ਪੰਨਾ:ਆਂਢ ਗਵਾਂਢੋਂ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮੀਨਾ ਦੇ ਮਥੇ ਉਪਰ ਚਿੰਤਾ ਆ ਗਈ:

‘ਪਰ ਥੋੜਾ ਚਿਰ ਪਹਿਲਾਂ ਤੂੰ ਹੀ ਆਖਿਆ ਸੀ ਅਬਾ ਕਿ ਭੁਖ ਲਗੀ ਹੈ, ਭਤ ਬਣਾ।'

'ਉਸ ਵੇਲੇ ਅਮੀਨਾ ਮੈਨੂੰ ਬੁਖਾਰ ਨਹੀਂ ਸੀ।'

'ਚੰਗਾ, ਮੈਂ ਚੁਕ ਕੇ ਰੱਖ ਦਿੰਦੀ ਹਾਂ, ਸ਼ਾਮ ਨੂੰ ਖਾ ਲੈਣਾ,' ਗਫੂਰ ਨੇ ਸਿਰ ਹਿਲਾ ਦਿਤਾ।

‘ਪਰ ਠੰਢਾ ਭਤ ਖਾਧਿਆਂ ਬੁਖ਼ਾਰ ਵਧ ਜਾਏਗਾ ਅਮੀਨਾ?'

'ਫੇਰ?' ਅਮੀਨਾ ਨੇ ਪੁਛਿਆ, 'ਜਿਵੇਂ ਤੁਸੀਂ ਆਖੋ?'

ਗਫੂਰ ਨੇ ਕੁਝ ਚਿਰ ਸੋਚ ਕੇ ਆਖਿਆ:

‘ਚੰਗਾ, ਇਕ ਗੱਲ ਕਰ ਬੇਟੀ! ਜਾ, ਜਾ ਕੇ ਇਹ ਥਾਲੀ ਮਹੇਸ਼ ਅਗੇ ਰਖ ਆ, ਰਾਤੀਂ ਮੁਠ ਚਾਵਲ ਉਬਾਲ ਕੇ ਮੈਨੂੰ ਨਾ ਦੇ ਸਕੇਂਗੀ ਬੇਟੀ?'

ਇਸ ਦੇ ਉਤਰ ਵਿਚ ਕੁਝ ਚਿਰ ਸਿਰ ਚੁਕ ਕੇ, ਅਮੀਨਾ ਪਿਉ ਵਲ ਵੇਖਦੀ ਰਹੀ, ਫਿਰ ਸਿਰ ਨੀਵਾਂ ਕਰ ਕੇ ਬੋਲੀ:

‘ਹਾਂ ਅਬਾ।'

ਬਾਪ-ਬੇਟੀ ਦੇ ਵਿਚਕਾਰ ਜਿਹੜਾ ਇਹ ਛਲ-ਨਾਟਕ ਹੋ ਰਿਹਾ ਸੀ, ਉਸ ਨੂੰ ਇਨ੍ਹਾਂ ਦੋਹਾਂ ਤੋਂ ਬਿਨਾ ਕੋਈ ਤੀਜਾ ਵੀ ਜ਼ਰੂਰ ਵੇਖ ਰਿਹਾ ਸੀ। ਉਹ ਅੰਤਰਜਾਮੀ ਪ੍ਰਮਾਤਮਾ, ਅਕਾਲ ਪੁਰਖ।

***

ਇਕ ਸਾਤੇ ਮਗਰੋਂ, ਇਕ ਦਿਹਾੜੇ ਬੀਮਾਰਾਂ ਵਾਲੀ ਸ਼ਕਲ ਲਈ ਚਿੰਤਨ-ਭਰਪੁਰ, ਗਫੂਰ ਦਲਾਨ ਵਿਚ ਬੈਠਾ ਸੀ। ਉਸਦਾ ਮਹੇਸ਼ ਕਲ੍ਹ ਦਾ ਪਤਾ ਨਹੀਂ ਕਿਥੇ ਚਲਾ ਗਿਆ ਤੇ ਆਪਣੇ-ਆਪ ਅਜੇ ਤਕ ਨਹੀਂ ਮੁੜਿਆ । ਉਹ ਆਪ ਤਾਂ ਤੁਰ ਫਿਰ ਨਹੀਂ ਸੀ

-੯੧-