ਪੰਨਾ:ਅੱਜ ਦੀ ਕਹਾਣੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕੂਲੇ ਹਥ ਵੇਖ ਕੇ ਝਟ ਕਹਿ ਦਿਤਾ - "ਇਹ ਤਾਂ ਜੀਤੋ ਦੇ ਹਥ ਨੇ।"

ਤੇ ਜੀਤੋ ਨੇ ਹਸਦਿਆਂ ਹੋਇਆਂ ਕਿਹਾ - "ਤੁਸੀ ਕਿਦਾਂ ਜਾਣ ਗਏ ਹੋ?"

"ਲੈ ਤੇ ਏਡੇ ਕੂਲੇ ਹਥ ਹੋਰ ਕਿਸੇ ਦੇ ਹੋ ਸਕਦੇ ਨੇ।" ਮੈਂ ਉਸ ਵਲ ਤਕਦਿਆਂ ਹੋਇਆਂ ਕਿਹਾ।

ਉਸ ਨੇ ਆਪਣੇ ਦੋਹਾਂ ਹੱਥਾਂ ਵਲ ਵੇਖਿਆ ਤੇ ਚੁਪ ਕਰ ਗਈ।

ਮੈਂ ਉਸ ਦੀਆਂ ਅੱਖਾਂ ਵਲ ਵੇਖਿਆ ਕਿ ਉਹ ਮੇਰੇ ਕੋਲੋਂ ਕਿਸੇ ਸੁਆਲ ਦਾ ਜਵਾਬ ਮੰਗਣ ਲਈ ਕਾਹਲੀਆਂ ਪੈ ਰਹੀਆਂ ਸਨ।

"ਜੀਤੋ! ਮੈਂ ਆਪਣੇ ਵਲੋਂ ਤਾਂ ਸਾਰੀ ਵਾਹ ਲਾ ਦਿਤੀ ਹੈ, ਅਗੋਂ ਰਬ ਦੇ ਅਖਤਿਆਰ ਹੈ,ਭਾਬੀ ਤਾਂ ਜਾਪਦਾ ਜਿਕੁਰ ਰਜ਼ਾਮੰਦ ਹੈ," ਇਹ ਆਖ ਕੇ ਮੈਂ ਜਾਣ ਕੇ ਰੁਕ ਗਿਆ ਤੇ ਉਸ ਦੇ ਮੂੰਹ ਵਲ ਵੇਖਿਆ।

ਉਸ ਨੇ ਸਿਰ ਨੀਵਾਂ ਪਾ ਲੀਤਾ, ਪਰ ਓਦੋਂ ਵਰਗੀ ਸ਼ਰਮ ਉਸ ਦੇ ਚਿਹਰੇ ਤੇ ਨਹੀਂ ਸੀ ਟਪਕ ਰਹੀ।

ਮੈਂ ਗਲ ਨੂੰ ਜਾਰੀ ਰੱਖਦਿਆਂ ਹੋਇਆ ਕਿਹਾ - 'ਬਾਪੂ ਹੀ ਕੁਝ ਸੁਸਤ ਹੈ, ਨਹੀਂ ਤੇ ਕਦੇ ਦੀ ਗੱਲ ਪਕੀ ਹੋ ਜਾਣੀ ਸੀ।

ਉਸ ਨੂੰ ਉਸ ਦਾ ਉਤਰ ਮਿਲ ਚੁਕਾ ਸੀ, ਉਸ ਨੇ ਗਲ ਦਾ ਰੁਖ ਬਦਲਾਂਦਿਆਂ ਹੋਇਆਂ ਕਿਹਾ - "ਫੇਰ ਤੁਮੀ ਹੁਣ ਕਲ੍ਹ ਚਲੇ ਜਾਓਗੇ?"

"ਜਾਣਾ ਹੀ ਪਏਗਾ" ਛੁਟੀਆਂ ਜੂ ਮੁਕ ਗਈਆਂ ਹਨ।

੪੧