ਪੰਨਾ:ਆਂਢ ਗਵਾਂਢੋਂ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਦੇਵਾਂ ਨੂੰ ਆਪਣੇ ਤੇ ਤੇਰੇ ਪਿਆਰ ਦੀ ਗੱਲ ਨਹੀਂ ਦਸ । ਖ਼ੈਰ! ਪਰ ਵੇਖ, ਅਸਾਂ ਫ਼ੈਸਲਾ ਕੀਤਾ ਹੈ, ਚੂੰਕਿ ਰੂਪਾਂ ਇਕ ਹੈ, ਅਤੇ ਉਸ ਦਾ ਪਤੀ ਵੀ ਇਕ ਹੀ ਹੋ ਸਕਦਾ ਹੈ, ਇਸ ਲਈ ਜਿਸ ਉਪਰ ਭਾਗ-ਦੇਵੀ ਰੂਪਾਂ ਪ੍ਰਸੰਨ ਹੋਵੇਗੀ, ਉਹੀ ਤੇਰਾ ਪਤੀ ਬਣੇਗਾ। ਪਰੰਤੂ ਦੂਜਾ ਉਸ ਨਾਲ ਈਰਖਾ ਨਹੀਂ ਕਰੇਗਾ, ਅਤੇ ਅਸਾਂ ਇਹ ਵੀ ਫ਼ੈਸਲਾ ਕਰ ਲਿਆ ਹੈ ਕਿ ਰੂਪਾਂ ਦਾ ਪਹਿਲਾ ਬੱਚਾ ਉਸ ਨੂੰ ਦੇ ਦਿਤਾ ਜਾਏ। ਜਿਹੜਾ ਰੂਪਾਂ ਨੂੰ ਪ੍ਰਾਪਤ ਕਰਨ ਵਿਚ ਅਸਫ਼ਲ ਰਹੇ। ਸਮਝ ਗਈ ਏਂ ਰੂਪਾਂ?

ਰੂਪਾਂ ਸੁਣਦੀ ਰਹੀ, ਚੁਪ, ਨਿਰਚੇਸ਼ਟ ਜਹੀ; ਉਸ ਨੂੰ ਭਾਸਿਆ ਉਸ ਦਾ ਮਨੋਰਥ ਸਫ਼ਲ ਹੋ ਗਿਆ ਹੈ। ਸ਼ਾਦੀ ਨਾ ਕਰਨ ਦਾ ਵੀਚਾਰ ਉਸ ਕਿਉਂ ਕੀਤਾ ਸੀ? ਹਾਂ, ਉਹ ਦੋਹਾਂ ਨੂੰ ਹੀ ਇਕੋ ਜਿਹਾ ਪਿਆਰ ਜ਼ਰੂਰ ਕਰਦੀ ਹੈ। ਕਿਸ ਨੂੰ ਹਾਂ ਕਹੇ ਤੇ ਕਿਸ ਨੂੰ ਨਾਂਹ? ਪਰੰਤੂ ਜੇ ਦੋਹਾਂ ਨੂੰ 'ਨਾਂਹ' ਕਰਦੀ ਹੈ ਤਾਂ ਦੋਹਾਂ ਨੂੰ ਦੁਖ ਹੋਵੇਗਾ ਤੇ ਮੈਨੂੰ ਵੀ; ਅਤੇ ਫੇਰ ਜਦੋਂ ਸੋਮਾਂ ਨੇ ਪਹਿਲੇ ਬੱਚੇ ਸਬੰਧੀ ਕਿਹਾ, ਰੂਪਾਂ ਦੇ ਹਿਰਦੇ ਵਿਚ ਕਿਡੀ ਉਲਥ-ਪਲਥ ਮਚ ਗਈ ਸੀ? ਉਸ ਸਮੁੰਦਰ ਵਲ ਵੇਖਿਆ, ਉਸ ਦੀਆਂ ਅਸੰਖ ਲਹਿਰਾਂ ਨੂੰ ਤਕ ਕੇ ਉਸ ਨੂੰ ਪ੍ਰਤੀਤ ਹੋਇਆ, ਮਾਨੋ ਅਸੰਖਾਂ ਬਚੇ, ਆਪਣੇ ਨਿਕੇ ਨਿਕੇ ਹਥ ਚੁਕੀ, ਉਸ ਨੂੰ ਅਵਾਜ਼ਾਂ ਮਾਰ ਰਹੇ ਹਨ ਤੇ ਉਸ ਵਲ ਭਜਦੇ ਚਲੇ ਆ ਰਹੇ ਹਨ। ਉਹ ਕੀ ਫ਼ੈਸਲਾ ਕਰੇ? ਉਹ ਹੁਣ ਆਪਣਾ ਹਿਰਦਾ ਕਿਸ ਤਰਾਂ ਸ਼ਾਂਤ ਕਰੇ? ਕੁਝ ਚਿਰ ਲਈ ਉਸ ਨੂੰ ਇਉਂ ਮਲੂਮ ਹੋਣ ਲਗਾ ਕੇ ਨਿਕੇ ਨਿਕੇ ਬਾਲ ਉਸ ਦੇ ਚਵੀਂ ਪਾਸੀਂ ਹਨ ਤੇ ਉਨ੍ਹਾਂ ਦੇ ਕੋਮਲ ਸਪਰਸ ਨਾਲ ਉਹ ਮੁਗਧ ਤੇ ਮਸਤ ਹੁੰਦੀ ਜਾਂਦੀ ਹੈ।

ਉਸ ਦੇ ਹਿਰਦੇ ਵਿਚ ਇਕ ਹੋਰ ਵਿਚਾਰ ਆਇਆ - ਦੋਹਾਂ ਨੂੰ ਉਹ ਪ੍ਰੇਮ ਕਰਦੀ ਹੈ, ਦੋਹਾਂ ਨੂੰ ਉਹ ਚਾਹੁੰਦੀ ਹੈ - ਇਕ

-੧੧੭-