ਸਮੱਗਰੀ 'ਤੇ ਜਾਓ

ਪੰਜਾਬੀ ਕਵਿਤਾ/ਪੰਜਾਬੀ ਕਵਿਤਾ ਉਤੇ ਬਾਹਰਲਾ ਅਸਰ

ਵਿਕੀਸਰੋਤ ਤੋਂ
ਪੰਜਾਬੀ ਕਵਿਤਾ
 ਪਾਲ ਸਿੰਘ, ਸੁਜਾਨ ਸਿੰਘ
ਪੰਜਾਬੀ ਕਵਿਤਾ ਉਤੇ ਬਾਹਰਲਾ ਅਸਰ
66437ਪੰਜਾਬੀ ਕਵਿਤਾ — ਪੰਜਾਬੀ ਕਵਿਤਾ ਉਤੇ ਬਾਹਰਲਾ ਅਸਰਪਾਲ ਸਿੰਘ, ਸੁਜਾਨ ਸਿੰਘ

ਅਤੇ ਦੂਜਾ ਅੰਤਰ-ਮੁਖੀ ਅਰਥਾਤ ਭਾਵ, ਵਿਚਾਰ ਆਦਿ।

ਪੰਜਾਬ ਮੁਢ ਤੋਂ ਹੀ ਬਾਹਰਲੇ ਹਮਲਾ-ਆਵਰਾਂ ਦਾ ਸ਼ਿਕਾਰ ਬਣਿਆ ਰਿਹਾ ਹੈ। ਆਰੀਆ, ਮੁਸਲਮਾਨ ਤੇ ਅੰਗ੍ਰੇਜ਼ ਕ੍ਰਮਵਾਰ ਇਸ ਤੇ ਆ ਕਾਬਜ਼ ਹੋਏ। ਇਨ੍ਹਾਂ ਦੀ ਬੋਲੀ ਅਤੇ ਸਾਹਿੱਤ ਦਾ ਪੰਜਾਬੀ ਕਵਿਤਾ ਤੇ ਅਸਰ ਪਿਆ। ਇਸ ਦਾ ਵੇਰਵਾ ਇਸ ਪ੍ਰਕਾਰ ਹੈ:-

(੧) ਸੰਸਕ੍ਰਿਤ, ਪਾਕ੍ਰਿਤ ਤੇ ਹਿੰਦੀ।
(੨) ਫ਼ਾਰਸੀ, ਅਰਬੀ ਤੇ ਉਰਦੂ। (੩) ਅੰਗ੍ਰੇਜ਼ੀ।

(੧) ਸਾਨੂੰ ਮੁਸਲਮਾਨੀ ਕਵਿਤਾ ਤੋਂ ਪਹਿਲਾਂ ਦੀ ਕਵਿਤਾ ਪੰਜਾਬੀ ਵਿੱਚ ਨਹੀਂ ਮਿਲਦੀ। ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਬੋਲੀ ਦੋ ਪਰਕਾਰ ਦੀ ਸੀ- ਇਕ ਚੜ੍ਹਦੇ ਪਾਸੇ ਦੀ ਜੋ ਸੌਰਸੈਨੀ ਤੋਂ ਨਿਕਲੀ ਸੀ ਅਤੇ ਬ੍ਰਿਜ-ਭਾਸ਼ਾ ਨਾਲ ਮਿਲਦੀ ਸੀ ਅਤੇ ਦੂਜੀ ਲਹਿੰਦੀ ਜੋ ਮੁਲਤਾਨੀ ਨਾਲ ਮਿਲਦੀ ਜੁਲਦੀ ਸੀ। ਚੜ੍ਹਦੇ ਪਾਸੇ ਦੀ ਪੰਜਾਬੀ ਉਤੇ ਸੰਸਕ੍ਰਿਤ ਦਾ ਅਸਰ ਪੈਂਦਾ ਰਹਿੰਦਾ ਸੀ, ਪਰ ਲਹਿੰਦੀ ਬੋਲੀ ਇਸ ਦੇ ਅਸਰ ਤੋਂ ਪਰੇ ਸੀ। ਲਹਿੰਦੀ ਨੂੰ ਅਭ੍ਰੰਸ (ਵਿਗੜੀ ਹੋਈ ਪ੍ਰਾਕ੍ਰਿਤ) ਕਹਿੰਦੇ ਸਨ। ਪੂਰਬੀ ਪੰਜਾਬੀ ਜਿਸ ਤੇ ਸੰਸਕ੍ਰਿਤ ਦਾ ਅਸਰ ਸੀ, ਦਾ ਇਹ ਨਮੂਨਾ ਹੈ:-

'ਜੋਗ ਸਬਦੰ ਗਿਆਨ ਸਬਦੰ
ਬੇਦ ਸਬਦੰ ਬ੍ਰਾਹਮਣਹ।।'

(੨) ਮੁਸਲਮਾਨਾਂ ਦੇ ਆਉਣ ਤੇ ਪੰਜਾਬੀ ਤੇ ਪਹਿਲਾ ਅਸਰ ਜੋ ਪਿਆ ਉਹ ਇਹ ਸੀ ਕਿ ਅਰਬੀ ਫ਼ਾਰਸੀ ਦੇ ਸ਼ਬਦ ਤੇ ਮੁਹਾਵਰੇ ਆ ਵੜੇ। ਕਈ ਚੀਜ਼ਾਂ ਮੁਸਲਮਾਨ ਜੋ ਨਾਲ ਲਿਆਏ, ਉਨ੍ਹਾਂ ਦੇ ਨਾਂ ਵੀ ਨਾਲ ਆ ਗਏ।

ਦੂਜਾ ਅਸਰ ਅਰਬੀ, ਫ਼ਾਰਸੀ ਦਾ ਪੰਜਾਬੀ ਤੇ ਇਹ ਹੋਇਆ ਕਿ ਫ਼ਾਰਸੀ ਦੇ ਵਿਆਕਰਣਿਕ ਚਿੰਨ੍ਹ ਵੀ ਪੰਜਾਬੀ ਵਿਚ ਵਰਤੀਣ ਲਗ ਪਏ; ਜਿਵੇਂ:
ਫਰੀਦਾ

ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ।
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥

ਇਥੇ ਭਵਿਓਮਿ (ਮੈਂ ਭੰਵਿਆ) ਵਿੱਚ 'ਮੀਮ' ਫਾਰਸੀ ਵਿਆਕਰਣਿਕ ਚਿੰਨ੍ਹ ਹੈ। ਹੋਰ ਕਈ ਤਰ੍ਹਾਂ ਫਾਰਸੀ ਵਜ਼ਨਾ ਉਤੇ ਪੰਜਾਬੀ ਲਫ਼ਜ਼ ਬਣ ਗਏ; ਜਿਵੇਂ-ਸਮਝਦਾਰ,ਬੇ-ਸਮਝੀ। ਇਥੇ 'ਦਾਰ' (ਫਾਰਸੀ ਅੰਤ ਮਾਤ੍ਰ) ਅਤੇ 'ਬੇ' (ਫਾਰਸੀ ਆਦਿ ਮਾਤ੍ਰ) ਵਰਤੀ ਗਈ ਹੈ। ਪੰਜਾਬੀ ਵਿਚ ਇਕ ਹੋਰ ਬਦਲੀ ਹੋ ਗਈ। ਅਗੇ ਲਿਖਾਰੀ ਲੋਗ ਸ਼ਬਦਾਂ ਨੂੰ ਬਹੁਤ ਸੰਕੋਚ ਕੇ ਲਿਖਦੇ ਹੁੰਦੇ ਸਨ ਕਈ ਵਾਰ ਕਿਰਿਆ ਨੂੰ ਲੋਪ ਰਖਦੇ ਹੁੰਦੇ ਸਨ ਅਤੇ ਵਿਚ, ਉਤੇ ਆਦਿ ਸੰਬੰਧਕਾਂ ਦੇ ਭਾਵ ਪ੍ਰਗਟ ਕਰਨ ਲਈ ਕੋਈ ਵਖਰੇ ਸ਼ਬਦ ਨਹੀਂ ਸਨ ਵਰਤੇ ਜਾਂਦੇ, ਸਗੋਂ ਸ਼ਬਦਾਂ ਨਾਲ ਹੀ ਸਿਹਾਰੀ ਬਿਹਾਰੀ ਤੇ ਔਂਕੜ ਲਾ ਕੇ ਕੰਮ ਕਢ ਲੈਂਦੇ ਹੁੰਦੇ ਸਨ। ਪਰ ਹੁਣ ਫ਼ਾਰਸੀ ਦੀਆਂ ਸੁਭਾ ਸੀ ਕਿ ਗਲ ਨੂੰ ਖੋਲ੍ਹ ਕੇ ਲਿਖਣਾ। ਇਸ ਦਾ ਅਸਰ ਪੰਜਾਬੀ ਤੇ ਪਿਆ। ਫ਼ਾਰਸੀ ਦੀਆਂ ਤਸ਼ਬੀਹਾਂ ਵੀ ਖੂਬ ਵਰਤੀਆਂ ਜਾਂਦੀਆਂ ਸਨ। ਜਿਵੇਂ ਪਲਕਾਂ ਨੂੰ ਤੀਰ, ਅੱਖਾਂ ਨੂੰ ਨਰਗਸ, ਕਦ ਨੂੰ ਸਰੂ ਤੇ ਗ਼ਰਦਨ ਨੂੰ ਸੁਰਾਹੀਂਦਾਰ। ਇਥੋਂ ਤਕ ਕਿ ਪੰਜਾਬੀ ਕਵੀ ਫ਼ਜ਼ਲ ਸ਼ਾਹ ਤੇ ਗੁਲਾਮ ਰਸੂਲ ਆਪਣੀ ਬੋਲੀ ਵਿੱਚ ਸੁਧੀ ਫਾਰਸੀ ਤੇ ਫ਼ਾਰਸੀ ਦੀ ਇਜ਼ਾਫ਼ਤ ਵੀ ਵਰਤਦੇ ਸਨ:-

ਤੇ ਉਹ ਰੁਖ ਪੁਰ ਨੂਰੋਂ ਸੂਰਜ ਗਿਰਦੇ ਜੜੇ ਸਿਆਰੇ।
ਤਾਰ ਦੋ ਜ਼ੁਲਫ ਕਨਾਰੇ ਪਲਮਦੇ ਪੁਰ ਪੁਰ ਗੌਹਰ ਸਾਰੇ।

ਉਰਦੂ ਦਾ ਅਸਰ ਉਹੀ ਹੈ ਜੋ ਫ਼ਾਰਸੀ ਦਾ। ਫ਼ਾਰਸੀ ਦਾ ਅਸਰ ਪੁਰਾਣਾ ਹੈ। ਉਰਦੂ ਦਾ ਸਿਧਾ ਅਸਰ ਪੰਜਾਬੀ ਕਵਿਤਾ ਤੇ ਮੌਲਾਨਾ ਅਜ਼ਾਦ ਦੇ ਵੇਲੇ ਤੋਂ ਸ਼ੁਰੂ ਹੋਇਆ। ਇਸ ਨਾਲ ਪੰਜਾਬੀ ਕਵਿਤਾ ਵਿਚ ਉਰਦੂ ਹੀ ਉਰਦੂ ਭਰਿਆ ਹੁੰਦਾ ਸੀ; ਪੰਜਾਬੀ ਦਾ ਤਾਂ ਕੋਈ ਕੋਈ ਸ਼ਬਦ ਹੁੰਦਾ ਸੀ।

(੩) ਅੰਗ੍ਰੇਜ਼ੀ ਰਾਜ ਦਾ ਪੰਜਾਬ ਵਿਚ ਅਸਥਾਪਣ ਹੋਣ ਨਾਲ ਪਹਿਲਾ ਅਸਰ ਇਹ ਹੋਇਆ ਕਿ ਬਹੁਤ ਸਾਰੇ ਪਛਮੀ ਬੋਲੀ ਦੇ ਸ਼ਬਦ ਪੰਜਾਬੀ ਵਿਚ ਆ ਦਾਖਲ ਹੋਏ। ਪਰ ਜੋ ਅਸਰ ਅੰਗ੍ਰੇਜ਼ੀ ਸਾਹਿੱਤ ਦਾ ਹੋਇਆ ਉਹ ਬੇਹੱਦ ਜ਼ਿਆਦਾ ਸੀ। ਕਵਿਤਾ ਵਿਚ ਕੁਦਰਤ ਦਾ ਪਿਆਰ, ਮਨ ਤਰੰਗਾਂ, ਬਿਆਨ ਦੀ ਨਵੀਨਤਾ ਤੇ ਸਾਦਗੀ ਆ ਗਈ। ਸਾਹਿੱਤ ਵਿਚ ਇਕ ਤਰ੍ਹਾਂ ਦੀ ਖੁਲ੍ਹ ਜਹੀ ਆ ਗਈ, ਜਿਸ ਨਾਲ ਪੁਰਾਣੇ ਬੈਂਤ, ਸਵੱਈਏ, ਕਬਿੱਤ ਆਦਿ ਨੂੰ ਛਡ ਕੇ ਨਵੀਆਂ ਨਵੀਆਂ ਪਲਟਾਂ ਤੇ ਨਵੇਂ ਨਵੇਂ ਢੰਗ ਸ਼ੁਰੂ ਹੋ ਗਏ। ਸਿਰਖੰਡੀ ਛੰਦ, ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਬੀਰ ਰਸ ਵਿਚ ਵਰਤਿਆ ਸੀ, ਹੁਣ ਫਿਰ ਵਰਤੀਣ ਲੱਗਾ, ਅਤੇ ਭਾਈ ਵੀਰ ਸਿੰਘ ਨੇ ਇਸ ਨੂੰ ਸ਼ਾਂਤ ਰਸ ਵਿਚ ਰਾਣਾ ਸੂਰਤ ਸਿੰਘ ਵਿੱਚ ਵਰਤਿਆ। ਪ੍ਰੋਫ਼ੈਸਰ ਪੂਰਨ ਸਿੰਘ ਨੇ ਅੰਗ੍ਰੇਜ਼ੀ ਕਵੀਆਂ ਵਾਲਟ ਵਿਟਮੈਨ ਤੇ ਐਡਵਰਡ ਕਾਰਪੈਂਟਰ ਦੀ ਤਰਜ਼ ਪੰਜਾਬੀ ਕਵਿਤਾ ਵਿਚ ਪ੍ਰਚਲਤ ਕਰ ਦਿਤੀ। ਇਹ ਇਕ ਅਨੋਖਾ ਰਸ ਸੀ। ਆਪ ਨੇ ਸਿਰਖੰਡੀ ਤੋਂ ਵੀ ਲੰਘ ਕੇ ਐਸੀ ਕਵਿਤਾ ਲਿਖੀ ਜੋ ਅੰਤਰ-ਮੁਖੀ ਭਾਵ ਤੇ ਵਲਵਲੇ ਨਾਲ ਤਾਂ ਕਵਿਤਾ ਜਾਪਦੀ ਸੀ; ਪਰ ਛੰਦਾ-ਬੰਦੀ ਦੇ ਸਾਰੇ ਬੰਧਨਾਂ ਤੋਂ ਅਜ਼ਾਦ ਅਤੇ ਨਿਰੀ ਵਾਰਤਕ ਹੀ ਜਾਪਦੀ ਸੀ।
ਲਾਲਾ ਕਿਰਪਾ ਸਾਗਰ ਨੇ ਵਾਲਟਰ ਸਕਾਟ ਵਾਂਗ ਇਕ ਨਵਾਂ ਰਸ ਪੰਜਾਬੀ ਕਵਿਤਾ ਵਿਚ ਪ੍ਰਚੱਲਤ ਕੀਤਾ। ਉਹ ਇਹ ਕਿ ਆਪ ਨੇ ਲਖਸ਼ਮੀ ਦੇਵੀ ਲਿਖ ਕੇ ਆਪਣੇ ਦੇਸ ਦੇ ਦਰਿਆਵਾਂ, ਪਹਾੜਾਂ ਆਦਿ ਨਜ਼ਾਰਿਆਂ ਨੂੰ ਬੜੀ ਖ਼ੂਬੀ ਨਾਲ ਬਿਆਨ ਕੀਤਾ। ਇਹ ਅਸਲ ਵਿਚ ਦੇਸ਼-ਭਗਤੀ ਵਾਲੀ ਕਵਿਤਾ ਹੈ। ਨਵੀਨ ਖ਼ਿਆਲ ਤੇ ਨਵੀਨ ਛੰਦ ਪੰਜਾਬੀ ਵਿਚ ਪ੍ਰਚੱਲਤ ਹੋ ਗਏ।

੩. ਪੰਜਾਬੀ ਕਵਿਤਾ ਵਿਚ ਨਵਾਂ ਜੀਵਨ


ਪੰਜਾਬੀ ਕਵਿਤਾ ਕਈ ਦੌਰਾਂ ਵਿਚੋਂ ਲੰਘ ਚੁਕੀ ਹੈ। ਇਸ ਉਤੇ ਕਈ ਤਰ੍ਹਾਂ ਦੀਆਂ ਲਹਿਰਾਂ ਨੇ ਅਸਰ ਕੀਤਾ। ਅੱਜ ਕਲ ਦੀ ਪੰਜਾਬੀ ਕਵਿਤਾ ਦੇ ਸਮੇਂ ਨੂੰ ਨਵਾਂ ਜੀਵਨ (Renaissance) ਕਿਹਾ ਜਾਂਦਾ ਹੈ।
ਹਰ ਲਹਿਰ (ਕਿਸੇ ਨਾ ਕਿਸੇ ਮਜ਼੍ਹਬੀ, ਆਰਥਕ