ਪੰਨਾ:ਆਂਢ ਗਵਾਂਢੋਂ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਟਕ ਵੇਖਦਾ ਰਿਹਾ ਤੇ ਪੱਥਰ ਵਾਂਗ ਮੂਰਤ ਬਣ ਕੇ ਖੜੋਤਾ ਰਿਹਾ।

ਦੋ ਘੰਟਿਆਂ ਦੇ ਅੰਦਰ ਹੀ ਖ਼ਬਰ ਸੁਣ ਕੇ ਇਰਦ-ਗਿਰਦੇ ਦੇ ਚਮਾਰਾਂ ਨੇ ਆਣ ਭੀੜ ਪਾਈ। ਇਕ ਬਾਂਸ ਨਾਲ ਬੌਲਦ ਦੇ ਪੈਰ ਬਨ੍ਹ ਕੇ ਲਟਕਾ ਲਿਆ ਤੇ ਉਹ ਉਸ ਨੂੰ ਲੈ ਗਏ। ਉਨ੍ਹਾਂ ਦੇ ਹੱਥਾਂ ਵਿਚ ਲਿਸ਼ਕਦੀਆਂ ਛੁਰੀਆਂ ਵੇਖ ਕੇ ਗਫੂਰ ਕੰਬ ਗਿਆ ਅਤੇ ਡਰ ਨਾਲ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ।

ਗਫੂਰ ਦੇ ਗਵਾਂਢੀ ਨੇ ਦਸਿਆ:

‘ਜ਼ਿਮੀਂਦਾਰ ਨੇ ਇਸ ਪਾਪ ਨੂੰ ਧੋਣ ਦਾ ਸਾਧਨ ਪੁਛਣ ਲਈ, ਆਪਣਾ ਆਦਮੀ ਪੁਜਾਰੀ ਵਲ ਘਲਿਆ ਹੈ ਤੇ ਇਸ ਪਾਪ ਦਾ ਪ੍ਰਾਸਚਿਤ ਕਰਨ ਲਈ ਗਫੂਰ, ਤੈਨੂੰ ਆਪਣੇ ਘਰਘਾਟ ਵੇਚਣਾ ਪਏਗਾ।'

ਗਫੂਰ ਨੇ ਇਨ੍ਹਾਂ ਗੱਲਾਂ ਦਾ ਕੋਈ ਵੀ ਉਤਰ ਨਾ ਦਿਤਾ, ਉਹ ਚੁਪ-ਚਾਪ ਸਾਰਾ ਕੁਝ ਸੁਣਦਾ ਰਿਹਾ।

ਅੱਧੀ ਰਾਤ ਬੀਤੀ ਉਸ ਨੇ ਆਪਣੀ ਧੀ ਅਮੀਨਾ ਨੂੰ ਜਗਾਇਆ:

'ਅਮੀਨਾ! ਤੁਰ ਇਥੋਂ ਅਸੀਂ ਤੁਰ ਚਲੀਏ।"

ਅਮੀਨਾ ਵੇਹੜੇ ਵਿਚ ਹੀ ਸੌਂ ਗਈ, ਉਠ ਕੇ ਅਖਾਂ ਮਲਦੀ ਹੋਈ ਬੋਲੀ:

‘ਕਿਥੇ ਅਬਾ?'

'ਢੁਲ ਬੇਡੀਆਂ ਚਲ ਕੇ ਟਾਟ ਦੀ ਮਿਲ ਵਿਚ ਕੰਮ ਕਰਾਂਗੇ।'

ਅਮੀਨਾ ਦੇ ਮੂੰਹੋਂ ਹਰਿਆਨੀ ਨਾਲ ਗੱਲ ਵੀ ਨਾ ਨਿਕਲੀ। ਇਸ ਤੋਂ ਪਹਿਲਾਂ ਹਜ਼ਾਰਾਂ ਦੁਖ ਝਲਣ ਤੇ ਵੀ ਗਫੂਰ ਟਾਟ ਮਿਲ ਵਿਚ ਕੰਮ ਕਰਨ ਤੇ ਰਾਜ਼ੀ ਨਹੀਂ ਸੀ ਹੋਇਆ। ਉਥੇ ਇਸਤ੍ਰੀਆਂ ਦੀ ਇੱਜ਼ਤ ਨਹੀਂ ਰਹਿੰਦੀ, ਇਹ ਗੱਲ ਅਮੀਨਾ ਪਤਾ

-੧੦੩-