ਪੰਨਾ:ਆਂਢ ਗਵਾਂਢੋਂ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਿਵ ਨਾਥ ਕਿਵੇਂ ਬਰਦਾਸ਼ਤ ਕਰ ਸਕਦੇ ਸਨ? ਗਫੂਰ ਨੇ ਬੇਇਜ਼ਤੀ ਕੀਤੇ ਜਾਣ ਤੇ ਮਰ-ਕੁਟਾਈ ਤੋਂ ਬਚਣ ਲਈ ਕੋਈ ਕੋਸ਼ਸ਼ ਨਾ ਕੀਤੀ। ਉਹ ਚੁਪ-ਚਾਪ ਸਾਰਾ ਕੁਝ ਬਰਦਾਸ਼ਤ ਕਰਦਾ ਰਿਹਾ ਤੇ ਘਰ ਮੁੜ ਕੇ ਚੁਪ-ਚਾਪ ਉਸੇ ਤਰਾਂ ਲਟ ਗਿਆ।

ਭੁਖ ਤ੍ਰੇਹ ਇਕੋ ਵਾਰੀ ਭੁਲ ਗਏ। ਪਰੰਤੂ ਉਸ ਦਾ ਅੰਦਰ ਬਾਹਰਲੇ ਆਕਾਸ਼ ਦੀ ਤਰ੍ਹਾਂ ਸੜ ਰਿਹਾ ਸੀ। ਅਚਾਨਕ ਵਿਹੜੇ ਵਿਚ ਅਮੀਨਾ ਦੀ ਚੀਖ਼ ਸੁਣ ਕੇ ਉਹ ਦੌੜਦਾ ਬਾਹਰ ਆ ਗਿਆ ਤੇ ਵੇਖਿਆ-

ਅਮੀਨਾ ਧਰਤੀ ਉਪਰ ਪਈ ਹੈ। ਬੇ-ਸੁਧ ਉਸ ਦਾ ਘੜਾ ਟੁੱਟ ਚੁੱਕਾ ਹੈ ਤੇ ਪਾਣੀ ਵੇਹੜੇ ਵਿਚ ਏਧਰ-ਉਧਰ ਵਗ ਰਿਹਾ ਹੈ। ਉਸ ਦੇ ਖਿਲਰੇ ਹੋਏ ਪਾਣੀ ਨੂੰ ਮਹੇਸ਼ ਆਪਣੀ ਲੰਬੀ ਜੀਭ ਨਾਲ ਧਰਤੀ ਤੋਂ ਚੂਸ ਰਿਹਾ ਸੀ। ਇਹ ਦ੍ਰਿਸ਼ ਵੇਖ ਕੇ ਗਫੂਰ ਪਾਗਲ ਹੋ ਗਿਆ। ਠੀਕ ਕਰਨ ਲਈ ਪਹਿਲੇ ਦਿਨ ਸ਼ਾਮ ਨੂੰ ਉਸ ਨੇ ਹੱਲ ਖੋਲ੍ਹਿਆ ਸੀ, ਉਸ ਦਾ ਫਲ ਦੋਹਾਂ ਹਥਾਂ ਨਾਲ ਚੁਕ ਕੇ ਪੂਰੇ ਜ਼ੋਰ ਨਾਲ ਮਹੇਸ਼ ਦੇ ਨੀਵੇਂ ਹੋਏ ਸਿਰ ਵਿਚ ਦੇ ਮਾਰਿਆ।

ਇਕ ਵਾਰੀ ਮਹੇਸ਼ ਨੇ ਸਿਰ ਚੁਕਣ ਦਾ ਯਤਨ ਕੀਤਾ, ਪਰ ਉਸ ਦਾ ਭੁਖਾ ਤੇ ਨਿਰਬਲ ਸਰੀਰ ਧਰਤੀ ਉਪਰ ਡਿਗ ਪਿਆ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਤੇ ਕੰਨਾਂ ਵਿਚੋਂ ਲਹੂ ਵਗਣ ਲਗ ਪਿਆ। ਮਹੇਸ਼ ਦਾ ਸਰੀਰ ਦੋ ਚਾਰੀ ਵਾਰੀ ਥਰ ਥਰ ਕੰਬਿਆ ਤੇ ਫੇਰ ਅਗਲੇ ਅਤੇ ਪਿਛਲੇ ਪੈਰਾਂ ਨੂੰ ਖਲਿਹਾਰ ਕੇ ਮਹੇਸ਼' ਨੇ ਦਮ ਤੋੜ ਦਿਤਾ:

ਅਮੀਨਾ ਇਕੋ ਵਾਰ ਚੀਖ਼ ਪਈ:

‘ਹਾਇ! ਤੂੰ ਕੀ ਕੀਤਾ ਅਬਾ? ਮੇਰਾ ਮਹੇਸ਼ ਮਰ ਗਿਆ!'

ਗਫੂਰ ਹਿਲਿਆ ਨਹੀਂ, ਮੂੰਹੋਂ ਵੀ ਕੁਝ ਨਹੀਂ ਬੋਲਿਆ, ਕੇਵਲ ਮਹੇਸ਼ ਦੀਆਂ ਖੁਲੀਆਂ ਡੂੰਘੀਆਂ ਕਾਲੀਆਂ ਅੱਖਾਂ ਵਲ

-੧੦੨-