ਪੰਨਾ:ਆਂਢ ਗਵਾਂਢੋਂ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਲਉ ਜੀ, ਇਕ ਪੂਰਾ ਨੋਟ ਹੀ ਦੇ ਦਿਤਾ, ਪੂਰਾ ਦਸ ਦਾ....।'

ਗਫੁਰ ਨੇ ਹਥ ਵਧਾ ਕੇ ਨੋਟ ਫੜ ਲਿਆ, ਪਰ ਫੇਰ ਵੀ ਪਹਿਲਾਂ ਹੀ ਚੁਪ-ਚਾਪ ਬੈਠਾ ਰਿਹਾ। ਜਿਹੜੇ ਦੋ ਬੰਦ ਬੁਢੇ ਦੇ ਨਾਲ ਆਏ ਸਨ, ਉਹ ਕਿਲੇ ਨਾਲੋਂ ਮਹੇਸ਼ ਦੀ ਰਸੀ ਖੋਲ੍ਹਣ ਲਗੇ। ਛੇਤੀ ਨਾਲ ਗਫੂਰ ਉਠ ਕੇ ਖੜੋ ਗਿਆ ਤੇ ਕੜਕ ਕੇ ਬੋਲਿਆ:

‘ਰਸੀ ਨੂੰ ਹੱਥ ਨਾ ਲਾਣਾ, ਨਹੀਂ ਤਾਂ...............।'

ਉਹ ਅਚਰਜ ਹੋ ਗਏ। ਬੁਢੇ ਨੇ ਗੰਭੀਰ ਹੋ ਕੇ ਪੁਛਿਆ:

'ਕਿਉਂ?'

'ਮੇਰੀ ਚੀਜ਼ ਹੈ, ਮੈਂ ਨਹੀਂ ਵੇਚਦਾ।'

‘ਪਰ.......'

'ਪਰ ਕੀ, ਮੇਰੀ ਖ਼ੁਸ਼ੀ।'

ਗਫੂਰ ਦੀਆਂ ਅੱਖਾਂ ਕੋਧ ਵਿਚ ਲਾਲ ਹੋ ਗਈਆਂ ਤੇ ਉਸ ਨੇ ਨੋਟ ਬੁਢੇ ਦੇ ਸਾਮ੍ਹਣੇ ਰਖ ਦਿਤਾ।

ਉਹ ਬੋਲਿਆ:

'ਕਲ ਸ਼ਾਮ ਨੂੰ ਤੂੰ ਸਾਈ ਲੈ ਆਇਆ ਸੈਂ?'

‘ਇਹ ਲਉ ਆਪਣੀ ਸਾਈ' ਇਹ ਆਖਦਿਆਂ ਗਫੂਰ ਨੇ ਦੇ ਰੁਪਏ ਧਰਤੀ ਉਪਰ ਵਗਾ ਮਾਰੇ।

ਝਗੜੇ ਦੇ ਡਰ ਤੋਂ ਬੁਢਾ ਨਰਮ ਪੈ ਗਿਆ ਤੇ ਮੁਸਕ੍ਰਾ ਕੇ ਬੋਲਿਆ:

'ਹੋਰ ਇਕ ਦੋ ਰੁਪਏ ਵਧੀਕ............?'

'ਨਹੀਂ, ਨਹੀਂ।'

‘ਚੰਗਾ ਯਾਰ ਇਨ੍ਹਾਂ ਦੀ ਲੜਕੀ ਵਾਸਤੇ ਤਿੰਨ ਰੁਪਏ ਹੋਰ ਦੇ ਦਿਉ ਮਿਠਾਈ ਖਾਏਗੀ।'

ਗਫੂਰ ਚੁਪ ਸੀ।

-੯੪-