ਪੰਨਾ:ਆਂਢ ਗਵਾਂਢੋਂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਹਾਂ ਠੀਕ ਹੈ, ਪਰ ਅਜ ਇਹ ਲਹਿਰਾਂ ਸਾਨੂੰ ਇਤਨੇ ਘੇਰੇ ਕਿਉਂ ਪਾ ਰਹੀਆਂ ਨੇ?'

'ਅਗੇ ਵੇਖ, ਗੱਲਾਂ ਨਾ ਕਰ, ਪਿਛੇ ਰਹਿ ਜਾਏਂਗਾ।'

'ਦੇਵਾਂ! ਮਾਰ ਹਥ, ਹੁਣ ਤਾਂ ਝਾਂਜਰੀ ਅਹਿ ਸਾਹਮਣੇ ਪਈ ਦਿਸਦੀ ਹੈ' ਇਕ ਲਹਿਰ ਉਪਰ ਚੜ੍ਹਦਿਆਂ ਹੋਇਆਂ, ਉਤਾਵਲੀ ਨਾਲ ਇਸ਼ਾਰਾ ਕਰਦਿਆਂ ਸੋਮਾਂ ਨੇ ਆਖਿਆ।

ਉਸ ਹੱਥ ਮਾਰਨੇ ਸ਼ੁਰੂ ਕਰ ਦਿਤੇ। ਦੇਵਾਂ ਨੂੰ ਭਾਸਿਆ ਅਜ ਵਹਿਣ ਠੀਕ ਨਹੀਂ ਹੈ, ਅਜ ਲਹਿਰਾਂ ਤੇ ਤੁਰੰਗ ਉਸ ਨੂੰ ਕਿਉਂ ਘੇਰ ਰਹੀਆਂ ਹਨ? ਇਸ ਤਰ੍ਹਾਂ ਪਹਿਲਾਂ ਵਾਂਗ ਤਰਨ ਵਿਚ ਖ਼ਤਰਾ ਹੈ। ਦੇਵਾਂ ਇਨ੍ਹਾਂ ਹੀ ਖ਼ਿਆਲਾਂ ਵਿਚ ਸੀ ਕਿ ਸੋਮਾਂ ਤਕਰੀਬਨ ਦਸ ਹਥ ਅਗੇ ਲੰਘ ਗਿਆ।

ਉਸ ਤੋਂ ਅਗੇ ਲੰਘਣ ਲਈ ਦੇਵਾਂ ਨੇ ਜਲਦੀ ਜਲਦੀ ਹਥ ਪੈਰ ਮਾਰਨੇ ਸ਼ੁਰੂ ਕੀਤੇ। ਸੋਮਾਂ ਹੁਣ ਵੀ ਅਗੇ ਵਧਦਾ ਜਾ ਰਿਹਾ ਸੀ ਤੇ ਦੇਵਾਂ ਉਸ ਨੂੰ ਪਹੁੰਚਣ ਹੀ ਵਾਲਾ ਸੀ ਕਿ ਉਹ ਅਚਨਚੇਤ ਝਾੰਜਰੀ ਦੀ ਇਕ ਡੂੰਘੀ ਲਹਿਰ ਵਿਚ ਫਸ ਗਿਆ - ਬੜੀ ਔਖੀ ਘਟਨਾ ਵਿਚ।

ਸੋਮਾਂ ਨੇ ਦੂਜੇ ਪਾਸੇ ਹੱਥ-ਪੈਰ ਮਾਰਨੇ ਸ਼ੁਰੂ ਕੀਤੇ ਕਿ ਸਾਂ ਸਾਂ ਕਰਦੀ ਝਾਂਜਰੀ ਨੇ ਉਸ ਨੂੰ ਹਠਾਂ ਲਿਜਾ ਕੇ ਫੇਰ ਉਪਰ ਉਛਾਲ ਕੇ ਸੁਟ ਦਿਤਾ। ਦੇਵਾਂ ਘਾਬਰ ਗਿਆ। ਰੂਪਾਂ ਤਾਂ ਮਿਲੇਗੀ ਜਾਂ ਨਾ, ਪਰੰਤੁ ਝਾਂਜਰੀ ਉਸ ਦੇ ਵੀਰ ਨੂੰ ਨਿਗਲ ਕੇ ਅਜ ਜ਼ਰੂਰ ਸੁਆਹ ਕਰ ਦਏਗੀ, ਇਹ ਉਹ ਕਿਵੇਂ ਵੇਖ ਸਕਦਾ ਹੈ?

ਉਹ ਉਚੀ ਉਚੀ ਚੀਖ਼ਿਆ:

‘ਸੋਮਾਂ, ਓਏ ਸੋਮਾਂ ! ਰੂਪਾਂ ਤੇਰੀ......ਰੂਪਾਂ ਨੂੰ ਤੂੰ ਵਿਆਹੀਂ, ਰੂਪਾਂ ਤੇਰੀ, ਪਰ ਤੂੰ ਏਧਰ ਆ, ਨਹੀਂ ਤਾਂ ਝਾਂਜਰੀ ਤੈਨੂੰ ਨਿਗਲ ਜਾਏਗੀ.... ਹਮੇਸ਼ਾ ਲਈ ਮੁਕਾ ਦਏਗੀ।'

-੧੨੧-