ਪੰਨਾ:ਆਂਢ ਗਵਾਂਢੋਂ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ ਹਨ।

ਸੋਮਾਂ ਨੇ ਕਿਹਾ:-

“ਦੇਵਾਂ! ਇਹ ਕੁਝ ਅਗੇ ਨਹੀਂ ਸੀ ਵੇਖਿਆ-ਇਖੇ ਕੌਣ ਗਾਂਦਾ ਹੋਵੇਗਾ?"

‘ਮੈਨੂੰ ਵੀ ਤਾਂ ਨਹੀਂ ਪਤਾ, ਕੌਣ ਗਾ ਰਿਹਾ ਹੋਵੇਗਾ?'

'ਤੂੰ ਮੰਨੇ, ਨਾਂਹ ਮੰਨੇ, ਪਰ ਮੈਨੂੰ ਵਿਸ਼ਵਾਸ ਹੈ ਕੋਈ ਅਕਾਸ਼-ਪਰੀ, ਇਸ ਝਾਂਜਰੀ ਵਿਚ ਆਕੇ ਆਪਣਾ ਅਪੂਰਣ ਗੀਤ ਸੁਣਾ ਰਹੀ ਹੈ। ਕਿਸੇ ਮਨੁੱਖ ਦੀ ਇਹ ਸੰਗੀਤ ਨਹੀਂ ਹੋ ਸਕਦੀ?'

'ਇਕ ਵਾਰੀ ਫਿਰ ਝਾਂਜਰੀ ਵਿਚੋਂ ਕਿਸੇ ਦਾ ਮਧੁਰ ਸੁਰ ਸੁਣਾਈ ਦਿਤਾ। ਖੜਤਾਲਾਂ ਤੇ ਵਾਇਲਨ ਵੱਜ ਰਹੇ ਸਨ। ਕਿਸੇ ਓਪਰੀ ਅਧਭੁਤ ਧੁੰਨ ਵਿਚ।'

'ਦੇਵਾਂ, ਏਧਰ ਤਕ ਤੇ ਸੁਣ!'

'ਦੇਵਾਂ ਚੌਕ ਉਠਿਆ, ਲਹਿਰ ਦੇ ਚੜ੍ਹਦੇ ਵਲ ਉਸ ਨੇ ਆਪਣੀ ਤਕਣੀ ਸੁਟੀ, ਕੀ ਵੇਖਿਆ ਉਸ ਨੇ? ਝਾਂਜਰੀ ਦਿਆਂ ਤਰੰਗਾਂ ਤੇ ਝੂਲਦੀ ਹੁਲਾਰੇ ਖਾਂਦੀ ਰੂਪਾਂ ਉਸ ਵਲ ਸੈਨਤਾਂ ਕਰ ਹੀ ਸੀ। ਉਸ ਨੂੰ ਆਪਣੀ ਵਲ ਬੁਲਾ ਰਹੀ ਸੀ। ਉਸ ਦੇ ਲੰਬੇ ਲੰਬੇ ਵਾਲ ਸਮੁੰਦਰ ਦੀਆਂ ਲਹਿਰਾਂ ਤੇ ਖਿਲਰੇ ਪਏ ਸਨ। ਮਸਤੇ ਹੋਏ ਕਾਲੇ ਨਾਗਾਂ ਵਾਂਗ ਉਸ ਦੇ ਸੁੰਦਰ ਵਾਲ ਕਦੇ ਜਲਤਰੰਗਾਂ ਨਾਲ ਅਠਖੇਲੀਆਂ ਕਰਦੇ ਤੇ ਕਦੇ ਉਸਦੇ ਸੂਰਜ ਵਰਗੇ ਲਿਸ਼ਕੇ ਮੁਖੜੇ ਤੇ ਉਭਰੇ ਹੋਏ ਗੰਭੀਰ ਜੋਬਨ ਨਾਲ ਚਿਮਟ ਕੇ ਜਫੀਆਂ ਤੇ ਚੰਮਣੀਆਂ ਲੈਂਦੇ, ਰੂਪਾਂ ਦੇ ਕੰਨਾਂ ਵਿਚ ਦੋ ਪਤਲੀਆਂ ਉਡਣ-ਮਛੀਆਂ ਲਟਕ ਰਹੀਆਂ ਸਨ। ਸੁਨਹਿਰੀ ਰੰਗਾਂ ਵਾਲੇ ਜਾਣੋ ਕੋਈ ਨੀਲਮ ਸੋਨੇ ਵਿਚ ਮਧੇ ਝਿਲ-ਮਿਲਾ ਰਹੇ ਨੇ। ਐਡੀਆਂ ਸੁੰਦਰ ਮਛੀਆਂ ਉਸ ਕਦੇ ਨਹੀਂ ਕਿਧਰੇ ਵੇਖੀਆਂ ਸਨ। ਨਿਕੀਆਂ ਨਿਕੀਆਂ, ਕੋਮਲ ਤੇ ਸੁੰਦਰ ਸੁੰਦਰ। ਰੂਪਾਂ ਦੇ ਮੁਖੜੇ ਉਪਰ ਕੋਈ

-੧੨੭-