ਪੰਨਾ:ਆਂਢ ਗਵਾਂਢੋਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਰਾਤ ਹੋ ਜਾਊ ਰਾਹ ਵਿਚ।"

"ਕੋਈ ਡਰ ਏ!"

"ਚੋਰ! ਰਾਹ ਵਿਚ!

"ਕੋਈ ਡਰ ਨਹੀਂ'।'

"ਇਹ ਗੱਲ ਸੀ ਤਾਂ ਆਈ ਕਿਉਂ ਸੈਂ?"

"ਮੈਨੂੰ ਕੀ ਪਤਾ ਸੀ?"

“ਹੁਣ ਬਿਨਾ ਕਾਰਨ ਕਿਉਂ ਮੁੜੀਏ?"

ਇਹੋ ਤਾਂ ਧੰਦੇ ਹੁੰਦੇ ਨੇ ਜ਼ਨਾਨੀਆਂ ਨਾਲ ਲਿਆਵਣ ਦੇ, ਇਨ੍ਹਾਂ ਨਾਲ ਸਫ਼ਰ ਕਰਨਾ ਖੋਟਾ।" ਵੀਰਾਂਡੀ ਨੇ ਚਿੜ੍ਹ ਕੇ ਆਖਿਆ।

ਵੀਰਾਂਡੀ ਰੰਗਮਾ ਭਾਵੇਂ ਛਡ ਦਏ। ਪਰ ਮੇਲਾ ਨਹੀਂ ਛਡ ਸਕਦਾ। ਵਰ੍ਹੇ ਦੀ ਮਿਹਨਤ ਦਾ ਫਲ ਉਨ੍ਹਾਂ ਨੂੰ ਇਕ ਰਾਤ ਮੇਲਾ ਹੀ ਮਿਲਦਾ ਸੀ।

"ਪਤੀ ਨੂੰ ਮੇਰੇ ਕਾਰਨ ਦੁਖ ਹੋਇਆ !" ਭਾਰਤ ਦੇਸ਼ ਦੀ ਪਤਨੀ ਕਦੇ ਬਰਦਾਸ਼ਤ ਨਹੀਂ ਕਰ ਸਕਦੀ। ਇਹੋ ਸੋਚ ਕੇ ਰੰਗਮਾ ਨੇ ਆਪਣੀਆਂ ਤਕਲੀਫ਼ਾਂ, ਖੇਚਲਾਂ, ਡਰ ਤੇ ਸ਼ਰਮ ਨੂੰ ਹਿਰਦੇ ਵਿਚ ਘੁਟਦੇ ਹੋਏ ਚੁਪ ਚਾਪ ਮੂੰਹ ਫੇਰ ਕੇ ਰਜ਼ਾਮੰਦੀ ਪ੍ਰਗਟ ਕਰ ਦਿਤੀ, ਨਾਂਹ ਸਹਿਣ ਯੋਗ ਗੱਲਾਂ ਨੂੰ ਵੀ ਕਰਮ-ਧਰਮ ਮੰਨ ਕੇ ਖ਼ੁਸ਼ੀ ਖ਼ੁਸ਼ੀ ਬਿਨਾ "ਹੂੰ" "ਹਾਂ" ਕੀਤੇ ਚੁਪ ਚਾਪ ਬਰਦਾਸ਼ਤ ਕਰਨ ਦੀ ਆਦਤ ਉਸ ਦੀ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਸੀ।

ਮੋਟਰ ਤੁਰ ਪਈ, ਪਰੰਤੂ ਰੰਗਮਾ ਦਾ ਹਿਰਦਾ ਕਦੋਂ ਤਾਣੀ ਸੁੰਗੜ ਕੇ ਬੈਠਾ ਰਹੇ? ਸਰਦੀਆਂ ਦੀ ਸੁੰਦਰ ਖਿੜਵੀਂ ਧੂਪ, ਉਡਦੇ ਬਦਲ, ਨੀਲਾ ਅਕਾਸ਼, ਹਰੇ ਹਰੇ ਖੇਤ-ਕਿਹਾ ਸੁੰਦਰ ਦ੍ਰਿਸ਼! ਬ੍ਰਿਛ ਚਿੜੀਆਂ ਉਸ ਦੇ ਘਰ ਵਲ ਭਜੇ ਜਾ ਰਹੇ ਸਨ। ਮੋਟਰ ਦੇ ਹੇਠਾਂ ਦੀ ਸੜਕ ਨਾਚ ਨਚ ਰਹੀ ਸੀ। ਠੰਢੀ ਠੰਢੀ ਪੌਣ ਉਸ ਦੀਆਂ

-੧੫-