ਪੰਨਾ:ਆਂਢ ਗਵਾਂਢੋਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਮਲ ਗਲ੍ਹਾਂ ਤੇ ਕਾਲੇ ਭੌਰ ਵਾਲਾਂ ਨਾਲ ਕਲੋਲਾਂ ਕਰਦੀ ਲੰਘਦੀ ਜਾਂਦੀ ਹੈ। ਉਹ ਮਾਨੋ ਔਖਿਆਈ ਨੂੰ ਟੱਪ ਕੇ ਬਾਹਰ ਆ ਗਿਆ। ਦੋਵੇਂ ਵਡੀਆਂ ਵਡੀਆਂ ਅੱਖਾਂ ਖੋਲ ਕੇ, ਹਥਾਂ ਨਾਲ ਲਿਟਾਂ ਤੇ ਜੂੜੇ ਨੂੰ ਸੰਭਾਲਦੀ ਹੋਈ, ਮੁਸਕਦੇ ਤੇ ਹਸਦੇ ਹੋਠਾਂ ਨਾਲ ਉਹ ਵੇਖਣ ਲਗੀ। ਮੋਟਰ ਭੂੰਅ ਭੂੰਅ ਕਰਨਾ, ਸਿਰ ਤੇ ਗਾਗਰਾਂ ਜਾਂ ਮੋਢੇ ਉਪਰ ਵਹਿੰਗੀਆਂ ਚੁਕੀ ਲੋਕਾਂ ਦਾ ਇਕ ਪਾਸੇ ਹੋ ਜਾਣਾ--ਪੁਲ, ਸੜਕ ਦੇ ਮੋੜ ਦਾ ਆਵਣਾ ਤੇ ਲੰਘ ਜਾਣਾ-ਇਹ ਸਾਰਾ ਕੁਝ ਉਹ ਵੇਖਦੀ ਰਹੀ। ਡਰਾਈਵਰ ਦੀ ਤਿੱਖੀ ਨਜ਼ਰ ਉਸ ਉਪਰ ਪਈ।

“ਕਿਥੇ ਘਰ ਨੀਂ?" ਉਸ ਆਖਿਆ।

“ਇਹ ਫੇਰ ਵਜਾ ਖਾਂ।"

“ਭੂੰਅ--ਭੂੰਅ--!"

"ਕਿਥੋਂ ਵਜਦਾ ਏ?"

ਇਹੋ ਜਹੀਆਂ ਗਲਾਂ ਨਾਲ ਡਰਾਈਵਰ ਨੂੰ ਰਤਾ ਉਤਸ਼ਾਹ ਮਿਲਿਆ।

"ਤਿਖੀ ਚਲਾਵਾਂ ਮੋਟਰ?"

"ਕਿਵੇਂ ਤਿਖੀ ਤੁਰਦੀ ਆ?"

“ਮੰਤਰ ਨਾਲ।"

“ਝੂਠ!"

“ਹੌਲੀ ਹੌਲੀ ਚਲਾਵਾਂ?"

“ਇਹ ਲੈ ਖਾਂ ਹੁਣੇ ਡਿਗਣ ਲਗੀ ਸੀ।"

"ਅਜ ਤੋਂ ਪਹਿਲਾਂ ਕਦੇ ਮੋਟਰ ਤੇ ਚੜ੍ਹੀ ਏਂ?"

"ਵੇਖੇ ਨਾ, ਇੰਨੀ ਤਿੱਖੀ ਤੋਰ ਕਿ ਉਹ ਗਡਾ ਵੀ ਨਾ ਦਿਸੇ।"

“ਹੂੰ!ਹੂੰਅ! ਅਜੇ ਤਾਂ ਦਿਸਦਾ ਈ--ਹੋਰ ਤਿਖੀ-ਹੋਰ-ਬਸ, ਬਸ--!

-੧੬-