ਪੰਜਾਬੀ ਕਵਿਤਾ/ਰੋਮਾਂਟਿਕ ਕਵਿਤਾ ਦੇ ਨਮੂਨੇ
ਨਾਲ ਗੁਧੇ ਪਏ ਹਨ। ਗੁਰੂ ਨਾਨਕ ਦੇਵ ਜੀ, ਜਦੋਂ ਫ਼ਲਸਫ਼ੇ ਨੂੰ ਛਡ ਕੇ ਦਿਲ ਦੀਆਂ ਗੱਲਾਂ ਕਰਦੇ ਹਨ, ਰੋਮਾਂਸ ਫੁਟ ਫੁਟ ਪੈਂਦੀ ਹੈ। ਪ੍ਰੋ: ਪੂਰਨ ਸਿੰਘ ਅਸਲੀ ਰੋਮਾਂਟਿਕ ਕਵੀ ਹੋਇਆ ਹੈ। ਉਸ ਦੀ ਕਵਿਤਾ ਵਿਚ ਵਲਵਲੇ ਦੇ ਹੜ੍ਹ ਹਨ। ਇਸ ਤੋਂ ਮਗਰੋਂ ਇਸੇ ਤਰ੍ਹਾਂ ਦਾ ਕਵੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੈ। ਭਾਈ ਵੀਰ ਸਿੰਘ 'ਅੱਧਾ ਰਵਾਇਤੀ ਹੈ ਤੇ ਅੱਧਾ ਰੋਮਾਂਟਿਕ। ਪ੍ਰੋਫ਼ੈਸਰ ਮੋਹਨ ਸਿੰਘ, ਕਿਰਪਾ ਸਾਗਰ, ਚਾਤ੍ਰਿਕ ਆਦਿ ਅੱਜ ਕਲ ਦੇ ਰੋਮਾਂਟਿਕ ਕਵੀ ਹਨ।
ਰੋਮਾਂਟਿਕ ਕਵਿਤਾ ਦੇ ਨਮੂਨੇ
ਆ ਖ਼ਾਬਾ ਤੈਨੂੰ ਖੰਡ ਖੁਲਾਵਾਂ, ਦੂਰੀ ਛੰਨੇ ਵਿਚ।
ਸੌ ਵਰ੍ਹਿਆਂ ਦੇ ਯਾਰ ਮਿਲਾਵੇਂ, ਹਿਕ ਘੜੀ ਦੇ ਵਿਚ।
ਤੂੰ ਹੱਸਦੀ ਦਿਲ ਰਾਜ਼ੀ ਮੇਰਾ,
ਲਗਦੇ ਨੇ ਬੋਲ ਪਿਆਰੇ!
ਚਲ ਕਿਧਰੇ ਦੋ ਗੱਲਾਂ ਕਰੀਏ,
ਬਹਿ ਕੇ ਨਦੀ ਕਿਨਾਰੇ।
ਲੁਕ ਲੁਕ ਲਾਈਆਂ ਪਰਗਟ ਹੋਈਆਂ,
ਵੱਜ ਗਏ ਢੋਲ ਨਗਾਰੇ।
ਸੋਹਣੀਏ! ਆ ਜਾ ਨੀ,
ਡੁਬਦਿਆਂ ਨੂੰ ਰੱਬ ਤਾਰੇ।
ਚਿੱਟਾ ਕਾਗਜ਼ ਕਾਲੀ ਸਿਆਹੀ,
ਗੂੜ੍ਹੇ ਅੱਖਰ ਪਾਵਾਂ
ਲਿਖ ਪਰਵਾਨਾ ਮਾਹੀ ਤਾਈਂ,
ਪੱਧਰਾਂ ਖੋਲ੍ਹ ਸੁਣਾਵਾਂ।
ਭੁੱਲ ਜਾਣ ਦੁਖ ਸਾਰੇ ਪੁਰਾਣੇ,
ਜੋ ਮੁੜ ਦਰਸ਼ਨ ਪਾਵਾਂ।
ਮੁੜ ਪੌ ਸਿਪਾਹੀਆ ਵੇ:-
ਹਰਦਮ ਸ਼ਗਨ ਮਨਾਵਾਂ।
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।
ਚਲਾ ਤ ਭਿਜੈ ਕੰਬਲੀ ਰਹਾਂ ਤੇ ਤੁਟੈ ਨੇਹੁ॥
ਭਿਜਉ ਸਿਜਉ ਕੰਬਲੀ ਅਲਹੁ ਵਰਸਉ ਮੇਹੁ॥
ਜਾਇ ਮਿਲਾ ਤਿਨ੍ਹਾ ਸਜਣਾ ਤੁਟਉ ਨਾਹੀ ਨੇਹੁ॥
[ਸ਼ੇਖ ਫਰੀਦ]
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ।
ਨਦਰੀ ਕਿਸੈ ਨ ਆਵਉ ਨਾ ਕਿਛ ਪੀਆ ਨ ਖਾਉ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥
ਮਸੂ ਤੋਟਿ ਨ ਆਵਈ ਲੇਖਣਿ ਪਉਣ ਚਲਾਉ।
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡ ਆਖਾ ਨਾਉ॥
[ਗੁਰੂ ਨਾਨਕ]
ਚਾਰੇ ਪੱਲੇ ਚੁਨੜੀ ਨੈਣ ਰੋਂਦੀ ਦੇ ਭਿੰਨੇ।
ਆਵਣ ਆਵਣ ਕਹਿ ਗਏ ਜਾਹੁ ਬਾਗਾਂ ਪੁੰਨੇ।
ਕਤ ਨਾ ਜਾਣਾਂ ਪੂਣੀਆਂ ਦੋਸ਼ ਦੇਂਦੀ ਹਾਂ ਮੁੰਨੇ।
ਲਿਖਣਹਾਰਾ ਲਿਖ ਗਿਆ,ਕੀ ਹੁੰਦਾ ਰੁੰਨੇ।
ਇਕ ਹਨੇਰੀ ਕੋਠੜੀ ਦੂਜਾ ਮਿਤਰ ਵਿਛੁੰਨੇ।
ਕਾਲਿਆ ਹਰਨਾ ਚਰ ਗਇਓਂਂ ਸ਼ਾਹ ਹੁਸੈਨ ਦੇ ਬੰਨੇ।
[ਸ਼ਾਹ ਹੁਸੈਨ]
ਘੁੰਗਟ ਖੋਲ੍ਹ ਮੁਖ ਵੇਖ ਨਾ ਮੇਰਾ,
ਐਬ ਨਿਮਾਣੀ ਦੇ ਕੱਜ ਓ ਯਾਰ।
ਡੂੰਘੀ ਨਦੀ ਤੇ ਤੁਲਾ ਪੁਰਾਣਾ,
ਤਰਸਾਂਂ ਕਿਹੜੇ ਚੱਜ ਓ ਯਾਰ।
ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਤੂਏਂਂ ਹੱਜ ਓ ਯਾਰ।
ਬੁਲ੍ਹਾ ਸ਼ਹੁ ਮੈਂ ਜ਼ਾਹਰ ਡਿੱਠਾ,
ਮੂੰਹ ਥੀਂਂ ਲਾਹ ਕੇ ਲੱਜ ਓ ਯਾਰ।
[ਬੁਲ੍ਹੇ ਸ਼ਾਹ]
ਅੰਬਰ ਕਾਲਾ ਇਤ ਬਿਧ ਹੋਇਆ,ਅਸਾਂ ਦਰਦਵੰਦਾਂ ਦੀਆਂ ਆਹੀਂ।
ਤਾਰੇ-ਚਿਣਗਾਂ ਜੁਸੇ ਵਿਚੋਂ ਅੰਬਰ ਗਈਆਂ ਤਦਾਹੀਂ।
[ਦਮੋਦਰ]
ਮੇਘਲਿਆ! ਵੱਸ ਭਾਗਾਂ ਭਰਿਆ, ਤੁਧ ਔਝੜ ਦੇਸ ਵਸਾਏ।
ਭਲਕੇ ਫੇਰ ਕਰੀਂ ਝੜ ਏਵੇਂ, ਮੈਰਾ ਪੀਅ ਪਰਦੇਸ ਨਾ ਜਾਏ।
ਵਗ ਵਾਏ ਪਰਸੁਆਰਥ ਭਰੀਏ, ਜਾਵੀਂ ਤਖ਼ਤ ਹਜ਼ਾਰੇ।
ਆਖੀਂ ਯਾਰ ਰਾਂਝਣ ਨੂੰ ਮਿਲ ਕੇ, ਅਸੀਂ ਤੈਂ ਮਨੋਂ ਵਿਸਾਰੇ।
[ਹਾਸ਼ਮ]
ਅੱਜ ਕੋਈ ਆਵੰਦੜਾ, ਹਲਣ ਚੋਲੀ ਦੇ ਬੰਦ।
ਰੱਬ ਕਰੇ ਜੇ ਪਿਆਰਾ ਆਵੇ, ਹੋ ਬੈਠਾਂ ਮੈਂ ਆਨੰਦ।
ਲੇਖ ਅਸਾਡੇ ਹੋਵਣ ਚੰਗੇ, ਅਰ ਆ ਜਾਵੇ ਚੰਦ।
ਚਰਖਾ ਚੁਕ ਪਰੇ ਕਰੋ ਸਹੀਓ, ਪਵੇ ਨਾ ਮੈਥੋਂ ਤੰਦ।
ਕਰਮਅਲੀ ਨਿਤ ਪੀਰ ਹੁਸੈਨ ਦਾ, ਖੜੀ ਉਡੀਕਾਂ ਪੰਧ
[ਕਰਮ ਅਲੀ ਸ਼ਾਹ]
ਮੇਰਾ ਦਿਲ ਨਿੱਕਾ ਜਿਹਾ,
ਇਹ ਮੁੜ ਮੁੜ ਬੇਸਬਰਾ ਧੜਕੇ, ਸਿਸਕੇ,
ਜਦ ਇਹ ਆਸਾਂ ਬੰਨ੍ਹਾਣ ਵਾਲਾ ਅਵਾਜ਼ ਆਂਦਾ,
ਇਹ ਦਿਲ ਜੀ ਜਾਂਦਾ, ਹੋਂਦਾ ਝਟ ਦੇ ਝਟ ਅਕਾਸ਼ ਵਿਚ,
ਸਹੇਲੀਓ! ਮੈਨੂੰ ਤੜਪਦੀ ਜਿੰਦ ਨੂੰ ਨਾ ਛਡੀਓ, ਅੜੀਓ!
ਘੜੀ ਘੜੀ ਖ਼ਬਰ ਦੇਣੀ ਜੇ-
"ਓ ਤੈਨੂੰ ਪਿਆਰ ਕਰਦਾ;"
[ਪ੍ਰੋ: ਪੂਰਨ ਸਿੰਘ]
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ,
ਅਸਾਂ ਧਾ ਗਲਵਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।
ਧਾ ਚਰਨਾਂ ਤੇ ਸੀਸ ਨਿਵਾਇਆ,
ਸਾਡੇ ਮੱਥੇ ਛੂਹ ਨ ਪਾਈ।
ਤੁਸੀਂ ਉਚੇ ਉਚੇ ਅਸੀਂ ਨੀਵੇਂ ਸਾਂ,
ਸਾਡੀ ਪੇਸ਼ ਨ ਗਈਆ ਕਾਈ।
[ਭਾਈ ਵੀਰ ਸਿੰਘ]
ਨਿਕੇ ਹੁੰਦਿਆਂ ਦੇ ਮਿਠੇ ਮਿਠੇ ਚੋਚਲੇ,
ਹਾਲੀ ਮੈਨੂੰ ਭੁੱਲ ਨ ਸੱਕੇ।
ਤੇਰੇ ਪੈਰ ਦੀ ਵਾਜ਼ ਨਾ ਆਈ,
ਝਾਂਜਰਾਂ ਅਨੇਕ ਡਿੱਠੀਆਂ।
[ਚਾਤ੍ਰਿਕ]
ਸੋਹਣਿਆ ਪੰਛੀਆ, ਬੀਬੇ ਕਬੂਤਰਾ,
ਉਡ ਖਾਂ, ਉਡ ਕੇ ਚੜ੍ਹ ਜਾ ਅਕਾਸ਼।
ਮੋਤੀ ਚੁਗਾਵਾਂਗੀ, ਝਾਂਜਰਾਂ ਪਾਵਾਂਗੀ,
ਇਕ ਵਾਰ ਜਾਵੇਂ ਜੇ ਢੋਲਣ ਦੇ ਪਾਸ।
[ਚਾਤ੍ਰਿਕ]
ਤੱਕ ਪਾਣੀ ਦੀ ਤੇਜ਼ ਰਵਾਨੀ,
ਆਵੇ ਤੇਰੀ ਯਾਦ ਜਵਾਨੀ,
ਜਿਉਂ ਜਿਉਂ ਪੈਂਦੀ ਘੁੰਮਣਵਾਣੀ,
ਤਿਉਂ ਤਿਉਂ ਆਵਣ ਚੇਤੇ,
ਵੰਗਾਂ ਤੇਰੀਆਂ.......
[ਪ੍ਰੋ: ਮੋਹਨ ਸਿੰਘ]
ਬੂਟਿਆਂ ਦੇ ਓਹਲੇ ਓਹਲੇ,
ਕਲੀਆਂ ਦੇ ਕੋਲੇ ਕੋਲੇ,
ਸੁਗੰਧੀਆਂ ਦੇ ਆਉਣ ਝੋਲੇ
ਮੈਨੂੰ ਇਥੇ ਬਹਿਣ ਦੇ।
[ਹਰਨਾਮ ਕੌਰ]
ਮੇਰਾ ਡੁਲ੍ਹ ਡੁਲ੍ਹ ਪੈਂਦਾ ਜੀ ਵੇ, ਮੈਂ ਕੀ ਦੁਖ ਦੱਸਾਂ?
ਮੈਨੂੰ ਹੁੰਦਾ ਜਾਂਦਾ ਕੀ ਵੇ, ਮੈਂ ਕੀ ਦੁਖ ਦੱਸਾਂ?
ਜੀਵਨ ਏਹੀ ਮੇਰਾ ਡੁਲ੍ਹ ਡੁਲ੍ਹ ਪੈਣਾ,
ਮਸਤੀ ਏਹੀ ਮੇਰੀ ਢਲ ਢਲ ਵਹਿਣਾ,
ਚੜ੍ਹ ਚੜ੍ਹ, ਲਹਿ ਲਹਿ, ਲਹਿ ਲਹਿ ਹੱਸਾਂ
ਮੈਨੂੰ ਹੁੰਦਾ.....
[ਸ. ਸ. ਅਮੋਲ]
ਸਜਨੀ! ਪਿਆਰ ਤੇਰਾ ਪਿਆਰ।
ਲੰਘਾਵੇ ਭਵ ਸਾਗਰ ਤੋਂ ਪਾਰ।
ਪਿਆਰ ਤੇਰਾ ਇਕ ਅਮਰ ਹੁਲਾਰਾ।
ਝੂਲੇ ਜਿਸ ਵਿਚ ਬ੍ਰਹਿਮੰਡ ਸਾਰਾ।
ਇਸ ਦੀ ਛੁਹ ਤੋਂ ਗੂੰਜ ਰਹੀ ਹੈ,
ਮੇਰੀ ਇਕ ਇਕ ਤਾਰ, ਸਜਨੀ!...
[ਹਰਬੰਸ ਸਿੰਘ 'ਰਾਜ']
੫. ਪੰਜਾਬੀ ਕਵਿਤਾ ਦਾ ਭਵਿੱਸ਼
ਕਿਸੇ ਗੱਲ ਬਾਰੇ ਪੇਸ਼ੀਨਗੋਈ ਕਰਨੀ ਇਕ ਬੜਾ ਔਖਾ ਕੰਮ ਹੈ। ਅਤੇ ਪੇਸ਼ੀਨਗੋਈਆਂ ਸਦਾ ਸੱਚੀਆਂ ਨਹੀਂ ਹੋਇਆ ਕਰਦੀਆਂ। ਪਰ ਉੱਨਤੀ ਦੇ ਚਾਹਵਾਨਾਂ ਲਈ ਜ਼ਰੂਰੀ ਹੈ ਕਿ ਪੇਸ਼ੀਨਗੋਈ ਨਾਲ ਅਟਾ-ਸਟਾ ਲਾ ਕੇ ਦੇਖਦੇ ਰਿਹਾ ਕਰਨ ਕਿ ਉਨ੍ਹਾਂ ਦਾ ਭਵਿਸ਼ ਸ਼ਾਨਦਾਰ ਹੈ ਜਾਂ ਨਹੀਂ।
ਪੰਜਾਬੀ ਕਵਿਤਾ ਬਾਰੇ ਪੇਸ਼ੀਨਗੋਈ ਕਰਨ ਲਈ ਪਹਿਲੋਂ ਇਹ ਦੇਖਣਾ ਜ਼ਰੂਰੀ ਹੈ ਕਿ ਸਾਡੀ ਕਵਿਤਾ ਦੀ ਐਸ