ਪੰਨਾ:ਆਂਢ ਗਵਾਂਢੋਂ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਥਰ ਦਾ ਟੋਟਾ ਹੇਠਾਂ ਡਿਗਦਿਆਂ ਹੀ ਤਿੰਨੇ ਭਜ ਕੇ ਉਥੇ ਪੁਜੇ। ਤਿੰਨਾਂ ਦੀ ਕਿਸਮਤ ਦਾ ਆਖ਼ਰੀ ਫ਼ੈਸਲਾ ਨਿਕੇ ਜਹੇ ਪੱਥਰ ਦੀ ਹਿੱਕ ਉਪਰ ਲਿਖਿਆ ਜਾ ਚੁੱਕਾ ਸੀ। ਰੂਪਾਂ ਦੇਵਾਂ ਦੀ ਗਲ੍ਹ ਉਪਰ ਨਿਕੀ ਜਹੀ ਥਪੋਕੜੀ ਮਾਰ ਕੇ ਆਖਣ ਲਗੀ:

'ਮੇਰਿਆ ਵੀਰਾ! ਤੂੰ ਮੇਰੇ ਲਈ ਬੜਾ ਚੰਗਾ ਪਤੀ ਲਭਿਆ ਹੈ, ਚਲ ਅਸੀਂ ਤਿੰਨੇ ਝਾਂਜਰੀ ਦਾ ਧੰਨਵਾਦ ਕਰਨ ਚਲੀਏ; ਭੈਣ, ਭਰਾ ਅਤੇ ਜੀਜਾ ਜੀ।

ਦੋਹਾਂ ਮਿਤਰਾਂ ਦੇ ਹਿਰਦੇ ਰੂਪਾਂ ਦੀਆਂ ਮਿਠੀਆਂ ਗੱਲਾਂ ਨਾਲ ਮਿਠੇ ਹੋ ਗਏ। ਰੂਪਾਂ ਦੇ ਇਕ ਪਾਸੇ ਦੇਵਾਂ ਤੇ ਦੂਜੇ ਪਾਸੇ ਸੋਮਾਂ ਨੇ ਗਲਵਕੜੀ ਪਾ ਲਈ। ਵਿਸ਼ਾਲ ਸਮੁੰਦਰ ਦੇ ਕੰਢੇ ਬਿਨਾ ਕਿਸੇ ਰੀਤ-ਰਸਮ ਦੇ ਅਨੰਦ-ਕਾਰਜ ਸਮਾਪਤ ਹੋ ਗਿਆ। ਰੂਪਾਂ ਦੀ ਅਧੀ ਹਿੱਕ ਭਰਾ ਦੇ ਪਿਆਰ ਵਿਚ ਧੜਕਦੀ ਰਹੀ ਤੇ ਦੂਜੇ ਪਾਸੇ ਦੀ ਅਧੀ ਹਿੱਕ ਪਤੀ ਲਈ ਉਛਾਲੇ ਖਾਂਦੀ ਰਹੀ।

ਉਸ ਦੇ ਉਜਲ ਤੇ ਨਿਰਦੋਸ਼ ਮੁਖੜੇ ਨੂੰ ਵੇਖ ਵੇਖ ਦੋਵੇਂ ਹੀ ਪਸੰਨ ਹੋ ਰਹੇ ਸਨ। ਸੋਮਾਂ ਦੇ ਦਿਲ ਵਿਚ ਖ਼ਿਆਲ ਆਇਆ:

'ਦੋਵੇਂ ਵਾਰੀ ਕਿਸਮਤ ਨੇ ਮੈਨੂੰ ਹੀ ਸੁਭਾਗਾ ਕੀਤਾ ਹੈ, ਹੁਣ ਮੈਨੂੰ ਕੁਦਰਤ ਦੀ ਆਗਿਆ ਪਾਲਣ ਕਰਨੀ ਚਾਹੀਦੀ ਹੈ, ਅਤੇ ਦੋਵਾਂ ਨੇ ਵੀ ਇਹੋ ਜਹੀਆਂ ਦਲੀਲਾਂ ਨਾਲ ਆਪਣੇ ਮਨ ਨੂੰ ਸਮਝਾਇਆ।

ਤਿੰਨੇ ਬੇੜੀ ਵਿਚ ਬਹਿ ਗਏ। ਰੂਪਾਂ ਦੇਵਾਂ ਦੇ ਨਾਲ ਹੀ ਬੈਠੀ ਤੇ ਉਸ ਦੇ ਗਲ ਵਿਚ ਬਾਹਵਾਂ ਪਾਕੇ ਕਹਿਣ ਲਗੀ:--

"ਅਸੀਂ ਭੈਣ ਭਰਾ ਦੋਵੇਂ ਇਕੱਠੇ ਬੈਠਾਂਗੇ, ਭਰਾ ਦੇ ਸਾਮ੍ਹਣੇ ਮੇਰੇ ਨਾਲ ਬੈਠਣ ਦਾ ਹੱਕ ਤੇਰਾ ਨਹੀਂ ਹੈ। ਲੈ! ਤੂੰ ਬੇੜੀ ਚਲਾ। ਰੂਪਾ ਨੇ ਬੇੜੀ ਦਾ ਚਪੂ ਸੋਮਾ ਵਲ ਨੂੰ ਕਰ ਦਿਤਾ।'

ਸੋਮਾ ਹਮ ਪਿਆ:-

-੧੨੪-