ਪੰਨਾ:ਅਨੋਖੀ ਭੁੱਖ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਗਰੋਂ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ। ਖੇਮ ਚੰਦ ਦਾ ਇਕ ਮਿਤ੍ਰ ਸੁੰਦਰ ਦਾਸ ਵੀ ਸੀ। ਉਨ੍ਹਾਂ ਵੀ ਬਹੁਤੇਰੇ ਹੱਥ ਪੈਰ ਮਾਰੇ ਜੁ ਆਪਣੇ ਮਿਤ੍ਰ ਦਾ ਪਤਾ ਕਢਣ, ਅਖ਼ਬਾਰਾਂ ਵਿਚ ਇਸ਼ਤਿਹਾਰ ਕਢਵਾਏ ਤੇ ਹੋਰ ਅਨੇਕਾਂ ਹੀ ਯਤਨ ਕੀਤੇ ਪਰ ਸਭ ਵਿਅਰਥ। ਖੇਮ ਚੰਦ ਦੇ ਨਾ ਮਿਲਣ ਤੇ ਸਾਰੀ ਜਾਇਦਾਦ ਮੁੜ ਇਨ੍ਹਾਂ ਪਾਸ ਹੀ ਆ ਗਈ ਤੇ ਕਿਸ਼ੋਰ ਚੰਦ ਉਸ ਦਾ ਮਾਲਕ ਹੋ ਗਿਆ।

ਏਸ ਸਮੇਂ ਜੇ ਉਹ ਸ਼ੁਕਲਾ ਕਿਤੇ ਜਿਉਂਦੀ ਹੋਵੇ ਤਾਂ ਇਹ ਸਾਰੀ ਸੰਪਤੀ ਜੋ ਕਿਸ਼ੋਰ ਚੰਦ ਆਦਿਕ ਭੋਗ ਰਹੇ ਹਨ, ਉਸੇ ਦੀ ਹੋਵੇਗੀ। ਹੋ ਸਕਦਾ ਹੈ ਕਿ ਇਸ ਸਮੇਂ ਉਹ ਬੜੀ ਗ਼ਰੀਬੀ ਦੀ ਹਾਲਤ ਵਿਚ ਹੋਵੇ। ਤਲਾਸ਼ ਕਰਨ ਤੋਂ ਪਤਾ ਲਗ ਸਕਦਾ ਹੈ - ਗੱਲ ਹੀ ਕੀ ਹੈ? ਮੈਨੂੰ ਆਪਣਾ ਤਾਂ ਕੋਈ ਰੁਝੇਵਾਂ ਹੈ ਹੀ ਨਹੀਂ।