ਪੰਨਾ:ਅੱਜ ਦੀ ਕਹਾਣੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਂਦਾ ਹਾਂ। "ਇਹ ਆਖ ਕੇ ਬਾਬੂ ਜੀ ਨੇ ਇਕ ਗਲਾਸ ਸ਼ਰਬਤ ਬਣਾਇਆ ਤੇ ਮੈਂ ਇਕੋ ਸਾਹੇ ਪੀ ਗਿਆ।

"ਇਕ ਗਲਾਸ ਬਾਬੂ ਜੀ ਦੇ ਹੋਰ ਦੇ ਦਿਓ ਤਾਂ ਉਮੈਦ ਹੈ ਕਿ ਸਵੇਰ ਤਕ ਮੈਨੂੰ ਬਿਲਕੁਲ ਆਰਾਮ ਆ ਜਾਵੇਗਾ।"

ਬਾਬੂ ਜੀ ਨੇ ਝਕਦਿਆਂ ਝਕਦਿਆਂ ਇਕ ਗਲਾਸ ਹੋਰ ਬਣਾ ਦਿਤਾ, ਇਸ ਵਿਚ ਮਿੱਠਾ ਬਹੁਤ ਜ਼ਿਆਦਾ ਸੀ, ਸ਼ਾਇਦ ਉਨ੍ਹਾਂ ਤੋਂ ਤਿੰਨ ਚਿਮਚਿਆਂ ਦੀ ਥਾਂ ਪੰਜ ਚਿਮਚੇ ਖੰਡ ਦੇ ਪੈ ਗਏ ਸਨ।

"ਜੁਗਲ ਕਿਸ਼ੋਰ ਜੀ, ਜੇ ਤੁਸੀ ਵਿਆਹ ਕਰਾ ਲਓ, ਤਾਂ ਬੜੇ ਚੰਗੇ ਰਹੋ, ਤੁਹਾਡੇ ਵਾਂਗ ਮੇਰੀ ਵੀ ਇਕ ਵਾਰੀ ਹਾਲਤ ਹੋ ਗਈ ਸੀ, ਜਿਨ ਦਿਨਾਂ ਵਿਚ ਮੈਂ ਸਾਹਿਬ ਦੇ ਸ਼ਰਾਬ ਦੇ ਕਾਰਖਾਨੇ ਵਿਚ ਕਲਰਕ ਹੁੰਦਾ ਸੀ।"

"ਕਿਸ ਤਰ੍ਹਾਂ ਦੀ ਹਾਲਤ," ਮੈਂ ਜ਼ਰਾ ਉਚੇਚਾ ਧਿਆਨ ਦੇ ਦੇ ਹੋਏ ਆਖਿਆ।

"ਇਸੇ ਤਰ੍ਹਾਂ ਦੀ ਹੀ, ਹਰ ਵਕਤ ਉਦਾਸ, ਕੋਈ ਨਾ ਕੋਈ ਰੋਗ ਲਗਾ ਹੀ ਰਹਿੰਦਾ ਸੀ, ਕਦੀ ਗਰਮੀ ਤੇ ਕਦੀ ਬੁਖਾਰ, ਪਰ ਮੈਂ ਤਾਂ ਝਟ ਇਸ ਦਾ ਇਲਾਜ ਕਰ ਲਿਆ ਸੀ। ਜਦ ਦਾ ਵਿਆਹ ਕੀਤਾ ਹੈ, ਵਾਧੂ ਸੋਚਾਂ ਤੇ ਇਨ੍ਹਾਂ ਗਰਮੀਆਂ ਗੁਰਮੀਆਂ ਤੋਂ ਤਾਂ ਬਚ ਗਿਆ ਹਾਂ।

"ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਵਿਆਹ ਕਰਾ ਲਵਾਂ, ਪਰ ਮੈਂ ਘਰ ਨਾਂਹ ਕਰ ਚੁਕਾ ਹਾਂ, ਹੁਣ ਹਾਂ ਕਰਦਿਆਂ ਸ਼ਰਮ ਆਵੇਗੀ।"

੮੯