ਪੰਨਾ:ਅਨੋਖੀ ਭੁੱਖ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਚਲਦੀ ਰਹੀ ਤੇ ਪਿਛਲੇ ਪਹਿਰ ਅਚਾਨਕ ਇਕ ਥਾਂ ਤੇ ਜਾਂ ਲੱਗੀ । ਮਦਨ ਲਾਲ ਨੇ ਮਲਾਹ ਨੂੰ ਉਥੇ ਹੀ ਖਲੋਣ ਲਈ ਅਵਾਜ਼ ਦਿੱਤੀ ।

ਮੇਰਾ ਹੱਥ ਫੜ ਕੇ ਉਸ ਨੇ ਮੈਨੂੰ ਹੇਠਾਂ ਉਤਾਰ ਲਿਆ ਤੇ ਮਲਾਹ ਨੂੰ ਬੇੜੀ ਖੋਲ੍ਹ ਦੇਣ ਲਈ ਆਖਿਆ।

ਮੈਂ ਕਿਹਾ, 'ਇਹ ਕੀ ? ਬੇੜੀ ਕਿਉਂਂ ਖੋਲ੍ਹਦੇ ਹੋ ?'

ਉਹ ਕਹਿਣ ਲੱਗਾ, 'ਆਪਣਾ ਰਾਹ ਆਪੇ ਵੇਖ ਲੈ ।'

ਮੈਂ - 'ਰੱਬ ਦੇ ਵਾਸਤੇ ਮੈਨੂੰ ਉਜਾੜ ਵਿਚ ਨਾ ਛਡੋ, ਪ੍ਰਮਾਤਮਾਂ ਤੁਹਾਨੂੰ ਇਸ ਦਾ ਫਲ ਦੇਵੇਗਾ । ਮੈਂ ਅੰਨ੍ਹੀ ਹਾਂ ਅਤੇ ਨਹੀਂ ਜਾਣਦੀ ਹਾਂ ਜੁ ਕਿਥੇ ਪਹੁੰਚਾਈ ਗਈ ਹਾਂ । ਰੁਲ ਰੁਲ ਕੇ ਮਰ ਜਾਵਾਂਗੀ। ਜੇ ਮੈਨੂੰ ਛੱਡਣਾ ਹੀ ਚਾਹੁੰਦੇ ਹੋ ਤਾਂ ਕਿਸੇ ਵਸਤੀ ਵਿਚ ਛੱਡ ਆਓ।'

'ਜੇ ਤੂੰ ਮੇਰੇ ਨਾਲ ਵਿਆਹ ਕਰ ਲਵੇਂ ਤਾਂ ਮੈਂ ਤੇਰੇ ਤੇ ਉਪਕਾਰ ਕਰ ਸਕਦਾ ਹਾਂ ।'

ਮੈਂ ਕਿਹਾ – ਮੈਨੂੰ ਤੇਰੇ ਉਪਕਾਰ ਦੀ ਰਤਾ ਪ੍ਰਵਾਹ ਨਹੀਂ । ਦਿਨ ਚੜ੍ਹੇ ਤੇਰੇ ਵਰਗੇ ਹਜ਼ਾਰਾਂ ਇਸ ਰਾਹੋਂ ਲੰਘਣਗੇ ਤੇ ਮੈਨੂੰ ਵਸਤੀ ਵਿਚ ਪਹੁੰਚਾ ਦੇਣਗੇ।'

'ਇਥੇ ਕਿਸੇ ਆਉਣਾ ਹੀ ਕੀ ਕਰਨ ਹੈ। ਇਹ ਤਾਂ ਇਕ ਬਰੇਤਾ ਹੈ, ਤੇ ਇਥੋਂ ਤਕ ਕੋਈ ਹੀ ਪਹੁੰਚਦਾ ਹੈ ।'

ਉਹਦੀ ਬੇੜੀ ਕੁਝ ਕੁ ਦੂਰ ਸੀ। ਮੈਂ ਅਗੇ ਵੀ ਦੱਸ ਚੁਕੀ ਹਾਂ, ਕਿ ਮੇਰੇ ਕੰਨ ਹੀ ਮੈਨੂੰ ਅੱਖਾਂ ਦਾ ਕੰਮ ਦੇਂਦੇ ਹਨ, ਤੇ ਮੈਂ ਸ਼ਬਦ ਸੁਣ ਕੇ ਹੀ ਜਾਣ ਲਿਆ ਕਿ ਮਦਨ ਲਾਲ ਦੀ ਬੇੜੀ ਕਿੰਨੀ ਕੁ ਦੂਰ ਤੇ ਕਿਸ ਪਾਸੇ ਵਲ ਹੈ ? ਮੈਂ ਪਾਣੀ ਵਿਚ ਉਸੇ ਪਾਸੇ ਵਲ ਛਾਲ ਮਾਰੀ ਜੁ ਬੇੜੀ ਨੂੰ ਫੜ ਲਵਾਂ, ਪਰ ਇਹ ਨਾ ਹੋ ਸਕਿਆ । ਪਿਛੇ ਮੁੜ ਕੇ ਲੱਕ ਲੱਕ ਪਾਣੀ ਵਿਚ ਆ ਕੇ ਸ਼ਬਦ ਦੀ ਸੇਧ ਉਤੇ ਡੰਡੇ ਨੂੰ ਭੁਆਂ ਕੇ ਜ਼ੋਰ ਨਾਲ ਮਦਨ ਲਾਲ ਵਲ ਸੁਟਿਆ ।

ਭਾਵੀ ਕਰਤਾਰ ਦੀ, ਉਸ ਡੰਡੇ ਦੇ ਵੱਜਣ ਨਾਲ ਮਦਨ ਲਾਲ

੨੩.