ਪੰਨਾ:ਆਂਢ ਗਵਾਂਢੋਂ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰਤਾ ਵਿਚ ਅਕਾਸ਼ੀ ਲਿਸ਼ਕਾਰਾ ਸੀ। ਰੂਪਾਂ ਨੇ ਪੁਤਰੀ ਦਾ ਮੁੰਹ ਚੁੰਮਕੇ ਦੇਵਾਂ ਦੀ ਝੋਲੀ ਵਿਚ ਪਾ ਦਿੱਤਾ ਤੇ ਉਸਦੇ ਮੋਢੇ ਉਪਰ ਹਥ ਰਖ ਕੇ ਆਖਿਆ:-

‘ਲੈ ਵੀਰਾ! ਇਹ ਤੇਰੀ ਚੀਜ਼ ਹੈ।'

ਦੇਵਾਂ ਨੇ ਇੰਞਾਣੀ ਰੂਪਾਂ ਦੀਆਂ ਅੱਖਾਂ ਵਿਚ ਵੇਖਿਆ ਤੇ ਫਿਰ ਰੂਪਾਂ ਦੀਆਂ ਅੱਖਾਂ ਵਿਚ, ਦੋਵੇਂ ਪਾਸੇ ਹੀ ਰੂਪਾਂ ਸੀ। ਅਜੇ ਕੁਝ ਆਖਣ ਲਈ ਦੇਵਾਂ ਦੇ ਸ਼ਬਦ ਹੋਠਾਂ ਉਪਰ ਹੀ ਸਨ ਕਿ ਰੂਪਾਂ ਪਹਿਲਾਂ ਹੀ ਬੋਲ ਪਈ:-

'ਦਸ ਵੀਰਾ, ਕੀ ਨਾਂਵ ਰਖੇਗਾ?'

'ਮਿੱਠੀ।'

ਸੋਮਾ ਬੋਲਿਆ:-

'ਬੇਸ਼ਕ, ਰੂਪ ਵਿਚ ਮਿਠਾਸ ਜ਼ਰੂਰ ਹੋਣੀ ਹੈ। ਰੂਪ ਅਤੇ ਮਿਠਾਸ ਸੰਸਾਰ ਦੀਆਂ ਸਾਰੀਆਂ ਬਖਸ਼ਸ਼ਾਂ ਸਾਡੇ ਹੀ ਘਰ ਆ ਰਹੀਆਂ ਹਨ।

ਮਿਠੀ ਦਿਨੋ ਦਿਨ ਵਧਦੀ ਗਈ, ਹਫ਼ਤਿਆਂ ਥੀਂ ਮਹੀਨਿਆਂ ਦੀ ਤੇ ਅਖੀਰ ਇਕ ਵਰੇ ਦੀ ਹੋ ਗਈ। ਉਹ ਦੇਵਾਂ ਨਾਲ ਇੰਨੀ ਹਿਲ ਮਿਲ ਗਈ ਕਿ ਰੂਪਾਂ ਕੋਲ ਕਿਸੇ ਵੇਲੇ ਹੀ ਜਾਂਦੀ, ਜਦੋਂ ਭੁਖ ਲਗਦੀ ਤਦ ਹੀ ਰੂਪਾਂ ਉਸ ਨੂੰ ਚੇਤੇ ਆਉਂਦੀ। ਦੇਵਾਂ ਦੇ ਜੀਵਨ ਵਿਚ ਦੇਵਾਂ ਦੇ ਸੁਪਨਿਆਂ ਵਿਚ ਹੁਣ ਰੂਪਾਂ ਦੀ ਥਾਂ ਮਿਠੀ ਹੀ ਆ ਚਕੀ ਸੀ। ਮਿਠੀ ਦੇ ਆਵਣ ਨਾਲ ਰੂਪਾਂ ਦਾ ਪਿਆਰ ਵੀ ਝਾਂਜਰੀ ਵਲੋਂ ਘਟ ਹੋ ਗਿਆ। ਪਹਿਲਾਂ ਵਾਂਗ ਉਹ ਝਾਂਜਰੀ ਵਲ ਹਰ ਵੇਲੇ ਨਹੀਂ ਸੀ ਵੇਖਦੀ। ਜੇ ਕਦੇ ਘਰੋਂ ਬਾਹਰ ਜਾਣ ਦਾ ਸਮਾਂ ਮਿਲਦਾ ਵੀ ਤਾਂ ਉਹ ਸੋਚਦੀ ਕਿ ਉਸ ਨੂੰ ਮੁੜਨ ਵਿਚ ਮਤਾਂ ਚਿਰ ਹੋ ਜਾਏ, ਪਰ ਕਦੀ ਕਦੀ ਤਾਂ ਉਹ ਅਸ਼ਾਂਤ ਹੋ ਜਾਂਦੀ। ਉਸ ਨੂੰ ਪ੍ਰਤੀਤ ਹੁੰਦਾ ਝਾਂਜਰੀ ਉਸ ਨੂੰ ਬਾਹਵਾਂ ਉਚੀਆਂ ਕਰ

-੧੩੦-