ਪੰਨਾ:ਆਂਢ ਗਵਾਂਢੋਂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਪਤਨੀ ਬਣ ਕੇ ਕੀ ਉਹ ਦੂਜੇ ਦੀ ਭੈਣ ਨਹੀਂ ਬਣ ਸਕਦੀ? ਇਸ ਤਰ੍ਹਾਂ ਕੀ ਦੋਹਾਂ ਦਾ ਪਿਆਰ ਜਿਤ ਕੇ ਦੋਹਾਂ ਨੂੰ ਸੁਖੀ ਨਹੀਂ ਰਖਿਆ ਜਾ ਸਕਦਾ? ਉਨਾਂ ਨੇ ਹੀ ਤਾਂ ਕਿਹਾ ਹੈ, ਉਹ ਦੋਵੇਂ ਭਰਾ ਭਰਾ ਹੀ ਰਹਿਣਗੇ, ਪਹਿਲਾ ਬਚਾ ਦੂਜੇ ਨੂੰ ਦਿਤਾ ਜਾਵੇ, ਉਸ ਦਾ ਬਚਨ ਕੀ ਮੇਰਾ ਬਚਨ ਹੀ ਹੋ ਸਕਦਾ ਹੈ?'

ਉਹ ਬੋਲੀ:

'ਮੇਰੀ ਵੀ ਇਕ ਸ਼ਰਤ ਹੈ, ਮੈਂ ਤੁਹਾਡੇ ਵਿਚ ਕਿਸੇ ਇਕ ਨਾਲ ਹੀ ਸ਼ਾਦੀ ਕਰਾਂਗੀ, ਪਰੰਤੂ ਅਸੀ ਇਕਠੇ ਹੀ ਰਹਾਂਗੇ ਤਿੰਨੇ ਹੀ। ਇਕ ਮੇਰਾ ਪਤੀ ਬਣੇ, ਦੂਜਾ ਮੇਰਾ ਭਰਾ ਬਣੇ, ਪਹਿਲਾ ਬੱਚਾ ਮੇਰੇ ਭਰਾ ਦਾ ਹੀ ਹੋਵੇਗਾ ਤੇ - ਹੈ ਨਾ ਠੀਕ - ਸੋਮਾਂ ਤੇ ਦੇਵਾਂ ਤੁਸੀਂ ਦੋਵੇਂ ਮਨਜ਼ੂਰ ਕਰਦੇ ਹੋ ਨਾ?

ਦੋਹਾਂ ਦੇ ਮੂੰਹ ਚਮਕ ਉਠੇ! ਦੋਵੇਂ ਇਕੱਠੇ ਹੀ ਬੋਲ ਪਏ:

'- ਮਨਜ਼ੂਰ ! ਮਨਜ਼ੂਰ ! ਬਿਲਕੁਲ ਮਨਜ਼ੂਰ !'

ਭਾਗ ਦੇਵੀ ਵਰ-ਮਾਲ ਹੁਣ ਕਿਸ ਦੇ ਗਲ ਵਿਚ ਪਾਉਂਦੀ ਹੈ? ਦੋਵੇਂ ਮਿੱਤਰ ਤੀਬਰਤਾ ਨਾਲ ਉਡੀਕਣ ਲਗੇ। ਰੂਪਾਂ ਫਿਰ ਵਿਚਾਰ-ਤਰੰਗਾਂ ਵਿਚ ਜਾ ਫਸੀ। ਮਿੱਤਰਾਂ ਦੇ ਹਿਰਦੇ ਹੌਲੇ ਹੋਏ; ਪਰ ਰੂਪਾਂ ਦਾ ਹਿਰਦਾ ਡੂੰਘਾਈ ਵਿਚ ਜਾ ਫਸਿਆ।

‘ਤੂਫ਼ਾਨ! ਤੂਫ਼ਾਨ! ਤੂਫ਼ਾਨ।'

ਅਪਾਰ ਸਮੁੰਦਰ ਜਲ ਤੇ ਉਹ ਲੰਬੀ ਤੇ ਡੂੰਘੀ ਦਿਸ਼ਟੀ ਸੁਟ ਕੇ ਕਿੰਨਾ ਚਿਰ ਉਹ ਤਕਦੀ ਰਹੀ -- ਤਕਦੀ ਹੀ ਰਹੀ।

ਝਾਂਜਰੀ ਦਾ ਖ਼ਿਆਲ ਆਉਂਦੇ ਹੀ ਉਸ ਦੇ ਮਨ ਵਿਚ ਇਕ ਵਿਚਾਰ ਆਇਆ। ਉਹ ਬੋਲੀ:

‘ਵੇਖੋ ਬਈ! ਤੁਸਾਂ ਦੋਹਾਂ ਨਾਲ ਮੈਂ ਇਕੋ ਜਿਹਾ ਹੀ ਪਿਆਰ ਕਰਦੀ ਹਾਂ, ਇਸ ਲਈ ਜੋ ‘ਝਾਂਜਰੀ' ਆਖੇਗੀ, ਮੈਂ ਉਹੀ ਕੁੱਝ ਕਰਾਂਗੀ। ਤੁਸੀਂ ਦੋਵੇਂ ਕੁਦ ਪਵੋ ਪਾਣੀ ਵਿਚ, ਤਰਕੇ

-੧੧੮-