ਪੰਨਾ:ਅੱਜ ਦੀ ਕਹਾਣੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ ਤਾਂ ਜੀਤੋ ਭੀ ਸਹੁਰਿਓਂ ਆਈ ਹੋਈ ਸੀ, ਉਸ ਦੇ ਕੁਵੜ ਇਕ ਛੋਟਾ ਜਿਹਾ ਬੱਚਾ ਸੀ, ਉਹ ਮੇਰੇ ਵਲ ਤੱਕੀ ਤੇ ਅੱਥਰੂ ਕੇਰਨ ਲਗ ਪਈ। ਨਾ ਹੀ ਉਸ ਨੇ ਕੁਝ ਉਸ ਗਲ ਬਾਰੇ ਕਿਹਾ ਤੇ ਨਾ ਹੀ ਮੈਂ ਹੀ ਕੁਝ ਪੁਛਿਆ, ਪਰ ਉਸ ਦੇ ਅੱਥਰੂ ਕਹਿ ਰਹੇ ਸਨ, "ਜੀਜਾ, ਜੇ ਤੂੰ ਕੁਝ ਦਿਨ ਹੋਰ ਰਹਿੰਦਾ ਤਾਂ ਤੂੰ ਬਾਪੂ ਨੂੰ ਮਨਾ ਲੈਣਾ ਸੀ।"

ਮੈਂ ਉਸ ਦੀਆਂ ਅੱਖਾਂ ਵਿਚੋਂ ਇਹ ਕੁਝ ਪੜ੍ਹ ਸਿਰ ਨੀਵਾਂ ਪਾ ਲਿਆ।

ਹੁਣ ਉਸ ਦੇ ਚਿਹਰੇ ਤੇ ਲਾਲੀ ਨਹੀਂ ਸੀ, ਤੇ ਨਾ ਹੀ ਪਹਿਲੇ ਵਾਂਗ ਖਿੜਿਆ ਨਜ਼ਰ ਆ ਰਿਹਾ ਸੀ। ਉਸ ਦੀਆਂ ਗੱਲਾਂ ਪ੍ਰਾਪੜੀਆਂ ਬਣੀਆਂ ਹੋਈਆਂ ਸਨ।

੪੩