ਪੰਨਾ:ਆਂਢ ਗਵਾਂਢੋਂ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਗਵਾਨ ਦੀ ਭਗਤੀ ਵਿਚ ਮਸਤ, ਤੇ ਸੋਮਾਂ ਬੋਲਿਆ.-

'ਸਚ ਮੁਚ ਰੂਪਾਂ! ਅਜਹੀ ਸੁੰਦਰ ਰਾਤ ਵਿਚ ਤਾਂ ਸਮੁੰਦਰ ਤਰੰਗਾਂ ਅਤੁਟ ਅਨੰਦ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ।'

ਉਸ ਸੋਚਿਆ: “ਰੁਪਾਂ ਕੀ ਆਖੇਗੀ, ਮੈਂ ਕਿੰਨਾ ਅਰੁੱਚਕ ਹਾਂ।'

ਇਸ ਵੇਲੇ ਦੇਵਾਂ ਵੀ ਆ ਗਿਆ। ਆਪਣੇ ਗਿਲੇ ਜਾਲ ਨੂੰ ਝਗੀ ਦੀ ਇਕ ਨੁਕਰੇ ਰਖ ਕੇ ਉਹ ਮਿਠੀ ਦੇ ਪੰਘੂੜੇ ਵਲ ਗਿਆ। ਪੰਘੂੜਾ ਛਤ ਨਾਲ ਲਟਕ ਰਿਹਾ ਸੀ। ਮਿਠੀ, ਮਿਠੀ ਨੀਂਦਰੇ ਸੁਤੀ ਪਈ ਸੀ। ਵਾਤਸਲ ਪ੍ਰੇਮ ਭਰੀ ਮਮਤਾ ਦੀਆ ਅੱਖਾਂ ਨਾਲ ਉਹ ਪੰਗੂੜੇ ਵਿਚ ਸੁਤੀ ਪਈ ਰੂਪਾਂ ਦੇ ਪਰਤੱਖ ਰੂਪ ਨੂੰ ਵੇਖ ਕੇ ਮੁਸਕ੍ਰਾਣ ਲਗਾ।

'ਵੀਰਾ! ਚਿਰ ਕਰ ਕੇ ਕਿਉਂ ਆਇਆ ਹੈ!' ਰੂਪਾਂ ਨੇ ਬੜੇ ਪਿਆਰ ਨਾਲ ਪੁਛਿਆ।

‘ਮਿਠੀ ਲਈ ਸਮੁੰਦਰ ਦੇ ਕੰਢਿਓਂ ਸੁੰਦਰ ਸੁੰਦਰ ਰਗਬਰੰਗੀਆਂ ਸਿੱਪੀਆਂ ਚੁਣਦਾ ਰਿਹਾ ਹਾਂ’ ਦੇਵਾਂ ਨੇ ਉਤਰ ਦਿਤਾ।

ਰੂਪਾਂ ਨੇ ਦੋਵਾਂ ਨੂੰ ਵੀ ਭੋਜਨ ਪਰੋਸ ਦਿਤਾ ਤੇ ਆਪਣਾ ਲਗੀ:

'ਚਲ ਦੇਵਾਂ, ਅੱਜ ਤਿੰਨੇ ਝਾਂਜਰੀ ਤੇ ਚਲੀਏ, ਸੁੰਦਰ ਚਾਨਣੀ ਰਾਤ ਹੈ, ਬੜਾ ਹੀ ਅਨੰਦ ਆਵੇਗਾ।'

'ਨਹੀਂ, ਮੈਂ ਨਹੀਂ ਜਾਣਾ, ਮੈਂ ਸਿਪੀਆਂ ਦੀ ਮਾਲਾ ਪਰੋਣੀ ਹੈ -- ਆਪਣੀ ਮਿਠੀ ਲਈ।'

'ਪਰੇ ਛਡਿਆ ਵੀ ਕਰ, ਤੂੰ ਤਾਂ ਬਿਲਕਲ ਜ਼ਨਾਨੀਆਂ ਦੇ ਸੁਭਾ ਵਾਲਾ ਹੁੰਦਾ ਜਾਂਦਾ ਏਂ!' ਰੂਪਾਂ ਨੇ ਆਖਿਆ। ਰੂਪਾਂ ਦਾ ਖ਼ਿਆਲ ਸੀ ਸ਼ਾਇਦ ਇਸ ਤਾਹਨੇ ਨਾਲ ਉਹ ਚਲਣ ਲਈ ਤਿਆਰ ਹੋ ਜਾਏ।

-੧੩੨-