ਪੰਨਾ:ਅੰਧੇਰੇ ਵਿਚ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਆਪੇ ਹੀ ਸ਼ਰਮ ਦੇ ਮਾਰਿਆਂ ਉਸ ਦਾ ਸਾਰਾ ਸਰੀਰ ਕੰਬ ਜਾਂਦਾ ਤੇ ਉਹ ਜਿਸ ਪਾਸੇ ਮਰਜ਼ੀ ਹੁੰਦੀ ਉਠ ਤੁਰਦਾ।

ਸਤੇਂਦ੍ਰ ਨੂੰ ਤਰਕੇ ਇਸ਼ਨਾਨ ਕਰਨ ਦਾ ਬਹੁਤ ਸ਼ੌਕ ਸੀ। ਉਸ ਦੇ ਚੋਰ ਬਾਗਾਨ ਵਾਲੇ ਮਕਾਨ ਤੋਂ ਗੰਗਾ ਦੂਰ ਨਹੀਂ ਸੀ। ਇਸੇ ਕਰਕੇ ਉਹ ਆਮ ਤੌਰ ਤੇ ਜਗਨ ਨਾਬ ਘਾਟ ਤੇ ਇਸ਼ਨਾਨ ਕਰਨ ਜਾਇਆ ਕਰਦਾ ਸੀ।

ਪੁੰਨਿਆਂ ਦਾ ਦਿਨ ਸੀ। ਘਾਟ ਤੇ ਕੁਝ ਭੀੜ ਹੋ ਰਹੀ ਸੀ। ਜਿਸ ਓੜੀਆ ਬ੍ਰਾਹਮਣ ਕੋਲ ਉਹ ਸੁਕੇ ਕਪੜੇ ਰਖਦਾ ਹੁੰਦਾ ਸੀ ਉਸੇ ਪਾਸੇ ਜਾਂਦਾ ਜਾਂਦਾ ਉਹ ਰੁਕ ਗਿਆ। ਉਹਨੇ ਵੇਖਿਆ ਕਿ ਚਾਰ ਪੰਜ ਆਦਮੀ ਕਿਸੇ ਪਾਸੇ ਨੂੰ ਵੇਖ ਰਹੇ ਹਨ। ਉਹਨਾਂ ਦੀਆਂ ਨਜ਼ਰਾਂ ਮਗਰ ਆਪਣੀ ਨਜ਼ਰ ਫੇਰ ਕੇ ਉਹ ਹੈਰਾਨ ਰਹਿ ਗਿਆ। ਉਸ ਨੂੰ ਮਲੂਮ ਹੋਇਆ ਕਿ ਓਸ ਨੇ ਅੱਜ ਤੱਕ ਐਹੋ ਜਹੀ ਇਸਤਰੀ ਕਦੇ ਵੇਖ ਹੀ ਨਹੀਂ। ਐਨਾ ਰੂਪ? ਉਹਦੀ ਉਮਰ ਕੋਈ ਅਠਾਰਾਂ ਉੱਨੀ ਸਾਲ ਦੀ ਹੋਵੇਗੀ। ਇਹ ਇਕ ਮਾਮੂਲੀ ਕਾਲੀ ਕੰਨੀ ਵਾਲੀ ਧੋਤੀ ਪਹਿਨੀ ਹੋਈ ਸੀ। ਉਹ ਦੇ ਸਾਰੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ। ਉਹ ਗੋਡਿਆਂ ਭਾਰ ਬੈਠੀ ਮੱਥੇ ਤੇ ਚੰਦਨ ਦਾ ਟਿੱਕਾ ਲਗਵਾ ਰਹੀ ਸੀ। ਉਹਦਾ ਜਾਣੂ ਪਛਾਣੂ ਪੰਡਾ ਉਹਦੇ ਸਾਰੇ ਮੱਥੇ ਤੇ ਨੱਕ ਤੇ ਚੰਦਨ ਦਾ ਲੇਪ ਕਰ ਰਿਹਾ ਸੀ।

ਸਤੇਂਦ੍ਰ ਕੋਲ ਜਾ ਖਲੋਤਾ। ਪੰਡੇ ਨੂੰ ਸਤੇਂਦ੍ਰ ਕੋਲੋਂ ਹੀ ਬਹੁਤੀ ਦਖਣਾ ਮਿਲਦੀ ਹੁੰਦੀ ਸੀ। ਇਸੇ ਕਰਕੇ ਉਸਨੇ ਉਸ ਸੁੰਦਰੀ ਦੇ ਮੂੰਹ ਦੀ ਖਾਤਰਦਾਰੀ ਛੱਡ ਕੇ ਇਸ ਦੇ ਸੁੱਕੇ