ਪੰਨਾ:ਆਂਢ ਗਵਾਂਢੋਂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹਾਂ', ਪਿਤਾ ਨੇ ਆਖਿਆ, 'ਵਿਆਹ ਮਗਰੋਂ।'

‘ਤਾਂ ਮੈਂ ਵਿਆਹ ਹੀ ਨਹੀਂ ਕਰਾਂਵਾਂਗੀ।'

'ਵਿਆਹ?'

‘ਹਾਂ ਵਿਆਹ, ਵਿਆਹ ਹੋਵੇਗਾ ਤਾਂ ਹੀ ਡੁਬਾਂਗੀ!'

'ਝਲੀ ਕਿਧਰੇ ਦੀ, ਕੁੜੀਆਂ ਵੀ ਕਦੇ ਕੰਵਾਰੀਆਂ ਰਹਿ ਸਕਦੀਆਂ ਹਨ!'

‘ਨਾ ਜੀ ਨਾਂਹ, ਮੈਂ ਨਹੀਂ ਵਿਆਹ ਕਰਾਣਾ!'

'ਕਿਉਂ?'

'ਮੈਂ ਆਪਣੀ ਮਿੱਤਾ ਨਹੀਂ ਛੱਡ ਸਕਦੀ – ਝਾਂਜਰੀ ਨਾਲ।'

ਰੂਪਾਂ ਦੇ ਪਿਤਾ ਨੂੰ ਰੂਪਾਂ ਦੀ ਮਾਂ ਚੇਤੇ ਆ ਗਈ। ਕਿਤਨੀ ਸੁੰਦਰ ਅਤੇ ਪਿਆਰੀ ਸੀ ਉਹ। ਉਸ ਦੇ ਇਕ ਇਕ ਅੱਖਰ ਦੀ ਪਾਲਣਾ ਕਰਨ ਨੂੰ ਤਿਆਰ ਰਹਿੰਦੀ, ਪਰ ਸੀ ਉਹ ਵੀ ਇਹੋ ਜਹੀ ਹੀ ਹਠੀਲੀ, ਇੰਨੀ ਹੀ ਜ਼ਿਦਲ। ਉਹ ਜਾਣਦਾ ਸੀ ਰੂਪਾਂ ਤੋਂ ਕੋਈ ਗੱਲ ਮੰਨਾਣੀ ਤੇ ਫਿਰ ਜ਼ਬਰਦਸਤੀ ਮੰਨਾਣੀ ਅਸੰਭਵ ਹੈ। ਉਸ ਨੇ ਹੋਰ ਹੀ ਗੱਲਾਂ ਛੇੜ ਦਿਤੀਆਂ, ਪਰ ਰੂਪਾਂ ਉਨ੍ਹਾਂ ਹੀ ਵਿਚਾਰਾਂ ਵਿਚ ਪਈ ਰਹੀ।

"ਮਾਂ ਝਾਂਜਰੀ 'ਚ ਲੇਟੀ ਹੋਈ ਹੈ, ਏਸੇ ਲਈ ਖਵਰੇ ਝਾਂਜਰੀ ਮੈਨੂੰ ਰੋਜ਼ ਬਲਾਂਦੀ ਹੈ ਤੇ ਬਾਪੂ ਕਹਿੰਦਾ ਹੈ, 'ਉਥੇ ਨਾ ਜਾ'; ਭਲਾ ਇੰਜ ਵੀ ਹੋ ਸਕਦਾ ਹੈ ਕਦੀ? ਠੀਕ ਹੈ ਮੈਂ ਵਿਆਹ ਹੀ ਨਹੀਂ ਕਰਾਂਗੀ।"

ਅੱਜ ਸਮੁੰਦਰ ਦੇ ਕੰਢੇ ਬੈਠੀ ਰੂਪਾਂ ਉਸ ਖਿਲਰੇ ਹੋਏ ਡੂੰਘੇ ਬੇਓੜਕ ਜਲ ਨੂੰ ਤੇ ਆਪਣੀ ਪਿਆਰੀ ਝਾਂਜਰੀ ਨੂੰ, ਮਸਤ ਅੱਖੀਆਂ ਨਾਲ ਵੇਖ ਰਹੀ ਹੈ। ਉਸ ਦੇ ਨੇਤਰ ਜਿਵੇਂ ਕਿਸੇ ਗੁੰਝਲ ਨੂੰ ਸੁਲਝਾਣ ਵਿਚ ਲਗ ਗਏ ਹੋਏ ਹਨ। ਦੇਵਾਂ ਤੇ ਸੋਮਾਂ ਦੋਵੇਂ ਆਉਣ

-੧੦੮-