ਪੰਨਾ:ਅੰਧੇਰੇ ਵਿਚ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੦)

ਘਰ ਹੈ? ਉਹ ਵੇਖਣ ਚਾਖਣ ਨੂੰ ਵੀ ਬੜੇ ਚੰਗੇ ਜਵਾਨ ਹਨ। ਪੜ੍ਹੇ ਲਿਖੇ ਤੇ ਧਨਵਾਨ ਭੀ ਹਨ ਤੈਨੂੰ ਉਥੇ ਕੋਈ ਤਕਲੀਫ ਨਹੀਂ ਹੋਵੇਗੀ।

ਹੇਮ ਨੂੰ ਜ਼ਰਾ ਵੀ ਠੰਢ ਨਾ ਪਈ। ਕਾਹਲੀ ਕਾਹਲੀ ਮੱਥੇ ਉਤੇ ਆਈਆਂ ਹੋਈਆਂ ਬਾਉਰੀਆਂ ਨੂੰ ਹਟਾਉਂਦਿਆਂ ਹੋਇਆਂ ਕਹਿਣ ਲੱਗੀ, ਇਹ ਕਦੇ ਨਹੀਂ ਹੋਵੇਗਾ ਕਿਸੇ ਤਰ੍ਹਾਂ ਨਹੀਂ ਹੋਵੇਗਾ, ਮੈਂ ਸਾਫ ਸਾਫ ਕਹਿ ਰਹੀਂ ਹਾਂ । ਜੇ ਤੁਸੀਂ ਮੇਰਾ ਆਪਣੇ ਤੇ ਭਾਰ ਸਮਝਦੇ ਹੋ ਤਾਂ ਖਾਣ ਪੀਣ ਨੂੰ ਨਾ ਦਿਓ। ਮੈਂ ਬਿਨਾਂ ਖਾਣ ਪੀਣ ਤੋਂ ਹੀ ਕਿਤਾਬਾਂ ਵਾਲੇ ਕਮਰੇ ਵਿਚ ਪਈ ਰਿਹਾ ਕਰਾਂਗੀ। ਕੁਝ ਵੀ ਨਹੀਂ ਮੰਗਦੀ।

ਗੁਣੇਇੰਦ੍ਰ ਨੇ ਹੱਸਣ ਦੀ ਕੋਸ਼ਸ਼ ਕਰਦਿਆਂ ਹੋਇਆਂ ਕਿਹਾ, ਉਥੇ ਵੀ ਤੁਹਾਨੂੰ ਕਿਤਾਬਾਂ ਵਾਲਾ ਕਮਰਾ ਮਿਲ ਜਾਏਗਾ। ਜੇ ਨਾ ਮਿਲੇ ਤਾਂ ਤੁਹਾਡਾ ਇਹ ਕਿਤਾਬਾਂ ਵਾਲਾ ਕਮਰਾ ਮੈਂ ਉਥੇ ਹੀ ਚੁਕ ਕੇ ਛੱਡ ਆਵਾਂਗਾ।

ਹੇਮ ਨੇ ਉਹਦੀ ਇਕ ਨਾ ਸੁਣੀ, ਰੋਂਦਿਆਂ ਹੋਇਆਂ ਕਹਿਣ ਲੱਗੀ ਤੁਹਾਨੂੰ ਕੁਝ ਵੀ ਨਹੀਂ ਕਰਨਾ ਚਾਹੀਦਾ। ਸਭ ਸਬੰਧ ਤੋੜ ਦੇਣਾ ਚਾਹੀਦਾ ਹੈ।

ਉਹਨੂੰ ਰੋਂਦੀ ਨੂੰ ਵੇਖ ਗੁਣੇਇੰਦ੍ਰ ਦੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ। ਉਹਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਕਿਹਾ, ਇਹ ਕਿੱਦਾਂ ਹੋਵੇਗਾ, ਹੇਮ ਹੁਣ ਨਹੀਂ ਹੋ ਸਕਦਾ। ਸਭ ਪੱਕੀ ਥਿੱਤੀ ਹੋ ਗਈ ਹੈ।