਹ ਮੁਰਾਦ ਤੇ ਸਹਿਤੀ ਅਰ ਦੁਆ ਰਾਂਝਾ

ਪੀੜ ਹੂਰ ਦੁਲਦੁਲ ਸੰਦੀ ਭੈਣ ਡਾਚੀ ਆ ਵੇਖ ਲੈ ਝਟ ਕਰ ਲਾੜੀਏ ਨੀ
ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ ਉੱਤੋਂ ਬੋਲਿਆ ਸਾਈਂ ਸਵਾਰੀਏ ਨੀ
ਜਾਦੂ ਮਿਹਰ ਇਕੇ ਕਰਾਮਾਤ ਆਖਾਂ ਗੱਲ ਢੂੰਡਨੇ ਦੀ ਵੱਡੀ ਭਾਰੀਏ ਨੀ
ਜਾਪੇ ਇੰਜ ਜੋ ਕਿਸੇ ਮੁਹਾਰ ਫੜਕੇ ਤੇਰੇ ਬੂਹੇ ਤੇ ਆਣ ਖਲ੍ਹਾਰੀਏ ਨੀ
ਕੀਤੇ ਗਿਰਦ ਨਾਮਾ ਇੱਕੇ ਫੰਧ ਕੋਈ ਇੱਕੇ ਮੰਤਰਾਂ ਵਾਂਗ ਮਦਾਰੀਏ ਨੀ
ਡਾਚੀ ਮਿਹਰ ਦੀ ਤੇ ਅਸਵਾਰ ਆਹਾ ਜਾਗੋ ਮੀਟਸਾਂ ਨਾਲ ਖੁਮਾਰੀਏ ਨੀ
ਇੱਕ ਸੱਦ ਗੈਬੋੋਂ ਪਈ ਕੰਨ ਮੇਰੇ ਡਾਚੀ ਸੁਣਦਿਆਂ ਸਾਰ ਰੰਗਾਰੀਏ ਨੀ
ਮੂੰਹ ਗੋਲ ਨਜ਼ਰ ਇਕੇ ਤੀਰ ਆਖਾਂ ਡਾਚੀ ਵੱਗੀ ਏ ਵਾਂਗ ਅੰਧਾਰੀਏ ਨੀ
ਮੇਰੀ ਗਈ ਕਤਾਰ ਕੁਰਾਹ ਘੁੱਥੀ ਕੋਈ ਸਿਹਰ ਕੀਤੋ ਟੁਣੇ ਹਾਰੀਏ ਨੀ
ਸ਼ਾਹਲਾ ਢੁੱਕ ਆਵੇ ਹੁਸ਼ ਢੁਕ ਨੇੜੇ ਆ ਚੜ੍ਹੀ ਕਚਾਵੇ ਤੇ ਡਾਰੀਏ ਨੀ
ਦਾਈ ਸੂਈ ਦੀ ਪੋਤਰੀ ਏਹ ਡਾੱਚੀ ਘਿੰਨ ਝੋਕ ਪਲਾਣੇ ਨੂੰ ਲਾੜੀਏ ਨੀ
ਓਹਦਾ ਪੋਲੜਾ ਮੂੂੰਹ ਤੇ ਪਾਟ ਪਰਬਤ ਇਹ ਫਰਿਸ਼ਤਿਆਂ ਉੱਠ ਚਿਤਾਰੀਏ ਨੀ
ਦਿਨ ਦੀਵਿਆਂ ਹੱਥ ਨਾ ਆਂਵਦੀ ਸੈਂ ਅੱਧੀ ਰਾਤੜੇ ਮਾਰਦੀ ਧਾੜੀਏ ਨੀ
ਵਾਰਸਸ਼ਾਹ ਦੀ ਉਮਰ ਦੀ ਬੱਰੀ ਨੂੰ ਖਾ ਜਾਏਗੀ ਮੌਤ ਬਘਿਆੜੀਏ ਨੀ

(੩੦੯)

ਲੈ ਜਾਣਾ ਰਾਂਝੇ ਨੇ ਹੀਰ ਨੂੰ ਅਰ ਮੁਰਾਦ ਨੇ ਸਹਿਤੀ ਨੂੰ

ਸਹਿਤੀ ਲਈ ਮੁਰਾਦ ਤੇ ਹੀਰ ਰਾਂਝਾ ਰਵਾਂ ਹੋ ਚਲੇ ਲਾੜੇ ਲਾੜੀਆਂ ਨੀ
ਰਾਤੋ ਰਾਤ ਗਏ ਲੈ ਕੇ ਬਾਜ਼ ਕੂੂੰਜਾਂ ਸਿਰੀਆਂ ਨਾਗਾਂ ਦੀਆਂ ਸ਼ੀਹਾਂ ਲਤਾੜੀਆਂ ਨੀ
ਆਪੋ ਧਾਪ ਲੈ ਕੇ ਵਾਹੋ ਦਾਹੀ ਨੱਸੇ ਜਿਉਂ ਬਘਿਆੜਾਂ ਨੇ ਤ੍ਰੰਡੀਆਂ ਪਾੜੀਆਂ ਨੀ
ਵਕਤ ਹਲਾਂਦਾ ਹੋਯਾ ਜਾਂ ਹਾਲੀਆਂ ਦਾ ਢਗਿਆਂਗਲੀਂ ਪੰਜਾਲੀਆਂ ਚਾੜ੍ਹੀਆਂ ਨੀ
ਕੋਠਾ ਦੇਖ ਕੇ ਸੱਖਣਾ ਰੋਗੀਆਂ ਦਾ ਇਕ ਦੂਏ ਨੂੰ ਸੈਨਤਾਂ ਮਾਰੀਆਂ ਨੀ
ਅਜੂ ਮਹਿਰ ਦੇ ਘਰਾਂ ਨੂੰ ਸੰਨ੍ਹ ਲੱਗੀ ਉਨ੍ਹਾਂ ਵੇਖ ਕੇ ਗੱਲਾਂ ਚਿਤਾਰੀਆਂ ਨੀ
ਉਨ੍ਹਾਂ ਅੰਦਰੋਂ ਬਾਹਰੋਂ ਖਬਰ ਲੈਕੇ ਗੱਲਾਂ ਆਪ ਵਿੱਚ ਇਹ ਉਚਾਰੀਆਂ ਨੀ
ਜਿਹੜਾ ਪਾਹਰੂ ਬੂਹੇ ਦੇ ਵਿੱਚ ਸੁੱਤਾ ਉਹਨੂੰ ਚਾਂਗਰਾਂ ਹੋਕਰਾਂ ਮਾਰੀਆਂ ਨੀ
ਸਾਰੇ ਸ਼ਹਿਰ ਵਿਚ ਸ਼ੋਰ ਤੇ ਧੁੰਮ ਪਿਆ ਕਰਨ ਕੀਰਨੇ ਤੇ ਜ਼ਾਰੋ ਜ਼ਾਰੀਆਂ ਨੀ
ਰੱਲ ਹੀਰ ਤੇ ਸਹਿਤੀ ਖੁਆਰ ਕੀਤਾ ਕੰਮ ਚੌੜ ਕੀਤਾ ਉਨ੍ਹਾਂ ਡਾਰੀਆਂ ਨੀ
ਇਹ ਮਹਿਰੀਆਂ ਮਿਸਲ ਸ਼ੈਤਾਨ ਦੇ ਨੀ ਕਾਮ ਵਾਲੀਆਂ ਇਹ ਨਜ਼ਾਰੀਆਂ ਨੀ
ਜੜ੍ਹ ਦੀਨ ਈਮਾਨ ਦੀ ਕੱਟਨੇ ਨੂੰ ਇਹ ਮਹਿਰੀਆਂ ਤੇਜ਼ ਕੁਹਾੜੀਆਂ ਨੀ
ਵਹੇ ਗੰਦਗੀ ਉਨ੍ਹਾਂ ਦੀ ਫ਼ੁਰਜ ਵਿੱਚੋਂ ਤਿਨ੍ਹਾਂ ਮੋਢਿਆਂ ਦੇ ਉੱਤੇ ਚਾੜ੍ਹੀਆਂ ਨੀ
ਮੀਆਂ ਜਿਨ੍ਹਾਂ ਬਿਗਾਨੜੀ ਨਾਰ ਰਾਵੀ ਮਿਲਣ ਦੋਜਖੋਂ ਤਾ ਚਵਾੜੀਆਂ ਨੀ
ਉਧਲ ਜਾਣ ਉਤੇ ਜਿਨ੍ਹਾਂ ਲੱਕ ਬੱਧਾ ਉਹਨਾਂ ਲਿੱਖੀਆਂ ਧੁਰੋਂ ਖੁਵਾਰੀਆਂ ਨੀ
ਵਾਰਸ ਕਿਸੇਦੀਆਂ ਰਖੀਆਂ ਰਹਿਣਨਾਹੀ ਪਤਾਂ ਜਿਨ੍ਹਾਂ ਦੀਆਂ ਰੱਬ ਉਤਾਰੀਆਂ ਨੀ

ਤਥਾ

ਝੁੱਗਾ ਹੀਰ ਤੇ ਸਹਿਤੀ ਨੇ ਚੌੜ ਕੀਤਾ ਨੱਕ ਵੱਢ ਦਿੱਤਾ ਦੋਹਾਂ ਲਾੜੀਆਂ ਨੇ
ਲੈ ਗਿਆ ਉਧਾਲ ਕੇ ਉਹਨਾਂ ਜੋਗੀ ਹੋਈਆਂ ਜੱਗ ਦੇ ਵਿੱਚ ਖੁਵਾਰੀਆਂ ਨੇ
ਦੇਖੋ ਰੱਬ ਨੇ ਆਪ ਸਬੱਬ ਲਾਯਾ ਉਹਦੀਆਂ ਕੁਦਰਤਾਂ ਤੋਂ ਬਲਿਹਾਰੀਆਂ ਨੇ
ਅੱਧੀ ਰਾਤ ਜਰਵਾਣਿਆਂ ਕੂਚ ਕੀਤਾ ਸੁਣ ਖੇੜਿਆਂ ਨੇ ਵਾਹਰਾਂ ਚਾੜ੍ਹੀਆਂ ਨੇ
ਮਗਰ ਉਨ੍ਹਾਂ ਦੇ ਵਾਹਰਾਂ ਉੱਠ ਪਈਆਂ ਪਕੜ ਬਰਛੀਆਂ ਅਤੇ ਕਟਾਰੀਆਂ ਨੇ
ਹਾਏ ਹਾਏ ਹੋਈ ਵਿੱਚ ਖੇੜਿਆਂ ਦੇ ਦੇਖ ਉਹਨਾਂ ਨੇ ਵਾਹਰਾਂ ਚਾੜ੍ਹੀਆਂ ਨੇ
ਉਭੜ ਵਾਹਿਆਂ ਉਠ ਕੇ ਭੱਜ ਵੱਗੇ ਫੜ ਕੇ ਡਾਂਗਾਂ ਤੇ ਕਹੀਆਂ ਕੁਹਾੜੀਆਂ ਨੇ
ਵਾਰਸਸ਼ਾਹ ਨਾਈਆਂ ਨਾਲ ਜੰਗ ਬੱਧਾ ਮੁਨਵਾਇਕੇ ਖੇੜਿਆਂ ਦਾੜ੍ਹੀਆਂ ਨੇ

ਲੋਕਾਂ ਨੇ ਅਜੂ ਨੂੰ ਖਬਰ ਕਰਨੀ

ਅਜੂ ਮਹਿਰ ਨੂੰ ਲੋਕਾਂ ਨੇ ਖਬਰ ਦਿੱਤੀ ਤੇਰਾ ਚੌੜ ਝੁੁੱਗਾ ਅੱਜ ਹੋ ਗਿਆ
ਕਹੀ ਹੋਈ ਤਕਸੀਰ ਹੈ ਅਸਾਂ ਕੋਲੋਂ ਤੀਰ ਗਜਬ ਦਾ ਸੀਨਾ ਪਰੋ ਗਿਆ

(੩੧੦)

ਬਿਜਲੀ ਗਈ ਅਸਥਾਨ ਥੀਂ ਇਸ ਗੈਬੋਂ ਸੱਭ ਬਾਗ ਬੂਟਾ ਸਾਫ਼ ਹੋ ਗਿਆ
ਜੋਗੀ ਲੈ ਗਿਆ ਹੀਰ ਨੂੰ ਸਣੇ ਸਹਿਤੀ ਸਾਡਾ ਸ਼ਰਮ ਹਯਾ ਸਭ ਖੋ ਗਿਆ
ਚਾਦਰ ਚਿਟੀ ਨੂੰ ਦਾਗ਼ ਸਿਆਹ ਲੱਗਾ ਜੋਗੀ ਆਪਣਾ ਧੋਵਣਾ ਧੋ ਗਿਆ
ਕਈ ਕੁਲਾਂ ਤੋਂ ਦਾਗ ਨਾ ਦੂਰ ਹੋਸੀ ਸਾਨੂੰ ਕਾਲ ਕੀ ਘੱਤ ਸਮੋ ਗਿਆ
ਜ਼ਿਮੀ ਤਖ਼ਤ ਅਸਮਾਨ ਭੀ ਦੂਰ ਦਿੱਸੇ ਜਿਹੜਾ ਹੋਵਣਾ ਸੀ ਸੋਈ ਹੋ ਗਿਆ
ਸਾਡਾ ਜੀਵਨਾ ਬਹੁਤ ਮੁਹਾਲ ਹੋਯਾ ਵਾਰਸਸ਼ਾਹ ਹੁਣ ਅੰਦਰੋਂ ਰੋ ਗਿਆ

ਕਲਾਮ ਸ਼ਾਇਰ

ਹਾਲ ਹਾਲ ਕਰਕੇ ਵਾਹਰਾਂ ਭੱਜ ਪਈਆਂ ਚਾਂਗ ਕੂਕਦੀ ਵਿੱਚ ਅਕਾਸ਼ ਹੋਈ
ਸੁਣੋ ਅੰਦਰੋਂ ਬਾਹਰੋਂ ਹਾਲ ਬੂਬੂ ਸੱਸ ਹੀਰ ਦੀ ਉੱਠ ਹਰਾਸ ਹੋਈ
ਇੱਕ ਚਿੱਤੜ ਵਜਾਂਵਦੇ ਜਾਣ ਭੰਨੇ ਭਲਾ ਹੋਯਾ ਫਕੀਰ ਦੀ ਆਸ ਹੋਈ
ਇੱਕ ਜਾਣ ਰੋੋਂਦੇ ਜੂਹ ਖੇੜਿਆਂ ਦੀ ਅੱਜ ਦੇਖੋ ਤੇ ਚੌੜ ਨਖਾਸ ਹੋਈ
ਜੋਗੀ ਲੈ ਗਿਆ ਸਹਿਤੀ ਤੇ ਹੀਰ ਤਾਈਂ ਗੱਲ ਆਮ ਓਵੇਂ ਅੱਜ ਖ਼ਾਸ ਹੋਈ
ਇੱਕ ਲਈ ਡੰਡੇ ਨੰਗੇ ਜਾਣ ਭੱਜੇ ਯਾਰੋ ਪਈ ਸੀ ਹੀਰ ਉਦਾਸ ਹੋਈ
ਇੱਕੋ ਦਰਦ ਸੀ ਹੀਰ ਨੂੰ ਸੁਣੋ ਯਾਰੋ ਦਿਨ ਰਾਤ ਨੱਢੀ ਸੀ ਹਰਾਸ ਹੋਈ
ਵਾਰਸਸ਼ਾਹ ਨਾ ਮੁੁੰਨਦਿਆਂ ਢਿੱਲ ਲਗਦੀ ਜਦੋਂ ਉਸਤਰੇ ਨਾਲ ਪਟਾਸ ਹੋਈ

ਕਲਾਮ ਸ਼ਾਇਰ

ਪਹਿਲਾਂ ਵਾਹਰਾਂ ਆਣ ਮੁਰਾਦ ਮਿਲੀਆਂ ਅਗੇ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ
ਪਕੜ ਤਰਕਸਾਂ ਤੀਰ ਕਮਾਨ ਦੌੜੇ ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ
ਜੇੜ੍ਹੇ ਵਾਹਰਾਂ ਘਤੇ ਸੇ ਠਾਠ ਯਾਰੋ ਵਾਹ ਵਾਹ ਕਰਦੇ ਸਭੇ ਪਾੜ ਦਿੱਤੇ
ਮਾਰ ਬਰਛੀਆਂ ਆਣ ਬਲੋਚ ਕੜਕੇ ਤੇਗਾਂ ਮਾਰਕੇ ਪਿੰਡ ਵਿਚ ਵਾੜ ਦਿੱਤੇ
ਇੱਕ ਦੂਏ ਦੇ ਨਾਲ ਨਾ ਰਹਿਆ ਕੋਈ ਖੋਹ ਖੋਹ ਕੇ ਮਾਰ ਉਜਾੜ ਦਿੱਤੇ
ਵਾਂਗ ਫੌਜ ਸਕੰਦਰੀ ਧਾ ਵਾਹਰਾਂ ਦਾਰਾ ਮਾਰਿਆ ਖੇਤ ਵਿਗਾੜ ਦਿੱਤੇ
ਵਾਰਸਸ਼ਾਹ ਜਾਂ ਰੱਬ ਨੇ ਮਿਹਰ ਕੀਤੀ ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ

ਤਥਾ

ਜੇੜ੍ਹੀ ਜੂਹ ਅੰਦਰ ਰਾਂਝਾ ਹੀਰ ਗਏ ਓਥੇ ਸ਼ੇਰ ਹੈਸੀ ਆਦਮ ਖੋਰ ਮੀਆਂ
ਅਚਨਚੇਤ ਜੋ ਉਸਨੂੰ ਬੋ ਆਈ ਉਥੋਂ ਦੌੜਿਆ ਏ ਕਰਕੇ ਜ਼ੋਰ ਮੀਆਂ
ਚਾਰੋਂ ਤਰਫ ਫਿਰੇ ਬੁੱਕਾਂ ਮਾਰਦਾ ਉਹ ਬੇਲੇ ਵਿੱਚ ਮਚਾਇਆ ਸ਼ੋਰ ਮੀਆਂ
ਕੰਨ ਹੀਰ ਦੇ ਵਿੱਚ ਅਵਾਜ਼ ਪਹੁੰਚੀ ਕਹਿੰਦੀ ਪਿਆ ਧੰਧਾ ਹੁਣ ਹੋਰ ਮੀਆਂ
ਹੀਰ ਆਖਦੀ ਰਾਂਝਿਆ ਸ਼ੇਰ ਆਯਾ ਮੇਰੇ ਕੰਨ ਪਈ ਘੱਨਘੋਰ ਮੀਆਂ

(੩੧੧)

ਪੀਰ ਯਾਦ ਕਰ ਰੱਬ ਦਾ ਵਾਸਤਾ ਈ ਸ਼ੇਰ ਨਹੀਂ ਇਹ ਕਹਿਰ ਕਲੋਰ ਮੀਆਂ
ਪੰਜ ਪੀਰ ਰੰਝੇਟੇ ਨੇ ਯਾਦ ਕੀਤੇ ਉਹ ਆਏ ਨੀ ਅੱਖ ਦੇ ਫੋਰ ਮੀਆਂ
ਮਦਦ ਕਰੋ ਖ਼ੁਦਾਇ ਦੇ ਵਾਸਤੇ ਜੀ ਸਾਡੀ ਤੁਸਾਂ ਦੇ ਹੱਥ ਹੈ ਡੋਰ ਮੀਆਂ
ਜੇਕਰ ਕਰੋ ਮਦਦ ਤਾਹੀਂ ਗੱਲ ਚੰਗੀ ਨਹੀਂ ਦਿੱਸਦੀ ਏ ਸਾਨੂੰ ਗੋਰ ਮੀਆਂ
ਵਾਰਸਸ਼ਾਹ ਪੀਰਾਂ ਅੱਗੇ ਅਰਜ਼ ਕਰਦਾ ਖੁਸ਼ੀ ਕਰੋ ਮੈਨੂੰ ਦਿਹੋ ਟੋਰ ਮੀਆਂ

ਪੀਰਾਂ ਨੇ ਰਾਂਝੇ ਨੂੰ ਦੁਆ ਦੇਣੀ

ਪੰਜਾਂ ਪੀਰਾਂ ਜ਼ਬਾਨ ਥੀਂ ਹੁਕਮ ਕੀਤਾ ਬੱਚਾ ਜਾਹ ਜਲਦੀ ਫਤ੍ਹੇ ਪਾਵਸੇਂ ਤੂੰ
ਜਦੋਂ ਸ਼ੇਰ ਆਸੀ ਤੇਰੇ ਮਾਰਨੇ ਨੂੰ ਤਦੋਂ ਕਿਬਰ ਹੰਕਾਰ ਗਵਾਵਸੇਂ ਤੂੰ
ਕਰ ਆਜਜ਼ੀ ਇਜਜ਼ ਤੂੰ ਸ਼ੇਰ ਅੱਗੇ ਓਹਨੂੰ ਮਿੰਨਤ ਦੇ ਨਾਲ ਸੁਣਾਵਸੇਂ ਤੂੰ
ਜੇਕਰ ਮੰਨਸੀ ਅਰਜ਼ ਉਹ ਨਾਂਹ ਤੇਰੀ ਵਾਰਸ ਓਸਨੂੰ ਮਾਰ ਮੁਕਾਵਸੇਂ ਤੂੰ

ਸ਼ੇਰ ਦਾ ਆਉਣਾ

ਰਾਂਝਾ ਆਖਦਾ ਸੁਣੀ ਤੂੰ ਸ਼ੇਰ ਮਰਦਾ ਤੈਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ
ਅਸਾਂ ਆਜਜ਼ਾਂ ਨੂੰ ਕਿਉਂ ਮਾਰਨਾ ਏਂ ਗੱਲ ਬੁਰੀ ਹੈ ਏਸ ਤਦਬੀਰ ਦੀ ਜੀ
ਮੰਨ ਅਸਾਂ ਦਾ ਆਖਿਆ ਜਾਹ ਮੁੜ ਕੇ ਮੰਨ ਕਸਮ ਹਜ਼ਰਤ ਦਸਤਗ਼ੀਰ ਦੀ ਜੀ
ਵਾਰਸਸ਼ਾਹ ਰਾਂਝਾ ਮਿੰਨਤ ਬਹੁਤ ਕਰਦਾ ਤਬ੍ਹਾ ਤੰਗ ਪਈ ਜੱਟੀ ਹੀਰ ਦੀ ਜੀ

ਕਲਾਮ ਸ਼ੇਰ

ਸ਼ੇਰ ਆਖਦਾ ਰਾਂਝਿਆ ਸੁਣੀ ਮੈਥੋਂ ਸੱਤ ਰੋਜ ਦਾ ਤੁਆਮ ਨਾ ਖਾਇਆ ਏ
ਭੁੱਖ ਤ੍ਰੇਹ ਨੇ ਬਹੁਤ ਬੇਹਾਲ ਕੀਤਾ ਰੱਬ ਅੱਜ ਸ਼ਿਕਾਰ ਮਿਲਾਇਆ ਏ
ਤੁਸਾਂ ਦੋਹਾਂ ਨੂੰ ਰੱਜ ਕੇ ਖਾਵਸਾਂ ਮੈਂ ਸ਼ੇਰ ਗੱਜ ਕੇ ਆਖ ਸੁਣਾਇਆ ਏ
ਵਾਰਸਸ਼ਾਹ ਮੀਆਂ ਹੀਰ ਆਖਦੀ ਏ ਸਾਨੂੰ ਰੱਬ ਅਜ਼ਾਬ ਚਾ ਪਾਇਆ ਏ

ਕਲਾਮ ਸ਼ਾਇਰ

ਰਾਂਝਾ ਮਿੰਨਤਾਂ ਕਰਕੇ ਥੱਕ ਰਿਹਾ ਸ਼ੇਰ ਆਖਿਆਂ ਬਾਜ਼ ਨਾ ਆਉਂਦਾ ਏ
ਰਾਂਝੇ ਪੀਰਾਂ ਦਾ ਹੁਕਮ ਪਰਵਾਨ ਕੀਤਾ ਹਰ ਚੰਦ ਸਵਾਲ ਤਾਂ ਪਾਉਂਦਾ ਏ
ਸ਼ੇਰ ਇਕ ਨਾ ਮੰਨੀ ਸੀ ਬਾਤ ਉਸਦੀ ਪੰਜਾ ਕਹਿਰ ਦਾ ਚਾ ਚਲਾਉਂਦਾ ਏ
ਵਾਰਸਸ਼ਾਹ ਰਾਂਝਾ ਪੰਜਾ ਝੱਲ ਕੇ ਤੇ ਗੁਸਾ ਜੀਉ ਉੱਤੇ ਬਹੁਤ ਖਾਉਂਦਾ ਏ

ਕਲਾਮ ਰਾਂਝਾ

ਰਾਂਝਾ ਹੀਰ ਨੂੰ ਆਖਦਾ ਚੱਲ ਪਿਆਰੀ ਮੈਂ ਤੇ ਸ਼ੇਰ ਨੂੰ ਮਾਰਕੇ ਆਉਨਾ ਹਾਂ
ਮਿੰਨਤਾਂ ਕੀਤੀਆਂ ਬਾਜ਼ ਨਾ ਆਉਂਦਾ ਏ ਮੁੱਢੋਂ ਏਸਦੀ ਅਲਖ ਮੈਂ ਲਾਹੁਨਾ ਹਾਂ
ਪਿਛਾ ਛੱਡ ਦੇਵੇ ਜੇਕਰ ਅਸਾਂਦਾ ਇਹ ਨਹੀਂ ਤੇ ਜਾਨ ਥੀਂ ਮਾਰ ਗਵਾਉਨਾ ਹਾਂ

(੩੧੨)

ਵਾਰਸਸ਼ਾਹ ਜੇਕਰ ਕਿਹਾ ਨਾ ਮੰਨੇ ਇਹਨੂੰ ਜਾਨ ਥੀਂ ਮਾਰ ਮੁਕਾਉਨਾ ਹਾਂ

ਸ਼ੇਰ ਨੇ ਗੁਸਾ ਕਰਨਾ

ਸ਼ੇਰ ਗੱਲ ਸੁਣਕੇ ਰਾਂਝੇ ਯਾਰ ਵਾਲੀ ਦਿੱਲ ਵਿੱਚ ਕਚੀਚੀਆਂ ਖਾਉਂਦਾ ਏ
ਕਹਿੰਦਾ ਆਦਮੀ ਜ਼ਾਤ ਕੀ ਆਖਦਾ ਏ ਪੰਜਾ ਦੂਸਰੀ ਵਾਰ ਚਲਾਉਂਦਾ ਏ
ਰਾਂਝੇ ਵੇਖਿਆ ਨਹੀਂ ਖਿਆਲ ਛਡਦਾ ਦੋਹਾਂ ਬਾਹੋਂ ਤੋਂ ਪਕੜ ਬਹਾਉਂਦਾ ਏ
ਵਾਰਸਸ਼ਾਹ ਗੁਸੇ ਨਾਲ ਸ਼ੇਰ ਤਾਈਂ ਰਾਂਝਾ ਜਾਨ ਥੀਂ ਮਾਰਿਆ ਚਾਹੁੰਦਾ ਏ

ਸ਼ੇਰ ਦਾ ਮਰਨਾ

ਰਾਂਝੇ ਕੱਢ ਖੂੰਡਾ ਪੀਰ ਜ਼ਿਕਰੀਏ ਦਾ ਵੱਖੀ ਸ਼ੇਰ ਦੀ ਵਿੱਚ ਖੁਭਾਇਆ ਸੂ
ਖੰਜਰ ਸਯਦ ਜਲਾਲ ਬੁਖਾਰੀਏ ਦਾ ਸ਼ਿਕਮ ਓਸਦੇ ਨਾਲ ਚਾ ਲਾਇਆ ਸੂ
ਹੁਕਮ ਪੀਰ ਦਾ ਜੱਟ ਨੂੰ ਯਾਦ ਆਇਆ ਜ਼ੋਰ ਆਪਣਾ ਸੱਭ ਲਗਾਇਆ ਸੂ
ਪੰਜਾਂ ਪੀਰਾਂ ਰੰਝੇਟੇ ਨੂੰ ਫਤ੍ਹੇ ਦਿੱਤੀ ਜਦੋਂ ਅੱਲਾ ਦਾ ਨਾਮ ਧਿਆਇਆ ਸੂ
ਸ਼ੇਰ ਤੜਫਦਾ ਬਹੁਤ ਬੇਹਾਲ ਹੋਇਆ ਓਹਦੀ ਅਲਖ ਫਸਾਦ ਮੁਕਾਇਆ ਸੂ
ਵਾਰਸਸ਼ਾਹ ਮੀਆਂ ਰਾਂਝੇ ਬੈਠ ਕੇ ਤੇ ਚੰਮ ਸ਼ੇਰ ਦੇ ਬਦਨ ਤੋਂ ਲਾਹਿਆ ਸੂ

ਕਲਾਮ ਸ਼ਾਇਰ

ਖਲ ਸ਼ੇਰ ਦੀ ਲਾਹ ਮਿਰਗਾਨ ਕੀਤਾ ਨਹੁੰ ਮਾਸ ਬਗਲੀ ਅੰਦਰ ਪਾਇਆ ਏ
ਹੀਰ ਬੈਠੀ ਸੀ ਬਹੁਤ ਦਲੀਲ ਅੰਦਰ ਰਾਂਝੇ ਜਾਇਕੇ ਮੁੱਖ ਵਿਖਾਇਆ ਏ
ਜੱਟੀ ਆਖਦੀ ਸ਼ੁਕਰ ਖੁਦਾਇ ਦਾ ਏ ਤੈਨੂੰ ਰੱਬ ਨੇ ਅੱਜ ਬਚਾਇਆ ਏ
ਰਾਂਝਾ ਖੁਸ਼ੀ ਦੇ ਨਾਲ ਉਠ ਰਵਾਂ ਹੋਯਾ ਤੁਰਤ ਹੀਰ ਜੱਟੀ ਪਾਸ ਆਇਆ ਏ
ਦੁਸ਼ਮਣ ਜਾਨ ਦਾ ਪਕੜ ਫ਼ਨਾਹ ਕੀਤਾ ਉਹਦਾ ਨਾਮ ਨਿਸ਼ਾਨ ਮਿਟਾਇਆ ਏ
ਵਾਰਸਸ਼ਾਹ ਮਕਬੂਲ ਉਹ ਰੱਬ ਦੇ ਨੀ ਜਿਨ੍ਹਾਂ ਨਫਸ ਨੂੰ ਮਾਰ ਗੁਵਾਇਆ ਏ

ਕਲਾਮ ਸ਼ਾਇਰ

ਜੂਹ ਅਦਲੀ ਦੀ ਲੰਘੀ ਜਾਂ ਦੁੱਖੀਆਂ ਨੇ ਰਾਂਝੇ ਯਾਰ ਨੂੰ ਨੀਂਦ ਆ ਘੇਰਿਆ ਏ
ਮਤੀਂ ਦੇ ਰਹੀ ਹੀਰ ਰਾਂਝਣੇ ਨੂੰ ਓਸ ਇੱਕ ਨਾ ਚਿਤ ਸਹੇੜਿਆ ਏ
ਵਕਤ ਸੌਣ ਦਾ ਨਹੀਂ ਇਹ ਹੀਰ ਵਾਰੀ ਜ਼ੋਰਾਵਰੀ ਦਰਾਜ਼ ਹੋ ਫੇੜਿਆ ਏ
ਤੁੱਧ ਬੁਰਾ ਹੀ ਫੇੜਨਾ ਫੇੜਿਆ ਏ ਕੌਣ ਹੋਣੀ ਦੇ ਨਾਲ ਕਹੇੜਿਆ ਏ
ਜ਼ੋਰਾਵਰੀ ਉਹ ਆਣ ਦਰਾਜ਼ ਹੋਇਆ ਹੀਰ ਆਖਦੀ ਬੁਰਾ ਤੂੰ ਭੇੜਿਆ ਏ
ਰਾਂਝੇ ਹੋਸ਼ ਨਾ ਮੂਲ ਵਿਚਾਰ ਕੀਤੀ ਹੀਰ ਓਸ ਨੂੰ ਮੂਲ ਨਾ ਛੇੜਿਆ ਏ
ਜਦੋਂ ਹੋ ਬੇਸੁਰਤ ਉਹ ਘੂਕ ਸੁੱਤਾ ਫੇਰ ਹੀਰ ਨੂੰ ਨੀਂਦ ਨੇ ਘੇਰਿਆ ਏ
ਮਤ ਨਾ ਲਈ ਦੋਹਾਂ ਆਸ਼ਕਾਂ ਤੇ ਵੇਖ ਹੋਣੀ ਨੇ ਅਕਲ ਨਿਖੇੜਿਆ ਏ

(੩੧੩)

ਨੀਂਦ ਗਫਲਤ ਦੇ ਵਿਚ ਦਰਾਜ ਹੋਏ ਸਾਇਤ ਬੁਰੀ ਨੂੰ ਜਾਣਕੇ ਛੇੜਿਆ ਏ
ਦੋਹਾਂ ਹੋਸ਼ ਨਾਂ ਮੂਲ ਵਿਚਾਰ ਕੀਤੀ ਜਾਣ ਬੁੱਝ ਕੇ ਦੁਖ ਸਹੇੜਿਆ ਏ
ਕੌਣ ਮੋੜੇ ਰਜ਼ਾ ਖ਼ੁਦਾਅ ਦੀ ਨੂੰ ਅਗੇ ਕਿਸੇ ਨੇ ਮੁਲ ਨਾ ਮੋੜਿਆ ਏ
ਵਾਰਸਸ਼ਾਹ ਓਥੇ ਸੌਂ ਗਏ ਦੋਵੇਂ ਦੁੱਖਾਂ ਆਣਕੇ ਪੱਲੜਾ ਫੇਰਿਆ ਏ

ਖੇੜਿਆਂ ਨੇ ਹੀਰ ਅਤੇ ਰਾਂਝੇ ਨੂੰ ਕੈਦ ਕਰਨਾ

ਵਾਹਰਾਂ ਦੂਜੀਆਂ ਰਾਂਝੇ ਨੂੰ ਆਣ ਮਿਲੀਆਂ ਸੁੱਤਾ ਪਿਆ ਉਜਾੜ ਵਿਚ ਘੇਰਿਓ ਨੇ
ਡੰਡੇ ਮਾਰ ਦੇ ਬਰਛੀਆਂ ਫੇਰ ਦੇ ਨੀ ਘੋੜੇ ਵਿੱਚ ਮੈਦਾਨ ਦੇ ਫੇਰਿਓ ਨੇ
ਸਿਰ ਹੀਰ ਦੇ ਪੱਟ ਤੇ ਰੱਖ ਸੁੱਤਾ ਸੱਪ ਗੰਜ ਖਜਾਨਿਓਂ ਛੇੜਿਓ ਨੇ
ਸੁੱਤਾ ਪਕੜਿਆਂ ਕੁੱਝ ਨਾ ਵੱਸ ਚੱਲੇ ਸ਼ਾਮਤ ਨਫਸ ਦੀ ਆਨ ਲਵੇੜਿਓ ਨੇ
ਹੀਰ ਪਕੜ ਲਈ ਰਾਂਝਾ ਕੈਦ ਹੋਇਆ ਜੁੜੇ ਜੋਗੀ ਨੂੰ ਆਣ ਨਖੇੜਿਓ ਨੇ
ਲਾਹ ਸੇਲ੍ਹੀਆਂ ਬੰਨ੍ਹਕੇ ਹੱਥ ਦੋਵੇਂ ਪਿੰਡਾ ਚਾਬਕਾਂ ਨਾਲ ਉਚੇੜਿਓ ਨੇ
ਜੱਟ ਸੈਦੇ ਨੂੰ ਦੁੱਖ ਫਹੌੜੀਆਂ ਦਾ ਮੁਸ਼ਕਾਂ ਬੰਨ੍ਹਕੇ ਚਾ ਨਬੇੜਿਓ ਨੇ
ਜੇਡਾ ਵੱਸ ਚੱਲੇ ਬੰਦਾ ਲਾ ਲੈਂਦਾ ਵੇਖੋ ਆਸ਼ਕਾਂ ਦੁੱਖ ਸਹੇੜਿਓ ਨੇ
ਓਸ ਵਕਤ ਹਿਸਾਬ ਨੂੰ ਰੋਜ ਕਿਆਮਤ ਸੋਈ ਮਿਲੇਗਾ ਜੋ ਕੁੱਝ ਵੇੜ੍ਹਿਓ ਨੇ
ਹੱਥੋ ਹੱਥ ਬਦਲਾ ਝੋਲੀ ਰੱਬ ਪਾਇਆ ਰਲਿਆ ਆਪਣਾ ਸੱਭ ਨਿਖੇੜਿਓ ਨੇ
ਹੀਰ ਆਖਿਆ ਰਾਂਝਿਆ ਸਬਰ ਕਰੀਂ ਅਸਾਂ ਆਜਜ਼ਾਂ ਤੇ ਦੁੱਖ ਖੇੜਿਓ ਨੇ
ਰੱਬਾ ਬੰਦੇ ਦੇ ਵੱਸ ਨਾ ਪਾਈਂ ਬੰਦਾ ਰੱਖੀਂ ਰਿਫਜ ਅਮਾਨ ਸਹੇੜਿਓ ਨੇ
ਰਾਂਝੇ ਚਾਕ ਦੇ ਨਾਲ ਦੋ ਹੱਥ ਕੀਤੇ ਅਤੇ ਹੀਰ ਨੂੰ ਦੱਬ ਦਰੇੜਿਓ ਨੇ
ਵਾਰਸਸ਼ਾਹ ਫ਼ਕੀਰ ਅਲਾਹ ਦੇ ਨੂੰ ਮਾਰ ਮਾਰ ਕੇ ਚਾ ਖਦੇੜਿਓ ਨੇ

ਕਲਾਮ ਹੀਰ

ਹੀਰ ਆਖਿਆ ਸੁਤੇ ਜੋ ਸਭ ਮੁਠੇ ਨੀਂਦ ਮਾਰਿਆ ਰਾਜਿਆਂ ਰਾਣਿਆਂ ਨੂੰ
ਨੀਂਦ ਵੱਲੀ ਤੇ ਗੌੌਂਸ ਤੇ ਕੁਤਬ ਮਾਰੇ ਨੀਂਦ ਮਾਰਿਆ ਰਾਹ ਭਦਾਣਿਆਂ ਨੂੰ
ਏਸ ਨੀਂਦ ਨੇ ਸ਼ਾਹ ਫ਼ਕੀਰ ਕੀਤੇ ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ
ਨੀਂਦ ਹਸਨ ਹੁਸੈਨ ਸ਼ਹੀਦ ਕੀਤੇ ਕੁੱਠਾ ਕਰਬਲਾ ਵਿੱਚ ਸ਼ਹਾਣਿਆਂ ਨੂੰ
ਨੀਂਦ ਹੇਠ ਸੁੱਟਿਆ ਸੁਲੇਮਾਨ ਤਾਈਂ ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ
ਨੀਂਦ ਜਿਬ੍ਹਾ ਕੀਤਾ ਅਸਮਾਈਲ ਤਾਈਂ ਯੂਸਫ ਪੇਟ ਮਛੀ ਵਿੱਚ ਪਾਣਿਆਂ ਨੂੰ
ਨੀਂਦ ਪੁੱਤ ਯਕੂਬ ਦਾ ਖੂਹ ਪਾਇਆ ਸੁਣਿਆ ਹੋਸੀਆ ਯੂਸਫ ਦੇ ਵਾਣਿਆਂ ਨੂੰ
ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ

(੩੧੪)

ਹਾਬੀਲ ਕਾਬੀਲ ਦੇ ਜੰਗ ਹੋਏ ਛੱਡ ਗਏ ਨੀ ਕੁਤਬ ਟਿਕਾਣਿਆਂ ਨੂੰ
ਖ੍ਵਾਰਸ਼ ਹੱਕ ਦੀ ਕਲਮ ਤਕਦੀਰ ਵੱਗੀ ਮੋੜੇ ਕੌਣ ਅਲਾਹ ਦੇ ਭਾਣਿਆਂ ਨੂੰ
ਸੁੱਤੇ ਸੋਈ ਵਗੁੱਤੜੇ ਮਹਿਰ ਵਾਂਗੂੰ ਗ਼ਾਲਬ ਨੀਂਦ ਹੈ ਦੇਵ ਰੰਜਾਣਿਆਂ ਨੂੰ
ਰਾਂਝੇ ਹੀਰ ਨੂੰ ਬੰਨ੍ਹ ਲੈ ਟੁਰੇ ਖੇੜੇ ਦੋਵੇਂ ਰੋਂਦੇ ਨੀ ਵਕਤ ਵਿਹਾਣਿਆਂ ਨੂੰ
ਨੀਂਦ ਫਜ਼ਰ ਦੀ ਕਜ਼ਾ ਨਮਾਜ਼ ਕਰਦੀ ਸਅਤਾਬ ਦੇ ਤੰਬੂਆਂ ਤਾਣਿਆਂ ਨੂੰ
ਨੀਂਦ ਨਾਲ ਜ਼ੁਲੈਖਾਂ ਦੇ ਕਿਹੀ ਕੀਤੀ ਖਬਰਾਂ ਪੁੱਛੀਏ ਦਰਦ ਰੰਜਾਣਿਆਂ ਨੂੰ
ਨੀਂਦ ਵੇਖ ਜੋ ਸੱਸੀ ਨੂੰ ਵਖਤ ਪਾਯਾ ਫਿਰੇ ਢੂੰਡਦੀ ਯਾਰ ਦੇ ਵਾਹਣਿਆਂ ਨੂੰ
ਨੀਂਦ ਮਿਰਜੇ ਦਾ ਸੀਸ ਕਟਾ ਦਿੱਤਾ ਘੱਤ ਕਖਾਂ ਦੇ ਵਿੱਚ ਫੁਕਾਣਿਆਂ ਨੂੰ
ਮਾਰੇ ਨੀਂਦਰਾਂ ਦੇ ਨਹੀਂ ਤਾਬ ਆਈ ਰਹੀਆਂ ਹਸਰਤਾਂ ਨੀਂਦ ਸਤਾਣਿਆਂ ਨੂੰ
ਇਨ੍ਹਾਂ ਵੇਲਿਆਂ ਨੂੰ ਪਿਛੋਂ ਯਾਦ ਕਰਸੈਂ ਜੱਟੀ ਹੀਰ ਦੇ ਸੁਖਨ ਅਲਾਣਿਆਂ ਨੂੰ
ਕਹੇ ਤੱਤੜੇ ਵਕਤ ਸੀ ਨਿਹੁੁੰ ਲਗਾ ਅਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ
ਸਾਢੇ ਤਿੰਨ ਹਥ ਜ਼ਿਮੀਂ ਹੈ ਮੁਲ ਤੇਰਾ ਵਾਰਸਸ਼ਾਹ ਕਿਉਂ ਵਲੇੇਂ ਵਲਾਣਿਆਂ ਨੂੰ

ਕਲਾਮ ਹੀਰ ਦੀ ਜੋਗੀ ਨਾਲ

ਵਕਤ ਸੌਣ ਦਾ ਨਹੀਂ ਸੀ ਹੀਰ ਵਾਰੀ ਜੋਰਾਵਰੀ ਤੂੰ ਮੁਖ ਲਪੇਟਿਆ ਵੇ
ਹਾਏ ਹਾਏ ਮੁੱਠੀ ਮੱਤ ਨਾ ਲਈਆ ਦਿੱਤੀ ਅਕਲ ਹਜ਼ਾਰ ਜੋਗੇਟਿਆ ਵੇ
ਵੱਸ ਪਿਓਂ ਤੂੰ ਵੈਰੀਆਂ ਡਾਢਿਆਂ ਦੇ ਕੀ ਵਾਹ ਹੈ ਮੁਸ਼ਕ ਲਪੇਟਿਆ ਵੇ
ਪਿੰਡਾ ਚਾਬਕਾਂ ਨਾਲ ਉਧੇੜ ਦੇਸਣ ਮੀਆਂ ਰਾਂਝਿਆ ਹੁਸਨ ਵਲ੍ਹੇਟਿਆ ਵੇ
ਖਲੀ ਬਾਂਹ ਕਰਕੇ ਹੀਰ ਆਖਦੀ ਏ ਮੇਰੇ ਵੱਸ ਨਾ ਕੁਝ ਗਮਰੇਟਿਆ ਵੇ
ਜੇੜ੍ਹਾ ਖਿੰਡਿਆ ਵਿੱਚ ਜਹਾਨ ਸਾਰੇ ਨਹੀਂ ਜਾਵਣਾ ਮੂਲ ਸਮੇਟਿਆ ਵੇ
ਰੋਜ਼ ਹਸ਼ਰ ਦੇ ਸੱਭ ਹਿਸਾਬ ਹੋਸੀ ਤੇਰੇ ਨਾਲ ਹੀ ਮੀਆਂ ਰੰਝੇਟਿਆ ਵੇ
ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਾਰੀਏਂ ਕੁਤਬ ਦਿਆ ਬੇਟਿਆ ਵੇ
ਮੈਂ ਆਖਨੀ ਹਾਂ ਉੱਠ ਜਾਹ ਝਬਦੇ ਏਥੇ ਕਾਸਨੂੰ ਜ਼ਿਮੀਂ ਤੇ ਲੇਟਿਆ ਵੇ
ਦੇਸ ਵੈਰੀਆਂ ਦੇ ਵਿੱਚ ਘੂਕ ਸੁੱਤੋਂ ਕੀਤੀ ਸੂਰਤ ਨਾ ਹੋਸ਼ ਸਲੇਟਿਆ ਵੇ
ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ ਖੜੀ ਬਾਂਹ ਕਰ ਕੂਕ ਸੁਖਰੇਟਿਆ ਵੇ
ਵੇਲਾ ਬੀਤਿਆ ਹੱਥ ਨਾ ਆਉਂਦਾ ਏ ਮੀਆਂ ਰਾਂਝਿਆ ਸਮਝ ਬਠੇਟਿਆ ਵੇ
ਅਸਰ ਸੁਹਬਤਾਂ ਦੇ ਕੱਰ ਜਾਣ ਗਲਬਾ ਜਾਹ ਰਾਜੇ ਦੇ ਪਾਸ ਜਟੇਟਿਆ ਵੇ
ਚਾਂਦੀ ਕਲੀ ਤੇ ਤਾਂਬਿਉਂ ਹੋਵੇ ਸੋਨਾ ਛੁੱਟਾ ਕੀਮੀਆਂ ਦੇ ਨਾਲ ਫੇਟਿਆ ਵੇ
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦੀ ਗੱਧਾ ਜਰੀ ਦੇ ਨਾਲ ਲਪੇਟਿਆ ਵੇ

੩੧੫

ਗੋਲ ਗਲ ਨੂੰ ਮਾਰਨਾ ਵਿੱਚ ਕੰਨਾਂ ਵਾਰਸਸ਼ਾਹ ਸੁਣ ਜੱਟ ਖਚਰੇਟਿਆ ਵੇ

ਕਲਾਮ ਸ਼ਾਇਰ

ਓ ਓ ਕੋ ਕੋ ਕੀਤਾ ਰਾਂਝਣੇ ਨੇ ਉਚਾ ਕੂਕਦਾ ਚਾਂਗਰ ਧਰਾਸਦਾ ਏ
ਬੋ ਬੋ ਮਾਰਕੇ ਲਲਕਰਾਂ ਕਰੇ ਧੁੰਮਾਂ ਰਾਜੇ ਪੁੱਛਿਆ ਸ਼ੋਰ ਇਹ ਕਾਸਦਾ ਏ
ਰਾਜੇ ਆਖਿਆ ਲੌ ਖਾਂ ਖਬਰ ਯਾਰੋ ਕਿਹਾ ਸ਼ੋਰ ਤੇ ਗ਼ਮ ਹਰਾਸ ਦਾ ਏ
ਨਫ਼ਰਾਂ ਆਖਿਆ ਇੱਕ ਦਰਵੇਸ਼ ਜੋਗੀ ਦਾਦ ਖ੍ਵਾਹ ਆਯਾ ਕਾਰਖਾਸ ਦਾ ਏ
ਕਿਸ ਮਾਰਿਆ ਕਿਸ ਰੰਜਾਣਿਆ ਏਂ ਲਿਆਓ ਵਿੱਚ ਦਰਬਾਰ ਹਰਾਸ ਦਾ ਏ
ਰਾਂਝਾ ਆ ਦਰਬਾਰ ਵਿੱਚ ਹੋਯਾ ਹਾਜਰ ਖੂਨ ਫੁੱਟਿਆ ਚਾਬਕਾਂ ਮਾਸ ਦਾ ਏ
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ ਤੇਰਾ ਰਾਜ ਤੇ ਹੁਕਮ ਅਰਾਸਦਾ ਏ
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ ਕਰਮ ਰੱਬ ਦਾ ਫ਼ਿਕਰ ਗਮ ਕਾਸ ਦਾ ਏ
ਤੇਰੀ ਧਾਕ ਪਈ ਰੂਮ, ਸ਼ਾਮ ਅੰਦਰ ਬਾਦਸ਼ਾਹ ਡਰੇ ਆਸ ਪਾਸ ਦਾ ਏ
ਤੇਰੇ ਰਾਜ ਵਿਚ ਬਿਨਾਂ ਤਕਸੀਰ ਮਾਰੇ ਨਾ ਗੁਨਾਹ ਤੇ ਨਾ ਕੋਈ ਵਾਸਤਾ ਏ
ਅਦਲਕਰਨਾਤੇ ਸਾਹਿਬਦਿਲ ਧਿਆਨ ਧਰਨਾ ਫਰਜ਼ ਤੇਰੇ ਉਤੇਆਮਖਾਸ ਦਾ ਏ
ਮੇਰੀ ਸੱਭ ਤਕਸੀਰ ਮੁਆਫ਼ ਕਰਨੀ ਮੈਨੂੰ ਫ਼ਜ਼ਲ ਉਮੈਦ ਦੀ ਆਸ ਦਾ ਏ
ਮੈਂ ਆਸ ਕਰਕੇ ਤੇਰੇ ਤੀਕ ਆਯਾ ਬੰਨੇ ਲਾ ਮੈਨੂੰ ਜੀਉ ਤਰਾਸ ਦਾ ਏ
ਮਖੀ ਫੱਸਦੀ ਏ ਜਿਵੇਂ ਸ਼ਹਿਦ ਅੰਦਰ ਵਾਰਸਸ਼ਾਹ ਇਸ ਜੱਗ ਵਿਚ ਫਾਸਦਾ ਏ

ਰਾਜੇ ਨੇ ਖੇੜਿਆਂ ਨੂੰ ਪਕੜਣੇ ਦਾ ਹੁਕਮ ਦੇਣਾ

ਰਾਜੇ ਹੁਕਮ ਕੀਤਾ ਚੜ੍ਹੀ ਫ਼ੌਜ ਬਾਂਕੀ ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ
ਘੇਰ ਲਏ ਖੇੜੇ ਫ਼ੌਜ ਅਹਿੱਦੀਆਂ ਨੇ ਦੇਂਦੇ ਦੱਬ ਤੇ ਬਹੁਤ ਦਰੋੜਿਆਂ ਨੂੰ
ਸਾਨੂੰ ਹੁਕਮ ਜੋ ਚੋਰ ਨਾ ਜਾਣ ਪਾਏ ਚੱਲੋ ਛੱਡੋ ਦੁਖਾਂ ਦਿਆਂ ਫੇੜਿਆਂ ਨੂੰ
ਇਜ਼ਤ ਨਾਲ ਤੁਸੀਂ ਚੱਲੋ ਨਾਲ ਸਾਡੇ ਨਹੀਂ ਵੱਢ ਕੇ ਖਾਂ ਗੇ ਬੇੜਿਆਂ ਨੂੰ
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ ਛੱਡ ਦਿਓ ਖਾਂ ਝਗੜਿਆਂ ਝੇੜਿਆਂ ਨੂੰ
ਬੰਨ੍ਹ ਖੜਾਂਗੇ ਇਕੇ ਤੇ ਆਪ ਚਲੋ ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ
ਪਕੜ ਵਿੱਚ ਹਜ਼ੂਰ ਦੇ ਲਿਆਏ ਹਾਜ਼ਰ ਰਾਹ ਜ਼ਨਾਂ ਤੇ ਖੇਹਰਿਆਂ ਭੇੜਿਆਂ ਨੂੰ
ਵਾਰਸਸ਼ਾਹ ਚੰਨ ਸੂਰਜ ਨੂੰ ਗ੍ਰਹਿਣ ਲਗੇ ਉਹ ਫੜੇ ਨੇ ਆਪਣੇ ਫੇੜਿਆਂ ਨੂੰ

ਖੇੜਿਆਂ ਦਾ ਰਾਜੇ ਦੇ ਸਾਹਮਣੇ ਫੜਿਆ ਹੋਇਆ ਆਉਣਾ

ਖੇੜੇ ਰਾਜੇ ਦੇ ਆਣ ਹਜ਼ੂਰ ਹੋਏ ਮੂੰਹ ਬਣੇ ਨੇ ਆਣ ਫਰਯਾਦੀਆਂ ਦੇ
ਰਾਂਝੇ ਆਖਿਆ ਖੋਹ ਲੈ ਚਲੇ ਨੱਢੀ ਇਹ ਖੋਹਰੂ ਪਰਹੇ ਬੇਦਾਦੀਆਂ ਦੇ
ਮੈਥੋਂ ਖੋਹ ਫ਼ਕੀਰ ਤੋਂ ਉੱਠ ਨੱਠੇ ਜਿਵੇਂ ਪੈਸਿਆਂ ਨੂੰ ਡੂਮ ਸ਼ਾਦੀਆਂ ਦੇ

(੩੧੬)

ਮੇਰਾ ਨਿਆਂ ਰਾਜਾ ਸਾਹਿਬ ਤੇਰੇ ਅਗੇ ਇਹ ਵਡੇ ਦਰਬਾਰ ਨੀ ਆਦੀਆਂ ਦੇ
ਚੇਤਾ ਦਾੜ੍ਹੀਆਂ ਪਗੜੀਆਂ ਵੇਖ ਭੁੱਲੇੇਂ ਇਹ ਸ਼ੈਤਾਨ ਨੇ ਅੰਦਰੋਂ ਵਾਦੀਆਂ ਦੇ
ਮੈਂ ਫ਼ਕੀਰ ਗ਼ਰੀਬ ਅਨਾਥ ਜੋਗੀ ਤੈਨੂੰ ਕਰਾਂਗਾ ਬਚਨ ਅਬਾਦੀਆਂ ਦੇ
ਐਡਾ ਝੂਠ ਅਪਰਾਧ ਇਹ ਬੋਲਦੇ ਨੀ ਇਹ ਝੱਗੜੇ ਬੇ ਮੁਰਾਦੀਆਂ ਦੇ
ਵਾਰਸ ਬਾਹਰੋਂ ਸੁਫ਼ੈਦ ਸਿਆਹ ਵਿਚੋਂ ਤੰਬੂ ਹੋਣ ਜਿਵੇਂ ਮਾਲਜਾਦੀਆਂ ਦੇ

ਖੇੜਿਆਂ ਨੇ ਰਾਜੇ ਅਗੇ ਅਰਜ਼ ਕਰਨੀ

ਹੱਥ ਖੇੜਿਆਂ ਜੋੜ ਫ਼ਰਯਾਦ ਕੀਤੀ ਨਹੀਂ ਵਕਤ ਹੁਣ ਜ਼ੁਲਮ ਕਮਾਵਣੇ ਦਾ
ਇਹ ਠੱਗ ਹਜਾਰੇ ਦਾ ਵੱਡਾ ਖੋਟਾ ਸਿਹਰ ਜਾਣਦਾ ਸਰਹੋਂ ਜਮਾਵਣੇ ਦਾ
ਵਿਹੜੇ ਵੜਦਿਆਂ ਨਢੀਆਂ ਮੋਹ ਲਈਆਂ ਇਸਤੇ ਇਲਮ ਜੇ ਰੰਨ ਵਲਾਵਣੇ ਦਾ
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ ਉਹ ਵਕਤ ਸੀ ਮਾਂਦਰੀ ਲਿਆਵਣੇ ਦਾ
ਸਹਿਤੀ ਦੱਸਿਆ ਜੋਗੀੜਾ ਬਾਗ਼ ਕਾਲੇ ਢੱਬ ਜਾਣਦਾ ਝਾੜਿਆਂ ਪਾਵਣੇ ਦਾ
ਮੰਤਰ ਝਾੜੇ ਨੂੰ ਅਸਾਂ ਨੇ ਸੱਦ ਆਂਦਾ ਸਾਨੂੰ ਕੰਮ ਸੀ ਜਿੰਦ ਬਚਾਵਣੇ ਦਾ
ਇੱਕ ਧੀ ਤੇ ਇੱਕ ਸੀ ਨੂੰਹ ਸਾਡੀ ਮੰਤਰ ਫੂਕਿਆ ਦੋਹਾਂ ਲੈ ਜਾਵਣੇ ਦਾ
ਲੈ ਕੇ ਦੋਹਾਂ ਨੂੰ ਰਾਤੋ ਈ ਰਾਤ ਨੱਠਾ ਫ਼ਕਰ ਵਲੀ ਅਲਾ ਫੇਰਾ ਪਾਵਣੇ ਦਾ
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਸੇ ਇਸ ਨੂੰ ਵੱਲ ਜੇ ਭੇਖ ਵਟਾਵਣੇ ਦਾ
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰ ਦੇ ਨੀ ਸੂਲੀ ਰਸਮ ਹੈ ਚੋਰ ਚੜਾਵ੍ਹਣੇ ਦਾ
ਉਕਤੁਲੂਅਲਮੌਜੁ ਲਾਇਲਾਯਜਾਹ ਕਿਹਾ ਫਾਇਦਾ ਝਗੜਿਆਂ ਪਾਵਣੇ ਦਾ
ਭਲਾ ਕਰੇਂ ਤੇ ਏਸਨੂੰ ਮਾਰ ਸਿੱਟੇਂ ਹੁਕਮ ਆਇਆ ਹੈ ਚੋਰ ਮੁਕਾਵਣੇ ਦਾ
ਇਹਦੀਆਂ ਸੇਲੀਆਂ ਤੇ ਮੂਲ ਭੁੱਲ ਨਾਹੀਂ ਇਸ ਤੇ ਵੱਲ ਹੈ ਭੇਸ ਵਟਾਵਣੇ ਦਾ
ਬਾਦਸ਼ਾਹਾਂ ਨੂੰ ਅਦਲ ਹੀ ਪੁੱਛੀਏਗਾ ਵਕਤ ਆਵਸੀ ਅਮਲ ਤੁਲਾਵਣੇ ਦਾ
ਤਦੋਂ ਖੇੜਿਆਂ ਨੂੰ ਬਹੁਤ ਹੋਯਾ ਗ਼ਲਬਾ ਮੌਤ ਆਪਣਾ ਆਪ ਭੁਲਾਵਣੇ ਦਾ
ਕੀ ਜਾਣੀਏਂ ਹੋਗ ਕੀ ਬਾਬ ਸਾਡੇ ਵੇਲਾ ਆਵੇ ਜਾਂ ਪਾਸ ਬੁਲਾਵਣੇ ਦਾ
ਵੇਲਾ ਗੁਜਰਿਆ ਫੇਰ ਨਾ ਹੱਥ ਆਵੇ ਪਛੋਤਾਵਾ ਹੈ ਉਮਰ ਗਵਾਵਣੇ ਦਾ
ਵਾਰਸਸ਼ਾਹ ਤੂੰ ਅਦਲ ਚਾ ਕਰੀਂ ਕੋਈ ਰਖਾਂ ਆਸ ਮੈਂ ਫ਼ਜ਼ਲ ਕਰਾਵਣੇ ਦਾ

ਕਲਾਮ ਰਾਂਝਾ

ਰਾਂਝੇ ਆਖਿਆ ਸੋਹਣੀ ਰੰਨ ਡਿੱਠੀ ਮਗਰ ਲੱਗ ਮੇਰੇ ਆ ਘੇਰਿਆ ਨੇ
ਨੱਠਾ ਖ਼ੌਫ ਤੋਂ ਇਹ ਹਨ ਦੇਸ ਵਾਲੇ ਵੇਖੋ ਕਟਕ ਅਜ਼ਗੈਬ ਦਾ ਫੇਰਿਆ ਨੇ
ਮੈਂ ਹੀਰ ਦਾ ਹੀਰ ਕਦੀਮ ਮੇਰੀ ਝਗੜਾ ਪਾਇਕੇ ਐਵੇਂ ਲਵੇੜਿਆ ਨੇ

(੩੧੭)

ਪੰਜਾਂ ਪੀਰਾਂ ਦੀ ਇਹ ਮਜਾਵਰਾਣੀ ਇਨ੍ਹਾਂ ਕਿੱਧਰੋਂ ਸਾਕ ਸਹੇੜਿਆ ਨੇ
ਦੇਖੋ ਵਿੱਚ ਦਰਬਾਰ ਦੇ ਝੂਠ ਬੋਲਣ ਇਹ ਵਡਾ ਹੀ ਫੇੜਨਾ ਫੇੜਿਆ ਨੇ
ਆਪ ਵਾਰਸੀ ਬਣੇ ਉਸ ਵਹੁਟੜੀ ਦੇ ਮੇਰੇ ਸੰਗ ਦਾ ਸੰਗ ਨਿਖੇੜਿਆ ਨੇ
ਸੱਭ ਰਾਜਿਆਂ ਰਾਣਿਆਂ ਧੱਕ ਦਿੱਤਾ ਤੇਰੇ ਮੁਲਕ ਵਿੱਚ ਆਣਕੇ ਛੇੜਿਆ ਨੇ
ਚੋਰ ਯਾਰ ਬਦਨਾਮ ਕਰ ਜੋਗੀੜੇ ਨੂੰ ਮਾਰ ਮਾਰ ਕੇ ਚਾ ਖਦੇੜਿਆ ਨੇ
ਮਜ਼ਰੂਹ ਸਾਂ ਗ਼ਮਾਂ ਦੇ ਨਾਲ ਭਰਿਆ ਮੇਰਾ ਅੱਲੜਾ ਘਾਉ ਉਚੇੜਿਆ ਨੇ
ਕੋਈ ਰੋਜ਼ ਜਹਾਨ ਤੇ ਵਾਉ ਲੈਣਾ ਭਲਾ ਹੋਯਾ ਨਾ ਚਾ ਨਿਬੇੜਿਆ ਨੇ
ਰਾਜਾ ਆਖਦਾ ਕਰਾਂ ਮੈਂ ਕਤਲ ਸਾਰੇ ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ
ਸੱਚ ਆਖ ਤੂੰ ਮਾਰ ਕੇ ਕਰਾਂ ਪੁਰਜ਼ੇ ਕੋਈ ਬੁਰਾ ਜੇ ਏਸ ਨਾਲ ਫੇੜਿਆ ਨੇ
ਛੱਡ ਅਰਲੀਆਂ ਜੋਗ ਭਜਾ ਨੱਠੇ ਪਰ ਖੂਹ ਨੂੰ ਅਜੇ ਨਾ ਗੇੜਿਆ ਨੇ
ਮੈਂ ਤਾਂ ਆਪ ਸ਼ੈਤਾਨ ਨੂੰ ਜਾ ਪੁੱਛਾਂ ਆਦਮ ਵਿੱਚ ਅਲੂਦ ਲਵੇੜਿਆ ਨੇ
ਮੈਨੂੰ ਬੰਨ੍ਹ ਕੇ ਰੁੱਖ ਦੇ ਨਾਲ ਰਾਜਾ ਪਿੰਡਾ ਚਾਬਕਾਂ ਨਾਲ ਉਧੇੜਿਆ ਨੇ
ਵਾਰਸਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ ਸੁਰਮਾ ਸੁਰਮਚੂ ਨਾਲ ਲਬੇੜਿਆ ਨੇ

ਕਲਾਮ ਰਾਜਾ

ਰਾਜੇ ਆਖਿਆ ਤੁਸਾਂ ਤਕਸੀਰ ਕੀਤੀ ਇਹ ਵੱਡਾ ਫ਼ਕੀਰ ਰੰਜਾਣਿਆਂ ਜੇ
ਨੱਕ ਕੰਨ ਵਢਾ ਦਿਆਂ ਚਾੜ੍ਹ ਸੂਲੀ ਐਵੇਂ ਕੋਈ ਇਹ ਗੱਲ ਨਾਂ ਜਾਣਿਆਂ ਜੇ
ਰੱਜੇ ਜੱਟ ਨਾ ਜਾਣਦੇ ਕਿਸੇ ਤਾਈਂ ਤੁਸੀਂ ਆਪਣੇ ਕਦਮ ਪਛਾਣਿਆਂ ਜੇ
ਰੰਨ ਖੋਹ ਫ਼ਕੀਰਾਂ ਦੇ ਰਾਹ ਮਾਰਨ ਤੰਬੂ ਕਿਬਰ ਦੇ ਤੁਸੀਂ ਨਾ ਤਾਣਿਆਂ ਜੇ
ਕਰਾਂ ਓਹ ਜੋ ਜਾਣਸੀ ਮੁਲਕ ਸਾਰਾ ਬੁਰਾ ਜੋਗੀ ਨੂੰ ਜੇ ਰੰਜਾਣਿਆ ਜੇ
ਨੇੜੇ ਰੱਬ ਨੂੰ ਸਮਝ ਕੇ ਜਾਣਦਾ ਸੀ ਕਿਉਂ ਆਜਜ਼ਾਂ ਨੂੰ ਤੱਰਸਾਣਿਆ ਜੇ
ਰਾਤੀਂ ਚੋਰ ਤੇ ਦਿਨੇ ਉਧਾਲੀਆਂ ਤੇ ਸ਼ੈਤਾਨ ਵਾਂਗੂੰ ਜੱਗ ਰਾਣਿਆਂ ਜੇ
ਮਾਰ ਖੱਲ ਤੁਹਾਡੀ ਮੈਂ ਖਿੱਚ ਕੱਢਾਂ ਮੇਰੇ ਰਾਜ ਦੇ ਵਿੱਚ ਬੁਲਾਣਿਆਂ ਜੇ
ਕਾਜ਼ੀ ਸ਼ੈਹਿਰ ਦਾ ਤੁਸਾਂ ਨੂੰ ਕਰੇ ਝੂਠਾ ਮੌਜਾਂ ਸੂਲੀ ਦੀਆਂ ਤੁਸਾਂ ਮਾਣਿਆਂ ਜੇ
ਇਹ ਨਿੱਤ ਹੰਕਾਰ ਨਾ ਨਾਲ ਰਹਿੰਦਾ ਕਦੀ ਮੌਤ ਤਹਿਕੀਕ ਪਛਾਣਿਆਂ ਜੇ
ਫ਼ੱਕਰ ਜਾਣ ਕੇ ਏਸ ਨੂੰ ਮਾਰਿਆ ਜੇ ਮੁਫ਼ਲਸ ਬਹੁਤ ਗਰੀਬ ਸਤਾਣਿਆਂ ਜੇ
ਵਾਰਸਸ਼ਾਹ ਸਰਾਂ ਦੀ ਰਾਤ ਵਾਂਗੂੰ ਦੁਨੀਆਂ ਖਾਬ ਖ਼ਿਆਲ ਹੈ ਜਾਣਿਆਂ ਜੇ

ਖੇੜਿਆਂ ਅਤੇ ਰਾਂਝੇ ਦਾ ਕਾਜ਼ੀ ਪਾਸ ਆਉਣਾ

ਜਦੋਂ ਸ਼ਰਹ ਦੀ ਆਣਕੇ ਰੁਜ਼ੂ ਹੋਏ ਕਾਜ਼ੀ ਆਖਿਆ ਕਰੋ ਬਿਆਨ ਮੀਆਂ

(੩੧੮)

ਦਿਉ ਖੋਲ੍ਹ ਸੁਣਾਇਕੇ ਬਾਤ ਮੈਨੂੰ ਕਰਾਂ ਉਮਰ ਖਤਾਬ ਦਾ ਨਿਆਉਂ ਮੀਆਂ
ਖੇੜੇ ਆਖਿਆ ਹੀਰ ਸੀ ਸਾਕ ਚੰਗਾ ਘਰ ਚੂਚਕੇ ਸਿਆਲ ਦੇ ਜਾਨ ਮੀਆਂ
ਅੱਜੂ ਖੇੜੇ ਦੇ ਪੁੱਤ ਨੂੰ ਖ਼ੈਰ ਕੀਤਾ ਹੋਰ ਲਾ ਥੱਕੇ ਲੱਖ ਤਾਨ ਮੀਆਂ
ਜੰਞ ਜੋੜਕੇ ਅਸਾਂ ਵਿਆਹ ਆਂਦੀ ਟਕੇ ਖਰਚ ਕੀਤੇ ਢੇਰ ਦਾਨ ਮੀਆਂ
ਲੱਖ ਆਦਮਾਂ ਦੇ ਢੁੱਕੇ ਲੱਖਮੀ ਸਨ ਹਿੰਦੂ ਸਿੱਖ ਅਤੇ ਮੁਸਲਮਾਨ ਮੀਆਂ
ਸਭ ਰਸਮ ਕੀਤੀ ਮੁਲਾਂ ਸੱਦ ਆਂਦਾ ਜਿਸਨੂੰ ਹਿਫ਼ਜ਼ ਸੀ ਫ਼ਿਕਰ ਕੁਰਾਨ ਮੀਆਂ
ਸ਼ਾਹਦ ਪਾਸ ਬਹਾਲ ਨਕਾਹ ਬੱਧਾ ਜਿਵੇਂ ਲਿੱਖਿਆ ਵਿੱਚ ਕੁਰਾਨ ਮੀਆਂ
ਅਸਾਂ ਲਾਇਕੇ ਧੱਨ ਵਿਆਹ ਆਂਦੀ ਦੇਸ ਮੁਲਕ ਰਹਿਆ ਸਭੌ ਜਾਣ ਮੀਆਂ
ਸਾਰੀ ਖਲਕ ਖੁਦਾਇ ਦੀ ਜਾਣਦੀ ਸੀ ਸ਼ਾਹਦ ਪੰਜ ਤੇ ਸਤ ਨਾ ਜਾਣ ਮੀਆਂ
ਅਸਾਂ ਖੋਲ੍ਹ ਕੇ ਹਾਲ ਬਿਆਨ ਕੀਤਾ ਝੂਠ ਬੋਲਣਾ ਬਹੁਤ ਨੁਕਸਾਨ ਮੀਆਂ
ਰਾਵਣ ਵਾਂਗ ਲੈ ਚੱਲਿਆ ਸੀਤਾ ਤਾਈਂ ਇਹ ਫੋਹਰੇ ਤੇਜ਼ ਜ਼ਬਾਨ ਮੀਆਂ
ਇਹੋ ਅਰਜ਼ ਲੌ ਬਾਲ ਜਬਾਨ ਅੰਦਰ ਰੱਬਾ ਜ਼ੁਲਮ ਤੋਂ ਰਹੇ ਈਮਾਨ ਮੀਆਂ
ਸਾਡੀ ਨੂੰਹ ਆਵੇ ਜੇਕਰ ਹੱਥ ਸਾਡੇ ਤਦੋਂ ਹੋਵਸੀ ਮਿਹਰ ਰਹਿਮਾਨ ਮੀਆਂ
ਰੱਬਾ ਦੁਨੀ ਦਾ ਸਦਾ ਈਮਾਨ ਰੱਖੀਂ ਹੱਕਦਾਰ ਨੂੰ ਹੱਕ ਪਛਾਣ ਮੀਆਂ
ਨਾਲ ਸਿਦਕ ਦੇ ਨੂੰਹ ਜੇ ਰਹੇ ਸਾਥੋਂ ਤਦੋਂ ਹਕ ਦਾ ਹਕ ਤੂੰ ਜਾਨ ਮੀਆਂ
ਡਰ ਮਾਰਦਾ ਰਾਜਿਆਂ ਰਾਣਿਆਂ ਦਾ ਹੈਬਤ ਨਾਲ ਹੈ ਕੰਬਦੀ ਜਾਨ ਮੀਆਂ
ਵਾਰਸਸ਼ਾਹ ਦਰਗਾਹ ਵਿੱਚ ਸੱਚ ਬੋਲੀਂ ਝੂਠ ਕਰੇ ਈਮਾਨ ਜ਼ਿਆਨ ਮੀਆਂ

ਕਲਾਮ ਜੋਗੀ

ਰਾਂਝਾ ਆਖਦਾ ਪੁੱਛੋ ਖਾਂ ਇਹ ਛਾਪਾ ਕਿਥੋਂ ਦਾਮਨ ਨਾਲ ਚਮੇੜਿਆ ਜੇ
ਰਾਹ ਜਾਂਦੜੇ ਕਿਸੇ ਨਾ ਪੈਣ ਚੰਬੜ ਇਹ ਭੂਤਨਾ ਕਿਥੋਂ ਸਹੇੜਿਆ ਜੇ
ਉਹ ਤਾਂ ਰੋਂਦੜਾ ਰਿਹਾ ਹੈ ਮਗਰ ਤੁੁੱਸਾਂ ਓਹਦਾ ਨੈਣਾਂ ਦਾ ਨੀਰ ਨਖੇੜਿਆ ਜੇ
ਇੱਕ ਮੱਝ ਚਿੱਕੜ ਨਾਲ ਲਿੱਬੜੀ ਸੀ ਸਾਰਾ ਮੰਗੂ ਚਾ ਓਸ ਲਬੇੜਿਆ ਜੇ
ਸਾਰੇ ਮੁਲਕ ਇਹ ਝਗੜਦਾ ਪਿਆ ਫਿਰਦਾ ਕਿਸੇ ਹਟਕਿਆ ਤੇ ਨਹੀਂ ਹੋੜਿਆ ਜੇ
ਵਾਰਸਸ਼ਾਹ ਕੁਸੁੰਭੇ ਦੇ ਫੋਗ ਵਾਂਗੂੰ ਓਹਦਾ ਉੱਕੜਾ ਰੱਸਾ ਨਚੋੜਿਆ ਜੇ

ਬਿਆਨ ਖੇੜਿਆਂ

ਜਦੋਂ ਟਕੇ ਸਰਸਾਹੀ ਸੀ ਅੰਨ ਵਿਕਦਾ ਕਹਿਤ ਪਿਆ ਸੀ ਬਹੁਤ ਗਜ਼ਬੋਲੀਆਂ ਦਾ
ਤਦੋਂ ਆਯਾ ਸੀ ਕਾਲ ਵਿਚ ਭੁਖਮਰਦਾ ਲਗਾਚਾਕ ਸੀ ਮਹਿਰਦੀਆਂ ਖੋਲੀਆਂ ਦਾ
ਲੋਕ ਕਰਨ ਵਿਚਾਰ ਜਵਾਨ ਬੇਟੀ ਓਹਨੂੰ ਫ਼ਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ

(੩੧੯)

ਛੈਲ ਨੱਢੜੀ ਵੇਖਕੇ ਗਿਰਦ ਹੋਯਾ ਹਿਲਿਆ ਹੋਯਾ ਸਯਾਲਾਂ ਦੀਆਂ ਗੋਲੀਆਂ ਦਾ
ਮਹੀਂ ਚਾਰਕੇ ਮੱਚਿਆ ਦਾਵਿਆਂ ਤੇ ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ
ਮੌਜੂ ਚੌਧਰੀ ਦਾ ਪੁੱਤ ਆਖਦੇ ਸੱਨ ਪਿਛਲਗ ਹਜ਼ਾਰੇ ਦੀਆਂ ਲੋਲੀਆਂ ਦਾ
ਅਦਲ ਕਰੀਂ ਜੋ ਉਮਰ ਖ਼ਤਾਬ ਕੀਤਾ ਹੱਥ ਵੱਢਨਾ ਝੂਠਿਆਂ ਰੋਲੀਆਂ ਦਾ
ਨੌਸ਼ੇਰਵਾਂ ਗੱਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੋਲੀਆਂ ਦਾ
ਨਾਦ ਖੱਪਰੀ ਠੱਗੀ ਦੀ ਬਾਤ ਸਾਰੀ ਚੇਤਾ ਕਰੇਂ ਧਿਆਨ ਤੂੰ ਝੋਲੀਆਂ ਦਾ
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ ਬੇਰ ਨਿੰਮ ਦਾ ਕਰੇ ਨਮੋਲੀਆਂ ਦਾ
ਕੰਘੀ ਲੋਹੇ ਦੀ ਤਾਇਕੇ ਪੱਟ ਵਾਹੇ ਸਰਦਾਰ ਹੈ ਬੜੇ ਕਸਬੋਲੀਆਂ ਦਾ
ਭੇਸ ਫ਼ਕਰ ਦਾ ਪਹਿਣ ਕੇ ਠੱਗ ਫਿਰਦਾ ਵਲੀ ਬਣੇ ਮਦਾਰ ਭਲੋਲੀਆਂ ਦਾ
ਹੋਰ ਲੌਂਗ ਲਿਆ ਵਿਖਾਂਵਦਾ ਏ ਕਰੇ ਇਹ ਜਾਫਲ ਚਾ ਮਮੋਲੀਆਂ ਦਾ
ਤਾਰੇ ਤੋੜਦਾ ਨਾਲ ਇਹ ਜਾਦੂਆਂ ਦੇ ਅਤੇ ਵੱਡਾ ਉਸਤਾਦ ਭਗੋਲੀਆਂ ਦਾ
ਅੰਬ ਬੀਜ ਤਨੂਰ ਵਿੱਚ ਕਰੇ ਹਰਿਆ ਬਣੇ ਮੱਕਿਓਂ ਬਾਲਕਾ ਔਲੀਆਂ ਦਾ
ਵਾਰਸਸ਼ਾਹ ਸਭ ਗੈਬ ਦਾ ਰੱਬ ਮਹਿਰਮ ਐਵੇਂ ਸਾਂਗ ਹੈ ਪਕੜਿਆ ਪੋਲੀਆਂ ਦਾ

ਕਲਾਮ ਕਾਜ਼ੀ

ਕਾਜ਼ੀ ਆਖਿਆ ਦੱਸ ਫ਼ਕੀਰ ਸਾਈਂ ਅਤੇ ਜ਼ਾਹਦ ਹਾਲ ਜੋ ਤੇਰੜੇ ਓਏ
ਅਜ਼ਗੈਬ ਦੀ ਖ਼ਬਰ ਨਾ ਜਾਣਨੇ ਹਾਂ ਸ਼ਰਹ ਜ਼ਾਹਰ ਪਰੱਸਤ ਸਵੇਰੜੇ ਓਏ
ਬਾਝ ਸ਼ਾਹਦਾਂ ਨਹੀਂ ਰਵਾ ਤੈਨੂੰ ਸ਼ਾਹਦ ਬਾਝ ਨਾ ਹੋਣ ਨਬੇਰੜੇ ਓਏ
ਅਸਾਂ ਸ਼ਰਹ ਸ਼ਰੀਫ ਦਾ ਹੁਕਮ ਕਰਨਾ ਛੱਡ ਝੂਠ ਦੇ ਸੱਭ ਬਖੇਰੜੇ ਓਏ
ਜਿਸ ਸ਼ਰਹ ਸ਼ਰੀਫ ਨੂੰ ਮੰਨ ਲਿਆ ਹੋਵਣ ਆਕਬਤ ਉਸ ਨਬੇਰੜੇ ਓਏ
ਕਰ ਫੈਸਲਾ ਖਰਜਸ਼ ਨੂੰ ਮੀਆਂ ਵਾਰਸ ਝੱਬ ਆਖ ਸੁਣਾ ਸਹੇਰੜੇ ਓਏ

ਕਲਾਮ ਜੋਗੀ

ਰਾਂਝੇ ਆਖਿਆ ਇਹ ਸੁਣ ਅਰਜ਼ ਮੇਰੀ ਤੈਨੂੰ ਆਂਵਦਾ ਇਲਮ ਅਸੂਲ ਮੀਆਂ
ਕਰ ਅਮਲ ਤੂੰ ਓਸ ਤੇ ਮੀਆਂ ਕਾਜ਼ੀ ਜਿਹੜਾ ਨੱਸ ਦੇ ਵਿੱਚ ਨਜੂਲ ਮੀਆਂ
ਰਾਹ ਇਸ਼ਕ ਦਾ ਆਸ਼ਕਾਂ ਮੰਨ ਲਿਆ ਜਿਹੜਾ ਮੰਨਿਆ ਨਬੀ ਰਸੂਲ ਮੀਆਂ
ਕਾਲੂ ਬਲਾ ਦੇ ਰੋਜ਼ ਦਾ ਕੌਲ ਬੱਧਾ ਮੇਰਾ ਹੀਰ ਦੇ ਨਾਲ ਕਬੂਲ ਮੀਆਂ
ਓਸੇ ਕੌਲ ਪਿੱਛੇ ਰੂਹ ਮਿਲਣ ਆਪੇ ਵਿੱਸਵਾਸ਼ ਦੇ ਵਿੱਚ ਰਸੂਲ ਮੀਆਂ
ਅੰਦਰ ਲੋਹ ਤੇ ਕਲਮ ਦੇ ਲਿੱਖ ਛਡਿਆ ਰੂਹਾਂ ਰੂਹਾਂ ਦਾ ਮੇਲ ਮਲੂਲ ਮੀਆਂ
ਉਨ੍ਹਾਂ ਆਸ਼ਕਾਂ ਇਸ਼ਕ ਅਲਾਹ ਦਾ ਏ ਜੈਂਦਾ ਮੰਨਿਆ ਰੱਬ ਮਾਮੂਲ ਮੀਆਂ

(੩੨੦)

ਐਸੇ ਪਾਕ ਦੀਦਾਰ ਦੇ ਦੇਖਣੇ ਨੂੰ ਮੰਗੇ ਨਿੱਤ ਦੁਆ ਰਸੂਲ ਮੀਆਂ
ਸਾਨੂੰ ਇਸ਼ਕ ਮਜਾਜ਼ੀ ਦੀ ਲੋੜ ਨਾਹੀਂ ਕੀਤਾ ਇਸ਼ਕ ਹਕਾਨੀ ਕਬੂਲ ਮੀਆਂ
ਆਸ਼ਕ ਸੋਈ ਜੋ ਇਸ਼ਕ ਵਿੱਚ ਰਹੇ ਕਾਇਮ ਕਦੇ ਹੋ ਨਾ ਬਹੇ ਮਲੂਲ ਮੀਆਂ
ਆਸਕ ਇਸ਼ਕ ਖੁਦਾ ਵਿੱਚ ਮਹਿਵ ਰਹਿੰਦੇ ਕਦੀ ਕਰੇਗਾ ਰੱਬ ਕਬੂਲ ਮੀਆਂ
ਵੱਸ ਇਸ਼ਕ ਦੇ ਤੋਂ ਉਹ ਨੱਸ ਜਾਂਦੇ ਜਿਹੜੇ ਜਨਮ ਦੇ ਜਾਹਲ ਜਹੂਲ ਮੀਆਂ
ਮਾਰੇ ਰੱਬ ਦੇ ਰੱਦ ਖਲੱਕ ਹੋਏ ਹੁਕਮ ਇਸ਼ਕ ਜੇ ਕਰੇ ਅਦੂਲ ਮੀਆਂ
ਆਸ਼ਕ ਛੱਡਕੇ ਇਸ਼ਕ ਦੇ ਰੋਜ਼੍ਹਕਾਂ ਨੂੰ ਹੋਵਣ ਇਸ਼ਕ ਦੇ ਸ਼ੁਗਲ ਮਸ਼ਗੂਲ ਮੀਆਂ
ਉਸੇ ਹੁਕਮ ਉੱਤੇ ਅਮਲ ਆਸ਼ਕਾਂ ਦਾ ਜਿਹੜਾ ਰੱਬ ਦੇ ਫਰਜ਼ ਮਾਸੂਲ ਮੀਆਂ
ਕਰਨ ਤਾਅਨੇ ਮੁਲਾਮਤਾਂ ਆਸ਼ਕਾਂ ਨੂੰ ਅਹਿਮਕ ਅਕਲ ਦੇ ਲੋਕ ਮਜਹੂਲ ਮੀਆਂ
ਇਸ਼ਕ ਰੱਬ ਦਾ ਮੰਨਣਾ ਮਿਸਲ ਫਾਇਲ ਆਸ਼ਕ ਓਸਦੇ ਮਿਸਲ ਮਫਊਲ ਮੀਆਂ
ਵਾਰਸਸ਼ਾਹ ਨੂੰ ਨਾਲ ਸਫ਼ਾਇਤਾਂ ਦੇ ਰੱਬ ਕਰੇ ਦੀਦਾਰ ਵਸੂਲ ਮੀਆਂ

ਕਲਾਮ ਕਾਜ਼ੀ

ਕਾਜ਼ੀ ਆਖਦਾ ਬੋਲ ਫਕੀਰ ਸਾਈਂ ਛੱਡ ਝੂਠ ਦੇ ਦੱਬ ਦਰੇੜਿਆਂ ਨੂੰ
ਅਸਲ ਗਲ ਜੋ ਆਖ ਦਰਗਾਹ ਅੰਦਰ ਲਾਤ ਜ਼ਿਕਰ ਕਰ ਝਗੜਿਆਂ ਝੇੜਿਆਂ ਨੂੰ
ਏਸ ਜੱਟ ਦੀ ਸ਼ਰਮ ਜੇ ਲਾਹ ਸੁੱਟੀ ਖੁਆਰ ਕੀਤਾ ਜੇ ਸਿਆਲਾਂ ਤੇ ਖੇੜਿਆਂ ਨੂੰ
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ ਦੋਵੇਂ ਫੜੇ ਨੀ ਆਪਣੇ ਫੇੜਿਆਂ ਨੂੰ
ਪਿਛੇ ਮੇਲਕੇ ਚੋ ਪਿਆ ਰਿੜਕਿਆ ਈ ਉਹ ਰੋਵਸੀ ਵਕਤ ਸਹੇੜਿਆਂ ਨੂੰ
ਇਨ੍ਹਾਂ ਜੱਟਾਂ ਦੀ ਸ਼ਰਮ ਜੇ ਲਾਹ ਸੁੱਟੀ ਮੁਫ਼ਤ ਚੰਬੜਿਓਂ ਮਾਲ ਖਹੇੜਿਆਂ ਨੂੰ
ਪਹਿਲਾਂ ਮੱਚਿਓ ਆਣਕੇ ਦਾਵਿਆਂ ਤੇ ਹੈ ਸਲਾਮ ਵੱਲਾਂ ਛੱਲਾਂ ਤੇਰਿਆਂ ਨੂੰ
ਐਵੇਂ ਪਿੰਡ ਉਜਾੜ ਕੇ ਚੱਬ ਚੁੱਕਾ ਹੁਣ ਵਹੁਟੜੀ ਦੇਹ ਖਾਂ ਖੇੜਿਆਂ ਨੂੰ
ਦੁਨੀਆਂ ਦਾਰਾਂ ਨੂੰ ਔਰਤਾਂ ਜ਼ੁਹਦ ਫਕਰਾਂ ਮੀਆਂ ਛੋੜਦੇ ਝਗੜਿਆਂ ਝੇੜਿਆਂ ਨੂੰ
ਛੱਡ ਦੇਹ ਹਯਾ ਦੇ ਨਾਲ ਜੱਟੀ ਨਹੀਂ ਮਾਣਸੇਂ ਦੁੱਰ੍ਰਿਆਂ ਮੇਰਿਆਂ ਨੂੰ
ਹੱਥ ਬੰਨ੍ਹ ਕੇ ਰਾਂਝੇ ਨੇ ਉਠ ਕਿਹਾ ਕਰਾਂ ਅਰਜ ਨਾ ਕਰੀਂ ਬਖੇੜਿਆਂ ਨੂੰ
ਆਓ ਵੇਖ ਲਵੋ ਸੁਨਣ ਵਾਲਿਓ ਜੀ ਇਹ ਕਾਜ਼ੀ ਜੇ ਡੋਬਦੇ ਬੇੜਿਆਂ ਨੂੰ
ਨਿੱਤ ਮਾਲ ਪਰਾਇਆ ਚੁਰਾ ਖਾਂਦੇ ਇਹ ਦੱਸ ਮਸਲੇ ਤਾਈਂ ਫੇੜਿਆਂ ਨੂੰ
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ ਬੇਟੀ ਆਪਣੀ ਬਖਸ਼ ਦੇ ਖੇੜਿਆਂ ਨੂੰ
ਗਜ਼ਬ ਨਾਲ ਕਾਜ਼ੀ ਕਿਹਾ ਸੁਣ ਮੀਆਂ ਅਸੀਂ ਸ਼ਰਹ ਤੇ ਕਰੀਏ ਨਬੇੜਿਆਂ ਨੂੰ
ਮੁਸਲਮਾਨ ਕਰਕੇ ਤੈਨੂੰ ਛੱਡਦਾ ਹਾਂ ਨਹੀਂ ਜਾਣਦੋਂ ਗੁੱਸਿਆਂ ਮੇਰਿਆਂ ਨੂੰ

(੩੨੧)

ਐਬੀ ਕੁਲ ਜਹਾਨ ਤੇ ਪਕੜਨੀਗੇ ਵਾਰਸਸ਼ਾਹ ਫ਼ਕੀਰ ਦੇ ਫੇਰਿਆਂ ਨੂੰ

ਕਾਜ਼ੀ ਦਾ ਫੈਸਲਾ

ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ ਯਾਰ ਇਹ ਫਕੀਰ ਦਗੌਲੀਆ ਜੇ
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਸੇ ਬਣੇ ਮੱਕਿਉਂ ਵਲੀ ਤੇ ਔਲੀਆ ਜੇ
ਦਗ਼ੇਦਾਰ ਤੇ ਝਾਗੜੂ ਕਲਾਕਾਰੀ ਬਣੀ ਫਿਰੇ ਮੁਸ਼ਾਇਕ ਔਮੌਲੀਆ ਜੇ
ਜਦੋਂ ਦਗ਼ੇ ਤੇ ਆਵੇ ਤਾਂ ਸੱਫਾਂ ਗਾਲੇ ਅੱਖੀਂ ਮੀਟ ਬਹੇ ਜਾਪੇ ਔਲੀਆ ਜੇ
ਵੱਡੇ ਵੱਡੇ ਪਖੰਡ ਇਹ ਜਾਣਦਾ ਜੇ ਕਦੇ ਬਣੇ ਜੋਗੀ ਕਦੀ ਔਲੀਆ ਜੇ
ਰੰਗ ਰੰਗ ਦੇ ਮਕਰ ਫ਼ਰੇਬ ਜਾਣੇ ਕਦੀ ਮਿਹਰ ਕਦੇ ਜ਼ਹਿਰ ਘੋਲੀਆ ਜੇ
ਕਦੀ ਜੱਟਾ ਧਾਰੀ ਕਦੀ ਫਕਰ ਬਣਦਾ ਕੋਈ ਜਾਤ ਕਮੀਣ ਮਨੌਲੀਆ ਜੇ
ਇਹ ਫ਼ਕਰ ਨਾਹੀਂ ਸਾਂਗ ਮੱਕਰ ਦਾ ਜੇ ਐਵੇਂ ਭੁੱਖੜਾ ਵਾਂਗ ਚਬੌਲੀਆ ਜੇ
ਝਘੂ ਮੁਫਤ ਦੇ ਇਹ ਐਵੇਂ ਲਾਂਵਦਾ ਜੇ ਇਹ ਮਕਰ ਤੇ ਝਾਗੜੂ ਰੌਲੀਆ ਜੇ
ਵਾਰਸਸ਼ਾਹ ਦੇ ਭੇਤ ਦਾ ਰੱਬ ਮਹਿਰਮ ਐਵੇਂ ਉੱਪਰੋਂ ਸਾਂਗ ਮਖੌਲੀਆ ਜੇ

ਕਲਾਮ ਸ਼ਾਇਰ

ਹੀਰ ਖੋਹ ਖੇੜੇ ਚਲੇ ਵਾਹੋ ਦਾਹੀ ਰਾਂਝਾ ਰਹਿਆ ਮੂੰਹ ਚੁੱਕ ਹੈਰਾਨ ਯਾਰੋ
ਉੱਫ ਹਾਏ ਜੇ ਕਰੇ ਤੇ ਗ਼ਰਕ ਹੋਵੇ ਵੱਲੇ ਦੇਸ਼ ਨਾ ਜ਼ਿਮੀਂ ਅਸਮਾਨ ਯਾਰੋ
ਖੇਤ ਮਾਰੀਏ ਖੇਤੜੀ ਸੜੇ ਬੇਹਾਲ ਹੱਕ ਅਮਲੀਆਂ ਦੇ ਰੁੜ੍ਹ ਜਾਣ ਯਾਰੋ
ਡੋਰਾਂ ਵੇਖਕੇ ਮੀਰ ਸ਼ਿਕਾਰ ਦੌੜਨ ਹੱਥੋਂ ਜਿਨ੍ਹਾਂ ਦਿਓਂ ਬਾਜ ਉਡ ਜਾਣ ਯਾਰੋ
ਉਹਨਾਂ ਅਕਲ ਤੇ ਹੋਸ਼ ਨਾ ਥਾਉਂ ਰਹਿੰਦੀ ਸਿਰੀਂ ਜਿਨ੍ਹਾਂ ਦੇ ਪੈਣ ਵਦਾਣ ਯਾਰੋ
ਹੀਰ ਲਾਹ ਕੇ ਘੁੰਡ ਹੈਰਾਨ ਹੋਈ ਸੱਤੀ ਚਿਖਾ ਦੇ ਵਿੱਚ ਮੈਦਾਨ ਯਾਰੋ
ਵਿੱਚ ਓਢਨੇ ਸਹਿਮ ਦੇ ਨਾਲ ਜੱਟੀ ਜਿਵੇਂ ਵਿੱਚ ਕੁਰਾਨ ਕਮਾਨ ਯਾਰੋ
ਚੁੱਪ ਮਿਸਲ ਹੈ ਬੋਲਣੋਂ ਰਹੀ ਜੱਟੀ ਬਿਨਾਂ ਰੂਹ ਦੇ ਜਿਵੇਂ ਇਨਸਾਨ ਯਾਰੋ
ਤਿਖੇ ਦੀਦੜੇ ਵਾਂਗ ਮਹਾਸਤੇ ਦੇ ਮੱਲ ਖੜੇ ਸੀ ਇਸ਼ਕ ਮੈਦਾਨ ਯਾਰੋ
ਖੁੰਡੀ ਅਤੇ ਚੌਗਾਨ ਤੇ ਦੇਸ ਚੜ੍ਹਿਆ ਵੇਖਾਂ ਕਿਹੜੇ ਫੁੁੰਡ ਲੈ ਜਾਣ ਯਾਰੋ
ਖੇੜੇ ਜੋਗੀ ਦੋਵੇਂ ਪਾਸਾ ਲਾ ਬੈਠੇ ਬਾਜੀ ਕਿਹੜੇ ਜਿੱਤ ਲੈ ਜਾਣ ਯਾਰੋ
ਸੁੰਨ ਮੁੰਨ ਹੋ ਖਲੇ ਮੈਦਾਨ ਅੰਦਰ ਜਿਵੇਂ ਨਕਸ਼ ਦੀਵਾਰ ਬੇਜਾਨ ਯਾਰੋ
ਸੁਰਤ ਮੱਤ ਨ ਰਹੀ ਬਰਜਾ ਉਨ੍ਹਾਂ ਸਿਰੀਂ ਨੂੰਹ ਦਾ ਆਯਾ ਤੂਫ਼ਾਨ ਯਾਰੋ
ਓਹਦੇ ਬਾਬ ਦਾ ਹਸ਼ਰ ਦਾ ਰੋਜ਼ ਬਣਿਆ ਗੋਯਾ ਆਖਰ ਦੀ ਦੂਰ ਮਕਾਨ ਯਾਰੋ
ਮੂੂੰਹ ਫੂਕ ਹੋਏ ਖੱਲੇ ਕਾਠ ਵਾਂਗਰ ਰਹੇ ਦਿਲਾਂ ਦੇ ਵਿੱਚ ਅਰਮਾਨ ਯਾਰੋ

(੩੨੨)

ਵਾਰਸਸ਼ਾਹ ਦੋਵੇਂ ਪਰੇਸ਼ਾਨ ਹੋਏ ਜਿਵੇਂ ਪੜ੍ਹੇ ਲਾਹੌਲ ਸ਼ੈਤਾਨ ਯਾਰੋ

ਕਲਾਮ ਜੋਗੀ

ਰਾਂਝਾ ਆਖਦਾ ਜਾਹ ਕੀ ਵੇਖਨੀ ਏਂ ਬੁਰਾ ਮੌਤ ਥੀਂ ਇਹ ਵਿਜੋਗ ਹੈ ਨੀ
ਪਏ ਧਾੜਵੀ ਲੈ ਚਲੇ ਲੁੱਟ ਮੈਨੂੰ ਇਹ ਦੁੱਖ ਕੀ ਜਾਣਦਾ ਲੋਗ ਹੈ ਨੀ
ਖਾਲੀ ਹੱਥ ਜੋ ਮੁਲਕ ਵਿੱਚ ਫਿਰੇ ਭੌਂਦਾ ਯਾਰ ਓਸਦਾ ਕੋਈ ਨਾ ਹੋਗ ਹੈ ਨੀ
ਜਿਹਨੂੰ ਉਮਰਦਾ ਵਾਇਦਾ ਪਿਆ ਹੋਯਾ ਉਸਤੋਂ ਕੁਝ ਅਹਿਸਾਨ ਨਾ ਸੋਗ ਹੈ ਨੀ
ਪਲੇ ਦੱਮ ਨਾਹੀਂ ਦਿਆਂ ਹਾਕਮਾਂ ਨੂੰ ਜਿਨ੍ਹਾਂ ਮਾਮਲਾ ਕੁੱਝ ਨਾ ਜੋਗ ਹੈ ਨੀ
ਓੜਕ ਆਵਣਾ ਏਂ ਇੱਕ ਵਕਤ ਹੀਰੇ ਇੱਕ ਦੂਏ ਨੂੰ ਪੁੱਛ ਖਲੋਗ ਹੈ ਨੀ
ਮਿਲੀ ਓਸਨੂੰ ਹੀਰ ਤੇ ਸੂਲ ਮੈਨੂੰ ਤੇਰੇ ਨਾਮ ਦਾ ਅਸਾਂ ਨੂੰ ਰੋਗ ਹੈ ਨੀ
ਬੁਕਲ ਲੇਫਦੀ ਜੱਫੀਆਂ ਵਹੁਟੀਆਂ ਦੀਆਂ ਇਹ ਰਾਤ ਸਿਆਲ ਦਾ ਭੋਗ ਹੈ ਨੀ
ਸੌਂਕਣ ਰੰਨ ਗਵਾਂਢ ਕਪੱਤਿਆਂ ਦਾ ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ
ਖੁਸ਼ੀ ਕਿਵੇਂ ਹੋਵਨ ਮੱਰਦ ਫੁੱਲ ਵਾਂਗੂੰ ਘਰੀਂ ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨੀ
ਜਦੋਂ ਕਦੋਂ ਮਹਿਬੂਬ ਨੇ ਛੱਡਨਾ ਏਂ ਕਾਲਾ ਨਾਗ਼ ਖ਼ੁਦਾਇ ਦਾ ਸੋਗ ਹੈ ਨੀ
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਯਾ ਗੱਲ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ
ਜੇੜ੍ਹਾ ਬਿਨਾਂ ਖ਼ੁਰਾਕ ਦੇ ਕਰੇ ਕੁਸ਼ਤੀ ਓਸ ਮਰਦ ਨੂੰ ਜਾਣੀਏਂ ਫੋਗ ਹੈ ਨੀ
ਜੇੜਾ ਹੱਥ ਖਾਲੀ ਫਿਰੇ ਮੁਲਕ ਅੰਦਰ ਯਾਰ ਓਸਦਾ ਕੋਈ ਨਾ ਹੋਗ ਹੈ ਨੀ
ਆਸਮਾਨ ਢਹਿ ਪਵੇ ਤੇ ਨਹੀਂ ਮਰਦੇ ਬਾਕੀ ਜਿਨ੍ਹਾਂ ਜਹਾਨ ਤੇ ਚੋਗ ਹੈ ਨੀ
ਕਾਹਨੂੰ ਤਰਫ਼ ਮੇਰੇ ਹੀਰੇ ਵੇਖਨੀ ਏਂ ਰਾਂਝਾ ਆਖਦਾ ਇਹ ਠੱਗ ਰੋਗ ਹੈ ਨੀ
ਜੋ ਕੁੱਝ ਲਿੱਖਿਆ ਸੀ ਝੋਲੀ ਪਾ ਲਿਆ ਕੀ ਬੈਠਨਾ ਪਾਠ ਪਰਯੋਗ ਹੈ ਨੀ
ਹੀਰ ਖੋਹ ਦਿੱਤੀ ਕਾਜ਼ੀ ਖੇੜਿਆਂ ਨੂੰ ਮੈਨੂੰ ਲੱਗ ਗਈ ਨੇਜੇ ਦੀ ਨੋਕ ਹੈ ਨੀ
ਗਈ ਚੀਜ ਗਰੀਬ ਦੀ ਡਾਢਿਆਂ ਤੇ ਜ਼ੋਰਾਵਰਾਂ ਕੋਲੋਂ ਕਿਹੜਾ ਖੋਗ੍ਹ ਹੈ ਨੀ
ਕਾਂ ਕੂੂੰਜ ਨੂੰ ਮਿਲੇ ਤੇ ਸ਼ੋਰ ਪੈਂਦਾ ਵਾਰਸਸ਼ਾਹ ਇਹ ਧੁਰੋਂ ਸੰਜੋਗ ਹੈ ਨੀ

ਕਲਾਮ ਸ਼ਾਇਰ

ਹਰ ਵਕਤ ਜੇ ਫ਼ਜ਼ਲ ਦਾ ਮੀਂਹ ਵੱਸੇ ਬੁਰਾ ਕੌਣ ਮਨਾਂਵਦਾ ਰੁੱਠਿਆਂ ਨੂੰ
ਲੱਬ ਯਾਰ ਦੇ ਆਬਹਯਾਤ ਬਾਝੋਂ ਕੌਣ ਜ਼ਿੰਦਗੀ ਬਖਸ਼ਦਾ ਕੁੱਠਿਆਂ ਨੂੰ
ਤੇਰੀ ਮੇਰੀ ਪ੍ਰੀਤ ਸੀ ਲੜੀ ਐਵੇਂ ਕੌਣ ਮਿਲੇਗਾ ਵਾਹਰਾਂ ਛੁੱਟਿਆਂ ਨੂੰ
ਪਾਕ ਰੱਬ ਹਬੀਬ ਦੀ ਮਿਹਰ ਬਾਝੋਂ ਕੌਣ ਪੁੱਛਦਾ ਖੁੱਥਿਆਂ ਟੁੱਟਿਆਂ ਨੂੰ
ਬਾਝ ਸੱਜਣਾਂ ਪੀੜ ਵੰਡਾਵਿਆਂ ਦੇ ਨਿੱਤ ਕੌਣ ਮਨਾਂਵਦਾ ਰੁੱਠਿਆਂ ਨੂੰ

(੩੨੩)

ਲੋਹ ਕਲਮ ਤੇ ਲਿਖੀ ਪਰੀਤ ਮੇਰੀ ਜੁਦਾ ਕੌਣ ਕਰੇ ਅਸਾਂ ਜੁੱਟਿਆਂ ਨੂੰ
ਦੋਵੇਂ ਰਾਹ ਫ਼ਿਰਾਕ ਦੇ ਮਾਰ ਲਏ ਕਰਾਮਾਤ ਮਨਾਂਵਦੇ ਉੱਠਿਆਂ ਨੂੰ ਆ
ਆਹ ਸਬਰ ਦੀ ਮਾਰ ਕੇ ਸ਼ਹਿਰ ਸਾੜੋ ਬਾਦਸ਼ਾਹ ਜਾਣੇ ਅਸਾਂ ਮੁੱਠਿਆਂ ਨੂੰ
ਮੁਰਸ਼ਦ ਪੀਰ ਕਾਮਲ ਹੋਵੇ ਖੱਸ ਦੇਵੇ ਹਾਲ ਕਾਲ ਫ਼ਕੀਰ ਦੇ ਲੁੱਟਿਆਂ ਨੂੰ
ਬਿਨਾਂ ਤਾਲਿਆਂ ਨੇਕ ਦੇ ਕੌਣ ਮੋੜੇ ਵਾਰਸਸ਼ਾਹ ਦੇ ਨਾਲ ਆ ਟੁੱਟਿਆਂ ਨੂੰ

 

ਬਦਦੁਆ ਦੇਣੀ ਹੀਰ ਨੇ


ਹੀਰ ਨਾਲ ਫਿਰਾਕ ਦੇ ਆਹ ਮਾਰੀ ਰੱਥਾ ਵੇਖ ਅਸਾਡੀਆਂ ਭਖਣ ਭਾਹੀਂ
ਅੱਗੇ ਅੱਗ ਪਿੱਛੇ ਸੱਪ ਸ਼ੀਹ ਸਾਡੇ ਸਾਡੀ ਵਾਹ ਨਾ ਚੱਲਦੀ ਚੌਹੀਂ ਰਾਹੀਂ
ਇਕੇ ਮੇਲ ਸਾਂਈਆਂ ਰਾਂਝਾ ਯਾਰ ਮੈਨੂੰ ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ
ਐਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ
ਹੋਵੇ ਮੇਰਾ ਤੇ ਰਾਂਝੇ ਦਾ ਫੇਰ ਮੇਲਾ ਮੰਗਾਂ ਰੱਬ ਤੋਂ ਅੱਜ ਇਹ ਕਰ ਦੁਆਈਂ
ਵਾਰਸਸ਼ਾਹ ਦੀ ਇਜਜ਼ ਕਬੂਲ ਕਰਨੀ ਤੇਰਾ ਨਾਮ ਸਤਾਰ ਗੁਫ਼ਾਰ ਸਾਈਂ

ਤਥਾ

ਬੀਬੀ ਹੀਰ ਰੁੰਨੀ ਹੱਥ ਬੰਨ੍ਹਕੇ ਤੇ ਆਹੀਂ ਮਾਰ ਕੇ ਮੁਲਕ ਰੁਵਾਇਆ ਈ
ਰੱਬਾ ਓਹ ਪਾਈਂ ਕਹਿਰ ਸ਼ਹਿਰ ਉੱਤੇ ਜੇੜ੍ਹਾ ਘਰ ਫਰਊਨ ਡੁਬਾਇਆ ਈ
ਜੇੜ੍ਹਾ ਕਹਿਰ ਹੋਯਾ ਨਾਜ਼ਲ ਜਿਕਰੀਏ ਤੇ ਉਹਨੂੰ ਘੱਤ ਸ਼ਰੀਂਹ ਚਰਾਇਆ ਈ
ਜਿਹੜੇ ਕਹਿਰ ਦੇ ਨਾਲ ਫਿਰ ਸ਼ਾਹਮਰਦਾ ਇੱਕ ਨਫ਼ਰ ਤੋਂ ਕਤਲ ਕਰਾਇਆ ਈ
ਜਿਹੜਾ ਪਾਇਕੇ ਕਹਿਰ ਤੇ ਸੁੱਟ ਤਖ਼ਤੋਂ ਸੁਲੇਮਾਨ ਤੋਂ ਭੱਠ ਝੁਲਕਾਇਆ ਈ
ਜੇੜ੍ਹੇ ਕਹਿਰ ਦਾ ਯੂਨਸ ਤੇ ਪਾ ਬਦਲਾ ਉਹਨੂੰ ਡੰਗਰੇ ਤੋਂ ਨਿਗਲਵਾਇਆ ਈ
ਜੇੜ੍ਹੇ ਕਹਿਰ ਤੇ ਸਬਕ ਦੀ ਪਕੜ ਕਾਤੀ ਇਸਮਾਈਲ ਨੂੰ ਜ਼ਿਬਾ ਕਰਾਇਆ ਈ
ਜਿਹੜਾ ਘੱਤ ਕੇ ਗਜ਼ਬ ਤੇ ਬੜਾ ਗੁੱਸਾ ਯੂਸਫ ਖੂਹ ਦੇ ਵਿੱਚ ਪਵਾਇਆ ਈ
ਜਿਹੜੇ ਕਹਿਰ ਦੇ ਨਾਲ ਉਸ ਬੁੱਢੜੀ ਤੋਂ ਅਮੀਰ ਹਨਜ਼ਾ ਨੂੰ ਚਾ ਮਰਵਾਇਆ ਈ
ਕੱਕੇ ਬੂਰੇ ਤੇਜ਼ ਜ਼ਬਾਨ ਕੋਲੋਂ ਹਸਨ ਦੇ ਕੇ ਜ਼ਹਿਰ ਵੰਜਾਇਆ ਈ
ਜੇਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ ਮਜ਼ਲੂਮ ਹੁਸੈਨ ਕੁਹਾਇਆ ਈ
ਓਹੋ ਕੈਹਿਰ ਘੱਤੀਂ ਇਸ ਸ਼ਹਿਰ ਉੱਤੇ ਸਿਰ ਇਤਨਿਆਂ ਦੇ ਜਿਹੜਾ ਆਇਆ ਈ
ਹੱਥ ਜੋੜ ਕੇ ਹੀਰ ਬਦ ਦੁਆ ਦਿੱਤੀ ਸਾਰਾ ਰੋਇਕੇ ਹਾਲ ਸੁਣਾਇਆ ਈ
ਉਹੋ ਕੈਹਰ ਪਾਈਂ ਏਸ ਦੇਸ ਉੱਤੇ ਕੰਮ ਆਦੀਆਂ ਦੇ ਜਿਹੜਾ ਪਾਇਆ ਈ
ਬਦਲਾ ਬਦਲੇ ਦਾ ਰੱਬ ਨੇ ਕਿਹਾ ਲੋਗੋ ਮੈਂ ਤਾਂ ਜੱਗ ਵਿੱਚ ਆਖ ਸੁਣਾਇਆ ਈ

(੩੨੪)

ਰੱਬਾ ਝੱਬ ਸੁਣੀਂ ਇਹ ਦੁਆ ਮੇਰੀ ਮੈਨੂੰ ਖੇੜਿਆਂ ਬਹੁਤ ਅਕਾਇਆ ਈ
ਜਿਹਾ ਕਰੇ ਕੋਈ ਤੇਹਾ ਪਾਂਵਦਾ ਏ ਵਾਰਸਸ਼ਾਹ ਨੇ ਕੂਕ ਸੁਣਾਇਆ ਈ

ਜੋਗੀ ਨੇ ਬਦਦੁਆ ਦੇਣੀ

ਰਾਂਝੇ ਹੱਥ ਉਠਾਇ ਦੁਆ ਮੰਗੀ ਤੇਰਾ ਨਾਮ ਜਬਾਰ ਕਹਾਰ ਸਾਈਂ
ਹੱਥੋਂ ਹੱਥੀਂ ਸਜ਼ਾ ਦੇ ਜ਼ਾਲਮਾਂ ਨੂੰ ਕੋਈ ਡਾਢੜਾ ਉਹਨਾਂ ਤੇ ਕਹਿਰ ਪਾਈਂ
ਤੂੰ ਤਾਂ ਆਪਣੇ ਨਾਮ ਕਹਾਰ ਪਿੱਛੇ ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ
ਸਾਰਾ ਸ਼ਹਿਰ ਉਜਾੜਕੇ ਸਾੜ ਰੱਬਾ ਰੱਖ ਲਈਂ ਹੈਵਾਨ ਤੇ ਮਾਲ ਗਾਈਂ
ਸਾਡੀ ਸ਼ਰਮ ਰਹੇ ਕਰਾਮਾਤ ਜਾਗੇ ਬੰਨੇ ਬੇੜੀਆਂ ਸਾਡੀਆਂ ਲਾ ਜਾਈਂ
ਟੋਰੀਂ ਨਾਲ ਈਮਾਨ ਦੇ ਦਾਦ ਦੇਕੇ ਵਾਰਸਸ਼ਾਹ ਗਰੀਬ ਦੀ ਸੁਣੀਂ ਦੁਆਈਂ

ਹੀਰ ਅਤੇ ਰਾਂਝੇ ਦੀ ਦੁਆ ਮਨਜ਼ੂਰ ਹੋਣੀ ਖੁਦਾ ਦੀ ਦਰਗਾਹ ਵਿਚ

ਰਾਂਝਾ ਹੀਰ ਦੋਵੇਂ ਦਰਗਾਹ ਅੰਦਰ ਉਹਨਾਂ ਰੋਇਕੇ ਕੂਕ ਸੁਣਾਇਆ ਈ
ਰੱਬਾ ਕਹਿਰ ਘੱਤੀਂ ਏਸ ਕੌਮ ਉੱਤੇ ਜਿਨ੍ਹਾਂ ਅਸਾਂ ਨੂੰ ਚਾ ਸਤਾਇਆ ਈ
ਜਿਵੇਂ ਅੰਧ ਤੇ ਕਹਿਰ ਦੀ ਨਜ਼ਰ ਕਰਕੇ ਮਹਿਖਾਸਰੋਂ ਪੁਰੀ ਲੁਟਾਇਆ ਈ
ਸੁਰਗਾ ਪੁਰੀ ਅਮਰਾਪੁਰੀ ਇੰਦਰਪੁਰੀ ਦੇਵਪੁਰੀ ਮੱਖ ਵਾਸਤੇ ਲਾਇਆ ਈ
ਕਹਿਰ ਘੱਤੀਂ ਜੇ ਭਦਰਕਾ ਮਾਰਿਓਈ ਰੁੁੰਡ ਮੁੰਡ ਸਭ ਭਸਮ ਕਰਾਇਆ ਈ
ਕ੍ਰੋਧ ਘੱਤ ਕੇ ਜੋਇ ਹਰਨਾਕਸ਼ੇ ਤੇ ਨਾਲ ਨਖਾਂ ਦੇ ਢਿਡ ਪੜਾਇਆ ਈ
ਰਕਤਬੀਜ ਮਹਿਖਾਸਰੋਂ ਲਾਹ ਸੁੱਟੇ ਪਰਚੰਡ ਕਰ ਪਲਕ ਵਿੱਚ ਆਇਆ ਈ
ਘੱਤ ਕ੍ਰੋਧ ਜੋ ਪਾਇਕੇ ਕੰਸ ਦਾ ਜੀ ਮੁੰਡਾ ਕਾਹਨ ਤੋਂ ਚਾ ਪਟਵਾਇਆ ਈ
ਉਹ ਕ੍ਰੋਪ ਕਰੀਂ ਜਿਹੜਾ ਪਿਆ ਰਾਵਣ ਰਾਮਚੰਦ ਤੋਂ ਲੰਕ ਲੁਟਵਾਇਆ ਈ
ਉਹ ਕ੍ਰੋਪ ਕਰੀਂ ਜਿਹੜਾ ਭਾ ਜੋਗੀ ਬਿਸਵਾ ਮਿਤਰੋਂ ਖੇਲ ਕਰਵਾਇਆ ਈ
ਉਹ ਕ੍ਰੋਪ ਕਰੀਂ ਜਿਹੜਾ ਪਾਂਡਵਾਂ ਤੋਂ ਕੁਰਸ਼ੇਤਰ ਦੇ ਵਿਚ ਕਰਾਇਆ ਈ
ਦ੍ਰੋਪਤੀ ਚਾੜ੍ਹ ਜੋ ਲਾਇਕੇ ਭੀਲ ਭੀਖਮ ਜਿਹੜਾ ਕੈਰਵਾਂ ਦੇ ਗੱਲ ਪਾਇਆ ਈ
ਘੱਤ ਕ੍ਰੋਪ ਜਿਉਂ ਪਾ ਗਲ ਖਪਤੀ ਦੇ ਕਈ ਖੂਹਣੀਆਂ ਚਾ ਗਲਵਾਇਆ ਈ
ਘੱਤ ਕਰੋਪ ਜੋ ਦਰੋਪਤੀ ਨਾਲ ਹੋਈ ਬੇਦ ਨਾਲ ਪੁਰਾਣ ਬਚਾਇਆ ਈ
ਘੱਤ ਕਰੋਪ ਜਿਉਂ ਰਾਮ ਨੂੰ ਕੈਦ ਭੀਤਰ ਘੱਤ ਮੋਨਸਰੂਪ ਲਗਾਇਆ ਈ
ਜੁੱਧ ਵਿਚ ਜੋ ਰਾਮ ਤੇ ਲਛਮਣੇ ਨੇ ਕੁੰਭਕਰਣ ਦੇ ਬਾਬ ਕਰਾਇਆ
ਘੱਤ ਕਰੋਪ ਜਿਉਂ ਰਾਮ ਨੇ ਕਰੋਧ ਕਰਕੇ ਬਲੀ ਸਿੰਧ ਨੂੰ ਖੇਤ ਕਰਾਇਆ ਈ
ਘੱਤ ਕਰੋਪ ਜੋ ਪਾਪੀ ਤੇ ਰਾਮ ਕੀਤਾ ਅਤੇ ਮਾਰਕੇ ਚਾ ਚਰਵਾਇਆ ਈ

(੩੨੫)

ਘਤ ਕਰੋਪ ਜਿਉਂ ਸੀਤਾ ਮਰੀਚ ਮਾਰਿਓ ਮਹਾਂਦੇਵ ਦਾ ਕੋਪ ਭਨਾਇਆ ਈ
ਓਹਾ ਕਰੀਂ ਕਰੋਪ ਜੇੜ੍ਹਾ ਇਤਨਿਆਂ ਤੇ ਚਿਖਾ ਬੂਹ ਦੇ ਵਿੱਚ ਕਰਾਇਆ ਈ
ਇਹ ਅਰਜ਼ ਅਸਾਡੜੀ ਮੰਨ ਰੱਬਾ ਰਾਂਝੇ ਯਾਰ ਨੇ ਆਖ ਸੁਣਾਇਆ ਈ
ਉਸਦਾ ਆਖਣਾ ਰੱਬ ਮਨਜ਼ੂਰ ਕੀਤਾ ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ ਲੋਕ ਰਾਜੇ ਦੇ ਪਾਸ ਫਿਰ ਆਇਆ ਈ
ਪਾਣੀ ਘੱਤਿਆਂ ਮੂਲ ਨਾ ਬੁੱਝੇ ਹਰਿਗਿਜ਼ ਅੱਗ ਭੱੜਕੇ ਸ਼ਹਿਰ ਤਪਾਇਆ ਈ
ਵਗੀ ਹੋਈ ਫ਼ਕੀਰ ਦੀ ਕੌਣ ਮੋੜੇ ਕਹਿਰ ਰੱਬ ਨਜ਼ੂਲ ਹੋ ਆਇਆ ਈ
ਵਾਰਸਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ ਚਾਰੋਂ ਤਰਫ਼ ਹੀ ਅੱਗ ਮਚਾਇਆ ਈ

ਕਲਾਮ ਸ਼ਾਇਰ

ਆਹ ਆਸ਼ਕਾਂ ਦੀ ਸੁਣ ਅੱਗ ਮੱਚੀ ਵੇਖੋ ਰਬਦੀਆਂ ਬੇ ਪਰਵਾਹੀਆਂ ਨੂੰ
ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ ਕੀਤਾ ਸਾਫ਼ ਸਭ ਝੁੱਗੀਆਂ ਝਾਈਆਂ ਨੂੰ
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਯਾ ਖ਼ਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ
ਰਾਜੇ ਪੁਛਿਆ ਇਹ ਕੀ ਜ਼ੁਲਮ ਹੋਯਾ ਕੋਈ ਦਸੋ ਰੇ ਇਨ੍ਹਾਂ ਗਵਾਹੀਆਂ ਨੂੰ
ਪ੍ਰਸ਼ਨ ਲਾ ਨਜ਼ੂਮੀਆਂ ਖਬਰ ਦੱਸੀ ਕੀ ਦੋਸ਼ ਹੈ ਕਲਮ ਸਿਆਹੀਆਂ ਨੂੰ
ਰੱਬ ਆਸ਼ਕਾਂ ਦੋਹਾਂ ਦੀ ਆਹ ਸੁਣੀ ਬਦਲਾ ਮਿਲਿਆ ਏ ਜ਼ੁਲਮ ਕਮਾਈਆਂ ਨੂੰ
ਪਈ ਆਣ ਅਜ਼ਗੈਬ ਦੀ ਇਹ ਆਤਸ਼ ਲੱਗੀ ਮਹਿਲਾਂ ਤੇ ਕਿੱਲੀਆਂ ਖਾਈਆਂ ਨੂੰ
ਜੇ ਤੂੰ ਸੱਦ ਕੇ ਦੁਹਾਂ ਨੂੰ ਕਰੇੇਂ ਰਾਜ਼ੀ ਰੱਬ ਬਖਸ਼ੇਗਾ ਸਭ ਗੁਨਾਹੀਆਂ ਨੂੰ
ਰਾਜੇ ਹੁਕਮ ਕੀਤਾ ਖੇੜੇ ਕਰੋ ਹਾਜ਼ਰ ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ
ਲੋਕਾਂ ਆਖਿਆ ਫ਼ਕਰ ਬਦਦੁਆ ਦਿੱਤੀ ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ
ਕਹਿਣ ਖੇੜਿਆਂ ਨੂੰ ਚਲੋ ਹੋਵੋ ਹਾਜ਼ਰ ਖੇੜੇ ਫੜੇ ਨੇ ਵੇਖ ਲੌ ਕਾਹੀਆਂ ਨੂੰ
ਹੀਰ ਖੋਹ ਲਈ ਖੇੜੇ ਧਿੱਕ ਦਿੱਤੇ ਤੁਸਾਂ ਚਾੜ੍ਹਸਾਂ ਸੂਲੀਆਂ ਫਾਹੀਆਂ ਨੂੰ
ਹੱਕ ਰਾਂਝੇ ਦਾ ਇਹ ਹੈ ਹੀਰ ਜੱਟੀ ਉੱਠ ਹੋਏ ਹੋ ਮਗਰ ਕਿਉਂ ਰਾਹੀਆਂ ਨੂੰ
ਸਾਨੂੰ ਪਰਤਵਾ ਏਨ੍ਹਾਂ ਵਿਖਾਲ ਦਿਤਾ ਕੁੱਲ ਖਬਰ ਹੈ ਪਾਲੀਆਂ ਮਾਹੀਆਂ ਨੂੰ
ਖੇੜੇ ਹੋ ਮਾਯੂਸ ਸਭ ਉੱਠ ਚੱਲੇ ਬੈਠੇ ਝੂਰਦੇ ਦਾਗ਼ ਸਿਆਹੀਆਂ ਨੂੰ
ਵਾਰਸ ਸੂਮ ਸਲਵਾਤ ਦੀ ਪੁੱਛ ਹੋਈ ਏਨ੍ਹਾਂ ਦੀਨ ਅਮਾਨ ਉਗਾਹੀਆਂ ਨੂੰ

ਹੀਰ ਅਤੇ ਰਾਂਝੇ ਦਾ ਰਾਜੇ ਪਾਸ ਹਾਜ਼ਰ ਹੋਣਾ

ਦੋਵੇਂ ਰਾਜੇ ਦੇ ਆ ਹਜ਼ੂਰ ਹੋਏ ਰਾਜੇ ਆਖਿਆ ਹੱਕ ਨੂੰ ਤੱਕ ਹੀਰੇ
ਮੁਸਲਮਾਨ ਹੈਂ ਤੂੰ ਮੁਸਲਮਾਨਜ਼ਾਦੀ ਦਿੱਲ ਵਿੱਚ ਨਾ ਰੱਖ ਤੂੰ ਸ਼ੱਕ ਹੀਰੇ

(੩੨੬)

ਕੋਈ ਕਰੇ ਜ਼ਿਆਦਤੀ ਮਾਰ ਸੁੱਟਾਂ ਰਿਸ਼ਵਤ ਖੋਰਿਆਂ ਦੇ ਵੱਢਾਂ ਨੱਕ ਹੀਰੇ
ਦੁੱਧ ਵਿਚੋਂ ਮੈਂ ਪਾਣੀ ਨੂੰ ਛਾਣ ਕੱਢਾਂ ਧਰਾਂ ਸੱਚ ਤੇ ਝੂਠ ਦਾ ਤੱਕ ਹੀਰੇ
ਭਲੇ ਬੁਰੇ ਐਥੇ ਆਣ ਰੁਜ਼ੂ ਹੋਏ ਜਿਸਨੂੰ ਧੱਕਣਾ ਈਂ ਹੁਣ ਧੱਕ ਹੀਰੇ
ਇਹ ਵੇਲਾ ਈ ਸੱਚ ਦੇ ਬੋਲਣੇ ਦਾ ਸਿਰ ਤੇ ਵੇਖਦਾ ਸ਼ਾਹ ਫਲੱਕ ਹੀਰੇ
ਲਾਨ੍ਹਤ ਰੱਬ ਦੀ ਪਵੇ ਫਿਟਕਾਰ ਓਨ੍ਹਾਂ ਝੂਠ ਬੋਲਣੇ ਤੇ ਜਿਨ੍ਹਾਂ ਲੱਕ ਹੀਰੇ
ਵੱਲ ਝੂਠ ਦੀ ਕਦੀ ਨਾ ਹਰੀ ਹੋਵੇ ਛਾਂਗੀ ਪੱਤਰੀ ਰਹੀ ਛੜੱਕ ਹੀਰੇ
ਝੂਠ ਜੇਡ ਨਾ ਸਖ਼ਤ ਅਫ਼ਾਤ ਕੋਈ ਸੱਚ ਝੂਠ ਤੋਂ ਕਰੀਂ ਦੋ ਟੁੱਕ ਹੀਰੇ
ਗਲੀਂ ਝੂਠਿਆਂ ਤੌਕ ਜੰਜੀਰ ਹੋਸਣ ਪੈਰੀਂ ਬੇੜੀਆਂ ਹੋਣ ਖੜੱਕ ਹੀਰੇ
ਜਦੋਂ ਸੱਚ ਉਤੇ ਨੀਯਤ ਹੋਗ ਤੇਰ੍ਹੀ ਪੜਦੇ ਰੱਬ ਲੈਸੀ ਸਾਰੇ ਢੱਕ ਹੀਰੇ
ਸੱਚ ਆਖਣੋਂ ਜ਼ਰਾ ਨਾ ਸੰਗ ਰਖੀਂ ਮੂੰਹੋਂ ਬੋਲ ਹੋਕੇ ਬੇਧੜੱਕ ਹੀਰੇ
ਬੇੜੇ ਸੱਚਿਆਂ ਦੇ ਪਾਰ ਲੰਘ ਜਾਸਣ ਇਹ ਤਾਂ ਆਲਮਾਂ ਨੂੰ ਖ਼ਬਰ ਪੱਕ ਹੀਰੇ
ਮੈਂ ਇਨਸਾਫ਼ ਕਰਕੇ ਤੈਨੂੰ ਆਖਨਾ ਹਾਂ ਦਿਲੋਂ ਰੱਖ ਨਾ ਜਾਣ ਪਲੱਕ ਹੀਰੇ
ਤਸਦੀਕ ਹੈ ਬਿੱਲਕਲੱਬ ਕਰਕੇ ਖੋਲ੍ਹ ਦਿਲ ਦੀਆਂ ਕਰ ਨਾ ਸ਼ੱਕ ਹੀਰੇ
ਪਿਆ ਮਾਮਲਾ ਕੌਲ ਇਕਰਾਰ ਵਾਲਾ ਜੱਟੀ ਮੂੰਹ ਤੇ ਫੇਰਕੇ ਢੱਕ ਹੀਰੇ
ਪਲਾ ਓਸਦਾ ਪਕੜ ਲੈ ਜਾਹ ਬੀਬੀ ਜਿਹੜਾ ਜਾਣਨੀਏ ਹੱਕ ਪੱਕ ਹੀਰੇ
ਵਾਰਸ਼ਸ਼ਾਹ ਈਮਾਨ ਨੂੰ ਸਾਫ਼ ਕਰਕੇ ਬਾਹੋਂ ਪਕੜ ਲੈ ਜਾਹ ਬੇਸ਼ੱਕ ਹੀਰੇ

ਕਲਾਮ ਸ਼ਾਇਰ ਦੁਆ ਦੇਣੀ ਰਾਂਝੇ ਅਤੇ ਹੀਰ ਨੇ ਰਾਜੇ ਨੂੰ

ਰੱਬ ਫ਼ਜ਼ਲ ਕੀਤਾ ਰਾਜੇ ਅਦਲ ਕੀਤਾ ਦਿੱਤਾ ਯਾਰ ਨੂੰ ਯਾਰ ਮਿਲਾ ਮੀਆਂ
ਉਨ੍ਹਾਂ ਮੁੱਢ ਕਦੀਮ ਦੀ ਦੋਸਤੀ ਸੀ ਜਾਣੇ ਰੱਬ ਰਸੂਲ ਖ਼ੁਦਾ ਮੀਆਂ
ਰਾਂਝੇ ਦਾ ਹੱਥ ਉਠਾ ਦੁਆ ਕੀਤੀ ਅੱਲਾ ਪਾਕ ਦੀ ਸਿਫ਼ਤ ਸੁਣਾ ਮੀਆਂ
ਤੇਰੇ ਹੁਕਮ ਤੇ ਮੁਲਕ ਵਿੱਚ ਖੈਰ ਹੋਵੇ ਤੇਰੀ ਦੂਰ ਹੋਵੇ ਕੁਲ ਬਲਾ ਮੀਆਂ
ਹੀਰ ਖੋਹ ਕੇ ਰਾਂਝੇ ਦੇ ਹੱਥ ਦਿਤੀ ਕੀਤੀ ਜੋਗੀ ਨੇ ਖ਼ੈਰ ਦੁਆ ਮੀਆਂ
ਘੋੜੇ ਊਠ ਹਾਥੀ ਦੱਮ ਤੋਪਖਾਨੇ ਹਿੰਦ ਸਿੰਧ ਤੇ ਹੁਕਮ ਚਲਾ ਮੀਆਂ
ਅੰਨ ਧੱਨ ਤੇ ਲਛਮੀ ਮੁਲਕ ਦੌਲਤ ਨਿੱਤ ਹੋਵਸੀ ਦੂਣ ਸਵਾ ਮੀਆਂ
ਵਾਰਸਸ਼ਾਹ ਰੱਬ ਆਬਰੋ ਨਾਲ ਰਖੇ ਮੀਟੀ ਮੁੱਠ ਹੀ ਦੇਇ ਲੰਘਾ ਮੀਆ

ਹੀਰ ਅਤੇ ਰਾਂਝਾ ਝੰਗ ਸਿਆਲਾਂ ਨੂੰ

ਲੈ ਕੇ ਹੀਰ ਰਾਂਝਾ ਚਲਿਆ ਦੇਸ ਵੱਲੇ ਚੱਲ ਨੱਢੀਏ ਰੱਬ ਦਿਵਾਈਏਂ ਨੀ
ਚੌਧਰਾਣੀਏਂ ਤਖਤ ਹਜ਼ਾਰੇ ਦੀਏ ਪੰਜਾਂ ਪੀਰਾਂ ਨੇ ਵੱਤ ਘਿਨਾਈਏਂ ਨੀ

(੩੨੭)

ਪੰਜਾਂ ਪੀਰਾਂ ਨੇ ਆਣਕੇ ਮੇਲੀਏਂ ਤੂੰ ਮੋਤੀ ਲਾਲ ਦੇ ਨਾਲ ਪੁਰਾਈਏਂ ਨੀ
ਕਹਿਆ ਨਬੀ ਨੇ ਕੁਲੌਸ਼ੇਇਨਯਰਜਿਓਂ ਅੰਤ ਅਸਲ ਨੂੰ ਅਸਲ ਮਿਲਾਈਏਂ ਨੀ
ਕੱਢ ਖੇੜਿਆਂ ਤੋਂ ਰੱਬ ਦਿੱਤੀਏਂ ਨੀ ਅਤੇ ਮੁਲਕ ਪਹਾੜ ਪਹੁੰਚਾਈਏਂ ਨੀ
ਚੱਲ ਤਖਤ ਹਜ਼ਾਰੇ ਨੂੰ ਵਹੁਟੀਏ ਨੀ ਰੱਬ ਸੰਗ ਦੇ ਸੰਗ ਰਲਾਈਏਂ ਨੀ
ਹੀਰ ਆਖਿਆ ਐਵੇਂ ਜੇ ਜਾ ਵੜਸਾਂ ਰੰਨਾਂ ਆਖਸਣ ਉਧਲ ਆਈਏਂ ਨੀ
ਪੇਈਏ ਸਾਹੁਰੇ ਡੁਬਕੇ ਗਾਲਿਓ ਨੀ ਖੋਹ ਕੌਣ ਨਵਾਲੀਆਂ ਆਈਏਂ ਨੀ
ਲਾਵਾਂ ਫੇਰੀਆਂ ਅਕਦ ਨਕਾਹ ਬਾਝੋਂ ਐਵੇਂ ਬੋਦਲੀ ਹੋ ਕੇ ਆਈਏਂ ਨੀ
ਘੱਤ ਜਾਦੁੜਾ ਦੇਵ ਨੇ ਪਰੀ ਠੱਗੀ ਰੂਹ ਆਦਮੀ ਦੇ ਹੱਥ ਆਈਏਂ ਨੀ
ਮੈਨੂੰ ਚਾਚੀਆਂ ਤਾਈਆਂ ਦੇਣ ਮਿਹਣੇ ਅਤੇ ਆਖਸਣ ਕਿਉਂ ਨੱਸ ਆਈਏਂ ਨੀ
ਵਾਰਸਸ਼ਾਹ ਪਰੇਮ ਦੀ ਜੜੀ ਘੱਤੀ ਮਸਤਾਨੜੀ ਚਾ ਕਰਾਈਏਂ ਨੀ

ਮਿਲਣਾ ਪਹਾੜ ਦੀਆਂ ਰੰਨਾਂ ਦਾ ਹੀਰ ਰਾਂਝੇ ਨੂੰ

ਰੰਨਾਂ ਦੇਸ ਪਹਾੜ ਦੇ ਨਗਰ ਦੀਆਂ ਆਈਆਂ ਹੋਇਕੇ ਧੁੰਬਲਾ ਧਾ ਭਾਰਾ
ਅਜੀ ਮਾਹਣੂ ਝਿੱਕਿਓਂ ਸੇਵ ਕੰਨਾਂ ਕਦੇ ਪ੍ਰੇਮ ਦੀ ਝੋਕ ਥੀਂ ਜੀਉ ਯਾਰਾ
ਸਾਰੋ ਅਥਰ ਵਥਾਰ ਹੈ ਥਾਰ ਜਾਂਦੀ ਅਨਾਕਹੁ ਕਿਉਂ ਚੜ੍ਹਿਓ ਅਪਰਾਧ ਯਾਰਾ
ਐਦੋਂ ਦੇਨ ਉਹਾ ਗਲਾਇਕੇ ਜੀ ਮਾਰੂ ਦੇਸ ਕੋਂ ਲਏ ਇਹ ਜਾਨ ਵਾਰਾ
ਧਰਮੀ ਰਾਂਝਕੇ ਮਾਹਣੂਆਂ ਖੋਹ ਲੀਤੀ ਕੈਬੀ ਕਹਿਨ ਦੇ ਅੰਦਰੋਂ ਚਰੇ ਧਾਰਾ
ਫ਼ਰਮ ਕਲਕੀ ਪੇਰੂ ਪੰਚਾਲ ਪੋਹਤੇ ਬਲੂ ਘਾਤ ਕੋ ਘਾਤ ਪਰ ਚਲਨ ਹਾਰਾ
ਕਿਦ੍ਹੇ ਕਿਦ੍ਹੇ ਵੰਞੇ ਚੰਗੇ ਮਾਹਣੂਆਂ ਓ ਛੱਡਕੀ ਕਿਤੇ ਇਕੱਥ ਕੌਪ ਹਾਰਾ
ਕਿਦ੍ਹੇ ਲਾੜੀਆਂ ਕਿਦ੍ਹੇ ਲੁਗਾਈ ਮੁੰਡੇ ਵਾਰਸਸ਼ਾਹ ਕੁਰਾਜ ਕਰ ਦੋਕ ਹਾਰਾ

ਤਥਾ

ਥਾਰੋ ਸੁਸਰੂ ਕੇ ਕੀ ਮਾਰ ਬੈਰੂਨ ਕੱਨ ਕੱਨ ਹੋਹ ਬਦਰੀਏ ਕੋ ਦੱਲਰੋ ਰੇ
ਕਿਦ੍ਹੋ ਵੈਸ਼ਰੋਂ ਚੰਦ੍ਰ ਮੁਖ ਕਾਹਕਾਰੇ ਬੈਦੀਏਰੀ ਰੋਹੋ ਲਾਕਰੋਬਹੁ ਕਨਕੱਲਰੋ ਰੇ
ਅਥ ਕੇਲਰੋ ਕੇਲਰੋ ਕਿਤੇ ਧਾਰਿਓ ਕਰੋ ਥਾਕ ਕਿਨ ਦੇਸ ਲੈ ਚੱਲਰੋ ਰੇ
ਧਨੂ ਧਾਰਕੇ ਕਲ੍ਹ ਲਦੇ ਧੌਂਸ ਧਾਕੇ ਸਰਦ ਮੂੂੰਹ ਬਸੂਤ ਝਰੇ ਅੱਵਰੋ ਰੇ
ਕੌਨ ਬਿਧੀ ਸਪੁੱਤਰੋ ਲੋਚਰੋ ਰੇ ਚਲਰੀ ਥਾਂਕ ਠੱਗ ਛੱਲਰੋ ਚੱਲਰੋ ਰੇ
ਅਨੀ ਥਰਥਰੀ ਕਾਲ ਜੋ ਕਿਹਨੂ ਢਾਕਿਓ ਥਾਕੇ ਨਾਥ ਵਾਰਸ ਲੈ ਚੱਲਰੋ ਰੇ

ਹੀਰ ਰਾਂਝੇ ਦਾ ਝੰਗ ਵਿਚ ਪਹੁੰਚਣਾ

ਜੱਟੀ ਹੀਰ ਰਾਂਝਾ ਦੋਵੇਂ ਉੱਠ ਟੁਰੇ ਹੋਈ ਮੁਲਕ ਤੇ ਦੇਸ ਦੀ ਸੂਹ ਮੀਆਂ
ਰਾਹੋ ਰਾਹ ਸਿਆਲਾਂ ਦੀ ਜੂਹ ਆਏ ਹੀਰ ਆਖਿਆ ਵੇਖ ਕੇ ਜੂਹ ਮੀਆਂ

(੩੨੮)

ਅਸਲੀ ਵਤਨ ਦੀ ਜਾ ਸੰਞਾਣਕੇ ਤੇ ਕੱਢੀ ਆਸ਼ਕਾਂ ਆਹ ਤੇ ਊਹ ਮੀਆਂ
ਡਿੱਠੀ ਥਾਂ ਜਿਥੇ ਕੈਦੋ ਫਾਟਿਆ ਸੀ ਨਾਲ ਸਹੇਲੀਆਂ ਬੰਨ੍ਹ ਧਰੂਹ ਮੀਆਂ
ਜਿੱਥੇ ਖੇਡਦੀ ਗਈ ਸੀ ਨਾਲ ਖੁਸ਼ੀਆਂ ਤਕਦੀਰ ਸੁੱਟੀ ਵਿੱਚ ਖੂਹ ਮੀਆਂ
ਜਦੋਂ ਜੰਞ ਆਈ ਘਰ ਖੇੜਿਆਂ ਦੀ ਚੜ੍ਹਿਆ ਤਦੋਂ ਤੂਫਾਨ ਸਿਰ ਨੂਹ ਮੀਆਂ
ਹੀਰ ਆਖਦੀ ਰਾਂਝੇ ਨੂੰ ਹੱਸ ਕੇ ਤੇ ਏਥੇ ਹੋਇਆ ਈ ਮੇਲ ਮਲੂਹ ਮੀਆਂ
ਇਹ ਰਾਂਝਿਆ ਵੇਖ ਤੂੰ ਥਾਂ ਮੀਆਂ ਝੁੁੱਗੀ ਕੈਦੋ ਦੀ ਸੁੱਟੀ ਸੀ ਲੂਹ ਮੀਆਂ
ਵਾਰਸ ਰੋਜ਼ ਅਖੀਰ ਤੇ ਲੱਭ ਲੈਸਣ ਆਪੇ ਆਪਣੇ ਕਾਲਬਾਂ ਰੂਹ ਮੀਆਂ

ਰਾਂਝੇ ਤੇ ਹੀਰ ਨੂੰ ਮਾਹੀਆਂ ਦਾ ਪਛਾਨਣਾ

ਜੂਹ ਵਿੱਚ ਮਾਹੀ ਮਝਾਂ ਚਾਰਦੇ ਸਨ ਰਾਂਝੇ ਹੀਰ ਵਲ ਕਰਨ ਧਿਆਨ ਮੀਆਂ
ਜਦੋਂ ਆਣ ਢੁੱਕੇ ਨੇੜੇ ਮਾਹੀਆਂ ਦੇ ਤਦੋਂ ਦੋਹਾਂ ਨੂੰ ਲਿਆ ਪਛਾਣ ਮੀਆਂ
ਮਾਹੀਆਂ ਪੁਛਿਆ ਰਾਂਝਿਆ ਦੱਸ ਭਾਈ ਤੇਰੇ ਕਿਸ ਪਾੜੇ ਹੈਨ ਕਾਨ ਮੀਆਂ
ਵਾਰਸਸ਼ਾਹ ਤਦੋਕਣੇ ਕੰਨ ਪਾਟੇ ਜਦੋਂ ਲੱਗਾ ਸੀ ਇਸ਼ਕ ਦਾ ਬਾਣ ਮੀਆਂ

ਸਿਆਲਾਂ ਦਾ ਹੀਰ ਤੇ ਰਾਂਝੇ ਨੂੰ ਸਦਣਾ

ਕਹਿਆ ਮਾਹੀਆਂ ਜਾਇਕੇ ਵਿੱਚ ਸਿਆਲੀਂ ਨੱਢੀ ਹੀਰ ਨੂੰ ਚਾਕ ਲਿਆਇਆ ਜੇ
ਦਾੜ੍ਹੀ ਖੇੜਿਆਂ ਦੀ ਸਭੇ ਮੁੰਨ ਸੁਟੀ ਪਾਣੀ ਇੱਕ ਚੁੱਲੀ ਨਹੀਂ ਲਾਇਆ ਜੇ
ਸਿਆਲਾਂ ਆਖਿਆ ਪਰ੍ਹਾਂ ਨ ਜਾਣ ਕਿਧਰੇ ਜਾਕੇ ਨੱਢੜੀ ਨੂੰ ਘਰੀਂ ਲਿਆਇਆ ਜੇ
ਘਰ ਆਪਣੇ ਨੱਢੜੀ ਹੀਰ ਵਾੜੋ ਤਾਈਆਂ ਚਾਚੀਆਂ ਕੋਲ ਬਹਾਇਆ ਜੇ
ਆਖੋ ਰਾਂਝੇ ਨੂੰ ਜੰਞ ਬਣਾ ਲਿਆਵੇ ਨੱਢੀ ਹੀਰ ਨੂੰ ਡੋਲੜੀ ਪਾਇਆ ਜੇ
ਜੋ ਕੁਝ ਹੈਣ ਨਸੀਬ ਸੋ ਦਾਜ ਦੀਜੇ ਸਾਥੋਂ ਤੁਸੀਂ ਭੀ ਚਾ ਲਜਾਇਆ ਜੇ
ਓਧਰ ਹੀਰ ਤੇ ਰਾਂਝੇ ਨੂੰ ਲੈ ਚੱਲੇ ਇਧਰ ਖੇੜਿਆਂ ਦਾ ਨਾਈ ਆਇਆ ਜੇ
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ ਕੋਈ ਖੈਰ ਦਾ ਪੱਜ ਬਣਾਇਆ ਜੇ
ਹੀਰ ਵਿਆਹ ਦਿਤੀ ਮੋਏ ਗਏ ਸਾਥੋਂ ਮੂੰਹ ਧੀ ਦਾ ਨਾ ਵਿਖਾਇਆ ਜੇ
ਮੋਏ ਤੁਸੀਂ ਤੇ ਓਹ ਕਿਸੇ ਖੂੱਹ ਡੁੱਬੀ ਕਹਿਆ ਦੇਸ ਨੇ ਪੁਛਣਾ ਲਾਇਆ ਜੇ
ਓੜਕ ਤੁਸਾਂ ਤੇ ਓਹ ਉਮੈਦ ਆਹੀ ਡੰਡਾ ਸੁਥਰਿਆਂ ਵਾਂਗ ਵਜਾਇਆ ਜੇ
ਜਾਤੋਂ ਮੁੱਢ ਕਦੀਮ ਦੇ ਤੁਸੀ ਹੀਣੇ ਬੈਠ ਧੂੰਏਂ ਦੀ ਸੁਆਹ ਉਡਾਇਆ ਜੇ
ਮਾਲ ਲੁੱਟ ਕੇ ਲਸ਼ਕਰਾਂ ਵੰਡ ਲਏ ਐਵੇਂ ਡੱਗਾ ਕਿਉਂ ਢੋਲ ਤੇ ਲਾਇਆ ਜੇ
ਸਾਡੀ ਧੀ ਨੂੰ ਤੁਸਾਂ ਮੁਕਾ ਸੁੱਟਿਆ ਬਦਲੇ ਓਸਦੇ ਸਾਕ ਦਿਵਾਇਆ ਜੇ
ਸਫ਼ਾਂ ਹੋਣ ਇੱਕਠੀਆਂ ਰੋਜ਼ ਮਹਿਸ਼ਰ ਹੱਥੋ ਹੱਥ ਬਦਲਾ ਤੁਸੀਂ ਪਾਇਆ ਜੇ

(੩੨੯)

ਤਾਨ੍ਹੇ ਮਾਰਦੇ ਨਾਈ ਨੂੰ ਮੋੜ ਘਲਿਆ ਮੁੜਕੇ ਫੇਰ ਨਾ ਅਸਾਂ ਤੇ ਆਇਆ ਜੇ
ਭਾਈ ਰਾਂਝੇ ਤੇ ਹੀਰ ਨੂੰ ਘਰੀ ਲਿਆਏ ਨਾਲ ਗੌਰ ਦੇ ਪਲੰਘ ਵਿਛਾਇਆ ਜੇ
ਵਾਰਸਸ਼ਾਹ ਦੀਆਂ ਖ਼ਿਦਮਤਾਂ ਕਰਨ ਸਭੇ ਸਾਰਾ ਕੋੜਮਾ ਖੁਸ਼ੀ ਕਰਾਇਆ ਜੇ

ਹੀਰ ਅਤੇ ਰਾਂਝੇ ਨੂੰ ਘਰ ਲੈ ਆਉਣਾ

ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ ਨਾਲ ਰਾਂਝਣਾ ਘਰੀਂ ਮੰਗਾਇਓ ਨੇ
ਲਾਹ ਮੁੰਦਰਾਂ ਜੱਟਾਂ ਮੁੰਨਾ ਸੁੱਟੀਆਂ ਸਿਰ ਸੋਹਣੀ ਪੱਗ ਬੰਨ੍ਹਾਇਓ ਨੇ
ਜਾਮਾ ਰੇਸ਼ਮੀ ਗੱਲ ਵਿੱਚ ਪਾਇਕੇ ਤੇ ਉਹਦੀ ਆਦਮੀ ਸ਼ਕਲ ਬਣਾਇਓ ਨੇ
ਯਾਕੂਬ ਦੇ ਪਿਆਰੜੇ ਪੁੱਤ ਵਾਂਗੂੰ ਕੱਢ ਖੂਹ ਥੀਂ ਤਖ਼ਤ ਬਹਾਇਓ ਨੇ
ਮੱਖਣ ਘੱਤ ਉੱਤੇ ਦੁੱਧ ਖੰਡ ਚਾਵਲ ਅੱਗੇ ਰੱਖ ਕੇ ਪਲੰਘ ਵਿਛਾਇਓ ਨੇ
ਖਾਣਾ ਰੱਖ ਅਗੇ ਬਹੁਤ ਨਾਲ ਖੁਸ਼ੀ ਉੱਤੇ ਫਰਸ਼ ਦੇ ਬੈਠ ਖੁਵਾਇਓ ਨੇ
ਭਾਈ ਚਾਰੇ ਨੂੰ ਮੇਲ ਬਹਾਇਓ ਨੇ ਸਭੇ ਹਾਲ ਅਹਿਵਾਲ ਸੁਣਾਇਓ ਨੇ
ਦੇਕੇ ਵਾਅਦੇ ਕੂੜ ਤੇ ਮਕਰ ਵਾਲੇ ਰਾਂਝੇ ਯਾਰ ਦਾ ਮੰਨ ਮਨਾਇਓ ਨੇ
ਜਾਹ ਭਾਈਆਂ ਦੀ ਜੰਞ ਜੋੜ ਲਿਆਵੀਂ ਅੰਦਰ ਵਾੜਕੇ ਬਹੁ ਸਮਝਾਇਓ ਨੇ
ਨਾਲ ਦੇਇ ਲਾਗੀ ਖੁਸ਼ੀ ਹੋ ਸਭਨਾਂ ਤਰਫ ਘਰਾਂ ਦੀ ਚਾ ਪਹੁੰਚਾਇਓ ਨੇ
ਵਜਹ ਨਾਲ ਜਵਾਬ ਦੇ ਮੋੜ ਛੱਡਿਆ ਨਾਲ ਹੱਥ ਇਕ ਖੱਤ ਫੜਾਇਓ ਨੇ
ਸਾਥੀ ਆਉਣਾ ਜਾਉਣਾ ਛੱਡ ਦੇਣਾ ਵਿੱਚ ਖਤ ਦੇ ਇਹ ਲਿਖਾਇਓ ਨੇ
ਬਦਨੀਤ ਤੇ ਆਣ ਤਿਆਰ ਹੋਏ ਮਾਰਨ ਧੀ ਦਾ ਮਤਾ ਪਕਾਇਓ ਨੇ
ਕੈਦੋ ਰਾਤ ਦਿਨ ਵਿੱਚ ਸਲਾਹ ਰਹਿੰਦਾ ਵੇਖੋ ਕੇਡ ਮਖੌਲ ਬਣਾਇਓ ਨੇ
ਹੱਥੀਂ ਆਪਣੀ ਅੱਗ ਖਰੀਦ ਕੇ ਤੇ ਪੈਰਾਂ ਹੇਠ ਅੰਗਿਆਰ ਖਿੰਡਾਇਓ ਨੇ
ਗਰਦਨ ਆਪਣੀ ਖ਼ੂਨ ਲਿਖਾਇਕੇ ਤੇ ਮੱਥੇ ਦਾਗ਼ ਸਿਆਹੀ ਦਾ ਲਾਇਓ ਨੇ
ਝੂਠੇ ਸੱਚੇ ਉਲਾਂਭੜੇ ਦੇ ਕੇ ਤੇ ਨਾਈ ਖੇੜਿਆਂ ਤਰਫ ਭਜਾਇਓ ਨੇ
ਵਾਰਸਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ ਵੇਖੋ ਨਵਾਂ ਪਖੰਡ ਜਗਾਇਓ ਨੇ

ਰਾਂਝੇ ਨੇ ਆਪਣੇ ਘਰ ਆਕੇ ਜੰਵ ਤਿਆਰ ਕਰਨੀ

ਰਾਂਝੇ ਜਾਇਕੇ ਘਰੀਂ ਅਰਾਮ ਕੀਤਾ ਗੰਢ ਫੇਰੀਆ ਸੂ ਵਿੱਚ ਭਾਈਆਂ ਦੇ
ਸਾਰਾ ਕੋੜਮਾਂ ਆਇਕੇ ਗਿਰਦ ਹੋਇਆ ਬੈਠਾ ਪੰਚ ਹੋ ਵਿੱਚ ਭਰਜਾਈਆਂ ਦੇ
ਚਲੋ ਭਾਈਓ ਵਿਆਹਕੇ ਹੀਰ ਲਿਆਈਏ ਸਿਆਲ ਲਈ ਹੁਨਾਲ ਦੁਆਈਆਂ ਦੇ
ਜੰਞ ਜੋੜਕੇ ਰਾਂਝੇ ਨੇ ਤਿਆਰ ਕੀਤੀ ਟਮਕ ਚਾ ਬੱਧੇ ਮਗਰ ਨਾਈਆਂ ਦੇ
ਵਾਜੇ ਦਖਣੀ ਨਗਰਾਂ ਦੇ ਨਾਲ ਵੱਜਣ ਲੱਖ ਸੰਖ ਛੁੱਟਣ ਸ਼ਰਨਾਈਆਂ ਦੇ

(੩੩੦)

ਉਨ੍ਹਾਂ ਵਿਆਹ ਦਾ ਚਾ ਸਮਾਨ ਕੀਤਾ ਕੱਠ ਸੁਤਰੀਆਂ ਤੇ ਕਰਨਾਈਆਂ ਦੇ
ਭਾਬੀਆਂ ਰਾਂਝੇ ਦੀਆਂ ਗੌਂਦੀਆਂ ਨਾਲ ਖੁਸ਼ੀ ਗਾਵਣ ਮਤ੍ਰਬਾਂ ਨਾਲ ਅਦਾਈਆਂ ਦੇ
ਵਾਰਸਸ਼ਾਹ ਵਿਸਾਹ ਕੀ ਜ਼ਿੰਦਗੀ ਦਾ ਬੰਦਾ ਬੱਕਰਾ ਵੱਸ ਕਸਾਈਆਂ ਦੇ

ਸਲਾਹ ਕਰਨੀ ਸਿਆਲਾਂ ਨੇ ਹੀਰ ਦੇ ਮਾਰਨ ਦੀ ਅਤੇ ਕਿਤੋਂ ਰਾਂਝੇ ਨੇ ਸੁਣਨਾ

ਕਿਸੇ ਹੀਰ ਨੂੰ ਕੰਨ ਵਿੱਚ ਜਾ ਕਿਹਾ ਮਾਪੇ ਬੰਨ੍ਹ ਦੇਸਨ ਫੇਰ ਖੇੜਿਆਂ ਨੂੰ
ਗੁਝਾ ਆਦਮੀ ਘੱਲਿਆ ਖੇੜਿਆਂ ਤੇ ਮੁੜ ਫੜਨ ਉਹ ਆਪਣੇ ਫੇੜਿਆਂ ਨੂੰ
ਕੈਦੋ ਕਹਿਆ ਲੱਗੀ ਬੱਦਦੁਆ ਮੇਰੀ ਸੱਭੋ ਸੁਣੋਗੇ ਨਿੱਤ ਕਹੇੜਿਆਂ ਨੂੰ
ਇਥੇ ਆਉਣ ਖੇੜੇ ਵੱਡੇ ਪੌਣ ਝੇੜੇ ਅੱਜ ਵੇਖੋਗੇ ਇਹਨਾਂ ਬਖੇੜਿਆਂ ਨੂੰ
ਹੀਰੇ ਵੇਖ ਵਕੀਲਾਂ ਨੇ ਆਉਣਾਈਂ ਛੱਡ ਦੇਹ ਹੁਣ ਕੂੜਿਆਂ ਝੇੜਿਆਂ ਨੂੰ
ਵਾਰਸਸ਼ਾਹ ਜੇ ਫ਼ਜ਼ਲ ਦੀ ਵਾਉ ਝੁੱਲੀ ਬੰਨੇ ਰੱਬ ਲਾਸੀ ਰੁੜ੍ਹਦੇ ਬੇੜਿਆਂ ਨੂੰ

ਕਲਾਮ ਕੈਦੋ

ਕੈਦੋ ਆਖਿਆ ਇਹ ਨਾ ਕਦੀ ਸੁਣਿਆ ਅੱਗੇ ਕਿਸੇ ਨਾ ਵਿਚ ਸੰਸਾਰ ਦੇ ਜੀ
ਕਦੀ ਆਦ ਜੁਗਾਦ ਨਾ ਮੂਲ ਹੋਈ ਸਚੇ ਸਿਆਲ ਇੱਹ ਕੌਲ ਕਰਾਰ ਦੇ ਜੀ
ਇਕਦਰ ਕਰਨ ਨਿਕਾਹ ਵਿਆਹ ਦੇਵਣ ਫੇਰ ਦੁਜੇ ਥਾਂ ਸਾਕ ਵਿਚਾਰ ਦੇ ਜੀ
ਆਖਣ ਰਾਂਝਿਆ ਜਾਹ ਤੂੰ ਜੰਞ ਲਿਆਵੀਂ ਹੁਣ ਇਹ ਫਸਾਦ ਖੁਆਰ ਦੇ ਜੀ
ਸਭੇ ਕੈਦੋ ਨੂੰ ਆਖਦੇ ਤੂੰ ਸੱਚਾ ਓੜਕ ਮਲਕੀ ਚੂਚਕ ਦੋਵੇਂ ਹਾਰ ਦੇ ਜੀ
ਕੋਈ ਜਾਏ ਨਾ ਪੇਸ਼ ਤਦਬੀਰ ਸਾਡੀ ਅਗੇ ਕੈਦੋ ਦੇ ਸੱਭ ਪੁਕਾਰ ਦੇ ਜੀ
ਸਾਡੀ ਤੇਰੀ ਆਹੀ ਪੱਤ ਇੱਕ ਭਾਈ ਸਾਥੋਂ ਹੋਏ ਨੀ ਕੰਮ ਵਿਗਾੜ ਦੇ ਜੀ
ਵਾਰਸਸ਼ਾਹ ਕੈਦੋ ਬਹੁਤ ਖੁਸ਼ੀ ਹੋਇਆ ਕਰੇ ਮਕਰ ਫ਼ਰੇਬ ਹੰਜਾਰ ਦੇ ਜੀ

ਤਥਾ

ਕੈਦੋ ਜਾਇਕੇ ਹੀਰ ਦੇ ਕੋਲ ਬੈਠਾ ਬੱਚਾ ਸਬਰ ਕਰ ਬਾਤ ਕਰਾਰ ਦੀ ਏ
ਚਾਚਾ ਸਬਰ ਕਿਹਾ ਮੈਨੂੰ ਆਖਣਾ ਈਂ ਹੀਰ ਜੀਉ ਵਿੱਚ ਖ਼ੌਫ ਵਿਚਾਰ ਦੀ ਏ
ਕੈਦੋ ਆਖਿਆ ਰਾਂਝੇ ਨੂੰ ਮਾਰ ਸੁੱਟਿਆ ਮੌਤ ਚਮਕ ਦੀ ਧਾਰ ਤਲਵਾਰ ਦੀ ਏ
ਵਾਰਸਸ਼ਾਹ ਕੈਦੋ ਜਦੋਂ ਗੱਲ ਕੀਤੀ ਹੀਰ ਸੁਣ ਆਹ ਕਹਿਰ ਦੀ ਮਾਰਦੀ ਏ

ਤਥਾ

ਸਾਥੇ ਖੇੜਿਆਂ ਦਾ ਨਾਈ ਆਇਆ ਜੇ ਉਹ ਤਾਂ ਕਹਿਰ ਦੇ ਖ਼ੂਨ ਗੁਜ਼ਾਰਦੇ ਨੀ
ਸਾਨੂੰ ਆਖਦੇ ਨੀ ਅਸੀਂ ਕਦੋਂ ਆਈਏ ਬਾਤ ਪੁੱਛਦੇ ਕੌਲ ਇਕਰਾਰ ਦੇ ਨੀ
ਆ ਪੁੱਛਣ ਮੁਕਲਾਵੇ ਦੀ ਬਾਤ ਸਾਨੂੰ ਲਾਗੀ ਆਣ ਇੱਕੋ ਗੱਲ ਤਾੜਦੇ ਨੀ
ਵਾਰਸਸ਼ਾਹ ਮੁਕਲਾਵੜਾ ਲੈਣ ਆਵਣ ਏਥੇ ਨਵਾਂ ਪਸਾਰ ਪਸਾਰ ਦੇ ਨੀ

(੩੩੧)

ਸਿਆਲਾਂ ਨੇ ਸਲਾਹ ਕਰਕੇ ਹੀਰ ਨੂੰ ਜ਼ਹਿਰ ਦੇਣੀ

ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ ਭੱਲੇ ਆਦਮੀ ਗੈਰਤਾਂ ਪਾਲ ਦੇ ਨੀ
ਯਾਰੋ ਗੱਲ ਮਸ਼ਹੂਰ ਜਹਾਨ ਉੱਤੇ ਸਾਨੂੰ ਮਿਹਣੇ ਹੀਰ ਸਿਆਲ ਦੇ ਨੀ
ਪੱਟ ਛੱਡੀਏ ਇਹ ਕਾਲਖ ਪੱਟਿਆਂ ਦੀ ਬੁਰੇ ਐਬ ਤੇ ਮਿਹਣੇ ਗਾਲ ਦੇ ਨੀ
ਪੱਤ ਰਹੇਗੀ ਨਾ ਜੇਕਰ ਤੋਰ ਦਈਏ ਨੱਢੀ ਨਾਲ ਮੁੰਡੇ ਮਹੀਂਵਾਲ ਦੇ ਨੀ
ਜੀਦ੍ਹਾ ਖਾਂਵਦੇ ਉਸੀ ਦਾ ਬੁਰਾ ਮੰਗਣ ਦਗ਼ਾ ਕਰਨ ਹੋਕੇ ਮਹਿਰਮ ਹਾਲ ਦੇ ਨੀ
ਕਬਰ ਵਿੱਚ ਦਯੂਸ ਖੰਜੀਰ ਹੋਸਨ ਜਿਹੜੇ ਲਾਡ ਕਰਦੇ ਧੰਨ ਮਾਲ ਦੇ ਨੀ
ਬਰਕਤ ਜੱਗ ਦੀ ਅਤੇ ਅਮਾਨ ਭੰਨਣ ਪਾਸ ਗੈਬਤੀ ਜਵਾਂ ਨੂੰ ਗਾਲ ਦੇ ਨੀ
ਨਾਲ ਸੱਜਣਾਂ ਲੜਨ ਤੇ ਵੈਰ ਘੱਤਨ ਖੋਟੇ ਨੀਤ ਦੇ ਠੱਗ ਕਮਾਲ ਦੇ ਨੀ
ਔਰਤ ਆਪ ਕੋਈ ਜੇਕਰ ਗ਼ੈਰ ਵੇਖਣ ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਨੀ
ਮੂੰਹ ਤਿਨ੍ਹਾਂ ਦਾ ਵੇਖਣਾ ਜੋਕ ਵਾਂਗੂੰ ਕਤਲ ਕਰੋ ਰਫ਼ੀਕਣਾਂ ਨਾਲ ਦੇ ਨੀ
ਸਯਦ ਸ਼ੇਖ ਨੂੰ ਪੀਰ ਨਾ ਮੂਲ ਜਾਣੇ ਅਮਲ ਕਰੇ ਜੋ ਉਹ ਚੰਡਾਲ ਦੇ ਨੀ
ਹੋਵੇ ਚੂ੍ੜ੍ਹਾ ਤੁਰਕ ਹਰਾਮ ਮੁਸਲਮ ਮੁਸਲਮਾਨ ਸਭ ਓਸ ਦੇ ਨਾਲ ਦੇ ਨੀ
ਦੌਲਤ ਮੰਦ ਦਯੂਸ ਦੀ ਤੁਰਕ ਸੁਹਬਤ ਮਗਰ ਲੱਗੀਏ ਨੇਕ ਕੰਗਾਲ ਦੇ ਨੀ
ਕਦੀ ਕਚਕਰਾ ਲਾਲ ਨਾ ਹੋ ਜਾਂਦਾ ਜੇ ਪਰੋ ਦੇਈਏ ਨਾਲ ਲਾਲ ਦੇ ਨੀ
ਜਹਿਰ ਦੇ ਕੇ ਮਾਰੀਏ ਹੀਰ ਤਾਈਂ ਗੁਨਾਹਗਾਰ ਹੋ ਜੁੱਲ ਜਲਾਲ ਦੇ ਨੀ
ਰਹਿੰਦੀ ਹੀਰ ਬੀਮਾਰ ਲਚਾਰ ਅੱਗੇ ਸੂਰਤ ਓਸ ਦੀ ਵਾਂਗ ਮਲਾਲ ਦੇ ਨੀ
ਕੈਦੋ ਆਖਦਾ ਰਾਂਝੇ ਨੂੰ ਮਾਰ ਸੁੱਟਿਆ ਗੁਜ਼ਰ ਗਈ ਵਿੱਚ ਏਸ ਖਿਆਲ ਦੇ ਨੀ
ਮਗਰੋਂ ਜ਼ਹਿਰ ਦਿਤੀ ਘੋਲ ਵਿੱਚ ਸ਼ਰਬਤ ਪੱਤ ਆਪਣੀ ਆਪ ਓਹ ਗਾਲ ਦੇ ਨੀ
ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ ਇਹ ਪੇਖਣੇ ਜੁੱਲ ਜਲਾਲ ਦੇ ਨੀ
ਬੱਦ ਅਮਲੀਆਂ ਜਿਹੜੀਆਂ ਕਰੇਂ ਚੋਰੀ ਮਹਿਰਮ ਸੱਭ ਤੇਰੇ ਵਾਲ ਵਾਲ ਦੇ ਨੀ
ਪੜ੍ਹਕੇ ਇਲਮ ਤੇ ਅਮਲ ਨਾ ਕਰਨ ਜੇੜ੍ਹੇ ਓਹ ਸ਼ੈਤਾਨ ਮਰਦੂਦ ਦੇ ਨਾਲ ਦੇ ਨੀ
ਸ਼ਰਹ ਵਿੱਚ ਬਦ ਮਾਰਨੇ ਆਂਵਦੇ ਨੀ ਏਸ ਗੱਲ ਨੂੰ ਮਰਦ ਸੰਭਾਲ ਦੇ ਨੀ
ਤਰਕ ਸੂਮ ਸਲਵਾਤ ਦਰਪੇਸ਼ ਰਖਣ ਦੁਨੀਆਂ ਵਾਸਤੇ ਮਿਹਨਤਾਂ ਜਾਲ ਦੇ ਨੀ
ਇੱਕ ਨਮਾਜ਼ ਨਾ ਛੁੱਟੀ ਪੈਗੰਬਰਾਂ ਤੋਂ ਤਾਰਕ ਮਾਰਦੇ ਦੱਮ ਕਮਾਲ ਦੇ ਨੀ
ਦੇਖੋ ਅਕਲ ਸ਼ਊਰ ਜੇ ਮਾਰਿਆ ਨੇ ਪਏ ਹੋਰਨਾਂ ਨੂੰ ਕੋਲੋਂ ਗਾਲ ਦੇ ਨੀ
ਪੀਰ ਫੰਦ ਫਰੇਬ ਦਾ ਪਹਿਨ ਜਾਮਾਂ ਦਿਲੋਂ ਖੁਸ਼ੀ ਮੁਰੀਦ ਮਲਾਲ ਦੇ ਨੀ
ਭਾਵੇਂ ਟੱਬਰ ਮੁਰੀਦ ਦਾ ਮਰੇ ਭੁੱਖਾ ਪੀਰ ਆਪਣੇ ਨਫ਼ਰ ਨੂੰ ਪਾਲ ਦੇ ਨੀ

(੩੩੨)

ਫਰਜ ਸੁੰਨਤਾਂ ਵਾਜਬਾਂ ਤਰਕ ਕਰਕੇ ਹੱਥ ਜੋੜਦੇ ਪੀਰ ਦੀ ਫ਼ਾਲ ਦੇ ਨੀ
ਇਹ ਸ਼ੈਤਾਨ ਸ਼ਤੂੰਗੜੇ ਵੱਡੇ ਜ਼ਾਲਮ ਲੀੜੇ ਲਾਹੁੰਦੇ ਨੰਗ ਕੰਗਾਲ ਦੇ ਨੀ
ਸਗੋਂ ਪੀਰ ਦੇ ਨਾਮ ਨੂੰ ਲਾਜ ਲਾਈਏ ਉਹ ਰੱਬ ਦਰਗਾਹ ਜਲਾਲ ਦੇ ਨੀ
ਰੰਨਾਂ ਵੇਖ ਮੁਸ਼ਟੰਡਿਆਂ ਹੋਣ ਰਾਜ਼ੀ ਜਦੋਂ ਸਾਈਂ ਹੋਰੀਂ ਡੀਲ ਡਾਲ ਦੇ ਨੀ
ਮਗਰ ਸੇਲ੍ਹੀਆਂ ਟੋਪੀਆਂ ਪਹਿਨ ਬਾਣਾ ਪਗੜ ਉਸਤ੍ਰਾ ਮੁੰਨ ਮੁਨਵਾਲ ਦੇ ਨੀ
ਰੰਨਾਂ ਗਸ਼ਤੀਆਂ ਗੁੰਡੀਆਂ ਗਿਰਦ ਬੈਠਣ ਫ਼ਕਰ ਅੱਡ ਦੇ ਮੁੱਖ ਵਸਾਲ ਦੇ ਨੀ
ਖਾਨਦਾਨ ਇਸ਼ਰਾਫ ਸੱਭ ਗੁੰਮ ਗਏ ਮਾਲਕਜ਼ਾਤ ਕਮਜ਼ਾਤ ਸੱਭ ਕਾਲ ਦੇ ਨੀ
ਇਸ਼ਰਾਫਾਂ ਦੇ ਪੁਤ੍ਰ ਬਣ ਗਏ ਕੰਜਰ ਹੋਏ ਦੌਰ ਜਾਂ ਵਕਤ ਜ਼ਾਵਾਲ ਦੇ ਨੀ
ਨਹਨ ਕੋਈ ਜ਼ਕਾਤ ਫ਼ਨਾਹ ਵਧਿਆ ਇਹ ਨਿਸ਼ਾਨ ਸਭ ਕਹਿਤ ਵਬਾਲ ਦੇ ਨੀ
ਕਾਂ ਬਾਗ ਦੇ ਵਿੱਚ ਕਲੋਲ ਕਰਦੇ ਤਿਤਰ ਮੋਰ ਚਕੋਰ ਭੁਖ ਜਾਲ ਦੇ ਨੀ
ਸਾਨੂੰ ਜੰਨਤੀ ਸਾਥ ਰਵਾਲਣਾਂ ਨਾ ਅਸਾਂ ਆਸਰਾ ਫ਼ਜ਼ਲ ਕਮਾਲ ਦੇ ਨੀ
ਐਵੇਂ ਭੇਸ ਫ਼ਕੀਰ ਦਾ ਪਹਿਨ ਲੈਂਦੇ ਵਾਕਫ ਹੋਣ ਨਾ ਹਾਲ ਤੇ ਕਾਲ ਦੇ ਨੀ
ਜੇੜ੍ਹੇ ਦੋਜ਼ਖਾਂ ਨੂੰ ਬੰਨ੍ਹ ਟੋਰਨੀਗੇ ਵਾਰਸਸ਼ਾਹ ਫਕੀਰ ਦੇ ਨਾਲ ਦੇ ਨੀ

ਕਲਾਮ ਸ਼ਾਇਰ

ਨੱਢੀ ਹੀਰ ਨੂੰ ਹੁਕਮ ਦਾ ਤਾਪ ਚੜ੍ਹਿਆ ਪਈ ਰਾਂਝਣਾ ਯਾਰ ਪੁਕਾਰ ਦੀ ਸੀ
ਝੱਬ ਸੱਦ ਲਿਆਓ ਰਾਂਝਾ ਮਿਲੇ ਮੈਨੂੰ ਆਹ ਇਸ਼ਕ ਦੇ ਸੋਜ਼ ਦੀ ਮਾਰਦੀ ਸੀ
ਕੈਦੋ ਆਖਿਆ ਰਾਂਝੇ ਨੂੰ ਮਾਰ ਸੁੱਟਿਆ ਪਈ ਚਮਕਦੀ ਧਾਰ ਤਲਵਾਰ ਦੀ ਸੀ
ਜੇਤਾਂ ਚੁਪ ਕਰੇਂ ਗੱਲ ਹੋਗ ਚੰਗੀ ਨਹੀਂ ਤੇ ਅਲਖ ਲਾਹਾਂ ਤੇਰੇ ਖੁਆਰ ਦੀ ਸੀ
ਜਾਣ ਗਈ ਹੱਵਾ ਹੋ ਗਲ ਸੁਣਕੇ ਰਾਂਝਾ ਮਰਨ ਦੇ ਵਕਤ ਚਿਤਾਰ ਦੀ ਸੀ
ਵਾਰਸਸ਼ਾਹ ਨੂੰ ਸਿੱਕ ਦੀਦਾਰ ਦੀ ਸੀ ਜੇਹੀ ਹੀਰ ਨੂੰ ਭੜਕਨਾ ਯਾਰ ਦੀ ਸੀ

ਹੀਰ ਦਾ ਫੌਤ ਹੋ ਜਾਣਾ

ਹੀਰ ਜਾਨ ਬਹੱਕ ਤਸਲੀਮ ਹੋਈ ਉਨ੍ਹਾਂ ਦਫ਼ਨ ਕਰ ਖੱਤ ਲਿਖਾਇਆ ਈ
ਵਕਤ ਮੌਤ ਦਾ ਮੰਨਿਆ ਅੰਬੀਆਂ ਨੇ ਉੱਥੇ ਕਿਸੇ ਨਾ ਸੁਖ਼ਨ ਦੁਹਰਾਇਆ ਈ
ਵਲੀ ਗੌਸ ਤੇ ਕੁਤਬ ਸੱਬ ਖਤਮ ਹੋਏ ਮੌਤ ਸੱਚ ਹੈ ਰੱਬ ਫ਼ਰਮਾਇਆ ਈ
ਕੁਲੋ ਸ਼ੈਇਨ ਖਾਲਿਕੁਨ ਇਲਾਵਜਾਹੂ ਹੁਕਮ ਵਿੱਚ ਕੁਰਾਨ ਦੇ ਆਇਆ ਈ
ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ ਹੁਕਮ ਇਨ੍ਹਾਂ ਕਾਮਈਤੁਨ ਆਇਆ ਈ
ਅਸਾਂ ਹੋਰ ਉਮੈਦ ਸੀ ਹੋਰ ਹੋਈ ਖ਼ਾਲੀ ਜਾ ਉਮੈਦ ਫੁਰਮਾਇਆ ਈ
ਰਜਾ ਟਲੇ ਕਤਈ ਨਾ ਕਦੀ ਹਰਗਿਜ਼ ਲਿੱਖ ਆਦਮੀ ਤੁਰਤ ਭਿਜਵਾਇਆ ਈ

(੩੩੩)

ਕਾਸਦ ਦੌੜਿਆ ਝੰਗ ਸਿਆਲ ਤੋਂ ਜੀ ਤੁਰਤ ਤਖਤ ਹਜ਼ਾਰੇ ਵਿਚ ਆਇਆ ਈ
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ ਖੱਤ ਰੋਇਕੇ ਹੱਥ ਫੜਾਇਆ ਈ
ਰਾਂਝੇ ਪੁੱਛਿਆ ਖਬਰ ਕੀ ਲਿਆਇਆ ਏਂ ਮੂੰਹ ਕਾਸਨੂੰ ਬੁਰਾ ਬਣਾਇਆ ਈ
ਮੇਰੇ ਮਾਲ ਨੂੰ ਖੈਰ ਹੈ ਕਾਸਦਾ ਓਏ ਆਖ ਕਾਸਨੂੰ ਡੁਸਕਣਾ ਲਾਇਆ ਈ
ਕਾਸਦ ਮੁੱਖ ਤੋਂ ਉੱਠ ਕੇ ਆਹ ਮਾਰੀ ਅਗੋਂ ਇਹ ਜਵਾਬ ਸੁਣਾਇਆ ਈ
ਤੇਰੇ ਮਾਲ ਨੂੰ ਧਾੜਵੀ ਓਹ ਪਿਆ ਜਿਸ ਤੋਂ ਕਦੀ ਨਾ ਕਿਸੇ ਛੁਡਾਇਆ ਈ
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਈ
ਗੁੱਸਲ ਕਫ਼ਨ ਦੇਕੇ ਕਲ੍ਹ ਹੀਰ ਤਾਈਂ ਵਿਚ ਕਬਰ ਦੇ ਚਾ ਦਫ਼ਨਾਇਆ ਈ
ਕੁੱਲ ਮਹਿਰ ਬੈਠੇ ਉਹਦੀ ਫਾਤਿਆ ਤੇ ਮੈਨੂੰ ਏਧਰ ਤੁਰਤ ਦੌੜਾਇਆ ਈ
ਲਿਖਿਆ ਮਾਲਕਾਂ ਦਾ ਤੇਰੇ ਹੱਥ ਦਿੱਤਾ ਬੰਦਾ ਅਦਬ ਬਜਾ ਲਿਆਇਆ ਈ
ਹੁਣ ਮਾਯੂਸ ਹੋਯੋਂ ਤਖਤ ਜ਼ਿੰਦਗੀ ਤੋਂ ਤੈਨੂੰ ਹੁਕਮ ਤਬਦੀਲ ਦਾ ਆਇਆ ਈ
ਦੁਨੀਆਂ ਖੇਡ ਹੈ ਖੂਹ ਕਿਆਰਿਆਂ ਦੇ ਓੜਕ ਖਾਕ ਦਰਖਾਕ ਸਮਾਇਆ ਈ

ਕਲਾਮ ਸ਼ਾਇਰ

ਕਈ ਬੋਲ ਗਏ ਸ਼ਾਖ ਉਮਰ ਦੀ ਤੇ ਐਥੇ ਆਲ੍ਹਣਾ ਕਿਸੇ ਨਾ ਪਾਇਆ ਈ
ਕਈ ਹੁਕਮ ਤੇ ਜ਼ੁਲਮ ਕਮਾ ਚਲੇ ਨਾਲ ਕਿਸੇ ਨਾ ਸਾਥ ਨਿਭਾਇਆ ਈ
ਵਡੀ ਉਮਰ ਤੇ ਬਹੁਤ ਉਲਾਦ ਵਾਲਾ ਜਿਸ ਨੂਹ ਤੂਫਾਨ ਡੁਬਾਇਆ ਈ
ਜਿਹੜਾ ਦੀਨ ਤੇ ਦੁਨੀ ਦਾ ਬਾਦਸ਼ਾਹ ਸੀ ਉਹ ਭੀ ਖਾਕ ਦੇ ਵਿੱਚ ਸਮਾਇਆ ਈ
ਸੁਖਨ ਯਾਦਗਾਰੀ ਰਹੀ ਸ਼ਾਇਰਾਂ ਦੀ ਜਿਨ੍ਹਾਂ ਤਬਹ ਦਾ ਜ਼ੋਰ ਅਜ਼ਮਾਇਆ ਈ
ਐਪਰ ਹੀਰ ਨਾ ਕਿਸੇ ਨੇ ਕਹੀ ਐਸੀ ਸ਼ੇਅਰ ਬਹੁਤ ਮਰਗੂਬ ਬਣਾਇਆ ਈ
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਿਲਾਇਆ ਈ
ਵਾਰਸਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ

ਰਾਂਝੇ ਨੇ ਆਹ ਮਾਰ ਕੇ ਮਰ ਜਾਣਾ

ਦੁਨੀਆਂ ਕੂਚ ਮਕਾਨ ਫ਼ਨਾਹ ਦਾ ਈ ਕਿਉਂ ਬੈਠਾ ਏਂ ਝੌਪੜੀ ਪਾ ਮੀਆਂ
ਤੇਰੇ ਨਾਲ ਦੇ ਬੇਲੀਆ ਲੱਦ ਗਏ ਇਹਨਾਂ ਸਭ ਦਾ ਚਲ ਚਲਾ ਮੀਆਂ
ਰਾਂਝੇ ਵਾਂਗ ਫ਼ਰਿਹਾਦ ਦੇ ਆਹ ਮਾਰੀ ਜਾਨ ਗਈ ਸੂ ਹੋ ਹਵਾ ਮੀਆਂ
ਦੋਵੇਂ ਦਾਰੇ ਫਨਾਹ ਥੀਂ ਗਏ ਸਾਬਤ ਜਾ ਫਿਰੇ ਵਿਚ ਦਾਰ ਬਕਾ ਮੀਆਂ
ਦੋਵੇਂ ਇਸ਼ਕ ਮਿਜ਼ਾਜੀ ਵਿੱਚ ਰਹੇ ਕਾਇਮ ਨਾਲ ਸਿਦਕ ਦੇ ਗਏ ਵਿਹਾ ਮੀਆਂ
ਵਾਰਸਸ਼ਾਹ ਇਸ ਖਵਾਬ ਸਰਾਏਂ ਦੀ ਤੇ ਕਈ ਵਾਜੜੇ ਗਏ ਵਜਾ ਮੀਆਂ

(੩੩੪)

ਕਿਤਾਬ ਖਤਮ ਹੋਣ ਤੇ ਵਾਰਸਸ਼ਾਹ ਦੀ ਕਲਾਮ

ਜ਼ਾਹਿਰ ਫਾਸਕ ਜੱਗ ਨੂੰ ਮੱਤ ਦੇਂਦੇ ਦਾਨਸ਼ਮੰਦ ਦੀ ਮੌਤ ਖਵਾਰ ਹੋਈ
ਹੱਕ ਸੱਚ ਦੀ ਗੱਲ ਨਾ ਕਹੇ ਕੋਈ ਝੂਠ ਬੋਲਣਾ ਰਸਮ ਸੰਸਾਰ ਹੋਈ
ਮਜਲਸ ਲਾਇਕੇ ਕਰਨ ਹਰਾਮ ਏਕਾ ਹੱਥ ਜ਼ਾਲਮਾਂ ਤੇਜ ਕਟਾਰ ਹੋਈ
ਸੂਬੇਦਾਰ ਹਾਕਮ ਨਾ ਸ਼ਾਹ ਕੋਈ ਰਈਯਤ ਮੁਲਕ ਤੇ ਸੱਭ ਉਜਾੜ ਹੋਈ
ਪਿਆ ਮੁਲਕ ਦੇ ਵਿੱਚ ਹੈ ਬੜਾ ਰੌਲਾ ਹਰ ਕਿਸੇ ਦੇ ਹੱਥ ਤਲਵਾਰ ਹੋਈ
ਪੜਦਾ ਸਤਰ ਹਯਾ ਦਾ ਉੱਠ ਗਿਆ ਨੰਗੀ ਹੋਇਕੇ ਖ਼ਲਕ ਬਾਜ਼ਾਰ ਹੋਈ
ਚੋਰ ਚੌਧਰੀ ਯਾਰ ਤੇ ਪਾਕ ਦਾਮਨ ਭੂਤ ਮੰਡਲੀ ਇਕ ਦੋ ਚਾਰ ਹੋਈ
ਤਦੋਂ ਸ਼ੌਕ ਹੋਯਾ ਕਿੱਸਾ ਜੋੜਨੇ ਦਾ ਗੱਲ ਇਸ਼ਕ ਦੀ ਜਦੋਂ ਇਜ਼ਹਾਰ ਹੋਈ
ਸੰਨ ਯਾਰਾਂ ਸੌ ਅਸੀਆ ਨਬੀ ਹਿਜਰੀ ਲੰਮੇ ਦੇਸ ਦੇ ਵਿੱਚ ਤਿਆਰ ਹੋਈ
ਅਠਾਰਾਂ ਸੈ ਤੇ ਬੀਸੀਆ ਸੰਮਤਾਂ ਦਾ ਰਾਜੇ ਬਿਕ੍ਰਮਾਜੀਤ ਦੇ ਸਾਰ ਹੋਈ
ਕੀਤੀ ਨਜ਼ਰ ਹਜ਼ੂਰ ਜਦ ਆਲਮਾਂ ਦੀ ਗਲ ਆਮ ਸਰਕਾਰ ਦਰਬਾਰ ਹੋਈ
ਵਾਰਸ ਜਿਨ੍ਹਾਂ ਨੇ ਆਖਿਆ ਪਾਕ ਕਲਮਾ ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋਈ

ਤਥਾ

ਖਰਲ ਹਾਸਦਾਂ ਮੁਲਕ ਮਸ਼ਹੂਰ ਮੁਲਕਾਂ ਜਿਥੇ ਸ਼ੇਅਰ ਕੀਤਾ ਨਾਲ ਰਾਸਦੇ ਮੈਂ
ਪਰਖ ਸ਼ੇਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ
ਹੋਰ ਸ਼ਾਇਰਾਂ ਚੱਕੀਆਂ ਝੋਤੀਆਂ ਨੀ ਗਲਾ ਪੀਠਾ ਈ ਵਿੱਚ ਖਰਾਸ ਦੇ ਮੈਂ
ਸਮਝ ਲੈਣ ਆਕਲ ਹੋਸ਼ ਗੌਰ ਕਰਕੇ ਭੇਤ ਰਖਿਆ ਵਿੱਚ ਲਬਾਸ ਦੇ ਮੈਂ
ਗੋਸ਼ੇ ਬੈਠਕੇ ਹੀਰ ਕਿਤਾਬ ਲਿੱਖੀ ਯਾਰਾਂ ਵਾਸਤੇ ਨਾਲ ਕਿਆਸ ਦੇ ਮੈਂ
ਪੜ੍ਹਨ ਗਭਰੂ ਦੇਸ ਵਿੱਚ ਖੁਸ਼ੀ ਹੋਕੇ ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ
ਪੁੰਨੀ ਆਸ ਮੁਰਾਦ ਅਹਮਦ ਲਿੱਲਾ ਅਠੇ ਪਹਿਰ ਸਾਂ ਵਿੱਚ ਹਰਾਸ ਦੇ ਮੈਂ
ਵਾਰਸਸ਼ਾਹ ਨਾ ਅਸਲ ਦੀ ਰਾਸ ਮੈਥੇ ਕਰਾਂ ਮਾਨ ਨਿਮਾਨੜਾ ਕਾਸ ਦੇ ਮੈਂ

ਤਥਾ

ਤੇਰੇ ਫ਼ਜ਼ਲ ਦੇ ਬਾਜ ਨਾ ਆਸ ਕਾਈ ਅਦਲ ਹੋਇਆ ਤੇ ਮੁਖ ਲੰਗੂਰ ਦਾ ਏ
ਤੇਰੇ ਖਾਸ ਹਬੀਬ ਦੀ ਮਿਹਰ ਬਾਝੋਂ ਕੁੱਝ ਹਾਲ ਨਹੀਂ ਚਕਨਾ ਚੂਰ ਦਾ ਏ
ਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ
ਜਿਵੇਂ ਮੋਮਨਾਂ ਖੌਫ ਇਮਾਨ ਦਾ ਏ ਅਤੇ ਹਾਦੀਆਂ ਬੈਤ ਮਾਮੂਰ ਦਾ ਏ
ਸੂਬੇਦਾਰ ਨੂੰ ਤਲਬ ਸਪਾਹ ਦਾ ਏ ਅਤੇ ਚਾਕਰਾਂ ਕਾਟ ਕਸੂਰ ਦਾ ਏ
ਸਾਰੇ ਮੁਲਕ ਪੰਜਾਬ ਜ਼ਰਆਬ ਵਿੱਚੋਂ ਮੈਨੂੰ ਬੜਾ ਅਫਸੋਸ ਕਸੂਰ ਦਾ ਏ

(੩੩੫)

ਸਾਨੂੰ ਸ਼ਰਮ ਈਮਾਨ ਦਾ ਖੌਫ ਰਹਿੰਦਾ ਜਿਵੇਂ ਮੂਸਾ ਨੂੰ ਖੌਫ਼ ਕੌਹਤੂਰ ਦਾ ਏ
ਇਨ੍ਹਾਂ ਗਾਜੀਆਂ ਕਰਮ ਬਹਿਸ਼ਤ ਹੋਵੇ ਤੇ ਸ਼ਹੀਦਾਂ ਨੂੰ ਜਿਉਂ ਦਾਹਵਾ ਹੂਰ ਦਾ ਏ
ਐਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ ਜਿਵੇਂ ਢੋਲ ਸੁਹਾਉਂਦਾ ਦੂਰ ਦਾ ਏ
ਇਜ਼ਤ ਆਬਰੂ ਨਾਲ ਤੂੰ ਬਖਸ਼ ਈਮਾਂ ਸਾਨੂੰ ਆਸਰਾ ਰੱਬ ਗਫ਼ੂਰ ਦਾ ਏ
ਵਾਰਸਸ਼ਾਹ ਨਾ ਅਮਲ ਦੀ ਰਾਸ ਮੈਥੇ ਤਕਵਾ ਬਖਸ਼ਿਆ ਆਪ ਹਜ਼ੂਰ ਦਾ ਏ
ਵਾਰਸਸ਼ਾਹ ਵਸਨੀਕ ਜੰਡਿਆਲੇ ਦਾ ਤੇ ਸ਼ਾਗਿਰਦ ਮਖਦੂਮ ਕਸੂਰ ਦਾ ਏ
ਕਿੱਸਾ ਲਿਖ ਕੇ ਜਾ ਉਸਤਾਦ ਅੱਗੇ ਢੋਇਆ ਰਖਿਆ ਨਜ਼ਰ ਮਨਜ਼ੂਰ ਦਾ ਏ
ਸਾਹਿਬ ਹੱਥ ਵਡਿਆਈਆਂ ਸਾਰੀਆਂ ਨੀ ਕੋਈ ਉਜਰ ਨਾ ਏਸ ਮਜੂਰ ਦਾ ਏ
ਸ਼ਕਰ ਗੰਜ ਮਸਊਦ ਦੀ ਨਾਲ ਮੱਦਦ ਖਲਾ ਫੈਜ਼ ਇਹ ਫੈਜ਼ ਗੰਜੂਰ ਦਾ ਏ
ਵਾਰਸਸ਼ਾਹ ਹੋਵੇ ਰੌਸ਼ਨ ਨਾਮ ਤੇਰਾ ਕਰਮ ਹੋਵੇ ਜੇ ਰੱਬ ਸ਼ਕੂਰ ਦਾ ਏ
ਵਾਰਸਸ਼ਾਹ ਦੀ ਆਜਜ਼ੀ ਮੰਨ ਸਾਂਈਆਂ ਦੁਖ ਦਰਦ ਗਵਾ ਰੰਜੂਰ ਦਾ ਏ
ਵਾਰਸਸ਼ਾਹ ਤੈੈਂ ਜੁਮਲਿਆਂ ਮੋਮਨਾਂ ਨੂੰ ਹਿੱਸਾ ਬਖਸ਼ਿਆ ਆਪਣੇ ਨੂਰ ਦਾ ਏ

ਤਥਾ

ਤੇਰੇ ਨਾਮ ਦੇ ਆਸਰੇ ਨਾਲ ਜੀਵਾਂ ਰੱਬਾ ਇਹੋ ਹੈ ਨਿਤ ਸਵਾਲ ਮੇਰਾ
ਟੋਰੀਂ ਨਾਲ ਈਮਾਨ ਸਲਾਮਤੀ ਦੇ ਹੋਵੇ ਖੁਆਰ ਨਾ ਹਾਲ ਅਹਿਵਾਲ ਮੇਰਾ
ਆਪਣੇ ਜ਼ੌਕ ਤੇ ਸ਼ੌਕ ਦਾ ਚਾ ਰੱਖੀਂ ਗਲੋਂ ਗਮਾਂ ਦਾ ਲਾਹ ਜੰਜਾਲ ਮੇਰਾ
ਪੜ੍ਹੇ ਸੁਣੇ ਲਿੱਖੇ ਸੋਈ ਖੁਸ਼ੀ ਥੀਵੇ ਹੋਵੇ ਸੁਖ਼ਨ ਕਬੂਲ ਬੇਤਾਲ ਮੇਰਾ
ਮੇਰਾ ਨਬੀ ਸ਼ਰੀਹ ਨਿਗ੍ਹਾਬਾਨ ਹੋਵੇ ਮਾਜ਼ੀ ਹਾਲ ਤੇ ਜੋ ਇਸਤਕਬਾਲ ਮੇਰਾ
ਵਾਰਸਸ਼ਾਹ ਫਕੀਰ ਦੇ ਐਬ ਕੱਜੀਂ ਤੂੰਹੇੇਂ ਕਾਦਰਾ ਜ਼ੁੱਲ ਜਲਾਲ ਮੇਰਾ

ਕਿਤਾਬ ਦਾ ਖ਼ਤਮ ਹੋਣਾ

ਖ਼ਤਮ ਰੱਬ ਦੇ ਕਰਮ ਦੇ ਨਾਲ ਹੋਈ ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ
ਗਲ ਸੋਹਣੀ ਆਸ਼ਕਾਂ ਸੱਚਿਆਂ ਦੀ ਖੁਸ਼ਬੂ ਗੁਲਾਬ ਗੁਲਜ਼ਾਰ ਦੀ ਸੀ
ਜੇ ਕੋਈ ਸੁਣੇ ਪਰੀਤ ਦੇ ਨਾਲ ਬਹਿਕੇ ਵਿਚੋਂ ਕੂੜ ਦਿਓਂ ਸੱਚ ਨਿਤਾਰ ਦੀ ਸੀ
ਐਸਾ ਸ਼ੇਅਰ ਕੀਤਾ ਪੁੱਰ ਮਗਜ਼ ਮੌਜ਼ੂ ਜਿਹੀ ਮੋਤੀਆਂ ਲੜੀ ਸ਼ਾਹਵਾਰ ਦੀ ਸੀ
ਕੁੱਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ ਰੰਗ ਰੰਗ ਦੀ ਖ਼ੂਬ ਬਹਾਰ ਦੀ ਸੀ
ਤਮਸੀਲ ਦੇ ਨਾਲ ਬਿਆਨ ਕੀਤਾ ਜਿਹੀ ਜ਼ੀਨਤ ਲਾਲ ਦੇ ਹਾਰ ਦੀ ਸੀ
ਜੋ ਕੋਈ ਪੜ੍ਹੇ ਸੋ ਬਹੁਤ ਖੁਰਸ਼ੰਦ ਹੋਵੇ ਵਾਹ ਵਾਹ ਸਭ ਖਲਕ ਪੁਕਾਰ ਦੀ ਸੀ
ਵਾਰਸਸ਼ਾਹ ਨੂੰ ਸਿੱਕ ਦੀਦਾਰ ਦੀ ਸੀ ਜਿਹੀ ਹੀਰ ਨੂੰ ਭਟਕਨਾ ਯਾਰ ਦੀ ਸੀ

ਕਲਾਮ ਸ਼ਾਇਰ

ਵਿੱਚ ਪਾਕ ਜਨਾਬ ਦੇ ਅਰਜ਼ ਮੇਰੀ ਤੂੰਹੋਂ ਰੱਬ ਰਹੀਮ ਖ਼ੁਦਾ ਸਾਈਂ
ਬੰਦਾ ਹਰਫ ਜੇ ਭੁੱਲ ਕੇ ਬੋਲ ਬੈਠਾ ਮੇਰਾ ਬੋਲਿਆ ਬਖਸ਼ ਖ਼ਤਾ ਸਾਈਂ
ਤੇਰੇ ਕੀਤਿਆਂ ਅਦਲ ਨਹੀਂ ਜਾ ਕਾਈ ਨਾਲ ਫਜਲ ਦੇ ਹੋਗ ਬਚਾ ਸਾਈਂ
ਗ਼ੱਮ ਦੀਨ ਤੇ ਦੁਨੀ ਦਾ ਰਹੇ ਨਾਹੀਂ ਮੇਰਾ ਇਹੋ ਸਵਾਲ ਦੁਆ ਸਾਈਂ
ਬਖ਼ਸ਼ ਲਿਖਣੇ ਵਾਲਿਆਂ ਜ਼ੁਮਲਿਆਂ ਨੂੰ ਪੜ੍ਹਨ ਵਾਲਿਆਂ ਕਰੀਂ ਅਤਾ ਸਾਈਂ
ਸੁਣਨ ਵਾਲਿਆਂ ਨੂੰ ਬਹੁਤ ਖੁਸ਼ੀ ਹੋਈ ਰੱਖਣ ਜੌਕ ਤੇ ਸ਼ੌਕ ਦਾ ਚਾ ਸਾਈਂ
ਰੱਖੀਂ ਸ਼ਰਮ ਹਯਾ ਤੂੰ ਜੁਮਲਿਆਂ ਦਾ ਮੀਟੀ ਮੁੱਠ ਹੀ ਦਈਂ ਲੰਘਾ ਸਾਈਂ
ਵਾਰਸਸ਼ਾਹ ਤਮਾਮੀਆਂ ਮੋਮਨਾਂ ਨੂੰ ਦਈਂ ਦੀਨ ਈਮਾਨ ਲੁਕਾ ਸਾਈਂ

ਸਯਦ ਵਾਰਸਸ਼ਾਹ ਵਲੋਂ ਹੀਰ ਦੇ ਕਿੱਸੇ ਦਾ ਖੁਲਾਸਾ

ਹੀਰ ਰੂਹ ਤੇ ਚਾਕ ਕਲਬੂਤ ਜਾਣੋਂ ਬਾਲਨਾਥ ਇਹ ਪੀਰ ਬਣਾਇਆ ਈ
ਪੰਜ ਪੀਰ ਨੇ ਪੰਜ ਹਵਾਸ ਤੇਰੇ ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ
ਕਾਜ਼ੀ ਹੱਕ ਝੰਬੇਲ ਨੇ ਅਮਲ ਤੇਰੇ ਅਯਾਲ ਮੁਨਕਰ ਨਕੀਰ ਠਹਿਰਾਇਆ ਈ
ਕੋਠਾ ਗੈਰ ਦਾ ਤੇ ਅਜਰਾਈਲ ਖੇੜਾ ਜਿਹੜਾ ਲੈਂਦਾ ਈ ਰੂਹ ਨੂੰ ਧਾਇਆ ਈ
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ ਜਿਸ ਨੇ ਵਿੱਚ ਦੀਵਾਨ ਫੜਾਇਆ ਈ
ਸਈਆਂ ਹੀਰ ਦੀਆਂ ਮਨ ਦੀ ਮੌਜ ਆਹੀ ਜਿਨ੍ਹਾਂ ਨਾਲ ਪੈਵੰਦ ਬਣਾਇਆ ਈ
ਮਲਕੀ ਚੂਕਕ ਨੇ ਫਿੱਕਾ ਅਸੂਲ ਦੋਵੇਂ ਜਿਨ੍ਹਾਂ ਹੱਕ ਦਾ ਰਾਹ ਬਤਾਇਆ ਈ
ਜਿਹੜਾ ਬੋਲਦਾ ਨਾਤਕਾ ਵੰਝਲੀ ਦਾ ਜਿੱਸ ਹੋਸ਼ ਦਾ ਰਾਗ ਸੁਣਾਇਆ ਈ
ਜੋਗ ਹੈ ਔਰਤ ਕੰਨ ਪਾੜ ਜਿਸ ਨੇ ਸਭ ਅੰਗ ਭਬੂਤ ਰਮਾਇਆ ਈ
ਸ਼ੈਹਵਤ ਭਾਬੀ ਤੇ ਭੁੱਖ ਰਬੇਲ ਬਾਂਦੀ ਜਿਨ੍ਹਾਂ ਜੱਦ ਤੋਂ ਬਾਹਰ ਕਢਾਇਆ ਈ
ਦੱਖ ਰਾਤ ਮੁਸਾਫਰੀ ਸਖਤ ਜਿਹੜੀ ਜਿੱਸ ਹਿਸਾਬ ਕਿਤਾਬ ਲਿਖਾਇਆ ਈ
ਓਹ ਮਸੀਤ ਹੈ ਮਾਉਂ ਦਾ ਸ਼ਿਕਮ ਬੰਦੇ ਜਿੱਸ ਵਿਚ ਸ਼ੱਬ ਰੋਜ਼ ਲੰਘਾਇਆ ਈ
ਭਾਈ ਭਾਬੀਆਂ ਸਾਕ ਪੈਵੰਦ ਤੇਰੇ ਜਿਨ੍ਹਾਂ ਨਾਲ ਤੂੰ ਝੰਜਟਾ ਪਾਇਆ ਈ
ਤ੍ਰਿੰਞਣ ਇਹ ਬਦਅਮਲੀਆਂ ਤੇਰੀਆਂ ਨੇ ਕੱਢ ਕਬਰ ਥੀਂ ਦੋਜ਼ਖੀਂ ਪਾਇਆ ਈ
ਘਰ ਵਾਸੀਆਂ ਇਹ ਉਹਲਾ ਜੱਗ ਦਾ ਏ ਗੋਸ਼ੇ ਬੈਠਕੇ ਸ਼ੁਗਲ ਕਮਾਇਆ ਈ
ਪੈਲੀ ਤਮ੍ਹਾ ਦੀ ਚੁਣਣ ਕਪਾਹ ਵੜੀਓਂ ਨਾਗ ਹਿਰਸ ਦੇ ਡੰਗ ਲੜਾਇਆ ਈ
ਬੇੜੀ ਪਲੰਘ ਵਾਲੀ ਪੁਰਸਲਾਤ ਬੰਦੇ ਜਿੱਸ ਵਿੱਚ ਧੱਕਾ ਧੋੜਾ ਖਾਇਆ ਈ
ਇਹ ਮਜ਼ਦੂਰੀ ਸਿਆਲਾਂ ਦੀਆਂ ਮੱਝੀਆਂ ਨੇ ਜਿਨ੍ਹਾਂਹੀਲਾ ਤੇ ਕਸਬ ਉਠਾਇਆ ਈ
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਈ

(੩੩੭)

ਜਾਣ ਐਵੇਂ ਜਿਵੇਂ ਝੰਗ ਪੇਕੇ ਗ਼ੈਰ ਕਾਲੜਾ ਬਾਗ ਬਣਾਇਆ ਈ
     ਕੌਲਾਂ ਦੇ ਸੱਚ ਸਹੇੜਿਓ ਨੀ ਜਿਨ੍ਹਾਂ ਅਜ਼ਲ ਪੈਗਾਮ ਸੁਣਾਇਆ ਈ
ਮੰਜ਼ਲ ਮੌਤ ਮਕਸੂਦ ਮੁਰਾਦ ਹੈ ਓਹ ਜਿੱਥੇ ਗਿਆ ਕੋਈ ਵੱਤ ਨਾ ਆਇਆ ਈ
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ ਉਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ
ਜਿਸ ਉਨ੍ਹਾਂ 'ਪਹਿਲਵਾਨਾਂ' ਦੇ ਭੇੜ ਡਿੱਠੇ ਕਦ ਆਪਣਾ ਆਪ ਬਚਾਇਆ ਈ
ਓਹੋ ਸ਼ੇਰ ਹੈ ਨਫਸ ਹੰਕਾਰ ਤੇਰਾ ਜਿਸ ਰਾਹ ਦੀ ਜੂਹ ਡਰਾਇਆ ਈ
ਓਸ ਮਾਰਿਆਂ ਮੁਸ਼ਕਲਾਂ ਦੂਰ ਹੋਈਆਂ ਰਾਂਝਾ ਹੀਰ ਨੂੰ ਫੇਰ ਮਿਲਾਇਆ ਈ
ਆਇਓਂ ਨਿਕਲ ਹਜ਼ਾਰਿਓਂ ਸਾਂਝ ਟੁੱਟੀ ਸਾਕ ਅੰਗ ਦਾ ਸੰਗ ਗਵਾਇਆ ਈ
ਓੜਕ ਹੁੁੱਸ ਟੁਰਿਓਂ ਤੂੰ ਬੇ ਵਤਨ ਹੋਕੇ ਦਿਲੋਂ ਕਿਸੇ ਨਾ ਮੂਲ ਮਨਾਇਆ ਈ
ਕੁੱਝ ਖੱਟ ਲੈ ਵਕਤ ਹੈ ਮੂਰਖਾ ਓਇ ਵੇਲਾ ਘੁੱਥੜਾ ਹੱਥ ਨਾ ਆਇਆ ਈ
ਓਹੋ ਵਕਤ ਹੈ ਤਖ਼ਤ ਬਹਾਲਣੇ ਦਾ ਜਿੱਸ ਸ਼ਾਨ ਤੇ ਹੋਸ਼ ਭੁਲਾਇਆ ਈ
ਮਾਲਦਾਰ ਹੋ ਕੇ ਵਿੱਚ ਗਫ਼ਲਤਾਂ ਦੇ ਕਿਉਂ ਜਾਣਕੇ ਤਖ਼ਤ ਲੁਟਾਇਆ ਈ
ਏਸ ਨਫ਼ਸ਼ ਸ਼ੈਤਾਨ ਦੇ ਲੱਗ ਆਖੇ ਵਿੱਚ ਗਫਲਤਾਂ ਵਕਤ ਲੰਘਾਇਆ ਈ
ਅੰਦਰ ਛਿੱਪ ਸ਼ੈਤਾਨ ਦੇ ਅਮਲ ਕਰਨੈੈਂ ਬਾਹਰ ਨੇਕਾਂ ਦਾ ਵੇਸ ਵਟਾਇਆ ਈ
ਠਗਾ ਕਿਚਰਕ ਠੱਗੀਆਂ ਨਾਲ ਠੱਗੇਂ ਲੁਕਮਾ ਜਾਣ ਹਰਾਮ ਦਾ ਖਾਇਆ ਈ
ਖਨਾਸ ਵਾਂਗੂੰ ਖੱਚਰ ਵਾਦੀਆਂ ਦਾ ਕਾਹਨੂੰ ਜਾਣ ਕੇ ਕਸਬ ਬਣਾਇਆ ਈ
ਤੈਨੂੰ ਨਾਲ ਤਕੱਬਰਾਂ ਆਕੜਾਂ ਦਾ ਸ਼ੈਤਾਨ ਨੇ ਸਬਕ ਪੜ੍ਹਾਇਆ ਈ
ਜਿਨ੍ਹਾਂ ਨਫ਼ਸ ਨੂੰ ਮਾਰਿਆ ਰੱਬ ਜਾਤਾ ਨਬੀ ਵਿੱਚ ਹਦੀਸ ਫ਼ੁਰਮਾਇਆ ਈ
ਕਿੜਾਂ ਪੌੌਂਦੀਆਂ ਆਪ ਮੁਹਾ ਬੈਠੇ ਪਿਛੋਂ ਕਮਲਿਆਂ ਢੋਲ ਵਜਾਇਆ ਈ
ਮਨੋ ਬੈਠਕੇ ਗਾਫਲੀ ਘੂਕ ਸੁੱਤੋਂ ਕਿਉਂ ਚਿੜੀਆਂ ਤੋਂ ਖੇਤ ਲੁਟਾਇਆ ਈ
ਇਸ ਮੁਲਕ ਵਜੂਦ ਦਾ ਸੈਰ ਲੱਖਾਂ ਬਿਨਾਂ ਰਹਿਬਰਾਂ ਰਾਹ ਨਾ ਆਇਆ ਈ
ਗਫ਼ਲਤ ਕੋਟ ਸਬਾਤ ਦੀ ਤੋਪ ਧਰਕੇ ਗੋਲਾ ਨਫ਼ਸ ਦਾ ਮਾਰ ਉਡਾਇਆ ਈ
ਅੰਦਰ ਦੇਖ ਤੂੰ ਆਪਣੇ ਆਪ ਵੜਕੇ ਤੈਨੂੰ ਰਾਹ ਤਰੀਕ ਸਮਝਾਇਆ ਈ
ਜਿਹੜੇ ਯਾਰ ਜਾਨੀ ਤੇਰੇ ਨਾਲ ਦੇ ਨੀ ਉਹਨਾਂ ਨਾਲ ਪੈਵੰਦ ਨਾ ਪਾਇਆ ਈ
ਨਾਲ ਯਾਰ ਦੇ ਝੋਕ ਝੁਕਾ ਗਏ ਹੁਣ ਚਿੱਤ ਨੂੰ ਹੱਥ ਕੀ ਲਾਇਆ ਈ
ਅਦਲੀ ਰਾਜਾ ਤੇ ਨੇਕ ਨੇ ਅਮਲ ਤੇਰੇ ਜਿਸ ਹੀਰ ਈਮਾਨ ਦਿਵਾਇਆ ਈ
ਵਾਰਸਸ਼ਾਹ ਮੀਆਂ ਬੇੜਾ ਪਾਰ ਤੇਰਾ ਕਲਮਾ ਪਾਕ ਜ਼ਬਾਨ ਤੋਂ ਆਇਆ ਈ

* ਖਤਮ *

ਇਹ

ਕੋਈ ਅਨੋਖੀ ਗਲ ਨਹੀਂ

ਤੁਸਾਂ ਇਸ ਤੋਂ ਪਹਿਲਾਂ ਵੀ ਕਈ ਪ੍ਰਕਾਸ਼ਕਾਂ ਦੀ ਛਾਪੀ ਹੋਈ ਹੀਰ ਵਾਰਸਸ਼ਾਹ ਦੇ ਦਰਸ਼ਨ ਕੀਤੇ ਹੋਣਗੇ। ਇਹ ਹੀਰ ਵੀ ਤੁਹਾਡੇ ਹੱਥ ਵਿਚ ਹੈ। ਜ਼ਰਾ ਪਹਿਲੇ ਡਿਠੀਆਂ ਹੀਰਾਂ ਨਾਲ ਇਸਨੂੰ ਪਰਖ ਕੇ ਵੇਖੋ।

ਕਾਦਰਯਾਰ ਦੇ ਪੂਰਨ ਭਗਤ ਵਾਂਗ ਅਸਾਂ ਵਾਰਸ ਦੀ ਹੀਰ ਨੂੰ ਸ਼ਿੰਗਾਰਨ ਦੀ ਪਹਿਲ ਕੀਤੀ ਹੈ, ਹੁਣ ਅਗੋਂ ਕਈ ਨਕਲੀਏ ਜੰਮਣਗੇ ਜੋ ਸਾਡੀ ਛਾਪੀ ਹੀਰ ਵਿਚਲੀਆਂ ਤਸਵੀਰਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਫਿਰ ਵੀ ਉਨ੍ਹਾਂ ਦੀ ਛਾਪੀ ਹੀਰ ਤੁਸੀਂ ਪਸੰਦ ਨਾ ਕੀਤੀ ਤਾਂ ਓਹ ਹੀਰ ਵਿਚੋਂ ਕੁਝ ਸ਼ਿਅਰ ਕਢ ਕੇ ਸਫੇ ਘਟਾ ਕੇ, ਮੁਲ ਘਟ ਕਰਕੇ ਤੇ ਟੈਟਲ ਉਪਰ ਸਭਤੋਂ ਅਸਲੀ ਤੇ ਵਡੀ ਹੀਰ ਵਾਰਸਸ਼ਾਹ ਲਿਖਕੇ ਤੁਹਾਡੇ ਹੱਥਾਂ ਤਕ ਪਹੁੰਚਾਣ ਦੀ ਕੋਸ਼ਿਸ਼ ਕਰਨਗੇ। ਅਸੀਂ ਆਪਣੀ ਮਿਹਨਤ ਤੇ ਮਾਣ ਕਰਕੇ ਤੁਹਾਡੇ ਅਗੇ ਇਹ ਸਫ਼ਾਰਸ਼ ਕਰਦੇ ਹਾਂ ਕਿ ਜਦ ਵੀ ਕੋਈ ਚੀਜ਼ ਖਰੀਦਣ ਲਗੋ ਤਾਂ ਉਸਨੂੰ ਪਰਖਕੇ ਖਰੀਦੋ। ਸੁਚੱਜੀਆਂ ਚੀਜ਼ਾਂ ਜੀਵਨ ਨੂੰ ਸੁਚੱਜਾ ਬਣਾਂਦੀਆਂ ਹਨ ਤੇ ਗੰਦੀਆਂ ਚੀਜ਼ਾਂ ਜ਼ਮੀਰ ਨੂੰ ਗੰਦਿਆਂ ਕਰ ਦੇਂਦੀਆਂ ਹਨ।

ਸਾਡੇ ਦਿਲ ਵਿਚ ਬੜੇ ਦਿਨਾਂ ਤੋਂ ਹੀਰ ਵਾਰਸਸ਼ਾਹ ਸੋਹਣੀ ਕਰਕੇ ਛਾਪਣ ਦੀ ਰੀਝ ਸੀ। ਅਸਾਂ ਇਸ ਰੀਝ ਨੂੰ ਕਿਵੇਂ ਪੂਰਿਆਂ ਕੀਤਾ ਹੈ, ਇਹ ਤੁਸੀਂ ਇਸ ਹੀਰ ਨੂੰ ਵੇਖ ਕੇ ਸਮਝ ਸਕਦੇ ਹੋ।

ਪੂਰੀ ਤੇ ਵਧੀਆ ਹੀਰ ਵਾਰਸਸ਼ਾਹ ਖਰੀਦਣ ਵੇਲੇ
ਕਸ਼ਮੀਰ ਪ੍ਰਿੰਟਿੰਗ ਪ੍ਰੈਸ਼, ਬਜ਼ਾਰ ਸੋਢੀਆਂ, ਅੰਮ੍ਰਿਤਸਰ
ਦਾ ਨਾਮ ਵੇਖ ਲਿਆ ਕਰੋ

  1. ਕੁਰਾਨ ਵਿੱਚ ਮੂਲ ਅਰਬੀ ਪਾਠ:إِن كُنتُمْ صَادِقِينَ ਜਿਸਦਾ ਮਤਲਬ ਹੈ ਅਗਰ ਆਪ ਸੱਚੇ ਹੋ
  2. ਕੁਰਾਨ ਵਿੱਚ ਮੂਲ ਅਰਬੀ ਪਾਠ:أَعُوذُ بِاللَّهِ مِنَ الشَّيطَانِ الرَّجِيمِ
  3. الْحَمْدُ لِلَّهِ
  4. رَبِّ الْعَالَمِينَ