ਪੰਨਾ:ਆਂਢ ਗਵਾਂਢੋਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਪਹਿਲਾਂ ਜੇ ਉਸ ਨੂੰ ਕੋਈ ਆਖਦਾ 'ਕਿ ਤੂੰ ਆਪਣੇ ਆਪ ਨੂੰ ਭੁਲ ਕੇ ਕਿਸੇ ਡਰਾਈਵਰ ਨਾਲ ਗੱਲਾਂ ਕਰੇਂਗੀ', ਤਾਂ ਉਹ ਕਦੇ ਵਿਸ਼ਵਾਸ ਨਾ ਕਰਦੀ। ਇਸ ਉਤਸ਼ਾਹ ਵਿਚ ਉਸ ਦੀ ਪਿਠ ਤੇ ਕਿਸੇ ਦੋ ਉਂਗਲਾਂ ਰਖੀਆਂ - ਇਹ ਵੀ ਉਸ ਮਹਿਸੂਸ ਨਾ ਕੀਤਾ। ਫੇਰ ਉਸ ਡਰਾਈਵਰ ਦੇ ਦਿਲ ਵਿਚ ਉਸ ਦੀਆਂ ਗੱਲਾਂ ਨੇ, ਉਸ ਦੇ ਹਾਸੇ ਨੇ, ਉਸ ਦੇ ਗੋਲ ਜੂੜੇ ਨੇ, ਕੀ ਉਥੱਲ-ਪਥੱਲ ਮਚਾਇਆ, ਉਸ ਨੂੰ ਕੀ ਪਤਾ ਸੀ। ਨੇਲਕਰ ਪੁਜ ਕੇ ਜ਼ੋਰ ਨਾਲ ਸਾਹਮਣਿਓਂ ਆਉਂਦੀ ਮੋਟਰ ਵਿਚ ਬੈਠੇ ਕਿਸੇ ਪਤਨੀ ਪਤੀ ਨੂੰ ਤਕ ਕੇ ਉਸ ਸਿਰ ਚੁਕਿਆ। ਮਹਿਲ, ਬੰਗਲੇ, ਕੋਠੀਆਂ, ਬਗੀਚੇ, ਪਾਰਕਾਂ, ਲਿਸ਼ਕਦੀਆਂ ਸੜਕਾਂ, ਦੁਕਾਨਾਂ, ਜ਼ਨਾਨੀਆਂ ਦੀਆਂ ਰੰਗਾ ਰੰਗ ਦੀਆਂ ਸਾੜ੍ਹੀਆਂ ਵਾਲੇ ਫੈਸ਼ਨ--ਕਿਤਨੀਆਂ ਚੀਜ਼ਾਂ ਵੇਖਣ ਵਾਲੀਆਂ ਸਨ, ਕਿਤਨਿਆਂ ਸਬੰਧੀ ਪੁਛਣਾ ਸੀ। ਉਸ ਦੀਆਂ ਅੱਖਾਂ ਦੋਵੇਂ ਪਾਸੇ ਨਚ ਰਹੀਆਂ ਸਨ।

ਮੋਟਰ ਰੁਕੀ। ਵੀਰਾਂਡੀ ਨੇ ਕੋਲ ਆ ਕੇ ਉਤਰਨ ਲਈ ਆਖਿਆ। ਰੰਗਮਾ ਨੇ ਉਸ ਵਲ ਇਸ ਤਰਾਂ ਤਕਿਆ, ਜਿਸ ਤਰਾਂ ਉਹ ਇਸ ਨਾਲ ਆਇਆ ਨਹੀਂ - ਹੁਣੇ ਮੋਟਰ ਵਿਚ ਹੀ ਮਿਲਿਆ ਹੈ।

ਉਸ ਡਰਾਈਵਰ ਵਲ ਤੇ ਫੇਰ ਪਤੀ ਵਲ ਤਕਿਆ। ਡਰਾਈਵਰ ਦੇ ਨਵੇਂ ਫੈਸ਼ਨਦਾਰ ਵਾਲ, ਗਲਾਸਗੋ-ਮਲਮਲ ਦਾ ਕੁੜਤਾ, ਸੋਹਣਾ ਸਰੀਰ, ਨਿਕੀਆਂ ਨਿਕੀਆਂ ਤਿਖੀਆਂ ਮੁਛਾਂ, ਮੋਟਰ ਚਲਾਣ ਦੀ ਸਿਆਣਪ।

ਤੇ ਏਧਰ? ਘੋੜੇ ਵਰਗੇ ਸਖਤ ਮੋਟੇ ਵਾਲ, ਮੋਟੇ ਖੱਦਰ ਦੀ ਬੇ-ਢੰਗੀ ਕਮੀਜ਼, ਰੁਖਾ ਰੁਖਾ ਮੂੰਹ, ਡਰਾਉਣੀਆਂ ਕ੍ਰੋਧੀ ਅੱਖਾਂ -- ਇਸ ਅਸਚਰਜ ਸ਼ਹਿਰ ਵਿਚ ਬੜੇ ਸੌਖ, ਆਸਾਨੀ ਤੇ ਨਿਰਭੈਤਾ ਨਾਲ ਫਿਰਨ ਘੁੰਮਣ ਵਾਲਾ ਡਰਾਈਵਰ, ਤੇ ਹਲ ਦੀ ਮੁਠ ਫੜਨਾ

-੧੮-