ਪੰਨਾ:ਆਂਢ ਗਵਾਂਢੋਂ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਸਲਾ ਨਹੀਂ ਕਰ ਸਕਿਆ। ਪਤਾ ਈ ਕਿਸ ਦੇ ਪਿੰਡ ਵਿਚ ਵਸਦਾ ਏਂ?'

ਗਫੂਰ ਦੋਵੇਂ ਹਥ ਜੋੜਦਾ ਹੋਇਆ ਬੋਲਿਆ:

'ਪਤਾ ਹੈ ਸਰਕਾਰ, ਚੰਗੀ ਤਰਾਂ ਨਾਲ ਪਤਾ ਹੈ, ਮੇਰੇ ਕੋਲ ਤਾਂ ਕੁਝ ਵੀ ਖਾਣ-ਪੀਣ ਨੂੰ ਨਹੀਂ ਹੈ, ਨਹੀਂ ਤਾਂ ਹਜ਼ੂਰ ਜੋ ਜੁਰਮਾਨਾ ਲਾਂਦੇ, ਭਰ ਦਿੰਦਾ।'

ਉਸ ਦੀ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ। ਉਹ ਗਫੂਰ ਨੂੰ ਜ਼ਿੰਦੀ ਤੇ ਕ੍ਰੋਧੀ ਸਮਝਦੇ ਸਨ। ਪਰ ਉਹ ਅੱਜ ਰੋ ਰੋ ਕੇ ਆਖ ਰਿਹਾ ਸੀ:

‘ਸਰਕਾਰ, ਹੁਣ ਇਹੋ ਜਿਹਾ ਕਸੂਰ ਕਦੀ ਨਹੀਂ ਕਰਾਂਗਾ। ਇਹ ਆਖ, ਉਸ ਨੇ ਆਪਣੇ ਦੋਹਾਂ ਹੱਥਾਂ ਨਾਲ ਆਪਣੇ ਦੋਵੇਂ ਕੰਨ ਖਿਚੇ, ਅਤੇ ਫਿਰ ਵਿਹੜੇ ਵਿਚ ਇਕ ਪਾਸੇ ਤੋਂ ਦੂਜੇ ਪਾਸੇ ਤਕ ਆਪਣੀ ਨਕ ਧਰਤੀ ਨਾਲ ਰਗੜਨ ਲਗਾ।

‘ਚੰਗਾ ਜਾਉ, ਪਰ ਮੁੜ ਇਹੋ ਜਹੀ ਗੱਲ ਨਾ ਹੋਵੇ।' ਸ਼ਿਵ ਨਾਬ ਨੇ ਤਰਸ ਖਾ ਕੇ ਆਖਿਆ।

ਗਫੂਰ ਕਸਾਈ ਕੋਲ ਬੌਲਦ ਵੇਚਣ ਦੀ ਗੱਲ ਸੁਣ ਕੇ ਸਾਰ ਪਿੰਡ ਤੜਫ਼ ਉਠਿਆ। ਉਹ ਕੇਵਲ ਜ਼ਿਮੀਂਦਾਰ ਦੇ ਡਰ ਕਰ ਕੇ ਬੌਲਦ ਵੇਚ ਨਹੀਂ ਸਕਿਆ, ਇਸ ਗੱਲ ਵਿਚ ਕਿਸੇ ਨੂੰ ਵੀ ਸ਼ਕ ਨਹੀਂ ਸੀ। ਪੁਜਾਰੀ ਤਰਕ ਰਤਨ ਵੀ ਉਥੇ ਹੀ ਬਿਰਾਜਮਾਨ ਸਨ। ਉਨਾਂ ‘ਗਉ' ਸ਼ਬਦ ਦੇ ਸ਼ਾਸਤਰ ਅਨੁਸਾਰ ਅਰਥ ਸਮਝਾਏ ਅਤੇ “ਧਰਮ-ਹੀਣ ਮਲੇਛ ਜ਼ਾਤੀਆਂ ਨੂੰ ਪਿੰਡ ਦੀ ਹਦ ਅੰਦਰ ਕਿਉਂ ਨਹੀਂ ਆਵਣ ਦੇਣਾ ਚਾਹੀਦਾ ਹੈ। ਇਸ ਵਿਸ਼ੇ ਉਪਰ ਲੰਬਾ ਵਖਿਆਨ ਦੇ ਕੇ ਸਾਰੇ ਲੋਕਾਂ ਦੀਆਂ ਅਖਾਂ ਸੇਜਲ ਕਰ ਦਿਤੀਆਂ।

ਗਫੂਰ ਨੇ ਉਤਰ ਵਿਚ ਕੁਝ ਵੀ ਨਹੀਂ ਆਖਿਆ। ਇਸ ਤ੍ਰਿਸਕਾਰ ਨੂੰ ਉਚਿਤ ਹੀ ਸਮਝ ਕੇ, ਉਹ ਪ੍ਰਸੰਨ-ਚਿਤ ਘਰ ਵਲ

-੯੬-