ਪੰਨਾ:ਅਨੋਖੀ ਭੁੱਖ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖਕੇ ਬੜਾ ਹੀ ਅਸਚਰਜ ਹੋਇਆ ।

ਉਹ ਮੈਨੂੰ ਪ੍ਰਨਾਮ ਕਰਕੇ ਖਲੋ ਗਈ, ਪਰ ਮੂੰਹ ਨੀਵਾਂ ਹੀ ਕੀਤੇ ਰਖਿਆ । ਮੇਰੀ ਹੈਰਾਨੀ ਹੋਰ ਵੀ ਵਧੀ, ਅੰਨ੍ਹੇ ਨੂੰ ਅੱਖਾਂ ਦੋ ਚਾਰ ਹੋਣ ਉਤੇ ਜੇਹੜੀ ਲਜਿਆ ਆਉਂਦੀ ਹੈ, ਉਹ ਉਸਨੂੰ ਅਨਭਵ ਹੀ ਨਹੀਂ ਕਰ ਸਕਦੇ। ਇਕ ਦੋ ਗੱਲਾਂ ਪੁਛਣ ਉਤੇ ਸ਼ੁਕਲਾ ਨੇ ਮੂੰਹ ਉੱਚਾ ਕਰ ਕੇ ਉਤ੍ਰ ਦਿਤਾ - ਮੈਂ ਵੇਖਿਆ ਕਿ ਉਸ ਦੀਆਂ ਅੱਖਾਂ ਵਿਚ ਕਟਾਖਸ਼ ਭਰਪੂਰ ਸਨ ।

ਮੈਂ ਕਿਸ਼ੋਰ ਪਾਸੋਂ ਪੁਛਣ ਹੀ ਲੱਗਾ ਸਾਂ ਕਿ ਕੀ ਜਨਮ ਦੀ ਅੰਨ੍ਹੀ ਸ਼ੁਕਲਾ ਹੁਣ ਵੇਖ ਸਕਦੀ ਹੈ ? ਕਿ ਕਿਸ਼ੋਰ ਨੇ ਸ਼ੁਕਲਾ ਨੂੰ ਮੇਰੇ ਬੈਠਣ ਵਾਸਤੇ ਆਸਨ ਲਿਆਉਣ ਨੂੰ ਕਿਹਾ । ਮੇਰੇ ਦੇਖਦਿਆਂ ਹੀ ਉਹ ਝੱਟ ਪੱਟ ਆਸਨ ਲੈ ਆਈ ਅਰ ਵਿਛੌਣ ਤੋਂ ਪਹਿਲਾਂ ਉਸਨੇ ਇਕ ਜਲ ਦੀ ਬੂੰਦ ਨੂੰ ਜੇਹੜੀ ਕਿ ਆਸਣ ਵਿਛਾਉਣ ਤੋਂ ਪਹਿਲ ਉਥੇ ਈ ਹੋਈ ਸੀ, ਆਪਣੇ ਦੁਪੱਟੇ ਦੇ ਪੱਲੇ ਨਾਲ ਪੂੰਝਿਆ। ਹੁਣ ਮੇਰਾ ਅਸਚਰਜ ਯਕੀਨ ਦੇ ਦਰਜ਼ੇ ਨੂੰ ਪਹੁੰਚ ਗਿਆ ਅਰ ਮੇਰੇ ਦਿਲ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਸ਼ੁਕਲਾ ਦੀਆਂ ਬਾਹਰਲੀਆਂ ਅਖਾਂ ਵੀ ਖੁਲ੍ਹ ਗਈਆਂ ਹਨ, ਅਰ ਉਹ ਅਸਾਡੇ ਸੰਸਾਰ ਨੂੰ ਵੀ ਦੇਖ ਸਕਦੀ ਹੈ।

ਅੰਨ੍ਹਾ ਪੁਰਸ਼ ਬਿਨਾਂ ਸਪਰਸ਼ ਕੀਤੇ ਦੇ ਕਿਸੇ ਤਰਾਂ ਵੀ ਜਲ ਦੀ ਹੋਂਦ ਨੂੰ ਨਹੀਂ ਜਾਣ ਸਕਦਾ ਸੀ ਪਰ ਸ਼ੁਕਲਾ ਨੇ ਬਿਨਾਂ ਸਪਰਸ਼ ਕੀਤਿਆਂ ਹੀ ਆਸਨ ਵਿਛਾਉਣ ਤੋਂ ਪਹਿਲਾਂ ਮਾਨੋਂ ਅੱਖਾਂ ਨਾਲ ਵੇਖਕੇ ਉਸਨੂੰ ਪੂੰਝਿਆ ।

ਹੁਣ ਮੈਂ ਰਹਿ ਨਾ ਸਕਿਆ ਤੇ ਪੁਛਿਆ-'ਸ਼ੁਕਲਾ ਕੀ ਤੂੰ ਹੁਣ ਵੇਖ ਸਕਦੀ ਹੈਂ ?'

ਮੂੰਹ ਨੀਵਾਂ ਕਰਕੇ ਮੁਸਕਰਾਉਂਦੀ ਹੋਈ ਸ਼ੁਕਲਾ ਨੇ ਕਿਹਾ, 'ਜੀ ਹਾਂ !'

ਮੈਂ ਵਿਸਿਮਰਤ ਜਿਹਾ ਹੋ ਕੇ ਕਿਸ਼ੋਰ ਵਲ ਤਕਿਆ, ਉਹ

੯੯.