ਪੰਨਾ:ਆਂਢ ਗਵਾਂਢੋਂ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵਾਂ ਆਏ, ਮੈਂ ਉਸ ਨੂੰ ਰੂਪਾਂ ਨਾਲ ਹੋਈ ਖ਼ੁਸ਼ੀ ਦੀ ਗੱਲ-ਬਾਤ ਸੁਣਾ ਦਿਆਂਗਾ। ਉਹ ਬੜਾ ਪ੍ਰਸੰਨ ਹੋਵੇਗਾ - ਦੇਵਾਂ ਨੂੰ ਵੇਖਦੇ ਹੀ ਉਸ ਨੇ ਆਖਣਾ ਸ਼ੁਰੂ ਕਰ ਦਿਤਾ।

ਦੇਵਾਂ ਮਾਨੋ ਡੂੰਘੇ ਸਮੁੰਦਰ ਵਿਚ ਡਿਗ ਪਿਆ। ਪਰੰਤੂ ਸੋਮਾਂ ਦੀ ਉਹੀ ਹਾਲਤ ਹੋਈ। ਜਦ ਦੋਵਾਂ ਨੇ ਆਪਣੀ ਪ੍ਰੇਮ-ਕਹਾਣੀ ਸ਼ੁਰੂ ਕੀਤੀ। ਅਜ ਤੀਕ ਦੋਹਾਂ ਦੇ ਹਿਰਦੇ ਸਵਛ ਤੇ ਸਰਲ ਰਹੇ ਸਨ, ਅਤੇ ਅਜ? ਅਜ ਦੇਵਾਂ ਨੇ ਆਖਿਆ:

‘ਸੋਮਾਂ ਅਜ ਤਕ ਤੂੰ ਚੁੱਪ ਕਿਉਂ ਰਿਹਾ? ਜੇ ਤੂੰ ਮੈਨੂੰ ਦਸ ਦਿੰਦਾ ਕਿ ਤੂੰ ਰੁੱਖਾਂ ਨੂੰ ਪਿਆਰਦਾ ਹੈਂ ਤਾਂ ਮੈਂ ਕਦੇ ਵੀ ਅਗੇ ਨਾ ਆਂਵਦਾ, ਆਪਣੇ ਮਨ ਨੂੰ ਜ਼ਰੂਰ ਰੋਕ ਰਖਦਾ।”

'ਪਰ ਤੂੰ ਹੀ ਦਸ ਖਾਂ, ਤੂੰ ਆਪਣੇ ਪਿਆਰ ਦੀ ਕਿਉਂ ਮੋਨ ਧਾਰੀ ਰਖੀ? ਤੂੰ ਹੀ ਦਸ ਦਿੰਦੋਂ?'

‘ਅਸਲ ਵਿਚ ਅਸਾਂ ਦੋਹਾਂ ਨੇ ਹੀ ਭੁਲ ਕੀਤੀ ਹੈ - ਇਕ ਦੂਜੇ ਤੋਂ ਕੁਝ ਵੀ ਨਾ ਲੁਕਾਣ ਵਾਲਿਆਂ ਡੂੰਘਿਆਂ ਮਿੱਤਰਾਂ ਨੇ ਪਿਆਰ ਵਰਗੀ ਪਵਿੱਤਰ ਕਹਾਣੀ ਨੂੰ ਲੁਕੋ ਕੇ ਰਖਿਆ।

'ਠੀਕ ਹੈ, ਅਸਲ ਵਿਚ ਅਸਾਂ ਦੋਹਾਂ ਨੇ ਹੀ ਅਪ੍ਰਾਧ ਕੀਤਾ ਹੈ।'

‘ਪਰੰਤੂ, ਹੁਣ?'

'ਹੁਣ! ਹੁਣ ਹਰ ਇਕ ਦੇ ਭਾਗ, ਹਰ ਇਕ ਦੀ ਕਿਸਮਤ, ਜੇ ਉਹ ਮੇਰੇ ਨਾਲ ਵਿਆਹ ਕਰਨ ਵਿਚ ਰਾਜ਼ੀ ਹੋ ਜਾਵੇ ਤਾਂ ਤੂੰ ਬੁਰਾ ਨਾ ਮੰਨੀਂ, ਅਤੇ ਜੇ ਤੇਰੇ ਨਾਲ ਸ਼ਾਦੀ ਵਿਚ ਖ਼ੁਸ਼ ਹੋਈ ਤਾਂ ਮੈਂ ਵਿਚਕਾਰੋਂ ਹਟ ਜਾਵਾਂਗਾ, ਕਦੇ ਬੁਰਾ ਨਹੀਂ ਮਨਾਵਾਂਗਾ। ਉਹ ਤੇਰੀ ਬਣੇ, ਅਸੀਂ ਦੋਵੇਂ ਸਦਾ ਵਾਂਗ ਆਪਣਾ ਪਿਆਰ ਨਿਬਾਹੀਏ - ਰੂਪਾਂ ਭਾਵੇਂ ਕਿਸੇ ਦੀ ਬਣੇ - ਤੇਰੀ ਜਾਂ ਮੇਰੀ।'

'ਜ਼ਰੂਰ, ਇਸ ਵਿਚ ਵੀ ਕੋਈ ਸ਼ੱਕ ਹੋ ਸਕਦਾ ਹੈ, ਪਰ ਜੇ।

-੧੧੪-