ਪੰਨਾ:ਆਂਢ ਗਵਾਂਢੋਂ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਤਾ ਤੇ ਦੇਵਾਂ ਵੀ ਇਸ ਅਮੋਲਕ ਸਮੇਂ ਤੇ ਕਿਉਂ ਚੁੱਪ ਰਹਿੰਦਾ ਉਹ ਬੋਲਿਆ:

'ਰੂਪਾਂ, ਇਕ ਗੱਲ ਆਖਾਂ, ਨਰਾਜ਼ ਤਾਂ ਨਹੀਂ ਹੋਵੇਂਗੀ?'

ਰੂਪਾਂ ਜਾਣਦੀ ਸੀ ਦੇਵਾਂ ਕੀ ਆਖਣਾ ਚਾਹੁੰਦਾ ਹੈ, ਪਰ ਫੇਰ ਵੀ ਉਹ ਦੋਹਾਂ ਦੇ ਪਿਆਰ-ਸ਼ਬਦਾਂ ਨੂੰ ਸੁਣਨਾ ਚਾਹੁੰਦੀ ਸੀ। ਵਾਲਾਂ ਵਿਚੋਂ ਤ੍ਰਿਮਦੀਆਂ ਜਲ-ਬੂੰਦਾਂ ਨੂੰ ਆਪਣੀ ਚੁੰਨੀ ਨਾਲ ਚੂਸਦਿਆਂ ਬੋਲੀ:

‘ਆਖ ਦੇਵਾਂ ਕਿਹੜੀ ਗੱਲ ਹੈ, ਜਿਨੂੰ ਸੁਣ ਕੇ ਮੈਂ ਨਾਰਾਜ਼ ਵੀ ਹੋ ਸਕਦੀ ਹਾਂ?'

‘ਰੂਪਾਂ! ਤੂੰ ਮੈਨੂੰ ਕਿਤਨੀ ਪਿਆਰੀ ਲਗਦੀ ਏ?'

ਦੇਵਾਂ ਇਕੋ ਸਾਹ ਨਿਧੜਕ ਹੋ ਕੇ ਆਖ ਤਾਂ ਗਿਆ, ਪਰ ਡਰ ਨਾਲ ਉਸ ਦੀਆਂ ਅੱਖਾਂ ਮੀਟੀਆਂ ਗਈਆਂ। ਕੁਝ ਚੁੱਪ ਰਹਿ ਕੇ ਫਿਰ ਬੋਲਿਆ:

'ਰੂਪਾਂ, ਮੈਂ ਤੇਰੇ ਪਿਤਾ ਨੂੰ ਆਖਾਂ?'

'ਕੀ?'

'ਮੇਰਾ ਤੇਰਾ ਵਿਆਹ ਹੋ ਜਾਏ"

ਰੂਪਾਂ ਨੇ ਮੁੜ ਕੇ ਵੇਖਿਆ, ਜਿਵੇਂ ਕਿਸੇ ਤੀਜੇ ਦੇ ਆ ਜਾਣ ਉਪਰ ਉਹ ਘਾਬਰ ਗਈ ਹੈ।

ਮਗਨ ਅਤੇ ਕਾਲਜਾਂ ਦੂਰੋਂ ਆਉਂਦੇ ਪਏ ਸਨ। ਉਸ ਦੀ ਘਬਰਾਹਟ ਠੀਕ ਸੀ, ਉਹ ਦੇਵਾਂ ਵਲ ਵੇਖ ਕੇ ਬੋਲੀ:

'ਦੇਵਾਂ! ਮਗਨ ਤੇ ਕਾਲਜੀ ਆਉਂਦੇ ਨੇ, ਮੇਰਾ ਟੋਕਰਾ ਚੁਕਾ, ਮੈਂ ਤੁਰ ਜਾਵਾਂ।'

‘ਚੰਗਾ, ਪਰ......'

'ਪਰ ਕੀ? ਸੋਮਵਾਰ ਤੂੰ ਤੇ ਸੋਮਾਂ ਦੋਵੇਂ ਆਪਣੀ ਬੇੜੀ ਲੈ ਕੇ ਇਥੇ ਹੀ ਆ ਜਾਇਉ, ਹੈਂ, ਆਏਂਗਾ ਨਾ?'

-੧੧੨-