ਸਮੱਗਰੀ 'ਤੇ ਜਾਓ

ਪੰਜਾਬੀ ਕਵਿਤਾ/ਪੰਜਾਬੀ ਕਵਿਤਾ ਵਿਚ ਨਵਾਂ ਜੀਵਨ

ਵਿਕੀਸਰੋਤ ਤੋਂ
ਪੰਜਾਬੀ ਕਵਿਤਾ
 ਪਾਲ ਸਿੰਘ, ਸੁਜਾਨ ਸਿੰਘ
ਪੰਜਾਬੀ ਕਵਿਤਾ ਵਿਚ ਨਵਾਂ ਜੀਵਨ
66438ਪੰਜਾਬੀ ਕਵਿਤਾ — ਪੰਜਾਬੀ ਕਵਿਤਾ ਵਿਚ ਨਵਾਂ ਜੀਵਨਪਾਲ ਸਿੰਘ, ਸੁਜਾਨ ਸਿੰਘ

 ਜਾਂ ਰਾਜਸੀ ਲਹਿਰ ਦਾ ਅਸਰ ਹੁੰਦੀ ਹੈ। ਪੰਜਾਬੀ ਕਵਿਤਾ ਦਾ ਨਵਾਂ ਜੀਵਨ ਰਾਜਸੀ ਲਹਿਰ ਦਾ ਸਿੱਟਾ ਹੈ। ਇਹ ਪੰਜਾਬ ਵਿਚ ਅੰਗ੍ਰੇਜ਼ੀ ਰਾਜ ਦੀ ਬਰਕਤ ਹੈ। ਪੱਛਮੀ ਵਿਦਿਆ ਤੇ ਸਭਿੱੱਤਾ ਨੇ ਪੰਜਾਬੀ ਸਾਹਿੱਤ ਉਤੇ ਬਹੁਤ ਜ਼ਿਆਦਾ ਅਸਰ ਪਾਇਆ। ਅੰਗ੍ਰੇਜ਼ੀ ਸਾਹਿੱਤ ਦੁਨੀਆ ਭਰ ਦੇ ਸਾਹਿੱਤਾਂ ਨਾਲੋਂ ਜ਼ਿਆਦਾ ਹੈ।
ਇਸ ਸਮੇਂ ਤੋਂ ਪਹਿਲਾਂ ਦੀ ਕਵਿਤਾ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਜ਼ਰੂਰੀ ਹੈ। ਅੰਗ੍ਰੇਜ਼ਾਂ ਤੋਂ ਪਹਿਲਾਂ ਪੰਜਾਬ ਵਿਚ ਸਿੱਖਾਂ ਦਾ ਰਾਜ ਰਿਹਾ। ਉਸ ਸਮੇਂ ਦੇ ਕਵੀ ਲਕੀਰ ਦੇ ਫਕੀਰ ਸਨ। ਪੁਰਾਣੇ ਮਜ਼ਮੂਨ, ਪੁਰਾਣੇ ਤੋਲ ਤੇ ਪੁਰਾਣੀਆਂ ਗੱਲਾਂ ਨੂੰ ਹੀ ਘੜੀ ਮੁੜੀ ਲਿਖੀ ਜਾਂਦੇ ਸਨ। ਪੁਰਾਣੀ ਕਵਿਤਾ ਵਿੱਚ ਇਕੋ ਮਜ਼ਮੂਨ ਹੁੰਦਾ ਸੀ, ਉਸੇ ਤੇ ਕਵਿਤਾ ਲਿਖੀ ਜਾਂਦੀ ਸੀ। ਇਹ ਕਵਿਤਾ ਕਿੱਸੇ ਦੀ ਸ਼ਕਲ ਵਿਚ ਹੁੰਦੀ ਸੀ। ਹੀਰ ਰਾਂਝਾ, ਸੋਹਣੀ ਮਹੀਂਵਾਲ, ਲੇਲਾ ਮਜਨੂੰ, ਪੂਰਨ ਭਗਤ, ਰੂਪ ਬਸੰਤ, ਗੋਪੀ ਚੰਦ ਆਦਿ ਕਿੱਸੇ ਮੁੜ ਘਿੜ ਕੇ ਲਿਖੇ ਜਾਂਦੇ। ਜਾਂ ਫਿਰ ਦੂਜੀ ਕਿਸਮ ਦੀ ਕਵਿਤਾ ਸੂਫ਼ੀ ਖ਼ਿਆਲਾਂ ਦੀ ਹੁੰਦੀ ਸੀ, ਜਿਵੇਂ ਬੁੱਲ੍ਹੇ ਦੀਆਂ ਕਾਫ਼ੀਆਂਂ। ਪਰ ਇਸ ਦੇ ਪਿੱਛੇ ਵੀ ਇਕੋ ਮਜ਼ਮੂਨ ਪ੍ਰੇਮ ਹੁੰਦਾ ਸੀ। ਪਹਿਲੀ ਕਵਿਤਾ ਵਿੱਚ ਇਸ਼ਕ ਮਜ਼ਾਜੀ ਤੇ ਦੂਸਰੀ ਵਿਚ ਇਸ਼ਕ ਹਕੀਕੀ। ਪਹਿਲੀ ਕਿਸਮ ਦੀ ਕਵਿਤਾ ਵਿਚ ਹੁਨਰ ਜਾਂ ਬਨਾਵਟ ਜ਼ਿਆਦਾ ਹੁੰਦੀ ਸੀ, ਪਰ ਦੂਸਰੀ ਕਿਸਮ ਦੀ ਕਵਿਤਾ ਵਿਚ ਬਨਾਵਟ ਘੱਟ,ਪਰ ਵਲਵਲਾ ਜ਼ਿਆਦਾ। ਛੰਦ ਗਿਣਤੀ ਦੇ ਵਰਤੇ ਜਾਂਦੇ ਸਨ-ਬੈਂਤ ਤੇ ਦਵੱਈਆ। ਕਾਫ਼ੀਆਂ ਵਿਚ ਘੱਟ ਵਧ ਤੋਲ ਵੀ ਵਰਤੇ ਜਾਂਦੇ ਸਨ। ਇਸ ਸਮੇਂ ਦੀ ਕਵਿਤਾ ਦੀ ਬੋਲੀ ਮਿਠੀ ਤਾਂ ਜ਼ਰੂਰ ਸੀ, ਪਰ ਉਸ ਵਿਚ ਗਿਣੇ-ਮਿਥੇ ਖ਼ਿਆਲ ਹੀ ਬੱਝ ਸਕਦੇ ਸਨ।

ਨਵੇਂ ਜੀਵਨ ਦੇ ਮੁਢਲੇ ਕਵੀ ਭਾਈ ਵੀਰ ਸਿੰਘ ਜੀ ਹਨ। ਆਪ ਨੇ ਅੰਗ੍ਰੇਜ਼ੀ ਸਾਹਿੱਤ ਤੋਂ ਪ੍ਰਭਾਵਤ ਹੋ ਕੇ ਕਈ ਤਰ੍ਹਾਂ ਦੇ ਮਜ਼ਮੂਨਾਂ ਤੇ ਲਿਖਣਾ ਸ਼ੁਰੂ ਕੀਤਾ। ਪਹਿਲੇ ਕਵੀ ਕੁਦਰਤ ਨੂੰ ਕਵਿਤਾ ਵਿਚ ਨਹੀਂ ਸਨ ਲਿਆਉਂਦੇ। ਅੰਗ੍ਰੇਜੀ ਸਾਹਿੱਤ ਦਾ ਇਹ ਅਸਰ ਹੋਇਆ ਕਿ ਕਵੀ ਇਸ ਨੂੰ ਆਪਣੀ ਕਵਿਤਾ ਵਿਚ ਲਿਆਉਣ ਲੱਗੇ। ਭਾਈ ਵੀਰ ਸਿੰਘ ਜੀ ਕੁਦਰਤ ਦੇ ਕਵੀ ਮੰਨੇ ਜਾਂਦੇ ਹਨ। ਆਪ ਨੇ ਆਪਣੀ ਕਵਿਤਾ ਵਿਚ ਕੁਦਰਤ ਨੂੰ ਵਰਡਜ਼ ਵਰਥ (Words Worth) ਵਾਂਗ ਖੂਬ ਨਿਭਾਇਆ ਹੈ। ਅੰਗ੍ਰੇਜ਼ੀ ਬਲੈਂਂਕ-ਵਰਸ (Blank verse) ਦਾ ਅਸਰ ਇਹ ਹੋਇਆ ਕਿ ਸਿਰਖੰਡੀ ਛੰਦ-ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿੱਚ ਵਰਤਿਆ ਸੀ, ਪਰ ਹੁਣ ਪੰਜਾਬੀ ਉਸ ਨੂੰ ਬਿਲਕੁਲ ਭੁਲਾ ਚੁਕੇ ਸਨ-ਮੁੜ ਸੁਰਜੀਤ ਹੋ ਪਿਆ। ਭਾਈ ਵੀਰ ਸਿੰਘ ਨੇ ਆਪਣਾ ਮਹਾਂ ਕਾਵਿ ਰਾਣਾ ਸੂਰਤ ਸਿੰਘ ਇਸ ਛੰਦ ਵਿੱਚ ਲਿਖਿਆ। ਵਾਲਟ ਵਿਟਮੈਨ ਦੀ ਖੁਲ੍ਹੀ ਕਵਿਤਾ ਦਾ ਅਸਰ ਪੰਜਾਬੀ ਕਵਿਤਾ ਉਤੇ ਇਹ ਹੋਇਆ ਕਿ ਪ੍ਰੋਫ਼ੈਸਰ ਪੂਰਨ ਸਿੰਘ ਨੇ ਆਪਣੀ ਪੁਸਤਕ 'ਖੁਲ੍ਹੇ ਮੈਦਾਨ' ਖੁਲ੍ਹੀ ਕਵਿਤਾ ਵਿਚ ਹੀ ਲਿਖੀ ਹੈ।

ਨਵੇਂ ਖ਼ਿਆਲਾਂ ਦੇ ਆਉਣ ਦੇ ਨਾਲ ਬੋਲੀ ਦੀਆਂ ਹੱਦਾਂ ਨੂੰ ਵੀ ਹੋਰ ਚੌੜਾ ਕਰਨ ਦੀ ਲੋੜ ਪਈ। ਕਈ ਅੰਗ੍ਰੇਜ਼ੀ ਸ਼ਬਦ ਕਵਿਤਾ ਵਿੱਚ ਦਾਖਲ ਹੋ ਗਏ। ਨਵੇਂ ਮੁਹਾਵਰੇ ਤੇ ਨਵੀਆਂ ਬੰਦਸ਼ਾਂ ਪੰਜਾਬੀ ਕਵਿਤਾ ਵਿਚ ਵਰਤੀਣ ਲੱਗ ਪਈਆਂ। ਕਈ ਪੁਰਾਣੇ ਸ਼ਬਦ ਮੁੜ ਵਰਤੇ ਜਾਣ ਲੱਗ ਪਏ। ਖਿਆਲਾਂ ਦੇ ਨਾਲ ਹੀ ਛੰਦਾ-ਬੰਦੀ ਵਿਚ ਵੀ ਢੇਰ ਨਵੀਨਤਾ ਆ ਗਈ। ਕਈ ਤਰ੍ਹਾਂ ਦੇ ਨਵੇਂ ਛੰਦ ਵਰਤੇ ਜਾਣ ਲੱਗੇ। ਲੰਮੇ ਛੰਦ ਛੱਡ ਕੇ ਛੋਟੇ ਛੋਟੇ ਤੋਲ ਜਾਰੀ ਹੋ ਗਏ। ਜਿਹੜੇ ਠੁਲ੍ਹੇ ਤੇ ਘਸੇ ਹੋਏ ਛੰਦ ਸਨ, ਉਨ੍ਹਾਂ ਦੀ ਵਰਤੋਂ ਘਟਾਈ ਗਈ। ਫ਼ਲਸਫ਼ੇ ਨੂੰ ਕਵਿਤਾ ਵਿਚ ਥਾਂ ਮਿਲੀ। ਦੇਸ਼ ਪਿਆਰ, ਹੁਨਰ ਦੀ ਸਲਾਹੁਤਾ, ਸੁਹੱਪਣ-ਆਦ ਚੀਜ਼ਾਂ ਜੋ ਪੁਰਾਣੇ ਕਵੀ ਨਹੀਂ ਸਨ ਜਾਣਦੇ, ਇਸ ਸਮੇਂ ਵਿਚ ਆਮ ਪ੍ਰਚੱਲਤ ਹੋ ਗਈਆਂ! ਸਰ ਵਾਲਟਰ ਸਕਾਟ ਦੀ ਕਵਿਤਾ 'ਲੇਡੀ ਔਫ਼ ਦੀ ਲੋਕ' ਦੇ ਅਧਾਰ ਤੇ ਕਿਰਪਾ ਸਾਗਰ ਨੇ ਲਖਸ਼ਮੀ ਦੇਵੀ ਨਾਮੀ ਪੁਸਤਕ ਲਿਖੀ, ਜਿਸ ਵਿਚ ਪੰਜਾਬ ਦੇਸ਼ ਦੇ ਨਜ਼ਾਰੇ ਖੂਬ ਬਿਆਨ ਕੀਤੇ ਗਏ। ਇਸ ਸਮੇਂ ਵਿਚ ਧਨੀ ਰਾਮ ਚਾਤ੍ਰਿਕ ਤੇ ਪ੍ਰੋ: ਮੋਹਨ ਸਿੰਘ ਨੇ ਗੀਤ ਵੀ ਲਿਖੇ। ਅੰਗ੍ਰੇਜ਼ੀ ਸਾਹਿੱਤ ਤੋਂ ਪ੍ਰਭਾਵਤ ਹੋ ਕੇ ਪੁਰਾਣੇ ਗੀਤਾਂ ਦੀ ਖੋਜ ਸ਼ੁਰੂ ਹੋਈ ਤੇ ਪ੍ਰੋ: ਦੇਵਿੰਦਰ ਸਤਿਆਰਥੀ ਨੇ ਪੰਜਾਬੀ ਗੀਤਾਂ ਦੀ ਸ਼ਲਾਘਾ-ਯੋਗ ਖੋਜ ਕੀਤੀ।

ਏਸੇ ਸਮੇਂ ਵਿੱਚ ਪੁਰਾਣੇ ਕਵੀਆਂ ਦੀ ਕਵਿਤਾ ਤੇ ਖੋਜ ਦਾ ਕੰਮ ਬਾਵਾ ਬੁਧ ਸਿੰਘ ਨੇ ਸ਼ੁਰੂ ਕੀਤਾ। ਪੰਜਾਬੀ ਕਵਿਤਾ ਨੂੰ ਉੱਨਤ ਕਰਨ ਲਈ ਪੜਚੋਲ ਵੀ ਸ਼ੁਰੂ ਹੋ ਗਈ। ਗੋਪਾਲ ਸਿੰਘ ਦਰਦੀ ਨੇ, 'ਰੋਮਾਂਟਿਕ ਪੰਜਾਬੀ ਕਵੀ' ਲਿਖ ਕੇ ਪੰਜਾਬੀਆਂ ਦੀ ਰੁਚੀ ਨੂੰ ਇਸ ਪਾਸੇ ਵੱਲ ਮੋੜਿਆ।