ਪੰਨਾ:ਆਂਢ ਗਵਾਂਢੋਂ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੋਏ ਪੁਟਣ ਤੇ ਕੁਝ ਪਾਣੀ ਜ਼ਰੂਰ ਨਿਕਲ ਆਉਂਦਾ ਹੈ, ਪਰ ਪਾਣੀ ਭਰਨ ਵਾਲਿਆਂ ਦੀ ਇੰਨੀ ਭੀੜ ਹੁੰਦੀ ਹੈ ਕਿ ਲੋਕਾਂ ਵਿਚ ਕਈ ਵਾਰੀ ਝਗੜਾ ਲੜਾਈ ਵੀ ਹੋ ਜਾਂਦਾ ਹੈ। ਫੇਰ ਅਮੀਨਾ ਤਾਂ ਮੁਸਲਮਾਨ ਹੋਈ। ਉਸ ਨੂੰ ਤਾਂ ਲੋਕ ਨੇੜੇ ਨਹੀਂ ਢੁਕਣ ਦਿੰਦੇ। ਕਈ ਕਈ ਘੰਟੇ ਖੜ ਖੜੋ ਕੇ ਮਿੰਨਤਾਂ-ਤਰਲੇ ਕਰਨ ਮਗਰੋਂ, ਜੇ ਉਸ ਦੇ ਘੜੇ ਵਿਚ ਕੋਈ ਥੋੜਾ ਬਹੁਤ ਪਾਣੀ ਪਾ ਦਿੰਦਾ ਤਾਂ ਉਹ ਲੈ ਕੇ ਚਲੀ ਆਉਂਦੀ, ਇਹ ਸਾਰਾ ਕੁਝ ਗਫੂਰ ਨੂੰ ਚੰਗੀ ਤਰਾਂ ਪਤਾ ਸੀ।

ਅੱਜ ਸ਼ਾਇਦ ਤਲਾ ਵਿਚ ਬਿਲਕੁਲ ਪਾਣੀ ਨਹੀਂ ਸੀ ਤੇ ਜਾਂ ਧਕਾ-ਮੁਕੀ ਤੇ ਸ਼ੋਰ-ਸ਼ਰਾਬੇ ਵਿਚ ਕਿਸੇ ਨੇ ਵੀ ਅਮੀਨਾ ਦੀ ਗੱਲ ਸੁਣੀ ਹੀ ਨਹੀਂ ਹੋਣੀ ਜਾਂ ਕੋਈ ਇਹੋ ਜਹੀ ਹੋਰ ਗੜਬੜ ਹੋਈ ਹੋਣੀ ਹੈ। ਇਹ ਸੋਚਦੇ ਸੋਚਦੇ ਗਫੂਰ ਦੀਆਂ ਅੱਖਾਂ ਵਿਚ ਅਥਰੂ ਆਂ ਆ ਗਏ। ਐਨ ਇਸ ਵੇਲੇ ਜ਼ਿਮੀਂਦਾਰ ਦਾ ਕਾਰਿੰਦਾ ਜਮਦੂਤ ਵਾਂਗ ਆ ਕੇ ਵਿਹੜੇ ਵਿਚ ਖੜਾ ਹੋ ਗਿਆ ਤੇ ਉਚੀ ਉਚੀ ਵਾਜਾਂ ਮਾਰਨ ਲਗਾ:

'ਓਏ ਗਫੂਰ ਘਰ ਹੀ ਹੈਂ?'

‘ਹਾਂ, ਘਰ ਹੀ ਹਾਂ, ਕਿਉਂ?' ਗਫੂਰ ਨੇ ਕੁਝ ਤਿੱਖਾ ਜਿਹਾ ਹੋ ਕੇ ਆਖਿਆ:

‘ਸਰਕਾਰ, ਬੁਲਾ ਰਹੇ ਹਨ।'

'ਮੈਂ ਅਜੇ ਖਾਧਾ-ਪੀਤਾ ਕੁਝ ਨਹੀਂ, ਠਹਿਰ ਕੇ ਆਉਂਦਾ ਹਾਂ।' ਜ਼ਿਮੀਂਦਾਰ ਦਾ ਕਾਰਿੰਦਾ ਇਹ ਆਕੜ ਬਰਦਾਸ਼ਤ ਨਾ ਕਰ ਸਕਿਆ। ਗਾਲਾਂ ਦਿੰਦੇ ਹੋਇਆਂ ਬੋਲਿਆ:

‘ਸਰਕਾਰ ਦਾ ਹੁਕਮ ਹੈ ਕਿ ਤੈਨੂੰ ਜੁਤੀਆਂ ਮਾਰ ਕੇ ਤੇ ਘਸੀਟ ਕੇ ਲਿਜਾਇਆ ਜਾਏ।'

-੧oo-