ਪੰਨਾ:ਅੱਜ ਦੀ ਕਹਾਣੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਉਹ ਨਾ ਬੋਲਿਆ।

ਕੁੜੀ ਨੇ ਉਸ ਦੇ ਪਿਛੇ ਖੜੋ ਕੇ ਆਪਣਿਆਂ ਦੋਹਾਂ ਹਥਾਂ ਨਾਲ ਉਸ ਦੀਆਂ ਅੱਖਾਂ ਮੀਟ ਲਈਆਂ ਤੇ ਇਕ ਅਜਬ ਅੰਦਾਜ਼ ਨਾਲ ਹਸਣ ਲਗੀ।

ਉਸ ਨੇ ਕੋਈ ਹਰਕਤ ਨਾ ਕੀਤੀ ਤੇ ਅਡੋਲ ਖੜੋਤਾ ਰਿਹਾ।

ਕੁੜੀ ਹੈਰਾਨ ਹੋ ਰਹੀ ਸੀ, ਉਸ ਦਾ ਕਾਫ਼ੀ ਦੁਨੀਆ ਨਾਲ ਵਾਹ ਪੈ ਚੁੱਕਾ ਸੀ, ਪਰ ਇਹੋ ਜਿਹਾ ਆਦਮੀ ਉਸ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਸ ਦੇ ਪਿੰਜਰੇ ਵਿਚ ਜਿੰਨੇ ਪੰਛੀ ਫਸਦੇ ਸਨ, ਉਹ ਸਭ ਆਪੇ ਹੀ ਗਾਉਂਦੇ ਸਨ, ਪਰ ਇਹ ਅਜੀਬ ਪੰਛੀ ਸੀ, ਜਿਹੜਾ ਪੱਥਰ ਵਾਂਗ ਅਡੋਲ ਖੜੋਤਾ ਸੀ।

ਕੁੜੀ ਨੇ ਉਸ ਦੀ ਬਾਂਹ ਫੜ ਕੇ ਇਕ ਪਲੰਘ ਤੇ ਬਿਠਾ ਦਿੱਤਾ ਤੇ ਆਪ ਉਸ ਦੀ ਝੋਲੀ ਵਿਚ ਡਿਗ ਪਈ, ਉਹ ਉਸ ਨਾਲ ਬਚਿਆਂ ਵਾਂਗ ਲਾਡ ਕਰਨ ਲਗੀ। ਜਦ ਕੁੜੀ ਨੇ ਉਸਦੀਆਂ ਅੱਖਾਂ ਨਾਲ ਅੱਖਾਂ ਮਿਲਾਈਆਂ ਤਾਂ ਉਸ ਨੇ ਵੇਖਿਆ ਕਿ ਉਹ ਬਿਤਰ ਬਿਤਰ ਜ਼ਮੀਨ ਵਲ ਵੇਖ ਰਿਹਾ ਹੈ, ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਆਕੜੀਆਂ ਹੋਈਆਂ ਸਨ। ਕੁੜੀ ਨੂੰ ਉਹ ਇਕ ਸ਼ੁਦਾਈ ਜਾਪਿਆ, ਉਹ ਛੇਤੀ ਨਾਲ ਉਸਦੀ ਝੋਲੀ ਵਿਚੋਂ ਉਠ ਖੜੋਤੀ ਤੇ ਹੈਰਾਨੀ ਨਾਲ ਪਰ੍ਹਾਂ ਜਾ ਖੜੋਤੀ।

"ਕਿਸ ਸ਼ੁਦਾਈ ਨਾਲ ਵਾਹ ਪੈ ਗਿਆ ਹੈ" ਉਹ ਸੋਚਣ ਲਗੀ,

੧੦੨