ਪੰਨਾ:ਆਂਢ ਗਵਾਂਢੋਂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਵਾਹ ਬਈ ਵਾਹ, ਅਜੇ ਵਿਆਹ ਤਾਂ ਹੋਇਆ ਹੀ ਨਹੀਂ ਅਤੇ ਤੂੰ ਰੁਹਬ ਜਮਾਣ ਲਗੀ ਏ ਪਹਿਲਾਂ ਹੀ। ਹਾ, ਹਾ, ਹਾ, ਹੀ, ਚੰਗਾ ਬਈ ਪਹਿਲਾਂ ਤੇਰਾ ਭਰਾ ਅਤੇ ਮਗਰੋਂ ਮੈਂ ਸਹੀ। ਹਾ, ਹਾ, ਹੀ, ਤਿੰਨੇ ਖੁਬ ਖਿੜ ਖਿੜਾ ਕੇ ਹੱਸੇ।

‘ਪਤੀ ਤਾਂ ਪਤੀ ਹੀ ਹੈ, ਪਰ ਵੀਰ, ਵੀਰ ਹੀ ਹੁੰਦਾ ਹੈ।' ਰੂਪਾਂ ਨੇ ਹੋਰ ਦੋਹਾਂ ਦੇ ਨੇੜੇ ਹੋਕੇ ਅਖਾਂ ਮਟਕਾਂਦੀ ਹੋਈ ਬੋਲੀ।

'ਵੇਖ ਖਾਂ ਉਸ ਝਾਂਜਰੀ ਵਿਚ ਮੇਰੀ ਮਾਤਾ ਪਈ ਦਿਸਦੀ ਹੈ, ਅੱਜ ਉਹ ਕਿੰਨੀ ਪ੍ਰਸੰਨ ਹੈ। ਸਾਨੂੰ ਤਿੰਨਾਂ ਨੂੰ ਪਿਆਰ ਵਿਚ ਵੇਖਕੇ ਕਿੰਨੀ ਪ੍ਰਫੁਲਤ ਦਿਸਦੀ ਹੈ।'

ਏਹਨਾਂ ਦੀ ਉਦਾਸੀ ਦੂਰ ਹੋ ਗਈ, ਰੂਪਾਂ ਦਾ ਕੋਮਲ ਹਥ ਉਸ ਦੇ ਹਥ ਵਿਚ ਸੀ। ਉਸ ਦੀ ਸੁੰਦਰ ਤੇ ਕੋਮਲ ਤਲੀ ਉਪਰ ਉਹ ਆਪਣੀਆਂ ਉਂਗਲਾਂ ਫੇਰਦਾ ਹੋਇਆ ਕਹਿਣ ਲੱਗਾ:-

'ਰੁਪਾਂ-ਤੇਰਾ ਪਹਿਲਾ ਬੱਚਾ ਮੇਰਾ ਹੋਵੇਗਾ, ਹੈਂ ਨਾ?'

‘ਤੇ ਵੀਰਾ, ਤੇਰੇ ਸਾਰੇ ਹੀ ਬਚੇ ਮੇਰੇ ਹੋਣਗੇ, ਹੈਂ ਨਾ?'

ਰੂਪਾਂ ਦੀਆਂ ਅੱਖਾਂ ਵਿਚੋਂ ਭਰਾਤਰੀ ਪਿਆਰ ਡੁਲ੍ਹ ਡੁਲ੍ਹ ਨਿਕਲ ਰਿਹਾ ਸੀ, ਦੇਵਾਂ ਬੋਲਿਆ:-

'ਰੁਪਾ, ਪਰ ਮੈਂ ਸ਼ਾਦੀ ਕਰਾਂ, ਤਾਂ ਹੀ ਨਾ। ਮੈਨੂੰ ਤੇਰੇ ਜਹੀ ਭੈਣ ਮਿਲੀ ਹੈ, ਮਿਠੀ ਅਤੇ ਪਿਆਰੀ; ਹੁਣ ਸ਼ਾਦੀ ਮੈਂ ਕਿਉਂ ਕਰਾਂ? ਭੈਣ ਭਰਾ ਦੇ ਪਿਆਰ ਸਾਮ੍ਹਣੇ ਪਤਨੀ ਦਾ ਪਿਆਰ ਕੋਈ ਚੀਜ਼ ਨਹੀਂ।'

‘ਨਹੀਂ ਵੀਰ! ਮੈਨੂੰ ਇਕ ਭਾਬੀ ਚਾਹੀਦੀ ਹੈ, ਤੁਸੀਂ ਦੋਵੇਂ ਸਫ਼ਰ ਤੇ ਜਾਇਆ ਕਰਨਾ ਅਤੇ ਅਸੀਂ ਦੋਵੇਂ ਨਨਾਣ ਭਰਜਾਈ ਤੁਹਾਡਾ ਰਾਹ ਵੇਖਿਆ ਕਰਾਂਗੀਆਂ। ਸਮੁੰਦਰ ਦੇਵ ਦੀ ਆਰਤੀ

ਉਤਾਰਿਆ ਕਰਾਂਗੀਆਂ। ਤੁਹਾਡੇ ਸੁਖੀ ਸਾਂਦੀ ਪਰਤਕੇ ਆਉਣ ਲਈ, ਨਨਾਣ ਭਰਜਾਈ ਦਾ ਡੂੰਘਾ ਪਿਆਰ ਵੀ ਅਲੌਕਿਕ ਪਿਆਰ ਹੈ।'

-੧੨੫-