ਪੰਨਾ:ਅੱਜ ਦੀ ਕਹਾਣੀ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੇ ਥੋੜੇ ਬਹੁਤੇ ਜਿਹੜੇ ਜਾਣੂ ਸਨ, ਉਸ ਨੂੰ ਸ਼ਕ ਦੀ ਨਜ਼ਰ ਨਾਲ ਵੇਖਦੇ ਸਨ। ਆਪੋ ਵਿਚ ਗਲਾਂ ਕਰਦੇ ਕਹਿੰਦੇ ਸਨ ਕਿ ਇਹ ਤਾਂ ਕੋਈ ਸਰਕਾਰੀ ਖੁਫ਼ੀਆ ਹੈ। ਉਹ ਉਹਨੂੰ ਕਈ ਵਾਰੀ ਭੇੜੇ ਜਿਹੇ ਕਪੜਿਆਂ ਵਿਚ ਵੇਖਦੇ ਤੇ ਕਈ ਵਾਰੀ ਇਕ ਸ਼ਹਿਜ਼ਾਦੇ ਦੀ - ਸ਼ਕਲ ਵਿਚ।

ਉਸ ਦੇ ਜਾਣੂਆਂ ਦਾ ਇਹ ਸ਼ੱਕ ਓਦੋਂ ਹੋਰ ਪੱਕਾ ਹੋ ਗਿਆ, ਜਦੋਂ ਉਨ੍ਹਾਂ ਇਕ ਦਿਨ ਉਸ ਨੂੰ ਮੰਗਤਾ ਬਣਿਆ ਸੜਕ ਦੇ ਇਕ ਕੰਢੇ ਤੇ ਬੈਠਾ ਵੇਖਿਆ ਤੇ ਉਨ੍ਹਾਂ ਖ਼ੁਲਮ ਖੁਲਾ ਕਹਿਣਾ ਸ਼ੁਰੂ ਕਰ ਦਿਤਾ ਕਿ ਇਹ ਸੀ.ਆਈ.ਡੀ. ਦਾ ਆਦਮੀ ਹੈ।

ਪਰ ਕੌਣ ਜਾਣਦਾ ਸੀ ਕਿ ਉਹ ਇਹ ਵੀ ਇਕ ਤਜਰਬਾ ਕਰ ਰਿਹਾ ਹੈ।

ਇੰਨਾ ਕੁਝ ਹੋਣ ਤੇ ਵੀ ਉਹ ਇਸਤ੍ਰੀ ਦੀ ਦੁਨੀਆ ਤੋਂ ਬਹੁਤ ਦੂਰ ਸੀ, ਉਸ ਨੇ ਮਰਦ ਦੀ ਦੁਨੀਆ ਦੀ ਨੁਕਰ ਨੁਕਰ ਵੇਖ ਲੀਤੀ ਸੀ, ਪਰ ਇਸਤ੍ਰੀ ਦੇ ਦਿਲ ਦਾ ਇਕ ਕੋਨਾ ਵੀ ਨਹੀਂ ਸੀ ਜਾਣ ਸਕਿਆ। ਇਸਤ੍ਰੀ ਦੇ ਦਿਲ ਵਿਚ ਉਹ ਕਿਉਂ ਨਹੀਂ ਸੀ ਝਾਤੀ ਪਾ ਸਕਿਆ, ਸ਼ਾਇਦ ਇਸਦਾ ਕਾਰਨ ਇਹ ਸੀ ਕਿ ਉਹ ਕਦੀ ਕਿਸੇ ਇਸਤ੍ਰੀ ਨਾਲ ਨਹੀਂ ਸੀ ਬੋਲਿਆ, ਪਰ ਉਹ ਇੰਨਾ ਜਾਣਦਾ ਸੀ ਕਿ ਜਿਸ ਤਰ੍ਹਾਂ ਆਕਾਸ਼ ਦੀ ਵਖਰੀ ਦੁਨੀਆ ਹੈ, ਇਵੇਂ ਪਤਾਲ ਦੀ ਵੀ ਵਖਰੀ ਦੁਨੀਆ ਹੈ। ਉਹ ਇਸਤ੍ਰੀ ਤੇ ਆਦਮੀ ਦਾ ਫਰਕ ਚੰਨ ਤੇ ਤਾਰੇ ਵਾਂਗ ਸਮਝਦਾ

੯੯