ਪੰਨਾ:ਅਨੋਖੀ ਭੁੱਖ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਚਿਤ ਨਹੀਂ ਹੈ। ਮੇਰੇ ਨਾਲ ਲੜਦੇ ਕਿਉਂ ਹੋ? (ਪਰ ਲੜਨ ਦੀ ਮੇਰੀ ਪ੍ਰਬਲ ਇੱਛਾ ਸੀ )

ਬਲਬੀਰ-ਮੈਂ ਕੋਈ ਝਗੜਾ ਨਹੀਂ ਕਰਦਾ, ਜਿਸ ਤਰਾਂ ਤੂੰ ਬੁੱਢੇ ਨੂੰ ਪ੍ਰੇਮ ਕਰਦੀ ਹੈਂ ਉਸੇ ਤਰਾਂ ਮੈਂ ਸ਼ੁਕਲਾ ਨੂੰ ਚਾਹੁੰਦਾ ਹਾਂ।

ਮੈਂ-ਉਹਦੀਆਂ ਅੱਖਾਂ ਵਲ ਨਹੀਂ ਵੇਖਦੇ?

ਬਲਬੀਰ-ਨਹੀਂ ਅਖਾਂ ਦੇ ਨਾ ਹੋਣ ਕਰਕੇ। ਜੇ ਕਦੀ ਤੂੰ ਅੰਨ੍ਹੀ ਹੋਂਦੀ ਤਾਂ ਇਸ ਤੋਂ ਵੀ ਵਧੇਰੀ ਸੋਹਣੀ ਲਗਦੀ।

ਮੈਂ-ਇਹ ਗਲ ਤਾਂ ਆਪਣੇ ਪਤੀ ਪਾਸੋਂ ਪੁਛਾਂਗੀ। ਜਿਸ ਪ੍ਰਕਾਰ ਤੁਸੀਂ ਸ਼ਕਲਾਂ ਨੂੰ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਮੈਂ ਵੀ ਸ਼ਕਲ ਨੂੰ ਚਾਹੁੰਦੀ ਹਾਂ।

ਬਲਬੀਰ-ਤੂੰ ਵੀ ਸ਼ੁਕਲਾ ਨਾਲ ਵਿਆਹ ਕਰਨਾ ਚਾਹੁੰਦੀ ਹੈਂ?

ਮੈਂ-ਹੋ ਸਕਦਾ ਹੈ। ਭਾਵੇਂ ਮੈਂ ਅਪ ਉਹਦੇ ਨਾਲ ਵਿਆਹ ਨਾ ਕਰਾਂ, ਪਰ ਉਹਦਾ ਇਕ ਚੰਗੀ ਥਾਂ ਵਿਆਹ ਕਰ ਦੇਣ ਚਾਹੁੰਦੀ ਹਾਂ। ਤੁਹਾਡੇ ਨਾਲ ਉਹਦਾ ਵਿਆਹ ਕਦੀ ਵੀ ਨਹੀਂ ਹੋਣ ਦਿਆਂਗੀ।

ਬਲਬੀਰ-ਮੈਂ ਵੀ ਤਾਂ ਯੋਗ ਵਰ ਹਾਂ। ਮੇਰੇ ਵਰਗਾ ਵਰ ਹੋਰ ਕਿਥੇ ਮਿਲੇਗਾ?

ਮੈਂ-ਤੁਸੀਂ ਅਯੋਗ ਹੋ, ਮੈਂ ਯੋਗ ਵਰ ਆਪੇ ਲਭ ਲਵਾਂਗੀ।

ਬਲਬੀਰ-ਮੈਂ ਅਯੋਗ ਕਿਸ ਤਰ੍ਹਾਂ?

ਮੈਂ-ਕਮੀਜ਼ ਲਾਹ ਕੇ ਆਪਣੀ ਪਿੱਠ ਤਾਂ ਵਖਾਓ।

ਇਹ ਸੁਣ ਕੇ ਬਲਬੀਰ ਦਾ ਰੰਗ ਫੱਕ ਹੋ ਗਿਆ ਤੇ ਬੜੇ ਹੀ ਦੁਖਿਤ ਭਾਵ ਨਾਲ ਉਸਨੇ ਹਾਉਕਾ ਲੈ ਕੇ ਕਿਹਾ-'ਹਾਇ! ਕੁਸਮ!!' ਮੈਨੂੰ ਵੀ ਇਹ ਦੇਖਕੇ ਬੜਾ ਦੁੱਖ ਹੋਇਆ ਪਰ ਮੈਂ ਆਪਣੀ ਗੱਲਬਾਤ ਨੂੰ ਬੰਦ ਨਾ ਕੀਤਾ ਤੇ ਕਹਿਣ ਲਗੀ-'ਮੈਂ ਤੁਹਾਨੂੰ ਇਕ ਕਹਾਣੀ ਸੁਨਾਉਂਦੀ ਹਾਂ, ਕੀ ਤੁਸੀਂ ਸੁਣੋਗੇ?

੭੫.