ਪੰਨਾ:ਅੱਜ ਦੀ ਕਹਾਣੀ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਂਗ ਕਿਸੇ ਖ਼ਾਸ ਇਕ ਨੁਕਤੇ ਦੇ ਮਗਰ ਵਾਹੋ ਦਾਹੀ ਜਾਂਦਾ ਹੈ ਤੇ ਸਾਨੂੰ ਆਪਣੇ ਮਗਰ ਭਜਣ ਲਈ ਮਜ਼ਬੂਰ ਕਰਦਾ ਹੈ। ਉਹ ਨਕਤਾ ਜ਼ਰੂਰ ਚਮਕੀਲਾ ਹੁੰਦਾ ਹੈ, ਜੇ ਪਾਠਕ ਲਈ ਨਹੀਂ ਤਾਂ ਲੇਖਕ ਲਈ ਜ਼ਰੂਰ। ਇਉਂ ਇਨ੍ਹਾਂ ਕਹਾਣੀਆਂ ਵਿਚ ਬਾਹਰ ਦਾ ਜੀਵਨ ਨਹੀਂ। ਨਾ ਹੀ ਉਸ ਜੀਵਨ ਨੂੰ ਬਹੁਤਾ ਬਣਾ ਫਬਾ, ਸਜਾ ਕੇ ਪੇਸ਼ ਕਰਨ ਦਾ ਜਤਨ ਹੈ, ਸਗੋਂ ਕਵਿਤਾ ਵਾਂਗ ਮਨ ਦੀ ਕਿਸੇ ਨੁਕਰੇ ਲੁਕੇ ਹੋਏ ਭਾਵਾਂ ਤੇ ਉਮੰਗਾਂ ਨੂੰ ਹਵਾ ਲਵਾਈ ਹੋਈ ਹੈ ਤੇ ਸਮਾਜ ਦੀਆਂ ਕਈ ਇਕ ਔਕੜ ਤੇ ਸਖਤੀਆਂ ਵਲ ਧਿਆਨ ਖਿਚਿਆ ਹੈ। ਖ਼ਾਸ ਕਰਕੇ ਵੇਸਵਾ ਵਲ ਲੇਖਕ ਬੜੀ ਹਮਦਰਦੀ ਰਖਦਾ ਹੈ ਜਿਹੜੀ ਕਿ 'ਵੇਸਵਾ ਕਿ ਭੈਣ', ਤੇ 'ਦੇਵੀਆਂ ਕਿ ਨਾਗਨਾਂ' ਤੇ 'ਤਜਰਬੇ-ਕਾਰ' ਨਾਂ ਦੀਆਂ ਕਹਾਣੀਆਂ ਵਿਚੋਂ ਸਾਫ਼ ਦਿਸ ਪੈਂਦੀ ਹੈ। ਲੇਖਕ ਦਾ ਖ਼ਿਆਲ ਹੈ ਕਿ ਵੇਸਵਾ ਦੇ ਆਚਰਨ ਤੇ ਇਸ ਦੇ ਗੰਦੇ ਜੀਵਨ ਦੀ ਜ਼ੁਮੇਵਾਰੀ ਕਰੜੇ ਸਮਾਜ ਦੇ ਸਿਰ ਹੈ ਤੇ ਉਨ੍ਹਾਂ ਦੀ ਬਦ-ਕਿਸਮਤੀ ਦਾ ਕਾਰਨ ਸਮਾਜ ਹੈ।

ਸਮਾਜ ਦੀਆਂ ਸਖਤੀਆਂ ਤੇ ਓਪਰੇ ਬੰਧਨਾਂ ਦੇ ਉਲਟ ਲੇਖਕ ਦੇ ਦਿਲ ਵਿਚ ਕਾਫ਼ੀ ਗੁਫ਼ਰ ਹੈ ਜੋ ਲਗ ਪਗ ਹਰ ਇਕ ਕਹਾਣੀ ਵਿਚ ਨਜ਼ਰ ਪੈਂਦਾ ਹੈ ਕਿਤੇ ਲੁਕਵਾਂ ਤੇ ਕਿਤੇ ਪਰਤਖ, ਕਿਤੇ ਉਪਦੇਸ਼ ਵਾਂਗ ਕਿਤੇ ਸਾਧਾਰਨ ਬਾਤ ਚੀਤ ਵਾਂਗ-'ਅਥਰੀ ਕੁੜੀ' ਤੇ 'ਆਖਰੀ ਚਿਠੀ' ਅਤੇ 'ਅਜ ਦੀ ਕਹਾਣੀ' ਵਿਚੋਂ ਮੇਰੇ ਇਨ੍ਹਾਂ ਲਫ਼ਜ਼ਾਂ ਦੀ ਸਚਾਈ ਪਰਖੀ ਜਾ ਸਕਦੀ ਹੈ। 'ਅਥਰੀ ਕੁੜੀ' ਦੇ ਚਾਵਾਂ, ਮਲਾਰਾਂ, ਖੁਸ਼ੀਆਂ ਤੇ ਅਬਰੇ-ਪਨ ਦੇ ਟਾਕਰੇ ਤੇ ਜਦ ਵਿਚਾਰੀ ਨੂੰ ਕੁਛੜ ਮੁੰਡਾ ਚੁਕੀ ਤੇ ਉਦਾਸ ਤੇ ਗੰਭੀਰ ਵੇਖੀ ਦਾ ਹੈ ਤਾਂ ਜ਼ਰੂਰ ਤਰਸ ਆਉਂਦਾ ਹੈ ਤੇ ਮਨ ਆਖਦਾ ਹੈ ਸਮਾਜ ਦੇ ਹਥ ਕੀ ਆਉਂਦਾ ਹੈ, ਕੁੜੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਉਲਟ ਤੇ ਮੁੰਡਿਆਂ ਨੂੰ ਉਨ੍ਹਾਂ ਦੀ ਖੁਸ਼ੀ ਦੇ ਉਲਟ ਨਰੜ ਕੇ-ਕਿਉਂ ਨਹੀਂ ਮਨ-ਮੰਨੀਆਂ ਜੋੜੀਆਂ ਬਣਾਈਆਂ ਜਾਂਦੀਆਂ ? 'ਅਜ ਦੀ ਕਹਾਣੀ' ਏਸ ਗਲ ਤੇ ਜ਼ੋਰ ਦੇਂਦੀ ਹੈ ਕਿ