ਪੰਨਾ:ਆਂਢ ਗਵਾਂਢੋਂ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ ਹਨ। ਝਾਂਜਰੀ ਤੇ ਮਿਲਣ ਦਾ ਉਸ ਨੇ ਉਨ੍ਹਾਂ ਦੋਹਾਂ ਨਾਲ ਇਕਰਾਰ ਕੀਤਾ ਸੀ।

ਸੂਰਜ ਦੀਆਂ ਕਿਰਨਾਂ ਸਮੰਦਰ ਦੇ ਪਾਣੀ ਤੇ ਪੈ ਕੇ ਰੂਪਾਂ ਦੇ ਅੰਗ ਅੰਗ ਵਿਚੋਂ ਰੂਪ-ਰਿਸ਼ਮਾਂ ਕੱਢ ਰਹੀਆਂ ਸਨ। ਰੂਪਾਂ ਸਚ-ਮੁਚ ਰੂਪਵਤੀ ਬਣ ਗਈ ਸੀ। ਪਿੰਡ ਦਾ ਇਕ ਇਕ ਜਵਾਨ ਉਸ ਤੇ ਮਰ ਮਿਟਣ ਲਈ ਤਿਆਰ ਸੀ, ਪਰ ਰੂਪਾਂ ਲਈ ਦੇਵਾਂ ਤੇ ਸੋਮਾਂ ਹੀ ਸਾਰਾ ਕੁਝ ਸਨ।

***

ਇਕ ਦਿਹਾੜੇ ਰੁਪਾਂ ਮੋਟੀ ਜਹੀ ਇਕ ਮਛੀ ਮੋਢੇ ਰਖੀ ਸਿਰ ਤੇ ਨਿਕੀਆਂ ਨਿੱਕੀਆਂ ਮਛੀਆਂ ਦੀ ਟੋਕਰੀ ਚੁਕੀ ਤੁਰੀ ਜਾ ਰਹੀ ਸੀ। ਤੇ ਜਾਲ ਸੁਟੀ ਦੇਵਾਂ ਵੀ ਪਿਛੇ ਪਿਛੇ ਤੁਰਿਆ ਆਉਂਦਾ ਸੀ। ਪੈਰਾਂ ਤੋਂ ਸਿਰ ਤਕ ਦੇਵਾਂ ਦੀਆਂ ਨਜ਼ਰਾਂ ਰੂਪਾਂ ਦੇ ਸੰਦਰ ਰੂਪ ਨੂੰ ਪੀ ਰਹੀਆਂ ਸਨ। ਸਿਰ ਤੇ ਚਕੀ ਟੋਕਰੀ ਕਰ ਕੇ ਰੂਪਾਂ ਦੀ ਚੁੰਨੀ ਖਿਸਕ ਚੁਕੀ ਸੀ। ਬਾਹਵਾਂ ਉਪਰ ਚਕਣ ਦੇ ਕਾਰਨ ਚੋਲੀ ਦੀਆਂ ਤਣੀਆਂ ਖਿਚੀਆਂ ਗਈਆਂ। ਢਿਡ, ਧੁਨੀ, ਹਿੱਕ, ਪਿੰਨੀਆਂ ਪੱਟ, ਡੌਲੇ, ਸਿਰ ਤੋਂ ਲੈ ਕੇ ਲਕ ਤਕ ਉਸ ਦੇ ਸੁੰਦਰ ਅੰਗਾਂ ਦੀ ਬਣਤਰ ਵੇਖ ਵੇਖ ਕੇ ਦੇਵਾਂ ਪਾਗਲ ਹੁੰਦਾ ਜਾਂਦਾ। ਉਸ ਨੂੰ ਰੂਪਾਂ ਦੇ ਪੱਟ, ਡੌਲੇ, ਪਿੰਨੀਆਂ, ਪੈਰ, ਸਾਰਾ ਕੁਝ ਹੀ ਸੁੰਦਰਤਾ ਦਾ ਨਮੂਨਾ ਮਲੂਮ ਹੁੰਦੇ ਸਨ।

ਪੈਰ ਨੂੰ ਠੁਡਾ ਲਗਾ ਤੇ ਰੂਪਾਂ ਦਾ ਟੋਕਰਾ ਡਿਗ ਪਿਆ। ਸਾਰੀਆਂ ਮੱਛੀਆਂ ਦੂਰ ਤਕ ਖਿਲਰ ਗਈਆਂ। ਦੇਵਾਂ ਦੌੜਿਆ। ਚੁਣ ਚੁਣ ਕੇ ਮੱਛੀਆਂ ਨੂੰ ਟੋਕਰੇ ਵਿਚ ਪਾਣ ਲਗਾ। ਉਹ ਮੱਛੀਆਂ ਚੁਣਦਾ

ਵੀ ਜਾਂਦਾ ਤੇ ਰੂਪਾਂ ਦੀ ਸੁੰਦਰਤਾ ਨੂੰ ਅੱਖੀਆਂ ਨਾਲ ਮਾਣਦਾ ਵੀ ਜਾਂਦਾ। ਰੂਪਾਂ ਵੀ ਦੋਵਾਂ ਦੇ ਸਡੌਲ ਸਰੀਰ ਨੂੰ ਵੇਖ ਕੇ

-੧੦੯-