ਪੰਨਾ:ਆਂਢ ਗਵਾਂਢੋਂ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਫੇਰ ਜਲ ਵਿਚ ਹੀ ਸਮਾ ਗਈ। ਇਸ ਮਛੀ ਦਾ ਸਰੀਰ ਅਧਾ ਮੱਛੀ ਵਾਲਾ ਅਤੇ ਅਧਾ ਮਨੁਖੀ ਸੀ। ਉਪਰਲੇ ਸਾਰੇ ਅੰਗ ਇਸਤ੍ਰੀਆਂ ਵਾਲੇ ਸਨ - ਇਹ ਰੂਪਾਂ ਦਾ ਪ੍ਰਤੱਖ ਰੂਪ ਸੀ। ਦੇਵਾਂ ਇਸ ਜਲ-ਪੁਤਰੀ ਦੇ ਮਗਰ ਫੇਰ ਸੋਚ-ਸਮੁੰਦਰ ਵਿਚ ਡੁਬ ਚਲਿਆ ਸੀ ਕਿ........

ਵੀਰ! ਕਿੰਨੀ ਸੁੰਦਰ ਹੈ ਤੇਰੀ ਨੀਂਦਰ! ਸੁਤਿਆਂ ਵੀ ਹਸਦਾ ਹੀ ਰਹਿੰਦਾ ਏ! ਸੁਤਾ ਹੀ ਰਹੇਂਗਾ, ਪਰ ਵੀਰ! ਤੂੰ ਸੁਤਿਆਂ ਸੁਤਿਆਂ ਰੋ ਕਿਉਂ ਪਿਆ ਸੈਂ?'

ਰੂਪਾਂ ਪਾਸ ਖਲੋਤੀ ਸਤੇ ਪਏ ਦੇਵਾਂ ਨੂੰ ਆਖ ਰਹੀ ਸੀ ਤੇ ਆਪਣੀਆਂ ਨਰਮ ਉਂਗਲਾਂ ਉਸ ਦੇ ਵਾਲਾਂ ਵਿਚ ਨਚਾ ਰਹੀ ਸੀ। ਸੋਮਾਂ ਵੀ ਦੂਜੀ ਮੰਜੀ ਉਪਰ ਹੁਣੇ ਜਾਗ ਕੇ ਬੈਠਾ ਸੀ। ਉਹ ਭੈਣ-ਭਰਾ ਦੇ ਅਤੁਟ ਪਿਆਰ ਨੂੰ ਵੇਖਣ ਵਿਚ ਮਗਨ ਸੀ।

'ਵੇਖ! ਜੇ ਇਉਂ ਗ਼ਮਗ਼ੀਨ ਹੋ ਹੋ ਕੇ ਰੋਵੇਂਗਾ ਤਾਂ ਕੰਮ ਕਿਵੇਂ ਤੁਰੇਗਾ, ਉਠ ਰਬੜੀ ਠੰਡੀ ਹੋ ਰਹੀ ਹੈ ਉਠ ਕੇ ਖਾ ਲੈ। ਫੇਰ ! ਅਜ ਤੂੰ ਆਖਿਆ ਸੀ ਨਾ ਕਿ ਮੈਂ ਡੇਢ ਮਣ ਦੀ ਮੱਛੀ ਫੜਕੇ ਲਿਆਣੀ ਹੈ, ਪਰ ਤੂੰ ਸੁਤਾ ਹੀ ਰਹਿਓਂ, ਉਠ ਚਿਰ ਨਾ ਕਰ, ਰਬੜੀ ਖਾ, ਵੇਲਾ ਹੋ ਗਿਆ ਈ।'

ਦੇਵਾਂ ਅੱਖਾਂ ਮਲਦਿਆਂ ਉਠਿਆ, ਪਰ ਸਾਰਾ ਹੀ ਦਿਨ ਉਸ ਨੂੰ ਉਸ ਸੁਪੇਨ ਦੀ ਯਾਦ ਆਉਂਦੀ ਰਹੀ। ਉਸ ਅਨੋਖੇ ਸੁਪਨੇ ਦੀਆਂ ਯਾਦ-ਲੀਕਾਂ ਉਸ ਦੇ ਹਿਰਦੇ ਉਪਰ ਚਿਤਰੀਆਂ ਗਈਆਂ ਤੇ ਉਹ ਕਈ ਦਿਨ ਉਹਨਾਂ ਨੂੰ ਮੇਟ ਨਾ ਸਕਿਆ।

***

ਰੂਪਾਂ ਦੀ ਪੁੱਤਰੀ ਚਾਲੀ ਦਿਨਾਂ ਦੀ ਹੋ ਗਈ, ਕਿਤਨੀ ਮੁਦਰ ਸੀ - ਬਿਲਕੁਲ ਹੀ ਰੂਪਾਂ ਦਾ ਰੂਪ ਸੀ। ਅਜ ਰੂਪਾਂ ਦੀ

-੧੨੯-