ਪੰਨਾ:ਆਂਢ ਗਵਾਂਢੋਂ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ, ਏਸ ਲਈ ਅਮੀਨਾ ਸਵੇਰ ਤੋਂ ਬੌਲਦ ਲਭਣ ਗਈ ਸੀ। ਉਸ ਨੇ ਮੁੜ ਕੇ ਦਸਿਆ:

‘ਮਾਨਿਕ ਘੋਸ਼ ਨੇ ਸਾਡੇ ਮਹੇਸ਼ ਨੂੰ ਕਾਜ਼ੀ ਹਾਉਸ ਵਿਚ ਦੇ ਦਿਤਾ ਹੈ।'

‘ਨਹੀਂ, ਨਹੀਂ! ਕਦੀ ਨਹੀਂ।'

‘ਹਾਂ ਅਬਾ! ਮੈਂ ਸਚ ਆਖਦੀ ਹਾਂ, ਉਸ ਦੇ ਨੌਕਰ ਨੇ ਮੈਨੂੰ ਕਿਹਾ ਹੈ, “ਆਪਣੇ ਪਿਉ ਨੂੰ ਜਾ ਕੇ ਆਖ ਕਿ ਪੁਰ ਦੇ ਕਾਜ਼ੀ ਹਾਂਉਸ ਵਿਚ ਜਾ ਕੇ ਆਪਣਾ ਬੌਲਦ ਲਭੇ।'

'ਮਹੇਸ਼ ਨੇ ਕੀ ਕੀਤਾ ਸੀ?'

'ਉਨ੍ਹਾਂ ਦੇ ਬਾਗ ਵਿਚ ਵੜ ਕੇ ਕਈ ਬੂਟੇ ਉਜਾੜ ਦਿਤੇ ਸਨ।'

ਗਫੂਰ ਹੈਰਾਨ ਬੈਠਾ ਰਿਹਾ, ਉਸ ਨੇ ਮਨ ਹੀ ਮਨ ਵਿੱਚ ਮਹੇਸ਼ ਸਬੰਧੀ ਕਈ ਦੁਰਘਟਨਾ ਦੀ ਕਲਪਨਾ ਕੀਤੀ ਸੀ, ਪਰ ਇਹ ਖਿਆਲ ਉਸ ਨੂੰ ਨਹੀਂ ਸੀ ਆਇਆ ਕਿ ਮਹੇਸ਼ ਨੂੰ ਕੋਈ ਕਾਜ਼ੀ ਹਾਊਸ ਵੀ ਦੇ ਆਵੇਗਾ। ਇਸ ਗੱਲ ਦਾ ਉਸ ਨੂੰ ਬ੍ਰਾਹਮਣਾਂ ਦੇ ਪਿੰਡ ਵਿਚ ਡਰ ਨਹੀਂ ਸੀ, ਅਤੇ ਖ਼ਾਸ ਕਰ ਕੇ ਮਾਨਿਕ ਘੋਸ਼ ਗਊ ਤੇ ਬ੍ਰਾਹਮਣ-ਭਗਤੀ? ਉਨ੍ਹਾਂ ਦੇ ਆਪਣੇ ਪਿੰਡ ਹੀ ਨਹੀਂ; ਸਗੋਂ ਆਸ-ਪਾਸ ਵੀ ਬੜੀ ਹੀ ਪ੍ਰਸਿੱਧ ਸੀ।'

ਅਮੀਨਾ ਬੋਲੀ:

‘ਸੂਰਜ ਛਿਪਣ ਵਿਚ ਥੋੜਾ ਚਿਰ ਹੈ। ਕੀ ਮਹੇਸ਼ ਨੂੰ ਲੈਣ ਨਹੀਂ ਜਾਏਗਾ ਅੱਬਾ?'

ਗਫੂਰ ਦੀਆਂ ਅੱਖਾਂ ਲਾਲ ਹੋ ਗਈਆਂ, ਉਹ ਕ੍ਰੋਧ ਵਿਚ ਭਖਦਾ ਹੋਇਆ ਬੋਲਿਆ:

'ਨਹੀਂ, ਬਿਲਕੁਲ ਨਹੀਂ।'

‘ਪਰੰਤੁ ਅਬਾ ! ਲੋਕੀ ਆਖਦੇ ਹਨ ਜੇ ਤਿੰਨਾਂ ਦਿਨਾਂ ਦੇ

-੯੨-