ਪੰਨਾ:ਅੱਜ ਦੀ ਕਹਾਣੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁਪ ਕਰ ਗਿਆ।

ਇਕ ਮਹੀਨੇ ਵਿਚ ਜੀਤੋ ਨੇ ਇਸ ਤਰ੍ਹਾਂ ਦੀਆਂ ਅਨੇਕਾਂ ਸ਼ਰਾਰਤਾਂ ਕਰ ਕੇ ਮੈਨੂੰ ਬੁਰੀ ਤਰ੍ਹਾਂ ਪਛਾੜਿਆ, ਮੈਂ ਹੁਣ ਤਕ ਉਸ ਪਾਸੋਂ ਇਕ ਸ਼ਰਾਰਤ ਦਾ ਵੀ ਬਦਲਾ ਨਾ ਲੈ ਸਕਿਆ ਇਸ ਗਲ ਦਾ ਮੈਨੂੰ ਦੁਖ ਹੁੰਦਾ, ਪਰ ਉਸਦੇ ਮਖੌਲਾਂ ਵਿਚੋਂ ਮੈਨੂੰ ਇਕ ਅਨੋਖਾ ਸੁਆਦ ਆਉਂਦਾ, ਜਿਹੜਾ ਮੇਰੇ ਰੁਖੇ ਦਿਮਾਗ ਨੂੰ ਤ੍ਰਾਵਤ ਦਾ ਕੰਮ ਦੇ ਰਿਹਾ ਸੀ।

ਹੁਣ ਮੈਂ ਬੜਾ ਹੁਸ਼ਿਆਰ ਹੋ ਕੇ ਰਹਿੰਦਾ ਤੇ ਇਕ ਦਿਨ ਸ਼ਾਮ ਨੂੰ ਜਦੋਂ ਮੈਂ ਖੂਹ ਤੇ ਜਾ ਰਿਹਾ ਸੀ ਤਾਂ ਰਾਹ ਵਿਚ ਜੀਤੋ ਡੰਗਰਾਂ ਨੂੰ ਹਿਕੀ ਆਉਂਦੀ ਮਿਲੀ, ਮੈਂ ਆਖਿਆ - "ਜੀਤੋ, ਅੱਜ ਤੂੰ ਡੰਗਰ ਲਈ ਜਾਣੀ ਏਂ?

ਉਸ ਨੇ ਕਿਹਾ "ਬਾਪੂ ਅੱਜ ਢਿੱਲਾ ਹੈ ਤੇ ਖੂਹ ਤੇ ਲੰਮਾ ਪਿਆ ਹੋਇਆ ਹੈ" ਇਸ ਲਈ ਮੈਂ ਹੀ ਇਨ੍ਹਾਂ ਨੂੰ ਹਵੇਲੀ ਲੈ ਚਲੀ ਹਾਂ।


"ਮੈਂ ਹਿਕ ਖੜਾਂ ਜੀਤੋ" ਮੈਂ ਬੀਬਾ ਜਿਹਾ ਮੂੰਹ ਬਣਾ ਕੇ ਕਿਹਾ।

ਲੈ, ਤੇ ਮੈਨੂੰ ਤੂੰ ਬਾਲੜੀ ਸਮਝਿਆ ਹੋਇਆ ਜੀਜਾ, ਛੋਟੇ ਹੁੰਦਿਆਂ ਤਾਂ ਮੈਂ ਹੀ ਇਨ੍ਹਾਂ ਨੂੰ ਬੰਨ੍ਹਦੀ ਸਾਂ।" ਇਹ ਆਖ ਉਹ ਤੁਰਦੀ ਗਈ।

ਮੈਂ ਵੀ ਤੁਰੀ ਗਿਆ, ਪੈਲੀ ਦੇ ਨਾਲ ਇਕ ਸੂਆ ਵਗਦਾ ਸੀ, ਸੂਏ ਦੇ ਕੰਢੇ ਇਕ ਜੁਆਨ ਪਾਣੀ ਵਿਚ ਲਤਾਂ ਪਾਈ ਕੁਝ ਗਾ ਰਿਹਾ ਸੀ ਮੈਂ ਉਸਦਾ ਜਟਕੀ ਬੋਲੀ ਵਿਚ ਗੀਤ ਸੁਣਿਆ, ਉਹ ਬੜੀ ਮਿੱਠੀ ਜਿਹੀ ਸੁਰ ਵਿਚ ਇਹ ਗਾ ਰਿਹਾ ਸੀ:-

੩੩