ਪੰਨਾ:ਅਨੋਖੀ ਭੁੱਖ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੱਟੀ ਕਮਾਈ ਸ਼ਰਾਬ ਆਦਿਕ ਭੈੜੀਆਂ ਆਦਤਾਂ ਦੇ ਮੂੰਹ ਲੁਟਾ ਛੱਡੀ। ਫੇਰ ਉਸ ਨੇ ਇਕ ਅਖ਼ਬਾਰ ਵੀ ਕਢਿਆ, ਪਰ ਉਹ ਵੀ ਪਹਿਲਾਂ ਪਹਿਲਾਂ ਚੱਲ ਕੇ ਫੇਰ ਚੱਲ ਹੀ ਗਿਆ। ਮੁੜ ਉਹ ਨਾਟਕ ਲਿਖਣ ਲੱਗਾ, ਪਰ ਘਾਟਾ ਹੀ ਪਿਆ ਤੇ ਛਾਪੇਖ਼ਾਨੇ ਦੇ ਪੈਸੇ ਈ ਉਧਾਰੇ ਛੱਡ ਕੇ ਨੱਸ ਗਿਆ। ਹੁਣ ਉਹ ਆਪਣੇ ਆਪ ਹੀ ਕਿਸੇ ਪਾਸਿਓਂ ਫਿਰ ਆ ਟਪਕਿਆ ਸੀ ਅਤੇ ਕਿਸ਼ੋਰ ਦੀ ਮੁੱਛ ਦਾ ਵਾਲ ਬਣ ਗਿਆ ਸੀ। ਕ੍ਰਿਸ਼ਨਾ ਨੇ ਆਪਣੀ ਸੌਂਕਣ ਆਉਣ ਦਾ ਦੁਖ ਆਪਣੇ ਭਰਾ ਅਗੇ ਫੋਲ ਦਿਤਾ ਤੇ ਅਖੀਰ ਅੰਦਰੋ ਅੰਦਰ ਇਹ ਫ਼ੈਸਲਾ ਹੋਇਆ ਕਿ ਅੰਨ੍ਹੀ ਦਾ ਵਿਆਹ ਜੇ ਮਦਨ ਲਾਲ ਨਾਲ ਹੀ ਹੋ ਜਾਵੇ ਤਾਂ ਚੰਗਾ ਹੈ। ਮਦਨ ਲਾਲ ਖ਼ਰਚੋਂ ਟੁੱਟਾ ਹੋਇਆ ਸੀ ਤੇ ਰੁਪਏ ਦੀ ਲੋੜ ਹੋਣ ਦੇ ਕਾਰਨ ਤੁਰਤ ਹੀ ਮੇਰੇ ਪਾਸ ਆ ਗਿਆ। ਪਿਤਾ ਤੇ ਉਹ ਬਾਹਰਲੇ ਵੇਹੜੇ ਵਿਚ ਸਨ ਤੇ ਮੈਂ ਅੰਦਰ ਕੋਠੜੀ ਵਿਚ ਖਲੋਤੀ ਉਨ੍ਹਾਂ ਦੀਆਂ ਗੱਲਾਂ ਸੁਨਣ ਲੱਗੀ:

ਉਹ ਬੋਲਿਆ, 'ਸੌਂਕਣ ਤੇ ਕਿਉਂ ਧੀ ਦੇਣ ਲਗੇ ਹੋ?'

ਪਿਤਾ ਜੀ ਨੇ ਦੁਖੀ ਹੋ ਕੇ ਅਗੋਂ ਉਤਰ ਦਿਤਾ, 'ਹੋਰ ਕੀ ਕਰਾਂ? ਬਗੈਰ ਦਿਤੇ ਤਾਂ ਕੰਮ ਨਹੀਂ ਚਲਦਾ ਦਿਸਦਾ। ਅਗੇ ਐਨਾ ਸਮਾਂ ਹੋ ਗਿਆ ਹੈ ਵਿਆਹ ਹੋ ਹੀ ਨਾ ਸਕਿਆ।'

ਮਦਨ- 'ਤੁਹਾਨੂੰ ਲੜਕੀ ਦੇ ਵਿਆਹ ਦੀ ਐਨੀ ਕੀ ਚਿੰਤਾ ਹੈ?'

ਪਿਤਾ ਜੀ ਹੱਸੇ, ਬੋਲੇ- ਮੈਂ ਗ਼ਰੀਬ ਹਾਂ। ਫੁੱਲ ਵੇਚ ਕੇ ਹੀ ਗੁਜ਼ਾਰਾ ਹੁੰਦਾ ਹੈ, ਫੇਰ ਅੰਨ੍ਹੀ ਹੈ ਤੇ ਨਾਲੇ ਉਮਰ ਦੀ ਵੀ ਵਡੇਰੀ ਹੋ ਗਈ ਹੈ।

ਮਦਨ-'ਕੋਈ ਫ਼ਿਕਰ ਵਾਲੀ ਗੱਲ ਨਹੀਂ, ਵਿਆਹ ਕਰਨ ਨੂੰ ਤਾਂ ਭਾਵੇਂ ਮੇਰੇ ਨਾਲ ਹੀ ਕਰ ਦਿਓ। ਜਦ ਮੈਂ ਅਖ਼ਬਾਰ ਦਾ ਐਡੀਟਰ ਸਾਂ ਤਾਂ ਮੈਂ ਵੱਡੀ ਉਮਰ ਵਿਚ ਲੜਕੀਆਂ ਦੇ ਵਿਆਹ ਕਰਨ ਤੇ ਬੜੇ ਧੜੱਲੇਦਾਰ ਲੇਖ ਲਿਖੇ ਸਨ ਤੇ ਹੁਣ ਮੈਂ ਉਨ੍ਹਾਂ ਤੇ ਅਮਲੀ ਕਾਰਵਾਈ

੧੮.