ਪੰਨਾ:ਆਂਢ ਗਵਾਂਢੋਂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੁਲੀ ਨਹੀਂ ਸੀ ਮਿਉਂਦੀ । ਉਹ ਸੋਚ ਰਹੀ ਸੀ:

‘ਦੇਵਾਂ ਨੂੰ ਵੇਖ ਵੇਖ ਉਸ ਦਾ ਹਿਰਦਾ ਕਿਉਂ ਨਚ ਪੈਂਦਾ ਹੈ? ਤੇ ਇਕ ਲਹਿਰ ਜਹੀ ਕਿਉਂ ਦੌੜਦੀ ਹੈ ਹਿਰਦੇ ਵਿਚ?'

ਦੇਵਾਂ ਬੋਲਿਆ:

'ਰੂਪਾਂ, ਤੇਰਾ ਨਾਂ?'

‘ਕੀ ਮੇਰਾ ਨਾਂ?'

'ਤੇਰਾ ਨਾਂ ਰੂਪਾਂ ਕਿਸ ਰਖਿਆ ਸੀ?'

'ਕਿਉਂ?'

'ਜੇ ਮੈਨੂੰ ਉਹ ਮਿਲ ਪਵੇ - ਤੇਰਾ ਨਾਂ ਰਖਣ ਵਾਲਾ - ਤਾਂ ਡੇਢ ਮਣ ਦੀ ਮਛੀ ਫੜ ਕੇ ਉਸ ਦੀ ਭੇਟਾ ਕਰਾਂ।'

'ਇੰਨੀ ਕੁਰਬਾਨੀ ਕਿਉਂ ਪਰ?'

'ਤੂੰ ਸਚ ਮੁਚ ਰੂਪਾਂ ਹੀ ਤਾਂ ਹੈਂ, ਏਸ ਲਈ..........।'

ਦੋਹਾਂ ਦੇ ਹਾਸੇ ਨਿਕਲ ਗਏ, ਅੱਖਾਂ ਚਮਕ ਉਠੀਆਂ, ਰੂਪਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਪਰ ਮੂੰਹ ਲਾਲ ਹੋ ਗਿਆ।

'ਝੂਠ, ਦੇਵਾਂ।'

'ਨਹੀਂ ਸਚ, ਰੂਪਾਂ।'

'ਮੈਂ ਇਤਨੀ ਸੁੰਦਰ ਨਹੀਂ ਹਾਂ।'

'ਸੁੰਦਰ ਨਹੀਂ, ਸੁੰਦਰਤਾ ਦਾ ਰੂਪ ਤਾਂ ਹੈ।'

'ਹੋਣਾ ਹੈ, ਮੈਨੂੰ ਤਾਂ ਪਤਾ ਨਹੀਂ।'

'ਰੂਪਾਂ ! ਸਚ ਦਸ, ਇਹ ਜੋਬਨ, ਇਤਨੀ ਸੁੰਦਰਤਾ ਨੂੰ ਕਿਸਦੇ ਲਈ ਇਕੱਠੀ ਕਰ ਕੇ ਬੈਠੀ ਹੋਈ ਏਂ?'

ਰੂਪਾਂ ਦੇ ਕੋਮਲ ਹੋਠ ਕੁਝ ਆਖਣਾ ਚਾਹੁੰਦੇ ਸਨ। ਮੂੰਹ ਵਿਚੋਂ ਜੀਭ ਹਿਲੀ, ਪਰ ਪੂਰੀ ਗੱਲ ਬੁਲ੍ਹੀਆਂ ਤਕ ਹੀ ਆ ਕੇ ਮੁਕ ਗਈ।

-੧੧੦-